ਮਦਨ ਮੋਹਨ ਇੱਕ ਅਜਿਹਾ ਸੁਰ ਸਮਰਾਟ ਸੀ ਜੋ ਫ਼ਿਲਮ ਇੰਡਸਟਰੀ ਵਿੱਚ ਜ਼ਿੰਦਗੀ ਭਰ ਕਾਲੇ ਬੱਦਲਾਂ ’ਚ ਬਿਜਲੀ ਵਾਂਗ ਚਮਕਦਾ ਰਿਹਾ ਅਤੇ ਸਿਰਫ਼ 51 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਮਦਨ ਮੋਹਨ ਹੁਰਾਂ ਦਾ ਜਨਮ 1924 ਵਿੱਚ ਇਰਾਕ ਦੇ ਬਗ਼ਦਾਦ ਸ਼ਹਿਰ ’ਚ ਹੋਇਆ। ਉਨ੍ਹਾਂ ਦੇ ਪਿਤਾ ਜੀ ਰਾਏ ਬਹਾਦੁਰ ਚੁੰਨੀ ਲਾਲ ਉੱਥੇ ਪੁਲੀਸ ਵਿਭਾਗ ਵਿੱਚ ਬਤੌਰ ਅਕਾਊਟੈਂਟ ਜਨਰਲ ਕੰਮ ਕਰਦੇ ਸਨ। ਇਰਾਕ ਵਿੱਚੋਂ ਅੰਗਰੇਜ਼ੀ ਹਕੂਮਤ ਦਾ ਖ਼ਾਤਮਾ ਹੋਣ ਮਗਰੋਂ ਉੁਨ੍ਹਾਂ ਦਾ ਪਰਿਵਾਰ ਪੋਠੋਹਾਰ ਦੇ ਇਲਾਕੇ ਵਿੱਚ ਆਪਣੇ ਜੱਦੀ ਘਰ ਚੱਕਵਾਲ ਰਹਿਣ ਲੱਗ ਪਿਆ। ਮੁਢਲੀ ਸਿੱਖਿਆ ਉਨ੍ਹਾਂ ਇੱਥੋਂ ਹੀ ਹਾਸਲ ਕੀਤੀ।
ਬਚਪਨ ਤੋਂ ਹੀ ਮਦਨ ਹੁਰਾਂ ਨੂੰ ਸੰਗੀਤ ਨਾਲ ਪ੍ਰੇਮ ਸੀ। ਘਰ ਵਿੱਚ ਸੈਂਕੜੇ ਹੀ ਰਿਕਾਰਡ ਹੁੰਦੇ ਸਨ। ਉਨ੍ਹਾਂ ਦੇ ਮਾਤਾ ਜੀ ਭਗਤੀ ਭਾਵ ਵਾਲੇ ਸਨ ਤੇ ਉਹ ਭਜਨ ਗਾਉਂਦੇ ਰਹਿੰਦੇ ਤੇ ਕਈ ਵਾਰੀ ਕੁਝ ਰਚ ਵੀ ਲੈਂਦੇ। ਮਾਤਾ ਦੀ ਇਸ ਰੁਚੀ ਨੇ ਮਦਨ ਮੋਹਨ ਹੁਰਾਂ ਨੂੰ ਪ੍ਰਭਾਵਿਤ ਕੀਤਾ। ਮਦਨ ਮੋਹਨ ਹੁਰਾਂ ਦੇ ਦਾਦਾ ਹਕੀਮ ਯੋਗੀ ਰਾਜ ਵੀ ਸੰਗੀਤ ਪ੍ਰੇਮੀ ਸਨ।
ਫਿਰ ਮਦਨ ਮੋਹਨ ਹੁਰਾਂ ਦੇ ਪਿਤਾ ਮੁੰਬਈ ਮਹਾਂਨਗਰ ਆ ਕੇ ਰਹਿਣ ਲੱਗ ਪਏ। ਛੇਤੀ ਹੀ ਉਹ ਫ਼ਿਲਮ ਜਗਤ ਵਿੱਚ ਗਏ ਅਤੇ ‘ਬੰਬੇ ਟਾਕੀਜ਼’ ਤੇ ਫ਼ਿਲਮੀਸਤਾਨ ਸਟੂਡੀਓ ’ਚ ਭਾਗੀਦਾਰ ਬਣ ਗਏ। ਸੰਨ 1943 ਵਿੱਚ ਜਦੋਂ ਮਦਨ ਹੁਰਾਂ ਦੀ ਉਮਰ ਸਿਰਫ਼ 19 ਸਾਲ ਸੀ, ਪਿਤਾ ਦੇ ਕਹਿਣ ’ਤੇ ਉਹ ਫ਼ੌਜ ’ਚ ਭਰਤੀ ਹੋ ਗਏ ਪਰ ਉਨ੍ਹਾਂ ’ਤੇ ਸੰਗੀਤ ਦਾ ਭੂਤ ਵਾਂਗ ਸਵਾਰ ਸੀ। ਇਸ ਲਈ ਉਨ੍ਹਾਂ ਫ਼ੌਜ ਦੀ ਨੌਕਰੀ ਛੱਡ ਆਲ ਇੰਡੀਆ ਰੇਡੀਓ ਨਾਲ ਜੁੜ ਲਖਨਊ ਰਹਿਣ ਲਗ ਪਏ। ਲਖਨਊ ਰਹਿੰਦਿਆਂ ਰਹਿੰਦਿਆਂ ਉਹ ਉਸਤਾਦ ਫ਼ਿਆਜ਼ ਖਾਂ ਤੇ ਉਸਤਾਦ ਅਲੀ ਅਕਬਰ ਖਾਂ ਦੇ ਸੰਪਰਕ ਵਿੱਚ ਆਏ ਅਤੇ ਨਾਲ ਹੀ ਮਸ਼ਹੂਰ ਸਿਮਰ ਬੇਗ਼ਮ ਅਖ਼ਤਰ ਤੇ ਤਲਤ ਮਹਿਮੂਦ ਹੁਰਾਂ ਨਾਲ ਵੀ ਜੁੜੇ ਰਹੇ। ਇਨ੍ਹਾਂ ਦੀ ਸੰਗਤ ਦਾ ਇਹ ਅਸਰ ਹੋਇਆ ਕਿ ਉਹ ਜ਼ਿੰਦਗੀ ਭਰ ਲਈ ਸੰਗੀਤ ਨਾਲ ਜੁੜ ਗਏ। ਮਦਨ ਮੋਹਨ ਫ਼ਿਲਮਾਂ ਵਿੱਚ ਅਦਾਕਾਰੀ ਕਰਨਾ ਚਾਹੁੰਦੇ ਸਨ। ਫ਼ਿਲਮ ਜਗਤ ਵਿੱਚ ਆ ਕੇ ਸ਼ੁਰੂ ਵਿੱਚ ਉਹ ਮਿਊਜ਼ਿਕ ਡਾਇਰੈਕਟਰ ਸ਼ਿਆਮ ਸੁੰਦਰ ਤੇ ਐਸ.ਡੀ. ਬਰਮਨ ਹੁਰਾਂ ਨਾਲ ਜੁੜ ਕੇ ਬਤੌਰ ਉਨ੍ਹਾਂ ਦੇ ਅਸਿਸਟੈਂਟ ਕੰਮ ਕਰਦੇ ਰਹੇ। ਸਾਲ 1950 ਵਿੱਚ ਮਦਨ ਮੋਹਨ ਨੇ ‘ਆਂਖੇਂ’ ਨਾਂ ਦੀ ਫ਼ਿਲਮ ਵਿੱਚ ਸੰਗੀਤ ਦਿੱਤਾ ਜੋ ਕਾਫ਼ੀ ਮਕਬੂਲ ਹੋਇਆ। ਇੱਕ ਗੀਤ ਜੇ ਅੱਜ ਵੀ ਸੁਣੀਏ ਤਾਂ ਬਿਲਕੁਲ ਨਵਾਂ ਲੱਗਦਾ ਹੈ:‘ਤੇਰੀ ਆਂਖੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਿਆ ਹੈ’। ਅਗਲੀ ਫ਼ਿਲਮ ‘ਅਦਾ’ ਸੀ। ਬਸ ਫਿਰ ਕੀ ਸੀ ਇਸ ਫ਼ਿਲਮ ਦੇ ਗੀਤਾਂ ਦਾ ਸੰਗੀਤ ਨਿਰਦੇਸ਼ਨ ਕਰਦਿਆਂ ਮਦਨ ਮੋਹਨ ਹੁਰੀਂ ਲਤਾ ਮੰਗੇਸ਼ਕਰ ਦੇ ਕਾਫ਼ੀ ਨੇੜੇ ਆ ਗਏ ਤੇ ‘ਵੁਹ ਚੁੱਪ ਰਹੇ’ ਤੇ ‘ਜਹਾਂ ਆਰਾ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਕਈ ਨਾਯਾਬ ਗੀਤ ਦਿੱਤੇ। ਤਲਤ ਮਹਿਮੂਦ ਹੁਰਾਂ ਵੀ ਮਦਨ ਮੋਹਨ ਦੇ ਨਿਰਦੇਸ਼ਨ ਹੇਠ ਕਈ ਗੀਤ ਗਾਏ ਜਿਵੇਂ:
1. ਫਿਰ ਵਹੀ ਸ਼ਾਮ, ਵਹੀ ਗ਼ਮ, ਵਹੀ ਤਨਹਾਈ ਹੈ…
2. ਮੈਂ ਤੇਰੀ ਨਜ਼ਰ ਕਾ ਸਰੂਰ ਹੂੰ…
3. ਮੇਰੀ ਯਾਦ ਮੇਂ ਤੁਮ ਨਾ ਆਸੂੰ ਬਹਾਨਾ
4. ਹਮ ਸੇ ਆਇਆ ਨਾ ਗਿਆ
ਮੁਹੰਮਦ ਰਫ਼ੀ ਹੁਰਾਂ ਨੇ ਵੀ ਮਦਨ ਮੋਹਨ ਹੁਰਾਂ ਦੇ ਸੰਗੀਤ ਨਿਰਦੇਸ਼ਨ ਵਿੱਚ ਕੁਝ ਅਮਰ ਗੀਤ ਗਾਏ:
1. ਏਕ ਹਸੀਨ ਸ਼ਾਮ ਕੋ
2. ਤੇਰੇ ਚਿਹਰੇ ਸੇ ਮੈਂ ਨਿਗਾਹੇਂ ਹਟਾਊਂ ਕੈਸੇ
3. ਆਪ ਕੇ ਪਹਿਲੂ ਮੇਂ ਆ ਕੇ ਰੋ ਦੀਏ
ਪਹਿਲਾਂ ਤਾਂ ਮਦਨ ਮੋਹਨ ਹੁਰਾਂ ਕਿਸ਼ੋਰ ਕੁਮਾਰ ਕੋਲੋਂ ਕੋਈ ਵੀ ਗੀਤ ਗਵਾਉਣ ਤੋਂ ਝਿਜਕਦੇ ਰਹੇ ਕਿਉਂਕਿ ਗਾਇਕੀ ਪੌਪ ਸਟਾਈਲ ਦੀ ਸੀ ਪਰ ਫਿਰ ਉਨ੍ਹਾਂ ਕੋਲੋਂ ਵੀ ਕੁਝ ਗਾਣੇ ਗਵਾਏ:
1. ਜ਼ਰੂਰਤ ਹੈ, ਜ਼ਰੂਰਤ ਹੈ…
2. ਮੇਰਾ ਨਾਮ ਅਬਦੁਲ ਰਹਿਮਾਨ
3. ਐ ਹਸੀਨੋ, ਨਾਜ਼ਨੀਨੋ
