ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋਣ ਨਾਲ ਭਾਰਤ ਵਿੱਚ ਵੱਖ-ਵੱਖ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਬਹਾਦਰ ਸ਼ਾਹ ਜ਼ਫਰ (1707-1712) ਉਤਰਾਅਧਿਕਾਰੀ ਬਣਿਆ। ਰਾਜਗੱਦੀ ਪ੍ਰਾਪਤ ਕਰਨ ਸਮੇਂ ਉਹ ਵਡੇਰੀ ਉਮਰ ਦਾ ਸੀ ਅਤੇ ਰਾਜ ਸਬੰਧੀ ਫੈਸਲੇ ਲੈਣ, ਪ੍ਰਸ਼ਾਸਨ ਚਲਾਉਣ ਵਿੱਚ ਢਿੱਲਾ ਅਤੇ ਆਲਸੀ ਮੰਨਿਆ ਜਾਂਦਾ ਸੀ। ਇਸ ਕਰਕੇ ਹੀ ਲੋਕ ਉਸ ਨੂੰ ਸ਼ਾਹ-ਏ-ਬੇਖਬਰ ਆਖਦੇ ਸਨ। ਯੂਰਪੀਅਨ ਇਤਿਹਾਸਕਾਰ ਇਸ ਬਾਦਸ਼ਾਹ ਨੂੰ ਲਿਖਦੇ ਹਨ ਜਿਸ ਦੇ ਫਲਸਰੂਪ ਮੁਗਲ ਸਾਮਰਾਜ ਦੇ ਪਤਨ ਵਿੱਚ ਹੋਰ ਤੇਜ਼ੀ ਆ ਗਈ ਅਤੇ ਵੱਖ-ਵੱਖ ਤਾਕਤਾਂ ਨੇ ਰਾਜ ਸਥਾਪਤ ਕਰਨ ਦੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ। ਇਸੇ ਕਾਰਨ ਹੀ ਮੱਧਕਾਲੀਨ ਭਾਰਤ ਦੇ ਨਾਮੀ ਇਤਿਹਾਸਕਾਰ ਜਾਦੂਨਾਥ ਸਰਕਾਰ "18ਵੀਂ ਸਦੀ ਦੇ ਪਹਿਲੇ ਅੱਧ ਦੇ ਅੰਤ ਨੂੰ ਭਾਰਤ ਵਿੱਚ ਵਿਦੇਸ਼ੀ ਅਤੇ ਅੰਦਰੂਨੀ ਤਾਕਤਾਂ ਦੀ ਆਪਸੀ ਲੜਾਈ ਦਾ ਘੋਲ ਦੱਸਦੇ ਹਨ।''
ਬਹਾਦਰ ਸ਼ਾਹ ਦੇ ਉਤਰਾਧਿਕਾਰੀਆਂ ਸਮੇਂ ਤਾਂ ਮੁਗਲ ਬਾਦਸ਼ਾਹੀ ਦਿਨ-ਬ-ਦਿਨ ਢਹਿੰਦੀਆਂ ਕਲਾਵਾਂ ਵੱਲ ਨੂੰ ਵਧੀ ਅਤੇ ਭਾਰਤ ਵਿੱਚ ਵੱਖਰੇ-ਵੱਖਰੇ ਪ੍ਰਾਂਤਾਂ ਦੀ ਹੋਂਦ ਕਾਇਮ ਹੋ ਗਈ। 18ਵੀਂ ਸਦੀ ਦੇ ਦੂਜੇ ਅੱਧ ਤੋਂ ਬਾਅਦ ਪੂਰਬੀ ਭਾਰਤ ਵੱਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਦੱਖਣੀ ਭਾਰਤ ਵੱਲ ਨੂੰ ਮਰਾਠੇ ਅਤੇ ਉਤਰੀ ਭਾਰਤ ਵੱਲ ਸਿੱਖ ਮਿਸਲਦਾਰਾਂ ਨੇ ਆਪਣੀ ਹੋਂਦ ਨੂੰ ਸਪਸ਼ਟ ਰੂਪ ਵਿੱਚ ਕਾਇਮ ਕਰ ਲਿਆ। ਭਾਵੇਂ ਅਫਗਾਨਾਂ ਨੇ ਮੁਗਲਾਂ ਦੀ ਤਾਕਤ ਨੂੰ ਖੇਰੂ-ਖੇਰੂ ਕਰ ਦਿੱਤਾ ਸੀ ਪ੍ਰੰਤੂ 18ਵੀਂ ਸਦੀ ਦੇ ਅੰਤ ਸਮੇਂ ਅਫਗਾਨਾਂ ਦੀ ਆਪਣੀ ਤਾਕਤ ਵੀ ਡਾਵਾਂਡੋਲ ਹੋ ਗਈ ਸੀ। ਮੁਗਲਾਂ ਅਤੇ ਅਫਗਾਨਾਂ ਦੀ ਤਾਕਤ ਦੇ ਪਤਨ ਨਾਲ ਪੰਜਾਬ ਵਿੱਚ ਸਿੱਖਾਂ ਨੇ ਆਪਣੀ ਕਰ ਵਸੂਲੀ (ਰਾਖੀ) ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਰੱਖਿਆ ਸਗੋਂ ਉਤਰੀ ਭਾਰਤ ਵੱਲ ਵੀ ਕਾਇਮ ਕਰ ਲਿਆ। ਪ੍ਰੋ· ਹਰੀ ਰਾਮ ਗੁਪਤਾ ਦੇ ਕਥਨ ਅਨੁਸਾਰ "18ਵੀਂ ਸਦੀ ਦੇ ਪਿਛਲੇ ਅੱਧ ਦੇ ਅਖੀਰ ਵੱਲ ਨੂੰ ਪੰਜਾਬ ਦੀ ਰਾਜਨੀਤਕ ਅਵਸਥਾ ਲਗਪਗ ਇਹੋ ਜਿਹੀ ਸੀ ਜਿਹੋ ਜਿਹੀ ਬਾਕੀ ਭਾਰਤ ਦੀ ਸੀ। ਸਾਰਾ ਭਾਰਤ ਛੋਟੇ ਵੱਡੇ ਪ੍ਰਾਂਤਾਂ ਵਿੱਚ ਸਵਤੰਤਰ ਰਾਜਾਂ ਦੀ ਤਰ੍ਹਾਂ ਵੰਡਿਆ ਹੋਇਆ ਸੀ।'' ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਇਕ ਕਮਜ਼ੋਰ ਅਤੇ ਬੇਵੱਸ ਬਾਦਸ਼ਾਹ ਸੀ। ਸਾਰੀ ਤਾਕਤ ਦੀ ਵਰਤੋਂ ਉਸ ਦਾ ਵਜ਼ੀਰ ਨਜੀਬ-ਉਦ-ਦਾਉਲਾ ਕਰਦਾ ਸੀ। ਸਿੱਖਾਂ ਦੀ ਵੱਧ ਰਹੀ ਤਾਕਤ ਤੋਂ ਉਹ ਵੀ ਡਰ ਮਹਿਸੂਸ ਕਰਨ ਲੱਗਿਆ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਆਪਣੀ ਤਾਕਤ ਨੂੰ ਪੰਜਾਬ ਤੋਂ ਬਾਹਰ ਅਜ਼ਮਾਉਣ ਲੱਗੇ। ਜੇਮਜ਼ ਫੋਸਟਰ ਲਿਖਦੇ ਹਨ ਕਿ 'ਸਿੱਖਾਂ ਦੇ ਜਥੇ ਜੋ ਮਿਸਲਾਂ ਦੇ ਰੂਪ ਵਿੱਚ ਪ੍ਰਫੁਲਤ ਹੋਏ, ਉਹ ਆਪਣੀ ਹੱਦਬੰਦੀ ਤੋਂ ਮੁਕਤ ਸਨ ਅਤੇ ਜਿੱਥੇ ਉਨ੍ਹਾਂ ਦਾ ਦਾਅ ਲਗਦਾ ਸੀ, ਲੁੱਟਮਾਰ ਕਰਦੇ ਰਹਿੰਦੇ ਅਤੇ ਅੰਤ ਵਿੱਚ ਉਸ ਇਲਾਕੇ ਦੇ ਲੋਕਾਂ ਦੇ ਬਚਾਓ ਤੇ ਸ਼ਾਂਤੀ ਲਈ ਕਰ ਵਸੂਲੀ (ਰਾਖੀ) ਪ੍ਰਾਪਤ ਕਰਨ ਲਈ ਲੋਕਾਂ ਨੂੰ ਸਹਿਮਤ ਕਰ ਲੈਂਦੇ। ਉਹ ਛੋਟੇ ਆਜ਼ਾਦ ਰਾਜਾਂ ਦੀ ਤਰ੍ਹਾਂ ਕਰ ਵਸੂਲਦੇ ਅਤੇ ਆਪਣਾ ਪ੍ਰਸ਼ਾਸਨ ਚਲਾਉਂਦੇ ਭਾਵੇਂ ਕਿ ਉਹ ਪ੍ਰਸ਼ਾਸਨ ਸਥਾਈ ਨਹੀਂ ਹੁੰਦਾ ਸੀ।'' ਅਲੈਗਜ਼ੈਂਡਰ ਡਾਅ ਅਨੁਸਾਰ "1768 ਈਸਵੀ ਵਿੱਚ ਛੋਟੇ-ਵੱਡੇ ਮਿਸਲਦਾਰਾਂ ਦੀ ਅਤੇ ਸਮੁੱਚੇ ਤੌਰ 'ਤੇ ਘੋੜ ਸਵਾਰਾਂ ਦੀ ਗਿਣਤੀ ਤਕਰੀਬਨ 60,000 ਦੇ ਲਗਪਗ ਸੀ"। ਬਹੁਗਿਣਤੀ ਇਤਿਹਾਸਕਾਰਾਂ ਦਾ ਕਥਨ ਹੈ ਕਿ 1770 ਈਸਵੀ ਨੂੰ ਸਿੱਖ ਮਿਸਲਦਾਰਾਂ ਨੇ ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ, ਖੁਸ਼ਹਾਲ ਸਿੰਘ, ਬਘੇਲ ਸਿੰਘ, ਸ਼ਾਮ ਸਿੰਘ, ਤਾਰਾ ਸਿੰਘ, ਕਰੋੜਾ ਸਿੰਘ, ਰਾਏ ਸਿੰਘ ਆਦਿ ਨੇ 40,000 ਤੋਂ ਵੱਧ ਫੌਜ ਲੈ ਕੇ ਦਿੱਲੀ ਦੀ ਹੱਦ ਵੱਲ ਨੂੰ ਵਧਦੇ ਹੋਏ ਗੰਗਾ-ਯਮੁਨਾ ਦੁਆਬ ਵੱਲ ਧਾੜਵੀ ਹਮਲਾ ਕਰ ਦਿੱਤਾ। ਪ੍ਰੋ· ਹਰੀ ਰਾਮ ਗੁਪਤਾ ਅਨੁਸਾਰ "ਯਮੁਨਾ ਪਾਰ ਕਰਕੇ ਗੰਗਾ ਦੁਆਬ ਵੱਲ ਨੂੰ ਆਪਣੀ ਫਤਹਿ ਕਰਦੇ ਹੋਏ ਸਹਾਰਨਪੁਰ, ਮੇਰਠ, ਬਿਜ਼ਨੌਰ, ਸਾਮਲੀ, ਕਾਂਧਲਾ, ਅੰਮਬਨੀ, ਮਿਆਂਪੁਰ, ਦਿਊਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਣਖਲ, ਨੰਧੋਅਰਾ, ਨਜ਼ੀਬਾਬਾਦ, ਮੁਰਾਦਾਬਾਦ, ਚੰਦੇਰੀ, ਅਨੂਪ ਸ਼ਹਿਰ, ਗੜਮੁਕਤੇਸਰ ਆਦਿ ਥਾਵਾਂ ਦੇ ਸਿੱਖ ਲੁੱਟਮਾਰ ਕਰਦੇ ਹੋਏ ਆਪਣੀ ਕਰ ਵਸੂਲੀ (ਰਾਖੀ) ਦੀ ਅਧੀਨਤਾ ਸਵੀਕਰ ਕਰਵਾਉਂਦੇ ਹੋਏ ਵਾਪਸ ਪੰਜਾਬ ਪਰਤ ਆਏ"। ਇਨ੍ਹਾਂ ਜਿੱਤਾਂ ਨੇ ਸਿੱਖ ਮਿਸਲਦਾਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਉਹ ਸਾਰੇ ਉਤਰ ਪੱਛਮੀ ਭਾਰਤ ਦੇ ਮਾਲਕ ਬਣਨ ਦੀ ਸੋਚਣ ਲੱਗੇ। ਭਾਵੇਂ ਉਨ੍ਹਾਂ ਦੀ ਇਹ ਸੋਚ ਮੁਕੰਮਲ ਰੂਪ ਵਿੱਚ ਪੂਰੀ ਨਹੀਂ ਹੋਈ ਕਿਉਂਕਿ ਸਿੱਖ ਮਿਸਲਦਾਰਾਂ ਦੀ ਆਪਸੀ ਫੁੱਟ, ਰੰਿਜ਼ਸ਼ ਅਤੇ ਇਕ ਦੂਜੇ ਤੋਂ ਆਪਣੇ-ਆਪ ਨੂੰ ਵੱਡਾ ਸਾਬਤ ਕਰਨ ਦੀ ਪਰੰਪਰਾ ਨੇ ਉਨ੍ਹਾਂ ਨੂੰ ਸਾਂਝੀ ਕੜੀ ਵਿੱਚ ਬੱਝਣ ਨਹੀਂ ਦਿੱਤਾ। ਉਹ ਆਪਣੀਆਂ ਵੱਖਰੀਆਂ-ਵੱਖਰੀਆਂ ਜਿੱਤਾਂ ਨੂੰ ਮੁੱਖ ਰੱਖਦੇ ਸਨ ਅਤੇ ਇਸੇ ਕਾਰਨ ਹੀ ਉਹ ਸਮੁੱਚੇ ਤੌਰ 'ਤੇ ਸਥਾਈ ਰੂਪ ਵਿੱਚ ਉਤਰ ਪੱਛਮੀ ਭਾਰਤ ਦੇ ਸ਼ਾਸਕ ਨਾ ਬਣ ਸਕੇ।
ਜੱਸਾ ਸਿੰਘ ਆਹਲੁਵਾਲੀਆ
|
ਪਾਣੀਪਤ ਦੇ ਤੀਸਰੇ ਯੁੱਧ (1761) ਵਿੱਚ ਭਾਵੇਂ ਮਰਾਠੇ ਅਫਗਾਨਾਂ ਤੋਂ ਹਾਰ ਚੁੱਕੇ ਸਨ ਪ੍ਰੰਤੂ ਉਨ੍ਹਾਂ ਨੇ ਦੁਬਾਰਾ ਤੋਂ ਆਪਣੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਨੂੰ ਜਿੱਤਣ ਦੇ ਮਨਸੂਬੇ ਘੜਣ ਲੱਗੇ। ਦੂਸਰੇ ਪਾਸੇ ਅੰਗਰੇਜ਼ ਵੀ ਦਿੱਲੀ ਵਿੱਚ ਆਪਣਾ ਪੜਾਅ ਪਾਉਣ ਦੀਆਂ ਵਿਊਂਤਾਂ ਬਣਾ ਰਹੇ ਸਨ। ਰੁਹੇਲਾ ਜਾਟ ਅਤੇ ਸਿੱਖ ਮਿਸਲਦਾਰ ਵੀ ਦਿੱਲੀ 'ਤੇ ਕਾਬਜ਼ ਹੋਣ ਲਈ ਤਿਆਰੀਆਂ ਕਰ ਰਹੇ ਸਨ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਮੌਕੇ ਦੀ ਤਾਕ ਵਿੱਚ ਸਨ ਕਿ ਕਦੋਂ ਦਿੱਲੀ ਉੱਤੇ ਹਮਲਾ ਕਰਕੇ ਲਾਲ ਕਿਲ੍ਹੇ ਅੰਦਰ ਉਹ ਆਪਣੀ ਪ੍ਰਭੂਸੱਤਾ ਕਾਇਮ ਕਰ ਸਕਣ। ਯੂਰਪੀਅਨ ਲਿਖਾਰੀ ਫਰੈਕਲੀਨ ਆਪਣੀ ਲਿਖਤ 'ਸ਼ਾਹ ਆਲਮ' (1798) ਵਿੱਚ ਲਿਖਦੇ ਹਨ ਕਿ "1780 ਤੋਂ ਬਾਅਦ ਮੁਗਲ ਬਾਦਸ਼ਾਹ ਸਿਰਫ ਨਾਂ ਵਜੋਂ ਹੀ ਰਹਿ ਗਿਆ ਸੀ"। ਉਸ ਦੇ ਰਾਜ ਦੀ ਸੀਮਾ ਦਿੱਲੀ ਤੋਂ ਪਾਲਮਪੁਰ ਪਿੰਡ ਤੱਕ ਹੀ ਰਹਿ ਗਈ ਸੀ। ਅਜਿਹੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ 'ਤੇ ਹਮਲਾ ਕਰ ਦਿੱਤਾ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਆਪਣੀ ਜਾਨ ਬਚਾਉਂਦਾ ਹੋਇਆ ਜ਼ਨਾਨ-ਖਾਨੇ ਵਿੱਚ ਜਾ ਲੁਕਿਆ। ਸਿੱਖ ਦੀਵਾਨ-ਏ-ਆਮ ਵਿੱਚ ਦਾਖਲ ਹੋਏ। ਸਰਦਾਰ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਉਪਰ 11 ਮਾਰਚ 1783 ਈ· ਨੂੰ ਬਿਠਾਇਆ ਅਤੇ ਮੋਰ ਪੰਖੜਿਆਂ ਵਾਲਾ ਚੌਰ ਜੋ ਤਖ਼ਤ ਕੋਲ ਪਿਆ ਸੀ, ਨੂੰ ਉਠਾ ਕੇ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਉਪਰ ਫੇਰ ਕੇ ਉਸ ਨੂੰ ਨਿਵਾਜਿਆਂ। ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਦਿੱਲੀ ਦਾ ਲਾਲ ਕਿਲ੍ਹਾ ਗੂੰਜ ਉਠਿਆ ਅਤੇ ਦਿੱਲੀ ਉਪਰ ਸਿੱਖਾਂ ਦੀ ਹਕੂਮਤ ਦੇ ਦਿਨ ਸ਼ੁਰੂ ਹੋ ਗਏ।
ਜੱਸਾ ਸਿੰਘ ਰਾਮਗੜ੍ਹੀਆ
|
ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਸਿੱਖਾਂ ਨੂੰ ਦਿੱਲੀ 'ਚੋਂ ਬਾਹਰ ਕੱਢਣ ਵਿਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਏ ਆਪਣੀ ਇਕ ਵਫਾਦਾਰ ਔਰਤ ਬੇਗਮ ਸਮਰੋ ਨੂੰ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਜਾ ਕੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੁਨੇਹਾ ਭੇਜਿਆ। ਬੇਗਮ ਸਮਰੋ ਨੇ ਬਾਦਸ਼ਾਹ ਦੇ ਪੱਖ ਤੋਂ ਸਿੱਖਾਂ ਨੂੰ ਅਪੀਲ ਕਰਦੇ ਹੋਏ ਬੇਨਤੀ ਕੀਤੀ ਜੋ ਕਿ ਸਿੱਖ ਸਰਦਾਰ ਬਘੇਲ ਸਿੰਘ ਨੇ ਕੁਝ ਸ਼ਰਤਾਂ ਰੱਖ ਕੇ ਮੰਨ ਲਈ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਹਕੂਮਤ ਉਦੋਂ ਤੱਕ ਸਿੱਖ ਕਰਦੇ ਰਹਿਣਗੇ ਜਦੋਂ ਤੱਕ ਉਹ ਸਿੱਖਾਂ ਦੇ ਗੁਰਦੁਆਰਿਆਂ ਦੀ ਦਿੱਲੀ ਵਿਚ ਉਸਾਰੀ ਨਹੀਂ ਕਰਵਾ ਲੈਂਦੇ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਲਾਲ ਕਿਲ੍ਹੇ 'ਤੇ ਹਕੂਮਤ ਕਰਕੇ ਦਿੱਲੀ ਵਾਸੀਆਂ ਨੂੰ ਬਾਹਰਲੇ ਹਮਲਿਆਂ ਤੋਂ ਬਚਾਇਆ। ਸਿੱਖਾਂ ਦੇ ਗਸ਼ਤੀ ਟੋਲੇ ਰਾਤ ਨੂੰ ਦਿੱਲੀ ਵਿਚ ਗਸ਼ਤ ਕਰਦੇ ਅਤੇ ਅਮਨੋ-ਅਮਾਨ ਦੀ ਰਾਖੀ ਕਰਦੇ ਜਿਸ ਦੇ ਫਲਸਰੂਪ ਦਿੱਲੀ ਵਿਚ ਮੁੜ ਸੁਖ-ਸ਼ਾਂਤੀ ਦੀ ਸ਼ੁਰੂਆਤ ਹੋਈ।
