ਬਾਹਰੀ ਤੌਰ ’ਤੇ ਸੁੰਦਰਤਾ ਨੂੰ ਮਾਪਣ ਦਾ ਪੈਮਾਨਾ ਰੰਗ ਰੂਪ ਹੀ ਮੰਨਿਆ ਜਾਂਦਾ ਹੈ। ਸੋਹਣੀ ਸੂਰਤ ਅਤੇ ਸੋਹਣੀ ਸੀਰਤ ਦਾ ਸੁਮੇਲ ਸੋਨੇ ’ਤੇ ਸੁਹਾਗੇ ਵਾਂਗ ਹੁੰਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਗੋਰੇ ਰੰਗ ਨਾਲ ਸਬੰਧਤ ਅਨੇਕਾਂ ਗੀਤਾਂ ਅਤੇ ਬੋਲੀਆਂ ਦਾ ਜ਼ਿਕਰ ਮਿਲਦਾ ਹੈ:
ਗੋਰੇ ਰੰਗ ਦਾ ਪਏ ਲਿਸ਼ਕਾਰਾ,
ਨੀਂ ਨਿੰਮ ਨਾਲ ਝੂਟਦੀਏ।
ਜਾਂ
ਗੋਰੇ ਰੰਗ ਨੇ ਮਜਾਜਣ ਕੀਤੀ,
ਲੰਘ ਚੱਲੀ ਪੈਰ ਦੱਬ ਕੇ।
ਅਕਸਰ ਘਰਾਂ ਵਿੱਚ ਬੱਚੇ ਦੇ ਨਾਮਕਰਨ ਸਮੇਂ ਵੀ ਉਸ ਦੇ ਰੰਗ-ਰੂਪ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਉਦਾਹਰਣ ਵਜੋਂ ਜੇ ਨਵਜੰਮੇ ਬੱਚੇ ਦਾ ਰੰਗ ਸਾਫ਼ ਭਾਵ ਗੋਰਾ ਹੈ ਤਾਂ ਉਸ ਦਾ ਨਾਂ ਗੋਰਾ ਜਾਂ ਗੋਰੀ ਅਤੇ ਥੋੜ੍ਹਾ ਪੱਕੇ ਰੰਗ ਵਾਲੇ ਨੂੰ ਕਾਲਾ ਕਹਿ ਕੇ ਬੁਲਾਇਆ ਜਾਂਦਾ ਹੈ। ਸੋਹਣੇ ਰੰਗ-ਰੂਪ ਨੂੰ ਕੁਦਰਤੀ ਸੁਗਾਤ ਸਮਝਿਆ ਜਾਂਦਾ ਹੈ। ਜਿੱਥੇ ਰੰਗ-ਰੂਪ ਅਤੇ ਸ਼ਕਲ-ਸੂਰਤ ਨੂੰ ਮਾਤਾ-ਪਿਤਾ ਤੋਂ ਵਿਰਸੇ ਵਿੱਚ ਮਿਲੇ ਗੁਣ ਸੂਤਰ ਪ੍ਰਭਾਵਤ ਕਰਦੇ ਹਨ, ਉੱਥੇ ਹੀ ਵਿਅਕਤੀ ਦਾ ਕੰਮਕਾਰ ਅਤੇ ਰਹਿਣ-ਸਹਿਣ ਵਾਲੇ ਇਲਾਕੇ ਦਾ ਠੰਢਾ ਜਾਂ ਗਰਮ ਮੌਸਮ ਵੀ ਆਪਣਾ ਪ੍ਰਭਾਵ ਪਾਉਂਦਾ ਹੈ। ਮਿਸਾਲ ਵਜੋਂ ਠੰਢੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਰੰਗ ਗੋਰਾ ਅਤੇ ਇਸ ਦੇ ਉਲਟ ਗਰਮ ਇਲਾਕੇ ਵਿੱਚ ਰਹਿਣ ਵਾਲੇ ਲੋਕ ਕਾਲੇ ਰੰਗ ਦੇ ਹੁੰਦੇ ਹਨ। ਹਰ ਵਿਅਕਤੀ ਅੰਦਰ ਇੱਕ-ਦੂਜੇ ਨਾਲੋਂ ਵਧੇਰੇ ਸੋਹਣਾ ਦਿਸਣ ਦੀ ਦੌੜ ਲੱਗੀ ਹੋਈ ਹੈ। ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਅਨੇਕਾਂ ਕਰੀਮਾਂ, ਪਾਊਡਰਾਂ ਅਤੇ ਹੋਰ ਕੈਮੀਕਲਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਜੋਬਨ ਰੁੱਤੇ ਹਰ ਕੋਈ ਆਪਣੀ ਮਸਤੀ ਵਿੱਚ ਡੁੱਬਿਆ ਰਹਿੰਦਾ ਹੈ। ਇਸ ਸਮੇਂ ਜਿੱਥੇ ਮਨੁੱਖੀ ਸੁਭਾਅ ਵਿੱਚ ਅਨੇਕਾਂ ਪਰਿਵਰਤਨ ਆਉਂਦੇ ਹਨ, ਉੱਥੇ ਬਹੁਤ ਸਾਰੀਆਂ ਸਰੀਰਕ ਤਬਦੀਲੀਆਂ ਦਾ ਆਉਣਾ ਵੀ ਸੁਭਾਵਿਕ ਹੈ। ਚਿਹਰੇ ਦਾ ਗੋਰਾ ਰੰਗ ਇੱਕ ਅਜੀਬ ਜਿਹੀ ਭਾਅ ਮਾਰਨ ਲੱਗ ਪੈਂਦਾ ਹੈ। ਸ਼ਰਬਤੀ ਨੈਣ ਗੁੱਝੀਆਂ-ਗੁੱਝੀਆਂ ਸ਼ਰਾਰਤਾਂ ਕਰਨੀਆਂ ਸਿੱਖ ਜਾਂਦੇ ਹਨ। ਅਜਿਹੀ ਹਾਲਤ ਵਿੱਚ ਜਦ ਕੋਈ ਮੁਟਿਆਰ ਚੋਬਰਾਂ ਦੀ ਢਾਣੀ ਕੋਲੋਂ ਲੰਘਣ ਸਮੇਂ ਆਪਣੇ ਮੁੱਖ ਨੂੰ ਜਾਣ-ਬੱੁਝ ਕੇ ਚੁੰਨੀ ਵਿੱਚ ਲੁਕੋ ਲਵੇ ਤਾਂ ਚੋਬਰਾਂ ਦੇ ਮੂੰਹੋਂ ਸਹਿਜ-ਸੁਭਾਅ ਹੀ ਇਹ ਬੋਲ ਨਿਕਲ ਜਾਂਦੇ ਹਨ:
ਗੋਰਾ ਰੰਗ ’ਤੇ ਸ਼ਰਬਤੀ ਅੱਖੀਆਂ,
ਘੁੰਡ ਵਿੱਚ ਕੈਦ ਕੀਤੀਆਂ।
ਕਈ ਵਾਰ ਮੁਟਿਆਰ ਨੂੰ ਆਪਣੇ ਗੋਰੇ ਰੰਗ ਉੱਤੇ ਕੁਝ ਵਧੇਰੇ ਹੀ ਗਰੂਰ ਹੋਣ ਲੱਗ ਪੈਂਦਾ ਹੈ। ਇਸ ਗਰੂਰ Çੱਵਚ ਉਹ ਹੋਰਨਾਂ ਨੂੰ ਸਿੱਧੇ ਮੂੰਹ ਬੁਲਾਉਣਾ ਵੀ ਮੁਨਾਸਬ ਨਹੀਂ ਸਮਝਦੀ। ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਇਹ ਗੋਰਾ ਰੰਗ ਕੁਝ ਦਿਨਾਂ ਦਾ ਹੀ ਪਰਾਹੁਣਾ ਹੈ ਅਤੇ ਸਮੇਂ ਦੇ ਬੀਤਣ ਨਾਲ ਇਸ ਨੇ ਚਲੇ ਜਾਣਾ ਹੈ। ਗੋਰੇ ਰੰਗ ਦੀ ਅਸਥਿਰਤਾ ਨੂੰ ਰੂਪਮਾਨ ਕਰਦੀ ਹੈ ਇਹ ਬੋਲੀ:
ਗੋਰਾ ਰੰਗ ਟਿੱਬਿਆਂ ਦਾ ਰੇਤਾ,
ਹਵਾ ਆਈ ਉੱਡ ਜਾਊਗਾ।
ਜਾਂ
ਗੋਰੇ ਰੰਗ ਨੇ ਸਦਾ ਨਹੀਓਂ ਰਹਿਣਾ,
ਭਰ-ਭਰ ਵੰਡ ਮੁੱਠੀਆਂ।
ਜਿੱਥੇ ਮੁਟਿਆਰ ਨੂੰ ਆਪਣਾ ਗੋਰਾ ਰੰਗ ਦੇਖ ਕੇ ਡਾਹਢੀ ਖ਼ੁਸ਼ੀ ਹੁੰਦੀ ਹੈ, ਉੱਥੇ ਹੀ ਉਸ ਦੇ ਮਨ ਅੰਦਰ ਇਸ ਗੱਲ ਦਾ ਵਹਿਮ ਵੀ ਭਾਰੂ ਹੋ ਜਾਂਦਾ ਹੈ ਕਿ ਕਿਤੇ ਉਸ ਦੇ ਸੋਹਣੇ ਰੰਗ ਰੂਪ ਨੂੰ ਕਿਸੇ ਚੰਦਰੇ ਦੀ ਨਜ਼ਰ ਹੀ ਨਾ ਲੱਗ ਜਾਵੇ। ਇਸੇ ਡਰ ਦੀ ਫ਼ਿਕਰਮੰਦੀ ਕਰਦੀ ਹੋਈ ਉਹ ਆਪਣੇ ਮਾਹੀ ਨੂੰ ਕੁਝ ਇਸ ਤਰ੍ਹਾਂ ਕਹਿੰਦੀ ਹੈ:
