ਵਿਧਾਤਾ ਸਿੰਘ ਤੀਰ (੧੯੦੧-੧੯੭੨) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਹੀਰਾ ਸਿੰਘ ਪੁੰਜ ਸੀ ।ਗਿਆਨੀ ਹੀਰਾ ਸਿੰਘ ਦਰਦ ਆਪਦੇ ਮਾਮਾ ਜੀ ਸਨ ।ਉਨ੍ਹਾਂ ਨੇ ਮੁਢਲੀ ਸਿਖਿਆ ਆਪਣੇ ਮਾਮਾ ਜੀ ਕੋਲੋਂ ਹੀ ਪ੍ਰਾਪਤ ਕੀਤੀ ।ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਦੇਸ਼ ਪਿਆਰ, ਧਾਰਮਿਕ ਅਤੇ ਸਮਾਜਿਕ ਵਧੇਰੇ ਹਨ । ਉਨ੍ਹਾਂ ਦੀਆਂ ਪ੍ਰਮੁੱਖ ਕਾਵਿਕ ਰਚਨਾਵਾਂ ਅਣਿਆਲੇ ਤੀਰ, ਨਵੇਂ ਨਿਸ਼ਾਨੇ, ਕਾਲ ਕੂਕਾਂ, ਮਿੱਠੇ ਮੇਵੇ, ਗੁੰਗੇ ਗੀਤ, ਦਸ਼ਮੇਸ਼ ਦਰਸ਼ਨ ਅਤੇ ਰੂਪ ਰਾਣੀ ਸ਼ਕੁੰਤਲਾ ਆਦਿ ਹਨ ।
1. ਛਾਇਆਵਾਦ
1. ਗੁੰਗੇ ਗੀਤ
ਮੈਂ ਗੁੰਗਾ ਮੇਰੀ ਦੁਨੀਆਂ ਗੁੰਗੀ,
ਤਾਹੀਏਂ ਗਾਏ ਗੁੰਗੇ ਗੀਤ ।
ਧੁਰ ਅੰਦਰੋਂ ਦਿਲ ਦੀ ਰਤ ਵਿੱਚੋਂ,
ਵਹਿੰਦੇ ਆਏ ਗੁੰਗੇ ਗੀਤ ।
ਬਿੱਟ ਬਿੱਟ ਤੱਕਣ, ਬੋਲ ਨ ਸੱਕਣ,
ਪਰ ਸਧਰਾਏ ਗੁੰਗੇ ਗੀਤ ।
ਕਿਸੇ ਵਲਵਲੇ ਕਿਸੇ ਦਰਦ ਨੇ,
ਹੈਣ ਜਗਾਏ ਗੁੰਗੇ ਗੀਤ ।
ਤਾਹੀਏਂ ਗਾਏ ਗੁੰਗੇ ਗੀਤ ।
ਧੁਰ ਅੰਦਰੋਂ ਦਿਲ ਦੀ ਰਤ ਵਿੱਚੋਂ,
ਵਹਿੰਦੇ ਆਏ ਗੁੰਗੇ ਗੀਤ ।
ਬਿੱਟ ਬਿੱਟ ਤੱਕਣ, ਬੋਲ ਨ ਸੱਕਣ,
ਪਰ ਸਧਰਾਏ ਗੁੰਗੇ ਗੀਤ ।
ਕਿਸੇ ਵਲਵਲੇ ਕਿਸੇ ਦਰਦ ਨੇ,
ਹੈਣ ਜਗਾਏ ਗੁੰਗੇ ਗੀਤ ।
ਇਹੋ ਗੀਤ ਹਨ ਮੇਰੀ ਪੂੰਜੀ,
ਇਹ ਕਰਦੇ ਨੇ ਦਿਲ ਤੇ ਛਾਂ ।
ਪਰ ਏਹਨਾਂ ਦੀ ਸੈਨਤ ਸਮਝਣ,
ਗੁੰਗੇ, ਜਾਂ ਗੁੰਗਿਆਂ ਦੀ ਮਾਂ ।
2. ਜਾਗੋ !
ਇਹ ਕਰਦੇ ਨੇ ਦਿਲ ਤੇ ਛਾਂ ।
ਪਰ ਏਹਨਾਂ ਦੀ ਸੈਨਤ ਸਮਝਣ,
ਗੁੰਗੇ, ਜਾਂ ਗੁੰਗਿਆਂ ਦੀ ਮਾਂ ।
2. ਜਾਗੋ !
ਜਾਗੋ ਪਤ ਝੜਿਓ ਬੂਟਿਓ !
ਓਇ ਸੁੱਕਿਓ ਸੜਿਓ ਬੂਟਿਓ !
ਓ ਅੱਖਾਂ ਖੋਹਲੋ ਸੋਹਣਿਓਂ !
ਨਾਂ-ਮਾਤਰ ਅੜਿਓ ਬੂਟਿਓ !
ਓਇ ਸੁੱਕਿਓ ਸੜਿਓ ਬੂਟਿਓ !
ਓ ਅੱਖਾਂ ਖੋਹਲੋ ਸੋਹਣਿਓਂ !
ਨਾਂ-ਮਾਤਰ ਅੜਿਓ ਬੂਟਿਓ !
ਪੁੱਜ ਵੇਲਾ ਪਿਆ ਬਸੰਤ ਦਾ,
ਹੁਣ ਮਹਿਕ ਉਛਾਲੀ ਜਾਏਗੀ ।
ਫੁੱਲ, ਪੱਤਿਆਂ ਦੀ, ਤੇ ਫਲਾਂ ਦੀ,
ਹੁਣ ਸ਼ਾਨ ਵਿਖਾਲੀ ਜਾਇਗੀ ।
ਹੁਣ ਮਹਿਕ ਉਛਾਲੀ ਜਾਏਗੀ ।
ਫੁੱਲ, ਪੱਤਿਆਂ ਦੀ, ਤੇ ਫਲਾਂ ਦੀ,
ਹੁਣ ਸ਼ਾਨ ਵਿਖਾਲੀ ਜਾਇਗੀ ।
ਓਇ ਚਿਰ ਤੋਂ ਮਾਰਾਂ ਖਾਂਦਿਓ,
ਤੇ ਆਪਣਾ ਆਪ ਪਛਾਂਦਿਓ !
ਓਇ ਗੁੱਝੀਆਂ ਪੀੜਾਂ ਸਹਿੰਦਿਓ,
ਓਇ ਟੋਟੇ ਕੀਤੇ ਜਾਂਦਿਓ !
ਤੇ ਆਪਣਾ ਆਪ ਪਛਾਂਦਿਓ !
ਓਇ ਗੁੱਝੀਆਂ ਪੀੜਾਂ ਸਹਿੰਦਿਓ,
ਓਇ ਟੋਟੇ ਕੀਤੇ ਜਾਂਦਿਓ !
ਓਇ ਰੁੰਡ ਮੁੰਡ ਬਣਿਓਂ ਆਜਜ਼ੋ,
ਓਇ ਪਾਣੀ ਖੁਣੋਂ ਪਿਆਸਿਓ,
ਓਇ ਜਗਤ ਜਗਾਵਣ ਵਾਲਿਓ !
ਓਇ ਭੁੱਖਿਓ ਅਤੇ ਬਿਆਸਿਓ !
ਓਇ ਪਾਣੀ ਖੁਣੋਂ ਪਿਆਸਿਓ,
ਓਇ ਜਗਤ ਜਗਾਵਣ ਵਾਲਿਓ !
ਓਇ ਭੁੱਖਿਓ ਅਤੇ ਬਿਆਸਿਓ !
ਇਕ ਖਾਉ ਹੁਲਾਰਾ ਜੋਸ਼ ਦਾ,
ਤੇ ਆਪਣਾ ਆਪ ਵਿਖਾ ਦਿਓ,
ਪੱਤ-ਝੜ ਨਾ ਦਿੱਸੇ ਅੱਖ ਨੂੰ,
ਪਲਕਾਂ ਵਿਚ ਜੁਗ ਪਲਟਾ ਦਿਓ ।
ਤੇ ਆਪਣਾ ਆਪ ਵਿਖਾ ਦਿਓ,
ਪੱਤ-ਝੜ ਨਾ ਦਿੱਸੇ ਅੱਖ ਨੂੰ,
ਪਲਕਾਂ ਵਿਚ ਜੁਗ ਪਲਟਾ ਦਿਓ ।
ਛਵ੍ਹੀਆਂ ਗੰਡਾਸੇ, ਆਰੀਆਂ,
ਮੁੜ ਤੇਸੇ ਨਜ਼ਰੀਂ ਪੈਣ ਨਾਂਹ ।
ਜੇ ਫੁੱਟ ਕੇ ਦਸਤੇ ਨਾਂਹ ਬਣੋ,
ਤੇ ਦਿਲ ਦੀ ਫੁੱਟ ਮਿਟਾ ਦਿਓ ।
ਮੁੜ ਤੇਸੇ ਨਜ਼ਰੀਂ ਪੈਣ ਨਾਂਹ ।
ਜੇ ਫੁੱਟ ਕੇ ਦਸਤੇ ਨਾਂਹ ਬਣੋ,
ਤੇ ਦਿਲ ਦੀ ਫੁੱਟ ਮਿਟਾ ਦਿਓ ।
ਆਪੋ ਵਿਚ ਪਾ ਗਲਵੱਕੜੀ,
ਸ਼ਾਖਾਂ ਨੂੰ ਬਾਹਾਂ ਬਣਾ ਲਵੋ ।
ਬਾਹਵਾਂ ਦੇ ਬਲ ਤੇ ਸੋਹਣਿਓਂ ?
ਫਿਰ ਆਪਣਾ ਆਪ ਬਚਾ ਲਵੋ ।
ਸ਼ਾਖਾਂ ਨੂੰ ਬਾਹਾਂ ਬਣਾ ਲਵੋ ।
ਬਾਹਵਾਂ ਦੇ ਬਲ ਤੇ ਸੋਹਣਿਓਂ ?
ਫਿਰ ਆਪਣਾ ਆਪ ਬਚਾ ਲਵੋ ।
ਕੋਈ ਛਾਂਗੇ ਨਾ ਫਿਰ ਆਣ ਕੇ,
ਪੱਤ ਝਾੜੇ ਨਾ ਕੁਈ ਚੰਦਰਾ ।
ਦਿਲ ਲੂਹੇ ਨਾ ਕੁਈ ਕਿਸੇ ਦਾ,
ਹਿੱਕ ਸਾੜੇ ਨਾ ਕੁਈ ਕਿਸੇ ਦੀ ।
ਪੱਤ ਝਾੜੇ ਨਾ ਕੁਈ ਚੰਦਰਾ ।
ਦਿਲ ਲੂਹੇ ਨਾ ਕੁਈ ਕਿਸੇ ਦਾ,
ਹਿੱਕ ਸਾੜੇ ਨਾ ਕੁਈ ਕਿਸੇ ਦੀ ।
ਜੇ ਇਓਂ 'ਗਰੀਬੋ' ਬੂਟਿਓ,
ਅੱਜ ਜੁਗਤੀ ਵਰਤੋ ਰੱਲ ਕੇ ।
ਤਦ ਘੜੀ ਲਿਆਂਦੀ ਜਾ ਸਕੇ,
ਜ਼ਾਲਮ 'ਪਤ-ਝੜ' ਦੇ ਅੰਤ ਦੀ ।
ਅੱਜ ਜੁਗਤੀ ਵਰਤੋ ਰੱਲ ਕੇ ।
ਤਦ ਘੜੀ ਲਿਆਂਦੀ ਜਾ ਸਕੇ,
ਜ਼ਾਲਮ 'ਪਤ-ਝੜ' ਦੇ ਅੰਤ ਦੀ ।
ਫਿਰ ਫਲੋ ਫੁਲੋ ਵਿਚ ਬਾਗ਼ ਦੇ,
ਪਏ ਸ਼ਾਖਾਂ ਕੱਢੋ ਲੰਮੀਆਂ ।
ਨਿਤ ਮਾਣੋ ਮੌਜ ਸੁਹਾਵਣੀ,
ਦੁਨੀਆਂ ਤੇ ਸਦਾ 'ਬਸੰਤ' ਦੀ ।
3. ਵੇ ਲੋਕੋ ! ਅੱਗ ਦੀ ਲਾਟ !!
ਪਏ ਸ਼ਾਖਾਂ ਕੱਢੋ ਲੰਮੀਆਂ ।
ਨਿਤ ਮਾਣੋ ਮੌਜ ਸੁਹਾਵਣੀ,
ਦੁਨੀਆਂ ਤੇ ਸਦਾ 'ਬਸੰਤ' ਦੀ ।
3. ਵੇ ਲੋਕੋ ! ਅੱਗ ਦੀ ਲਾਟ !!
ਜਾਂ ਵੇਖਾਂ, ਨਿਗ੍ਹਾ ਨਾ ਆਵੇ ।
ਪਰ ਲੂੰ ਲੂੰ, ਲੂੰਹਦੀ ਜਾਵੇ ।
ਨਾ ਬੁਝਦੀ ਮੂਲ, ਬੁਝਾਇਆਂ ।
ਇਹ ਭੜਕੇ, ਪਾਣੀ ਪਾਇਆਂ ।
ਮੈਂ ਦੱਸੋ, ਕਿਵੇਂ ਬੁਝਾਵਾਂ ?
ਵੇ ਲੋਕੋ ! ਅੱਗ ਦੀ ਲਾਟ !!
ਪਰ ਲੂੰ ਲੂੰ, ਲੂੰਹਦੀ ਜਾਵੇ ।
ਨਾ ਬੁਝਦੀ ਮੂਲ, ਬੁਝਾਇਆਂ ।
ਇਹ ਭੜਕੇ, ਪਾਣੀ ਪਾਇਆਂ ।
ਮੈਂ ਦੱਸੋ, ਕਿਵੇਂ ਬੁਝਾਵਾਂ ?
ਵੇ ਲੋਕੋ ! ਅੱਗ ਦੀ ਲਾਟ !!
ਇਹ ਅੱਗ, ਜਿਸ ਮੈਨੂੰ ਲਾਈ ।
ਉਹ ਦੇਂਦਾ ਨਹੀਂ ਦਿਖਾਈ ।
ਬਹਿ ਉਹਲੇ, ਫੂਕਾਂ ਮਾਰੇ ।
ਹੱਸੇ ਤਕ ਤਕ, ਅੰਗਿਆਰੇ ।
ਮੈਂ ਦਿਲ ਵਿਚ, ਸਦਾ ਲੁਕਾਵਾਂ ।
ਵੇ ਲੋਕੋ ! ਅੱਗ ਦੀ ਲਾਟ !!
ਉਹ ਦੇਂਦਾ ਨਹੀਂ ਦਿਖਾਈ ।
ਬਹਿ ਉਹਲੇ, ਫੂਕਾਂ ਮਾਰੇ ।
ਹੱਸੇ ਤਕ ਤਕ, ਅੰਗਿਆਰੇ ।
ਮੈਂ ਦਿਲ ਵਿਚ, ਸਦਾ ਲੁਕਾਵਾਂ ।
ਵੇ ਲੋਕੋ ! ਅੱਗ ਦੀ ਲਾਟ !!
ਸਾਈਆਂ ! ਇਹ 'ਲਾਟ' ਨਾ ਬੁੱਝੇ ।
ਜੋ ਬਾਲੀ, 'ਲੁਕਵੇਂ' 'ਗੁੱਝੇ' ।
ਉਹ ਨਾ, ਦਿਸਦਾ ਵੀ ਭਾਵੇ ।
ਇਸ ਅੱਗ 'ਚੋਂ ਨਜ਼ਰੀ ਆਵੇ ।
ਮੈਂ ਜਦ ਵੀ ਝਾਤੀ ਪਾਵਾਂ ।
ਵੇ ਲੋਕੋ ! ਅੱਗ ਦੀ ਲਾਟ !!
4. ਹਲਕਾ ਕੁੱਤਾ
ਜੋ ਬਾਲੀ, 'ਲੁਕਵੇਂ' 'ਗੁੱਝੇ' ।
ਉਹ ਨਾ, ਦਿਸਦਾ ਵੀ ਭਾਵੇ ।
ਇਸ ਅੱਗ 'ਚੋਂ ਨਜ਼ਰੀ ਆਵੇ ।
ਮੈਂ ਜਦ ਵੀ ਝਾਤੀ ਪਾਵਾਂ ।
ਵੇ ਲੋਕੋ ! ਅੱਗ ਦੀ ਲਾਟ !!
4. ਹਲਕਾ ਕੁੱਤਾ
ਹਲਕ ਕੁੱਦਿਆ ਏਸ ਨੂੰ, ਭੁੱਲਾ ਆਪਣਾ ਆਪ ।
ਇਹ ਵੀ ਜਾਣੇ ਮੂਲ ਨਾ, 'ਐਵੇਂ ਵਢਣਾ' ਪਾਪ ।
ਇਹ ਵੀ ਜਾਣੇ ਮੂਲ ਨਾ, 'ਐਵੇਂ ਵਢਣਾ' ਪਾਪ ।
ਡੰਗਰ, ਵੱਛਾ, ਆਦਮੀ, ਸਭ ਤੇ ਕਰਦਾ ਵਾਰ ।
ਜ਼ਹਿਰੀ ਦੰਦ ਖੁਭਾਂਵਦਾ, ਕਰਦਾ ਕਹਿਰੀ-ਕਾਰ ।
ਜ਼ਹਿਰੀ ਦੰਦ ਖੁਭਾਂਵਦਾ, ਕਰਦਾ ਕਹਿਰੀ-ਕਾਰ ।
ਹਲਕ ਗਿਆ ਇਹ ਚੰਦਰਾ, ਕੀਤਾ ਜਾਵੇ ਕੀ ।
ਵਢ ਵਢ ਕੇ ਹਲਕਾ ਰਿਹਾ, ਹੋਰ ਹਜ਼ਾਰਾਂ ਜੀ ।
ਵਢ ਵਢ ਕੇ ਹਲਕਾ ਰਿਹਾ, ਹੋਰ ਹਜ਼ਾਰਾਂ ਜੀ ।
ਮੂੰਹੋਂ ਝੱਗ ਉਗਲੱਛਦਾ, ਨਠਦਾ ਵਾਹੋ ਦਾਹ ।
ਰਾਹੀ ਪਾਂਧੀ, ਵੇਖ ਕੇ, ਕਰਦੇ ਨੇ ਤ੍ਰਾਹ ਤ੍ਰਾਹ ।
ਰਾਹੀ ਪਾਂਧੀ, ਵੇਖ ਕੇ, ਕਰਦੇ ਨੇ ਤ੍ਰਾਹ ਤ੍ਰਾਹ ।
ਜਿਸ ਨੂੰ ਵੱਢੇ, ਓਸ ਦੇ, ਡੁਬ ਜਾਂਦੇ ਨੇ ਭਾਗ ।
ਹਲਕ ਉਦ੍ਹੇ, ਵਿਚ ਆਣ ਕੇ, ਆਪੇ ਪੈਂਦਾ ਜਾਗ ।
ਹਲਕ ਉਦ੍ਹੇ, ਵਿਚ ਆਣ ਕੇ, ਆਪੇ ਪੈਂਦਾ ਜਾਗ ।
ਕੀਤਾ ਜੱਗ ਹਲਕਾਇਆ, ਇਸ ਕੁੱਤੇ ਅਣਜਾਣ ।
ਤਾਹੀਏਂ, ਗਿਆ ਸੁਭਾ ਹੋ, ਸਭ ਦਾ ਵੱਢਣ ਖਾਣ ।
ਤਾਹੀਏਂ, ਗਿਆ ਸੁਭਾ ਹੋ, ਸਭ ਦਾ ਵੱਢਣ ਖਾਣ ।
ਹੇ ਰੱਬਾ ! ਕਰ ਮੇਹਰ ਤੂੰ, ਇਸ ਦਾ ਬਦਲ ਸੁਭਾ ।
ਮਿਟ ਜਾਵੇ ਜਦ ਹਲਕ ਇਹ, ਰਹੇ ਨਾ ਵੱਢ-ਵਢਾ ।
5. ਸੋਨ ਚਿੜੀ ਨੂੰ :-
ਮਿਟ ਜਾਵੇ ਜਦ ਹਲਕ ਇਹ, ਰਹੇ ਨਾ ਵੱਢ-ਵਢਾ ।
5. ਸੋਨ ਚਿੜੀ ਨੂੰ :-
ਪਿੰਜਰੇ ਅੰਦਰ ਤਾੜੀ ਹੋਈ ।
ਲਿੱਸੀ ਹੋਈ ਮਾੜੀ ਹੋਈ ।
ਗਿਣਵਾਂ ਚੋਗਾ ਮਿਣਵਾਂ ਪਾਣੀ ।
ਖਾ ਖਾ ਪੀ ਪੀ ਉਮਰ ਵਿਹਾਣੀ ।
ਦਿਲ ਤੋਂ ਖੁਲ੍ਹ ਪਿਆਰੀ ਭੁੱਲੀ ।
ਭੁੱਲਾ ਬਾਗ਼, ਉਡਾਰੀ ਭੁੱਲੀ ।
ਆਸਾਂ ਮਿਟੀਆਂ ਰੀਝਾਂ ਮੋਈਆਂ ।
ਦਿਲ ਦੀਆਂ ਕਲੀਆਂ, ਕੋਲੇ ਹੋਈਆਂ ।
ਪਿੰਜਰੇ ਅੰਦਰ ਦੇਹ ਦਾ ਪਿੰਜਰ ।
ਤੂੰ ਕਾਬੂ ਗਈ ਆ ਨੀ ਸੋਨੇ ਦੀਏ ਚਿੜੀਏ ।
ਲਿੱਸੀ ਹੋਈ ਮਾੜੀ ਹੋਈ ।
ਗਿਣਵਾਂ ਚੋਗਾ ਮਿਣਵਾਂ ਪਾਣੀ ।
ਖਾ ਖਾ ਪੀ ਪੀ ਉਮਰ ਵਿਹਾਣੀ ।
ਦਿਲ ਤੋਂ ਖੁਲ੍ਹ ਪਿਆਰੀ ਭੁੱਲੀ ।
ਭੁੱਲਾ ਬਾਗ਼, ਉਡਾਰੀ ਭੁੱਲੀ ।
ਆਸਾਂ ਮਿਟੀਆਂ ਰੀਝਾਂ ਮੋਈਆਂ ।
ਦਿਲ ਦੀਆਂ ਕਲੀਆਂ, ਕੋਲੇ ਹੋਈਆਂ ।
ਪਿੰਜਰੇ ਅੰਦਰ ਦੇਹ ਦਾ ਪਿੰਜਰ ।
ਤੂੰ ਕਾਬੂ ਗਈ ਆ ਨੀ ਸੋਨੇ ਦੀਏ ਚਿੜੀਏ ।
ਆਇਆ ਦੂਰੋਂ ਚਤਰ-ਸ਼ਿਕਾਰੀ ।
ਉਸ ਨੇ ਥਾਂ ਥਾਂ ਚੋਗ ਖਿਲਾਰੀ ।
ਚੋਗਾ ਸੁਟ ਵਿਛਾਈ ਜਾਲੀ ।
ਤੂੰ ਫਸ ਗਈ ਏਂ ਭੋਲੀ ਭਾਲੀ ।
ਹੁਣ ਤੇਰੀ ਪਰ ਪੇਸ਼ ਨਾ ਜਾਂਦੀ ।
ਤੇਰੀ ਮਿੱਟੀ, ਉਸਦੀ ਚਾਂਦੀ ।
ਤੂੰ ਸੋਨੇ ਤੋਂ ਮਿੱਟੀ ਹੋਈ ।
ਕੈਦਣ ਜੀਉਂਦੀ, 'ਜਿਉਂਦੀ' ਮੋਈ ।
ਨਿਤ ਨਿਤ ਖੋਹੇ ਖੰਭ ਸ਼ਿਕਾਰੀ ।
ਪਰ ਤੂੰ ਬੇ-ਵੱਸ ਕਰਮਾਂ ਮਾਰੀ ।
ਬਿੱਟ ਬਿੱਟ ਤੱਕੇਂ ਬੋਲ ਨਾ ਸੱਕੇਂ ।
ਬੈਠੀ ਜਾਨ ਫਸਾ ਨੀ ਸੋਨੇ ਦੀਏ ਚਿੜੀਏ ।
ਉਸ ਨੇ ਥਾਂ ਥਾਂ ਚੋਗ ਖਿਲਾਰੀ ।
ਚੋਗਾ ਸੁਟ ਵਿਛਾਈ ਜਾਲੀ ।
ਤੂੰ ਫਸ ਗਈ ਏਂ ਭੋਲੀ ਭਾਲੀ ।
ਹੁਣ ਤੇਰੀ ਪਰ ਪੇਸ਼ ਨਾ ਜਾਂਦੀ ।
ਤੇਰੀ ਮਿੱਟੀ, ਉਸਦੀ ਚਾਂਦੀ ।
ਤੂੰ ਸੋਨੇ ਤੋਂ ਮਿੱਟੀ ਹੋਈ ।
ਕੈਦਣ ਜੀਉਂਦੀ, 'ਜਿਉਂਦੀ' ਮੋਈ ।
ਨਿਤ ਨਿਤ ਖੋਹੇ ਖੰਭ ਸ਼ਿਕਾਰੀ ।
ਪਰ ਤੂੰ ਬੇ-ਵੱਸ ਕਰਮਾਂ ਮਾਰੀ ।
ਬਿੱਟ ਬਿੱਟ ਤੱਕੇਂ ਬੋਲ ਨਾ ਸੱਕੇਂ ।
ਬੈਠੀ ਜਾਨ ਫਸਾ ਨੀ ਸੋਨੇ ਦੀਏ ਚਿੜੀਏ ।
ਆ ਮੈਂ ਗੱਲ ਸਮਝਾਵਾਂ ਤੈਨੂੰ ।
ਸੁਖ ਦਾ ਰਾਹ ਵਿਖਾਵਾਂ ਤੈਨੂੰ ।
ਪਿੰਜਰੇ ਵਿਚ ਨਹੀਂ ਰਹਿਣਾ ਚੰਗਾ ।
ਕੈਦੀ ਬਣ ਨਹੀਂ ਬਹਿਣਾ ਚੰਗਾ ।
ਕੁਝ ਬਣਨਾ ਕੁਝ ਕਰਨਾ ਸਿਖ ਲੈ ।
ਜੀਉਣਾ ਨਹੀਂ, ਤਾਂ ਮਰਨਾ ਸਿਖ ਲੈ ।
ਪਿੰਜਰੇ ਅੰਦਰ ਪਰ ਫੜਕਾ ਕੇ ।
ਨਵਾਂ ਜਿਹਾ ਤੂਫਾਨ ਮਚਾ ਕੇ ।
ਜਾਂ ਇਹ ਤੋੜ ਸਦਾ ਦੀ ਫਾਹੀ ।
ਜਾਂ ਦੁਨੀਆਂ ਤੋਂ ਹੋ ਜਾ ਰਾਹੀ ।
ਜਾਂ ਪਿੰਜਰੇ ਜਾਂ ਪਿੰਜਰ ਵਿੱਚੋਂ ।
ਖਹਿੜਾ ਇਉਂ ਛੁੜਾ ਨੀ ਸੋਨੇ ਦੀਏ ਚਿੜੀਏ ।
ਉਡ ਉਡਾਰੀ ਲਾ ਨੀ ਸੋਨੇ ਦੀਏ ਚਿੜੀਏ ।
6. ਡੈਣਾਂ ਦੀ ਕਿਲਕਿਲੀ
ਸੁਖ ਦਾ ਰਾਹ ਵਿਖਾਵਾਂ ਤੈਨੂੰ ।
ਪਿੰਜਰੇ ਵਿਚ ਨਹੀਂ ਰਹਿਣਾ ਚੰਗਾ ।
ਕੈਦੀ ਬਣ ਨਹੀਂ ਬਹਿਣਾ ਚੰਗਾ ।
ਕੁਝ ਬਣਨਾ ਕੁਝ ਕਰਨਾ ਸਿਖ ਲੈ ।
ਜੀਉਣਾ ਨਹੀਂ, ਤਾਂ ਮਰਨਾ ਸਿਖ ਲੈ ।
ਪਿੰਜਰੇ ਅੰਦਰ ਪਰ ਫੜਕਾ ਕੇ ।
ਨਵਾਂ ਜਿਹਾ ਤੂਫਾਨ ਮਚਾ ਕੇ ।
ਜਾਂ ਇਹ ਤੋੜ ਸਦਾ ਦੀ ਫਾਹੀ ।
ਜਾਂ ਦੁਨੀਆਂ ਤੋਂ ਹੋ ਜਾ ਰਾਹੀ ।
ਜਾਂ ਪਿੰਜਰੇ ਜਾਂ ਪਿੰਜਰ ਵਿੱਚੋਂ ।
ਖਹਿੜਾ ਇਉਂ ਛੁੜਾ ਨੀ ਸੋਨੇ ਦੀਏ ਚਿੜੀਏ ।
ਉਡ ਉਡਾਰੀ ਲਾ ਨੀ ਸੋਨੇ ਦੀਏ ਚਿੜੀਏ ।
6. ਡੈਣਾਂ ਦੀ ਕਿਲਕਿਲੀ
ਰਲ ਮਿਲ ਡੈਣਾਂ ਪਾਣ ਕਿਲਕਿਲੀ, ਤਿੱ੍ਰਖੀ ਤ੍ਰਿੱਖੀ ਚਾਲ ।
ਗਾਵਣ ਗੀਤ ਮੌਤ ਦੇ ਮਾਰੂ, ਗੂੰਜਣ ਕਹਿਰੀ ਤਾਲ ।
ਮਾਰਨ ਪੈਰ ਹਲਾਵਣ ਧਰਤੀ, ਰਹੀਆਂ ਗਰਦ ਉਛਾਲ ।
ਲੰਮੇ ਦੰਦ ਲਹੂ ਵਿਚ ਰੱਤੇ, ਖਿਲਰੇ ਸਿਰ ਦੇ ਵਾਲ ।
ਅੱਖੀਆਂ ਚੋਂ ਚੰਗਿਆੜੇ ਕੱਢਣ, ਮੌਤ-ਰੂਪ ਵਿਕਰਾਲ ।
ਸੁੱਧ ਨਾ ਬੁੱਧ ਕੋਈ ਵੀ ਤਨ ਦੀ, ਪੈਗਿਆ ਸਭ ਨੂੰ ਹਾਲ ।
ਪੈਰਾਂ ਹੇਠ ਲਿਤਾੜਨ ਪਈਆਂ, ਗਿਰਦ ਖਲੋਤੇ ਬਾਲ ।
ਸਿਰੀਆਂ ਤੇ ਭੁੜਕਾਵਣ ਅੱਡੀ, ਗਾਵਣ ਆਲ ਬਿਤਾਲ ।
ਨਚ ਨਚ ਉਨ੍ਹਾਂ ਰੱਤ ਵਹਾਈ, ਧਰਤੀ ਹੋ ਗਈ ਲਾਲ ।
ਮੱਠਾ ਨਹੀਂ ਇਨ੍ਹਾਂ ਦਾ ਹੋਇਆ, ਦਿਲਦਾ ਅਜੇ ਉਬਾਲ ।
ਕੁੜੀਆਂ ਖੇਡਨ ਇਕ ਦੋ ਘੜੀਆਂ, ਇਹ ਖੇਡਨ ਕਈ ਸਾਲ ।
ਨੱਚ ਨੱਚ ਏਸ ਕਿਲਕਿਲੀ ਅੰਦਰ, ਹੋਈਆਂ ਕਈ ਨਢਾਲ ।
ਬੱਧਾ ਪੈਰਾਂ ਨਾਲ ਇਨ੍ਹਾਂ ਨੇ, ਜਾਨਾਂ-ਕੱਢਣਾ ਕਾਲ ।
ਪਈਆਂ ਡੈਣਾਂ ਪਾਣ ਕਿਲਕਿਲੀ, ਤਿੱ੍ਰਖੀ ਤ੍ਰਿੱਖੀ ਚਾਲ ।
7. ਤੂੰ ਚੰਦ ਏਂ

(ਖੁਲ੍ਹਾ ਖਿਆਲ)
ਮੈਂ ਮੰਨਦਾ ਹਾਂ,
ਦੁਨੀਆਂ ਮੰਨਦੀ ਹੈ,
ਤੂੰ ਆਪ ਮੰਨਦਾ ਹੈਂ !
ਦੁਨੀਆਂ ਮੰਨਦੀ ਹੈ,
ਤੂੰ ਆਪ ਮੰਨਦਾ ਹੈਂ !
ਇਸ ਪਲ !
ਤੂੰ ਚੰਦ ਏਂ ਚੰਦ !
ਪੂਰਾ ਪੂਰਾ,
ਪੂਰੇ ਚਾਨਣ ਵਾਲਾ ।
ਤੂੰ ਚੰਦ ਏਂ ਚੰਦ !
ਪੂਰਾ ਪੂਰਾ,
ਪੂਰੇ ਚਾਨਣ ਵਾਲਾ ।
ਪਰ ਤੈਨੂੰ ਪਤਾ ਏ ?
ਤੇਰੇ ਇਸ ਪੂਰੇ ਚਾਨਣ ਦੇ,
ਅਗੇ ਪਿਛੇ
ਅਨ੍ਹੇਰਾ ਹੈ ਅਨ੍ਹੇਰਾ ?
ਤੇਰੇ ਇਸ ਪੂਰੇ ਚਾਨਣ ਦੇ,
ਅਗੇ ਪਿਛੇ
ਅਨ੍ਹੇਰਾ ਹੈ ਅਨ੍ਹੇਰਾ ?
ਸ਼ੋਕ !
ਤੂੰ ਜੰਮਿਆਂ ਅਨ੍ਹੇਰੇ ਵਿਚ,
ਮਰੇਂਗਾ ਵੀ ਅਨ੍ਹੇਰੇ ਵਿਚ ।
ਤੂੰ ਜੰਮਿਆਂ ਅਨ੍ਹੇਰੇ ਵਿਚ,
ਮਰੇਂਗਾ ਵੀ ਅਨ੍ਹੇਰੇ ਵਿਚ ।
ਅਜ ਤੇਰਾ ਚਾਨਣ,
ਉੱਚਾ ਹੈ,
ਪਰਬਤ ਦੀ ਚੋਟੀ ਵਰਗਾ,
ਗੁੱਲੀ ਦੇ ਟੁੱਲਾਂ ਦੀ
'ਵਿਚਕਾਰਲੀ' ਉਚਾਨ ਵਰਗਾ ।
ਉੱਚਾ ਹੈ,
ਪਰਬਤ ਦੀ ਚੋਟੀ ਵਰਗਾ,
ਗੁੱਲੀ ਦੇ ਟੁੱਲਾਂ ਦੀ
'ਵਿਚਕਾਰਲੀ' ਉਚਾਨ ਵਰਗਾ ।
ਇਕ ਦੀ ਚੋਟੀ ਦੇ ਅੱਗੇ ਪਿੱਛੇ,
ਨਿਵਾਣਾਂ ਹਨ ।
ਪਰ
ਚੋਟੀ ਸਦਾ ਕਾਇਮ ਹੈ
ਇਕ ਦੇ ਟੁੱਲ
ਉਸ ਦੀ ਵਿਚਕਾਰਲੀ ਉਚਾਣ
ਦੇ ਥੰਮ੍ਹ ਹਨ
ਪਰ
ਤੇਰਾ ਚਾਨਣ ਇੱਦਾਂ ਦਾ ਨਹੀਂ,
ਇਹ ਲੀਨ ਹੋ ਜਾਣਾ ਏ,
ਅੱਗੇ ਪਿੱਛੇ ਦੇ ਅਨ੍ਹੇਰੇ ਵਿਚ !
ਕਾਸ਼ ਤੂੰ ਆਪਣਾ ਚਾਨਣ ਇਕੋ ਜਿਹਾ ਰਖ ਸਕਦੋਂ !
8. ਗੁੱਡੀ
ਨਿਵਾਣਾਂ ਹਨ ।
ਪਰ
ਚੋਟੀ ਸਦਾ ਕਾਇਮ ਹੈ
ਇਕ ਦੇ ਟੁੱਲ
ਉਸ ਦੀ ਵਿਚਕਾਰਲੀ ਉਚਾਣ
ਦੇ ਥੰਮ੍ਹ ਹਨ
ਪਰ
ਤੇਰਾ ਚਾਨਣ ਇੱਦਾਂ ਦਾ ਨਹੀਂ,
ਇਹ ਲੀਨ ਹੋ ਜਾਣਾ ਏ,
ਅੱਗੇ ਪਿੱਛੇ ਦੇ ਅਨ੍ਹੇਰੇ ਵਿਚ !
ਕਾਸ਼ ਤੂੰ ਆਪਣਾ ਚਾਨਣ ਇਕੋ ਜਿਹਾ ਰਖ ਸਕਦੋਂ !
8. ਗੁੱਡੀ
(ਖੁਲ੍ਹਾ ਖਿਆਲ)
ਕਾਗਤਾਂ ਦੀ ਗੁੱਡੀ,
ਥੋੜ ਵਿੱਤੀ,
ਥੋੜ-ਉਮਰੀ,
ਉਡਾਰੂ ਨੇ ਉਡਾਈ ।
ਥੋੜ ਵਿੱਤੀ,
ਥੋੜ-ਉਮਰੀ,
ਉਡਾਰੂ ਨੇ ਉਡਾਈ ।
ਡੋਰ ਉਹਦੇ ਹੱਥ,
ਵਧਾਈ ਗਿਆ,
ਵਧਾਈ ਗਿਆ,
ਡੋਰ ਛੱਡੀ ਗਿਆ,
ਗੁੱਡੀ ਚੜ੍ਹਦੀ ਗਈ ।
ਵਧਾਈ ਗਿਆ,
ਵਧਾਈ ਗਿਆ,
ਡੋਰ ਛੱਡੀ ਗਿਆ,
ਗੁੱਡੀ ਚੜ੍ਹਦੀ ਗਈ ।
ਉਤਾਂਹ ਹੋਰ ਉਤਾਂਹ,
ਅੰਬਰਾਂ ਦੇ ਨੇੜੇ ਨੇੜੇ,
ਉਥੇ ਲਗੀ ਨਵੀਂ ਹਵਾ,
ਮੱਤ ਮਾਰੀ ਗਈ,
ਉੱਚੀ ਚੜ੍ਹੀ ਗੁੱਡੀ ਦੀ ।
ਅੰਬਰਾਂ ਦੇ ਨੇੜੇ ਨੇੜੇ,
ਉਥੇ ਲਗੀ ਨਵੀਂ ਹਵਾ,
ਮੱਤ ਮਾਰੀ ਗਈ,
ਉੱਚੀ ਚੜ੍ਹੀ ਗੁੱਡੀ ਦੀ ।
ਉਸਦੀ ਛਾਤੀ ਵਿਚ,
ਹੰਕਾਰ ਆ ਗਿਆ ।
ਉਹ ਆਕੜ ਗਈ ।
ਛਾਤੀ ਤਾਣ ਕੇ,
ਭੁੜਕਣ ਲੱਗੀ,
ਕਾਗਤਾਂ ਦੀ ਗੁੱਡੀ।
ਹੰਕਾਰ ਆ ਗਿਆ ।
ਉਹ ਆਕੜ ਗਈ ।
ਛਾਤੀ ਤਾਣ ਕੇ,
ਭੁੜਕਣ ਲੱਗੀ,
ਕਾਗਤਾਂ ਦੀ ਗੁੱਡੀ।
ਫੜ ਫੜ ਕਰ ਕੇ ਬੋਲੀ:-
"ਮੇਰਾ ਕੰਮ ਏ ਉਡਣਾ,
ਨਚਣਾ, ਕੁਦਣਾ,
ਖੇਡਣਾ, ਗਾਵਣਾ,
ਮੇਰੇ ਤੋਂ ਉਚਾ ਕੋਈ ਨਹੀਂ"
ਕਹਿਣ ਲਗੀ ਗੁੱਡੀ ।
"ਮੇਰਾ ਕੰਮ ਏ ਉਡਣਾ,
ਨਚਣਾ, ਕੁਦਣਾ,
ਖੇਡਣਾ, ਗਾਵਣਾ,
ਮੇਰੇ ਤੋਂ ਉਚਾ ਕੋਈ ਨਹੀਂ"
ਕਹਿਣ ਲਗੀ ਗੁੱਡੀ ।
ਹਵਾ ਦਾ ਇਕ ਬੁੱਲਾ,
ਆਇਆ ਜ਼ੋਰ ਦਾ ।
ਡੋਰ ਟੁੱਟ ਗਈ ।
ਕੀ ਪਤਾ ਕਿਥੇ ਜਾ ਪਈ ?
ਖਬਰੇ ਕੀ ਹਾਲ ਹੋਇਆ,
ਨਿਖੱਸਮੀ ਗੁੱਡੀ ਦਾ ।
9. ਇਕ ਬੀਮਾਰ
ਆਇਆ ਜ਼ੋਰ ਦਾ ।
ਡੋਰ ਟੁੱਟ ਗਈ ।
ਕੀ ਪਤਾ ਕਿਥੇ ਜਾ ਪਈ ?
ਖਬਰੇ ਕੀ ਹਾਲ ਹੋਇਆ,
ਨਿਖੱਸਮੀ ਗੁੱਡੀ ਦਾ ।
9. ਇਕ ਬੀਮਾਰ
ਮੈਂ ਡਿੱਠਾ ਏ ਇਕ ਬੀਮਾਰ ।
ਸਾਸ ਵਿਰੋਲੇ, ਬੜਾ ਲਾਚਾਰ ।
ਸਮਝ ਲਵੋ ਬਸ, ਜੀਉਂਦਾ ਮੁਰਦਾ ।
ਨਾਂ ਨੂੰ ਜਾਪੇ, ਫਿਰਦਾ ਤੁਰਦਾ ।
ਖੱਫਣ ਵਿਚ, ਲਪੇਟਿਆ ਜਾਪੇ ।
ਗ਼ਮ ਚਿਖਾ ਤੇ ਲੇਟਿਆ ਜਾਪੇ ।
ਸਾਸ ਵਿਰੋਲੇ, ਬੜਾ ਲਾਚਾਰ ।
ਸਮਝ ਲਵੋ ਬਸ, ਜੀਉਂਦਾ ਮੁਰਦਾ ।
ਨਾਂ ਨੂੰ ਜਾਪੇ, ਫਿਰਦਾ ਤੁਰਦਾ ।
ਖੱਫਣ ਵਿਚ, ਲਪੇਟਿਆ ਜਾਪੇ ।
ਗ਼ਮ ਚਿਖਾ ਤੇ ਲੇਟਿਆ ਜਾਪੇ ।
ਜਦ ਮੈਂ ਉਸ ਦੇ, ਮੂੰਹ ਵਲ ਤਕਿਆ ।
ਆਖਣ ਤੋਂ ਮੈਂ, ਰਹਿ ਨਾ ਸਕਿਆ ।
"ਓ ਬੀਮਾਰਾ, ਓ ਬੀਮਾਰਾ ।
ਤੇਰਾ ਵਜ ਰਿਹਾ, ਕੂਚ-ਨਗਾਰਾ ।
ਜੀਉਂਦਾ ਕਿਦ੍ਹੇ, ਸਹਾਰੇ ਹੈਂ ਤੂੰ ?
ਰੁਖੜਾ ਨਦੀ, ਕਿਨਾਰੇ ਹੈਂ ਤੂੰ ।
ਤੇਰੇ ਵਿਚ, ਸਾਹ ਸੱਤ ਨਾ ਜਾਪੇ ।
ਅਰਜਨ, ਭੀਮ, ਕਰਣ, ਭੀਸ਼ਮ ਦੀ
ਤੇਰੀਆਂ ਸੁਕੀਆਂ ਨਾੜਾਂ ਅੰਦਰ,
ਮੈਨੂੰ ਮਿੱਤਰਾ ! ਰੱਤ ਨ ਜਾਪੇ ।
ਅੱਖੀਆਂ ਵਿਚ, 'ਪਰਤਾਪ' ਨ ਦਿੱਸਦਾ ।
ਦਿਲ ਤੇਰੇ, ਇਸ ਮੁਰਦੇ ਅੰਦਰ,
ਸੇਵਾ ਜੀ ਤੇ ਕਲਗੀਧਰ ਦਾ,
ਜੋਸ਼ ਨ ਦਿਸਦਾ, ਜਾਪ ਨ ਦਿਸਦਾ ।
ਆਖਣ ਤੋਂ ਮੈਂ, ਰਹਿ ਨਾ ਸਕਿਆ ।
"ਓ ਬੀਮਾਰਾ, ਓ ਬੀਮਾਰਾ ।
ਤੇਰਾ ਵਜ ਰਿਹਾ, ਕੂਚ-ਨਗਾਰਾ ।
ਜੀਉਂਦਾ ਕਿਦ੍ਹੇ, ਸਹਾਰੇ ਹੈਂ ਤੂੰ ?
ਰੁਖੜਾ ਨਦੀ, ਕਿਨਾਰੇ ਹੈਂ ਤੂੰ ।
ਤੇਰੇ ਵਿਚ, ਸਾਹ ਸੱਤ ਨਾ ਜਾਪੇ ।
ਅਰਜਨ, ਭੀਮ, ਕਰਣ, ਭੀਸ਼ਮ ਦੀ
ਤੇਰੀਆਂ ਸੁਕੀਆਂ ਨਾੜਾਂ ਅੰਦਰ,
ਮੈਨੂੰ ਮਿੱਤਰਾ ! ਰੱਤ ਨ ਜਾਪੇ ।
ਅੱਖੀਆਂ ਵਿਚ, 'ਪਰਤਾਪ' ਨ ਦਿੱਸਦਾ ।
ਦਿਲ ਤੇਰੇ, ਇਸ ਮੁਰਦੇ ਅੰਦਰ,
ਸੇਵਾ ਜੀ ਤੇ ਕਲਗੀਧਰ ਦਾ,
ਜੋਸ਼ ਨ ਦਿਸਦਾ, ਜਾਪ ਨ ਦਿਸਦਾ ।
ਬਾਂਹ ਤੇਰੀ ਵਿਚ, ਜੋਸ਼ ਨ ਫਰਕੇ ।
ਛਾਤੀ ਅੰਦਰ, ਅਣਖ ਨਾ ਸਰਕੇ ।
ਹੱਥਾਂ ਵਿਚ ਨਾ, ਰਹੀ ਸਖਾਵਤ ।
ਰੂਹ ਤੇਰੀ ਵੀ, ਰਾਜ ਤੇਰੇ ਵਿਚ,
ਕਰਦੀ ਪਈ ਏ, ਖੜੀ ਬਗਾਵਤ ।
ਬੇਸ਼ਕ ਅੱਜ, ਖਲੋਤਾ ਜਾਪੇਂ,
ਕਿਸੇ ਡੰਗੋਰੀ, ਟੇਕ ਸਹਾਰੇ ।
ਓ ਬੀਮਾਰਾ ! ਓ ਬੀਮਾਰਾ !!
ਮੈਂ ਸੁਣਦਾ ਹਾਂ, ਤੂੰ ਨਹੀਂ ਸੁਣਦਾ ?
ਤੈਨੂੰ ਮੌਤ ਅਵਾਜ਼ਾਂ ਮਾਰੇ !"
10. ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਛਾਤੀ ਅੰਦਰ, ਅਣਖ ਨਾ ਸਰਕੇ ।
ਹੱਥਾਂ ਵਿਚ ਨਾ, ਰਹੀ ਸਖਾਵਤ ।
ਰੂਹ ਤੇਰੀ ਵੀ, ਰਾਜ ਤੇਰੇ ਵਿਚ,
ਕਰਦੀ ਪਈ ਏ, ਖੜੀ ਬਗਾਵਤ ।
ਬੇਸ਼ਕ ਅੱਜ, ਖਲੋਤਾ ਜਾਪੇਂ,
ਕਿਸੇ ਡੰਗੋਰੀ, ਟੇਕ ਸਹਾਰੇ ।
ਓ ਬੀਮਾਰਾ ! ਓ ਬੀਮਾਰਾ !!
ਮੈਂ ਸੁਣਦਾ ਹਾਂ, ਤੂੰ ਨਹੀਂ ਸੁਣਦਾ ?
ਤੈਨੂੰ ਮੌਤ ਅਵਾਜ਼ਾਂ ਮਾਰੇ !"
10. ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਨਿਗ੍ਹਾ ਤੇਰੀ ਵਿਚ, ਜਾਦੂ ਭਰਿਆ !
ਸੁੱਕਿਆਂ ਨੂੰ ਕਰ ਦੇਂਦਾ ਹਰਿਆ !
ਤੂੰ ਜਦ ਨੈਣ, ਨੈਣਾਂ ਵਿਚ ਪਾਵੇਂ !
ਦਿਲ ਨੈਣਾਂ ਦੇ, ਪਈ ਖਿੜਾਵੇਂ ।
ਕੁਦਰਤ ਤੈਨੂੰ, ਉਠ ਉਠ ਵੇਖੇ
ਗਾਵੇ ਤੇਰੇ ਰਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਸੁੱਕਿਆਂ ਨੂੰ ਕਰ ਦੇਂਦਾ ਹਰਿਆ !
ਤੂੰ ਜਦ ਨੈਣ, ਨੈਣਾਂ ਵਿਚ ਪਾਵੇਂ !
ਦਿਲ ਨੈਣਾਂ ਦੇ, ਪਈ ਖਿੜਾਵੇਂ ।
ਕੁਦਰਤ ਤੈਨੂੰ, ਉਠ ਉਠ ਵੇਖੇ
ਗਾਵੇ ਤੇਰੇ ਰਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਤੇਰੇ ਹੁਸਨ-ਪੁਜਾਰੀ ਭੋਰੇ,
ਵੇਖ ਤੈਨੂੰ, ਹੋ ਜਾਵਣ ਬੌਰੇ ।
ਫੁਲ ਕਲੀਆਂ ਵਿਚ, ਤੱਕਣ ਤੈਨੂੰ ।
ਪਰ ਉਹ, ਛੋਹ ਨ ਸੱਕਣ ਤੈਨੂੰ ।
ਕਦ ਵੰਡਣ ਆਵੇਂਗੀ ਖੇੜਾ ?
ਤੈਨੂੰ ਤਾਂਘਣ ਬਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਵੇਖ ਤੈਨੂੰ, ਹੋ ਜਾਵਣ ਬੌਰੇ ।
ਫੁਲ ਕਲੀਆਂ ਵਿਚ, ਤੱਕਣ ਤੈਨੂੰ ।
ਪਰ ਉਹ, ਛੋਹ ਨ ਸੱਕਣ ਤੈਨੂੰ ।
ਕਦ ਵੰਡਣ ਆਵੇਂਗੀ ਖੇੜਾ ?
ਤੈਨੂੰ ਤਾਂਘਣ ਬਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਗੰਦਲ ਸਰਹੋਂ ਦੀ, ਲਹਿਰਾਵੇ ।
ਸਾਂਗ ਤੇਰੀ, ਚੁੰਨੀ ਦੇ ਲਾਵੇ ।
ਕਾਲੇ ਨਾਗ, ਵਾਂਗ ਵਲ ਖਾਂਦੀ,
ਨੱਚਦੀ ਹੱਸਦੀ, ਨਹੀਂ ਸ਼ਰਮਾਂਦੀ ।
ਧੋ ਦਿਤੇ ਤੂੰ, ਆ ਕੇ ਉਸ ਦੇ
ਸਾਰੇ ਦਿਲ ਦੇ ਦਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਸਾਂਗ ਤੇਰੀ, ਚੁੰਨੀ ਦੇ ਲਾਵੇ ।
ਕਾਲੇ ਨਾਗ, ਵਾਂਗ ਵਲ ਖਾਂਦੀ,
ਨੱਚਦੀ ਹੱਸਦੀ, ਨਹੀਂ ਸ਼ਰਮਾਂਦੀ ।
ਧੋ ਦਿਤੇ ਤੂੰ, ਆ ਕੇ ਉਸ ਦੇ
ਸਾਰੇ ਦਿਲ ਦੇ ਦਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
ਵਾਹ ਵਾਹ, ਰੂਪ ਤੇਰਾ ਏ ਸੱਜਦਾ ।
ਜੱਟ ਵੀ ਤਕ ਤਕ, ਕੇ ਨਹੀਂ ਰੱਜਦਾ ।
ਨੀ ਫੁਲ-ਪਰੀਏ ! ਜੋਬਨ-ਭਰੀਏ !
ਕੀ ਕਰਦੀ ਏਂ ? ਮਹਿਕੀਂ-ਠਰੀਏ ।
ਬਿਨ ਪੁਛਿਆਂ ਖੋਹ ਕੇ ਟੁਰ ਪਈਏਂ
ਭੋਲੇ ਜੱਟ ਦਾ ਸਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
11. ਬਚ ਖੱਚਰ ਤੋਂ
ਜੱਟ ਵੀ ਤਕ ਤਕ, ਕੇ ਨਹੀਂ ਰੱਜਦਾ ।
ਨੀ ਫੁਲ-ਪਰੀਏ ! ਜੋਬਨ-ਭਰੀਏ !
ਕੀ ਕਰਦੀ ਏਂ ? ਮਹਿਕੀਂ-ਠਰੀਏ ।
ਬਿਨ ਪੁਛਿਆਂ ਖੋਹ ਕੇ ਟੁਰ ਪਈਏਂ
ਭੋਲੇ ਜੱਟ ਦਾ ਸਾਗ ।
ਨੀਂ ਪੀਲੀ ਪੀਲੀ ਚੁੰਨੀ ਵਾਲੀਏ !
11. ਬਚ ਖੱਚਰ ਤੋਂ
ਇਹ ਖੱਚਰ ਬੜੀ ਮਕਾਰ,
ਇਦ੍ਹੇ ਤੂੰ ਢੰਗ ਨ ਜਾਣੇਂ ।
ਇਹ ਅੱਗੋਂ ਮਾਰੇ ਦੰਦ,
ਅੱਗਿਓਂ ਲੰਘ ਨ ਜਾਣੇਂ ।
ਇਦ੍ਹੇ ਤੂੰ ਢੰਗ ਨ ਜਾਣੇਂ ।
ਇਹ ਅੱਗੋਂ ਮਾਰੇ ਦੰਦ,
ਅੱਗਿਓਂ ਲੰਘ ਨ ਜਾਣੇਂ ।
ਇਹ ਪਿਛੋਂ ਮਾਰੇ ਲੱਤ,
ਲੱਤ ਤੋਂ ਲੱਤ ਬਚਾਵੀਂ ।
ਤੂੰ ਅਸਲੋਂ ਹੈਂ ਅਣਜਾਣ,
ਏਸ ਦੇ ਨੇੜ ਨਾ ਜਾਵੀਂ ।
ਲੱਤ ਤੋਂ ਲੱਤ ਬਚਾਵੀਂ ।
ਤੂੰ ਅਸਲੋਂ ਹੈਂ ਅਣਜਾਣ,
ਏਸ ਦੇ ਨੇੜ ਨਾ ਜਾਵੀਂ ।
ਜਾਹ ਪੁਛ ਕਿਸੇ ਉਸਤਾਦ ਨੂੰ,
ਫਿਰ ਇਸ ਉਤੇ ਅਸਵਾਰ ਹੋ ।
ਪਾ ਕਾਠੀ ਇਸ ਤੇ ਸੋਹਣਿਆਂ,
ਫਿਰ ਪੈਂਡਾ ਕਟ ਸੁਖਿਆਰ ਹੋ ।
12. ਚਰਖਾ
ਫਿਰ ਇਸ ਉਤੇ ਅਸਵਾਰ ਹੋ ।
ਪਾ ਕਾਠੀ ਇਸ ਤੇ ਸੋਹਣਿਆਂ,
ਫਿਰ ਪੈਂਡਾ ਕਟ ਸੁਖਿਆਰ ਹੋ ।
12. ਚਰਖਾ
ਚਰਖੇ ਤੋਂ ਲੈ ਕੰਮ, ਨੀਂ ਅਲਬੇਲੜੀਏ !
ਨਾ ਫਿਰ ਐਵੇਂ ਝਲ ਵਲੱਲੀ ।
ਬਹਿ ਕੇ ਕੱਤ, ਤੇ ਲਾਹ ਲੈ ਛੱਲੀ ।
ਗਲ ਸੁਣ, ਬਣ ਨਾ ਪਈ ਨਗੱਲੀ ।
ਝੱਲਾਂ ਵਿਚ, ਪਈ ਫਿਰ ਨਾ ਝੱਲੀ ।
ਪਈ ਗਵਾ ਨਾ ਦੱਮ, ਨੀਂ ਅਲਬੇਲੜੀਏ !
ਨਾ ਫਿਰ ਐਵੇਂ ਝਲ ਵਲੱਲੀ ।
ਬਹਿ ਕੇ ਕੱਤ, ਤੇ ਲਾਹ ਲੈ ਛੱਲੀ ।
ਗਲ ਸੁਣ, ਬਣ ਨਾ ਪਈ ਨਗੱਲੀ ।
ਝੱਲਾਂ ਵਿਚ, ਪਈ ਫਿਰ ਨਾ ਝੱਲੀ ।
ਪਈ ਗਵਾ ਨਾ ਦੱਮ, ਨੀਂ ਅਲਬੇਲੜੀਏ !
ਚਰਖਾ ਇਹ ਚਾਤਰ ਨੇ ਘੜਿਆ ।
ਇਸ ਤੇ ਰੰਗ, ਅਨੋਖਾ ਚੜ੍ਹਿਆ ।
ਗੁਡੀਆਂ ਮੁੰਨੇ, ਸੋਹਣੇ ਇਸ ਦੇ ।
ਚੱਕਰ ਹਨ, ਮਨ-ਮੋਹਣੇ ਇਸ ਦੇ ।
ਪਰ ਜਦ ਇਹ, ਹੋ ਗਿਆ ਪੁਰਾਣਾ ।
ਫਿਰ ਸੂਤਰ ਕਤਿਆ ਨਹੀਂ ਜਾਣਾ ।
ਰੋਵੇਂਗੀ ਛੱਮ ਛੱਮ, ਨੀਂ ਅਲਬੇਲੜੀਏ !
ਚਰਖੇ ਤੋਂ………
13. ਕੁੜੀਏ ! ਸੰਭਲ ਗਿੱਧਾ ਪਾ
ਇਸ ਤੇ ਰੰਗ, ਅਨੋਖਾ ਚੜ੍ਹਿਆ ।
ਗੁਡੀਆਂ ਮੁੰਨੇ, ਸੋਹਣੇ ਇਸ ਦੇ ।
ਚੱਕਰ ਹਨ, ਮਨ-ਮੋਹਣੇ ਇਸ ਦੇ ।
ਪਰ ਜਦ ਇਹ, ਹੋ ਗਿਆ ਪੁਰਾਣਾ ।
ਫਿਰ ਸੂਤਰ ਕਤਿਆ ਨਹੀਂ ਜਾਣਾ ।
ਰੋਵੇਂਗੀ ਛੱਮ ਛੱਮ, ਨੀਂ ਅਲਬੇਲੜੀਏ !
ਚਰਖੇ ਤੋਂ………
13. ਕੁੜੀਏ ! ਸੰਭਲ ਗਿੱਧਾ ਪਾ
ਕੀ ਕੋਈ ਪੈ ਗਿਆ, ਤੈਨੂੰ ਹਾਲ ?
ਨਚ ਨਚ ਪਾਵੇਂ, ਪਈ ਧਮਾਲ ।
ਨਚੇਂ, ਗਾਵੇਂ, ਤੌੜੀ ਮਾਰੇਂ ।
ਨੀਂ ! ਨਾ ਹੱਫ਼ੇਂ, ਨੀਂ ! ਨ ਹਾਰੇਂ ।
ਹੋਇਆ ਅੱਗੇ, ਬਹੁਤ ਜਹਾਨ ।
ਤੂੰ ਨਹੀਂ ਕੱਲੀ, ਹੋਈ ਜਵਾਨ ।
ਇਤਨੀ ਅਕਲ ਦੁੜਾ ।ਕੁੜੀਏ !...
ਨਚ ਨਚ ਪਾਵੇਂ, ਪਈ ਧਮਾਲ ।
ਨਚੇਂ, ਗਾਵੇਂ, ਤੌੜੀ ਮਾਰੇਂ ।
ਨੀਂ ! ਨਾ ਹੱਫ਼ੇਂ, ਨੀਂ ! ਨ ਹਾਰੇਂ ।
ਹੋਇਆ ਅੱਗੇ, ਬਹੁਤ ਜਹਾਨ ।
ਤੂੰ ਨਹੀਂ ਕੱਲੀ, ਹੋਈ ਜਵਾਨ ।
ਇਤਨੀ ਅਕਲ ਦੁੜਾ ।ਕੁੜੀਏ !...
ਤੇਰੇ ਨਾਲ ਦੀਆਂ, ਕਈ ਸਈਆਂ ।
ਹਫ਼ ਡਿਗੀਆਂ, ਮੂਧੇ ਮੂੰਹ ਪਈਆਂ ।
ਜਿਨ੍ਹਾਂ ਦੀ ਸੀ, ਰਾਸ ਜਵਾਨੀ ।
ਜਿਨ੍ਹਾਂ ਦੀ ਸੀ, ਅੱਖ ਮਸਤਾਨੀ ।
ਜਿਨ੍ਹਾਂ ਏਥੇ, ਭੱਲਾਂ ਲਈਆਂ ।
ਆਖਰ ਮੂੰਹ, ਛੁਪਾ ਕੇ ਗਈਆਂ ।
ਗਿੱਧਾ ਦਿਲੋਂ ਭੁਲਾ ।ਕੁੜੀਏ !...
ਹਫ਼ ਡਿਗੀਆਂ, ਮੂਧੇ ਮੂੰਹ ਪਈਆਂ ।
ਜਿਨ੍ਹਾਂ ਦੀ ਸੀ, ਰਾਸ ਜਵਾਨੀ ।
ਜਿਨ੍ਹਾਂ ਦੀ ਸੀ, ਅੱਖ ਮਸਤਾਨੀ ।
ਜਿਨ੍ਹਾਂ ਏਥੇ, ਭੱਲਾਂ ਲਈਆਂ ।
ਆਖਰ ਮੂੰਹ, ਛੁਪਾ ਕੇ ਗਈਆਂ ।
ਗਿੱਧਾ ਦਿਲੋਂ ਭੁਲਾ ।ਕੁੜੀਏ !...
ਕੀ ਗਿੱਧੇ ਨੂੰ, ਲੋਹੜਾ ਆਇਆ ?
ਨੀਂ ਤੂੰ, ਆਪਣਾ ਆਪ ਭੁਲਾਇਆ ।
ਕੀ ਤੇਰੇ ਤੇ, ਵਰਤੀ ਕੁੜੀਏ ?
ਕਿਉਂ ਤੂੰ ਛੱਡੀ, ਧਰਤੀ ਕੁੜੀਏ ?
ਨਚਦੀ ਨਚਦੀ, ਗਾਂਦੀ ਗਾਂਦੀ ।
ਏਦਾਂ ਗਿੱਧਾ, ਪਾਂਦੀ ਪਾਂਦੀ ।
ਬਹੀਂ ਨਾ ਲਕ ਤੁੜਾ ।ਕੁੜੀਏ !...
ਨੀਂ ਤੂੰ, ਆਪਣਾ ਆਪ ਭੁਲਾਇਆ ।
ਕੀ ਤੇਰੇ ਤੇ, ਵਰਤੀ ਕੁੜੀਏ ?
ਕਿਉਂ ਤੂੰ ਛੱਡੀ, ਧਰਤੀ ਕੁੜੀਏ ?
ਨਚਦੀ ਨਚਦੀ, ਗਾਂਦੀ ਗਾਂਦੀ ।
ਏਦਾਂ ਗਿੱਧਾ, ਪਾਂਦੀ ਪਾਂਦੀ ।
ਬਹੀਂ ਨਾ ਲਕ ਤੁੜਾ ।ਕੁੜੀਏ !...
