Tuesday 20 November 2012

ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ



ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ ਵਖ ਸੀ। ਯਾਤਰਾਵਾਂ ਸਮੇਂ ਦਰਬਾਰ ਸਾਹਿਬ ਮਥਾ ਟੇਕਦਿਆਂ ਦਿਤੇ ਚੜ੍ਹਾਵੇ ਜਾਂ ਅਰਦਾਸਾਂ ਦੇ ਵੇਰਵੇ ਜਿਸ ਤਰ੍ਹਾਂ ਉਮਦਾ ਅਤੇ ਤਵਾਰੀਖ ਵਿਚ ਦਿਤੇ ਗਏ ਹਨ, ਨੂੰ ਹੀ ਮੁਖ ਰੂਪ ਵਿਚ ਆਧਾਰ ਬਣਾ ਕੇ ਇਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਸਮਝਣ ਦਾ ਯਤਨ ਕੀਤਾ ਗਿਆ ਹੈ। ਤਵਾਰੀਖ ਦੇ ਦੂਜੇ ਤੇ ਤੀਜੇ ਦਫਤਰ ਦਾ ਇਸਤੇਮਾਲ ਕੀਤਾ ਗਿਆ। ਹਾਂ ਦਲੀਲਾਂ ਦੀ ਪ੍ਰੋੜ੍ਹਤਾ ਲਈ ਸਮਕਾਲੀ ਅੰਗਰੇਜ਼ੀ ਲਿਖਤਾਂ ਦਾ ਵੀ ਸਹਾਰਾ ਲਿਆ ਗਿਆ ਹੈ। ਵੇਰਵੇ 1802 ਈ ਤੋਂ ਸੁਰੂ ਹੁੰਦੇ ਹਨ ਤੇ ਅਧ ਅਪ੍ਰੈਲ 1839 ਤਕ ਦੇ ਹਨ। ਬੇਸ਼ਕ ਇਕ ਅੱਧਾ ਵੇਰਵਾ 1799 ਈ ਬਾਰੇ ਵੀ ਦਰਜ ਮਿਲਦਾ ਹੈ।
ਤਵਾਰੀਖ ਦੇ ਇੰਦਰਾਜ਼ਾਂ ਤੋਂ ਦਰਬਾਰ ਸਾਹਿਬ ਦੀ ਵਧ ਰਹੀ ਰਾਜਸੀ ਮਹਤਤਾ ਝਲਕਦੀ ਹੈ। ਇਸ ਤੋਂ ਬਿਨਾਂ ਮਹਾਰਾਜੇ ਦੀ ਪਤਲੀ ਪੈਂਦੀ ਸਰੀਰਕ ਅਵਸਥਾ ਤੇ ਸੋਹਨ ਲਾਲ ਸੂਰੀ ਦੀ ਇਤਿਹਾਸਕਾਰੀ ਦੇ ਵੀ ਦਰਸ਼ਨ ਹੁੰਦੇ ਹਨ। ਜਾਤੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਨਾਲ ਮਹਾਰਾਜੇ ਦੀਆਂ ਰਾਜਸੀ ਇਛਾਵਾਂ ਤੇ ਉਲਝਣਾਂ ਕਰਕੇ ਤੇਜ਼ੀ ਨਾਲ ਗਿਰ ਰਹੀ ਦੇਹ ਮਹਿਸੂਸ ਕੀਤੀ ਜਾ ਸਕਦੀ ਹੈ। ਅੰਗਰੇਜ਼ਾਂ ਦੀ ਤਿਖੀ ਦਿਲਚਸਪੀ ਵੀ ਨਜ਼ਰ ਆਊਂਦੀ ਹੈ। ਉਦਾਹਰਣ ਲਈ ਦਫਤਰ ਦੂਜੇ ਤੇ ਤੀਜੇ ਦੀ ਸਰਸਰੀ ਤੁਲਨਾ ਦਸਦੀ ਹੈ ਕਿ 1831 ਈ ਪਿਛੋਂ ਜਾਂ ਦਫਤਰ ਤੀਜੇ ਵਿਚ ਆਏ ਵੇਰਵੇ ਖੁਲ੍ਹੇ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਵਾਲੇ ਹਨ। ਯਾਤਰਾਵਾਂ ਦੀ ਗਿਣਤੀ ਵਧਦੀ ਹੈ। ਸਾਨੂੰ ਪਤਾ ਹੈ ਕਿ ਇਹ ਸਾਲ ਰੋਪੜ ਮੁਲਾਕਾਤ ਦਾ ਸੀ ਪਰ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਇਸੇ ਵਰ੍ਹੇ ਵੇਡ ਤਵਾਰੀਖ ਸੁਣਦਾ ਹੈ ਤੇ ਸੂਰੀ ਦੀ ਤਾਰੀਫ ਕਰਦਾ ਹੈ। ਇੰਝ 1831 ਤੋਂ ਬਾਅਦ ਤਵਾਰੀਖ ਵਿਚ ਦਰਬਾਰ ਸਾਹਿਬ ਦਾ ਆਇਆ ਵਧੇਰੇ ਜ਼ਿਕਰ ਇਸ ਗਲ ਦਾ ਸਬੂਤ ਹੈ ਕਿ ਅੰਗਰੇਜ਼ਾਂ ਦੀ ਦਿਲਚਸਪੀ ਹਰਮੰਦਰ ਸਾਹਿਬ ਜੀ ਨੂੰ ਹੀ ਨਹੀਂ ਸਗੋਂ ਸਿਖ ਇਤਿਹਾਸਕਾਰੀ ਨੂੰ ਵੀ ਪ੍ਰਭਾਵਤ ਕਰਦੀ ਹੈ।

ਯਾਤਰਾਵਾਂ ਦੇ ਤਵਾਰੀਖ ਵਿਚ ਆਏ ਚਿਤਰਣਾਂ ਦੀਆਂ ਅਨੇਕ ਵੰਨਗੀਆਂ ਹਨ। ਪਹਿਲੀ, ਲਾਹੌਰ ਤੇ ਅੰਮ੍ਰਿਤਸਰ ਦੀਆਂ ਜਿਤਾਂ ਵਿਚਕਾਰ ਛੇ ਸਾਲਾਂ ਦੌਰਾਨ ਰਣਜੀਤ ਸਿੰਘ ਦੋ ਵਾਰ ਹਰਮੰਦਰ ਆਏ। ਪਹਿਲਾਂ ਲਾਹੌਰ ਦੀ ਜਿਤ ਦਾ ਫਿਰ ਅੰਮ੍ਰਿਤਸਰ ਦੀ ਜਿਤ ਦਾ ਇਸ਼ਨਾਨ ਕੀਤਾ। ਸੂਰੀ ਦੇ ਇੰਦਰਾਜ ਅਤਿ ਸੰਖੇਪ ਹਨ। ਬੇਟ ਜਾਂ ਅਰਦਾਸ ਦੀ ਰਕਮ ਦਾ ਜ਼ਿਕਰ ਨਹੀਂ। ਇਸ ਤੋਂ ਵਖ 1805 ਈ ਦੇ ਅੰਤ ਵਿਚ ਹੁਲਕਰ ਤੇ ਲਾਰਡ ਲੇਕ ਵਾਲੀ ਘਟਨਾ ਦਾ ਵਿਸਤ੍ਰਿਤ ਹਵਾਲਾ ਹੈ। ਤਵਾਰੀਖ ਦਸਦੀ ਹੈ ਕਿ ਮਹਾਰਾਜੇ ਤੇ ਮਰਾਠੇ ਸਰਦਾਰ ਦੋਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਕਾਰ ਨੇ ਅੰਗਰੇਜ਼ਾਂ ਨਾਲ ਏਕਤਾ ਤੇ ਹੁਲਕਰ ਦਾ ਸਾਥ ਦੇਣ ਦਾ ਫੈਸਲ਼ਾ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਦੋ ਪਰਚੀਆਂ ਪਾ ਕੇ ਕੀਤਾ, ਹਾਲਾਂਕਿ ਇਸ ਫੈਸਲ਼ੇ ਦਾ ਡੇਰੇ ਦੇ ਕੁਝ ਵਿਅਕਤੀਆਂ ਵਲੋਂ ਵਿਰੋਧ ਵੀ ਹੋਇਆ। ਸਾਨੂੰ ਪਤਾ ਹੈ ਕਿ ਹੁਲਕਰ ਨੇ ਦਰਬਾਰ ਸਾਹਿਬ ਨਕਦੀ ਭੇਟਾ ਕੀਤੀ ਤੇ ਧਰਮ ਦਾ ਵਾਸਤਾ ਪਾਇਆ।

ਦੂਸਰੀ, 1806 ਈ ਦੀ ਇੰਦਰਾਜ ਹੈ ਕਿ ਮਹਿਤਾਬ ਕੌਰ ਦੇ ਘਰ ਸ਼ੇਰ ਸਿੰਘ ਦੇ ਪੈਦਾ ਹੋਣ ਦੀ ਖਬਰ ਸੁਣ ਕੇ ਸਰਕਾਰ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਪੁਜੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਹਦ ਖੁਸ਼ ਹੋਏ। ਹੈਨਰੀ ਪਿਸੰਪ ਦਾ ਸ਼ੇਰ ਸਿੰਘ ਦੇ ਜਨਮ ਬਾਰੇ ਬਿਊਰਾ ਅਫਵਾਹ ਤੋਂ ਵਧ ਮਹਿਜ਼ ਪ੍ਰਾਪੇਗੰਡਾ ਸੀ। ਪਿੰਸਪ ਦਾ ਕਥਨ ਹੈ ਕਿ ਸ਼ੇਰ ਸਿੰਘ ਮਹਾਰਾਜੇ ਦਾ ਸਪੁਤਰ ਨਹੀਂ ਸੀ।

ਤੀਸਰਾ, 1807 ਤੇ 1811 ਈ ਦੇ ਪੰਜ ਸਾਲਾਂ ਬਾਰੇ ਸੂਰੀ ਫਿਰ ਖਾਮੋਸ਼ ਹੈ। 1807 ਨੂੰ ਮਹਾਰਾਜੇ ਨੇ ਮਾਘੀ ਤੇ ਇਸ਼ਨਾਨ ਜ਼ਰੂਰ ਕੀਤਾ। 1808 ਤੇ 1809 ਦੇ ਰਾਜਨੀਤਕ ਮਹਤਵਪੂਰਨ ਸਮੇਂ ਪਖੋਂ ਦਰਬਾਰ ਸਾਹਿਬ ਬਾਰੇ ਤਵਾਰੀਖ ਚੁਪ ਹੈ। ਚਾਰਲਸ ਮੈਟਕਾਫ ਤੇ ਹੋਰ ਅੰਗਰੇਜ਼ੀ ਲੇਖਕ ਦਸਦੇ ਹਨ ਕਿ ਕੰਪਨੀ ਕਿਸ ਤਰ੍ਹਾਂ ਮਹੰਤਾਂ, ਪੁਜਾਰੀਆਂ ਅਕਾਲੀਆਂ ਵਰਗੇ ਸਿਖ ਧਾਰਮਿਕ ਵਰਗਾਂ ਨੂੰ ਖੁਸ਼ ਕਰਨ ਲਈ ਸਰਗਰਮ ਸੀ। ਜੋਨਜ ਨੇ 1808 ਈ ਵਿਚ ਹਰਮੰਦਰ ਜੀ ਦੇ ਨੌਜੀ ਪੁਜਾਰੀਆਂ ਗ੍ਰੰਥੀਆਂ ਦੀ ਗਿਣਤੀ 500-600 ਦਿਤੀ ਹੈ। ਮੈਟਕਾਫ ਨੇ 2600 ਤੋਂ ਵਧ ਰੁਪਏ ਦਰਬਾਰ ਸਾਹਿਬ ਵਿਚ ਖਰਚੇ। ਉਸ ਨੇ ਗਵਰਨਰ ਜਰਨਲ ਨੂੰ ਲਿਖਿਆ ਕਿ ਸਿਖਾਂ ਉਪਰ ਚੰਗਾ ਪ੍ਰਭਾਵ ਪਾਉਣ ਦਾ ਇਕ ਤਰੀਕਾ ਇਹ ਵੀ ਸੀ।

ਚੌਥਾ, 1812 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ। ਸ਼ਹਿਜਾਦੇ ਦੀ ਸ਼ਾਦੀ, ਦੀਵਾਲੀ, ਮਾਘੀ ਤੇ ਤਾਰਾਗੜ੍ਹ ਦੇ ਕਿਲ੍ਹੇ ਨੂੰ ਜਿਤ ਕੇ ਰਣਜੀਤ ਸਿੰਘ ਨੇ ਦਰਸ਼ਨ ਇਸ਼ਨਾਨ ਕੀਤੇ। 1813 ਵਿਚ ਅਟਕ ਦੀ ਜਿਤ ਤੇ 1814 ਵਿਚ ਮੋਹਕਮ ਚੰਦ ਦੇ ਚਲਾਣੇ ਬਾਅਦ ਵੀ ਇਸ਼ਨਾਨ ਦਾ ਜ਼ਿਕਰ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਦਾ ਵੇਰਵਾ ਵੀ ਹੈ। 1816 ਦੀ ਏਕਾਦਸੀ ਤੇ ਖੜ੍ਹਕ ਸਿੰਘ ਨੂੰ ਰਾਜ ਤਿਲਕ ਦੇ ਦਰਸ਼ਨ ਇਸ਼ਨਾਨ ਕਰਨ ਦਾ ਜ਼ਿਕਰ ਹੈ।

1817 ਈ ਦੀ ਵਿਸਾਖੀ ਨੂੰ ਤੇ ਫਿਰ ਨੂਰਪੁਰ ਕਿਲ੍ਹੇ ਦੀ ਫਤਹਿ ਤੇ ਇਸ਼ਨਾਨ ਕੀਤੇ। ਫਤਿਹ ਇਸ਼ਨਾਨ ਵੇਲੇ ਪੰਜ ਹਜ਼ਾਰ ਰੁਪਏ ਹਰਮੰਦਰ ਜੀ ਨੂੰ ਭੇਟ ਕੀਤੇ ਗਏ। ਪਹਿਲੀ ਵਾਰ ਤਵਾਰੀਖ ਆਖਦੀ ਹੈ ਕਿ ਸਰਕਾਰ ਨੂੰ ਅਜਿਹੇ ਇਸ਼ਨਾਨ "ਸਾਰੇ ਮਾਲੀ ਤੇ ਮੁਲਕੀ ਮਾਮਲਿਆਂ ਨਾਲੋਂ ਵਾਜਬ ਉਤਮ ਲਗਦੇ ਹਨ"।  ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨੂੰ ਅੰਗਰੇਜ਼ੀ ਹਲਕੇ ਮਹਾਰਾਜੇ ਦੀ ਸਿਹਤ ਲਈ ਸਹੀ ਨਹੀਂ ਮੰਨਦੇ। ਇਸ ਵਰ੍ਹੇ ਉਹ ਕਿਸੇ ਮੁਹਿੰਮ ਤੇ ਨਹੀਂ ਨਿਕਲੇ।

ਛੇਵਾਂ 1818 ਤੋਂ ਬਾਅਦ ਤਵਾਰੀਖ ਹਰਮੰਦਰ ਸਾਹਿਬ ਦੇ ਨਾਲ ਨਾਲ ਅਕਾਲ ਬੁੰਗੇ ਦਾ ਜ਼ਿਕਰ ਕਰਦੀ ਹੈ। ਪੁਜਾਰੀਆਂ ਲਈ ਦੂਸਰਾ ਸਬਦ ਅਕਾਲੀ ਹੈ। ਇਸ ਸਾਲ ਮਹਾਰਾਜੇ ਨੇ ਚਾਰ ਵਾਰ ਯਾਤਰਾ ਕੀਤੀ।

ਸੱਤਵਾਂ, 1819 ਈ ਦੀ ਪਹਿਲੀ ਫੇਰੀ ਸਮੇਂ ਸਰਕਾਰ ਨੇ 500 ਰੁਪਏ ਦਰਬਾਰ ਸਾਹਿਬ ਨੂੰ ਚੜ੍ਹਾਵੇ ਵਜੋਂ ਤੇ ਇੰਨੇ ਹੀ ਗ੍ਰੰਥ ਜੀ ਨੂੰ ਭੇਟ ਕੀਤੇ। ਦੂਸਰੀ ਯਾਤਰਾ ਸਮੇਂ ਇੰਨੀ ਹੀ ਰਕਮ ਦਰਬਾਰ ਸਾਹਿਬ ਤੇ ਅਕਾਲੀ ਬੁੰਗੇ ਚੜ੍ਹਾਈ ਗਈ। ਤੀਸਰੀ ਵਾਰ ਕਸ਼ਮੀਰ ਦੀ ਜਿਤ ਤੇ 1000 ਰੁਪਏ ਦਰਬਾਰ ਜੀ ਤੇ ਅਕਾਲ ਬੁੰਗੇ ਅਰਦਾਸ ਕੀਤੇ ਗਏ।

ਅੱਠਵਾਂ, 1820 ਈ ਦੀ ਇਕਲੀ ਇੰਦਰਾਜ ਵਿਚ ਪਹਿਲੀ ਵਾਰ ਮਹਾਰਾਜੇ ਦੀ ਸਿਹਤ ਦਾ ਜ਼ਿਕਰ ਹੈ। ਸਿਹਤ ਸੁਕਰਾਨੇ ਵਜੋਂ ਉਨ੍ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। 1000 ਰੁਪਏ ਦਰਬਾਰ ਸਾਹਿਬ ਤੇ 500 ਰੁਪਏ ਅਕਾਲ ਬੁੰਗੇ ਤੇ ਗ੍ਰੰਥ ਜੀ ਨੂੰ ਅਰਦਾਸ ਕੀਤੇ।

ਨੌਵਾਂ, 1827 ਈ ਨੂੰ ਰਾਜਾ ਧਿਆਨ ਸਿੰਘ ਨੇ ਵੇਡ ਨੂੰ ਹਰਮੰਦਰ ਦੇ ਦਰਸ਼ਨ ਕਰਵਾਏ। ਵੇਡ ਸਾਹਿਬ ਪਹਿਲਾਂ ਅਕਾਲ ਬੁੰਗੇ ਗਏ ਤੇ ਸਵਾ ਪੰਜ ਸੌ ਰੁਪਏ ਦੀ ਅਰਦਾਸ ਕਰਵਾਈ।

ਦਸਵਾਂ , 1828 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਵਿਚ ਵਾਧਾ ਹੁੰਦਾ ਹੈ। ਦਰਬਾਰ ਸਾਹਿਬ ਦੇ ਪੂਜਾ ਸਥਾਨ, ਜਿਨ੍ਹਾਂ ਤੇ ਉਹ ਜਾਂਦੇ ਹਨ, ਵੀ ਗਿਣਤੀ ਵਿਚ ਵਧ ਜਾਂਦੇ ਹਨ। ਅਕਾਲ ਬੁੰਗੇ ਨਾਲ ਝੰਡੇ ਬੁੰਗੇ ਦਾ ਵੀ ਹਵਾਲਾ ਸੁਰੂ ਹੁੰਦਾ ਹੈ। ਸੰਗਰਾਂਦ ਦੇ ਇਸ਼ਨਾਨ ਵਧਦੇ ਹਨ। 1829 ਈ ਸਰਕਾਰ ਪੰਜ ਵਾਰ ਦਰਬਾਰ ਸਾਹਿਬ ਗਏ। 1830 ਵਿਚ ਤੁਲਾਦਾਨ ਕੀਤਾ।

1828 ਈ ਨੂੰ ਮਹਾਰਾਜੇ ਨੇ ਦਰਬਾਰ ਸਾਹਿਬ ਵਿਚ ਆਪਣੇ ਪ੍ਰਬੰਧਕ ਬਦਲੇ। ਭਾਈ ਸੰਤ ਸਿੰਘ ਦੀ ਥਾਂ ਭਾਈ ਹਰਜਸ ਰਾਏ ਦੇ ਪੁਤਰਾਂ ਭਾਈ ਰਾਮ ਸਿੰਘ ਤੇ ਗੋਬਿੰਦ ਰਾਮ ਨੂੰ ਨਿਯੁਕਤ ਕੀਤਾ ਕਿਉਂਕਿ ਪੁਰਾਣੇ ਭਾਈਆਂ ਸੋਢੀਆਂ ਤੇ ਬੇਦੀਆਂ ਰਾਹੀਂ ਦਾਨ ਪੁੰਨ ਕੇਵਲ ਅਮੀਰਾਂ ਤੇ ਲੋੜਵੰਦਾਂ ਤੇ ਹੀ ਖਰਚ ਹੁੰਦਾ ਸੀ, ਗਰੀਬਾਂ ਤਕ ਨਹੀਂ ਪੁਜਦਾ ਸੀ।

9 ਜੁਲਾਈ, 1831 ਨੂੰ ਮਹਾਰਾਜੇ ਨੇ ਗ੍ਰੰਥ ਜੀ ਤੋਂ ਫਿਰ ਪੁਛਿਆ ਲਈ। ਤਵਾਰੀਖ ਗਵਾਹ ਹੈ ਕਿ ਹੁਲਕਰ ਵਾਲਾ ਫੈਸਲ਼ਾ ਵੀ ਇੰਜ ਹੀ ਲਿਆ ਗਿਆ ਸੀ। ਅਗਸਤ ਦੇ ਅਧ ਵਿਚ ਮਹਾਰਾਜੇ ਨੇ ਆਪ ਐਲਗਜੈਂਡਰ ਬਰਨਸ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਅਕਾਲੀਆਂ ਤੋਂ ਹਿਫਾਜ਼ਤ ਜ਼ਰੂਰੀ ਸੀ। ਇਸ ਮੌਕੇ ਵਡੀ ਗਿਣਤੀ ਵਿਚ ਲੋਕ ਦਰਬਾਰ ਸਾਹਿਬ ਅੰਦਰ ਆ ਗਰੇ ਸਨ। ਮਹਾਰਾਜਾ ਕਈ ਦਿਨ ਅੰਮ੍ਰਿਤਸਰ ਟਿਕੇ ਰਹੇ।

1832 ਈ ਦੀਆਂ ਫੇਰੀਆਂ ਦੋ ਗਲਾਂ ਕਾਰਨ ਦਿਲਚਸਪ ਹਨ। ਪਹਿਲਾ, ਅਰਦਾਸ ਦੀ ਰਕਮ ਵਿਚ ਅਸ਼ਰਫੀਆਂ ਸ਼ਾਮਲ ਕੀਤੀਆਂ ਗਈਆਂ। ਦੂਜਾ ਲੋਕਾਂ ਪ੍ਰਤੀ ਮਹਾਰਾਜਾ ਵਧੇਰੇ ਸੰਵੇਦਨਸ਼ੀਲ ਹੋ ਗਏ। ਉਨ੍ਹਾਂ ਵਿਸਾਖੀ ਇਸ਼ਨਾਨ ਕੀਤਾ ਕਿਉਂਕਿ ਇਸ ਮੌਕੇ ਲੋਕ ਵਡੀ ਗਿਣਤੀ ਵਿਚ ਇਕਤਰ ਹੁੰਦੇ ਹਨ। ਇਕ ਫੇਰੀ ਦੌਰਾਨ ਸਰਕਾਰ ਨੇ ਘੰਟਾ ਭਰ ਗ੍ਰੰਥ ਜੀ ਨੂੰ ਸੁਣਿਆ। ਗ੍ਰੰਥ ਜੀ ਦੀ ਵਧਦੀ ਮਹਤਤਾ ਇੰਝ ਵੀ ਮਹਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੀ ਫੇਰੀ ਸਮੇਂ ਮਹਾਰਾਜੇ ਨੇ 125 ਰੁਪਏ ਗ੍ਰੰਥ ਨੂੰ ਉਂਝ ਹੀ ਭੇਟ ਕੀਤੇ ਗਏ। ਇਸ ਤੋਂ ਅੰਮ੍ਰਿਤਸਰ ਦੀ ਲੋਕਾਂ ਦੀ ਵਧ ਰਹੀ ਮਹਤਤਾ ਵੀ ਨਜ਼ਰ ਆਉਂਦੀ ਹੈ, ਜਦ ਨਵੰਬਰ 1833 ਈ ਦੀ ਇਕ ਫੇਰੀ ਸਮੇਂ ਮਹਾਰਾਜੇ ਨੇ ਆਪਣਾ ਸੁਹਣੇ ਮੋਤੀਆਂ ਦਾ ਹਾਰ ਗ੍ਰੰਥ ਜੀ ਨੂੰ ਮਥਾ ਟੇਕ ਦਿਤਾ।

1835 ਈ ਨੂੰ 11,000 ਰੁਪਏ ਹਰਮੰਦਰ ਦੀ ਪਰਕਰਮਾ ਪਕਿਆਂ ਕਰਨ ਲਈ ਭੇਜੇ ਗਏ। ਅਕਤੂਬਰ ਦੀ ਫੇਰੀ ਸਮੇਂ 500 ਅਸ਼ਰਫੀਆਂ ਸੋਨ ਪਤਰੇ ਚੜ੍ਹਾਉਣ ਲਈ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਨ੍ਹਾਂ ਵਿਚ 100 ਰੁਮਾਲੇ ਤੇ ਮਹਾਰਾਜੇ ਦੇ 2500 ਰੁਪਏ ਨਕਦ ਸਨ। ਇਸ ਵਰ੍ਹੇ ਦੀਵਾਲੀ ਨੂੰ 511 ਅਸ਼ਰਫੀਆਂ ਵੀ ਭੇਟ ਕੀਤੀਆਂ ਗਈਆਂ।

ਗਿਆਰਵਾਂ, 1836 ਈ ਦੇ ਸੁਰੂ ਵਿਚ ਅੰਗਰੇਜ਼ ਮਹਿਮਾਨਾਂ ਨੇ ਦਰਬਾਰ ਸਹਿਬ ਦੇ ਦਰਸ਼ਨ ਕੀਤੇ। 1835 ਈ ਵਿਚ ਦਰਬਾਰ ਸਾਹਿਬ ਦੀ ਸਜਾਵਟ ਦਾ ਇਹ ਵੀ ਕਾਰਨ ਸੀ। ਜਨਵਰੀ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਹੁਕਮ ਹੋਇਆ ਕਿ ਬੈਰਨ ਹੁਗਲ ਦੀ ਫੇਰੀ ਦਾ ਉਹ ਆਪ ਪ੍ਰਬੰਧ ਕਰੇ ਤਾਂ ਕਿ ਨਿਹੰਗ ਜਾਂ ਕੋਈ ਹੋਰ ਸ਼ਰਾਰਤ ਨਾ ਕਰਨ। 1837 ਈ ਵਿਚ ਉਨ੍ਹਾਂ ਪੰਜ ਵਾਰ ਦਰਸ਼ਨ ਇਸ਼ਨਾਨ ਕੀਤੇ।

ਬਾਰ੍ਹਵਾਂ, 1838 ਈ ਵਿਚ ਮਹਾਰਾਜੇ ਨੇ ਆਪਣੇ ਜੀਵਨ ਦੀਆਂ ਸਭ ਤੋਂ ਵਧ ਫੇਰੀਆਂ ਦਰਬਾਰ ਸਾਹਿਬ ਪਾਈਆਂ। ਇਕ ਦਰਜਨ ਤੋਂ ਵਧ ਵਾਰ ਭੇਟ ਅਰਦਾਸਾਂ ਕੀਤੀਆਂ ਗਈਆਂ। ਜਨਵਰੀ ਅਪ੍ਰੈਲ ਦੌਰਾਨ ਸੋਨੇ ਦੇ ਘਵੇ ਚੜ੍ਹਾਏ ਗਏ। 1839 ਦੀ ਭਜ ਨਸ ਉਨ੍ਹਾਂ ਦੇ ਅਚਾਨਕ ਅੰਤ ਲਈ ਜ਼ਿੰਮੇਵਾਰ ਸੀ। ਲਾਟ ਨੇ 11,250 ਰੁਪਏ ਦਰਬਾਰ ਜੀ ਨੂੰ ਭੇਟ ਕੀਤੇ। ਇਥੇ ਆਕਲੈਂਡ ਨੇ ਦੋਹਾਂ ਸਰਕਾਰਾਂ ਵਿਚਕਾਰ ਦੋਸਤੀ ਲਈ ਹਥ ਬੰਨ੍ਹ ਕੇ ਪ੍ਰਾਰਥਨਾ ਕੀਤੀ। ਫਿਰ ਦੋਵੇਂ ਸਰਕਾਰਾਂ ਸ਼ੁਕਰਚਕੀਆਂ ਬੁੰਗੇ ਗਈਆਂ ਤੇ ਸਾਂਝੈ ਦਰਸ਼ਨ ਜਨਤਾ ਨੂੰ ਦਿਤੇ।

5 ਫਰਵਰੀ, 1839 ਨੂੰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸ਼ਿਕਵਾ ਕੀਤਾ ਕਿ ਉਸ ਵਲੋਂ ਦੀਪਮਾਲਾ ਤੇ ਕੀਤਾ ਗਿਆ ਖਰਚ ਸਰਕਾਰ ਨੇ ਪੂਰਾ ਨਹੀਂ ਕੀਤਾ। ਨਿਰਸੰਦੇਹ ਆਕਲੈਂਡ ਦੀ ਨੀਤੀ ਤੇ ਦੌਰਾ ਮਹਾਰਾਜੇ ਲਈ ਫਜ਼ੂਲ ਬੋਝ ਵਾਂਗ ਸੀ। ਸਿਖਾਂ ਨੂੰ ਅਫਗ਼ਾਨਿਸਤਾਨ ਖਿਲਾਫ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