ਗੋਰੇ ਰੰਗ ਨੂੰ ਤਵੀਤ ਕਰਾ ਦੇ,
ਦੁਨੀਆਂ ਦੀ ਨਜ਼ਰ ਬੁਰੀ।
ਸੁੰਦਰਤਾ ਕਈ ਵਾਰ ਮੁਟਿਆਰ ਲਈ ਵਰ ਦੀ ਥਾਂ ਸਰਾਪ ਬਣ ਜਾਂਦੀ ਹੈ। ਹੁਸਨ ਦੇ ਸ਼ਿਕਾਰੀ ਉਸ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਾਂ ਬਣਾਉਣ ਲੱਗਦੇ ਹਨ। ਇਨ੍ਹਾਂ ਤੋਂ ਤੰਗ ਆਈ ਉਹ ਆਖਦੀ ਹੈ:
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ,
ਪਿੰਡ ਵਿੱਚ ਵੈਰ ਪੈ ਗਿਆ।
ਗੋਰੇ ਰੰਗ ਵਿੱਚ ਇੱਕ ਚੁੰਬਕ ਜਿਹੀ ਖਿੱਚ ਹੁੰਦੀ ਹੈ ਜੋ ਹਰੇਕ ਦੇਖਣ ਵਾਲੇ ਨੂੰ ਆਪਣੇ ਵੱਲ ਖਿੱਚਦੀ ਹੈ। ਖਿੜੇ ਗੁਲਾਬ ਵਰਗੇ ਚਿਹਰੇ ਨੂੰ ਦੇਖ ਕੇ ਬੀਮਾਰ ਬੰਦੇ ਦੀ ਅੱਧੀ ਬੀਮਾਰੀ ਬਿਨਾਂ ਕਿਸੇ ਇਲਾਜ ਦੇ ਆਪਣੇ-ਆਪ ਠੀਕ ਹੋ ਜਾਂਦੀ ਹੈ। ਗੋਰੀ ਗੱਲ੍ਹ ਉੱਤੇ ਨਿਕਲਿਆ ਕਾਲਾ ਤਿਲ ਚਿਹਰੇ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਹੱਸਣ ਸਮੇਂ ਗੋਰੀ ਗੱਲ੍ਹ ਵਿੱਚ ਪਿਆ ਟੋਆ ਦੇਖਣ ਵਾਲੇ ਨੂੰ ਮਦਹੋਸ਼ ਕਰ ਦਿੰਦਾ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ:
ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ
ਅਸੀਂ ਮਰ ਗਏ ਨੀਂ ਓਏ ਹੋਏ।
ਜਾਂ
ਗੋਰੀਆਂ ਗੁਲਾਬ ਜਿਹੀਆਂ ਗੱਲ੍ਹਾਂ,
ਗੱਲ੍ਹਾਂ ਦੇ ਵਿੱਚ ਸੱਜਰੇ ਹੁਸਨ ਦੀਆਂ ਛੱਲਾਂ
ਛੱਲਾਂ ਦੇ ਵਿੱਚ ਡੁੱਬ ਗਏ, ਅਸੀਂ ਨੀਂ ਡੁੱਬ ਜਾਣੀਏ।
ਜਿੱਥੇ ਹਰ ਗੱਭਰੂ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਸ ਦੀ ਹੋਣ ਵਾਲੀ ਹਮਸਫ਼ਰ ਉੱਚੀ-ਲੰਮੀ, ਗੋਰੇ ਰੰਗ ਦੀ ਮਾਲਕ, ਹੱਸਮੁੱਖ ਸੁਭਾਅ ਵਾਲੀ ਅਤੇ ਸੁਚੱਜੀ ਹੋਵੇ, ਉੱਥੇ ਹੀ ਹਰ ਮੁਟਿਆਰ ਦੇ ਦਿਲ ਅੰਦਰ ਵੀ ਅਜਿਹੀ ਇੱਕ ਰੀਝ ਹਰ ਸਮੇਂ ਪਨਪਦੀ ਰਹਿੰਦੀ ਹੈ ਕਿ ਉਸ ਦੇ ਸੁਪਨਿਆਂ ਦਾ ਸ਼ਹਿਜ਼ਾਦਾ ਕੁੱਲ ਦੁਨੀਆਂ ਤੋਂ ਸੋਹਣਾ ਅਤੇ ਦਿਲ ਦੀਆਂ ਰਮਜ਼ਾਂ ਨੂੰ ਜਾਣਨ ਵਾਲਾ ਹੋਵੇ। ਆਪਣੇ ਮਨ ਦੇ ਅਜਿਹੇ ਵਲਵਲਿਆਂ ਦਾ ਪ੍ਰਗਟਾਵਾ ਉਹ ਆਪਣੇ ਬਾਬਲ ਸਾਹਮਣੇ ਇਸ ਪ੍ਰਕਾਰ ਕਰਦੀ ਹੈ:
ਕਾਲਾ ਕੰਤ ਨਾ ਸਹੇੜੀਂ ਮੇਰੇ ਬਾਬਲਾ,
ਘਰ ਦਾ ਮਾਲ ਡਰੂ।
ਕਈ ਵਾਰ ਅੱਲ੍ਹੜ ਉਮਰੇ ਅੱਖੀਆਂ ਨੂੰ ਕੋਈ ਆਪਣਾ-ਆਪਣਾ ਜਿਹਾ ਲੱਗਣ ਲੱਗ ਪੈਂਦਾ ਹੈ। ਇਸ ਉਮਰੇ ਬਿਨਾਂ ਖੰਭਾਂ ਦੇ ਅਕਾਸ਼ ਵਿੱਚ ਉਡਾਰੀਆਂ ਭਰੀਆਂ ਜਾਂਦੀਆਂ ਹਨ। ਗੋਰੇ ਰੰਗ ਦੀ ਹਰ ਪਾਸੇ ਚਰਚਾ ਹੋਣ ਲੱਗ ਪੈਂਦੀ ਹੈ। ਜੋਬਨ ਮੱਤੀ ਮੁਟਿਆਰ ਦੇ ਮਸਤੀ ਭਰੇ ਦਿਲ ਵਿੱਚੋਂ ਸਹਿਜੇ ਹੀ ਇਹ ਆਵਾਜ਼ ਨਿਕਲਦੀ ਹੈ:
ਗੋਰੇ ਰੰਗ ਦੀ ਮੱਚ ਗਈ ਧੁੰਮ ਮੁੰਡਿਆ
ਲਾਟੂ ਬਣ ਕੇ ਦੁਆਲੇ ਮੇਰੇ ਘੁੰਮ ਮੁੰਡਿਆ
ਜ਼ਿੰਦਗੀ ਦੀ ਇਸ ਹਕੀਕਤ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ ਕਿ ਕਾਲਿਆਂ ਨਾਲ ਹੀ ਗੋਰੇ ਸੋਹਣੇ ਲੱਗਦੇ ਹਨ। ਸਾਰੇ ਹੀ ਲੋਕ ਗੋਰੇ ਹੋਣ ਤਾਂ ਉਹ ਕਿਸ ਨੂੰ ਦੇਖ ਕੇ ਆਪਣੇ ਹੁਸਨ ਦਾ ਮਾਣ ਕਰਨਗੇ। ਗੋਰਾ ਰੰਗ ਹੀ ਸਭ ਕੁਝ ਨਹੀਂ ਹੁੰਦਾ। ਜ਼ਿੰਦਗੀ ਜਿਊਣ ਲਈ ਸਲੀਕਾ ਹੋਣਾ ਬਹੁਤ ਜ਼ਰੂਰੀ ਹੈ। ਆਪਸੀ ਰਿਸ਼ਤਿਆਂ ਨੂੰ ਵਧੇਰੇ ਹੰਢਣਸਾਰ ਬਣਾਉਣ ਲਈ ਦੋ ਦਿਲਾਂ ਅੰਦਰ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ। ਪਿਆਰ ਵਿੱਚ ਗੜੁੱਚ ਦੋ ਦਿਲਾਂ ਲਈ ਰੰਗ-ਰੂਪ ਕੋਈ ਮਾਅਨੇ ਨਹੀਂ ਰੱਖਦਾ। ਮੁਹੱਬਤਾਂ ਦੇ ਰੰਗ ਵਿੱਚ ਰੰਗੇ ਅਤੇ ਪਿਆਰ ਦੀ ਬਰਸਾਤ ਵਿੱਚ ਭਿੱਜੇ ਹੋਏ ਪ੍ਰੇਮੀ ਸਭ ਰੰਗਾਂ, ਨਸਲਾਂ, ਧਰਮਾਂ ਅਤੇ ਜਾਤਾਂ ਦੇ ਬੰਧਨਾਂ ਤੋਂ ਆਜ਼ਾਦ ਹੁੰਦੇ ਹਨ।

No comments:
Post a Comment