ਗਿੱਧੇ ਦਿਆਂ, ਖੜਕਾਰਾਂ ਅੰਦਰ ।
ਚੂੜੇ ਦਿਆਂ, ਛਣਕਾਰਾਂ ਅੰਦਰ ।
ਪਬਾਂ ਦਿਆਂ, ਧਮਕਾਰਾਂ ਅੰਦਰ ।
ਗੀਤਾਂ ਦਿਆਂ, ਮਲ੍ਹਾਰਾਂ ਅੰਦਰ ।
ਭੁਲਾ ਤੈਨੂੰ, ਆਪਣਾ ਆਪ ?
ਕੀ ਗਿੱਧੇ ਦਾ, ਚੜ੍ਹਿਆ ਤਾਪ ?
ਆ ਨੀਂ ! ਰਾਹ ਤੇ ਆ । ਕੁੜੀਏ !...
14. ਓਇ ਨਿਕਿਆ ਰੱਬਾ !
ਚੂੜੇ ਦਿਆਂ, ਛਣਕਾਰਾਂ ਅੰਦਰ ।
ਪਬਾਂ ਦਿਆਂ, ਧਮਕਾਰਾਂ ਅੰਦਰ ।
ਗੀਤਾਂ ਦਿਆਂ, ਮਲ੍ਹਾਰਾਂ ਅੰਦਰ ।
ਭੁਲਾ ਤੈਨੂੰ, ਆਪਣਾ ਆਪ ?
ਕੀ ਗਿੱਧੇ ਦਾ, ਚੜ੍ਹਿਆ ਤਾਪ ?
ਆ ਨੀਂ ! ਰਾਹ ਤੇ ਆ । ਕੁੜੀਏ !...
14. ਓਇ ਨਿਕਿਆ ਰੱਬਾ !
ਓਇ ਨਿਕਿਆ ਰੱਬਾ !
ਤੂੰ ਬਣਾਈ ਦੁਨੀਆਂ,
ਤੂੰ ਵਸਾਈ ਦੁਨੀਆਂ ।
ਇਹ ਮਹਿਲ ਮੁਨਾਰੇ,
ਤੂੰ ਆਪ ਉਸਾਰੇ ।
ਤੂੰ ਬਾਗ ਸਜਾਏ,
ਤੂੰ ਫੁਲ ਖਿੜਾਏ ।
ਤੂੰ ਰਾਹ ਬਣਾਏ,
ਤੇ ਰੁਖ ਵੀ ਲਾਏ ।
ਤੂੰ ਬਣਾਈ ਦੁਨੀਆਂ,
ਤੂੰ ਵਸਾਈ ਦੁਨੀਆਂ ।
ਇਹ ਮਹਿਲ ਮੁਨਾਰੇ,
ਤੂੰ ਆਪ ਉਸਾਰੇ ।
ਤੂੰ ਬਾਗ ਸਜਾਏ,
ਤੂੰ ਫੁਲ ਖਿੜਾਏ ।
ਤੂੰ ਰਾਹ ਬਣਾਏ,
ਤੇ ਰੁਖ ਵੀ ਲਾਏ ।
ਪਰ ਤੈਨੂੰ ਧੁਪ ਵਿਚ,
ਠੰਢ-ਛਾਂ ਨਹੀਂ ਲੱਭਦੀ ।
ਇਸ ਦੁਨੀਆਂ ਅੰਦਰ,
ਕੋਈ ਥਾਂ ਨਹੀਂ ਲੱਭਦੀ ।
ਠੰਢ-ਛਾਂ ਨਹੀਂ ਲੱਭਦੀ ।
ਇਸ ਦੁਨੀਆਂ ਅੰਦਰ,
ਕੋਈ ਥਾਂ ਨਹੀਂ ਲੱਭਦੀ ।
ਓਇ ਮੇਰਿਆ ਵੀਰਾ !
ਓਇ ਨਿਕਿਆ ਰੱਬਾ !
ਤੂੰ ਮਰ ਮਰ, ਜੀ ਜੀ,
ਰੱਤ ਆਪਣੀ ਪੀ ਪੀ,
ਸਿਦਕਾਂ ਵਿਚ ਰੋ ਰੋ,
ਸਿਰ ਇੱਟਾਂ ਢੋ ਢੋ,
ਚੁਕ ਚੂਨਾ ਗਾਰਾ,
ਕਰ ਜੇਰਾ ਭਾਰਾ,
ਮਸਜਦ ਬਣਵਾਈ,
ਕਰ ਘਾਲ ਕਮਾਈ,
ਓਇ ਨਿਕਿਆ ਰੱਬਾ !
ਤੂੰ ਮਰ ਮਰ, ਜੀ ਜੀ,
ਰੱਤ ਆਪਣੀ ਪੀ ਪੀ,
ਸਿਦਕਾਂ ਵਿਚ ਰੋ ਰੋ,
ਸਿਰ ਇੱਟਾਂ ਢੋ ਢੋ,
ਚੁਕ ਚੂਨਾ ਗਾਰਾ,
ਕਰ ਜੇਰਾ ਭਾਰਾ,
ਮਸਜਦ ਬਣਵਾਈ,
ਕਰ ਘਾਲ ਕਮਾਈ,
ਖਾ ਖਾ ਕੇ ਰੁਖੀਆਂ,
ਤੂੰ ਉਸਾਰੇ ਮੰਦਰ ।
ਪਰ ਵਸ ਨਹੀਂ ਸਕਦਾ,
ਤੂੰ ਇਹਨਾਂ ਅੰਦਰ ।
ਤੂੰ ਉਸਾਰੇ ਮੰਦਰ ।
ਪਰ ਵਸ ਨਹੀਂ ਸਕਦਾ,
ਤੂੰ ਇਹਨਾਂ ਅੰਦਰ ।
ਜੇ ਤੈਨੂੰ ਓਥੇ,
ਨਹੀਂ ਮਿਲਦਾ ਬਹਿਣਾ ।
ਫਿਰ ਮੈਂ ਨਹੀਂ ਓਥੇ,
ਇਕ ਪਲ ਵੀ ਰਹਿਣਾ ।
ਮੈਂ ਤੇਰਾ ਮੰਦਰ,
ਤੂੰ ਮੇਰਾ ਮੰਦਰ,
ਮੈਂ ਤੇਰੇ ਅੰਦਰ,
ਤੂੰ ਮੇਰੇ ਅੰਦਰ,
ਨਹੀਂ ਮਿਲਦਾ ਬਹਿਣਾ ।
ਫਿਰ ਮੈਂ ਨਹੀਂ ਓਥੇ,
ਇਕ ਪਲ ਵੀ ਰਹਿਣਾ ।
ਮੈਂ ਤੇਰਾ ਮੰਦਰ,
ਤੂੰ ਮੇਰਾ ਮੰਦਰ,
ਮੈਂ ਤੇਰੇ ਅੰਦਰ,
ਤੂੰ ਮੇਰੇ ਅੰਦਰ,
ਵਸ ਮੇਰਿਆ ਵੀਰਾ !
ਓਇ ਨਿਕਿਆ ਰੱਬਾ !
15. ਘੋੜੇ ਚੜ੍ਹਿਆ !
ਓਇ ਨਿਕਿਆ ਰੱਬਾ !
15. ਘੋੜੇ ਚੜ੍ਹਿਆ !
ਘੋੜੇ ਚੜ੍ਹਿਆ ! ਘੋੜੇ ਉੱਤੇ, ਹੋ ਕੇ ਬਹੀਂ ਸਦਾ ਹੁਸ਼ਿਆਰ ।
ਇਹ ਘੋੜਾ ਈ ਡਾਢਾ ਅਥਰਾ, ਅੜੀਅਲ, ਚੰਚਲ, ਤੇਜ ਤਰਾਰ ।
ਔਖੀ ਬੜੀ ਸਵਾਰੀ ਇਸ ਦੀ, ਥੰਮ੍ਹਦਾ ਇਸ ਨੂੰ ਹੈ ਸ਼ਾਹ-ਜ਼ੋਰ ।
ਇਹ ਪਟਕਾ ਕੇ ਭੁੰਞੇ ਸੁੱਟਦਾ, ਜੰਮਣ ਤੋਂ ਹੈ ਇਸ ਦੀ ਕਾਰ ।
ਢਿਲੀਆਂ ਵਾਗਾਂ ਛਡ ਨਾ ਬੈਠੀਂ, ਕਾਬੂ ਆਉਣਾ ਏਸ ਨਹੀਂ ।
ਧੂਹ ਧੂਹ ਮਾਰੇ ਵਿਚ ਰਕਾਬਾਂ, ਇਹ ਚੰਦਰੇ ਨੂੰ ਚੰਦਰੀ ਮਾਰ ।
ਜਿਹੜਾ ਖਿਚ ਕੇ ਇਸ ਦੀਆਂ ਵਾਗਾਂ, ਮੰਜ਼ਲ ਵਲੇ ਲਾਵੇ ਦੌੜ ।
ਉਸ ਨੂੰ ਇਹ ਪੁਚਾਵੇ ਉਥੇ, ਪਰ ਜੋ ਬੈਠੇ ਸੁਰਤ ਵਿਸਾਰ ।
ਉਸ ਨੂੰ ਇਹ ਭਟਕਾਵੇ ਡਾਢਾ, ਮਿਟੀ ਉਸ ਦੀ ਕਰੇ ਖਵਾਰ ।
ਖੱਡਾਂ ਖਾਤੇ ਖਾਈਆਂ ਅੰਦਰ, ਹਡ ਤੁੜਾਵੇ ਪਿਆ ਸਵਾਰ ।
ਨਾਲੇ ਖੁੰਝ ਨਿਸ਼ਾਨਾ ਜਾਵੇ, ਨਾਲੇ ਡਿਗਦਾ ਮੂੰਹ ਦੇ ਭਾਰ ।
ਘੋੜੇ ਵਾਲਿਆ ! ਇਸ ਘੋੜੇ ਨੂੰ, ਹਥ ਦੇ ਅੰਦਰ ਰਖੀਂ ਯਾਰ ।
16. ਸੋਹਣੀਏਂ !

ਸੋਹਣੀਏਂ ! ਪਾਰ ਤੇਰਾ ਮਹੀਂਵਾਲ ।
ਤੂੰ ਜਿਉਂਦੀ ਏਂ, ਜਿਦ੍ਹੇ ਸਹਾਰੇ ।
ਜੋ ਤੇਰੇ ਵਿਚ, ਲਹਿਰਾਂ ਮਾਰੇ ।
ਜੋ ਫਿਰਦਾ ਈ, ਅੱਖੀਆਂ ਅੱਗੇ ।
ਜਿਸ ਦਾ ਤੈਨੂੰ, ਪਤਾ ਨ ਲੱਗੇ ।
ਜਿਸ ਦੀ, ਹੁਸਨ-ਦਿਵਾਨੀ ਏਂ ਤੂੰ ।
ਜਿਸ ਦੇ ਗਲ ਦੀ, ਗਾਨੀਂ ਏਂ ਤੂੰ ।
ਜਿਸ ਵਿਚ ਤੇਰਾ ਖਿਆਲ ।ਸੋਹਣੀਏਂ !...
ਤੂੰ ਜਿਉਂਦੀ ਏਂ, ਜਿਦ੍ਹੇ ਸਹਾਰੇ ।
ਜੋ ਤੇਰੇ ਵਿਚ, ਲਹਿਰਾਂ ਮਾਰੇ ।
ਜੋ ਫਿਰਦਾ ਈ, ਅੱਖੀਆਂ ਅੱਗੇ ।
ਜਿਸ ਦਾ ਤੈਨੂੰ, ਪਤਾ ਨ ਲੱਗੇ ।
ਜਿਸ ਦੀ, ਹੁਸਨ-ਦਿਵਾਨੀ ਏਂ ਤੂੰ ।
ਜਿਸ ਦੇ ਗਲ ਦੀ, ਗਾਨੀਂ ਏਂ ਤੂੰ ।
ਜਿਸ ਵਿਚ ਤੇਰਾ ਖਿਆਲ ।ਸੋਹਣੀਏਂ !...
ਜੇ ਈ , ਸੱਚਾ ਪਿਆਰ ਓਸਦਾ ।
ਜੇ ਲੋਚੇਂ, ਦੀਦਾਰ ਓਸਦਾ ।
ਸ਼ਰਮ ਹਯਾ ਨੂੰ, ਚੂਲੀ ਪਾ ਕੇ,
ਦੁਨੀਆਂਦਾਰੀ ਦਾ ਘੁੰਡ ਚਾ ਕੇ ।
ਸਿਦਕਣ ਬਣ ਕੇ, ਹਿੰਮਤ ਕਰ ਕੇ ।
ਪਾਰ ਝਨਾਉਂ, ਹੋ ਜਾ ਤਰ ਕੇ ।
ਕਚੇ ਘੜੇ ਦੀਆਂ, ਛਡ ਵਿਚਾਰਾਂ ।
ਇਹ ਤਾਂ ਹਨ ਕੱਚੀਆਂ ਦੀਆਂ ਕਾਰਾਂ ।
ਤੈਨੂੰ ਕੀ ਇਸ ਨਾਲ ? ਸੋਹਣੀਏਂ !...
ਜੇ ਲੋਚੇਂ, ਦੀਦਾਰ ਓਸਦਾ ।
ਸ਼ਰਮ ਹਯਾ ਨੂੰ, ਚੂਲੀ ਪਾ ਕੇ,
ਦੁਨੀਆਂਦਾਰੀ ਦਾ ਘੁੰਡ ਚਾ ਕੇ ।
ਸਿਦਕਣ ਬਣ ਕੇ, ਹਿੰਮਤ ਕਰ ਕੇ ।
ਪਾਰ ਝਨਾਉਂ, ਹੋ ਜਾ ਤਰ ਕੇ ।
ਕਚੇ ਘੜੇ ਦੀਆਂ, ਛਡ ਵਿਚਾਰਾਂ ।
ਇਹ ਤਾਂ ਹਨ ਕੱਚੀਆਂ ਦੀਆਂ ਕਾਰਾਂ ।
ਤੈਨੂੰ ਕੀ ਇਸ ਨਾਲ ? ਸੋਹਣੀਏਂ !...
ਛਡ ਦੇ ਦਿਲੋਂ, ਉਰਾਰਲਾ ਪੱਤਨ ।
ਚੁੰਮ ਲੈ ਜਾ ਕੇ, ਪਾਰਲਾ ਪੱਤਨ ।
ਉਸ ਪੱਤਨ ਦੀ, ਛੋਹ ਪਿਆਰੀ ।
ਮਹੀਂਵਾਲ ਦੀ, ਸੂਰਤ ਸਾਰੀ ।
ਉਸ ਵਿਚ ਤੈਨੂੰ, ਪਈ ਉਡੀਕੇ ।
ਫਿਰ ਦਸ, ਤੂੰ ਕੀ ਲੈਣਾ ਜੀ ਕੇ ।
ਤੂੰ ਜਦ ਰਲਸੈਂ, ਲਹਿਰਾਂ ਅੰਦਰ ।
'ਮਾਹੀਏ' ਦਾ ਬਣ ਜਾਸੇ ਮੰਦਰ ।
ਉਹ ਤੇਰੇ ਵਿਚ, ਜੋਤ ਜਗਾਸੀ ।
ਦਿਲ ਦੇ ਅੰਦਰ, ਦਿਲ ਰਲਾਸੀ ।
ਉਸ ਪਲ, ਅਜਬ ਨਜ਼ਾਰੇ ਹੋਸਨ ।
ਇਕ ਰੂਪ, ਦੋ ਪਿਆਰੇ ਹੋਸਨ ।
ਸੋਹਣੀ ਤੇ ਮਹੀਂਵਾਲ ।ਸੋਹਣੀਏਂ !...
17. ਚਲਦੀ ਗੱਡੀ
ਚੁੰਮ ਲੈ ਜਾ ਕੇ, ਪਾਰਲਾ ਪੱਤਨ ।
ਉਸ ਪੱਤਨ ਦੀ, ਛੋਹ ਪਿਆਰੀ ।
ਮਹੀਂਵਾਲ ਦੀ, ਸੂਰਤ ਸਾਰੀ ।
ਉਸ ਵਿਚ ਤੈਨੂੰ, ਪਈ ਉਡੀਕੇ ।
ਫਿਰ ਦਸ, ਤੂੰ ਕੀ ਲੈਣਾ ਜੀ ਕੇ ।
ਤੂੰ ਜਦ ਰਲਸੈਂ, ਲਹਿਰਾਂ ਅੰਦਰ ।
'ਮਾਹੀਏ' ਦਾ ਬਣ ਜਾਸੇ ਮੰਦਰ ।
ਉਹ ਤੇਰੇ ਵਿਚ, ਜੋਤ ਜਗਾਸੀ ।
ਦਿਲ ਦੇ ਅੰਦਰ, ਦਿਲ ਰਲਾਸੀ ।
ਉਸ ਪਲ, ਅਜਬ ਨਜ਼ਾਰੇ ਹੋਸਨ ।
ਇਕ ਰੂਪ, ਦੋ ਪਿਆਰੇ ਹੋਸਨ ।
ਸੋਹਣੀ ਤੇ ਮਹੀਂਵਾਲ ।ਸੋਹਣੀਏਂ !...
17. ਚਲਦੀ ਗੱਡੀ
(ਖੁਲ੍ਹਾ ਖਿਆਲ)
ਗੱਡੀ ਚਲਦੀ ਆਈ ਹੈ,
ਚਲਦੀ ਹੈ,
ਚਲਦੀ ਰਹੇਗੀ ।
ਓਦੋਂ ਤੋੜੀ,
ਜਦੋਂ ਤਕ ਡਰਾਈਵਰ ਚਾਹੇਗਾ ।
ਕਲਾ ਡਰਾਈਵਰ ਦੇ ਹਥ ।
ਜਿਵੇਂ ਚਾਹੇ ਟੋਰੇ,
ਜਿੱਥੇ ਚਾਹੇ ਖਲ੍ਹਾਰੇ ।
ਤੂੰ ਕੋਈ
ਬੇ-ਟਿਕਟਾ ਥੋੜ੍ਹਾ ਚੜ੍ਹਿਆ ਏਂ !
ਪਰ
ਕਿਥੇ ਜਾਣਾ, ਤੇ ਕਿਥੇ ਉਤਰਨਾ ?
ਇਹ ਤੈਨੂੰ ਭੁੱਲ ਗਿਆ ।
ਗੱਡੀ ਦਾ ਰੂਪ ਵੇਖ ਕੇ,
ਰੰਗ ਵੇਖ ਕੇ, ਚਾਲ ਵੇਖ ਕੇ ।
ਧਰਨਾ ਮਾਰ ਬੈਠੋਂ,
ਲੱਤਾਂ ਪਸਾਰ ਬੈਠੋਂ ।
ਅੰਦਰ ਕਿਸੇ ਨੂੰ ਆਉਣ ਨਹੀਂ ਦੇਂਦਾ ।
ਕੋਲ ਕਿਸੇ ਨੂੰ ਬਹਿਣ ਨਹੀਂ ਦੇਂਦਾ ।
ਪਰ
ਇਹ ਤੇਰੀ ਮਾਲਕੀ ਨਹੀਂ ।
ਤੇਰੀ ਸਦਾ ਲਈ ਨਹੀਂ ।
ਤੂੰ
ਤੂੰ ਮੁਸਾਫ਼ਰ ਏਂ ਮੁਸਾਫ਼ਰ,
ਤੇਰਾ ਸਟੇਸ਼ਨ ਵੀ ਆਇਆ ਸਮਝ ।
ਤੂੰ ਇਸ ਤੋਂ ਜ਼ਰੂਰ ਉਤਰ ਜਾਏਂਗਾ,
ਤੈਨੂੰ ਜ਼ਰੂਰ ਉਤਰਨਾ ਪਏਗਾ ।
ਸਮਝਿਆ ਮੇਰੀ ਗੱਲ ?
'ਗੱਡੀ ਚਲਦੀ ਹੀ ਰਹੇਗੀ ।'
18. ਨਿਖੱਸਮਾ ਖੇਤ
ਚਲਦੀ ਹੈ,
ਚਲਦੀ ਰਹੇਗੀ ।
ਓਦੋਂ ਤੋੜੀ,
ਜਦੋਂ ਤਕ ਡਰਾਈਵਰ ਚਾਹੇਗਾ ।
ਕਲਾ ਡਰਾਈਵਰ ਦੇ ਹਥ ।
ਜਿਵੇਂ ਚਾਹੇ ਟੋਰੇ,
ਜਿੱਥੇ ਚਾਹੇ ਖਲ੍ਹਾਰੇ ।
ਤੂੰ ਕੋਈ
ਬੇ-ਟਿਕਟਾ ਥੋੜ੍ਹਾ ਚੜ੍ਹਿਆ ਏਂ !
ਪਰ
ਕਿਥੇ ਜਾਣਾ, ਤੇ ਕਿਥੇ ਉਤਰਨਾ ?
ਇਹ ਤੈਨੂੰ ਭੁੱਲ ਗਿਆ ।
ਗੱਡੀ ਦਾ ਰੂਪ ਵੇਖ ਕੇ,
ਰੰਗ ਵੇਖ ਕੇ, ਚਾਲ ਵੇਖ ਕੇ ।
ਧਰਨਾ ਮਾਰ ਬੈਠੋਂ,
ਲੱਤਾਂ ਪਸਾਰ ਬੈਠੋਂ ।
ਅੰਦਰ ਕਿਸੇ ਨੂੰ ਆਉਣ ਨਹੀਂ ਦੇਂਦਾ ।
ਕੋਲ ਕਿਸੇ ਨੂੰ ਬਹਿਣ ਨਹੀਂ ਦੇਂਦਾ ।
ਪਰ
ਇਹ ਤੇਰੀ ਮਾਲਕੀ ਨਹੀਂ ।
ਤੇਰੀ ਸਦਾ ਲਈ ਨਹੀਂ ।
ਤੂੰ
ਤੂੰ ਮੁਸਾਫ਼ਰ ਏਂ ਮੁਸਾਫ਼ਰ,
ਤੇਰਾ ਸਟੇਸ਼ਨ ਵੀ ਆਇਆ ਸਮਝ ।
ਤੂੰ ਇਸ ਤੋਂ ਜ਼ਰੂਰ ਉਤਰ ਜਾਏਂਗਾ,
ਤੈਨੂੰ ਜ਼ਰੂਰ ਉਤਰਨਾ ਪਏਗਾ ।
ਸਮਝਿਆ ਮੇਰੀ ਗੱਲ ?
'ਗੱਡੀ ਚਲਦੀ ਹੀ ਰਹੇਗੀ ।'
18. ਨਿਖੱਸਮਾ ਖੇਤ
ਮੈਂ ਵੇਖਾਂ ਇਕ ਐਸਾ ਖੇਤ ।
ਜਿਸ ਵਿਚ ਗੁੱਝਾ, ਭਰਿਆ ਭੇਤ ।
ਕਹਿਣ 'ਨਿਖੱਸਮਾ', ਪਿਆ ਵੈਰਾਨ ।
ਮੁਇਆ ਉਸ ਦਾ, ਕਹਿਣ ਕਿਸਾਨ ।
ਕਿਸੇ ਨਾ ਸਿੰਜਿਆ, ਕਿਸੇ ਨਾ ਵਾਹਿਆ ।
ਬੀਜਿਆ, ਵੱਢਿਆ, ਕਿਸੇ ਨ ਗਾਹਿਆ ।
ਜਿਸ ਵਿਚ ਗੁੱਝਾ, ਭਰਿਆ ਭੇਤ ।
ਕਹਿਣ 'ਨਿਖੱਸਮਾ', ਪਿਆ ਵੈਰਾਨ ।
ਮੁਇਆ ਉਸ ਦਾ, ਕਹਿਣ ਕਿਸਾਨ ।
ਕਿਸੇ ਨਾ ਸਿੰਜਿਆ, ਕਿਸੇ ਨਾ ਵਾਹਿਆ ।
ਬੀਜਿਆ, ਵੱਢਿਆ, ਕਿਸੇ ਨ ਗਾਹਿਆ ।
ਵੱਟਾਂ ਡਿਗੀਆਂ, ਢੱਠੇ ਖਾਲ ।
ਮੂਲ ਨ ਕੀਤੀ, ਕਿਸੇ ਸੰਭਾਲ ।
ਬਰੂ, ਸਰਕੜਾ, ਖਬਲ, ਘਾਹ ।
ਕਾਹੀ, ਪੋਹਲੀ ਤੇ ਪਲਵਾਹ ।
ਥਾਂ ਥਾਂ ਉਸ ਵਿਚ, ਫੈਲੇ ਹੋਏ ।
ਨਜ਼ਰੀ ਆਵਣ, ਟਿੱਬੇ ਟੋਏ ।
ਮੂਲ ਨ ਕੀਤੀ, ਕਿਸੇ ਸੰਭਾਲ ।
ਬਰੂ, ਸਰਕੜਾ, ਖਬਲ, ਘਾਹ ।
ਕਾਹੀ, ਪੋਹਲੀ ਤੇ ਪਲਵਾਹ ।
ਥਾਂ ਥਾਂ ਉਸ ਵਿਚ, ਫੈਲੇ ਹੋਏ ।
ਨਜ਼ਰੀ ਆਵਣ, ਟਿੱਬੇ ਟੋਏ ।
ਇਰਦ ਗਿਰਦ, ਜੋ ਉਸ ਦੇ ਧਰਤੀ ।
ਉਸ ਉਤੇ, ਹਰਿਆਵਲ ਵਰਤੀ ।
ਹਰ ਇਕ ਖੇਤ, ਪਿਆ ਲਹਿਰਾਵੇ ।
ਦਿਲ ਨੂੰ ਮੋਹੇ, ਜੀਅ ਨੂੰ ਭਾਵੇ ।
ਹਰ ਇਕ ਖੇਤ, ਸਵਰਿਆ ਹੋਇਆ ।
ਰੂਪ ਸੁੰਦ੍ਰਤਾ, ਬਣਿਆ ਹੋਇਆ ।
ਉਸ ਉਤੇ, ਹਰਿਆਵਲ ਵਰਤੀ ।
ਹਰ ਇਕ ਖੇਤ, ਪਿਆ ਲਹਿਰਾਵੇ ।
ਦਿਲ ਨੂੰ ਮੋਹੇ, ਜੀਅ ਨੂੰ ਭਾਵੇ ।
ਹਰ ਇਕ ਖੇਤ, ਸਵਰਿਆ ਹੋਇਆ ।
ਰੂਪ ਸੁੰਦ੍ਰਤਾ, ਬਣਿਆ ਹੋਇਆ ।
ਜਾਗੇ ਹਰ ਇਕ ਦਾ ਕਿਰਸਾਨ ।
ਰਖਦਾ ਰਾਤੀਂ ਦਿਨੇ ਧਿਆਨ ।
ਪਰ ਦੇਖੋ ! ਸਾਹਿਬ ਦੀ ਨੇਤ ।
ਖਾਲੀ ਪਿਆ ਨਿਖੱਸਮਾ ਖੇਤ ।
ਇਰਦ ਗਿਰਦ, ਹੋ ਗਈ ਆਬਾਦੀ ।
ਪਰ ਵਿਚਕਾਰ, ਦਿਸੇ ਬਰਬਾਦੀ ।
ਰਖਦਾ ਰਾਤੀਂ ਦਿਨੇ ਧਿਆਨ ।
ਪਰ ਦੇਖੋ ! ਸਾਹਿਬ ਦੀ ਨੇਤ ।
ਖਾਲੀ ਪਿਆ ਨਿਖੱਸਮਾ ਖੇਤ ।
ਇਰਦ ਗਿਰਦ, ਹੋ ਗਈ ਆਬਾਦੀ ।
ਪਰ ਵਿਚਕਾਰ, ਦਿਸੇ ਬਰਬਾਦੀ ।
ਚੂਹੇ, ਗਾਲੜ੍ਹ, ਗਿੱਦੜ, ਸ਼ੇਰ ।
ਟਿੱਡੀ ਕੀੜੇ, ਵਾਂਙ ਅਨ੍ਹੇਰ ।
ਸਭ ਅਬਾਦੀ, ਵਿਚੋਂ ਨੱਸੇ ।
ਏਸ ਖੇਤ ਵਿਚ, ਆ ਕੇ ਵੱਸੇ ।
ਹੁਣ ਇਹ ਬਣਿਆ, ਨਿਰੀ ਉਜਾੜ ।
'ਜਾਨਵਰਾਂ' ਦੀ, ਵਸਦੀ ਧਾੜ ।
ਟਿੱਡੀ ਕੀੜੇ, ਵਾਂਙ ਅਨ੍ਹੇਰ ।
ਸਭ ਅਬਾਦੀ, ਵਿਚੋਂ ਨੱਸੇ ।
ਏਸ ਖੇਤ ਵਿਚ, ਆ ਕੇ ਵੱਸੇ ।
ਹੁਣ ਇਹ ਬਣਿਆ, ਨਿਰੀ ਉਜਾੜ ।
'ਜਾਨਵਰਾਂ' ਦੀ, ਵਸਦੀ ਧਾੜ ।
ਜੰਮੇਗਾ ਜਦ, ਇਸ ਦਾ ਸਾਈਂ ।
ਤਾਹੀਏਂ ਹੋਸਨ, ਇਹ ਦੂਰ ਬਲਾਈਂ ।
ਫਿਰ ਇਹ ਮੁੜ ਕੇ, ਵਾਹਿਆ ਜਾਸੀ ।
ਬੀਜਿਆ, ਵੱਢਿਆ, ਗਾਹਿਆ ਜਾਸੀ ।
ਫੇਰ ਅੰਨ ਦੇ, ਲਗਸਨ ਢੇਰ ।
ਖੇਤ ਆਬਾਦ ਹੋਵੇਗਾ ਫੇਰ ।
19. ਕਾਲੇ ਨਾਗ ਨੂੰ
ਤਾਹੀਏਂ ਹੋਸਨ, ਇਹ ਦੂਰ ਬਲਾਈਂ ।
ਫਿਰ ਇਹ ਮੁੜ ਕੇ, ਵਾਹਿਆ ਜਾਸੀ ।
ਬੀਜਿਆ, ਵੱਢਿਆ, ਗਾਹਿਆ ਜਾਸੀ ।
ਫੇਰ ਅੰਨ ਦੇ, ਲਗਸਨ ਢੇਰ ।
ਖੇਤ ਆਬਾਦ ਹੋਵੇਗਾ ਫੇਰ ।
19. ਕਾਲੇ ਨਾਗ ਨੂੰ
ਦਸ ਉਇ ! ਅਣਖਾਂ ਵਾਲਿਆ ਨਾਗਾ !
ਇਹ ਕੀ ਬਣਿਆ ਕਾਲਿਆ ਨਾਗਾ !
ਕੈਦੀ ਹੋਇਓਂ, ਵਿੱਚ ਪਟਾਰੀ,
ਰੁੜ੍ਹ ਪੁੜ੍ਹ ਗਈ ਏ, ਸ਼ੇਖੀ ਸਾਰੀ ।
ਨਾ ਉਹ ਤੇਜ਼ੀ, ਨਾ ਫੁੰਕਾਰੇ ।
ਨਾ ਉਹ ਹੁਸਨ, ਨਾ ਜੋਸ਼ ਹੁਲਾਰੇ ।
ਇਹ ਕੀ ਬਣਿਆ ਕਾਲਿਆ ਨਾਗਾ !
ਕੈਦੀ ਹੋਇਓਂ, ਵਿੱਚ ਪਟਾਰੀ,
ਰੁੜ੍ਹ ਪੁੜ੍ਹ ਗਈ ਏ, ਸ਼ੇਖੀ ਸਾਰੀ ।
ਨਾ ਉਹ ਤੇਜ਼ੀ, ਨਾ ਫੁੰਕਾਰੇ ।
ਨਾ ਉਹ ਹੁਸਨ, ਨਾ ਜੋਸ਼ ਹੁਲਾਰੇ ।
ਅਪਣੀ ਮਰਜ਼ੀ, ਕਰ ਨਹੀਂ ਸਕਦਾ,
ਜੀ ਨਹੀਂ ਸਕਦਾ, ਮਰ ਨਹੀਂ ਸਕਦਾ ।
ਝੱਲਿਆ ! ਜੇ ਨਾ, ਗਲਤੀ ਕਰਦੋਂ,
ਬੀਨ-ਰਾਗ ਤੇ, ਜੇ ਨਾ ਮਰਦੋਂ ।
ਚਤਰ ਸਪੇਰੇ ਦੀ ਹੁਸ਼ਿਆਰੀ ।
ਬਣਦੀ ਨਾ ਇਹ ਕੈਦ-ਪਟਾਰੀ ।
ਜੀ ਨਹੀਂ ਸਕਦਾ, ਮਰ ਨਹੀਂ ਸਕਦਾ ।
ਝੱਲਿਆ ! ਜੇ ਨਾ, ਗਲਤੀ ਕਰਦੋਂ,
ਬੀਨ-ਰਾਗ ਤੇ, ਜੇ ਨਾ ਮਰਦੋਂ ।
ਚਤਰ ਸਪੇਰੇ ਦੀ ਹੁਸ਼ਿਆਰੀ ।
ਬਣਦੀ ਨਾ ਇਹ ਕੈਦ-ਪਟਾਰੀ ।
ਬੇੜੀ ਵਿਚ ਜਿਹੇ ਪੈ ਗਏ ਵੱਟੇ,
ਤੇਰੇ ਇਸ ਨੇ ਕਰ ਦੰਦ ਖੱਟੇ ।
ਤੈਨੂੰ ਘਰ ਘਰ ਆਣ ਨਚਾਇਆ,
ਆਪਣਾ ਸੂ ਰੁਜ਼ਗਾਰ ਬਣਾਇਆ ।
ਮੇਰੀ ਮੰਨ ਤੇ ਉਠ ! ਫੁੰਕਾਰ !
ਗਲੋਂ ਗ਼ੁਲਾਮੀ ਹੁਣੇ ਉਤਾਰ ।
20. ਕਾਲੀ ਗਾਂ ਤੇ ਗੋਰੀ ਗੁਜਰੀ
ਤੇਰੇ ਇਸ ਨੇ ਕਰ ਦੰਦ ਖੱਟੇ ।
ਤੈਨੂੰ ਘਰ ਘਰ ਆਣ ਨਚਾਇਆ,
ਆਪਣਾ ਸੂ ਰੁਜ਼ਗਾਰ ਬਣਾਇਆ ।
ਮੇਰੀ ਮੰਨ ਤੇ ਉਠ ! ਫੁੰਕਾਰ !
ਗਲੋਂ ਗ਼ੁਲਾਮੀ ਹੁਣੇ ਉਤਾਰ ।
20. ਕਾਲੀ ਗਾਂ ਤੇ ਗੋਰੀ ਗੁਜਰੀ
ਇਕ ਗੁੱਜਰ ਡਾਢਾ ਸੀ ਸਤਿਆ, ਰੋ ਰੋ ਆਖੇ ਢਾਹਾਂ ਮਾਰ ।
ਯਾਰੋ ! ਮੇਰੀ ਗੋਰੀ ਗੁਜਰੀ, ਬੜੀ ਚਲਾਕੋ, ਬੜੀ ਛਿਨਾਰ ।
ਮੇਰੀ 'ਕਾਲੀ ਗਾਂ' ਦੀ ਉਹੀਓ, ਦੋਵੇਂ ਡੰਗ ਕਢਦੀ ਏ ਧਾਰ ।
ਹੱਥਾਂ ਤੇ ਉਸ ਪਾ ਲਈ ਐਸੀ, ਮਾਰੇ ਵੀ, ਤਾਂ ਸਮਝੇ ਪਿਆਰ ।
ਮੈਂ ਜਦ ਉਸ ਦੇ ਨੇੜੇ ਜਾਵਾਂ, ਰੱਸੇ ਪਈ ਤੁੜਾਵੇ ਯਾਰ ।
ਓਸੇ ਨੂੰ ਪਰ ਗੋਰੀ ਗੁਜਰੀ, ਹੱਥ ਫੇਰ ਕੇ ਲਏ ਪਤਾਰ ।
----
ਰੋਜ਼ ਪਿਆ ਮੈਂ ਪੱਠੇ ਪਾਵਾਂ, ਪਰ ਪੱਠੇ ਪਾਵਣ ਦਾ ਚੋਰ ।
ਕਰ ਕਰ ਮਰਾਂ ਪਿਆ ਮੈਂ ਐਵੇਂ, ਦੁੱਧ ਮਖਣੀ ਖਾਂਦੇ ਹੋਰ ।
ਭਰਦੀ ਭਾਂਡਾ 'ਗੋਰੀ ਗੁਜਰੀ', ਚੁਪਕੇ 'ਪੇਕੀਂ' ਦੇਂਦੀ ਟੋਰ ।
ਗੁਜਰੀ ਨਾਲ ਦੁਖਾਂ ਵਿਚ ਗੁਜਰੇ, ਕਿਉਂਕਿ ਗੁਜਰੀ ਹੈ ਸ਼ਾਹ-ਜ਼ੋਰ ।
ਜੇ ਹਟਕਾਂ ਤਾਂ ਰਹੇ ਨਾ ਹਟਕੀ, ਪਾ ਬਹਿੰਦੀ ਹੈ ਨਿਤ ਦਾ ਖੋਰ ।
ਦੁੱਧ ਏਸ ਦੇ ਪੇਕੇ ਪੀਵਣ, ਮੈਨੂੰ ਪਰ ਇਹ ਸਮਝੇ ਢੋਰ ।
----
ਨ ਮਰਦੀ ਨਾ ਮਗਰੋਂ ਲਹਿੰਦੀ, ਦੱਸੋ ਲੋਕੋ ਕਿੱਥੇ ਜਾਂ ?
ਕਬਜ਼ਾ ਕਰ ਗਏ ਇਸ ਦੇ ਪੇਕੇ, ਨਾਂ ਨੂੰ ਮੇਰੀ ਕਾਲੀ ਗਾਂ ।
21. ਤੇਰੀ ਅਜੇ ਵੀ ਨਹੀਂ ਸਵੇਰ ਹੋਈ ?

ਮੁੱਕੀ ਰਾਤ, ਪ੍ਰਭਾਤ ਵੀ ਧਾ ਗਈ ਏ ।
ਲਾਲੀ ਚੜ੍ਹਦਿਓਂ ਸਾਹਮਣੇ ਆ ਗਈ ਏ ।
ਕੁਕੜ ਬੋਲਿਆ ਏ, ਚਿੜੀਆਂ ਚਹਿਕੀਆਂ ਨੇ,
ਕੂਕ ਕੂਕ ਕੁਦਰਤ ਵੀ, ਜਗਾ ਰਹੀ ਏ ।
ਤੈਨੂੰ ਫੇਰ ਵੀ, ਰਤਾ ਨਾ ਪਤਾ ਕੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
ਲਾਲੀ ਚੜ੍ਹਦਿਓਂ ਸਾਹਮਣੇ ਆ ਗਈ ਏ ।
ਕੁਕੜ ਬੋਲਿਆ ਏ, ਚਿੜੀਆਂ ਚਹਿਕੀਆਂ ਨੇ,
ਕੂਕ ਕੂਕ ਕੁਦਰਤ ਵੀ, ਜਗਾ ਰਹੀ ਏ ।
ਤੈਨੂੰ ਫੇਰ ਵੀ, ਰਤਾ ਨਾ ਪਤਾ ਕੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
ਤੈਥੋਂ ਨਿੱਕਿਆਂ ਵੀ ਅੱਖਾਂ ਖੋਲ੍ਹੀਆਂ ਨੇ ।
ਤੈਨੂੰ ਨਾਲ ਦੇ, ਮਾਰਦੇ ਬੋਲੀਆਂ ਨੇ ।
ਤੈਨੂੰ ਅਜੇ ਵੀ ਰੀਝ ਘੁਰਾੜਿਆਂ ਦੀ,
ਕੰਮ ਚਾੜ੍ਹ ਲਏ ਸਿਰੇ, ਹਮਜੋਲੀਆਂ ਨੇ ।
ਢੋਲ ਵਜ ਪਏ ਨੀ ! ਅੱਖਾਂ ਖੋਲ੍ਹ ਹੁਣ ਤਾਂ,
ਉੱਠ ਸੁਤਿਆ ! ਨੀਂਦ ਦੀ ਲਾਹ ਲੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
ਤੈਨੂੰ ਨਾਲ ਦੇ, ਮਾਰਦੇ ਬੋਲੀਆਂ ਨੇ ।
ਤੈਨੂੰ ਅਜੇ ਵੀ ਰੀਝ ਘੁਰਾੜਿਆਂ ਦੀ,
ਕੰਮ ਚਾੜ੍ਹ ਲਏ ਸਿਰੇ, ਹਮਜੋਲੀਆਂ ਨੇ ।
ਢੋਲ ਵਜ ਪਏ ਨੀ ! ਅੱਖਾਂ ਖੋਲ੍ਹ ਹੁਣ ਤਾਂ,
ਉੱਠ ਸੁਤਿਆ ! ਨੀਂਦ ਦੀ ਲਾਹ ਲੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
ਤੇਰੇ ਹਾਣੀਆਂ, ਛੇੜ ਲਏ ਵੱਗ ਹੁਣ ਤਾਂ !
ਹੋਸ਼ ਕਰ, ਮੇਰੇ ਆਖੇ ਲੱਗ ਹੁਣ ਤਾਂ !
ਤੈਨੂੰ ਕਿਉਂ ਨਹੀਂ ਆਂਵਦੀ ਜਾਗ ਹੁਣ ਵੀ ?
ਜਾਗ ਪਿਆ ਈ ਵੇਖ ਲੈ ! ਜੱਗ ਹੁਣ ਤਾਂ ।
ਪਾਸਾ ਪਰਤਨਾ ਵੀ, ਤੂੰ ਭੁਲਾ ਦਿੱਤਾ,
ਮਾਰ ਮਾਰ ਹਾਕਾਂ ਥੱਕੀ ਮਾਂ ਮੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
22. ਲਹਿਰ-ਲੜਾਈ !
ਹੋਸ਼ ਕਰ, ਮੇਰੇ ਆਖੇ ਲੱਗ ਹੁਣ ਤਾਂ !
ਤੈਨੂੰ ਕਿਉਂ ਨਹੀਂ ਆਂਵਦੀ ਜਾਗ ਹੁਣ ਵੀ ?
ਜਾਗ ਪਿਆ ਈ ਵੇਖ ਲੈ ! ਜੱਗ ਹੁਣ ਤਾਂ ।
ਪਾਸਾ ਪਰਤਨਾ ਵੀ, ਤੂੰ ਭੁਲਾ ਦਿੱਤਾ,
ਮਾਰ ਮਾਰ ਹਾਕਾਂ ਥੱਕੀ ਮਾਂ ਮੋਈ ।
ਤੇਰੀ ਅਜੇ ਵੀ ਨਹੀਂ ਸਵੇਰ ਹੋਈ ?
22. ਲਹਿਰ-ਲੜਾਈ !
ਲਹਿਰਾਂ, ਉਠ ਸਮੁੰਦਰ ਵਿੱਚੋਂ, ਉਧੜ-ਧੁੰਮੀ ਪਾਈ ।
ਲਹਿਰ, ਲਹਿਰ ਨੂੰ ਮਾਰਨ ਦੌੜੀ, ਲਹਿਰ, ਲਹਿਰ ਵਲ ਆਈ ।
ਲਹਿਰ, ਲਹਿਰ ਨੂੰ ਖਾਵਣ ਲੱਗੀ, ਬਣ ਕੇ ਲਹਿਰਾਂ ਖਾਈ ।
ਸੂਰਜ ਤੇ ਚੰਨ ਤਾਰੇ ਵੇਖਣ, ਛਿੜ ਪਈ ਲਹਿਰ-ਲੜਾਈ ।
ਲਹਿਰ, ਲਹਿਰ ਦਾ ਖੂਨ ਚੂਸਦੀ, ਹੋ ਕੇ ਰੱਤ-ਤਿਹਾਈ ।
ਕੋਈ ਲਹਿਰ ਮਰ ਕੇ ਜੀ ਉੱਠੀ, ਇਹ ਸਾਹਿਬ ਨੂੰ ਭਾਈ ।
ਹਾਂ, ਪਰ ਲਹਿਰ 'ਹਿੰਦ ਸਾਗਰ' ਦੀ, ਮੂਲ ਨਾ ਨਜ਼ਰੀ ਆਈ ।
ਨਾ ਉਹ ਜਾਗੀ ਆਪਣੇ ਖਾਤਰ, ਨਾ ਉਹ ਕਿਸੇ ਜਗਾਈ ।
ਨਾ ਉਸ ਅਜੇ ਪਰਤਿਆ ਪਾਸਾ, ਨਾ ਉਸ ਲਈ ਅੰਗੜਾਈ ।
… … …
ਲਹਿਰਾਂ, ਉਠ ਸਮੁੰਦਰ ਵਿੱਚੋਂ, ਉਧੜ-ਧੁੰਮੀ ਪਾਈ ।
23. ਮੈਂ ਹਾਂ ਇਕ ਦਰਿਆ

ਕੰਢੇ ਢਾਹ ਪੁਰਾਣੇ ਸਾਰੇ ।
ਮੈਂ ਦਸਣੇ ਹਨ ਨਵੇਂ ਨਜ਼ਾਰੇ ।
ਨਵੀਆਂ ਲਹਿਰਾਂ ਨਵੀਆਂ ਛੱਲਾਂ ।
ਨਵੇਂ ਨਵੇਂ ਉਛਲਾ ।
ਮੈਂ ਦਸਣੇ ਹਨ ਨਵੇਂ ਨਜ਼ਾਰੇ ।
ਨਵੀਆਂ ਲਹਿਰਾਂ ਨਵੀਆਂ ਛੱਲਾਂ ।
ਨਵੇਂ ਨਵੇਂ ਉਛਲਾ ।
ਮੈਂ ਭੰਨਾਂਗਾ ਪੰਧ ਪੁਰਾਣੇ ।
ਨਵੀਂ ਤਰ੍ਹਾਂ ਦੇ ਨਵੇਂ ਬਣਾਣੇ ।
ਨਵੀਂ ਧਰਤ ਉਪਜਾਵਾਂਗਾ ਮੈਂ ।
ਵਹਿ ਕੇ ਨਵੇਂ ਵਹਾ ।
ਨਵੀਂ ਤਰ੍ਹਾਂ ਦੇ ਨਵੇਂ ਬਣਾਣੇ ।
ਨਵੀਂ ਧਰਤ ਉਪਜਾਵਾਂਗਾ ਮੈਂ ।
ਵਹਿ ਕੇ ਨਵੇਂ ਵਹਾ ।
ਹਰੀਆਂ ਬੰਜਰ ਬਾਰਾਂ ਹੋਸਨ ।
ਕੱਲਰ ਖਿੜ ਗੁਲਜ਼ਾਰਾਂ ਹੋਸਨ ।
ਫੁਲਾਂ ਨੂੰ ਕੰਡੇ ਖਿੜ ਖਿੜ ਕੇ,
ਦੇਵਣਗੇ ਮਹਿਕਾ ।
ਕੱਲਰ ਖਿੜ ਗੁਲਜ਼ਾਰਾਂ ਹੋਸਨ ।
ਫੁਲਾਂ ਨੂੰ ਕੰਡੇ ਖਿੜ ਖਿੜ ਕੇ,
ਦੇਵਣਗੇ ਮਹਿਕਾ ।
ਨਵੀਂ ਚਾਲ ਤੇ ਨਵੀਂ ਰਵਾਨੀ ।
ਨਵੀਂ ਜਿੰਦਗੀ ਨਵੀਂ ਜਵਾਨੀ ।
ਨਵੀਂ ਅਵਾਜ਼ ਨਵੀਂ ਈ ਬੋਲੀ ।
ਦੇਵਾਂਗਾ ਸਮਝਾ ।
ਨਵੀਂ ਜਿੰਦਗੀ ਨਵੀਂ ਜਵਾਨੀ ।
ਨਵੀਂ ਅਵਾਜ਼ ਨਵੀਂ ਈ ਬੋਲੀ ।
ਦੇਵਾਂਗਾ ਸਮਝਾ ।
ਮੈਂ ਹਾਂ ਇਕ ਦਰਿਆ ।
ਇਹ ਦਿਲ ਮੇਰੇ ਚਾਅ ।
ਸੁਕ ਜਾਵਾਂ ਮੈਂ, ਬੇਸ਼ਕ ਜੱਗ ਤੋਂ,
ਜਗ ਜਾਵਾਂ ਹਰਿਆ ।
24. ਜਗਦੀਏ ਲਾਟੇ
ਇਹ ਦਿਲ ਮੇਰੇ ਚਾਅ ।
ਸੁਕ ਜਾਵਾਂ ਮੈਂ, ਬੇਸ਼ਕ ਜੱਗ ਤੋਂ,
ਜਗ ਜਾਵਾਂ ਹਰਿਆ ।
24. ਜਗਦੀਏ ਲਾਟੇ
ਨੀ ਜਗਮਗ ਜਗਦੀਏ ਲਾਟੇ !
ਨਾ ਵੇਲਾ ਪਈ ਖੁੰਝਾ ।
ਹੈ ਕੋਲ ਤੇਰੇ ਹੁਣ ਚਾਨਣ,
ਚੌਫੇਰੇ ਪਈ ਖਿੰਡਾ ।
ਨਾ ਵੇਲਾ ਪਈ ਖੁੰਝਾ ।
ਹੈ ਕੋਲ ਤੇਰੇ ਹੁਣ ਚਾਨਣ,
ਚੌਫੇਰੇ ਪਈ ਖਿੰਡਾ ।
ਕਰ ਦੂਰ ਅਨ੍ਹੇਰਾ ਉਹਲਾ,
ਤੂੰ ਆਪਣਾ ਆਪ ਪਛਾਣ ।
ਤੇਰੇ ਤੇ ਮਰਨ ਪਤੰਗੇ,
ਇਸ ਗੱਲ ਦਾ ਕਰੀਂ ਨ ਮਾਣ ।
ਇਹ ਚਾਨਣ ਹੈ ਪਲ ਘੜੀਆਂ,
ਇਹ ਜੋਬਨ, ਇਕ ਪ੍ਰਾਹੁਣਾ ।
ਉੱਚੀ ਹੋ ਜੱਗ ਤੋਂ ਜਗ ਤੂੰ,
ਪਰ ਆਕੜ ਵਿਚ ਨਾ ਆ ।
ਤੂੰ ਆਪਣਾ ਆਪ ਪਛਾਣ ।
ਤੇਰੇ ਤੇ ਮਰਨ ਪਤੰਗੇ,
ਇਸ ਗੱਲ ਦਾ ਕਰੀਂ ਨ ਮਾਣ ।
ਇਹ ਚਾਨਣ ਹੈ ਪਲ ਘੜੀਆਂ,
ਇਹ ਜੋਬਨ, ਇਕ ਪ੍ਰਾਹੁਣਾ ।
ਉੱਚੀ ਹੋ ਜੱਗ ਤੋਂ ਜਗ ਤੂੰ,
ਪਰ ਆਕੜ ਵਿਚ ਨਾ ਆ ।
ਡੋਲਣ ਦੀ ਬਾਣ ਭੁਲਾ ਦੇ,
ਜੀਵਨ ਦੀਆਂ ਘੜੀਆਂ ਅੰਦਰ ।
ਕਹਿੰਦਾ ਏ ਤੈਨੂੰ ਜਗਣਾ,
"ਤੂੰ ਜੋਤਾਂ ਹੋਰ ਜਗਾ ।"
ਔਹ ! ਵੇਖ !! ਸਮੇਂ ਦੇ ਮੂੰਹ ਚੋਂ,
ਤੇਰੇ ਵਲ ਆਉਂਦੀ ਜਾਪੇ ।
ਤੂੰ ਪਲ ਨੂੰ ਜਗਣਾ ਹੈ ਨਹੀਂ,
ਜਦ ਆ ਗਈ ਤੇਜ ਹਵਾ ।
25. ਜੋਕਾਂ
ਜੀਵਨ ਦੀਆਂ ਘੜੀਆਂ ਅੰਦਰ ।
ਕਹਿੰਦਾ ਏ ਤੈਨੂੰ ਜਗਣਾ,
"ਤੂੰ ਜੋਤਾਂ ਹੋਰ ਜਗਾ ।"
ਔਹ ! ਵੇਖ !! ਸਮੇਂ ਦੇ ਮੂੰਹ ਚੋਂ,
ਤੇਰੇ ਵਲ ਆਉਂਦੀ ਜਾਪੇ ।
ਤੂੰ ਪਲ ਨੂੰ ਜਗਣਾ ਹੈ ਨਹੀਂ,
ਜਦ ਆ ਗਈ ਤੇਜ ਹਵਾ ।
25. ਜੋਕਾਂ
ਇਹ ਅੰਦਰੋਂ ਬਾਹਰੋਂ ਕਾਲੀਆਂ ।
ਇਹ ਮੌਤ ਮੇਰੀ ਨੇ ਪਾਲੀਆਂ ।
ਸਰ ਅੰਦਰ, ਚਾਰ ਚੁਫੇਰ ਨੇ ।
ਰਲ ਮੈਨੂੰ ਬੈਠੀਆਂ ਘੇਰ ਨੇ ।
ਰੱਤ ਪੀਵਣ ਇਹ ਮੂੰਹ ਕਾਲੀਆਂ ।
ਤਾਹੀਏਂ ਉਡ ਗਈਆਂ ਲਾਲੀਆਂ ।
ਇਹ ਮੌਤ ਮੇਰੀ ਨੇ ਪਾਲੀਆਂ ।
ਸਰ ਅੰਦਰ, ਚਾਰ ਚੁਫੇਰ ਨੇ ।
ਰਲ ਮੈਨੂੰ ਬੈਠੀਆਂ ਘੇਰ ਨੇ ।
ਰੱਤ ਪੀਵਣ ਇਹ ਮੂੰਹ ਕਾਲੀਆਂ ।
ਤਾਹੀਏਂ ਉਡ ਗਈਆਂ ਲਾਲੀਆਂ ।
ਮੈਂ ਸੁਕਦਾ ਜਾਵਾਂ ਸਹਿਮਿਆ ।
ਮਰ ਮੁਕਦਾ ਜਾਵਾਂ ਸਹਿਮਿਆ ।
ਹੋਈਆਂ ਹਨ ਖਾਲੀ ਨਾੜੀਆਂ ।
ਪਈ ਦੇਂਦੀ ਮੌਤ ਵਿਖਾਲੀਆਂ ।
ਮਰ ਮੁਕਦਾ ਜਾਵਾਂ ਸਹਿਮਿਆ ।
ਹੋਈਆਂ ਹਨ ਖਾਲੀ ਨਾੜੀਆਂ ।
ਪਈ ਦੇਂਦੀ ਮੌਤ ਵਿਖਾਲੀਆਂ ।
ਰਤ ਚੂਸਣ, ਰੋਕੀਆਂ ਰਹਿਣ ਨਾ ।
ਪਿੰਡੇ ਤੋਂ ਲਾਹਿਆਂ ਲਹਿਣ ਨਾ ।
ਰੱਤ ਪੀ ਪੀ ਮੇਰੀ ਵੇਖ ਲੌ,
ਇਹ ਬਣੀਆਂ ਗੋਗੜ ਵਾਲੀਆਂ ।
ਪਿੰਡੇ ਤੋਂ ਲਾਹਿਆਂ ਲਹਿਣ ਨਾ ।
ਰੱਤ ਪੀ ਪੀ ਮੇਰੀ ਵੇਖ ਲੌ,
ਇਹ ਬਣੀਆਂ ਗੋਗੜ ਵਾਲੀਆਂ ।
ਆਓ ਉਇ ਵੇਖਣ ਵਾਲਿਓ !
ਲਾਹੋ ਉਇ ਵੇਖਣ ਵਾਲਿਓ !
ਲਖ ਜੋਕਾਂ ਮੈਨੂੰ ਲੱਗੀਆਂ,
ਨਾ ਮੈਥੋਂ ਜਾਣ ਸੰਭਾਲੀਆਂ ।
ਲਾਹੋ ਉਇ ਵੇਖਣ ਵਾਲਿਓ !
ਲਖ ਜੋਕਾਂ ਮੈਨੂੰ ਲੱਗੀਆਂ,
ਨਾ ਮੈਥੋਂ ਜਾਣ ਸੰਭਾਲੀਆਂ ।
'ਰਤ ਪੀਣ' ਇਨ੍ਹਾਂ ਦੀ ਕਾਰ ਹੈ ।
'ਰਤ ਪੀਣੀ' ਵਣਜ ਵਿਹਾਰ ਹੈ ।
ਰੱਤ ਮੇਰੀ, ਦੌਲਤ ਇਨ੍ਹਾਂ ਦੀ,
ਇਹਨਾਂ ਵਿਚ ਦਏ ਵਿਖਾਲੀਆਂ ।
26. ਡੈਣ ਤੇ ਅੰਜਾਣੇ
'ਰਤ ਪੀਣੀ' ਵਣਜ ਵਿਹਾਰ ਹੈ ।
ਰੱਤ ਮੇਰੀ, ਦੌਲਤ ਇਨ੍ਹਾਂ ਦੀ,
ਇਹਨਾਂ ਵਿਚ ਦਏ ਵਿਖਾਲੀਆਂ ।
26. ਡੈਣ ਤੇ ਅੰਜਾਣੇ
ਇਹ ਕੀ ਹੋਇਆ ? ਅਜ ਡੈਣ ਨੇ, ਕੁਛੜ ਲਏ ਅੰਜਾਣੇ ।
ਗੁਟਕੇ ਡੈਣ, ਅੰਜਾਣੇ ਗੁਟਕਣ, ਮਾਂ ਹੈ ਉਹਨਾਂ ਭਾਣੇ ।
ਉਹ ਕੁਝ ਸੋਚੇ, ਉਹ ਕੁਝ ਸੋਚਣ, ਤਣ ਆਸਾਂ ਨੇ ਤਾਣੇ ।
ਦਿਲ ਦੀ ਸੱਧਰ ਪੂਰੀ ਹੋਸੀ ! ਮਿਲਸਨ ਲਾਡ ਹੰਢਾਣੇ ।
ਐਪਰ ਡੈਣ, ਡੈਣ ਹੈ ਆਖਰ, ਉਹ ਪਿਆਰ ਕੀ ਜਾਣੇ ?
ਇਕ ਇਕ ਕਰਕੇ ਬੱਚੇ ਖਾਣੀ, ਬਾਲ ਅਰੰਭੇ ਖਾਣੇ ।
ਮੂੰਹ ਉਸ ਦੇ ਵਿਚ ਪੈਂਦੇ ਜਾਵਣ, ਚੁਪਕੇ ਜੀ ਭਿਆਣੇ ।
ਮਾਂ ਜੋ ਸਮਝੀ, ਮੌਤ ਨਿਕਲ ਪਈ, ਹੁਣ ਕੀ ਕਰਨ ਨਿਮਾਣੇ ।
ਡੈਣ ਨਾ ਛੱਡੇ, ਪੇਸ਼ ਨਾ ਜਾਵੇ, ਰੋਵਣ ਦਰਦ ਰੰਞਾਣੇ ।
ਬਾਕੀ ਬਾਲਾਂ ਨੂੰ ਤੱਕ ਆਖਣ :-"ਬਣਿਓ ਵੀਰ ! ਸਿਆਣੇ ।
ਭੁੱਲ ਨਾ ਇਸ ਦੇ ਕੁਛੜ ਚੜ੍ਹਨਾ, ਜੇਕਰ ਪ੍ਰਾਣ ਬਚਾਣੇ ।
ਨਹੀਂ ਜੇ ਮਾਂ, 'ਕਲੇਜੇ ਖਾਣੀ' ਦੰਦ ਇਦ੍ਹੇ ਜਰਵਾਣੇ ।
ਕਢ ਕਲੇਜੇ ਖਾਂਦੀ ਜੇ ਇਹ, ਪੈਰ ਨਾ ਇਸ ਵਲ ਪਾਣੇ ।
ਬਚੋ ਡੈਣ ਤੋਂ ਬਚੋ ਡੈਣ ਤੋਂ ! ਮਰੋ ਨਾ ਬੇ ਪਛਾਣੇ ।
27. ਅੰਨ੍ਹੀ ਕੁਕੜੀ

ਕੁਦਰਤ ਕੀਤੀ ਅੰਨ੍ਹੀ ਕੁਕੜੀ,
ਪਾਲੇ ਤਾਂ ਵੀ ਪਿਆਰ ।
'ਚਿਲੂੰ ਚਿਲੂੰ' ਸੁਣ ਦਿਲ ਵਿਚ ਸਮਝੇ,
ਹੈ ਮੇਰਾ ਸੰਸਾਰ ।
ਮੇਰੇ, ਚਾਰ ਚੁਫੇਰੇ, ਪਲ ਪਲ,
ਖੇਡੇ ਪਿਆ ਪਿਆਰ ।
ਪਰ ਹੈ ਭੋਲੀ ਅੰਨ੍ਹੀ ਕੁਕੜੀ,
ਮੂਲ ਨਾ ਇਸ ਨੂੰ ਸਾਰ ।
ਏਸ ਪਿਆਰ ਤੇ ਆਸ ਏਸ ਨੂੰ,
ਪੈਣੀ 'ਇਲ' ਦੀ ਮਾਰ ।
'ਚਿਲੂੰ ਚਿਲੂੰ' ਲੈ ਉੱਡ ਜਾਵੇਗੀ,
ਆਪਣਾ ਸਮਝ ਸ਼ਿਕਾਰ ।
ਅੰਨ੍ਹੀ ਕੁਕੜੀ ਪਈ ਤੜਫੇਗੀ,
ਭੌਂ ਤੇ ਖੰਭ ਖਿਲਾਰ ।
ਜੇਕਰ 'ਚਿਲੂੰ ਚਿਲੂੰ' ਕੁਝ ਬਚ ਗਈ,
ਬਣਨਾ ਓਸ ਅਹਾਰ ।
ਅੰਨ੍ਹੀ ਕੁਕੜੀ ਦਾ ਇਉਂ ਆਖਰ,
ਰਹਿਣਾ ਨਹੀਂ ਸੰਸਾਰ ।
ਤਾਂ ਵੀ ਭੋਲੀ ਭਾਲੀ ਕੁਕੜੀ,
ਭੁੱਲ ਭਵਿਖਤ ਵਰਤਮਾਨ ਵਿਚ,
ਪਾਲੇ ਪਈ ਪਿਆਰ ।
ਵਾਹ ਮੇਰੇ ਕਰਤਾਰ !
28. ਵਣਜਾਰੇ
ਪਾਲੇ ਤਾਂ ਵੀ ਪਿਆਰ ।
'ਚਿਲੂੰ ਚਿਲੂੰ' ਸੁਣ ਦਿਲ ਵਿਚ ਸਮਝੇ,
ਹੈ ਮੇਰਾ ਸੰਸਾਰ ।
ਮੇਰੇ, ਚਾਰ ਚੁਫੇਰੇ, ਪਲ ਪਲ,
ਖੇਡੇ ਪਿਆ ਪਿਆਰ ।
ਪਰ ਹੈ ਭੋਲੀ ਅੰਨ੍ਹੀ ਕੁਕੜੀ,
ਮੂਲ ਨਾ ਇਸ ਨੂੰ ਸਾਰ ।
ਏਸ ਪਿਆਰ ਤੇ ਆਸ ਏਸ ਨੂੰ,
ਪੈਣੀ 'ਇਲ' ਦੀ ਮਾਰ ।
'ਚਿਲੂੰ ਚਿਲੂੰ' ਲੈ ਉੱਡ ਜਾਵੇਗੀ,
ਆਪਣਾ ਸਮਝ ਸ਼ਿਕਾਰ ।
ਅੰਨ੍ਹੀ ਕੁਕੜੀ ਪਈ ਤੜਫੇਗੀ,
ਭੌਂ ਤੇ ਖੰਭ ਖਿਲਾਰ ।
ਜੇਕਰ 'ਚਿਲੂੰ ਚਿਲੂੰ' ਕੁਝ ਬਚ ਗਈ,
ਬਣਨਾ ਓਸ ਅਹਾਰ ।
ਅੰਨ੍ਹੀ ਕੁਕੜੀ ਦਾ ਇਉਂ ਆਖਰ,
ਰਹਿਣਾ ਨਹੀਂ ਸੰਸਾਰ ।
ਤਾਂ ਵੀ ਭੋਲੀ ਭਾਲੀ ਕੁਕੜੀ,
ਭੁੱਲ ਭਵਿਖਤ ਵਰਤਮਾਨ ਵਿਚ,
ਪਾਲੇ ਪਈ ਪਿਆਰ ।
ਵਾਹ ਮੇਰੇ ਕਰਤਾਰ !
28. ਵਣਜਾਰੇ
ਹਟਾਂ ਸਜੀਆਂ, ਬਜ਼ਾਰ ਵੀ ਲਗ ਗਏ,
ਵਿਚ ਫਿਰਦੇ ਨੇ, ਸ਼ੈਅ ਵਣਜਾਰੇ ।
ਸੌਦੇ ਕਰਦੇ, ਤੇ ਵਖਰ ਵਿਹਾਜਦੇ,
ਬਣੇ ਫਿਰਦੇ ਨੇ, ਚਾਤਰ ਭਾਰੇ ।
ਕਿਸੇ ਲੈ ਲਏ ਨੇ, ਕੱਚ ਦੇ ਗਜਰੇ,
ਵੇਖ ਮਾਰਦੇ, ਲਿਸ਼ਕ ਲਿਸ਼ਕਾਰੇ ।
ਕਿਸੇ ਵਣਜ ਲਏ ਨੇ, ਸੁੱਚੇ ਮੋਤੀ,
ਪੈਣ ਉਨ੍ਹਾਂ ਨੂੰ, ਨਾ ਕਦੇ ਵੀ ਕਸਾਰੇ ।
ਕਿਸੇ ਰੰਗ ਕਸੁੰਭੇ ਦਾ ਭਰਿਆ,
ਜਾਣੋਂ ਕਰਮ ਗਰੀਬ ਦੇ ਹਾਰੇ ।
ਕਿਸੇ ਰੱਖ ਲਈ, ਅੱਖ ਹੈ ਮਜੀਠ ਤੇ,
ਉਹਦੇ ਦਮ ਨਾ ਜਾਣੇ ਨੇ ਮਾਰੇ ।
ਸੌਦਾ ਖੂਬ ਖਿਲੇਰਿਆ ਇਹ ਸ਼ਾਹ ਨੇ,
ਉਹ ਦੇ ਜਾਈਏ ਦਿਲੋਂ ਵਾਰੇ ਵਾਰੇ ।
ਪੂੰਜੀ ਉਨ੍ਹਾਂ ਦੀ ਵਧੇਗੀ, ਹੋਰ ਵੀ,
ਜਿਨ੍ਹਾਂ ਦਮ ਨੇ, ਸਮਝ ਕੇ ਤਾਰੇ ।
ਬਾਕੀ ਰੋਣਗੇ, ਦੁਹਥੜਾਂ ਮਾਰ ਕੇ,
ਜਿਨ੍ਹਾਂ ਵਣਜ ਵਿਹਾਜੇ ਨੇ ਨਿਕਾਰੇ ।
29. ਤੰਦੂਰ
ਵਿਚ ਫਿਰਦੇ ਨੇ, ਸ਼ੈਅ ਵਣਜਾਰੇ ।
ਸੌਦੇ ਕਰਦੇ, ਤੇ ਵਖਰ ਵਿਹਾਜਦੇ,
ਬਣੇ ਫਿਰਦੇ ਨੇ, ਚਾਤਰ ਭਾਰੇ ।
ਕਿਸੇ ਲੈ ਲਏ ਨੇ, ਕੱਚ ਦੇ ਗਜਰੇ,
ਵੇਖ ਮਾਰਦੇ, ਲਿਸ਼ਕ ਲਿਸ਼ਕਾਰੇ ।
ਕਿਸੇ ਵਣਜ ਲਏ ਨੇ, ਸੁੱਚੇ ਮੋਤੀ,
ਪੈਣ ਉਨ੍ਹਾਂ ਨੂੰ, ਨਾ ਕਦੇ ਵੀ ਕਸਾਰੇ ।
ਕਿਸੇ ਰੰਗ ਕਸੁੰਭੇ ਦਾ ਭਰਿਆ,
ਜਾਣੋਂ ਕਰਮ ਗਰੀਬ ਦੇ ਹਾਰੇ ।
ਕਿਸੇ ਰੱਖ ਲਈ, ਅੱਖ ਹੈ ਮਜੀਠ ਤੇ,
ਉਹਦੇ ਦਮ ਨਾ ਜਾਣੇ ਨੇ ਮਾਰੇ ।
ਸੌਦਾ ਖੂਬ ਖਿਲੇਰਿਆ ਇਹ ਸ਼ਾਹ ਨੇ,
ਉਹ ਦੇ ਜਾਈਏ ਦਿਲੋਂ ਵਾਰੇ ਵਾਰੇ ।
ਪੂੰਜੀ ਉਨ੍ਹਾਂ ਦੀ ਵਧੇਗੀ, ਹੋਰ ਵੀ,
ਜਿਨ੍ਹਾਂ ਦਮ ਨੇ, ਸਮਝ ਕੇ ਤਾਰੇ ।
ਬਾਕੀ ਰੋਣਗੇ, ਦੁਹਥੜਾਂ ਮਾਰ ਕੇ,
ਜਿਨ੍ਹਾਂ ਵਣਜ ਵਿਹਾਜੇ ਨੇ ਨਿਕਾਰੇ ।
29. ਤੰਦੂਰ
ਇਹ ਤੰਦੂਰ ਨਹੀਂ ਭਰਦਾ ।
ਸ਼ਾਮ ਸਵੇਰੇ ਨਿੱਤ ਨਿੱਤ ਤਪਦਾ ।
ਰੋਜ ਅਣਮਿਣਵਾਂ ਬਾਲਣ ਇਸ ਵਿਚ,
ਸੜ ਜਾਂਦਾ ਤੇ ਖਪਦਾ ।
ਫਿਰ ਵੀ ਇਹ ਭੁੱਖੇ ਦਾ ਭੁੱਖਾ,
ਰਜ ਕੇ ਬਸ ਨਹੀਂ ਕਰਦਾ ।
ਇਹ ਤੰਦੂਰ ਨਹੀਂ ਭਰਦਾ ।
ਸ਼ਾਮ ਸਵੇਰੇ ਨਿੱਤ ਨਿੱਤ ਤਪਦਾ ।
ਰੋਜ ਅਣਮਿਣਵਾਂ ਬਾਲਣ ਇਸ ਵਿਚ,
ਸੜ ਜਾਂਦਾ ਤੇ ਖਪਦਾ ।
ਫਿਰ ਵੀ ਇਹ ਭੁੱਖੇ ਦਾ ਭੁੱਖਾ,
ਰਜ ਕੇ ਬਸ ਨਹੀਂ ਕਰਦਾ ।
ਇਹ ਤੰਦੂਰ ਨਹੀਂ ਭਰਦਾ ।
ਜਦ ਤੋਂ ਸਾਜਿਆ ਸਾਜਨਹਾਰੇ ।
ਦੁਨੀਆਂ ਬਣ ਬਣ ਬਾਲਣ ਸੜ ਗਈ ।
ਨਾ ਬੁਝੇ ਇਸ ਦੇ ਅੰਗਿਆਰੇ ।
ਅਜੇ ਏਸ ਦੀ ਭੁੱਖ, ਨਾ ਮੋਈ ।
ਇਹ ਤਪਦਾ ਨਹੀਂ ਠਰਦਾ ।
ਇਹ ਤੰਦੂਰ ਨਹੀਂ ਭਰਦਾ ।
ਦੁਨੀਆਂ ਬਣ ਬਣ ਬਾਲਣ ਸੜ ਗਈ ।
ਨਾ ਬੁਝੇ ਇਸ ਦੇ ਅੰਗਿਆਰੇ ।
ਅਜੇ ਏਸ ਦੀ ਭੁੱਖ, ਨਾ ਮੋਈ ।
ਇਹ ਤਪਦਾ ਨਹੀਂ ਠਰਦਾ ।
ਇਹ ਤੰਦੂਰ ਨਹੀਂ ਭਰਦਾ ।
ਜੰਗਲ ਹੋ ਗਏ ਕੋਲੇ ਸੜ ਕੇ ।
ਇਹ ਰਜਿਆ ਨਹੀਂ, ਧੁਰ ਦਾ ਭੁੱਖਾ ।
ਭੁੱਖ ਏਸ ਦੀ ਭੜ ਭੜ ਭੜ ਕੇ ।
ਖਾ ਖਾ ਕੇ ਫਿਰ ਵੀ ਇਹ ਭੁੱਖਾ ।
ਰਜੇ ਨਾ ਇਹ ਰਜੇ ਘਰਦਾ ।
ਇਹ ਤੰਦੂਰ ਨਹੀਂ ਭਰਦਾ ।
30. ਸੂਹੇ ਸੂਹੇ ਪਰਛਾਵੇਂ
ਇਹ ਰਜਿਆ ਨਹੀਂ, ਧੁਰ ਦਾ ਭੁੱਖਾ ।
ਭੁੱਖ ਏਸ ਦੀ ਭੜ ਭੜ ਭੜ ਕੇ ।
ਖਾ ਖਾ ਕੇ ਫਿਰ ਵੀ ਇਹ ਭੁੱਖਾ ।
ਰਜੇ ਨਾ ਇਹ ਰਜੇ ਘਰਦਾ ।
ਇਹ ਤੰਦੂਰ ਨਹੀਂ ਭਰਦਾ ।
30. ਸੂਹੇ ਸੂਹੇ ਪਰਛਾਵੇਂ
ਵਧਦੇ ਫੁਲਦੇ, ਚਾਰ ਚੁਫੇਰੇ ।
ਦੂਰ ਹਟਾਵਣ ਪਏ ਅਨ੍ਹੇਰੇ ।
ਵਖਰੇ ਰੰਗ ਮਿਟਾਂਦੇ ਜਾਵਣ ।
ਆਪਣਾ ਰੰਗ ਚੜ੍ਹਾਂਦੇ ਜਾਵਣ ।
ਹਰ ਪਾਸੇ ਹਰ ਥਾਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਦੂਰ ਹਟਾਵਣ ਪਏ ਅਨ੍ਹੇਰੇ ।
ਵਖਰੇ ਰੰਗ ਮਿਟਾਂਦੇ ਜਾਵਣ ।
ਆਪਣਾ ਰੰਗ ਚੜ੍ਹਾਂਦੇ ਜਾਵਣ ।
ਹਰ ਪਾਸੇ ਹਰ ਥਾਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਅੰਦਰ ਬਾਹਿਰ, ਨੇੜੇ ਦੂਰ ।
ਉਗਮਣ ਪਏ, ਪੂਰਾਂ ਦੇ ਪੂਰ ।
ਧਰਤੀ ਦਾ ਰੰਗ, ਬਦਲੀ ਜਾਵਣ ।
ਆਸਮਾਨ ਨੂੰ, ਰੰਗਦੇ ਜਾਵਣ ।
ਮੇਰੀਆਂ ਅੱਖੀਆਂ ਸਾਹਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਉਗਮਣ ਪਏ, ਪੂਰਾਂ ਦੇ ਪੂਰ ।
ਧਰਤੀ ਦਾ ਰੰਗ, ਬਦਲੀ ਜਾਵਣ ।
ਆਸਮਾਨ ਨੂੰ, ਰੰਗਦੇ ਜਾਵਣ ।
ਮੇਰੀਆਂ ਅੱਖੀਆਂ ਸਾਹਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਨਦੀਆਂ ਨਾਲੇ, ਪਰਬਤ ਸਾਗਰ ।
ਸੂਹੇ ਕਰ ਰਹੇ ਨੇ, ਇਹ ਵਰ੍ਹ ਵਰ੍ਹ ।
ਰੰਗ ਇਨ੍ਹਾਂ ਦੇ, ਅੰਦਰ ਘੁਲ ਘੁਲ ।
ਕਾਲੇ ਕਾਲੇ, ਮੋਟੇ ਮੋਟੇ,
ਮਿਸਦੇ ਪਏ ਨੇ ਨਾਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਸੂਹੇ ਕਰ ਰਹੇ ਨੇ, ਇਹ ਵਰ੍ਹ ਵਰ੍ਹ ।
ਰੰਗ ਇਨ੍ਹਾਂ ਦੇ, ਅੰਦਰ ਘੁਲ ਘੁਲ ।
ਕਾਲੇ ਕਾਲੇ, ਮੋਟੇ ਮੋਟੇ,
ਮਿਸਦੇ ਪਏ ਨੇ ਨਾਵੇਂ ।
ਅਜ ਸੂਹੇ ਸੂਹੇ ਪਰਛਾਵੇਂ ।
ਨਿਗ੍ਹਾ ਮੇਰੀ ਵਿਚ, ਵਸਦੇ ਜਾਵਣ ।
ਦਿਲ ਮੇਰੇ ਵਿਚ, ਧਸਦੇ ਜਾਵਣ ।
ਮੇਰੀ ਰੀਝ, ਮੇਰੀਆਂ ਆਸਾਂ,
ਹਨ ਸੂਹੇ ਪਰਛਾਵੇਂ ।
ਹਨ ਦੂਰ ਦੁਰੇਡੇ ਭਾਵੇਂ,
ਅਜ ਸੂਹੇ ਸੂਹੇ ਪਰਛਾਵੇਂ ।
31. ਕੋਈ ਜਗਾਏ !
ਦਿਲ ਮੇਰੇ ਵਿਚ, ਧਸਦੇ ਜਾਵਣ ।
ਮੇਰੀ ਰੀਝ, ਮੇਰੀਆਂ ਆਸਾਂ,
ਹਨ ਸੂਹੇ ਪਰਛਾਵੇਂ ।
ਹਨ ਦੂਰ ਦੁਰੇਡੇ ਭਾਵੇਂ,
ਅਜ ਸੂਹੇ ਸੂਹੇ ਪਰਛਾਵੇਂ ।
31. ਕੋਈ ਜਗਾਏ !
ਬੁਝਿਆ ਦੀਵਾ, ਘਰ ਮੇਰੇ ਦਾ ।
ਕੋਈ ਪਰਾਇਆ, ਕਿਤਿਓਂ ਆਇਆ ।
ਵੱਟੀ ਕੱਢ ਉਸ ਕਿਧਰੇ ਸੁੱਟੀ,
ਮੂਧਾ ਕਰਕੇ ਤੇਲ ਰੁੜ੍ਹਾਇਆ ।
ਉਸ ਵੈਰੀ ਨੇ ਤਰਸ ਨਾ ਖਾਧਾ,
ਮੇਰੇ ਉਤੇ, ਕਹਿਰ ਕਮਾਇਆ ।
ਉਸ ਜ਼ਾਲਮ ਨੇ ਦੀਵਾ ਮੇਰਾ,
ਜਗ ਮਗ ਕਰਦਾ, ਆਣ ਬੁਝਾਇਆ ।
ਕੋਈ ਪਰਾਇਆ, ਕਿਤਿਓਂ ਆਇਆ ।
ਵੱਟੀ ਕੱਢ ਉਸ ਕਿਧਰੇ ਸੁੱਟੀ,
ਮੂਧਾ ਕਰਕੇ ਤੇਲ ਰੁੜ੍ਹਾਇਆ ।
ਉਸ ਵੈਰੀ ਨੇ ਤਰਸ ਨਾ ਖਾਧਾ,
ਮੇਰੇ ਉਤੇ, ਕਹਿਰ ਕਮਾਇਆ ।
ਉਸ ਜ਼ਾਲਮ ਨੇ ਦੀਵਾ ਮੇਰਾ,
ਜਗ ਮਗ ਕਰਦਾ, ਆਣ ਬੁਝਾਇਆ ।
ਜਗਦਾ ਸੀ ਕਲ੍ਹ ਇਹ ਘਰ ਮੇਰੇ ।
ਅਜ ਪਰ ਹਾਏ ! ਆਣ ਅਨ੍ਹੇਰੇ,
ਡਾਢਾ ਈ ਮੈਨੂੰ ਭਟਕਾਇਆ ।
ਅਜ ਪਰ ਹਾਏ ! ਆਣ ਅਨ੍ਹੇਰੇ,
ਡਾਢਾ ਈ ਮੈਨੂੰ ਭਟਕਾਇਆ ।
ਜਦ ਇਹ ਜਗਦਾ ਸੀ, ਸੀ ਚਾਨਣ ।
ਚਾਨਣ ਮੰਗਦਾ ਸੀ, ਹਮਸਾਇਆ ।
ਕਈ ਪਤੰਗੇ, ਆ ਆ ਇਸ ਤੇ,
ਮੋਏ, ਪਰ ਨਾ, ਦਿਲੋਂ ਭੁਲਾਇਆ ।
ਚਾਨਣ ਇਸ ਦਾ, ਨਿਰਾ ਨੂਰ ਸੀ ।
ਚਾਨਣ ਘਲਦਾ, ਦੂਰ ਦੂਰ ਸੀ ।
ਚਾਨਣ ਲੈ ਗਿਆ, ਜੋ ਵੀ ਆਇਆ ।
ਚਾਨਣ ਮੰਗਦਾ ਸੀ, ਹਮਸਾਇਆ ।
ਕਈ ਪਤੰਗੇ, ਆ ਆ ਇਸ ਤੇ,
ਮੋਏ, ਪਰ ਨਾ, ਦਿਲੋਂ ਭੁਲਾਇਆ ।
ਚਾਨਣ ਇਸ ਦਾ, ਨਿਰਾ ਨੂਰ ਸੀ ।
ਚਾਨਣ ਘਲਦਾ, ਦੂਰ ਦੂਰ ਸੀ ।
ਚਾਨਣ ਲੈ ਗਿਆ, ਜੋ ਵੀ ਆਇਆ ।
ਇਸ ਦੇ ਬੁਝਿਆਂ, ਪਿਆ ਅਨ੍ਹੇਰਾ ।
ਵਿਚ ਅਨ੍ਹੇਰੇ, ਆਣ ਡਾਕੂਆਂ,
ਪੰਡਾਂ ਬੰਨ੍ਹ, ਲੁਟਿਆ ਘਰ ਮੇਰਾ ।
ਵੇਖ ਵੇਖ ਕੇ, ਬੁਝਿਆ ਦੀਵਾ,
ਘੁਪ ਅੰਦਰ, ਡੋਲੇ ਜੀ ਮੇਰਾ ।
ਕੋਈ ਬਚਾਏ, ਕੋਈ ਜਗਾਏ,
ਬੁਝਿਆ ਦੀਵਾ, ਘਰ ਮੇਰੇ ਦਾ,
ਕੋਈ ਹਟਾਏ, ਪਿਆ ਅਨ੍ਹੇਰਾ ।
<ਹ2 aਲਗਿਨ=ਲeਡਟ>2. ਪ੍ਰਭਾਵਵਾਦ
ਵਿਚ ਅਨ੍ਹੇਰੇ, ਆਣ ਡਾਕੂਆਂ,
ਪੰਡਾਂ ਬੰਨ੍ਹ, ਲੁਟਿਆ ਘਰ ਮੇਰਾ ।
ਵੇਖ ਵੇਖ ਕੇ, ਬੁਝਿਆ ਦੀਵਾ,
ਘੁਪ ਅੰਦਰ, ਡੋਲੇ ਜੀ ਮੇਰਾ ।
ਕੋਈ ਬਚਾਏ, ਕੋਈ ਜਗਾਏ,
ਬੁਝਿਆ ਦੀਵਾ, ਘਰ ਮੇਰੇ ਦਾ,
ਕੋਈ ਹਟਾਏ, ਪਿਆ ਅਨ੍ਹੇਰਾ ।
<ਹ2 aਲਗਿਨ=ਲeਡਟ>2. ਪ੍ਰਭਾਵਵਾਦ
32. ਤੂੰ ਕੈਸਾ ਏਂ ਮਾਲੀ ?
ਵਾਹ ! ਅਨੋਖਾ ਬਾਗ਼ ਤੇਰਾ ਏ, ਊਣਤਾਈ ਤੋਂ ਖਾਲੀ ।
ਫੁੱਲਾਂ ਅੰਦਰ ਹਾਸਾ ਤੇਰਾ, ਲਹਿਰ ਤੇਰੀ ਹਰ ਡਾਲੀ ।
ਡਾਲੀ ਅੰਦਰ ਰੰਗ ਰਸ ਤੇਰਾ, ਰੰਗ ਵਿਚ ਤੇਰੀ ਲਾਲੀ ।
ਲਾਲੀ ਵਿਚ ਵੀ ਹੱਥ ਹੈ ਤੇਰਾ, ਆਪ ਹਥੀਂ ਤੂੰ ਪਾਲੀ ।
ਪਾਲੀ ! ਤੂੰ ਫੁਲਾਂ ਦਾ ਮਾਲੀ ! ਕੁੱਲ ਬਾਗ਼ ਦਾ ਵਾਲੀ ।
ਵਾਲੀ ਦੇ ਦਿਲ ਦੀ ਸਭ ਉੱਤੇ, ਖੇਡੇ ਪਏ ਖੁਸ਼-ਹਾਲੀ ।
ਆਪਣੀ ਇਸ ਖੁਸ਼-ਹਾਲੀ ਅੰਦਰ, ਤੂੰ ਕੁਦਰਤ ਸੰਭਾਲੀ ।
ਤੂੰ ਜਦ ਹੱਥ ਚੁਕੇਂ ਇਸ ਉਤੋਂ, ਹੁੰਦਾ ਬਾਗ ਪਰਾਲੀ ।
ਫੁੱਲ ਕਲੀ ਦਾ ਜੀਵਨ ਮੁਕਦਾ, ਜੀਉਂਦੀ ਰਹੇ ਨਾ ਡਾਲੀ ।
ਵਸਦੀ ਹੋਏ ਵਰਾਨੀ ਪਲ ਵਿਚ, ਭੌਰ ਨਾ ਦੇਣ ਵਿਖਾਲੀ ।
ਤੇਰੇ ਹੱਥ ਦੀ ਬਰਕਤ ਸਾਰੀ, ਤੂੰ ਬਰਕਤ ਇਹ ਢਾਲੀ ।
ਵਾਹ ਵਾਹ ਤੂੰ ! ਅਨੋਖਾ ਮਾਲੀ, ਤੂੰ ਕੈਸਾ ਹੈਂ ਮਾਲੀ ?
33. ਮੇਰੇ ਗੀਤ

ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਅੱਖਾਂ ਮੇਰੀਆਂ 'ਚਿ ਅੱਖ ਮਸਤਾਨੀ ਨੱਚਦੀ ।
ਮੇਰੇ ਗਿੱਧੇ ਵਿਚ ਕੋਈ ਗਿੱਧਾ ਪਾਂਵਦਾ ਸਈਓ !
ਮੇਰੇ ਗਲੇ ਵਿਚ ਕੋਈ ਪਿਆ ਗਾਂਵਦਾ ਸਈਓ !
ਮੇਰੀ ਚਾਲ ਵਿਚ ਕਿਸੇ ਦੀ ਰਵਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਅੱਖਾਂ ਮੇਰੀਆਂ 'ਚਿ ਅੱਖ ਮਸਤਾਨੀ ਨੱਚਦੀ ।
ਮੇਰੇ ਗਿੱਧੇ ਵਿਚ ਕੋਈ ਗਿੱਧਾ ਪਾਂਵਦਾ ਸਈਓ !
ਮੇਰੇ ਗਲੇ ਵਿਚ ਕੋਈ ਪਿਆ ਗਾਂਵਦਾ ਸਈਓ !
ਮੇਰੀ ਚਾਲ ਵਿਚ ਕਿਸੇ ਦੀ ਰਵਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਮੇਰਾ ਚੂੜਾ ਕਿਸੇ ਸਾਂਵਲੇ ਦੀ ਰਾਸ ਨੱਚਦਾ ।
ਮੇਰੇ ਦਿਲ ਵਿਚੋਂ ਕਿਸੇ ਦਾ ਹੈ ਦਿਲ ਨੱਚਦਾ ।
ਮੈਂ ਤਾਂ ਨੱਚਦੀ ਨਹੀਂ, ਪ੍ਰੇਮ-ਕਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਮੇਰੇ ਦਿਲ ਵਿਚੋਂ ਕਿਸੇ ਦਾ ਹੈ ਦਿਲ ਨੱਚਦਾ ।
ਮੈਂ ਤਾਂ ਨੱਚਦੀ ਨਹੀਂ, ਪ੍ਰੇਮ-ਕਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਮੇਰੇ ਗਲੇ ਵਿਚੋਂ ਜਦੋਂ ਗੀਤ-ਤਾਲ ਉੱਠਦਾ ।
ਜਿੰਦ ਨਾਲ ਉੱਠਦੀ, ਨੀਂ ਦਿਲ ਨਾਲ ਉੱਠਦਾ ।
ਖਾ ਕੇ ਪ੍ਰੇਮ-ਚੋਟ ਗਲੇ ਪਈ ਗਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਜਿੰਦ ਨਾਲ ਉੱਠਦੀ, ਨੀਂ ਦਿਲ ਨਾਲ ਉੱਠਦਾ ।
ਖਾ ਕੇ ਪ੍ਰੇਮ-ਚੋਟ ਗਲੇ ਪਈ ਗਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
ਪਤਾ ਲੱਗਦਾ ਨਾ ਮੈਨੂੰ ਅਜ ਕੀ ਏ ਹੋ ਗਿਆ ?
ਮੇਰਾ ਕਮਲੀ ਦਾ ਕਮਲਾ ਇਹ ਜੀ ਏ ਹੋ ਗਿਆ ।
ਲੋਕੀ ਕਮਲੇ ਨੇ ਕਹਿੰਦੇ, ਇਹ ਦੀਵਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
34. ਬੁੱਢਾ ਕੀ ਕਹਿੰਦਾ ਹੈ ?
ਮੇਰਾ ਕਮਲੀ ਦਾ ਕਮਲਾ ਇਹ ਜੀ ਏ ਹੋ ਗਿਆ ।
ਲੋਕੀ ਕਮਲੇ ਨੇ ਕਹਿੰਦੇ, ਇਹ ਦੀਵਾਨੀ ਨੱਚਦੀ ।
ਮੇਰੇ ਗੀਤਾਂ ਵਿਚ ਕਿਸੇ ਦੀ ਜਵਾਨੀ ਨੱਚਦੀ ।
34. ਬੁੱਢਾ ਕੀ ਕਹਿੰਦਾ ਹੈ ?
ਵਿਚ ਬੁਢਾਪੇ ਜੋਬਨ ਡੁੱਬਾ,
ਜੋਬਨ ਅੰਦਰ ਬਾਲ ਵਰੇਸ ।
ਵਸਦੇ ਨੈਣ ਇਸੇ ਲਈ ਲੋਕੋ !
ਉਜੜ ਗਿਆ ਖੁਸ਼ੀਆਂ ਦਾ ਦੇਸ ।
35. ਜੇ ਤੂੰ
ਜੋਬਨ ਅੰਦਰ ਬਾਲ ਵਰੇਸ ।
ਵਸਦੇ ਨੈਣ ਇਸੇ ਲਈ ਲੋਕੋ !
ਉਜੜ ਗਿਆ ਖੁਸ਼ੀਆਂ ਦਾ ਦੇਸ ।
35. ਜੇ ਤੂੰ
ਜੇ ਤੂੰ ਅੱਖੀਆਂ ਵਾਲਾ ਏਂ ਤਾਂ,
ਵੇਖੀਂ ਰੰਗ ਪਛਾਣ ਲਈਂ ।
ਫਲ ਲੁਕਿਆ ਹੈ ਫੁੱਲ ਦੇ ਪਿੱਛੇ,
ਮਹਿਕ ਓਸ ਦੀ ਮਾਣ ਲਈਂ ।
ਮਹਿਕ ਵਿਚ ਜੋ ਰੰਗ ਅਨੋਖਾ,
ਭੇਦ ਓਸ ਦਾ ਜਾਣ ਲਈਂ ।
ਸਭ ਹੁਸਨਾਂ ਵਿਚ ਹੁਸਨ ਇਲਾਹੀ,
ਨੈਣਾਂ ਨਾਲ ਸਿਆਣ ਲਈਂ ।
36. ਪਈ ਲਟਕੇ ਇਕ ਤਸਵੀਰ
ਵੇਖੀਂ ਰੰਗ ਪਛਾਣ ਲਈਂ ।
ਫਲ ਲੁਕਿਆ ਹੈ ਫੁੱਲ ਦੇ ਪਿੱਛੇ,
ਮਹਿਕ ਓਸ ਦੀ ਮਾਣ ਲਈਂ ।
ਮਹਿਕ ਵਿਚ ਜੋ ਰੰਗ ਅਨੋਖਾ,
ਭੇਦ ਓਸ ਦਾ ਜਾਣ ਲਈਂ ।
ਸਭ ਹੁਸਨਾਂ ਵਿਚ ਹੁਸਨ ਇਲਾਹੀ,
ਨੈਣਾਂ ਨਾਲ ਸਿਆਣ ਲਈਂ ।
36. ਪਈ ਲਟਕੇ ਇਕ ਤਸਵੀਰ
ਰੂਪ ਨਾ ਕੋਈ, ਰੰਗ ਨਾ ਕੋਈ ।
ਦੇਹ ਨਾ ਕੋਈ, ਅੰਗ ਨਾ ਕੋਈ ।
ਨਾ ਸੂਰਤ, ਨਾ ਹੀ ਪਰਛਾਵਾਂ,
ਧੁੰਦਲੀ ਜਿਹੀ ਲਕੀਰ ।
ਦੇਹ ਨਾ ਕੋਈ, ਅੰਗ ਨਾ ਕੋਈ ।
ਨਾ ਸੂਰਤ, ਨਾ ਹੀ ਪਰਛਾਵਾਂ,
ਧੁੰਦਲੀ ਜਿਹੀ ਲਕੀਰ ।
ਨਾ ਉਹ ਦਿਸਦੀ, ਭਰੀ ਜਵਾਨੀ ।
ਨਾ ਉਹ ਦਿਸਦੀ, ਅੱਖ ਮਸਤਾਨੀ ।
ਨਾ ਸੋਹਣੀ, ਨਾ ਥਲ ਦੀ ਸੱਸੀ ।
ਨਾ ਚੂਚਕ ਦੀ ਹੀਰ ।
ਨਾ ਉਹ ਦਿਸਦੀ, ਅੱਖ ਮਸਤਾਨੀ ।
ਨਾ ਸੋਹਣੀ, ਨਾ ਥਲ ਦੀ ਸੱਸੀ ।
ਨਾ ਚੂਚਕ ਦੀ ਹੀਰ ।
ਜੇ ਜਾਣਾ, ਜਾਣੀ ਨਹੀਂ ਜਾਂਦੀ ।
ਜੇ ਮਾਣਾ, ਮਾਣੀ ਨਹੀਂ ਜਾਂਦੀ ।
ਦਰਦਾਂ ਅੰਦਰ, ਵਗੀ ਹੋਈ ਏ ।
ਜਿਉਂ ਨੈਣਾਂ ਦਾ ਨੀਰ ।
ਜੇ ਮਾਣਾ, ਮਾਣੀ ਨਹੀਂ ਜਾਂਦੀ ।
ਦਰਦਾਂ ਅੰਦਰ, ਵਗੀ ਹੋਈ ਏ ।
ਜਿਉਂ ਨੈਣਾਂ ਦਾ ਨੀਰ ।
ਜਦ ਮੈਂ ਵੇਖਾਂ, ਉਹ ਲਕੀਰ ।
ਬਣ ਜਾਂਦਾ ਹਾਂ, ਤਦ ਤਸਵੀਰ ।
ਰੂਪ ਓਸੇ ਦਾ, ਰੰਗ ਓਸੇ ਦਾ,
ਭਰ ਦੇਂਦੀ, ਤਕਦੀਰ ।
ਪਈ ਲਟਕੇ ਇਕ ਤਸਵੀਰ ।
37. ਅਧੂਰਾ ਸੁਪਨਾ
ਬਣ ਜਾਂਦਾ ਹਾਂ, ਤਦ ਤਸਵੀਰ ।
ਰੂਪ ਓਸੇ ਦਾ, ਰੰਗ ਓਸੇ ਦਾ,
ਭਰ ਦੇਂਦੀ, ਤਕਦੀਰ ।
ਪਈ ਲਟਕੇ ਇਕ ਤਸਵੀਰ ।
37. ਅਧੂਰਾ ਸੁਪਨਾ
ਮੈਂ ਸੁਤੀ, ਮੇਰੀ ਕਿਸਮਤ ਜਾਗੀ,
ਦਰਸ਼ਨ ਦਿੱਤਾ ਢੋਲੇ, ਨੀ ਅੜੀਓ ! ਦਰਸ਼ਨ ਦਿੱਤਾ ਢੋਲੇ ।
ਚਿਰੀ ਵਿਛੁੰਨਾ, ਆਣ ਮਿਲਾਇਆ
ਸੁਪਨੇ ਸੁਘੜ-ਵਿਚੋਲੇ, ਨੀ ਅੜੀਓ ! ਸੁਪਨੇ ਸੁਘੜ-ਵਿਚੋਲੇ ।
ਮੈਂ ਵੀ ਚੁੱਪ ਤੇ ਉਹ ਵੀ ਚੁੱਪ ਨੀ !
ਮੂੰਹੋਂ ਕੋਈ ਨਾ ਬੋਲੇ, ਨੀ ਅੜੀਓ ! ਮੂੰਹੋਂ ਕੋਈ ਨਾ ਬੋਲੇ ।
ਮੈਂ ਨੈਣਾਂ ਵਿਚ ਤੋਲਾਂ ਉਸ ਨੂੰ,
ਉਹ ਪਿਆ ਮੈਨੂੰ ਤੋਲੇ, ਨੀ ਅੜੀਓ ! ਉਹ ਪਿਆ ਮੈਨੂੰ ਤੋਲੇ ।
ਰੰਗ ਨੈਣਾਂ ਦਾ ਨੈਣਾਂ ਅੰਦਰ,
ਪ੍ਰੇਮ-ਲਲਾਰੀ ਘੋਲੇ, ਨੀ ਅੜੀਓ ! ਪ੍ਰੇਮ-ਲਲਾਰੀ ਘੋਲੇ ।
ਮੈਂ ਨਾ ਦੱਸਾਂ ਦਿਲ ਦੀ ਵੇਦਨ,
ਉਹ ਵੀ ਦਿਲ ਨਾ ਫੋਲੇ, ਨੀ ਅੜੀਓ ! ਉਹ ਵੀ ਦਿਲ ਨਾ ਫੋਲੇ ।
ਛੁਹ ਮਾਣਨ ਲਈ, ਜਾਂ ਮੈਂ ਦੌੜੀ,
ਕਿਸਮਤ ਹੋ ਗਈ ਕੋਲੇ, ਨੀ ਅੜੀਓ ! ਕਿਸਮਤ ਹੋ ਗਈ ਕੋਲੇ ।
ਖੁਲ੍ਹ ਗਈ ਅੱਖ ਤੇ ਸੌਂ ਗਿਆ ਸੁਪਨਾ,
ਓਹਲਾ ਕਰ ਲਿਆ ਢੋਲੇ, ਨੀ ਅੜੀਓ ! ਓਹਲਾ ਕਰ ਲਿਆ ਢੋਲੇ ।
ਰਿਹਾ ਅਧੂਰਾ, ਸੁਪਨਾ ਮੇਰਾ,
ਯਾਦ ਕਰਾਂ ਦਿਲ ਡੋਲੇ, ਨੀ ਅੜੀਓ ! ਯਾਦ ਕਰਾਂ ਦਿਲ ਡੋਲੇ ।
38. ਅੱਖੀਆਂ

ਅੱਖੀਆਂ ਵਿਚ, ਅੱਖੀਆਂ ਵਸ ਗਈਆਂ ।
ਉਹ ਅੱਖੀਆਂ, ਦਿਲ ਵਿਚ ਧਸ ਗਈਆਂ ।
ਅੱਖੀਆਂ ਦੀ ਪੂੰਜੀ, ਅੱਖੀਆਂ ਨੇ ।
ਮੈਂ ਸਾਂਭ ਸਾਂਭ ਕੇ ਰੱਖੀਆਂ ਨੇ ।
ਹੁਣ ਦਿਲ ਦੀ ਰੱਤ ਵਿਚ, ਰਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਉਹ ਅੱਖੀਆਂ, ਦਿਲ ਵਿਚ ਧਸ ਗਈਆਂ ।
ਅੱਖੀਆਂ ਦੀ ਪੂੰਜੀ, ਅੱਖੀਆਂ ਨੇ ।
ਮੈਂ ਸਾਂਭ ਸਾਂਭ ਕੇ ਰੱਖੀਆਂ ਨੇ ।
ਹੁਣ ਦਿਲ ਦੀ ਰੱਤ ਵਿਚ, ਰਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਇਹ ਅੱਖੀਆਂ, ਮੋਈਆਂ ਅੱਖੀਆਂ ਤੇ ।
ਜਦ ਸਦਕੇ ਹੋਈਆਂ ਅੱਖੀਆਂ ਤੇ ।
ਅੱਖੀਆਂ ਚੋਂ ਨੀਂਦਾਂ, ਨਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਜਦ ਸਦਕੇ ਹੋਈਆਂ ਅੱਖੀਆਂ ਤੇ ।
ਅੱਖੀਆਂ ਚੋਂ ਨੀਂਦਾਂ, ਨਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਅੱਖੀਆਂ ਸੰਗ, ਅੱਖੀਆਂ ਲੜੀਆਂ ਨੇ ।
ਮਛੀਆਂ ਕੁੰਡੀਆਂ ਵਿਚ, ਅੜੀਆਂ ਨੇ ।
ਜਦ ਰੋਂਦੀਆਂ ਅੱਖੀਆਂ, ਹਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਮਛੀਆਂ ਕੁੰਡੀਆਂ ਵਿਚ, ਅੜੀਆਂ ਨੇ ।
ਜਦ ਰੋਂਦੀਆਂ ਅੱਖੀਆਂ, ਹਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਹੁਣ ਦਿਲ, ਅੱਖੀਆਂ ਵਿਚ ਵਸਦਾ ਏ ।
ਦੁਨੀਆਂ ਨੂੰ ਭੇਦ ਨਾ, ਦਸਦਾ ਏ ।
ਹਨ ਦਿਲ ਦੀਆਂ ਮੁਸ਼ਕਾਂ, ਕਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਦੁਨੀਆਂ ਨੂੰ ਭੇਦ ਨਾ, ਦਸਦਾ ਏ ।
ਹਨ ਦਿਲ ਦੀਆਂ ਮੁਸ਼ਕਾਂ, ਕਸ ਗਈਆਂ ।
ਅੱਖੀਆਂ ਵਿਚ, ਅੱਖੀਆਂ…
ਅੱਖੀਆਂ ਨਹੀਂ, ਸਨ ਤਸਵੀਰਾਂ ਦੋ ।
ਇਸ ਦਿਲ ਦੀਆਂ, ਸਨ ਤਦਬੀਰਾਂ ਦੋ ।
ਗਲ ਦਿਲ ਦੀ, ਦਿਲ ਨੂੰ ਦਸ ਗਈਆਂ ।
ਅੱਖੀਆਂ ਵਿਚ, ਅੱਖੀਆਂ ਵਸ ਗਈਆਂ ।
39. ਮੈਂ ਨਹੀਂ ਤੱਕਣਾ
ਇਸ ਦਿਲ ਦੀਆਂ, ਸਨ ਤਦਬੀਰਾਂ ਦੋ ।
ਗਲ ਦਿਲ ਦੀ, ਦਿਲ ਨੂੰ ਦਸ ਗਈਆਂ ।
ਅੱਖੀਆਂ ਵਿਚ, ਅੱਖੀਆਂ ਵਸ ਗਈਆਂ ।
39. ਮੈਂ ਨਹੀਂ ਤੱਕਣਾ
ਕਿਸ ਵਲ ? ਉਸ ਵਲ, ਜਿਸ ਕੁਝ ਕੀਤਾ ।
ਸਭ ਕੁਝ ਮੇਰਾ, ਜਿਸ ਖੋਹ ਲੀਤਾ ।
ਭਾਵੇਂ ਪਲ ਵੀ, ਰਹਿ ਨਹੀਂ ਸਕਣਾ ।
ਮੈਂ ਨਹੀਂ ਤੱਕਣਾ ।
ਸਭ ਕੁਝ ਮੇਰਾ, ਜਿਸ ਖੋਹ ਲੀਤਾ ।
ਭਾਵੇਂ ਪਲ ਵੀ, ਰਹਿ ਨਹੀਂ ਸਕਣਾ ।
ਮੈਂ ਨਹੀਂ ਤੱਕਣਾ ।
ਕਿਸ ਵਲ ? ਉਸ ਵਲ, ਜਿਸ ਲੁਟ ਖੜਿਆ ।
ਜੋ ਦਿਸਦਾ ਨਹੀਂ, ਅੰਦਰ ਵੜਿਆ ।
ਅੰਦਰ ਤਕਣੋਂ, ਤਾਂ ਨਹੀਂ ਝਕਣਾ ।
ਮੈਂ ਨਹੀਂ ਤੱਕਣਾ ।
ਜੋ ਦਿਸਦਾ ਨਹੀਂ, ਅੰਦਰ ਵੜਿਆ ।
ਅੰਦਰ ਤਕਣੋਂ, ਤਾਂ ਨਹੀਂ ਝਕਣਾ ।
ਮੈਂ ਨਹੀਂ ਤੱਕਣਾ ।
ਕਿਸ ਵਲ ? ਉਸ ਵਲ, ਜਿਸ ਦੀਆਂ ਅੱਖੀਆਂ ।
ਅੱਖੀਆਂ ਵਿਚ ਮੈਂ, ਪਾ ਕੇ ਰੱਖੀਆਂ ।
ਅੱਖੀਆਂ ਤੋਂ ਅੱਖੀਆਂ ਨਹੀਂ ਅਕਣਾ ।
ਮੈਂ ਨਹੀਂ ਤੱਕਣਾ ।
ਅੱਖੀਆਂ ਵਿਚ ਮੈਂ, ਪਾ ਕੇ ਰੱਖੀਆਂ ।
ਅੱਖੀਆਂ ਤੋਂ ਅੱਖੀਆਂ ਨਹੀਂ ਅਕਣਾ ।
ਮੈਂ ਨਹੀਂ ਤੱਕਣਾ ।
ਕਿਸ ਵਲ ? ਉਸ ਵਲ, ਜਿਸ ਦੇ ਚਾਲੇ,
ਕਾਲੇ ਨਾਗ, ਲੜਾਉਣ ਵਾਲੇ ।
ਜਿਸ ਵੱਲੋਂ, ਔਖਾ ਦਿਲ ਡਕਣਾ ।
ਮੈਂ ਨਹੀਂ ਤੱਕਣਾ ।
ਕਾਲੇ ਨਾਗ, ਲੜਾਉਣ ਵਾਲੇ ।
ਜਿਸ ਵੱਲੋਂ, ਔਖਾ ਦਿਲ ਡਕਣਾ ।
ਮੈਂ ਨਹੀਂ ਤੱਕਣਾ ।
ਕਿਸ ਵਲ ? ਉਸ ਵਲ, ਜਿਸ ਕੁਝ ਕੀਤਾ ।
ਸਭ ਕੁਝ ਮੇਰਾ, ਜਿਸ ਖੋਹ ਲੀਤਾ ।
ਭਾਵੇਂ ਪਲ ਵੀ, ਰਹਿ ਨਹੀਂ ਸਕਣਾ ।
ਮੈਂ ਨਹੀਂ ਤੱਕਣਾ ।
40. ਫੁੱਲ ਤੋੜਦੀ ਨੂੰ
ਸਭ ਕੁਝ ਮੇਰਾ, ਜਿਸ ਖੋਹ ਲੀਤਾ ।
ਭਾਵੇਂ ਪਲ ਵੀ, ਰਹਿ ਨਹੀਂ ਸਕਣਾ ।
ਮੈਂ ਨਹੀਂ ਤੱਕਣਾ ।
40. ਫੁੱਲ ਤੋੜਦੀ ਨੂੰ
ਫੁੱਲ ਤੋੜਦੀਏ ! ਅੰਜਾਣ ਕੁੜੇ !
ਕਲੀਆਂ ਦੀਆਂ ਮਹਿਕਾਂ ਮਾਣਦੀਏ ।
ਨੀ ਕੁੜੀਏ ! ਜੋਬਨ-ਰੰਗ ਭਰੀਏ !
ਨੀ ! ਫੁੱਲ ਕਲੀਆਂ ਦੇ ਹਾਣਦੀਏ ।
ਕਲੀਆਂ ਦੀਆਂ ਮਹਿਕਾਂ ਮਾਣਦੀਏ ।
ਨੀ ਕੁੜੀਏ ! ਜੋਬਨ-ਰੰਗ ਭਰੀਏ !
ਨੀ ! ਫੁੱਲ ਕਲੀਆਂ ਦੇ ਹਾਣਦੀਏ ।
ਕਿਹੀ ਸੋਹਣੀ ਤੇਰੀ ਸੂਰਤ ਏ ?
ਕਲੀਆਂ ਸੰਗ ਮਿਲਦੀ ਜੁਲਦੀ ਏਂ ।
ਕਿਹੀ ਮਿੱਠੀ ਤੇਰੀ ਤੱਕਣੀ ਏ,
ਫੁੱਲਾਂ ਦੇ ਕੰਡੇ ਤੁਲਦੀ ਏਂ ।
ਕਲੀਆਂ ਸੰਗ ਮਿਲਦੀ ਜੁਲਦੀ ਏਂ ।
ਕਿਹੀ ਮਿੱਠੀ ਤੇਰੀ ਤੱਕਣੀ ਏ,
ਫੁੱਲਾਂ ਦੇ ਕੰਡੇ ਤੁਲਦੀ ਏਂ ।
ਨੀ ਕੀ ਜਾਣੇਂ ? ਤੂੰ ਅੱਲ੍ਹੜ ਏਂ,
ਕੀ ਹੁੰਦਾ ਪ੍ਰੇਮ ਪਿਆਰ ਕੁੜੇ !
ਤੂੰ ਜਾਗੇਂ ਪਈ ਪਰ ਸੁੱਤਾ ਏ,
ਤੇਰਾ ਸੁਪਨਾ-ਸੰਸਾਰ ਕੁੜੇ ।
ਕੀ ਹੁੰਦਾ ਪ੍ਰੇਮ ਪਿਆਰ ਕੁੜੇ !
ਤੂੰ ਜਾਗੇਂ ਪਈ ਪਰ ਸੁੱਤਾ ਏ,
ਤੇਰਾ ਸੁਪਨਾ-ਸੰਸਾਰ ਕੁੜੇ ।
ਫੁੱਲ ਕਲੀਆਂ ਤੈਨੂੰ ਤੱਕਦੇ ਨੇ,
ਤੇਰੇ ਤੇ ਹੱਸ ਹੱਸ ਮਰਦੇ ਨੇ ।
ਤੂੰ ਅੱਲ੍ਹੜ ਭੋਲੀ ਨਾ ਜਾਣੇਂ,
ਤੇਰੇ ਵਿਚ ਪ੍ਰੀਤਾਂ ਭਰਦੇ ਨੇ ।
ਤੇਰੇ ਤੇ ਹੱਸ ਹੱਸ ਮਰਦੇ ਨੇ ।
ਤੂੰ ਅੱਲ੍ਹੜ ਭੋਲੀ ਨਾ ਜਾਣੇਂ,
ਤੇਰੇ ਵਿਚ ਪ੍ਰੀਤਾਂ ਭਰਦੇ ਨੇ ।
ਤੂੰ ਫੁੱਲ ਕਲੀਆਂ ਵਿਚ ਖੇਡੇਂ ਨੀ !
ਫੁੱਲ ਕਲੀਆਂ ਵਿਚ ਫੁੱਲ ਕਲੀ ਬਣੀ ।
ਫੁੱਲ ਕਲੀਆਂ ਅੰਦਰ ਤੂੰ ਮਹਿਕੇਂ,
ਬਣ ਬਣ ਸਭਨਾਂ ਦੀ ਜਿੰਦ-ਕਣੀ ।
ਫੁੱਲ ਕਲੀਆਂ ਵਿਚ ਫੁੱਲ ਕਲੀ ਬਣੀ ।
ਫੁੱਲ ਕਲੀਆਂ ਅੰਦਰ ਤੂੰ ਮਹਿਕੇਂ,
ਬਣ ਬਣ ਸਭਨਾਂ ਦੀ ਜਿੰਦ-ਕਣੀ ।
ਰਾਹਾਂ ਵਿਚ ਫੁੱਲ-ਪਟਾਰੀ ਲੈ,
ਤੂੰ ਵੇਚਣ ਲਈ ਜਦ ਬਹਿੰਦੀ ਏਂ ।
ਦਿਲ ਤੇਰਾ, ਗੱਲਾਂ ਕਰਦਾ ਏ,
ਪਰ ਮੂੰਹੋਂ ਕੁਝ ਨਾ ਕਹਿੰਦੀ ਏਂ ।
ਤੂੰ ਵੇਚਣ ਲਈ ਜਦ ਬਹਿੰਦੀ ਏਂ ।
ਦਿਲ ਤੇਰਾ, ਗੱਲਾਂ ਕਰਦਾ ਏ,
ਪਰ ਮੂੰਹੋਂ ਕੁਝ ਨਾ ਕਹਿੰਦੀ ਏਂ ।
ਇਹ ਕੁਦਰਤ-ਰੂਪ ਸ਼ਰਾਬ ਭਰੀ,
ਬਣਿਆ ਹਰ ਫੁੱਲ ਪਿਆਲਾ ਨੀ ।
ਪੀ ਪੀ ਕੇ ਜਾਂਦੇ ਰਾਹੀਆਂ ਦਾ,
ਮਨ ਹੋ ਉਠਦਾ ਮਤਵਾਲਾ ਨੀ ।
ਬਣਿਆ ਹਰ ਫੁੱਲ ਪਿਆਲਾ ਨੀ ।
ਪੀ ਪੀ ਕੇ ਜਾਂਦੇ ਰਾਹੀਆਂ ਦਾ,
ਮਨ ਹੋ ਉਠਦਾ ਮਤਵਾਲਾ ਨੀ ।
ਹੈ ਦਿਸਦੀ ਤੇਰੇ ਚੇਹਰੇ ਤੇ,
ਨੱਚ ਰਹੀ ਜਵਾਨੀ ਫੁੱਲਾਂ ਦੀ ।
ਤੇਰੇ ਖੇੜੇ ਤੋਂ ਲੱਭਦੀ ਏ,
ਸਭ ਪਤਾ ਨਿਸ਼ਾਨੀ ਫੁੱਲਾਂ ਦੀ ।
ਨੱਚ ਰਹੀ ਜਵਾਨੀ ਫੁੱਲਾਂ ਦੀ ।
ਤੇਰੇ ਖੇੜੇ ਤੋਂ ਲੱਭਦੀ ਏ,
ਸਭ ਪਤਾ ਨਿਸ਼ਾਨੀ ਫੁੱਲਾਂ ਦੀ ।
ਹਾਸੇ ਤੇਰੇ ਵਿਚ ਸਚ ਆਖਾਂ,
ਵੇਖੇਂ ਨਾ ਖਿੜੀਆਂ ਕਲੀਆਂ ਨੇ ।
ਨੀ ! ਫੁੱਲ ਸਿੰਜਣ ਲਈ ਕੋਲ ਤੇਰੇ,
ਨੈਣਾਂ ਦੀਆਂ ਗੰਗਾ-ਜਲੀਆਂ ਨੇ ।
ਵੇਖੇਂ ਨਾ ਖਿੜੀਆਂ ਕਲੀਆਂ ਨੇ ।
ਨੀ ! ਫੁੱਲ ਸਿੰਜਣ ਲਈ ਕੋਲ ਤੇਰੇ,
ਨੈਣਾਂ ਦੀਆਂ ਗੰਗਾ-ਜਲੀਆਂ ਨੇ ।
ਅਜ ਯਾਦ ਤੇਰੀ ਲੈ ਜਾਵਾਂਗੇ,
ਤੂੰ ਹੱਸ ਕੇ ਦੇਵੀਂ ਫੁੱਲ ਕੁੜੇ ।
ਪਰ ਇਸ ਹਾਸੇ ਤੇ ਫੁੱਲਾਂ ਦਾ,
ਨਹੀਂ ਕੋਲ ਕਵੀ ਦੇ ਮੁੱਲ ਕੁੜੇ ।
ਤੂੰ ਹੱਸ ਕੇ ਦੇਵੀਂ ਫੁੱਲ ਕੁੜੇ ।
ਪਰ ਇਸ ਹਾਸੇ ਤੇ ਫੁੱਲਾਂ ਦਾ,
ਨਹੀਂ ਕੋਲ ਕਵੀ ਦੇ ਮੁੱਲ ਕੁੜੇ ।
ਇਉਂ ਅਮਰ-ਜੋਤ ਹੋ ਜਾਵੇਂਗੀ,
ਰਸੀਆਂ ਸੰਗ ਨੈਣ ਰਸਾ ਕੁੜੀਏ ।
ਫਿਰ ਕਾਲ ਜਾਲ ਦੀ ਚਿੰਤਾ ਨਹੀਂ,
ਪਈ ਜੀਵਨ ਅਮਰ ਬਿਤਾ ਕੁੜੀਏ ।
ਰਸੀਆਂ ਸੰਗ ਨੈਣ ਰਸਾ ਕੁੜੀਏ ।
ਫਿਰ ਕਾਲ ਜਾਲ ਦੀ ਚਿੰਤਾ ਨਹੀਂ,
ਪਈ ਜੀਵਨ ਅਮਰ ਬਿਤਾ ਕੁੜੀਏ ।
ਇਹ ਯਾਦ ਤੇਰੀ ਰਖ ਦਿਲ ਅੰਦਰ,
ਪਏ ਮਹਿਕ ਫੁੱਲਾਂ ਦੀ ਮਾਣਾਂਗੇ ।
ਇਹ ਹਾਸਾ ਤੇਰਾ ਵੇਖ ਵੇਖ,
ਦਿਲ ਅੰਦਰ ਬੈਠੀ ਜਾਣਾਂਗੇ ।
41. ਹੇ ਮੌਤ !
ਪਏ ਮਹਿਕ ਫੁੱਲਾਂ ਦੀ ਮਾਣਾਂਗੇ ।
ਇਹ ਹਾਸਾ ਤੇਰਾ ਵੇਖ ਵੇਖ,
ਦਿਲ ਅੰਦਰ ਬੈਠੀ ਜਾਣਾਂਗੇ ।
41. ਹੇ ਮੌਤ !
ਆਪਣੀ ਸੁਤੀ ਹੋਈ, ਦੁਨੀਆਂ ਜਗਾਣੀ ਏਂ ਅਜੇ ।
ਹਲਚਲੀ, ਸੋਚਾਂ ਖਿਆਲਾਂ ਵਿਚ ਪਾਣੀ ਏਂ ਅਜੇ ।
ਚਾਰ ਘੁੱਟ ਭਰ ਕੇ, ਖੁਮਾਰੀ ਵੀ ਚੜ੍ਹਾਣੀ ਏਂ ਅਜੇ ।
ਠਹਿਰ ਜਾ, ਕਾਹਲੀ ਨਾ ਪਉ,
ਦਿਲ ਘੋਲ ਕੇ ਚਲਦਾ ਹਾਂ ਮੈਂ ।
ਹਲਚਲੀ, ਸੋਚਾਂ ਖਿਆਲਾਂ ਵਿਚ ਪਾਣੀ ਏਂ ਅਜੇ ।
ਚਾਰ ਘੁੱਟ ਭਰ ਕੇ, ਖੁਮਾਰੀ ਵੀ ਚੜ੍ਹਾਣੀ ਏਂ ਅਜੇ ।
ਠਹਿਰ ਜਾ, ਕਾਹਲੀ ਨਾ ਪਉ,
ਦਿਲ ਘੋਲ ਕੇ ਚਲਦਾ ਹਾਂ ਮੈਂ ।
ਹੈ ਕਦੇ ਪੀਤੀ, ਨਾ ਐਪਰ, ਹੁਣ ਸਮੇਂ ਦੀ ਸਾਰ ਏ ।
ਧੁੰਦਲਾ ਗਹਿਰਾ ਜਿਹਾ, ਸਭ ਜਾਪਦਾ ਸੰਸਾਰ ਏ ।
ਵਾ ਵਰੋਲੇ, ਜਾਂ ਅਨ੍ਹੇਰੀ, ਸਾਹਮਣੇ ਗੁੱਬਾਰ ਏ ।
ਅੱਖ ਤਾਂ ਪੁਟ ਲੈਣ ਦੇ,
ਅੱਖ ਖੋਲ੍ਹ ਕੇ ਚਲਦਾ ਹਾਂ ਮੈਂ ।
ਧੁੰਦਲਾ ਗਹਿਰਾ ਜਿਹਾ, ਸਭ ਜਾਪਦਾ ਸੰਸਾਰ ਏ ।
ਵਾ ਵਰੋਲੇ, ਜਾਂ ਅਨ੍ਹੇਰੀ, ਸਾਹਮਣੇ ਗੁੱਬਾਰ ਏ ।
ਅੱਖ ਤਾਂ ਪੁਟ ਲੈਣ ਦੇ,
ਅੱਖ ਖੋਲ੍ਹ ਕੇ ਚਲਦਾ ਹਾਂ ਮੈਂ ।
ਹੈ ਗਵਾਚਾ, ਕੋਲ ਈ, ਦਿਲਦਾਰ ਤਾਂ ਲਭ ਲੈਣ ਦੇ ।
ਆਪਣੇ ਈ ਅੰਦਰੋਂ, ਸੰਸਾਰ ਤਾਂ ਲਭ ਲੈਣ ਦੇ ।
ਟੁੱਟ ਚੁੱਕੀ ਹੈ, ਜੋ ਉਹ, ਸੱਤਾਰ ਤਾਂ ਲਭ ਲੈਣ ਦੇ ।
ਗੀਤ ਇਕ ਦਿਲ-ਦਾਰ ਦਾ,
ਬਸ ਬੋਲ ਕੇ ਚਲਦਾ ਹਾਂ ਮੈਂ ।
ਆਪਣੇ ਈ ਅੰਦਰੋਂ, ਸੰਸਾਰ ਤਾਂ ਲਭ ਲੈਣ ਦੇ ।
ਟੁੱਟ ਚੁੱਕੀ ਹੈ, ਜੋ ਉਹ, ਸੱਤਾਰ ਤਾਂ ਲਭ ਲੈਣ ਦੇ ।
ਗੀਤ ਇਕ ਦਿਲ-ਦਾਰ ਦਾ,
ਬਸ ਬੋਲ ਕੇ ਚਲਦਾ ਹਾਂ ਮੈਂ ।
ਮੈਨੂੰ ਦਿਲ ਦੀ ਤੜਫਣੀ, ਤੜਫਾਣ ਦੀ ਵੀ ਲੋੜ ਏ ।
ਮੈਨੂੰ ਆਪਣੇ ਵਲਵਲੇ, ਮਛਰਾਣ ਦੀ ਵੀ ਲੋੜ ਏ ।
ਮੈਨੂੰ ਮੋਤੀ ਅੱਖੀਓਂ, ਉਛਲਾਣ ਦੀ ਵੀ ਲੋੜ ਏ ।
ਦਰਦ ਦੇ ਕੰਡੇ ਤੇ ਇਹ,
ਬਸ ਤੋਲ ਕੇ ਚਲਦਾ ਹਾਂ ਮੈਂ ।
ਮੈਨੂੰ ਆਪਣੇ ਵਲਵਲੇ, ਮਛਰਾਣ ਦੀ ਵੀ ਲੋੜ ਏ ।
ਮੈਨੂੰ ਮੋਤੀ ਅੱਖੀਓਂ, ਉਛਲਾਣ ਦੀ ਵੀ ਲੋੜ ਏ ।
ਦਰਦ ਦੇ ਕੰਡੇ ਤੇ ਇਹ,
ਬਸ ਤੋਲ ਕੇ ਚਲਦਾ ਹਾਂ ਮੈਂ ।
ਮੇਰੀ ਦੁਨੀਆਂ ਮੇਰੇ ਤੋਂ, ਪੁਛਦੀ ਪੁਛਾਂਦੀ ਏ ਪਈ ।
ਤੱਕਣੀ ਮੇਰੀ ਦਿਲਾਂ ਵਿਚ, ਬਾਤ ਪਾਂਦੀ ਏ ਪਈ ।
ਆਸ ਸੱਧਰ ਅੱਖੀਆਂ ਨੂੰ, ਰੰਗ ਲਾਂਦੀ ਏ ਪਈ ।
ਅੱਜ ਏਨ੍ਹਾਂ ਸਾਹਮਣੇ,
ਦਿਲ ਫੋਲ ਕੇ ਚਲਦਾ ਹਾਂ ਮੈਂ ।
ਤੱਕਣੀ ਮੇਰੀ ਦਿਲਾਂ ਵਿਚ, ਬਾਤ ਪਾਂਦੀ ਏ ਪਈ ।
ਆਸ ਸੱਧਰ ਅੱਖੀਆਂ ਨੂੰ, ਰੰਗ ਲਾਂਦੀ ਏ ਪਈ ।
ਅੱਜ ਏਨ੍ਹਾਂ ਸਾਹਮਣੇ,
ਦਿਲ ਫੋਲ ਕੇ ਚਲਦਾ ਹਾਂ ਮੈਂ ।
ਮੇਰੀ ਦੁਨੀਆਂ ਇਹ ਨਹੀਂ, ਦੁਨੀਆਂ ਮੇਰੀ ਕੋਈ ਹੋਰ ਏ ।।
ਓਸ ਦਾ ਵੀ ਰਾਹ ਉਹ, ਜਿੱਧਰ ਨੂੰ ਤੇਰੀ ਟੋਰ ਏ ।
ਹਾਂ, ਅਜੇ ਪਰ ਏਸ ਦੁਨੀਆਂ ਦਾ, ਨਾ ਲਥਾ ਲੋਰ ਏ ।
ਠਹਿਰ ਜਾ, ਭੁਖ ਲਾਹ ਲਵਾਂ,
ਮੂੰਹ ਚੋਲ ਕੇ ਚਲਦਾ ਹਾਂ ਮੈਂ ।
42. ਵਿਛੜਨ ਲਗਿਆਂ
ਓਸ ਦਾ ਵੀ ਰਾਹ ਉਹ, ਜਿੱਧਰ ਨੂੰ ਤੇਰੀ ਟੋਰ ਏ ।
ਹਾਂ, ਅਜੇ ਪਰ ਏਸ ਦੁਨੀਆਂ ਦਾ, ਨਾ ਲਥਾ ਲੋਰ ਏ ।
ਠਹਿਰ ਜਾ, ਭੁਖ ਲਾਹ ਲਵਾਂ,
ਮੂੰਹ ਚੋਲ ਕੇ ਚਲਦਾ ਹਾਂ ਮੈਂ ।
42. ਵਿਛੜਨ ਲਗਿਆਂ
ਛਾਤੀ ਅੰਦਰ, ਕੁਝ ਕੁਝ ਹੁੰਦਾ ।
ਕੀ ਕੁਝ ਹੁੰਦਾ ? ਕੋਈ ਨਾ ਜਾਣੇ ।
ਕਿਉਂ ਕੁਝ ਹੁੰਦਾ ? ਕੀ ਕੋਈ ਕਰਦਾ ?
ਵਿਛੜਨ ਲਗਿਆਂ ।
ਕੀ ਕੁਝ ਹੁੰਦਾ ? ਕੋਈ ਨਾ ਜਾਣੇ ।
ਕਿਉਂ ਕੁਝ ਹੁੰਦਾ ? ਕੀ ਕੋਈ ਕਰਦਾ ?