17 ਦਸੰਬਰ 1838 ਤੋਂ 7 ਮਾਰਚ, 1839 ਤਕ ਮਹਾਰਾਜੇ ਵਲੋਂ ਦਰਬਾਰ ਸਾਹਿਬ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ। 8 ਮਾਰਚ ਨੂੰ ਉਨ੍ਹਾਂ ਹਰਮੰਦਰ ਦੇ ਦਰਸ਼ਨ ਕੀਤੇ। 23 ਮਾਰਚ ਨੂੰ ਪਹਿਲਾਂ ਆਪਣੇ ਬੁੰਗੇ ਆ ਕੇ ਸਾਹ ਲਿਆ। ਫੇਰ ਕਾਸ ਕਿਸ਼ਤੀ ਰਾਹੀਂ ਹਰ ਕੀ ਪਾਉੜੀ ਹੋ ਕੇ ਦਰਬਾਰ ਸਾਹਿਬ ਗੁਰਬਾਣੀ ਸੁਣੀ ਤੇ 525 ਰੁਪਏ ਅਰਦਾਸ ਕਰਾਈ। 250 ਰੁਪਏ ਅਕਾਲ ਬੁੰਗੇ ਭੇਟ ਕੀਤੇ। 9 ਅਪ੍ਰੈਲ ਨੂੰ ਭਾਈ ਗੁਰਮੁਖ ਸਿੰਘ ਲਾਹੌਰ ਚੜ੍ਹਾਵਾ ਲੈ ਕੇ ਆਇਆ। ਤਵਾਰੀਖ ਦੇ ਇੰਦਰਾਜ ਅਤਿਅੰਤ ਸੰਖੇਪ ਹਨ। ਕਹਾਣੀ ਆਪਣੇ ਅੰਤ ਨੂੰ ਪਹੁੰਚ ਰਹੀ ਸੀ।

- ਨਾਜਰ ਸਿੰਘ

Tuesday 6 November 2012

ਪਾਕਿ-ਸਥਾਨਾਂ ਦੇ ਦਰਸ਼ਨਾਂ 'ਚ ਖੁਦ ਭਾਰਤੀ ਸਰਕਾਰ ਹੀ ਰੁਕਾਵਟ




ਸਿੱਖਾਂ ਨੂੰ ਪਾਕਿਸਤਾਨ ਅੰਦਰਲੇ ਤਕਰੀਬਨ 400 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆਂ ਨੂੰ ਅੱਜ ਲਗ ਪਗ 60-65 ਸਾਲ ਹੋ ਗਏ ਨੇ । ਕਈ ਸਥਾਨ ਤਾਂ ਹੁਣ ਤਕ ਅਲੋਪ ਹੀ ਹੋ ਚੁੱਕੇ ਨੇ ਤੇ 5 ਕੁ ਸਾਲਾਂ ਵਿਚ ਕੋਈ 40% ਹੋਰ ਡਿੱਗ ਢੱਠ ਜਾਣੇ ਨੇ। ਓਧਰ ਜਦੋਂ ਸਿੱਖ ਪਾਕ ਵੀਜੇ ਲਈ ਦਰਖਾਸਤ ਕਰਦਾ ਹੈ ਤਾਂ ਸੀ ਆਈ ਡੀ ਉਸ ਦੁਆਲੇ ਹੋ ਜਾਂਦੀ ਹੈ। ਜੇ ਕਿਤੇ ਥੋੜੇ ਬਹੁਤ ਜਥੇ ਜਾਣ ਵੀ ਦਿਤੇ ਜਾਂਦੇ ਹਨ ਤਾਂ ਉਹ ਵੀ ਸਾਲ ਵਿਚ ਇਕ ਦੋ ਵਾਰੀ, ਸਿਰਫ ਇਕ ਦੋ ਥਾਵਾਂ ਤੇ ਹੀ ਅਤੇ ਸਧਾਰਨ ਕਰਾਏ ਤੋਂ ਸੈਂਕੜੇ ਗੁਣਾਂ ਜਿਆਦਾ ਕਰਾਇਆ ਲੈ ਕੇ। ਫਿਰ ਜਦੋਂ ਵੀ ਮਨ ਆਏ ਯਾਤਰਾਵਾਂ ਬੰਦ ਕਰ ਦਿਤੀਆਂ ਜਾਂਦੀਆਂ ਹਨ। ਧਾਰਮਿਕ ਯਾਤਰਾਵਾਂ ਦੀ ਕਦਰ ਜੋ ਦੁਨੀਆਂ ਭਰ ਵਿਚ ੍‍ਦੀ ਹੈ ਉਸ ਦੇ ਮੱਦੇ ਨਜ਼ਰ ਭਾਰਤੀ ਸਰਕਾਰਾਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਪੈਰ ਦੀ ਜੁੱਤੀ ਗਿਣਦੀਆਂ ਹਨ। ਸਰਹੱਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੇ ਜੋ ਖੁੱਲਾ ਲਾਂਘਾ ਦੇਣਾ ਮੰਨਿਆ ਹੈ ਤੇ ਬੀਜੇਪੀ/ਕਾਂਗਰਸ ਸਰਕਾਰਾਂ ਇਸ ਤੇ ਜੋ ਗੂੰਗੀਆਂ ਬਣੀ ਬੈਠੀਆਂ ਰਹੀਆਂ ਇਸ ਤੋਂ ਹੀ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ ਕਿ ਆਪਣੀਆਂ ਸਰਕਾਰਾਂ ਹੀ ਨਹੀ ਚਾ੍‍ਦੀਆਂ ਕਿ ਸਿੱਖ ਆਪਣੇ ਪਵਿਤਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ।ਇਹ ਗਵਾਂਢੀ ਮੁਲਕ ਕੋਲ ਸਿੱਖਾਂ ਦੀ ਵਕਾਲਤ ਕਰਦੀਆਂ ਹੀ ਨਹੀ। ਹੁਣ ਪਤਾ ਲਗਾ ਹੈ ਕਿ ਇਹ ਕੱਟੜਵਾਦੀ ਸਰਕਾਰਾਂ ਚਾਹੁੰਦੀਆਂ ਹੀ ਨਹੀ ਕਿ ਕੋਈ ਇਹੋ ਜਿਹੀ ਹਰਕਤ ਹੋਵੇ ਜਿਸ ਨਾਲ ਸਿੱਖ - ਮੁਸਲਮਾਨ ਨੇੜਤਾ ਹੋਣ ਦੀ ਸੰਭਾਵਨਾ ਹੁੰਦੀ ਹੋਵੇ।
ਇਥੇ ਵੱਡੀ ਜੁੰਮੇਵਾਰੀ ਅਕਾਲੀ ਦਲ ਦੀ ਬਣਦੀ ਸੀ। ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਰਾਜਨੀਤਕ ਪਾਰਟੀ ਆਪਣੇ ਸ਼ਾਨਦਾਰ ਪਿਛੋਕੜ ਨੂੰ ਤਿਆਗ ਬ੍ਰਾਹਮਣਵਾਦੀ ਫਿਰਕੂ ਪਾਰਟੀ ਦੇ ਕੁੱਛੜ ਚੜ੍ਹ ਪੰਥ ਤੇ ਪੰਜਾਬ ਦੇ ਮੁੱਦਿਆਂ ਨਾਲ ਸ਼੍ਰੇਆਮ ਗਦਾਰੀ ਕਰ ਰਹੀ ਹੈ। ਜਿਵੇ ਹੁਣੇ ਹੁਣੇ ਧਾਰਾ 5 ਦੇ ਮਸਲੇ ਤੇ ਪਾਰਟੀ ਨੇ ਪਿੱਠ ਦਿਖਾਈ ਹੈ ਹਾਲਾਕਿ ਮੈਨੀਫੈਸਟੋ ਵਿਚ ਵਾਇਦਾ ਵੀ ਕੀਤਾ ਸੀ ਤੇ ਹੋਲੇ ਮੁਹੱਲੇ ਤੇ ਬਾਦਲ ਵੀ ਗਰਜਿਆ ਸੀ। ਸ਼੍ਰੋਮਣੀ ਕਮੇਟੀ ਦੀ ਹਾਲਤ ਤਾਂ ਹੋਰ ਵੀ ਪਤਲੀ ਹੋ ਚੁੱਕੀ ਹੈ ਜਿਸ ਨੇ ਕਾਰ ਸੇਵਾ ਦੇ ਨਾਂ ਤੇ ਕਈ ਇਤਹਾਸਿਕ ਅਸਥਾਨ ਢੁਹਾਏ ਹਨ ਜਿਵੇ ਗੁਰਦੁਆਰਾ ਲੋਹ ਗੜ੍ਹ ਆਦਿ। ਸਾਨੂੰ ਨਹੀ ਉਮੀਦ ਕਿ ਬਾਦਲ ਵਿਛੋੜੇ ਅਸਥਾਨਾਂ ਸਬੰਧੀ ਕੁਝ ਕਰੇਗਾ। ਪੰਜਾਬ ਤੇ ਪੰਥ ਅੱਜ ਅਤਿਅੰਤ ਨਾਜਕ ਦੌਰ ਵਿਚੋਂ ਗੁਜਰ ਰਹੇ ਹਨ। ਜਰੂਰਤ ਹੈ ਜਿਥੇ ਜਿਥੇ ਕੋਈ ਸੁਹਿਰਦ ਸਿੱਖ ਬੈਠਾ ਹੈ ਚਾਹੇ ਉਹ ਅਕਾਲੀ ਦਲ ਵਿਚ ਹੋਵੇ ਜਾਂ ਕਾਂਗਰਸ ਜਾਂ ਹੋਰ ਕਿਤੇ ਉਹ ਮਾਇਆ ਮੋਹ ਤਿਆਗ ਗੁਰੂ ਨਾਨਕ -ਗੁਰੂ ਗੋਬਿੰਦ ਸਿੰਘ ਦੇ ਪਿਆਰੇ ਪੰਜਾਬ ਤੇ ਪੰਥ ਦੀ ਸੇਵਾ ਵਿਚ ਤਤਪਰ ਹੋ ਲੋਕਾਂ ਦੇ ਅਸਲੀ ਮੁਦਿਆਂ ਤੇ ਆ ਸੰਘਰਸ਼ ਕਰੇ। ਸਾਡੀ ਫਤਹਿ ਨੂੰ ਹੁਣ ਕੋਈ ਨਹੀ ਰੋਕ ਸਕਦਾ। ਇਹ ਵੀ ਯਾਦ ਰਹੇ ਕਿ ਸੰਗਤਾਂ ਸਵੇਰੇ- ਸ਼ਾਮ ਬਿਨ ਨਾਗਾ ਦਰਸ਼ਨਾਂ ਲਈ ਅਰਦਾਸਾਂ ਕਰ ਰਹੀਆਂ ਹਨ। ਓਧਰ ਧਾਰਮਿਕ ਅਸਥਾਨਾਂ ਦਾ ਮਸਲਾ ਹੁਣ ਨਾਜਕ ਦੌਰ ਵਿਚ ਦਾਖਲ ਹੋ ਚੁੱਕਾ ਹੈ।ਸਾਡੇ ਸੂਤਰਧਾਰ ਜਿਨਾਂ ਨੂੰ ਓਨਾਂ ਸਥਾਨਾਂ ਦੀਆਂ ਯਾਦਾ ਹਨ ਖਤਮ ਹੋਣ ਵਾਲੇ ਹਨ। ਕਿਉਕਿ 1947 'ਚ ਜਿਹੜੇ 15-20 ਸਾਲ ਦੇ ਸਨ ਅੱਜ ਪੂਰੇ ਬਜੁਰਗ ਹੋ ਚੁਕੇ ਹਨ।ਸਿੱਖਾਂ ਨੇ ਸਰਕਾਰ ਨੂੰ ਬਹੁਤ ਸਹਿਯੋਗ ਦਿਤਾ ਹੈ। 60 ਸਾਲ ਦਾ ਸਮਾ ਕੋਈ ਥੋੜਾ ਨਹੀ ਹੁ‍ਦਾ। ਹੁਣ ਵੇਲਾ ਆ ਗਿਆ ਹੈ ਕਿ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਸਰਕਾਰ ਸਿੱਖ ਜ਼ਜਬਾਤਾਂ ਦੀ ਕਦਰ ਕਰੇ ਤੇ ਆਪਣੇ ਪੱਖਪਾਤੀ ਰਵੱਈਏ ਨੂੰ ਤੁਰੰਤ ਤਿਆਗੇ। ਪਹਿਲੀ ਗਲ ਤਾਂ ਪਾਕਿਸਤਾਨ ਨਾਲ ਅਮਨ ਕਰੇ ਜੇ ਅਮਨ ਨਹੀ ਵੀ ਹੋ ਸਕਦਾ ਤਾਂ ਸਿੱਖਾਂ ਲਈ ਓਹੋ ਜਿਹੇ ਹਾਲਾਤ ਪੈਦਾ ਕਰੇ ਜਿਵੇ ਜੰਗ ਦੇ ਦੌਰਾਨ ਵੀ ਮੱਕੇ ਦੇ ਹੱਜ ਜਾਂ ਅਮਰਨਾਥ ਯਾਤਰਾ ਤੇ ਕੋਈ ਰੋਕ ਨਹੀ ਹੁੰਦੀ ।

Saturday 3 November 2012

ਸਿੱਖ ਬੱਚਿਆਂ ਨੂੰ ਵਿੱਦਿਆ ਅਤੇ ਗੁਰਮਤਿ ਵੱਲ ਮੋੜਨ ਦੀ ਲੋੜ


ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ।
ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਾਂ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ, ਜਿਥੇ ਗੁਰੂ ਦੇ ਸਿੱਖ ਨਾ ਪਹੁੰਚੇ ਹੋਣ। ਹਰ ਥਾਂ ਆਪਣੀ ਮਿਹਨਤ ਨਾਲ ਚੜ੍ਹਦੀ ਕਲਾ ਵਿਚ ਰਹਿੰਦਿਆਂ ਉਨ੍ਹਾਂ ਨੇ ਜੀਵਨ ਦੇ ਸੁਖ ਸਾਧਨ ਜੁਟਾਏ ਹਨ। ਇਸ ਤੱਥ ਨੂੰ ਸਾਰੇ ਦੇਸ਼-ਵਾਸੀ ਕਬੂਲਦੇ ਹਨ। ਇਸ ਸਬੰਧੀ ਮੈਨੂੰ ਇਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅੱਧੀ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਦਾ ਕਿੱਸਾ ਹੈ। ਮੈਂ ਉਦੋਂ ਵਿਦਿਆਰਥੀ ਸਾਂ। ਇਕ ਸਰਬਭਾਰਤ ਵਾਦ-ਵਿਵਾਦ ਪ੍ਰਤੀਯੋਗਤਾ ਬਿਹਾਰ ਦੇ ਸ਼ਹਿਰ ਸਬੋਰ ਵਿਖੇ ਹੋਈ ਸੀ। ਇਥੇ ਭਾਰਤ ਵਿਚ ਸਭ ਤੋਂ ਪਹਿਲਾਂ ਬਣਿਆ ਖੇਤੀ ਕਾਲਜ ਹੈ। ਪਗੜੀਧਾਰੀ ਬੋਲਣ ਤੇ ਸੁਣਨ ਵਾਲਿਆਂ ਵਿਚ ਮੈਂ ਇਕ ਹੀ ਸਾਂ। ਮੇਰੇ ਬੋਲਣ ਦੀ ਵਾਰੀ ਵੀ ਸਭ ਤੋਂ ਅਖੀਰ ਵਿਚ ਸੀ। ਅਖੀਰ ਵਿਚ ਬੋਲਣ ਵਾਲੇ ਬੁਲਾਰੇ ਨੂੰ ਘੱਟ ਹੀ ਸੁਣਿਆ ਜਾਂਦਾ ਹੈ। ਅਚੰਭਾ ਹੀ ਸਮਝੋ, ਮੇਰਾ ਪਹਿਲਾ ਇਨਾਮ ਆ ਗਿਆ। ਸਮਾਗਮ ਪਿੱਛੋਂ ਚਾਹ-ਪਾਣੀ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਨੇ ਮੇਰੇ ਕੋਲ ਆ ਕੇ ਵਧਾਈ ਦਿੱਤੀ, ਨਾਲ ਹੀ ਪੁੱਛ ਲਿਆ, 'ਸਰਦਾਰ ਜੀ ਮਾਊਂਟ ਐਵਰੈਸਟ ਦੀ ਚੋਟੀ 'ਤੇ ਸਭ ਤੋਂ ਪਹਿਲਾਂ ਕੌਣ ਚੜ੍ਹਿਆ ਸੀ?' ਮੇਰਾ ਜਵਾਬ ਸੁਭਾਵਿਕ ਹੀ ਸੀ। ਉਨ੍ਹਾਂ ਨੇ ਆਖਿਆ, ਤੇਰੀ ਜਾਣਕਾਰੀ ਅਧੂਰੀ ਹੈ। ਜਦੋਂ ਤੇਨਸਿੰਗ ਤੇ ਹਲੇਰੀ ਚੋਟੀ ਉੱਤੇ ਪੁੱਜੇ ਤਾਂ ਉਥੇ ਚਾਹ ਦਾ ਖੋਖਾ ਦੇਖ ਕੇ ਹੈਰਾਨ ਰਹਿ ਗਏ। ਚਾਹ ਦਾ ਖੋਖਾ ਇਕ ਸਰਦਾਰ ਜੀ ਦਾ ਸੀ।
ਜਿਥੇ ਵੀ ਚਾਰ ਗੁਰਸਿੱਖ ਪਰਿਵਾਰ ਸਥਾਪਤ ਹੁੰਦੇ ਹਨ, ਉਥੇ ਸਭ ਤੋਂ ਪਹਿਲਾ ਕਾਰਜ ਗੁਰੂ-ਘਰ ਦੀ ਉਸਾਰੀ ਦਾ ਕਰਦੇ ਹਨ ਤੇ ਦੂਜਾ ਕਾਰਜ ਗੁਰੂ ਕਾ ਲੰਗਰ ਚਲਾਉਣ ਦਾ ਕਰਦੇ ਹਨ। ਦੇਸ਼ ਵਿਚ ਵੀ ਤੇ ਪ੍ਰਦੇਸ਼ਾਂ ਵਿਚ ਵੀ ਵਧੀਆ ਤੋਂ ਵਧੀਆ ਗੁਰੂ-ਘਰ ਉਸਾਰਨ ਦਾ ਮੁਕਾਬਲਾ ਚੱਲ ਰਿਹਾ ਹੈ। ਗੁਰੂ-ਘਰਾਂ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਤ ਕੀਤਾ ਜਾਂਦਾ ਹੈ। ਆਪਣੇ ਗੁਰੂ ਦੀ ਰੱਜ ਕੇ ਸੇਵਾ ਕੀਤੀ ਜਾਂਦੀ ਹੈ। ਸੁਖ ਆਸਣ ਦੇ ਕਮਰੇ ਵਿਚ ਗਰਮੀਆਂ ਦੌਰਾਨ ਏ. ਸੀ. ਲਗਾਏ ਜਾਂਦੇ ਹਨ ਅਤੇ ਸਰਦੀਆਂ ਵਿਚ ਹੀਟਰ ਚਲਦੇ ਹਨ। ਸੁੰਦਰ ਤੋਂ ਸੁੰਦਰ ਪੁਸ਼ਾਕੇ ਪਹਿਨਾਏ ਜਾਂਦੇ ਹਨ। ਗੁਰੂ ਜੀ ਅੱਗੇ ਮੱਥੇ ਰਗੜਦੇ ਹਨ ਤੇ ਮੰਨਤਾਂ ਮੰਗਦੇ ਹਨ ਪਰ ਗੁਰੂ ਦੇ ਹੁਕਮਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ। ਗੁਰੂ ਦੇ ਸ਼ਬਦਾਂ ਨੂੰ ਨਾ ਸੁਣਦੇ ਤੇ ਨਾ ਪੜ੍ਹਦੇ ਹਨ। ਹਾਂ, ਸ੍ਰੀ ਗੁਰੂ ਨਾਨਕ ਦੇਵ ਦੀ ਜੀ ਚਲਾਈ ਲੰਗਰ ਦੀ ਪ੍ਰਥਾ ਹਰੇਕ ਗੁਰੂ-ਘਰ ਵਿਚ ਕਾਇਮ ਹੈ ਪਰ ਗੁਰਸਿੱਖ ਇਹ ਭੁੱਲ ਰਹੇ ਹਨ ਕਿ ਗੁਰਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਮਨ ਵਿਚ ਵਸਾਉਣਾ ਤੇ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਗੁਰੂ-ਘਰਾਂ ਤੇ ਗੁਰੂ ਦੀ ਸੇਵਾ ਕਰਨਾ ਹੈ। ਸਿੱਖਾਂ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਹੀ ਸ਼ਬਦ ਹੋਵੇ, ਉਹ ਕੌਮ ਨੂੰ ਤਾਂ ਵਿੱਦਿਆ-ਵਿਹੂਣੀ ਹੋਣਾ ਹੀ ਨਹੀਂ ਚਾਹੀਦਾ। ਗੁਰੂ-ਘਰਾਂ ਦੀ ਉਸਾਰੀ ਅਤੇ ਲੰਗਰ ਦੇ ਨਾਲ-ਨਾਲ ਜੇਕਰ ਸ਼ਬਦ ਦਾ ਭਾਵ ਵਿੱਦਿਆ ਦਾ ਲੰਗਰ ਨਹੀਂ ਲਗਾਇਆ ਜਾਂਦਾ ਤਾਂ ਸੇਵਾ ਅਧੂਰੀ ਹੈ। ਗਿਆਨ ਦੇ ਪ੍ਰਕਾਸ਼ ਬਗੈਰ ਅਗਿਆਨਤਾ ਦਾ ਹਨੇਰਾ ਮੀਰੀ ਤੇ ਪੀਰੀ ਦੋਵਾਂ ਰਾਹਾਂ ਵਿਚ ਰੁਕਾਵਟ ਬਣਦਾ ਹੈ।
ਸਿੱਖ ਧਰਮ ਸੰਸਾਰ ਵਿਚ ਸਭ ਤੋਂ ਨਵਾਂ, ਨਿਵੇਕਲਾ ਅਤੇ ਵਿਗਿਆਨ ਆਧਾਰਿਤ ਹੈ, ਜਿਥੇ ਕਰਮਕਾਂਡਾਂ ਦੀ ਥਾਂ ਕਰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਦੇ ਸਾਰੇ ਹੀ ਪ੍ਰਮੁੱਖ ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਹੋਰ ਕਿਸੇ ਗ੍ਰੰਥ ਦੀ ਸੰਸਾਰ ਵਿਚ ਰਚਨਾ ਨਹੀਂ ਹੋਈ ਹੈ। ਇਸ ਵਿਚ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਅਪਣਾਇਆਂ ਇਸੇ ਸੰਸਾਰ ਨੂੰ ਕਲਪਿਤ ਸਵਰਗ ਤੋਂ ਵੀ ਵਧੀਆ ਬਣਾਇਆ ਜਾ ਸਕਦਾ ਹੈ ਪਰ ਅਫਸੋਸ, ਗੁਰੂ ਦੇ ਸਿੱਖ ਆਪ ਹੀ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਹੁਕਮਾਂ ਤੋਂ ਅਨਜਾਣ ਹਨ। ਇਸੇ ਕਰਕੇ ਉਹ ਆਪਣੇ ਧਰਮ, ਆਪਣੇ ਗੁਰੂ ਤੇ ਆਪਣੇ ਇਤਿਹਾਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਅਸਮਰੱਥ ਹਨ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਦੇ ਸਿੱਖ ਸੰਸਾਰ ਦੇ ਹਰੇਕ ਕੋਨੇ ਵਿਚ ਮੌਜੂਦ ਹਨ ਪਰ ਸਿੱਖ ਧਰਮ ਬਾਰੇ ਸੰਸਾਰ ਦੇ ਨਾਮਾਤਰ ਲੋਕਾਂ ਨੂੰ ਹੀ ਗਿਆਨ ਹੈ। ਵਿਸ਼ਵ ਟਰੇਡ ਸੈਂਟਰ ਉੱਤੇ ਹੋਏ ਹਮਲੇ ਪਿੱਛੋਂ ਸਿੱਖੀ ਸਰੂਪ ਵਾਲੇ ਗੁਰਸਿੱਖਾਂ ਵਿਰੁੱਧ ਫੈਲੀ ਨਫਰਤ ਤੇ ਹੁਣੇ-ਹੁਣੇ ਗੁਰਦੁਆਰਾ ਕਾਂਡ ਦਾ ਮੁੱਖ ਕਾਰਨ ਸੰਸਾਰ ਦੇ ਲੋਕਾਂ ਦੀ ਸਿੱਖ ਧਰਮ ਬਾਰੇ ਅਗਿਆਨਤਾ ਹੈ। ਗੁਰੂ ਦੇ ਸਿੱਖ ਜਿਥੇ ਵੀ ਗਏ ਹਨ, ਉਥੇ ਆਪਣੇ-ਆਪ ਨੂੰ ਸਥਾਪਤ ਕੀਤਾ ਹੈ। ਰੱਜਵੀਂ ਰੋਟੀ ਵੀ ਖਾਂਦੇ ਹਨ ਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ ਪਰ ਸਥਾਨਕ ਲੋਕਾਂ ਵਿਚ ਵਿਚਰਦੇ ਨਹੀਂ ਹਨ। ਆਪਣੇ-ਆਪ ਨੂੰ ਕੰਮ, ਘਰ ਤੇ ਗੁਰੂ-ਘਰ ਤੱਕ ਹੀ ਸੀਮਤ ਕਰ ਲਿਆ ਹੈ। ਜਦੋਂ ਤੱਕ ਅਸੀਂ ਉਥੋਂ ਦੇ ਲੋਕਾਂ 'ਚ ਵਿਚਰਾਂਗੇ ਨਹੀਂ, ਉਦੋਂ ਤੱਕ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਕਿਵੇਂ ਦੇ ਸਕਾਂਗੇ?
ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਮੈਨੂੰ ਬਹੁਤ ਸਾਰੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਡੀਆਂ ਗੋਸ਼ਟੀਆਂ ਵਿਚ ਵੀ ਭਾਗ ਲਿਆ ਹੈ, ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਹੁੰਦੇ ਸਨ। ਹਰ ਥਾਂ ਲੋਕਾਂ ਨੂੰ ਮੇਰਾ ਸਰੂਪ ਦੇਖ ਹੈਰਾਨੀ ਜ਼ਰੂਰ ਹੋਈ ਪਰ ਕਿਸੇ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਸੀ। ਕੇਵਲ ਦੋ ਥਾਵਾਂ ਉੱਤੇ ਕਿਸੇ ਨੇ 'ਸੀਖ' ਸ਼ਬਦ ਦੀ ਵਰਤੋਂ ਕੀਤੀ ਸੀ। ਜਦੋਂ ਮੈਂ 1974 ਵਿਚ ਬਗਦਾਦ ਗਿਆ ਸਾਂ ਤਾਂ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਨੂੰ ਵੀ ਦੇਖਣ ਗਿਆ ਸਾਂ। ਉਸ ਦਰਗਾਹ ਦੀ ਦੇਖਭਾਲ ਕਰਨ ਵਾਲੇ ਨੇ ਜ਼ਰੂਰ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਉਸ ਪੀਰ ਦੀ ਮਾਨਤਾ ਇਰਾਕੀਆਂ ਵਿਚ ਵੀ ਬਹੁਤੀ ਨਹੀਂ ਹੈ ਤੇ ਉਹ ਦੋ ਛੋਟੇ ਕਮਰਿਆਂ ਵਾਲੀ ਚਾਰਦੀਵਾਰੀ ਉਦੋਂ ਵੀ ਵੀਰਾਨ ਸੀ ਤੇ ਹੁਣ ਵੀ ਉਵੇਂ ਹੀ ਹੈ। ਉਸ ਤੋਂ ਕੋਈ ਦੋ ਦਹਾਕਿਆਂ ਪਿੱਛੋਂ ਅਮਰੀਕਾ ਦੀ ਜਨਰਲ ਯੂਨੀਵਰਸਿਟੀ ਵਿਚ ਹੋਏ ਮੇਰੇ ਲੈਕਚਰ ਪਿੱਛੋਂ ਇਕ ਅਮਰੀਕੀ ਨੌਜਵਾਨ ਨੇ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਇਨ੍ਹਾਂ ਦੋਵਾਂ ਨੇ ਸਿੱਖ ਦਾ ਉਚਾਰਨ 'ਸੀਖ' ਹੀ ਕੀਤਾ ਸੀ।
ਉਸ ਨੌਜਵਾਨ ਨੂੰ ਜਦੋਂ ਮੈਂ ਪੁੱਛਿਆ ਕਿ ਤੂੰ ਸਿੱਖਾਂ ਬਾਰੇ ਕਿਵੇਂ ਜਾਣਦਾ ਹੈਂ ਤਾਂ ਉਸ ਨੇ ਦੱਸਿਆ ਕਿ 'ਇਕ ਵਾਰ ਮੇਰਾ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਸੀ। ਮੇਰੇ ਦਾਦਾ ਜੀ ਜਿਨ੍ਹਾਂ ਕਦੇ ਭਾਰਤ ਵਿਚ ਕੰਮ ਕੀਤਾ ਸੀ, ਉਨ੍ਹਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਉਥੇ ਇਕ ਅਜਿਹੀ ਕੌਮ ਹੈ, ਜਿਹੜੀ ਦਾਹੜੀ ਤੇ ਸਿਰ ਦੇ ਵਾਲ ਰੱਖਦੇ ਹਨ ਅਤੇ ਪਗੜੀ ਬੰਨ੍ਹਦੇ ਹਨ। ਉਨ੍ਹਾਂ ਨੂੰ ਸਿੱਖ ਆਖਦੇ ਹਨ। ਜੇਕਰ ਤੈਨੂੰ ਟੈਕਸੀ ਦੀ ਲੋੜ ਪਵੇ ਤਾਂ ਸਿੱਖ ਦੀ ਟੈਕਸੀ ਵਿਚ ਬੈਠੀਂ, ਜੇਕਰ ਖਰੀਦਦਾਰੀ ਕਰਨੀ ਹੋਵੇ ਤਾਂ ਕਿਸੇ ਸਿੱਖ ਦੀ ਦੁਕਾਨ 'ਤੇ ਜਾਵੀਂ। ਜੇਕਰ ਕਿਸੇ ਮੁਸੀਬਤ ਵਿਚ ਫਸ ਜਾਵੇਂ ਤਾਂ ਕਿਸੇ ਸਿੱਖ ਚਰਚ ਵਿਚ ਜਾਵੀਂ। ਜਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ? ਤਾਂ ਉਨ੍ਹਾਂ ਆਖਿਆ ਸੀ ਕਿ ਇਹ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ।' ਸੰਸਾਰ ਵਿਚ ਸਿੱਖ ਧਰਮ ਬਾਰੇ ਪ੍ਰਚਾਰ ਦੀ ਲੋੜ ਹੈ। ਅਜਿਹਾ ਕਰਨਾ ਸਾਰੇ ਗੁਰਸਿੱਖਾਂ ਦੀ ਜ਼ਿੰਮੇਵਾਰੀ ਹੈ ਪਰ ਅਜਿਹਾ ਤਾਂ ਉਦੋਂ ਹੀ ਹੋ ਸਕਦਾ ਹੈ, ਜੇਕਰ ਗੁਰਸਿੱਖ ਆਪ ਆਪਣੇ ਧਰਮ ਤੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਨ੍ਹਾਂ ਨੂੰ ਇਸ ਗਿਆਨ ਦਾ ਸੰਚਾਰ ਕਰਨ ਦੀ ਜਾਚ ਆਉਂਦੀ ਹੋਵੇਗੀ। ਜਿਹੜੇ ਗੁਰਸਿੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਉਹ ਉਥੋਂ ਦੇ ਵਿਦਿਆਰਥੀਆਂ ਵਿਚ ਵਿਚਰਦੇ ਹਨ ਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਨਾਲ ਹੀ ਕੰਮ ਕਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਸਰੂਪ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਲੈਣ ਤੇ ਦੂਜਿਆਂ ਨੂੰ ਦੇਣ ਦੀ ਬਹੁਤੀ ਲੋੜ ਨਹੀਂ ਪੈਂਦੀ। ਸਿੱਖੀ ਸਰੂਪ ਵਾਲਿਆਂ ਨੂੰ ਹੀ ਟੋਹਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਗੁਰੂ-ਘਰਾਂ ਨੂੰ ਆਪਣੇ ਭੁੱਲੇ ਤੀਜੇ ਫਰਜ਼ ਨੂੰ ਪ੍ਰਧਾਨਤਾ ਦੇਣੀ ਪਵੇਗੀ।
ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ। ਬਦਕਿਸਮਤੀ ਨਾਲ ਪਿੰਡਾਂ ਦੇ ਬੱਚੇ ਵਿੱਦਿਆ ਵਿਹੂਣੇ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪਿਛਲੇ ਸਮੇਂ ਕੁਝ ਅਜਿਹੀ ਹਵਾ ਚੱਲੀ ਕਿ ਪੜ੍ਹਾਈ ਦਾ ਮਿਆਰ ਹੇਠਾਂ ਆ ਗਿਆ ਹੈ। ਉਹ ਕੌਮ, ਜਿਸ ਦਾ ਗੁਰੂ ਹੀ 'ਸ਼ਬਦ' ਹੋਵੇ, ਜੇਕਰ ਵਿੱਦਿਆ ਵਿਹੂਣੀ ਹੋਵੇਗੀ ਤਾਂ ਉਹ ਦੂਜਿਆਂ ਲਈ ਕਿਵੇਂ ਆਦਰਸ਼ ਬਣ ਸਕੇਗੀ। ਗੁਰੂ-ਘਰਾਂ ਵੱਲੋਂ ਆਪਣੇ ਸਕੂਲ ਖੋਲ੍ਹੇ ਜਾਣ, ਜਿਥੇ ਵਧੀਆ ਵਿੱਦਿਆ ਦੇ ਨਾਲੋ-ਨਾਲ ਧਰਮ ਗਿਆਨ ਵੀ ਦਿੱਤਾ ਜਾਵੇ। ਜੇਕਰ ਏਨੀ ਸਮਰੱਥਾ ਨਹੀਂ ਹੈ ਤਾਂ ਲਾਗਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅਪਣਾਇਆ ਜਾਵੇ ਤੇ ਉਨ੍ਹਾਂ ਨੂੰ ਵਧੀਆ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ ਜਾਰੀ ਕੀਤਾ ਸੀ ਕਿ ਹਰੇਕ ਗੁਰੂ-ਘਰ ਆਪਣੀ ਆਮਦਨ ਦਾ ਘੱਟੋ-ਘੱਟ 5 ਫੀਸਦੀ ਵਿੱਦਿਅਕ ਕਾਰਜਾਂ ਲਈ ਵਰਤੇ। ਇਸ ਹੁਕਮ ਨੂੰ ਬਹੁਤ ਗੁਰੂ-ਘਰਾਂ ਨੇ ਕਬੂਲਿਆ ਹੈ। ਲੋੜ ਇਸ ਕਾਰਜ ਨੂੰ ਪਹਿਲ ਦੇਣ ਦੀ ਹੈ। ਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਤੇ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਇਆ ਜਾਵੇ ਤੇ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਇਸ ਮਹਾਨ ਜੀਵਨ-ਜਾਚ ਦਾ ਸਾਰੇ ਸੰਸਾਰ ਵਿਚ ਪ੍ਰਚਾਰ ਹੋ ਸਕੇ। ਜਦੋਂ ਸਿੱਖਾਂ ਦਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ ਬਣ ਗਿਆ, ਫਿਰ ਸਾਰਾ ਸੰਸਾਰ ਸਿੱਖਾਂ ਦਾ ਸਤਿਕਾਰ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲਈ ਤਿਆਰ ਹੋ ਜਾਵੇਗਾ।
ਡਾ:  ਰਣਜੀਤ ਸਿੰਘ

Sunday 14 October 2012

ਖੰਡਰ ਬਣ ਚੁੱਕੀਆਂ ਇਤਿਹਾਸਕ ਯਾਦਗਾਰਾਂ



(On the Moga-Ferozepur highway at village Dagru the Sarai and Water Well built by Sher Shah Suri in ruins because we the people of Punjab and the Government is not saving our Heritage).
ਕੌਮਾਂ ਇਤਿਹਾਸ ਨਾਲ ਜਿਉਂਦੀਆਂ ਹਨ ਤੇ ਇਤਿਹਾਸ ਸਾਡੀਆਂ ਪੁਰਾਤਨ ਯਾਦਗਾਰਾਂ ਨਾਲ ਜਿਊਂਦਾ ਹੈ ਪਰ ਅਫਸੋਸ ਕਿ ਅਸੀਂ ਇਤਿਹਾਸ ਤਾਂ ਸਾਂਭ ਲਿਆ ਪਰ ਇਹ ਇਤਿਹਾਸਕ ਯਾਦਗਾਰਾਂ ਨਹੀਂ ਸਾਂਭ ਸਕੇ। ਇਹੀ ਗਾਥਾ ਹੈ ਮੋਗਾ ਤੋਂ ਫਿਰੋਜ਼ਪੁਰ ਜਾਂਦਿਆਂ ਪਿੰਡ ਡਗਰੂ ਦੀ ਇਕ ਪੁਰਾਤਨ ਸਰਾਂ ਦੀ, ਜਿਸ ਦਾ ਨਿਰਮਾਣ ਸ਼ੇਰ ਸ਼ਾਹ ਸੂਰੀ ਨੇ ਸੰਨ 1543 ਈ: ਵਿਚ ਕਰਵਾਇਆ ਸੀ। ਸ਼ੇਰ ਸ਼ਾਹ ਸੂਰੀ ਨੇ ਕਲਕੱਤੇ ਤੋਂ ਲੈ ਕੇ ਪਿਸ਼ਾਵਰ (ਪਾਕਿਸਤਾਨ) ਤੱਕ ਇਕ ਮਾਰਗ ਬਣਾਇਆ ਸੀ ‘ਸ਼ੇਰ ਸ਼ਾਹ ਸੂਰੀ ਮਾਰਗ’ ਪਰ ਅੰਗਰੇਜ਼ ਹਕੂਮਤ ਨੇ ਭਾਰਤ ‘ਤੇ ਕਾਬਜ਼ ਹੁੰਦਿਆਂ ਹੀ ਇਸ ਰੋਡ ਦਾ ਨਾਂਅ ‘ਗਰੈਂਡ ਟਰੰਕ ਰੋਡ’ ਰੱਖ ਦਿੱਤਾ। ਜਿਉਂ ਹੀ ਅੰਗਰੇਜ਼ ਹਕੂਮਤ ਭਾਰਤ ਦੇਸ਼ ਵਿਚੋਂ ਰਾਜ ਕਰਕੇ ਗਈ ਤਾਂ ਇਸ ਮਾਰਗ ਦਾ ਨਾਂਅ ਗਰੈਂਡ ਟਰੰਕ ਰੋਡ ਵੀ ਅਲੋਪ ਹੋ ਗਿਆ ਤੇ ਹੁਣ ਇਸ ਨੂੰ ਜੀ. ਟੀ. ਰੋਡ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ। ਇਸ ਮਾਰਗ ਦੇ ਹਰ ਤਿੰਨ ਕੋਹ ‘ਤੇ ਪੜਾਅ ਬਣਾਏ ਹੋਏ ਸੀ। ਮਿਸਾਲ ਦੇ ਤੌਰ ‘ਤੇ ਪੜਾਓ ਮਹਿਣਾ।
ਇਨ੍ਹਾਂ ਸਥਾਨਾਂ ‘ਤੇ ਸਰਾਂ ਅਤੇ ਖੂਹ ਯਾਤਰੀਆਂ ਦੀ ਰਿਹਾਇਸ਼ ਲਈ ਬਣਾਏ ਹੋਏ ਸੀ, ਜਿਸ ਦਾ ਮੁੱਖ ਮਕਸਦ ਸ਼ਾਹੀ ਹਰਕਾਰਿਆਂ ਰਾਹੀਂ ਆਪਣੇ ਪਰਵਾਨੇ ਪੜਾਅ-ਦਰ-ਪੜਾਅ ਪਹੁੰਚਾਉਣੇ ਹੁੰਦੇ ਸੀ। ਸਾਡੇ ਪੁਰਾਤਤਵ ਵਿਭਾਗ ਨੂੰ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸ਼ਾਨਦਾਰ ਇਤਿਹਾਸਕ ਯਾਦਗਾਰਾਂ ਨੂੰ ਸਾਂਭਿਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਤੋਂ ਜਾਣੂ ਹੁੰਦੀਆਂ ਤੇ ਉਨ੍ਹਾਂ ਨੂੰ ਹਾਕਮਾਂ ਦੀ ਦੂਰਅੰਦੇਸ਼ੀ ਬਾਰੇ ਸਮਝ ਲਗਦੀ ਪਰ ਹੁਣ ਨਾ ਤਾਂ ਇਨ੍ਹਾਂ ਇਤਿਹਾਸਗਾਰਾਂ ਦਾ ਕੋਈ ਵਜੂਦ ਹੈ, ਜੇ ਕਿਤੇ-ਕਿਤੇ ਹੈ ਵੀ ਤਾਂ ਉਨ੍ਹਾਂ ਕੋਲ ਜਾਣ ਤੋਂ ਵੀ ਡਰ ਲਗਦਾ ਹੈ। ਜਿਸ ਤਰ੍ਹਾਂ ਇਹ ਬਾਦਸ਼ਾਹੀਆਂ (ਸਲਤਨਤਾਂ) ਖਤਮ ਹੋ ਗਈਆਂ, ਉਸੇ ਤਰ੍ਹਾਂ ਇਹ ਸ਼ਾਨਦਾਰ ਯਾਦਗਾਰਾਂ ਵੀ ਖਤਮ ਹੋ ਗਈਆਂ। ਕੋਲਕਾਤੇ ਤੋਂ ਪਿਸ਼ਾਵਰ ਤੱਕ ਜਾਂਦੇ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਪਿੰਡ ਡਗਰੂ (ਮੋਗਾ) ਵਿਖੇ ਬਣੀ ਸਭ ਤੋਂ ਵਿਸ਼ਾਲ ਤੇ ਆਲੀਸ਼ਾਨ ਯਾਦਗਾਰੀ ਸਰਾਂ ਵਿਚ ਦਿੱਲੀ, ਕੋਲਕਾਤਾ ਜਾਂ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਯਾਤਰੀ ਤੇ ਵਪਾਰੀ ਲਾਹੌਰ ਜਾਂਦੇ ਸਮੇਂ ਆਪਣੇ ਹਾਥੀ, ਊਠਾਂ, ਘੋੜਿਆਂ ਤੇ ਰੱਥਾਂ ਸਮੇਤ ਰੁਕਿਆ ਕਰਦੇ ਸੀ। ਉਸ ਸਮੇਂ ਵਿਚ ਇਸ ਵਿਸ਼ਾਲ ਸਰਾਂ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਸਨ ਤੇ ਇਸ ਨੂੰ ਕਮਾਲ ਦੇ ਕਾਰੀਗਰਾਂ ਨੇ ਆਪਣੇ ਹੁਨਰ ਦੇ ਜਾਦੂ ਨਾਲ ਤਰਾਸ਼-ਤਰਾਸ਼ ਕੇ ਬਣਾਇਆ ਸੀ ਪਰ ਵਕਤ ਦੀ ਨਾਇਨਸਾਫੀ ਕਰਕੇ ਇਸ ਦੀ ਸਾਂਭ-ਸੰਭਾਲ ਨਾ ਹੋਈ ਤੇ ਇਹ ਸਾਡੀ ਇਤਿਹਾਸਕ ਵਿਰਾਸਤ ਖੁਰਦੀ-ਖੁਰਦੀ ਖੁਰ ਗਈ।
ਲਿਹਾਜ਼ਾ ਜਦ ਆਉਣ ਵਾਲੀਆਂ ਨਸਲਾਂ ਇਨ੍ਹਾਂ ਸ਼ਾਹੀ ਹਾਕਮਾਂ ਦੇ ਬਾਰੇ ਵਿਚ ਕਿਤਾਬੀ ਇਤਿਹਾਸ ਪੜ੍ਹਨਗੀਆਂ ਤਾਂ ਇਹ ਸਾਡੇ ਸਾਹਮਣੇ ਸਵਾਲ ਖੜ੍ਹਾ ਕਰਨਗੀਆਂ ਕਿ ਕਿਥੇ ਗਈਆਂ ਇਹ ਇਤਿਹਾਸਕ ਯਾਦਗਾਰਾਂ ਤਾਂ ਸ਼ਾਇਦ ਸਾਡੇ ਕੋਲ ਇਸ ਸਵਾਲ ਦਾ ਕੋਈ ਉੱਤਰ ਨਹੀਂ ਹੋਣਾ, ਬਜਾਏ ਨਮੋਸ਼ੀ ਤੇ ਸ਼ਰਮਸਾਰ ਹੋਣ ਤੋਂ।

ਅਲੋਪ ਹੋ ਰਿਹਾ ਪਿੰਡ…


ਦੁਨੀਆ ਦੇ ਸਾਰੇ ਖਿੱਤਿਆਂ ਨਾਲੋਂ ਸੋਹਣਾ ਮੇਰਾ ਪੰਜਾਬ ਜਿਸ ਨੂੰ ਗੁਰੂਆਂ-ਪੀਰਾਂ ਨੇ ਅਸੀਸਾਂ ਦੇ ਕੇ ਨਿਵਾਜਿਆ ਹੈ ਤੇ ਉਸ ਤੋਂ ਵੀ ਸੋਹਣੇ ਹਨ ਇਸ ਦੇ ਪਿੰਡ, ਜਿਥੇ ਪਹੁ-ਫੁਟਦੇ ਨਾਲ ਹੀ ਸ਼ੁਰੂ ਹੁੰਦੀ ਸੀ ਰੰਗਲੀ ਸਵੇਰ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਹੱਟੀਆਂ-ਭੱਠੀਆਂ ਅਤੇ ਤ੍ਰਿੰਝਣਾਂ ਤੱਕ ਰੌਣਕਾਂ ਲੱਗੀਆਂ ਹੁੰਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਕੇਹੀ ਦਿਓ ਨਜ਼ਰ ਲੱਗ ਗਈ ਹੈ, ਮੇਰੇ ਸੋਹਣੇ ਪੰਜਾਬ ਦੇ ਪਿੰਡਾਂ ਨੂੰ, ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ।
ਸਿਆਲ ਦੀ ਰੁੱਤ ਵਿਚ ਔਰਤਾਂ ਨੇ ਜਦੋਂ ਨਰਮੇ-ਕਪਾਹ ਚੁਗਣੇ ਜਾਂ ਸਾਗ ਤੋੜਨ ਜਾਣਾ ਤਾਂ ਖੇਤਾਂ-ਬੰਨਿਆਂ ‘ਤੇ ਰੌਣਕਾਂ ਲੱਗ ਜਾਣੀਆਂ। ਸਭ ਤੋਂ ਵੱਧ ਰੌਣਕ ਪਿੰਡ ਦੀ ਕਿਸੇ ਗਲੀ-ਗੁੱਠੇ ਜਾਂ ਬਾਹਰ ਕਿਸੇ ਬੁੱਢੀ ਮਾਈ ਵੱਲੋਂ ਦਾਣੇ ਭੁੰਨਣ ਲਈ ਤਪਾਈ ਭੱਠੀ ‘ਤੇ ਹੁੰਦੀ ਸੀ। ਮੱਕੀ, ਛੋਲੇ, ਬਾਜਰੇ ਦੇ ਦਾਣੇ ਭੁੰਨਾਉਣ ਆਈਆਂ ਚੁੰਗਾਂ, ਜਿਨ੍ਹਾਂ ਵਿਚ ਬਾਲੜੀਆਂ ਵੱਧ ਹੁੰਦੀਆਂ ਸਨ, ਹਾਸਾ-ਠੱਠਾ, ਮਖੌਲ ਕਰਦੀਆਂ ਨੇ ਦਾਣੇ ਭੁੰਨਾ ਕੇ, ਪੋਟਲੀਆਂ ਵਿਚ ਬੰਨ੍ਹ ਕੇ ਘਰਾਂ ਨੂੰ ਤੁਰ ਜਾਣਾ ਤੇ ਹੁਣ ਇਹ ਸਭ ਕੁਝ ਗੁਜ਼ਰ ਗਏ ਦੀ ਗੱਲ ਹੋ ਗਿਆ ਹੈ। ਅੱਗੇ ਪਿੰਡਾਂ ਵਿਚ ਜਦੋਂ ਵਿਆਹ ਬੱਝਦਾ ਹੁੰਦਾ ਸੀ ਤਾਂ ਸ਼ਰੀਕੇ-ਭਾਈਚਾਰੇ ਦੀਆਂ ਸਵਾਣੀਆਂ ਗੀਤਾਂ ‘ਤੇ ਬੈਠਣ ਤੋਂ ਲੈ ਕੇ ਮੇਲ ਦੀ ਰੋਟੀ ਪਕਾਉਣ, ਜਾਗੋ ਕੱਢਣ ਅਤੇ ਜੰਞ ਤੋਰਨ ਜਾਂ ਘਰ ਆਈ ਜੰਞ ਦੀ ਸੇਵਾ ਕਰਨ ਤੱਕ ਰਲ ਕੇ ਹੱਥ ਵਟਾਉਂਦੀਆਂ ਸਨ। ਇਸ ਨਾਲ ਦਿਲੀ ਸਾਂਝ ਬਣੀ ਰਹਿੰਦੀ ਸੀ।
ਹੁਣ ਕਿਸੇ ਪਿੰਡ ਜਾ ਕੇ ਵੇਖ ਲਓ, ਉਸ ਦੀ ਨੁਹਾਰ ਸ਼ਹਿਰੀ ਮੁਹੱਲਿਆਂ ਵਰਗੀ ਬਣਦੀ ਜਾ ਰਹੀ ਹੈ। ਆਂਢ-ਗੁਆਂਢ ਸਬਜ਼ੀ-ਭਾਜੀ ਦੀ ਕੌਲੀ ਵਟਾਉਣ ਦਾ ਹੇਜ ਵੀ ਖਤਮ ਹੋ ਰਿਹਾ ਹੈ। ਜਿਥੇ ਤੀਆਂ, ਤ੍ਰਿੰਝਣਾਂ, ਸੱਥਾਂ, ਮੋੜਾਂ ਉੱਤੇ ਮਹਿਫਲਾਂ ਲੱਗੀਆਂ ਹੁੰਦੀਆਂ ਸਨ, ਉਥੇ ਹੁਣ ਸ਼ਹਿਰੀ ਘਰਾਂ ਵਾਂਗ ਬੰਦ ਬੂਹੇ ਹੀ ਮਿਲਦੇ ਹਨ।
ਕਦੇ ਪੇਂਡੂ ਘਰਾਂ ਵਿਚ ਆਏ ਪ੍ਰਾਹੁਣੇ ਅਤੇ ਜਵਾਈ-ਭਾਈ ਨੂੰ ਖਾਲੀ ਮੰਜੇ ‘ਤੇ ਬਿਠਾਉਣਾ ਮਾੜਾ ਸਮਝਿਆ ਜਾਂਦਾ ਸੀ, ਸਗੋਂ ਪਹਿਲਾਂ ਚਾਦਰ, ਦੋਹਰਾ ਜਾਂ ਚਤਈ ਵਿਛਾ ਕੇ ਵਧੀਆ ਸਰ੍ਹਾਣਾ ਰੱਖਿਆ ਜਾਂਦਾ ਸੀ ਤੇ ਫਿਰ ਬਿਠਾਇਆ ਜਾਂਦਾ ਸੀ ਪਰ ਹੁਣ ਤਾਂ ਬੰਦ ਘਰਾਂ ਦੇ ਬੂਹੇ ਹੀ ‘ਜੀ ਆਇਆਂ’ ਕਹਿੰਦੇ ਹਨ। ਮਾਣ-ਤਾਣ ਕਾਹਦਾ ਰਹਿ ਗਿਆ। ਬਦਲਦੇ ਜ਼ਮਾਨੇ ਵਿਚ ਹੋਈ ਸਾਇੰਸ ਦੀ ਤਰੱਕੀ ਨੇ ਸਾਦ-ਮੁਰਾਦੇ ਪੇਂਡੂ ਦੀ ਮਲਕੜੇ ਜਿਹੇ ਤੁਰਨ ਵਾਲੀ ਸਾਦਗੀ ਖੋਹ ਲਈ ਹੈ। ਅੱਜ ਟੀ. ਵੀ., ਕੰਪਿਊਟਰ ਤੇ ਮੋਬਾਈਲ ਦੇ ਜ਼ਮਾਨੇ ਵਿਚ ਜਦੋਂ ਦੁਨੀਆ ਚੰਨ ‘ਤੇ ਘਰ ਪਾਉਣ ਨੂੰ ਤਿਆਰ ਹੋ ਗਈ ਹੈ, ਅੱਜ ਪਿੰਡਾਂ ਦੀਆਂ ਉਹ ਗੱਲਾਂ ਪਰੀ ਲੋਕ ਦੀਆਂ ਕਹਾਣੀਆਂ ਵਰਗੀਆਂ ਲਗਦੀਆਂ ਹਨ।
ਕਿਸੇ ਨਾ ਕਿਸੇ ਘਰ ਦੀ ਸੁਚੱਜੀ ਤ੍ਰੀਮਤ ਕੋਈ ਨਾ ਕੋਈ ਮਿੱਠਾ ਪਕਵਾਨ ਬਣਾਉਣਾ ਜ਼ਰੂਰੀ ਹੀ ਜਾਣਦੀ ਹੁੰਦੀ ਸੀ। ਭਾਵੇਂ ਉਹ ਮਿੱਠਾ ਅੰਨ ਹੋਵੇ, ਚੂਰਮਾ, ਗੁੜ ਵਾਲੀਆਂ ਸੇਵੀਆਂ, ਗੁਲਗੁਲੇ, ਮੱਠੀਆਂ, ਖੀਰ-ਕੜਾਹ, ਪੰਜੀਰੀ ਜਾਂ ਲੋਹੜੀ ਦੇ ਤਿਉਹਾਰ ਮੌਕੇ ਘਰੇ ਬਣਾਈ ਗੱਚਕ, ਤਿਲ, ਛੋਲੇ, ਜਵਾਰ, ਬਾਜਰੇ ਦਾ ਗੁੜ ਵਿਚ ਬਣਾਇਆ ਭੁੱਗਾ ਜਾਂ ਭੂਤ ਪਿੰਨੇ ਮਿੱਠੇ ਖਾਣ ਦੇ ਸ਼ੌਕੀਨਾਂ ਦੀ ਪੂਰਤੀ ਜ਼ਰੂਰ ਕਰਦਾ ਸੀ ਤੇ ਨਾਲ-ਨਾਲ ਇਹ ਚੀਜ਼ਾਂ ਤਾਕਤਵਰ ਵੀ ਸਨ, ਜਿਨ੍ਹਾਂ ਨਾਲ ਪੇਂਡੂਆਂ ਨੂੰ ਸਬਰ-ਸੰਤੋਖ ਆ ਜਾਂਦਾ ਸੀ ਤੇ ਉਨ੍ਹਾਂ ਦੀ ਖੁੱਲ੍ਹ ਕੇ ਖਾਣ ਦੀ ਰੀਝ ਵੀ ਪੂਰੀ ਹੋ ਜਾਂਦੀ ਸੀ ਪਰ ਅੱਜ ਨਾ ਕਿਸੇ ਕੋਲ ਹੁਨਰ ਹੈ ਅਤੇ ਨਾ ਸਮਾਂ। ਅੱਜਕਲ੍ਹ ਪਿੰਡਾਂ ਵਿਚ ਵਧ ਰਹੇ ਰਾਜਨੀਤਿਕ ਪ੍ਰਭਾਵ ਨੇ ਵੀ ਇਕੋ ਪਰਿਵਾਰ ਦੀ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਵੱਡਾ ਖੋਰਾ ਲਾਇਆ ਹੈ, ਜਿਸ ਕਾਰਨ ਆਪਸ ਦੇ ਰਿਸ਼ਤਿਆਂ ਵਿਚ ਰੰਜਿਸ਼ ਵਧੀ ਹੈ ਤੇ ਮੋਹ-ਪਿਆਰ ਦੀ ਭਾਵਨਾ ਖੰਭ ਲਾ ਕੇ ਉਡ ਗਈ ਹੈ। ਹੁਣ ਹਰ ਕੋਈ ਆਪਣੇ ਨਿੱਜ ਤੋਂ ਵਧ ਕੇ ਨਹੀਂ ਸੋਚਦਾ, ਪਤਾ ਨਹੀਂ ਕਿਹੋ ਜਿਹੀ ਦਿਓ ਨਜ਼ਰ ਲੱਗ ਗਈ ਹੈ, ਪੰਜਾਬ ਦੇ ਪਿੰਡਾਂ ‘ਚੋਂ ਹੌਲੀ-ਹੌਲੀ ਸਭ ਕੁਝ ਮੁੱਕਦਾ ਜਾ ਰਿਹਾ ਹੈ।

ਪ੍ਰਦਰਸ਼ਨੀਆਂ ‘ਚ ਹੀ ਤਾਜ਼ਾ ਹੁੰਦੀਆਂ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ…