ਇਸੇ ਤਰ੍ਹਾਂ ਮਦਨ ਮਹਨ ਹੁਰਾਂ ਮੰਨਾ ਡੇ ਕੋਲੋਂ ਵੀ ‘ਦੇਖ ਕਬੀਰਾ ਰੋਇਆ’ ਵਿੱਚ ਇੱਕ ਅਮਰ ਗੀਤ ਗਵਾਇਆ ਜੋ ਇਸ ਤਰ੍ਹਾਂ ਸੀ:‘ਕੌਨ ਆਇਆ ਮੇਰੇ ਮਨ ਕੇ ਦੁਆਰੇ ਪਾਇਲ ਕੀ ਝਨਕਾਰ ਲੀਏ’।
ਮਦਨ ਮੋਹਨ ਲਤਾ ਮੰਗੇਸ਼ਕਰ ਬਾਰੇ ਕਹਿੰਦੇ ਸਨ, ਕਮਾਲ ਦੀ ਗਾਇਕਾ ਤਾਂ ਉਹ ਹੈ ਹੀ, ਉਸ ਦੀ ਆਵਾਜ਼ ’ਚ ਜਾਦੂ ਹੈ ਪਰ ਅਜੀਬ ਗੱਲ ਤਾਂ ਇਹ ਹੈ ਕਿ ਉਹ ਕਦੀ ਵੀ ਬੇਸੁਰੀ ਨਹੀਂ ਹੁੰਦੀ। ਜਿੱਥੇ ਲਤਾ ਮੰਗੇਸ਼ਕਰ ਮਦਨ ਮੋਹਨ ਹੁਰਾਂ ਨੂੰ ਗ਼ਜ਼ਲਾਂ ਦਾ ਸ਼ਹਿਜਾਦਾ ਤੇ ਸ਼ਹਿਨਸ਼ਾਹ ਕਹਿੰਦੀ, ਉੱਥੇ ਨੌਸ਼ਾਦ ਜੀ ਵਰਗੇ ਮਿਊਜ਼ਿਕ ਡਾਇਰੈਕਟਰ ਤਾਂ ਮਦਨ ਮੋਹਨ ਹੁਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ, ‘‘ਮੈਂ ਆਪਣੇ ਬਣਾਏ ਹੋਏ ਸਾਰੇ ਗੀਤ ਮਦਨ ਮੋਹਨ ਦੇ ਨਿਰਦੇਸ਼ਨ ’ਚ ਗਾਈ ਕਿਸੇ ਵੀ ਇੱਕ ਗ਼ਜ਼ਲ ’ਤੇ ਵਾਰ ਸਕਦਾ ਹਾਂ।’’ ਮਦਨ ਮੋਹਨ ਸੱਚਮੁਚ ਹੀ ਇੱਕ ਅਜ਼ੀਮ ਸੰਗੀਤਕਾਰ ਸੀ।
ਚੇਤਨ ਆਨੰਦ ਹੁਰਾਂ ਦੀ ਫ਼ਿਲਮ ‘ਹਕੀਕਤ’ ਜਿਸ ਵਿੱਚ ਬਲਰਾਜ ਸਾਹਨੀ ਤੇ ਧਰਮਿੰਦਰ ਹੁਰਾਂ ਨੇ ਕੰਮ ਕੀਤਾ ਦਾ ਸੰਗੀਤ ਵੀ ਮਦਨ ਮੋਹਨ ਨੇ ਹੀ ਦਿੱਤਾ ਸੀ। ਇਸ ਫ਼ਿਲਮ ਦੇ ਸਾਰੇ ਗੀਤ ਹਿੱਟ ਹੋਏ ਖ਼ਾਸ ਕਰ ਰਫ਼ੀ ਹੁਰਾਂ ਦਾ ‘ਕਰ ਚਲੇ ਹਮ ਫਿਦਾ… ਜਾਨੋ ਤਨ ਸਾਥੀਓ/ਅੱਬ ਤੁਮਹਾਰੇ ਹਵਾਲੇ/ਯੇਹ ਵਤਨ ਸਾਥੀਓ’। ਮਦਨ ਮੋਹਨ ਨੇ ਇਸ ਫ਼ਿਲਮ ਦੇ ਇੱਕੋ ਗੀਤ ਵਿੱਚ ਚਾਰ ਮੰਨੇ-ਪ੍ਰਮੰਨੇ ਗੀਤਕਾਰਾਂ ਦੀ ਆਵਾਜ਼ ਨੂੰ ਵਰਤਿਆ, ਜਿਨ੍ਹਾਂ ਵਿੱਚ ਮੁਹੰਮਦ ਰਫ਼ੀ, ਤਲਤ ਮਹਿਮੂਦ, ਮੰਨਾ-ਡੇ ਤੇ ਭੁਪਿੰਦਰ ਸ਼ਾਮਲ ਹਨ। ਇਸ ਗਾਣੇ ਦੇ ਬੋਲ ਸਨ- ‘ਹੋ ਕੇ ਮਜਬੂਰ ਮੁਝੇ ਉਸ ਨੇ ਬੁਲਾਇਆ ਹੋਗਾ’। ਭੁਪਿੰਦਰ ਹੁਰਾਂ ਨੂੰ ਇਸ ਗੀਤ ਵਿੱਚ ਫਿਲਮਾਉਂਦਿਆਂ ਹੋਇਆਂ ਪਹਿਲੀ ਵਾਰੀ ਫ਼ਿਲਮ ਦੇ ਪਰਦੇ ’ਤੇ ਵੀ ਦਿਖਾਇਆ ਗਿਆ ਸੀ।
ਫ਼ਿਲਮ ਅਦਾਲਤ ਤੇ ਅਨਪੜ੍ਹ ਦੇ ਗੀਤ ਬੜੇ ਪ੍ਰਸਿੱਧ ਹੋਏ। ਅਦਾਲਤ ਫ਼ਿਲਮ ਦਾ ਇੱਕ ਗੀਤ ‘ਯੂੰ ਹਸਰਤੋਂ ਕੇ ਦਾਗ਼ ਮੁਹੱਬਤ ਮੇਂ ਧੋ ਲੀਏ, ਖ਼ੁਦ ਦਿਲ ਸੇ ਦਿਲ ਕੀ ਬਾਤ ਕੀ ਔਰ ਰੋ ਲੀਏ’ ਨੂੰ ਰਿਕਾਰਡ ਕਰਦਿਆਂ ਲਤਾ ਮੰਗੇਸ਼ਕਰ ਦੀਆਂ ਅੱਖਾਂ ਕਈ ਵਾਰੀ ਭਿੱਜੀਆਂ ਤੇ ਇਹੋ ਹਾਲਤ ਮਦਨ ਮੋਹਨ ਹੁਰਾਂ ਦੀ ਵੀ ਸੀ। ‘ਪਰਿਚੇ’ ਫ਼ਿਲਮ ਦੇ ਇੱਕ ਗੀਤ ਨੂੰ ਰਿਕਾਰਡ ਕਰਦਿਆਂ ਵੀ ਲਤਾ ਮੰਗੇਸ਼ਕਰ ਰੋ ਪਈ ਸੀ ਤੇ ਉਸ ਨੇ ਇਸ ਗੀਤ ਦਾ ਕੋਈ ਮੁਆਵਜ਼ਾ ਵੀ ਨਹੀਂ ਸੀ ਲਿਆ। ਗਾਣੇ ਦੇ ਬੋਲ ਸਨ:
‘‘ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਮ ਸੇ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ
ਜਲ ਕੇ ਦਿਲ ਖਾਕ ਹੂਆ, ਆਂਖ ਸੇ ਰੋਇਆ ਨਾ ਗਿਆ
ਜ਼ਖ਼ਮ ਯੇਹ ਐਸੇ ਜਲੇ ਫੂਲ ਪੇ ਸੋਇਆ ਨਾ ਗਿਆ’’