ਵਿਛੜਨ ਲਗਿਆਂ ।
ਹਸਣਾ ਰੋਣਾ, ਰੋਣਾ ਹਸਣਾ ।
ਸਭ ਕੁਝ ਦਸਣਾ, ਕੁਝ ਨਾ ਦਸਣਾ ।
ਬੋਲੀ ਅੰਦਰ, ਅੱਖੀਆਂ ਅੰਦਰ ।
ਕੁਝ ਕੁਝ ਹੁੰਦਾ, ਕੀ ਕੁਝ ਹੁੰਦਾ ?
ਵਿਛੜਨ ਲਗਿਆਂ ।
ਸਭ ਕੁਝ ਦਸਣਾ, ਕੁਝ ਨਾ ਦਸਣਾ ।
ਬੋਲੀ ਅੰਦਰ, ਅੱਖੀਆਂ ਅੰਦਰ ।
ਕੁਝ ਕੁਝ ਹੁੰਦਾ, ਕੀ ਕੁਝ ਹੁੰਦਾ ?
ਵਿਛੜਨ ਲਗਿਆਂ ।
ਲੰਮੀਆਂ ਰਾਤਾਂ, ਕਾਲੀਆਂ ਰਾਤਾਂ,
ਅੱਖੀਆਂ ਅੰਦਰ, ਆ ਆ ਵੱਸਣ ।
ਪਲ ਪਲ, ਫਨੀਅਰ ਬਣ ਕੇ ਡੱਸਣ ।
ਦਿਲ ਦੇ ਹੁੰਦਿਆਂ, ਦਿਲ ਨਹੀਂ ਲੱਭਦਾ,
ਵਿਛੜਨ ਲਗਿਆਂ ।
ਅੱਖੀਆਂ ਅੰਦਰ, ਆ ਆ ਵੱਸਣ ।
ਪਲ ਪਲ, ਫਨੀਅਰ ਬਣ ਕੇ ਡੱਸਣ ।
ਦਿਲ ਦੇ ਹੁੰਦਿਆਂ, ਦਿਲ ਨਹੀਂ ਲੱਭਦਾ,
ਵਿਛੜਨ ਲਗਿਆਂ ।
ਬੋਲੀ ਵਿਲਕੇ, ਅੱਖੀਆਂ ਬੋਲਣ ।
ਹਾੜ੍ਹੇ ਪਾ ਪਾ, ਤਕੜੀ ਤੋਲਣ ।
ਚੁਪ ਰਹਿਆਂ ਵੀ, ਆਖਿਆ ਜਾਵੇ ।
'ਜਾਣ ਨਹੀਂ ਦੇਣਾ', 'ਜਾਣ ਨਹੀਂ ਦੇਣਾ',
ਵਿਛੜਨ ਲਗਿਆਂ ।
ਹਾੜ੍ਹੇ ਪਾ ਪਾ, ਤਕੜੀ ਤੋਲਣ ।
ਚੁਪ ਰਹਿਆਂ ਵੀ, ਆਖਿਆ ਜਾਵੇ ।
'ਜਾਣ ਨਹੀਂ ਦੇਣਾ', 'ਜਾਣ ਨਹੀਂ ਦੇਣਾ',
ਵਿਛੜਨ ਲਗਿਆਂ ।
ਅੱਖੀਆਂ ਨੇੜੇ, ਦਿਲ ਵੀ ਨੇੜੇ ।
ਜਿੰਦਾਂ ਨੇੜੇ, ਸਧਰਾਂ ਨੇੜੇ ।
ਸਭ ਕੁਝ, ਨੇੜੇ ਨੇੜੇ ਹੁੰਦਾ ।
ਵਿਥਾਂ ਮਿਟਦੀਆਂ, ਪਲਕਾਂ ਅੰਦਰ,
ਵਿਛੜਨ ਲਗਿਆਂ ।
43. ਉਲਟ
ਜਿੰਦਾਂ ਨੇੜੇ, ਸਧਰਾਂ ਨੇੜੇ ।
ਸਭ ਕੁਝ, ਨੇੜੇ ਨੇੜੇ ਹੁੰਦਾ ।
ਵਿਥਾਂ ਮਿਟਦੀਆਂ, ਪਲਕਾਂ ਅੰਦਰ,
ਵਿਛੜਨ ਲਗਿਆਂ ।
43. ਉਲਟ
ਦੁਨੀਆਂ, ਹਾਸੇ ਨੂੰ ਅਪਣਾਵੇ,
ਮੈਂ ਹੰਝੂ ਅਪਣਾਵਾਂ ।
ਦੁਨੀਆਂ ਫੁੱਲ ਸੁੰਘੇ ਗਲ ਪਾਵੇ,
ਮੈਂ ਕੰਡੇ ਗਲ ਲਾਵਾਂ ।
ਜਗ ਤੋਂ ਉਲਟ ਟੋਰ ਹੈ ਮੇਰੀ,
ਮੰਜ਼ਲ ਵੀ ਹੈ ਵਖਰੀ ।
ਮੈਂ ਧੁੱਪਾਂ ਦਾ ਦਿਲ ਤੋਂ ਆਸ਼ਕ,
ਦੁਨੀਆਂ ਮੰਗਦੀ ਛਾਵਾਂ ।
ਦੁਨੀਆਂ ਜਿਧਰੋਂ, ਆਉਣਾ ਚਾਹੇ,
ਮੈਂ ਉਸ ਪਾਸੇ ਜਾਵਾਂ,
ਦੁਨੀਆਂ ਘੁੱਗ ਵਸੋਂ ਹੈ ਲਭਦੀ,
ਮੈਂ ਉਜੜੀਆਂ ਥਾਵਾਂ ।
ਉਜੜੇ ਥੇਹਾਂ ਅੰਦਰ ਮੇਰੀ,
ਦੁਨੀਆਂ ਅਸਲੀ ਵਸਦੀ ।
ਦੁਨੀਆਂ ਵੇਖ ਦੁਖਾਂ ਨੂੰ ਰੋਵੇ,
ਮੈਂ ਹੱਸਾਂ ਤੇ ਗਾਵਾਂ ।
ਦੁਨੀਆਂ ਮਰਨ ਉਤੇ ਅੱਖ ਭਰਦੀ,
'ਮੈਂ' ਜੰਮਣ ਤੇ ਕੁਰਲਾਵਾਂ ।
ਦੁਨੀਆਂ ਲੋੜੇ ਹਰ ਥਾਂ ਮਾਇਆ,
ਮੈਂ ਲੋੜਾਂ "ਹਰ-ਥਾਵਾਂ" ।
ਉਲਟੇ ਚਾਲੇ ਭਾਉਣ ਮੈਨੂੰ,
ਇਸ ਦੁਨੀਆਂ ਦੇ ਰਾਹ ਤੋਂ ।
ਦੁਨੀਆਂ ਮੇਰੇ ਪਿਛੇ ਪਿਛੇ,
ਮੈਂ ਕੰਨੀ ਕਤਰਾਵਾਂ ।
44. ਮੈਂ ਆਸ਼ਕ
ਮੈਂ ਹੰਝੂ ਅਪਣਾਵਾਂ ।
ਦੁਨੀਆਂ ਫੁੱਲ ਸੁੰਘੇ ਗਲ ਪਾਵੇ,
ਮੈਂ ਕੰਡੇ ਗਲ ਲਾਵਾਂ ।
ਜਗ ਤੋਂ ਉਲਟ ਟੋਰ ਹੈ ਮੇਰੀ,
ਮੰਜ਼ਲ ਵੀ ਹੈ ਵਖਰੀ ।
ਮੈਂ ਧੁੱਪਾਂ ਦਾ ਦਿਲ ਤੋਂ ਆਸ਼ਕ,
ਦੁਨੀਆਂ ਮੰਗਦੀ ਛਾਵਾਂ ।
ਦੁਨੀਆਂ ਜਿਧਰੋਂ, ਆਉਣਾ ਚਾਹੇ,
ਮੈਂ ਉਸ ਪਾਸੇ ਜਾਵਾਂ,
ਦੁਨੀਆਂ ਘੁੱਗ ਵਸੋਂ ਹੈ ਲਭਦੀ,
ਮੈਂ ਉਜੜੀਆਂ ਥਾਵਾਂ ।
ਉਜੜੇ ਥੇਹਾਂ ਅੰਦਰ ਮੇਰੀ,
ਦੁਨੀਆਂ ਅਸਲੀ ਵਸਦੀ ।
ਦੁਨੀਆਂ ਵੇਖ ਦੁਖਾਂ ਨੂੰ ਰੋਵੇ,
ਮੈਂ ਹੱਸਾਂ ਤੇ ਗਾਵਾਂ ।
ਦੁਨੀਆਂ ਮਰਨ ਉਤੇ ਅੱਖ ਭਰਦੀ,
'ਮੈਂ' ਜੰਮਣ ਤੇ ਕੁਰਲਾਵਾਂ ।
ਦੁਨੀਆਂ ਲੋੜੇ ਹਰ ਥਾਂ ਮਾਇਆ,
ਮੈਂ ਲੋੜਾਂ "ਹਰ-ਥਾਵਾਂ" ।
ਉਲਟੇ ਚਾਲੇ ਭਾਉਣ ਮੈਨੂੰ,
ਇਸ ਦੁਨੀਆਂ ਦੇ ਰਾਹ ਤੋਂ ।
ਦੁਨੀਆਂ ਮੇਰੇ ਪਿਛੇ ਪਿਛੇ,
ਮੈਂ ਕੰਨੀ ਕਤਰਾਵਾਂ ।
44. ਮੈਂ ਆਸ਼ਕ
ਮੈਂ, ਆਸ਼ਕ ਉਸ ਹੁਸਨ ਦਾ,
ਜਿਸ ਦੀ ਨਹੀਂ ਨੁਹਾਰ ।
ਜੋ ਫੁੱਲਾਂ ਵਿਚ ਖੇਡਦਾ,
ਬਣ ਬਣ ਕੇ ਮਹਿਕਾਰ ।
ਜੋ ਕਲੀਆਂ ਵਿਚ ਗੁਟਕਦਾ,
ਰੱਬੀ ਰੀਝਾਂ ਨਾਲ ।
ਜੋ ਨਦੀਆਂ ਵਿਚ ਉਛਲਦਾ,
ਬਣ ਬਣ ਲਹਿਰ ਉਛਾਲ ।
ਜੋ ਬਾਲਾਂ ਵਿਚ ਨੱਚਦਾ,
ਖੁਸ਼ ਹੋ ਭੋਲੇ ਭਾ ।
ਜੋ ਸੂਰਜ ਤੇ ਚੰਨ ਨੂੰ,
ਦੇਂਦਾ ਏ ਚਮਕਾ ।
ਜੋ ਕੋਇਲ ਦੀ ਕੂਕ ਤੇ,
ਲਹਿਰੇ ਹੋ ਹੋ ਰਾਗ ।
ਜੋ ਮੋਰਾਂ ਦੀ ਪੈਲ ਸੁਣ,
ਅਰਸ਼ੀਂ ਪੈਂਦਾ ਜਾਗ ।
ਜੋ ਭੰਬਟ ਦੀ ਰੀਝ ਨੂੰ,
ਦੇਂਦਾ ਲਾਟ ਬਣਾ ।
ਜੋ ਕਣੀਆਂ ਦਾ ਰੂਪ ਹੋ,
ਵਸਦਾ ਛਹਿਬਰ ਲਾ ।
ਹਰ ਥਾਂ ਅੱਖੀਆਂ ਮੇਰੀਆਂ,
ਕਰਨ ਉਸੇ ਦੀ ਭਾਲ ।
ਦਿਲ ਮੇਰਾ ਹੈ ਬੱਝਿਆ,
ਓਸ ਹੁਸਨ ਦੇ ਨਾਲ ।
45. ਤੇਰਾ ਘਰ !
ਜਿਸ ਦੀ ਨਹੀਂ ਨੁਹਾਰ ।
ਜੋ ਫੁੱਲਾਂ ਵਿਚ ਖੇਡਦਾ,
ਬਣ ਬਣ ਕੇ ਮਹਿਕਾਰ ।
ਜੋ ਕਲੀਆਂ ਵਿਚ ਗੁਟਕਦਾ,
ਰੱਬੀ ਰੀਝਾਂ ਨਾਲ ।
ਜੋ ਨਦੀਆਂ ਵਿਚ ਉਛਲਦਾ,
ਬਣ ਬਣ ਲਹਿਰ ਉਛਾਲ ।
ਜੋ ਬਾਲਾਂ ਵਿਚ ਨੱਚਦਾ,
ਖੁਸ਼ ਹੋ ਭੋਲੇ ਭਾ ।
ਜੋ ਸੂਰਜ ਤੇ ਚੰਨ ਨੂੰ,
ਦੇਂਦਾ ਏ ਚਮਕਾ ।
ਜੋ ਕੋਇਲ ਦੀ ਕੂਕ ਤੇ,
ਲਹਿਰੇ ਹੋ ਹੋ ਰਾਗ ।
ਜੋ ਮੋਰਾਂ ਦੀ ਪੈਲ ਸੁਣ,
ਅਰਸ਼ੀਂ ਪੈਂਦਾ ਜਾਗ ।
ਜੋ ਭੰਬਟ ਦੀ ਰੀਝ ਨੂੰ,
ਦੇਂਦਾ ਲਾਟ ਬਣਾ ।
ਜੋ ਕਣੀਆਂ ਦਾ ਰੂਪ ਹੋ,
ਵਸਦਾ ਛਹਿਬਰ ਲਾ ।
ਹਰ ਥਾਂ ਅੱਖੀਆਂ ਮੇਰੀਆਂ,
ਕਰਨ ਉਸੇ ਦੀ ਭਾਲ ।
ਦਿਲ ਮੇਰਾ ਹੈ ਬੱਝਿਆ,
ਓਸ ਹੁਸਨ ਦੇ ਨਾਲ ।
45. ਤੇਰਾ ਘਰ !
ਇਕ ਘਰ ਉਹ, ਜਿਥੋਂ ਤੂੰ ਆਇਓਂ ।
ਇਕ ਘਰ ਉਹ, ਜਿਸ ਵਿਚ ਵਸਾਇਓਂ ।
ਇਕ ਘਰ ਉਹ, ਜਿਸ ਵਿਚ ਵਸਾਇਓਂ ।
ਇਕ ਘਰ ਇਹ, ਜਿਸ ਵਿਚ ਹੈਂ ਰਹਿੰਦਾ ।
ਖਾਂਦਾ, ਸੌਂਦਾ, ਉਠਦਾ, ਬਹਿੰਦਾ ।
ਖਾਂਦਾ, ਸੌਂਦਾ, ਉਠਦਾ, ਬਹਿੰਦਾ ।
ਇਕ ਘਰ ਉਹ, ਜਿੱਥੇ ਦਿਲ ਤੇਰਾ ।
ਸਦਾ ਲਈ ਪਾ, ਬੈਠਾ ਡੇਰਾ ।
ਸਦਾ ਲਈ ਪਾ, ਬੈਠਾ ਡੇਰਾ ।
ਅਕਲ ਦੁੜਾ ਕੁਝ, ਬਿਨਾ ਵਿਚਾਰੇ ।
ਐਵੇਂ ਨਾ, ਹਫ਼ ਹਫ਼ ਕੇ ਮਰ ।
ਐਵੇਂ ਨਾ, ਹਫ਼ ਹਫ਼ ਕੇ ਮਰ ।
ਕਿਥੋਂ ਆਇਓਂ ? ਜਾਣਾ ਕਿਥੇ ?
ਤੇਰਾ ਅੰਤ ਟਿਕਾਣਾ ਕਿਥੇ ?
ਤੇਰਾ ਅੰਤ ਟਿਕਾਣਾ ਕਿਥੇ ?
ਕਿਸੇ ਘੜੀ ਤਾਂ ਸੋਚਿਆ ਕਰ ।
ਕੇਹੜਾ ਘਰ ਹੈ ? ਤੇਰਾ ਘਰ ?
46. ਓਹ ਹੁਸਨ
ਕੇਹੜਾ ਘਰ ਹੈ ? ਤੇਰਾ ਘਰ ?
46. ਓਹ ਹੁਸਨ
ਓਸ ਹੁਸਨ ਦੀ ਹੋਰ ਨੁਹਾਰ ।
ਖੇਤ ਬਾਜਰੇ ਦਾ ਲਹਿਰਾਵੇ,
ਵਿਚ ਵਿਚ ਬੂਰ ਮੁਸ਼ਕਿਆ ਭਰ ਕੇ ।
ਵਿਚ ਵਿਚ ਸਿੱਟੇ ਦਾਣਿਆਂ-ਗੁੱਧੇ,
ਖੇਤ ਵਿਚਾਲੇ, ਮਣ੍ਹਾ ਉਸਰਿਆ ।
ਉਸ ਉਤੇ ਬਹਿ ਹੁਸਨ ਅਨੋਖਾ,
ਗੀਤ ਦਰਦ ਦੇ ਗਾਵੇ ।
ਜੋ ਵਸ ਜਾਂਦੇ, ਦਿਲ ਦੇ ਅੰਦਰ ।
ਛੇੜਨ ਦਿਲ ਦੀ ਤਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਖੇਤ ਬਾਜਰੇ ਦਾ ਲਹਿਰਾਵੇ,
ਵਿਚ ਵਿਚ ਬੂਰ ਮੁਸ਼ਕਿਆ ਭਰ ਕੇ ।
ਵਿਚ ਵਿਚ ਸਿੱਟੇ ਦਾਣਿਆਂ-ਗੁੱਧੇ,
ਖੇਤ ਵਿਚਾਲੇ, ਮਣ੍ਹਾ ਉਸਰਿਆ ।
ਉਸ ਉਤੇ ਬਹਿ ਹੁਸਨ ਅਨੋਖਾ,
ਗੀਤ ਦਰਦ ਦੇ ਗਾਵੇ ।
ਜੋ ਵਸ ਜਾਂਦੇ, ਦਿਲ ਦੇ ਅੰਦਰ ।
ਛੇੜਨ ਦਿਲ ਦੀ ਤਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਸਾਦ ਮੁਰਾਦੀ ਚੁੰਨੀ ਸਿਰ ਤੇ,
ਵਾ ਵਿਚ ਪਈ ਲਹਿਰਾਵੇ ।
ਖੁਲ੍ਹੀਆਂ ਬਾਹਵਾਂ ਲੰਮਾ ਚੋਲਾ,
ਚਾਰ ਚੰਨ ਪਿਆ ਲਾਵੇ ।
ਲੀਰਾਂ ਲਮਕਣ, ਤਨ ਤੇ ਭਾਵੇਂ,
ਨੈਣੋਂ ਛਲਕੇ ਪਿਆਰ ।
ਨਾ ਪਾਊਡਰ ਨਾ ਬਿੰਦੀ ਸੁਰਖੀ,
ਨਾ ਕੋਈ ਹੋਰ ਸ਼ਿੰਗਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਵਾ ਵਿਚ ਪਈ ਲਹਿਰਾਵੇ ।
ਖੁਲ੍ਹੀਆਂ ਬਾਹਵਾਂ ਲੰਮਾ ਚੋਲਾ,
ਚਾਰ ਚੰਨ ਪਿਆ ਲਾਵੇ ।
ਲੀਰਾਂ ਲਮਕਣ, ਤਨ ਤੇ ਭਾਵੇਂ,
ਨੈਣੋਂ ਛਲਕੇ ਪਿਆਰ ।
ਨਾ ਪਾਊਡਰ ਨਾ ਬਿੰਦੀ ਸੁਰਖੀ,
ਨਾ ਕੋਈ ਹੋਰ ਸ਼ਿੰਗਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਦਿਲ ਬਣਿਆ ਭੌਰਾ ਓਸ ਫੁੱਲ ਦਾ,
ਇਸ ਭੌਰੇ ਨੂੰ ਓਹ ਨਹੀਂ ਭੁਲਦਾ ।
ਪਰਖਾਂ ਦੇ ਕੰਢੇ ਧਰ ਧਰ ਕੇ,
ਤੋਲ ਤੋਲ ਕੇ ਵੇਖ ਵੇਖ ਕੇ,
ਨਿਰਨਾ ਕੀਤਾ ਆਖਰ ਇਸ ਨੇ,
ਓਸ ਨਾਲ ਇਹ ਹੁਸਨ ਨ ਤੁਲਦਾ ।
ਨਿਰੀ ਬਣਾਉਟ ਨਿਰੀ ਚੰਚਲਤਾ,
ਹੁਸਨ ਮਾਂਗਵਾਂ, ਲਿਆ ਉਧਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਇਸ ਭੌਰੇ ਨੂੰ ਓਹ ਨਹੀਂ ਭੁਲਦਾ ।
ਪਰਖਾਂ ਦੇ ਕੰਢੇ ਧਰ ਧਰ ਕੇ,
ਤੋਲ ਤੋਲ ਕੇ ਵੇਖ ਵੇਖ ਕੇ,
ਨਿਰਨਾ ਕੀਤਾ ਆਖਰ ਇਸ ਨੇ,
ਓਸ ਨਾਲ ਇਹ ਹੁਸਨ ਨ ਤੁਲਦਾ ।
ਨਿਰੀ ਬਣਾਉਟ ਨਿਰੀ ਚੰਚਲਤਾ,
ਹੁਸਨ ਮਾਂਗਵਾਂ, ਲਿਆ ਉਧਾਰ ।
ਓਸ ਹੁਸਨ ਦੀ ਹੋਰ ਨੁਹਾਰ ।
ਚਿੜੀਆਂ ਤੋਤੇ ਹੋਕਣ ਵਾਲਾ,
ਹੁਸਨ ਰਾਗ ਦਾ ਭਰਿਆ ।
ਵਸਿਆ ਹੋਇਆ ਏ ਦਿਲ ਅੰਦਰ ।
ਦਿਲ ਓਦੋਂ ਦਾ ਠਰਿਆ ।
ਜਦ ਵੀ ਹੁਸਨ ਮਾਂਗਵਾਂ ਤਕਾਂ,
ਇਹ ਬਣਾਉਟ ਨਿਰੀ ਚੰਚਲਤਾ ।
ਅੱਖੀਆਂ ਅੱਗੇ, ਆਣ ਖਲੋਵੇ,
ਦਿਲ ਵਿਚ ਵਸਦੇ ਓਸ ਹੁਸਨ ਨੂੰ,
ਵੇਖਾਂ ਝਾਤੀ ਮਾਰ ।
ਦਿਲ ਬੋਲੇ, ਲੂੰ ਲੂੰ ਪਿਆ ਬੋਲੇ,
ਇਹ ਨਹੀਂ ਉਹ ਹੈ ਹੁਸਨ ਅਨੋਖਾ !
ਜਿਸ ਦੀ ਮੈਨੂੰ ਚਿਰ ਦੀ ਸਾਰ ।
ਓਸ ਹੁਸਨ ਦੀ ਹੋਰ ਨੁਹਾਰ ।
47. ਬਾਲ ਪੁਜਾਰੀ
ਹੁਸਨ ਰਾਗ ਦਾ ਭਰਿਆ ।
ਵਸਿਆ ਹੋਇਆ ਏ ਦਿਲ ਅੰਦਰ ।
ਦਿਲ ਓਦੋਂ ਦਾ ਠਰਿਆ ।
ਜਦ ਵੀ ਹੁਸਨ ਮਾਂਗਵਾਂ ਤਕਾਂ,
ਇਹ ਬਣਾਉਟ ਨਿਰੀ ਚੰਚਲਤਾ ।
ਅੱਖੀਆਂ ਅੱਗੇ, ਆਣ ਖਲੋਵੇ,
ਦਿਲ ਵਿਚ ਵਸਦੇ ਓਸ ਹੁਸਨ ਨੂੰ,
ਵੇਖਾਂ ਝਾਤੀ ਮਾਰ ।
ਦਿਲ ਬੋਲੇ, ਲੂੰ ਲੂੰ ਪਿਆ ਬੋਲੇ,
ਇਹ ਨਹੀਂ ਉਹ ਹੈ ਹੁਸਨ ਅਨੋਖਾ !
ਜਿਸ ਦੀ ਮੈਨੂੰ ਚਿਰ ਦੀ ਸਾਰ ।
ਓਸ ਹੁਸਨ ਦੀ ਹੋਰ ਨੁਹਾਰ ।
47. ਬਾਲ ਪੁਜਾਰੀ
ਪਿੰਡੋਂ ਹਟਵਾਂ ਇਕ ਪਾਸੇ,
ਤੂਤਾਂ ਦੀ ਝੰਗੀ ਅੰਦਰ ।
ਰੰਗਾਂ ਵਿੱਚ ਵਸਦਾ ਡਿੱਠਾ,
ਰੱਬ ਦੀ ਕੁਦਰਤ ਦਾ ਮੰਦਰ ।
ਤੂਤਾਂ ਦੀ ਝੰਗੀ ਅੰਦਰ ।
ਰੰਗਾਂ ਵਿੱਚ ਵਸਦਾ ਡਿੱਠਾ,
ਰੱਬ ਦੀ ਕੁਦਰਤ ਦਾ ਮੰਦਰ ।
ਸੰਘਣੀ ਹਰਿਔਲੀ ਠੰਡੀ,
ਠੰਢ ਵੰਡਦੀ ਪਈ ਦੁਪਹਿਰੇ ।
ਇਕ ਭੋਲਾ ਭਾਲਾ ਜੋਗੀ,
ਉਸ ਅੰਦਰ ਲੁੱਟੇ ਲਹਿਰੇ ।
ਠੰਢ ਵੰਡਦੀ ਪਈ ਦੁਪਹਿਰੇ ।
ਇਕ ਭੋਲਾ ਭਾਲਾ ਜੋਗੀ,
ਉਸ ਅੰਦਰ ਲੁੱਟੇ ਲਹਿਰੇ ।
ਗਾਧੀ ਦੇ ਉਤੇ ਆਸਨ,
ਹੱਥਾਂ ਵਿਚ ਲਈ ਪਰਾਣੀ ।
ਇਕੋ ਇਕ ਤੇੜ ਲੰਗੋਟੀ,
ਉਮਰਾ ਵੀ ਬਾਲ ਅੰਜਾਣੀ ।
ਹੱਥਾਂ ਵਿਚ ਲਈ ਪਰਾਣੀ ।
ਇਕੋ ਇਕ ਤੇੜ ਲੰਗੋਟੀ,
ਉਮਰਾ ਵੀ ਬਾਲ ਅੰਜਾਣੀ ।
ਦੇਹ ਧੂੜ ਧਪੇ ਦੀ ਗੁੱਧੀ,
ਵਾਹ ਅਜਬ 'ਬਿਭੂਤੀ ਮੱਲੀ' ।
ਉਹ ਕੁਦਰਤ ਨੂੰ ਪਿਆ ਪੂਜੇ,
ਦੋ 'ਧੌਲ ਵਜਾਵਣ ਟੱਲੀ' ।
ਵਾਹ ਅਜਬ 'ਬਿਭੂਤੀ ਮੱਲੀ' ।
ਉਹ ਕੁਦਰਤ ਨੂੰ ਪਿਆ ਪੂਜੇ,
ਦੋ 'ਧੌਲ ਵਜਾਵਣ ਟੱਲੀ' ।
ਝੰਡ ਵਾਂਗ ਖਿਆਲਾਂ ਖੁਲ੍ਹੀ,
ਕੱਕੀ ਤੇ ਭੰਬਲਿਆਲੀ ।
ਅੱਖਾਂ ਵਿਚ ਭੋਲੀ ਮਸਤੀ,
ਜਾਵੇ ਨਾ ਮੂਲ ਸੰਭਾਲੀ ।
ਕੱਕੀ ਤੇ ਭੰਬਲਿਆਲੀ ।
ਅੱਖਾਂ ਵਿਚ ਭੋਲੀ ਮਸਤੀ,
ਜਾਵੇ ਨਾ ਮੂਲ ਸੰਭਾਲੀ ।
ਟਿੰਡਾਂ ਬਣ ਅਰਘੇ ਡੁਲ੍ਹਣ,
ਕੁਦਰਤ ਨੂੰ ਪਾਣੀ ਚਾੜ੍ਹੇ ।
ਮੋਤੀ ਬਣ ਪਾਣੀ ਵੱਸੇ,
ਉਹ ਆਪਣੀ ਕਰਣੀ ਤਾੜੇ ।
ਕੁਦਰਤ ਨੂੰ ਪਾਣੀ ਚਾੜ੍ਹੇ ।
ਮੋਤੀ ਬਣ ਪਾਣੀ ਵੱਸੇ,
ਉਹ ਆਪਣੀ ਕਰਣੀ ਤਾੜੇ ।
'ਬੱਗੇ' ਦੀ ਪੂਛ ਮਰੋੜੇ,
'ਗੋਰੇ ਨੂੰ' ਦਏ ਹੁਸ਼ਿਆਰੀ ।
'ਤੱਤਾ ਤੱਤਾ' ਵੀ ਆਖੇ,
ਪਲ ਪਲ ਪਿਛੋਂ ਟਿਚਕਾਰੀ ।
'ਗੋਰੇ ਨੂੰ' ਦਏ ਹੁਸ਼ਿਆਰੀ ।
'ਤੱਤਾ ਤੱਤਾ' ਵੀ ਆਖੇ,
ਪਲ ਪਲ ਪਿਛੋਂ ਟਿਚਕਾਰੀ ।
ਗਾਧੀ ਤੇ ਹੂਟੇ ਲੈਂਦਾ,
ਬੈਠਾ ਹਦਵਾਣਾ ਖਾਵੇ ।
ਦਿਲ ਧੂਹਵੇ ਉਸ ਦੀ "ਬੋਲੀ"
ਉਹ ਮਾਹੀਆ "ਬਾਲੋ" ਗਾਵੇ ।
ਬੈਠਾ ਹਦਵਾਣਾ ਖਾਵੇ ।
ਦਿਲ ਧੂਹਵੇ ਉਸ ਦੀ "ਬੋਲੀ"
ਉਹ ਮਾਹੀਆ "ਬਾਲੋ" ਗਾਵੇ ।
ਬਲਦਾਂ ਦੇ ਗਲ ਵਿਚ ਘੁੰਗਰੂ,
ਪਏ ਉਸ ਦੇ ਦਿਲ ਤੇ ਵੱਜਣ ।
ਪਏ ਰਾਗ ਹਰਟ ਚੋਂ ਨਿਕਲਣ,
ਸੁਣ ਸੁਣ ਕੇ ਕੰਨ ਨਾ ਰੱਜਣ ।
ਪਏ ਉਸ ਦੇ ਦਿਲ ਤੇ ਵੱਜਣ ।
ਪਏ ਰਾਗ ਹਰਟ ਚੋਂ ਨਿਕਲਣ,
ਸੁਣ ਸੁਣ ਕੇ ਕੰਨ ਨਾ ਰੱਜਣ ।
ਕੁੱਤਾ ਵੀ ਟਕ ਟਕ ਕਰ ਕੇ,
'ਗੁਰ' 'ਗੁਰ' ਤੇ ਪੂਰਾ ਝਾੜੇ ।
ਉਹ ਭੁਲਦਾ ਮੂਲ ਨਾ ਮੈਨੂੰ,
ਜੋ ਡਿੱਠਾ ਓਸ ਦਿਹਾੜੇ ।
'ਗੁਰ' 'ਗੁਰ' ਤੇ ਪੂਰਾ ਝਾੜੇ ।
ਉਹ ਭੁਲਦਾ ਮੂਲ ਨਾ ਮੈਨੂੰ,
ਜੋ ਡਿੱਠਾ ਓਸ ਦਿਹਾੜੇ ।
ਰੇਸ਼ਮ ਦੇ ਪਲਣਿਆਂ ਉੱਤੇ,
ਤਰਸਨ ਪਏ ਜਿਸ ਨੂੰ ਰਾਣੇ ।
ਗਾਧੀ ਤੇ, ਓਸੇ ਸੁਖ ਨੂੰ,
ਪਿਆ ਬਾਲ ਪੁਜਾਰੀ ਮਾਣੇ ।
48. ਜਾਦੂ-ਗੀਤ
ਤਰਸਨ ਪਏ ਜਿਸ ਨੂੰ ਰਾਣੇ ।
ਗਾਧੀ ਤੇ, ਓਸੇ ਸੁਖ ਨੂੰ,
ਪਿਆ ਬਾਲ ਪੁਜਾਰੀ ਮਾਣੇ ।
48. ਜਾਦੂ-ਗੀਤ
ਕੱਲੀ ਬੈਠ ਕੂਲ੍ਹ ਦੇ ਕੰਢੇ
ਇਕ ਕਸ਼ਮੀਰਨ ਗਾਵੇ,
ਲੈਅ ਉਸ ਦੀ ਲਹਿਰਾਂ ਦੇ ਅੰਦਰ,
ਭਰਦੀ ਜਾਇ ਜਵਾਨੀ ।
ਇਕ ਕਸ਼ਮੀਰਨ ਗਾਵੇ,
ਲੈਅ ਉਸ ਦੀ ਲਹਿਰਾਂ ਦੇ ਅੰਦਰ,
ਭਰਦੀ ਜਾਇ ਜਵਾਨੀ ।
'ਕੁਦਰਤ' ਜੋਗਣ ਰੂਪ ਧਾਰ ਕੇ,
ਮਾਨੋਂ ਬੀਨ ਵਜਾਵੇ,
ਪੱਥਰਾਂ ਅੰਦਰ ਧਸਦੀ ਜਾਵੇ,
ਸੁਰ ਉਸ ਦੀ ਮਸਤਾਨੀ ।
ਮਾਨੋਂ ਬੀਨ ਵਜਾਵੇ,
ਪੱਥਰਾਂ ਅੰਦਰ ਧਸਦੀ ਜਾਵੇ,
ਸੁਰ ਉਸ ਦੀ ਮਸਤਾਨੀ ।
ਕੋਮਲ ਗਲੇ ਉਦ੍ਹੇ ਵਿਚ ਆ ਕੇ,
ਰਾਗ ਹੁਲਾਰਾ ਖਾਵੇ,
ਨਾਲ ਗੀਤ ਦੇ ਨੱਚਦੀ ਜਾਪੇ
ਉਸ ਦੇ ਗਲ ਦੀ ਗਾਨੀ ।
ਰਾਗ ਹੁਲਾਰਾ ਖਾਵੇ,
ਨਾਲ ਗੀਤ ਦੇ ਨੱਚਦੀ ਜਾਪੇ
ਉਸ ਦੇ ਗਲ ਦੀ ਗਾਨੀ ।
ਜਾਦੂ ਇਕ ਪਿਆ ਪਾਣੀ ਨੂੰ
ਅਪਣੇ ਨਾਲ ਨਚਾਵੇ,
ਗੀਤ ਕੂਲ੍ਹ ਦੀ ਮਸਤੀ ਅੰਦਰ,
ਰਲ ਮਿਲ ਗਈ ਰਵਾਨੀ ।
ਅਪਣੇ ਨਾਲ ਨਚਾਵੇ,
ਗੀਤ ਕੂਲ੍ਹ ਦੀ ਮਸਤੀ ਅੰਦਰ,
ਰਲ ਮਿਲ ਗਈ ਰਵਾਨੀ ।
ਗਾ ਗਾ ਕੇ ਉਹ ਸੁਹਣੀ ਝੂਮੇਂ,
ਝੁਮਣ ਨਾਲ ਨਜ਼ਾਰੇ,
ਪਰਬਤ ਦੇ ਕੰਨਾਂ ਵਿੱਚ ਉਸ ਦੇ
'ਗੀਤ' ਗੂੰਜਦੇ ਜਾ ਕੇ ।
ਝੁਮਣ ਨਾਲ ਨਜ਼ਾਰੇ,
ਪਰਬਤ ਦੇ ਕੰਨਾਂ ਵਿੱਚ ਉਸ ਦੇ
'ਗੀਤ' ਗੂੰਜਦੇ ਜਾ ਕੇ ।
ਲਹਿਰ ਓਸ ਦੇ ਕੋਮਲ ਦਿਲ ਦੀ
ਛੱਲ ਬਣ ਘੁੰਮਰ ਮਾਰੇ,
ਗੀਤ ਓਸ ਦਾ ਵਹਿੰਦਾ ਜਾਵੇ,
ਪਾਣੀ ਨੂੰ ਗਲ ਲਾ ਕੇ ।
ਛੱਲ ਬਣ ਘੁੰਮਰ ਮਾਰੇ,
ਗੀਤ ਓਸ ਦਾ ਵਹਿੰਦਾ ਜਾਵੇ,
ਪਾਣੀ ਨੂੰ ਗਲ ਲਾ ਕੇ ।
ਸੁਰ ਅੰਦਰ ਖੀਵੀ ਹੋ ਹੋ ਕੇ
ਵਾ ਵੀ ਲਏ ਹੁਲਾਰੇ,
ਧੜਕ ਉੱਠੀ ਵਣ ਤ੍ਰਿਣ ਦੀ ਛਾਤੀ
ਜਦ ਉਹ ਟੁਰ ਪਈ ਗਾ ਕੇ ।
49. ਨਾਚ
ਵਾ ਵੀ ਲਏ ਹੁਲਾਰੇ,
ਧੜਕ ਉੱਠੀ ਵਣ ਤ੍ਰਿਣ ਦੀ ਛਾਤੀ
ਜਦ ਉਹ ਟੁਰ ਪਈ ਗਾ ਕੇ ।
49. ਨਾਚ
ਵਹਿੰਦੀ ਝਨਾਂ ਦੀ ਹਿੱਕ ਤੇ,
ਮੈਂ ਇਸ਼ਕ ਨੱਚਦਾ ਵੇਖਿਆ,
ਪੈਰਾਂ ਚਿ ਬੱਧੇ ਘੁੰਗਰੂ,
ਕੁਝ ਸਿਦਕ ਦੇ ਕੁਝ ਸਿੱਕ ਦੇ,
ਗਾਉਂਦਾ ਅਨੋਖਾ ਰਾਗ ਸੀ,
ਆਸ਼ਕ ਹੀ ਜਿਸ ਨੂੰ ਸਮਝਦੇ,
'ਸੋਹਣੀ' ਹੀ ਜਿਸ ਨੂੰ ਜਾਣਦੀ,
ਜੋ ਸੀ 'ਸਲੇਟੀ' ਗਾਂਵਿਆ,
ਪੱਤਨ ਤੋਂ ਬੇੜੀ ਠੇਲ੍ਹ ਕੇ,
ਨੈਣਾਂ ਚਿ 'ਨੈਣ ਰਲਾਂਦਿਆਂ',
ਬੇਲੇ ਚਿ 'ਬੋਲੀ ਪਾਂਦਿਆਂ',
ਪੈਰੋਂ ਜੋ ਉਸ ਦੇ ਨਚਦਿਆਂ,
ਉਠਦਾ ਅਨੋਖਾ ਤਾਲ ਸੀ,
ਸੋਹਣੀ ਦੀ ਸੀ ਦਿਲ ਧੜਕਣੀ,
ਜਾਂ ਮਚਲਦਾ ਮਹੀਂਵਾਲ ਸੀ ।
ਉਹ 'ਨਾਚ' ਉਸ ਦਾ ਵੇਖ ਕੇ,
ਉਹ 'ਰਾਗ' ਉਸ ਦਾ ਸੁਣਦਿਆਂ,
ਇਕ 'ਲਹਿਰ' ਅੰਦਰ ਆ ਗਈ,
ਮੈਂ ਮਸਤ ਖੀਵਾ ਹੋ ਗਿਆ,
'ਨੱਚਣ ਤੇ ਗਾਵਣ ਲਗ ਪਿਆ ।'
50. ਮੇਰਾ ਦੇਸ
ਮੈਂ ਇਸ਼ਕ ਨੱਚਦਾ ਵੇਖਿਆ,
ਪੈਰਾਂ ਚਿ ਬੱਧੇ ਘੁੰਗਰੂ,
ਕੁਝ ਸਿਦਕ ਦੇ ਕੁਝ ਸਿੱਕ ਦੇ,
ਗਾਉਂਦਾ ਅਨੋਖਾ ਰਾਗ ਸੀ,
ਆਸ਼ਕ ਹੀ ਜਿਸ ਨੂੰ ਸਮਝਦੇ,
'ਸੋਹਣੀ' ਹੀ ਜਿਸ ਨੂੰ ਜਾਣਦੀ,
ਜੋ ਸੀ 'ਸਲੇਟੀ' ਗਾਂਵਿਆ,
ਪੱਤਨ ਤੋਂ ਬੇੜੀ ਠੇਲ੍ਹ ਕੇ,
ਨੈਣਾਂ ਚਿ 'ਨੈਣ ਰਲਾਂਦਿਆਂ',
ਬੇਲੇ ਚਿ 'ਬੋਲੀ ਪਾਂਦਿਆਂ',
ਪੈਰੋਂ ਜੋ ਉਸ ਦੇ ਨਚਦਿਆਂ,
ਉਠਦਾ ਅਨੋਖਾ ਤਾਲ ਸੀ,
ਸੋਹਣੀ ਦੀ ਸੀ ਦਿਲ ਧੜਕਣੀ,
ਜਾਂ ਮਚਲਦਾ ਮਹੀਂਵਾਲ ਸੀ ।
ਉਹ 'ਨਾਚ' ਉਸ ਦਾ ਵੇਖ ਕੇ,
ਉਹ 'ਰਾਗ' ਉਸ ਦਾ ਸੁਣਦਿਆਂ,
ਇਕ 'ਲਹਿਰ' ਅੰਦਰ ਆ ਗਈ,
ਮੈਂ ਮਸਤ ਖੀਵਾ ਹੋ ਗਿਆ,
'ਨੱਚਣ ਤੇ ਗਾਵਣ ਲਗ ਪਿਆ ।'
50. ਮੇਰਾ ਦੇਸ
ਕੁਦਰਤ ਕੀਲੀ ਜਿਸ ਦੀਆਂ ਜੂਹਾਂ,
ਰਾਗ ਬੰਨ੍ਹਿਆ ਜਿਸ ਦੇ ਖੂਹਾਂ,
ਜਿਸ ਦਾ 'ਮਾਹੀਆ' ਪਾਵੇ ਧੂਹਾਂ,
ਜਿਸ ਵਿੱਚ ਨ੍ਹਾ ਨ੍ਹਾ ਨਿਖਰਨ ਰੂਹਾਂ,
ਜਿਸਦਾ ਅੰਮ੍ਰਿਤ ਤੋਂ ਵਧ ਪਾਣੀ,
ਜਿਸ ਦੀ ਹਰ ਇਕ 'ਜਾਈ ਰਾਣੀ ।'
ਰਾਗ ਬੰਨ੍ਹਿਆ ਜਿਸ ਦੇ ਖੂਹਾਂ,
ਜਿਸ ਦਾ 'ਮਾਹੀਆ' ਪਾਵੇ ਧੂਹਾਂ,
ਜਿਸ ਵਿੱਚ ਨ੍ਹਾ ਨ੍ਹਾ ਨਿਖਰਨ ਰੂਹਾਂ,
ਜਿਸਦਾ ਅੰਮ੍ਰਿਤ ਤੋਂ ਵਧ ਪਾਣੀ,
ਜਿਸ ਦੀ ਹਰ ਇਕ 'ਜਾਈ ਰਾਣੀ ।'
ਜਿਸ ਦਾ ਸਾਦ ਮੁਰਾਦਾ ਵੇਸ,
ਉਹ ਦੁਨੀਆਂ ਵਿੱਚ ਮੇਰਾ ਦੇਸ ।
ਉਹ ਦੁਨੀਆਂ ਵਿੱਚ ਮੇਰਾ ਦੇਸ ।
'ਗੁੱਡੀਆਂ' ਅਤੇ 'ਪਟੋਲਿਆਂ' ਅੰਦਰ,
'ਗੀਤਾਂ' ਅੰਦਰ 'ਢੋਲਿਆਂ' ਅੰਦਰ,
'ਝਾਂਜਰ' ਦੀਆਂ ਛਣਕਾਰਾਂ ਅੰਦਰ,
'ਚਾਟੀ' ਦੀਆਂ ਘੁਮਕਾਰਾਂ ਅੰਦਰ,
'ਕਿਕਲੀਆਂ' ਦੇ ਤਾਲਾਂ ਅੰਦਰ,
ਖੇਹਨੂੰ ਅੰਦਰ ਥਾਲਾਂ ਅੰਦਰ,
ਖੇਡੇ ਜਿਸ ਵਿਚ ਬਾਲ ਵਰੇਸ਼,
ਉਹ ਦੁਨੀਆਂ ਵਿੱਚ ਮੇਰਾ ਦੇਸ ।
'ਗੀਤਾਂ' ਅੰਦਰ 'ਢੋਲਿਆਂ' ਅੰਦਰ,
'ਝਾਂਜਰ' ਦੀਆਂ ਛਣਕਾਰਾਂ ਅੰਦਰ,
'ਚਾਟੀ' ਦੀਆਂ ਘੁਮਕਾਰਾਂ ਅੰਦਰ,
'ਕਿਕਲੀਆਂ' ਦੇ ਤਾਲਾਂ ਅੰਦਰ,
ਖੇਹਨੂੰ ਅੰਦਰ ਥਾਲਾਂ ਅੰਦਰ,
ਖੇਡੇ ਜਿਸ ਵਿਚ ਬਾਲ ਵਰੇਸ਼,
ਉਹ ਦੁਨੀਆਂ ਵਿੱਚ ਮੇਰਾ ਦੇਸ ।
'ਹੀਰ' ਜਿਦ੍ਹੇ ਵਿਚ ਹਸ ਹਸ ਵੱਸੀ,
ਜਿਸ ਦੀ ਦੌਲਤ 'ਸੋਹਣੀ' 'ਸੱਸੀ',
ਜਿਸਦਾ ਇਸ਼ਕ ਝਨਾਂ ਦੀਆਂ ਲਹਿਰਾਂ,
ਜਿਸਦਾ 'ਜੋਬਨ' ਵਾਂਙ ਦੁਪਹਿਰਾਂ,
'ਛਾਤੀ' ਜਿਸ ਦੀ ਢਾਲਾਂ ਵਰਗੀ,
'ਅੰਸ' ਜਿਦ੍ਹੀ ਹੈ ਲਾਲਾਂ ਵਰਗੀ,
'ਅਣਖ' ਜਿਦ੍ਹੀ ਹੈ ਬਣੀ ਫ਼ੌਲਾਦੀ,
ਜਿਸ ਤੇ ਰੱਖਦੀ ਅੱਖ 'ਅਜ਼ਾਦੀ',
ਜਿਸ ਦੀ ਦੌਲਤ 'ਸੋਹਣੀ' 'ਸੱਸੀ',
ਜਿਸਦਾ ਇਸ਼ਕ ਝਨਾਂ ਦੀਆਂ ਲਹਿਰਾਂ,
ਜਿਸਦਾ 'ਜੋਬਨ' ਵਾਂਙ ਦੁਪਹਿਰਾਂ,
'ਛਾਤੀ' ਜਿਸ ਦੀ ਢਾਲਾਂ ਵਰਗੀ,
'ਅੰਸ' ਜਿਦ੍ਹੀ ਹੈ ਲਾਲਾਂ ਵਰਗੀ,
'ਅਣਖ' ਜਿਦ੍ਹੀ ਹੈ ਬਣੀ ਫ਼ੌਲਾਦੀ,
ਜਿਸ ਤੇ ਰੱਖਦੀ ਅੱਖ 'ਅਜ਼ਾਦੀ',
ਜਿੱਥੇ ਨਾਗਾਂ ਵਰਗੇ ਕੇਸ,
ਉਹ ਦੁਨੀਆਂ ਵਿੱਚ ਮੇਰਾ ਦੇਸ ।
ਉਹ ਦੁਨੀਆਂ ਵਿੱਚ ਮੇਰਾ ਦੇਸ ।
51. ਆਲੇ ਭੋਲੇ
ਉਹ ਮਹਿਕਾਂ ਭਰੀ ਜਵਾਨੀ,
ਉਹ ਮਸਤੀ ਇਕ ਮਸਤਾਨੀ,
ਉਹ 'ਸੁਹਣੀ' 'ਹੀਰ ਸਲੇਟੀ',
ਉਹ ਲੀਰਾਂ ਵਿਚ ਵਲ੍ਹੇਟੀ,
ਉਹ ਗਲੀ ਗਲੀ ਵਿਚ ਫਿਰਦੀ,
ਪਈ ਭੋਲੀ ਬੋਲੀ ਬੋਲੇ,
"ਕੋਈ ਲੈ ਲੌ ਆਲੇ ਭੋਲੇ ।"
ਉਹ ਮਸਤੀ ਇਕ ਮਸਤਾਨੀ,
ਉਹ 'ਸੁਹਣੀ' 'ਹੀਰ ਸਲੇਟੀ',
ਉਹ ਲੀਰਾਂ ਵਿਚ ਵਲ੍ਹੇਟੀ,
ਉਹ ਗਲੀ ਗਲੀ ਵਿਚ ਫਿਰਦੀ,
ਪਈ ਭੋਲੀ ਬੋਲੀ ਬੋਲੇ,
"ਕੋਈ ਲੈ ਲੌ ਆਲੇ ਭੋਲੇ ।"
ਉਹ ਦਿਲ ਦਾ ਸਾਜ ਵਜਾਵੇ,
ਤੇ ਗਲ ਕਰਦੀ ਵੀ ਗਾਵੇ,
ਉਸ ਚੁੱਕੀ ਸਿਰ ਤੇ ਖਾਰੀ,
ਰਿਜ਼ਕਾਂ ਦੀ ਬਰਕਤ ਭਾਰੀ,
ਉਹ ਲੈਂਦੀ ਲਪ ਲਪ ਆਟਾ,
ਨੈਣਾਂ ਦੀ ਤਕੜੀ ਤੋਲੇ,
ਪਰ ਵੇਚੇ ਆਲੇ ਭੋਲੇ ।
ਤੇ ਗਲ ਕਰਦੀ ਵੀ ਗਾਵੇ,
ਉਸ ਚੁੱਕੀ ਸਿਰ ਤੇ ਖਾਰੀ,
ਰਿਜ਼ਕਾਂ ਦੀ ਬਰਕਤ ਭਾਰੀ,
ਉਹ ਲੈਂਦੀ ਲਪ ਲਪ ਆਟਾ,
ਨੈਣਾਂ ਦੀ ਤਕੜੀ ਤੋਲੇ,
ਪਰ ਵੇਚੇ ਆਲੇ ਭੋਲੇ ।
ਨੈਣਾਂ ਚੋਂ ਉਸ ਦਾ ਅੰਦਰ,
ਪਿਆ ਜਾਪੇ ਸੱਤ ਦਾ ਮੰਦਰ,
ਉਸ ਵਿਚ ਉਹ ਕਰਦੀ ਪੂਜਾ,
ਕੋਈ ਪਹੁੰਚ ਨਾ ਸਕਦਾ ਦੂਜਾ,
ਉਹ ਥਾਂ ਮਿਲੀ ਸੂ ਅਪਣੇ,
ਰਾਂਝਣ ਜਿਹੇ ਮਾਹੀਏ ਢੋਲੇ,
ਪਰ ਵੇਚੇ ਆਲੇ ਭੋਲੇ ।
ਪਿਆ ਜਾਪੇ ਸੱਤ ਦਾ ਮੰਦਰ,
ਉਸ ਵਿਚ ਉਹ ਕਰਦੀ ਪੂਜਾ,
ਕੋਈ ਪਹੁੰਚ ਨਾ ਸਕਦਾ ਦੂਜਾ,
ਉਹ ਥਾਂ ਮਿਲੀ ਸੂ ਅਪਣੇ,
ਰਾਂਝਣ ਜਿਹੇ ਮਾਹੀਏ ਢੋਲੇ,
ਪਰ ਵੇਚੇ ਆਲੇ ਭੋਲੇ ।
ਮੈਂ ਦੀਦ ਉਦ੍ਹੇ ਦਾ ਪਾਣੀ,
ਪੀਂਦਾ ਹਾਂ ਅੱਖੀਆਂ ਥਾਣੀ,
ਉਹ ਰੂਹ ਰਾਗ ਦੀ ਮਿੱਠੀ,
ਮੈਂ ਜਿਸ ਵੇਲੇ ਦੀ ਡਿੱਠੀ,
ਬੈਠੀ ਹੋਈ ਦਿਸਦੀ ਅੰਦਰ,
ਪਈ ਅੰਦਰੋਂ ਮੁੜ ਮੁੜ ਬੋਲੇ,
"ਕੋਈ ਲੈ ਲੌ ਆਲੇ ਭੋਲੇ ।"
52. ਕੌਣ ਕੋਈ
ਪੀਂਦਾ ਹਾਂ ਅੱਖੀਆਂ ਥਾਣੀ,
ਉਹ ਰੂਹ ਰਾਗ ਦੀ ਮਿੱਠੀ,
ਮੈਂ ਜਿਸ ਵੇਲੇ ਦੀ ਡਿੱਠੀ,
ਬੈਠੀ ਹੋਈ ਦਿਸਦੀ ਅੰਦਰ,
ਪਈ ਅੰਦਰੋਂ ਮੁੜ ਮੁੜ ਬੋਲੇ,
"ਕੋਈ ਲੈ ਲੌ ਆਲੇ ਭੋਲੇ ।"
52. ਕੌਣ ਕੋਈ
ਧੁੰਦਲਾ ਜਿਹਾ ਪਿਆਰਾ ਬਿ-ਨਾਵਾਂ,
ਨਿੱਘੀਆਂ ਸੱਧਰਾਂ ਦਾ ਪਰਛਾਵਾਂ ।
ਪੈਂਦਾ ਏ ਮੇਰੇ ਦਿਲ ਉੱਤੇ,
ਜਿਉਂ ਜਿਉਂ ਚਾਵਾਂ ਅੰਦਰ ਆਵਾਂ ।
ਡਿੱਠਾ ਨਹੀਂ ਅਣਡਿੱਠਾ ਕੋਈ,
ਜੀਵਨ-ਵੰਨੇ ਸੁਪਨੇ ਵਾਂਗੂੰ ।
ਲਗਦਾ ਮਿੱਠਾ ਮਿੱਠਾ ਕੋਈ ।
ਸਈਓ ਨੀ ! ਦਿਲ ਲੈ ਗਿਆ ਜਾਨੀ ।
ਮੈਂ ਕੀ ਜਾਣਾ ਕੌਣ ਕੋਈ ?
ਨਿੱਘੀਆਂ ਸੱਧਰਾਂ ਦਾ ਪਰਛਾਵਾਂ ।
ਪੈਂਦਾ ਏ ਮੇਰੇ ਦਿਲ ਉੱਤੇ,
ਜਿਉਂ ਜਿਉਂ ਚਾਵਾਂ ਅੰਦਰ ਆਵਾਂ ।
ਡਿੱਠਾ ਨਹੀਂ ਅਣਡਿੱਠਾ ਕੋਈ,
ਜੀਵਨ-ਵੰਨੇ ਸੁਪਨੇ ਵਾਂਗੂੰ ।
ਲਗਦਾ ਮਿੱਠਾ ਮਿੱਠਾ ਕੋਈ ।
ਸਈਓ ਨੀ ! ਦਿਲ ਲੈ ਗਿਆ ਜਾਨੀ ।
ਮੈਂ ਕੀ ਜਾਣਾ ਕੌਣ ਕੋਈ ?
ਮੈਂ ਜਦ ਨੱਚ ਨੱਚ ਬੋਲੀ ਪਾਵਾਂ ।
ਦਿਲ ਮੇਰੇ ਵਿੱਚ ਨੱਚਦਾ ਸਾਵਾਂ ।
ਗਿੱਧੇ ਅਤੇ ਧਮਾਲਾਂ ਅੰਦਰ ।
ਕਿਕਲੀਆਂ ਦੇ ਤਾਲਾਂ ਅੰਦਰ ।
ਗੀਟਿਆਂ ਖੇਨੂਆਂ ਥਾਲਾਂ ਅੰਦਰ ।
ਵੰਗਾਂ ਅੰਦਰ ਛਣ ਛਣ ਕਰਦਾ ।
ਨੈਣਾਂ ਦੇ ਸ਼ਹੁ ਅੰਦਰ ਤਰਦਾ ।
ਅਧ-ਵਰਿੱਤਾ ਨਕਸ਼ ਕਿਸੇ ਦਾ ।
ਅੰਦਰ ਪੈਂਦਾ ਅਕਸ ਕਿਸੇ ਦਾ ।
ਦਿੱਸਦਾ ਨਹੀਂ ਪਰ ਮਾਰੇ ਕਾਨੀ ।
ਮੈਂ ਕੀ ਜਾਣਾ ਕੌਣ ਕੋਈ ?
ਦਿਲ ਮੇਰੇ ਵਿੱਚ ਨੱਚਦਾ ਸਾਵਾਂ ।
ਗਿੱਧੇ ਅਤੇ ਧਮਾਲਾਂ ਅੰਦਰ ।
ਕਿਕਲੀਆਂ ਦੇ ਤਾਲਾਂ ਅੰਦਰ ।
ਗੀਟਿਆਂ ਖੇਨੂਆਂ ਥਾਲਾਂ ਅੰਦਰ ।
ਵੰਗਾਂ ਅੰਦਰ ਛਣ ਛਣ ਕਰਦਾ ।
ਨੈਣਾਂ ਦੇ ਸ਼ਹੁ ਅੰਦਰ ਤਰਦਾ ।
ਅਧ-ਵਰਿੱਤਾ ਨਕਸ਼ ਕਿਸੇ ਦਾ ।
ਅੰਦਰ ਪੈਂਦਾ ਅਕਸ ਕਿਸੇ ਦਾ ।
ਦਿੱਸਦਾ ਨਹੀਂ ਪਰ ਮਾਰੇ ਕਾਨੀ ।
ਮੈਂ ਕੀ ਜਾਣਾ ਕੌਣ ਕੋਈ ?
ਕੁਦਰਤ ਦੀਆਂ ਅਦਾਵਾਂ ਅੰਦਰ ।
ਬਦਲਾਂ ਅੰਦਰ, ਵਾਵਾਂ ਅੰਦਰ ।
ਗੜ ਗੜ ਉਸ ਦੀ, ਸਰ ਸਰ ਉਸ ਦੀ ।
ਧੁੱਪਾਂ ਅੰਦਰ, ਛਾਵਾਂ ਅੰਦਰ ।
ਜੋਬਨ ਉਸ ਦਾ, ਠੰਢਕ ਉਸ ਦੀ ।
ਉੱਛਲ ਰਹੇ ਦਰਿਆਵਾਂ ਅੰਦਰ ।
ਕੁਝ ਕੁਝ ਉਸ ਦੀ ਪਵੇ ਨਿਸ਼ਾਨੀ ।
ਮੈਂ ਕੀ ਜਾਣਾ ਕੌਣ ਕੋਈ ?
ਬਦਲਾਂ ਅੰਦਰ, ਵਾਵਾਂ ਅੰਦਰ ।
ਗੜ ਗੜ ਉਸ ਦੀ, ਸਰ ਸਰ ਉਸ ਦੀ ।
ਧੁੱਪਾਂ ਅੰਦਰ, ਛਾਵਾਂ ਅੰਦਰ ।
ਜੋਬਨ ਉਸ ਦਾ, ਠੰਢਕ ਉਸ ਦੀ ।
ਉੱਛਲ ਰਹੇ ਦਰਿਆਵਾਂ ਅੰਦਰ ।
ਕੁਝ ਕੁਝ ਉਸ ਦੀ ਪਵੇ ਨਿਸ਼ਾਨੀ ।
ਮੈਂ ਕੀ ਜਾਣਾ ਕੌਣ ਕੋਈ ?
'ਮਾਹੀਏ' ਵਿਚ ਜੋ ਮਾਹੀ ਮੇਰਾ ।
ਬਾਂਕਾ ਢੋਲ ਸਿਪਾਹੀ ਮੇਰਾ ।
ਕੀ ਜਾਣਾ ਕਦ ਆਵੇਗਾ ਉਹ ?
ਕੀ ਰੰਗ ਨਾਲ ਲਿਆਵੇਗਾ ਉਹ ?
ਕਿਹੋ ਜਿਹਾ ਤੇ ਕਿਸ ਦੇ ਵਰਗਾ ?
ਕੋਈ ਨਹੀਂ ਹੋਣਾ, ਜਿਸ ਦੇ ਵਰਗਾ ।
ਕਿਹੜਾ ਵੇਸ ਵਟਾਵੇਗਾ ਉਹ ।
ਮੈਂ ਹੀ ਉਸ ਨੂੰ ਭੁੱਲ ਜਾਵਾਂਗੀ ।
ਜਾਂ ਮੈਨੂੰ ਭੁੱਲ ਜਾਵੇਗਾ ਉਹ ।
ਕਿਸ ਦੀ ਖਾਤਰ ਇਹ ਜਵਾਨੀ ?
ਮੈਂ ਕੀ ਜਾਣਾ ਕੌਣ ਕੋਈ ?
53. ਜੇ ਤੂੰ ਨਾ ਆਵੇਂ
ਬਾਂਕਾ ਢੋਲ ਸਿਪਾਹੀ ਮੇਰਾ ।
ਕੀ ਜਾਣਾ ਕਦ ਆਵੇਗਾ ਉਹ ?
ਕੀ ਰੰਗ ਨਾਲ ਲਿਆਵੇਗਾ ਉਹ ?
ਕਿਹੋ ਜਿਹਾ ਤੇ ਕਿਸ ਦੇ ਵਰਗਾ ?
ਕੋਈ ਨਹੀਂ ਹੋਣਾ, ਜਿਸ ਦੇ ਵਰਗਾ ।
ਕਿਹੜਾ ਵੇਸ ਵਟਾਵੇਗਾ ਉਹ ।
ਮੈਂ ਹੀ ਉਸ ਨੂੰ ਭੁੱਲ ਜਾਵਾਂਗੀ ।
ਜਾਂ ਮੈਨੂੰ ਭੁੱਲ ਜਾਵੇਗਾ ਉਹ ।
ਕਿਸ ਦੀ ਖਾਤਰ ਇਹ ਜਵਾਨੀ ?
ਮੈਂ ਕੀ ਜਾਣਾ ਕੌਣ ਕੋਈ ?
53. ਜੇ ਤੂੰ ਨਾ ਆਵੇਂ
ਫੁੱਲ ਤੋੜਨ ਕੁੜੀਏ ! ਜੇ ਤੂੰ ਨਾ ਆਵੇਂ ।
ਨਿੱਤ ਆਣ ਸਵੇਰੇ, ਜੇ ਗੀਤ ਨਾ ਗਾਵੇਂ ।
ਜੇ ਫੁੱਲ ਕਲੀਆਂ ਨੂੰ, ਤੂੰ ਛੁਹ ਨਾ ਜਾਵੇਂ ।
ਜੇ ਤੱਕ ਤੱਕ ਡੋਡੀ, ਨਾ ਤੂੰ ਮੁਸਕਾਵੇਂ ।
ਜੇ ਨਾਲ ਕਲੇਜੇ, ਨਾ ਚੁਣ ਚੁਣ ਲਾਵੇਂ ।
ਮਰ ਜਾਵਣ ਕਲੀਆਂ, ਮੁਰਝਾਵਣ ਕਲੀਆਂ ।
ਨਿੱਤ ਆਣ ਸਵੇਰੇ, ਜੇ ਗੀਤ ਨਾ ਗਾਵੇਂ ।
ਜੇ ਫੁੱਲ ਕਲੀਆਂ ਨੂੰ, ਤੂੰ ਛੁਹ ਨਾ ਜਾਵੇਂ ।
ਜੇ ਤੱਕ ਤੱਕ ਡੋਡੀ, ਨਾ ਤੂੰ ਮੁਸਕਾਵੇਂ ।
ਜੇ ਨਾਲ ਕਲੇਜੇ, ਨਾ ਚੁਣ ਚੁਣ ਲਾਵੇਂ ।
ਮਰ ਜਾਵਣ ਕਲੀਆਂ, ਮੁਰਝਾਵਣ ਕਲੀਆਂ ।
ਛੁਹ ਤੇਰੀ ਕੁੜੀਏ ! ਇਹ ਜੀ ਜੀ ਪੀਵਣ ।
ਤਿਰਹਾਏ ਹੋ ਹੋ, ਨਿੱਤ ਪੀ ਪੀ ਜੀਵਣ ।
ਇਹ ਤੇਰੇ ਆਇਆਂ, ਰੰਗ ਵਿੱਚ ਭਰ ਜਾਵਣ ।
ਕਹਿ ਕਹਿ 'ਜੀਉ ਆਇਆਂ' ਹੱਸ ਕੇ ਮਰ ਜਾਵਣ ।
ਗਾ ਗੀਤ ਜੋ ਜਾਵੇਂ, ਉਹ ਵਾ ਵਿੱਚ ਗੂੰਜਣ ।
ਜਦ ਰੋਵਣ ਕਲੀਆਂ, ਉਹ ਅੱਥਰੂ ਪੂੰਝਣ ।
ਕਰ ਚੇਤੇ ਤੈਨੂੰ, ਇਹ ਜਦ ਮੁਸਕਾਂਦੇ ।
ਕੁੜੀਏ ! ਕੀ ਤੇਰੀਆਂ, ਸਾਂਗਾਂ ਨਹੀਂ ਲਾਂਦੇ ।
54. ਉਹ ਪਿਆਰਾ
ਤਿਰਹਾਏ ਹੋ ਹੋ, ਨਿੱਤ ਪੀ ਪੀ ਜੀਵਣ ।
ਇਹ ਤੇਰੇ ਆਇਆਂ, ਰੰਗ ਵਿੱਚ ਭਰ ਜਾਵਣ ।
ਕਹਿ ਕਹਿ 'ਜੀਉ ਆਇਆਂ' ਹੱਸ ਕੇ ਮਰ ਜਾਵਣ ।
ਗਾ ਗੀਤ ਜੋ ਜਾਵੇਂ, ਉਹ ਵਾ ਵਿੱਚ ਗੂੰਜਣ ।
ਜਦ ਰੋਵਣ ਕਲੀਆਂ, ਉਹ ਅੱਥਰੂ ਪੂੰਝਣ ।
ਕਰ ਚੇਤੇ ਤੈਨੂੰ, ਇਹ ਜਦ ਮੁਸਕਾਂਦੇ ।
ਕੁੜੀਏ ! ਕੀ ਤੇਰੀਆਂ, ਸਾਂਗਾਂ ਨਹੀਂ ਲਾਂਦੇ ।
54. ਉਹ ਪਿਆਰਾ
ਵਸੋਂ ਤੋਂ ਵੱਖਰਾ ਹੀ,
ਉਹ ਕੱਲ ਮੁਕੱਲਾ ਏ ।
ਦਰਿਆ ਦੀ ਕੰਧੀ ਤੇ,
ਕੁਦਰਤ ਦੇ ਘਰ ਅੰਦਰ ।
ਉਹ ਕੱਲ ਮੁਕੱਲਾ ਏ ।
ਦਰਿਆ ਦੀ ਕੰਧੀ ਤੇ,
ਕੁਦਰਤ ਦੇ ਘਰ ਅੰਦਰ ।
ਚੁਪ-ਵੰਨੀ ਧਰਤੀ ਤੇ,
ਉਹ ਪਿਆਰਾ ਰਹਿੰਦਾ ਏ ।
ਭਾਵੇਂ ਉਹ ਬੰਦਾ ਨਹੀਂ,
ਬੰਦਿਆਂ ਤੋਂ ਚੰਗਾ ਏ ।
ਉਹ ਪਿਆਰਾ ਰਹਿੰਦਾ ਏ ।
ਭਾਵੇਂ ਉਹ ਬੰਦਾ ਨਹੀਂ,
ਬੰਦਿਆਂ ਤੋਂ ਚੰਗਾ ਏ ।
ਦਿਲ ਵਿਚ ਕੋਈ ਵੈਰ ਨਹੀਂ,
ਮੱਥੇ ਤੇ ਵੱਟ ਨਹੀਂ ।
ਉਹ ਕਿਸੇ ਫਰਿਸ਼ਤੇ ਤੋਂ,
ਮੇਰੇ ਲਈ ਘੱਟ ਨਹੀਂ ।
ਮੱਥੇ ਤੇ ਵੱਟ ਨਹੀਂ ।
ਉਹ ਕਿਸੇ ਫਰਿਸ਼ਤੇ ਤੋਂ,
ਮੇਰੇ ਲਈ ਘੱਟ ਨਹੀਂ ।
ਮੈਂ ਉਸ ਨੂੰ ਚਾਹੁੰਦਾ ਹਾਂ,
ਮੇਰੇ ਵਿੱਚ ਮਹਿਕੇ ਉਹ ।
ਉਸ ਨੂੰ ਨਿੱਤ ਸਹਿਕਾਂ ਮੈਂ,
ਮੈਨੂੰ ਵੀ ਸਹਿਕੇ aਹ ।
ਮੇਰੇ ਵਿੱਚ ਮਹਿਕੇ ਉਹ ।
ਉਸ ਨੂੰ ਨਿੱਤ ਸਹਿਕਾਂ ਮੈਂ,
ਮੈਨੂੰ ਵੀ ਸਹਿਕੇ aਹ ।
ਉਹ ਮੈਨੂੰ ਵੇਖਦਿਆਂ,
ਝਟ ਝੂਮਣ ਲੱਗਦਾ ਏ ।
ਗਲਵਕੜੀ ਪਾਣ ਲਈ,
ਮੈਂ ਕਾਹਲਾ ਪੈਂਦਾ ਹਾਂ ।
ਝਟ ਝੂਮਣ ਲੱਗਦਾ ਏ ।
ਗਲਵਕੜੀ ਪਾਣ ਲਈ,
ਮੈਂ ਕਾਹਲਾ ਪੈਂਦਾ ਹਾਂ ।
ਜਦ ਵਗ ਚਰਾਂਦੇ ਸਾਂ,
ਵਾਗੀ ਸਦਵਾਂਦੇ ਸਾਂ ।
ਉਹ ਵਿੱਚ ਖਲੋਂਦਾ ਸੀ,
ਤੇ ਲਾੜਾ ਲਗਦਾ ਸੀ ।
ਵਾਗੀ ਸਦਵਾਂਦੇ ਸਾਂ ।
ਉਹ ਵਿੱਚ ਖਲੋਂਦਾ ਸੀ,
ਤੇ ਲਾੜਾ ਲਗਦਾ ਸੀ ।
ਜਾਞੀਂ ਉਸ ਲਾੜੇ ਦੇ,
ਰਲ 'ਮਾਹੀਆ' ਗਾਂਦੇ ਸਾਂ ।
ਵਾਹੋ ਦਾਹ ਸਾਹੋ ਸਾਹ,
ਗਿਰਦੇ ਉਸ ਪਿਆਰੇ ਦੇ ।
ਗਿੱਧੇ ਵੀ ਪਾਂਦੇ ਸਾਂ,
ਚੱਕਰ ਵੀ ਲਾਂਦੇ ਸਾਂ ।
ਰਲ 'ਮਾਹੀਆ' ਗਾਂਦੇ ਸਾਂ ।
ਵਾਹੋ ਦਾਹ ਸਾਹੋ ਸਾਹ,
ਗਿਰਦੇ ਉਸ ਪਿਆਰੇ ਦੇ ।
ਗਿੱਧੇ ਵੀ ਪਾਂਦੇ ਸਾਂ,
ਚੱਕਰ ਵੀ ਲਾਂਦੇ ਸਾਂ ।
ਆਈ ਹੋਈ ਯਾਦ ਉਦ੍ਹੀ,
ਮਸਤੀ ਦਾ ਝੂਟਾ ਏ ।
ਉਹ ਪਿਆਰਾ ਬੰਦਾ ਨਹੀਂ,
'ਹਰਮਲ' ਦਾ ਬੂਟਾ ਏ ।
55. ਜਾਂਗਲਿਆਣੀ
ਮਸਤੀ ਦਾ ਝੂਟਾ ਏ ।
ਉਹ ਪਿਆਰਾ ਬੰਦਾ ਨਹੀਂ,
'ਹਰਮਲ' ਦਾ ਬੂਟਾ ਏ ।
55. ਜਾਂਗਲਿਆਣੀ
ਲੋਕੀਂ ਆਖਣ, ਜਾਂਗਲਿਆਣੀ ।
ਮੈਂ ਆਖਾਂ, ਸਭਿਤਾ ਦੀ ਰਾਣੀ ।
ਜੋਬਨ ਨਾਲ, ਸ਼ਿੰਗਾਰੀ ਹੋਈ ।
ਨਾਲ ਹੁਸਨ ਦੇ, ਭਾਰੀ ਹੋਈ ।
ਡੌਲੇ ਸੋਭਣ, ਨਾਲ ਤਵੀਤਾਂ ।
ਬੱਧੀਆਂ ਜਿਨ੍ਹਾਂ ਵਿੱਚ ਪ੍ਰੀਤਾਂ ।
ਖੁਲ੍ਹੀਆਂ ਬਾਹਵਾਂ, ਲੰਮਾ ਚੋਲਾ ।
ਨੈਣ ਸਿਆਣੇ, ਚਿਹਰਾ ਭੋਲਾ ।
ਗੁਟਕੇ ਅਪਣੇ ਮਾਹੀਏ ਨਾਲ ।
ਦਮ ਦਮ ਰਹੀ, ਪ੍ਰੀਤਾਂ ਪਾਲ ।
ਕੋਮਲਤਾਈ ਫੁਲਦੀ ਜਾਵੇ ।
ਪ੍ਰੀਤਾਂ ਅੰਦਰ, ਘੁਲਦੀ ਜਾਵੇ ।
ਮਾਹੀ ਨੂੰ ਵੇਖੇ 'ਮੁਸਕਾ ਕੇ' ।
ਜਗ ਨੂੰ ਵੇਖੇ ਅੱਖ ਬਚਾ ਕੇ ।
ਜਗ ਲਈ ਉਸ ਦੀਆਂ ਦਾਨੀਆਂ ਅੱਖਾਂ ।
ਮਾਹੀ ਲਈ ਮਸਤਾਨੀਆਂ ਅੱਖਾਂ ।
56. ਮ੍ਹਾੜਾ ਬਹੂੰ ਦਿਲ ਢੋਲੇ ਨਾਲ
ਮੈਂ ਆਖਾਂ, ਸਭਿਤਾ ਦੀ ਰਾਣੀ ।
ਜੋਬਨ ਨਾਲ, ਸ਼ਿੰਗਾਰੀ ਹੋਈ ।
ਨਾਲ ਹੁਸਨ ਦੇ, ਭਾਰੀ ਹੋਈ ।
ਡੌਲੇ ਸੋਭਣ, ਨਾਲ ਤਵੀਤਾਂ ।
ਬੱਧੀਆਂ ਜਿਨ੍ਹਾਂ ਵਿੱਚ ਪ੍ਰੀਤਾਂ ।
ਖੁਲ੍ਹੀਆਂ ਬਾਹਵਾਂ, ਲੰਮਾ ਚੋਲਾ ।
ਨੈਣ ਸਿਆਣੇ, ਚਿਹਰਾ ਭੋਲਾ ।
ਗੁਟਕੇ ਅਪਣੇ ਮਾਹੀਏ ਨਾਲ ।
ਦਮ ਦਮ ਰਹੀ, ਪ੍ਰੀਤਾਂ ਪਾਲ ।
ਕੋਮਲਤਾਈ ਫੁਲਦੀ ਜਾਵੇ ।
ਪ੍ਰੀਤਾਂ ਅੰਦਰ, ਘੁਲਦੀ ਜਾਵੇ ।
ਮਾਹੀ ਨੂੰ ਵੇਖੇ 'ਮੁਸਕਾ ਕੇ' ।
ਜਗ ਨੂੰ ਵੇਖੇ ਅੱਖ ਬਚਾ ਕੇ ।
ਜਗ ਲਈ ਉਸ ਦੀਆਂ ਦਾਨੀਆਂ ਅੱਖਾਂ ।
ਮਾਹੀ ਲਈ ਮਸਤਾਨੀਆਂ ਅੱਖਾਂ ।
56. ਮ੍ਹਾੜਾ ਬਹੂੰ ਦਿਲ ਢੋਲੇ ਨਾਲ
ਪੁਠੋਹਾਰੀ ਬੋਲੀ ਵਿੱਚ :- (ਗੀਤ)
ਮ੍ਹਾੜਾ ਢੋਲਾ ਏ, ਲੋਕੋ ! ਬਖ਼ਰਾ ।
ਉਸਨਾ ਬਖ਼ਰਾ, ਰੰਗ ਤੇ ਨਖ਼ਰਾ ।
ਦਿਸਣਾ ਬਾਹਰ, ਤੇ ਅੰਦਰ ਬਸਣਾ ।
ਅੰਦਰ ਹਸਣਾ, ਬਾਹਰ ਵੀ ਹਸਣਾ ।
ਅੱਖੀਆਂ ਮਾਰੈ, ਉਹ ਹਰ ਪਾਸੈ ।
ਮੇਂਹ ਹਾਂ ਜੀਣੀ, ਉਸ ਭਰਵਾਸੈ ।
ਮੇਂਹ ਹਾਂ ਸੋਹਣੀ, ਉਹ ਮਹੀਂਵਾਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
ਉਸਨਾ ਬਖ਼ਰਾ, ਰੰਗ ਤੇ ਨਖ਼ਰਾ ।
ਦਿਸਣਾ ਬਾਹਰ, ਤੇ ਅੰਦਰ ਬਸਣਾ ।
ਅੰਦਰ ਹਸਣਾ, ਬਾਹਰ ਵੀ ਹਸਣਾ ।
ਅੱਖੀਆਂ ਮਾਰੈ, ਉਹ ਹਰ ਪਾਸੈ ।
ਮੇਂਹ ਹਾਂ ਜੀਣੀ, ਉਸ ਭਰਵਾਸੈ ।
ਮੇਂਹ ਹਾਂ ਸੋਹਣੀ, ਉਹ ਮਹੀਂਵਾਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
ਖਿੜਨਿਆਂ ਅੰਦਰ, ਹਸਣਿਆਂ ਅੰਦਰ ।
ਉਜੜਿਆਂ ਅੰਦਰ, ਬਸਣਿਆਂ ਅੰਦਰ ।
ਜੰਗਲਾਂ ਤੇ, ਉਜਾੜਾਂ ਅੰਦਰ ।
ਪਾਣੀਆਂ ਤੇ, ਪਹਾੜਾਂ ਅੰਦਰ ।
ਮ੍ਹਾੜੇ ਢੋਲੇ ਨੀ, ਅੱਖ ਤਕਣੀ ।
ਉਸਨਾ ਰੰਗ ਮੇਂਹ, ਦੀ ਨਾ ਸਕਣੀ ।
ਨੀ ਉਹ ਰਾਂਝਾ, ਮੇਂਹ ਹੀਰ ਸਿਆਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
ਉਜੜਿਆਂ ਅੰਦਰ, ਬਸਣਿਆਂ ਅੰਦਰ ।
ਜੰਗਲਾਂ ਤੇ, ਉਜਾੜਾਂ ਅੰਦਰ ।
ਪਾਣੀਆਂ ਤੇ, ਪਹਾੜਾਂ ਅੰਦਰ ।
ਮ੍ਹਾੜੇ ਢੋਲੇ ਨੀ, ਅੱਖ ਤਕਣੀ ।
ਉਸਨਾ ਰੰਗ ਮੇਂਹ, ਦੀ ਨਾ ਸਕਣੀ ।
ਨੀ ਉਹ ਰਾਂਝਾ, ਮੇਂਹ ਹੀਰ ਸਿਆਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
ਨਚਣਾ ਆਪ, ਤੇ ਮਿਗ੍ਹੀ ਨਚਾਣਾ ।
ਨਾਲੇ ਨੱਚਣਾ, ਨਾਲੇ ਗਾਣਾ ।
ਨੀਂ ! ਮੈਂ ਤੱਕੀ ਤੱਕੀ ਨਾ, ਰਜਣੀ ।
ਉਸਨੀ ਮੁਰਲੀ, ਅੰਦਰ ਬਜਣੀ ।
ਨੀ ! ਮਿਗ੍ਹੀ ਹਾਲ, ਕੋਈ ਪਈ ਗੱਛਣਾ ।
ਦਿਲ ਨਾਹ ਮ੍ਹਾੜੇ, ਕਾਬੂ ਅੱਛਣਾ ।
ਮੇਂਹ ਹਾਂ ਗੁਜਰੀ, ਢੋਲ ਗੁਵਾਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
57. ਮੇਂਹ ਕੈਹ ਕਰਾਂ ?
ਨਾਲੇ ਨੱਚਣਾ, ਨਾਲੇ ਗਾਣਾ ।
ਨੀਂ ! ਮੈਂ ਤੱਕੀ ਤੱਕੀ ਨਾ, ਰਜਣੀ ।
ਉਸਨੀ ਮੁਰਲੀ, ਅੰਦਰ ਬਜਣੀ ।
ਨੀ ! ਮਿਗ੍ਹੀ ਹਾਲ, ਕੋਈ ਪਈ ਗੱਛਣਾ ।
ਦਿਲ ਨਾਹ ਮ੍ਹਾੜੇ, ਕਾਬੂ ਅੱਛਣਾ ।
ਮੇਂਹ ਹਾਂ ਗੁਜਰੀ, ਢੋਲ ਗੁਵਾਲ ।
ਮ੍ਹਾੜਾ ਬਹੂੰ ਦਿਲ, ਢੋਲੇ ਨਾਲ ।
57. ਮੇਂਹ ਕੈਹ ਕਰਾਂ ?
ਬੋਲੀ ਪੁਠੋਹਾਰੀ :-
ਮ੍ਹਾੜਾ ਨਾਹ ਕਤਣੇ ਪੁਰ ਦਿਲ ਨੀ !
ਮ੍ਹਾੜੇ ਫਟ ਨਾ ਮੁੜੀ ਮੁੜੀ ਛਿਲ ਨੀ !
ਮ੍ਹਾੜਾ ਘਰ ਨਾਹ ਚੀਰੇ ਵਾਲਾ ।
ਮ੍ਹਾੜਾ ਹੀਰਾ ਗਲੈ ਨੀ ਮਾਲ੍ਹਾ ।
ਮ੍ਹਾੜਾ ਸਖਣ ਮਸਖੜਾ ਬੇਹੜਾ ।
ਘਰ ਨਹੀਂ ਰੌਣਕ ਤਕਸੀ ਕੇਹੜਾ ।
ਮੇਂਹ ਹਾਂ ਸੂਲ ਕੁਸੈ ਨੇ ਝਲਣੀ ।
ਮ੍ਹਾੜੇ ਅੰਦਰ ਅੱਗ ਪਈ ਬਲਣੀ ।
ਮ੍ਹਾੜੇ ਫਟ ਨਾ ਮੁੜੀ ਮੁੜੀ ਛਿਲ ਨੀ !
ਮ੍ਹਾੜਾ ਘਰ ਨਾਹ ਚੀਰੇ ਵਾਲਾ ।
ਮ੍ਹਾੜਾ ਹੀਰਾ ਗਲੈ ਨੀ ਮਾਲ੍ਹਾ ।
ਮ੍ਹਾੜਾ ਸਖਣ ਮਸਖੜਾ ਬੇਹੜਾ ।
ਘਰ ਨਹੀਂ ਰੌਣਕ ਤਕਸੀ ਕੇਹੜਾ ।
ਮੇਂਹ ਹਾਂ ਸੂਲ ਕੁਸੈ ਨੇ ਝਲਣੀ ।
ਮ੍ਹਾੜੇ ਅੰਦਰ ਅੱਗ ਪਈ ਬਲਣੀ ।
ਰਾਤ ਦਿਹਾੜੀ ਤਪਣੀਆਂ ਧੂਣੀਆਂ ।
ਮਾਏ ! ਮੇਂਹ ਨਾ ਕਤਣੀ ਪੂਣੀਆਂ ।
ਮਾਏ ! ਮੇਂਹ ਨਾ ਕਤਣੀ ਪੂਣੀਆਂ ।
ਤੰਦ ਜੇ ਬਾਂਹ ਤਾਂ ਤੰਦ ਨਹੀਂ ਪੈਣੀ ।
ਪੂਣੀਂ ਯਾਦ ਮਿਗ੍ਹੀ ਨਹੀਂ ਰਹਿਣੀ ।
ਅੱਖੀਆਂ ਵਿੱਚ ਕੋਈ ਮੂਰਤ ਫਿਰਨੀ ।
ਨੀ ! ਹਿਕ ਸੋਹਣੀ ਸੂਰਤ ਫਿਰਨੀ ।
ਨੀ ! ਕੋਈ ਅੱਛਣਾ ਹੱਸਣਾ ਹੱਸਣਾ ।
ਨੀ ! ਮੁੜ ਗੱਛਨਾ ਨਸਨਾ ਨਸਨਾ ।
ਨੀ ! ਮੇਂਹ ਉਧਰ੍ਹੇ ਰਹਿਣੀਆਂ ਤੱਕਣੀ ।
ਕੁਣ ਪਿਆ ਦਿਸਣਾ ? ਦੱਸ ਨਾ ਸੱਕਣੀ ।
ਕਤ ਨਾ ਸੱਕਣੀ, ਬੋਲ ਨਾ ਸੱਕਣੀ ।
ਦਿਲੈ ਨੀਆਂ ਘੁੰਡੀਆਂ ਖੋਲ੍ਹ ਨਾ ਸਕਣੀ ।
ਪੂਣੀਂ ਯਾਦ ਮਿਗ੍ਹੀ ਨਹੀਂ ਰਹਿਣੀ ।
ਅੱਖੀਆਂ ਵਿੱਚ ਕੋਈ ਮੂਰਤ ਫਿਰਨੀ ।
ਨੀ ! ਹਿਕ ਸੋਹਣੀ ਸੂਰਤ ਫਿਰਨੀ ।
ਨੀ ! ਕੋਈ ਅੱਛਣਾ ਹੱਸਣਾ ਹੱਸਣਾ ।
ਨੀ ! ਮੁੜ ਗੱਛਨਾ ਨਸਨਾ ਨਸਨਾ ।
ਨੀ ! ਮੇਂਹ ਉਧਰ੍ਹੇ ਰਹਿਣੀਆਂ ਤੱਕਣੀ ।
ਕੁਣ ਪਿਆ ਦਿਸਣਾ ? ਦੱਸ ਨਾ ਸੱਕਣੀ ।
ਕਤ ਨਾ ਸੱਕਣੀ, ਬੋਲ ਨਾ ਸੱਕਣੀ ।
ਦਿਲੈ ਨੀਆਂ ਘੁੰਡੀਆਂ ਖੋਲ੍ਹ ਨਾ ਸਕਣੀ ।
ਅੰਦਰ ਸੂਲਾਂ ਖੁਭਣੀਆਂ ਦੂਣੀਆਂ ।
ਮਾਏ ! ਮੇਂਹ ਨਾ ਕਤਣੀ ਪੂਣੀਆਂ ।
58. ਮੈਂ ਹੁਣ ਕੀ ਹਾਂ ?
ਮਾਏ ! ਮੇਂਹ ਨਾ ਕਤਣੀ ਪੂਣੀਆਂ ।
58. ਮੈਂ ਹੁਣ ਕੀ ਹਾਂ ?
ਫੁੱਲ ਕਲੀਆਂ ਚੋਂ, ਇਕ ਗੀਤ ਗੂੰਜਦਾ ਆਇਆ ।
ਉਸ ਆਪਣੇ ਰਾਗਾਂ ਅੰਦਰ,
ਉਸ ਆਪਣੀ ਬੋਲੀ ਅੰਦਰ ।
ਮਸਤਾਨਾ ਹੋ, ਇਕ ਗੀਤ ਅਨੋਖਾ ਗਾਇਆ ।
ਉਸ ਆਪਣੇ ਰਾਗਾਂ ਅੰਦਰ,
ਉਸ ਆਪਣੀ ਬੋਲੀ ਅੰਦਰ ।
ਮਸਤਾਨਾ ਹੋ, ਇਕ ਗੀਤ ਅਨੋਖਾ ਗਾਇਆ ।
ਇਕ ਜਾਦੂ ਸੀ, ਉਸ ਕਮਲਿਆਂ ਮੈਨੂੰ ਕੀਤਾ ।
ਮੈਂ ਫੁੱਲ ਬਣ ਖਿੜਿਆ ਹਸਿਆ,
ਮੈਂ ਹੋ ਕਲੀਆਂ ਮੁਸਕਾਇਆ ।
ਉਸ ਹਾਸੇ ਚੋਂ, ਇਕ ਅਮਲ ਅਨੋਖਾ ਪੀਤਾ ।
ਮੈਂ ਫੁੱਲ ਬਣ ਖਿੜਿਆ ਹਸਿਆ,
ਮੈਂ ਹੋ ਕਲੀਆਂ ਮੁਸਕਾਇਆ ।
ਉਸ ਹਾਸੇ ਚੋਂ, ਇਕ ਅਮਲ ਅਨੋਖਾ ਪੀਤਾ ।
ਬਸ ਪੀਂਦੇ ਹੀ, ਰਹਿੰਦੀ ਵੀ ਅਕਲ ਗਵਾਈ ।
ਮੈਂ ਹੋ ਗਿਆ ਰਾਗ ਨਿਰਾ ਈ,
ਰਾਗਾਂ ਵਿੱਚ ਗੀਤ ਨਿਰਾ ਈ ।
ਲੰਘ ਹੋਸ਼ਾਂ ਤੋਂ, ਆਪੇ ਦੀ ਸੋਝੀ ਆਈ ।
ਮੈਂ ਹੋ ਗਿਆ ਰਾਗ ਨਿਰਾ ਈ,
ਰਾਗਾਂ ਵਿੱਚ ਗੀਤ ਨਿਰਾ ਈ ।
ਲੰਘ ਹੋਸ਼ਾਂ ਤੋਂ, ਆਪੇ ਦੀ ਸੋਝੀ ਆਈ ।
ਮੈਂ ਦੌੜ ਪਿਆ, ਗਲ ਲਾਵਣ ਲਈ ਕਿਸੇ ਨੂੰ ।
ਕੋਈ ਲੈ ਮੈਨੂੰ ਗਲ ਲਾਵੇ,
ਮੈਂ ਗਲ ਕਿਸੇ ਨੂੰ ਲਾਵਾਂ ।
ਕੋਈ ਫੁੱਲ ਕਲੀ, ਲਏ ਗਾਵਣ ਲਈ ਕਿਸੇ ਨੂੰ ।
ਕੋਈ ਲੈ ਮੈਨੂੰ ਗਲ ਲਾਵੇ,
ਮੈਂ ਗਲ ਕਿਸੇ ਨੂੰ ਲਾਵਾਂ ।
ਕੋਈ ਫੁੱਲ ਕਲੀ, ਲਏ ਗਾਵਣ ਲਈ ਕਿਸੇ ਨੂੰ ।
ਇਕ ਖਿੜੀ ਕਲੀ, ਹਸ ਹਸ ਕੇ ਪੀ ਗਈ ਮੈਨੂੰ ।
ਹੁਣ ਉਸ ਵਿੱਚ ਵਸਦਾ ਹਾਂ ਮੈਂ,
ਉਹ ਮੈਨੂੰ ਪਲ ਪਲ ਗਾਵੇ ।
ਮੈਂ ਹੁਣ ਕੀ ਹਾਂ ? ਮਿੱਤਰਾ ! ਕੀ ਦਸਾਂ ਤੈਨੂੰ ।
59. ਅਨ੍ਹੇਰੇ ਵਿਚ ਚਾਨਣ
ਹੁਣ ਉਸ ਵਿੱਚ ਵਸਦਾ ਹਾਂ ਮੈਂ,
ਉਹ ਮੈਨੂੰ ਪਲ ਪਲ ਗਾਵੇ ।
ਮੈਂ ਹੁਣ ਕੀ ਹਾਂ ? ਮਿੱਤਰਾ ! ਕੀ ਦਸਾਂ ਤੈਨੂੰ ।
59. ਅਨ੍ਹੇਰੇ ਵਿਚ ਚਾਨਣ
ਵਿੱਚ ਅਨ੍ਹੇਰੇ ਮੇਰਾ ਚਾਨਣ, ਮੈਂ ਪਈ ਉਸ ਨੂੰ ਤੱਕਾਂ ।
ਕਿਹੋ ਜਿਹਾ ਉਹ ਮੇਰਾ ਚਾਨਣ ? ਨੀ ਮੈਂ ਦਸ ਨ ਸੱਕਾਂ ।
ਡੁਲ੍ਹ ਡੁਲ੍ਹ ਪੈਂਦਾ ਮੇਰੇ ਨੈਣੋਂ, ਮੈਂ ਰੋ ਰੋ ਕੇ ਤੱਕਾਂ ।
ਸ਼ਾਲਾ ! ਰਹੇ ਅਨ੍ਹੇਰਾ ਕਾਇਮ, ਮੈਂ ਨਾ ਇਸ ਤੋਂ ਅੱਕਾਂ ।
ਚਾਨਣ ਨੂੰ ਗਲਵੱਕੜੀ ਪਾਵਾਂ, ਮਿਲਦੀ ਮੂਲ ਨਾ ਝੱਕਾਂ ।
ਲਭਾ ਲਾਲ ਸਹਾਰ ਵਿਛੋੜੇ, (ਮੈਂ) ਪਾ ਪਾ ਪਰਦੇ ਢੱਕਾਂ ।
60. ਜੀਊਂਦਾ ਜਾਦੂ

ਹਸ ਹਸ ਪੀਂਘ, ਚੜ੍ਹਾਂਦੀ ਕੁੜੀਏ !
ਦੂਹਰੀ ਹੋ ਹੋ, ਜਾਂਦੀ ਕੁੜੀਏ !
ਪੀਂਘ ਉਲ੍ਹਾਰ, ਤਾਣ ਕੇ ਛਾਤੀ !
ਪਤਲਾ ਲੱਕ, ਲਚਕਾਂਦੀ ਕੁੜੀਏ !
ਦੂਹਰੀ ਹੋ ਹੋ, ਜਾਂਦੀ ਕੁੜੀਏ !
ਪੀਂਘ ਉਲ੍ਹਾਰ, ਤਾਣ ਕੇ ਛਾਤੀ !
ਪਤਲਾ ਲੱਕ, ਲਚਕਾਂਦੀ ਕੁੜੀਏ !
ਪੀਂਘ ਤੇਰੀ ਹੈ, ਜੀਊਂਦਾ-ਜਾਦੂ ।
ਇਸ ਜਾਦੂ, ਸਭ ਕੁਦਰਤ ਕੀਲੀ ।
ਮੁਰਦਿਆਂ ਵਿੱਚ, ਇਸ ਰੂਹਾਂ ਪਾਈਆਂ ।
ਕੁਦਰਤ ਨੂੰ, ਇਸ ਧੂਹਾਂ ਪਾਈਆਂ ।
ਸਾਵਣ ਆਇਆ, ਸਾਵੇਂ ਆਏ ।
ਗੜ ਗੜ ਕਰਦੇ, ਬਦਲ ਆਏ ।
ਬਦਲਾਂ ਦੇ ਪਰਛਾਵੇਂ ਆਏ ।
ਕਿਣ ਮਿਣ ਕਰਦੀਆਂ, ਕਣੀਆਂ ਆਈਆਂ ।
ਵੇਖਣ ਲਈ ਨਜ਼ਾਰਾ ਕੁੜੀਏ !
ਇਸ ਜਾਦੂ, ਸਭ ਕੁਦਰਤ ਕੀਲੀ ।
ਮੁਰਦਿਆਂ ਵਿੱਚ, ਇਸ ਰੂਹਾਂ ਪਾਈਆਂ ।
ਕੁਦਰਤ ਨੂੰ, ਇਸ ਧੂਹਾਂ ਪਾਈਆਂ ।
ਸਾਵਣ ਆਇਆ, ਸਾਵੇਂ ਆਏ ।
ਗੜ ਗੜ ਕਰਦੇ, ਬਦਲ ਆਏ ।
ਬਦਲਾਂ ਦੇ ਪਰਛਾਵੇਂ ਆਏ ।
ਕਿਣ ਮਿਣ ਕਰਦੀਆਂ, ਕਣੀਆਂ ਆਈਆਂ ।
ਵੇਖਣ ਲਈ ਨਜ਼ਾਰਾ ਕੁੜੀਏ !
ਪੀਂਘ ਤੇਰੀ ਦਾ ਅੰਬਰ ਉੱਤੇ ।
ਜਾ ਜਾ ਕੇ ਪਰਛਾਵਾਂ ਪੈਂਦਾ ।
ਬਦਲ ਚੜ੍ਹ ਚੜ੍ਹ, ਹੂਟੇ ਉਸ ਤੇ ।
ਮਸਤੀ ਵਿੱਚ ਹੁਲਾਰੇ ਲੈਂਦਾ ।
ਛਾਤੀ ਤਾਣ, ਚੜ੍ਹਾਵੇਂ ਜਦ ਤੂੰ ।
ਚੇਹਰੇ ਤੋਂ ਜਦ, ਮੁੜ੍ਹਕਾ ਚੋਵੇ ।
ਇੰਦਰ ਵੀ ਤਦ, ਉੜ ਉੜ ਵੇਖੇ ।
ਮੋਹ ਵਿੱਚ ਪਾਣੀ ਪਾਣੀ ਹੋਵੇ ।
ਤਕ ਤਕ ਕੇ ਅੱਖੀਆਂ ਭਰ ਲੈਂਦਾ ।
ਪ੍ਰੀਤਾਂ ਦਾ ਵਣਜਾਰਾ ਕੁੜੀਏ !
ਜਾ ਜਾ ਕੇ ਪਰਛਾਵਾਂ ਪੈਂਦਾ ।
ਬਦਲ ਚੜ੍ਹ ਚੜ੍ਹ, ਹੂਟੇ ਉਸ ਤੇ ।
ਮਸਤੀ ਵਿੱਚ ਹੁਲਾਰੇ ਲੈਂਦਾ ।
ਛਾਤੀ ਤਾਣ, ਚੜ੍ਹਾਵੇਂ ਜਦ ਤੂੰ ।
ਚੇਹਰੇ ਤੋਂ ਜਦ, ਮੁੜ੍ਹਕਾ ਚੋਵੇ ।
ਇੰਦਰ ਵੀ ਤਦ, ਉੜ ਉੜ ਵੇਖੇ ।
ਮੋਹ ਵਿੱਚ ਪਾਣੀ ਪਾਣੀ ਹੋਵੇ ।
ਤਕ ਤਕ ਕੇ ਅੱਖੀਆਂ ਭਰ ਲੈਂਦਾ ।
ਪ੍ਰੀਤਾਂ ਦਾ ਵਣਜਾਰਾ ਕੁੜੀਏ !
ਕੁੜੀਏ ! ਤੂੰ ਜਦ, ਲਏਂ ਹੁਲਾਰਾ ।
ਬਿਜਲੀ ਪਈ, ਬਦਲਾਂ ਵਿੱਚ ਤੜਫੇ ।
ਪਰ ਨਾ ਚੱਲੇ, ਉਸ ਦਾ ਚਾਰਾ ।
ਪੈਰ ਤੇਰੇ ਜਦ, ਪੱਤਰ ਚੁੰਮਣ ।
ਫੁੱਲਾਂ ਨੂੰ ਤਦ, ਪੈਣ ਕੁੜੱਲਾਂ ।
ਧਰਤੀ ਤੇ, ਅਸਮਾਨਾਂ ਅੰਦਰ ।
ਤੇਰੀ ਚਰਚਾ, ਤੇਰੀਆਂ ਗੱਲਾਂ ।
ਦਏ ਹਲੂਣਾ, ਆਲਮ ਤਾਈਂ ।
ਤੇਰਾ ਇਕ ਹੁਲਾਰਾ ਕੁੜੀਏ !
ਬਿਜਲੀ ਪਈ, ਬਦਲਾਂ ਵਿੱਚ ਤੜਫੇ ।
ਪਰ ਨਾ ਚੱਲੇ, ਉਸ ਦਾ ਚਾਰਾ ।
ਪੈਰ ਤੇਰੇ ਜਦ, ਪੱਤਰ ਚੁੰਮਣ ।
ਫੁੱਲਾਂ ਨੂੰ ਤਦ, ਪੈਣ ਕੁੜੱਲਾਂ ।
ਧਰਤੀ ਤੇ, ਅਸਮਾਨਾਂ ਅੰਦਰ ।
ਤੇਰੀ ਚਰਚਾ, ਤੇਰੀਆਂ ਗੱਲਾਂ ।
ਦਏ ਹਲੂਣਾ, ਆਲਮ ਤਾਈਂ ।
ਤੇਰਾ ਇਕ ਹੁਲਾਰਾ ਕੁੜੀਏ !
ਕੁੜੀਏ ! ਤੂੰ ਜਦ ਪੀਂਘ ਚੜ੍ਹਾਵੇਂ ।
ਵੰਗਾਂ ਤੇਰੀਆਂ, ਰਾਸ ਰਚਾਵਣ ।
ਸ਼ਾਖਾਂ ਝੂਮਣ, ਪੱਤਰ ਨੱਚਣ ।
ਛਣ ਛਣ ਗੀਤ, ਪੰਜੇਬਾਂ ਗਾਵਣ ।
ਚੁੰਨੀ ਦਾ ਲੜ ਲਏ ਹੁਲਾਰੇ ।
ਕਣੀਆਂ ਨੂੰ, ਉਹ ਸੈਨਤ ਮਾਰੇ ।
ਕੇਸਾਂ ਉਪਰ, ਬਦਲ ਕਾਲੇ ।
ਮਰਨ ਪਏ, ਹੋ ਹੋ ਮਤਵਾਲੇ ।
ਅੰਬਰ ਨੂੰ ਵੀ, ਦੂਹਰਾ ਕਰਦਾ ।
ਤੇਰਾ ਲੱਕ ਲਚਕਾਰਾ ਕੁੜੀਏ !
ਵੰਗਾਂ ਤੇਰੀਆਂ, ਰਾਸ ਰਚਾਵਣ ।
ਸ਼ਾਖਾਂ ਝੂਮਣ, ਪੱਤਰ ਨੱਚਣ ।
ਛਣ ਛਣ ਗੀਤ, ਪੰਜੇਬਾਂ ਗਾਵਣ ।
ਚੁੰਨੀ ਦਾ ਲੜ ਲਏ ਹੁਲਾਰੇ ।
ਕਣੀਆਂ ਨੂੰ, ਉਹ ਸੈਨਤ ਮਾਰੇ ।
ਕੇਸਾਂ ਉਪਰ, ਬਦਲ ਕਾਲੇ ।
ਮਰਨ ਪਏ, ਹੋ ਹੋ ਮਤਵਾਲੇ ।
ਅੰਬਰ ਨੂੰ ਵੀ, ਦੂਹਰਾ ਕਰਦਾ ।
ਤੇਰਾ ਲੱਕ ਲਚਕਾਰਾ ਕੁੜੀਏ !
ਮਸਤੀ ਅੰਦਰ, ਹੂਟੇ ਲੈਂਦੀ ।
ਇਧਰੋਂ ਤੂੰ ਜਦ, ਔਧਰ ਜਾਵੇਂ ।
ਤਨ ਤੇਰੇ ਦਾ, ਪੀਂਘ ਤੇਰੀ ਦਾ ।
ਘਾਬਰ ਜਾਂਦੇ 'ਦੋ ਪਰਛਾਵੇਂ' ।
ਜਿੱਧਰ ਜਾਵੇਂ ਓਧਰ ਜਾਵਣ ।
ਉਹ ਪਿੱਛੇ ਤੂੰ ਅੱਗੇ ਅੱਗੇ ।
ਤੇਰੇ ਪੈਰ ਪੂਜਦੀ ਕੁਦਰਤ ।
ਪਰ ਤੈਨੂੰ ਕੁਝ ਪਤਾ ਨਾ ਲੱਗੇ ।
ਤੇਰਾ ਹੁਸਨ ਕੁਵਾਰਾ ਕੁੜੀਏ !
61. ਲਹਿਰਾਂ ਝਨਾਂ ਦੀਆਂ
ਇਧਰੋਂ ਤੂੰ ਜਦ, ਔਧਰ ਜਾਵੇਂ ।
ਤਨ ਤੇਰੇ ਦਾ, ਪੀਂਘ ਤੇਰੀ ਦਾ ।
ਘਾਬਰ ਜਾਂਦੇ 'ਦੋ ਪਰਛਾਵੇਂ' ।
ਜਿੱਧਰ ਜਾਵੇਂ ਓਧਰ ਜਾਵਣ ।
ਉਹ ਪਿੱਛੇ ਤੂੰ ਅੱਗੇ ਅੱਗੇ ।
ਤੇਰੇ ਪੈਰ ਪੂਜਦੀ ਕੁਦਰਤ ।
ਪਰ ਤੈਨੂੰ ਕੁਝ ਪਤਾ ਨਾ ਲੱਗੇ ।
ਤੇਰਾ ਹੁਸਨ ਕੁਵਾਰਾ ਕੁੜੀਏ !
61. ਲਹਿਰਾਂ ਝਨਾਂ ਦੀਆਂ
ਭਵਾਂ ਇਸ਼ਕ ਨੇ, ਤਣੀਆਂ ਹੋਈਆਂ ।
ਸੋਹਣੀ ਤੇ ਮਹੀਂਵਾਲ, ਦੁਹਾਂ ਦੀਆਂ ।
ਰੰਗਲੀਆਂ ਅੱਖੀਆਂ, ਬਣੀਆਂ ਹੋਈਆਂ ।
ਭਰੀਆਂ ਹੋਈਆਂ, ਠਰੀਆਂ ਹੋਈਆਂ ।
ਬੁਲਬੁਲਿਆਂ ਦਿਆਂ, ਘੜਿਆਂ ਉੱਤੇ ।
ਬਾਹਵਾਂ ਮਾਰ, ਤਰਦੀਆਂ ਜਾਵਣ ।
'ਮਾਹੀਏ' ਦਾ, ਦੀਦਾਰ ਕਰਨ ਲਈ ।
ਵਹਿਣ ਝਨਾਂ ਦਾ, ਪਾਰ ਕਰਨ ਲਈ ।
ਤਰਦੀਆਂ ਡੁਬਦੀਆਂ, ਸੋਹਣੀਆਂ ਜਾਪਣ ।
ਸੋਹਣੀ ਦੇ ਸੋਹਣੇ ਰੰਗ ਅੰਦਰ ।
ਨੱਠੀਆਂ ਜਾਣ ਝਨਾਂ ਦੀਆਂ ਲਹਿਰਾਂ ।
ਸੋਹਣੀ ਤੇ ਮਹੀਂਵਾਲ, ਦੁਹਾਂ ਦੀਆਂ ।
ਰੰਗਲੀਆਂ ਅੱਖੀਆਂ, ਬਣੀਆਂ ਹੋਈਆਂ ।
ਭਰੀਆਂ ਹੋਈਆਂ, ਠਰੀਆਂ ਹੋਈਆਂ ।
ਬੁਲਬੁਲਿਆਂ ਦਿਆਂ, ਘੜਿਆਂ ਉੱਤੇ ।
ਬਾਹਵਾਂ ਮਾਰ, ਤਰਦੀਆਂ ਜਾਵਣ ।
'ਮਾਹੀਏ' ਦਾ, ਦੀਦਾਰ ਕਰਨ ਲਈ ।
ਵਹਿਣ ਝਨਾਂ ਦਾ, ਪਾਰ ਕਰਨ ਲਈ ।
ਤਰਦੀਆਂ ਡੁਬਦੀਆਂ, ਸੋਹਣੀਆਂ ਜਾਪਣ ।
ਸੋਹਣੀ ਦੇ ਸੋਹਣੇ ਰੰਗ ਅੰਦਰ ।
ਨੱਠੀਆਂ ਜਾਣ ਝਨਾਂ ਦੀਆਂ ਲਹਿਰਾਂ ।
ਜਾਂ 'ਮਿਰਜੇ' ਦੀਆਂ 'ਤੀਰ ਕਮਾਨਾਂ' ।
ਸਾਹਿਬਾਂ ਹਥੋਂ, ਰੁੜ੍ਹੀਆਂ ਜਾਵਣ ।
'ਪੱਸਲੀਆਂ' ਮਹੀਂਵਾਲ ਦੀਆਂ ਜਾਂ ।
ਖਿੰਡੀਆਂ ਹੋਈਆਂ ਨੇ, ਤਰ ਰਹੀਆਂ ।
'ਰੀਝਾਂ' ਜਾਂ 'ਰਾਂਝਣ' ਦੇ ਦਿਲ ਦੀਆਂ ।
ਨਾਚ 'ਸਲੇਟੀ' ਲਈ ਕਰ ਰਹੀਆਂ ।
ਖੁਲ੍ਹੀਆਂ ਹੁਸਨ, ਇਸ਼ਕ ਦੀਆਂ ਪੁੜੀਆਂ ।
ਝੰਗ ਸਿਆਲ ਦੀਆਂ, ਜਾਂ ਕੁੜੀਆਂ ।
ਕੱਠੀਆਂ ਰਲ ਕੇ, ਨ੍ਹਾਵਣ ਪਈਆਂ ।
ਨੱਚਣ ਕੁੱਦਣ, ਗਾਵਣ ਪਈਆਂ ।
'ਸੋਹਣੀ' 'ਹੀਰ' ਮਨਾਵਣ ਪਈਆਂ ।
ਲੋਕੀ ਕਹਿਣ ਝਨਾਂ ਦੀਆਂ ਲਹਿਰਾਂ ।
ਸਾਹਿਬਾਂ ਹਥੋਂ, ਰੁੜ੍ਹੀਆਂ ਜਾਵਣ ।
'ਪੱਸਲੀਆਂ' ਮਹੀਂਵਾਲ ਦੀਆਂ ਜਾਂ ।
ਖਿੰਡੀਆਂ ਹੋਈਆਂ ਨੇ, ਤਰ ਰਹੀਆਂ ।
'ਰੀਝਾਂ' ਜਾਂ 'ਰਾਂਝਣ' ਦੇ ਦਿਲ ਦੀਆਂ ।
ਨਾਚ 'ਸਲੇਟੀ' ਲਈ ਕਰ ਰਹੀਆਂ ।
ਖੁਲ੍ਹੀਆਂ ਹੁਸਨ, ਇਸ਼ਕ ਦੀਆਂ ਪੁੜੀਆਂ ।
ਝੰਗ ਸਿਆਲ ਦੀਆਂ, ਜਾਂ ਕੁੜੀਆਂ ।
ਕੱਠੀਆਂ ਰਲ ਕੇ, ਨ੍ਹਾਵਣ ਪਈਆਂ ।
ਨੱਚਣ ਕੁੱਦਣ, ਗਾਵਣ ਪਈਆਂ ।
'ਸੋਹਣੀ' 'ਹੀਰ' ਮਨਾਵਣ ਪਈਆਂ ।
ਲੋਕੀ ਕਹਿਣ ਝਨਾਂ ਦੀਆਂ ਲਹਿਰਾਂ ।
ਨੱਚਦਾ ਇਸ਼ਕ, ਦਿਸੇ ਮਤਵਾਲਾ ।
ਬੁਲਬੁਲਿਆਂ ਦੇ ਪੈਰੀਂ ਘੁੰਗਰੂ ।
'ਘੁੰਮਣ ਘੇਰਾਂ' ਦੀ ਪਾ ਮਾਲਾ ।
ਸੋਹਣੀ ਦੇ ਨੈਣਾਂ ਦੇ ਡੋਰੇ ।
ਲਹਿਰਾਂ ਬਣ ਬਣ, ਨਜ਼ਰੀ ਆਵਣ ।
ਸ਼ਾਇਰ ਵੇਖੇ, ਨਾਚ ਨਿਰਾਲਾ ।
ਇਹ ਸੋਹਣੀ ਦੀ, ਅੱਖ ਦੀਆਂ ਲਹਿਰਾਂ ।
'ਮਾਹੀਆ' ਅਪਣਾ, ਲੋੜਨ ਪਈਆਂ ।
ਹਫ਼ ਹਫ਼ ਕੇ ਦਮ ਤੋੜਨ ਪਈਆਂ ।
ਦਿਲ ਸ਼ਾਇਰ ਦਾ ਨੱਚਦਾ ਤੱਕ ਤੱਕ ।
ਨੱਚਦੀਆਂ ਵੇਖ ਝਨਾਂ ਦੀਆਂ ਲਹਿਰਾਂ ।
62. ਚਲ ਚਲੀਏ !
ਬੁਲਬੁਲਿਆਂ ਦੇ ਪੈਰੀਂ ਘੁੰਗਰੂ ।
'ਘੁੰਮਣ ਘੇਰਾਂ' ਦੀ ਪਾ ਮਾਲਾ ।
ਸੋਹਣੀ ਦੇ ਨੈਣਾਂ ਦੇ ਡੋਰੇ ।
ਲਹਿਰਾਂ ਬਣ ਬਣ, ਨਜ਼ਰੀ ਆਵਣ ।
ਸ਼ਾਇਰ ਵੇਖੇ, ਨਾਚ ਨਿਰਾਲਾ ।
ਇਹ ਸੋਹਣੀ ਦੀ, ਅੱਖ ਦੀਆਂ ਲਹਿਰਾਂ ।
'ਮਾਹੀਆ' ਅਪਣਾ, ਲੋੜਨ ਪਈਆਂ ।
ਹਫ਼ ਹਫ਼ ਕੇ ਦਮ ਤੋੜਨ ਪਈਆਂ ।
ਦਿਲ ਸ਼ਾਇਰ ਦਾ ਨੱਚਦਾ ਤੱਕ ਤੱਕ ।
ਨੱਚਦੀਆਂ ਵੇਖ ਝਨਾਂ ਦੀਆਂ ਲਹਿਰਾਂ ।
62. ਚਲ ਚਲੀਏ !
ਚਲ ਚਲੀਏ ਮਿੱਤਰਾ ! ਹੁਣ ਔਸ ਕਿਨਾਰੇ ।
ਹੁਣ ਏਸ ਕਿਨਾਰੇ, ਨੀ ! 'ਅੱਗਾਂ' ਬਲੀਆਂ ।
ਉਹਨਾਂ ਵਿੱਚ ਤਪੀਆਂ, ਹੁਣ 'ਗੰਗਾ ਜਲੀਆਂ' ।
'ਅੰਮ੍ਰਿਤ' ਵੀ ਉਬਲੇ, 'ਜ਼ਮਜ਼ਮ' ਵੀ ਖੌਲੇ ।
ਪੀ ਸੜਦਾ ਪਾਣੀ, ਦਸ ਕੇਹੜਾ ਮੌਲੇ ?
ਮੂੰਹ ਮਿੱਠੇ ਮਿੱਠੇ, ਪਰ 'ਨੀਤਾਂ' ਬੁਰੀਆਂ ।
ਭੌਰਾਂ ਨੂੰ 'ਫੁੱਲ' ਈ, ਪਏ ਮਾਰਨ ਛੁਰੀਆਂ !
ਏਥੋਂ ਦੇ ਵਾਸੀ, ਹੋ ਗਏ ਹਤਿਆਰੇ ! ਚਲ…
ਹੁਣ ਏਸ ਕਿਨਾਰੇ, ਨੀ ! 'ਅੱਗਾਂ' ਬਲੀਆਂ ।
ਉਹਨਾਂ ਵਿੱਚ ਤਪੀਆਂ, ਹੁਣ 'ਗੰਗਾ ਜਲੀਆਂ' ।
'ਅੰਮ੍ਰਿਤ' ਵੀ ਉਬਲੇ, 'ਜ਼ਮਜ਼ਮ' ਵੀ ਖੌਲੇ ।
ਪੀ ਸੜਦਾ ਪਾਣੀ, ਦਸ ਕੇਹੜਾ ਮੌਲੇ ?
ਮੂੰਹ ਮਿੱਠੇ ਮਿੱਠੇ, ਪਰ 'ਨੀਤਾਂ' ਬੁਰੀਆਂ ।
ਭੌਰਾਂ ਨੂੰ 'ਫੁੱਲ' ਈ, ਪਏ ਮਾਰਨ ਛੁਰੀਆਂ !
ਏਥੋਂ ਦੇ ਵਾਸੀ, ਹੋ ਗਏ ਹਤਿਆਰੇ ! ਚਲ…
ਕੀ ਲੈਣਾ ਓਥੇ ? ਕੀ ਰਹਿਣਾ ਓਥੇ ?
ਕੀ ਉਠਣਾ ਓਥੇ ? ਕੀ ਬਹਿਣਾ ਓਥੇ ?
ਜਿਥੋਂ ਦੇ ਵਾਸੀ, ਨੇ ਪਿਆਰੋਂ ਸਖਣੇ ।
ਸਚਿਆਈਓਂ ਸਖਣੇ, ਸਤਕਾਰੋਂ ਸਖਣੇ ।
ਨੇਕੀ ਤੋਂ ਖਾਲੀ, ਉਪਕਾਰੋਂ ਸਖਣੇ ।
ਦਿਲ ਦਰਦੋਂ ਸਖਣੇ, ਦਿਲਦਾਰੋਂ ਸਖਣੇ ।
ਐਹੋ ਜਿਹੀ ਥਾਂ ਦੇ, ਭਠ ਪੈਣ ਚੁਬਾਰੇ ! ਚਲ…
ਕੀ ਉਠਣਾ ਓਥੇ ? ਕੀ ਬਹਿਣਾ ਓਥੇ ?
ਜਿਥੋਂ ਦੇ ਵਾਸੀ, ਨੇ ਪਿਆਰੋਂ ਸਖਣੇ ।
ਸਚਿਆਈਓਂ ਸਖਣੇ, ਸਤਕਾਰੋਂ ਸਖਣੇ ।
ਨੇਕੀ ਤੋਂ ਖਾਲੀ, ਉਪਕਾਰੋਂ ਸਖਣੇ ।
ਦਿਲ ਦਰਦੋਂ ਸਖਣੇ, ਦਿਲਦਾਰੋਂ ਸਖਣੇ ।
ਐਹੋ ਜਿਹੀ ਥਾਂ ਦੇ, ਭਠ ਪੈਣ ਚੁਬਾਰੇ ! ਚਲ…
ਚਲ ਪਾਰਲੇ ਪੱਤਨ, ਚਲ ਰੌਣਕ ਲਾਈਏ ।
ਰਲ ਮਿਲ ਕੇ ਰੋਈਏ, ਰਲ ਮਿਲ ਕੇ ਗਾਈਏ ।
ਰਲ ਮਿਲ ਕੇ ਖਟੀਏ, ਰਲ ਮਿਲ ਕੇ ਖਾਈਏ ।
ਹਸ ਕੇ ਕੰਮ ਲਈਏ, ਹਸ ਕੇ ਕੰਮ ਆਈਏ ।
ਦੁਨੀਆਂ ਤੋਂ ਵੱਖਰੀ, ਇੱਕ ਦੁਨੀਆਂ ਵਸਾਈਏ ।
ਮਜ਼੍ਹਬਾਂ ਤੋਂ ਵੱਖਰਾ, ਇਕ 'ਮਜ਼੍ਹਬ' ਬਣਾਈਏ ।
ਸਭਨਾਂ ਨੂੰ ਲੱਗਣ, ਜਿਸ ਵਿੱਚ ਸਭ ਪਿਆਰੇ ।ਚਲ…
ਰਲ ਮਿਲ ਕੇ ਰੋਈਏ, ਰਲ ਮਿਲ ਕੇ ਗਾਈਏ ।
ਰਲ ਮਿਲ ਕੇ ਖਟੀਏ, ਰਲ ਮਿਲ ਕੇ ਖਾਈਏ ।
ਹਸ ਕੇ ਕੰਮ ਲਈਏ, ਹਸ ਕੇ ਕੰਮ ਆਈਏ ।
ਦੁਨੀਆਂ ਤੋਂ ਵੱਖਰੀ, ਇੱਕ ਦੁਨੀਆਂ ਵਸਾਈਏ ।
ਮਜ਼੍ਹਬਾਂ ਤੋਂ ਵੱਖਰਾ, ਇਕ 'ਮਜ਼੍ਹਬ' ਬਣਾਈਏ ।
ਸਭਨਾਂ ਨੂੰ ਲੱਗਣ, ਜਿਸ ਵਿੱਚ ਸਭ ਪਿਆਰੇ ।ਚਲ…
ਉੱਠ ! ਦਿਲ ਦੇ ਟਿੱਬੇ, ਸਭ ਪੱਧਰ ਕਰੀਏ ।
ਇਕ ਥਾਵੇਂ ਬਹੀਏ, ਸਾਹ ਸਾਂਝੇ ਭਰੀਏ ।
ਕੋਈ ਫੁੱਲ ਨਾ ਤੋੜੇ, ਕੋਈ ਖ਼ਾਰ ਨਾ ਖਾਵੇ ।
ਕੋਈ ਲਏ ਨਾ ਤਰਲੇ, ਕੋਈ ਭਾਰ ਨਾ ਪਾਵੇ ।
ਜਿੱਥੇ ਨਾ ਹੋਵਣ, ਗਰਜ਼ਾਂ ਦੀਆਂ ਛਾਵਾਂ ।
ਜਿੱਥੇ ਨਾ ਆਵਣ, ਇਸ ਜਗ ਦੀਆਂ ਵਾਵਾਂ ।
ਜਿੱਥੇ ਕੋਈ 'ਸ਼ਿਬਲੀ, ਨਾ ਫੁੱਲ ਵੀ ਮਾਰੇ ।ਚਲ…
ਇਕ ਥਾਵੇਂ ਬਹੀਏ, ਸਾਹ ਸਾਂਝੇ ਭਰੀਏ ।
ਕੋਈ ਫੁੱਲ ਨਾ ਤੋੜੇ, ਕੋਈ ਖ਼ਾਰ ਨਾ ਖਾਵੇ ।
ਕੋਈ ਲਏ ਨਾ ਤਰਲੇ, ਕੋਈ ਭਾਰ ਨਾ ਪਾਵੇ ।
ਜਿੱਥੇ ਨਾ ਹੋਵਣ, ਗਰਜ਼ਾਂ ਦੀਆਂ ਛਾਵਾਂ ।
ਜਿੱਥੇ ਨਾ ਆਵਣ, ਇਸ ਜਗ ਦੀਆਂ ਵਾਵਾਂ ।
ਜਿੱਥੇ ਕੋਈ 'ਸ਼ਿਬਲੀ, ਨਾ ਫੁੱਲ ਵੀ ਮਾਰੇ ।ਚਲ…
ਤੋੜਨ ਤੇ ਟੁੱਟਣ ਦਾ, ਡਰ ਨਹੀਂ ਜਿੱਥੇ ।
ਦੁਬਿਧਾ ਦਾ ਦਿੱਸੇ, ਇਕ ਘਰ ਨਾ ਜਿੱਥੇ ।
ਉਸ ਦੁਨੀਆਂ ਅੰਦਰ, ਬਿਨ ਕੁਲੀਓਂ ਚੰਗੇ ।
ਸੱਥਰਾਂ ਤੇ ਸੌਣਾ, ਬਿਨ ਜੁਲੀਓਂ ਚੰਗੇ ।
ਤਿਰਹਾਏ ਚੰਗੇ, ਤੇ ਭੁਖੇ ਚੰਗੇ ।
ਢਿਡਾਂ ਤੋਂ ਖਾਲੀ, ਬਿਨ ਗੁਲੀਓਂ ਚੰਗੇ ।
ਸੁਰਗਾਂ ਤੋਂ ਵਧ ਕੇ, ਉਹ ਛੰਨਾਂ ਢਾਰੇ । ਚਲ…
ਦੁਬਿਧਾ ਦਾ ਦਿੱਸੇ, ਇਕ ਘਰ ਨਾ ਜਿੱਥੇ ।
ਉਸ ਦੁਨੀਆਂ ਅੰਦਰ, ਬਿਨ ਕੁਲੀਓਂ ਚੰਗੇ ।
ਸੱਥਰਾਂ ਤੇ ਸੌਣਾ, ਬਿਨ ਜੁਲੀਓਂ ਚੰਗੇ ।
ਤਿਰਹਾਏ ਚੰਗੇ, ਤੇ ਭੁਖੇ ਚੰਗੇ ।
ਢਿਡਾਂ ਤੋਂ ਖਾਲੀ, ਬਿਨ ਗੁਲੀਓਂ ਚੰਗੇ ।
ਸੁਰਗਾਂ ਤੋਂ ਵਧ ਕੇ, ਉਹ ਛੰਨਾਂ ਢਾਰੇ । ਚਲ…
ਏਥੇ ਛੱਡ ਚਲੀਏ, ਇਸ ਥਾਂ ਦੀ 'ਬੋਲੀ' ।
ਰਲ 'ਕਾਲਿਆਂ ਨਾਗਾਂ', ਵਿਹੁ ਇਸ ਵਿੱਚ ਘੋਲੀ ।
ਏਥੋਂ ਦੀਆਂ ਅੱਖੀਆਂ, ਜੋ ਗੌਂ ਵਿੱਚ ਖੁਰੀਆਂ ।
ਕੀ ਕਰਨੀਆਂ ਓਥੇ, ਏਹ 'ਵਸਤਾਂ ਬੁਰੀਆਂ' ।
ਚਲ ਪਿਆਰ ਦੀ ਗੰਗਾ ਵਿੱਚ ਚੱਲ ਨਹਾਈਏ ।
ਸਭ ਮੈਲ ਦਿਲਾਂ ਦੀ, ਧੋ ਧੋ ਕੇ ਲਾਹੀਏ ।
ਉਸ ਦੁਨੀਆਂ ਅੰਦਰ, ਫਿਰ ਵਸੀਏ ਸਾਰੇ ।ਚਲ…
63. ਰਾਗੀਆ !
ਰਲ 'ਕਾਲਿਆਂ ਨਾਗਾਂ', ਵਿਹੁ ਇਸ ਵਿੱਚ ਘੋਲੀ ।
ਏਥੋਂ ਦੀਆਂ ਅੱਖੀਆਂ, ਜੋ ਗੌਂ ਵਿੱਚ ਖੁਰੀਆਂ ।
ਕੀ ਕਰਨੀਆਂ ਓਥੇ, ਏਹ 'ਵਸਤਾਂ ਬੁਰੀਆਂ' ।
ਚਲ ਪਿਆਰ ਦੀ ਗੰਗਾ ਵਿੱਚ ਚੱਲ ਨਹਾਈਏ ।
ਸਭ ਮੈਲ ਦਿਲਾਂ ਦੀ, ਧੋ ਧੋ ਕੇ ਲਾਹੀਏ ।
ਉਸ ਦੁਨੀਆਂ ਅੰਦਰ, ਫਿਰ ਵਸੀਏ ਸਾਰੇ ।ਚਲ…
63. ਰਾਗੀਆ !
ਸੁੱਤੇ ਹੋਏ ਰਾਗ ਨੂੰ, ਤੂੰ ਸੁੱਤਾ ਰਹਿਣ ਦੇ ।
ਮੈਥੋਂ ਸੁੱਧ ਬੁੱਧ ਨਾ ਸੰਭਾਲੀ ਜਾਇਗੀ ।
ਮੈਥੋਂ ਸੁੱਧ ਬੁੱਧ ਨਾ ਸੰਭਾਲੀ ਜਾਇਗੀ ।
ਤੇਰਿਆਂ ਤਰਾਨਿਆਂ ਅਨ੍ਹੇਰ ਮਾਰਨਾ ।
ਮੈਨੂੰ ਜੀਵੇਂ ! ਘੜੀ ਉਹ ਵਿਖਾਲੀ ਜਾਇਗੀ ।
ਮੈਨੂੰ ਜੀਵੇਂ ! ਘੜੀ ਉਹ ਵਿਖਾਲੀ ਜਾਇਗੀ ।
ਗਾਂਵਦਾ ਸੀ 'ਮੇਰਾ ਕੋਈ', ਮੇਰੇ ਕੋਲ ਵੀ ।
'ਅੱਗ' ਉਹਦੀ 'ਯਾਦ' ਵਾਲੀ ਬਾਲੀ ਜਾਇਗੀ ।
'ਅੱਗ' ਉਹਦੀ 'ਯਾਦ' ਵਾਲੀ ਬਾਲੀ ਜਾਇਗੀ ।
ਰਾਗ ਜਾਗ ਪਿਆਂ, ਯਾਦ ਜਾਗ ਪਵੇਗੀ ।
ਕਿਸੇ ਹੀਲੇ ਫੇਰ ਨਾ ਸਵਾਲੀ ਜਾਇਗੀ ।
ਕਿਸੇ ਹੀਲੇ ਫੇਰ ਨਾ ਸਵਾਲੀ ਜਾਇਗੀ ।
ਖਿੱਚ ਤੇਰੀ ਮੀਂਡ ਦੀ, ਉਹ ਖਿੱਚ ਪਾਏਗੀ ।
'ਕੋਈ' ਕਰ ਯਾਦ ਉਡ ਲਾਲੀ ਜਾਇਗੀ ।
'ਕੋਈ' ਕਰ ਯਾਦ ਉਡ ਲਾਲੀ ਜਾਇਗੀ ।
ਸਾਂਭ ਲੈ ਸਤਾਰ, ਦੇ ਮਲ੍ਹਾਰ ਰਾਗੀਆ !
ਨਦੀ ਨਹੀਂ ਤਾਂ ਅੱਖੀਓਂ ਉਛਾਲੀ ਜਾਇਗੀ ।
64. ਨੀ ਚਿੜੀਏ !
ਨਦੀ ਨਹੀਂ ਤਾਂ ਅੱਖੀਓਂ ਉਛਾਲੀ ਜਾਇਗੀ ।
64. ਨੀ ਚਿੜੀਏ !
ਤੇਰੇ ਖੰਭਾਂ ਦੀ 'ਫਰ ਫਰ' ਵਿੱਚ,
ਪਈ 'ਅਜ਼ਾਦੀ' ਵਸਦੀ ।
ਤੇਰੀ 'ਚੀਂ ਚੀਂ' ਅੰਦਰ ਜਾਪੇ,
'ਕੁਦਰਤ ਸੋਹਣੀ' ਹੱਸਦੀ ।
ਪਈ 'ਅਜ਼ਾਦੀ' ਵਸਦੀ ।
ਤੇਰੀ 'ਚੀਂ ਚੀਂ' ਅੰਦਰ ਜਾਪੇ,
'ਕੁਦਰਤ ਸੋਹਣੀ' ਹੱਸਦੀ ।
ਤੇਰੀ ਚੁੰਜ ਦੇ 'ਚੋਗੇ' ਅੰਦਰ,
'ਹਿੰਮਤ' ਲਹਿਰਾਂ ਮਾਰੇ,
ਤੇਰੀ ਇੱਕ 'ਉਡਾਰੀ' ਅੰਦਰ,
ਕਈ ਕਈ ਹੈਨ ਇਸ਼ਾਰੇ ।
'ਹਿੰਮਤ' ਲਹਿਰਾਂ ਮਾਰੇ,
ਤੇਰੀ ਇੱਕ 'ਉਡਾਰੀ' ਅੰਦਰ,
ਕਈ ਕਈ ਹੈਨ ਇਸ਼ਾਰੇ ।
ਜੀਉਣਾ 'ਮੌਤ' ਗੁਲਾਮੀ ਅੰਦਰ,
ਮੌਤ 'ਖੁੱਲ੍ਹ' ਵਿੱਚ ਚੰਗੀ ।
ਮਰਨਾ ਖਾ ਗੁਲੇਲਾ ਮੰਗਿਆ,
'ਨਹੀਂ ਗੁਲਾਮੀ ਮੰਗੀ' ।
65. ਸੁੱਤੀਏ ਲਹਿਰੇ ਤਾਲ ਦੀਏ !
ਮੌਤ 'ਖੁੱਲ੍ਹ' ਵਿੱਚ ਚੰਗੀ ।
ਮਰਨਾ ਖਾ ਗੁਲੇਲਾ ਮੰਗਿਆ,
'ਨਹੀਂ ਗੁਲਾਮੀ ਮੰਗੀ' ।
65. ਸੁੱਤੀਏ ਲਹਿਰੇ ਤਾਲ ਦੀਏ !
ਕਵੀ ਖਲੋਤਾ ਆਣ ਕਿਨਾਰੇ ।
ਮੁੜ ਮੁੜ ਤੈਨੂੰ ਵਾਜਾਂ ਮਾਰੇ ।
ਚੰਨ ਚਾਨਣੀ ਰਿਸ਼ਮਾਂ ਵਾਰੇ ।
ਤੈਨੂੰ ਪਏ ਉਡੀਕਣ ਤਾਰੇ ।
ਮੁੜ ਮੁੜ ਤੈਨੂੰ ਵਾਜਾਂ ਮਾਰੇ ।
ਚੰਨ ਚਾਨਣੀ ਰਿਸ਼ਮਾਂ ਵਾਰੇ ।
ਤੈਨੂੰ ਪਏ ਉਡੀਕਣ ਤਾਰੇ ।
ਪਰ ਤੂੰ ਅੱਖਾਂ ਮੂਲ ਨਾ ਖੋਲ੍ਹੇਂ,
ਸੁੱਤੀਏ ਲਹਿਰੇ ਤਾਲ ਦੀਏ ।
ਜਾਣੂ ਮੇਰੇ ਹਾਲ ਦੀਏ ।
ਸੁੱਤੀਏ ਲਹਿਰੇ ਤਾਲ ਦੀਏ ।
ਜਾਣੂ ਮੇਰੇ ਹਾਲ ਦੀਏ ।
ਸੋਹਲ ਮਲੂਕਾਂ ਕੁਦਰਤ ਜਣੀਆਂ ।
ਤ੍ਰੇਲ ਦੀਆਂ ਜੁੜ ਆਈਆਂ ਕਣੀਆਂ ।
ਅੱਖਾਂ ਵਿੱਚ ਗਲੇਡੂ ਭਰ ਕੇ ।
ਵੇਖਣ ਪੱਕੀਆਂ ਪ੍ਰੀਤਾਂ ਕਰ ਕੇ ।
ਤ੍ਰੇਲ ਦੀਆਂ ਜੁੜ ਆਈਆਂ ਕਣੀਆਂ ।
ਅੱਖਾਂ ਵਿੱਚ ਗਲੇਡੂ ਭਰ ਕੇ ।
ਵੇਖਣ ਪੱਕੀਆਂ ਪ੍ਰੀਤਾਂ ਕਰ ਕੇ ।
ਪਰ ਤੂੰ ਉਹਨਾਂ ਨਾਲ ਨ ਬੋਲੇਂ,
ਸੁੱਤੀਏ ਲਹਿਰੇ ਤਾਲ ਦੀਏ ।
ਸੁੱਤੀਏ ਲਹਿਰੇ ਤਾਲ ਦੀਏ ।
ਉਠ ! ਤੇ ਇਕ 'ਅੰਗੜਾਈ' ਲੈ ਲੈ ।
ਕੁਦਰਤ 'ਮੁਖ ਵਿਖਾਈ' ਲੈ ਲੈ ।
ਆ ਜਾ ਮੇਰੇ ਦਿਲ ਦੇ ਅੰਦਰ ।
ਤੇਰੇ ਲਈ ਇਹ ਬਣਿਆ ਮੰਦਰ ।
ਕੁਦਰਤ 'ਮੁਖ ਵਿਖਾਈ' ਲੈ ਲੈ ।
ਆ ਜਾ ਮੇਰੇ ਦਿਲ ਦੇ ਅੰਦਰ ।
ਤੇਰੇ ਲਈ ਇਹ ਬਣਿਆ ਮੰਦਰ ।
ਜੇ ਆਵੇਂ ! ਤਾਂ ਦਿਲ ਟਟੋਲੇਂ,
ਸੁੱਤੀਏ ਲਹਿਰੇ ਤਾਲ ਦੀਏ ।
ਸੁੱਤੀਏ ਲਹਿਰੇ ਤਾਲ ਦੀਏ ।
ਜੇ ਤੂੰ ਜਾਗੇਂ ਅੱਖ ਮਟਕਾਵੇਂ ।
ਅੱਖੀਆਂ ਰਾਹੀਂ ਅੰਦਰ ਆਵੇਂ ।
ਲਹਿਰ ਲਹਿਰ ਦਿਲ ਨੂੰ ਮਸਤਾਵੇਂ ।
ਫਿਰ ਤੂੰ ਇਕ 'ਕਵਿਤਾ' ਬਣ ਜਾਵੇਂ ।
ਅੱਖੀਆਂ ਰਾਹੀਂ ਅੰਦਰ ਆਵੇਂ ।
ਲਹਿਰ ਲਹਿਰ ਦਿਲ ਨੂੰ ਮਸਤਾਵੇਂ ।
ਫਿਰ ਤੂੰ ਇਕ 'ਕਵਿਤਾ' ਬਣ ਜਾਵੇਂ ।
ਨਾ ਮੈਂ ਡੋਲਾਂ ਨਾ ਤੂੰ ਡੋਲੇਂ,
ਸੁੱਤੀਏ ਲਹਿਰੇ ਤਾਲ ਦੀਏ ।
ਜਾਣੂ ਮੇਰੇ ਹਾਲ ਦੀਏ ।
66. ਤਰਦੀਆਂ ਲਹਿਰਾਂ
ਸੁੱਤੀਏ ਲਹਿਰੇ ਤਾਲ ਦੀਏ ।
ਜਾਣੂ ਮੇਰੇ ਹਾਲ ਦੀਏ ।
66. ਤਰਦੀਆਂ ਲਹਿਰਾਂ
ਦਰਿਆ ਦੀ ਹਿੱਕ ਤੇ, ਸਨ ਤਰਦੀਆਂ ਲਹਿਰਾਂ ।
ਉਹ ਠੰਢੀਆਂ ਠਰੀਆਂ ।
ਪਰ ਜੋਬਨ ਭਰੀਆਂ ।
ਉਹ ਸੱਚੀਆਂ ਸੁੱਚੀਆਂ ।
ਦੁਨੀਆਂ ਤੋਂ ਉੱਚੀਆਂ ।
ਰਲ ਰਾਸ ਮਚਾਵਣ ।
ਗਲਵਕੜੀ ਪਾਵਣ ।
ਉੱਠ ਉੱਠ ਬਹਿ ਬਹਿ ਕੇ ।
ਚੜ੍ਹ ਚੜ੍ਹ ਲਹਿ ਲਹਿ ਕੇ ।
ਫਿਰ ਭੱਜਣ ਨੱਸਣ ।
ਭਜ ਭਜ ਕੇ ਦੱਸਣ ।
ਹੈ ਚਾਲ ਜਵਾਨੀ ।
ਹੈ ਲਹਿਰ ਜਵਾਨੀ ।
ਹੈ ਭਾਲ ਜਵਾਨੀ ।
ਹੈ ਬਹਿਰ ਜਵਾਨੀ ।
ਮਰ ਜਾਏ ਜਵਾਨੀ, ਜਾਂ ਮਰਦੀਆਂ ਲਹਿਰਾਂ ।
ਦਸ ਕੇ ਨਸ ਗਈਆਂ, ਉਹ ਤਰਦੀਆਂ ਲਹਿਰਾਂ ।
67. ਖਿੜੀ ਕਲੀ ਭੌਰ ਨੂੰ
ਉਹ ਠੰਢੀਆਂ ਠਰੀਆਂ ।
ਪਰ ਜੋਬਨ ਭਰੀਆਂ ।
ਉਹ ਸੱਚੀਆਂ ਸੁੱਚੀਆਂ ।
ਦੁਨੀਆਂ ਤੋਂ ਉੱਚੀਆਂ ।
ਰਲ ਰਾਸ ਮਚਾਵਣ ।
ਗਲਵਕੜੀ ਪਾਵਣ ।
ਉੱਠ ਉੱਠ ਬਹਿ ਬਹਿ ਕੇ ।
ਚੜ੍ਹ ਚੜ੍ਹ ਲਹਿ ਲਹਿ ਕੇ ।
ਫਿਰ ਭੱਜਣ ਨੱਸਣ ।
ਭਜ ਭਜ ਕੇ ਦੱਸਣ ।
ਹੈ ਚਾਲ ਜਵਾਨੀ ।
ਹੈ ਲਹਿਰ ਜਵਾਨੀ ।
ਹੈ ਭਾਲ ਜਵਾਨੀ ।
ਹੈ ਬਹਿਰ ਜਵਾਨੀ ।
ਮਰ ਜਾਏ ਜਵਾਨੀ, ਜਾਂ ਮਰਦੀਆਂ ਲਹਿਰਾਂ ।
ਦਸ ਕੇ ਨਸ ਗਈਆਂ, ਉਹ ਤਰਦੀਆਂ ਲਹਿਰਾਂ ।
67. ਖਿੜੀ ਕਲੀ ਭੌਰ ਨੂੰ
ਮੈਂ ਖਿੜਦੀ ਤੇ ਮੁਸਕਾਂਦੀ ।
ਮੈਂ ਮਹਿਕਾਂ ਪਈ ਹੰਢਾਂਦੀ ।
ਮੈਂ ਮੋਹੀ ਤੇਰਿਆਂ ਗੀਤਾਂ ।
ਮੈਂ ਕੋਹੀ ਤੇਰੀਆਂ ਪ੍ਰੀਤਾਂ ।
ਤੂੰ ਮੂੰਹ ਨਾ ਮੈਥੋਂ ਮੋੜੀਂ । ਨਾ ਤੋੜੀਂ ਵੇ ਨਾ…
ਮੈਂ ਮਹਿਕਾਂ ਪਈ ਹੰਢਾਂਦੀ ।
ਮੈਂ ਮੋਹੀ ਤੇਰਿਆਂ ਗੀਤਾਂ ।
ਮੈਂ ਕੋਹੀ ਤੇਰੀਆਂ ਪ੍ਰੀਤਾਂ ।
ਤੂੰ ਮੂੰਹ ਨਾ ਮੈਥੋਂ ਮੋੜੀਂ । ਨਾ ਤੋੜੀਂ ਵੇ ਨਾ…
ਮੈਂ ਫੁੱਲ-ਡੋਡੀ ਦੀ ਜਾਈ ।
ਤੈਨੂੰ ਹਾਂ ਮਾਣਨ ਆਈ ।
ਮੈਂ ਵਸਦੀ ਤੇਰੀ ਖਾਤਰ ।
ਮੈਂ ਹਸਦੀ ਤੇਰੀ ਖਾਤਰ ।
ਕੋਈ ਹੋਰ ਕਲੀ ਨਾ ਲੋੜੀਂ । ਨਾ ਤੋੜੀਂ ਵੇ ਨਾ…
ਤੈਨੂੰ ਹਾਂ ਮਾਣਨ ਆਈ ।
ਮੈਂ ਵਸਦੀ ਤੇਰੀ ਖਾਤਰ ।
ਮੈਂ ਹਸਦੀ ਤੇਰੀ ਖਾਤਰ ।
ਕੋਈ ਹੋਰ ਕਲੀ ਨਾ ਲੋੜੀਂ । ਨਾ ਤੋੜੀਂ ਵੇ ਨਾ…
ਆ ਵੰਡ ਲੈ ਮੇਰਾ ਹਾਸਾ ।
ਪਰ ਮੇਰਾ ਭਰ ਦੇ ਕਾਸਾ ।
ਤੂੰ 'ਰਾਗ' ਉਹਦੇ ਵਿਚ ਪਾ ਦੇ ।
ਗਾਉਣ ਦੀ ਚੇਟਕ ਲਾ ਦੇ ।
ਤੂੰ ਹਸੇਂ ਤੇ ਮੈਂ ਗਾਵਾਂ ।
ਆ ਖੇਡ ਲਈਏ ਰਲ ਸਾਵਾਂ ।
68. ਮੋਏ ਪੁੱਤ੍ਰ ਦੀ ਯਾਦ ਵਿੱਚ
ਪਰ ਮੇਰਾ ਭਰ ਦੇ ਕਾਸਾ ।
ਤੂੰ 'ਰਾਗ' ਉਹਦੇ ਵਿਚ ਪਾ ਦੇ ।
ਗਾਉਣ ਦੀ ਚੇਟਕ ਲਾ ਦੇ ।
ਤੂੰ ਹਸੇਂ ਤੇ ਮੈਂ ਗਾਵਾਂ ।
ਆ ਖੇਡ ਲਈਏ ਰਲ ਸਾਵਾਂ ।
68. ਮੋਏ ਪੁੱਤ੍ਰ ਦੀ ਯਾਦ ਵਿੱਚ
ਬਾਵਾ ਬੁਧ ਸਿੰਘ ਜੀ ਕਰਤਾ 'ਹੰਸ ਚੋਗ',
'ਬੰਬੀਹਾ ਬੋਲ' ਆਦਿ ਦੀ ਮੌਤ ਸਮੇਂ
ਲਿਖੀਆਂ ਗਈਆਂ ਸਤਰਾਂ ।
'ਬੰਬੀਹਾ ਬੋਲ' ਆਦਿ ਦੀ ਮੌਤ ਸਮੇਂ
ਲਿਖੀਆਂ ਗਈਆਂ ਸਤਰਾਂ ।
ਪੰਜਾਬੀ ਮਾਂ ਵਲੋਂ :-
ਉਹ ਚਾਨਣਾ ਜਿਸ ਦੇ ਗਿਆਂ,
ਅੱਖੀਆਂ ਦੀ ਮੇਰੀ ਲੋ ਗਈ ।
'ਰੌਣਕ' ਉਹ ਜਿਸ ਦੇ ਮਿਟਦਿਆਂ,
ਸੁੰਞੀ ਮੇਰੀ ਕੁਖ ਹੋ ਗਈ ।
ਅੱਖੀਆਂ ਦੀ ਮੇਰੀ ਲੋ ਗਈ ।
'ਰੌਣਕ' ਉਹ ਜਿਸ ਦੇ ਮਿਟਦਿਆਂ,
ਸੁੰਞੀ ਮੇਰੀ ਕੁਖ ਹੋ ਗਈ ।
ਉਹ ਆਦਰਾਂ ਦੀ 'ਠੰਢ',
ਜੋ ਸੀਨਾ ਸੀ ਤਪਦਾ ਠਾਰਦੀ ।
ਉਹ ਹੱਸਣੀ ਭੋਲੀ ਜਿਹੀ,
ਸੂਰਤ ਸੀ ਮੇਰੇ 'ਪਿਆਰ' ਦੀ ।
ਜੋ ਸੀਨਾ ਸੀ ਤਪਦਾ ਠਾਰਦੀ ।
ਉਹ ਹੱਸਣੀ ਭੋਲੀ ਜਿਹੀ,
ਸੂਰਤ ਸੀ ਮੇਰੇ 'ਪਿਆਰ' ਦੀ ।
ਉੱਠ ਸੂਲ ਉਸ ਦੀ ਮੌਤ ਦਾ,
ਮੇਰਾ ਕਲੇਜਾ ਚੀਰਦਾ ।
ਹੀਰੇ ਪੁੱਤਰ ਦੀ ਯਾਦ ਦਿਲ ਤੇ,
ਕੰਮ ਕਰਦੀ 'ਤੀਰ' ਦਾ ।
ਮੇਰਾ ਕਲੇਜਾ ਚੀਰਦਾ ।
ਹੀਰੇ ਪੁੱਤਰ ਦੀ ਯਾਦ ਦਿਲ ਤੇ,
ਕੰਮ ਕਰਦੀ 'ਤੀਰ' ਦਾ ।
ਪੋਤੇ ਵੀ ਨੇ ਦੋਹਤੇ ਵੀ ਨੇ,
ਪਰਵਾਰ ਗਹਿ ਗੱਚ ਵੱਸਦਾ ।
ਨਿੱਕੇ ਨਿਆਣੇ ਖੇਡਦੇ,
ਕੋਈ ਰੋਂਵਦਾ ਕੋਈ ਹੱਸਦਾ ।
ਪਰਵਾਰ ਗਹਿ ਗੱਚ ਵੱਸਦਾ ।
ਨਿੱਕੇ ਨਿਆਣੇ ਖੇਡਦੇ,
ਕੋਈ ਰੋਂਵਦਾ ਕੋਈ ਹੱਸਦਾ ।
ਪਰ ਕੋਲ ਮੇਰੇ ਆਣ ਕੇ,
ਉਸ ਵਾਂਙ ਕੁਈ ਬਹਿੰਦਾ ਨਹੀਂ ।
ਮੈਂ ਸਹਿਕਦੀ ਹਾਂ ਪੁੱਤ ਬਾਝੋਂ,
ਕੋਈ 'ਮਾਂ' ਕਹਿੰਦਾ ਨਹੀਂ ।
ਉਸ ਵਾਂਙ ਕੁਈ ਬਹਿੰਦਾ ਨਹੀਂ ।
ਮੈਂ ਸਹਿਕਦੀ ਹਾਂ ਪੁੱਤ ਬਾਝੋਂ,
ਕੋਈ 'ਮਾਂ' ਕਹਿੰਦਾ ਨਹੀਂ ।
ਮੈਂ ਏਸ ਘਰ ਤੜਫਾਂ ਪਈ,
ਉਹ ਆਪ 'ਅਗਲੇ ਘਰ' ਗਿਆ ।
ਮੈਂ 'ਮਰਨ ਜੋਗੀ' ਜੀਊਂਦੀ,
ਉਹ 'ਜੀਉਣ ਜੋਗਾ' ਮਰ ਗਿਆ ।
ਉਹ ਆਪ 'ਅਗਲੇ ਘਰ' ਗਿਆ ।
ਮੈਂ 'ਮਰਨ ਜੋਗੀ' ਜੀਊਂਦੀ,
ਉਹ 'ਜੀਉਣ ਜੋਗਾ' ਮਰ ਗਿਆ ।
ਜਦ ਲਾਡਲੇ ਦੇ ਲਾਡ ਦਿਲ ਦੇ,
ਆਣ ਪੈਲਾਂ ਪਾਉਂਦੇ ।
'ਮਾਈਂ' ਤੇ 'ਉਗੂ' ਕਹਿਣ ਦੇ,
ਚੇਤੇ ਜਾਂ ਉਸ ਦੇ ਆਉਂਦੇ ।
ਆਣ ਪੈਲਾਂ ਪਾਉਂਦੇ ।
'ਮਾਈਂ' ਤੇ 'ਉਗੂ' ਕਹਿਣ ਦੇ,
ਚੇਤੇ ਜਾਂ ਉਸ ਦੇ ਆਉਂਦੇ ।
ਉਹ 'ਝੰਡ ਖਿਲਰੀ' 'ਬਾਲ ਬਾਵਾ',
ਸਾਹਮਣੇ ਆ ਜਾਏ ਜਾਂ ।
'ਊਹੋ ਈ ਤੇਰਾ ਮਰ ਗਿਆ',
ਕੋਈ ਅੰਦਰੋਂ ਸਮਝਾਏ ਜਾਂ ।
ਸਾਹਮਣੇ ਆ ਜਾਏ ਜਾਂ ।
'ਊਹੋ ਈ ਤੇਰਾ ਮਰ ਗਿਆ',
ਕੋਈ ਅੰਦਰੋਂ ਸਮਝਾਏ ਜਾਂ ।
ਭੁੰਚਾਲ ਆਵੇ ਜਿੰਦ ਤੇ,
ਬਸ 'ਬੁਰਜ ਦਿਲ ਦਾ' ਢਹਿ ਪਵੇ ।
ਦੋ 'ਛਾਤੀਆਂ' ਦਾ ਦੁੱਧ,
ਦੋਂਹ 'ਅੱਖਾਂ' ਚੋਂ ਛਮ ਛਮ ਵਹਿ ਪਵੇ ।
ਬਸ 'ਬੁਰਜ ਦਿਲ ਦਾ' ਢਹਿ ਪਵੇ ।
ਦੋ 'ਛਾਤੀਆਂ' ਦਾ ਦੁੱਧ,
ਦੋਂਹ 'ਅੱਖਾਂ' ਚੋਂ ਛਮ ਛਮ ਵਹਿ ਪਵੇ ।
ਕੀ ਹੋ ਗਿਆ ? ਜੇ ਓਸ ਦੀ,
ਦਾੜ੍ਹੀ ਦੇ ਧਉਲੇ ਵਾਲ ਸੀ ।
ਲੋਕਾਂ ਦੇ ਭਾ ਸੀ ਬੁੱਢੜਾ,
ਮੇਰੇ ਲਈ ਤਾਂ ਬਾਲ ਸੀ ।
ਦਾੜ੍ਹੀ ਦੇ ਧਉਲੇ ਵਾਲ ਸੀ ।
ਲੋਕਾਂ ਦੇ ਭਾ ਸੀ ਬੁੱਢੜਾ,
ਮੇਰੇ ਲਈ ਤਾਂ ਬਾਲ ਸੀ ।
'ਮਾਂ ਮਾਂ' ਬੁਲਾਂਦਾ ਸੀ ਉਹ,
ਮੈਂ 'ਬੱਚਾ' ! ਬੁਲਾਂਦੀ ਸਾਂ ਪਈ ।
ਲੈ ਬੁੱਢੜੇ ਜਿਹੇ ਬਾਲ ਨੂੰ,
ਗੋਦੀ ਖਿਡਾਂਦੀ ਸਾਂ ਪਈ ।
ਮੈਂ 'ਬੱਚਾ' ! ਬੁਲਾਂਦੀ ਸਾਂ ਪਈ ।
ਲੈ ਬੁੱਢੜੇ ਜਿਹੇ ਬਾਲ ਨੂੰ,
ਗੋਦੀ ਖਿਡਾਂਦੀ ਸਾਂ ਪਈ ।
ਭੁੱਖਾ ਰਿਹਾ ਉਹ ਪਿਆਰ ਦਾ,
ਰਜ ਕੇ ਨਾ ਲੋਰੀ ਲੈ ਗਿਆ ।
ਰੋ ਰੋ ਬੜਾ ਈ ਰੋਕਿਆ,
ਪਰ 'ਕਾਲ' ਜੋਰੀ ਲੈ ਗਿਆ ।
ਰਜ ਕੇ ਨਾ ਲੋਰੀ ਲੈ ਗਿਆ ।
ਰੋ ਰੋ ਬੜਾ ਈ ਰੋਕਿਆ,
ਪਰ 'ਕਾਲ' ਜੋਰੀ ਲੈ ਗਿਆ ।
'ਹੀਰੇ' ਨੂੰ ਲੰਬੂ ਲਾਂਦਿਆਂ,
ਲੂੰ ਲੂੰ ਹੈ ਕੋਲਾ ਹੋ ਗਿਆ ।
'ਬਰਕਤ' ਰਿਦੇ ਦੀ ਉਜੜੀ,
ਦਿਲ ਬੀ ਹੈ 'ਖੋਲਾ' ਹੋ ਗਿਆ ।
ਲੂੰ ਲੂੰ ਹੈ ਕੋਲਾ ਹੋ ਗਿਆ ।
'ਬਰਕਤ' ਰਿਦੇ ਦੀ ਉਜੜੀ,
ਦਿਲ ਬੀ ਹੈ 'ਖੋਲਾ' ਹੋ ਗਿਆ ।
'ਮਮਤਾ ਦਾ ਫੁੱਲ' ਜਾਂ ਟੁੱਟਿਆ,
ਮੋਹ-ਵੇਲ ਚੋਂਦੀ ਰਹਿ ਗਈ ।
ਪੁੱਤ ਲਾਡਲੇ ਦੇ ਜਾਂਦਿਆਂ,
ਬੇਵੱਸ ਰੋਂਦੀ ਰਹਿ ਗਈ ।
ਮੋਹ-ਵੇਲ ਚੋਂਦੀ ਰਹਿ ਗਈ ।
ਪੁੱਤ ਲਾਡਲੇ ਦੇ ਜਾਂਦਿਆਂ,
ਬੇਵੱਸ ਰੋਂਦੀ ਰਹਿ ਗਈ ।
ਹੁਣ 'ਠੰਢ ਕੁਈ' ਨਹੀਂ ਮਾਣਦਾ,
ਡੋਲੇ ਪਈ 'ਛਾਂ' ਸਖਣੀ ।
ਪੁਤਰ ਬਿਨਾ ਵਸਦੀ ਪਈ,
ਵੈਰਾਨ ਹਾਂ 'ਮਾਂ' ਸੱਖਣੀ ।
69. ਮਖਣੀ
ਡੋਲੇ ਪਈ 'ਛਾਂ' ਸਖਣੀ ।
ਪੁਤਰ ਬਿਨਾ ਵਸਦੀ ਪਈ,
ਵੈਰਾਨ ਹਾਂ 'ਮਾਂ' ਸੱਖਣੀ ।
69. ਮਖਣੀ
ਹੱਥ ਵਿੱਚ ਰੰਬਾ, ਸਿਰ ਤੇ ਖਾਰੀ ।
'ਲਸੇ' ਜਿਹੇ ਦੀ, ਬੁੱਕਲ ਮਾਰੀ ।
'ਲਸੇ' ਜਿਹੇ ਦੀ, ਬੁੱਕਲ ਮਾਰੀ ।
ਪੰਛੀਆਂ ਨੂੰ, ਖੁਸ਼ਹਾਲੀ ਵੰਡਦੀ ।
ਕਣਕਾਂ ਅੰਦਰ, ਲਾਲੀ ਵੰਡਦੀ ।
ਕਣਕਾਂ ਅੰਦਰ, ਲਾਲੀ ਵੰਡਦੀ ।
ਛਣਕ ਛਣਕ, ਵੰਗਾਂ ਛਣਕਾਂਦੀ ।
ਹੇਕਾਂ ਲਾ ਲਾ, 'ਮਾਹੀਆ' ਗਾਂਦੀ ।
ਹੇਕਾਂ ਲਾ ਲਾ, 'ਮਾਹੀਆ' ਗਾਂਦੀ ।
ਹਰਨੀ ਵਾਂਙੂੰ, ਚੁੰਗੀਆਂ ਭਰਦੀ ।
ਗਾਈਆਂ ਜੋਗਾ 'ਨੀਲਾ' ਕਰਦੀ ।
ਗਾਈਆਂ ਜੋਗਾ 'ਨੀਲਾ' ਕਰਦੀ ।
ਕੂਲੀ ਕੂਲੀ, ਲੇਲ੍ਹੀ, ਪੋਲ੍ਹੀ ।
ਦੁੱਧਲ, ਤੇ ਪਲਵਾਹ, ਪਟੋਲੀ ।
ਦੁੱਧਲ, ਤੇ ਪਲਵਾਹ, ਪਟੋਲੀ ।
ਰੰਬਦੀ ਜਾਵੇ, ਪੁੱਟਦੀ ਜਾਵੇ ।
ਰੱਬੀ ਦੌਲਤ, ਲੁੱਟਦੀ ਜਾਵੇ ।
ਰੱਬੀ ਦੌਲਤ, ਲੁੱਟਦੀ ਜਾਵੇ ।
ਜਿਉਂ ਜਿਉਂ ਮਾਰੇ, ਘਾਹ ਵਿੱਚ ਰੰਬਾ ।
ਹੋਵੇ ਸਾਹੋ, ਸਾਹ ਮਖਣੀ ।
----------------
ਤਕ ਮਖਣੀ ਨੂੰ, ਕਣਕਾਂ ਨੱਚੀਆਂ ।
ਮਸਤੀ ਆ ਗਈ, ਰਾਸਾਂ ਮੱਚੀਆਂ ।
ਹੋਵੇ ਸਾਹੋ, ਸਾਹ ਮਖਣੀ ।
----------------
ਤਕ ਮਖਣੀ ਨੂੰ, ਕਣਕਾਂ ਨੱਚੀਆਂ ।
ਮਸਤੀ ਆ ਗਈ, ਰਾਸਾਂ ਮੱਚੀਆਂ ।
ਹੁਸਨ ਪਿਆ, ਖੇਤਾਂ ਵਿੱਚ ਧੁੰਮੇ ।
ਓਕੜ ਓਕੜ, ਨੀਵਾਂ ਹੋ ਹੋ ।
ਸੂਰਜ ਪਿਆ 'ਸੁਹੱਪਣ' ਚੁੰਮੇ ।
ਓਕੜ ਓਕੜ, ਨੀਵਾਂ ਹੋ ਹੋ ।
ਸੂਰਜ ਪਿਆ 'ਸੁਹੱਪਣ' ਚੁੰਮੇ ।
ਭੋਲੇਪਨ ਦੀ ਭੋਲੀ ਮੂਰਤ ।
ਸਾਦੇ ਪਨ ਦੀ ਸੋਹਣੀ ਸੂਰਤ ।
ਸਾਦੇ ਪਨ ਦੀ ਸੋਹਣੀ ਸੂਰਤ ।
ਨਿਖਰੀ ਰੂਹ ਪਿਆਰਾਂ ਦੀ ।
ਲਾਲੀ ਜਿਵੇਂ ਅਨਾਰਾਂ ਦੀ ।
ਲਾਲੀ ਜਿਵੇਂ ਅਨਾਰਾਂ ਦੀ ।
ਪੰਛੀ ਗੀਤ ਓਸੇ ਦੇ ਗਾਵਣ ।
ਮੂੰਹ ਤੋਂ ਨਿਕਲੇ ਵਾਹ ! ਮਖਣੀ ।
--------------------
ਗਾਈਆਂ ਜੋਗਾ 'ਨੀਲਾ' ਕਰ ਕੇ ।
ਚੋਟੋ ਚੋਟ ਖਾਰੀ ਨੂੰ ਭਰ ਕੇ ।
ਆ ਗਈ ਝੱਟ ਸ਼ਤੂਤਾਂ ਹੇਠਾਂ ।
ਮੂੰਹ ਤੋਂ ਨਿਕਲੇ ਵਾਹ ! ਮਖਣੀ ।
--------------------
ਗਾਈਆਂ ਜੋਗਾ 'ਨੀਲਾ' ਕਰ ਕੇ ।
ਚੋਟੋ ਚੋਟ ਖਾਰੀ ਨੂੰ ਭਰ ਕੇ ।
ਆ ਗਈ ਝੱਟ ਸ਼ਤੂਤਾਂ ਹੇਠਾਂ ।
ਖਿੜਦੀ ਖਿੜਦੀ 'ਹਸਦੀ ਹਸਦੀ' ।
'ਹਫਦੀ ਹਫਦੀ' 'ਨਸਦੀ ਨਸਦੀ' ।
ਨੈਣਾਂ ਚੋਂ ਦਿਲ ਦਸਦੀ ਦਸਦੀ ।
'ਹਫਦੀ ਹਫਦੀ' 'ਨਸਦੀ ਨਸਦੀ' ।
ਨੈਣਾਂ ਚੋਂ ਦਿਲ ਦਸਦੀ ਦਸਦੀ ।
ਛਾਵੇਂ ਆ ਗਈ 'ਠੰਢਕ' ਬਣ ਕੇ ।
ਕੁਦਰਤ ਦੀ ਉਹ 'ਲਾਡਾਂ ਪਾਲੀ' ।
ਪਿੰਡਾਂ ਦੀ ਭੋਲੀ, ਜਿਹੀ ਘੁੱਗੀ ।
ਕੁਦਰਤ ਦੀ ਉਹ 'ਲਾਡਾਂ ਪਾਲੀ' ।
ਪਿੰਡਾਂ ਦੀ ਭੋਲੀ, ਜਿਹੀ ਘੁੱਗੀ ।
ਉੱਜਲ ਵਗਦੇ, ਪਾਣੀ ਵਰਗੀ ।
ਬੈਠੀ ਖਾਰੀ, ਲਾਹ ਮਖਣੀ ।
-----------------
ਫਿਰ ਮਖਣੀ ਨੇ, ਲਿਲ੍ਹਾਂ ਤਕੀਆਂ ।
ਮਿੱਠੀਆਂ ਮਿੱਠੀਆਂ, ਪੱਕੀਆਂ ਪੱਕੀਆਂ ।
ਬੈਠੀ ਖਾਰੀ, ਲਾਹ ਮਖਣੀ ।
-----------------
ਫਿਰ ਮਖਣੀ ਨੇ, ਲਿਲ੍ਹਾਂ ਤਕੀਆਂ ।
ਮਿੱਠੀਆਂ ਮਿੱਠੀਆਂ, ਪੱਕੀਆਂ ਪੱਕੀਆਂ ।
ਅੱਖ ਝਮਕਣ ਵਿੱਚ, ਉਪਰ ਚੜ੍ਹਕੇ ।
ਟਹਿਣੀ ਓਸ, ਹਲੂਣੀ ਫੜਕੇ ।
ਫਿਰ ਦੋਹਾਂ ਨੇ, ਰਲ ਮਿਲ ਚੁਣੀਆਂ ।
ਟਹਿਣੀ ਓਸ, ਹਲੂਣੀ ਫੜਕੇ ।
ਫਿਰ ਦੋਹਾਂ ਨੇ, ਰਲ ਮਿਲ ਚੁਣੀਆਂ ।
ਚੁਣ ਚੁਣ ਖੂਬ, ਝਲੂੰਘਾ ਭਰਿਆ ।
ਟੁਰ ਪਏ ਦੋਵੇਂ, ਖਾਂਦੇ ਖਾਂਦੇ ।
ਟੁਰ ਪਏ ਦੋਵੇਂ, ਖਾਂਦੇ ਖਾਂਦੇ ।
ਮਖਣੀ ਕਢ ਕਢ, ਦੇਵੇ ਮੈਨੂੰ ।
ਮੈਂ ਆਖਾਂ ਤੂੰ, ਖਾਹ ਮਖਣੀ ।
ਮੈਂ ਆਖਾਂ ਤੂੰ, ਖਾਹ ਮਖਣੀ ।
ਗਲਾਂ ਕਰਦੀ ਗੋਲ੍ਹਾਂ ਖਾਂਦੀ ।
ਆ ਕੇ ਮੋੜ ਗਲੀ ਦੇ ਉਤੇ ।
ਆ ਕੇ ਮੋੜ ਗਲੀ ਦੇ ਉਤੇ ।
'ਤਕਦੀ ਤਕਦੀ', 'ਝਕਦੀ ਝਕਦੀ' ।
ਪੈ ਗਈ ਅਪਣੇ ਰਾਹ ਮਖਣੀ ।
------------------
ਹੁਣ ਵੀ ਜਦ ਮੈਂ, ਜਾਂਦਾ ਜਾਂਦਾ ।
ਵੇਖਾਂ ਉਹ, ਸ਼ਤੂਤ ਝੁਮਾਂਦਾ ।
ਪੈ ਗਈ ਅਪਣੇ ਰਾਹ ਮਖਣੀ ।
------------------
ਹੁਣ ਵੀ ਜਦ ਮੈਂ, ਜਾਂਦਾ ਜਾਂਦਾ ।
ਵੇਖਾਂ ਉਹ, ਸ਼ਤੂਤ ਝੁਮਾਂਦਾ ।
ਉਹੋ ਮਖਣੀ, ਉਹੋ ਖਾਰੀ ।
ਉਹੋ ਲਿਲ੍ਹਾਂ, ਫਲ ਬਹਾਰੀ ।
ਉਹੋ ਲਿਲ੍ਹਾਂ, ਫਲ ਬਹਾਰੀ ।
ਉਹੋ ਝਲੂੰਘਾ, ਮੈਂ ਉਹ ਦੋਵੇਂ ।
ਦਿਸੀਏ 'ਖਾਂਦੇ, ਜਾਂਦੇ' ਓਵੇਂ ।
ਦਿਸੀਏ 'ਖਾਂਦੇ, ਜਾਂਦੇ' ਓਵੇਂ ।
ਦੋ ਪਰਛਾਵੇਂ, ਦੋ-ਦੇਹੀਆਂ ਦੇ ।
ਓਵੇਂ ਤੁਰਦੇ, ਨਜ਼ਰੀ ਆਵਣ ।
ਇਕ ਬੀਤੀ ਹੋਈ, ਯਾਦ ਲਿਆਵਣ ।
----------------------
ਹੁਣ ਵੀ ਫਿਰਦੀ, ਅੱਖੀਆਂ ਅੰਦਰ ।
ਓਹੋ 'ਬੇ-ਪਰਵਾਹ ਮਖਣੀ' ।
70. ਜੀ ਨਹੀਂ ਕਰਦਾ
ਓਵੇਂ ਤੁਰਦੇ, ਨਜ਼ਰੀ ਆਵਣ ।
ਇਕ ਬੀਤੀ ਹੋਈ, ਯਾਦ ਲਿਆਵਣ ।
----------------------
ਹੁਣ ਵੀ ਫਿਰਦੀ, ਅੱਖੀਆਂ ਅੰਦਰ ।
ਓਹੋ 'ਬੇ-ਪਰਵਾਹ ਮਖਣੀ' ।
70. ਜੀ ਨਹੀਂ ਕਰਦਾ
ਉਹ ਸੋਹਣਾ ਚਲਾ ਗਿਆ, ਜੋ ਵਿਹੜੇ ਵਸਦਾ ਸੀ ।
ਜੋ ਮੇਰੀ ਰੌਣਕ ਸੀ,
ਜੋ ਮੇਰਾ ਮੇਲਾ ਸੀ ।
ਜੋ ਹਸ ਹਸ ਤਕਦਾ ਸੀ, ਜੋ ਤਕ ਤਕ ਹਸਦਾ ਸੀ ।
ਜੋ ਮੇਰੀ ਰੌਣਕ ਸੀ,
ਜੋ ਮੇਰਾ ਮੇਲਾ ਸੀ ।
ਜੋ ਹਸ ਹਸ ਤਕਦਾ ਸੀ, ਜੋ ਤਕ ਤਕ ਹਸਦਾ ਸੀ ।
ਨੈਣਾਂ ਵਿਚ ਨੈਣ ਰਲਾ, ਜੋ ਪ੍ਰੀਤ ਵਧਾਂਦਾ ਸੀ ।
ਵਿਚ ਵਧਦੀਆਂ ਪ੍ਰੀਤਾਂ ਦੇ,
ਜੋ ਖਿੜ ਖਿੜ ਫੁਲ ਫੁਲ ਕੇ ।
ਨਿਤ ਵਾਂਗਰ ਮਿਸਰੀ ਦੇ, ਜੋ ਘੁਲਦਾ ਜਾਂਦਾ ਸੀ ।
ਵਿਚ ਵਧਦੀਆਂ ਪ੍ਰੀਤਾਂ ਦੇ,
ਜੋ ਖਿੜ ਖਿੜ ਫੁਲ ਫੁਲ ਕੇ ।
ਨਿਤ ਵਾਂਗਰ ਮਿਸਰੀ ਦੇ, ਜੋ ਘੁਲਦਾ ਜਾਂਦਾ ਸੀ ।
ਜੋ ਘੁਲ ਘੁਲ ਏਸ ਤਰ੍ਹਾਂ ਮੰਨ ਮਿਠੜਾ ਕਰਦਾ ਸੀ ।
ਜੋ ਤਕ ਤਕ ਜੀਉਂਦਾ ਸੀ,
ਨੈਣਾਂ ਦੀ ਨੈਂਅ ਅੰਦਰ ।
ਜੋ ਤਰ ਤਰ ਠਰਦਾ ਸੀ, ਜੋ ਠਰ ਠਰ ਤਰਦਾ ਸੀ ।
ਜੋ ਤਕ ਤਕ ਜੀਉਂਦਾ ਸੀ,
ਨੈਣਾਂ ਦੀ ਨੈਂਅ ਅੰਦਰ ।
ਜੋ ਤਰ ਤਰ ਠਰਦਾ ਸੀ, ਜੋ ਠਰ ਠਰ ਤਰਦਾ ਸੀ ।
ਜਿਸ ਦੀ ਗਲ ਗਲ ਚੋਂ ਨੀਂ ! ਪਿਆ ਸ਼ਹਿਦ ਉੱਛਲਦਾ ਸੀ ।
ਨੀਂ ! ਜਿਸ ਦੀਆਂ ਬੁਲ੍ਹੀਆਂ ਤੇ,
ਇਕ ਕੋਮਲ ਸੁਪਨਾ ਸੀ ।
ਜਿਸ ਚੋਂ ਰਸ ਪੀ ਪੀ ਕੇ, ਜੋਬਨ ਪਿਆ ਪਲਦਾ ਸੀ ।
ਨੀਂ ! ਜਿਸ ਦੀਆਂ ਬੁਲ੍ਹੀਆਂ ਤੇ,
ਇਕ ਕੋਮਲ ਸੁਪਨਾ ਸੀ ।
ਜਿਸ ਚੋਂ ਰਸ ਪੀ ਪੀ ਕੇ, ਜੋਬਨ ਪਿਆ ਪਲਦਾ ਸੀ ।
ਨੀਂ ! ਜਿਸ ਦੇ ਬੋਲਣ ਵਿੱਚ, ਨੀਂ ! ਜਿਦ੍ਹੇ ਬੁਲਾਵਣ ਵਿੱਚ ।
ਨੀਂ ! ਜਿਸ ਦੇ ਵੇਖਣ ਵਿੱਚ,
ਨੀਂ ! ਜਿਸ ਨੂੰ ਵੇਖਣ ਵਿੱਚ,
ਨੀਂ ! ਜਿਸ ਦੇ ਹਸਣੇ ਵਿੱਚ ਤੇ ਜਿਦ੍ਹੇ ਹਸਾਵਣ ਵਿੱਚ ।
ਨੀਂ ! ਜਿਸ ਦੇ ਵੇਖਣ ਵਿੱਚ,
ਨੀਂ ! ਜਿਸ ਨੂੰ ਵੇਖਣ ਵਿੱਚ,
ਨੀਂ ! ਜਿਸ ਦੇ ਹਸਣੇ ਵਿੱਚ ਤੇ ਜਿਦ੍ਹੇ ਹਸਾਵਣ ਵਿੱਚ ।
ਕੋਈ ਜੀਉਂਦਾ ਜਾਦੂ ਸੀ, ਨੀਂ ਜਿਸ ਦੇ ਗਾਵਣ ਵਿੱਚ ।
ਮਾਹੀ ਦੀਆਂ ਮਸਖ਼ਰੀਆਂ,
ਢੋਲੇ ਦੀਆਂ ਲਾਡਲੀਆਂ ।
ਖੀਵੀ ਕਰ ਦਿੰਦੀਆਂ ਸਨ, ਰੁਸਣ ਤੇ ਮਨਾਵਣ ਵਿੱਚ ।
ਮਾਹੀ ਦੀਆਂ ਮਸਖ਼ਰੀਆਂ,
ਢੋਲੇ ਦੀਆਂ ਲਾਡਲੀਆਂ ।
ਖੀਵੀ ਕਰ ਦਿੰਦੀਆਂ ਸਨ, ਰੁਸਣ ਤੇ ਮਨਾਵਣ ਵਿੱਚ ।
ਨੀਂ ! ਉਹੋ ਮੇਲ ਘੜੀ, ਕੁਈ ਕਰਮਾਂ ਵਾਲੀ ਸੀ ।
ਮੇਰੀ ਉਹ ਦੁਨੀਆਂ ਸੀ,
ਰੀਝਾਂ ਤੇ ਚਾਵਾਂ ਦੀ ।
ਕੂਕਾਂ ਤੋਂ ਸਖਣੀ ਸੀ, ਆਹਾਂ ਤੋਂ ਖਾਲੀ ਸੀ ।
ਮੇਰੀ ਉਹ ਦੁਨੀਆਂ ਸੀ,
ਰੀਝਾਂ ਤੇ ਚਾਵਾਂ ਦੀ ।
ਕੂਕਾਂ ਤੋਂ ਸਖਣੀ ਸੀ, ਆਹਾਂ ਤੋਂ ਖਾਲੀ ਸੀ ।
ਘਰ ਸੋਹਣਾ ਲੱਗਦਾ ਸੀ, ਘਰ ਚੀਰੇ ਵਾਲਾ ਸੀ ।
ਮੈਂ ਬਣ ਬਣ ਬਹਿੰਦੀ ਸਾਂ,
ਨਿੱਤ ਲਾਂਦੀ ਮਹਿੰਦੀ ਸਾਂ ।
ਚੂੜਾ ਛਣਕਾਉਂਦੀ ਸਾਂ, ਗਲ ਫੱਬਦੀ ਮਾਲਾ ਸੀ ।
ਮੈਂ ਬਣ ਬਣ ਬਹਿੰਦੀ ਸਾਂ,
ਨਿੱਤ ਲਾਂਦੀ ਮਹਿੰਦੀ ਸਾਂ ।
ਚੂੜਾ ਛਣਕਾਉਂਦੀ ਸਾਂ, ਗਲ ਫੱਬਦੀ ਮਾਲਾ ਸੀ ।
ਉਹ ਰਾਜ ਪਿਆਰਾਂ ਦਾ, ਉਹ ਦੇਸ ਮਲ੍ਹਾਰਾਂ ਦਾ ।
ਨੀਂ ! ਸਖੀਏ ਉੱਜੜ ਗਿਆ,
ਉਹ ਜਦ ਦਾ ਚਲਾ ਗਿਆ ।
ਮੇਰੇ ਲਈ ਬਣਿਆਂ ਏਂ, ਹੁਣ ਜਗ ਅੰਗਿਆਰਾਂ ਦਾ ।
ਨੀਂ ! ਸਖੀਏ ਉੱਜੜ ਗਿਆ,
ਉਹ ਜਦ ਦਾ ਚਲਾ ਗਿਆ ।
ਮੇਰੇ ਲਈ ਬਣਿਆਂ ਏਂ, ਹੁਣ ਜਗ ਅੰਗਿਆਰਾਂ ਦਾ ।
ਅੱਗ ਲਾਵਾਂ ਪੀਂਘਾਂ ਨੂੰ, ਜੇ ਝੂਟਣ ਨਾਲ ਦੀਆਂ ।
ਦਸ ਕਿਵੇਂ ਮਨਾਵਾਂ ਮੈਂ,
ਨੀਂ ! ਸਾਵੇਂ ਸਾਵਣ ਦੇ ।
ਅੱਖੀਆਂ ਬਰਸਾਤਾਂ ਹਨ, ਹੁਣ ਨੀਰ ਉਛਾਲ ਦੀਆਂ ।
ਦਸ ਕਿਵੇਂ ਮਨਾਵਾਂ ਮੈਂ,
ਨੀਂ ! ਸਾਵੇਂ ਸਾਵਣ ਦੇ ।
ਅੱਖੀਆਂ ਬਰਸਾਤਾਂ ਹਨ, ਹੁਣ ਨੀਰ ਉਛਾਲ ਦੀਆਂ ।
ਕੋਈ 'ਗਾਉਣ ਮਾਹੀਏ ਦਾ', ਜਦ ਕੰਨੀਂ ਪੈਂਦਾ ਨੀਂ !
ਫਿਰ ਜੋ ਕੁਝ ਹੁੰਦਾ ਏ,
ਉਹ ਦੱਸਿਆ ਜਾਂਦਾ ਨਹੀਂ ।
ਜਿੰਦ ਗੋਤੇ ਖਾਂਦੀ ਨੀਂ ! ਦਿਲ ਡੋਬਾਂ ਲੈਂਦਾ ਨੀਂ ।
ਫਿਰ ਜੋ ਕੁਝ ਹੁੰਦਾ ਏ,
ਉਹ ਦੱਸਿਆ ਜਾਂਦਾ ਨਹੀਂ ।
ਜਿੰਦ ਗੋਤੇ ਖਾਂਦੀ ਨੀਂ ! ਦਿਲ ਡੋਬਾਂ ਲੈਂਦਾ ਨੀਂ ।
ਅੱਖੀਆਂ ਵਿੱਚ ਤਾਂਘਾਂ ਆ, ਸੋਹਣੇ ਨੂੰ ਭਾਲ ਦੀਆਂ ।
ਜੇ ਪੂਣੀ ਲੈ ਬੈਠਾਂ,
ਤੰਦ ਟੁੱਟ ਟੁੱਟ ਪੈਂਦੀ ਨੀਂ ।
ਚਰਖੇ ਦੀਆਂ ਕੂਕਾਂ ਵੀ, ਕੂਕਾਂ ਨੀਂ ਕਾਲ ਦੀਆਂ ।
ਜੇ ਪੂਣੀ ਲੈ ਬੈਠਾਂ,
ਤੰਦ ਟੁੱਟ ਟੁੱਟ ਪੈਂਦੀ ਨੀਂ ।
ਚਰਖੇ ਦੀਆਂ ਕੂਕਾਂ ਵੀ, ਕੂਕਾਂ ਨੀਂ ਕਾਲ ਦੀਆਂ ।
ਜਦ ਦਾਜਲ ਪਲੰਘ ਪਿਆ, ਮੈਂ ਸਖਣਾ ਤਕਦੀ ਹਾਂ ।
ਚੂੜੇ ਨੂੰ ਵੇਖਦਿਆਂ,
ਰੱਤ ਡੁਲ੍ਹਦੀ ਅੱਖੀਆਂ ਤੋਂ ।
ਦੁੱਖ ਫੋਲ ਨਾ ਸਕਦੀ ਹਾਂ, ਕੁਝ ਬੋਲ ਨਾ ਸਕਦੀ ਹਾਂ ।
ਚੂੜੇ ਨੂੰ ਵੇਖਦਿਆਂ,
ਰੱਤ ਡੁਲ੍ਹਦੀ ਅੱਖੀਆਂ ਤੋਂ ।
ਦੁੱਖ ਫੋਲ ਨਾ ਸਕਦੀ ਹਾਂ, ਕੁਝ ਬੋਲ ਨਾ ਸਕਦੀ ਹਾਂ ।
ਰੁਲ ਰਹੀ ਜਵਾਨੀ ਨੀਂ ! ਨਾ ਮੁੜਿਆ ਜਾਨੀ ਨੀਂ !
ਮੈਂ ਜੀਉਂਦੀ ਮੋਈ ਨੀਂ,
ਮੋਇਆਂ ਵਿੱਚ ਹੋਈ ਨੀਂ !
ਪਰਦੇਸੀਂ ਜਾ ਵਸਿਆ, ਉਹ ਲਾ ਕੇ ਕਾਨੀ ਨੀਂ !
ਮੈਂ ਜੀਉਂਦੀ ਮੋਈ ਨੀਂ,
ਮੋਇਆਂ ਵਿੱਚ ਹੋਈ ਨੀਂ !
ਪਰਦੇਸੀਂ ਜਾ ਵਸਿਆ, ਉਹ ਲਾ ਕੇ ਕਾਨੀ ਨੀਂ !
ਹੁਣ ਬਦਲੀ ਵਸਦੀ ਏ, ਦਿਲ ਅੰਦਰ ਯਾਦਾਂ ਦੀ ।
ਹੰਝੂਆਂ ਵਿੱਚ ਸੋਹਣਾ ਉਹ,
ਨਿਤ ਨ੍ਹਾਉਂਦਾ ਰਹਿੰਦਾ ਏ ।
ਸਖੀਏ ! ਹੈ ਦਿਲ ਮੇਰਾ ! 'ਦੁਨੀਆਂ ਫਰਿਆਦਾਂ ਦੀ' ।
71. ਮੈਂ ਕਿੱਥੇ ?
ਹੰਝੂਆਂ ਵਿੱਚ ਸੋਹਣਾ ਉਹ,
ਨਿਤ ਨ੍ਹਾਉਂਦਾ ਰਹਿੰਦਾ ਏ ।
ਸਖੀਏ ! ਹੈ ਦਿਲ ਮੇਰਾ ! 'ਦੁਨੀਆਂ ਫਰਿਆਦਾਂ ਦੀ' ।
71. ਮੈਂ ਕਿੱਥੇ ?
ਦੁਨੀਆਂ ਮੇਰੀ 'ਵਲਵਲਿਆਂ' ਦੀ,
ਪਿਆਰ-ਦੇਸ ਹੈ ਮੇਰਾ ਦੇਸ ।
'ਦਰਦ ਵੰਡਾਣਾ' 'ਮਜ਼੍ਹਬ' ਮੇਰਾ ਏ,
'ਫੁਲ ਕਲੀਆਂ' ਹਨ ਮੇਰਾ ਵੇਸ ।
ਏਸ 'ਜਗਤ' ਵਿੱਚ ਏਸ 'ਦੇਸ' ਵਿੱਚ,
ਏਸ ਮਜ਼੍ਹਬ ਵਿੱਚ ਰਹਿੰਦਾ ਹਾਂ ।
ਏਸ ਵੇਸ ਵਿੱਚ ਰਾਤ ਦਿਹਾੜੀ,
ਖਿੜ ਖਿੜ ਫੁੱਲ ਫੁੱਲ ਬਹਿੰਦਾ ਹਾਂ ।
72. ਮੈਂ ਵਣਜਾਰਾ
ਪਿਆਰ-ਦੇਸ ਹੈ ਮੇਰਾ ਦੇਸ ।
'ਦਰਦ ਵੰਡਾਣਾ' 'ਮਜ਼੍ਹਬ' ਮੇਰਾ ਏ,
'ਫੁਲ ਕਲੀਆਂ' ਹਨ ਮੇਰਾ ਵੇਸ ।
ਏਸ 'ਜਗਤ' ਵਿੱਚ ਏਸ 'ਦੇਸ' ਵਿੱਚ,
ਏਸ ਮਜ਼੍ਹਬ ਵਿੱਚ ਰਹਿੰਦਾ ਹਾਂ ।
ਏਸ ਵੇਸ ਵਿੱਚ ਰਾਤ ਦਿਹਾੜੀ,
ਖਿੜ ਖਿੜ ਫੁੱਲ ਫੁੱਲ ਬਹਿੰਦਾ ਹਾਂ ।
72. ਮੈਂ ਵਣਜਾਰਾ
ਮੈਂ ਵਣਜਾਰਾ ਦਰ ਦਰ ਫਿਰਦਾ,
ਵਣਜ ਕਰਨ ਲਈ ਦਿਲ ਦਾ ।
'ਸ਼ਕਲੋਂ ਸੋਹਣੇ' ਮਿਲਣ ਹਜ਼ਾਰਾਂ,
'ਦਿਲ ਸੋਹਣਾ' ਨਹੀਂ ਮਿਲਦਾ ।
73. ਦਿਲ ਦੀ ਰੀਝ
ਵਣਜ ਕਰਨ ਲਈ ਦਿਲ ਦਾ ।
'ਸ਼ਕਲੋਂ ਸੋਹਣੇ' ਮਿਲਣ ਹਜ਼ਾਰਾਂ,
'ਦਿਲ ਸੋਹਣਾ' ਨਹੀਂ ਮਿਲਦਾ ।
73. ਦਿਲ ਦੀ ਰੀਝ
ਜੇ ਵੱਸ ਮੇਰੇ ਵਿੱਚ ਹੋਵੇ,
ਮੈਂ ਢਿੱਲ ਕਦੇ ਨਾ ਲਾਵਾਂ ।
ਮੈਂ ਇੱਕ ਇੱਕ ਕਰ ਕੇ ਅਪਣੇ,
ਸਾਲਾਂ ਤੇ ਚੂਲੀ ਪਾਵਾਂ ।
ਇੱਕ ਸਾਲ ਜੋ ਮੇਰਾ 'ਪਹਿਲਾ',
ਜੋ ਪਹਿਲੇ ਪਹਿਲ ਹੰਢਾਇਆ ।
ਜਿਸ ਮੈਨੂੰ 'ਲੋਰੀ' ਦਿੱਤੀ,
ਜਿਸ ਮੈਨੂੰ 'ਗੋਦੀ' ਪਾਇਆ ।
ਜਿਸ ਚੁੰਘਣ ਲਈ 'ਅੰਗੂਠਾ',
ਮੈਨੂੰ ਸੀ ਚੇਟਕ ਲਾਈ ।
ਜਿਸ ਮੇਰੀ ਖਾਤਰ ਜਗ ਤੇ,
ਇਕ 'ਦੁਨੀਆਂ' ਨਵੀਂ ਵਸਾਈ ।
'ਗਲਵਕੜੀ' ਪਾਵਾਂ ਉਸ ਨੂੰ,
ਤੇ 'ਡੁਸਕ ਡੁਸਕ' ਕੇ ਰੋਵਾਂ ।
ਜੇ ਵੱਸ ਮੇਰੇ ਵਿੱਚ ਹੋਵੇ,
ਮੈਂ 'ਮੁੜ ਕੇ ਬੱਚਾ ਹੋਵਾਂ' ।
74. ਕੋਇਟੇ ਵਿੱਚ ਭੁੰਚਾਲ ਆਉਣ ਪਿਛੋਂ
ਭੁੰਚਾਲ-ਮਾਰਿਆ
ਕਹਿੰਦਾ ਏ :-
ਮੈਂ ਢਿੱਲ ਕਦੇ ਨਾ ਲਾਵਾਂ ।
ਮੈਂ ਇੱਕ ਇੱਕ ਕਰ ਕੇ ਅਪਣੇ,
ਸਾਲਾਂ ਤੇ ਚੂਲੀ ਪਾਵਾਂ ।
ਇੱਕ ਸਾਲ ਜੋ ਮੇਰਾ 'ਪਹਿਲਾ',
ਜੋ ਪਹਿਲੇ ਪਹਿਲ ਹੰਢਾਇਆ ।
ਜਿਸ ਮੈਨੂੰ 'ਲੋਰੀ' ਦਿੱਤੀ,
ਜਿਸ ਮੈਨੂੰ 'ਗੋਦੀ' ਪਾਇਆ ।
ਜਿਸ ਚੁੰਘਣ ਲਈ 'ਅੰਗੂਠਾ',
ਮੈਨੂੰ ਸੀ ਚੇਟਕ ਲਾਈ ।
ਜਿਸ ਮੇਰੀ ਖਾਤਰ ਜਗ ਤੇ,
ਇਕ 'ਦੁਨੀਆਂ' ਨਵੀਂ ਵਸਾਈ ।
'ਗਲਵਕੜੀ' ਪਾਵਾਂ ਉਸ ਨੂੰ,
ਤੇ 'ਡੁਸਕ ਡੁਸਕ' ਕੇ ਰੋਵਾਂ ।
ਜੇ ਵੱਸ ਮੇਰੇ ਵਿੱਚ ਹੋਵੇ,
ਮੈਂ 'ਮੁੜ ਕੇ ਬੱਚਾ ਹੋਵਾਂ' ।
74. ਕੋਇਟੇ ਵਿੱਚ ਭੁੰਚਾਲ ਆਉਣ ਪਿਛੋਂ
ਭੁੰਚਾਲ-ਮਾਰਿਆ
ਕਹਿੰਦਾ ਏ :-
ਦਿਲ ਭਰਦਾ ਦੀਦੇ ਡੁਲ੍ਹਦੇ ਨੇ,
ਦਰਦਾਂ ਦੇ ਹੰਝੂ ਵਰ੍ਹਦੇ ਨੇ ।
ਫਿਕਰਾਂ ਵਿੱਚ ਹੋਸ਼ ਗਵਾਚੀ ਏ,
ਵਿਰਲਾਪ ਵਲਵਲੇ ਕਰਦੇ ਨੇ ।
ਦਰਦਾਂ ਦੇ ਹੰਝੂ ਵਰ੍ਹਦੇ ਨੇ ।
ਫਿਕਰਾਂ ਵਿੱਚ ਹੋਸ਼ ਗਵਾਚੀ ਏ,
ਵਿਰਲਾਪ ਵਲਵਲੇ ਕਰਦੇ ਨੇ ।
ਧਰਤੀ ਦੇ ਇੱਕ 'ਹਲੂਣੇ' ਨੇ,
ਪਰਲੋ ਪਲ ਵਿੱਚ ਲਿਆਂਦੀ ਏ ।
'ਬੀਤੀ' ਦੇ ਵਹਿਣਾਂ ਅੰਦਰ ਹੀ,
ਇਹ ਜਿੰਦੜੀ ਰੁੜ੍ਹਦੀ ਜਾਂਦੀ ਏ ।
ਪਰਲੋ ਪਲ ਵਿੱਚ ਲਿਆਂਦੀ ਏ ।
'ਬੀਤੀ' ਦੇ ਵਹਿਣਾਂ ਅੰਦਰ ਹੀ,
ਇਹ ਜਿੰਦੜੀ ਰੁੜ੍ਹਦੀ ਜਾਂਦੀ ਏ ।
ਕੀ ਦਸਾਂ ? ਕੀ ਸਾਂ ? ਕੀ ਬਣਿਆਂ ?
ਮੇਰੇ ਤੇ ਕੀ ਕੀ ਵਰਤੀ ਏ ?
ਖਾ ਖਾ ਕੇ ਮਾਰ ਭੁਚਾਲਾਂ ਦੀ,
ਥੇਹ ਹੋ ਗਈ ਦਿਲ ਦੀ ਧਰਤੀ ਏ ।
ਮੇਰੇ ਤੇ ਕੀ ਕੀ ਵਰਤੀ ਏ ?
ਖਾ ਖਾ ਕੇ ਮਾਰ ਭੁਚਾਲਾਂ ਦੀ,
ਥੇਹ ਹੋ ਗਈ ਦਿਲ ਦੀ ਧਰਤੀ ਏ ।
ਕਲ੍ਹ 'ਕੋਇਟਾ' ਮੇਰਾ ਵਸਦਾ ਸੀ,
ਸ਼ਾਨਾਂ ਸਨ ਰੰਗ ਨਿਆਰੇ ਸਨ ।
ਉਸਦੇ ਵਿੱਚ ਮੈਂ ਲੱਖ-ਪਤੀਆ ਸਾਂ,
ਮੇਰੇ ਕਈ ਮਹਿਲ ਮੁਨਾਰੇ ਸਨ ।
ਸ਼ਾਨਾਂ ਸਨ ਰੰਗ ਨਿਆਰੇ ਸਨ ।
ਉਸਦੇ ਵਿੱਚ ਮੈਂ ਲੱਖ-ਪਤੀਆ ਸਾਂ,
ਮੇਰੇ ਕਈ ਮਹਿਲ ਮੁਨਾਰੇ ਸਨ ।
ਧਰਤੀ ਦੇ 'ਕਹਿਰੀ ਕਾਂਬੇ' ਨੇ,
ਫੜ ਤਖਤ ਮੇਰਾ ਉਲਟਾ ਦਿੱਤਾ ।
ਲਖ-ਪਤੀਓਂ 'ਕੰਗਲਾ' ਕਰ ਦਿੱਤਾ,
'ਠੂਠਾ' ਅੱਜ ਹਥ ਫੜਾ ਦਿੱਤਾ ।
ਫੜ ਤਖਤ ਮੇਰਾ ਉਲਟਾ ਦਿੱਤਾ ।
ਲਖ-ਪਤੀਓਂ 'ਕੰਗਲਾ' ਕਰ ਦਿੱਤਾ,
'ਠੂਠਾ' ਅੱਜ ਹਥ ਫੜਾ ਦਿੱਤਾ ।
ਅੱਜ 'ਮੰਗਤੇ' ਮੇਰੇ 'ਦਾਤੇ' ਨੇ,
ਉਹਨਾਂ ਤੋਂ ਹੁਣ ਮੈਂ ਮੰਗਦਾ ਹਾਂ ।
ਕਲ੍ਹ ਖੁਲ੍ਹੇ ਲੰਗਰ ਲਾਉਂਦਾ ਸਾਂ,
ਅੱਜ ਆਟਾ ਲੱਭਦਾ ਡੰਗ ਦਾ ਹਾਂ ।
ਉਹਨਾਂ ਤੋਂ ਹੁਣ ਮੈਂ ਮੰਗਦਾ ਹਾਂ ।
ਕਲ੍ਹ ਖੁਲ੍ਹੇ ਲੰਗਰ ਲਾਉਂਦਾ ਸਾਂ,
ਅੱਜ ਆਟਾ ਲੱਭਦਾ ਡੰਗ ਦਾ ਹਾਂ ।
'ਦੋ ਚਾਨਣ' 'ਬਾਲ' ਬੁਝਾ ਦਿੱਤੇ,
ਹੋਣੀ ਨੂੰ ਕਿਤੋਂ ਅਨ੍ਹੇਰ ਪਿਆ ।
ਆਸਾਂ ਸਭ ਢੇਰੀ ਹੋ ਗਈਆਂ,
ਝੁੱਗਾ ਹੈ ਹੋਇਆ ਢੇਰ ਪਿਆ ।
ਹੋਣੀ ਨੂੰ ਕਿਤੋਂ ਅਨ੍ਹੇਰ ਪਿਆ ।
ਆਸਾਂ ਸਭ ਢੇਰੀ ਹੋ ਗਈਆਂ,
ਝੁੱਗਾ ਹੈ ਹੋਇਆ ਢੇਰ ਪਿਆ ।
'ਮਲਬੇ' ਚੋਂ ਲੋੜਾਂ 'ਲਾਲ' ਪਿਆ,
ਜੋ ਅਚਨ ਚੇਤ ਗਵਾ ਲਏ ਨੇ ।
ਜੋ ਢਿੱਡੋਂ ਕੱਢੇ 'ਹੀਰੇ' ਸੀ,
ਹੋਣੀ ਨੇ ਢਿਡ ਵਿੱਚ ਪਾ ਲਏ ਨੇ ।
ਜੋ ਅਚਨ ਚੇਤ ਗਵਾ ਲਏ ਨੇ ।
ਜੋ ਢਿੱਡੋਂ ਕੱਢੇ 'ਹੀਰੇ' ਸੀ,
ਹੋਣੀ ਨੇ ਢਿਡ ਵਿੱਚ ਪਾ ਲਏ ਨੇ ।
ਲਿਸੀ ਜਿਹੀ ਧੀ ਮੋਹ ਮੂਰਤ ਵੀ,
ਦੁੱਖ ਮੇਰੀ ਹਿੱਕ ਤੇ ਧਰ ਗਈ ਏ ।
ਵੀਰੇ ਨੂੰ ਕੁਛੜ ਚੁੱਕਿਆਂ ਈ,
'ਅਣਿਆਈ ਮੌਤੇ' ਮਰ ਗਈ ਏ ।
ਦੁੱਖ ਮੇਰੀ ਹਿੱਕ ਤੇ ਧਰ ਗਈ ਏ ।
ਵੀਰੇ ਨੂੰ ਕੁਛੜ ਚੁੱਕਿਆਂ ਈ,
'ਅਣਿਆਈ ਮੌਤੇ' ਮਰ ਗਈ ਏ ।
ਸੀਤਾ ਸਤਵੰਤੀ ਨੂੰਹ ਰਾਣੀ,
ਭਾਵੀ ਦੇ ਮੂੰਹ ਵਿੱਚ ਪੈ ਗਈ ਏ ।
ਲਜਿਆ ਦੀ ਮੂਰਤ ਲਾਜਵਤੀ,
ਘੁੰਡ ਵਿੱਚ ਹੀ ਸੱਧਰਾਂ ਲੈ ਗਈ ਏ ।
ਭਾਵੀ ਦੇ ਮੂੰਹ ਵਿੱਚ ਪੈ ਗਈ ਏ ।
ਲਜਿਆ ਦੀ ਮੂਰਤ ਲਾਜਵਤੀ,
ਘੁੰਡ ਵਿੱਚ ਹੀ ਸੱਧਰਾਂ ਲੈ ਗਈ ਏ ।
ਰੋਂਦਾ ਹਾਂ ਢਾਹਾਂ ਮਾਰ ਮਾਰ,
ਸਦਦਾ ਹਾਂ ਮੁੜ ਖੁਸ਼ਹਾਲੀ ਨੂੰ ।
'ਖੰਡਰਾਂ' ਦੇ ਪੱਥਰ ਪੁੱਟ ਪੁੱਟ ਕੇ,
ਲੱਭਦਾ ਹਾਂ ਕਰਮਾਂ ਵਾਲੀ ਨੂੰ ।
ਆਸਾਂ ਦੀ ਰੁੜ੍ਹੀ 'ਰਿਆਸਤ' ਹੈ,
ਮੇਰੇ ਜਿਹਾ ਕੋਈ ਗਰੀਬ ਨਹੀਂ ।
ਮੇਰੇ 'ਮਖਣਾਂ ਦੇ ਪਲਿਆਂ' ਨੂੰ,
'ਖਫਣ' ਵੀ ਹੋਏ ਨਸੀਬ ਨਹੀਂ ।
ਸਦਦਾ ਹਾਂ ਮੁੜ ਖੁਸ਼ਹਾਲੀ ਨੂੰ ।
'ਖੰਡਰਾਂ' ਦੇ ਪੱਥਰ ਪੁੱਟ ਪੁੱਟ ਕੇ,
ਲੱਭਦਾ ਹਾਂ ਕਰਮਾਂ ਵਾਲੀ ਨੂੰ ।
ਆਸਾਂ ਦੀ ਰੁੜ੍ਹੀ 'ਰਿਆਸਤ' ਹੈ,
ਮੇਰੇ ਜਿਹਾ ਕੋਈ ਗਰੀਬ ਨਹੀਂ ।
ਮੇਰੇ 'ਮਖਣਾਂ ਦੇ ਪਲਿਆਂ' ਨੂੰ,
'ਖਫਣ' ਵੀ ਹੋਏ ਨਸੀਬ ਨਹੀਂ ।
ਇਹ ਡਾਵਾਂ ਡੋਲ ਅਞਾਣ ਜਿਹਾ,
ਮੇਰੇ ਜੋ ਕੋਲ ਖਲੋਤਾ ਹੈ ।
'ਚੰਨਣ' ਹੈ ਮੇਰੇ 'ਚਾਨਣ' ਦਾ,
'ਸੂਲਾਂ ਵਿੱਚ ਫੁੱਲ' ਪਰੋਤਾ ਹੈ ।
ਮੇਰੇ ਜੋ ਕੋਲ ਖਲੋਤਾ ਹੈ ।
'ਚੰਨਣ' ਹੈ ਮੇਰੇ 'ਚਾਨਣ' ਦਾ,
'ਸੂਲਾਂ ਵਿੱਚ ਫੁੱਲ' ਪਰੋਤਾ ਹੈ ।
ਸਭ ਕੁਝ ਤੋਂ ਇਹ ਕੁਝ ਬਚਿਆ ਏ,
ਇਸ ਦੀ ਜ਼ਿੰਦਗਾਨੀ ਬਾਕੀ ਹੈ ।
ਮੇਰੇ ਉਜੜੇ ਹੋਇ ਬਾਗ ਵਿੱਚੋਂ,
ਇੱਕ ਫੁੱਲ ਨਿਸ਼ਾਨੀ ਬਾਕੀ ਹੈ ।
ਇਸ ਦੀ ਜ਼ਿੰਦਗਾਨੀ ਬਾਕੀ ਹੈ ।
ਮੇਰੇ ਉਜੜੇ ਹੋਇ ਬਾਗ ਵਿੱਚੋਂ,
ਇੱਕ ਫੁੱਲ ਨਿਸ਼ਾਨੀ ਬਾਕੀ ਹੈ ।
ਮਹਿਲਾਂ ਦੀ ਥਾਂ ਵਿੱਚ ਛੱਪਰੀ ਦੇ,
ਹੁਣ 'ਦਾਦਾ ਪੋਤਾ' ਵਸਦੇ ਹਾਂ ।
ਕਰ ਯਾਦ ਕਦੇ ਰੋ ਪੈਂਦੇ ਹਾਂ,
ਉਠ ਉਠ ਖੰਡਰਾਂ ਵਲ ਨਸਦੇ ਹਾਂ ।
ਹੁਣ 'ਦਾਦਾ ਪੋਤਾ' ਵਸਦੇ ਹਾਂ ।
ਕਰ ਯਾਦ ਕਦੇ ਰੋ ਪੈਂਦੇ ਹਾਂ,
ਉਠ ਉਠ ਖੰਡਰਾਂ ਵਲ ਨਸਦੇ ਹਾਂ ।
ਛਪਰੀ ਇਹ ਸਾਡੀ ਭਾਗ ਭਰੀ,
ਦੋ ਕਣੀਆਂ ਵਸਿਆਂ ਚੋਂਦੀ ਹੈ ।
ਰੋਂਦੇ ਹਾਂ ਅਸੀਂ ਨਸੀਬਾਂ ਨੂੰ,
ਇਹ 'ਦਰਦਣ' ਸਾਨੂੰ ਰੋਂਦੀ ਹੈ ।
ਦੋ ਕਣੀਆਂ ਵਸਿਆਂ ਚੋਂਦੀ ਹੈ ।
ਰੋਂਦੇ ਹਾਂ ਅਸੀਂ ਨਸੀਬਾਂ ਨੂੰ,
ਇਹ 'ਦਰਦਣ' ਸਾਨੂੰ ਰੋਂਦੀ ਹੈ ।
ਭੁੱਖੇ ਰਹਿ ਰਹਿ ਕੇ ਡੰਗ ਕਈ,
ਰੱਜ ਰੱਜ ਕਿਸਮਤ ਨੂੰ ਰੋਂਦੇ ਹਾਂ ।
ਇਉਂ ਦਾਦਾ ਪੋਤਾ ਦੋਵੇਂ ਈ,
ਪਏ ਦਾਗ ਦਿਲਾਂ ਦੇ ਧੋਂਦੇ ਹਾਂ ।
ਰੱਜ ਰੱਜ ਕਿਸਮਤ ਨੂੰ ਰੋਂਦੇ ਹਾਂ ।
ਇਉਂ ਦਾਦਾ ਪੋਤਾ ਦੋਵੇਂ ਈ,
ਪਏ ਦਾਗ ਦਿਲਾਂ ਦੇ ਧੋਂਦੇ ਹਾਂ ।
ਜਦ ਯਾਦ ਘੜੀ ਉਹ ਆਉਂਦੀ ਹੈ,
ਤਦ ਦੁਖ ਵਿੱਚ ਛਾਤੀ ਚਿਰਦੀ ਹੈ ।
'ਪਰਲੋ' ਦੀ ਅੱਖ ਵਿੱਚ ਫਿਰਦੇ ਹਾਂ,
'ਅੱਖੀਆਂ ਵਿੱਚ' ਪਰਲੋ ਫਿਰਦੀ ਹੈ ।
75. ਗੰਦਲ
ਤਦ ਦੁਖ ਵਿੱਚ ਛਾਤੀ ਚਿਰਦੀ ਹੈ ।
'ਪਰਲੋ' ਦੀ ਅੱਖ ਵਿੱਚ ਫਿਰਦੇ ਹਾਂ,
'ਅੱਖੀਆਂ ਵਿੱਚ' ਪਰਲੋ ਫਿਰਦੀ ਹੈ ।
75. ਗੰਦਲ
ਉਹ ਕੂਲੀ ਕੂਲੀ, ਉਹ ਪਿਆਰੀ ਪਿਆਰੀ ।
ਉਹ ਲੁਸ ਲੁਸ ਕਰਦੀ, ਉਹ ਕੰਞ ਕੁਆਰੀ ।
ਉਹ ਠੰਢਕ ਪਾਂਦੀ, ਲਚਕਾਰੇ ਖਾਂਦੀ ।
ਫੁਲ-ਚੌਕ ਸਜਾ ਕੇ, ਅੱਖੀਆਂ ਮਟਕਾ ਕੇ ।
ਪਈ ਪੈਲੀ ਵਿੱਚ ਸੀ, ਲਹਿਰਾਂਦੀ ਗੰਦਲ ।
ਉਹ ਲੁਸ ਲੁਸ ਕਰਦੀ, ਉਹ ਕੰਞ ਕੁਆਰੀ ।
ਉਹ ਠੰਢਕ ਪਾਂਦੀ, ਲਚਕਾਰੇ ਖਾਂਦੀ ।
ਫੁਲ-ਚੌਕ ਸਜਾ ਕੇ, ਅੱਖੀਆਂ ਮਟਕਾ ਕੇ ।
ਪਈ ਪੈਲੀ ਵਿੱਚ ਸੀ, ਲਹਿਰਾਂਦੀ ਗੰਦਲ ।
ਖੇਤਾਂ ਚਿ ਖਲੋਤੀ, ਉਹ ਮਸਤੀ ਤੋਤੀ ।
ਕੋਈ ਮਹਿਕ ਲਿਆ ਕੇ, ਉਹ ਸੁਰਮਾ ਪਾ ਕੇ ।
ਕੁਝ ਨੈਣ ਰਲਾ ਕੇ, ਫਿਰ ਨੀਂਵੀਂ ਪਾ ਕੇ ।
ਉਹ ਸੋਹਣੀਓਂ ਸੋਹਣੀ, ਉਹ ਵਾਹ ਮਨ ਮੋਹਣੀ ।
ਸੀ ਗੁੱਝੀ ਗੁੱਝੀ, ਮੁਸਕਾਂਦੀ ਗੰਦਲ ।
ਕੋਈ ਮਹਿਕ ਲਿਆ ਕੇ, ਉਹ ਸੁਰਮਾ ਪਾ ਕੇ ।
ਕੁਝ ਨੈਣ ਰਲਾ ਕੇ, ਫਿਰ ਨੀਂਵੀਂ ਪਾ ਕੇ ।
ਉਹ ਸੋਹਣੀਓਂ ਸੋਹਣੀ, ਉਹ ਵਾਹ ਮਨ ਮੋਹਣੀ ।
ਸੀ ਗੁੱਝੀ ਗੁੱਝੀ, ਮੁਸਕਾਂਦੀ ਗੰਦਲ ।
ਉਸ ਦੇ ਮੁਸਕਾਇਆਂ, ਪਈ ਕੁਦਰਤ ਹੱਸੇ ।
ਖੇਤਾਂ ਵਿੱਚ ਬਣ ਬਣ, ਮਹਾਰਾਣੀ ਵੱਸੇ ।
ਆ ਆ ਕੇ ਉਸ ਨੂੰ, ਵਾ ਪੱਖਾ ਕਰਦੀ ।
ਤੇ ਤ੍ਰੇਲ ਵੀ ਉਸ ਦਾ, ਸੀ ਪਾਣੀ ਭਰਦੀ ।
ਸੂਰਜ ਦੀਆਂ ਕਿਰਨਾਂ, ਸੀ ਖਾਂਦੀ ਗੰਦਲ ।
ਖੇਤਾਂ ਵਿੱਚ ਬਣ ਬਣ, ਮਹਾਰਾਣੀ ਵੱਸੇ ।
ਆ ਆ ਕੇ ਉਸ ਨੂੰ, ਵਾ ਪੱਖਾ ਕਰਦੀ ।
ਤੇ ਤ੍ਰੇਲ ਵੀ ਉਸ ਦਾ, ਸੀ ਪਾਣੀ ਭਰਦੀ ।
ਸੂਰਜ ਦੀਆਂ ਕਿਰਨਾਂ, ਸੀ ਖਾਂਦੀ ਗੰਦਲ ।
ਇਕ ਨਾਚ ਅਨੋਖਾ, ਉਹ ਨਚਦੀ ਜਾਪੇ ।
ਖੀਵੀ ਹੋ ਹੋ ਕੇ, ਝੂੰਮੇ ਪਈ ਆਪੇ ।
ਬੰਨ੍ਹ ਸਾਵੀ ਸਾੜ੍ਹੀ, ਉਹ ਬਣ ਗਈ ਲਾੜੀ ।
ਕੁਲ ਕੋਮਲਤਾਈਆਂ, ਵੇਖਣ ਲਈ ਆਈਆਂ ।
ਸੀ ਲੱਕ ਅਨੋਖਾ, ਲਚਕਾਂਦੀ ਗੰਦਲ ।
ਖੀਵੀ ਹੋ ਹੋ ਕੇ, ਝੂੰਮੇ ਪਈ ਆਪੇ ।
ਬੰਨ੍ਹ ਸਾਵੀ ਸਾੜ੍ਹੀ, ਉਹ ਬਣ ਗਈ ਲਾੜੀ ।
ਕੁਲ ਕੋਮਲਤਾਈਆਂ, ਵੇਖਣ ਲਈ ਆਈਆਂ ।
ਸੀ ਲੱਕ ਅਨੋਖਾ, ਲਚਕਾਂਦੀ ਗੰਦਲ ।
ਉਹ ਮੂੰਹੋਂ ਭਾਵੇਂ, ਨਾ ਕੁਝ ਵੀ ਬੋਲੀ ।
ਦਿਲ ਲੈ ਗਈ ਐਪਰ, ਬਣ ਆਲੀ ਭੋਲੀ ।
ਉਸ ਨੇੜੇ ਹੋਇਆ, ਮੈਂ ਗਲ ਲਗ ਰੋਇਆ ।
ਉਹ 'ਕੰਞ ਕੁਆਰੀ', ਉਹ 'ਭੈਣ ਪਿਆਰੀ' ।
ਸੀ ਦਰਦ ਵੰਡਾਂਦੀ, ਠੰਢ ਪਾਂਦੀ ਗੰਦਲ ।
ਦਿਲ ਲੈ ਗਈ ਐਪਰ, ਬਣ ਆਲੀ ਭੋਲੀ ।
ਉਸ ਨੇੜੇ ਹੋਇਆ, ਮੈਂ ਗਲ ਲਗ ਰੋਇਆ ।
ਉਹ 'ਕੰਞ ਕੁਆਰੀ', ਉਹ 'ਭੈਣ ਪਿਆਰੀ' ।
ਸੀ ਦਰਦ ਵੰਡਾਂਦੀ, ਠੰਢ ਪਾਂਦੀ ਗੰਦਲ ।
ਉਸ ਹਸ ਹਸ ਦੱਸੀ, 'ਕੁਰਬਾਨੀ' ਕਰਨੀ ।
ਹੋਰਾਂ ਲਈ ਅਪਣੀ, 'ਵੈਰਾਨੀ' ਕਰਨੀ ।
'ਆਜ਼ਾਦੀ' ਅੰਦਰ, ਉਸ ਵਸਣਾ ਦਸਿਆ ।
ਉਸ 'ਖਿੜਨਾ' ਦਸਿਆ, ਉਸ 'ਹਸਣਾ' ਦਸਿਆ ।
ਨਿਤ 'ਕੁਦਰਤ ਪੀਣੀ', ਨਿਤ 'ਕੁਦਰਤ ਖਾਣੀ' ।
ਘੁਟ ਘੁਟ 'ਗਲਵਕੜੀ', ਕੁਦਰਤ ਨੂੰ ਪਾਣੀ ।
ਸੀ 'ਸੈਨਤ' ਕਰ ਕਰ, ਸਮਝਾਂਦੀ ਗੰਦਲ ।
76. ਮਕੱਈ ਦੀ ਛੱਲੀ
ਹੋਰਾਂ ਲਈ ਅਪਣੀ, 'ਵੈਰਾਨੀ' ਕਰਨੀ ।
'ਆਜ਼ਾਦੀ' ਅੰਦਰ, ਉਸ ਵਸਣਾ ਦਸਿਆ ।
ਉਸ 'ਖਿੜਨਾ' ਦਸਿਆ, ਉਸ 'ਹਸਣਾ' ਦਸਿਆ ।
ਨਿਤ 'ਕੁਦਰਤ ਪੀਣੀ', ਨਿਤ 'ਕੁਦਰਤ ਖਾਣੀ' ।
ਘੁਟ ਘੁਟ 'ਗਲਵਕੜੀ', ਕੁਦਰਤ ਨੂੰ ਪਾਣੀ ।
ਸੀ 'ਸੈਨਤ' ਕਰ ਕਰ, ਸਮਝਾਂਦੀ ਗੰਦਲ ।
76. ਮਕੱਈ ਦੀ ਛੱਲੀ
ਗਾਉਂਦੀ ਏ :-
"ਮੈਂ ਹਾਂ ਮੋਤੀਆਂ ਜੜੀ,
ਮੈਂ ਹਾਂ ਲਾਲਾਂ ਦੀ ਲੜੀ ।"
ਮੈਂ ਹਾਂ ਲਾਲਾਂ ਦੀ ਲੜੀ ।"
ਮੇਰੇ ਮੋਤੀ ਅਣਮੋਲ ।
ਰਖਾਂ ਸਾਂਭ ਸਾਂਭ ਕੋਲ ।
ਚਿਟੇ ਪੀਲੇ ਰਤੇ ਲਾਲ ।
ਵੰਨੋਂ ਵੰਨ ਦੀ ਮਿਸਾਲ ।
ਜੋੜੇ ਹੋਏ ਪਾਲੋ ਪਾਲ ।
ਲਾਏ ਹੋਏ ਛਾਤੀ ਨਾਲ ।
ਰਖਾਂ ਸਾਂਭ ਸਾਂਭ ਕੋਲ ।
ਚਿਟੇ ਪੀਲੇ ਰਤੇ ਲਾਲ ।
ਵੰਨੋਂ ਵੰਨ ਦੀ ਮਿਸਾਲ ।
ਜੋੜੇ ਹੋਏ ਪਾਲੋ ਪਾਲ ।
ਲਾਏ ਹੋਏ ਛਾਤੀ ਨਾਲ ।
ਮੈਂ ਹਾਂ ਰਾਣੀ ਪਟਰਾਣੀ ।
ਮੇਰੀ ਸ਼ਾਨ ਹੈ ਬੜੀ ।
"ਮੈਂ ਹਾਂ ਮੋਤੀਆਂ ਜੜੀ ।"
ਮੇਰੀ ਸ਼ਾਨ ਹੈ ਬੜੀ ।
"ਮੈਂ ਹਾਂ ਮੋਤੀਆਂ ਜੜੀ ।"
ਮੇਰੇ ਸੋਨੇ ਰੰਗੇ ਵਾਲ ।
ਮੇਰੀ ਤੋਤੇ ਰੰਗੀ ਸ਼ਾਲ ।
ਮੇਰਾ ਰੂਪ ਰੱਤਾ ਰੰਗ ।
ਮੇਰੇ ਰੱਸ ਗੁਝੇ ਅੰਗ ।
ਮਸਤ ਮੀਟੀ ਹੋਈ ਅੱਖ ।
ਵਿੱਚ ਘੁੰਡ ਦੇ ਹੀ ਰੱਖ ।
ਮੇਰੀ ਤੋਤੇ ਰੰਗੀ ਸ਼ਾਲ ।
ਮੇਰਾ ਰੂਪ ਰੱਤਾ ਰੰਗ ।
ਮੇਰੇ ਰੱਸ ਗੁਝੇ ਅੰਗ ।
ਮਸਤ ਮੀਟੀ ਹੋਈ ਅੱਖ ।
ਵਿੱਚ ਘੁੰਡ ਦੇ ਹੀ ਰੱਖ ।
ਵੇਖੋ ਸਾਵਾ ਸਾਵਾ ਸੂਟ ।
ਮੈਂ ਹਾਂ ਪਹਿਨ ਕੇ ਖੜੀ ।
"ਮੈਂ ਹਾਂ ਮੋਤੀਆਂ ਜੜੀ ।"
ਮੈਂ ਹਾਂ ਪਹਿਨ ਕੇ ਖੜੀ ।
"ਮੈਂ ਹਾਂ ਮੋਤੀਆਂ ਜੜੀ ।"
ਸਈਆਂ ਲਾਗਿਓਂ ਹਸਾਣ ।
ਇਕੋ ਜਹੀਆਂ ਇਕੋ ਹਾਣ ।
ਸਾਵੇ ਸਾਰੀਆਂ ਦੇ ਵੇਸ ।
ਸੋਹਣੇ ਸੋਨੇ ਰੰਗੇ ਕੇਸ ।
ਜਿਵੇਂ ਤਿਲੇ ਵਾਲੀ ਤਾਰ ।
ਬਿਜਲੀ ਦੀ ਲਿਸ਼ਕਾਰ ।
ਇਕੋ ਜਹੀਆਂ ਇਕੋ ਹਾਣ ।
ਸਾਵੇ ਸਾਰੀਆਂ ਦੇ ਵੇਸ ।
ਸੋਹਣੇ ਸੋਨੇ ਰੰਗੇ ਕੇਸ ।
ਜਿਵੇਂ ਤਿਲੇ ਵਾਲੀ ਤਾਰ ।
ਬਿਜਲੀ ਦੀ ਲਿਸ਼ਕਾਰ ।
ਹਵਾ ਫੇਰਦੀ ਹੈ ਕੰਘੀ,
ਆਣ ਘੜੀ ਦੀ ਘੜੀ ।
"ਮੈਂ ਹਾਂ ਮੋਤੀਆਂ ਜੜੀ ।"
ਆਣ ਘੜੀ ਦੀ ਘੜੀ ।
"ਮੈਂ ਹਾਂ ਮੋਤੀਆਂ ਜੜੀ ।"
ਰੱਖਾਂ ਰਿਸ਼ਮ ਨਾਲ ਮੇਲ ।
ਪੀਵਾਂ ਰੱਜ ਕੇ ਤ੍ਰੇਲ ।
ਲਗੇ ਦਿਲ ਜਾਂ ਘਿਰਨ ।
ਖਾਵਾਂ ਚੰਦ ਦੀ ਕਿਰਨ ।
ਆਵੇ ਹਿੱਕ ਨੂੰ ਉਭਾਰ ।
ਲਵਾਂ ਜੋਬਨ ਨਿਖਾਰ ।
ਪੀਵਾਂ ਰੱਜ ਕੇ ਤ੍ਰੇਲ ।
ਲਗੇ ਦਿਲ ਜਾਂ ਘਿਰਨ ।
ਖਾਵਾਂ ਚੰਦ ਦੀ ਕਿਰਨ ।
ਆਵੇ ਹਿੱਕ ਨੂੰ ਉਭਾਰ ।
ਲਵਾਂ ਜੋਬਨ ਨਿਖਾਰ ।
ਨ੍ਹਾਂਵਦੀ ਹਾਂ ਰੱਜ ਰੱਜ,
ਜਦੋਂ ਵਸਦੀ ਝੜੀ ।
"ਮੈਂ ਹਾਂ ਮੋਤੀਆਂ ਜੜੀ ।"
ਜਦੋਂ ਵਸਦੀ ਝੜੀ ।
"ਮੈਂ ਹਾਂ ਮੋਤੀਆਂ ਜੜੀ ।"
ਜਦੋਂ ਆਉਣ ਨਿਕੇ ਬਾਲ ।
ਤੋੜ ਲੈਣ ਚਾਵਾਂ ਨਾਲ ।
ਲਾਹ ਲਾਹ ਸੁੱਟਦੇ ਨੇ ਸ਼ਾਲ ।
ਖੋਹ ਖੋਹ ਸੁੱਟਦੇ ਨੇ ਵਾਲ ।
ਮੇਰੇ ਵੇਖ ਵੇਖ ਦਾਣੇ ।
ਖਿਲੀ ਪਾਂਵਦੇ ਬੜੀ ।
ਤੋੜ ਲੈਣ ਚਾਵਾਂ ਨਾਲ ।
ਲਾਹ ਲਾਹ ਸੁੱਟਦੇ ਨੇ ਸ਼ਾਲ ।
ਖੋਹ ਖੋਹ ਸੁੱਟਦੇ ਨੇ ਵਾਲ ।
ਮੇਰੇ ਵੇਖ ਵੇਖ ਦਾਣੇ ।
ਖਿਲੀ ਪਾਂਵਦੇ ਬੜੀ ।
"ਕਿ ਛੱਲੀ ਹੀਰਿਆਂ ਜੜੀ,
ਕਿ ਛੱਲੀ ਮੋਤੀਆਂ ਜੜੀ ।"
77. ਕਲਮ
ਕਿ ਛੱਲੀ ਮੋਤੀਆਂ ਜੜੀ ।"
77. ਕਲਮ
ਕਲਮ ਲਿਖਦਿਆਂ, ਇਸ ਤਰ੍ਹਾਂ ਕਲਮ ਬੋਲੀ ।
"ਕਵੀ ਭੋਲਿਆ ! ਮੈਨੂੰ ਸਮਝੀਂ ਨਾ ਗੋਲੀ ।
"ਕਵੀ ਭੋਲਿਆ ! ਮੈਨੂੰ ਸਮਝੀਂ ਨਾ ਗੋਲੀ ।
ਮੈਂ ਮਾਲਕ ਦੀ 'ਮਲਕਾ', ਮੇਰਾ ਰਾਜ ਜਗ ਤੇ ।
ਮੈਂ ਤਾਜਾਂ ਦੀ ਮਾਲਕ, ਬਣੀ ਤਾਜ ਜਗ ਤੇ ।
ਮੈਂ ਤਾਜਾਂ ਦੀ ਮਾਲਕ, ਬਣੀ ਤਾਜ ਜਗ ਤੇ ।
ਮੇਰੀ ਜੀਭ ਅੰਦਰ, ਹੈ ਤਦਬੀਰ ਬੱਧੀ ।
ਮੇਰੇ ਨੁਕਤਿਆਂ ਵਿੱਚ, ਹੈ ਤਕਦੀਰ ਬੱਧੀ ।
ਮੇਰੇ ਨੁਕਤਿਆਂ ਵਿੱਚ, ਹੈ ਤਕਦੀਰ ਬੱਧੀ ।
ਸੀ ਕਾਦਰ ਨੇ ਕੁਦਰਤ, ਜਦੋਂ ਇਹ ਬਣਾਣੀ ।
ਬਨੱਸਪਤ ਤੇ ਪਰਬਤ, ਸਮੁੰਦਰ ਤੇ ਪਾਣੀ ।
ਬਨੱਸਪਤ ਤੇ ਪਰਬਤ, ਸਮੁੰਦਰ ਤੇ ਪਾਣੀ ।
ਇਹ ਧੁੰਦਾਂ, ਇਹ ਬੱਦਲ, ਇਹ ਅੱਗਾਂ ਹਵਾਵਾਂ ।
ਇਹ ਸੂਰਜ ਤੇ ਤਾਰੇ, ਇਹ ਪੁੱਤਰ ਤੇ ਮਾਵਾਂ ।
ਇਹ ਸੂਰਜ ਤੇ ਤਾਰੇ, ਇਹ ਪੁੱਤਰ ਤੇ ਮਾਵਾਂ ।
'ਜਾਂ ਫੁਰਨੇ ਦੀ ਮਾਇਆ', ਸੀ ਉਸ ਨੇ ਪਸਾਰੀ ।
ਕਰਮ ਸਾਂ ਮੈਂ ਲਿਖਦੀ, ਸੀ 'ਕਾਦਰ ਲਿਖਾਰੀ' ।
ਕਰਮ ਸਾਂ ਮੈਂ ਲਿਖਦੀ, ਸੀ 'ਕਾਦਰ ਲਿਖਾਰੀ' ।
ਹੈ ਦੁਨੀਆਂ ਦਾ ਮਾਲਕ, ਮੇਰਾ ਜਨਮ ਦਾਤਾ ।
ਮੈਂ ਕਾਦਰ ਦੀ ਧੀ ਹਾਂ, ਤੇ ਵੇਦਾਂ ਦੀ ਮਾਤਾ ।
ਮੈਂ ਕਾਦਰ ਦੀ ਧੀ ਹਾਂ, ਤੇ ਵੇਦਾਂ ਦੀ ਮਾਤਾ ।
ਮੇਰੀ ਜੀਭ ਉੱਤੇ, ਹੈ ਜੋਤਸ਼ ਤੇ ਗਿਣਤੀ ।
ਸਮੁੰਦਰ ਦਾ ਮਾਪਣ, ਤੇ ਅੰਬਰ ਦੀ ਮਿਣਤੀ ।
ਸਮੁੰਦਰ ਦਾ ਮਾਪਣ, ਤੇ ਅੰਬਰ ਦੀ ਮਿਣਤੀ ।
ਮੈਂ ਸਾਂਭੀ ਏ ਗੁਰੂਆਂ, ਫਕੀਰਾਂ ਦੀ ਬਾਣੀ ।
ਮੇਰਾ ਤੇਗ ਭਰਦੀ ਏ, ਦਿਨ ਰਾਤ ਪਾਣੀ ।
ਮੇਰਾ ਤੇਗ ਭਰਦੀ ਏ, ਦਿਨ ਰਾਤ ਪਾਣੀ ।
ਮੇਰੀ ਲੀਕ ਅੰਦਰ, ਪਏ ਰਾਜ ਬੱਧੇ ।
ਮੇਰੇ ਹੁਕਮ ਅੰਦਰ, ਤਖਤ, ਤਾਜ ਬੱਧੇ ।
ਮੇਰੇ ਹੁਕਮ ਅੰਦਰ, ਤਖਤ, ਤਾਜ ਬੱਧੇ ।
ਇਸ਼ਾਰੇ ਮੇਰੇ ਤੇ, ਹਕੂਮਤ ਹੈ ਚਲਦੀ ।
ਮੇਰੇ ਸਾਹਮਣੇ ਦਾਲ, ਦਲ ਦੀ ਨਾ ਗਲਦੀ ।
ਮੇਰੇ ਸਾਹਮਣੇ ਦਾਲ, ਦਲ ਦੀ ਨਾ ਗਲਦੀ ।
ਮੇਰਾ ਇੱਕ ਨੁਕਤਾ, ਉਹ ਜੌਹਰ ਵਿਖਾਂਦਾ ।
ਕਿ 'ਮਹਿਰਮ' ਨੂੰ ਫੜਕੇ, ਹੈ 'ਮੁਜ਼ਰਮ' ਬਣਾਂਦਾ ।
ਕਿ 'ਮਹਿਰਮ' ਨੂੰ ਫੜਕੇ, ਹੈ 'ਮੁਜ਼ਰਮ' ਬਣਾਂਦਾ ।
ਮੈਂ ਸ਼ਾਇਰ ਦੇ ਦਿਲ ਨੂੰ, ਹਾਂ ਬਾਹਰ ਲਿਆਂਦੀ ।
ਚਿਤ੍ਰਕਾਰ ਦੇ ਦਿਲ ਦੀ, ਮੂਰਤ ਬਣਾਂਦੀ ।
ਮੈਂ ਫੁਰਨੇ ਪੜੁੱਛਾਂ, ਨਜ਼ਾਰੇ ਵੀ ਰੰਗਾਂ ।
ਕਰਾਂ ਚਾਨਣਾ ਜਿਥੋਂ, ਜਿਥੋਂ ਦੀ ਲੰਘਾਂ ।
ਚਿਤ੍ਰਕਾਰ ਦੇ ਦਿਲ ਦੀ, ਮੂਰਤ ਬਣਾਂਦੀ ।
ਮੈਂ ਫੁਰਨੇ ਪੜੁੱਛਾਂ, ਨਜ਼ਾਰੇ ਵੀ ਰੰਗਾਂ ।
ਕਰਾਂ ਚਾਨਣਾ ਜਿਥੋਂ, ਜਿਥੋਂ ਦੀ ਲੰਘਾਂ ।
ਜੇਹੜੀ ਕੌਮ ਜਗ ਤੇ, ਮੇਰਾ ਮਾਣ ਕਰਦੀ ।
ਉਦ੍ਹੇ ਸੀਸ ਤੇ ਹਾਂ, ਸਦਾ ਤਾਜ ਧਰਦੀ ।"
78. ਜੱਟੀ
ਕਿਸਾਨ ਨੂੰ ਕਹਿੰਦੀ ਏ :-
ਤਰਜ਼-ਮਿਰਜ਼ਾ
ਉਦ੍ਹੇ ਸੀਸ ਤੇ ਹਾਂ, ਸਦਾ ਤਾਜ ਧਰਦੀ ।"
78. ਜੱਟੀ
ਕਿਸਾਨ ਨੂੰ ਕਹਿੰਦੀ ਏ :-
ਤਰਜ਼-ਮਿਰਜ਼ਾ
ਉੱਠ ਕਿਸਾਨਾ ! ਸੁੱਤਿਆ, ਉੱਠ ! ਤੇ ਅੱਖੀਆਂ ਖੋਲ੍ਹ ।
ਸੁੱਤਿਆਂ ਸੁੱਤਿਆਂ ਹੀਰਿਆ, ਤੇਰਾ ਲੁੱਟਿਆ ਜਾ ਰਿਹਾ ਬੋਲ੍ਹ ।
ਡਾਕੂ ਨੀ ਲੈ ਜਾ ਰਹੇ, ਚੋਰੀ ਭਰ ਭਰ ਝੋਲ ।
ਤੇਰੇ ਲਈ ਵਣਜਾਰਿਆਂ, ਰੱਖ ਲਏ ਕਾਣੇ ਤੋਲ ।
ਮੈਂ ਰਾਤ ਦਿਹਾੜੀ ਰੋ ਰਹੀ, ਰੱਤ ਦੇ ਹੰਝੂ ਡੋਲ੍ਹ ।
ਅੱਜ ਦਾਣਾ ਦਾਣਾ ਉੱਡ ਗਿਆ, ਕੱਖ ਵੀ ਰਿਹਾ ਨਾ ਕੋਲ ।
ਮੈਂ ਵੇਖਾਂ ਜਦ ਪੁੱਤ ਵਿਲਕਦੇ, ਭੁਜ ਭੁਜ ਹੋਵਾਂ ਹੋਲ ।
ਮੈਂ ਮੋਤੀ ਹੀਰੇ ਕੁਖ ਦੇ, ਅੱਜ ਘਟੇ ਛੱਡੇ ਰੋਲ ।
ਉੱਠ ! ਉੱਠ ! ਵੇ ਜੀਵਣ ਜੋਗਿਆ ! ਹੁਣ ਵੱਜ ਪਿਆ ਈ ਢੋਲ ।
ਜੋ ਲੁੱਟਣ ਤੈਨੂੰ ਰਾਤ ਦਿਨ, ਕਰ ਨਾਲ ਉਨ੍ਹਾਂ ਦੇ ਘੋਲ ।
ਜੋ ਬਣੇ ਹੋਏ ਹਮਦਰਦ ਸਨ, ਅੱਜ ਖੁਲ੍ਹ ਗਿਆ ਸਭ ਦਾ ਪੋਲ ।
ਤੈਨੂੰ ਸੁੱਤਿਆ ਮਾਹੀਆ ! ਵੇਖ ਕੇ, ਤੇਰੇ ਖੀਸੇ ਰਹੇ ਨੀ ਫੋਲ ।
ਉੱਠ ਆਪਣਾ ਆਪ ਸੰਭਾਲ । ਕਿਸਾਨਾ ਭੋਲਿਆ ਵੇ-

ਮੈਂ ਛਮ ਛਮ ਰੋਵਾਂ ਬੈਠ ਕੇ, ਪਈ ਨੈਣੋਂ ਡੋਲ੍ਹਾਂ ਨੀਰ ।
ਮੈਨੂੰ ਰੋਟੀ ਜੁੜੇ ਨਾ ਰੱਜਵੀਂ, ਮੇਰੇ ਤਨ ਤੇ ਰਹੀ ਨਾ ਲੀਰ ।
ਮੇਰੇ ਗਹਿਣੇ 'ਗਹਿਣੇ ਪੈ ਗਏ', ਫੁੱਟ ਗਈ ਤਕਦੀਰ ।
ਮੇਰੇ ਹੀਰੇ ਭੁੱਖੇ ਵਿਲਕਦੇ, ਪਰ ਵੈਰੀ ਖਾਂਦੇ ਖੀਰ ।
ਮੈਨੂੰ ਬੁਚੀ ਕਰ ਗਏ 'ਮਾਮਲੇ' ਪਰ ਮੌਜਾਂ ਲੈਣ ਵਜੀਰ ।
ਵਿੱਚ ਜੋਬਨ ਦੇ ਹੀ ਕੁੜ ਗਿਆ, ਮੇਰਾ ਸਰੂ ਸਰੀਰ ।
ਉੱਠ ਜਾਗ ਵੇ ਮਾਹੀਆ ਰਾਂਝਣਾ, ਤੈਨੂੰ ਪਈ ਜਗਾਵੇ ਹੀਰ ।
ਮਨ ਆਈਆਂ 'ਖੇੜੇ' ਕਰ ਰਹੇ, ਮੈਨੂੰ ਲਗਦੇ ਪਏ ਨੀ 'ਤੀਰ' ।
ਉੱਠ ਆਪਣੀ ਹੀਰ ਸੰਭਾਲ, ਕਿਸਾਨਾ ਰਾਂਝਿਆ ਵੇ ।
<ਹ2 aਲਗਿਨ=ਲeਡਟ>3. ਮਿਥਿਹਾਸਕਵਾਦ
1930 ਦੀ ਯਾਦ

79. ਕਵੀ-ਕੁਦਰਤ
ਸਾਜਣ ਵਾਲੇ ਦਿਲ ਕਵੀ ਦਾ,
ਸੱਧਰਾਂ ਨਾਲ ਬਣਾਇਆ ।
ਸਭ ਜੱਗ ਨਾਲੋਂ ਦਰਦ ਸੁਹੱਪਣ,
ਇਸ ਵਿੱਚ ਬਹੁਤਾ ਪਾਇਆ ।
ਖੰਡਾਂ, ਬ੍ਰਹਿਮੰਡਾਂ ਦੇ ਨਕਸ਼ੇ,
ਉਕਰੇ ਇਸ ਦੇ ਦਿਲ ਤੇ ।
ਲੈ ਕਰੋੜਾਂ ਭਾਵ ਕੁਦਰਤੀ,
ਸ਼ਾਇਰ ਜਗ ਤੇ ਆਇਆ ।
ਸੱਧਰਾਂ ਨਾਲ ਬਣਾਇਆ ।
ਸਭ ਜੱਗ ਨਾਲੋਂ ਦਰਦ ਸੁਹੱਪਣ,
ਇਸ ਵਿੱਚ ਬਹੁਤਾ ਪਾਇਆ ।
ਖੰਡਾਂ, ਬ੍ਰਹਿਮੰਡਾਂ ਦੇ ਨਕਸ਼ੇ,
ਉਕਰੇ ਇਸ ਦੇ ਦਿਲ ਤੇ ।
ਲੈ ਕਰੋੜਾਂ ਭਾਵ ਕੁਦਰਤੀ,
ਸ਼ਾਇਰ ਜਗ ਤੇ ਆਇਆ ।
ਮਿਠੀ ਮਿਠੀ ਪਹੁ ਦਾ ਫੁਟਣਾ,
ਚੜ੍ਹਦਿਉਂ ਦਿਹੁੰ ਦਾ ਉਗਣਾ ।
ਓਹ ! ਚਹਿਕਣਾ ਚਿੜੀਆਂ ਦਾ,
ਓਹ ! ਚਹਿਕ ਚਹਿਕ ਕੇ ਚੁਗਣਾ ।
ਓਹ ! ਪੂਰਬ ਦੀ ਨੂਰੀ ਲਾਲੀ,
ਉਹ ਘਾਹਾਂ ਦੇ ਮੋਤੀ ।
ਅੱਧੇ ਹੋਏ ਕਵੀ ਦੇ ਦਿਲ ਨੂੰ,
ਕਰ ਦੇਂਦੇ ਨੇ ਦੁਗਣਾ ।
ਚੜ੍ਹਦਿਉਂ ਦਿਹੁੰ ਦਾ ਉਗਣਾ ।
ਓਹ ! ਚਹਿਕਣਾ ਚਿੜੀਆਂ ਦਾ,
ਓਹ ! ਚਹਿਕ ਚਹਿਕ ਕੇ ਚੁਗਣਾ ।
ਓਹ ! ਪੂਰਬ ਦੀ ਨੂਰੀ ਲਾਲੀ,
ਉਹ ਘਾਹਾਂ ਦੇ ਮੋਤੀ ।
ਅੱਧੇ ਹੋਏ ਕਵੀ ਦੇ ਦਿਲ ਨੂੰ,
ਕਰ ਦੇਂਦੇ ਨੇ ਦੁਗਣਾ ।
'ਉਹ ! ਕੋਇਲ ਦੀ ਕੂ ਕੂ ਪਿਆਰੀ',
'ਉਹ ਬੁਲਬੁਲ ਦੀ ਬੋਲੀ' ।
'ਉਹ ਫੁੱਲਾਂ ਦਾ ਹਸਣ ਖੇਡਣ',
'ਉਹ ਭੌਰਾਂ ਦੀ ਟੋਲੀ' ।
'ਉਹ ਕਲੀਆਂ ਦੇ ਅੱਖ-ਮਟੱਕੇ',
'ਉਹ ਸਰੂਆਂ ਦੀਆਂ ਸੇਧਾਂ' ।
ਸੋਚ-ਗੜੁਚੇ ਹੋਏ ਕਵੀ ਨੂੰ,
ਦੇਣ ਖੁਸ਼ੀ ਅਣ-ਤੋਲੀ ।
'ਉਹ ਬੁਲਬੁਲ ਦੀ ਬੋਲੀ' ।
'ਉਹ ਫੁੱਲਾਂ ਦਾ ਹਸਣ ਖੇਡਣ',
'ਉਹ ਭੌਰਾਂ ਦੀ ਟੋਲੀ' ।
'ਉਹ ਕਲੀਆਂ ਦੇ ਅੱਖ-ਮਟੱਕੇ',
'ਉਹ ਸਰੂਆਂ ਦੀਆਂ ਸੇਧਾਂ' ।
ਸੋਚ-ਗੜੁਚੇ ਹੋਏ ਕਵੀ ਨੂੰ,
ਦੇਣ ਖੁਸ਼ੀ ਅਣ-ਤੋਲੀ ।
'ਚਿਟੀਆਂ ਚਿਟੀਆਂ ਚੰਨ ਦੀਆਂ ਕਿਰਨਾਂ',
'ਝਿਲ ਮਿਲ ਕਰਦੇ ਤਾਰੇ' ।
'ਉਹ ਹਲਟਾਂ ਦੀ ਘੀਂ ਘੀਂ ਘੂੰ ਘੂੰ',
ਉੱਲਰ ਰਹੇ ਫੁਹਾਰੇ ।
'ਉਹ ਵਾਵਾਂ ਨੈਆਂ ਦੀ ਸਾਂ ਸਾਂ',
'ਉਹ ਛੱਲਾਂ' 'ਉਹ ਲਹਿਰਾਂ' ।
ਦੇਣ ਕਵੀ ਦੇ ਦਿਲ ਨੂੰ ਰਲ ਕੇ,
ਅਰਸ਼ੀ ਪ੍ਰੇਮ-ਹੁਲਾਰੇ ।
'ਝਿਲ ਮਿਲ ਕਰਦੇ ਤਾਰੇ' ।
'ਉਹ ਹਲਟਾਂ ਦੀ ਘੀਂ ਘੀਂ ਘੂੰ ਘੂੰ',
ਉੱਲਰ ਰਹੇ ਫੁਹਾਰੇ ।
'ਉਹ ਵਾਵਾਂ ਨੈਆਂ ਦੀ ਸਾਂ ਸਾਂ',
'ਉਹ ਛੱਲਾਂ' 'ਉਹ ਲਹਿਰਾਂ' ।
ਦੇਣ ਕਵੀ ਦੇ ਦਿਲ ਨੂੰ ਰਲ ਕੇ,
ਅਰਸ਼ੀ ਪ੍ਰੇਮ-ਹੁਲਾਰੇ ।
'ਵਿੰਗੇ ਚਿਬੇ ਸਾਵੇ ਸੋਹਣੇ,
ਪਰਬਤ ਰੁੱਖ ਖਲੋਤੇ' ।
'ਕਾਲੇ ਬੱਦਲ' 'ਮੋਰ ਪਪੀਹੇ',
'ਘੁਘੀਆਂ ਤਿਲੀਅਰ ਤੋਤੇ' ।
'ਖੰਡਰ' 'ਮਹਿਲ' 'ਮਸਾਣ' 'ਮਕਬਰੇ',
'ਧੁਪਾਂ' ਤੇ 'ਪਰਛਾਵੇਂ' ।
ਕਰਦੇ ਮਾਲਾ ਮਾਲ ਕਵੀ ਨੂੰ,
ਦੇਣ ਖਿਆਲ 'ਅਛੋਤੇ' ।
ਪਰਬਤ ਰੁੱਖ ਖਲੋਤੇ' ।
'ਕਾਲੇ ਬੱਦਲ' 'ਮੋਰ ਪਪੀਹੇ',
'ਘੁਘੀਆਂ ਤਿਲੀਅਰ ਤੋਤੇ' ।
'ਖੰਡਰ' 'ਮਹਿਲ' 'ਮਸਾਣ' 'ਮਕਬਰੇ',
'ਧੁਪਾਂ' ਤੇ 'ਪਰਛਾਵੇਂ' ।
ਕਰਦੇ ਮਾਲਾ ਮਾਲ ਕਵੀ ਨੂੰ,
ਦੇਣ ਖਿਆਲ 'ਅਛੋਤੇ' ।
'ਉਹ ਕਿਣ-ਮਿਣਨਾ ਸਾਵਣ-ਮਾਂਹ ਦਾ',
'ਉਹ ਤ੍ਰਿੰਞਣ ਦਾ ਭਰਨਾ' ।
'ਉਹ ਬੱਦਲਾਂ ਦਾ ਅੰਬਰ ਉਤੇ,
ਮਾਰ ਬੈਠਨਾ ਧਰਨਾ' ।
ਦਏ ਉਛਾਲ ਕਵੀ ਦੇ ਦਿਲ ਨੂੰ,
ਸੱਜਰੇ ਭਾਵ ਸੁਝਾਵੇ ।
'ਅਰਸ਼ੀਂ ਚਾੜ੍ਹ ਦਏ ਕਣੀਆਂ ਦਾ,
ਕਿਣ ਮਿਣ, ਕਿਣ ਮਿਣ ਕਰਨਾ' ।
'ਉਹ ਤ੍ਰਿੰਞਣ ਦਾ ਭਰਨਾ' ।
'ਉਹ ਬੱਦਲਾਂ ਦਾ ਅੰਬਰ ਉਤੇ,
ਮਾਰ ਬੈਠਨਾ ਧਰਨਾ' ।
ਦਏ ਉਛਾਲ ਕਵੀ ਦੇ ਦਿਲ ਨੂੰ,
ਸੱਜਰੇ ਭਾਵ ਸੁਝਾਵੇ ।
'ਅਰਸ਼ੀਂ ਚਾੜ੍ਹ ਦਏ ਕਣੀਆਂ ਦਾ,
ਕਿਣ ਮਿਣ, ਕਿਣ ਮਿਣ ਕਰਨਾ' ।
ਇਸ ਦੁਨੀਆਂ ਤੇ ਉਸ ਨੂੰ ਲੋੜਨ,
ਬਣੇ ਢੁੰਡਾਊ ਲੱਖਾਂ ।
ਡਿੱਠਾ ਉਸ ਨੂੰ ਮੂਲ ਕਿਸੇ ਨਾ,
ਫਿਰ ਜੰਗਲ ਜੂਹ ਰੱਖਾਂ ।
ਪਰ ਸ਼ਾਇਰ ਹਰ ਰੰਗ ਵਿਚ ਹਰ ਨੂੰ,
ਵੇਖ ਵੇਖ 'ਹਰਖਾਵੇ' ।
ਕਾਦਰ ਨੇ ਆਪ ਸ਼ਾਇਰ ਨੂੰ ਦਿਤੀਆਂ,
'ਨੂਰੋਂ' 'ਨੂਰੀ ਅੱਖਾਂ' ।
80. ਬੰਦਾ ਤੇ ਪਰਛਾਵਾਂ
ਬਣੇ ਢੁੰਡਾਊ ਲੱਖਾਂ ।
ਡਿੱਠਾ ਉਸ ਨੂੰ ਮੂਲ ਕਿਸੇ ਨਾ,
ਫਿਰ ਜੰਗਲ ਜੂਹ ਰੱਖਾਂ ।
ਪਰ ਸ਼ਾਇਰ ਹਰ ਰੰਗ ਵਿਚ ਹਰ ਨੂੰ,
ਵੇਖ ਵੇਖ 'ਹਰਖਾਵੇ' ।
ਕਾਦਰ ਨੇ ਆਪ ਸ਼ਾਇਰ ਨੂੰ ਦਿਤੀਆਂ,
'ਨੂਰੋਂ' 'ਨੂਰੀ ਅੱਖਾਂ' ।
80. ਬੰਦਾ ਤੇ ਪਰਛਾਵਾਂ
ਬੰਦੇ ਨੇ ਜਦ ਡਿੱਠਾ ਪਿਛੇ, ਅਪਣਾ ਹੀ ਪਰਛਾਵਾਂ ।
ਖਿਝ ਕੇ ਉਸ ਨੂੰ ਆਖਣ ਲੱਗਾ:-ਮੈਂ ਫਿਰੀਆਂ ਸਭ ਥਾਵਾਂ ।
ਦੱਬੇ ਪੈਰ ਰਿਹੋਂ ਮਗਰੇ ਹੀ, ਤੂੰ ਨਾ ਮਗਰੋਂ ਲੱਥੋਂ ।
ਟਾਹੂਆਂ ਵਾਂਗਣ ਕਰਦਾ ਏਂ ਪਿੱਛਾ, ਜਿਸ ਪਾਸੇ ਮੈਂ ਜਾਵਾਂ ।
ਖਿਝ ਕੇ ਉਸ ਨੂੰ ਆਖਣ ਲੱਗਾ:-ਮੈਂ ਫਿਰੀਆਂ ਸਭ ਥਾਵਾਂ ।
ਦੱਬੇ ਪੈਰ ਰਿਹੋਂ ਮਗਰੇ ਹੀ, ਤੂੰ ਨਾ ਮਗਰੋਂ ਲੱਥੋਂ ।
ਟਾਹੂਆਂ ਵਾਂਗਣ ਕਰਦਾ ਏਂ ਪਿੱਛਾ, ਜਿਸ ਪਾਸੇ ਮੈਂ ਜਾਵਾਂ ।
ਮੈਂ ਸਵਾਂ ਤਾਂ, ਤੂੰ ਸੌਂਦਾ ਏਂ, ਮੈਂ ਜਾਗਾਂ ਤੂੰ ਜਾਗੇਂ ।
ਮੈਂ ਅਟਕਾਂ, ਤੂੰ ਅਟਕੇਂ ਨਾਲੇ, ਤੁਰਦਾ ਵੇਖ ਵਿਰਾਗੇਂ ।
ਨਾਲੋਂ ਨਾਲ ਰਹੇਂ, ਕੀ ਗਲ ਏ ? ਪਲ ਖਹਿੜਾ ਨਹੀਂ ਛਡਦਾ ।
ਕੀ ਲਭਦਾ ਈ ਇਸ ਪੈਂਡੇ ਚੋਂ, ਕਿਉਂ ਇਹ ਝਾਗਣ ਝਾਗੇਂ ?
ਮੈਂ ਅਟਕਾਂ, ਤੂੰ ਅਟਕੇਂ ਨਾਲੇ, ਤੁਰਦਾ ਵੇਖ ਵਿਰਾਗੇਂ ।
ਨਾਲੋਂ ਨਾਲ ਰਹੇਂ, ਕੀ ਗਲ ਏ ? ਪਲ ਖਹਿੜਾ ਨਹੀਂ ਛਡਦਾ ।
ਕੀ ਲਭਦਾ ਈ ਇਸ ਪੈਂਡੇ ਚੋਂ, ਕਿਉਂ ਇਹ ਝਾਗਣ ਝਾਗੇਂ ?
ਹਿਲ ਜੁਲ ਉਰ੍ਹਾਂ ਪਰ੍ਹਾਂ ਪਰਛਾਵੇਂ, ਇਹ ਭੇਦ ਸਮਝਾਇਆ ।
"ਤੇਰਾ ਮੈਂ ਰਖਵਾਲਾ ਹਾਂ, ਤੂੰ ਸਮਝੇਂ ਕਿਉਂ ਪਰਾਇਆ ?
ਦੁਨੀਆਂ ਤੇ ਤੂੰ ਜਦ ਆਇਉਂ, ਤਾਂ ਸਾਈਂ ਸੱਚੇ ਮੈਨੂੰ ।
ਤੇਰੀ ਹੀ ਰਾਖੀ ਲਈ ਜਗ ਤੇ, ਘਲਿਆ ਤਾਂ ਮੈਂ ਆਇਆ ।
"ਤੇਰਾ ਮੈਂ ਰਖਵਾਲਾ ਹਾਂ, ਤੂੰ ਸਮਝੇਂ ਕਿਉਂ ਪਰਾਇਆ ?
