Wednesday 26 September 2012

ਕੌਣ ਜ਼ਿੰਮੇਵਾਰ ਹੈ ਭਾਰਤ ਦੇ ਬਟਵਾਰੇ ਲਈ ?


ਭਾਰਤ ਦੀ ਵੰਡ ਇਸ ਉੱਪ-ਮਹਾਂਦੀਪ ਵਿਚ ਇਕ ਅਹਿਮ ਘਟਨਾ ਹੈ। ਇਸ ਵੰਡ ਦੌਰਾਨ 10 ਲੱਖ ਲੋਕ ਮਾਰੇ ਗਏ ਅਤੇ 1 ਕਰੋੜ ਤੋਂ ਵੀ ਵਧ ਨੂੰ ਆਪਣੇ ਘਰ-ਬਾਰ ਛੱਡ ਕੇ ਉੱਜੜਨਾ ਪਿਆ। ਭਾਵੇਂ ਦੇਸ਼ ਦੀ ਆਜ਼ਾਦੀ ਨੂੰ 65 ਵਰ੍ਹੇ ਹੋ ਗਏ ਹਨ। ਪਰ ਇਸ ਸਵਾਲ 'ਤੇ ਅੱਜ ਵੀ ਚਰਚਾ ਜਾਰੀ ਹੈ ਕਿ ਭਾਰਤ ਦੀ ਵੰਡ ਲਈ ਕੌਣ ਕਿੰਨਾ-ਕਿੰਨਾ ਜ਼ਿੰਮੇਵਾਰ ਸੀ। ਇਸ ਸੰਦਰਭ ਵਿਚ ਪਹਿਲਾਂ ਵੀ ਅਸੀਂ ਸ: ਹਰਜਿੰਦਰ ਸਿੰਘ ਤਾਂਗੜੀ ਦਾ ਲੇਖ ਛਾਪਿਆ ਸੀ ਜਿਸ ਵਿਚ ਪਾਠਕਾਂ ਨੇ ਗਹਿਰੀ ਦਿਲਚਸਪੀ ਦਿਖਾਈ। ਹੁਣ ਇਸੇ ਸੰਦਰਭ ਵਿਚ ਹੀ ਉਨ੍ਹਾਂ ਦਾ ਇਹ ਦੂਜਾ ਲੇਖ ਛਾਪਿਆ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ 1947 ਵਿਚ ਵਾਪਰੇ ਇਸ ਵੱਡੇ ਘਟਨਾਕ੍ਰਮ ਸਬੰਧੀ ਜਾਣਕਾਰੀ ਮਿਲ ਸਕੇ। -ਸੰਪਾਦਕ
ਮਹਾਤਮਾ ਗਾਂਧੀ,  ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਡਾ: ਰਾਮ ਮਨੋਹਰ ਲੋਹੀਆ
15 ਅਗਸਤ, 2012 ਨੂੰ ਮੇਰਾ ਇਕ ਲੇਖ 'ਕੌਣ ਜ਼ਿੰਮੇਵਾਰ ਹੈ ਭਾਰਤ ਦੇ ਬਟਵਾਰੇ ਲਈ?' ਛਪਣ ਤੋਂ ਬਾਅਦ ਮੈਨੂੰ ਕਾਫੀ ਸਾਰੇ ਸੰਦੇਸ਼ ਮਿਲੇ, ਜਿਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਨੇ ਕਾਫੀ ਪ੍ਰਸ਼ਨ ਉਠਾਏ, ਜਿਨ੍ਹਾਂ ਵਿਚੋਂ ਇਕ ਸੰਦੇਸ਼ ਇਹ ਸੀ 'ਕਿ ਜੋ ਕੁਝ ਲਿਖਿਆ ਹੈ, ਸਭ ਬਕਵਾਸ ਹੈ ਅਤੇ ਝੂਠ ਹੈ', ਨਾਲ ਦੀ ਨਾਲ ਹੀ ਟੈਲੀਫੋਨ ਬੰਦ ਹੋ ਗਿਆ। ਉਨ੍ਹਾਂ ਸਾਰੇ ਪ੍ਰਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਪਹਿਲੇ ਲੇਖ ਦੀ ਲੜੀ ਵਿਚ ਇਹ ਲੇਖ ਲਿਖਣਾ ਪੈ ਰਿਹਾ ਹੈ।

16 ਅਗਸਤ, 1946 ਦੀ ਕਲਕੱਤੇ ਵਿਚਲੀ ਖੂਨੀ ਘਟਨਾ ਤੋਂ ਬਾਅਦ ਸਿਆਸੀ ਹਾਲਾਤ ਨੇ ਇਸ ਤਰ੍ਹਾਂ ਕਰਵਟ ਲਈ ਕਿ ਉਸ ਸਮੇਂ ਦੇ ਵਾਇਸਰਾਏ ਲਾਰਡ ਵੇਵਲ ਆਪਣੇ ਫ਼ਰਜ਼ ਤੋਂ ਸੁਬਕ ਦੋਸ਼ ਹੋ ਕੇ ਵਾਪਸ ਲੰਦਨ ਚਲੇ ਗਏ? ਉਸ ਤੋਂ ਬਾਅਦ 23 ਮਾਰਚ, 1947 ਨੂੰ ਲਾਰਡ ਮਾਊਂਟ ਬੈਟਨ ਜੋ ਕਿ ਮਹਾਰਾਣੀ ਵਿਕਟੋਰੀਆ ਦੇ ਪੜਪੋਤੇ ਸਨ, ਬਤੌਰ ਵਾਇਸਰਾਏ ਹਿੰਦੁਸਤਾਨ ਵਿਚ ਆਏ। ਉਨ੍ਹਾਂ ਨੇ ਕੁਝ ਦਿਨਾਂ ਬਾਅਦ ਜਾਣੀ ਕਿ ਪਹਿਲੀ ਅਪ੍ਰੈਲ, 1947 ਨੂੰ ਮਹਾਤਮਾ ਗਾਂਧੀ ਨੂੰ ਮਿਲਣ ਵਾਸਤੇ ਸੱਦਾ ਭੇਜਿਆ। ਕੁਝ ਗੱਲਾਂ ਮੈਂ ਸੰਖੇਪ ਤੌਰ 'ਤੇ ਬਿਆਨ ਕਰਨ ਦਾ ਯਤਨ ਕਰਦਾ ਹਾਂ। ਮਹਾਤਮਾ ਗਾਂਧੀ ਨੇ ਇਹ ਤਜਵੀਜ ਪੇਸ਼ ਕੀਤੀ ਕਿ ਮੁਹੰਮਦ ਅਲੀ ਜਿਨਾਹ ਨੂੰ ਬੁਲਾ ਕੇ ਉਹ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰਨ ਅਤੇ ਨਾਲ ਦੀ ਨਾਲ ਹੀ ਮੰਤਰੀ ਮੰਡਲ ਵਿਚ ਮੁਸਲਮ ਲੀਗ ਦੇ ਨੁਮਾਇੰਦੇ ਸ਼ਾਮਿਲ ਕਰ ਦੇਣ ਤਾਂ ਜੋ ਭਾਰਤ ਸਰਕਾਰ ਦਾ ਕੰਮ ਕਾਜ ਪਹਿਲਾਂ ਦੀ ਤਰ੍ਹਾਂ ਅੰਤਰਿਮ ਸਰਕਾਰ ਦੇ ਤੌਰ 'ਤੇ ਚਲਦਾ ਰਹੇ? ਲਾਰਡ ਮਾਊਂਟ ਬੈਟਨ ਨੇ ਇਹ ਪ੍ਰਵਾਨਗੀ ਲੈ ਲਈ ਕਿ ਉਹ ਇਸ ਤਜਵੀਜ਼ ਨੂੰ ਪੰਡਤ ਨਹਿਰੂ ਅਤੇ ਮੌਲਾਨਾ ਆਜ਼ਾਦ ਨਾਲ ਖੁਫ਼ੀਆ ਅੰਦਾਜ਼ ਵਿਚ ਸਾਂਝੀ ਕਰਨਗੇ।

ਜੇ ਗਾਂਧੀ ਜੀ ਦੀ ਇਸ ਤਜਵੀਜ਼ ਦਾ ਨਿਰਣਾ ਕੀਤਾ ਜਾਵੇ ਤਾਂ ਇਥੋਂ ਇਹ ਸਿੱਟਾ ਨਿਕਲਦਾ ਹੈ ਕਿ ਪੰਡਤ ਨਹਿਰੂ ਵੱਲੋਂ 10 ਜੁਲਾਈ 1947 ਨੂੰ ਕੈਬਨਿਟ ਮਿਸ਼ਨ ਪਲੈਨ ਸਬੰਧੀ ਦਿੱਤੇ ਬਿਆਨ ਨੂੰ ਸਵੀਕਾਰ ਕਰਨ ਵਾਲੀ ਗੱਲ ਹੈ। ਜਿਸ ਦਾ ਭਾਵ ਇਹ ਸੀ ਕਿ ਅਸੀਂ ਬਿਨਾਂ ਕਿਸੇ ਜਕੜੇਂਵੇਂ ਦੇ ਸੰਵਿਧਾਨ ਘੜਨੀ ਸਭਾ ਵਿਚ ਸ਼ਾਮਿਲ ਹੋ ਰਹੇ ਹਾਂ?

ਇਸ ਤੋਂ ਬਾਅਦ ਵਾਇਸਰਾਏ ਨੇ ਮੁਹੰਮਦ ਅਲੀ ਜਿਨਾਹ ਹੁਰਾਂ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਵਾਇਸਰਾਏ ਦੇ ਸਵਾਲ ਦੇ ਜਵਾਬ ਵਿਚ ਸਿਰਫ ਏਨੀ ਹੀ ਗੱਲ ਕੀਤੀ ਕਿ ਹਿੰਦੁਸਤਾਨ ਦਾ ਸਰਜੀਕਲ ਆਪ੍ਰੇਸ਼ਨ (ਜਾਣੀ ਕਿ ਹਿੰਦੁਸਤਾਨ ਦੀ ਭਾਰਤ ਤੇ ਪਾਕਿਸਤਾਨ ਦੇ ਰੂਪ ਵਿਚ ਤਕਸੀਮ) ਹੀ ਕੀਤਾ ਜਾਵੇ। ਜਿਨਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਸਲਮਾਨਾਂ ਵੱਲੋਂ ਉਹ ਖ਼ੁਦ ਹੀ ਵਾਹਦ ਨੁਮਾਇੰਦੇ ਹਨ ਅਤੇ ਜੋ ਵੀ ਉਹ ਫ਼ੈਸਲਾ ਲੈਣਗੇ ਮੁਸਲਿਮ ਲੀਗ ਵੱਲੋਂ ਲਾਗੂ ਹੋਵੇਗਾ। ਜੇਕਰ ਮੁਸਲਿਮ ਲੀਗ ਨੇ ਉਨ੍ਹਾਂ ਦਾ ਇਹ ਫ਼ੈਸਲਾ ਨਾ ਮੰਨਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ ਅਤੇ ਮੁਸਲਿਮ ਲੀਗ ਨੂੰ ਉਹਦੇ ਆਪਣੇ ਹੀ ਹਾਲ 'ਤੇ ਛੱਡ ਦੇਣਗੇ ਪਰ ਨਾਲ ਦੀ ਨਾਲ ਜਿਨਾਹ ਨੇ ਇਹ ਵੀ ਕਿਹਾ ਕਿ 'ਕਾਂਗਰਸ ਵੱਲੋਂ ਅਜਿਹੀ ਕੋਈ ਗੱਲ ਮੰਨਣੀ ਮੈਨੂੰ ਅਸੰਭਵ ਜਾਪਦੀ ਹੈ। ਗਾਂਧੀ ਜੀ ਇਹ ਗੱਲ ਕਬੂਲ ਕਰ ਚੁੱਕੇ ਹਨ ਕਿ ਉਹ ਕਿਸੇ ਪਾਰਟੀ ਜਾਂ ਵਿਅਕਤੀ ਦੀ ਨੁਮਾਇੰਦਗੀ ਨਹੀਂ ਕਰ ਰਹੇ ਅਤੇ ਇਹ ਕਹਿੰਦੇ ਹਨ ਕਿ ਉਹ ਸਿਰਫ ਆਪਣਾ ਅਸਰ ਰਸੂਖ ਹੀ ਵਰਤ ਸਕਦੇ ਹਨ।' ਜਿਨਾਹ ਦੀ ਸੋਚ ਅਨੁਸਾਰ ਗਾਂਧੀ ਜੀ ਬਹੁਤ ਹੀ ਬਾ-ਅਸਰ ਅਤੇ ਬਾ-ਰਸੂਖ ਵਿਅਕਤੀ ਹਨ ਪਰ ਕੋਈ ਜ਼ਿੰਮੇਵਾਰੀ ਕਬੂਲ ਨਹੀਂ ਕਰਦੇ। ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਕਾਂਗਰਸ ਪਾਰਟੀ ਵਿਚ ਰਹਿੰਦੇ ਹੋਏ ਵੱਖ-ਵੱਖ ਨਜ਼ਰੀਏ ਰੱਖਦੇ ਹਨ ਅਤੇ ਦੋਵਾਂ ਵਿਚੋਂ ਕੋਈ ਵੀ ਪਾਰਟੀ ਵੱਲੋਂ ਸਪੱਸ਼ਟ ਤੌਰ 'ਤੇ ਕੁਝ ਕਹਿਣ ਨੂੰ ਤਿਆਰ ਨਹੀਂ।

ਸਿਆਸੀ ਧੂ-ਘੜੀਸ ਦੇ ਬਾਅਦ ਅਖੀਰ 14 ਅਤੇ 15 ਜੂਨ, 1947 ਨੂੰ ਦਿੱਲੀ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤਾਂ ਕਿ ਮਾਊਂਟ ਬੈਟਨ ਪਲੈਨ ਆਫ ਪਾਰਟੀਸ਼ਨ ਮਨਜ਼ੂਰ ਕੀਤੀ ਜਾ ਸਕੇ। ਇਸ ਵਿਚ ਸਭ ਵੱਡੇ ਕਾਂਗਰਸੀ ਆਗੂਆਂ ਉੱਤੇ ਤੂਫ਼ਾਨ ਦੀ ਤਰ੍ਹਾਂ ਬਰਸੇ। ਮੌਲਾਨਾ ਆਜ਼ਾਦ ਚੁੱਪਚਾਪ ਨੁਕੜ ਵਿਚ ਲੱਗ ਕੇ ਬੈਠੇ ਰਹੇ। ਸ੍ਰੀ ਜੈ ਪ੍ਰਕਾਸ਼ ਨਰਾਇਣ ਤਕਸੀਮ ਦੇ ਖਿਲਾਫ਼ ਬੜੇ ਪੁਰ-ਅਸਰ ਲਫਜ਼ਾਂ ਵਿਚ ਬੋਲੇ ਅਤੇ ਆਪਣੇ ਦੁਖਾਂਤ ਦਾ ਥੋੜ੍ਹੇ ਸ਼ਬਦਾਂ ਵਿਚ ਹੀ ਇਜ਼ਹਾਰ ਕੀਤਾ। ਡਾ: ਰਾਮ ਮਨੋਹਰ ਲੋਹੀਆ ਨੇ ਬੜੇ ਕੌੜੇ ਸ਼ਬਦਾਂ ਵਿਚ ਮੁਲਕ ਦੀ ਤਕਸੀਮ ਦੀ ਨਿੰਦਿਆ ਕੀਤੀ ਅਤੇ ਸਿਆਸੀ ਆਗੂਆਂ ਨੂੰ ਆੜੇ ਹੱਥੀਂ ਲਿਆ। ਆਖਰਕਾਰ ਮੁਲਕ ਦੇ ਬਟਵਾਰੇ 'ਤੇ ਵੋਟਿੰਗ ਹੋਈ, ਬਟਵਾਰੇ ਦੇ ਹੱਕ ਵਿਚ 29 ਅਤੇ ਵਿਰੁੱਧ 15 ਵੋਟਾਂ ਪਈਆਂ।

ਮਹਾਤਮਾ ਗਾਂਧੀ ਦੀ ਹਾਲਤ ਕੁਝ ਇਸ ਤਰ੍ਹਾਂ ਸੀ:

ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ,

ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ।

ਇਸ ਕੌੜੇ ਸੱਚ ਨੂੰ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਜਾ ਸਕਦਾ ਹੈ :

