Friday, 27 September 2013

ਦੋਹੇ ਅਮੀਰ ਖੁਸਰੋ


ਅਮੀਰ ਖੁਸਰੋ 

ਅਬੁਲ ਹਸਨ ਯਮੀਨੁਦੀਨ ਖੁਸਰੋ (੧੨੫੩-੧੩੨੫) ਆਮ ਲੋਕਾਂ ਵਿੱਚ ਅਮੀਰ ਖੁਸਰੋ ਦੇ ਨਾਂ ਨਾਲ ਪ੍ਰਸਿੱਧ ਹਨ ।ਉਹ ਇਕ ਮਹਾਨ ਸੰਗੀਤਕਾਰ, ਵਿਦਵਾਨ ਅਤੇ ਕਵੀ ਸਨ ।ਉਹ ਸੂਫੀ ਰਹਸਵਾਦੀ ਸਨ ਅਤੇ ਦਿੱਲੀ ਵਾਲੇ ਨਿਜਾਮੁਦੀਨ ਔਲੀਆ ਉਨ੍ਹਾਂ ਦੇ ਅਧਿਆਤਮਕ ਗੁਰੂ ਸਨ । ਉਨ੍ਹਾਂ ਨੇ ਫਾਰਸੀ ਅਤੇ ਹਿੰਦਵੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਨੂੰ ਕੱਵਾਲੀ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਵਿੱਚ ਅਰਬੀ ਅਤੇ ਫਾਰਸੀ ਸੰਗੀਤ ਦਾ ਸੁਮੇਲ ਕਰਕੇ ਇਸ ਨੂੰ ਹੋਰ ਅਮੀਰ ਕੀਤਾ । ਉਨ੍ਹਾਂ ਨੇ ਸੰਗੀਤ ਵਿੱਚ ਖ਼ਯਾਲ ਅਤੇ ਤਰਾਨਾ ਦੇ ਨਾਲ ਨਾਲ ਤਬਲੇ ਦੀ ਵੀ ਈਜਾਦ ਕੀਤੀ ।ਉਨ੍ਹਾਂ ਨੇ ਗ਼ਜ਼ਲ, ਮਸਨਵੀ, ਕਤਾ, ਰੁਬਾਈ ਦੋ-ਬੇਤੀ ਆਦਿ ਵਿੱਚ ਕਾਵਿ ਰਚਨਾ ਕੀਤੀ ।ਉਨ੍ਹਾਂ ਦੀਆਂ ਮੁਖ ਕਾਵਿ ਰਚਨਾਵਾਂ ਤੁਹਫਾ-ਤੁਸ-ਸਿਗ਼ਰ, ਵਸਤੁਲ-ਹਯਾਤ, ਗ਼ੁੱਰਾਤੁਲ-ਕਮਾਲ, ਨਿਹਾਯਤੁਲ-ਕਮਾਲ ਆਦਿ ਹਨ । ਉਨ੍ਹਾਂ ਦੀ ਹਿੰਦਵੀ ਰਚਨਾ ਵਿੱਚ ਪਹੇਲੀਆਂ, ਦੋਹੇ, ਗੀਤ ਆਦਿ ਸ਼ਾਮਿਲ ਹਨ ।ਉਨ੍ਹਾਂ ਦੀਆਂ ਹਿੰਦਵੀ ਰਚਨਾਵਾਂ ਕੱਵਾਲਾਂ, ਮਿਰਾਸੀਆਂ, ਭੰਡਾਂ ਅਤੇ ਆਮ ਇਸਤ੍ਰੀਆਂ ਰਾਹੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜੀਆਂ ਹਨ ।


