Saturday, 12 October 2013

ਸਿਕਲੀਗਰ ਸਿੱਖਾਂ ਦੀ ਕਹਾਣੀ , ਲੋਹ-ਕੁੱਟ ਸਿੱਖ




ਮਹਾਰਾਸ਼ਟਰ ਦੇ ਸ਼ੋਲਾਪੁਰ ਦੇ ਬਾਹਰਵਾਰ ਇਲਾਕੇ ਵਿਚ ਅਤੇ ਕਰਨਾਟਕ ਦੇ ਅਤਿ ਖੂਬਸੂਰਤ ਸ਼ਹਿਰ ਮੈਸੂਰ ਦੇ ਬਾਹਰਲੇ ਇਲਾਕੇ ਵਿਚ ਘੁੰਮਦਿਆਂ ਘੁੰਮਦਿਆਂ ਸਿਕਲੀਗਰ ਸਿੱਖਾਂ ਦੀ ਭਾਲ ਜਾਰੀ ਸੀ। ਅਸੀਂ ਸਿਕਲੀਗਰ ਸਿੱਖਾਂ ਦੇ ਰਹਿਣ ਬਸੇਰੇ ਲੱਭ ਰਹੇ ਸਾਂ। ਮੇਰੇ ਨਾਲ ਮੇਰੀ ਪਤਨੀ ਵੀ ਸੀ। ਇਸ ਇਲਾਕੇ ਵਿਚ ਘੁੰਮਦਿਆਂ ਸਾਨੂੰ 20 ਪਰਿਵਾਰ ਮਿਲੇ, ਜਿਹੜੇ ਬਹੁਤ ਹੀ ਬਦਤਰ ਹਾਲਤ ਵਿਚ ਜ਼ਿੰਦਗੀ ਜੀਅ ਰਹੇ ਸਨ। ਇਨ੍ਹਾਂ ਦੀ ਦਾਸਤਾਂ ਸੁਣਾਉਣਾ ਬਹੁਤ ਹੀ ਦਰਦਨਾਕ ਲੱਗ ਰਿਹਾ ਹੈ। ਇਨ੍ਹਾਂ ਦੀ ਹਾਲਤ ਬੜੀ ਮਾੜੀ ਹੈ। ਇਹ ਮਿਹਨਤ ਵੀ ਬਹੁਤ ਕਰਦੇ ਹਨ ਪਰ ਗੁਰਬਤ ਨਾਲ ਇਨ੍ਹਾਂ ਦਾ ਰਹਿਣ ਸਹਿਣ ਨਰਕ ਵਰਗਾ ਹੀ ਹੈ। ਸਿੱਖ ਕੌਮ ਦੀ ਇਸ ਮਹੱਤਵਪੂਰਨ ਸੰਪਰਦਾ ਨੂੰ ਆਮ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਭੁੱਲ ਚੁੱਕਾ ਹੈ। ਜਦਕਿ ਇਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਨੂੰ ਸਰਗਰਮ ਰੂਪ ਵਿਚ ਸਿੱਖ ਕੌਮ ਨਾਲ ਜੋੜਨ ਲਈ ਇਨ੍ਹਾਂ ਦੀ ਸਾਰ ਲਏ ਜਾਣਾ ਅਤਿ ਜ਼ਰੂਰੀ ਹੈ।
ਲੋਹ-ਕੁੱਟ ਸਿੱਖ
ਸ਼ੋਲਾਪੁਰ (ਮਹਾਰਾਸ਼ਟਰ) ਤੋਂ ਜਗਮੋਹਨ ਸਿੰਘ ਦੀ ਵਿਸ਼ੇਸ਼ ਰਿਪੋਰਟ
ਮਹਾਰਾਸ਼ਟਰ ਦੇ ਸ਼ੋਲਾਪੁਰ ਦੇ ਬਾਹਰਵਾਰ ਇਲਾਕੇ ਵਿਚ ਅਤੇ ਕਰਨਾਟਕ ਦੇ ਅਤਿ ਖੂਬਸੂਰਤ ਸ਼ਹਿਰ ਮੈਸੂਰ ਦੇ ਬਾਹਰਲੇ ਇਲਾਕੇ ਵਿਚ ਘੁੰਮਦਿਆਂ ਘੁੰਮਦਿਆਂ ਸਿਕਲੀਗਰ ਸਿੱਖਾਂ ਦੀ ਭਾਲ ਜਾਰੀ ਸੀ। ਅਸੀਂ ਸਿਕਲੀਗਰ ਸਿੱਖਾਂ ਦੇ ਰਹਿਣ ਬਸੇਰੇ ਲੱਭ ਰਹੇ ਸਾਂ। ਮੇਰੇ ਨਾਲ ਮੇਰੀ ਪਤਨੀ ਵੀ ਸੀ। ਇਸ ਇਲਾਕੇ ਵਿਚ ਘੁੰਮਦਿਆਂ ਸਾਨੂੰ 20 ਪਰਿਵਾਰ ਮਿਲੇ, ਜਿਹੜੇ ਬਹੁਤ ਹੀ ਬਦਤਰ ਹਾਲਤ ਵਿਚ ਜ਼ਿੰਦਗੀ ਜੀਅ ਰਹੇ ਸਨ। ਇਨ੍ਹਾਂ ਦੀ ਦਾਸਤਾਂ ਸੁਣਾਉਣਾ ਬਹੁਤ ਹੀ ਦਰਦਨਾਕ ਲੱਗ ਰਿਹਾ ਹੈ। 
ਮੈਂ ਉਨ੍ਹਾਂ ਦੀ ਲਗਨ ਅਤੇ ਮਿਹਨਤ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ। ਚਾਰ ਸਾਲਾਂ ਦਾ ਰਾਹੁਲ ਸਿੰਘ ਸਕੂਲ ਤੋਂ ਪੜ੍ਹਨ ਤੋਂ ਹਟ ਗਿਆ। ਉਸ ਨੂੰ ਅਧਿਆਪਕ ਨੇ ਇਕ ਦਿਨ ਬਹੁਤ ਬੁਰੀ ਤਰ੍ਹਾਂ ਮਾਰਿਆ। ਕਾਰਨ ਇਹ ਸੀ ਕਿ ਉਸ ਨੂੰ ਪੜ੍ਹਾਈ ਸਮਝ ਨਹੀਂ ਸੀ ਆਉਂਦੀ। ਹੁਣ ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਲੋਹਾ ਕੁੱਟ ਰਿਹਾ ਹੈ। ਉਸ ਦੇ ਪਿਤਾ ਅਜੀਤ ਸਿੰਘ ਕਹਿੰਦੇ ਹਨ ਕਿ ਉਹ ਕਦੇ ਵੀ ਹਥੌੜੇ ਨੂੰ ਫੜਨ ਦਾ ਮੌਕਾ ਨਹੀਂ ਗੁਆਉਂਦਾ। ਜਦੋਂ ਵੀ ਉਸ ਦੀ ਜ਼ਰੂਰਤ ਹੁੰਦੀ ਹੈ, ਉਹ ਤੁਰੰਤ ਪਹੁੰਚ ਜਾਂਦਾ ਹੈ। ਜਦੋਂ ਮੈਂ ਬੱਚੇ ਨੂੰ ਪੁੱਛਿਆ, ''ਤੂੰ ਜ਼ਿੰਦਗੀ 'ਚ ਕੀ ਬਣਨਾ ਚਾਹੇਂਗਾ?'' ''ਧਰਮਿੰਦਰ'' ਬੱਚੇ ਨੇ ਬੜੀ ਹੀ ਮਾਸੂਮੀਅਤ ਨਾਲ ਜਵਾਬ ਦਿੱਤਾ। ਉਸ ਦੀ ਵੱਡੀ ਭੈਣ ਰੌਸ਼ਨੀ ਵੀ ਸਕੂਲ ਤੋਂ ਪੜ੍ਹਨ ਤੋਂ ਹਟ ਗਈ ਹੈ। ਉਹ ਸਾਰਾ ਦਿਨ ਘਰ ਵਿਚ ਹੀ ਰਹਿੰਦੀ ਹੈ ਅਤੇ ਟੀਵੀ ਦੇਖਦੀ ਹੈ। ਉਸ ਦੇ ਸਕੂਲ ਨਾ ਜਾਣ ਦਾ ਕਾਰਨ ਉਸ ਦਾ ਸ਼ਰਮਾਕਲ ਸੁਭਾਅ ਹੈ। ਇਨ੍ਹਾਂ ਬੱਚਿਆਂ ਦੀ ਮਾਂ ਕਹਿੰਦੀ ਹੈ ਕਿ ਅਗਲੇ ਸਾਲ ਇਨ੍ਹਾਂ ਦੋਵਾਂ ਬੱਚਿਆਂ ਨੂੰ ਸਕੂਲ ਭੇਜਣ ਦੀ ਕੋਸ਼ਿਸ਼ ਕਰਨਗੇ।
ਤਿੰਨ ਸਾਲਾਂ ਦੀ ਉਮਰ ਦਾ ਲੱਕੀ ਸਿੰਘ ਏਨਾ ਲੱਕੀ ਨਹੀਂ ਹੈ। ਉਹ ਦਿਨ ਦੀ ਰੌਸ਼ਨੀ ਵਿਚ ਅੱਖਾਂ ਨਹੀਂ ਖੋਲ੍ਹ ਸਕਦਾ। ਉਸ ਦੀਆਂ ਅੱਖਾਂ ਵਿਚ ਸੂਰਜ ਦੀ ਰੌਸ਼ਨੀ ਬਹੁਤ ਚੁਭਦੀ ਹੈ ਅਤੇ ਉਹ ਹਮੇਸ਼ਾ ਰੋਂਦਾ ਰਹਿੰਦਾ ਹੈ। ਜਿਵੇਂ ਹੀ ਸੂਰਜ ਅਸਤ ਹੁੰਦਾ ਹੈ, ਉਸ ਨੂੰ ਉਸ ਆਮ ਵਿਅਕਤੀ ਵਾਂਗ ਦਿਖਣਾ ਸ਼ੁਰੂ ਹੋ ਜਾਂਦਾ ਹੈ। ਉਹ ਅੰਧਰਾਤੇ ਦਾ ਰੋਗੀ ਹੈ। ਜਦੋਂ ਅਸੀਂ ਇੱਥੇ ਘੁੰਮ ਰਹੇ ਸਾਂ ਤਾਂ ਸਾਡੇ ਰਾਹ ਦਸੇਰੇ ਅਜੀਤ ਸਿੰਘ ਨੇ ਸਾਨੂੰ ਆਪਣੇ ਨਾਨਾ ਨਾਲ ਮਿਲਾਇਆ। ਇਹ 85 ਸਾਲਾ ਬਜ਼ੁਰਗ ਦੁਰਗਾ ਸਿੰਘ ਸੀ। ਇਹ 20 ਪਰਿਵਾਰ ਇਸੇ ਬਜ਼ੁਰਗ ਦਾ ਕਟੁੰਬ ਦੱਸਿਆ ਜਾਂਦਾ ਹੈ। ਇਕ ਦੁਰਘਟਨਾ ਤੋਂ ਬਾਅਦ ਇਹ ਮੰਜੇ 'ਤੇ ਹੀ ਬੈਠਾ ਰਹਿੰਦਾ ਹੈ। ਇਹ ਅੱਖਾਂ ਤੋਂ ਅੰਨ੍ਹਾ ਵੀ ਹੈ। ਇਸ ਦੀ ਪਤਨੀ ਰਾਜ ਕੌਰ ਉਸ ਦੀ ਦੇਖਭਾਲ ਕਰਦੀ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਕਰਦੀ ਆ ਰਹੀ ਐ। ਜਦੋਂ ਅਸੀਂ ਇਸ ਏਰੀਏ ਵਿਚ ਗਏ ਤਾਂ ਬਹੁਗਿਣਤੀ ਵਿਅਕਤੀ ਆਪਣੇ ਕੰਮਾਂ 'ਤੇ ਨਿਕਲੇ ਹੋਏ ਸਨ। ਜ਼ਿਆਦਾਤਰ ਹੋਰ ਸ਼ਹਿਰਾਂ ਅਤੇ ਰਾਜਾਂ, ਜਾਣੀ ਕੋਇੰਮਤੂਰ ਤੱਕ ਵੀ ਗਏ ਹੋਏ ਸਨ। ਉਹ ਆਪਣੇ ਰਿਸ਼ਤੇਦਾਰਾਂ ਕੋਲ ਟਿਕ ਜਾਂਦੇ ਹਨ ਅਤੇ ਆਪਣੇ ਵਲੋਂ ਤਿਆਰ ਕੀਤੇ ਖੇਤੀਬਾੜੀ ਯੰਤਰ ਅਤੇ ਲੋਹੇ ਦੀਆਂ ਹੋਰ ਚੀਜ਼ਾਂ ਨੂੰ ਮੈਸੂਰ ਜਾਂ ਹੋਰ ਇਲਾਕਿਆਂ ਵਿਚ ਵੇਚ ਕੇ ਆਉਂਦੇ ਹਨ। ਇਹ ਜਿਸ ਏਰੀਏ ਵਿਚ ਰਹਿੰਦੇ ਹਨ, ਉਸ ਨੂੰ ਵੋਟਰ ਸੂਚੀ ਦੇ ਰਿਕਾਰਡ ਮੁਤਾਬਕ ਹਟਮੈਂਟਸ ਕਿਹਾ ਜਾਂਦਾ ਹੈ। ਜੋ ਕਿ ਸ਼ਹਿਰ ਦੇ ਵੈਨੀਮੈਂਥਰਮ ਏਰੀਏ 'ਚ ਸਥਿਤ ਹੈ। ਇਸ ਤੋਂ ਪਹਿਲਾਂ ਇਹ 15 ਸਾਲ ਕਰਨਾਟਕ ਦੇ  ਦਾ ਵੇਨਗਿਰੀ ਏਰੀਏ ਵਿਚ ਰਹਿ ਰਹੇ ਹਨ। ਇਨ੍ਹਾਂ ਨੂੰ ਮਹੀਨੇ ਵਿਚ 10 ਤੋਂ 12 ਦਿਨ ਕੰਮ ਮਿਲਦਾ ਹੈ। ਛੋਟੇ ਬੱਚੇ ਕਰਨਾਟਕ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਚਲਾਏ ਜਾਂਦੇ ਸਕੂਲ ਵਿਚ ਪੜ੍ਹਨ ਜਾਂਦੇ ਹਨ। ਜਦਕਿ ਬਾਲਗ ਜਾਂ ਥੋੜ੍ਹੇ ਵੱਡੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਨ ਲਈ ਕੰਮ ਕਰਦੇ ਹਨ। ਇਨ੍ਹਾਂ ਦੀ ਹਾਲਤ ਬੜੀ ਮਾੜੀ ਹੈ। ਇਹ ਮਿਹਨਤ ਵੀ ਬਹੁਤ ਕਰਦੇ ਹਨ ਪਰ ਗੁਰਬਤ ਨਾਲ ਇਨ੍ਹਾਂ ਦਾ ਰਹਿਣ ਸਹਿਣ ਨਰਕ ਵਰਗਾ ਹੀ ਹੈ। ਸਿੱਖ ਕੌਮ ਦੀ ਇਸ ਮਹੱਤਵਪੂਰਨ ਸੰਪਰਦਾ ਨੂੰ ਆਮ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਭੁੱਲ ਚੁੱਕਾ ਹੈ। ਜਦਕਿ ਇਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਨੂੰ ਸਰਗਰਮ ਰੂਪ ਵਿਚ ਸਿੱਖ ਕੌਮ ਨਾਲ ਜੋੜਨ ਲਈ ਇਨ੍ਹਾਂ ਦੀ ਸਾਰ ਲਏ ਜਾਣਾ ਅਤਿ ਜ਼ਰੂਰੀ ਹੈ।