ਗੁਰਦੁਆਰਾ ਬੰਗਲਾ ਸਾਹਿਬ
|
ਗੁਰਦੁਆਰਾ ਸੀਸ ਗੰਜ
|
1857 ਈ· ਦੇ ਗਦਰ ਦੌਰਾਨ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਅੰਗਰੇਜ਼ਾਂ ਦੀ ਸਲਾਹ ਨਾਲ ਇਸ ਮਸਜਿਦ ਨੂੰ ਢਾਹ ਕੇ ਇਸ ਗੁਰਦੁਆਰੇ ਦੇ ਚਾਰ-ਚੁਫੇਰੇ ਵਧੇਰੀ ਥਾਂ ਮਲ ਲਈ। ਛੇਵਾਂ ਗੁਰਦੁਆਰਾ ਮਜ਼ਨੂ ਦਾ ਟਿੱਲਾ ਵਾਲੀ ਥਾਂ 'ਤੇ ਬਣਵਾਇਆ ਗਿਆ ਜਿਥੇ ਗੁਰੂ ਨਾਨਕ ਤੇ ਭਾਈ ਮਰਦਾਨਾ ਅਤੇ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਠਹਿਰੇ ਸਨ। ਸੱਤਵਾਂ ਗੁਰਦੁਆਰਾ ਮੋਤੀ ਬਾਗ ਵਿਖੇ ਬਣਾਇਆ ਗਿਆ ਜਿਥੇ ਗੁਰੂ ਗੋਬਿੰਦ ਸਿੰਘ ਠਹਿਰੇ ਸਨ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਸਾਰੀਆਂ ਥਾਵਾਂ 'ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਿਹੜੀਆਂ ਗੁਰੂ ਸਾਹਿਬਾਨ ਦੀ ਯਾਦ ਨਾਲ ਜੁੜੀਆਂ ਹੋਈਆਂ ਸਨ। ਜੀ·ਡਬਲਿਊ· ਫੌਰੈਸਟ ਜਿਸ ਨੇ ਚਿੱਠੀਆਂ, ਲਿਖਤਾਂ ਅਤੇ ਹੋਰ ਸਰਕਾਰੀ ਚਿੱਠੀਆਂ 1772 ਤੋਂ 1785 ਦੇ ਸਮੇਂ ਦੀਆਂ ਨੂੰ ਤਿੰਨ ਜਿਲਦਾਂ ਵਿਚ ਕਲਮਬੰਦ ਕੀਤਾ। ਤੀਸਰੀ ਜਿਲਦ ਵਿਚ ਉਨ੍ਹਾਂ ਵਰਨਣ ਕੀਤਾ ਹੈ ਕਿ "ਇਨ੍ਹਾਂ ਗੁਰਦੁਆਰਿਆਂ ਦੇ ਨਾਂ 'ਤੇ ਬਹੁਤ ਸਾਰੀਆਂ ਧਰਮ-ਅਰਥ ਗ੍ਰਾਂਟਾਂ ਅਤੇ ਮਾਇਕ ਰੂਪ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ"। ਇਸੇ ਤਰ੍ਹਾਂ ਦੇ ਵਿਚਾਰ ਬਾਅਦ ਵਿਚ ਰਤਨ ਸਿੰਘ ਭੰਗੂ ਨੇ ਵੀ ਦਿੱਤੇ। ਮੱਧਕਾਲੀਨ ਭਾਰਤ ਦੇ ਇਤਿਹਾਸਕਾਰਾਂ ਅਨੁਸਾਰ 1784 ਈਸਵੀ ਦੇ ਅਖੀਰਲੇ ਮਹੀਨੇ ਤੱਕ ਸਿੱਖਾਂ ਨੇ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ। ਦਸੰਬਰ ਮਹੀਨੇ ਦੇ ਅੰਤ ਸਮੇਂ ਸਿੱਖ ਸਰਦਾਰ ਬਘੇਲ ਸਿੰਘ ਆਪਣੇ ਮੁੱਖ ਦਫਤਰ ਸਬਜ਼ੀ ਮੰਡੀ ਤੋਂ ਇਕ ਵੱਡੇ ਜਲੂਸ ਦੀ ਸ਼ਕਲ ਵਿਚ ਦਿੱਲੀ ਦੇ ਲਾਲ ਕਿਲ੍ਹੇ ਵਿਚ ਸ਼ਾਹ ਆਲਮ ਨੂੰ ਮਿਲਣ ਗਏ। ਗਿਆਨੀ ਗਿਆਨ ਸਿੰਘ ਦੇ ਅਨੁਸਾਰ, "ਮੁਸਲਮਾਨ ਮਸ਼ਾਲਚੀ ਅੱਗੇ-ਅੱਗੇ, ਸਿੱਖ ਸਰਦਾਰ ਸਜੇ ਹੋਏ ਘੋੜਿਆਂ ਉਪਰ ਅਤੇ ਬਘੇਲ ਸਿੰਘ ਇਕ ਖੂਬਸੂਰਤ ਸ਼ਿੰਗਾਰੇ ਹੋਏ ਹਾਥੀ ਉਪਰ ਬੈਠ ਕੇ ਸਿੱਖ ਫੌਜਾਂ ਨਾਲ ਲਾਲ ਕਿਲ੍ਹੇ ਅੰਦਰ ਦਾਖਲ ਹੋਏ। ਇਸ ਸਮੇਂ ਬੋਲੇ-ਸੋ-ਨਿਹਾਲ ਦੇ ਗੂੰਜਦੇ ਜੈਕਾਰਿਆਂ ਨੇ ਲਾਲ ਕਿਲ੍ਹੇ ਦੀਆਂ ਕੰਧਾਂ ਨੂੰ ਵੀ ਕੰਬਣੀ ਛੇੜ ਦਿੱਤੀ''। ਸ਼ਾਹ ਆਲਮ ਬਘੇਲ ਸਿੰਘ ਦੇ ਸਵਾਗਤ ਲਈ ਦੀਵਾਨ-ਏ-ਆਮ ਵਿਚ ਖਲੋਤਾ ਸੀ। ਸਿੱਖ ਫੋਜਦਾਰਾਂ ਨੂੰ ਤੋਹਫਿਆਂ ਨਾਲ ਨਵਾਜਿਆ ਗਿਆ। ਬਘੇਲ ਸਿੰਘ ਨੇ 12·5 ਪ੍ਰਤੀਸ਼ਤ ਚੂੰਗੀ ਕਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਜੋ ਸ਼ਾਹ ਆਲਮ ਨੇ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਸਿੱਖ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਈ· ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਸਿੰਘਾਸਨ 'ਤੇ ਆਪਣਾ ਅਧਿਕਾਰ ਸਥਾਪਤ ਰੱਖਿਆ ਅਤੇ ਆਪਣੇ ਵਾਅਦੇ ਮੁਤਾਬਕ ਜਨਵਰੀ 1784 ਈਸਵੀ ਵਿਚ ਸ਼ਾਹ ਆਲਮ ਨੂੰ ਦਿੱਲੀ ਦੀ ਬਾਦਸ਼ਾਹੀ ਵਾਪਸ ਕਰਦੇ ਹੋਏ ਵਾਪਸ ਪੰਜਾਬ ਪਰਤ ਆਏ
- ਡਾ· ਦਲਬੀਰ ਸਿੰਘ ਢਿੱਲੋਂ
No comments:
Post a Comment