1
ਖੁਸਰੋ ਦਰਿਯਾ ਪ੍ਰੇਮ ਕਾ, ਉਲਟੀ ਵਾ ਕੀ ਧਾਰ ।
ਜੋ ਉਤਰਾ ਸੋ ਡੂਬ ਗਯਾ, ਜੋ ਡੂਬਾ ਸੋ ਪਾਰ ॥
2
ਖੀਰ ਪਕਾਯੀ ਜਤਨ ਸੇ, ਚਰਖਾ ਦਿਯਾ ਜਲਾ ।
ਆਯਾ ਕੁੱਤਾ ਖਾ ਗਯਾ ਤੂ ਬੈਠੀ ਢੋਲ ਬਜਾ ॥
3
ਗੋਰੀ ਸੋਵੇ ਸੇਜ ਪਰ, ਮੁਖ ਪੇ ਡਾਰੇ ਕੇਸ ।
ਚਲ ਖੁਸਰੋ ਘਰ ਆਪਨੇ, ਸਾਂਝ ਭਯੀ ਚਹੁ ਦੇਸ ॥
4
ਖੁਸਰੋ ਮੌਲਾ ਕੇ ਰੂਠਤੇ, ਪੀਰ ਕੇ ਸਰਨੇ ਜਾਯ ।
ਕਹੇ ਖੁਸਰੋ ਪੀਰ ਕੇ ਰੂਠਤੇ, ਮੌਲਾ ਨਹਿੰ ਹੋਤ ਸਹਾਯ ॥
5
ਰੈਨੀ ਚੜ੍ਹੀ ਰਸੂਲ ਕੀ ਸੋ ਰੰਗ ਮੌਲਾ ਕੇ ਹਾਥ ।
ਜਿਸਕੇ ਕਪਰੇ ਰੰਗ ਦਿਏ ਸੋ ਧਨ ਧਨ ਵਾਕੇ ਭਾਗ ॥
6
ਖੁਸਰੋ ਬਾਜੀ ਪ੍ਰੇਮ ਕੀ ਮੈਂ ਖੇਲੂੰ ਪੀ ਕੇ ਸੰਗ ।
ਜੀਤ ਗਯੀ ਤੋ ਪੀਯਾ ਮੋਰੇ ਹਾਰੀ ਪੀ ਕੇ ਸੰਗ ॥
7
ਚਕਵਾ ਚਕਵੀ ਦੋ ਜਨੇ ਇਨ ਮਤ ਮਾਰੋ ਕੋਯ ॥
ਯੇ ਮਾਰੇ ਕਰਤਾਰ ਕੇ ਰੈਨ ਬਿਛੋਯਾ ਹੋਯ ॥
8
ਖੁਸਰੋ ਐਸੀ ਪੀਤ ਕਰ ਜੈਸੀ ਹਿੰਦੂ ਜੋਯ ।
ਪੂਤ ਪਰਾਏ ਕਾਰਨੇ ਜਲ ਜਲ ਕੋਯਲਾ ਹੋਯ ॥
9
ਉੱਜਵਲ ਬਰਨ ਅਧੀਨ ਤਨ ਏਕ ਚਿੱਤ ਦੋ ਧਯਾਨ ।
ਦੇਖਨ ਮੇਂ ਤੋ ਸਾਧੁ ਹੈ ਪਰ ਨਿਪਟ ਪਾਪ ਕੀ ਖਾਨ ॥
10
ਸ਼ਯਾਮ ਸੇਤ ਗੋਰੀ ਲਿਏ ਜਨਮਤ ਭਈ ਅਨੀਤ ।
ਏਕ ਪਲ ਮੇਂ ਫਿਰ ਜਾਤ ਹੈ ਜੋਗੀ ਕਾਕੇ ਮੀਤ ॥
11
ਨਦੀ ਕਿਨਾਰੇ ਮੈਂ ਖੜੀ ਸੋ ਪਾਨੀ ਝਿਲਮਿਲ ਹੋਯ ।
ਪੀ ਗੋਰੇ ਮੈਂ ਸਾਂਵਰੀ ਅਬ ਕਿਸ ਵਿਧ ਮਿਲਨਾ ਹੋਯ ॥
12
ਸਾਜਨ ਯੇ ਮਤ ਜਾਨੀਯੋ ਤੋਹੇ ਬਿਛੜਤ ਮੋਹੇ ਕੋ ਚੈਨ ।
ਦਿਯਾ ਜਲਤ ਹੈ ਰਾਤ ਮੇਂ ਔਰ ਜਿਯਾ ਜਲਤ ਦਿਨ ਰੈਨ ॥
13
ਰੈਨ ਬਿਨਾ ਜਗ ਦੁਖੀ ਔਰ ਦੁਖੀ ਚੰਦ੍ਰ ਬਿਨ ਰੈਨ ।
ਤੁਮ ਬਿਨ ਸਾਜਨ ਮੈਂ ਦੁਖੀ ਔਰ ਦੁਖੀ ਦਰਸ ਬਿਨ ਨੈਂਨ ॥
14
ਅੰਗਨਾ ਤੋ ਪਰਬਤ ਭਯੋ, ਦੇਹਰੀ ਭਈ ਵਿਦੇਸ ।
ਜਾ ਬਾਬਲ ਘਰ ਆਪਨੇ, ਮੈਂ ਚਲੀ ਪਿਯਾ ਕੇ ਦੇਸ ॥
15
ਆ ਸਾਜਨ ਮੋਰੇ ਨਯਨਨ ਮੇਂ, ਸੋ ਪਲਕ ਢਾਂਪ ਤੋਹੇ ਦੂੰ ।
ਨ ਮੈਂ ਦੇਖੂੰ ਔਰਨ ਕੋ, ਨ ਤੋਹੇ ਦੇਖਨ ਦੂੰ ॥
16
ਅਪਨੀ ਛਵੀ ਬਨਾਈ ਕਿ ਮੈਂ ਤੋ ਪੀ ਕੇ ਪਾਸ ਗਈ ।
ਜਬ ਛਵੀ ਦੇਖੀ ਪੀਹੂ ਕੀ ਸੋ ਅਪਨੀ ਭੂਲ ਗਈ ॥
17
ਖੁਸਰੋ ਪਾਤੀ ਪ੍ਰੇਮ ਕੀ ਬਿਰਲਾ ਬਾਂਚੇ ਕੋਯ ।
ਵੇਦ, ਕੁਰਾਨ, ਪੋਥੀ ਪੜ੍ਹੇ, ਪ੍ਰੇਮ ਬਿਨਾ ਕਾ ਹੋਯ ॥
18
ਸੰਤੋਂ ਕੀ ਨਿੰਦਾ ਕਰੇ, ਰਖੇ ਪਰ ਨਾਰੀ ਸੇ ਹੇਤ ।
ਵੇ ਨਰ ਐਸੇ ਜਾਏਂਗੇ, ਜੈਸੇ ਰਣਰੇਹੀ ਕਾ ਖੇਤ ॥
19
ਖੁਸਰੋ ਸਰੀਰ ਸਰਾਯ ਹੈ ਕਯੋਂ ਸੋਵੇ ਸੁਖ ਚੈਨ ।
ਕੂਚ ਨਗਾਰਾ ਸਾਂਸ ਕਾ, ਬਾਜਤ ਹੈ ਦਿਨ ਰੈਨ ॥
20
ਭਾਈ ਰੇ ਮਲਾਹ ਜੋ ਹਮ ਕੂੰ ਪਾਰ ਉਤਾਰ ।
ਹਾਥ ਕਾ ਦੇਵੋਂਗੀ ਮੁੰਦਰਾ, ਗਲ ਕਾ ਦੇਵੂੰ ਹਾਰ ॥

No comments:

Post a Comment