• ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ "ਅੱਜ ਬਰਸ਼ੀ ਤੇ ਵਿਸ਼ੇਸ਼"


    ਭਾਈ ਗੁਰਦੇਵ ਸਿੰਘ ਜੀ ਦਾ ਜੱਦੀ ਪਿੰਡ ਕਾਂਉਕੇ ਜਿਲ੍ਹੇ ਲਧਿਆਣਾ ਸੀ । ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅਗੰਮੀ ਸਖਸ਼ੀਅਤ ਦਾ ਸਾਥ ਮਾਨਣ ਦਾ ਆਪ ਜੀ ਸੁਭਾਗ ਪ੍ਰਾਪਤ ਹੋਇਆ । 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਵਲੋਂ ਆਪ ਜੀ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ । ਜਥੇਦਾਰ ਬਣਦੇ ਸਾਰ ਹੀ ਆਪ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਅਰੰਭ ਕੀਤਾ । ਇਸ ਆਪਜੀ ਨੇ ਗੁਪਤ ਰੂਪ ਵਿੱਚ ਲੰਗਰ ਦੀ ਪੜਤਾਲ ਕਰਾਵਾਈ ਤਾਂ ਬੁਹਤ ਵੱਡਾ ਘਪਲਾ ਬੇਨਕਾਬ ਹੋਇਆ । ਲੰਗਰ ਵਿੱਚ ਵਰਤਾਈ ਜਾਣ ਵਾਲੀ ਰਸਦ ਪੇਪਰਾਂ ਵਿੱਚ ਸ਼ੋਅ ਕਰਨ ਦੇ ਮੁਕਾਬਲੇ ਤਿੰਨ ਗੁਣਾ ਘੱਟ ਨਿੱਕਲੀ । ਜਦੋਂ ਪਹਿਲੇ ਦਿਨ ਹੀ ਤਿੰਨ ਗੁਣਾ ਜਿਆਦਾ ਰਸਦ ਨਾਲ ਲੰਗਰ ਵਿੱਚ ਅਨੋਖਾ ਸੁਧਾਰ ਹੋ ਗਿਆ ਤਾਂ ਸਿੱਖ ਮਰਿਆਦਾ ਨੂੰ ਮੁੱਖ ਰੱਖਦਿਆਂ ਕੰਪਲੈਕਸ ਵਿੱਚ ਰਹਿਣ ਵਾਲੇ ਸਿਆਸੀਆਂ ਅਤੇ ਖਾੜਕੂਆਂ ਨੂੰ ਹਦਾਇਦ ਜਾਰੀ ਕੀਤੀ ਕਿ ਗੁਰੁ ਰਾਮਦਾਸ ਦਾ ਲੰਗਰ ਜਿਹਨੇ ਵੀ ਛਕਣਾ ਹੈ ,ਉਸ ਨੂੰ ਲੰਗਰ ਹਾਲ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਛਕਣਾ ਪਵੇਗਾ । ਕਿਉਂ ਕਿ ਇਸ ਸਮੇਂ ਕਮਰਿਆਂ ਵਿੱਚ ਲੰਗਰ ਲਿਜਾ ਕੇ ਵਿਸ਼ੇਸ਼ ਤੜਕੇ ਲਗਾਉਣ ਦੀ ਬਹੁਤ ਭਰਮਾਰ ਸੀ , ਜਿਸ ਨਾਲ ਲੰਗਰ ਦੀ ਮਰਿਆਦਾ ਨੂੰ ਸੱਟ ਵੱਜ ਰਹੀ ਸੀ । ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾ ਰਹੇ ਸਿੰਘਾਂ ਦੀ ਪੈਰਵਈ ਕਰਨ ਲਈ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲਗਾਉਂਦੇ ਸਨ । ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਪੰਝੀ ਪਾਠ ਸੁਖਮਨੀ ਸਾਹਿਬ ਅਤੇ ਇੱਕ ਸੌ ਇੱਕ ਪਾਠ ਜਪੁਜੀ ਸਾਹਿਬ ਦੇ ਆਪ ਹਰ ਰੋਜ਼ ਕਰਿਆ ਕਰਦੇ ਸਨ । 