ੳ) ਬੰਬਈ ਦੇ ਪ੍ਰਸਿੱਧ ਕਾਨੂੰਨ-ਦਾਨ ਛਜਗ 3ੀਜਠ਼ਅ :਼; ਛਕਕਵ਼;ਡ਼ਦ ਹੁਰਾਂ ਭਾਰਤ ਦੀ ਤਕਸੀਮ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਸੀ ਕਿ 'ਹਿੰਦੁਸਤਾਨ ਦੀ ਤਕਸੀਮ ਦੀ ਤਜਵੀਜ਼ $ਚਵਚ਼; 7ਰਰਦਮਜ;; ਅਤੇ ਸੂਝ-ਬੂਝ ਨਾਲ ਤਿਆਰ ਨਹੀਂ ਕੀਤੀ ਗਈ ਸੀ। ਇਸ ਵਾਸਤੇ ਸਾਰੀਆਂ ਧਿਰਾਂ ਹੀ ਦੋਸ਼ੀ ਹਨ। ਕੈਬਨਿਟ ਮਿਸ਼ਨ ਪਲਾਨ ਨੂੰ ਕਾਂਗਰਸ ਨੇ ਡਿਕੇਡੋਲੇ ਖਾਂਦੇ ਹੋਏ ਮਨ ਨਾਲ ਖ਼ਤਮ ਕਰ ਦਿੱਤਾ। ਕੈਬਨਿਟ ਮਿਸ਼ਨ ਪਲਾਨ ਦੁਆਰਾ ਸਮੁੱਚਾ ਭਾਰਤ ਕਾਂਗਰਸ ਦੀ ਝੋਲੀ ਵਿਚ ਆ ਗਿਆ ਸੀ ਪਰ ਕਾਂਗਰਸ ਵਿਚ ਸਿਆਸੀ ਸੂਝ ਬੂਝ ਦੀ ਘਾਟ ਹੋਣ ਕਾਰਨ ਸਮੁੱਚੇ ਭਾਰਤ ਦਾ ਸੁਪਨਾ ਚੂਰ-ਚੂਰ ਹੋ ਗਿਆ। ਅ) ਬੀ.ਆਰ. ਨੰਦਾ ਨੇ ਆਪਣੇ ਇਕ ਲੇਖ (ਨਹਿਰੂ, ਇੰਡੀਅਨ ਨੈਸ਼ਨਲ ਕਾਂਗਰਸ ਐਂਡ ਪਾਰਟੀਸ਼ਨ ਆਫ ਇੰਡੀਆ) ਵਿਚ ਇਸ ਤਰ੍ਹਾਂ ਦੱਸਿਆ ਹੈ ਕਿ ਨਹਿਰੂ ਅਤੇ ਪਟੇਲ ਨੇ ਭਾਰਤ ਦੀ ਤਕਸੀਮ ਇਸ ਵਾਸਤੇ ਮਨਜ਼ੂਰ ਕੀਤੀ ਕਿ ਉਹ ਸਿਆਸੀ ਤਾਕਤ ਦੇ ਅਤੀ ਚਾਹਵਾਨ ਸਨ।

ੲ) ਪੰਡਿਤ ਨਹਿਰੂ ਆਪਣੇ ਬਾਇਓਗ੍ਰਾਫਰ ਮਾਈਕਲ ਬ੍ਰੈਚਰ ਨੂੰ 1956 ਵਿਚ ਭਾਰਤ ਦੀ ਤਕਸੀਮ ਬਾਰੇ ਇਸ ਤਰ੍ਹਾਂ ਦੱਸਦੇ ਹਨ:

'ਮੈਂ ਸਮਝਦਾ ਹਾਂ ਕਿ ਹਾਲਾਤ ਦੀ ਮਜਬੂਰੀ ਇਸ ਤਰ੍ਹਾਂ ਦੀ ਸੀ ਕਿ ਸਾਨੂੰ ਇਹ ਅਹਿਸਾਸ ਸੀ ਕਿ ਅਸੀਂ ਸਿਆਸੀ ਚੁੰਗਲ ਚੋਂ ਬਾਹਰ ਨਹੀਂ ਨਿਕਲ ਸਕਦੇ ਸਾਂ ਅਤੇ ਜੇਕਰ ਅਸੀਂ ਹੋਰ ਲੜਦੇ ਰਹਿੰਦੇ ਤਾਂ ਹਾਲਾਤ ਹੋਰ ਵੀ ਖਰਾਬ ਹੋਣੇ ਸਨ ਅਤੇ ਅਸੀਂ ਆਪਣੇ ਆਜ਼ਾਦੀ ਦੇ ਨਿਸ਼ਾਨੇ ਤੋਂ ਹੋਰ ਦੁਰੇਡੇ ਹੁੰਦੇ ਜਾਂਦੇ।'

ਸ) ਆਰ. ਸੀ. ਮੌਜ਼ਮਦਾਰ ਟਿੱਪਣੀ ਕਰਦੇ ਹੋਏ ਕਹਿੰਦੇ ਨੇ ਕਿ ਲਿਉਨਾਰਡ ਮੌਜ਼ਲੇ ਨਾਲ 1960 ਵਿਚ ਪੰਡਿਤ ਨਹਿਰੂ ਨੇ ਕੁਝ ਇਸ ਤਰ੍ਹਾਂ ਗੱਲ ਕੀਤੀ ਸੀ-

'ਸਚਾਈ ਇਹ ਹੈ ਕਿ ਅਸੀਂ ਲੋਕ ਥੱਕ ਚੁੱਕੇ ਸਾਂ ਅਤੇ ਉਮਰ ਵਿਚ ਵੀ ਵੱਡੇ ਹੋ ਰਹੇ ਸਾਂ। ਸਾਡੇ 'ਚੋਂ ਕੁਝ ਲੋਕਾਂ ਲਈ ਦੋਬਾਰਾ ਜੇਲ੍ਹ ਜਾਣ ਦੇ ਹਾਲਾਤ ਵੀ ਪੈਦਾ ਹੋ ਚੁੱਕੇ ਸਨ। ਅਸੀਂ ਪੰਜਾਬ ਵਿਚ ਅੱਗਾਂ ਬਲਦੀਆਂ ਦੇਖ ਰਹੇ ਸਾਂ ਅਤੇ ਰੋਜ਼ਾਨਾ ਲੋਕਾਂ ਦੇ ਕਤਲੋਗਾਰਤ ਦੀਆਂ ਖ਼ਬਰਾਂ ਸੁਣ ਰਹੇ ਸਾਂ। ਬਟਵਾਰੇ ਦੀ ਯੋਜਨਾ ਨੇ ਸਾਨੂੰ ਇਕ ਰਸਤਾ ਦੱਸਿਆ ਅਤੇ ਅਸੀਂ ਬਟਵਾਰੇ ਦੇ ਰਸਤੇ 'ਤੇ ਤੁਰ ਪਏ।'

ਆਖਰ ਵਿਚ ਬਟਵਾਰੇ ਦਾ ਹੀ ਫ਼ੈਸਲਾ ਹੋਇਆ ਅਤੇ ਇਸ ਨੂੰ ਸਿਰੇ ਚੜਾਉਂਦਿਆਂ 14 ਅਗਸਤ, 1947 ਨੂੰ ਪਾਕਿਸਤਾਨ ਬਤੌਰ ਇਕ ਨਵੇਂ ਮੁਲਕ ਦੇ ਵਜੂਦ ਵਿਚ ਆਇਆ। ਇਕ ਗੱਲ ਬੜੀ ਅਜੀਬ ਵਰਣਨਯੋਗ ਹੈ ਕਿ ਪਾਕਿਸਤਾਨ ਦਾ ਕੌਮੀ ਤਰਾਨਾ ਜਨਾਬ ਜਗਨਨਾਥ ਅਜ਼ਾਦ ਨੇ ਲਿਖਿਆ ਸੀ ਅਤੇ ਉਸ ਨੂੰ ਕਾਇਦ-ਏ-ਆਜ਼ਮ ਨੇ ਮਨਜ਼ੂਰ ਕੀਤਾઠਸੀ। ਇਹ ਕੌਮੀ ਤਰਾਨਾ ਦੋ ਸਾਲ ਤੱਕ ਬਦਸਤੂਰ ਚਲਦਾ ਰਿਹਾ। ਪਰ ਜਿਨਾਹ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਸ਼ਾਇਰਾਂ ਦੇ ਹਲਕਿਆਂ ਵਿਚ ਇਕ ਮੰਗ ਖੜ੍ਹੀ ਹੋਈ ਕਿ ਕੌਮੀ ਤਰਾਨਾ ਕਿਸੇ ਮੁਸਲਮਾਨ ਸ਼ਾਇਰ ਦੁਆਰਾ ਹੀ ਲਿਖਿਆ ਹੋਣਾ ਚਾਹੀਦਾ ਹੈ। ਇਸ ਮੰਤਵ ਲਈ ਸ਼ਾਇਰਾਂ ਦੀ ਇਕ ਕਮੇਟੀ ਸਥਾਪਤ ਕੀਤੀ ਗਈ, ਜਿਸ ਦਾ ਚੇਅਰਮੈਨ ਹਾਫੀਜ਼ ਜਲੰਧਰੀ ਸੀ ਅਤੇ ਜਲੰਧਰੀ ਦਾ ਲਿਖਿਆ ਤਰਾਨਾ ਹੀ ਲਾਗੂ ਹੋ ਗਿਆ। ਕਈ ਪਾਕਿਸਤਾਨੀ ਸ਼ਾਇਰਾਂ ਨੇ ਇਸ ਤਬਦੀਲੀ ਨੂੰ ਇਕ ਸਾਜਿਸ਼ ਦਾ ਰੂਪ ਦਿੱਤਾ ਹੈ।

ઠਮੁਹੰਮਦ ਅਲੀ ਜਿਨਾਹ, ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨੇ ਸਾਕਾਰ ਹੋ ਗਏ। ਲਾਰਡ ਮਾਊਂਟਬੈਟਨ ਇਸ ਖੁਸ਼ੀ ਵਿਚ ਹੀ ਮਗਨ ਸਨ ਕਿ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਲ ਇੰਡੀਆ ਮੁਸਲਿਮ ਲੀਗ ਦੇ ਝਗੜੇ ਦਾ ਨਿਪਟਾਰਾ ਕਰ ਦਿੱਤਾ ਸੀ ਪਰ ਇਹ ਗੱਲ ਬੜੇ ਦੁਖਾਂਤ ਵਾਲੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਖੁਸ਼ੀਆਂ ਪਿੱਛੇ ਲੱਖਾਂ ਬੇਗੁਨਾਹ ਲੋਕ ਇਨ੍ਹਾਂ ਆਗੂਆਂ ਦੇ ਹੀ ਨੁਮਾਇੰਦਿਆਂ ਹੱਥੋਂ ਕਤਲੋਗਾਰਤ ਦਾ ਸ਼ਿਕਾਰ ਹੋਏ। ਲੱਖਾਂ ਔਰਤਾਂ ਦੀ ਇੱਜ਼ਤ ਮਿੱਟੀ ਵਿਚ ਰੋਲੀ ਗਈ। ਪਿੰਡਾਂ ਦੇ ਪਿੰਡ ਉੱਜੜ ਗਏ। ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਦਾ ਰੰਗ ਲਾਲ ਹੋ ਗਿਆ? ਲੱਖਾਂ ਹੀ ਲੋਕ ਲਾਚਾਰਗੀ ਦੀ ਹਾਲਤ ਵਿਚ ਆਪਣੇ ਘਰ-ਘਾਟ ਛੱਡ ਕੇ ਅਣਡਿੱਠੀ ਮੰਜ਼ਿਲ ਵੱਲ ਤੁਰ ਗਏ। ਜਿਨ੍ਹਾਂ ਕਦੀ ਪੈਰ ਭੁੰਜੇ ਨਹੀਂ ਸੀ ਲਾਹਿਆ ਉਹ ਆਪਣੇ ਸਿਰਾਂ ਤੇ ਸਮਾਨ ਅਤੇ ਕੁੱਛੜੀਂ ਬੱਚੇ ਚੁੱਕੀ ਜਾ ਰਹੇ ਸਨ। ਸਾਡੇ ਸਿਆਸੀ ਆਗੂ ਇਸ ਗੱਲ ਤੋਂ ਲਾ ਪਰਵਾਹ ਹੀ ਰਹੇ।

ઠਹਰ ਸਾਲ ਉਨ੍ਹਾਂ ਸਿਆਸੀ ਆਗੂਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ। ਅਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ। ਪਰ ਉੱਜੜੇ-ਪੁੱਜੜੇ ਦੁਰਭਾਗੇ ਲੋਕਾਂ ਦੀ ਕਿਸਮਤ 'ਤੇ ਕਦੇ ਕਿਸੇ ਨੇ ਚਾਰ ਹੰਝੂ ਵੀ ਨਹੀਂ ਵਹਾਏ। 15 ਅਗਸਤ, 1947 ਨੂੰ ਰਾਤ ਦੇ ਬਾਰਾਂ ਵਜੇ ਯੂਨੀਅਨ ਜੈਕ ਉਤਾਰਿਆ ਗਿਆ ਅਤੇ ਉਸ ਦੀ ਥਾਂ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਮੌਕੇ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੁੰਦਾ ਵੇਖਿਆ ਅਤੇ ਆਪਣਾ ਭਾਸ਼ਣ ''ਗਖਤਵ ਰੁਜਵੀ 4ਕਤਵਜਅਖ (ਜੋ ਕਿ ਸ਼ਾਇਦ ਉਸ ਦੀ ਜ਼ਿੰਦਗੀ ਦਾ ਬਿਹਤਰੀਨ ਭਾਸ਼ਣ ਹੋਵੇ) ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਪੜ੍ਹਿਆ।

ઠਬਹੁਤੇ ਲੋਕਾਂ ਦਾ ਵਿਚਾਰ ਹੈ ਕਿ 10 ਜੁਲਾਈ, 1946 ਨੂੰ ਪੰਡਿਤ ਜਵਾਹਰ ਲਾਲ ਦਾ ਇਹ ਬਿਆਨ ਦੇਣਾ ਕਿ ਕਾਂਗਰਸ ਸੰਵਿਧਾਨ ਘੜਨੀ ਸਭਾ ਵਿਚ ਬਿਨਾਂ ਕਿਸੇ ਜਕੜੇਵਿਆਂ ਦੇ ਸ਼ਾਮਿਲ ਹੋ ਰਹੀ ਹੈ, ਇਕ ਸੋਚੀ ਸਮਝੀ ਸਕੀਮ ਸੀ, ਜਿਸ ਦਾ ਮੰਤਵ ਇਹ ਸੀ ਕਿ ਮੁਸਲਮ ਲੀਗ ਵੀ ਇਸ ਦੇ ਪ੍ਰਤੀਕਰਮ ਵਿਚ ਕੈਬਨਿਟ ਮਿਸ਼ਨ ਪਲੈਨ ਨੂੰ ਰੱਦ ਕਰ ਦੇਵੇ, ਤਾਂ ਜੋ ਦੇਸ਼ ਦਾ ਬਟਵਾਰਾ ਹੋ ਜਾਵੇ ਅਤੇ ਉਸ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਪੰਡਤ ਨਹਿਰੂ ਨੂੰ ਮਿਲੇ। ਇਹ ਸਾਰੀ ਕਹਾਣੀ ਜਾਨਣ ਤੋਂ ਬਾਅਦ ਪਾਠਕ ਇਹ ਵੀ ਸਮਝ ਸਕਦੇ ਹਨ ਕਿ ਨਹਿਰੂ ਅਤੇ ਜਿਨਾਹ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਸਨ। ਦੋਵੇਂ ਹੀ ਅਹੰਕਾਰ ਅਤੇ ਨਫ਼ਰਤ ਦੇ ਭਰੇ ਹੋਏ ਸਨ ਅਤੇ ਦੋਵੇਂ ਹੀ ਇਕ-ਦੂਜੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ? ਥੋਥਾ ਪਨ (ੜ਼ਅਜਵਖ), ਈਰਖਾ (ੲਕ਼;ਰਚਤਖ), ਅਤੇ ਨਫ਼ਰਤ (ਦਜਤ;ਜਾਕ) ਬਿਲਾ-ਸ਼ੁਭਾ ਸਿਆਸਤ ਵਿਚ ਅਹਿਮ ਕਿਰਦਾਰ ਨਿਭਾਉਂਦੇ ਹਨ?