ਮਦਨ ਮੋਹਨ ਹੁਰਾਂ ਦਾ ਸੰਗੀਤ ਆਪਣੇ ਭਰ ਜੋਬਨ ਵਿੱਚ ਓਦੋਂ ਆਇਆ ਜਦੋਂ ਉਨ੍ਹਾਂ ਨੇ ‘ਵੋਹ ਕੋਨ ਥੀ’ ਫ਼ਿਲਮ ਦਾ ਸੰਗੀਤ ਰਚਿਆ। ਇਸ ਫ਼ਿਲਮ ਵਿੱਚ ਲਤਾ ਮੰਗੇਸ਼ਕਰ ਦੇ ਗਾਏ- ‘ਲਗ ਜਾ ਗਲੇ ਕਿ ਫਿਰ ਯੇਹ ਰਾਤ ਹੋ ਨਾ ਹੋ’, ‘ਜੋ ਹਮ ਨੇ ਦਾਸਤਾਨ ਆਪਣੀ ਸੁਣਾਈ ਤੋ ਆਪ ਕਿਉਂ ਰੋਏ’ ਗੀਤ ਪੂਰੀ ਤਰ੍ਹਾਂ ਹਿੱਟ ਗਏ।
ਜਦੋਂ ਭਾਰਤੀ ਸੰਗੀਤ ਉੱਪਰ ਪੱਛਮੀ ਸੰਗੀਤ ਦਾ ਕਾਫ਼ੀ ਪ੍ਰਭਾਵ ਪੈ ਚੁੱਕਾ ਸੀ ਤਾਂ ਮਦਨ ਮੋਹਨ ਹੁਰਾਂ ਨੇ ਰਾਜਿੰਦਰ ਸਿੰਘ ਬੇਦੀ ਦੀ ਫ਼ਿਲਮ ਦਸਤਕ ਵਿੱਚ ਕਲਾਸੀਕਲ ਰਾਗਾਂ ’ਤੇ ਆਧਾਰਿਤ ਸੰਗੀਤ ਦੇ ਕੇ ਬੜੀ ਦਲੇਰੀ ਤੋਂ ਕੰਮ ਲਿਆ। ਇਹ ਫ਼ਿਲਮ ਬੇਦੀ ਹੁਰਾਂ ਦੀ ਉਰਦੂ ਜ਼ਬਾਨ ਵਿੱਚ ਲਿਖੀ ਹੋਈ ਕਹਾਣੀ ’ਤੇ ਆਧਾਰਿਤ ਸੀ। ਇਸ ਫ਼ਿਲਮ ਦੇ ਗੀਤਾਂ ਵਿੱਚ ਭਾਵੇਂ ਮਜਰੂਹ ਸੁਲਤਾਨਪੁਰੀ ਹੁਰਾਂ ਨੇ ਕਈ ਭਾਰੀ ਭਰਕਮ ਸ਼ਬਦ ਵਰਤੇ ਸਨ ਪਰ ਮਦਨ ਮੋਹਨ ਦੇ ਸੰਗੀਤ ਨੇ ਉਨ੍ਹਾਂ ਗੀਤਾਂ ਨੂੰ ਸਮਝਦਿਆਂ ਸਾਰੀਆਂ ਦਿੱਕਤਾਂ ਦੂਰ ਕਰ ਦਿੱਤੀਆਂ। ਮਜਰੂਹ ਸੁਲਤਾਨਪੁਰੀ ਹੁਰਾਂ ਦਾ ਇਹ ਗੀਤ ਬਹੁਤ ਮਕਬੂਲ ਹੋਇਆ:
ਹਮ ਹੈ ਮੱਤਾ ਕੂਚਾ-ਏ-ਬਾਜ਼ਾਰ ਕੀ ਤਰਹਾ
ਉਠਤੀ ਹੈ ਹਰ ਨਿਗਾਹ ਯਹਾਂ ਖ਼ਰੀਦਦਾਰ ਕੀ ਤਰਹਾ।
