ਪੰਜਾਬੀ ਸੱਭਿਆਚਾਰ ਦੀ ਆਪਣੀ ਨਿਵੇਕਲੀ ਪਛਾਣ ਹੈ। ਜਿਸ ਮੁਟਿਆਰ ਨੇ ਸਲਵਾਰ ਕਮੀਜ਼ ਪਾਈ ਹੋਵੇ, ਸਿਰ ’ਤੇ ਦੁਪੱਟਾ ਲਿਆ ਹੋਵੇ, ਦੀ ਪਛਾਣ ਦੂਰੋਂ ਹੀ ਹੋ ਜਾਂਦੀ ਹੈ ਤਾਂ ਹੀ ਤਾਂ ਕਿਹਾ ਗਿਆ ਹੈ:
ਕਮੀਜ਼ ਸਲਵਾਰ ਤੇਰੀ ਸ਼ਾਨ ਨੀਂ ਪੰਜਾਬਣੇ,
ਤੇਰੇ ਉੱਤੇ ਜੱਗ ਨੂੰ ਹੈ ਮਾਣ ਨੀਂ ਪੰਜਾਬਣੇ।
ਸਾਡੇ ਪੰਜਾਬ ਦੀਆਂ ਮਾਣ-ਮੱਤੀਆਂ ਮੁਟਿਆਰਾਂ ਸਲਵਾਰ ਅਤੇ ਕਮੀਜ਼ ਦੇ ਨਾਲ ਦੁਪੱਟਾ ਜ਼ਰੂਰ ਲੈਂਦੀਆਂ ਹਨ ਜੋ ਕਿ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੁਪੱਟੇ ਨਾਲ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਦੁਪੱਟੇ ’ਤੇ ਵੀ ਸਾਡੇ ਸੱਭਿਆਚਾਰ ਵਿੱਚ ਅਨੇਕਾਂ ਗੀਤ ਅਤੇ ਬੋਲੀਆਂ ਹਨ। ਜਿਵੇਂ:
ਬਾਗ਼ ਲਵਾ ਦੇ, ਬਗੀਚਾ ਲਵਾ ਦੇ,
ਵਿੱਚੇ ਲਵਾ ਦੇ ਤਰ ਵੇ,
ਮੇਰਾ ਉੱਡੇ ਡੋਰੀਆ,
ਮਹਿਲਾਂ ਵਾਲੇ ਘਰ ਵੇ, ਮੇਰਾ…।
ਪਿਛਲੇ ਸਮਿਆਂ ਵਿੱਚ ਔਰਤਾਂ ਬਹੁਤ ਸ਼ੌਕ ਨਾਲ ਫੁਲਕਾਰੀਆਂ ਕੱਢਦੀਆਂ ਸਨ ਜੋ ਵਿਆਹ ਦੇ ਦਾਜ ਦੀ ਖਾਸ ਚੀਜ਼ ਹੁੰਦੀ ਸੀ। ਇਹ ਫੁਲਕਾਰੀ ਜਾਂ ਬਾਗ਼ ਹੁੰਦਾ ਸੀ। ਫੁਲਕਾਰੀ ਦੇ ਫੁੱਲ ਥੋੜ੍ਹੇ ਦੂਰ ਪਾਏ ਜਾਂਦੇ ਸਨ ਜਦੋਂਕਿ ਬਾਗ਼ ਇੱਕ ਖੱਦਰ ਦੇ ਕੱਪੜੇ ’ਤੇ ਬਹੁਤ ਸੰਘਣਾ ਕੱਢਿਆ ਜਾਂਦਾ ਸੀ ਜਿਸ ’ਤੇ ਤਿੱਲੇ ਦੀ ਕਢਾਈ ਕੀਤੀ ਜਾਂਦੀ ਸੀ। ਇਸ ’ਤੇ ਤਿਲ ਧਰਨ ਜਿੰਨੀ ਵੀ ਜਗ੍ਹਾ ਖਾਲੀ ਨਹੀਂ ਸੀ ਹੁੰਦੀ। ਵਿਆਹ ਤੋਂ ਪਿੱਛੋਂ ਜਦੋਂ ਕੁੜੀਆਂ ਸਹੁਰੇ ਘਰ ਜਾਂਦੀਆਂ ਸਨ ਤਾਂ ਉੱਪਰ ਬਾਗ਼ ਜਾਂ ਫੁਲਕਾਰੀ ਲੈ ਕੇ ਉੱਡਦੀਆਂ ਤਿੱਤਲੀਆਂ ਵਾਂਗ ਜਾਂ ਫਿਰ ਅਰਸ਼ੋਂ ਉੱਤਰੀ ਪਰ੍ਹੀ ਵਾਂਗ ਲੱਗਦੀਆਂ ਸਨ ਪਰ ਕਈ ਵਾਰ ਜਦੋਂ ਪਰਿਵਾਰ ਵਿੱਚ ਗ਼ਰੀਬੀ ਹੁੰਦੀ ਸੀ ਤਾਂ ਕੁੜੀ ਫੁਲਕਾਰੀ ਲੈਣ ਲਈ ਵੀ ਤਰਸ ਜਾਂਦੀ ਸੀ। ਇਸ ਨੂੰ ਦੇਖ ਕੇ ਕਿਸੇ ਨੇ ਗੀਤ ਦੀਆਂ ਇਹ ਲਾਈਨਾਂ ਬਿਆਨ ਕੀਤੀਆਂ:
ਸੂਹੀ ਫੁਲਕਾਰੀ ਉੱਤੇ ਤਿੰਨ ਧਾਰੀਆਂ,
ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ।
ਅੱਜ-ਕੱਲ੍ਹ ਕੋਈ ਵੀ ਮੁਟਿਆਰ ਫੁਲਕਾਰੀ ਕੱਢਣ ਨੂੰ ਅਹਿਮੀਅਤ ਨਹੀਂ ਦਿੰਦੀ ਕਿਉਂਕਿ ਸਭ ਚੀਜ਼ਾਂ ਬਾਜ਼ਾਰ ਵਿੱਚੋਂ ਬਣੀਆਂ ਬਣਾਈਆਂ ਮਿਲਦੀਆਂ ਹਨ। ਹੁਣ ਸਭ ਪੈਸਿਆਂ ਦੀ ਖੇਡ ਹੈ। ਪਹਿਰਾਵਾ ਦਿਨੋ-ਦਿਨ ਬਦਲ ਰਿਹੈ। ਸਾਡੇ ਪੰਜਾਬੀ ਧੜਾਧੜ ਬਾਹਰ ਜਾ ਰਹੇ ਹਨ। ਇਸ ਲਈ ਦੂਜੇ ਦੇਸ਼ਾਂ ਦੇ ਪਹਿਰਾਵੇ ਨੇ ਪੰਜਾਬੀ ਪਹਿਰਾਵੇ ਨੂੰ ਬਹੁਤ ਢਾਅ ਲਾਈ ਹੈ। ਇਹ ਵੀ ਨਹੀਂ ਕਿ ਸਾਡੇ ਦੇਸ਼ ਵਿੱਚ ਹੀ ਦੂਜੇ ਦੇਸ਼ਾਂ ਦੇ ਪਹਿਰਾਵੇ ਪਹਿਨੇ ਜਾਂਦੇ ਹਨ, ਦੂਜੇ ਦੇਸ਼ਾਂ ਦੀਆਂ ਮੁਟਿਆਰਾਂ ਵੀ ਪੰਜਾਬੀ ਪਹਿਰਾਵੇ ਪਹਿਨਦੀਆਂ ਹਨ ਪਰ ਬਹੁਤ ਘੱਟ। ਜਿੰਨੇ ਸਾਡੇ ਦੇਸ਼ ਵਾਸੀ, ਦੂਜੇ ਦੇਸ਼ ਦੀ ਨਕਲ ਕਰਦੇ ਹਨ, ਓਨੀ ਨਕਲ ਬਾਹਰਲੇ ਨਹੀਂ ਕਰਦੇ।