ਪਿਛਲੇ ਦਿਨੀਂ ਇਕ ਪ੍ਰਦਰਸ਼ਨੀ ਵਿਚ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਦੇਖ ਕੇ ਮਨ ਖੁਸ਼ ਹੋ ਗਿਆ। ਤਸੱਲੀ ਇਸ ਗੱਲ ਦੀ ਸੀ ਕਿ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲਿਆਂ ਨੇ ਇਨ੍ਹਾਂ ਨੂੰ ਹਾਲੇ ਸੰਭਾਲਿਆ ਹੋਇਐ, ਪਰ ਦੁੱਖ ਇਸ ਗੱਲ ਦਾ ਸੀ ਕਿ ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਇਹ ਚੀਜ਼ਾਂ ਹੁਣ ਸਾਡੇ ਘਰਾਂ ‘ਚੋਂ ਗਾਇਬ ਹੋ ਗਈਆਂ ਨੇ। ਹਰ ਚੀਜ਼ ਉੱਤੇ ਪਰਚੀ ਲੱਗੀ ਸੀ, ‘ਦੂਰੋਂ ਦੇਖੋ, ਹੱਥ ਨਾ ਲਾਓ।’ ਤੇ ਇਹ ਸਭ ਦੇਖ ਸੋਚ ਰਿਹਾਂ ਸਾਂ ਕਿ ਅਸੀਂ ਆਪਣੇ ਹੱਥਾਂ ਨਾਲ ਇਨ੍ਹਾਂ ਚੀਜ਼ਾਂ ਦੀ ਸੰਭਾਲ ਕੀਤੀ ਹੁੰਦੀ ਤਾਂ ਅੱਜ ਇਨ੍ਹਾਂ ਨੂੰ ਛੂਹਣ ਦੀ ਮਨਾਹੀ ਨਾ ਹੁੰਦੀ।
ਸਭ ਤੋਂ ਅਹਿਮ ਤੇ ਨਿਆਰੀ ਗੱਲ ਇਹ ਹੈ ਪਹਿਲ-ਪਲੱਕੜੇ ਵੇਲ਼ੇ ਦੀਆਂ ਬਹੁਤੀਆਂ ਚੀਜ਼ਾਂ ਦਾ ਸਬੰਧਤ ਵਰਜਿਸ਼ ਨਾਲ ਹੁੰਦਾ ਸੀ। ਬਲਦਾਂ ਨਾਲ ਹਲ਼ ਵਾਹੁੰਦੇ ਸਾਂ ਤਾਂ ਪੂਰਾ ਦਿਨ ਕਸਰਤ ਹੁੰਦੀ ਰਹਿੰਦੀ, ਹੱਥੀਂ ਕੋਠਿਆਂ-ਕੰਧਾਂ ਨੂੰ ਲਿੱਪਿਆ ਜਾਂਦਾ ਤਾਂ ਵਰਜਿਸ਼ ਹੁੰਦੀ, ਸੇਵੀਆਂ ਵੱਟਣ ਵਾਲੀ ਮਸ਼ੀਨ ਚਲਾਈ ਜਾਂਦੀ ਤਾਂ ਬਾਹਾਂ ਦੀ ਕਸਰਤ ਹੁੰਦੀ ਤੇ ਦੁੱਧ ਵਾਲੀ ਮਧਾਣੀ ਦੀ ਘਮ-ਘਮ ਸਵੇਰ ਵੇਲ਼ੇ ਬਾਹਾਂ ਦੀ ਸੋਹਣੀ ਵਰਜਿਸ਼ ਕਰਾ ਦਿੰਦੀ। ਅੱਜ ਅਸੀਂ ਤੰਦਰੁਸਤ ਰਹਿਣ ਅਤੇ ਵਰਜਿਸ਼ ਕਰਨ ਲਈ ਜਿੰਮ ਕਲਚਰ ਨਾਲ ਜੁੜਦੇ ਜਾ ਰਹੇ ਹਾਂ, ਪਰ ਪਹਿਲੇ ਵੇਲਿਆਂ ਵਿਚ ਸਭ ਕੁਝ ਘਰਾਂ ਵਿਚ ਹੁੰਦਾ ਸੀ, ਜਿਥੇ ਇੱਕ ਕੰਮ ਨਾਲ ਕਈ-ਕਈ ਲਾਭ ਹੁੰਦੇ ਸਨ। ਬਿਨਾਂ ਖਰਚੇ ਤੋਂ ਕੰਮ ਹੁੰਦਾ ਸੀ ਤੇ ਨਾਲ-ਨਾਲ ਸਰੀਰਕ ਕਿਰਿਆਵਾਂ ਹੋ ਜਾਂਦੀਆਂ।
ਤਸਵੀਰ ਨੂੰ ਗ਼ੌਰ ਨਾਲ ਦੇਖੋ। ਚਾਟੀ ਵਿਚ ਮਧਾਣੀ ਘੁੰਮ ਰਹੀ ਹੈ ਤੇ ਲੱਸੀ ਉੱਪਰ ਆਇਆ ਮੱਖਣ ਕਿੰਨਾ ਖੂਬਸੂਰਤ ਲੱਗ ਰਿਹਾ ਹੈ। ਇਹ ਸਵੇਰ ਵੇਲ਼ੇ ਕੀਤੀ ਗਈ ਮਿਹਨਤ ਦਾ ਨਤੀਜਾ ਹੈ, ਜਿਸ ਨੇ ਘਮ-ਘਮ ਵਾਲਾ ਮਿੱਠਾ ਸੰਗੀਤ ਵੀ ਪੈਦਾ ਕੀਤਾ, ਦਿਨ ਭਰ ਲਈ ਆਲਸ ਵੀ ਭਜਾਇਆ ਤੇ ਮਿਹਨਤ ਨਾਲ ਮੱਖਣ ਤੇ ਲੱਸੀ ਵੀ ਹਾਸਲ ਹੋਈ। ਚਾਟੀ ਦੀ ਲੱਸੀ ਨੂੰ ਅੱਜ ਸ਼ਹਿਰਾਂ ਵਿਚ ਵਸਦੇ ਲੋਕ ਤਰਸ ਰਹੇ ਨੇ ਤੇ ਡੱਬਾਬੰਦ ਲੱਸੀ ਦੀ ਵਰਤੋਂ ਕਰ-ਕਰ ਅੱਕਦੇ ਜਾ ਰਹੇ ਨੇ। ਪਿੰਡਾਂ ਵਿਚਲੇ ਬਹੁਤੇ ਘਰਾਂ ਵਿਚੋਂ ਇਹ ਵਡਮੁੱਲੀਆਂ ਦਾਤਾਂ ਅਲੋਪ ਹੋ ਰਹੀਆਂ ਨੇ, ਪਰ ਜਿਹੜੇ ਘਰਾਂ ਵਿਚ ਹਾਲੇ ਵੀ ਮਿਹਨਤ ਨੂੰ ਪੂਜਾ ਸਮਝਿਆ ਜਾਂਦਾ ਹੈ, ਉਥੇ ਘਰ ਦੀ ਲੱਸੀ, ਮੱਖਣ, ਘਿਓ, ਦਹੀਂ ਸਭ ਕੁਝ ਮਿਲ ਜਾਂਦਾ ਹੈ।
ਮੇਰੀ ਨਾਨੀ ਅਕਸਰ ਦੱਸਦੀ ਹੁੰਦੀ ਸੀ ਕਿ ਜਵਾਨੀ ਵੇਲ਼ੇ ਚਾਹ ਪੀਣ ਤੋਂ ਬਾਅਦ ਸਵੇਰ ਦਾ ਸਾਡਾ ਪਹਿਲਾ ਕੰਮ ਚਾਟੀ ‘ਚ ਮਧਾਣੀ ਪਾਉਣਾ ਹੁੰਦਾ ਸੀ। ਪੰਦਰਾਂ ਵੀਹ ਮਿੰਟ ਦੀ ਮਿਹਨਤ ਨਾਲ ਲੱਸੀ, ਮੱਖਣ ਆਮ ਹੋ ਜਾਂਦਾ। ਕੋਈ ਥਕੇਵਾਂ, ਅਕੇਵਾਂ ਨਹੀਂ ਸੀ ਹੁੰਦਾ, ਕਿਉਂਕਿ ਮਿਹਨਤ ਸਾਡੇ ਹੱਡਾਂ ‘ਚ ਰਚੀ ਹੋਈ ਸੀ।
ਕਿੰਨਾ ਸਕੂਨ ਦਿੰਦੀਆਂ ਸਨ ਨਾਨੀ ਦੀਆਂ ਗੱਲਾਂ। ਜਿਹੜੇ ਦੌਰ ‘ਚ ਅਸੀਂ ਪੈਦਾ ਹੋਏ, ਉਦੋਂ ਇਹ ਚੀਜ਼ਾਂ ਅਲੋਪ ਹੋ ਰਹੀਆਂ ਸਨ ਤੇ ਹੁਣ ਜਦੋਂ ਨਾਨੀ ਵੀ ਨਹੀਂ ਰਹੀ ਤਾਂ ਉਨ੍ਹਾਂ ਗੱਲਾਂ ਨੂੰ ਸੁਣਨ ਦਾ ਝੱਸ ਕੋਈ ਹੋਰ ਨਹੀਂ ਪੂਰਦਾ।

ਗੁਆਚੇ ਪਿੰਡ ਦੀ ਗਾਥਾ…


ਚੰਗਾ ਵੇਲਾ ਸੀ ਜਦ ਪਿੰਡ ਵਿਚ, ਕੱਚਾ ਜੇਹਾ ਘਰ ਹੁੰਦਾ ਸੀ।

ਖੁੱਲ੍ਹਾ ਡੁੱਲ੍ਹਾ ਵਿਹੜਾ ਸੀ ਤੇ, ਵੱਡਾ ਸਾਰਾ ਦਰ ਹੁੰਦਾ ਸੀ।
ਵੱਡਾ ਸਾਰਾ ਕੱਚਾ ਕੋਠਾ, ਸਿਰਕੀ ਬਾਲੇ ਦੀ ਛੱਤ ਹੈ ਸੀ,
ਉਸ ਦੇ ਅੰਦਰ ਇਕ ਥਾਂ ਸੌਂਦਾ, ਸਾਰਾ ਹੀ ਟੱਬਰ ਹੁੰਦਾ ਸੀ।
ਵਿਹੜੇ ਵਿਚ ਇਕ ਨਿੰਮ ਹੁੰਦੀ ਸੀ, ਜਿਸ ਦੀ ਛਾਂ ਸੀ ਠੰਢੀ ਮਿੱਠੀ,
ਲੰਘਦੇ ਟੱਪਦੇ ਦਿਸਦੇ ਸਾਰੇ, ਹਰਦਮ ਚੌਪਟ ਦਰ ਹੁੰਦਾ ਸੀ।
ਸਾਗ ਸਰੋਂ ਦਾ, ਮੱਖਣ ਪਾ ਕੇ, ਰੋਟੀ ਮੱਕੀ ਦੀ ਖਾ ਲੈਂਦੇ,
ਲੱਸੀ ਪੀਣੀ ਚਾਟੀ ਦੀ ਤੇ ਮਿੱਠਾ ਗੁੜ ਸ਼ੱਕਰ ਹੁੰਦਾ ਸੀ।
ਸਿਰ ‘ਤੇ ਲੱਸੀ ਵਾਲਾ ਮੱਘਾ, ਪੋਣੇ ਵਿੱਚ ਪਰੌਂਠੇ ਮਿੱਸੇ,
ਚੂੜੇ ਵਾਲੀ ਭੱਤਾ ਢੋਂਦੀ, ਜਿੱਥੇ ਉਸ ਦਾ ਨਰ ਹੁੰਦਾ ਸੀ।
ਭੱਤਾ ਦੇ ਕੇ ਖੇਤੋਂ ਮੁੜਦੀ, ਥੱਬਾ ਪੱਠੇ ਚੁੱਕ ਲਿਆਉਂਦੀ,
ਔਰਤ ਹਿੰਮਤੀ ਹੁੰਦੀ ਜਿਸ ਨੇ, ਬੰਨ੍ਹਣਾ ਅਪਣਾ ਘਰ ਹੁੰਦਾ ਸੀ।
ਖੇਤੋਂ ਗੰਨੇ ਪੁੱਟ ਲਿਆਉਣੇ, ਮਾਰ ਸੁੜ੍ਹਾਕੇ ਚੂਪੀ ਜਾਣੇ,
ਗਾਜਰ, ਮੂਲੀ, ਗੰਢਾ-ਟੋਟਾ, ਬੀਜਿਆ ਸਭ ਕੁਝ ਘਰ ਹੁੰਦਾ ਸੀ।
ਰਾਮ ਧਨੇ ਦੇ ਵਾੜੇ ਵਿੱਚੋਂ, ਚੋਰੀ ਕਚਰੇ ਤੋੜ ਲਿਆਉਣੇ,
ਜੱਸਾ, ਕੁੱਕੂ, ਸੁੰਦਰ, ਗੋਗੀ, ਧਰਮਾ ਨਾਲ ਅਮਰ ਹੁੰਦਾ ਸੀ।
ਸਾਦਾ ਜੇਹਾ ਪਹਿਰਾਵਾ ਤੇ, ਸਿੱਧੀ ਸਾਦੀ ਬੋਲੀ ਹੈ ਸੀ,
ਨਿਰਛਲ ਤੱਕਣੀ, ਉੱਚਾ ਹਾਸਾ, ਸੁਣਦਾ ਤੀਜੇ ਘਰ ਹੁੰਦਾ ਸੀ।
ਭਾਬੀ ਭਜਨੋ ਦੀ ਭੱਠੀ ਦੇ, ਭੁੱਜੇ ਹੋਏ ਛੋਲੇ ਯਾਰੋ,
ਫੱਕੇ ਮਾਰ ਕੇ ਚੱਬਣੇ ਨਾਲ ਗੁੜ ਲੱਡੂਆ ਅਕਸਰ ਹੁੰਦਾ ਸੀ।
ਲੰਬੀ ਸਾਰੀ ਖੁਰਲੀ ਉੱਤੇ, ਛੇ ਸੱਤ ਮੱਝਾਂ ਬੱਝੀਆਂ ਹੁੰਦੀਆਂ,
ਘੋੜੀ, ਬਲਦਾਂ ਦੀ ਇੱਕ ਜੋੜੀ, ਪੱਠੇ ਢੋਣ ਨੂੰ ਖ਼ਰ ਹੁੰਦਾ ਸੀ।
ਵੈਸਾਖੀ ਤੋਂ ਮਗਰੋਂ ਖੇਤੀਂ, ਦਾਤੀ ਚੱਲਦੀ ਜ਼ੋਰੋ ਜ਼ੋਰੀ,
ਵਾਢੀ ਦੇ ਧੰਦੇ ਵਿੱਚ ਰੁੱਝਾ, ਘਰ ਦਾ ਹਰਿਕ ਬਸ਼ਰ ਹੁੰਦਾ ਸੀ।
ਵਾਢੀ ਕਰਦੇ ਛੇਕੜਲੇ ਦਿਨ, ਦੌਗ਼ੀ ਕਣਕ ਖੜ੍ਹੀ ਵੀ ਛੱਡਣੀ,
ਉਸ ਨੂੰ ਬੋਦੀ ਕਹਿ ਦਿੰਦੇ ਸੀ, ਲੁੱਟਦਾ ਜੋ ਹਾਜ਼ਰ ਹੁੰਦਾ ਸੀ।
ਵਿੱਚ ਪਿੜਾਂ ਦੇ ਫਲ੍ਹਿਆਂ ਦੇ, ਨਾਲ ਕਣਕ ਦਾ ਲਾਂਗਾ ਗਾਹੁੰਦੇ,
ਤੂੜੀ ਦਾਣੇ ਸਿਰ ‘ਤੇ ਢੋਂਦੇ, ਮੀਂਹ ਝੱਖੜ ਦਾ ਡਰ ਹੁੰਦਾ ਸੀ।
ਪਿੜ ‘ਚੋਂ ਜਦ ਵੀ ਬੋਹਲ ਚੁੱਕਣਾ, ਤਦ ਬੱਚੇ ਆਉਂਦੇ ਲੈਣ ਰਿੜੀ,
ਉਹਨਾਂ ਦੀ ਝੋਲ਼ੀ ਵਿੱਚ ਮਾਲਕ, ਪਾਉਂਦਾ ਬੁੱਕ ਭਰ ਭਰ ਹੁੰਦਾ ਸੀ।
ਰੂੜੀ ਤੇ ਤੂੜੀ ਦਾ ਕੰਮ ਹੀ, ਸਭ ਤੋਂ ਔਖਾ ਹੁੰਦਾ ਸੀ,
ਇਹ ਕੰਮ ਸਿਖ਼ਰ ਦੁਪਹਿਰੇ ਦੀ ਥਾਂ, ਠੰਢੇ ਠੰਢੇ ਕਰ ਹੁੰਦਾ ਸੀ।
ਵਿਹਲੇ ਵੇਲ਼ੇ ਸੱਥ ‘ਚ ਬਹਿਕੇ, ਜੱਕੜ ਵੱਢ ਕੇ ਵਕਤ ਟਪਾਉਂਦੇ,
ਨਾ ਕੋਈ ਸੰਸਾ ਜਾਨ ਦਾ ਖ਼ੌਅ ਸੀ, ਨਾ ਹੀ ਕੁਈ ਫ਼ਿਕਰ ਹੁੰਦਾ ਸੀ।
ਲੌਢੇ ਵੇਲੇ ਦੁੱਧ ਮਲਾਈ, ਛੰਨਾ ਛੰਨਾ ਡੀਕ ਕੇ ਪੀਣਾ,
ਪਿੜ ਵਿਚ ਜਾ ਕੇ ਬੋਰੀ ਚੁੱਕਣੀ, ਹਰ ਚੋਬਰ ਹਾਜ਼ਰ ਹੁੰਦਾ ਸੀ।
ਹਰ ਇਕ ਚੀਜ਼ ਬੜੀ ਰੈਲ਼ੀ ਸੀ, ਇਕ ਪੈਸੇ ਦੀ ਵੀ ਕੀਮਤ ਸੀ,
ਸੌ ਦਾ ਨੋਟ ਕਿਸੇ ਦੇ ਬੋਝੇ, ਤਾਂ ਕੀ, ਨਾ ਹੀ ਘਰ ਹੁੰਦਾ ਸੀ।
ਮੇਲਾ ਵੇਖਣ ਦੇ ਲਈ ਜੇਕਰ ਦੋ ਆਨੇ ਵੀ ਮਿਲ ਜਾਣੇ ਤਾਂ,
ਏਨਾ ਚਾਅ ਚੜ੍ਹ ਜਾਂਦਾ ਸੀ ਪੱਬ, ਧਰਤੀ ‘ਤੇ ਨਾ ਧਰ ਹੁੰਦਾ ਸੀ।
ਮੇਲੇ ਉੱਤੇ ਜਾ ਕੇ ਛਕਣੀ, ਦੁੱਧ-ਜਲੇਬੀ ਦੋ ਪੈਸੇ ਦੀ,
ਕੌਲਾ ਤੱਤਾ ਹੁੰਦਾ ਸੀ, ਨਾ ਛੇਤੀ ਦੇਣੇ ਠਰ ਹੁੰਦਾ ਸੀ।
ਵਿਹੜੇ ਵਾਲਾ ਤਾਇਆ ਹੰਸਾ, ਉਹ ਹੁੰਦਾ ਸੀ ਸਾਡਾ ਸੀਰੀ,
ਮਾਂ ਤੋਂ ਚੋਰੀ ਰੋਟੀ ਖਾਂਦਾ, ਮੈਂ ਉਹਨਾਂ ਦੇ ਘਰ ਹੁੰਦਾ ਸੀ।
ਕਈ ਵਾਰੀ ਜ਼ਿਦ ਕਰ ਕੇ ਯਾਰੋ, ਅਪਣੀ ਗੱਲ ਮਨਾ ਲੈਂਦੇ ਸਾਂ,
ਟਿੱਚ ਸਮਝਦੇ ਸਾਂ ਬੇਬੇ ਨੂੰ, ਪਰ ਬਾਪੂ ਦਾ ਡਰ ਹੁੰਦਾ ਸੀ।
ਆਥਣ ਵੇਲੇ ਮੱਝਾਂ ਲੈ ਕੇ, ਟੋਭੇ ਦੇ ਵਿੱਚ ਜਾ ਵੜਦੇ ਸਾਂ,
ਫੜ ਕੇ ਮਹਿੰ ਦੀ ਪੂਛ ਨਹਾਉਣਾ, ਡੋਬੂ ਜਲ ਨਾ ਤਰ ਹੁੰਦਾ ਸੀ।
ਜੇਕਰ ਕੋਈ ਮਰ ਜਾਣੀ ‘ਮਰ’ ਜਾਂਦੀ ਹਾਣੀ ਚੋਬਰ ‘ਤੇ ਤਾਂ,
ਇਸ ਗੱਲ ਦਾ ਚਰਚਾ ਹਰ ਹੱਟੀ, ਭੱਠੀ ਤੇ ਘਰ ਘਰ ਹੁੰਦਾ ਸੀ।
ਸ਼ਹਿਰੋਂ ਹਟਵੇਂ ਵਸਦੇ ਪਿੰਡ ‘ਚ, ਓਦੋਂ ਕੋਈ ਠੇਕਾ ਨਈਂ ਸੀ,
ਚਾਚਾ ਘਰ ਵਿੱਚ ਕੱਢ ਲੈਂਦਾ ਸੀ, ਛਾਪੇ ਦਾ ਨਾ ਡਰ ਹੁੰਦਾ ਸੀ।
ਤਾਏ ਸੋਹਣੇ ਕੀ ਖੂਹੀ ਤੋਂ, ਤੌੜੇ ਭਰਦੇ ਸਾਂ ਪਾਣੀ ਦੇ,
ਪਿੰਡ ‘ਚ ਕੋਈ ਨਲਕਾ ਨਈਂ ਸੀ, ਨਾ ਕੋਈ ਜਲ-ਘਰ ਹੁੰਦਾ ਸੀ।
ਪੂਰੇ ਇੱਕ ਵਰ੍ਹੇ ਦੇ ਪਿੱਛੋਂ, ਵੈਸਾਖੀ ਦੇ ਮੇਲੇ ਜਾਣਾ,
ਜਾਂ ਫਿਰ ਮਾਘੀ ਨ੍ਹਾ ਕੇ ਆਉਣੀ, ਇਹ ਮੇਲਾ ਮੁਕਸਰ ਹੁੰਦਾ ਸੀ।
ਅੱਧੀ ਰਾਤੋਂ ਗੋਰੇ ਸਾਵੇ, ਦੀ ਜੋੜੀ ਨੂੰ ਹਲ਼ ਜੋਅ ਲੈਣਾ,
ਸੂਰਜ ਚੜ੍ਹਦੇ ਨੂੰ ਲਾ ਜੋਤਾ, ਵਿਹਲਾ ਨਿੱਤ ਘੋਦਰ ਹੁੰਦਾ ਸੀ।
ਖੂਹ ਦੀ ਗਾਧੀ ਅੱਗੇ ਢੱਗੇ, ਜੁੱਤੇ ਹੁੰਦੇ ਚਾੜ੍ਹ ਕੇ ਖੋਪੇ,
ਟਿਕ ਟਿਕ ਕਰ ਕੇ ਖੂਹ ਚਲਦਾ ਸੀ, ਆਡੀਂ ਪਾਣੀ ਭਰ ਹੁੰਦਾ ਸੀ।
ਜੀਤੂ ਟੁੰਡਾ ਵਾਗੀ ਬਣਕੇ, ਰੋਜ਼ੀ ਰੋਟੀ ਤੋਰੀ ਫਿਰਦਾ,
ਕੱਚੀ ਨਹਿਰ ਕਿਨਾਰੇ ਚਾਰਨ, ਲੈ ਜਾਂਦਾ ਡੰਗਰ ਹੁੰਦਾ ਸੀ।
ਵਿਗਿਆਨ ਤਰੱਕੀ ਕਰ ਕੇ ਬੇਸ਼ਕ, ਮੰਗਲ ਤੱਕ ਵੀ ਜਾ ਪੁੱਜਿਐ,
ਨਾ ਲੋੜਾਂ ਥੋੜਾਂ, ਉਹ ਵੇਲਾ, ਹੁਣ ਨਾਲੋਂ ਬਿਹਤਰ ਹੁੰਦਾ ਸੀ।
ਛੱਪੜ ਦੀ ਕਾਲ਼ੀ ਮਿੱਟੀ ‘ਚ ਰਲਾਅ ਕੇ ਤੂੜੀ ਘਾਣੀ ਕਰ ਕੇ
ਕੰਧਾਂ ਕੋਠੇ ਲਿਪਦੇ ਸਾਂ, ਜਦ ਮੀਂਹ ਕਣੀ ਦਾ ਡਰ ਹੁੰਦਾ ਸੀ।
ਦੋ-ਪੋਰੀ ਨਾਲ ਕਣਕ ਬੀਜਦੇ, ਸਾਰੀ ਫ਼ਸਲ ਬਰਾਨੀ ਹੁੰਦੀ,
ਰੱਬੀ ਮੋਘਾ ਫ਼ਸਲਾਂ ਸਿੰਜਦਾ, ਸੋਕੇ ਦਾ ਨਾ ਡਰ ਹੁੰਦਾ ਸੀ।
ਸਾਈਕਲ, ਘੜੀ ਤੇ ਵਾਜਾ ਪੂਰੇ ਪਿੰਡ ‘ਚ ਮਿਲਦੇ ਟਾਂਵੇਂ ਹੀ,
ਸਰਦਾ ਪੁੱਜਦਾ ਉਸ ਨੂੰ ਮੰਨਦੇ, ਇਹ ਕੁਝ ਜਿਸ ਦੇ ਘਰ ਹੁੰਦਾ ਸੀ।
ਧਾਰਾਂ ਡੋਕੇ ਕੱਢਣ ਮੌਕੇ, ਜੀਅ ਭਰ ਕੇ ਲੈਂਦੇ ਸਾਂ ਧਾਰਾਂ,
ਮੱਝਾਂ ਚੋਵਣ ਤੇ ਚੁੰਘਣ ਦਾ, ਇਕ ਵੱਡਾ ਆਹਰ ਹੁੰਦਾ ਸੀ।
ਬੋਹੜਾਂ ਵਾਲੇ ਬੋੜੇ ਖੂਹ ‘ਚ, ਢੱਟਾ ਡਿੱਗ ਕੇ ਡੁੱਬ ਗਿਆ ਤਾਂ,
ਪਿੰਡ ਨੇ ਰਲ਼ ਕੇ ਪਾਠ ਕਰਾਇਆ, ਜੀਕੂੰ ਉਹ ਫ਼ੱਕਰ ਹੁੰਦਾ ਸੀ।
ਸਿਰ ‘ਤੇ ਡੱਬੀਆਂ ਵਾਲਾ ਸਾਫ਼ਾ, ਜੁੱਤੀ ਕੱਢਵੀਂ ਕੰਨੇ ਵਾਲ਼ੀ,
ਚਾਦਰ, ਕਲ਼ੀਆਂ ਵਾਲਾ ਕੁੜਤਾ, ਇਹ ਪਹਿਰਨ ਅਕਸਰ ਹੁੰਦਾ ਸੀ।
ਨਾ ਮੁੰਦਰ ਨਾ ਕੰਨੀਂ ਕੋਕੇ, ਨਾ ਹੀ ਇਤਰ ਫ਼ੁਲੇਲਾਂ ਹੈਸਨ,
ਡੌਲ਼ੀਂ, ਪੱਟੀਂ ਤੇਲ ਦੀ ਮਾਲਸ਼, ਕਰਦਾ ਹਰ ਚੋਬਰ ਹੁੰਦਾ ਸੀ।
ਖੁੱਲ੍ਹਾ ਭੇਦ ਮਰਨ ਦੇ ਮਗਰੋਂ, ਚਾਨਣ ਸਿੰਘ ਗਿਆਨੀ ਜੋ ਸੀ,
ਕੋਰਾ ਅਨਪੜ੍ਹ ਹੋ ਕੇ ਵੀ ਉਹ, ਚੋਟੀ ਦਾ ਕਵੀਸ਼ਰ ਹੁੰਦਾ ਸੀ।
ਤੇਲੂ ਮੱਲ ਰਸੀਲੀਆਂ ਗੱਲਾਂ, ਸੱਥ ‘ਚ ਬੈਠ ਸੁਣਾਉਂਦਾ ਹੁੰਦਾ,
ਮਿਰਚ-ਮਸਾਲਾ ਵੀ ਲਾਉਂਦਾ ਸੀ, ਗੱਲੀਂ ਤਰਕ ਅਸਰ ਹੁੰਦਾ ਸੀ।
ਛੱਪੜ ਕੰਢੇ ਪਿੰਡੋਂ ਬਾਹਰ, ਮੋਨੀ ਸਾਧੂ ਦਾ ਡੇਰਾ ਸੀ,
ਉਸ ਦੇ ਕੋਟ ‘ਚ ਜਾ ਕੇ ਉਸ ਨੂੰ, ਮਿਲ ਸਕਦਾ ਬਸ ਨਰ ਹੁੰਦਾ ਸੀ।
ਚਾਦਰ ਕੱਢਣ ਮੌਕੇ ਅੱਲ੍ਹੜ, ਵੇਲਾਂ ਬੂਟੇ ਪਾਉਂਦੀ ਸੀ ਜਦ,
ਨੈਣਾਂ ਦੇ ਵਿੱਚ ਸੁਪਨਾ ਹੁੰਦਾ, ਸੁਪਨੇ ਵਿਚ ਨੀਂਗਰ ਹੁੰਦਾ ਸੀ।
ਸੁਪਨੇ ਤਕਦੀ ਹੋਈ ਨੱਢੀ, ਵਿੱਚ ਖਿਆਲਾਂ ਡੁੱਬੀ ਹੁੰਦੀ,
ਪੋਟੇ ਸੂਈ ਪੁੜ ਜਾਂਦੀ ਤਦ, ਤੋਪਾ ਨਾ ਕੁਈ ਭਰ ਹੁੰਦਾ ਸੀ।
ਚੂੜੇ ਵਾਲ਼ੀ ਦੁੱਧ ਰਿੜਕਦੀ, ਚਾਟੀ ਵਿੱਚ ਮਧਾਣੀ ਘੁੰਮੇ,
ਮਹਿੰਦੀ ਵਾਲ਼ੇ ਹੱਥਾਂ ਨੂੰ ਇਹ, ਕੁਦਰਤ ਦਿੱਤਾ ਵਰ ਹੁੰਦਾ ਸੀ।
ਉੱਠ ਸਵੇਰੇ ਚੱਕੀ ਝੋਣੀ, ਆਟਾ ਪੀਹਣਾ, ਦਲਣੀਆਂ ਦਾਲਾਂ,
ਔਖਾ ਕੰਮ ਸੀ ਐਪਰ ਯਾਰੋ, ਔਰਤ ਬਾਝ ਨਾ ਕਰ ਹੁੰਦਾ ਸੀ।
ਉੱਖਲੀ ਵਿਚ ਝੋਨੇ ਦੀ ਹਾਲਤ, ਵੇਖ ਬਣੀ ਹੈ ਕਹਿਵਤ ਲਗਦੀ,
ਉੱਖਲੀ ਵਿਚ ਜੇ ਸਿਰ ਦਿੱਤਾ ਤਾਂ, ਮੋਹਲਿਆਂ ਦਾ ਕੀ ਡਰ ਹੁੰਦਾ ਸੀ।
ਨਾ ਕਿਧਰੇ ਪਰਦੂਸ਼ਨ, ਨਾ ਹੀ, ਜ਼ਹਿਰ ਵਲਿੱਸੀ ਵਾ ਹੁੰਦੀ ਸੀ,
ਵਾਤਾਵਰਨ ਬੜਾ ਮਨਮੋਹਣਾ, ਚੌਗਿਰਦਾ ਸੁੰਦਰ ਹੁੰਦਾ ਸੀ।