ਮਦਨ ਮੋਹਨ ਹੁਰਾਂ ਨਾਲ ਜੁੜੇ ਹੋਏ ਗੀਤਕਾਰਾਂ ਦੇ ਨਾਂ ਹਨ- ਰਾਜਾ ਮਹਿੰਦੀ ਅਲੀ ਖਾਂ, ਕੈਫੀ-ਆਜ਼ਮੀ, ਰਾਜਿੰਦਰ ਕ੍ਰਿਸ਼ਨ ਤੇ ਮਜਰੂਹ ਸੁਲਤਾਨਪੁਰੀ। ਰਾਜਾ ਮਹਿੰਦੀ ਹੁਰਾਂ 1962 ਵਿੱਚ ‘ਅਨਪੜ੍ਹ’ ਫ਼ਿਲਮ ਲਈ ਇੱਕ ਗੀਤ ਲਿਖ ਕੇ ਖ਼ੂਬ ਨਾਂ ਕਮਾਇਆ। ਉਹ ਗੀਤ ਸੀ ‘ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਲ ਮੁਝੇ’।

ਹੀਰ ਰਾਂਝਾ ਫ਼ਿਲਮ ਦੇ ਗੀਤਾਂ ਨੇ ਮਦਨ ਮੋਹਨ ਹੁਰਾਂ ਦੀ ਗੁੱਡੀ ਸੱਤ ਅਸਮਾਨੇ ਚੜ੍ਹਾ ਦਿੱਤੀ। ਇਸ ਫ਼ਿਲਮ ਦੇ ਕੁਝ ਗੀਤਾਂ ਦੇ ਬੋਲ ਹਨ: ‘ਦੋ ਦਿਲ ਜੀਤੇ ਦੋ ਦਿਲ ਹਾਰੇ’, ‘ਮਿਲੋ ਨਾ ਤੁਮ ਤੋ ਹਮ ਘਬਰਾਏ’, ‘ਯੇਹ ਦੁਨੀਆ ਯੇਹ ਮਹਿਫ਼ਿਲ, ਮੇਰੇ ਕਾਮ ਕੀ ਨਹੀਂ’।
ਸਾਲ 1964 ਵਿੱਚ ਫ਼ਿਲਮ ਫੇਅਰ ਐਵਾਰਡ ਲਈ ਤਿੰਨ ਫ਼ਿਲਮਾਂ ਨਾਮਜ਼ਦ ਕੀਤੀਆਂ ਗਈਆਂ- ਇੱਕ ਸੀ ਮਦਨ ਮੋਹਨ ਹੁਰਾਂ ਦੀ ‘ਵੋਹ ਕੋਨ ਥੀ’, ਦੂਜੀ ਸੀ ਸ਼ੰਕਰ ਜੈ ਕਿਸ਼ਨ ਹੁਰਾਂ ਦੀ ‘ਸੰਗਮ’ ਤੇ ਤੀਜੀ ਸੀ ਲਕਸ਼ਮੀ ਕਾਂਤ ਪਿਆਰੇ ਲਾਲ ਹੁਰਾਂ ਦੀ ‘ਦੋਸਤੀ’।

ਐਵਾਰਡ ਦੋਸਤੀ ਫ਼ਿਲਮ ਨੂੰ ਦਿੱਤਾ ਗਿਆ ਜੋ ਮਦਨ ਮੋਹਨ ਨਾਲ ਬੇਇਨਸਾਫ਼ੀ ਸੀ। ਫ਼ਿਲਮ ਦਸਤਕ ਦੇ ਸੰਗੀਤ ਕਰ ਕੇ ਮਦਨ ਮੋਹਨ ਨੂੰ 1971 ਵਿੱਚ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਮਦਨ ਮੋਹਨ ਹੁਰੀਂ 51 ਸਾਲਾਂ ਦੀ ਛੋਟੀ ਉਮਰ ਵਿੱਚ ਵਿਛੋੜਾ ਦੇ ਗਏ। ਦਰਅਸਲ ਜ਼ਿੰਦਗੀ ਦੇ ਆਖਰੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਕਾਫ਼ੀ ਮਾਨਸਿਕ ਤਣਾਅ ਰਹਿਣ ਲੱਗ ਪਿਆ। ਫ਼ਿਲਮ ਇੰਡਸਟਰੀ ਵਿੱਚ ਚੋਟੀ ਦੇ ਹੀਰੋ ਆਪਣੀਆਂ ਫ਼ਿਲਮਾਂ ਲਈ ਆਪਣੀ ਹੀ ਪਸੰਦ ਦੇ ਸੰਗੀਤ ਨਿਰਦੇਸ਼ਕ ਚੁਣਦੇ ਸਨ। ਦਲੀਪ ਕੁਮਾਰ ਹੁਰੀ ਨੌਸ਼ਾਦ ਨੂੰ ਪਸੰਦ ਕਰਦੇ ਸਨ। ਰਾਜ ਕਪੂਰ ਸ਼ੰਕਰ ਜੈ ਕਿਸ਼ਨ ਨੂੰ ਤੇ ਦੇਵ ਆਨੰਦ ਐਸ.ਡੀ. ਬਰਮਨ ਨੂੰ। ਇਸ ਹਾਲਤ ਵਿੱਚ ਮਦਨ ਮੋਹਨ ਹੁਰੀਂ ਇਕੱਲੇ ਪੈਣ ਲੱਗ ਪਏ। ਬਸ ਫਿਰ ਕੀ ਸੀ? ਉਨ੍ਹਾਂ ਰੱਜ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਜਾਣ ਕਰ ਕੇ 14 ਜੁਲਾਈ 1975 ਵਿੱਚ ਚੱਲ ਵਸੇ। ਮਦਨ ਮੋਹਨ ਹੁਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤ ਸੰਜੀਵ ਕੋਹਲੀ ਨੇ ਆਪਣੇ ਪਿਤਾ ਦੇ ਸੰਗੀਤ ’ਚੋਂ ਲਗਪਗ 30 ਦੇ ਕਰੀਬ ਅਣਵਰਤੀਆਂ ਹੋਈਆਂ ਧੁਨਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ। ਉਨ੍ਹਾਂ ਵਿੱਚੋਂ ਕੁਝ ਧੁਨਾਂ ’ਤੇ ਆਧਾਰਿਤ ਗੀਤ ਯਸ਼ ਚੋਪੜਾ ਨੇ ਫ਼ਿਲਮ ‘ਵੀਰ ਜ਼ਾਰਾ’ ’ਚ ਪਾ ਲਏ ਤੇ ਬਾਕੀ ਧੁਨਾਂ ਨੂੰ ਤੇਰੇ ਬਗੈਰ ਨਾਂ ਦੀ ਇੱਕ ਐਲਬਮ ਰਾਹੀਂ ਰਿਲੀਜ਼ ਕਰਵਾਇਆ।
ਡਾ. ਕੇ. ਜਗਜੀਤ ਸਿੰਘ
ਸੰਪਰਕ: 098691-98317
ਡਾ. ਕੇ. ਜਗਜੀਤ ਸਿੰਘ
ਸੰਪਰਕ: 098691-98317
No comments:
Post a Comment