ਸਿਕਲੀਗਰ ਸਿੱਖਾਂ ਦੀ ਕਹਾਣੀ   
ਪੂਨਮ ਕੌਰ ਨੂੰ ਮਿਲੋ।  12 ਸਾਲ ਦੀ ਕੁੜੀ ਸਧਾਰਨ ਸਲਵਾਰ ਕਮੀਜ਼ ਪਾਈ ਸਿਰ 'ਤੇ ਦੁਪੱਟਾ ਲਈ ਸ਼ਰਮਾਕਲ ਜਿਹੀ, ਪਰ ਗਿਆਨਵਾਨ। ਉਹ ਜਾਣਦੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਨੀਹਾਂ 'ਚ ਚਿਣੇ ਜਾਣ ਸਮੇਂ 7 ਅਤੇ 9 ਸਾਲ ਸੀ। ਪਰ ਉਹ ਇਹ ਨਹੀਂ ਜਾਣਦੀ ਕਿ ਉਨ੍ਹਾਂ ਦੇ ਮਾਪੇ ਜਾਂ ਬਜ਼ੁਰਗ ਆਪਣੀ ਮਾਂ ਭੂਮੀ ਤੋਂ ਕਿਵੇ ਇੱਥੇ ਸ਼ਹਿਰ ਵਿਚ ਬਣੀਆਂ ਗੰਦੀਆਂ ਬਸਤੀਆਂ ਵਿਚ ਪਹੁੰਚ ਗਏ।
ਸੋਨੂੰ ਸਿੰਘ ਨੂੰ ਵੀ ਮਿਲੋ। ਉਹ 8ਵੀਂ ਦਾ ਵਿਦਿਆਰਥੀ ਹੈ। ਬਾਲੀਵੁੱਡ ਅਦਾਕਾਰਾਂ ਅਤੇ ਕਲਾਕਾਰਾਂ ਦੇ ਵਾਟਰ ਕਲਰ ਨਾਲ ਚਿੱਤਰ ਬਣਾਉਣਾ ਉਸ ਦਾ ਸ਼ੌਕ। ਉਹ ਸਕੂਲ ਦਾ ਰੈਗੂਲਰ ਵਿਦਿਆਰਥੀ ਹੈ ਅਤੇ ਰਾਸ਼ਟਰੀ ਕੈਡਿਟ ਕੋਰ ਦਾ ਕੈਡਿਟ। ਉਸ ਕੋਲ ਫਾਲਤੂ ਸਮਾਂ ਨਹੀਂ ਹੈ। ਉਹ ਜਿਉਂ ਹੀ ਸਕੂਲ ਤੋਂ ਵਾਪਸ ਮੁੜਦਾ ਹੈ ਤਾਂ ਸਕੂਲ ਦਾ ਕੰਮ ਨਹੀਂ ਕਰਦਾ ਬਲਕਿ ਆਪਣੇ ਪਿਤਾ ਨਾਲ ਕੰਮ ਵਿਚ ਜੁਟ ਜਾਂਦਾ ਹੈ। ਉਹ ਪੁਰਾਣੇ ਲੋਹੇ ਜਾਂ ਡਰੰਮ ਬਗੈਰਾ ਤੋਂ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸੰਦ ਬਣਾਉਣ ਦਾ ਕੰਮ ਕਰਦੇ ਹਨ। ਉਸ ਨੂੰ ਵੀ ਇਹ ਨਹੀਂ ਪਤਾ ਕਿ ਉਸ ਦੇ ਬਜ਼ੁਰਗ ਇੱਥੇ ਕਿਵੇਂ ਆ ਗਏ, ਜਿਸ ਨੂੰ ਡੇਰੇ ਜਾਂ ਹੋਰ ਘਟੀਆ ਸ਼ਬਦਾਵਲੀ ਵਿਚ ਬਸਤੀ ਕਿਹਾ ਜਾਂਦਾ ਹੈ। ਇਹ ਦੋ ਬੱਚੇ ਉਨ੍ਹਾਂ ਹਜ਼ਾਰਾਂ ਸਿੱਖ ਬੱਚਿਆਂ 'ਚੋਂ ਹਨ, ਜਿਹੜੇ ਸਿੱਖ ਕੌਮ ਦੇ ਉਸ ਸੈਕਸ਼ਨ ਦਾ ਹਿੱਸਾ ਹਨ, ਜਿਨ੍ਹਾਂ ਨੂੰ ਸਿਕਲੀਗਰ ਸਿੱਖ ਕਿਹਾ ਜਾਂਦਾ ਹੈ।
ਸਿਰਫ਼ ਮਹਾਰਾਸ਼ਟਰ ਵਿਚ ਹੀ ਇਨ੍ਹਾਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ। ਭਗਤ ਨਾਮਦੇਵ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੇ ਜੱਦੀ ਕਸਬੇ ਸ਼ੋਲੇਪੁਰ ਤੋਂ ਇਹ ਥਾਂ 100 ਕੁ ਕਿਲੋਮੀਟਰ ਦੀ ਦੂਰੀ 'ਤੇ ਪੈਂਦੀ ਹੈ। ਭਗਤ ਤਰਲੋਚਨ ਅਤੇ ਭਗਤ ਰਾਮਾਨੰਦ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਹ ਵੀ ਇਸੇ ਖਿੱਤੇ ਨਾਲ ਸਬੰਧਤ ਸਨ। ਤਖਤ ਹਜ਼ੂਰ ਸਾਹਿਬ ਵੀ ਇੱਥੋਂ ਬਹੁਤੀ ਦੂਰ ਨਹੀਂ ਹੈ। ਤਖ਼ਤ ਹਜ਼ੂਰ ਸਾਹਿਬ 'ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਸਮਾਗਮਾਂ ਦੇ 300 ਸਾਲਾ ਜ਼ਸਨ ਇਨ੍ਹਾਂ ਸਿਕਲੀਗਰ ਸਿੱਖਾਂ ਲਈ ਅੰਮ੍ਰਿਤਪਾਨ ਕਰਨ ਦਾ ਵਧੀਆ ਮੌਕਾ ਸੀ। ਇਨ੍ਹਾਂ ਵਿਚੋਂ 15 ਨੇ ਅੰਮ੍ਰਿਤ ਛਕਿਆ। ਕਈਆਂ ਨੇ ਬੜੇ ਹੀ ਮਾਣ ਨਾਲ ਦੱਸਿਆ ਕਿ ਉਹ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਪਾਠ ਕਰਦੇ ਹਨ।
ਲੁਹਾਰਪੁਣੇ ਦਾ ਕੰਮ ਕਰਨ ਵਾਲੇ ਇਹ ਸਿਕਲੀਗਰ ਸਿੱਖ ਤਸਲੇ, ਚਾਕੂ ਅਤੇ ਖੇਤੀ ਨਾਲ ਸਬੰਧਤ ਔਜ਼ਾਰ ਤਿਆਰ ਕਰਦੇ ਹਨ। ਆਪਣੀ ਮਾਤ ਭੂਮੀ ਪੰਜਾਬ ਤੋਂ ਬਹੁਤ ਦੂਰ ਖਸਤਾ ਹਾਲਤ ਵਿਚ ਰਹਿ ਰਹੇ ਇਨ੍ਹਾਂ ਸਿੱਖਾਂ ਦਾ ਦੂਜੀ ਸਿੱਖ ਕੌਮ ਜਾਂ ਸਿੱਖ ਜਗਤ ਨਾਲ ਕੋਈ ਰਾਬਤਾ ਨਹੀਂ ਹੈ। ਉਨ੍ਹਾਂ ਕੋਲ ਆਪਣੇ ਇਤਿਹਾਸ ਬਾਰੇ ਦੱਸਣ ਲਈ ਏਨਾ ਕੁਝ ਹੀ ਹੈ ਕਿ ਉਹ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਹਥਿਆਰ ਬਣਾਉਣ ਦਾ ਕੰਮ ਕਰਦੇ ਸਨ। ਇਹ ਤਜਰਬਾ ਉਨ੍ਹਾਂ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ। ਅੱਜ ਵੀ ਉਨ੍ਹਾਂ ਵਿਚੋਂ ਕਈ ਉੱਚ ਦਰਜੇ ਦੀਆਂ ਕਿਰਪਾਨਾਂ ਅਤੇ ਹੱਥ ਨਾਲ ਚਲਾਉਣ ਵਾਲੇ ਹਥਿਆਰ ਬਣਾਉਂਦੇ ਹਨ। ਭਾਵੇਂ ਕਿ ਸ਼ਹੀਦਾਂ ਦੀ ਜਾਤ ਜਾਂ ਨਸਲ ਦੀ ਗੱਲ ਕਰਨਾ ਸਿਆਣਪ ਨਹੀਂ ਹੈ, ਪਰ ਇਹ ਦੱਸਦੇ ਹਨ ਕਿ ਮਹਾਨ ਸਿੱਖ ਸ਼ਹੀਦ ਭਾਈ ਦਿਆਲਾ, ਮੱਖਣ ਸ਼ਾਹ ਲੁਬਾਣਾ ਅਤੇ ਭਾਈ ਮਨੀ ਸਿੰਘ ਇਸੇ ਸੰਪਰਦਾ ਵਿਚੋਂ ਹੋਏ ਹਨ।