Tuesday 9 October 2012

ਗੰਗ ਨਹਿਰ ਜੋ ਕਦੇ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਸੀ


ਮਹਾਰਾਜਾ ਗੰਗਾ ਸਿੰਘ ਨੇ 85 ਸਾਲ ਪਹਿਲਾਂ ਉਸ ਵੇਲੇ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਕਢਵਾਈ ਸੀ। ਉਨ੍ਹਾਂ ਨੇ ਪੰਜਾਬ ਤੋਂ ਬੀਕਾਨੇਰ ਰਿਆਸਤ ਦੇ ਮਾਰੂਥਲ ’ਚ ਪਾਣੀ ਲਿਆ ਕੇ ਇਸ ਨੂੰ ਹਰਾ-ਭਰਾ ਕੀਤਾ ਸੀ। ਇਸ ਨਹਿਰੀ ਇਲਾਕੇ ’ਚ ਨਵੇਂ ਸ਼ਹਿਰ ਅਤੇ ਕਸਬੇ ਆਬਾਦ ਕਰਨ ਦੇ ਨਾਲ-ਨਾਲ ਪੂਰੇ ਇਲਾਕੇ ’ਚ ਰੇਲ ਲਾਈਨ ਵੀ ਵਿਛਾਈ ਗਈ। ਬੀਕਾਨੇਰ ਰਿਆਸਤ ਦੇ ਮਾਰੂਥਲ ’ਚ ਨਹਿਰੀ ਪਾਣੀ ਲਿਆਉਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ। ਇਸ ਸਫ਼ਲਤਾ ਲਈ ਰਿਆਸਤ ਦੇ ਮਹਾਰਾਜਿਆਂ ਨੂੰ ਪੌਣੀ ਸਦੀ ਤੋਂ ਵੱਧ ਸਮਾਂ ਲੱਗਿਆ। ਨਹਿਰ ਕੱਢਣ ਦਾ ਵਿਚਾਰ ਇੰਜਨੀਅਰ ਕਨਲ ਦਿਆਸ ਦੇ ਮਨ ਵਿੱਚ 1855 ’ਚ ਆਇਆ। ਉਸ ਵੇਲੇ ਦੇ ਮਹਾਰਾਜਾ ਸਰਦਾਰ ਸਿੰਘ ਇਸ ਵਿਚਾਰ ਨਾਲ ਸਹਿਮਤ ਸਨ ਪਰ ਉਹ ਕੁਝ ਨਾ ਕਰ ਸਕੇ। ਇਸ ਤੋਂ ਬਾਅਦ ਮਹਾਰਾਜਾ ਡੂੰਗਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਬੋਹਰ  ਬਰਾਂਚ ਨੂੰ ਬੀਕਾਨੇਰ ਰਿਆਸਤ ਤੱਕ ਪਹੁੰਚਾ ਦਿੱਤਾ ਜਾਵੇ ਪਰ ਕਾਮਯਾਬੀ ਨਾ ਮਿਲੀ। ਫਿਰ 1887 ’ਚ ਮੁੜ ਨਹਿਰੀ ਪਾਣੀ ਲੈਣ ਲਈ ਕੋਸ਼ਿਸ਼ ਕੀਤੀ ਗਈ।
ਸੰਮਤ 1856 (ਸੰਨ 1899) ’ਚ ਬੀਕਾਨੇਰ ਰਿਆਸਤ ਵਿੱਚ ਬਹੁਤ ਭਿਆਨਕ ਕਾਲ ਪਿਆ। ਇਸ ਨੂੰ ਛਪਣੀਆ ਕਾਲ ਕਿਹਾ ਜਾਂਦਾ ਹੈ। ਬੀਕਾਨੇਰ ਰਿਆਸਤ ਦੇ ਇਤਿਹਾਸ ’ਚ ਸਭ ਤੋਂ ਵੱਡੇ ਇਸ ਕਾਲ ਵੇਲੇ ਦਰੱਖਤਾਂ ਦੇ ਪੱਤੇ ਵੀ ਖ਼ਤਮ ਹੋ ਗਏ ਜਿਨ੍ਹਾਂ ਨੂੰ ਖਾ ਕੇ ਲੋਕ ਅਤੇ ਪਸ਼ੂ ਗੁਜ਼ਾਰਾ ਕਰਦੇ ਸਨ। ਥਾਂ-ਥਾਂ ਮਨੁੱਖਾਂ ਅਤੇ ਪਸ਼ੂਆਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ ਸਨ। ਕਈ ਲਾਸ਼ਾਂ ਦੇ ਲੱਕ ਨਾਲ ਸੋਨੇ ਅਤੇ ਚਾਂਦੀ ਦੇ ਗਹਿਣੇ ਬੰਨ੍ਹੇ ਹੋਏ ਸਨ। ਇਹ ਲਾਸ਼ਾਂ ਅਨਾਜ ਅਤੇ ਪਾਣੀ ਦੀ ਤਲਾਸ਼ ਵਿੱਚ ਦੂਰ-ਦੁਰਾਡੇ ਜਾ ਰਹੇ ਲੋਕਾਂ ਦੀਆਂ ਸਨ ਜੋ ਭੁੱਖ-ਤ੍ਰੇਹ ਨਾਲ ਰਸਤੇ ’ਚ ਹੀ ਖ਼ਤਮ ਹੋ ਗਏ। ਛਪਣੀਏ ਕਾਲ ਨੇ ਮਹਾਰਾਜਾ ਗੰਗਾ ਸਿੰਘ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਮਹਾਰਾਜੇ ਨੇ 1903 ’ਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਨਹਿਰ ਕੱਢਣ ਵਿੱਚ ਮਦਦ ਕੀਤੀ ਜਾਵੇ। 1905 ’ਚ ਪੰਜਾਬ ਦੇ ਚੀਫ਼ ਇੰਜਨੀਅਰ ਆਰ.ਜੀ. ਕੈਨੇਡੀ ਵੱਲੋਂ ਸਤਲੁਜ ਵੈਲੀ ਪ੍ਰੋਜੈਕਟ ਦੀ ਰੂੁਪਰੇਖਾ ਤਿਆਰ ਕੀਤੀ ਗਈ ਤਾਂ ਮਹਾਰਾਜਾ ਗੰਗਾ ਸਿੰਘ ਆਪਣਾ ਪੱਖ ਰੱਖਣ ਲਈ ਲਾਰਡ ਕਰਜ਼ਨ ਕੋਲ ਸ਼ਿਮਲਾ ਪਹੁੰਚੇ ਪਰ ਬਹਾਵਲਪੁਰ ਰਿਆਸਤ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿ ਰਿਪੇਰੀਅਨ ਨਿਯਮ ਮੁਤਾਬਕ ਬੀਕਾਨੇਰ ਰਿਆਸਤ ਦਾ ਇਸ ਪਾਣੀ ’ਤੇ ਕੋਈ ਹੱਕ ਨਹੀਂ ਬਣਦਾ। ਦੂਜੇ ਪਾਸੇ ਪੰਜਾਬ ਦੇ ਗਵਰਨਰ ਸਰ ਡੈਂਜਿਲ ਇਬਟਸਨ ਦੀ ਹਮਦਰਦੀ ਗੰਗਾ ਸਿੰਘ ਨਾਲ ਸੀ। ਉਸ ਵੇਲੇ ਇਸ ਸਬੰਧੀ ਯੋਜਨਾ ਤਾਂ ਬਣ ਗਈ ਜੋ 1912 ਵਿੱਚ ਪਾਸ ਹੋ ਗਈ। 1914 ਤੋਂ 1918 ਤੱਕ ਚੱਲੀ ਪਹਿਲੀ ਆਲਮੀ ਜੰਗ ਕਾਰਨ ਕੰਮ ਫਿਰ ਰੁਕ ਗਿਆ। ਨਹਿਰੀ ਪਾਣੀ ਲੈਣ ਲਈ ਮਹਾਰਾਜਾ ਗੰਗਾ ਸਿੰਘ ਅੰਗਰੇਜ਼ਾਂ ਲਈ ਵਿਦੇਸ਼ਾਂ ’ਚ ਜਾ ਕੇ ਲੜਦਾ ਰਿਹਾ। ਸਤੰਬਰ 1921 ’ਚ ਅਖੀਰ ਪੰਜਾਬ, ਬਹਾਵਲਪੁਰ ਅਤੇ ਬੀਕਾਨੇਰ ਰਿਆਸਤ ਵਿਚਕਾਰ ਸਤਲੁਜ ਘਾਟੀ ਪ੍ਰੋਜੈਕਟ ਸਮਝੌਤਾ ਹੋਇਆ। ਮਹਾਰਾਜਾ ਗੰਗਾ ਸਿੰਘ ਨੇ ਨਹਿਰ ਦੀ ਜ਼ਿੰਮੇਵਾਰੀ ਰੈਵੀਨਿਊ ਕਮਿਸ਼ਨਰ ਜੀ.ਡੀ. ਰੁਡਕਿਨ ਨੂੰ ਸੌਂਪੀ। ਪੂਰੀ ਨਹਿਰ ਕੱਢਣ ’ਤੇ ਤਿੰਨ ਕਰੋੜ ਰੁਪਏ ਖਰਚ ਆਉਣ ਦਾ ਅੰਦਾਜ਼ਾ ਲਾਇਆ ਗਿਆ। ਰਕਮ ਦਾ ਪ੍ਰਬੰਧ ਆਪਣੀ ਅਤੇ ਦੂਜੀਆਂ ਰਿਆਸਤਾਂ ਦੇ ਵੱਡੇ-ਵੱਡੇ ਸੇਠਾਂ ਤੋਂ ਵਿਆਜ ’ਤੇ ਰਕਮ ਲੈ ਕੇ ਕੀਤਾ ਗਿਆ। ਰਕਮ ਦਾ ਪ੍ਰਬੰਧ ਕਰਨ ਲਈ ਵਾਇਸਰਾਏ ਕੌਂਸਲ ਦੇ ਵਿੱਤੀ ਮੈਂਬਰ ਬੇਸਿਲ ਬਲੈਕਟ ਨੇ 1924 ’ਚ ਮਹਾਰਾਜਾ ਨੂੰ ਵਧਾਈ ਦਿੱਤੀ। ਮਹਾਰਾਜਾ ਗੰਗਾ ਸਿੰਘ ਵੱਲੋਂ 5 ਦਸੰਬਰ 1925 ਨੂੰ ਹੁਸੈਨੀਵਾਲਾ ਵਿਖੇ ਗੰਗ ਨਹਿਰ ਦਾ ਨੀਂਹ ਪੱਥਰ ਪੰਜਾਬ ਦੇ ਗਵਰਨਰ ਸਰ ਮੈਲਕਮ ਹੈਲੇ, ਚੀਫ਼ ਜਸਟਿਸ ਆਫ਼ ਪੰਜਾਬ ਸਰ ਸਾਦੀ ਲਾਲ, ਸਤਲੁਜ ਘਾਟੀ ਪ੍ਰੋਜੈਕਟ ਦੇ ਚੀਫ਼ ਇੰਜਨੀਅਰ ਈ.ਆਰ. ਫਾਏ ਦੀ ਮੌਜੂਦਗੀ ਵਿੱਚ ਰੱਖਿਆ ਗਿਆ। ਨਹਿਰ ਦਾ ਨਾਂ ਮਹਾਰਾਜਾ ਗੰਗਾ ਸਿੰਘ ਦੇ ਨਾਂ ’ਤੇ ਗੰਗ ਨਹਿਰ ਰੱਖਿਆ ਗਿਆ। ਹੁਸੈਨੀਵਾਲਾ ਤੋਂ ਸ਼ਿਵਪੁਰ ਹੈੱਡ ਤੱਕ ਨਹਿਰ ਦੀ ਲੰਬਾਈ 129 ਕਿਲੋਮੀਟਰ ਹੈ। ਇਸ ਤੋਂ ਇਲਾਵਾ ਬੀਕਾਨੇਰ ਰਿਆਸਤ ’ਚ ਇਸ ਦੇ ਫੀਡਰ ਅਤੇ ਸ਼ਾਖਾਵਾਂ ਦੀ ਲੰਬਾਈ 850 ਕਿਲੋਮੀਟਰ ਹੈ। ਉਸ ਵੇਲੇ ਇਹ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਸੀ। ਮਹਾਰਾਜਾ ਗੰਗਾ ਸਿੰਘ ਨੇ ਪੰਜਾਬ ਖੇਤਰ ’ਚ ਨਹਿਰ ਅਤੇ ਰੈਸਟ ਹਾਊਸ ਬਣਾਉਣ ਲਈ ਸਾਰੀ ਜ਼ਮੀਨ ਪੰਜਾਬ ਸਰਕਾਰ ਤੋਂ ਮੁੱਲ ਖਰੀਦੀ ਸੀ। ਪੰਜ ਸਾਲ ’ਚ ਚੂਨੇ ਨਾਲ ਤਿਆਰ ਕੀਤੀ ਇਹ ਨਹਿਰ ਹੁਣ ਦੀਆਂ ਸੀਮਿੰਟ-ਬਜਰੀ ਅਤੇ ਇੱਟਾਂ ਨਾਲ ਬਣੀਆਂ ਨਹਿਰਾਂ ਨਾਲੋਂ ਮਜ਼ਬੂਤ ਸੀ। ਬੀਕਾਨੇਰ ਦੇ ਇਤਿਹਾਸ ਵਿੱਚ 26 ਅਕਤੂਬਰ 1927 ਦਾ ਦਿਨ ਸੁਨਹਿਰੀ ਅੱਖਰਾਂ ’ਚ ਲਿਖਿਆ ਗਿਆ। ਦੀਵਾਲੀ ਦੇ ਪਵਿੱਤਰ ਦਿਹਾੜੇ ਮਹਾਰਾਜਾ ਗੰਗਾ ਸਿੰਘ ਨੇ ਸ਼ਿਵਪੁਰ ਹੈੱਡ ਤੋਂ ਨਹਿਰ ਦਾ ਪਾਣੀ ਛੱਡ ਕੇ ਇਸ ਦਾ ਉਦਘਾਟਨ ਕੀਤਾ। ਇਸ ਸੁਨਹਿਰੀ ਮੌਕੇ ਵਾਇਸਰਾਏ ਆਫ਼ ਇੰਡੀਆ ਲਾਰਡ ਇਰਵਿਨ ਪਹੁੰਚੇ। ਉਦਘਾਟਨ ਤੋਂ ਬਾਅਦ ਸੰਬੋਧਨ ਕਰਦਿਆਂ ਮਹਾਰਾਜਾ ਗੰਗਾ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ 29 ਸਾਲ ਦੇ ਇੰਤਜ਼ਾਰ ਤੋਂ ਬਾਅਦ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਧ ਖ਼ੁਸ਼ੀ ਦਾ ਦਿਨ ਆਇਆ ਹੈ। ਅੱਜ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਪੂਰਾ ਹੋਇਆ ਹੈ। ਇਸ ਮਕਸਦ ’ਚ ਸਹਿਯੋਗ ਕਰਨ ਵਾਲਿਆਂ ਦਾ ਉਨ੍ਹਾਂ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੋਧਪੁਰ, ਕਿਸ਼ਨਗੜ੍ਹ, ਸੀਤਾਪਾਊ, ਜੰਮੂ-ਕਸ਼ਮੀਰ, ਕੋਠਾਅ, ਦਾਤੀਆ, ਨਵਾਂਨਗਰ, ਪਾਲਮਪੁਰ, ਵਾਂਕਰ, ਅਲੀਪੁਰ, ਸਾਂਗਲੀ, ਦਾਂਤਾ, ਲੋਹਾਰੂ ਦੇ ਰਾਜਾ, ਮਹਾਰਾਜਾ ਅਤੇ ਨਵਾਬ ਪਹੁੰਚੇ। ਇਸ ਤੋਂ ਇਲਾਵਾ ਮਹਾਰਾਜਾ ਗੰਗਾ ਸਿੰਘ ਦੇ ਮਿੱਤਰ ਪੰਡਿਤ ਮੋਹਨ ਮਾਲਵੀਆ (ਫਾਊਂਡਰ ਅਤੇ ਵਾਈਸ ਚਾਂਸਲਰ ਆਫ਼ ਬਨਾਰਸ ਹਿੰਦੂ ਯੂਨੀਵਰਸਿਟੀ), ਸਰ ਭੁਪਿੰਦਰ ਨਾਥ ਮਿੱਤਰਾ (ਹਾਈ ਕਮਿਸ਼ਨਰ ਫ਼ਾਰ ਇੰਡੀਆ ਇਨ ਲੰਡਨ), ਐੱਸ.ਆਰ. ਦਾਸ  (ਲਾਅ ਮੈਂਬਰ ਭਾਰਤ ਸਰਕਾਰ), ਕਨਲ ਹਕਸਰ, ਰਸਬਰੁਕ ਵਿਲੀਅਮ, ਕਾਜ਼ੀ ਅਜੀਜੂਦੀਨ ਅਹਿਮਦ (ਸਾਰੇ ਮੰਤਰੀ), ਸਰ ਮੈਲਕਮ ਹੈਲੇ (ਗਵਰਨਰ ਆਫ਼ ਪੰਜਾਬ) ਆਦਿ ਹਾਜ਼ਰ ਸਨ। ਕਿੰਗ ਜਾਰਜ ਪੰਜਵੇਂ ਨੇ ਇੰਗਲੈਂਡ ਤੋਂ ਕੇਬਲਗਰਾਮ ਭੇਜ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਰਿਆਸਤ ’ਚ ਨਹਿਰੀ ਪਾਣੀ ਮਿਲਣ ਨਾਲ ਮੁਸ਼ਕਲਾਂ ਘੱਟ ਹੋਣਗੀਆਂ।ਟਾਈਮਜ਼ ਆਫ ਇੰਡੀਆ ਅਖ਼ਬਾਰ ਨੇ ਗੰਗ ਨਹਿਰ ਦੇ ਉਦਘਾਟਨ ਅਤੇ ਨਹਿਰ ਦੀ ਮਹੱਤਤਾ ਬਾਰੇ ਸੰਪਾਦਕੀ ਲੇਖ ਲਿਖਿਆ ਸੀ। ਮਹਾਰਾਜਾ ਗੰਗਾ ਸਿੰਘ ਨੇ ਖ਼ੁਦ ਹਲ ਚਲਾ ਕੇ ਛੋਲਿਆਂ ਦੀ ਬਿਜਾਈ ਦੀ ਸ਼ੁਰੂਆਤ ਕੀਤੀ। ਗੰਗ ਨਹਿਰ ਨਾ ਬਣਦੀ ਤਾਂ ਭਾਰਤ ਦਾ ਨਕਸ਼ਾ ਹੋਰ ਹੋਣਾ ਸੀ। ਵੰਡ ਵੇਲੇ ਪਾਕਿਸਤਾਨ, ਸ੍ਰੀਗੰਗਾਨਰ ਜ਼ਿਲ੍ਹੇ ਦੇ ਇਸ ਖੇਤਰ ’ਤੇ ਆਪਣਾ ਦਾਅਵਾ ਜਤਾ ਰਿਹਾ ਸੀ ਪਰ ਮਹਾਰਾਜਾ ਗੰਗਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮਹਾਰਾਜਾ ਸਾਦੁਲ ਸਿੰਘ ਨੇ ਲਾਰਡ ਮਾਊਂਟਬੈਟਨ ਨਾਲ ਆਪਣੇ ਨਿੱਜੀ ਸਬੰਧਾਂ ਕਾਰਨ ਇਹ ਇਲਾਕਾ ਪਾਕਿਸਤਾਨ ’ਚ ਜਾਣ ਤੋਂ ਬਚਾਇਆ। ਲਾਰਡ ਮਾਊਂਟਬੈਟਨ ਨੇ ਵੀ ਕਿਹਾ ਸੀ ਕਿ ਜੇ ਇਹ ਨਹਿਰੀ ਇਲਾਕਾ ਪਾਕਿਸਤਾਨ ਚਲਿਆ ਗਿਆ ਤਾਂ ਸਦੀਆਂ ਤੋਂ  ਵੀਰਾਨ ਬੀਕਾਨੇਰ ਰਿਆਸਤ ਪਾਣੀ ਦੀ ਅਣਹੋਂਦ ਕਾਰਨ ਫਿਰ ਵੀਰਾਨ ਹੋ ਜਾਵੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਹੁਸੈਨੀਵਾਲਾ ਵੀ ਗੰਗ ਨਗਰ ਦੇ ਹੈੱਡ ਕਾਰਨ ਭਾਰਤ ’ਚ ਰਹਿ ਗਿਆ ਸੀ।                             


ਜਗਜੀਤ ਸਿੰਘ ਖੱਖ
ਮੋਬਾਈਲ: 097729-20166

ਜੇ ਕੁੜੀ ਹੁੰਦੀ ਆਹ ਦਿਨ ਤਾਂ ਨਾ ਵੇਖਣੇ ਪੈਂਦੇ


ਜਿਨ੍ਹਾਂ ਦੇ ਕੁੜੀ ਨਹੀਂ ਹੁੰਦੀ, ਮੁੰਡੇ ਹੀ ਹੁੰਦੇ ਹਨ ਉਨ੍ਹਾਂ ਦੇ ਘਰਾਂ ਵਿਚੋਂ ਕੁਝ ਗੁਆਚਿਆ-ਗੁਆਚਿਆ ਜੇਹਾ ਜਾਪਦਾ ਹੁੰਦਾ, ਉਨ੍ਹਾਂ ਦੇ ਘਰਾਂ ਦੇ ਰੰਗ ਢੰਗ , ਬੋਲ-ਪਾਣੀ ਬੇ-ਇਤਬਾਰੇ ਜੇਹੇ ਹੋ ਜਾਂਦੇ। ਉਨ੍ਹਾਂ ਘਰਾਂ ਦੇ ਜੀਆਂ ਦੀ ਸੋਚਣੀ ਕੋਮਲ ਅਹਿਸਾਸਾਂ ਤੋਂ ਵੰਚਿਤ ਹੋ ਜਾਂਦੀ ਹੈ। ਧੀ ਭੈਣ, ਲੜਕੀ ਦੀ ਹੋਂਦ ਦੇ ਬਗੈਰ ਉਨ੍ਹਾਂ ਘਰਾਂ 'ਚੋਂ ਅਪਣੱਤ, ਸ਼ਿਸ਼ਟਾਚਾਰ ਅਤੇ ਭਾਈਚਾਰਕ ਸਾਂਝਾਂ ਨੂੰ ਉੱਚਾ ਕਰਨ ਵਾਲੀ ਗੱਲ ਮਨਫ਼ੀ ਹੋ ਜਾਂਦੀ ਹੈ।

ਸ਼ਹਿਰ 'ਚ ਸਾਡਾ ਇਕ ਸ਼ਾਮ ਨੂੰ ਸੈੇਰ ਕਰਨ ਵਾਲਾ ਮਿੱਤਰ ਦਸੌਂਧਾ ਸਿੰਹੁ (ਫਰਜ਼ੀ ਨਾਂਅ) ਹੈ ; ਬਹੁਤ ਹੀ ਠੰਡੇ ਸ਼ਾਂਤ ਸੁਭਾਅ ਵਾਲਾ, ਦੁਨੀਆਂਦਾਰੀ ਦੀ ਉਸ ਨੂੰ ਪਾਹ ਹੀ ਨਹੀਂ ਲੱਗੀ । ਨਸ਼ੇ ਤੋਂ ਬਹੁਤ ਹੀ ਦੂਰ, ਦਾਰੂ ਦਾ ਖਾਲੀ ਪਊਆ ਵੀ ਉਸ ਦੇ ਘਰੋਂ ਨਹੀਂ ਮਿਲ ਸਕਦਾ। ਉਸ ਦੀ ਘਰਵਾਲੀ ਵੀ ਉਸੇ ਵਰਗੀ ਬਾਹਲੀ ਹੀ ਸਾਊ ਸਾਰਾ ਦਿਨ ਘਰ ਦੇ ਕੰਮਾਂ ਵਿਚ ਹੀ ਖਚਿਤ । ਉਨਾਂ ਦੇ ਕੁੜੀ ਹੈ ਨਹੀਂ, ਦੋ ਮੁੰਡੇ ਹੀ ਹਨ। ਦੋਨੋਂ ਈ ਦਬੰਗੜ। ਵੱਡਾ ਤਾਂ ਬਾਹਲਾ ਹੀ ਅਲੱਥ , ਭੂੰਡਾਂ ਦੀ ਖੱਖਰ ਸਿਰੇ ਦਾ ਪੰਗੇਬਾਜ਼। ਦੋਵਾਂ ਜੀਆਂ ਦਾ ਨੱਕ ਵਿਚ ਦਮ ਕਰ ਰੱਖਿਆ। ਦਸੌਂਧੇ ਦੀ ਘਰਵਾਲੀ ਨੂੰ ਗੈਂਠੀਆਂ ਹੈ; ਜੋੜਾਂ ਚੋਂ ਪੀੜਾਂ ਨਿਕਲਦੀਆਂ। ਚੁੱਲੇ ਚੌਂਕੇ ਦੀ ਸਾਂਭ-ਸੰਭਾਲ ਬਹੁਤ ਹੀ ਔਖੀ ਹੋ ਕੇ ਕਰਦੀ। ਵੱਡਾ ਮੁੰਡਾ ਅਠਾਈਆਂ ਦਾ ਹੋ ਗਿਆ ਪਰ ਉਹ ਵਿਆਹ ਕਰਵਾਉਣ ਲਈ ਕੋਈ ਸਿਰਾ ਨਹੀਂ ਫੜਾ ਰਿਹਾ। ਘਤਿੱਤਾਂ-ਉਲਾਂਭੇ ਵਾਧੂ ਮੋਟਰ ਸਾਈਕਲ ਦੇ ਚੰਗਿਆੜੇ ਕਢਾਈ ਰੱਖਦਾ। ਦਸੌਂਧਾ ਸਿੰਹੁ ਨੇ ਸਾਕ-ਸਬੰਧੀਆਂ ਨੂੰ ਕਹਿ ਕੁਹਾ ਕੇ ਬਹੁਤ ਜ਼ੋਰ ਲਾਇਆ ਕਿ ਮੁੰਡਾ ਵਿਆਹ ਕਰਵਾ ਲਵੇ ਤਾਂ ਜੋ ਉਸਦੀ ਘਰਵਾਲੀ ਨੂੰ ਸੁਖ ਦਾ ਸਾਹ ਮਿਲ ਸਕੇ। ਕਈ ਦੱਸਾਂ ਪਈਆਂ, ਚਾਰ ਪੰਜ ਥਾਵਾਂ ਵੀ ਵੇਖੀਆਂ ਪਰ ਮੁੰਡਾ ਕੋਈ ਨਾ ਕੋਈ ਨੁਕਸ ਜੇਹਾ ਕੱਢ ਕੇ ਵਿਆਹ ਕਰਾਉਣ ਤੋਂ ਟਾਲਾ ਜੇਹਾ ਕਰ ਜਾਂਦਾ ਤੇ ਗੱਲ ਨੂੰ ਟਰਕਾਈ ਜਾਂਦਾ ।

ਮੋਠੂ ਮਲੰਗਾ ! ਇਕ ਦਿਨ ਸਾਡਾ ਇਹ ਬੇਲੀ ਦਸੌਧਾ ਸਿੰਹੁ ਆਪਣਾ ਰੋਣਾ ਰੋਂਦਾ ਹੋਇਆ ਸਾਨੂੰ ਆਂਹਦਾ - ਭਰਾ ਜੀ! ਔਲਾਦ ਨੇ ਬਹੁਤ ਦੁਖੀ ਕਰ ਛਡਿਆ । ਘਰਵਾਲੀ ਨੂੰ ਰੋਟੀ ਪਕਾਉਣੀ ਔਖੀ ਹੋਈ ਪਈ ਏ। ਵੱਡੇ ਲੜਕੇ 'ਤੇ ਵਿਆਹ ਕਰਵਾਣ ਲਈ ਜ਼ੋਰ ਪਾਂਉਂਦੇ ਹਾਂ ਤਾਂ ਉਹ ਉੱਲੂ ਦਾ ਪੁੱਤਰ, ਕਿਸੇ ਗੱਲ 'ਤੇ ਹੀ ਨਹੀਂ ਆਉਂਦਾ। ਆਪ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਮੇਰੀ ਮਦਦ ਕਰੋ। ਸਾਡੇ ਨਜ਼ਦੀਕੀ ਰਿਸ਼ਤੇਦਾਰ ਰਿਸ਼ਤਾ ਕਰਵਾ ਰਹੇ ਨੇ। ਘਰ ਬਹੁਤ ਚੰਗਾ ਸੁਣੀਂਦਾ। ਇਸ ਐਤਵਾਰ ਨੂੰ ਅਸੀਂ ਲੜਕੀ ਨੂੰ ਦੇਖਣ ਜਾਣ ਦੀ ਵਿਚਾਰ ਬਣਾਈ ਏ। ਤੁਸੀਂ ਚਾਰ ਪੰਜ ਜਣੇ ਫਲਾਣਾ-ਫਲਾਣਾ ਸਾਡੇ ਨਾਲ ਚੱਲੋ। ਤੁਸੀਂ ਨਾਲ ਹੋਏ ਤਾਂ, ਲੜਕੀ ਨੂੰ ਦੇਖ ਕੇ ਲੜਕਾ ਨਾਂਹ-ਨੁੱਕਰ ਨਹੀਂ ਕਰ ਸਕੇਗਾ।

ਦਸੌਂਧਾ ਸਿੰਹੁ ਨੇ ਵੱਡੀ ਗੱਡੀ ਕਰਵਾ ਲਈ। ਉਸ ਦੇ ਪਰਿਵਾਰ ਸਮੇਤ ਅਸੀਂ ਪੰਜ ਕੁ ਜਣੇ ਐਤਵਾਰ ਨੂੰ ਕੁੜੀ ਵਾਲੇ ਘਰ ਜਾ ਪਹੁੰਚੇ। ਕੁੜੀ ਵਾਲਿਆਂ, ਖੂਬ ਸੇਵਾ ਕੀਤੀ, ਕੁੜੀ ਬਹੁਤ ਹੀ ਸਲੀਕੇ ਨਾਲ, ਖੁਦ ਹੀ ਸਭ ਨੂੰ ਕੋਕੇ-ਕੋਲੇ ਕਾਜੂ ਨਮਕੀਨ ਵਗੈਰਾ ਟਰੇਅ ਵਿਚ ਰੱਖ ਕੇ ਵਰਤਾ ਕੇ ਗਈ। ਸਾਰਿਆਂ ਨੂੰ ਘਰ ਦਾ ਰੰਗ-ਢੰਗ ਚੰਗਾ ਜੇਹਾ ਲੱਗਿਆ ਤੇ ਕੁੜੀ ਜੱਚਦੀ ਜਾਪੀ। ਫੇਰ ਅਸੀਂ ਦਸੌਂਧਾ ਸਿੰਹੁ ਨੂੰ ਕਿਹਾ ਗੱਲ ਸੁਣ ! ਕੱਲ੍ਹ ਨੂੰ ਮੁੰਡਾ ਏਹ ਨਾ ਕਹਿ ਦੇਵੇ ਕਿ ਮੇਰਾ ਰਿਸ਼ਤਾ ਤਾਂ ਦਬਾਅ ਜੇਹੇ ਹੇਠ ਕਰ ਦਿੱਤਾ, ਤੁਸੀਂ ਮੁੰਡੇ ਕੁੜੀ ਨੂੰ ਇਕੱਲਿਆਂ ਬਿਠਾ ਕੇ ਇਨ੍ਹਾਂ ਦੀਆਂ ਗੱਲਾਂ ਕਰਵਾ ਦਿਉ ; ਕਈ ਵਾਰ ਇਉਂ ਨੇੜਤਾ ਜੇਹੀ ਬਾਹਲੀ ਵਧ ਜਾਂਦੀ ਐ...। ਦੋਵਾਂ ਨੂੰ ਇਕ ਪਾਸੇ ਵੱਖਰੇ ਬੈਠਾ ਕੇ ਗੱਲਾਂ ਕਰਵਾ ਦਿੱਤੀਆਂ। ਮੁੰਡਾ ਰਾਜ਼ੀ ਹੋ ਗਿਆ ਤੇ ਉਸਨੇ ਹਾਂ ਕਰ ਦਿੱਤੀ। ਦਸੌਂਧਾ ਸਿੰਹੁ ਹੁਰਾਂ ਨੇ ਸੂਟ ਵਗੈਰਾ ਤੇ ਹੋਰ ਨਿੱਕ-ਸੁੱਕ ਜੋ ਨਾਲ ਲਿਆਂਦਾ ਸੀ ਉਸੇ ਵਕਤ ਹੀ ਰਿਸ਼ਤਾ ਪੱਕਾ ਤੇ ਰੋਕ ਦੀ ਰਸਮ ਕਰ ਦਿੱਤੀ। ਦੂਜੇ ਪਾਸਿਉਂ ਕੁੜੀ ਵਾਲਿਆਂ ਨੇ ਇਕਵੰਜਾ ਸੌ ਰੁਪਏ ਮੁੰਡੇ ਦੀ ਝੋਲੀ ਪਾ ਦਿੱਤੇ। ਉਥੇ ਬੈਠਿਆਂ ਹੀ ਤਿੰਨਾਂ ਕੁ ਮਹੀਨਿਆਂ ਨੂੰ ਵਿਆਹ ਕਰ ਦੇਣ ਦੀ ਸਹਿਮਤੀ ਪ੍ਰਗਟ ਕਰ ਦਿੱਤੀ। ਸਾਰੇ ਖੁਸ਼ ਬਈ ਮਿਹਨਤ ਪੱਲੇ ਪੈ ਗਈ ਪੱਕ-ਠੱਕ ਹੋ ਹੀ ਗਿਆ ਹੈ।

ਮੋਠੂ ਮਲੰਗਾ ! ਆਪਾਂ ਗੱਲ ਕੀਤੀ ਸੀ ਬਈ ਜਿਨ੍ਹਾਂ ਦੇ ਕੁੜੀ ਨਹੀਂ ਹੁੰਦੀ ਉਨ੍ਹਾਂ ਦੇ ਘਰਾਂ ਦਾ ਬੇਵਿਸ਼ਵਾਸਾ, ਬੇਇਤਬਾਰਾ ਜੇਹਾ ਮਾਹੌਲ ਹੁੰਦਾ। ਮਹੀਨੇ ਕੁ ਬਾਦ ਜਦ ਕੁੜੀ ਵਾਲਿਆਂ ਨੇ ਵਿਆਹ ਦੀ ਤਰੀਕ ਪੱਕੀ ਕਰਨ ਲਈ ਗੱਲ ਚਲਾਈ ਤਾਂ ਦਸੌਂਧਾ ਸਿੰਹੁ ਦਾ ਮੁੰਡਾ ਹੋਰ ਈ ਬੋਲੀ ਬੋਲਣ ਲੱਗ ਪਿਆ-ਮੈਂ ਅਜੇ ਵਿਆਹ ਨਹੀਂ ਕਰਵਾਉਣਾ, ਮੇਰਾ ਕੋਈ ਮੂਡ ਨਹੀਂ ਮੈਂ ਤਾਂ ਅਜੇ ਦੋ ਸਾਲ ਨਹੀਂ ਕਰਾਉਣਾ...। ਕੁੜੀ ਵਾਲੇ ਤਿੰਨ ਚਾਰ ਗੇੜੇ ਮਾਰ ਗਏ ਪਰ ਮੁੰਡਾ ਲੱਤ ਹੀ ਨਾ ਲਾਵੇ। ਦਸੌਂਧਾ ਸਿੰਹੁ ਦੀ ਚੱਲੇ ਕੋਈ ਨਾ। ਇਕ ਦਿਨ ਕੁੜੀ ਵਾਲੇ ਇਹ ਸੋਚ ਕੇ ਆ ਗਏ ਬਈ ਮੁੰਡੇ ਵਾਲੇ ਤਾਂ ਕੋਈ ਰਾਹ ਨਹੀਂ ਦੇ ਰਹੇ ,ਗੱਲ ਨੂੰ ਲਟਕਾਈ ਹੀ ਜਾਂਦੇ ਆ। ਕਿਉਂ ਨਾ ਇਨ੍ਹਾਂ ਨਾਲ ਕੱਟਾ-ਕੱਟੀ ਕੱਢ ਲਿਆ ਜਾਵੇ। ਉਹ ਬੰਦੂਕਾਂ ਜੇਹੀਆਂ ਲੈਕੇ ਚਾਣਚੱਕ ਦਸੌਂਧਾ ਸਿੰਹੁ ਦੇ ਘਰੇ ਆ ਉਤਰੇ। ਉਹ ਅਜੇ ਅੰਦਰ ਵੜੇ ਹੀ ਸਨ ਕਿ ਰੱਬ ਜਾਣੇ ਮੁੰਡੇ ਨੂੰ ਕਿਵੇਂ ਪਤਾ ਲੱਗਿਆ, ਉਹ ਟੇਡੇ ਖੜ੍ਹੇ ਮੋਟਰ ਸਾਈਕਲ ਦੇ ਜ਼ੋਰ ਦੀ ਕਿੱਕ ਜੇਹੀ ਠੋਕ ਕੇ ਪਿਛਲੇ ਪਾਸੇ ਦੀ ਫੁਰਰ ਕਰਕੇ ਨਿਕਲ ਗਿਆ। ਕੁੜੀ ਵਾਲੇ , ਦਸੌਂਧਾ ਸਿੰਹੁ ਦੇ ਦੁਆਲੇ -ਗੱਲ ਸੁਣ ਉਏ ਵੱਡਿਆ ਮੋਹਤਬਰ ਅੱਜ ਤੈਨੂੰ ਬੰਦਾ ਬਣਾਉਣਾ ਹੀ ਪੈਣਾ, ਉਦੋਂ ਤਾਂ ਤਿੜਕੇ ਸ਼ਗਨ ਝੋਲੀ ਪਵਾ ਲਿਆ ਸੀ। ਅੱਜ ਕਰਦੇਂ ਕੱਲ੍ਹ ਕਰਦੇਂ; ਲਾਰੇ ਜੇਹੇ ਲਾਈ ਜਾਨੈ; ਬੰਦਿਆਂ ਵਾਂਗੂੰ ਗੱਲ ਕਿਉਂ ਨਹੀਂ ਕਰਦਾ...। ਸੋਫੇ 'ਤੇ ਬੈਠਾ ਦਸੌਂਧਾ ਸਿੰਹੁ ਹੱਥ ਜੋੜੀ ਕਹੀ ਜਾਵੇ - ਭਾਈ ਸਾਹਿਬ ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਆਉਂਦੇ ਐਤਵਾਰ ਕਰਨ ਨੂੰ ਤਿਆਰ ਹਾਂ। ਗੰਦੀ ਔਲਾਦ ਦਾ ਕੀ ਕਰਾਂ। ਮੁੰਡਾ ਦਗਾ ਦੇ ਰਿਹਾ। ਅਸੀਂ ਤਾਂ ਖੁਦ ਚਾਹੁੰਦੇ ਹਾਂ ਕਦ ਅਸਾਂ ਦੇ ਬਹੂ ਆਵੇ ਤੇ ਰੋਟੀ ਪਕਾਵੇ... ਸੁਣ ਕੇ ਕੁੜੀ ਵਾਲੇ ਜਾਣ ਗਏ; ਬੇਕਾਰ ਬੰਦਾ ਹੈ ਇਸ ਨਾਲ ਬਹਿਸਣਾ ਪੂਰੀ ਮੂਰਖਤਾ ; ਔਲਾਦ ਵੀ ਜਿਸ ਦੇ ਕੰਟਰੋਲ 'ਚ ਨਹੀਂ ਉਹ ਬੰਦਾ ਕੀ ਹੋਇਆ। ਉਹ ਉਚਾ ਨੀਵਾਂ ਜੇਹਾ ਆਖ ਕੇ ਮਾਰੀ ਦੇ ਵਾਪਸ ਹੋ ਗਏ।

ਮੋਠੂ ਮਲੰਗਾ! ਹੁਣ ਦਸੌਂਧਾ ਸਿੰਹੁ ਦੀ ਜੋ ਘਰਵਾਲੀ ਹੈ ਉਸ ਤੋਂ ਚੱਜ ਨਾਲ ਕੁਝ ਨਹੀਂ ਹੁੰਦਾ। ਰਸੋਈ ਕੱਪੜੇ ਲੀੜੇ ਧੋਣ ਦਾ ਬਾਹਲਾ ਕੰਮ ਦਸੌਂਧਾ ਸਿੰਹੁ ਨੂੰ ਆਪ ਹੀ ਕਰਨਾ ਪੈਂਦਾ। ਕੱਛੇ ਪਜਾਮੇ ਨਿਚੋੜ ਨਿਚੋੜ ਆਪ ਹੀ ਤਾਰ 'ਤੇ ਪਾ ਰਿਹਾ ਹੁੰਦਾ। ਘਰ ਵਾਲੀ ਬੈਠਵਾਂ ਕੰਮ ਹੀ ਕਰਦੀ ਹੈ। ਕਦੇ ਕਦੇ ਜਦ ਦਸੌਂਧਾ ਸਿੰਹੁ ਬਹੁਤ ਹੀ ਅਵਾਜ਼ਾਰ ਦੁਖੀ ਹੋ ਜਾਂਦਾ; ਬਾਹਲਾ ਹੀ ਅੱਕ ਜਾਂਦਾ ਤਾਂ ਉਹ ਸਾਰਾ ਭਾਂਡਾ ਘਰਵਾਲੀ ਦੇ ਸਿਰ ਹੀ ਭੰਨਦਾ ਆਖਦਾ - ਤੂੰ ਸਪੋਲੀਏ ਜੰਮ ਦਿੱਤੇ ਜੇ ਕੁੜੀ ਜੰਮੀ ਹੁੰਦੀ ਆਹ ਦੁੱਖ ਤਾਂ ਨਾ ਵੇਖਣਾ ਪੈਂਦਾ। ਤਾਂ ਘਰਵਾਲੀ ਦਾ ਜਵਾਬ ਹੁੰਦਾ - ਕਿੰਨੇ ਵਾਰ ਕਿਹਾ ਸੀ ਆਪਾਂ ਰੱਬ ਅੱਗੇ ਅਰਜ਼ੋਈ ਕਰੀਏ ਰੱਬਾ ਐਤਕੀਂ ਕੁੜੀ ਦੇ ਦੇ। ਪਰ ਤੂੰ ਤਾਂ -ਜੋੜੀ ਬਣ ਜੇ ਜੋੜੀ ਬਣ ਜੇ -ਦੀ ਜ਼ਿਦ ਫੜ੍ਹ ਕੇ ਸੁੱਖਾਂ ਤੇ ਸੁੱਖਾਂ ਸੁੱਖੀਆਂ ਕਿਸੇ ਡੇਰੇ ਤੀਰਥ ਦਾ ਨਹਾਉਣ ਨਹੀਂ ਛੱਡਿਆ : ਜੇ ਮੇਰੀ ਮੰਨੀ ਹੁੰਦੀ ਤਾਂ ਆਹ ਦਿਨ ਨਾ ਵੇਖਣੇ ਪੈਂਦੇ ਕੁੜੀ ਹੁੰਦੀ ਘਰ ਦਾ ਰੂਪ ਹੀ ਹੋਰ ਹੋਣਾ ਸੀ।