-ਫਰੀਦਕੋਟ ਮੋ : 95014-16848

ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ



ਵਿਚ ਮੈਦਾਨੇ ਕੁੱਦਣ ਵਾਲੇ, ਮੁੱਠ ਹੱਡੀਆਂ ਦੀ ਬਣਗੇ

ਵੈਰੀ ਅੱਗੇ ਕੀ ਹਿੱਕ ਡਹੁਣਗੇ, ਜਿਹੜੇ ਖੁਦ ਹੀ ਛਣਗੇ

ਦੇਸ਼ ਕੌਮ 'ਤੇ ਭੀੜ ਪਈ ਤੋਂ, ਕੌਣ ਦੇਊ ਕੁਰਬਾਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਦੇਖ-ਦੇਖ ਕੇ ਆਉਂਦੇ ਚੱਕਰ, ਮਨ ਪਿਆ ਗੋਤੇ ਖਾਂਦਾ

ਕੋਈ ਚਿਲਮਾਂ, ਸ਼ੀਸ਼ੀ, ਸਿਗਰਟਾਂ ਕੋਈ ਪੈੱਗ ਟਕਰਾਂਦਾ

ਗਲੀਆਂ, ਟੋਭੇ ਰੁਲਦੀ ਫਿਰਦੀ ਚੋਬਰਾਂ ਦੀ ਭਲਵਾਨੀ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਹਰ ਪਿੰਡ ਮੋੜ 'ਤੇ ਖੁੱਲ੍ਹਿਆ ਠੇਕਾ, ਸ਼ਰੇਆਮ ਨਸ਼ੇ ਦੁਕਾਨਾਂ

ਦੇਖ ਦੁਹੱਥੜੇ ਪਿੱਟਣ ਖੜ੍ਹੀਆਂ, ਮਾਈਆਂ ਤੇ ਰਕਾਨਾਂ

ਘਰ 'ਚੋਂ ਆਟਾ, ਦਾਲਾਂ ਮੁਕੀਆਂ, ਹੋਗੀ ਜਿੰਦ ਦੁਆਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਮਾਪਿਆਂ ਦੀ ਜਿੰਦ ਖੇਹ ਨੇ ਕਰਦੇ, ਮਾਰਨ ਡਾਕੇ ਚੋਰੀ

ਫਿਰ ਕੋਈ ਜਦ ਰਾਹ ਨਾ ਲੱਭੇ, ਦਿਖਾਵਣ ਸੀਨਾਜ਼ੋਰੀ

ਲਤ ਨਸ਼ੇ ਦੀ ਹੋਵੇ ਪੂਰੀ, ਘਿਓ-ਦੁੱਧ ਚੀਜ਼ ਬੇਗਾਨੀ

ਦੇਸ਼ ਮੇਰੇ ਦੀ ਰੁੜਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

ਧਰਤ ਮਾਤਾ ਨੂੰ ਟੇਕੋ ਮੱਥਾ, ਮਾਂ ਪੰਜਾਬੀ ਨੂੰ ਸਤਿਕਾਰੋ

ਨਸ਼ਿਆਂ ਦੀ ਜਿਹੜੇ ਕਰਨ ਤਸਕਰੀ, ਦੁਸ਼ਟਾਂ ਨੂੰ ਦੁਰਕਾਰੋ

ਰੁੜ-ਪੁੜ ਕਿਧਰੇ ਵਿਸਰ ਨਾ ਜਾਏ, ਲਾਲਾਂ ਦੀ ਨਿਸ਼ਾਨੀ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

'ਸਾਧੂ' ਆਖੇ ਆਵਾਜ਼ ਉਠਾਈਏ, ਨੱਥ ਨਸ਼ਿਆਂ ਨੂੰ ਮਾਰੋ

ਅਮਲ, ਅਸੂਲ ਕਰਵਾਉਣੇ ਪੂਰੇ, ਕਾਗਜ਼ੀ ਡੰਗ ਨਾ ਸਾਰੋ

ਵੇਖੋ ਗੱਭਰੂ ਡਿੱਗਦੇ-ਢਹਿੰਦੇ, ਵਿਚ ਸੜਕਾਂ ਅਤੇ ਖਤਾਨੀਂ

ਦੇਸ਼ ਮੇਰੇ ਦੀ ਰੁੜ੍ਹਦੀ ਜਾਂਦੀ, ਨਸ਼ਿਆਂ ਵਿਚ ਜਵਾਨੀ।

-ਡਾ: ਸਾਧੂ ਰਾਮ ਲੰਗੇਆਣਾ

ਵਿਕਾਸ ਦੌਰਾਨ ਪੁਰਾਤਨ ਵਿਰਸੇ ਦੀ ਸੰਭਾਲ ਵੀ ਜ਼ਰੂਰੀ



ਰਾਜ ਮਾਰਗ ਨੰਬਰ 95 ਦੇ ਨਵ-ਨਿਰਮਾਣ
ਮੌਕੇ ਪੁੱਟ ਕੇ ਸੁੱਟਿਆ ਗਿਆ ਅੰਗਰੇਜ਼ੀ
 ਰਾਜ ਵੇਲੇ ਦਾ ਵੱਡ ਅਕਾਰੀ ਮੀਲ ਪੱਥਰ।
ਰਾਜ ਮਾਰਗ ਨੰਬਰ 95 ਨੂੰ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਚੌੜਾ ਕਰਕੇ ਇਸ ਦਾ ਨਵਨਿਰਮਾਣ ਕਰਨ ਲੱਗਿਆਂ ਸੰਬੰਧਿਤ ਕੰਪਨੀ ਵਲੋਂ ਪੰਜਾਬ ਦੇ ਪੁਰਾਤਨ ਵਿਰਸੇ ਅਤੇ ਵਿਰਾਸਤ ਨੂੰ ਜਿਉਂ ਦਾ ਤਿਉਂ ਰੱਖਣ ਦੀ ਵੀ ਲੋੜ ਨਹੀਂ ਸਮਝੀ ਗਈ। ਜ਼ੋਰਾਂ ਸ਼ੋਰਾਂ ਨਾਲ਼ ਚੱਲ ਰਹੇ ਰਾਜ ਮਾਰਗ ਦੇ ਕੰਮ ਦੌਰਾਨ ਸੜਕ ਦੇ ਬਿਲਕੁਲ ਕਿਨਾਰੇ 'ਤੇ ਲੱਗੇ ਅੰਗਰੇਜ਼ੀ ਸਾਮਰਾਜ ਵੇਲੇ ਦੇ ਸਾਂਝੇ ਪੰਜਾਬ ਦੀ ਅਸਲ ਤਸਵੀਰ ਨੂੰ ਪੇਸ਼ ਕਰਦੇ ਮੀਲ ਪੱਥਰ ਵੀ ਆਪਣੀ ਹੋਂਦ ਨਾ ਬਚਾ ਸਕੇ। ਸੰਨ 1839 ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਵਲੋਂ ਪੰਜਾਬ ਉੱਪਰ ਆਪਣੇ ਪੈਰ ਜਮਾਉਣ ਉਪਰੰਤ ਅੰਗਰੇਜ਼ੀ ਸਾਮਰਾਜ ਵੱਲੋਂ ਇਸ ਮਾਰਗ ਦਾ ਨਿਰਮਾਣ ਕੀਤਾ ਗਿਆ ਸੀ। ਸੜਕ ਦੇ ਕੰਢੇ ਵੱਖ-ਵੱਖ ਸ਼ਹਿਰਾਂ ਦੀਆਂ ਦੂਰੀਆਂ ਦਰਸਾਉਂਦੇ ਵੱਡ ਅਕਾਰੀ ਮੀਲ ਪੱਥਰ ਲਗਾਏ ਗਏ ਸਨ। ਇਹ ਮੀਲ ਪੱਥਰ ਬਹੁਤ ਹੀ ਵਜ਼ਨਦਾਰ ਅਤੇ ਉੱਚਾਈ ਵਾਲ਼ੇ ਬਣਾਏ ਗਏ ਸਨ ਤਾਂ ਕਿ ਦੂਰੋਂ ਅਸਾਨੀ ਨਾਲ਼ ਇਹਨਾਂ ਉੱਪਰ ਲਿਖੀ ਦੂਰੀ ਪੜ੍ਹੀ ਜਾ ਸਕੇ। ਇਹ ਪੱਥਰ ਸੜਕ ਦੇ ਬਿਲਕੁਲ ਕਿਨਾਰੇ ਤੇ ਲਗਾਏ ਗਏ ਸਨ। ਇਹ ਪੱਥਰ ਜਿਥੇ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੀ ਤਸਵੀਰ ਪੇਸ਼ ਕਰਦੇ ਸਨ ਉੱਥੇ ਸਾਡੀ ਵਿਰਾਸਤ ਵੀ ਬਣ ਚੁੱਕੇ ਸਨ। ਸੜਕ ਕਿਨਾਰੇ ਖੜ੍ਹੇ ਦਰੱਖਤਾਂ ਵਿਚ ਲੁਕ ਕੇ ਇਹ ਮੀਲ ਪੱਥਰ ਹਾਲੇ ਤੱਕ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ ਰਹੇ। ਪ੍ਰੰਤੂ ਹੁਣ ਜਦ ਸੜਕ ਦਾ ਨਵ ਨਿਰਮਾਣ ਕੀਤਾ ਜਾਣ ਲੱਗਾ ਤਾਂ ਸੜਕ ਦੇ ਬਿਲਕੁਲ ਕਿਨਾਰੇ ਖੜ੍ਹੇ ਇਨ੍ਹਾਂ ਮੀਲ ਪੱਥਰਾਂ ਦੀ ਹੋਂਦ ਵੀ ਸਲਾਮਤ ਨਾ ਰਹਿ ਸਕੀ। ਅਜਿਹਾ ਹੀ ਇਕ ਮੀਲ ਪੱਥਰ ਮੰਡੀ ਮੁੱਲਾਂਪੁਰ ਲਾਗਲੇ ਪਿੰਡ ਮੋਰਕਰੀਮਾਂ ਕੋਲ਼ ਲੱਗਿਆ ਹੋਇਆ ਸੀ। ਜੋ ਤਿੰਨ ਕੋਨੇ ਅਕਾਰ ਦਾ ਸੀ। ਇਸ ਦੇ ਉੱਪਰਲੇ ਸਿਰੇ 'ਤੇ ਲਾਹੌਰ 110, ਇਕ ਪਾਸੇ ਫਿਰੋਜਪੁਰ 61, ਜਗਰਾਉਂ 9, ਦੂਸਰੇ ਪਾਸੇ ਦਿੱਲੀ 206, ਲੁਧਿਆਣਾ 15 ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਇਹ ਦੂਰੀ ਸ਼ਾਇਦ ਮੀਲਾਂ ਵਿੱਚ ਦਰਸਾਈ ਗਈ ਹੋਵੇ। ਸੜਕ ਦਾ ਕੰਮ ਸ਼ੁਰੂ ਹੋਣ ਤੱਕ ਇਹ ਮੀਲ ਪੱਥਰ ਬਿਲਕੁਲ ਸਲਾਮਤ ਰਿਹਾ ਪਰ ਜਦ ਤੋਂ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਕੰਪਨੀ ਵੱਲੋਂ ਇਸ ਪੁਰਾਤਨ ਪੱਥਰ ਨੂੰ ਜੜੋਂ ਉਖੇੜ ਕੇ ਪੱਥਰ ਹੀ ਗਾਇਬ ਕਰ ਦਿੱਤਾ ਗਿਆ ਹੈ। ਹੋਰ ਸਿਤਮ ਵਾਲ਼ੀ ਗੱਲ ਤਾਂ ਇਹ ਹੈ ਕਿ ਅਜਿਹੇ ਪੱਥਰ ਸੜਕ ਦੇ ਬਿਲਕੁਲ ਕਿਨਾਰੇ ਤੇ ਲੱਗੇ ਹੋਏ ਸੀ, ਜਿਨ੍ਹਾਂ ਦਾ ਸੜਕ ਦੇ ਕੰਮਾਂ ਵਿਚ ਕੋਈ ਅੜਿੱਕਾ ਨਹੀਂ ਸੀ। ਇਸ ਤਰ੍ਹਾਂ ਪੂਰੇ ਪੰਜਾਬ ਵਿਚ ਸਰਕਾਰ ਵੱਲੋਂ ਵਿਕਾਸ ਦੇ ਨਾਮ ਤੇ ਪੁਰਾਤਨ ਵਿਰਾਸਤ ਦਾ ਖੁਰਾਖੋਜ ਮਿਟਾਉਣ ਦਾ ਜੋ ਰੁਝਾਨ ਚੱਲ ਰਿਹਾ ਹੈ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਵਿਰਵੀਆਂ ਹੋ ਜਾਣਗੀਆਂ। ਜੋ ਪੰਜਾਬੀਆਂ ਦੀ ਵੱਡੀ ਤ੍ਰਾਸਦੀ ਹੋਵੇਗੀ।

ਗੁਰਪ੍ਰੀਤ ਸਿੰਘ ਤਲਵੰਡੀ

Monday 24 September 2012

ਪਰਮ ਪੂਜਨੀਏ ਸਿਖ ਭਗਤ


                                                 
  ਭਗਤ ਜੈ ਦੇਵ ਜੀ  
ਭਗਤ ਜੈ ਦੇਵ ਜੀ ਦਾ ਜਨਮ 1170 ਈ. ਨੂੰ ਬੰਗਾਲ ਦੇ ਬੀਰ ਭੂਮਿ ਜਿਲੇ ਦੇ ਪਿੰਡ ਕੇਂਦਲੀ ਵਿਖੇ ਹੋਇਆ। ਇਹ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਆਰੰਭ ਵਿੱਚ ਆਪ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸਨ ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅੰਨਿਅ ਸੇਵਕ ਹੋ ਗਏ। ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਜਾਂਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚ ਕਰਮ ਦੀ ਸ਼ੁੱਧਤਾ ਹੈ। ਬਾਣੀ: 2 ਸ਼ਬਦ ਗੂਜਰੀ ਅਤੇ ਮਾਰੂ ਰਾਗ ਵਿੱਚ।


                                                   ਭਗਤ ਨਾਮਦੇਵ ਜੀ 
ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਭਾਰਤੀ ਵਰਣ ਵੰਡ ਵਿੱਚ ਆਪ ਜੀ ਜਾਤ ਛੀਂਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਜੀ ਦੇ ਪਿਤਾ ਦਾ ਨਾਂਅ ਦਮ ਸੇਤੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਆਪ ਜੀ ਨੇ ਬਚਪਨ ਤੋਂ ਪਰਮਾਤਮਾ ਨਾਲ ਪਿਆਰ ਕਰਨ ਦੀ ਗੁੜਤੀ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ। ਆਪਣੇ ਅੰਤਿਮ ਦਿਨਾਂ ਵਿੱਚ ਆਪ ਭਗਤ ਨਾਮਦੇਵ ਆ ਗਏ ਅਤੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘੁਮਾਣ ਵਿੱਚ ਰੈਣ ਬਸੇਰਾ ਬਣਾਇਆ। ਇੱਥੇ ਹੀ ਆਪ ਨੇ 1350 ਈ. ਵਿੱਚ ਅਕਾਲ ਚਲਾਣਾ ਕੀਤਾ। ਭਗਤ ਨਾਮਦੇਵ ਦੇ ਕੁੱਲ ਜੋੜ 61 ਸ਼ਬਦ, 18 ਰਾਗਾਂ ਵਿੱਚ ਹਨ।
                                                     
 
ਭਗਤ ਪਰਮਾਨੰਦ
ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ। ਇਹ ਮੱਧ ਕਾਲ ਉੱਘੇ ਭਗਤ ਜਨ ਸਨ। ਭਗਤ ਪਰਮਾਨੰਦ ਜੀ ਦਾ ਜੋ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਸ ਵਿੱਚ ਮਨੁੱਖ ਨੂੰ ਕੇਂਦਰੀ ਬਣਾ ਕੇ ਉਸ ਦੇ ਅੰਦਰ ਦੇ ਵਿਕਾਰਾਂ ਦਾ ਵਖਿਆਨ ਕਰਦਿਆਂ ਉਸਨੂੰ ਅਮਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕੀਤਾ ਹੈ ਅਤੇ ਰਸਤਾ ਸਾਧ ਸੰਗਤ ਦੀ ਸੇਵਾ ਤੇ ਉਪਮਾ ਦੱਸਿਆ ਹੈ।
                                                    
ਭਗਤ ਪੀਪਾ ਜੀ
ਭਗਤ ਪੀਪਾ ਜੀ ਦਾ ਜਨਮ ੧੪੨੬ ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ ੪੫ ਮੀਲ ਪੂਰਵ ਦਿਸ਼ਾ ਵਿੱਚ ਗਗਨੌਰਗੜ੍ਹ ਰਿਆਸਤ ਵਿੱਚ ਹੋਇਆ ਸੀ । ਉਹ ਭਗਤੀ ਅੰਦੋਲਨ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ । ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਉਨ੍ਹਾਂ ਦੀ ਪ੍ਰਮਾਣੀਕ ਰਚਨਾਵਾਂ ਹੋਰ ਕਿਤੇ ਨਹੀਂ ਮਿਲਦੀਆਂ ।