29 ਐੱਪਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਜ਼ਦ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤਾਂ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਬਰਨਾਲੇ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਭੇਜ ਦਿੱਤੀ । ਆਪ ਜੀ ਨੂੰ ਸਿੰਘਾਂ ਨੇ ਆਖਿਆ ਕਿ ਪਾਸੇ ਹੋ ਜਾਈਏ ਪਰ ਆਪ ਜੀ ਦਾ ਜਵਾਬ ਸੀ ਕਿ ਜਿਸ ਅਸਥਾਨ ਦੀ ਜਿੰਮੇਵਾਰੀ ਮੈਨੂੰ ਖਾਲਸਾ ਪੰਥ ਨੇ ਸੌਂਪੀ ਹੈ ਉਸ ਤੋਂ ਜਿੰਮੇਵਾਰੀ ਤੋਂ ਭੱਜਣ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ । ਖੈਰ ਅਨੇਕਾਂ ਸਿੰਘਾਂ ਸਮੇਤ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ ।ਹਰਿਆਣਾ ਪੁਲੀਸ ਨੇ ਹਿਰਾਸਤ ਵਿੱਚ ਆਪ ਜੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਪਰ ਆਪ ਨੇ ਗੁਰਬਾਣੀ ਦੇ ਰੰਗ ਵਿੱਚ ਲੀਨ ਰਹਿੰਦਿਆਂ ਬੜੇ ਹੀ ਧੀਰਜ ਅਤੇ ਠਰੰਮੇ ਨਾਲ ਜਵਾਬ ਦਿੱਤੇ ਅਤੇ ਆਪ ਪਹਿਲੇ ਸਿੱਖ ਹੋ ਨਿੱਬੜੇ ਜਿਹਨਾਂ ਨੇ ਹਰਿਆਣੇ ਵਿੱਚ ਪੁਲੀਸ ਦੀ ਕੰਨਟੀਨ ਤੋਂ ਬਣਿਆ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ । ਇਸ ਕਰਕੇ ਆਪ ਵਾਸਤੇ ਹਰ ਰੋਜ਼ ਸਥਾਨਕ ਗੁਰਦਵਾਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਆਉਂਦਾ ਰਿਹਾ । ਕੁੱਝ ਦਿਨਾਂ ਮਗਰੋਂ ਆਪ ਜੀ ਨੂੰ ਸੰਗਰੂਰ ਜੇਹਲ ਵਿੱਚ ਤਬਦੀਲ ਕਰ ਦਿੱਤਾ । ਜਦੋਂ ਜੇਹਲ ਦੀ ਡਿਉੜੀ ਵਿੱਚ ਆਪ ਆਏ ਤਾਂ ਜੇਹਲ ਦੇ ਡਿਪਟੀ ਸੁਪਰਡੈਂਟ ਜਗਰੂਪ ਸਿੰਘ ਨੇ ਕਿਹਾ ਕਿ ਆਪਣੀ ਗਾਤਰੇ ਵਾਲੀ ਕਿਰਪਾਨ ਉਤਾਰ ਦਿਉ , ਕਿਉਂ ਕਿ ਇਹ ਸਕਿਉਰਟੀ ਜੇਹਲ ਹੈ । ਤਾਂ ਜਥੇਦਾਰ ਦਾ ਜਵਾਬ ਦੀ ਕਿ ਆਪਣੇ ਆਈ.