ਗੱਜਣਵਾਲਾ ਸੁਖਮਿੰਦਰ

ਸਤਿਗੁਰ ਸ਼ਬਦ ਉਜਾਰੋ ਦੀਪਾ


ਸ਼ਬਦ ਗੁਰੂ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ ਜੋ ਪ੍ਰਥਮ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਰੰਭ ਤੋਂ ਹੀ ਦ੍ਰਿੜ ਕਰਵਾਇਆ। ਗੁਰਬਾਣੀ ਵਿਚ ਸ਼ਬਦ ਕੋਈ ਰੋਜ਼ ਭਾਸ਼ਾ ਵਿਚ ਲਿਖਣ ਬੋਲਣ ਵਾਲਾ ਇਕ ਸਾਧਾਰਨ ਲਫਜ਼ ਨਹੀਂ ਬਲਕਿ ਇਹ ਰੱਬੀ ਹੁਕਮ, ਪਰਮਾਤਮਾ ਦੀ ਸੱਦ ਜਾਂ ਇਲਾਹੀ ਨਾਦ ਹੈ ਜੋ ਜਗਿਆਸੂ ਦਾ ਸਿੱਧਾ ਸੰਬੰਧ ਉਸ ਅਦ੍ਰਿਸ਼ਟ ਅਗੰਮ ਤੇ ਅਗੋਚਰ ਪਰਮ-ਪੁਰਖ ਨਾਲ ਜੋੜਦਾ ਹੈ। ਗੁਰਬਾਣੀ ਵਿਚ ਸ਼ਬਦ ਅਤੇ ਬਾਣੀ ਪ੍ਰਾਯਵਾਚੀ ਅਰਥਾਤ ਇਕ ਦੂਜੇ ਦੇ ਪੂਰਕ ਸ਼ਬਦ ਹਨ। ਇਹ ਸ਼ਬਦ ਅਥਵਾ ਬਾਣੀ ਸਤਿਗੁਰੂ ਨੂੰ ਦੈਵੀ ਆਵੇਸ਼ ਨਾਲ ਪ੍ਰਾਪਤ ਹੁੰਦੀ ਰਹੀ। ਇਹ ਸ਼ਬਦ ਜਾਂ ਬਾਣੀ ਕੋਈ ਸਧਾਰਨ ਕਵਿਤਾ ਜਾਂ ਗੀਤ ਨਹੀਂ ਬਲਕਿ ਇਹ ਤਾਂ ਕਰਤਾ ਪੁਰਖ ਦੀ ਬ੍ਰਹਮ ਵੀਚਾਰ ਅਤੇ ਕੀਰਤ ਹੈ। ‘ਲੋਗੁ ਜਾਨੈ ਇਹੁ ਗੀਤ ਹੈ ਇਹੁ ਤਉ ਬ੍ਰਹਮ ਬੀਚਾਰ।’ ਇਸ ਬਾਣੀ ਦੀ ਸ਼ੁਧਤਾ ਅਤੇ ਪ੍ਰਮਾਣਿਕਤਾ ਕਾਇਮ ਰੱਖਣ ਲਈ ਗੁਰੂ ਪਾਤਸ਼ਾਹ ਨੇ ਆਰੰਭ ਤੋਂ ਹੀ ਇਸ ਨੂੰ ਲਿਖਤ ਰੂਪ ਵਿਚ ਪੋਥੀ ਸਾਹਿਬ ਵਿਚ ਸੰਭਾਲਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ ਪੋਥੀ ਸਾਹਿਬ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਆਧਾਰ ਬਣੀ। ਪੰਚਮ ਪਾਤਸ਼ਾਹ ਨੇ ਉਨ੍ਹਾਂ ਹਿੰਦੂ ਭਗਤਾਂ ਤੇ ਮੁਸਲਮਾਨ ਸੂਫੀ ਫਕੀਰਾਂ ਦੇ ਉਸ ਕਲਾਮ ਨੂੰ ਹੀ ਪ੍ਰਵਾਨ ਕੀਤਾ ਜੋ ਸੱਚ ਦੀ ਕਸਵੱਟੀ ਉੱਤੇ ਤੇ ਸ਼ਰਧਾ ਦੇ ਧਰਮ ਕੰਡੇ ਉੱਤੇ ਪੂਰੀ ਤੁਲ ਗਈ, ‘ਮਨੁ ਸਚੁ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ।’ ਨਿਰੋਲ ਇਲਮ ਦੇ ਭਾਰ ਥੱਲੇ ਚਿੱਬੀ ਹੋਈ ਅਤੇ ਅਨੁਭਵ ਵਿਹੂਣੀ ਬਾਣੀ ਪ੍ਰਵਾਨ ਨਹੀਂ ਕੀਤੀ। ਪੰਚਮ ਪਾਤਸ਼ਾਹ ਨੇ ਪ੍ਰਭੂ ਪਰਮਾਤਮਾ ਵੱਲੋਂ ਪ੍ਰਾਪਤ ਹੋਈ ਬਾਣੀ ਵਿਚ ਸ਼ਾਮਿਲ ਕਰ ਤੇ ਸਾਰੀ ਬਾਣੀ ਨੂੰ ਇਕੱਤਰ ਅਤੇ ਸੰਪਾਦਿਤ ਕਰ ਗੁਰਦੁਆਰਾ ਰਾਮਸਰ ਦੇ ਅਸਥਾਨ ’ਤੇ ਭਾਈ ਗੁਰਦਾਸ ਜੀ ਤੋਂ ਤਕਰੀਬਨ ਨੌਂ ਮਹੀਨਿਆਂ ਵਿਚ ਲਿਖਤ ਰੂਪ ਵਿਚ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਗਈ ਅਤੇ ਸੰਨ 1604 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦਾ ਪਹਿਲਾ ਪ੍ਰਕਾਸ਼ ਹੋਇਆ,‘ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ।’
ਦੁਨੀਆਂ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਿਤ ਹਨ, ਪਰ ਵੇਦ, ਸਿਮਰਤੀਆਂ, ਸ਼ਾਸ਼ਤ੍ਰ, ਕਤੇਬ ਅਰਥਾਤ ਕੁਰਾਨ ਸ਼ਰੀਫ, ਅੰਜੀਲ (ਬਾਈਬਲ) ਆਦਿ ਰਿਸ਼ੀ ਮੁਨੀਆਂ ਪੈਗੰਬਰ ਜਾਂ ਅਵਤਾਰ ਵੱਲੋਂ ਇਨ੍ਹਾਂ ਨੂੰ ਲਿਖਤ ਰੂਪ ਨਹੀਂ ਦਿੱਤਾ ਗਿਆ, ਇਹ ਸਰੁੂਤੀ ਗਿਆਨ ਅਥਵਾ ਮੌਖਿਕ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਚੱਲ ਕੇ ਕਈ ਸਦੀਆਂ ਉਪਰੰਤ ਕਲਮਬੰਦ ਹੋਏ। ਇਸੇ ਲਈ ਪ੍ਰਸਿੱਧ ਵਿਦਵਾਨ ਮੈਕਾਲਿਫ ਨੇ ਜ਼ਿਕਰ ਕੀਤਾ ਕਿ ਦੁਨੀਆਂ ਦੇ ਬਹੁਤ ਸਾਰੇ ਮਹਾਨ ਵਿਦਵਾਨਾਂ, ਅਵਤਾਰਾਂ ਤੇ ਪੈਗੰਬਰਾਂ ਨੇ ਆਪਣੇ ਕਲਾਮ ਦੀ ਇਕ ਸਤਰ ਵੀ ਆਪ ਅੰਕਿਤ ਨਹੀਂ ਕੀਤੀ ਅਤੇ ਉਨ੍ਹਾਂ ਬਾਰੇ ਜੋ ਸਾਨੂੰ ਗਿਆਨ ਪ੍ਰਾਪਤ ਹੋਇਆ ਹੈ ਉਹ ਲੰਬੇ ਅਰਸੇ ਬਾਅਦ ਲਿਖੇ ਹੋਣ ਕਰਕੇ ਉਨ੍ਹਾਂ ਦੀ ਪ੍ਰਮਾਣਿਕਤਾ ਦ੍ਰਿੜ ਨਹੀਂ ਕਰਵਾਉਂਦਾ।
(ਗੁਰੂ) ਗ੍ਰੰਥ ਸਾਹਿਬ ਦਾ ਆਰੰਭ ਹਿਸਾਬ ਦੇ ਹਿੰਦਸੇ ਇਕ ੴ  ਅਤੇ ਗੁਰਪ੍ਰਸ਼ਾਦਿ ਤੀਕ ਮੂਲਮੰਤਰ ਹੈ, ਜਿਸ ਦਾ ਭਾਵ ਅਰਥ ਹੈ ਕਿ ਕਰਤਾ ਪੁਰਖ ਕੇਵਲ ਇਕ ਹੈ, ‘ਆਪੀਨ ਆਪੁ ਸਾਜਿਓ ਆਪੀਨ ਰਚਿਓ ਨਾਉ, ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।’ ਉਹ ਪਰਮ ਤੇ ਸਦੀਵੀ ਸਤਿ ਹੈ, ‘ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।’ ਉਸ ਦੀ ਰਚਨਾ ਵੀ ਮਿਥਿਆ ਨਹੀਂ, ‘ਆਪਿ ਸਤਿ ਕੀਆ ਸਭੁ ਸਤਿ।’, ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।’ ਪਰ ਇਹ ਸ੍ਰਿਸ਼ਟੀ ਕਰਤਾ ਪੁਰਖ   ਵਾਂਗ ਸਦੀਵੀ ਸਤਿ ਨਹੀਂ। ਕੁਦਰਤ ਦਾ ਇਹ ਪਸਾਰਾ ਕਈ ਵਾਰ ਹੋਇਆ ਹੈ, ‘ਕਈ ਬਾਰ ਪਸਰਿਓ ਪਾਸਾਰ’, ਇਹ ਸਰਬਕਾਲੀ ਨਹੀਂ ਜੋ ਅੱਜ ਹੈ, ਉਹ ਕੱਲ੍ਹ ਨਹੀਂ ਸੀ। ਜੋ ਅੱਜ ਹੈ, ਉਹ ਕੱਲ੍ਹ ਨਹੀਂ ਹੋਵੇਗਾ।
‘ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ, ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।’ ਬ੍ਰਹਮਾ, ਵਿਸ਼ਨੂੰ, ਮਹੇਸ਼ ਵਿਚ ਉਸ ਪਰਮ ਸ਼ਕਤੀ ਦੀ ਵੰਡ ਪ੍ਰਵਾਨ ਨਹੀਂ ਕਰਦੀ।‘ਕੋਟਿ ਬਿਸਨ ਕੀਨੇ ਅਵਤਾਰ, ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ, ਕੋਟਿ ਮਹੇਸ ਉਪਾਇ ਸਮਾਏ, ਕੋਟਿ ਬ੍ਰਹਮੇ ਜਗੁ ਸਾਜਣ ਲਾਏ, ਐਸੋ ਧਣੀ ਗੁਵਿੰਦੁ ਹਮਾਰਾ, ਬਰਨਿ ਨ ਸਾਕਉ ਗੁਣ ਬਿਸਥਾਰਾ।’ ਪਰਮਾਤਮਾ ਮਾਤਾ ਦੇ ਗਰਭ ਵਿਚ ਜਨਮ ਲੈਂਦਾ ਹੈ, ਉਸ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕੀਤਾ ਗਿਆ ਹੈ। ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।’, ‘ਅਵਤਾਰ ਨ ਜਾਨਹਿ ਅੰਤੁ, ਪਰਮੇਸਰੁ ਪਾਰਬ੍ਰਹਮ ਬੇਅੰਤੁ।’ ਪਰਮ ਪੁਰਖ ਅਜੋਨੀ ਹੈ, ਇਹ ਜਨਮ ਮਰਨ ਵਿਚ ਨਹੀਂ ਆਉਂਦਾ। ਉਹ ਬੇਅੰਤ ਹੈ, ਸਰਵਕਾਲੀ ਹੈ, ਸਰਵ ਦੇਸ਼ੀ ਹੈ, ਉਸ ਦਾ ਕੋਈ ਤਾਤਿ ਮਾਤਿ ਨਹੀਂ (ਉਸ ਦਾ ਕੋਈ ਮਾਤਾ ਪਿਤਾ ਨਹੀਂ।) ਸੈਭੰ ਅਥਵਾ ਆਪਣੇ ਆਪ ਤੋਂ ਹੈ। ਸਾਰੀ ਸ੍ਰਿਸਟੀ ਉਸ ਦੀ ਰਚਨਾ ਹੈ। ਉਸ ਦੀ ਕੋਈ ਵਿਸ਼ੇਸ਼ ਜਾਤ, ਧਰਮ, ਦੇਸ਼ ਨਹੀਂ ਹੈ। ਕੋਈ ਭਾਸ਼ਾ ਵਿਸ਼ੇਸ਼ ਤੌਰ ’ਤੇ ਦੇਵ ਭਾਸ਼ਾ ਜਾਂ ਖੁਦਾ ਦੀ ਭਾਸ਼ਾ ਨਹੀਂ ਅਤੇ ਨਾ ਹੀ ਕੋਈ ਦੇਸ਼ ਦੇਵ ਭੂਮੀ ਹੈ। ਪਰਮਾਤਮਾ ਦੇ ਨਿਵਾਸ ਬਾਰੇ ਵੀ ਇਨ੍ਹਾਂ ਨੇ ਦਿਸ਼ਾਵਾਂ ਦੀ ਵੰਡ ਕੀਤੀ, ਸਨਾਤਨ ਧਰਮ ਅਨੁਸਾਰ ਪਰਮਾਤਮਾ ਦੱਖਣ ਦੇਸ਼ ਵਿਚ ਹੈ ਅਤੇ ਅੱਲਾ ਪੱਛਮ ਵਿਚ ਹੈ। ‘ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ।’ ਗੁਰਬਾਣੀ ਨੇ ਕਥਨ ਕੀਤਾ ਕਿ ਪਰਮ ਪੁਰਖ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮੋਇਆ ਹੋਇਆ ਹੈ, ‘ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨ ਜਾਈ ਲਖਿਆ।’,
ਪਰ ਜਿੱਥੇ ਗੁਰਮਤਿ ਦਾ ਇਹ ਬੁਨਿਆਦੀ ਅੰਤਰ ਦਰਸਾਇਆ ਗਿਆ ਹੈ, ਉੱਥੇ ਪਰਮਾਤਮਾ ਦੇ ਸਾਰੇ ਹਿੰਦੂ ਅਤੇ ਇਸਲਾਮੀ ਨਾਮ (ਗੁਰੂ) ਗ੍ਰੰਥ ਸਾਹਿਬ ਦੇ ਵਿਚ ਪ੍ਰਵਾਨ ਅਤੇ ਦਰਜ ਹਨ,‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ, ਕੋਈ ਸੇਵੈ ਗੁਸਈਆ ਕੋਈ ਅਲਾਹਿ।’ ਮੰਦਿਰ ਤੇ ਮਸਜਿਦ, ਪੂਜਾ ਤੇ ਨਮਾਜ, ਵਰਤ ਤੇ ਰੋਜ਼ੇ, ਆਰਤੀ ਦੀ ਧੁਨੀ ਅਤੇ ਬਾਂਗ ਸਾਰਿਆਂ ਦਾ ਜ਼ਿਕਰ ਹੈ। ਵੇਦ ਪੁਰਾਨ ਵਿਚ ਕੇਵਲ ਹਿੰਦੂ ਨਾਮ ਹਨ, ਕਤੇਬ ਕੁਰਾਨ ਵਿਚ ਕੇਵਲ ਮੁਸਲਿਮ ਨਾਵਾਂ ਦਾ ਜ਼ਿਕਰ ਹੈ ਅਤੇ ਇਕ ਵਿਚ ਪੂਜਾ ਅਰਚਨਾ ਬੰਦਨਾ ਹੈ ਤਾਂ ਦੂਸਰੀ ਵਿਚ ਇਬਾਦਤ ਤੇ ਨਿਮਾਜ਼ ਹੈ। ਇਸ ਤਰ੍ਹਾਂ (ਗੁਰੂ) ਗ੍ਰੰਥ ਸਾਹਿਬ ਧਰਮਾਂ ਦੀ ਕੱਟੜਤਾ ਤੋਂ ਪਰ੍ਹਾਂ ਧਰਮਾਂ ਦੀ ਸਹਿਹੋਂਦ ਦਾ ਇਕੋ-ਇਕ ਸਰਬ ਸਾਂਝਾ ਵਿਸ਼ਵ ਧਰਮ ਗ੍ਰੰਥ ਹੈ, ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।’
ਗੁਰਬਾਣੀ ਅਤੇ ਵਿਗਿਆਨ ਵਿਚ ਕੋਈ ਟਕਰਾ ਨਹੀਂ। ਭਾਵੇਂ ਗੁਰਬਾਣੀ ਦੀ ਸਾਰੀ ਰਚਨਾ ਗਿਆਰਵੀਂ ਤੋਂ ਸਤਾਰਵੀਂ ਸਦੀ ਤੀਕ ਹੈ, (ਪੰਚਮ ਪਾਤਸ਼ਾਹ ਵੱਲੋਂ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਉਪਰੰਤ ਉਸ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਦਰਜ ਕੀਤੀ। ) ਜਦੋਂ ਆਧੁਨਿਕ ਵਿਗਿਆਨ ਦਾ ਅਜੇ ਪਹੁ ਫੁਟਾਲਾ ਵੀ ਨਹੀਂ ਸੀ ਹੋਇਆ। ਸ੍ਰਿਸ਼ਟੀ ਰਚਨਾ ਸੰਬੰਧੀ ਗੁਰਬਾਣੀ ਵਿਚ ਆਇਆ ਕੋਈ ਕਥਨ ਵੀ ਵਿਗਿਆਨ ਦੀ ਕਿਸੇ ਖੋਜ ਦੇ ਵਿਪਰੀਤ ਨਹੀਂ। ਯੂਰਪ ਵਿਚ ਧਰਮ ਅਤੇ ਵਿਗਿਆਨ ਦਾ ਬਹੁਤ ਵੱਡਾ ਟਕਰਾਅ ਰਿਹਾ ਅਤੇ ਵਿਗਿਆਨਕਾਂ ਨੇ ਜਦੋਂ ਅੰਜੀਲ (ਬਾਈਬਲ) ਵਿਚ ਉਤਪਤੀ ਸੰਬੰਧੀ ਆਏ ਕਿਸੇ ਵੀ ਕਥਨ ਦੇ ਵਿਪਰੀਤ ਕਿਹਾ ਤਾਂ ਉਨ੍ਹਾਂ ਨੂੰ ਸਖਤ ਸਜਾਵਾਂ ਸੁਣਾਈਆਂ ਗਈਆਂ। ਗੁਰਬਾਣੀ ਵਿਚ ਜ਼ਿਕਰ ਹੈ ਕਿ ਸ੍ਰਿਸ਼ਟੀ ਸਾਜਨ ਤੋਂ ਪਹਿਲਾਂ ਕਰਤਾ ਪੁਰਖ ਅਫੁਰ ਅਵਸਥਾ ਵਿਚ ਬਿਰਾਜਮਾਨ ਸੀ, ‘ਸੁੰਨ ਮੰਡਲ ਇਕੁ ਜੋਗੀ ਬੈਸੇ।’  ਸਭ ਸੁੰਨ ਤੇ ਗਹਿਰੀ ਧੁੰਦ ਪਸਰੀ ਹੋਈ ਸੀ, ਕਾਇਨਾਤ ਦੀ ਸਿਰਜਣਾ ਨਹੀਂ ਸੀ ਹੋਈ, ਨਾ ਕੋਈ ਧਰਤੀ ਸੀ ਤੇ ਨਾ ਕੋਈ ਸੂਰਜ ਚੰਦ, ‘ਅਰਬਦ ਨਰਬਦ ਧੁੰਧੂਕਾਰਾ, ‘ਧਰਣਿ ਨ ਗਗਨਾ ਹੁਕਮੁ ਅਪਾਰਾ।’ ਦੀ ਅਵਸਥਾ ਸੀ। ਸ੍ਰਿਸ਼ਟੀ ਸਾਜਨ ਦਾ ਫੈਸਲਾ ਉਸੇ ਪਰਮ ਪੁਰਖ ਦਾ ਹੈ, ਪਰਮਾਤਮਾ ਦੇ ਆਦੀ ਹੁਕਮ ਗਰਜਵੀਂ ਆਵਾਜ਼ ਨਾਲ ਇਸ ਸ੍ਰਿਸ਼ਟੀ ਦੀ ਸਾਜਨਾ ਹੋਈ। ਇਸ ਗਰਜਵੀਂ ਆਵਾਜ਼ ਨੂੰ ਹੀ ਅੰਗਰੇਜ਼ੀ ਵਿਚ ਬਿੱਗ ਬੈਂਗ ਕਿਹਾ ਹੈ, ਜਿਸ ਨੂੰ ਖੋਜਣ ਲਈ ਅਰਬਾਂ-ਖਰਬਾਂ ਡਾਲਰ ਵਿਗਿਆਨਕ ਖਰਚ ਰਹੇ ਹਨ। ਇਸ ਹੁਕਮ ਸੰਬੰਧੀ ਗੁਰਬਾਣੀ ਦਾ ਕਥਨ ਹੈ,‘ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਉ।’ ਇਹ ਸ੍ਰਿਸ਼ਟੀ ਸਾਜਨ ਦਾ ਸਮਾਂ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਦੋਂ ਨਾ ਸੂਰਜ ਸੀ, ਨਾ ਚੰਦਰਮਾਂ, ਨਾ ਦਿਨ ਸੀ, ਨਾ ਰਾਤ, ਨਾ ਥਿਤ ਸੀ, ਨਾ ਵਾਰ ਸੀ, ਨਾ ਕੋਈ ਰੁੱਤ ਸੀ, ਇਸ ਲਈ ਸਮੇਂ ਦਾ ਆਰੰਭ ਵਰਣਨ ਨਹੀਂ ਹੋ ਸਕਦਾ,‘ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ, ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ, ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ, ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ,  ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।’ ਸਨਾਤਨ ਧਰਮ ਇਕ ਧਰਤੀ, ਇਕ ਅਕਾਸ਼ ਤੇ ਇਕ ਪਤਾਲ ਦੀ ਗੱਲ ਕਰਦਾ ਸੀ, ਇਸਲਾਮ ਚੌਦਾਂ ਤਬਕ ਬਿਆਨਦਾ ਸੀ, ਪਰ ਜਪੁਜੀ ਸਾਹਿਬ ਵਿਚ ਹੀ ਇਸ ਦਾ ਵੀ ਜ਼ਿਕਰ ਕੀਤਾ, ਵਿਗਿਆਨ ਉਸ ਨੂੰ ਹੀ ਸਵੀਕਾਰਦੀ ਹੈ, ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।’ ਇਹ ਮਨੌਤ ਸੀ ਕਿ ਧਰਤੀ ਚਪਟੀ ਤੇ ਅਚੱਲ ਹੈ, ਗੁਰਬਾਣੀ ਨੇ ਫੁਰਮਾਇਆ ਧਰਤੀ ਤਾਂ ਕੀ ਸੂਰਜ ਚੰਦਰਮਾਂ ਵੀ ਅਰੋਕ ਅਤੇ ਨਿਰੰਤਰ ਚੱਲ ਰਹੇ ਹਨ,‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ, ਕੋਹ ਕਰੋੜੀ ਚਲਤ ਨ ਅੰਤੁ।’ ਕਿਹਾ ਜਾਂਦਾ ਸੀ ਕਿ ਧਰਤੀ ਇਕ ਬਲਦ ਦੇ ਸਿੰਗਾਂ ’ਤੇ ਖੜ੍ਹੀ ਹੈ, ਜਦੋਂ ਬਲਦ ਸਿੰਗ ਬਦਲਦਾ ਹੈ ਤਾਂ ਧਰਤੀ ਹਿਲਦੀ ਹੈ ਤੇ ਭੂਚਾਲ, ਹੜ੍ਹ ਜਵਾਲਾਮੁਖੀ ਆਦਿ ਕਹਿਰ ਵਰਤਦਾ ਹੈ, ਪਰ ਗੁਰਬਾਣੀ ਦਾ ਕਥਨ ਸੀ ਕਿ ਧਰਤੀ ਇਕ ਨਹੀਂ ਧਰਤੀਆਂ ਅਣਗਿਣਤ ਹਨ, ਫਿਰ ਉਨ੍ਹਾਂ ਦਾ ਭਾਰ ਕਿਹੜੇ ਬਲਦ ਦੇ ਆਸਰੇ ਹੈ। ਇਹ ਧਰਤੀ ਅਸਲ ਵਿਚ ਧਰਮ (ਜੋ ਦਇਆ ਦਾ ਸਪੁੱਤਰ ਹੈ) ਅਤੇ ਸੰਤੋਖ ਰੱਬੀ ਜ਼ਬਤ ਦੇ ਸਤੰਭ ਆਸਰੇ ਖੜ੍ਹੀ ਹੈ।) ‘ਧੌਲੁ ਧਰਮੁ ਦਇਆ ਕਾ ਪੂਤੁ, ਸੰਤੋਖੁ ਥਾਪਿ ਰਖਿਆ ਜਿਨਿ ਸੂਤਿੁ।’ ਕੁਦਰਤੀ ਕਹਿਰ ਰੱਬੀ ਜ਼ਬਤ ਅਥਵਾ ਸੰਤੋਖ ਦੇ ਉਲਟ ਜਾ ਕੇ ਮਨੁੱਖੀ ਲਾਲਚ ਅਤੇ ਲਾਲਸਾਵਾਂ ਅਧੀਨ ਹੀ ਨਾਸ਼ ਅਤੇ ਕਹਿਰ ਦਾ ਆਪੇ ਹੀ ਕਾਰਨ ਬਣਦਾ ਹੈ। ਉਦਹਾਰਣ ਵਜੋਂ ਜਿਵੇਂ ਜੰਗਲ ਵੱੱਢ-ਵੱਢ ਕੇ ਧਰਤੀ ਦੀ ਹਰਿਆਵਲ ਖਤਮ ਕਰ ਇਸ ਦੇ ਵਾਤਾਵਰਣ ਵਿਚ ਅਸੰਤੁਲਨ ਲੈ ਆਂਦਾ ਹੈ, ਜਿਸ ਨਾਲ ਅੱਜ ਧਰਤੀ ਦੀ ਬਨਸਪਤੀ ਨਸ਼ਟ ਹੋ ਕੇ ਮਾਰਥੂਲ ਬਣਦੀ ਜਾ ਰਹੀ ਹੈ ਅਤੇ ਰੁੱਤਾਂ ਤੇ ਮੌਸਮਾਂ ਦੇ ਵਿਚ ਤਬਦੀਲੀਆਂ ਸਪੱਸ਼ਟ ਦਿਸ ਰਹੀਆਂ ਹਨ। ਧਰਤੀ ਨੂੰ ਗੁਰਬਾਣੀ ਨੇ ਮਾਤਾ ਦਾ ਦਰਜਾ ਦਿੱਤਾ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’
ਗੁਰਬਾਣੀ ਨਾ ਪ੍ਰੋਹਿਤਵਾਦ ਅਤੇ ਨਾ ਹੀ ਕਾਜ਼ੀਵਾਦ ਨੂੰ ਪ੍ਰਵਾਨ ਕਰਦੀ ਹੈ। ਮੰਨੂ ਦੇ ਧਰਮ ਸ਼ਾਸ਼ਤਰ ਨੂੰ ਮੁੱਢੋਂ ਹੀ ਰੱਦ ਕਰਦੀ ਹੈ, ਜਿਸ ਵਿਚ ਊਚ-ਨੀਚ ਤੇ ਜਾਤ ਦਾ ਅਤੇ ਇਸਤਰੀ ਪੁਰਖ ਦਾ ਜਿਨਸੀ ਭੇਦ ਹੈ। ਰੂਪ-ਰੰਗ, ਜਾਤ-ਪਾਤ ਅਤੇ ਇਸਤ੍ਰੀ ਪੁਰਖ ਦੇ ਆਧਾਰ ’ਤੇ ਕੋਈ ਵਰਗੀਕਰਣ ਪ੍ਰਵਾਨ ਨਹੀਂ। ਰਮਾਇਣ ਦੇ ਕਰਤਾ ਭਗਤ ਤੁਲਸੀ ਦਾਸ ਜੀ ਮੱਧ ਯੂ.ਪੀ ਵਿਚ ਸ਼ੂਦਰ ਨੂੰ ਅਤੇ ਨਾਰੀ ਨੂੰ ਗਵਾਰ ਅਤੇ ਪਸ਼ੂ ਬਿਆਨ ਕਰ ਰਹੇ ਸੀ, ‘ਢੋਰ ਗੁਵਾਰ ਸ਼ੂਦਰ ਪਸੁ ਨਾਰੀ ਇਹ ਪਾਚੋਂ ਤਾੜਨ ਕੇ ਅਧਿਕਾਰੀ।’ ਉਸੇ ਸਮੇਂ  ਮੱਧ ਪੰਜਾਬ ਵਿੱਚੋਂ ਗੁਰਬਾਣੀ ਦੀ ਗੂੰਜ ਸੁਣਾਈ ਦਿੱਤੀ। ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ, ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।’, ‘ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ’ ਪਰਮਾਤਮਾ ਦੀ ਸੱਚੀ ਦਰਗਾਹ ਵਿਚ ਜਾਤ ਪਰਵਾਨ ਨਹੀਂ, ਕਰਮ ਪਰਵਾਨ ਨੇ ‘ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ, ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ।’ ਇਸਤਰੀ ਨੂੰ ਨੀਵਾਂ ਦੱਸਣ ਦੀ ਦ੍ਰਿਸ਼ਟੀ ਰੱਦ ਕਰ ਦਿੱਤੀ ਤੇ ਫੁਰਮਾਇਆ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’,‘ਸਭ ਪਰਵਾਰੈ ਮਾਹਿ ਸਰੇਸਟ, ਮਤੀ ਦੇਵੀ ਦੇਵਰ ਜੇਸਟ।’ ਜਿਨ੍ਹਾਂ ਭਗਤਾਂ ਦੀ ਬਾਣੀ (ਗੁਰੂ) ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਚ ਦਲਿਤ ਜਾਤੀਆਂ ਨਾਲ ਸੰਬੰਧਿਤ ਸਨ, ਜਿਨ੍ਹਾਂ ਦੀ ਬਾਣੀ ਨੂੰ ਅੱਜ (ਗੁਰੂ) ਗ੍ਰੰਥ ਸਾਹਿਬ ਵਿਚ ਬਰਾਬਰਤਾ ਅਤੇ ਪੂਰਨ ਸਤਿਕਾਰ ਪ੍ਰਾਪਤ ਹੈ ਅਤੇ ਹਰ ਪ੍ਰਾਣੀ ਜਦ (ਗੁਰੂ) ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੁੰਦਾ ਹੈ ਤਾਂ ਗੁਰੂ ਸਾਹਿਬਾਨ ਅਤੇ ਭਗਤਾਂ ਵਿਚ ਰੰਚਕ ਮਾਤਰ ਭੇਦ ਵੀ ਨਹੀਂ ਹੁੰਦਾ।
ਗਰੀਬ ਤੇ ਅਮੀਰ ਦੀ ਵੰਡ ਪ੍ਰਵਾਨ ਨਹੀਂ ਕੀਤੀ, ਗੁਰਬਾਣੀ ਦਾ ਫੁਰਮਾਨ ਹੈ ਕਿ ਜੇ ਬੇਸ਼ੁਮਾਰ ਦੌਲਤ ਕੁਝ ਚੋਣਵੇਂ ਹੱਥਾਂ ਵਿਚ ਇਕੱਠੀ ਹੋਈ ਹੈ ਉਹ ਮਿਹਨਤ ਦੀ ਜਾਂ ਸੱਚੀ-ਸੁੱਚੀ ਕਿਰਤ ਕਮਾਈ ਨਹੀਂ ਹੋ ਸਕਦੀ ਬਲਕਿ ਇਹ ਸਧਾਰਨ ਮਨੁੱਖ ਦੇ ਖੁੂਨ-ਪਸੀਨੇ ਦੀ ਕਮਾਈ ਦੀ ਲੁੱਟ ਹੈ, ਫੁਰਮਾਨ ਹੈ ਕਿ ‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।’ ਐਸਂੀਆਂ ਖੂੂਨ ਪੀਣ ਵਾਲੀਆਂ ਜੋਕਾਂ ਦੀ ਅਖੌਤੀ ਪੂਜਾ ਜਾਂ ਇਬਾਦਤ ਪ੍ਰਵਾਨ ਨਹੀਂ ਕਿਉਂਕਿ ਉਨ੍ਹਾਂ ਦੇ ਮਨ-ਚਿੱਤ ਮੈਲੇ ਹੁੰਦੇ ਹਨ, ਨਿਰਮਲ ਨਹੀਂ ਹੋ ਸਕਦੇ। ‘ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ, ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ, ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ, ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ।’
ਗੁਰਬਾਣੀ ਗਰੀਬ-ਅਮੀਰ ਦੀ ਬਜਾਏ ਦੋਹਾਂ ਅਵਸਥਾਵਾਂ ਤੋਂ ਮਨੁੱਖ ਨੂੰ ਮੁਕਤ ਹੋਣ ਨਾਲ ਹੀ ਸੁੱਖ ਸ਼ਾਂਤੀ ਪ੍ਰਾਪਤ ਕਰ ਸਕਦੀ ਹੈ, ‘ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ, ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ, ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ।’ ਗੁਰਬਾਣੀ ਨੇ ਮਨੁੱਖੀ ਜੀਵਨ ਦੀਆਂ ਵੰਡੀਆਂ ਦੀਨ-ਦੁਨੀ, ਪਰਮਾਤਮਾ ਤੇ ਪਦਾਰਥ ਨਿਰੰਕਾਰ ਤੇ ਆਕਾਰ, ਧਰਮ ਤੇ ਰਾਜ, ਸ਼ਕਤੀ ਤੇ ਭਗਤੀ ਵਿਚ ਨਹੀਂ ਪਾਈਆਂ। ਗੁਰਬਾਣੀ ਵਿਚ ਇਨ੍ਹਾਂ ਦਾ ਸੁਮੇਲ ਹੈ। ਜਦੋਂ ਰਾਜਿਆਂ, ਬਾਦਸ਼ਾਹਾਂ ਦੇ ਵਿਤਕਰੇ ਅਤੇ ਜ਼ੁਲਮ ਸੰਬੰਧੀ ਇਸ ਦੇਸ਼ ਵਿਚ ਤਾਂ ਕੀ ਯੂਰਪ ਵਿਚ ਵੀ ਕੋਈ ਆਵਾਜ਼ ਨਹੀਂ ਸੀ ਉਠਾਈ ਜਾ ਰਹੀ ਤਾਂ ਗੁਰਬਾਣੀ ਨੇ ਬਾਦਸ਼ਾਹਾਂ ਨੂੰ ਲਲਕਾਰਦਿਆਂ ਹੋਇਆਂ ਕਿਹਾ, ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।’ ਤੇ ਫਿਰ ਕਿਹਾ ‘ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।’ ਜਦੋਂ ਸਾਰਾ ਯੂਰਪ ਵੀ ਬਾਦਸ਼ਾਹਾਂ ਦੇ ਹਕੂਮਤ ਕਰਨ ਦੇ ਖੁਦਾਈ ਹੁਕਮ ਨੂੰ ਪ੍ਰਵਾਨ ਕਰਦਾ ਸੀ ਕਿ ਬਾਦਸ਼ਾਹ ਧਰਤੀ ’ਤੇ ਰੱਬ ਦਾ ਵਾਇਸਰਾਏ ਹੈ। ਰਾਜਾ ਕੁਝ ਗਲਤ ਨਹੀਂ ਕਰਦਾ, ਇਸੇ ਤਰ੍ਹਾਂ ਹਿੰਦੁਸਤਾਨ ਵਿਚ ਵੀ ਕਿਹਾ ਜਾਂਦਾ ਸੀ ‘ਦਿਲੀਸ਼ਵਰੋ ਜਗਦੀਸ਼ਵਰੋ।’ ਅਤੇ ਭਗਤ ਤੁਲਸੀ ਦਾਸ ਜੀ ਨੇ ਕਿਹਾ ‘ਕੋਊ ਨ੍ਰਿਪ ਹੋਇ ਹਮਰੋ ਕਤ ਹਾਨੀ।’ ਪਰ ਉਸੇ ਵੇਲੇ ਗੁਰੂ ਪਾਤਸ਼ਾਹ ਨੇ ਗਰਜਵੀਂ ਆਵਾਜ਼ ਵਿਚ ਕਿਹਾ, ‘ਰਾਜੇ ਚੁਲੀ ਨਿਆਵ ਕੀ।’, ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ।’  ਰਾਜੇ ਦਾ ਰਾਜ ਕਰਨ ਦਾ ਅਧਿਕਾਰ ਤਾਂ ਹੀ ਸਤਿਕਾਰਿਤ ਹੈ ਜੇਕਰ ਉਹ ਪਰਜਾ ਦੀ ਲੁੱਟ-ਖਸੁੱਟ ਵਿਤਕਰਾ ਤੇ ਅਨਿਆਏ ਨਹੀਂ ਕਰਦਾ ਕਿਉਂਕਿ ਆਜ਼ਾਦੀ ਹੀ ਹਰ ਮਨੁੱਖ ਤੇ ਕੌਮ ਦਾ ਜਨਮ ਸਿੱਧ ਅਧਿਕਾਰ ਹੈ। ਇਸ ਤਰ੍ਹਾਂ ਮਨੁੱਖੀ ਸਵੈਮਾਣ ਅਤੇ ਮਨੁੱਖੀ ਆਜ਼ਾਦੀ ਨੂੰ ਪੂਰਨ ਤੌਰ ’ਤੇ ਸਥਾਪਿਤ ਕੀਤਾ।
(ਗੁਰੂ) ਗ੍ਰੰਥ ਸਾਹਿਬ ਸਤਿ ਦਾ ਪ੍ਰਕਾਸ਼ ਹੈ, (ਜਿਵੇਂ ਅੰਤਿਕਾ ਵਿਚ ਆਈ ਮੁੰਦਾਵਣੀ ਦੇ ਪਾਠ ਵਿਚ ਅੰਕਿਤ ਹੈ), ‘ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ, ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।’ ਸੇਵਾ, ਸਿਮਰਨ ਤੇ ਸਦਾਚਾਰ ਦਾ ਮਾਰਗ ਹੈ। ਪਰਮਾਤਮਾ ਦੀ ਅਖੰਡ ਕੀਰਤ ਹੈ ਅਤੇ ਸਚ ਅਚਾਰ ਘੜਨ ਦੀ ਟਕਸਾਲ ਹੈ, ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਮਨੁੱਖ ਨੂੰ ਬੰਧਨ ਮੁਕਤ ਤੇ ਜੀਵਨ ਮੁਕਤ ਹੋਣ ਦਾ ਆਧਾਰ ਹੈ, ਪਤ ਤੇ ਸਤਿ ਦੇ ਮਾਰਗ ’ਤੇ ਅਣਖੀਲੇ ਧਰਮੀ ਜੀਵਨ ਲਈ ਆਪਾ ਵਾਰਨ, ਕੁਰਬਾਨ ਹੋਣ ਤੇ ਸ਼ਹਾਦਤ ਦੇਣ ਦੀ ਸਫਲ ਪ੍ਰੇਰਣਾ ਹੈ। ਇਸੇ ਲਈ ਸੰਸਾਰ ਦੇ ਪ੍ਰਸਿੱਧ ਫਿਲਾਸਫਰ ਇਤਿਹਾਸਕਾਰ ਆਰਨਲ ਟੋਇਨਬੀ ਨੇ ਭਵਿੱਖਤ ਦੇ ਧਰਮ ਬਾਰੇ ਕਿਹਾ ਕਿ ਉਹ ਦੇਹ ਪੂਜ ਨਹੀਂ ਸ਼ਬਦ ਦੀ ਅਰਾਧਨਾ ਵਾਲਾ ਹੋਵੇਗਾ। ਸ਼ਬਦ ਤੇ ਸੇਵਾ ਹੀ ਧਰਮ ਦੇ ਮੂਲ ਆਧਾਰ ਹੋਣਗੇ ਇਹ ਵੀ ਅੰਕਿਤ ਕੀਤਾ ਕਿ ਸੇਵਾ ਤਾਂ ਈਸਾਈਆਂ ਨੇ ਆਪਣਾ ਲਈ ਹੈ ਪਰ ਸ਼ਬਦ ਸਿੱਖਾਂ ਦੇ ਸ਼ਬਦ (ਗੁਰੂ) ਗ੍ਰੰਥ ਸਾਹਿਬ ਵਿਚ ਪ੍ਰਗਟ ਹੈ। ਹਰ ਸਿੱਖ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਰਪਿਤ ਹੋਵੇ ਅਤੇ ਮਨੁੱਖ ਮਾਤਰ ਦੀ ਸੇਵਾ ਲਈ ਸਾਡੀ ਹਰ ਸੰਸਥਾ ਕਾਰਜ਼ਸ਼ੀਲ ਹੋਵੇ, ‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।’

ਮਨਜੀਤ ਸਿੰਘ ਕਲਕੱਤਾ



*ਸਾਬਕਾ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ, ਪੰਜਾਬ
ਮੋਬਾਈਲ: 098140-50679

Wednesday 26 September 2012

ਕੌਣ ਜ਼ਿੰਮੇਵਾਰ ਹੈ ਭਾਰਤ ਦੇ ਬਟਵਾਰੇ ਲਈ ?