ਬਚਪਨ
ਪੀਪਾ ਜੀ ਦੇ ਪੜਦਾਦਾ ਜੈਤਪਾਲ ਨੇ ਮੁਸਲਮਾਨਾਂ ਤੋਂ ਮਾਲਵਾ ਦਾ ਇਲਾਕਾ ਖੌਹ ਲਿਆ ਸੀ ਅਤੇ ਉੱਥੋਂ ਦੇ ਹਾਕਿਮ ਬਣ ਗਏ ਸਨ । ਪਿਤਾ ਦੀ ਮੌਤ ਦੇ ਕਾਰਨ ਪੀਪਾ ਜੀ ਛੋਟੀ ਉਮਰ ਵਿੱਚ ਹੀ ਰਾਜਾ ਬਣ ਗਏ ਸਨ । ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਝੁਕਾਓ ਅਧਿਆਤਮ ਦੇ ਵੱਲ ਸੀ ।

ਰਾਮਾਨੰਦ ਦੀ ਸੇਵਾ ਵਿੱਚ
ਪੀਪਾ ਜੀ ਦੁਰਗਾ ਭਗਤ ਬਣ ਗਏ ਪਰ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੋਈ । ਇਸਦੇ ਬਾਅਦ ਉਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਲਿਆ । ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ (ਰਾਜਸਥਾਨ) ਦੇ ਇੱਕ ਮੰਦਰ ਵਿੱਚ ਰਹਿਣ ਲੱਗੇ ।

ਬਾਣੀ ਦੀ ਸੰਭਾਲ
ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਹੀ ਪ੍ਰਾਪਤ ਕੀਤੀ । ਇਸ ਗੱਲ ਦਾ ਪ੍ਰਮਾਣ ਅਨੰਤਦਾਸ ਦੁਆਰਾ ਲਿਖੀ 'ਪਰਚਈ' ਦੇ ਪੱਚੀਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨਦ(ਪੰਜਾਬ) ਤੋਂ ਇੱਕ ਨੌਜੁਆਨ ਜੋਗੀ ਨੇ ਇਹ ਰਚਨਾ ਉਸ ਪਾਸੋਂ ਲਈ ਸੀ। ਇਸ ਰਚਨਾ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ ।
                                                       
ਭਗਤ ਬੈਣੀ ਜੀ  
ਭਗਤ ਬੈਣੀ ਜੀ ਦਾ ਜਨਮ 15ਵੀਂ ਸਦੀ ਵਿੱਚ ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੈਣੀ ਦੇ 3 ਸ਼ਬਦ, 3 ਰਾਗਾਂ ਵਿੱਚ ਹਨ।
                              
                                                      ਭਗਤ ਭੀਖਨ ਜੀ 
ਭਗਤ ਭੀਖਨ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 659 ਉੱਤੇ ਦਰਜ ਹੈ। ਉਨ੍ਹਾਂ ਦੇ ਦੋ ਸ਼ਬਦ ਰਾਗ ਸੋਰਠਿ ਵਿੱਚ ਹਨ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1480 ਈ. ਨੂੰ ਹੋਇਆ ਅਤੇ ਆਪ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਸਨ ਅਤੇ ਆਪ ਜੀ ਦਾ ਅੰਤਿਮ ਸਮਾਂ 1574 ਈ. ਸੀ।

                                                        ਭਗਤ ਸੂਰਦਾਸ ਜੀ
ਭਗਤ ਸੂਰਦਾਸ ਜੀ ਇੱਕ ਅਜਿਹੇ ਭਗਤ ਹਨ ਜਿਨ੍ਹਾਂ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਹ 'ਸਾਰੰਗ ਮਹਲਾ 5 ਸੂਰਦਾਸ' ਹੇਂਠ ਹੈ। ਭਗਤ ਸੂਰਦਾਸ ਦਾ ਸਬੰਧ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਸੀ ਅਤੇ ਆਪ ਅਕਬਰ ਦੇ ਪ੍ਰਮੁੱਖ ਅਹਿਲਕਾਰ ਸਨ। ਇਨ੍ਹਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।
                                                       ਭਗਤ ਸੈਣ ਜੀ
ਭਗਤ ਸੈਣ ਜੀ ਦਾ ਇੱਕ ਸ਼ਬਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਅੰਕਿਤ ਹੈ। ਭਗਤ ਸੈਣ ਜੀ ਦਾ ਜਨਮ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਹੈ। ਆਪ ਜੀ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨੇਸ਼੍ਵਰ ਜੀ ਦੇ ਪਰਮ ਸੇਵਕ ਸਨ।


                                                         ਭਗਤ ਧੰਨਾ ਜੀ

ਭਗਤ ਧੰਨਾ ਜੀ ਜਾਤ ਦੇ ਜੱਟ ਸਨ। ਆਪ ਬੰਬਈ ਦੇ ਨੇੜੇ ਪਿੰਡ ਧੂਆਨ (ਇਲਾਕਾ ਟਾਂਕ) ਦੇ ਰਹਿਣ ਵਾਲੇ ਸਨ। ਆਪ ਦਾ ਜਨਮ ਸੰਮਤ ੧੮੭੩ (1473) ਬਿ: ਵਿੱਚ ਹੋਇਆ। ਗ਼ਰੀਬ ਜੱਟ ਦੇ ਪੁੱਤਰ ਸਨ। ਬਚਪਨ ਦੇ ਥੋੜੇ ਜਿਹੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਹੋਸ਼ ਆਈ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਤੇ ਭੋਗ ਲਵਾਉਂਦਾ ਸੀ। ਇਹ ਉਸਦੀ ਰੋਟੀ ਦਾ ਵਸੀਲਾ ਸੀ ਤੇ ਉਸ ਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਨਹੀਂ ਸੀ। ਉਸ ਦਾ ਹਿਰਦਾ ਪੱਥਰਾ ਨਾਲੋਂ ਵੀ ਸਖਤ ਸੀ। ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਦੇਖਦਾ ਸੀ, ਕਦੀ ਕਦਾਈਂ ਠਾਕੁਰ ਦੁਆਰੇ ਚਲਿਆ ਜਾਂਦਾ ਸੀ। ਧੰਨਾ ਜਵਾਨ ਹੋ ਗਿਆ ਉਸ ਨੂੰ ਗਿਆਨ ਹੋਇਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਰਦਾ ਹੈ ਤਾਂ ਕਿਉ ਕਰਦਾ ਹੈ, ਠਾਕੁਰ ਕੀ ਦੇਂਦੇ ਹਨ ਜੇ ਠਾਕੁਰ ਕੁੱਝ ਦੇਂਦੇ ਹਨ ਤਾ ਉਹ ਵੀ ਠਾਕੁਰ ਦੀ ਪੂਜਾ ਕਰੇ ਅਤੇ ਉਸ ਦੀ ਗਰੀਬੀ ਵੀ ਦੂਰ ਹੋ ਜਾਵੇ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਜਿਨ੍ਹਾਂ ਦੀ ਤੁਸੀ ਪੂਜਾ ਕਰਦੇ ਹੋ ਭਲਾ ਉਹ ਕੀ ਦੇਂਦੇ ਹਨ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਜੱਟ ਨੂੰ ਪੂਜਾ ਕਰਨ ਅਕਲ ਨਹੀਂ ਹੁੰਦੀ, ਦੂਸਰਾ ਅਨਪੜ੍ਹ ਹੈ। ਵਿਦਿਆ ਹੀਣ ਪੁਰਸ਼ ਪਸ਼ੂ ਸਮਾਨ ਹੁੰਦਾ ਹੈ। ਤੀਸਰਾ ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਹੈ। ਜੱਟ ਦਾ ਕੰਮ ਅੰਨ ਪੈਦਾ ਕਰਨਾ ਹੈ। ਤੁਸੀ ਲੋਕ ਹਲ ਵਾਹੁੰਦੇ ਤੇ ਕਹੀ ਰੰਬੇ ਨਾਲ ਗੋਡੀਆਂ ਕਦੇ ਹੀ ਚੰਗੇ ਹੋ। ਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਮੌਰਾਂ ਨਾ ਸੇਕ ਦੇਵੇ ਉਸ ਨੇ ਮੰਦਰ ਵਿੱਚ ਪਿਆ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨੀ ਦੱਸ ਦਿੱਤੀ। ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰੇਗਾ ਅਤੇ ਕੀ ਮੰਗੇਗਾ। ਘਰ ਵਿੱਚ ਲੋੜਾਂ ਜਿਆਦਾ ਹਨ ਤੇ ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਲ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀ ਠਾਕੁਰ ਜੀ ਭੋਜਨ ਸਕੋ। ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਸਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਸਕੋਗੇ ਤਂ ਮੈ ਵੀ ਅੱਜ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਈਸਵਰ ਨੇ ਸੋਚਿਆ ਕਿ ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਇਸਦਾ ਪੱਕਾ ਭਰੋਸਾ ਬਣ ਗਿਆ ਹੈ ਕਿ ਠਾਕੁਰ ਭੋਜਨ ਛਕਦੇ ਹਨ, ਇਸ ਲਈ ਹੁਣ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਇਹ ਸੱਚਾ ਭਗਤ ਹੈ ਇਸ ਦੀ ਲੱਸੀ ਪੀਣੀ ਹੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ। ਧੰਨਾ ਠਾਕੁਰ ਉਪਰ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨ ਸ੍ਰੀ ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਤੇ ਲੱਸੀ ਪੀ ਰਹੇ ਹਨ। ਧੰਨਾ ਖੁਸ਼ੀ ਨਾਲ ਉਛਲ ਪਿਆ। ਭਗਵਾਨ ਨੇ ਰੋਟੀ ਤੇ ਮੱਖਣ ਖਾ ਲਿਆ ਤੇ ਥੋੜਾ-ਥੋੜਾ ਸੀਤ ਪ੍ਰਸ਼ਾਦ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਲ ਜੀ ਬੋਲੇ ਧੰਨਿਆ ਕੁੱਝ ਮੰਗ ਮੈਂ ਤੇਰੇ ਤੇ ਪ੍ਰਸੰਨ ਹਾਂ। ਧੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ:-
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥

ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ (ਧਨਾਸਰੀ)
ਧੰਨਾ ਜੀ ਦੇ ਇਹ ਬਚਨ ਸੁਣ ਕੇ ਪ੍ਰਭੂ ਹੱਸ ਪਏ। ਹੱਸਦੇ ਹੋਏ ਬੋਲੇ ਇਹ ਸਾਰੀਆਂ ਚੀਜਾਂ ਤੈਨੂੰ ਮਿਲਣਗੀਆਂ। ਹੋਰ ਕੁੱਝ? ਧੰਨਾ ਜੀ ਨੇ ਕਿਹਾ ਹੋਰ ਮੈਂ ਕੀ ਦਸਾਂ ਤੇ ਕੀ ਮੰਗਾਂ, ਹਾਂ ਜਦੋ ਮੈਂ ਯਾਦ ਕਰਾਂ ਤਦੋਂ ਦਰਸ਼ਨ ਜ਼ਰੂਰ ਦੇ ਜਾਇਆ ਕਰੋ। ਜੇ ਕੋਈ ਲੋੜ ਹਈ ਤਾਂ ਦੱਸਿਆ ਕਰਾਂਗਾ ਬਚਨ ਦਿਉ ਕਿ ਮੇਰੇ ਯਾਦ ਕਰਨ ਤੇ ਜ਼ਰੂਰ ਦਰਸ਼ਨ ਦਿਉਗੇ। ਪ੍ਰਭੂ ਨੇ ਕਿਹਾ ਹੱਛਾ ਤੇਰੀ ਇਹ ਗੱਲ ਵੀ ਮੰਨਦੇ ਹਾਂ। ਕੁੱਝ ਚਿਰ ਮਗਰੋਂ ਭਾਗਵਾਨ ਜੀ ਅਲੋਪ ਹੋ ਗਏ। ਧੰਨਾ ਜੀ ਨੇ ਬਰਤਨ ਚੁੱਕੇ ਤੇ ਬਚਿਆ ਸੀਤ ਪ੍ਰਸ਼ਾਦ ਖਾ ਲਿਆ ਉਸ ਨੂੰ ਤਿੱਨਾ ਲੋਕਾ ਦਾ ਗਿਆਨ ਹੋ ਗਿਆ ਚਹ ਪ੍ਰਭੂ ਦੇ ਗੀਤ ਗਾਉਣ ਲੱਗ ਪਿਆ। ਥੋੜੇ ਦਿਨਾ ਮਗਰੋ ਧੰਨਾ ਜੀ ਦਾ ਅਮੀਰ ਘਰ ਵਿਆਹ ਹੋ ਗਿਆ। ਵਹੁਟੀ ਆ ਗਈ, ਦਾਜ ਵਿੱਚ ਘੋੜੀ, ਲਵੇਰੀ ਗਊ, ਕਪੜੇ, ਰੁਪਏ ਆ ਗਏ। ਅਣਬੀਜੀਆਂ ਪੈਲੀਆਂ ਵਿੱਚ ਅਨਾਜ ਉਗ ਪਿਆ ਬੇਅੰਤ ਫਸਲ ਹੋਈ। ਧੰਨਾ ਜੀ ਪ੍ਰਭੂ ਦੀ ਵਡਿਆਈ ਕਰਨ ਲੱਗਾ ਲੋਕ ਧੰਨਾ ਜੀ ਮਹਿਮਾ ਕਰਨ ਲੱਗੇ।
ਧੰਨਾ ਜੀ ਨੂੰ ਕਿਸੇ ਆਖਿਆ ਕਿ ਭਾਵੇਂ ਪ੍ਰਭੂ ਤੇਰੇ ਆਖੇ ਲੱਗਦਾ ਹੈ ਪਰ ਫਿਰ ਵੀ ਗੁਰੂ ਧਾਰਨ ਕਰਨਾ ਚਾਹੀਦਾ ਹੈ। ਇੱਕ ਵਾਰ ਸਮਾਵੀ ਰਾਮਾਨੰਦ ਜੀ ਤੁਰਦੇ ਫਿਰਦੇ ਧੰਨਾ ਜੀ ਪਾਸ ਆਏ। ਧੰਨਾ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਜਾਣ ਸਮੇਂ ਗੁਰੂ ਦੀਖਿਆ ਲਈ ਬੇਨਤੀ ਕੀਤੀ। ਰਾਮਾਨੰਦ ਜੀ ਨੇ ਧੰਨਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਦੀਖਿਆ ਦੇ ਕੇ ਆਪਣਾ ਚੇਲਾ ਬਣਾ ਲਿਆ। ਧੰਨਾ ਜੀ ਕਿਰਤ ਕਰਦੇ ਹੋਏ ਰਾਮ ਨਾਮ ਦਾ ਸਿਮਰਨ ਕਰਨ ਲੱਗੇ। ਮੌਜ ਵਿੱਚ ਆ ਕੇ ਕਈ ਵਾਰ ਧੰਨਾ ਜੀ ਪ੍ਰੇਮ ਪਾਤੀ ਰਾਹੀਂ ਭਗਵਾਨ ਨੂੰ ਆਪਣੇ ਕੋਲ ਸੱਦ ਲੈਂਦੇ ਤੇ ਉਸ ਕੋਲੋ ਕੰਮ ਕਰਾਉਂਦੇ। ਆਮ ਪ੍ਰਸਿੱਧ ਹੈ ਕਿ ਭਗਵਾਨ ਨੇ ਧੰਨੇ ਦੀਆਂ ਗਊਆਂ ਚਾਰੀਆਂ, ਉਸ ਦੇ ਖੂਹ ਦੀ ਗਾਹਦੀ ਤੇ ਬੈਠੇ, ਕਿਆਰੇ ਮੋੜਦੇ ਰਹੇ। ਭਾਵ ਇਹ ਹੈ ਕਿ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕੀਤੀ ਜਾਵੇ ਤਾਂ ਆਤਮਿਕ ਤੇ ਦੁਨਿਆਵੀ ਕੰਮਾਂ ਵਿੱਚ ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰਦਾ ਹੈ।

 ਭੁਲਾ ਚੁਕਾ ਦੀ ਖਿਮਾ  ..