ਪਹਿਲੇ ਸਮਿਆਂ ਵਿੱਚ ਵਿਆਹ ਵਾਲੀ ਮੁਟਿਆਰ ਦੇ ਸੂਹੇ ਲਾਲ ਰੰਗ ਦਾ ਸੂਟ ਹੀ ਪਹਿਨਿਆ ਜਾਂਦਾ ਸੀ। ਇਸ ਦੇ ਨਾਲ ਲਾਲ ਰੰਗ ਦੀ ਕੱਢੀ ਹੋਈ ਫੁਲਕਾਰੀ ਲਈ ਜਾਂਦੀ ਸੀ। ਵਿਆਹ ਵਾਲੀ ਮੁਟਿਆਰ ਸੂਟ ਵਿੱਚ ਬਹੁਤ ਜਚਦੀ ਸੀ ਕਿਉਂਕਿ ਪਹਿਲਾਂ ਆਮ ਕੁੜੀਆਂ ਚਾਰਦੀਵਾਰੀ ਅੰਦਰ ਰਹਿੰਦੀਆਂ ਸਨ। ਬਿਲਕੁਲ ਸਾਦਾ ਪਹਿਰਾਵਾ ਹੁੰਦਾ ਸੀ। ਕੋਈ ਮੇਕਅੱਪ ਨਹੀਂ ਸੀ ਹੁੰਦਾ। ਇਸ ਲਈ ਵਿਆਹ ਵਿੱਚ ਕਹਿੰਦੇ ਸਨ ਕਿ ਕੁੜੀ ਨੂੰ ਬਹੁਤ ਰੂਪ ਚੜ੍ਹਿਆ ਹੈ। ਚੜ੍ਹਦਾ ਵੀ ਕਿਉਂ ਨਾ, ਇੰਨੇ ਸਾਦੇਪਣ ਤੋਂ ਇੱਕ ਇਹ ਤਾਂ ਦਿਨ ਹੁੰਦਾ ਸੀ ਜਦੋਂ ਕੁੜੀ ਨੂੰ ਸਜਾਉਣਾ ਹੁੰਦਾ ਸੀ।
ਅੱਜ-ਕੱਲ੍ਹ ਵਿਆਹ ਸਮੇਂ ਕੁੜੀਆਂ ਦੇ ਲਹਿੰਗੇ ਤੋਂ ਲੈ ਕੇ ਸ਼ਿੰਗਾਰ ਤਕ ਪੱਚੀ-ਤੀਹ ਹਜ਼ਾਰ ਰੁਪਏ ਲਾ ਦਿੱਤੇ ਜਾਂਦੇ ਹਨ। ਚੌਦਾਂ-ਪੰਦਰਾਂ ਕਿਲੋ ਭਾਰ ਤਾਂ ਇਕੱਲੇ ਲਹਿੰਗੇ ਵਿੱਚ ਹੀ ਹੁੰਦਾ ਹੈ। ਬਾਕੀ ਸੈੱਟ ਜੋ ਗਲ ਦੇ ਸ਼ਿੰਗਾਰ ਲਈ ਹੁੰਦਾ ਹੈ, ਉਸ ਦਾ ਵੀ ਭਾਰ ਕਾਫ਼ੀ ਹੁੰਦਾ ਹੈ। ਬਾਕੀ ਦੀਆਂ ਕੁੜੀਆਂ ਦਾ ਵੀ ਪਤਾ ਨਹੀਂ ਲੱਗਦਾ ਕਿ ਇਹ ਵਿਆਹੀਆਂ ਹਨ ਜਾਂ ਕੁਆਰੀਆਂ ਕਿਉਂਕਿ ਉਨ੍ਹਾਂ ਦੀ ਵੀ ਪੂਰੀ ਟੌਹਰ ਕੱਢੀ ਹੁੰਦੀ ਹੈ। ਵਿਆਹ ਵਿੱਚ ਜ਼ਿਆਦਾਤਰ ਸਲਵਾਰ ਅਤੇ ਕਮੀਜ਼ ਦੇ ਨਾਲ ਉੱਪਰ ਦੁਪੱਟਾ ਲਿਆ ਹੁੰਦਾ ਹੈ। ਜ਼ਿਆਦਾ ਸ਼ੁਕੀਨਣ ਕੁਆਰੀਆਂ ਜਾਂ ਨਵੇਂ ਵਿਆਹ ਵਾਲੀਆਂ ਕੁੜੀਆਂ ਹਲਕਾ ਜਿਹਾ ਲਹਿੰਗਾ ਪਾ ਲੈਂਦੀਆਂ ਹਨ।