ਭਾਰਤ ਦੀ ਵੰਡ ਇਸ ਉੱਪ-ਮਹਾਂਦੀਪ ਵਿਚ ਇਕ ਅਹਿਮ ਘਟਨਾ ਹੈ। ਇਸ ਵੰਡ ਦੌਰਾਨ 10 ਲੱਖ ਲੋਕ ਮਾਰੇ ਗਏ ਅਤੇ 1 ਕਰੋੜ ਤੋਂ ਵੀ ਵਧ ਨੂੰ ਆਪਣੇ ਘਰ-ਬਾਰ ਛੱਡ ਕੇ ਉੱਜੜਨਾ ਪਿਆ। ਭਾਵੇਂ ਦੇਸ਼ ਦੀ ਆਜ਼ਾਦੀ ਨੂੰ 65 ਵਰ੍ਹੇ ਹੋ ਗਏ ਹਨ। ਪਰ ਇਸ ਸਵਾਲ 'ਤੇ ਅੱਜ ਵੀ ਚਰਚਾ ਜਾਰੀ ਹੈ ਕਿ ਭਾਰਤ ਦੀ ਵੰਡ ਲਈ ਕੌਣ ਕਿੰਨਾ-ਕਿੰਨਾ ਜ਼ਿੰਮੇਵਾਰ ਸੀ। ਇਸ ਸੰਦਰਭ ਵਿਚ ਪਹਿਲਾਂ ਵੀ ਅਸੀਂ ਸ: ਹਰਜਿੰਦਰ ਸਿੰਘ ਤਾਂਗੜੀ ਦਾ ਲੇਖ ਛਾਪਿਆ ਸੀ ਜਿਸ ਵਿਚ ਪਾਠਕਾਂ ਨੇ ਗਹਿਰੀ ਦਿਲਚਸਪੀ ਦਿਖਾਈ। ਹੁਣ ਇਸੇ ਸੰਦਰਭ ਵਿਚ ਹੀ ਉਨ੍ਹਾਂ ਦਾ ਇਹ ਦੂਜਾ ਲੇਖ ਛਾਪਿਆ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ 1947 ਵਿਚ ਵਾਪਰੇ ਇਸ ਵੱਡੇ ਘਟਨਾਕ੍ਰਮ ਸਬੰਧੀ ਜਾਣਕਾਰੀ ਮਿਲ ਸਕੇ। -ਸੰਪਾਦਕ
ਮਹਾਤਮਾ ਗਾਂਧੀ,  ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਡਾ: ਰਾਮ ਮਨੋਹਰ ਲੋਹੀਆ
15 ਅਗਸਤ, 2012 ਨੂੰ ਮੇਰਾ ਇਕ ਲੇਖ 'ਕੌਣ ਜ਼ਿੰਮੇਵਾਰ ਹੈ ਭਾਰਤ ਦੇ ਬਟਵਾਰੇ ਲਈ?' ਛਪਣ ਤੋਂ ਬਾਅਦ ਮੈਨੂੰ ਕਾਫੀ ਸਾਰੇ ਸੰਦੇਸ਼ ਮਿਲੇ, ਜਿਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਨੇ ਕਾਫੀ ਪ੍ਰਸ਼ਨ ਉਠਾਏ, ਜਿਨ੍ਹਾਂ ਵਿਚੋਂ ਇਕ ਸੰਦੇਸ਼ ਇਹ ਸੀ 'ਕਿ ਜੋ ਕੁਝ ਲਿਖਿਆ ਹੈ, ਸਭ ਬਕਵਾਸ ਹੈ ਅਤੇ ਝੂਠ ਹੈ', ਨਾਲ ਦੀ ਨਾਲ ਹੀ ਟੈਲੀਫੋਨ ਬੰਦ ਹੋ ਗਿਆ। ਉਨ੍ਹਾਂ ਸਾਰੇ ਪ੍ਰਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਪਹਿਲੇ ਲੇਖ ਦੀ ਲੜੀ ਵਿਚ ਇਹ ਲੇਖ ਲਿਖਣਾ ਪੈ ਰਿਹਾ ਹੈ।

16 ਅਗਸਤ, 1946 ਦੀ ਕਲਕੱਤੇ ਵਿਚਲੀ ਖੂਨੀ ਘਟਨਾ ਤੋਂ ਬਾਅਦ ਸਿਆਸੀ ਹਾਲਾਤ ਨੇ ਇਸ ਤਰ੍ਹਾਂ ਕਰਵਟ ਲਈ ਕਿ ਉਸ ਸਮੇਂ ਦੇ ਵਾਇਸਰਾਏ ਲਾਰਡ ਵੇਵਲ ਆਪਣੇ ਫ਼ਰਜ਼ ਤੋਂ ਸੁਬਕ ਦੋਸ਼ ਹੋ ਕੇ ਵਾਪਸ ਲੰਦਨ ਚਲੇ ਗਏ? ਉਸ ਤੋਂ ਬਾਅਦ 23 ਮਾਰਚ, 1947 ਨੂੰ ਲਾਰਡ ਮਾਊਂਟ ਬੈਟਨ ਜੋ ਕਿ ਮਹਾਰਾਣੀ ਵਿਕਟੋਰੀਆ ਦੇ ਪੜਪੋਤੇ ਸਨ, ਬਤੌਰ ਵਾਇਸਰਾਏ ਹਿੰਦੁਸਤਾਨ ਵਿਚ ਆਏ। ਉਨ੍ਹਾਂ ਨੇ ਕੁਝ ਦਿਨਾਂ ਬਾਅਦ ਜਾਣੀ ਕਿ ਪਹਿਲੀ ਅਪ੍ਰੈਲ, 1947 ਨੂੰ ਮਹਾਤਮਾ ਗਾਂਧੀ ਨੂੰ ਮਿਲਣ ਵਾਸਤੇ ਸੱਦਾ ਭੇਜਿਆ। ਕੁਝ ਗੱਲਾਂ ਮੈਂ ਸੰਖੇਪ ਤੌਰ 'ਤੇ ਬਿਆਨ ਕਰਨ ਦਾ ਯਤਨ ਕਰਦਾ ਹਾਂ। ਮਹਾਤਮਾ ਗਾਂਧੀ ਨੇ ਇਹ ਤਜਵੀਜ ਪੇਸ਼ ਕੀਤੀ ਕਿ ਮੁਹੰਮਦ ਅਲੀ ਜਿਨਾਹ ਨੂੰ ਬੁਲਾ ਕੇ ਉਹ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰਨ ਅਤੇ ਨਾਲ ਦੀ ਨਾਲ ਹੀ ਮੰਤਰੀ ਮੰਡਲ ਵਿਚ ਮੁਸਲਮ ਲੀਗ ਦੇ ਨੁਮਾਇੰਦੇ ਸ਼ਾਮਿਲ ਕਰ ਦੇਣ ਤਾਂ ਜੋ ਭਾਰਤ ਸਰਕਾਰ ਦਾ ਕੰਮ ਕਾਜ ਪਹਿਲਾਂ ਦੀ ਤਰ੍ਹਾਂ ਅੰਤਰਿਮ ਸਰਕਾਰ ਦੇ ਤੌਰ 'ਤੇ ਚਲਦਾ ਰਹੇ? ਲਾਰਡ ਮਾਊਂਟ ਬੈਟਨ ਨੇ ਇਹ ਪ੍ਰਵਾਨਗੀ ਲੈ ਲਈ ਕਿ ਉਹ ਇਸ ਤਜਵੀਜ਼ ਨੂੰ ਪੰਡਤ ਨਹਿਰੂ ਅਤੇ ਮੌਲਾਨਾ ਆਜ਼ਾਦ ਨਾਲ ਖੁਫ਼ੀਆ ਅੰਦਾਜ਼ ਵਿਚ ਸਾਂਝੀ ਕਰਨਗੇ।

ਜੇ ਗਾਂਧੀ ਜੀ ਦੀ ਇਸ ਤਜਵੀਜ਼ ਦਾ ਨਿਰਣਾ ਕੀਤਾ ਜਾਵੇ ਤਾਂ ਇਥੋਂ ਇਹ ਸਿੱਟਾ ਨਿਕਲਦਾ ਹੈ ਕਿ ਪੰਡਤ ਨਹਿਰੂ ਵੱਲੋਂ 10 ਜੁਲਾਈ 1947 ਨੂੰ ਕੈਬਨਿਟ ਮਿਸ਼ਨ ਪਲੈਨ ਸਬੰਧੀ ਦਿੱਤੇ ਬਿਆਨ ਨੂੰ ਸਵੀਕਾਰ ਕਰਨ ਵਾਲੀ ਗੱਲ ਹੈ। ਜਿਸ ਦਾ ਭਾਵ ਇਹ ਸੀ ਕਿ ਅਸੀਂ ਬਿਨਾਂ ਕਿਸੇ ਜਕੜੇਂਵੇਂ ਦੇ ਸੰਵਿਧਾਨ ਘੜਨੀ ਸਭਾ ਵਿਚ ਸ਼ਾਮਿਲ ਹੋ ਰਹੇ ਹਾਂ?

ਇਸ ਤੋਂ ਬਾਅਦ ਵਾਇਸਰਾਏ ਨੇ ਮੁਹੰਮਦ ਅਲੀ ਜਿਨਾਹ ਹੁਰਾਂ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਵਾਇਸਰਾਏ ਦੇ ਸਵਾਲ ਦੇ ਜਵਾਬ ਵਿਚ ਸਿਰਫ ਏਨੀ ਹੀ ਗੱਲ ਕੀਤੀ ਕਿ ਹਿੰਦੁਸਤਾਨ ਦਾ ਸਰਜੀਕਲ ਆਪ੍ਰੇਸ਼ਨ (ਜਾਣੀ ਕਿ ਹਿੰਦੁਸਤਾਨ ਦੀ ਭਾਰਤ ਤੇ ਪਾਕਿਸਤਾਨ ਦੇ ਰੂਪ ਵਿਚ ਤਕਸੀਮ) ਹੀ ਕੀਤਾ ਜਾਵੇ। ਜਿਨਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਸਲਮਾਨਾਂ ਵੱਲੋਂ ਉਹ ਖ਼ੁਦ ਹੀ ਵਾਹਦ ਨੁਮਾਇੰਦੇ ਹਨ ਅਤੇ ਜੋ ਵੀ ਉਹ ਫ਼ੈਸਲਾ ਲੈਣਗੇ ਮੁਸਲਿਮ ਲੀਗ ਵੱਲੋਂ ਲਾਗੂ ਹੋਵੇਗਾ। ਜੇਕਰ ਮੁਸਲਿਮ ਲੀਗ ਨੇ ਉਨ੍ਹਾਂ ਦਾ ਇਹ ਫ਼ੈਸਲਾ ਨਾ ਮੰਨਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ ਅਤੇ ਮੁਸਲਿਮ ਲੀਗ ਨੂੰ ਉਹਦੇ ਆਪਣੇ ਹੀ ਹਾਲ 'ਤੇ ਛੱਡ ਦੇਣਗੇ ਪਰ ਨਾਲ ਦੀ ਨਾਲ ਜਿਨਾਹ ਨੇ ਇਹ ਵੀ ਕਿਹਾ ਕਿ 'ਕਾਂਗਰਸ ਵੱਲੋਂ ਅਜਿਹੀ ਕੋਈ ਗੱਲ ਮੰਨਣੀ ਮੈਨੂੰ ਅਸੰਭਵ ਜਾਪਦੀ ਹੈ। ਗਾਂਧੀ ਜੀ ਇਹ ਗੱਲ ਕਬੂਲ ਕਰ ਚੁੱਕੇ ਹਨ ਕਿ ਉਹ ਕਿਸੇ ਪਾਰਟੀ ਜਾਂ ਵਿਅਕਤੀ ਦੀ ਨੁਮਾਇੰਦਗੀ ਨਹੀਂ ਕਰ ਰਹੇ ਅਤੇ ਇਹ ਕਹਿੰਦੇ ਹਨ ਕਿ ਉਹ ਸਿਰਫ ਆਪਣਾ ਅਸਰ ਰਸੂਖ ਹੀ ਵਰਤ ਸਕਦੇ ਹਨ।' ਜਿਨਾਹ ਦੀ ਸੋਚ ਅਨੁਸਾਰ ਗਾਂਧੀ ਜੀ ਬਹੁਤ ਹੀ ਬਾ-ਅਸਰ ਅਤੇ ਬਾ-ਰਸੂਖ ਵਿਅਕਤੀ ਹਨ ਪਰ ਕੋਈ ਜ਼ਿੰਮੇਵਾਰੀ ਕਬੂਲ ਨਹੀਂ ਕਰਦੇ। ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਕਾਂਗਰਸ ਪਾਰਟੀ ਵਿਚ ਰਹਿੰਦੇ ਹੋਏ ਵੱਖ-ਵੱਖ ਨਜ਼ਰੀਏ ਰੱਖਦੇ ਹਨ ਅਤੇ ਦੋਵਾਂ ਵਿਚੋਂ ਕੋਈ ਵੀ ਪਾਰਟੀ ਵੱਲੋਂ ਸਪੱਸ਼ਟ ਤੌਰ 'ਤੇ ਕੁਝ ਕਹਿਣ ਨੂੰ ਤਿਆਰ ਨਹੀਂ।

ਸਿਆਸੀ ਧੂ-ਘੜੀਸ ਦੇ ਬਾਅਦ ਅਖੀਰ 14 ਅਤੇ 15 ਜੂਨ, 1947 ਨੂੰ ਦਿੱਲੀ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤਾਂ ਕਿ ਮਾਊਂਟ ਬੈਟਨ ਪਲੈਨ ਆਫ ਪਾਰਟੀਸ਼ਨ ਮਨਜ਼ੂਰ ਕੀਤੀ ਜਾ ਸਕੇ। ਇਸ ਵਿਚ ਸਭ ਵੱਡੇ ਕਾਂਗਰਸੀ ਆਗੂਆਂ ਉੱਤੇ ਤੂਫ਼ਾਨ ਦੀ ਤਰ੍ਹਾਂ ਬਰਸੇ। ਮੌਲਾਨਾ ਆਜ਼ਾਦ ਚੁੱਪਚਾਪ ਨੁਕੜ ਵਿਚ ਲੱਗ ਕੇ ਬੈਠੇ ਰਹੇ। ਸ੍ਰੀ ਜੈ ਪ੍ਰਕਾਸ਼ ਨਰਾਇਣ ਤਕਸੀਮ ਦੇ ਖਿਲਾਫ਼ ਬੜੇ ਪੁਰ-ਅਸਰ ਲਫਜ਼ਾਂ ਵਿਚ ਬੋਲੇ ਅਤੇ ਆਪਣੇ ਦੁਖਾਂਤ ਦਾ ਥੋੜ੍ਹੇ ਸ਼ਬਦਾਂ ਵਿਚ ਹੀ ਇਜ਼ਹਾਰ ਕੀਤਾ। ਡਾ: ਰਾਮ ਮਨੋਹਰ ਲੋਹੀਆ ਨੇ ਬੜੇ ਕੌੜੇ ਸ਼ਬਦਾਂ ਵਿਚ ਮੁਲਕ ਦੀ ਤਕਸੀਮ ਦੀ ਨਿੰਦਿਆ ਕੀਤੀ ਅਤੇ ਸਿਆਸੀ ਆਗੂਆਂ ਨੂੰ ਆੜੇ ਹੱਥੀਂ ਲਿਆ। ਆਖਰਕਾਰ ਮੁਲਕ ਦੇ ਬਟਵਾਰੇ 'ਤੇ ਵੋਟਿੰਗ ਹੋਈ, ਬਟਵਾਰੇ ਦੇ ਹੱਕ ਵਿਚ 29 ਅਤੇ ਵਿਰੁੱਧ 15 ਵੋਟਾਂ ਪਈਆਂ।

ਮਹਾਤਮਾ ਗਾਂਧੀ ਦੀ ਹਾਲਤ ਕੁਝ ਇਸ ਤਰ੍ਹਾਂ ਸੀ:

ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ,

ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ।

ਇਸ ਕੌੜੇ ਸੱਚ ਨੂੰ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਜਾ ਸਕਦਾ ਹੈ :

ੳ) ਬੰਬਈ ਦੇ ਪ੍ਰਸਿੱਧ ਕਾਨੂੰਨ-ਦਾਨ ਛਜਗ 3ੀਜਠ਼ਅ :਼; ਛਕਕਵ਼;ਡ਼ਦ ਹੁਰਾਂ ਭਾਰਤ ਦੀ ਤਕਸੀਮ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਸੀ ਕਿ 'ਹਿੰਦੁਸਤਾਨ ਦੀ ਤਕਸੀਮ ਦੀ ਤਜਵੀਜ਼ $ਚਵਚ਼; 7ਰਰਦਮਜ;; ਅਤੇ ਸੂਝ-ਬੂਝ ਨਾਲ ਤਿਆਰ ਨਹੀਂ ਕੀਤੀ ਗਈ ਸੀ। ਇਸ ਵਾਸਤੇ ਸਾਰੀਆਂ ਧਿਰਾਂ ਹੀ ਦੋਸ਼ੀ ਹਨ। ਕੈਬਨਿਟ ਮਿਸ਼ਨ ਪਲਾਨ ਨੂੰ ਕਾਂਗਰਸ ਨੇ ਡਿਕੇਡੋਲੇ ਖਾਂਦੇ ਹੋਏ ਮਨ ਨਾਲ ਖ਼ਤਮ ਕਰ ਦਿੱਤਾ। ਕੈਬਨਿਟ ਮਿਸ਼ਨ ਪਲਾਨ ਦੁਆਰਾ ਸਮੁੱਚਾ ਭਾਰਤ ਕਾਂਗਰਸ ਦੀ ਝੋਲੀ ਵਿਚ ਆ ਗਿਆ ਸੀ ਪਰ ਕਾਂਗਰਸ ਵਿਚ ਸਿਆਸੀ ਸੂਝ ਬੂਝ ਦੀ ਘਾਟ ਹੋਣ ਕਾਰਨ ਸਮੁੱਚੇ ਭਾਰਤ ਦਾ ਸੁਪਨਾ ਚੂਰ-ਚੂਰ ਹੋ ਗਿਆ। ਅ) ਬੀ.ਆਰ. ਨੰਦਾ ਨੇ ਆਪਣੇ ਇਕ ਲੇਖ (ਨਹਿਰੂ, ਇੰਡੀਅਨ ਨੈਸ਼ਨਲ ਕਾਂਗਰਸ ਐਂਡ ਪਾਰਟੀਸ਼ਨ ਆਫ ਇੰਡੀਆ) ਵਿਚ ਇਸ ਤਰ੍ਹਾਂ ਦੱਸਿਆ ਹੈ ਕਿ ਨਹਿਰੂ ਅਤੇ ਪਟੇਲ ਨੇ ਭਾਰਤ ਦੀ ਤਕਸੀਮ ਇਸ ਵਾਸਤੇ ਮਨਜ਼ੂਰ ਕੀਤੀ ਕਿ ਉਹ ਸਿਆਸੀ ਤਾਕਤ ਦੇ ਅਤੀ ਚਾਹਵਾਨ ਸਨ।

ੲ) ਪੰਡਿਤ ਨਹਿਰੂ ਆਪਣੇ ਬਾਇਓਗ੍ਰਾਫਰ ਮਾਈਕਲ ਬ੍ਰੈਚਰ ਨੂੰ 1956 ਵਿਚ ਭਾਰਤ ਦੀ ਤਕਸੀਮ ਬਾਰੇ ਇਸ ਤਰ੍ਹਾਂ ਦੱਸਦੇ ਹਨ:

'ਮੈਂ ਸਮਝਦਾ ਹਾਂ ਕਿ ਹਾਲਾਤ ਦੀ ਮਜਬੂਰੀ ਇਸ ਤਰ੍ਹਾਂ ਦੀ ਸੀ ਕਿ ਸਾਨੂੰ ਇਹ ਅਹਿਸਾਸ ਸੀ ਕਿ ਅਸੀਂ ਸਿਆਸੀ ਚੁੰਗਲ ਚੋਂ ਬਾਹਰ ਨਹੀਂ ਨਿਕਲ ਸਕਦੇ ਸਾਂ ਅਤੇ ਜੇਕਰ ਅਸੀਂ ਹੋਰ ਲੜਦੇ ਰਹਿੰਦੇ ਤਾਂ ਹਾਲਾਤ ਹੋਰ ਵੀ ਖਰਾਬ ਹੋਣੇ ਸਨ ਅਤੇ ਅਸੀਂ ਆਪਣੇ ਆਜ਼ਾਦੀ ਦੇ ਨਿਸ਼ਾਨੇ ਤੋਂ ਹੋਰ ਦੁਰੇਡੇ ਹੁੰਦੇ ਜਾਂਦੇ।'

ਸ) ਆਰ. ਸੀ. ਮੌਜ਼ਮਦਾਰ ਟਿੱਪਣੀ ਕਰਦੇ ਹੋਏ ਕਹਿੰਦੇ ਨੇ ਕਿ ਲਿਉਨਾਰਡ ਮੌਜ਼ਲੇ ਨਾਲ 1960 ਵਿਚ ਪੰਡਿਤ ਨਹਿਰੂ ਨੇ ਕੁਝ ਇਸ ਤਰ੍ਹਾਂ ਗੱਲ ਕੀਤੀ ਸੀ-

'ਸਚਾਈ ਇਹ ਹੈ ਕਿ ਅਸੀਂ ਲੋਕ ਥੱਕ ਚੁੱਕੇ ਸਾਂ ਅਤੇ ਉਮਰ ਵਿਚ ਵੀ ਵੱਡੇ ਹੋ ਰਹੇ ਸਾਂ। ਸਾਡੇ 'ਚੋਂ ਕੁਝ ਲੋਕਾਂ ਲਈ ਦੋਬਾਰਾ ਜੇਲ੍ਹ ਜਾਣ ਦੇ ਹਾਲਾਤ ਵੀ ਪੈਦਾ ਹੋ ਚੁੱਕੇ ਸਨ। ਅਸੀਂ ਪੰਜਾਬ ਵਿਚ ਅੱਗਾਂ ਬਲਦੀਆਂ ਦੇਖ ਰਹੇ ਸਾਂ ਅਤੇ ਰੋਜ਼ਾਨਾ ਲੋਕਾਂ ਦੇ ਕਤਲੋਗਾਰਤ ਦੀਆਂ ਖ਼ਬਰਾਂ ਸੁਣ ਰਹੇ ਸਾਂ। ਬਟਵਾਰੇ ਦੀ ਯੋਜਨਾ ਨੇ ਸਾਨੂੰ ਇਕ ਰਸਤਾ ਦੱਸਿਆ ਅਤੇ ਅਸੀਂ ਬਟਵਾਰੇ ਦੇ ਰਸਤੇ 'ਤੇ ਤੁਰ ਪਏ।'

ਆਖਰ ਵਿਚ ਬਟਵਾਰੇ ਦਾ ਹੀ ਫ਼ੈਸਲਾ ਹੋਇਆ ਅਤੇ ਇਸ ਨੂੰ ਸਿਰੇ ਚੜਾਉਂਦਿਆਂ 14 ਅਗਸਤ, 1947 ਨੂੰ ਪਾਕਿਸਤਾਨ ਬਤੌਰ ਇਕ ਨਵੇਂ ਮੁਲਕ ਦੇ ਵਜੂਦ ਵਿਚ ਆਇਆ। ਇਕ ਗੱਲ ਬੜੀ ਅਜੀਬ ਵਰਣਨਯੋਗ ਹੈ ਕਿ ਪਾਕਿਸਤਾਨ ਦਾ ਕੌਮੀ ਤਰਾਨਾ ਜਨਾਬ ਜਗਨਨਾਥ ਅਜ਼ਾਦ ਨੇ ਲਿਖਿਆ ਸੀ ਅਤੇ ਉਸ ਨੂੰ ਕਾਇਦ-ਏ-ਆਜ਼ਮ ਨੇ ਮਨਜ਼ੂਰ ਕੀਤਾઠਸੀ। ਇਹ ਕੌਮੀ ਤਰਾਨਾ ਦੋ ਸਾਲ ਤੱਕ ਬਦਸਤੂਰ ਚਲਦਾ ਰਿਹਾ। ਪਰ ਜਿਨਾਹ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਸ਼ਾਇਰਾਂ ਦੇ ਹਲਕਿਆਂ ਵਿਚ ਇਕ ਮੰਗ ਖੜ੍ਹੀ ਹੋਈ ਕਿ ਕੌਮੀ ਤਰਾਨਾ ਕਿਸੇ ਮੁਸਲਮਾਨ ਸ਼ਾਇਰ ਦੁਆਰਾ ਹੀ ਲਿਖਿਆ ਹੋਣਾ ਚਾਹੀਦਾ ਹੈ। ਇਸ ਮੰਤਵ ਲਈ ਸ਼ਾਇਰਾਂ ਦੀ ਇਕ ਕਮੇਟੀ ਸਥਾਪਤ ਕੀਤੀ ਗਈ, ਜਿਸ ਦਾ ਚੇਅਰਮੈਨ ਹਾਫੀਜ਼ ਜਲੰਧਰੀ ਸੀ ਅਤੇ ਜਲੰਧਰੀ ਦਾ ਲਿਖਿਆ ਤਰਾਨਾ ਹੀ ਲਾਗੂ ਹੋ ਗਿਆ। ਕਈ ਪਾਕਿਸਤਾਨੀ ਸ਼ਾਇਰਾਂ ਨੇ ਇਸ ਤਬਦੀਲੀ ਨੂੰ ਇਕ ਸਾਜਿਸ਼ ਦਾ ਰੂਪ ਦਿੱਤਾ ਹੈ।

ઠਮੁਹੰਮਦ ਅਲੀ ਜਿਨਾਹ, ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨੇ ਸਾਕਾਰ ਹੋ ਗਏ। ਲਾਰਡ ਮਾਊਂਟਬੈਟਨ ਇਸ ਖੁਸ਼ੀ ਵਿਚ ਹੀ ਮਗਨ ਸਨ ਕਿ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਲ ਇੰਡੀਆ ਮੁਸਲਿਮ ਲੀਗ ਦੇ ਝਗੜੇ ਦਾ ਨਿਪਟਾਰਾ ਕਰ ਦਿੱਤਾ ਸੀ ਪਰ ਇਹ ਗੱਲ ਬੜੇ ਦੁਖਾਂਤ ਵਾਲੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਖੁਸ਼ੀਆਂ ਪਿੱਛੇ ਲੱਖਾਂ ਬੇਗੁਨਾਹ ਲੋਕ ਇਨ੍ਹਾਂ ਆਗੂਆਂ ਦੇ ਹੀ ਨੁਮਾਇੰਦਿਆਂ ਹੱਥੋਂ ਕਤਲੋਗਾਰਤ ਦਾ ਸ਼ਿਕਾਰ ਹੋਏ। ਲੱਖਾਂ ਔਰਤਾਂ ਦੀ ਇੱਜ਼ਤ ਮਿੱਟੀ ਵਿਚ ਰੋਲੀ ਗਈ। ਪਿੰਡਾਂ ਦੇ ਪਿੰਡ ਉੱਜੜ ਗਏ। ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਦਾ ਰੰਗ ਲਾਲ ਹੋ ਗਿਆ? ਲੱਖਾਂ ਹੀ ਲੋਕ ਲਾਚਾਰਗੀ ਦੀ ਹਾਲਤ ਵਿਚ ਆਪਣੇ ਘਰ-ਘਾਟ ਛੱਡ ਕੇ ਅਣਡਿੱਠੀ ਮੰਜ਼ਿਲ ਵੱਲ ਤੁਰ ਗਏ। ਜਿਨ੍ਹਾਂ ਕਦੀ ਪੈਰ ਭੁੰਜੇ ਨਹੀਂ ਸੀ ਲਾਹਿਆ ਉਹ ਆਪਣੇ ਸਿਰਾਂ ਤੇ ਸਮਾਨ ਅਤੇ ਕੁੱਛੜੀਂ ਬੱਚੇ ਚੁੱਕੀ ਜਾ ਰਹੇ ਸਨ। ਸਾਡੇ ਸਿਆਸੀ ਆਗੂ ਇਸ ਗੱਲ ਤੋਂ ਲਾ ਪਰਵਾਹ ਹੀ ਰਹੇ।

ઠਹਰ ਸਾਲ ਉਨ੍ਹਾਂ ਸਿਆਸੀ ਆਗੂਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ। ਅਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ। ਪਰ ਉੱਜੜੇ-ਪੁੱਜੜੇ ਦੁਰਭਾਗੇ ਲੋਕਾਂ ਦੀ ਕਿਸਮਤ 'ਤੇ ਕਦੇ ਕਿਸੇ ਨੇ ਚਾਰ ਹੰਝੂ ਵੀ ਨਹੀਂ ਵਹਾਏ। 15 ਅਗਸਤ, 1947 ਨੂੰ ਰਾਤ ਦੇ ਬਾਰਾਂ ਵਜੇ ਯੂਨੀਅਨ ਜੈਕ ਉਤਾਰਿਆ ਗਿਆ ਅਤੇ ਉਸ ਦੀ ਥਾਂ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਮੌਕੇ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੁੰਦਾ ਵੇਖਿਆ ਅਤੇ ਆਪਣਾ ਭਾਸ਼ਣ ''ਗਖਤਵ ਰੁਜਵੀ 4ਕਤਵਜਅਖ (ਜੋ ਕਿ ਸ਼ਾਇਦ ਉਸ ਦੀ ਜ਼ਿੰਦਗੀ ਦਾ ਬਿਹਤਰੀਨ ਭਾਸ਼ਣ ਹੋਵੇ) ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਪੜ੍ਹਿਆ।

ઠਬਹੁਤੇ ਲੋਕਾਂ ਦਾ ਵਿਚਾਰ ਹੈ ਕਿ 10 ਜੁਲਾਈ, 1946 ਨੂੰ ਪੰਡਿਤ ਜਵਾਹਰ ਲਾਲ ਦਾ ਇਹ ਬਿਆਨ ਦੇਣਾ ਕਿ ਕਾਂਗਰਸ ਸੰਵਿਧਾਨ ਘੜਨੀ ਸਭਾ ਵਿਚ ਬਿਨਾਂ ਕਿਸੇ ਜਕੜੇਵਿਆਂ ਦੇ ਸ਼ਾਮਿਲ ਹੋ ਰਹੀ ਹੈ, ਇਕ ਸੋਚੀ ਸਮਝੀ ਸਕੀਮ ਸੀ, ਜਿਸ ਦਾ ਮੰਤਵ ਇਹ ਸੀ ਕਿ ਮੁਸਲਮ ਲੀਗ ਵੀ ਇਸ ਦੇ ਪ੍ਰਤੀਕਰਮ ਵਿਚ ਕੈਬਨਿਟ ਮਿਸ਼ਨ ਪਲੈਨ ਨੂੰ ਰੱਦ ਕਰ ਦੇਵੇ, ਤਾਂ ਜੋ ਦੇਸ਼ ਦਾ ਬਟਵਾਰਾ ਹੋ ਜਾਵੇ ਅਤੇ ਉਸ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਪੰਡਤ ਨਹਿਰੂ ਨੂੰ ਮਿਲੇ। ਇਹ ਸਾਰੀ ਕਹਾਣੀ ਜਾਨਣ ਤੋਂ ਬਾਅਦ ਪਾਠਕ ਇਹ ਵੀ ਸਮਝ ਸਕਦੇ ਹਨ ਕਿ ਨਹਿਰੂ ਅਤੇ ਜਿਨਾਹ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਸਨ। ਦੋਵੇਂ ਹੀ ਅਹੰਕਾਰ ਅਤੇ ਨਫ਼ਰਤ ਦੇ ਭਰੇ ਹੋਏ ਸਨ ਅਤੇ ਦੋਵੇਂ ਹੀ ਇਕ-ਦੂਜੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ? ਥੋਥਾ ਪਨ (ੜ਼ਅਜਵਖ), ਈਰਖਾ (ੲਕ਼;ਰਚਤਖ), ਅਤੇ ਨਫ਼ਰਤ (ਦਜਤ;ਜਾਕ) ਬਿਲਾ-ਸ਼ੁਭਾ ਸਿਆਸਤ ਵਿਚ ਅਹਿਮ ਕਿਰਦਾਰ ਨਿਭਾਉਂਦੇ ਹਨ?

-ਫਰੀਦਕੋਟ ਮੋ : 95014-16848