ਸ਼ਹੀਦ ਭਾਈ ਮਨੀ ਸਿੰਘ ਜੀ



ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਮਹਾਨ ਹਸਤੀ ਸਨ। ਆਪ ਦਾ ਜਨਮ 10 ਮਾਰਚ ਸੰਨ 1644 ਈ. ਚੇਤਰ ਸੁਦੀ 12, ਸੰਮਤ 1701 ਬਿਕ੍ਰਮੀ ਨੂੰ ਭਾਈ ਮਾਈ ਦਾਸ ਦੇ ਘਰ ਹੋਇਆ। ਅਨੇਕ ਸੱਜਣ ਭਾਈ ਮਨੀ ਸਿੰਘ ਜੀ ਦਾ ਜਨਮ ਕੈਂਬੋਵਾਲ ਵਿਚ ਹੋਇਆ ਮੰਨਦੇ ਹਨ ਪਰ ਪ੍ਰਸਿੱਧ ਖੋਜੀ ਵਿਦਵਾਨ ਗਿਆਨੀ ਗਰਜਾ ਸਿੰਘ ਨੇ ਸ਼ਹੀਦ ਬਿਲਾਸ ਨਾਮੀ ਪੁਸਤਕ, ਜੋ ਭੱਟ ਵਹੀਆਂ ਦੇ ਆਧਾਰ 'ਤੇ ਲਿਖੀ ਹੈ, ਵਿਚ ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਵਿਚ ਭਾਈ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ, ਜ਼ਿਲਾ ਮੁਜ਼ੱਫ਼ਰਗੜ੍ਹ ਪਾਕਿਸਤਾਨ ਵਿਚ ਹੋਇਆ। ਜਦੋਂ ਭਾਈ ਮਨੀ ਸਿੰਘ ਜੀ 13 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਲੈ ਆਏ। ਬਾਲਕ ਮਨੀਏ ਨੇ ਜਦ ਸਤਿਗੁਰੂ ਦੇ ਚਰਨਾਂ ਵਿਚ ਸੀਸ ਝੁਕਾਇਆ ਤਾਂ ਗੁਰਾਂ ਨੇ ਹੋਣਹਾਰ ਮਨੀਏ ਨੂੰ ਦੇਖ ਕੇ ਫਰਮਾਇਆ ਕਿ ਇਹ ਬਾਲਕ ਸਾਰੇ ਜਗਤ ਵਿਚ ਪ੍ਰਸਿੱਧੀ ਹਾਸਿਲ ਕਰੇਗਾ। ਜਦੋਂ ਆਪ 15 ਸਾਲ ਦੇ ਹੋਏ ਤਾਂ ਆਪ ਦਾ ਵਿਆਹ ਭਾਈ ਲੱਖੀ ਰਾਏ ਦੀ ਸਪੁੱਤਰੀ ਬੀਬੀ ਸੀਤੋ ਬਾਈ ਨਾਲ ਹੋਇਆ, ਜਿਨ੍ਹਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ। ਭਾਈ ਮਨੀ ਸਿੰਘ ਜੀ ਗੁਰੂ ਹਰਿਰਾਏ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿਚ ਰਹੇ, ਫਿਰ ਗੁਰੂ ਸਾਹਿਬ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿਚ ਬਕਾਲੇ ਪਿੰਡ ਆ ਹਾਜ਼ਰ ਹੋਏ। ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਦੇ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਕੇ ਵਾਪਿਸ ਆਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਆਨੰਦਪੁਰ ਆ ਗਏ। ਇਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ। ਸੰਨ 1688 ਈ. ਵਿਚ ਭੰਗਾਣੀ ਦਾ ਯੁੱਧ  ਹੋਇਆ। ਇਸ ਯੁੱਧ ਵਿਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਦਿਖਾਏ। ਇਸੇ ਜੰਗ ਵਿਚ ਆਪ ਦੇ ਭਰਾ ਭਾਈ ਹਰੀ ਚੰਦ ਜੀ ਸ਼ਹੀਦੀ ਪਾ ਗਏ। ਸੰਨ 1690 ਨੂੰ ਨਦੌਣ ਦੀ ਜੰਗ ਵਿਚ ਆਪ ਦੀ ਬਹਾਦਰੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਿਸ਼ਾਹ ਨੇ ਆਪ ਜੀ ਨੂੰ 'ਦੀਵਾਨ' ਦੀ ਉਪਾਧੀ ਬਖਸ਼ੀ। ਜਦੋਂ ਸੰਨ 1699 ਈ. ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਸਾਜਿਆ ਤਾਂ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ ਤਾਂ ਆਪ ਦਾ ਨਾਮ ਮਨੀਏ ਤੋਂ 'ਮਨੀ ਸਿੰਘ' ਹੋਇਆ। ਆਨੰਦਪੁਰ ਸਾਹਿਬ ਦੀ ਪਹਿਲੀ ਜੰਗ, ਜਿਸ ਵਿਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ। ਭਾਈ ਮਨੀ ਸਿੰਘ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਮੁਕਾਬਲਾ ਕੀਤਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੰਜ ਪੁੱਤਰ ਸ਼ਾਮਿਲ ਸਨ। ਸੰਮਤ 1761, ਸੰਨ 1704 ਈ. ਵਿਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਤੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹੇ।  ਸੰਮਤ 1762-63, ਸੰਨ 1705-06 ਵਿਚ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਨਾਲ ਦਮਦਮਾ ਸਾਹਿਬ ਪੁੱਜੇ। ਇਥੇ ਹੀ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾਈ। ਇਸ ਗ੍ਰੰਥ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸੇ ਬੀੜ ਨੂੰ ਮਗਰੋਂ ਨਾਂਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ ਸੀ।  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਜਦੋਂ ਸਿੱਖਾਂ ਵਿਚ ਤੱਤ ਖਾਲਸਾ ਤੇ  ਬੰਦਈ ਖਾਲਸਾ ਵਿਚ ਮੱਤਭੇਦ ਹੋ ਗਏ ਤਾਂ ਝਗੜਾ ਨਿਬੇੜਨ ਲਈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ। ਜਦੋਂ ਉਹ ਅੰਮ੍ਰਿਤਸਰ ਆਏ ਤਾਂ ਦੋਹਾਂ ਧੜਿਆਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਜੀ ਦੇ ਸੰਭਾਲਣ 'ਤੇ ਹੀ ਝਗੜਾ ਨਿੱਬੜ ਸਕਦਾ ਹੈ। ਸੋ ਸੰਨ 1721 ਈ., ਸੰਮਤ 1778 ਬਿਕ੍ਰਮੀ ਵਿਚ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ। ਭਾਈ ਮਨੀ ਸਿੰਘ ਜੀ ਤਪੱਸਵੀ, ਕੁਸ਼ਲ ਲਿਖਾਰੀ, ਗੁਰਬਾਣੀ ਅਰਥ-ਬੋਧ ਦੇ ਗਿਆਤਾ, ਤੀਰਅੰਦਾਜ਼ੀ ਤੇ ਤਲਵਾਰ ਚਲਾਉਣ ਵਿਚ ਨਿਪੁੰਨ ਸਨ। ਭਾਈ ਮਨੀ ਸਿੰਘ ਜੀ ਦਾ ਸਾਰਾ ਪਰਿਵਾਰ 11 ਭਰਾ, 10 ਪੁੱਤਰਾਂ 'ਚੋਂ 7 ਪੁੱਤਰ ਤੇ ਕਈ ਪੋਤਰੇ ਸਿੱਖੀ ਸਿਦਕ ਨੂੰ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। 18ਵੀਂ
ਸਦੀ ਦੇ ਆਰੰਭ ਵਿਚ ਇਕ ਪਾਸੇ ਸਿੱਖਾਂ 'ਤੇ ਅੱਤਿਆਚਾਰ ਹੋ ਰਹੇ ਸਨ, ਦੂਜੇ ਪਾਸੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਜੀ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਦੀਵਾਲੀ ਦੇ ਮੌਕੇ 'ਤੇ ਅੰਮ੍ਰਿਤਸਰ ਵਿਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ ਇਕ ਸ਼ਰਤ 'ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਤੌਰ ਮੇਲਾ ਟੈਕਸ 5000 ਰੁਪਏ, ਕੁਝ ਇਤਿਹਾਸਕਾਰਾਂ ਅਨੁਸਾਰ 10,000 ਰੁਪਏ ਅਦਾ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਦੀਵਾਲੀ 'ਤੇ ਆਉਣ ਲਈ ਸੱਦੇ ਭੇਜ ਦਿੱਤੇ , ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਦੂਜੇ ਪਾਸੇ ਮੁਗਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਲੋਕ ਮੇਲੇ 'ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ। ਭਾਈ ਮਨੀ ਸਿੰਘ ਜੀ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ।  ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ (ਜਜ਼ੀਆ) ਅਦਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਕਿਹਾ ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੇਲਾ ਲੱਗਾ ਹੀ ਨਹੀਂ, ਫਿਰ ਟੈਕਸ ਕਾਹਦਾ ਅਦਾ ਕਰਾਂ। ਭਾਈ ਮਨੀ ਸਿੰਘ ਤੇ ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸੰਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਤੇ ਭਾਰੀ ਲਾਲਚ ਦਿੱਤੇ ਗਏ। ਭਾਈ ਸਾਹਿਬ ਲਾਹੌਰ ਜੇਲ ਵਿਚ ਵੀ ਸਵੇਰੇ-ਸ਼ਾਮ ਨਿੱਤਨੇਮ ਤੇ ਕਥਾ ਜ਼ਰੂਰ ਕਰਦੇ। ਜਦੋਂ ਭਾਈ ਸਾਹਿਬ ਨੇ ਲਾਹੌਰ ਦੇ ਸੂਬੇਦਾਰਾਂ ਦੇ ਦਿੱਤੇ ਲਾਲਚ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਲਾਹੌਰ ਦੇ ਸੂਬੇਦਾਰ ਨੂੰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਓ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ। ਲਾਹੌਰ ਦੇ ਸੂਬੇਦਾਰ (ਗਵਰਨਰ) ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਜਦੋਂ ਜਲਾਦਾਂ ਨੇ ਭਾਈ ਮਨੀ ਸਿੰਘ ਜੀ ਦਾ ਹੱਥ  ਪੱਥਰ 'ਤੇ ਰੱਖ ਕੇ ਵੀਣੀ ਕੋਲੋਂ ਵੱਢਣਾ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਸ ਨੇ ਉਂਗਲੀਆਂ ਦੇ ਕਿੰਨੇ ਜੋੜ ਛੱਡ ਦਿੱਤੇ ਹਨ। ਜਦੋਂ ਉਸ ਨੂੰ ਬੰਦ-ਬੰਦ ਕੱਟਣ ਲਈ ਕਿਹਾ ਗਿਆ ਹੈ ਤਾਂ ਮਾਲਕ ਦੇ ਹੁਕਮ ਦੀ ਪਾਲਣਾ ਕਿਉਂ ਨਹੀਂ ਕਰਦਾ। ਭਾਈ ਮਨੀ ਸਿੰਘ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ 1734 ਈ. ਨੂੰ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ ਪਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794 ਹਾੜ ਸੁਦੀ ਪੰਚਮੀ ਨੂੰ 1737 ਈ. (93 ਸਾਲ ਦੀ ਉਮਰ) ਲਾਹੌਰ ਦੇ ਨਿਖਾਸ ਚੌਕ 'ਤੇ  ਬੰਦ-ਬੰਦ ਕਟਵਾ ਕੇ ਸ਼ਹੀਦ ਕੀਤਾ ਗਿਆ।   

Saturday 22 September 2012

ਸ਼੍ਰੀ ਗੁਰੂ ਰਾਮਦਾਸ ਸਾਹਿਬ

ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਈ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ।

ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।

ਮਾਤਾ ਰਾਮ ਕੌਰ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪਤਨੀ ਸਨ। ਉਹਨਾਂ ਨੇ ਇਕ ਵਾਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਦੇ ਲਈ ਯੋਗ ਵਰ ਲਭਣਾ ਚਾਹੀਦਾ ਹੈ। ਉਦੋਂ ਹੀ ਭਾਈ ਜੇਠਾ ਜੀ ਉਥੇ ਆਏ ਆਪ ਜੀ ਸੁਭਾਅ ਬਹੁਤ ਹੀ ਵਧੀਆ ਸੀ। ਆਪ ਜੀ ਨਿਮਰਤਾ ਦੇ ਸਾਗਰ ਸਨ। ਮਾਤਾ ਰਾਮ ਕੌਰ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਆਪ ਜੀ ਨੂ ਬਹੁਤ ਪਸੰਦ ਕਰਦੇ ਸੀ।

ਜਦੋਂ ਆਪ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਜਦੀਕ ਪਹੁੰਚੇ ਤਾਂ ਆਪ ਜੀ ਨੂੰ ਦੇਖ ਕੇ ਮਾਤਾ ਰਾਮ ਕੌਰ ਜੀ ਨੇ ਕਿਹਾ ਕਿ ਇਹੋ ਜਿਹਾ ਵਰ ਭਾਣੀ ਦੇ ਲਈ ਚਾਹੀਦਾ ਹੈ। ਮਾਤਾ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਵਰਗਾ ਤਾਂ ਇਹ ਹੀ ਹਨ। ਇਹਨਾਂ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰਖਿਆ ਗਿਆ। ਆਪ ਜੀ ਨੇ ਆਪਣੇ ਗੁਰਦੇਵ ਸੁਹਰੇ ਜੀ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ ਕਦੀ ਵੀ ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਸੁਹਰਾ ਨਹੀਂ ਜਾਣਿਆ ਸਦਾ ਹੀ ਉਹਨਾਂ ਨੂੰ ਆਪਣਾ ਗੁਰੂ ਤੇ ਆਪ ਨੂੰ ਉਹਨਾਂ ਦਾ ਸੇਵਕ ਹੀ ਜਾਣਿਆ ਸੀ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਈ. ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ।

ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸੁਭਾਅ ਬਹੁਤ ਹੀ ਦਇਆਲੂ ਅਤੇ ਨਿਮਰਤਾ ਵਾਲਾ ਸੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।

ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਬਾਣੀ 30 ਰਾਗਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਸ ਵਿੱਚ 679 ਸ਼ਬਦ ਹਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ।

ਸ੍ਰੀ ਗੁਰੂ ਅਰਜਨ ਦੇਵ ਜੀ


ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਮਾਨਵੀ ਪ੍ਰੇਮ ਦੇ ਅਲੰਬਰਦਾਰ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪ ਜੀ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।

ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।

ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ। ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।

ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?

1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ। ਤਰਨ ਤਾਰਨ ਵਿਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।

1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿਚ ਗੁਰੂ ਜੀ ਨੇ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿਚ ਬਾਉਲੀ ਬਣਵਾਈ। ਸੰਨ 1599 ਈ. ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।

ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਭਾਈ ਬੰਨੋ ਜੀ ਨੇ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲੇ ਦੇ ਪਿੰਡ 'ਬਾਸਰਕੇ' ਵਿਚ 1479 ਈ. ਨੂੰ ਪਿਤਾ ਸ਼੍ਰੀ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਗ੍ਰਹਿ ਵਿਖੇ ਹੋਇਆ। 1503 ਈ. ਵਿਚ ਆਪ ਜੀ ਦਾ ਵਿਆਹ ਬੀਬੀ ਰਾਮ ਕੌਰ ਜੀ ਨਾਲ ਹੋਇਆ। ਆਪ ਜੀ ਦੇ 2 ਪੁੱਤਰ ਅਤੇ 2 ਧੀਆਂ ਸਨ, ਜਿਨ੍ਹਾਂ ਦੇ ਨਾਮ ਹਨ : ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਧੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸਨ। ਪਿਤਾ ਪੁਰਖੀ ਪੰ੍ਰਪਰਾ ਅਨੁਸਾਰ ਆਪ ਜੀ ਹਰ ਸਾਲ ਤੀਰਥ ਯਾਤਰਾ ਕਰਨ ਜਾਇਆ ਕਰਦੇ ਸਨ। ਜਦੋਂ 21ਵੀਂ ਵਾਰ ਆਪ ਜੀ ਤੀਰਥ ਯਾਤਰਾ ਤੋਂ ਵਾਪਿਸ ਆ ਰਹੇ ਸਨ ਤਾਂ ਆਪ ਜੀ ਦੀ ਸੰਗਤ ਵਿਚ ਇਕ ਵੈਸ਼ਨਵ ਸਾਧੂ ਰਲ ਗਿਆ। ਵੈਸ਼ਨਵ ਸਾਧੂ ਦੇ ਪੁੱਛਣ 'ਤੇ ਕਿ ਆਪ ਦਾ ਗੁਰੂ ਕੌਣ ਹੈ? ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ-ਆਪ ਨੂੰ ਨਿਗੁਰਾ ਹੀ ਦੱਸਿਆ। ਉਸ ਵੈਸ਼ਨਵ ਸਾਧੂ ਨੇ ਬੜੇ ਦਿਲਟੁੰਬਵੇਂ ਤੀਖਣ ਸ਼ਬਦਾਂ ਵਿਚ ਕਿਹਾ, ''ਨਿਗੁਰੇ ਪੁਰਸ਼ (ਅਮਰਦਾਸ) ਦੀ ਸੰਗਤ ਕਰਕੇ ਅਤੇ ਇਸ ਦੇ ਹੱਥੋਂ ਕੁਝ ਖਾ-ਪੀ ਕੇ, ਮੇਰਾ ਜਨਮ ਭ੍ਰਿਸ਼ਟ ਹੋ ਗਿਆ ਹੈ। ਮੇਰੇ ਸਾਰੇ ਕਰਮ-ਧਰਮ, ਤੀਰਥ-ਇਸ਼ਨਾਨ ਸਭ ਨਸ਼ਟ ਹੋ ਗਏ ਹਨ। ਨਿਗੁਰੇ ਪੁਰਸ਼ ਦਾ ਤਾਂ ਦਰਸ਼ਨ ਕਰਨਾ ਵੀ ਬੁਰਾ ਹੈ।'' ਇਹ ਕਹਿ ਕੇ ਉਹ ਵੈਸ਼ਨਵ ਸਾਧੂ ਤੁਰਦਾ ਬਣਿਆ ਪਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੁਚਿੱਤੀ ਅਤੇ ਡੂੰਘੀ ਸੋਚ ਵਿਚ ਪਾ ਗਿਆ। ਸ੍ਰੀ ਅਮਰਦਾਸ ਜੀ ਸੋਚਣ ਲੱਗੇ, ਇਸ ਬਿਰਧ ਅਵਸਥਾ ਤਕ ਮੈਂ ਅਜੇ ਤਕ ਨਿਗੁਰਾ ਹੀ ਰਿਹਾ ਹਾਂ। ਮੇਰਾ ਭਲਾ ਕਿਵੇਂ ਹੋਵੇਗਾ? ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ 'ਬੀਬੀ ਅਮਰੋ ਜੀ' ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਉਸ ਗੁਰੂ-ਪੁੱਤਰੀ ਦੀ ਪ੍ਰੇਰਣਾ ਅਤੇ ਅਗਵਾਈ ਲੈ ਕੇ ਅਮਰਦਾਸ ਜੀ ਸ੍ਰੀ ਖਡੂਰ ਸਾਹਿਬ ਪਹੁੰਚੇ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਬਚਨ ਸੁਣੇ, ਸੰਗਤ ਕੀਤੀ, ਮਨ ਨੂੰ ਸ਼ਾਂਤੀ ਮਿਲੀ। ਗੁਰੂ ਅੰਗਦ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਅਤੇ ਸੇਵਾ ਪ੍ਰਾਪਤ ਕਰਕੇ ਆਪ ਜੀ ਆਨੰਦ-ਪ੍ਰਸੰਨ ਹੋ ਗਏ। ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ 36 ਸਾਲਾਂ ਦੀ ਸੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਲੱਗਭਗ 62 ਸਾਲ ਦੀ ਉਮਰ ਹੋ ਗਈ ਸੀ। ਵੱਡੇ ਭਾਗਾਂ ਨਾਲ ਗੁਰ-ਸੇਵਾ ਮਿਲ ਗਈ। ਸ੍ਰੀ ਗੁਰੂ ਅਮਰਦਾਸ ਜੀ ਵਾਪਿਸ ਪਿੰਡ ਆ ਗਏ। ਤਨ, ਮਨ ਅਤੇ ਧਨ ਨਾਲ ਗੁਰੂ-ਸੰਗਤ ਅਤੇ ਗੁਰੂ ਦੀ ਸੇਵਾ ਕੀਤੀ। ਨਾਮ-ਸਿਮਰਨ ਦੀ ਤਕੜੀ ਕਮਾਈ ਕੀਤੀ। ਹਰ ਰੋਜ਼ ਪਹਿਲਾਂ ਆਪ ਇਸ਼ਨਾਨ ਕਰਨਾ ਅਤੇ ਫਿਰ ਗੁਰੂ ਪਾਤਸ਼ਾਹ ਜੀ ਵਾਸਤੇ ਅੰਮ੍ਰਿਤ ਵੇਲੇ ਗਾਗਰ ਭਰ ਕੇ ਜਲ ਲਿਆਉਣਾ ਤੇ ਇਸ਼ਨਾਨ ਕਰਵਾਉਣਾ। ਇਹ ਆਪ ਜੀ ਦੀ ਨਿਤਾਪ੍ਰਤੀ ਕਾਰ-ਸੇਵਾ ਬਣ ਗਈ ਸੀ। ਇਕ ਵਾਰ ਮੀਂਹ, ਹਨੇਰੇ ਵਿਚ ਪਾਣੀ ਦੀ ਭਰੀ ਹੋਈ ਗਾਗਰ ਚੁੱਕੀ ਆਉਂਦੇ ਗੁਰੂ ਅਮਰਦਾਸ ਜੀ ਨੂੰ ਰਸਤੇ ਵਿਚ ਠੇਡਾ ਲੱਗਾ ਅਤੇ ਆਪ ਜੀ ਧੜੰਮ ਕਰਕੇ ਧਰਤੀ 'ਤੇ ਡਿੱਗ ਪਏ। ਲੋਕਾਂ ਨੇ ਆਪ ਜੀ ਨੂੰ 'ਨਿਥਾਵਾਂ', 'ਕੁਰਾਹੀਆ' ਆਦਿ ਬੋਲ ਬੋਲੇ ਪਰ ਕੋਈ ਵੀ ਮਖੌਲ ਜਾਂ ਤਾਹਨਾ-ਮਿਹਣਾ ਆਪ ਜੀ ਨੂੰ ਸੱਚੀ ਗੁਰ-ਸੇਵਾ ਤੋਂ ਹਟਾ ਨਾ ਸਕਿਆ। ਸਾਰਾ ਦਿਨ ਲੰਗਰ ਦੀ ਸੇਵਾ ਵੀ ਕਰਦੇ। ਬਰਤਨ ਸਾਫ਼ ਕਰਦੇ, ਝਾੜੂ ਲਗਾਉਂਦੇ, ਬਾਹਰੋਂ ਬਾਲਣ ਕੱਟ ਕੇ ਲਿਆਉਂਦੇ ਤੇ ਮੂੰਹੋਂ ਨਾਮ-ਸਿਮਰਨ, 'ਗੁਰ-ਮੰਤਰ' ਦਾ ਜਾਪ ਨਾ ਵਿਸਰਨ ਦਿੰਦੇ। ਆਪ ਜੀ ਨਿੱਤਨੇਮ ਦੇ ਪੱਕੇ ਸਨ। ਨਾਮ ਅਤੇ ਗੁਰਬਾਣੀ ਆਪ ਜੀ ਦੀ ਜਿੰਦ-ਜਾਨ ਬਣ ਗਈ ਸੀ। ਗੁਰੂ ਅਤੇ ਸੰਗਤ ਦੀ ਸੇਵਾ ਆਪ ਜੀ ਮਨ ਦੀਆਂ ਰੀਝਾਂ ਲਾ-ਲਾ ਕੇ ਕਰਦੇ ਸਨ। ਆਪ ਜੀ ਨੇ ਗੁਰੂ-ਹੁਕਮ ਦੀ ਤਕੜੀ ਕਮਾਈ ਕੀਤੀ। ਗੁਰੂ ਅੰਗਦ ਦੇਵ ਜੀ ਨੇ ਜਦੋਂ ਜਾਣ ਲਿਆ ਅਤੇ ਗੁਰਮਤਿ ਦੀ ਬਰੀਕ ਕਸਵੱਟੀ 'ਤੇ ਚੰਗੀ ਤਰ੍ਹਾਂ ਪਰਖ ਲਿਆ ਕਿ ਅਮਰਦਾਸ ਹੁਣ ਸਰਬ-ਗੁਣ ਸੰਪੂਰਨ ਹੋ ਗਿਆ ਹੈ। ਉਸ ਵਿਚ ਪਰਮ-ਪੁਰਖ ਵਾਲੇ ਸਭ ਗੁਣ ਉਤਪੰਨ ਹੋ ਗਏ ਹਨ। ਤਾਂ 'ਤਖਤੈ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ' ਗੁਰਬਾਣੀ ਦੇ ਮਹਾਨ ਵਾਕ ਅਨੁਸਾਰ ਆਪ ਜੀ ਨੇ ਆਪਣੀ 'ਗੁਰ-ਜੋਤਿ' ਗੁਰੂ ਅਮਰਦਾਸ ਜੀ ਵਿਚ ਟਿਕਾ ਦਿੱਤੀ ਅਤੇ ਇਸ ਧੁਰ ਦਰਗਾਹੀ ਗੁਰਤਾਗੱਦੀ ਦੀ ਮਹਾਨ-ਦਾਤ ਸੌਂਪ ਕੇ ਆਪਣੇ ਵਰਗਾ ਹੀ ਕਰ ਲਿਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ 'ਤੇ ਸ੍ਰੀ ਗੋਇੰਦਵਾਲ ਸਾਹਿਬ ਬਣਾ ਲਿਆ। ਗੁਰੂ ਗੁਰੂ ਜੀ ਨੇ ਲੰਗਰ ਅਤੇ ਪੰਗਤ ਦੀ ਸਖ਼ਤੀ ਨਾਲ ਪ੍ਰਥਾ ਚਲਾਈ। ਇਸ ਤਰ੍ਹਾਂ ਸਭ ਮਾਈ-ਭਾਈ ਨੂੰ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ ਆਦਿ ਵਿਤਕਰੇ ਦੇ, ਇਕੋ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਗੁਰਮਤਿ ਮਾਰਗ ਦਾ ਸਰਬ-ਸਾਂਝਾ ਉਪਦੇਸ਼ ਸਭ ਨੂੰ ਬਰਾਬਰ ਕੀਤਾ ਜਾਂਦਾ। ਆਪ ਜੀ ਨੇ ਸਤੀ ਦੀ ਰਸਮ ਦੀ ਜ਼ੋਰਦਾਰ ਨਿਖੇਧੀ ਕੀਤੀ। ਜਾਤ-ਪਾਤ ਨੂੰ ਖਤਮ ਕੀਤਾ। ਨਾਮ ਸਿਮਰਨ, ਸੇਵਾ, ਸੰਗਤ, ਪੰਗਤ, ਕਿਰਤ ਅਤੇ ਪਰਉਪਕਾਰੀ ਜੀਵਨ 'ਤੇ ਜ਼ੋਰ ਦਿੱਤਾ। ਔਰਤਾਂ ਵਿਚ ਘੁੰਡ ਕੱਢਣ ਅਤੇ ਬੁਰਕਾ ਪਹਿਨਣ ਦੇ ਰਿਵਾਜ ਦਾ ਖੰਡਨ ਕੀਤਾ। ਗੁਰਮਤਿ ਦੇ ਪ੍ਰਚਾਰ ਲਈ ਆਪ ਜੀ ਨੇ 22 ਮੰਜੀਆਂ (ਪ੍ਰਚਾਰਕਾਂ) ਦੀ ਸਥਾਪਨਾ ਕੀਤੀ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਇਸ ਨੂੰ ਪ੍ਰਚਾਰਿਆ। ਗੁਰੂ ਜੀ ਦੇ ਪ੍ਰਚਾਰ, ਸੇਵਾ, ਸ਼ਰਧਾ, ਸਿਮਰਨ ਅਤੇ ਲੋਕ-ਭਲਾਈ ਦੇ ਕਾਰਜਾਂ ਕਰਕੇ ਆਪ ਜੀ ਦੀ ਲੋਕਪ੍ਰਿਅਤਾ ਬਹੁਤ ਹੀ ਵਧ ਗਈ। ਮੁਸਲਮਾਨ ਅਤੇ ਹੋਰ ਧਰਮਾਂ ਦੇ ਲੋਕ ਧੜਾ-ਧੜ ਗੁਰੂ ਜੀ ਦੀ ਸੰਗਤ ਵਿਚ ਆਉਣ ਲੱਗੇ। ਚੌਥੇ ਗੁਰੂ ਰਾਮਦਾਸ ਜੀ (ਜਿਨ੍ਹਾਂ ਦਾ ਪ੍ਰਥਮ ਨਾਮ ਭਾਈ ਜੇਠਾ ਜੀ ਸੀ) ਦੀ ਸੇਵਾ, ਸਿਮਰਨ ਅਤੇ ਉੱਤਮ ਗੁਣ ਵੇਖ ਕੇ, ਆਪ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਉਨ੍ਹਾਂ ਨਾਲ ਵਿਆਹ ਵੀ ਕਰ ਦਿੱਤਾ ਅਤੇ ਸਮਾਂ ਪਾ ਕੇ ਧੁਰ ਦਰਗਾਹੀ ਗੁਰਤਾਗੱਦੀ ਦੀ ਦਾਤ ਵੀ ਬਖਸ਼ ਦਿੱਤੀ। 1 ਸਤੰਬਰ 1574 ਈ. ਨੂੰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਆਪ ਜੋਤੀ-ਜੋਤਿ ਮਿਲਾ ਗਏ। ਇਸ ਪ੍ਰਕਾਰ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਨੰਦ ਸਾਹਿਬ ਆਪ ਜੀ ਦੀ ਹਰਮਨਪਿਆਰੀ, ਸਰਲ ਲੋਕ-ਭਾਸ਼ਾ ਵਿਚ ਬਾਣੀ ਹੈ, ਜਿਸ ਨੂੰ ਖੁਸ਼ੀ ਅਤੇ ਗ਼ਮੀ ਦੇ ਮੌਕੇ ਪੜ੍ਹਨ ਦੀ ਸਿੱਖ ਮਰਿਆਦਾ ਹੈ। ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ 'ਚੋਂ ਸ੍ਰੀ ਆਨੰਦ ਸਾਹਿਬ ਦੇ ਪਾਠ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਅਤੇ ਅਕਾਲ ਪੁਰਖ ਵਿਚ ਰਤੀ ਭਰ ਵੀ ਭਿੰਨ-ਭੇਦ ਨਹੀਂ ਸੀ। ਨਿਰਸੰਦੇਹ ਆਪ ਜੀ ਖ਼ੁਦ ਗੁਰ-ਪਰਮੇਸ਼ਰ ਸਨ ਅਤੇ ਸਰਬ-ਸ਼ਕਤੀਵਾਨ, ਸਮਰੱਥ ਗੁਰੂ ਸਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ



ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 19 ਜੂਨ ਸੰਨ 1595 ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਸ ਖੁਸ਼ੀ ਵਿਚ ਗੁਰੂ ਸਾਹਿਬ ਨੇ ਛੇ ਹਰਟਾਂ ਵਾਲਾ ਖੂਹ ਲਵਾਇਆ। ਹੁਣ ਇਸ ਪਾਵਨ ਅਸਥਾਨ ਦਾ ਨਾਂ ਛੇਹਰਟਾ ਸਾਹਿਬ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦੀ ਦਾਤ ਆ ਜਾਣ ਕਾਰਨ ਪ੍ਰਿਥੀ ਚੰਦ ਨੂੰ ਬਹੁਤ ਦੁੱਖ ਹੋਇਆ। ਉਸ ਨੇ ਸਾਹਿਬਜ਼ਾਦੇ ਨੂੰ ਖ਼ਤਮ ਕਰਨ ਲਈ ਫੱਤੋ ਦਾਈ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ; ਫਿਰ ਸੱਪ ਲੜਾਉਣ ਦਾ ਛੜਯੰਤਰ ਵੀ ਰਚਿਆ ਪਰ ਸਫ਼ਲ ਨਾ ਹੋ ਸਕਿਆ। ਫਿਰ ਚੀਚਕ ਨਿਕਲ ਆਈ। ਠੀਕ ਹੋ ਜਾਣ ਬਾਅਦ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਨ ਕੀਤਾ:

-ਸਦਾ ਸਦਾ ਹਰਿ ਜਾਪੇ॥ ਪ੍ਰਭ ਬਾਲਕ ਰਾਖੇ ਆਪੇ॥ (ਪੰਨਾ 627)

-ਸੀਤਲਾ ਤੇ ਰਖਿਆ ਬਿਹਾਰੀ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥

(ਪੰਨਾ 200)

ਸਾਹਿਬਜ਼ਾਦਾ ਜੀ ਚਾਰ ਸਾਲ ਦੇ ਹੋਏ ਤਾਂ ਪ੍ਰਿਥੀ ਚੰਦ ਨੇ ਮੁੜ ਰਸੋਈਏ ਰਾਹੀਂ ਦਹੀਂ ਵਿਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਸਾਹਿਬਜ਼ਾਦੇ ਨੇ ਤਾਂ ਦਹੀਂ ਨਾ ਖਾਧਾ ਪਰ ਰਸੋਈਆ ਪੇਟ ਵਿਚ ਸੂਲ ਉਂਠਣ ਤੇ ਮਰ ਗਿਆ:

ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥

(ਪੰਨਾ 1137)

(ਗੁਰੂ) ਹਰਿਗੋਬਿੰਦ ਜੀ ਛੇ ਸਾਲ ਦੇ ਹੋਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ! ਤੁਸੀਂ ਫੱਟੀ ਤੇ ਪੈਂਤੀ ਆਪਣੇ ਹੱਥੀਂ ਲਿਖ ਕੇ ਸਾਹਿਬਜ਼ਾਦੇ ਨੂੰ ਦਿਉ।" ਬਾਬਾ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ ਅਰਦਾਸ ਕਰ ਕੇ ਫੱਟੀ ਤੇ ਪੈਂਤੀ ਲਿਖ ਕੇ ਦਿੱਤੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਾਹਿਬਜ਼ਾਦੇ ਨੂੰ ਸ਼ਾਸਤਰ ਅਤੇ ਸ਼ਸਤਰ ਵਿਦਿਆ, ਘੋੜ-ਸਵਾਰੀ, ਤੀਰ-ਅੰਦਾਜ਼ੀ, ਨਿਸ਼ਾਨਾਬਾਜ਼ੀ, ਰਾਜਨੀਤੀ, ਰਣਨੀਤੀ ਦੀ ਸਿਖਿਆ ਦਿਵਾਈ ਗਈ।

ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ।

ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।" ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਸਾਹਿਬਜ਼ਾਦੇ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ। ਸੁੰਦਰ ਤਿੱਲੇਦਾਰ ਜੜਤ ਵਾਲੀ, ਜਰੀ ਬਾਦਲੇ ਵਾਲੀ ਪੀਲੇ ਰੰਗ ਦੀ ਪੌਸ਼ਾਕ ਅਤੇ ਕੇਸਰੀ ਰੰਗ ਦੀ ਬਹੁਤ ਸੁੰਦਰ ਤਿੱਲੇਦਾਰ ਦਸਤਾਰ ਸਜਾਈ। ਕੇਸਰੀ ਬਾਣੇ ਵਿਚ ਸੁਸ਼ੋਭਿਤ ਸਾਹਿਬਜ਼ਾਦੇ ਨੂੰ ਕਲਗੀ ਬਾਬਾ ਜੀ ਨੇ ਸਜਾਈ।

ਹਰਿਮੰਦਰ ਸਾਹਿਬ ਦੇ ਐਨ ਸਾਹਮਣੇ 100 ਗਜ਼ ਦੀ ਦੂਰੀ ਤੇ ਉਂਚਾ ਥੜ੍ਹਾ ਬਣਾਇਆ ਗਿਆ ਜਿਸ ਵਿਚ ਕਿਸੇ ਰਾਜ ਮਿਸਤਰੀ ਦੇ ਹੱਥ ਨਹੀਂ ਲੱਗੇ ਸਗੋਂ ਉਸ ਦੀ ਉਸਾਰੀ ਗੁਰੂ ਸਾਹਿਬ ਨੇ ਖ਼ੁਦ ਅਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਆਦਿ ਗੁਰਸਿੱਖਾਂ ਨੇ ਆਪਣੇ ਹੱਥਾਂ ਨਾਲ ਕੀਤੀ:

ਕਿਸੀ ਰਾਜ ਨਹਿˆ ਹਾਥ ਲਗਾਯੋ। ਬੁੱਢਾ ਔ ਗੁਰਦਾਸ ਬਣਾਯੋ।

(ਗੁ: ਪਾ: 6)

ਦੀਪਮਾਲਾ ਦੇ ਮੇਲੇ ਵਾਲੇ ਦਿਨ ਗੁਰੂ ਸਾਹਿਬ ਪੂਰੀ ਸ਼ਾਨੋ-ਸ਼ੌਕਤ ਨਾਲ ਤਖ਼ਤ ਤੇ ਬਿਰਾਜਮਾਨ ਹੋਏ। ਸੰਗਤਾਂ ਨੇ ਬੇਅੰਤ ਧਨ-ਪਦਾਰਥ ਭੇਟ ਕੀਤਾ। ਗੋਇੰਦਵਾਲ ਤੋਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਖਡੂਰ ਸਾਹਿਬ ਤੋਂ ਭਾਈ ਦਾਤੂ ਜੀ ਅਤੇ ਕਰਤਾਰਪੁਰ ਤੋਂ ਭਾਈ ਧਰਮ ਚੰਦ ਜੀ ਵਿਸ਼ੇਸ਼ ਰੂਪ ਵਿਚ ਪੁੱਜੇ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ, "ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ, ਚੰਗਾ ਘੋੜਾ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੋੜੇ ਦੀ ਸਵਾਰੀ ਕਰੋ। ਮੈਂ ਤਲਵਾਰ ਇਸੇ ਲਈ ਧਾਰਨ ਕੀਤੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਬੰਦ ਕਰ ਦੇਵੇ। ਸ਼ਸਤਰ ਪਹਿਨਣ ਨਾਲ ਤੁਹਾਡਾ ਡਰ ਜਾਂਦਾ ਰਹੇਗਾ। ਤੁਸੀਂ ਸਿਰ ਉਂਚਾ ਕਰ ਕੇ ਤੁਰੋਗੇ। ਮੌਤ ਦਾ ਡਰ ਨਹੀਂ ਰਹੇਗਾ। ਆਪਣੇ ਖ਼ੂਨ ਨੂੰ ਠੰਡਾ ਨਾ ਹੋਣ ਦਿਉ ਸਗੋਂ ਇਸ ਨੂੰ ਸਦਾ ਖੌਲਦਾ ਰੱਖੋ।"

(ਗੁਰੁ ਭਾਰੀ ਕ੍ਰਿਤ ਪ੍ਰਿੰ. ਸਤਿਬੀਰ ਸਿੰਘ, ਪੰਨਾ 24-25)

ਫਿਰ ਆਪ ਜੀ ਨੇ ਭਾਈ ਗੁਰਦਾਸ ਜੀ ਤੋਂ ਹੁਕਮਨਾਮੇ ਲਿਖਵਾ ਕੇ ਦੂਰ-ਦੁਰਾਡੇ ਸੰਗਤਾਂ ਨੂੰ ਭੇਜੇ ਜਿਨ੍ਹਾਂ ਵਿਚ ਚੰਗਾ ਘੋੜਾ, ਚੰਗਾ ਸ਼ਸਤਰ ਭੇਟਾ ਕਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਹੁਕਮ ਦਿੱਤਾ। ਹੁਣ ਵਾਲੇ ਰਾਮਸਰ ਸਾਹਿਬ ਦੇ ਸਾਹਮਣੇ ਜਿਥੇ ਬਿਬੇਕਸਰ ਸਾਹਿਬ ਹੈ, ਖਾਲੀ ਥਾਂ ਤੇ ਜੰਗੀ ਮਸ਼ਕਾਂ ਹੋਣ ਲੱਗੀਆਂ। ਬੀਰ-ਰਸੀ ਵਾਰਾਂ ਗਾਉਣ ਦੀ ਪਰੰਪਰਾ ਚੱਲੀ ਜਿਸ ਦੇ ਸਭ ਤੋਂ ਪਹਿਲੇ ਢਾਡੀ ਪਿੰਡ ਸੁਰਸਿੰਘ ਦੇ ਨੱਥਾ ਤੇ ਅਬਦੁੱਲਾ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਾਰ ਗਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅੱਗੇ ਜਹਾਂਗੀਰ ਦੀ ਪੱਗ ਕੀ ਹੈ?

ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਨੌਂ ਵਾਰਾਂ ਨੂੰ ਜੰਗੀ ਧੁਨਾਂ ਉਂਤੇ ਗਾਉਣ ਦੀ ਪਰੰਪਰਾ ਤੋਰੀ ਜੋ ਆਪ ਜੀ ਦੀ ਇਕ ਅਦੁੱਤੀ ਦੇਣ ਕਹੀ ਜਾ ਸਕਦੀ ਹੈ। ਸਿੱਖ ਸੂਰਬੀਰਾਂ ਦੀ ਗਿਣਤੀ ਵਧ ਜਾਣ ਕਾਰਨ ਪੰਜ ਜਥਿਆਂ ਵਿਚ ਵੰਡ ਕਰ ਦਿੱਤੀ ਗਈ। ਪੰਜ ਜਥੇਦਾਰ ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹੋਏ। ਆਪ ਜੀ ਕੋਲ ਇਕ ਪੈਂਦੇ ਖਾਂ ਨਾਮ ਦਾ ਬਹਾਦਰ ਪਠਾਣ ਵੀ ਸੀ ਜਿਸ ਦੀ ਆਪ ਜੀ ਨੇ ਯਤੀਮ ਜਾਣ ਕੇ ਚੰਗੀ ਪਰਵਰਿਸ਼ ਕੀਤੀ। ਉਸ ਵਿਚ ਬਹੁਤ ਸਰੀਰਕ ਬਲ ਸੀ। ਉਹ ਬੌਲਦ, ਸੰਢੇ ਨਾਲ ਘੁਲਦਾ ਹੋਇਆ ਉਨ੍ਹਾਂ ਨੂੰ ਪਛਾੜ ਦਿੰਦਾ ਸੀ। ਉਸ ਦੇ ਕਰਤੱਬ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ।

1609 ਈ. ਵਿਚ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ, ਉਥੇ ਜੰਗੀ ਸਾਮਾਨ ਰੱਖਿਆ ਗਿਆ। ਧਰਮ ਦੀ ਰੱਖਿਆ ਲਈ ਫੌਜ ਤਿਆਰ ਹੋ ਗਈ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਤਾਂ ਸੀ ਹੀ, ਹੁਣ ਪਨਾਹਗਾਹ ਵੀ ਬਣ ਗਿਆ। ਸਰਕਾਰ ਇਨ੍ਹਾਂ ਗੱਲਾਂ ਤੋਂ ਅਵੇਸਲੀ ਨਹੀਂ ਸੀ। ਇਕ-ਇਕ ਦਿਨ ਦੀ ਖ਼ਬਰ ਬਾਦਸ਼ਾਹ ਤਕ ਪੁੱਜ ਰਹੀ ਸੀ।

ਗੁਰੂ ਸਾਹਿਬ ਦਾ ਤਖ਼ਤ ਬਣਾਉਣਾ, ਇਨਸਾਫ਼ ਕਰਨੇ, ਫ਼ੌਜੀ ਜੰਗੀ ਸਾਮਾਨ ਇਕੱਠਾ ਕਰਨਾ ਆਦਿ ਤੋਂ ਹਕੂਮਤ ਨੂੰ ਡਰ ਭਾਸਣ ਲੱਗਾ। ਉਹ ਗੁਰੂ ਸਾਹਿਬ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨ ਦੇ ਮੌਕੇ ਲੱਭਣ ਲੱਗੇ। ਸੋ ਤਖ਼ਤ ਬਣਾਉਣਾ ਹੀ ਬਹਾਨਾ ਕਾਫ਼ੀ ਹੋਣ ਕਾਰਨ ਗੁਰੂ ਸਾਹਿਬ ਨੂੰ ਦਿੱਲੀ ਗਿਆਂ ਹੋਇਆਂ ਨੂੰ ਵਿਸਾਹਘਾਤ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਜੀ ਨੂੰ ਪਹਿਲਾਂ ਆਗਰੇ ਅਤੇ ਫਿਰ ਗਵਾਲੀਅਰ ਦੇ ਕਿਲ੍ਹੇ ਵਿਚ ਪਹੁੰਚਾ ਦਿੱਤਾ ਗਿਆ, ਜਿਥੇ ਪਹਿਲਾਂ ਹੀ ਬਵੰਜਾ ਰਾਜਪੂਤ ਹਿੰਦੂ ਰਾਜੇ ਕੈਦ ਵਿਚ ਸਨ।

ਜਦੋਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗ੍ਰਿਫ਼ਤਾਰ ਹੋਣ ਦਾ ਪਤਾ ਲੱਗਾ ਤਾਂ ਘਬਰਾਹਟ ਤੇ ਰੋਸ ਹੋਣਾ ਕੁਦਰਤੀ ਸੀ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਥਿਤੀ ਨੂੰ ਸੰਭਾਲਦਿਆਂ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ। ਕੁਝ ਚੌਂਕੀਆਂ ਪੰਜਾਬ ਦੇ ਪਿੰਡਾਂ ਵਿਚ ਭੇਜੀਆਂ ਗਈਆਂ। ਇਕ ਸਿੱਖ ਦੇ ਹੱਥ ਵਿਚ ਬਲਦੀ ਮਸ਼ਾਲ ਹੁੰਦੀ ਤੇ ਦੂਸਰੇ ਦੇ ਹੱਥ ਨਿਸ਼ਾਨ ਸਾਹਿਬ। ਬਾਬਾ ਬੁੱਢਾ ਜੀ ਆਪ ਬਿਰਧ ਅਵਸਥਾ ਵਿਚ ਚੌਂਕੀ ਕੱਢਦੇ ਰਹੇ। ਇਹ ਪਿਰਤ ਬਾਬਾ ਜੀ ਨੇ ਹੀ ਸ਼ੁਰੂ ਕੀਤੀ ਜੋ ਹੁਣ ਤਕ ਚੱਲ ਰਹੀ ਹੈ। ਵਜ਼ੀਰ ਖਾਂ, ਸਾਈਂ ਮੀਆਂ ਮੀਰ, ਨਿਜ਼ਾਮੁਦੀਨ ਔਲੀਆ ਸੁਲਾਹਕੁਲ ਜਿਹੇ ਮੁਸਲਮਾਨ ਜੋ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ, ਨੇ ਗੁਰੂ ਸਾਹਿਬ ਨੂੰ ਰਿਹਾਅ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੰਤ 1612 ਈ. ਨੂੰ ਗੁਰੂ ਸਾਹਿਬ ਬਾਕੀ ਬਵੰਜਾ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਉਪਰੰਤ ਅੰਮ੍ਰਿਤਸਰ ਪੁੱਜੇ। ਸਿੱਖ ਰਵਾਇਤ ਅਨੁਸਾਰ ਗੁਰੂ ਜੀ ਦੀਵਾਲੀ ਵਾਲੇ ਦਿਨ ਪੁੱਜੇ ਤੇ ਸਾਰੇ ਸ਼ਹਿਰ ਵਿਚ ਵਿਚ ਖੁਸ਼ੀ ਦੀ ਦੀਪਮਾਲਾ ਕੀਤੀ ਗਈ।

ਅੰਮ੍ਰਿਤਸਰ ਪੁੱਜਣ ਉਪਰੰਤ ਫਿਰ ਨਿੱਤ ਕਰਮ ਸ਼ੁਰੂ ਕਰ ਦਿੱਤੇ। ਅਕਾਲ ਬੁੰਗੇ ਦੇ ਲਾਗੇ ਖੂਹ ਤੇ ਬਾਗ਼ ਲਗਵਾਇਆ। ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਪੱਕੀ ਫਸੀਲ ਉਸਾਰੀ ਗਈ।

ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਜੋ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਬਣ ਗਈ ਸੀ ਅਤੇ ਰਾਤ-ਦਿਨ ਖ਼ੁਦਾ ਦੀ ਬੰਦਗੀ ਵਿਚ ਲੱਗੀ ਰਹਿੰਦੀ ਸੀ, ਨੂੰ ਕਾਫ਼ਰ ਹੋ ਗਈ ਸਮਝ ਕੇ ਪਿਤਾ ਨੇ ਸਖ਼ਤ ਨਾਰਾਜ਼ਗੀ ਦਰਸਾਈ ਅਤੇ ਕਤਲ ਕਰ ਦੇਣ ਦਾ ਡਰਾਵਾ ਵੀ ਦਿੱਤਾ। ਸਾਈਂ ਮੀਆਂ ਮੀਰ ਜੀ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਨੇ ਕੌਲਾਂ ਨੂੰ ਪਨਾਹ ਬਖਸ਼ੀ ਅਤੇ ਇਕ ਵੇਰ ਉਸ ਵੱਲੋਂ ਕਿਸੇ ਸਦੀਵੀ ਯਾਦਗਾਰ ਦੀ ਇੱਛਾ ਜ਼ਾਹਰ ਕੀਤੇ ਜਾਣ ਉਂਤੇ ਗੁਰੂ ਜੀ ਨੇ ਸੰਮਤ 1681 ਵਿਚ ਇਕ ਤਾਲ ਬਣਾਉਣਾ ਆਰੰਭਿਆ ਜੋ ਸੰਮਤ 1684 ਵਿਚ ਮੁਕੰਮਲ ਹੋਇਆ। ਇਸ ਸਰੋਵਰ ਨੂੰ ਗੁਰੂ ਸਾਹਿਬ ਨੇ ਕੌਲਸਰ ਦਾ ਨਾਮ ਦਿੱਤਾ, ਜੋ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਪਾਸ ਹੀ ਵਾਕਿਆ ਹੈ।

ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ।

ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ; ਪਹਿਲਾ ਅੰਮ੍ਰਿਤਸਰ 1628 ਈ. ਵਿਚ, ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ, ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ। ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ। ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਆਪ ਨੇ ਗੁਰੂਤਾ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਹਵਾਲੇ ਕਰ ਦਿੱਤੀ ਅਤੇ 3 ਮਾਰਚ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ। ਆਪ ਜੀ ਦਾ ਸਸਕਾਰ ਸਮੂਹ ਸਿੱਖ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਸਤਲੁਜ ਦੇ ਕੰਢੇ ਕੀਤਾ, ਜਿਥੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ।
ਬੀਬੀ ਅਮਰਜੀਤ ਕੌਰ ਇਬਨ ਦੇ ਧੰਨਵਾਦ ਸਹਿਤ ਗੁਰਮਤ ਪ੍ਰਕਾਸ਼ ਵਿਚ ਲੇਖ ਤੇ ਅਧਾਰਿਤ

ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰੂਪਮਾਨ ਕਰਨਾ ਬਹੁਤ ਅਸੰਭਵ ਹੈ। ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਦਾ ਥੋੜ੍ਹਾ ਜਿਹਾ ਅਨੁਭਵ ਹੀ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅਠਤਾਲੀਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:

ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।

ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

"ਪੰਜਿ ਪਿਆਲੇ" ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।

"ਪੰਜਿ ਪੀਰ" ਦੇ ਅਰਥ ਹਨ : ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ।

"ਦਲਿਭੰਜਨ, ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ" ਭਾਵ ਗੁਰੂ ਹਰਿਗੋਬਿੰਦ ਸਾਹਿਬ ਸਿਫ਼ਤਾਂ ਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਕ ਹਨ।

"ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ" ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ। ਸਰੀਰਾਂ ਵਿਚ ਹੀ ਭੇਦ ਸੀ। ਜੋਤਿ ਇਕੋ ਸੀ।

ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜ-ਬਲ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ 19 ਜੂਨ 1595 ਮੁਤਾਬਕ ਹਾੜ ਵਦੀ 7, 21 ਹਾੜ ਸੰਮਤ 1652 ਬਿ. ਨੂੰ ਨਗਰ ਵਡਾਲੀ ਵਿਖੇ ਪ੍ਰਗਟ ਹੋਏ। ਇਸ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ।

ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਲੱਗੇ, ਉਨ੍ਹਾਂ ਨੇ ਸੰਗਤ ਵਿਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦਾ, ਗੱਦੀ ਦਾ ਮਾਲਕ ਸਾਹਿਬਜ਼ਾਦਾ ਹਰਿਗੋਬਿੰਦ ਹੈ। ਸੋ 25 ਮਈ 1606 ਈ. ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ਤੇ ਬਿਠਾ ਕੇ ਗੁਰਿਆਈ ਦਾ ਤਿਲਕ ਦਿੱਤਾ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ 10 ਸਾਲ, 10 ਮਹੀਨੇ ਦੇ ਕਰੀਬ ਸੀ। ਗੁਰਿਆਈ ਦੀ ਗੱਦੀ ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।

ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।

ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ। ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਇਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ।

ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਅਕਾਲ ਤਖ਼ਤ ਦੀ ਰਚਨਾ ਕੀਤੀ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈ। ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਤਾਂ ਅਕਾਲ ਤਖ਼ਤ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਹੀ ਰਾਜ-ਸ਼ਕਤੀ ਦਾ ਪ੍ਰਤੀਕ, ਜੁਗੋ-ਜੁਗ ਅਟੱਲ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਨੂੰ ਬਖ਼ਸ਼ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ, ਜਿਵੇਂ ਸੁਚੇਤ ਪਹਿਰੇਦਾਰ ਖੜੋਤੇ ਹੋਣ।

ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਵਰਗੇ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ।

ਸੱਚਾ ਪਾਤਸ਼ਾਹ :

ਦਿੱਲੀ ਵਿਖੇ ਇਕ ਘਾਹੀ ਸਾਰੀ ਦਿਹਾੜੀ ਦੀ ਕਮਾਈ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲਿਆਇਆ। ਦੋ ਕੈਂਪ ਲੱਗੇ ਦੇਖ ਕੇ ਭੁਲੇਖੇ ਨਾਲ ਜਹਾਂਗੀਰ ਦੇ ਕੈਂਪ ਚਲਾ ਗਿਆ। ਚੋਬਦਾਰ ਨੇ ਰੋਕਿਆ ਪਰ ਮੁਸਾਹਿਬਾਂ ਨੇ ਕੋਈ ਫ਼ਰਿਆਦੀ ਸਮਝ ਅੰਦਰ ਜਾਣ ਦਿੱਤਾ। ਘਾਹੀ ਨੇ ਜਾਂਦਿਆਂ ਟਕਾ ਅੱਗੇ ਰੱਖਿਆ ਤੇ ਘਾਹ ਦੀ ਪੰਡ ਸਵੀਕਾਰ ਕਰਨ ਲਈ ਕਿਹਾ ਤੇ ਫਿਰ ਅਰਜੋਈ ਕੀਤੀ ਕਿ ਇਥੇ-ਉਥੇ ਸਹਾਇਤਾ ਕਰਨੀ। ਜਹਾਂਗੀਰ ਨੇ ਜਾਗੀਰ ਲਿਖਾਉਣ ਦੀ ਗੱਲ ਕਹੀ ਤਾਂ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਗ਼ਲਤ ਜਗ੍ਹਾ ਤੇ ਆ ਗਿਆ ਹੈ। ਟਕਾ ਉਠਾ ਕੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵਿਚ ਆਇਆ ਤੇ ਸ਼ਰਧਾ ਨਾਲ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਗ਼ਲਤ ਦਰ ਤੇ ਚਲਾ ਗਿਆ ਸੀ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ।

ਪੰਜਾਬ ਦੇ ਲੋਕਾਂ ਵਿਚ ਗੁਰੂ ਸਾਹਿਬ ਦਾ ਅਸਰ ਵਧਦਾ ਮਹਿਸੂਸ ਕਰਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਮਹਾਰਾਜ ਨੂੰ ਜੋ ਰਕਮ ਮਿਲਦੀ ਉਹ ਹੋਰ ਕੈਦੀਆਂ (ਜਿਨ੍ਹਾਂ ਵਿਚ ਕਈ ਰਾਜੇ ਵੀ ਸਨ, ਜੋ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਸਨ) ਤੇ ਖਰਚ ਕਰ ਦਿੰਦੇ ਸਨ। ਗੁਰਦੇਵ ਦੇ ਜਾਣ ਨਾਲ ਸਾਰਾ ਵਾਤਾਵਰਣ ਹੀ ਬਦਲ ਗਿਆ। ਸਾਈਂ ਮੀਆਂ ਮੀਰ ਜੀ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫ਼ਾ ਉਮਰ ਦੀ ਅੰਸ ਵਿਚੋਂ ਸਨ, ਮੁਸਲਮਾਨਾਂ ਵਿਚ ਉਨ੍ਹਾਂ ਦਾ ਬਹੁਤ ਅਸਰ-ਰਸੂਖ ਸੀ। ਉਨ੍ਹਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਵਾਉਣ ਵਿਚ ਵੱਡਾ ਹੱਥ ਸੀ। ਜਦ ਵਜ਼ੀਰ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪੁੱਜਾ ਤਾਂ ਗੁਰੂ ਸਾਹਿਬ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜ਼ਮਾਨਤ ਉੱਪਰ ਸਭ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਖੁੱਲ੍ਹਾ ਚੋਗਾ ਬਣਵਾਇਆ ਤੇ ਉਸ ਦੀ ਇਕ-ਇਕ ਕਲੀ ਉਨ੍ਹਾਂ ਬਵੰਜਾ ਰਾਜਿਆਂ ਦੇ ਹੱਥ ਫੜਾ ਕੇ ਸਭ ਨੂੰ ਲੈ ਕੇ ਹੀ ਕਿਲ੍ਹੇ ਤੋਂ ਬਾਹਰ ਆਏ। ਇਸ ਉਪਕਾਰ ਦਾ ਸਦਕਾ ਲੋਕ ਗੁਰੂ ਮਹਾਰਾਜ ਨੂੰ ਬੰਦੀ ਛੋੜ ਕਹਿਣ ਲੱਗ ਪਏ।

ਬਾਦਸ਼ਾਹ ਨੇ ਚੰਦੂ ਨੂੰ ਮੁਜ਼ਰਮ ਦੀ ਹੈਸੀਅਤ ਵਿਚ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਲਾਹੌਰ ਪਹੁੰਚੇ। ਸਿੱਖਾਂ ਦੇ ਦਿਲਾਂ ਵਿਚ ਚੰਦੂ ਵਿਰੁੱਧ ਬਹੁਤ ਗੁੱਸਾ ਸੀ। ਸੋ ਸਿੱਖਾਂ ਨੇ ਚੰਦੂ ਨੂੰ ਬੁਰੀ ਹਾਲਤ ਚ ਸਾਰੇ ਸ਼ਹਿਰ ਵਿਚ ਫੇਰਿਆ। ਜਦੋਂ ਚੰਦੂ ਉਸ ਭਠਿਆਰੇ ਸਾਹਮਣੇ ਗਿਆ, ਜਿਸ ਨੂੰ ਕਦੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਵਿਚ ਸੜਦੀ ਰੇਤ ਪਾਉਣ ਵਾਸਤੇ ਮਜਬੂਰ ਕੀਤਾ ਸੀ ਤਾਂ ਭਠਿਆਰਾ ਆਪਣੇ ਕ੍ਰੋਧ ਤੇ ਕਾਬੂ ਨਾ ਪਾ ਸਕਿਆ। ਉਸ ਨੇ ਉਹੀ ਕੜਛਾ (ਜਿਸ ਨਾਲ ਗੁਰੂ ਸਾਹਿਬ ਤੇ ਰੇਤ ਪਾਈ ਸੀ) ਚੰਦੂ ਦੇ ਸਿਰ ਉੱਤੇ ਇੰਨੇ ਜ਼ੋਰ ਨਾਲ ਮਾਰਿਆ ਕਿ ਚੰਦੂ ਦੀ ਮੌਤ ਹੋ ਗਈ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ 1663 ਤੋਂ 1665 ਬਿ., ਕਿਲ੍ਹਾ ਲੋਹਗੜ੍ਹ, ਲਾਹੌਰ ਵਿਚ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਅਸਥਾਨ ਡੇਹਰਾ ਸਾਹਿਬ 1670 ਵਿਚ, ਹਰਿਗੋਬਿੰਦਪੁਰਾ 18 ਅੱਸੂ 1677 ਵਿਚ ਅਤੇ ਕੀਰਤਪੁਰ 1683 ਵਿਚ ਪਹਾੜੀਆਂ ਦੇ ਨੇੜੇ ਵਸਾਇਆ।

ਗੁਜਰਾਤ ਵਿਚ ਪੀਰ ਸ਼ਾਹ ਦੌਲਾ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੁਲਾਕਾਤ ਹੋਈ। ਗੁਰੂ ਸਾਹਿਬ ਦਾ ਠਾਠ ਦੇਖ ਕੇ ਉਸ ਨੇ ਚਾਰ ਸਵਾਲ ਕੀਤੇ:

ਔਰਤ ਕੀ ਤੇ ਫ਼ਕੀਰੀ ਕੀ?

ਹਿੰਦੂ ਕੀ ਤੇ ਪੀਰੀ ਕੀ?

ਪੁੱਤਰ ਕੀ ਤੇ ਵੈਰਾਗ ਕੀ?

ਦੌਲਤ ਕੀ ਤੇ ਤਿਆਗ ਕੀ?

ਗੁਰੂ ਸਾਹਿਬ ਨੇ ਉੱਤਰ ਦਿੱਤਾ:

ਔਰਤ ਈਮਾਨ ਹੈ।

ਪੁੱਤਰ ਨਿਸ਼ਾਨ ਹੈ।

ਦੌਲਤ ਗੁਜ਼ਰਾਨ ਹੈ।

ਫ਼ਕੀਰ ਨਾ ਹਿੰਦੂ ਨਾ ਮੁਸਲਮਾਨ ਹੈ।

ਕਾਬਲ ਤੇ ਪਿਸ਼ਾਵਰ ਦੀ ਸੰਗਤ ਦੇ ਨਾਲ ਇਲਾਕੇ ਦੇ ਮਸੰਦ ਭਾਈ ਤਾਰਾ ਚੰਦ ਤੇ ਬਖਤ ਮੱਲ ਗੁਰੂ ਮਹਾਰਾਜ ਵਾਸਤੇ ਦੋ ਸੁੰਦਰ ਘੋੜੇ ਲਿਆ ਰਹੇ ਸਨ ਤਾਂ ਉਥੋਂ ਦੇ ਹਾਕਮ ਨੇ ਜਬਰਦਸਤੀ ਘੋੜੇ ਖੋਹ ਕੇ ਅਸਤਬਲ ਵਿਚ ਦਾਖਲ ਕਰ ਲਏ। ਗੁਰੂ ਸਾਹਿਬ ਕੋਲ ਫ਼ਰਿਆਦ ਪਹੁੰਚੀ ਤਾਂ ਉਨ੍ਹਾਂ ਬਿਧੀ ਚੰਦ ਨੂੰ ਭੇਜਿਆ। ਉਹ ਘੋੜੇ ਲੈ ਆਇਆ ਤਾਂ ਉਨ੍ਹਾਂ ਮਗਰ ਵੀਹ ਹਜ਼ਾਰ ਫੌਜ ਚੜ੍ਹਾ ਭੇਜੀ। 1688 ਵਿਚ ਹੋਈ ਜੰਗ ਵਿਚ ਸਾਰੇ ਹੀ ਨਾਮਵਰ ਜਰਨੈਲ ਜੰਗ ਦੀ ਭੇਟਾ ਹੋ ਗਏ। ਬਾਕੀ ਸੈਨਿਕ ਪ੍ਰਾਣ ਬਚਾ ਕੇ ਲਾਹੌਰ ਮੁੜ ਗਏ। ਯੁੱਧ ਦੀ ਯਾਦ ਵਿਚ ਮਹਾਰਾਜ ਨੇ ਸਰੋਵਰ ਬਣਵਾਇਆ ਜਿਸ ਦਾ ਨਾਮ ਗੁਰੂ ਸਰ ਰੱਖਿਆ। ਕਰਤਾਰਪੁਰ ਵਿਚ ਪੈਂਦੇ ਖਾਂ ਗੁਰੂ ਜੀ ਦੀ ਤਲਵਾਰ ਦੀ ਭੇਟਾ ਹੋ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗਲ ਫ਼ੌਜਾਂ ਨਾਲ ਚਾਰ ਜੰਗ ਲੜੇ ਤੇ ਚਾਰਾਂ ਵਿਚ ਹੀ ਜਿੱਤ ਪ੍ਰਾਪਤ ਕੀਤੀ।

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਐਤਵਾਰ ਚੇਤ ਸੁਦੀ ਪੰਜ, ਮਿਤੀ ਛੇ ਚੇਤ 1701 ਬਿ. (3 ਮਾਰਚ 1644) ਨੂੰ ਗੁਰਿਆਈ ਆਪਣੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ (ਗੁਰੂ) ਹਰਿ ਰਾਇ ਸਾਹਿਬ ਜੀ ਨੂੰ ਸੌਂਪ ਕੇ ਕੀਰਤਪੁਰ ਵਿਚ ਜੋਤੀ ਜੋਤ ਸਮਾ ਗਏ।

ਆਮ ਤੌਰ ਤੇ ਯੋਧੇ ਤੇ ਬੀਰ ਬਹਾਦਰ ਤੇ ਪਰਉਪਕਾਰੀ ਨਹੀਂ ਹੁੰਦੇ ਪਰ ਛਟਮ ਪੀਰ ਗੁਰੂ ਹਰਿਗੋਬਿੰਦ ਸਾਹਿਬ ਇਕੋ ਵੇਲੇ ਯੋਧੇ ਤੇ ਪਰਉਪਕਾਰੀ ਸਨ। ਗੁਰੂ ਹਰਿਗੋਬਿੰਦ ਸਾਹਿਬ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਕੇ ਆਪਣੇ ਪੈਰਾਂ ਉਤੇ ਖੜ੍ਹਾ ਕੀਤਾ ਜਦਕਿ ਵਿਰੋਧੀਆਂ ਦਾ ਦਾਈਆ ਸੀ ਕਿ ਇਸ ਕੌਮ ਦੀ ਹਸਤੀ ਮਿਟ ਜਾਏਗੀ। ਪਰ ਕੌਮ ਸਗੋਂ ਹੋਰ ਸ਼ਕਤੀਸ਼ਾਲੀ ਹੋ ਗਈ। ਗੱਲ ਕੀ, ਗੁਰੂ ਹਰਿਗੋਬਿੰਦ ਸਾਹਿਬ ਯੋਧੇ, ਨਿਮਰਤਾ ਤੇ ਧੀਰਜ ਦੇ ਸਿਖਰ, ਪਰਉਪਕਾਰ ਦੀ ਸਾਕਾਰ ਮੂਰ ਤ ਸਨ।..