ਪੰਮੀ ਬਾਈ ਦਾ ਨਾਂ ਲੈਂਦਿਆਂ ਪੰਜਾਬੀ ਜਵਾਨ ਦੀ ਤਸਵੀਰ ਸਾਖ਼ਸ਼ਾਤ ਹੋ ਜਾਂਦੀ ਹੈ। ਮੂਲ ਪੰਜਾਬੀ ਪਹਿਰਾਵੇ, ਖੜ੍ਹਵੀਂ ਮੁੱਛ, ਤੋਰ ਵਿੱਚ ਮੜ੍ਹਕ-ਬੜ੍ਹਕ ਪੰਮੀ ਬਾਈ ਦੀ ਪਛਾਣ ਹਨ। ਉਹ ਹਰੇਕ ਨੂੰ ਆਪਣੀ ਪੇਸ਼ਕਾਰੀ ਨਾਲ ਕੀਲ ਲੈਂਦਾ ਹੈ। ਉਸ ਨੇ ਪੰਜਾਬੀ ਸੱਭਿਆਚਾਰ ਦੀ ਭੰਗੜੇ ਅਤੇ ਗਾਇਕੀ ਨਾਲ ਪੇਸ਼ਕਾਰੀ ਕਰ ਕੇ ਹਰ ਵਰਗ ਦੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ ਹੈ। ਭੰਗੜੇ ਵਿੱਚ ਹੇਠਲੀ ਕਤਾਰ ਦੇ ਕਲਾਕਾਰਾਂ ਵਿੱਚੋਂ ਉੱਠ ਕੇ ਉਹ ਪਹਿਲੀ ਕਤਾਰ ਦੇ ਭੰਗੜਚੀਆਂ ਦਾ ਮੋਢੀ ਬਣਿਆ ਤੇ ਭੰਗੜਾ ਪਾਉਂਦਿਆਂ ਹੀ ਗਾਇਕੀ ਦਾ ਸ਼ੌਕ ਬਰਕਰਾਰ ਰੱਖਿਆ। ਪੰਮੀ ਬਾਈ ਦੀ ਗਾਇਕੀ ਨਾਲੋਂ ਪੇਸ਼ਕਾਰੀ ਨੇ ਸੱਭਿਆਚਾਰਕ ਖੇਤਰ ਵਿੱਚ ਅਜਿਹੀ ਹਲਚਲ ਮਚਾਈ ਕਿ ਅੱਜ ਹਜ਼ਾਰਾਂ ਗਰੁੱਪ ਕਾਇਮ ਹੋ ਗਏ। ਪੰਮੀ ਬਾਈ ਦਾ ਆਪਣਾ ਅੰਦਾਜ਼ ਹੈ। ਉਹ ਕਦੇ ਕਿਸੇ ਦੀ ਨਕਲ ਨਹੀਂ ਕਰਦਾ। ਉਸ ਨੇ ‘ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ’, ‘ਦੋ ਚੀਜ਼ਾਂ ਜੱਟ ਮੰਗਦਾ’, ‘ਮਿਰਜ਼ਾ’, ‘ਫੱਤੂ’, ‘ਪੱਗ’ ਤੇ ‘ਲੰਘ ਆ ਜਾ ਪੱਤਣ ਝਨਾ ਦਾ ਯਾਰ’ ਵਰਗੇ ਅਮਰ ਗੀਤ ਪੰਜਾਬੀਆਂ ਦੀ ਝੋਲੀ ਪਾਏ। ਪਹਿਲੀ ਮੁਲਾਕਾਤ ਵਿੱਚ ਆਪਣਾ ਬਣਾ ਲੈਣ ਵਾਲੇ ਪੰਮੀ ਬਾਈ ਨਾਲ ਮੁਲਾਕਾਤ ਪਾਠਕਾਂ ਦੇ ਸਨਮੁੱਖ ਹੈ:
? ਸਭ ਤੋਂ ਪਹਿਲਾਂ ਜਨਮ ਤੇ ਪਰਿਵਾਰ ਬਾਰੇ ਦੱਸੋ।
- ਮੇਰਾ ਜਨਮ ਤਹਿਸੀਲ ਸੁਨਾਮ ਦੇ ਪਿੰਡ ਜਖੇਪਲ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਤੇ ਮੇਰਾ ਸਾਰਾ ਬਚਪਨ ਉੱਥੇ ਹੀ ਬੀਤਿਆ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਪਤਨੀ ਹਰਪਾਲ ਕੌਰ, ਧੀ ਮਨਪਰਮਪਾਲ ਕੌਰ ਅਤੇ ਪੁੱਤ ਪਰਮਪ੍ਰਤਾਪ ਸਿੰਘ ਸਿੱਧੂ ਹਨ। ਇਹ ਹੈ ਮਰਹੂਮ ਪ੍ਰਤਾਪ ਸਿੰਘ ਬਾਗੀ ਦੀ ਫੁਲਵਾੜੀ।
? ਤੁਹਾਡੀ ਪੜ੍ਹਾਈ ਬਾਰੇ ਦੱਸੋ।
-ਪੜ੍ਹਾਈ ਮੈਂ ਐਮ.ਏ. (ਪੰਜਾਬੀ ਲਿਟਰੇਚਰ ਅਤੇ ਲੋਕ ਪ੍ਰਸ਼ਾਸਨ) ਐਲ.ਐਲ.ਬੀ. ਤੇ ਲੋਕ ਪ੍ਰਸ਼ਾਸਨ ਵਿੱਚ ਡਿਪਲੋਮਾ ਕੀਤਾ ਹੈ।
? ਤੁਸੀਂ ਗਾਇਕੀ ਦੀ ਸਿੱਖਿਆ ਕਿਨ੍ਹਾਂ ਕੋਲੋਂ ਲਈ।
-ਮੈਂ ਛੋਟੀ ਉਮਰ ਵਿੱਚ ਆਪਣਾ ਉਸਤਾਦ ਮਰਹੂਮ ਸ੍ਰੀ ਭਾਨਾ ਰਾਮ ਜੀ ਨੂੰ ਧਾਰਿਆ। ਉਨ੍ਹਾਂ ਕੋਲੋਂ ਹੀ ਕਲਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਂਜ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ-ਕਾਲਜ ਸਮੇਂ ਗਾਉਣ ਦਾ ਮੌਕਾ ਮਿਲਦਾ ਰਹਿੰਦਾ ਸੀ ਤੇ ਫਿਰ ਉਸਤਾਦ ਭਾਨਾ ਜੀ ਦੇ ਲੜ ਲੱਗ ਕੇ ਬਸ ਗਾਉਂਦੇ-ਗਾਉਂਦੇ ਅੱਜ ਇੱਥੇ ਹਾਂ।
? ਆਪਣੇ ਸੰਗੀਤਕ ਸਫ਼ਰ ਬਾਰੇ ਦੱਸੋ।
- ਪਹਿਲੀ ਕੈਸਿਟ ਮੈਂ ਕਰਾਈ ਸੀ ‘ਜਵਾਨੀ ਵਾਜਾਂ ਮਾਰਦੀ’ ਪਰ ਮੇਰੀ ਅਸਲ ਪਛਾਣ ਦੂਜੀ ਕੈਸਿਟ ਮਾਝੇ, ਮਾਲਵੇ ਅਤੇ ਦੁਆਬੇ ਦੀਆਂ ਬੋਲੀਆਂ ਨਾਲ ਬਣੀ ਜਿਸ ਨੂੰ ਸੰਗੀਤਕਾਰ ਚਰਨਜੀਤ ਅਹੂਜਾ ਨੇ ਤਿਆਰ ਕੀਤਾ ਅਤੇ ਸਰੋਤਿਆਂ ਨੂੰ ਸਾਡਾ ਕੰਮ ਪਸੰਦ ਆਇਆ। ਉਸ ਤੋਂ ਬਾਅਦ ਨੱਚ-ਨੱਚ ਪਾਉਣੀ ਏ ਧਮਾਲ, ਬਾਰੀ ਬਰਸੀ, ਗਿੱਧਾ ਮਲਵਈਆਂ ਦਾ, ਕਿਸੇ ਦਾ ਰਾਮ ਕਿਸੇ ਦਾ ਅੱਲ੍ਹਾ, ਨੱਚਦੇ ਪੰਜਾਬੀ, ਢੋਲ ’ਤੇ ਧਮਾਲਾਂ ਪੈਣਗੀਆਂ, ਪੰਜਾਬਣ, ਪੁੱਤ ਪੰਜਾਬੀ ਤੇ ਹੋਰ ਵੀ ਕਈ ਕੈਸਿਟਾਂ ਆਈਆਂ।
? ਆਪਣੇ ਪਸੰਦੀਦਾ ਸੰਗੀਤਕਾਰ, ਲੇਖਕ ਤੇ ਕਲਾਕਾਰਾਂ ਬਾਰੇ ਦੱਸੋ।
- ਸਾਰੇ ਹੀ ਚੰਗੇ ਨੇ ਤੇ ਵਧੀਆ ਕੰਮ ਕਰਦੇ ਨੇ। ਜੇ ਨਾਂ ਦੱਸਣ ਲੱਗਿਆ ਤਾਂ ਸੂਚੀ ਲੰਮੀ ਹੋ ਜਾਊ। ਜਿਹੜਾ ਗੀਤ-ਸੰਗੀਤ ਮਨ ਨੂੰ ਭਾਵੇ ਤੇ ਸਮਝ ਆਵੇ, ਉਹ ਸਭ ਵਧੀਆ ਹਨ।
? ਅੱਜ ਦੀ ਗਾਇਕੀ ਵਿੱਚ ਕੀ ਫ਼ਰਕ ਮਹਿਸੂਸ ਕਰਦੇ ਹੋ।
- ਪਰਿਵਰਤਨ ਸੰਸਾਰ ਦਾ ਨਿਯਮ ਹੈ। ਸਮੇਂ ਦੇ ਨਾਲ ਹਰ ਖੇਤਰ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਪੰਜਾਬੀ ਗਾਇਕੀ ਵਿੱਚ ਵੀ ਆਈ। ਬਾਕੀ ਸਭ ਦੇ ਸਾਹਮਣੇ ਹੈ। ਹਰ ਕੋਈ ਆਪਣੀ ਸੋਚ ਮੁਤਾਬਕ ਚੱਲ ਰਿਹਾ ਹੈ। ਆਪਣੀ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਵਾਲੀ ਗੱਲ ਐ।
? ਭਵਿੱਖ ਦੀਆਂ ਕੀ ਯੋਜਨਾਵਾਂ ਨੇ।
- ਚੰਗਾ ਗਾਉਣਾ ਤੇ ਹੁਣ ਸਟੇਜਾਂ ’ਤੇ ਪੁਰਾਤਨ ਸਾਜ਼ਾਂ ਜਿਵੇਂ ਸਾਰੰਗੀ, ਢੱਡ, ਅਲਗੋਜ਼ੇ, ਤੂੰਬੀ ਆਦਿ ਦੀ ਵਰਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਮੈਂ ਚਾਹੁੰਦਾ ਹਾਂ ਕਿ ਆਪਣੇ ਅਮੀਰ ਵਿਰਸੇ ਨੂੰ ਨਾਲ ਲੈ ਕੇ ਚੱਲਿਆ ਜਾਵੇ। ਹਮੇਸ਼ਾਂ ਇਹ ਕੋਸ਼ਿਸ਼ ਰਹੂਗੀ ਕਿ ਮਿਆਰੀ ਤੇ ਸੱਭਿਆਚਾਰਕ ਗੀਤ ਗਾਏ ਜਾਣ। ਉਨ੍ਹਾਂ ਦੀ ਵੀਡੀਓ ਸੱਭਿਆਚਾਰਕ ਦਾਇਰੇ ਵਿੱਚ ਰਹਿ ਕੇ ਤਿਆਰ ਕੀਤੇ ਜਾਣ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬ ਤੇ ਪੰਜਾਬੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਜਵਾਨੀਆਂ ਮਾਣਨ।
ਸੁਰਿੰਦਰ ਸਿੰਘ ਕੈਰੋਂ
ਸੰਪਰਕ: 99148-83068

No comments:
Post a Comment