ਪਹਿਲੇ ਸਮਿਆਂ ਵਿੱਚ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਸੀ ਤਾਂ ਸਹੁਰੇ ਘਰ ਵਿੱਚ ਬਾਹਰ ਅੰਦਰ ਜਾਂਦੀਆਂ ਉਹ 20-20 ਗਜ਼ ਦੇ ਘੱਗਰੇ ਪਾ ਕੇ ਬਾਹਰ ਨਿਕਲਦੀਆਂ ਸਨ। ਇਹ ਘੱਗਰੇ ਵੱਖਰੀ ਜਗ੍ਹਾ ’ਤੇ ਪਾਉਣ ਲਈ ਅਲੱਗ-ਅਲੱਗ ਕਿਸਮ ਦੇ ਹੁੰਦੇ ਸਨ। ਬਜ਼ੁਰਗ ਔਰਤਾਂ ਦੇ ਘੱਗਰੇ ਮਲਮਲ ਦੇ ਫਿੱਕੇ ਰੰਗ ਦੇ ਹੁੰਦੇ ਸਨ ਅਤੇ ਵਿਆਹ-ਸ਼ਾਦੀ ਵਿੱਚ ਜਾਂ ਕੋਈ ਹੋਰ ਜਸ਼ਨ ’ਤੇ ਪਾਉਣ ਵਾਲੇ ਘੱਗਰੇ ਸੂਫ਼ ਦੇ ਜਾਂ ਸਾਟਣ ਦੇ ਗੂੜ੍ਹੇ ਰੰਗਾਂ ਦੇ ਜਿਵੇਂ ਨੀਲਾ, ਫਿਰੋਜ਼ੀ, ਖੱਟਾ, ਲਾਲ, ਕਾਲਾ ਆਦਿ ਹੁੰਦੇ ਸਨ।
ਅੱਜ-ਕੱਲ੍ਹ ਘੱਗਰੇ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਜਦੋਂ ਕੁੜੀਆਂ ਨੇ ਸਟੇਜ ’ਤੇ ਕਿਸੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਹੁੰਦਾ ਹੈ ਜਾਂ ਗਿੱਧਾ ਪਾਉਣਾ ਹੁੰਦਾ ਹੈ ਤਾਂ ਉਹ ਪਿੰਡ ਵਿੱਚੋਂ ਕਿਸੇ ਬਜ਼ੁਰਗ ਔਰਤ ਦਾ ਘੱਗਰਾ ਮੰਗ ਕੇ ਲੈ ਕੇ ਆਉਂਦੀਆਂ ਹਨ। ਉਸ ਸਮੇਂ ਲੱਗਦਾ ਹੈ ਕਿ ਘੱਗਰਿਆਂ ਦੀ ਦੁਬਾਰਾ ਕੀਮਤ ਪੈ ਗਈ ਹੈ। ਪਹਿਲਾਂ ਔਰਤਾਂ ਚੁੰਨੀ ਭਾਵ ਡੋਰੀਆ ਸਿਰ ’ਤੇ ਲੈਣਾ ਬਿਲਕੁਲ ਨਹੀਂ ਭੁੱਲਦੀਆਂ ਸਨ, ਖਾਸ ਕਰਕੇ ਵਿਆਹੀਆਂ। ਇਹ ਚੁੰਨੀਆਂ ਕਾਫ਼ੀ ਲੰਮੀਆਂ ਹੁੰਦੀਆਂ ਸਨ ਕਿਉਂਕਿ ਵਿਆਹੀਆਂ ਔਰਤਾਂ ਆਪਣੇ ਜੇਠ, ਸਹੁਰੇ ਜਾਂ ਕੋਈ ਵੀ ਇਸ ਰਿਸ਼ਤੇ ਵਿੱਚ ਹੁੰਦਾ ਸੀ, ਤੋਂ ਘੁੰਢ ਕੱਢਦੀਆਂ ਸਨ। ਇਸੇ ਲਈ ਡੋਰੀਆ ਲੰਮਾ ਲਿਆ ਜਾਂਦਾ ਸੀ। ਹੌਲੀ-ਹੌਲੀ ਘੁੰਡ ਦਾ ਰਿਵਾਜ਼ ਖ਼ਤਮ ਹੋ ਗਿਆ ਤੇ ਘੁੰਡ ਵਾਲੀਆਂ ਨੱਢੀਆਂ ਵੀ ਕਿਧਰੇ ਲੋਪ ਹੋ ਗਈਆਂ।
ਪਹਿਲਾਂ ਵੱਡੇ-ਵੱਡੇ ਸ਼ਹਿਰਾਂ ਵਿੱਚ ਵੀ ਕੁੜੀਆਂ ਸਲਵਾਰ ਅਤੇ ਕਮੀਜ਼ ਨਾਲ ਦੁਪੱਟਾ ਲੈਂਦੀਆਂ ਸਨ। ਇਸ ਲਈ ਇਹ ਬੋਲੀ ਪਾਈ ਜਾਂਦੀ ਸੀ:
ਮੈਂ ਕੁੜੀ ਅਣਜਾਣ,
ਮੇਰੀ ਕਰ ਲੈ ਪਛਾਣ,
ਗੋਰੇ ਰੰਗ ਤੇ ਡੋਰੀਏ ਕਾਲੇ ਦੀ,
ਵੇ ਮੈਂ ਕੁੜੀ ਹਾਂ ਸ਼ਹਿਰ ਪਟਿਆਲੇ ਦੀ,
ਵੇ ਮੈਂ ਕੁੜੀ ਸ਼ਹਿਰ…।
ਓਦੋਂ ਗਿੱਧੇ ਵਿੱਚ ਬੋਲੀ ਪਾਉਂਦੀਆਂ ਕੁੜੀਆਂ ਆਪਣੀ ਮਾਂ ਨੂੰ ਭਾਰੀ ਸਲਵਾਰ ਸਿਲਾਈ ਕਰਵਾ ਕੇ ਦੇਣ ਦੇ ਨਾਲ ਇੱਕ ਹੋਰ ਦਿਲ ਦੀ ਤਮੰਨਾ ਜ਼ਾਹਰ ਕਰਦੀਆਂ ਹਨ:
ਮਾਏ ਨੀਂ ਮੈਨੂੰ ਸੁੱਥਣ ਸਿਲਾ ਦੇ ਥੱਬਾ ਥੱਬਾ ਵਲ ਪਾ ਦੇ,
ਨੀਂ ਜ਼ਿੰਦਗੀ ਢਾਈ ਦਿਨ ਦੀ, ਰਾਂਝਾ ਵੈਦ ਮੰਗਾ ਦੇ,
ਨੀਂ ਜ਼ਿੰਦਗੀ…।
ਅੱਜ-ਕੱਲ੍ਹ ਪੰਜਾਬੀ ਸੂਟ ਦਾ ਤਾਂ ਜਿਵੇਂ ਰਿਵਾਜ ਹੀ ਖ਼ਤਮ ਹੁੰਦਾ ਜਾ ਰਿਹਾ ਹੈ। ਮੰਨਦੇ ਹਾਂ ਹਰੇਕ ਚੀਜ਼ ਵਿੱਚ ਬਦਲਾਅ ਆਉਂਦਾ ਹੈ ਪਰ ਕਦੇ ਵੀ ਆਪਣੇ ਵਿਰਸੇ ਨਾਲੋਂ ਟੁੱਟ ਕੇ ਅੱਗੇ ਨਹੀਂ ਵਧਿਆ ਜਾ ਸਕਦਾ, ਇਹ ਗੱਲ ਪੰਜਾਬਣਾਂ ਨੂੰ ਵੀ ਸਮਝਦੀ ਚਾਹੀਦੀ ਹੈ।

No comments:
Post a Comment