ਭਾਵੇਂ ਅਮੀਰ ਤੇ ਖੁਸ਼ਹਾਲ ਹੋ ਚੁੱਕਿਆ ਸਿੱਖ ਸਮਾਜ ਨੇ ਇਨ੍ਹਾਂ ਨੂੰ 200 ਸਾਲਾਂ ਵਿਚ ਹੀ ਭੁਲਾ ਦਿੱਤਾ, ਪਰ ਇਹ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੇ। ਇਹ ਮਹਾਰਾਸ਼ਟਰ ਤੋਂ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਹੋਰ ਅੱਗੇ ਪੈਦਲ ਹੀ ਘੁੰਮਦੇ ਹਨ। ਇਸ ਤਰ੍ਹਾਂ ਇਹ ਟੱਪਰੀਵਾਸ ਬਣੇ ਅਤੇ ਕਿਸੇ ਜਗ੍ਹਾ ਵੀ ਪੱਕੇ ਤੌਰ 'ਤੇ ਨਾ ਰਹਿ ਸਕੇ, ਨਾ ਪੜ੍ਹ ਸਕੇ ਅਤੇ ਨਾ ਸਮਾਜ ਨਾਲ ਜੁੜ ਸਕੇ। ਰੌਚਕ ਗੱਲ ਇਹ ਹੈ ਕਿ ਇਹੀ ਚੀਜ਼ ਇਨ੍ਹਾਂ ਦੀ ਸ਼ਕਤੀ ਬਣ ਗਈ ਅਤੇ ਇਨ੍ਹਾਂ 'ਤੇ ਕਿਸੇ ਤਰ੍ਹਾਂ ਦੇ ਇਸਾਈਵਾਦ ਜਾਂ ਬ੍ਰਾਹਮਣਵਾਦ ਦਾ ਪ੍ਰਭਾਵ ਨਹੀਂ ਪਿਆ ਅਤੇ ਇਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਹ ਗੁਰੂ ਨਾਨਕ  ਦੇਵ ਅਤੇ ਗੁਰੂ ਗੋਬਿੰਦ ਸਿੰਘ ਦੇ ਹੀ ਨਾਂ ਜਾਣਦੇ ਹਨ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ ਤੇ ਦਸਤਾਰ ਸਜਾਉਂਦੇ ਹਨ। ਇਹ ਪੂਰੀ ਤਰ੍ਹਾਂ ਮਰਿਆਦਾ ਵਿਚ ਬੱਝੇ ਹੋਏ ਹਨ।
ਕੋਈ ਇਨ੍ਹਾਂ ਦੀ ਸਹੀ ਸੰਖਿਆ ਨਹੀਂ ਜਾਣਦਾ। ਇਨ੍ਹਾਂ ਦੀ ਗਿਣਤੀ ਲੱਖਾਂ-ਹਜ਼ਾਰਾਂ ਲੱਖਾਂ ਦੱਸੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਟੱਪਰੀਵਾਸ, ਅਨੁਸੂਚਿਤ ਜਾਤੀ ਅਤੇ ਪੱਟੀਦਰਜ ਕਬੀਲਿਆਂ ਵਿਚ ਗਿਣਿਆ ਜਾਂਦਾ ਹੈ। ਭਾਰਤ ਦੇ ਹਰ ਰਾਜ ਵਿਚ ਇਨ੍ਹਾਂ ਨੂੰ ਵੱਖੋ ਵੱਖਰੇ ਵਰਗ ਵਿਚ ਗਿਣਿਆ ਜਾਂਦਾ ਹੈ, ਪਰ ਸਿੱਖ ਜਗਤ ਇਨ੍ਹਾਂ ਨੂੰ ਸਿਰਫ਼ ਸਿਕਲੀਗਰ ਸਿੱਖਾਂ ਦੇ ਨਾਂ ਨਾਲ ਜਾਣਦਾ ਹੈ। ਇਨ੍ਹਾਂ ਦੀ ਗਿਣਤੀ ਵੱਖੋ ਵੱਖ ਹਿੱਸਿਆਂ ਵਿਚ ਵੰਡੀ ਹੋਈ ਹੈ ਅਤੇ ਕੁਝ ਲੋਕ ਇਸ ਨੂੰ ਸਿੱਖਾਂ ਦੀ ਭੂਗੋਲਿਕ ਸ਼ਕਤੀ ਦੇ ਤੌਰ 'ਤੇ ਦੇਖਦੇ ਹਨ। ਖ਼ੈਰ ਆਸ ਕਰਨੀ ਬਣਦੀ ਹੈ ਕਿ ਛੇਤੀ ਹੀ ਸ਼ਿਕਲੀਗਰ, ਵਣਜਾਰੇ ਅਤੇ ਲੁਬਾਣੇ ਸਿੱਖਾਂ ਬਾਰੇ ਜਨਗਣਨਾ ਹੋ ਜਾਵੇਗੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਰਚਰਨ ਸਿੰਘ ਜੋਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਗਾਤਾਰ ਦੋ ਸਾਲ ਕੋਸ਼ਿਸ਼ ਤੋਂ ਬਾਅਦ ਦੂਜੇ ਮੈਂਬਰਾਂ ਨੂੰ ਉਹ ਇਹ ਅਹਿਸਾਸ ਕਰਾਉਣ 'ਚ ਸਫਲ ਰਹੇ ਕਿ ਸਿੱਖ ਗਰੀਬ ਵੀ ਹੋ ਸਕਦੇ ਹਨ। ਬਲਕਿ ਇਹ ਸਿੱਖ ਤਾਂ ਗਰੀਬ ਤੋਂ ਵੀ ਗਰੀਬ ਹਨ, ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਨ੍ਹਾਂ ਵਾਸਤੇ ਇਕ ਵਿਸ਼ੇਸ਼ ਅਧਿਐਨ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦੀ ਰਿਪੋਰਟ ਛੇਤੀ ਹੀ ਆਉਣ ਦੀ ਆਸ ਹੈ।  ਦੂਜੀਆਂ ਸਥਾਪਤ ਸੁਸਾਇਟੀਜ਼ ਵਿਚ ਗਰੀਬੀ ਅਤੇ ਪੁਲਿਸ ਦਾ ਦਬਾਅ ਘੱਟ ਹੋ ਗਿਆ ਹੈ, ਪਰ ਸ਼ਿਕਲੀਗਰ ਸਿੱਖਾਂ 'ਤੇ ਨਹੀਂ। ਸ਼ੋਲਾਪੁਰ 'ਚ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਇਨ੍ਹਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਦੀ ਹੈ, ਜਦਕਿ ਇਨ੍ਹਾਂ ਦੂਰ ਨੇੜੇ ਦਾ ਵੀ ਇਸ ਘਟਨਾ ਨਾਲ ਵਾਸਤਾ ਨਹੀਂ ਹੁੰਦਾ। ਖਾਸ ਕਰ ਇਨ੍ਹਾਂ ਬਸਤੀਆਂ ਵਿਚ ਇਹ ਕਾਨਿਆਂ ਅਤੇ ਲੋਹੇ ਦੇ ਪੱਤਰਿਆਂ ਨਾਲ ਬਣੇ ਛੱਪਰਾਂ ਤੇ ਕੱਚੇ ਘਾਰਿਆਂ ਵਿਚ ਰਹਿੰਦੇ ਹਨ। ਇਨ੍ਹਾਂ 'ਚੋਂ ਇਕ ਕੁਆਰਡੀਨੇਟਰ ਨੇ ਬੜੇ ਮਾਣ ਨਾਲ ਦੱਸਿਆ ਕਿ ਸਾਡੇ ਖਿਲਾਫ ਕੋਈ ਵੀ ਪੁਲਿਸ ਕੇਸ ਬਕਾਇਆ ਨਹੀਂ ਹੈ। ਪਰ ਹੁਣ ਸ਼ਹਿਰ ਵਿਚ ਵਿਸ਼ੇਸ਼ ਆਰਥਿਕ ਜ਼ੋਨ, ਵੱਡੇ ਵੱਡੇ ਮਾਲ ਅਤੇ ਬਜ਼ਾਰ ਉਸਰਨ ਨਾਲ ਇਨ੍ਹਾਂ ਦੇ ਅਸਥਾਈ ਘਰ ਵੀ ਖਤਰੇ ਵਿਚ ਹਨ। ਇਹ ਸਿਰਫ ਇੱਥੇ ਹੀ ਨਹੀਂ ਹੈਦਰਾਬਾਦ ਦੇ ਬਾਹਰਵਾਰ ਵਸੇ ਸ਼ਿਕਲੀਗਰ ਸਿੱਖਾਂ ਲਈ ਵੀ ਇਹੀ ਸਮੱਸਿਆ ਖੜੀ ਹੋ ਗਈ ਹੈ। 30 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਰਹਿ ਰਹੇ ਇਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਜਾਇਦਾਦ ਦਾ ਕੋਈ ਟੁਕੜਾ ਨਹੀਂ ਹੈ। ਸੋ ਇਹ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਹੈ। ਇਨ੍ਹਾਂ ਦੀ ਹਾਲਤ ਹੁਣ ਹੋਰ ਜ਼ਿਆਦਾ ਅਜਿਹੀ ਨਹੀਂ ਰਹਿਣੀ ਚਾਹੀਦੀ। ਮੇਰੇ ਨਾਲ ਬੰਗਲੌਰ ਤੋਂ ਗਏ ਸੌਫਟ ਵੇਅਰ ਇੰਜੀਨੀਅਰ ਬਲਵਿੰਦਰ ਸਿੰਘ ਅਤੇ ਸੁਮੀਤ ਕੌਰ, ਬੰਗਲੌਰ ਤੋਂ ਹੀ ਮਕੈਨੀਕਲ ਇੰਜੀਨੀਅਰ ਕੁਲਵੰਤ ਸਿੰਘ ਅਤੇ ਮੁੰਬਈ ਤੋਂ ਲੈਬ ਟੈਕਨੀਸ਼ੀਅਨ ਜਸਪਾਲ ਸਿੰਘ, ਅਜਿਹੀਆਂ ਸ਼ਖ਼ਸੀਅਤਾਂ ਹਨ ਜਿਹੜੀਆਂ ਸ਼ਿਕਲੀਗਰ ਸਿੱਖਾਂ ਵਿਚ ਸਿੱਖਿਆ ਦੇ ਇਨਕਲਾਬ ਦੇ ਮਹੱਤਵਪੂਰਨ ਪਾਤਰ ਬਣ ਰਹੇ ਹਨ। ਇਹ ਉਹ ਕਾਰਕੁੰਨ ਹਨ, ਜਿਹੜੇ ਸਮੱਸਿਆਵਾਂ 'ਤੇ ਚਿਲਾਉਣ ਦੀ ਬਜਾਏ ਇਨ੍ਹਾਂ ਦੀ ਸਮੱਸਿਆ ਦੀ ਖੁਦ ਯਤਨ ਕਰਦੇ ਹਨ। ਸ਼ਿਕਲੀਗਰ ਸਿੱਖਾਂ ਵਿਚ ਸਿੱਖਿਆ ਪੱਧਰ ਉੱਚਾ ਚੁੱਕਣ ਵਾਸਤੇ ਬੰਗਲੌਰ ਦੇ ਪ੍ਰੋਫੈਸ਼ਨਲ ਸਿੱਖਾਂ ਵਲੋਂ ਅੱਖਰ-ਕੌਮ ਦੀ ਸੇਵਾ ਨਾਂ ਦਾ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਹਾਂਰਾਸਟਰ ਅਤੇ ਗੁਰਮਤਿ ਮਿਸ਼ਨਰੀ ਕਾਲਜ ਮੁੰਬਈ ਨਾਲ ਵੀ ਕੰਮ ਕਰਨ ਵਾਲੇ ਇਨ੍ਹਾਂ ਸੇਵਾਕਰਮੀਆਂ ਨੇ ਜਲਗਾਓਂ, ਇਚਕਲ ਰੰਜੀ ਅਤੇ ਸ੍ਰੀਰਾਮਪੁਰਾ ਦੀਆਂ ਬਸਤੀਆਂ ਦੇ 200 ਬੱਚਿਆਂ ਨੂੰ ਅਡਾਪਟ ਕੀਤਾ ਹੈ। ਕੁਝ ਹਫਤਿਆਂ ਬਾਅਦ ਇਨ੍ਹਾਂ ਬਸਤੀਆਂ ਦਾ ਦੌਰਾ ਕਰਦੇ ਹਨ। ਇਨ੍ਹਾਂ ਵਿਚ ਸਿੱਖਿਆ ਅਤੇ ਸੈਨੀਟੇਸ਼ਨ ਪ੍ਰੋਗਰਾਮ ਦੀ ਨਿਗਰਾਨੀ ਕਰਦੇ ਹਨ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਮਾੜੀਆਂ ਹਾਲਤਾਂ ਤੋਂ ਬਾਹਰ ਕੱਢਿਆ ਜਾ ਸਕੇ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੇ 400 ਸਾਲਾ ਜ਼ਸਨ ਮਨਾਵਾਂਗੇ ਤਾਂ ਅਸੀਂ ਉਨ੍ਹਾਂ ਧਾਰਨਾਵਾਂ ਨੂੰ ਗਲਤ ਕਰ ਦੇਵਾਂਗੇ ਕਿ ਸਿੱਖ ਅਨਪੜ੍ਹ ਵੀ ਹੁੰਦੇ ਹਨ। ਤੁਸੀਂ ਵੀ ਇਸ ਮਿਸ਼ਨ ਵਿਚ ਆਪਣਾ ਹਿੱਸਾ ਪਾ ਸਕਦੇ ਹੋ।
(ਜਗਮੋਹਨ ਸਿੰਘ ਲੁਧਿਆਣੇ ਦੇ ਰਹਿਣ ਵਾਲੇ ਸਿੱਖ ਕਾਰਕੁੰਨ ਤੇ ਟਿੱਪਣੀਕਾਰ ਹਨ। ਉਨ੍ਹਾਂ ਨਾਲ ਈਮੇਲ 'ਤੇ ਸੰਪਰਕ ਕੀਤਾ ਜਾ ਸਕਦਾ ਹੈ igideas@gmail.com

No comments:

Post a Comment