ਜੀ਼ ਨੂੰ ਪੁੱਛ ਲੈ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਜੇਹਲ ਅੰਦਰ ਪਹਿਨਣ ਦਾ ਹੱਕ ਰੱਖਦਾਂ ਹਾਂ । ਪਰ ਨਰਕਧਾਰੀ ਮੱਤ ਦਾ ਉਪਾਸ਼ਕ ਜਗਰੂਪਾ ਆਪਣੀ ਜਿ਼ੱਦ ਤੇ ਅੜਿਆ ਰਿਹਾ ਆਪਣੇ ਸਿਪਾਹੀਆਂ ( ਜੇਹਲ ਗਾਰਡਾਂ) ਨੂੰ ਕਿਹਾ ਕਿ ਇਹਦੀ ਕਿਰਪਪਾਨ ਲਾਹ ਦਿਉ ਤਾਂ ਜਥੇਦਾਰ ਦੀ ਸਖਸ਼ੀਅਤ ਵਲ ਵੇਖਦਿਆਂ ਨੂੰ ਉਹ ਸਾਰੇ ਅੰਦਰੋਂ ਅੰਦਰੀ ਕੰਬ ਗਏ ਅਤੇ ਉਹਨਾਂ ਸਿਰ ਫੇਰ ਦਿੱਤੇ । ਨਰਕਧਾਰੀ ਗੁਰਬਚਨੇ ਦੇ ਚੇਲੇ ਜਗਰੂਪੇ ਨੂੰ ਗਰਕ ਹੋਣ ਲਈ ਧਰਤੀ ਵੇਹਲ ਨਹੀਂ ਸੀ ਦੇ ਰਹੀ । ਅਖੀਰ ਉਹ ਫਟਾ ਫਟ ਆਪਣੇ ਚਂੌ ਦਫਤਰ ਚੋਂ ਕੈਂਚੀ ਚੁੱਕ ਲਿਆਇਆ ਅਤੇਪਿਛਲੇ ਪਾਸਿਉਂ ਗਾਤਰਾ ਕੱਟ ਦਿੱਤਾ , ਉਸੇ ਵੇਲੇ ਜਥੇਦਾਰ ਨੇ ਵੱਟ ਕੇ ਅਜਿਹਾ ਥੱਪੜ ਜਗਰੂਪੇ ਦੇ ਜੜ੍ਹ ਦਿੱਤਾ ਕਿ ਉਹ ਦੋ ਗੇੜਾ ਖਾ ਕੇ ਮੂਧੇ ਮੂੰਹ ਜਾ ਡਿੱਗਿਆ । ਐਨ ਇਸੇ ਵਕਤ ਮੌਕੇ ਤੇ ਮੌਜੂਦ ਇੱਕ ਧਰਮੀ ਗਾਰਡ ਨੂੰ ਇਹ ਦੇਖ ਕੇ ਬੇਹਦ ਦੁਖੀ ਹੋਇਆਂ । ਉਸ ਨੇ ਦਸ ਮਿੰਟਾਂ ਵਿੱਚ ਇਹ ਖਬਰ ਇਕੱਲੀ ਇਕੱਲੀ ਬੈਰਕ ਤੱਕ ਪਹੁੰਚਾ ਦਿੱਤੀ । ਫੇਰ ਕੀ ਸੀ ? ਬੈਰਕਾਂ ਚੋਂ ਅਸੀਂ ਇੱਟਾਂ ਰੋੜੇ ਸਟੀਲ ਦੇ ਭਾਂਡੇ ਵਗੈਰਾ ਬਾਹਰ ਵਗਾਹ ਵਗਾਹ ਸੁੱਟਣੇ ਸ਼ੁਰੂ ਕਰ ਦਿੱਤੇ । ਦੋ ਦਿਨ ਅਤੇ ਦੋ ਰਾਤਾਂ ਜੇਹਲ ਵਿੱਚ ਨਾਹਰੇ ਬਾਜ਼ੀ ਕਰਦੇ ਹੋਏ ਜਗਰੂਪੇ ਨੂੰ ਗਾਹਲਾਂ ਕੱਢਦੇ ਰਹੇ । ਅਗਲੀ ਰਾਤ ਤੋਂ ਪਹਿਲਾਂ ਜਗਰੂਪੇ ਨੇ ਜਥੇਦਾਰ ਦੇ ਪੈਰਾਂ ਤੇ ਆਪਣੀ ਪੱਗ ਰੱਖ ਕੇ ਗਲਤੀ ਮੰਨ ਲਈ ਅਤੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੰਘਾਂ ਨੂੰ ਆਖੋ ਕਿ ਭੁੱਖ ਹੜਤਾਲ ਖਤਮ ਕਰ ਦੇਣ । ਜਥੇਦਾਰ ਸਾਹਿਬ ਦੀ ਨਿਮਰਤਾ ਵੇਖ ਉਸ ਦਿਨ ਹਰ ਇੱਕ ਨੂੰ ਅਨੋਖਾ ਅਹਿਸਾਸ ਹੋਇਆ ਕਿਉਂ ਆਪ ਜਦੋਂ ਬੈਰਕਾਂ ਵਿੱਚ ਭੁੱਖ ਹੜਤਾਲ ਖਤਮ ਕਰਵਾਉਣ ਆਏ ਤਾਂ ਹਰੇਕ ਬੈਰਕ ਦੇ ਦਰਵਾਜੇ ਤੇ ਮੱਖਾ ਟੇਕਿਆ ਕਿ ਇੱਥੇ ਸਿੰਘ ਰਹਿੰਦੇ ਹਨ , ਬਾਣੀ ਪੜਦੇ ਹਨ ਅਤੇ ਕੌਮ ਦੀ ਖਾਤਰ ਕੈਦ ਹਨ । ਜਦੋਂ ਜਥੇਦਾਰ ਸਾਹਿਬ ਸਾਡੇ ਵਾਲੀ ਬੈਰਕ ਨੰਬਰ ਤਿੰਨ ਵਿੱਚ ਆਏ ਤਾਂ ਅਸੀਂ ਬੇਨਤੀ ਕੀਤੀ ਕਿ ਤੁਸੀ ਸਿੱਖ ਕੌਮ ਦੀ ਸਰਵ ਉੱਚ ਪਦਵੀ ਤੇ ਬਿਰਾਜਮਾਨ ਹੋ ,ਇਸ ਲਈ ਪੰਜਾਬ ਦੇ ਆਈ .ਜ਼ੀ .ਜੇਹਲ ਨੂੰ ਆਪ ਜੀ ਪਾਸੋਂ ਗਲਤੀ ਮੰਨਣੀ ਚਾਹੀਦੀ ਹੈ ,ਤਾਂ ਜਥੇਦਾਰ ਦਾ ਜਵਾਬ ਸੀ ਕਿ ਉਸ ਦੁਸ਼ਟ ਨੂੰ ਆਪਣੀ ਗਲਤੀ ਅਹਿਸਾਸ ਹੋ ਗਿਆ ਹੁਣ ਤੁਸੀਂ ਹੋਰ ਜਿ਼ਆਦਾ ਭੁੱਖੇ ਪਿਆਸੇ ਨਾ ਰਹੋ ਅਤੇ ਪ੍ਰਸ਼ਾਦਾ ਛਕ ਲਵੋ । ਇਸ ਨਾਲ ਜਿੰਨੀ ਹੋ ਗਈ ਬਥੇਰੀ ਹੈ । ਇਸ ਤੋਂ ਤੀਜੇ ਦਿਨ ਜਥੇਦਾਰ ਨੇ ਇਕੱਲੀ ਇਕੱਲੀ ਬੈਰਕ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕੀਤਾ । ਆਪ ਜੀ ਨੂੰ ਕੁੱਝ ਸਮੇਂ ਬਾਅਦ ਨਾਭਾ ਜੇਹਲ ਵਿੱਚ ਤਲਬੀਦਲ ਕਰ ਦਿੱਤਾ ਗਿਆ । ਜਥੇਦਾਰ ਗੁਰਦੇਵ ਸਿੰਘ ਜੀ ਇੱਥੇ ਕੁੱਝ ਦਿਨ ਅੱਠ ਚੱਕੀਆਂ ਵਿੱਚ ਰਹੇ ਜੋ ਕਿ ਜੇਹਲ ਦੀ ਡਿਉੜੀ ਦੇ ਬਿਲਕੁਲ ਨਜ਼ਦੀਕ ਹੈ । ਇੱਥੇ ਹੀ ਮੇਰਾ ਬੁਹਤ ਦੀ ਕਰੀਬੀ ਦੋਸਤ ਅਤੇ ਕਈ ਕੇਸਾਂ ਵਿੱਚ ਮੇਰਾ ਮੁਕੱਦਮੇਵਾਰ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ( ਰਾਜਸਥਾਨ ) ਗ੍ਰਿਫਤਾਰੀ ਤੋਂ ਬਾਅਦ ਆਇਆ । ਜੋ ਕਿ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਕੰਧਾਂ ਦੇ ਆਸਰੇ ਤੁਰ ਸਕਦਾ ਸੀ । ਉਸ ਨੂੰ ਅੱਠ ਚੱਕੀਆਂ ਵਿੱਚ ਲਿਆ ਕੇ ਚੱਕੀ ਵਿੱਚ ਬੰਦ ਕਰ ਦਿੱਤਾ ਗਿਆ । ਜਦੋਂ ਜਥੇਦਾਰ ਸਾਹਿਬ ਪਾਠ ਕਰਕੇ ਆਪਣੀ ਚੱਕੀ ਚੋਂ ਬਾਹਰ ਨਿੱਕਲੇ ਤਾਂ ਉਹਨਾਂ ਪੁੱਛਿਆ ਕਿ ਇਸ ਸਿੰਘ ਦੀ ਬੰਦੀ ਕਿਉਂ ਨਹੀਂ ਖੋਹਲੀ ਤਾਂ ਮੌਕੇ ਤੇ ਮੌਜੂਦ ਸੰਤਰੀ ਨੇ ਦੱਸਿਆ ਕਿ ਇਹ ਕਪੂਰਥਲਾ ਦੀ ਜੇਹਲ ਚੋਂ ਦੋ ਸੁਰੱਖਿਆ ਗਾਰਡਾਂ ਨੂੰ ਕਤਲ ਕਰਕੇ ਭੱਜ ਗਿਆ ਸੀ , ਇਸ ਤੋਂ ਪਹਿਲਾਂ ਇਹਨੇ ਰਾਜਸਥਾਨ ਦੀ ਜੇਹਲ ਵਿੱਚ ਉਮਰ ਕੈਦ ਕੱਟ ਰਹੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਨੂੰ ਪੁਲੀਸ ਪਾਰਟੀ ਤੇ ਹਮਲਾ ਕਰਕੇ ਛੁਡਵਾ ਲਿਆ ਸੀ , ਇਹ ਬਹੁਤ ਹੀ ਖਤਰਨਾਕ ਵਿਆਕਤੀ ਹੈ । ਇਹ ਗੱਲ ਸੁਣ ਕੇ ਜਥੇਦਾਰ ਸਾਹਿਬ ਜੋ ਕਿ ਕੌਮ ਦੀ ਖਾਤਰ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ , ਸੰਤਰੀ ਨੂੰ ਕਹਿਣ ਲੱਗੇ ਕਿ ਜਾਹ ਆਪਣੇ ਸੁਪਰਡੈਂਟ ਨੂੰ ਆਖ ਕਿ ਜਾਂ ਤਾਂ ਇਸ ਸਿੰਘ ਦੀ ਮੇਰੇ ਵਾਂਗ ਹੀ ਬੰਦੀ ਖੋਹਲੇ ਜਾਂ ਮੈਨੂੰ ਵੀ ਇਹਦੇ ਵਾਂਗ ਹੀ ਬੰਦ ਕਰ ਦੇਵੇ । ਡਿਉੜੀ ਤੋਂ ਵਾਪਸ ਆ ਕੇ ਸੰਤਰੀ ਨੇ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਬੰਦੀ ਖੋਹਲ ਦਿੱਤੀ ਅਤੇ ਜਥੇਦਾਰ ਸਾਹਿਬ ਵਾਂਗ ਦਿਨ ਵੇਲੇ ਅਹਾਤਾ ਬੰਦੀ ਕਰ ਦਿੱਤੀ । ਜ਼ਨਾਨ ਅਹਾਤਾ ਅੱਠ ਚੱਕੀਆਂ ਦੇ ਬਿਲਕੁਲ ਨਾਲ ਸੀ ਜੋ ਕਿ ਖਾਲੀ ਸੀ ਤਾਂ ਜਥੇਦਾਰ ਨੇ ਕੁੱਝ ਦਿਨਾਂ ਬਾਅਦ ਸੁਪਰਡੈਂਟ ਨੂੰ ਕਿਹਾ ਕਿ ਮੈਨੂੰ ਜ਼ਨਾਨ ਅਹਾਤੇ ਵਿੱਚ ਤਬਦੀਲ ਕਰ ਦਿਉ । ਇੱਥੇ ਆਪ ਇੱਕੱਲੇ ਹੀ ਸਨ ਅਤੇ ਸਾਰੀ ਰਾਤ ਸਿਮਰਨ ਕਰਦੇ ਅਤੇ ਗੁਰਬਾਣੀ ਪੜ੍ਹਦੇ ਰਹਿੰਦੇ ਸਨ । ਇੱਕ ਸੰਤਰੀ ਨੇ ਖੁਦ ਸਾਨੂੰ ਦੱਸਿਆ ਕਿ ਉਹਨਾਂ ਦੋ ਜਣਿਆਂ ਨੇ ਸਲਾਹ ਕੀਤੀ ਕਿ ਆਪਾਂ ਦੇਖਣਾਂ ਹੈ ਕਿ ਜਥੇਦਾਰ ਸੌਂਦੇ ਕਦੋਂ ਹਨ ? ਇਸ ਲਈ ਉਹਨਾਂ ਇੱਕ ਦਿਨ ਚੁਣ ਲਿਆ ਜਦੋਂ ਉਹਨਾਂ ਦੀ ਜ਼ਨਾਨ ਅਹਾਤੇ ਵਾਰੋ ਵਾਰੀ ਡਿਊਟੀ ਸੀ । ਉਸ ਨੇ ਦੱਿਸਆ ਕਿ ਅਸੀਂ ਸਾਰੀ ਰਾਤ ਉਹਨਾਂ ਨੂੰ ਜਾਗਦੇ ਹੋਏ ਹੀ ਦੇਖਿਆ । ਨਾਭਾ ਜੇਹਲ ਬਹੁਤ ਪੁਰਾਣੀ ਜੇਹਲ ਹੈ । ਜਿਸਦੇ ਵਿਚਕਾਰ ਇੱਕ ਉੱਚਾ ਟਾਵਰ ਹੈ ਜਿੱਥੋਂ ਇੱਕ ਸੰਤਰੀ (ਜੇਹਲ ਗਾਰਡ) ਇਕੱਲੀ ਇਕੱਲੀ ਬੈਰਕ ਦਾ ਨਾਮ ਲੈ ਕੇ ਆਖਦਾ ਹੈ ਕਿ ( ਮਿਸਾਲ ਵਲੋਂ ਪੰਜ ਬੈਰਕ ਬੋਲ ਭਾਈ ਸਭ ਅੱਛਾ ਹੈ ? ਜਵਾਬ ਵਿੱਚ ਪੰਜ ਬੈਰਕ ਵਿੱਚ ਤਾਇਨਾਤ ਸੰਤਰੀ ਜਵਾਬ ਦਿੰਦਾ ਹੈ ਕਿ "ਸਭ ਅੱਛਾ ਹੈ" । ਅਗਰ ਝੱਟ ਪੱਟ ਜਵਾਬ ਨਾ ਆਵੇ ਤਾਂ ਸਮਝਿਆ ਜਾਂਦਾ ਹੈ ਕਿ ਕੋਈ ਗੜਬੜ ਹੈ
    ਇਹ ਉਹਨਾਂ ਦੀ ਭਗਤੀ ਦਾ ਹੀ ਪ੍ਰਤਾਪ ਸੀ ਕਿ ਸਖਤ ਸੁਰੱਖਿਆ ਵਾਲੀ ਜੇਹਲ ਵਿੱਚ ਉਹਨਾਂ ਆਪਣੇ ਅਹਾਤੇ ਦੀ ਇਹ ਪੁਕਾਰ ਬੰਦ ਕਰਵਾ ਦਿੱਤੀ ਸੀ ਕਿ ਮੇਰੇ ਧਿਆਨ ਵਿੱਚ ਵਿਘਨ ਪੈਂਦਾ ਹੈ । ਜਿੰਨਾ ਚਿਰ ਆਪ ਨਾਭਾ ਜੇਹਲ ਵਿੱਚ ਰਹੇ ਜ਼ਨਾਨ ਅਹਾਤੇ ਦੀ ਪੁਕਾਰ ਹੀ ਨਹੀਂ ਹੋਈ । ਵਿਸਾਖੀ ਦਾ ਦਿਹਾੜਾ ਆਇਆ ਜਥੇਦਾਰ ਨੇ ਜੇਹਲ ਅਧਿਕਾਰੀਆਂ ਕਿਹਾ ਕਿ ਸਾਰੀ ਜੇਹਲ ਵਿੱਚ ਬੰਦ ਸਿੰਘ ਗੁਰਦਵਾਰਾ ਸਾਹਿਬ ਅਖੰਡ ਪਾਠ ਸਾਹਿਬ ਕਰਨਗੇ ਅਤੇ ਭੋਗ ਸਮੇਂ ਸਾਰੇ ਹੀ ਗੁਰਦਵਾਰਾ ਸਾਹਿਬ ਇੱਕਠੇ ਹੋ ਕੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣਗੇ । ਜੇਹਲ ਅਧਿਕਾਰੀ ਕਿਸੇ ਵੀ ਸੂਰਤ ਵਿੱਚ ਅਜਿਹਾ ਹੋਣ ਨਹੀਂ ਦੇਣਾ ਚਾਹੁੰਦੇ ਪਰ ਜਥੇਦਾਰ ਵਾਲੋਂ ਦਿੱਤੀ ਗਈ ਇੱਕੋ ਚਿਤਾਵਨੀ ਨੇ ਜੇਹਲ ਅਧਿਕਾਰੀਆਂ ਨੂੰ ਝੁਕਾ ਦਿੱਤਾ ਅਤੇ ਜਥੇਦਾਰ ਸਾਹਿਬ ਦੀ ਜਿੰਮੇਵਾਰੀ ਤੇ ਸਾਰੀ ਜੇਹਲ ਦੇ ਸਿੰਘ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਕੱਠੇ ਕਰ ਦਿੱਤੇ । ਜਦੋਂ ਆਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਆਪ ਉੱਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਮਾਸਟਰ ਹਰਿੰਦਰ ਸਿੰਘ ਕਾਹਲੋਂ ਅਤੇ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਵੱਸਣ ਸਿੰਘ ਜ਼ੱਫਰਵਾਲ ਨੇਪੱਖਪਾਤੀ ਹੋਣ ਦਾ ਦੋਸ਼ ਲਗਾ ਦਿੱਤਾ । ਜਥੇਦਾਰ ਨੇ ਕਾਹਲੋਂ ਨੂੰ ਤਲਬ ਕਰ ਲਿਆ ਤਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਹ ਸਾਫ ਮੁੱਕਰ ਗਿਆ ਕਿ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਇਹ ਤਾਂ ਐਵੇਂ ਪੱਤਰਕਾਰਾਂ ਨੇ ਅਖਾਬਾਰਾਂ ਵਿੱਚ ਲਿਖ ਦਿੱਤਾ ਹੈ , ਤਾਂ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ । ਇਸ ਦੇਖ ਕੇ ਅੰਮ੍ਰਿਤਸਰ ਦੇ ਪੱਤਰਕਾਰ ਬੜੇ ਖਫਾ ਹੋਏ । ਅਗਲੇ ਦਿਨ ਜ਼ੱਫਰਵਾਲ ਨੇ ਪੇਸ਼ ਹੋਣਾ ਸੀ ਤਾਂ ਪੱਤਰਕਾਰ ਰਾਤ ਸਮੇਂ ਉਹ ਪ੍ਰੈੱਸ ਨੋਟ ਜਥੇਦਾਰ ਨੂੰ ਦੇ ਗਏ ਜਿਹਨਾਂ ਤੇ ਜ਼ੱਫਰਵਾਲ ਦੇ ਬਕਾਇਦਾ ਦਸਤਖਤ ਸਨ । ਝੂਠ ਦੇ ਵਪਾਰੀ ਜ਼ੱਫਰਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੇ ਸਨਮੁੱਖ ਪੇਸ਼ ਹੁੰਦਿਆਂ ਕਾਹਲੋਂ ਵਾਲਾ ਪੈਂਤੜਾ ਵਰਤਿਆ ਕਿ ਮੈਂ ਤਾਂ ਜੀ ਤੁਹਾਡਾ ਬਹੁਤ ਸਤਿਕਾਰ ਕਰਦਾਂ ਹਾਂ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਦੇਣ ਬਾਰੇ ਸੋਚ ਵੀ ਨਹੀਂ ਸਕਦਾ । ਜਥੇਦਾਰ ਸਾਹਿਬ ਨੇ ਆਖਿਆ ਕਿ ਪੱਕੀ ਗੱਲ ਹੈ ਭਾਈ ? ਤਾਂ ਇਸ ਮੋਮੋਠੱਗਣੇ ਜ਼ਫਰਵਾਲ ਨੇ ਅਖਿਆ ਕਿ ਜਥੇਾਰ ਜੀ ਬਿੱਲਕੁਲ ਪੱਕੀ ਗੱਲ ਹੈ। ਤਾਂ ਜਥੇਦਾਰ ਨੇ ਇਸ ਦੇ ਦਸਤਖਤਾਂ ਵਾਲਾ ਪ੍ਰੈੱਸ ਨੋਟ ਇਹਦੇ ਮੂਹਰੇ ਕਰ ਦਿੱਤਾ , ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਅਤੇ ਢੀਠ ਹੋ ਕੇ ਕਹਿਣ ਲੱਗਾ ਕਿ ਜਥੇਦਾਰ ਜੀ ਗਲਤੀ ਹੋ ਗਈ । ਇਸ ਬਦਲੇ ਇਸ ਨੂੰ ਬਕਾਇਦਾ ਤਨਖਾਹ ਲਾਈ ਗਈ ਸੀ । ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਮੂਹਰੇ ਝੂਠ ਬੋਲਣ ਵਾਲਾ ਇਸ ਜ਼ਫਰਵਾਲ ਨੇ ਖਾਲਿਸਤਾਨ ਦਾ ਐਲਾਨ ਕਰਕੇ ਪਾਕਿਸਤਾਨ ਜਾ ਡੇਰੇ ਲਾਏ । ਇੱਥੇ ਕਈ ਸਾਲ ਸਿੱਖ ਸੰਗਤਾਂ ਦੇ ਪੈਸੇ ਤੇ ਲਾਹੌਰ ਐਸ਼ ਕਰਨ ਮਗਰੋਂ ਸਵਿਟਜ਼ਰਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਨਣ ਲਈ ਉਡਾਰੀ ਮਾਰ ਗਿਆ । ਜਦੋਂ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਿੱਚ ਖੜੋਤ ਆ ਗਈ ਤਾਂ ਆਪਣਾ ਅਸਲੀ ਰੂਪ ਦਿਖਾਉਂਦਿਆਂ ਸ਼ਹੀਦਾਂ ਦੇ ਪਵਿੱਤਰ ਖੁਨ ਤੇ ਆਪਣੀ ਬੇਵਫਾਈ ਦਾ ਧੱਬਾ ਲਗਾਉਂਦਿਆਂ ਪੰਜਾਬ ਪੁੱਜ ਕੇ ਆਤਮ ਸਮਰਪਣ ਕਰ ਦਿੱਤਾ ਦਿੱਤਾ । ਖਾਲਿਸਤਾਨ ਨਾਮ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ ਅੱਜ ਇਹ ਠੱਗ ਆਪਣੇ ਪਿੰਡ ਵਿੱਚ ਵੈਦ ਪੁਣਾ ਕਰ ਰਿਹਾ ਹੈ । ਦੂਜਾ ਠੱਗ ਹਰਿੰਦਰ ਸਿੰਘ ਕਾਹਲੋਂ ਅਕਸਰ ਹੀ ਆਖਿਆ ਕਰਦਾ ਸੀ ਸਾਡੇ ਦੋਵਾਂ ਹੱਥਾਂ ਵਿੱਚ ਲੱਡੂ ਹਨ ਅਗਰ ਅਸੀਂ ਜਿਉਂਦੇ ਜੀਅ ਖਾਲਿਸਤਾਨ ਬਣਾਉਣ ਵਿੱਚ ਸਫਲ ਹੋ ਗਏ ਤਾਂ ਅਜ਼ਾਦੀ ਦਾ ਨਿੱਘ ਪ੍ਰਾਪਤ ਹੋਵੇਗਾ ਅਗਰ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦਾ ਨਿੱਘ ਮਾਨਾਂਗੇ। ਅੱਜ ਇਹਨਾਂ ਦੋਹਾਂ ਗੱਦਾਰਾਂ ਦੀ ਹਾਲਤ ਸੌ ਗੰਢਾ ਅਤੇ ਸੌ ਛਿੱਤਰ ਖਾਣ ਵਾਲੀ ਹੋ ਚੁੱਕੀ ਹੈ । ਜਥੇਦਾਰ ਸਾਹਿਬ ਨੇ ਪੂਰੇ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਿਆਂ ਹਜ਼ਾਰਾਂ ਸਿੱਖਾਂ ਨੂੰ ਗੁਰੂ ਦੇ ਲੜ੍ਹ ਲਗਾਇਆ । ਆਪਦੀ ਸਖਸ਼ੀਅਤ ਦਾ ਪ੍ਰਭਾਵ ਇਸ ਕਦਰ ਸੀ ਕਿ ਪਿੰਡਾਂ ਦੇ ਲੋਕ ਆਪਣੇ ਝਗੜੇ ਨਿਪਟਾਉਣ ਲਈ ਸਰਕਾਰੇ ਦਰਬਾਰੇ ਜਾਣ ਦੀ ਬਜਾਏ ਆਪ ਕੋਲ ਆਉਂਦੇ ਸਨ , ਆਪਦਾ ਹਰ ਕਦਮ ਖਾਲਿਸਤਾਨ ਦੇ ਨਿਸ਼ਾਨੇ ਵਲ ਨੂੰ ਜਾਂਦਾ ਸੀ ਭਾਵੇਂ ਕਿ ਆਪ ਜੀ ਨੇ ਖਾਲਿਸਤਾਨ ਦੀ ਜਨਤਕ ਤੌਰ ਤੇ ਮੰਗ ਨਹੀਂ ਸੀ ਕੀਤੀ । ਇਸ ਗੱਲ ਨੂੰ ਸਰਕਾਰ ਭਲੀ ਪ੍ਰਕਾਰ ਜਾਣਦੀ ਸੀ । ਇਸੇ ਕਰਕੇ ਆਪ ਜੀ ਨੂੰ ਜਗਰਾਉਂ ਦੇ ਤੱਤਕਲੀਨ ਪੁਲੀਸ ਮੁਖੀ ਸਵਰਨੇ ਘੋਟਨੇ ਨੇ 25 ਦਸੰਬਰ 1992 ਨੂੰ ਪਿੰਡ ਦੇ ਲੋਕਾਂ ਸਾਹਮਣੇ ਗ੍ਰਿਫਤਾਰ ਕਰ ਲਿਆ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਪਹਿਲੀ ਜਨਵਰੀ 1993 ਨੂੰ ਸਵੇਰਸਾਰ ਸ਼ਹੀਦ ਕਰ ਦਿੱਤਾ ਗਿਆ । ਪਰ ਅਖਬਾਰਾਂ ਵਿੱਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲੀਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿੱਤਾ ਸੀ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੱ਼ਦਦ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਉਠਾਈ ਗਈ ਸੀ , ਜਿਸ ਕਾਰਨ ਭਾਈ ਸਾਹਿਬ ਦੀ ਹਿਰਾਸਤੀ ਮੌਤ ਦੀ ਬਕਾਇਦਾ ਜਾਂਚ ਹੋਈ ,ਪਰ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਭਾਜਪਾ ਦੇ ਗੁਲਾਮ ਪ੍ਰਕਾਸ਼ ਚੰਦ ਬਾਦਲ ਨੇ ਜਥੇਦਾਰ ਸਾਹਿਬ ਦੀ ਸ਼ਹਾਦਤ ਬਾਰੇ ਜਾਂਚ ਰਿਪੋਰਟ ਨੂੰ ਵੀ ਜਨਤਕ ਨਹੀਂ ਕੀਤਾ ਕਿਉਂ ਕਿ ਸਵਰਨੇ ਘੋਟਨੇ ਦੁਸ਼ਟ ਨਾਲ ਬਾਦਲ ਦੀ ਖਾਸ ਯਾਰੀ ਹੈ । ਸ਼ਹੀਦ ਭਾਈ ਗੁਰਦੇਵ ਸਿੰਘ ਜੀ ਨੇ ਪੁਰਾਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਸਿੱਖ ਸੰਘਰਸ਼ ਦੌਰਾਨ ਜੂਝਣ ਵਾਲੇ ਯੋਧਿਆਂ ਨੂੰ ਪਿਆਰ ਦਿੱਤਾ ,ਉਹਨਾਂ ਦੀ ਯੋਗ ਮੱਦਦ ਕੀਤੀ , ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਲੰਗਰ ਵਾਸਤੇ ਰਸਦ ਘੱਲਦੇ ਰਹੇ ,ਸ਼ਹੀਦ ਪਰਿਾਵਾਰਾਂ ਦੀ ਯੋਗ ਮੱਦਦ ਕੀਤੀ ,ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਅਤੇ ਕੌਮ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਦਿੱਤਾ । ਯੁਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਹਾਰਦਿਕ ਪ੍ਰਣਾਮ ਹੈ ।