ਦੁਨੀਆਂ ਤੇ ਤੂੰ ਜਦ ਆਇਉਂ, ਤਾਂ ਸਾਈਂ ਸੱਚੇ ਮੈਨੂੰ ।
ਤੇਰੀ ਹੀ ਰਾਖੀ ਲਈ ਜਗ ਤੇ, ਘਲਿਆ ਤਾਂ ਮੈਂ ਆਇਆ ।
ਚੁਪ ਚੁਪੀਤਾ ਹਾਂ ਮੈਂ ਭਾਵੇਂ, ਤੈਨੂੰ ਕੁਝ ਨਹੀਂ ਕਹਿੰਦਾ ।
ਪਰ ਜੋ ਕੁਝ ਕੰਮ ਕਰਦਾ ਏਂ ਤੂੰ, ਮੈਂ ਹਾਂ ਤਕਦਾ ਰਹਿੰਦਾ ।
ਲਿਖਦਾ ਜਾਂਦਾ ਹਾਂ ਸਭ ਦਿਲ ਤੇ, ਗੁਣ ਅਉਗਣ ਸਭ ਤੇਰੇ ।
ਤਾਹੀਏਂ ਤਾਂ ਮੈਂ ਤੇਰੇ ਮਗਰੋਂ, ਪਲ ਘੜੀ ਨਹੀਂ ਲਹਿੰਦਾ ।
ਪਰ ਜੋ ਕੁਝ ਕੰਮ ਕਰਦਾ ਏਂ ਤੂੰ, ਮੈਂ ਹਾਂ ਤਕਦਾ ਰਹਿੰਦਾ ।
ਲਿਖਦਾ ਜਾਂਦਾ ਹਾਂ ਸਭ ਦਿਲ ਤੇ, ਗੁਣ ਅਉਗਣ ਸਭ ਤੇਰੇ ।
ਤਾਹੀਏਂ ਤਾਂ ਮੈਂ ਤੇਰੇ ਮਗਰੋਂ, ਪਲ ਘੜੀ ਨਹੀਂ ਲਹਿੰਦਾ ।
ਮੈਂ ਹਾਂ ਪੂਰਾ ਜਾਣੂ ਤੇਰਾ, ਤੂੰ ਜਾਣੂ ਨਹੀਂ ਭਾਵੇਂ ।
ਤੈਨੂੰ ਮੈਂ ਨਹੀਂ ਭੁਲਦਾ ਪਲ ਵੀ, ਤੂੰ ਭਾਵੇਂ ਭੁਲ ਜਾਵੇਂ ।
ਤੇਰੇ ਚੰਗੇ ਮੰਦੇ ਕੀਤੇ, ਨਾਲ ਤੇਰੇ ਹੀ ਲੈ ਕੇ ।
ਧਰਮ ਰਾਜ ਦੇ ਅੱਗੇ ਜਾ ਕੇ, ਰਖ ਦਿਆਂਗਾ ਸਾਵੇਂ ।"
81. ਕਾਇਆਂ-ਪਲਟ
ਤੈਨੂੰ ਮੈਂ ਨਹੀਂ ਭੁਲਦਾ ਪਲ ਵੀ, ਤੂੰ ਭਾਵੇਂ ਭੁਲ ਜਾਵੇਂ ।
ਤੇਰੇ ਚੰਗੇ ਮੰਦੇ ਕੀਤੇ, ਨਾਲ ਤੇਰੇ ਹੀ ਲੈ ਕੇ ।
ਧਰਮ ਰਾਜ ਦੇ ਅੱਗੇ ਜਾ ਕੇ, ਰਖ ਦਿਆਂਗਾ ਸਾਵੇਂ ।"
81. ਕਾਇਆਂ-ਪਲਟ
ਇਕ ਦਿਨ ਰੱਬ ਦੇ ਬੂਹੇ ਅਗੇ, ਆਣ ਪਤੰਗਾ ਰੋਇਆ ।
"ਅਗ-ਵਿਛੋੜੇ ਦੀ ਵਿਚ ਸੜ ਕੇ, ਕਈ ਵਾਰ ਹਾਂ ਮੋਇਆ ।
ਹੇ ਰੱਬ ਜੀ ! ਮੈਂ ਦੀਵੇ ਉਤੇ, ਨੂਰ ਸਮਝ ਕੇ ਤੇਰਾ ।
ਇਕ ਮਿਕ ਹੋਣ ਲਈ ਹਸਦਾ ਈ, ਮੁੜ ਮੁੜ ਸਦਕੇ ਹੋਇਆ ।
"ਅਗ-ਵਿਛੋੜੇ ਦੀ ਵਿਚ ਸੜ ਕੇ, ਕਈ ਵਾਰ ਹਾਂ ਮੋਇਆ ।
ਹੇ ਰੱਬ ਜੀ ! ਮੈਂ ਦੀਵੇ ਉਤੇ, ਨੂਰ ਸਮਝ ਕੇ ਤੇਰਾ ।
ਇਕ ਮਿਕ ਹੋਣ ਲਈ ਹਸਦਾ ਈ, ਮੁੜ ਮੁੜ ਸਦਕੇ ਹੋਇਆ ।
ਪਰ ਨਾ ਪੂਰੀ ਸੱਧਰ ਹੋਈ, ਜਿੰਦ ਵਾਰੀ ਲਖ ਵਾਰੀ ।
ਨੂਰ ਤੇਰੇ ਤੋਂ ਵਖਰਾ ਭਟਕਾਂ, ਫਿਰੇ ਕਲੇਜੇ ਆਰੀ ।
ਜਮ ਜਮ ਮਰ ਮਰ ਥਕ ਲੱਥਾ ਹਾਂ, ਸੜ ਸੜ ਕੋਲੇ ਹੋਇਆ ।
ਕੀ ਅਉਗਣ ਏ ਮੇਰੇ ਅੰਦਰ, ਕੀਤੋ ਈ 'ਨੂਰੀਓਂ' 'ਨਾਰੀ' ।
ਨੂਰ ਤੇਰੇ ਤੋਂ ਵਖਰਾ ਭਟਕਾਂ, ਫਿਰੇ ਕਲੇਜੇ ਆਰੀ ।
ਜਮ ਜਮ ਮਰ ਮਰ ਥਕ ਲੱਥਾ ਹਾਂ, ਸੜ ਸੜ ਕੋਲੇ ਹੋਇਆ ।
ਕੀ ਅਉਗਣ ਏ ਮੇਰੇ ਅੰਦਰ, ਕੀਤੋ ਈ 'ਨੂਰੀਓਂ' 'ਨਾਰੀ' ।
ਨੂਰ ਨੂਰੀਆ ! ਕਰ ਦੇਹ ਮੈਨੂੰ, ਨੂਰੀ ਡਲ੍ਹਕਾਂ ਪਾ ਦੇ ।
ਵਲ ਵਿਤਕਰੇ ਵਿੱਥਾਂ ਪਾੜੇ, ਵਿਚੋਂ ਸਭ ਮਿਟਾ ਦੇ ।
ਤੂੰ ਨਾ ਮੈਥੋਂ ਵਖਰਾ ਹੋਵੇਂ, ਮੈਂ ਨਾ ਵਿਛੜਾਂ ਤੈਥੋਂ ।
ਤੂੰ ਮੈਂ ਵਾਲਾ ਕੱਢ ਵਿਖੇਵਾਂ, ਅਪਣੇ ਜਿਹਾ ਬਣਾ ਦੇ ।"
ਵਲ ਵਿਤਕਰੇ ਵਿੱਥਾਂ ਪਾੜੇ, ਵਿਚੋਂ ਸਭ ਮਿਟਾ ਦੇ ।
ਤੂੰ ਨਾ ਮੈਥੋਂ ਵਖਰਾ ਹੋਵੇਂ, ਮੈਂ ਨਾ ਵਿਛੜਾਂ ਤੈਥੋਂ ।
ਤੂੰ ਮੈਂ ਵਾਲਾ ਕੱਢ ਵਿਖੇਵਾਂ, ਅਪਣੇ ਜਿਹਾ ਬਣਾ ਦੇ ।"
ਸਾਹਿਬ ਦੇ ਦਿਲ ਵਿਚ ਵੀ ਖੁੱਭਾ, ਏਹ ਭੰਬਟ ਦਾ ਕਹਿਣਾ ।
ਆਖਣ ਲਗਾ:-ਤੂੰ ਮੇਰਾ ਹੈਂ, ਮੈਂ ਹਾਂ ਤੇਰਾ ਗਹਿਣਾ ।
ਤੂੰ ਮੇਰੇ ਵਿੱਚ, ਮੈਂ ਤੇਰੇ ਵਿੱਚ, ਸੜੀਂ ਨਾ ਵਿਚ ਭੁਲੇਖੇ ।
ਇਉਂ ਪਤੰਗੇ ਵਿਚ ਸਮਾ ਕੇ, ਬਣ ਗਿਆ ਆਪ ਟਟਹਿਣਾ ।
82. ਸਰ ਦਾ ਪਾਣੀ
ਆਖਣ ਲਗਾ:-ਤੂੰ ਮੇਰਾ ਹੈਂ, ਮੈਂ ਹਾਂ ਤੇਰਾ ਗਹਿਣਾ ।
ਤੂੰ ਮੇਰੇ ਵਿੱਚ, ਮੈਂ ਤੇਰੇ ਵਿੱਚ, ਸੜੀਂ ਨਾ ਵਿਚ ਭੁਲੇਖੇ ।
ਇਉਂ ਪਤੰਗੇ ਵਿਚ ਸਮਾ ਕੇ, ਬਣ ਗਿਆ ਆਪ ਟਟਹਿਣਾ ।
82. ਸਰ ਦਾ ਪਾਣੀ
ਸਰ ਦਾ ਪਾਣੀ ਡਲ੍ਹ ਡਲ੍ਹ ਕਰਦਾ, ਲਹਿਰਾਂ ਡਲ੍ਹਕਾਂ ਭਰਿਆ ।
ਜਾਪੇ, ਜਿਉਂ ਕੁਦਰਤ ਰਾਣੀ ਨੇ, ਕਢ ਕੇ ਸ਼ੀਸ਼ਾ ਧਰਿਆ ।
ਆਣ ਆਣ ਕੇ ਮੂੰਹ ਤੱਕਦੇ ਨੇ, ਇਸ ਦੇ ਵਿਚੋਂ ਸਾਰੇ ।
ਕੰਢੇ, ਬੂਟੇ, ਉਡਦੇ ਪੰਛੀ, ਸੂਰਜ ਤੇ ਚੰਨ ਤਾਰੇ ।
ਜਾਪੇ, ਜਿਉਂ ਕੁਦਰਤ ਰਾਣੀ ਨੇ, ਕਢ ਕੇ ਸ਼ੀਸ਼ਾ ਧਰਿਆ ।
ਆਣ ਆਣ ਕੇ ਮੂੰਹ ਤੱਕਦੇ ਨੇ, ਇਸ ਦੇ ਵਿਚੋਂ ਸਾਰੇ ।
ਕੰਢੇ, ਬੂਟੇ, ਉਡਦੇ ਪੰਛੀ, ਸੂਰਜ ਤੇ ਚੰਨ ਤਾਰੇ ।
ਕਿਰਨਾਂ ਦਾ ਆਸਨ ਹੈ ਜਾਂ ਏਹ, ਵਿਛਿਆ ਧੋਤਾ ਹੋਇਆ ।
ਜਾਂ ਮਛੀਆਂ ਦਾ ਮਹਿਲ ਝੂਲਣਾ, ਲਹਿਰ-ਪਰੋਤਾ ਹੋਇਆ ।
ਜਾਂ ਕੁਦਰਤ ਨੇ ਅਪਣੀ ਖਾਤਰ, ਕੋਮਲ ਸੇਜ ਵਿਛਾਈ ।
ਉਸ ਦੇ ਉਤੇ ਚੁਕ ਖਲਾਰੀ, ਲਹਿਰਾਂ ਦੀ ਦਰਿਆਈ ।
ਜਾਂ ਮਛੀਆਂ ਦਾ ਮਹਿਲ ਝੂਲਣਾ, ਲਹਿਰ-ਪਰੋਤਾ ਹੋਇਆ ।
ਜਾਂ ਕੁਦਰਤ ਨੇ ਅਪਣੀ ਖਾਤਰ, ਕੋਮਲ ਸੇਜ ਵਿਛਾਈ ।
ਉਸ ਦੇ ਉਤੇ ਚੁਕ ਖਲਾਰੀ, ਲਹਿਰਾਂ ਦੀ ਦਰਿਆਈ ।
ਕੋਲ ਫੁਲਾਂ ਲਈ ਕੋਮਲ ਧਰਤੀ, ਜਾਂ ਏਹ ਗਈ ਬਣਾਈ ।
ਜਾਂ ਏਹ ਸੁੰਦਰਤਾ ਨੇ ਆ ਕੇ, ਆਪਣੀ ਝਲਕ ਵਿਖਾਈ ।
ਰਾਤੀ ਚਮਕਣ ਤਾਰੇ ਇਸ ਵਿਚ, ਉਹਨਾਂ ਦਾ ਕੀ ਕਹਿਣਾ ।
ਵਿਚ ਅਨ੍ਹੇਰੇ ਉੱਡਦਾ ਦਿਸੇ, ਲੱਖ ਕਰੋੜ ਟਟਹਿਣਾ ।
ਜਾਂ ਏਹ ਸੁੰਦਰਤਾ ਨੇ ਆ ਕੇ, ਆਪਣੀ ਝਲਕ ਵਿਖਾਈ ।
ਰਾਤੀ ਚਮਕਣ ਤਾਰੇ ਇਸ ਵਿਚ, ਉਹਨਾਂ ਦਾ ਕੀ ਕਹਿਣਾ ।
ਵਿਚ ਅਨ੍ਹੇਰੇ ਉੱਡਦਾ ਦਿਸੇ, ਲੱਖ ਕਰੋੜ ਟਟਹਿਣਾ ।
ਜਗਦੀ ਦਿਸੇ ਦੀਵਾਲੀ ਨੂਰੀ, ਨੂਰੀ ਡਲ੍ਹਕਾਂ ਵਾਲੀ ।
ਡੁਲ੍ਹ ਡੁਲ੍ਹ ਪਏ ਨੂਰ ਕੰਢਿਆਂ ਤੇ, ਜੋਤ ਨਾ ਜਾਏ ਸੰਭਾਲੀ ।
ਵਾਹ ਵਾਹ ਤੇਰੀਆਂ ਲਹਿਰਾਂ ਡਲ੍ਹਕਾਂ, ਵਾਹ ਓ ! ਸਰ ਦਾ ਪਾਣੀ ।
ਤੇਰੇ ਉੱਤੇ ਸਦਾ ਖੇਡਦੀ, ਆ ਆ ਕੁਦਰਤ-ਰਾਣੀ ।
83. ਪਤ-ਝੜਿਆ ਗੁਲਾਬ
ਡੁਲ੍ਹ ਡੁਲ੍ਹ ਪਏ ਨੂਰ ਕੰਢਿਆਂ ਤੇ, ਜੋਤ ਨਾ ਜਾਏ ਸੰਭਾਲੀ ।
ਵਾਹ ਵਾਹ ਤੇਰੀਆਂ ਲਹਿਰਾਂ ਡਲ੍ਹਕਾਂ, ਵਾਹ ਓ ! ਸਰ ਦਾ ਪਾਣੀ ।
ਤੇਰੇ ਉੱਤੇ ਸਦਾ ਖੇਡਦੀ, ਆ ਆ ਕੁਦਰਤ-ਰਾਣੀ ।
83. ਪਤ-ਝੜਿਆ ਗੁਲਾਬ
ਵੇਖੀਂ ਐਧਰ ਮੇਰੇ ਵਲ ਵੀ, ਓ ! ਰਾਹ ਜਾਂਦੇ ਰਾਹੀ ।
ਪਤ-ਝੜਿਆ ਮੈਂ ਕੂਕਾਂ ਮੇਰੀ, ਪਤ-ਝੜ ਨੇ ਪਤ ਲਾਹੀ ।
ਨਾ ਉਹ ਸੋਹਜ ਸ਼ਿੰਗਾਰ ਰਿਹਾ ਅਜ, ਨਾ ਫੁਲਾਂ ਦੀਆਂ ਮਹਿਕਾਂ ।
ਬਹੁੜੀਓ ! ਪਤ-ਝੜ ਨੇ ਮੇਰੀ, ਲੁੱਟ ਲਈ ਏ ਸ਼ਾਹੀ ।
ਪਤ-ਝੜਿਆ ਮੈਂ ਕੂਕਾਂ ਮੇਰੀ, ਪਤ-ਝੜ ਨੇ ਪਤ ਲਾਹੀ ।
ਨਾ ਉਹ ਸੋਹਜ ਸ਼ਿੰਗਾਰ ਰਿਹਾ ਅਜ, ਨਾ ਫੁਲਾਂ ਦੀਆਂ ਮਹਿਕਾਂ ।
ਬਹੁੜੀਓ ! ਪਤ-ਝੜ ਨੇ ਮੇਰੀ, ਲੁੱਟ ਲਈ ਏ ਸ਼ਾਹੀ ।
ਜੀਉਂਦੇ ਜੀ, ਵਸਦੀ ਦੁਨੀਆਂ ਚੋਂ, ਫੁੱਲ ਚੁਗੇ ਗਏ ਮੇਰੇ ।
ਟੁਟਦਿਆਂ ਉਹਨਾਂ ਨੈਣਾਂ ਵਿਚੋਂ, ਤ੍ਰਿਪ ਤ੍ਰਿਪ ਹੰਝੂ ਕੇਰੇ ।
ਅਜ ਅਵਧੂਤ ਦਿਸਾਂ ਮੈਂ ਸਭਨੂੰ, ਦੁਨੀਆਂ ਦੂਰੋਂ ਲੰਘਦੀ ।
ਉਜੜ-ਖੋਲਾ ਲਗਦਾ ਹਾਂ ਹੁਣ, ਢਹਿ ਗਏ ਸ੍ਹੋਜ-ਬਨੇਰੇ ।
ਟੁਟਦਿਆਂ ਉਹਨਾਂ ਨੈਣਾਂ ਵਿਚੋਂ, ਤ੍ਰਿਪ ਤ੍ਰਿਪ ਹੰਝੂ ਕੇਰੇ ।
ਅਜ ਅਵਧੂਤ ਦਿਸਾਂ ਮੈਂ ਸਭਨੂੰ, ਦੁਨੀਆਂ ਦੂਰੋਂ ਲੰਘਦੀ ।
ਉਜੜ-ਖੋਲਾ ਲਗਦਾ ਹਾਂ ਹੁਣ, ਢਹਿ ਗਏ ਸ੍ਹੋਜ-ਬਨੇਰੇ ।
ਉਹ ਵੀ ਦਿਨ ਸਨ, ਮੇਰੇ ਉਤੇ, ਸਾਰਾ ਜਗ ਸੀ ਭੁਲਦਾ ।
ਸਿਰ ਮੇਰੇ ਤੇ ਤਾਜ ਫੁਲਾਂ ਦਾ, ਸੀ ਅਣ-ਮੁਲੇ ਮੁਲਦਾ ।
ਚੌਰ, ਸੁਗੰਧੀ ਮਹਿਕਾਂ ਦਾ ਸੀ, ਝੁਲਦਾ ਮੇਰੇ ਉੱਤੇ ।
ਅਜ ਪਰ, ਪਰ-ਖੁਥਿਆਂ ਦੇ ਵਾਂਙੂ, ਵਿੱਚੋ ਵਿੱਚ ਹਾਂ ਘੁਲਦਾ ।
ਸਿਰ ਮੇਰੇ ਤੇ ਤਾਜ ਫੁਲਾਂ ਦਾ, ਸੀ ਅਣ-ਮੁਲੇ ਮੁਲਦਾ ।
ਚੌਰ, ਸੁਗੰਧੀ ਮਹਿਕਾਂ ਦਾ ਸੀ, ਝੁਲਦਾ ਮੇਰੇ ਉੱਤੇ ।
ਅਜ ਪਰ, ਪਰ-ਖੁਥਿਆਂ ਦੇ ਵਾਂਙੂ, ਵਿੱਚੋ ਵਿੱਚ ਹਾਂ ਘੁਲਦਾ ।
ਲਈ ਬੈਠਾ ਹਾਂ ਪਿਆਰੇ ਰਾਹੀਆ, ਲੱਖ ਮੁਰਾਦਾਂ ਅੰਦਰ ।
ਰੋਕੀਆਂ ਹੋਈਆਂ ਨੇ ਓਇ ! ਸਜਣਾ, ਮੈਂ ਫਰਿਆਦਾਂ ਅੰਦਰ ।
ਧੂੰ ਕਢਦਾ ਨਹੀਂ ਬਾਹਰ ਰਤਾ ਵੀ, ਆਪਣੇ ਦਿਲ ਦੀ ਅੱਗ ਦਾ ।
ਵਸਦਾ ਹਾਂ ਸੁਖ-ਮਹੱਲ ਖੁਹਾ ਕੇ, ਪਿਛਲੀਆਂ 'ਯਾਦਾਂ' ਅੰਦਰ ।
84. ਟੁੱਟਦੇ ਫੁੱਲ ਬੂਟੇ ਨੂੰ:-
ਰੋਕੀਆਂ ਹੋਈਆਂ ਨੇ ਓਇ ! ਸਜਣਾ, ਮੈਂ ਫਰਿਆਦਾਂ ਅੰਦਰ ।
ਧੂੰ ਕਢਦਾ ਨਹੀਂ ਬਾਹਰ ਰਤਾ ਵੀ, ਆਪਣੇ ਦਿਲ ਦੀ ਅੱਗ ਦਾ ।
ਵਸਦਾ ਹਾਂ ਸੁਖ-ਮਹੱਲ ਖੁਹਾ ਕੇ, ਪਿਛਲੀਆਂ 'ਯਾਦਾਂ' ਅੰਦਰ ।
84. ਟੁੱਟਦੇ ਫੁੱਲ ਬੂਟੇ ਨੂੰ:-
ਮਹਿਕਾਉਣ ਦੇ ਲਈ ਜਗਤ ਨੂੰ, ਧੁਰ ਤੋਂ ਗਏ ਸਾਂ ਘੱਲੇ ।
ਆਏ ਅਣਗਿਣਵੀਆਂ ਆਸਾਂ ਲੈ ਕੇ, ਤੇਰੇ ਕੁੱਛੜ ਪੱਲੇ ।
ਟੁੱਟਣ ਦੀ ਚਿਤ ਚਿੰਤਾ ਨਹੀਂ ਸੀ, ਰਲ ਮਿਲ ਸਾਂ ਪਏ ਹੱਸਦੇ ।
ਲੱਗੇ ਹੋਏ, ਧੁਰਾਂ ਦੇ ਲਾਏ, (ਅਜ) ਬੇ-ਖਬਰੇ ਟੁੱਟ ਚੱਲੇ ।
ਆਏ ਅਣਗਿਣਵੀਆਂ ਆਸਾਂ ਲੈ ਕੇ, ਤੇਰੇ ਕੁੱਛੜ ਪੱਲੇ ।
ਟੁੱਟਣ ਦੀ ਚਿਤ ਚਿੰਤਾ ਨਹੀਂ ਸੀ, ਰਲ ਮਿਲ ਸਾਂ ਪਏ ਹੱਸਦੇ ।
ਲੱਗੇ ਹੋਏ, ਧੁਰਾਂ ਦੇ ਲਾਏ, (ਅਜ) ਬੇ-ਖਬਰੇ ਟੁੱਟ ਚੱਲੇ ।
ਰੱਜ ਨਾ ਮਾਣੇ ਸੁੱਖ ਅਸਾਂ ਹਾ ! ਦਿਲ ਦੀ ਰੀਝ ਨ ਲਾਹੀ ।
ਅਜ ਆਏ ਤੇ ਅਜ ਹੀ ਚੱਲੇ, ਰਹੇ ਰਾਹੀ ਦੇ ਰਾਹੀ ।
ਵਸ ਸੁਖੀ ਹੇ ਬੂਟੇ ! ਸਾਡਾ ਜੋੜ ਮੇਲ ਸੀ ਇਤਨਾ ।
ਟੁੱਟ ਚਲੇ ਘੜੀਆਂ ਵਿਚ, (ਸਾਡੀ) ਲੁੱਟੀ ਗਈ ਏ ਸ਼ਾਹੀ ।
85. ਕਪੜਾ ਤੇ ਮਨੁੱਖ
ਅਜ ਆਏ ਤੇ ਅਜ ਹੀ ਚੱਲੇ, ਰਹੇ ਰਾਹੀ ਦੇ ਰਾਹੀ ।
ਵਸ ਸੁਖੀ ਹੇ ਬੂਟੇ ! ਸਾਡਾ ਜੋੜ ਮੇਲ ਸੀ ਇਤਨਾ ।
ਟੁੱਟ ਚਲੇ ਘੜੀਆਂ ਵਿਚ, (ਸਾਡੀ) ਲੁੱਟੀ ਗਈ ਏ ਸ਼ਾਹੀ ।
85. ਕਪੜਾ ਤੇ ਮਨੁੱਖ
ਕਪੜਾ ਲੱਗਾ ਕਹਿਣ ਮਨੁਖ ਨੂੰ, ਇਕ ਦਿਨ ਝਕਦਾ ਝਕਦਾ ।
"ਦਿਲ ਚਾਹਵੇ ਕੁਝ ਆਖਾਂ ਤੈਨੂੰ, ਪਰ ਕਹਿ ਵੀ ਨਹੀਂ ਸਕਦਾ ।
ਪਹਿਲੇ ਪਹਿਲ ਮਿਲੇਂ ਜਦ ਮੈਨੂੰ, ਫੁਲ ਖਿੜ ਕੇ ਗਲ ਲਾਵੇਂ ।
ਪਰ ਜਾਂ ਪਾਟ ਪੁਰਾਣਾ ਹੋਵਾਂ, ਤੂੰ ਨਹੀਂ ਮੁੜ ਕੇ ਤਕਦਾ ।
"ਦਿਲ ਚਾਹਵੇ ਕੁਝ ਆਖਾਂ ਤੈਨੂੰ, ਪਰ ਕਹਿ ਵੀ ਨਹੀਂ ਸਕਦਾ ।
ਪਹਿਲੇ ਪਹਿਲ ਮਿਲੇਂ ਜਦ ਮੈਨੂੰ, ਫੁਲ ਖਿੜ ਕੇ ਗਲ ਲਾਵੇਂ ।
ਪਰ ਜਾਂ ਪਾਟ ਪੁਰਾਣਾ ਹੋਵਾਂ, ਤੂੰ ਨਹੀਂ ਮੁੜ ਕੇ ਤਕਦਾ ।
ਤੇਰੇ ਵਾਂਗ ਕਦੇ ਨਹੀਂ ਕੀਤੀ, ਕਿਸੇ ਦਿਆਂ ਹਮਸਾਇਆਂ ।
ਲਾਹ ਕੇ ਗਲੋਂ, ਵਗਾਹ ਕੇ ਮਾਰੇਂ, ਮੈਨੂੰ ਵਾਂਗ ਪਰਾਇਆਂ ।
'ਦੇਹ ਵੀ ਕਪੜਾ, ਮੈਂ ਵੀ ਕਪੜਾ', ਜੇ ਇਹ ਗਲ ਹੈ ਸੱਚੀ ।
ਤੜਫੇਂ ਵਿਲਕੇਂ ਕਿਉਂ ਫਿਰ ਐਵੇਂ, ਪਲਟਣ ਲਗਿਆਂ ਕਾਇਆਂ ।"
86. ਤਰਲਾ
ਲਾਹ ਕੇ ਗਲੋਂ, ਵਗਾਹ ਕੇ ਮਾਰੇਂ, ਮੈਨੂੰ ਵਾਂਗ ਪਰਾਇਆਂ ।
'ਦੇਹ ਵੀ ਕਪੜਾ, ਮੈਂ ਵੀ ਕਪੜਾ', ਜੇ ਇਹ ਗਲ ਹੈ ਸੱਚੀ ।
ਤੜਫੇਂ ਵਿਲਕੇਂ ਕਿਉਂ ਫਿਰ ਐਵੇਂ, ਪਲਟਣ ਲਗਿਆਂ ਕਾਇਆਂ ।"
86. ਤਰਲਾ
ਟਹਿਣੀ ਟੁੱਟਦੇ ਫੁੱਲ ਨੂੰ:-
ਨਾ ਜਾਹ ਵੇ ! ਨਾ ਜਾਹ ! ਵਿਛੁੜ ਕੇ, ਮੇਰੇ ਸੋਹਜ-ਸ਼ਿੰਗਾਰਾ ।
ਵੇ ਮੇਰਿਆ ! ਵੇ ਹੀਰਿਆ ਮਖਣਾ ! ਕਰਨ ਲਗੋਂ ਕੀ ਕਾਰਾ ?
ਤੇਰੇ ਬਾਝੋਂ ਮੇਰਿਆ ਫੁੱਲਾ ! ਕਦਰ ਘਟੇਗੀ ਮੇਰੀ ।
ਜੀਵਣ ਜੋਗਿਆ ਜੀਵਣ ਮੇਰਾ, ਹੋਸੀ ਕੌੜਾ ਸਾਰਾ ।
ਵੇ ਮੇਰਿਆ ! ਵੇ ਹੀਰਿਆ ਮਖਣਾ ! ਕਰਨ ਲਗੋਂ ਕੀ ਕਾਰਾ ?
ਤੇਰੇ ਬਾਝੋਂ ਮੇਰਿਆ ਫੁੱਲਾ ! ਕਦਰ ਘਟੇਗੀ ਮੇਰੀ ।
ਜੀਵਣ ਜੋਗਿਆ ਜੀਵਣ ਮੇਰਾ, ਹੋਸੀ ਕੌੜਾ ਸਾਰਾ ।
ਮੈਂ ਮਰ ਗਈ, ਮੈਂ ਕੀਕਣ ਜੀਸਾਂ, ਵੇ ! ਜਦ ਤੂੰ ਟੁਰ ਜਾਸੇਂ ।
ਰੋ ਸਾਂ ਮੈਂ ਮੋਹ-ਭਿੰਨੇ ਅਥਰੂ, ਤੂੰ ਟੁੱਟ ਕੇ ਦੁਖ ਪਾਸੇਂ ।
ਲਗਾ ਰਹੁ 'ਲਗੀ ਨਾ ਟੁਟੇ', ਧੁਰ ਦੀ ਲੱਗੀ ਹੋਈ ।
ਮੈਂ ਪਈ ਏਥੇ ਝੋਰੇ ਝੁਰਸਾਂ, ਤੂੰ ਟੁੱਟ ਕੇ ਕੁਮਲਾਸੇਂ ।
87. ਗੁਝੇ ਭੇਤ
ਰੋ ਸਾਂ ਮੈਂ ਮੋਹ-ਭਿੰਨੇ ਅਥਰੂ, ਤੂੰ ਟੁੱਟ ਕੇ ਦੁਖ ਪਾਸੇਂ ।
ਲਗਾ ਰਹੁ 'ਲਗੀ ਨਾ ਟੁਟੇ', ਧੁਰ ਦੀ ਲੱਗੀ ਹੋਈ ।
ਮੈਂ ਪਈ ਏਥੇ ਝੋਰੇ ਝੁਰਸਾਂ, ਤੂੰ ਟੁੱਟ ਕੇ ਕੁਮਲਾਸੇਂ ।
87. ਗੁਝੇ ਭੇਤ
ਸਾਵਣ ਮਾਹ ਦੀ ਕਾਲੀ ਬਦਲੀ, ਗੜ ਗੜ ਕਰਦੀ ਆ ਗਈ ।
ਗੋੜ੍ਹੇ ਵਾਂਙੂੰ ਖਿਲਰੀ ਸਾਰੇ, ਅੰਬਰ ਉਤੇ ਛਾ ਗਈ ।
ਲਸ ਲਸ ਕਰ ਉਸ ਬਦਲੀ ਵਿਚੋਂ, ਬਿਜਲੀ ਚਮਕ ਵਿਖਾ ਗਈ ।
ਉਪਜੀ ਹਸਦੀ ਹਸਦੀ ਪਲ ਵਿਚ, ਰੋਂਦੀ ਹੋਈ ਸਮਾ ਗਈ ।
ਗੋੜ੍ਹੇ ਵਾਂਙੂੰ ਖਿਲਰੀ ਸਾਰੇ, ਅੰਬਰ ਉਤੇ ਛਾ ਗਈ ।
ਲਸ ਲਸ ਕਰ ਉਸ ਬਦਲੀ ਵਿਚੋਂ, ਬਿਜਲੀ ਚਮਕ ਵਿਖਾ ਗਈ ।
ਉਪਜੀ ਹਸਦੀ ਹਸਦੀ ਪਲ ਵਿਚ, ਰੋਂਦੀ ਹੋਈ ਸਮਾ ਗਈ ।
ਜੀਵਨ ਕੀ ਏ ? ਕੁਦਰਤ ਕੀ ਏ, ਕੀ ਏ ਨੂਰ ਸਾਈਂ ਦਾ ।
ਅਖ ਝਮਕਣ ਦੀ ਢਿਲ ਦੇ ਅੰਦਰ, ਏਹ ਸਭ ਕੁਝ ਸਮਝਾ ਗਈ ।
88. ਮਿਤਰਤਾ
ਅਖ ਝਮਕਣ ਦੀ ਢਿਲ ਦੇ ਅੰਦਰ, ਏਹ ਸਭ ਕੁਝ ਸਮਝਾ ਗਈ ।
88. ਮਿਤਰਤਾ
ਸੋਚਾਂ ਅੰਦਰ ਚੁੱਪ ਚੁਪੀਤਾ, ਨੀਵੇਂ ਥਾਂ ਦਾ ਪਾਣੀ ।
ਡੁਲ੍ਹ ਡੁਲ੍ਹ ਇਉਂ ਸੁਣਾਵਣ ਲੱਗਾ, ਅਪਣੀ ਰਾਮ ਕਹਾਣੀ ।
"ਇਸ ਦੁਨੀਆਂ ਦੇ ਅੰਦਰ ਜੀਵੇਂ ! ਸੱਚੇ ਮਿੱਤਰ ਵਿਰਲੇ ।
ਸਾਰੀ ਦੁਨੀਆਂ ਰਿੜਕ ਰਹੀ ਏ, ਅਪਣੀ ਗਉਂ ਦਾ ਪਾਣੀ ।
ਡੁਲ੍ਹ ਡੁਲ੍ਹ ਇਉਂ ਸੁਣਾਵਣ ਲੱਗਾ, ਅਪਣੀ ਰਾਮ ਕਹਾਣੀ ।
"ਇਸ ਦੁਨੀਆਂ ਦੇ ਅੰਦਰ ਜੀਵੇਂ ! ਸੱਚੇ ਮਿੱਤਰ ਵਿਰਲੇ ।
ਸਾਰੀ ਦੁਨੀਆਂ ਰਿੜਕ ਰਹੀ ਏ, ਅਪਣੀ ਗਉਂ ਦਾ ਪਾਣੀ ।
ਮੈਂ ਜਗ ਵਿਚ ਸਭ ਥਾਵਾਂ ਗਾਹੀਆਂ, ਯਾਰ ਨਾ ਮਿਲਿਆ ਕੋਈ ।
ਹਰ ਇੱਕ ਨੇ ਧੱਕੇ ਹੀ ਮਾਰੇ, ਕਿਸੇ ਨਾ ਦਿਤੀ ਢੋਈ ।
'ਉਚਿਆਂ' ਕੋਲ ਖਲੋਣ ਨਾ ਦਿੱਤਾ, ਗਾਹੀਆਂ ਮੈਂ ਸਭ ਥਾਵਾਂ ।
ਮਿਲਿਆ ਨਾ ਅੰਗ-ਪਾਲ ਕੋਈ ਵੀ, ਚਾਹ ਨਾ ਪੂਰੀ ਹੋਈ ।
ਹਰ ਇੱਕ ਨੇ ਧੱਕੇ ਹੀ ਮਾਰੇ, ਕਿਸੇ ਨਾ ਦਿਤੀ ਢੋਈ ।
'ਉਚਿਆਂ' ਕੋਲ ਖਲੋਣ ਨਾ ਦਿੱਤਾ, ਗਾਹੀਆਂ ਮੈਂ ਸਭ ਥਾਵਾਂ ।
ਮਿਲਿਆ ਨਾ ਅੰਗ-ਪਾਲ ਕੋਈ ਵੀ, ਚਾਹ ਨਾ ਪੂਰੀ ਹੋਈ ।
ਕਹਿੰਦੇ ਨੇ ਪਰ ਹਿੰਮਤੀ ਦਾ ਰਬ, ਕੁਰਬ ਦਿਲੋਂ ਹੈ ਕਰਦਾ ।
ਏਹ ਸੁਣ ਕੇ ਉਠ ਟੁਰਿਆ ਮੈਂ ਵੀ, ਚਾਹ ਵਿਚ ਡੁਬਦਾ ਤਰਦਾ ।
ਵਸਤੀ ਕੋਲੋਂ ਦੂਰ ਦੁਰਾਡੇ, ਭਾਲ ਸਜਣ ਦੀ ਅੰਦਰ ।
ਆ ਪੁਜਾ ਹਾਂ ਏਸ ਟਿਕਾਣੇ, ਆਖਰ ਜੀਉਂਦਾ ਮਰਦਾ ।
ਏਹ ਸੁਣ ਕੇ ਉਠ ਟੁਰਿਆ ਮੈਂ ਵੀ, ਚਾਹ ਵਿਚ ਡੁਬਦਾ ਤਰਦਾ ।
ਵਸਤੀ ਕੋਲੋਂ ਦੂਰ ਦੁਰਾਡੇ, ਭਾਲ ਸਜਣ ਦੀ ਅੰਦਰ ।
ਆ ਪੁਜਾ ਹਾਂ ਏਸ ਟਿਕਾਣੇ, ਆਖਰ ਜੀਉਂਦਾ ਮਰਦਾ ।
ਲਭਦਿਆਂ ਲਭਦਿਆਂ ਲਭਿਆ ਮਿੱਤਰ, ਇਹ 'ਨੀਵਾਣ' ਪਿਆਰਾ ।
ਏਸ ਜਿਹਾ ਮੈਂ ਕੋਈ ਨਾ ਡਿਠਾ, ਪਰਖ ਲਿਆ ਜਗ ਸਾਰਾ ।
ਹਿਰਦੇ ਇਸ ਦੇ ਵਿਚ ਮੈਂ ਰਹਿਕੇ, ਖੇਡਾਂ ਮਲਾਂ ਹੱਸਾਂ ।
ਲਹਰਾਂ ਨਾਲ ਗੁਜਾਰਾਂ ਵੇਲਾ, ਵਸਦਾ ਹਾਂ ਸੁਖਿਆਰਾ ।
ਏਸ ਜਿਹਾ ਮੈਂ ਕੋਈ ਨਾ ਡਿਠਾ, ਪਰਖ ਲਿਆ ਜਗ ਸਾਰਾ ।
ਹਿਰਦੇ ਇਸ ਦੇ ਵਿਚ ਮੈਂ ਰਹਿਕੇ, ਖੇਡਾਂ ਮਲਾਂ ਹੱਸਾਂ ।
ਲਹਰਾਂ ਨਾਲ ਗੁਜਾਰਾਂ ਵੇਲਾ, ਵਸਦਾ ਹਾਂ ਸੁਖਿਆਰਾ ।
ਦੁਨੀਆਂ ਦੇ ਖੱਪਣ ਖਿਝਣ ਤੋਂ, ਡਰ ਕੇ ਹਾਂ ਮੈਂ ਨੱਸਦਾ ।
ਅੰਤ ਆਸਰਾ ਤਕ ਕੇ ਇਸਦਾ, ਆ ਏਥੇ ਹਾਂ ਵੱਸਦਾ ।
ਏਹ ਮੈਨੂੰ ਅਪਣਾਵੇ ਸੋਹਣਾ, ਸਿਰ ਅਪਣੇ ਤੇ ਚੁੱਕੇ ।
ਅੰਬਰ ਵਿਚ ਵਜਾਵਾਂ ਮੈ ਵੀ, ਧੌਂਸਾ ਇਸਦੇ ਜੱਸਦਾ ।
ਅੰਤ ਆਸਰਾ ਤਕ ਕੇ ਇਸਦਾ, ਆ ਏਥੇ ਹਾਂ ਵੱਸਦਾ ।
ਏਹ ਮੈਨੂੰ ਅਪਣਾਵੇ ਸੋਹਣਾ, ਸਿਰ ਅਪਣੇ ਤੇ ਚੁੱਕੇ ।
ਅੰਬਰ ਵਿਚ ਵਜਾਵਾਂ ਮੈ ਵੀ, ਧੌਂਸਾ ਇਸਦੇ ਜੱਸਦਾ ।
ਪਰ ਸੂਰਜ ਨਹੀਂ ਵੇਖ ਸੁਖਾਂਦਾ, ਸਾਡਾ ਮੇਲ ਦੋਹਾਂ ਦਾ ।
ਪੁਲਸ ਭੇਜ ਕੇ ਕਿਰਨਾਂ ਦੀ ਉਹ, ਮੈਨੂੰ ਫੜ ਮੰਗਵਾਂਦਾ ।
ਇਸ ਸਜਣ ਬਿਨ ਸਜਣਾ ! ਡੋਲੇ, ਦਿਲ ਮੇਰਾ ਜਾਂ ਓਥੇ ।
ਕੈਦਾਂ ਕੜੀਆਂ ਤੋੜ ਟੁਰਾਂ ਮੈਂ, ਰੋਂਦਾ ਤੇ ਕੁਰਲਾਂਦਾ ।
ਪੁਲਸ ਭੇਜ ਕੇ ਕਿਰਨਾਂ ਦੀ ਉਹ, ਮੈਨੂੰ ਫੜ ਮੰਗਵਾਂਦਾ ।
ਇਸ ਸਜਣ ਬਿਨ ਸਜਣਾ ! ਡੋਲੇ, ਦਿਲ ਮੇਰਾ ਜਾਂ ਓਥੇ ।
ਕੈਦਾਂ ਕੜੀਆਂ ਤੋੜ ਟੁਰਾਂ ਮੈਂ, ਰੋਂਦਾ ਤੇ ਕੁਰਲਾਂਦਾ ।
ਇੰਦਰ ਮੈਨੂੰ ਵੇਖ ਡੋਲਦਾ, ਸੀ ਸਰਦੀ ਦੀ ਰੁੱਤੇ ।
ਹਥਾਂ ਨਾਲ ਪਲੋਸ ਬਿਠਾਵੇ, ਸਿਖਰ ਹਿਮਾਲਾ ਉੱਤੇ ।
ਉਥੇ ਵੀ ਪਰ 'ਯਾਦ' ਸਜਣ ਦੀ, ਕਰ ਦਏ ਬੱਗਾ ਪੂਣੀ,
ਬੇ-ਸੁਧ ਹੋ ਚੁਫਾਲ ਢਹਿ ਪਵਾਂ, ਵਾਂਗਣ ਰਾਹੀ ਸੁੱਤੇ ।
ਹਥਾਂ ਨਾਲ ਪਲੋਸ ਬਿਠਾਵੇ, ਸਿਖਰ ਹਿਮਾਲਾ ਉੱਤੇ ।
ਉਥੇ ਵੀ ਪਰ 'ਯਾਦ' ਸਜਣ ਦੀ, ਕਰ ਦਏ ਬੱਗਾ ਪੂਣੀ,
ਬੇ-ਸੁਧ ਹੋ ਚੁਫਾਲ ਢਹਿ ਪਵਾਂ, ਵਾਂਗਣ ਰਾਹੀ ਸੁੱਤੇ ।
ਪਰਤੇ ਹੋਸ਼ ਜਦੋਂ, ਉਦੋਂ ਹੀ, ਸਹਿਜੇ ਸਹਿਜੇ ਰਿਸਕਾਂ ।
ਅੱਖ ਬਚਾ ਕੇ ਸੂਰਜ ਕੋਲੋਂ, ਚੋਰਾਂ ਵਾਂਙਣ ਖਿਸਕਾਂ ।
ਵਾਹੋ ਦਾਹੀ ਕੋਲ ਏਸ ਦੇ, ਪਹੁੰਚਾਂ ਹਿੱਤ ਦਾ ਬੱਧਾ ।
ਪਿਆਰ ਇਸੇ ਦਾ ਮਾਰਨ ਲਗ ਪਏ, ਮੇਰੇ ਅੰਦਰ ਲਿਸ਼ਕਾਂ ।
ਅੱਖ ਬਚਾ ਕੇ ਸੂਰਜ ਕੋਲੋਂ, ਚੋਰਾਂ ਵਾਂਙਣ ਖਿਸਕਾਂ ।
ਵਾਹੋ ਦਾਹੀ ਕੋਲ ਏਸ ਦੇ, ਪਹੁੰਚਾਂ ਹਿੱਤ ਦਾ ਬੱਧਾ ।
ਪਿਆਰ ਇਸੇ ਦਾ ਮਾਰਨ ਲਗ ਪਏ, ਮੇਰੇ ਅੰਦਰ ਲਿਸ਼ਕਾਂ ।
ਇਸ ਦੇ ਮੇਰੀ ਦੁਨੀਆਂ ਅੰਦਰ, ਸਾਂਝੇ ਮੀਂਝੇ ਸਾਹ ਨੇ ।
ਲੋਕਾਂ ਭਾਣੇ ਨਦੀਆਂ ਨਾਲੇ, ਨਹਿਰਾਂ ਵਹਿੰਦੇ ਵਾਹ ਨੇ ।
ਇਹ ਗਲ ਨਹੀਂ ਇਹ ਦੁਨੀਆਂ ਭੱਲੀ, ਭੇਦ ਸਮਝ ਨਹੀਂ ਸਕਦੀ ।
ਉਹ ਤਾਂ ਇਸ ਨੂੰ ਲਭਣ ਦੇ ਲਈ, ਮੇਰੇ ਡੰਡੀਆਂ ਰਾਹ ਨੇ ।
ਲੋਕਾਂ ਭਾਣੇ ਨਦੀਆਂ ਨਾਲੇ, ਨਹਿਰਾਂ ਵਹਿੰਦੇ ਵਾਹ ਨੇ ।
ਇਹ ਗਲ ਨਹੀਂ ਇਹ ਦੁਨੀਆਂ ਭੱਲੀ, ਭੇਦ ਸਮਝ ਨਹੀਂ ਸਕਦੀ ।
ਉਹ ਤਾਂ ਇਸ ਨੂੰ ਲਭਣ ਦੇ ਲਈ, ਮੇਰੇ ਡੰਡੀਆਂ ਰਾਹ ਨੇ ।
ਬੇ-ਸ਼ਕ ਪਰਲੋ ਆਵੇ ਜਮ ਜਮ, ਨਿਘਰੇ ਦੁਨੀਆਂ ਸਾਰੀ ।
ਟੁੱਟੇ ਭਾਵੇਂ ਤੰਦ ਦੇ ਵਾਂਙੂੰ, ਕੱਚੀ ਦੁਨੀਆਂ ਦਾਰੀ ।
ਮੇਰਾ ਇਸ ਦਾ ਹਿੱਤ ਦਾ ਨਾਤਾ, ਤਾਂ ਭੀ ਰਹੇਗਾ ਸਾਵਾਂ ।
ਪੱਕੀ ਪੀਡੀ ਤੇ ਅਣ-ਟੁਟ ਹੈ, ਸਾਡੀ ਮਿਤਰਾ ਚਾਰੀ ।
89. ਫੁੱਲ ਦੀ ਜਿੰਦ
ਟੁੱਟੇ ਭਾਵੇਂ ਤੰਦ ਦੇ ਵਾਂਙੂੰ, ਕੱਚੀ ਦੁਨੀਆਂ ਦਾਰੀ ।
ਮੇਰਾ ਇਸ ਦਾ ਹਿੱਤ ਦਾ ਨਾਤਾ, ਤਾਂ ਭੀ ਰਹੇਗਾ ਸਾਵਾਂ ।
ਪੱਕੀ ਪੀਡੀ ਤੇ ਅਣ-ਟੁਟ ਹੈ, ਸਾਡੀ ਮਿਤਰਾ ਚਾਰੀ ।
89. ਫੁੱਲ ਦੀ ਜਿੰਦ
ਰੂਹ-ਗੁਲਾਬ ਪਸਾਰੀ ਨੇ ਜਾਂ, ਸ਼ੀਸ਼ੀ ਚੋਂ ਉਲਟਾਇਆ ।
ਝਕਦਾ ਝਕਦਾ ਇੱਕੋ ਟੇਪਾ, ਬਾਹਰ ਸ਼ੀਸ਼ੀਓਂ ਆਇਆ ।
ਭਾਵ ਅੰਦਰਲਾ ਉਸ ਨੇ ਲਿਖਿਆ, ਉਸਦੇ ਹਥ ਦੇ ਉਤੇ ।
ਇਹ ਅੰਤਰਾ ਆਪਣਾ ਉਸਨੇ, ਭੁਲੇ ਨੂੰ ਸਮਝਾਇਆ ।
ਝਕਦਾ ਝਕਦਾ ਇੱਕੋ ਟੇਪਾ, ਬਾਹਰ ਸ਼ੀਸ਼ੀਓਂ ਆਇਆ ।
ਭਾਵ ਅੰਦਰਲਾ ਉਸ ਨੇ ਲਿਖਿਆ, ਉਸਦੇ ਹਥ ਦੇ ਉਤੇ ।
ਇਹ ਅੰਤਰਾ ਆਪਣਾ ਉਸਨੇ, ਭੁਲੇ ਨੂੰ ਸਮਝਾਇਆ ।
"ਤੂੰ ਮੈਨੂੰ ਹਟੀ ਤੇ ਵੇਚੇਂ, 'ਫੁੱਲਾਂ ਦਾ ਰੂਹ' ਕਹਿਕੇ ।
ਮੈਂ ਵੀ ਯਾਦ ਕਿਸੇ ਦੀ ਅੰਦਰ, ਵਿਕਦਾ ਹਾਂ ਚੁਪ ਰਹਿਕੇ ।
ਓਇ ! ਭੋਲਿਆ !! ਸਚ ਪੁਛੇਂ ਤਾਂ, ਮੈਂ ਹਾਂ ਫੁੱਲ ਦੀ ਜਿੰਦੜੀ ।
ਵਿਛੜ ਗਈ ਹਾਂ ਪਿਆਰੇ ਨਾਲੋਂ, ਨੈਣਾਂ ਵਿਚੋਂ ਢਹਿ ਕੇ ।
ਮੈਂ ਵੀ ਯਾਦ ਕਿਸੇ ਦੀ ਅੰਦਰ, ਵਿਕਦਾ ਹਾਂ ਚੁਪ ਰਹਿਕੇ ।
ਓਇ ! ਭੋਲਿਆ !! ਸਚ ਪੁਛੇਂ ਤਾਂ, ਮੈਂ ਹਾਂ ਫੁੱਲ ਦੀ ਜਿੰਦੜੀ ।
ਵਿਛੜ ਗਈ ਹਾਂ ਪਿਆਰੇ ਨਾਲੋਂ, ਨੈਣਾਂ ਵਿਚੋਂ ਢਹਿ ਕੇ ।
ਸੁਣ, ਤੈਨੂੰ ਮੈਂ ਦਸਾਂ ਮੇਰਾ, ਕਿਵੇਂ ਵਿਛੋੜਾ ਹੋਇਆ ?
ਤੂੰ ਜਦ ਫੁੱਲ ਕਿਤਿਓਂ ਮੁਲ ਲੈ ਕੇ, ਮਿਧਿਆ ਅਤੇ ਮਧੋਇਆ ।
ਰਿੰਨ੍ਹ ਉਬਾਲੇ ਦਿਤੇ ਨੀ ਜਦ, ਦੇਗਾਂ ਦੇ ਵਿਚ ਪਾ ਕੇ ।
ਮੈਂ ਵਿਛੜੀ ! ਹਾਂ ਓਦੋਂ ਹਰ ਫੁਲ, ਰੱਤ-ਹੰਝੂ ਸੀ ਰੋਇਆ ।
ਤੂੰ ਜਦ ਫੁੱਲ ਕਿਤਿਓਂ ਮੁਲ ਲੈ ਕੇ, ਮਿਧਿਆ ਅਤੇ ਮਧੋਇਆ ।
ਰਿੰਨ੍ਹ ਉਬਾਲੇ ਦਿਤੇ ਨੀ ਜਦ, ਦੇਗਾਂ ਦੇ ਵਿਚ ਪਾ ਕੇ ।
ਮੈਂ ਵਿਛੜੀ ! ਹਾਂ ਓਦੋਂ ਹਰ ਫੁਲ, ਰੱਤ-ਹੰਝੂ ਸੀ ਰੋਇਆ ।
ਸ਼ਾਲਾ ! ਜੀਵੇਂ, ਪਾਏ ਮੁਰਾਦਾਂ, ਦਿਲ ਦੀ ਸੁਣ ਮੈਂ ਦੱਸਾਂ ।
ਧਰਤੀ ਤੇ ਉਲਟਾ ਦੇ ਮੈਨੂੰ, ਧੂੜੀ ਵਿਚ ਮੈਂ ਧੱਸਾਂ ।
ਮਿਟੀ ਦੇ ਵਿਚ ਮਿਟੀ ਹੋ ਕੇ, ਰੂਪ ਅਰੂਪੋਂ ਧਾਰਾਂ ।
ਪਿਆਰੇ ਫੁਲ ਦੇ ਨੈਣਾਂ ਅੰਦਰ, ਫਿਰ ਜਿੰਦ ਹੋ ਕੇ ਵੱਸਾਂ ।
90. ਆਹ !
ਧਰਤੀ ਤੇ ਉਲਟਾ ਦੇ ਮੈਨੂੰ, ਧੂੜੀ ਵਿਚ ਮੈਂ ਧੱਸਾਂ ।
ਮਿਟੀ ਦੇ ਵਿਚ ਮਿਟੀ ਹੋ ਕੇ, ਰੂਪ ਅਰੂਪੋਂ ਧਾਰਾਂ ।
ਪਿਆਰੇ ਫੁਲ ਦੇ ਨੈਣਾਂ ਅੰਦਰ, ਫਿਰ ਜਿੰਦ ਹੋ ਕੇ ਵੱਸਾਂ ।
90. ਆਹ !
ਬੁਢੇ ਖੌਢੂ ਦੇ ਲੜ ਲਾਈ, ਮਾਪਿਆਂ ਬਾਲੀ ਲਾੜੀ ।
ਢਾਹੀਂ ਮਾਰ ਰੋਈ ਸੜ ਬਲ ਕੇ, ਦੁਖਾਂ ਜਦੋਂ ਲਿਤਾੜੀ ।
ਪਿੱਟੀ:-ਮਾਪਿਆਂ ਕੈਹਰ ਕਮਾਇਆ, ਪਾਂਧੇ ਭੜੂਏ ਲੂਹਿਆ ।
ਸੜ ਗਈ ਸਈਓ ! ਪੁੰਗਰਦੀ ਹੀ, ਮੇਰੀ ਸੁਖ-ਫੁਲਵਾੜੀ ।
ਢਾਹੀਂ ਮਾਰ ਰੋਈ ਸੜ ਬਲ ਕੇ, ਦੁਖਾਂ ਜਦੋਂ ਲਿਤਾੜੀ ।
ਪਿੱਟੀ:-ਮਾਪਿਆਂ ਕੈਹਰ ਕਮਾਇਆ, ਪਾਂਧੇ ਭੜੂਏ ਲੂਹਿਆ ।
ਸੜ ਗਈ ਸਈਓ ! ਪੁੰਗਰਦੀ ਹੀ, ਮੇਰੀ ਸੁਖ-ਫੁਲਵਾੜੀ ।
ਪੰਧ ਲਮੇਰਾ, ਉਮਰ ਛੁਟੇਰੀ, 'ਮੈਂ' ਕਦੋਂ ਟਿਕਾਣੇ ਪੁਜਸਾਂ ।
ਗਿਲਿਆਂ ਗੋਹਿਆਂ ਵਾਂਙੂੰ ਧੁਖ ਧੁਖ, ਢੇਰੀ ਹੋਸਾਂ ਬੁਝਸਾਂ ।
ਸਾਰੀ ਦੁਨੀਆਂ ਸਿਕਾਂ ਸਧਰਾਂ, ਦਿਲ ਦੀਆਂ ਪੂਰੀਆਂ ਕਰਦੀ ।
ਪਰ ਮੈਂ ਇੱਕ ਕਰਮਾਂ ਦੀ ਤੱਤੀ, ਭੱਠੀ ਵਿਚ ਪਈ ਭੁਜਸਾਂ ।
ਗਿਲਿਆਂ ਗੋਹਿਆਂ ਵਾਂਙੂੰ ਧੁਖ ਧੁਖ, ਢੇਰੀ ਹੋਸਾਂ ਬੁਝਸਾਂ ।
ਸਾਰੀ ਦੁਨੀਆਂ ਸਿਕਾਂ ਸਧਰਾਂ, ਦਿਲ ਦੀਆਂ ਪੂਰੀਆਂ ਕਰਦੀ ।
ਪਰ ਮੈਂ ਇੱਕ ਕਰਮਾਂ ਦੀ ਤੱਤੀ, ਭੱਠੀ ਵਿਚ ਪਈ ਭੁਜਸਾਂ ।
ਮਿਟੀ ਹੋ ਨੀਂ ਰਤੀਏ ਮਹਿੰਦੀਏ ! ਸੜ ਵੇ ਚੂੜਿਆ ! ਸੂਹਿਆ ।
ਹਾ ! ਰਬਾ !! ਆਸਾਂ ਮੇਰੀਆਂ ਦਾ, ਪਤ ਪਤ ਗਿਆ ਭਰੂਹਿਆ ।
ਆਹੋ ਮੇਰੀਓ ! ਅੱਗ-ਉਲੰਬੇ, ਬਣ ਬਣ ਅੰਦਰੋਂ ਨਿਕਲੋ ।
ਸਾੜੋ ਉਹਨਾਂ ਚੰਦਰਿਆਂ ਨੂੰ, ਜਿਨ੍ਹਾਂ ਕਲੀ ਨੂੰ ਲੂਹਿਆ ।"
91. ਕਰਣਾ-ਕਹਿਣਾ
ਹਾ ! ਰਬਾ !! ਆਸਾਂ ਮੇਰੀਆਂ ਦਾ, ਪਤ ਪਤ ਗਿਆ ਭਰੂਹਿਆ ।
ਆਹੋ ਮੇਰੀਓ ! ਅੱਗ-ਉਲੰਬੇ, ਬਣ ਬਣ ਅੰਦਰੋਂ ਨਿਕਲੋ ।
ਸਾੜੋ ਉਹਨਾਂ ਚੰਦਰਿਆਂ ਨੂੰ, ਜਿਨ੍ਹਾਂ ਕਲੀ ਨੂੰ ਲੂਹਿਆ ।"
91. ਕਰਣਾ-ਕਹਿਣਾ
'ਕਰਣਾ' 'ਕਹਿਣਾ' ਤਿਨ ਤਿਨ ਅੱਖਰ, ਸੁਘੜਾਂ ਸ਼ਬਦ ਬਣਾਇਆ ।
'ਕਰਣੇ' ਨੂੰ ਪਰ 'ਕਹਿਣੇ' ਨਾਲੋਂ, ਸਭਨਾਂ ਨੇ ਵਡਿਆਇਆ ।
ਕਿਉਂਕਿ 'ਕਰਣੇ' ਵਾਲੇ ਆਪੋਂ, 'ਕਹਿਣਾ' ਸਮਝਿਆ ਨੀਵਾਂ ।
ਕੀਤਾ ਉਸ ਨੇ 'ਕਰਣਾ' 'ਕਹਿਣਾ', ਨਹੀਂ ਉਹਨੂੰ ਵੀ ਭਾਇਆ ।
'ਕਰਣੇ' ਨੂੰ ਪਰ 'ਕਹਿਣੇ' ਨਾਲੋਂ, ਸਭਨਾਂ ਨੇ ਵਡਿਆਇਆ ।
ਕਿਉਂਕਿ 'ਕਰਣੇ' ਵਾਲੇ ਆਪੋਂ, 'ਕਹਿਣਾ' ਸਮਝਿਆ ਨੀਵਾਂ ।
ਕੀਤਾ ਉਸ ਨੇ 'ਕਰਣਾ' 'ਕਹਿਣਾ', ਨਹੀਂ ਉਹਨੂੰ ਵੀ ਭਾਇਆ ।
'ਕਰਣਾ' ਉਦਮ 'ਕਹਿਣਾ' ਆਲਸ, ਏਹ ਘੁੰਡੀ ਕੁਈ ਜਾਣੇ ।
'ਕਰਣਾ' ਕਰਦਾ 'ਕਹਿਣਾ' ਤਕਦਾ, ਬਿਟ ਬਿਟ ਜੀ-ਭਿਆਣੇ ।
'ਕਰਣੇ' ਵਾਲਾ ਹੈ ਕਰ ਲੈਂਦਾ, 'ਕਹਿਣੇ' ਵਾਲੇ ਝੂਠੇ ।
'ਕਰਣਾ' ਬਾਗੀਂ ਮੌਜਾਂ ਲੁੱਟੇ, 'ਕਹਿਣਾ' ਫਾਹੀਆਂ ਤਾਣੇ ।
'ਕਰਣਾ' ਕਰਦਾ 'ਕਹਿਣਾ' ਤਕਦਾ, ਬਿਟ ਬਿਟ ਜੀ-ਭਿਆਣੇ ।
'ਕਰਣੇ' ਵਾਲਾ ਹੈ ਕਰ ਲੈਂਦਾ, 'ਕਹਿਣੇ' ਵਾਲੇ ਝੂਠੇ ।
'ਕਰਣਾ' ਬਾਗੀਂ ਮੌਜਾਂ ਲੁੱਟੇ, 'ਕਹਿਣਾ' ਫਾਹੀਆਂ ਤਾਣੇ ।
'ਕਰਣਾ' ਫੁੱਲ ਏ ਮਹਿਕਣ ਵਾਲਾ, 'ਕਹਿਣਾ' ਛਤ ਦਾ ਜਾਲਾ ।
'ਕਰਣਾ' ਖਿੜੇ ਖਿੜਾਵੇ ਜਗ ਨੂੰ, 'ਕਹਿਣਾ' ਠੋਕੇ ਤਾਲਾ ।
'ਕਰਣਾ' ਰੱਸ ਪਿਆਰ ਨਿਰਾ ਈ, 'ਕਹਿਣਾ' ਏ ਖੁਦ ਗਰਜ਼ੀ ।
'ਕਹਿਣਾ' ਨੰਗ ਦਲਿਦ੍ਰੀ ਭੁੱਖਾ, 'ਕਰਣਾ' ਕਰਮਾਂ ਵਾਲਾ ।
'ਕਰਣਾ' ਖਿੜੇ ਖਿੜਾਵੇ ਜਗ ਨੂੰ, 'ਕਹਿਣਾ' ਠੋਕੇ ਤਾਲਾ ।
'ਕਰਣਾ' ਰੱਸ ਪਿਆਰ ਨਿਰਾ ਈ, 'ਕਹਿਣਾ' ਏ ਖੁਦ ਗਰਜ਼ੀ ।
'ਕਹਿਣਾ' ਨੰਗ ਦਲਿਦ੍ਰੀ ਭੁੱਖਾ, 'ਕਰਣਾ' ਕਰਮਾਂ ਵਾਲਾ ।
'ਕਹਿਣਾ' ਛੱਡ ਕੇ ਦਾਨਾ ਬੰਦਾ, ਜੇ ਅਪਣਾਏ 'ਕਰਣਾ' ।
ਕਰਣਿਓਂ ਕਰਣੀ ਕਰ ਕੇ ਦੱਸੇ, ਸਰ ਜਾਵੇ ਅਣ-ਸਰਣਾ ।
'ਕਹਿਣੇ' ਨੂੰ ਹੇਠੀ ਹੀ ਸਮਝੇ, 'ਕਰਣੇ' ਨੂੰ ਵਡਿਆਈ ।
ਓਸ ਲਈ ਸੰਸਾਰ-ਸਮੁੰਦਰ, ਫਿਰ ਔਖਾ ਨਹੀਂ ਤਰਣਾ ।
92. ਢੂੰਡਾਊ
ਕਰਣਿਓਂ ਕਰਣੀ ਕਰ ਕੇ ਦੱਸੇ, ਸਰ ਜਾਵੇ ਅਣ-ਸਰਣਾ ।
'ਕਹਿਣੇ' ਨੂੰ ਹੇਠੀ ਹੀ ਸਮਝੇ, 'ਕਰਣੇ' ਨੂੰ ਵਡਿਆਈ ।
ਓਸ ਲਈ ਸੰਸਾਰ-ਸਮੁੰਦਰ, ਫਿਰ ਔਖਾ ਨਹੀਂ ਤਰਣਾ ।
92. ਢੂੰਡਾਊ
ਕਾਹਲੀ ਕਾਹਲੀ ਪਹੀਆ ਰਥ ਦਾ, ਧੁਰ ਵਿਚ ਫਿਰਦਾ ਤਕਿਆ ।
ਧੁੰਨ ਅਪਣੀ ਵਿੱਚ ਨੱਠਦਾ ਜਾਵੇ, ਪਿਆ ਫਿਰੇ ਅਣਝਕਿਆ ।
ਪੁਛਿਆ ਉਸਨੂੰ ਕਾਹਲੀ ਕੀ ਊ ? ਕਿਧਰ ਭਜਦਾ ਜਾਵੇਂ ?
ਏਦਾਂ ਬੀਤ ਚਲੀ ਏ ਤੇਰੀ, ਭੌਂਦਾ ਨਹੀਂ ਤੂੰ ਥਕਿਆ ?
ਧੁੰਨ ਅਪਣੀ ਵਿੱਚ ਨੱਠਦਾ ਜਾਵੇ, ਪਿਆ ਫਿਰੇ ਅਣਝਕਿਆ ।
ਪੁਛਿਆ ਉਸਨੂੰ ਕਾਹਲੀ ਕੀ ਊ ? ਕਿਧਰ ਭਜਦਾ ਜਾਵੇਂ ?
ਏਦਾਂ ਬੀਤ ਚਲੀ ਏ ਤੇਰੀ, ਭੌਂਦਾ ਨਹੀਂ ਤੂੰ ਥਕਿਆ ?
ਚੀਕਾਂ ਮਾਰ ਬੋਲਿਆ ਪਹੀਆ:-"ਕੀ ਤੂੰ ਪੁਛੇਂ ? ਝਲਿਆ ।
ਮੇਰੇ ਦਿਲ ਵਿਚ ਪਿਆਰ 'ਕਿਸੇ' ਦਾ, ਨਹੀਂ ਠਲ੍ਹੀਦਾ ਠਲ੍ਹਿਆ ।
ਮੈਨੂੰ 'ਮਹਾਂ ਭਾਰਤ' ਵਿਚ ਜਿਸਨੇਂ ਉਂਗਲੀ ਉਤੇ ਫਿਰਾਇਆ ।
ਓਸ 'ਸਾਂਵਲੇ' ਸਜਣ ਨੂੰ ਮੈਂ, ਲਭਣ ਲਈ ਹਾਂ ਚਲਿਆ ।
ਮੇਰੇ ਦਿਲ ਵਿਚ ਪਿਆਰ 'ਕਿਸੇ' ਦਾ, ਨਹੀਂ ਠਲ੍ਹੀਦਾ ਠਲ੍ਹਿਆ ।
ਮੈਨੂੰ 'ਮਹਾਂ ਭਾਰਤ' ਵਿਚ ਜਿਸਨੇਂ ਉਂਗਲੀ ਉਤੇ ਫਿਰਾਇਆ ।
ਓਸ 'ਸਾਂਵਲੇ' ਸਜਣ ਨੂੰ ਮੈਂ, ਲਭਣ ਲਈ ਹਾਂ ਚਲਿਆ ।
ਯਾਦ ਉਹਦੀ ਦਾ ਚਕਰ ਚੜ੍ਹਿਆ, ਅੰਦਰੋਂ ਅੰਦਰ ਘਿਰਦਾ ।
ਹੱਥ ਪਵਿੱਤ੍ਰ ਲੱਗੇ ਉਸਦੇ ਏਹ ਚੇਤਾ ਏ ਚਿਰਦਾ ।
ਕਾਹਨ ਉਹੋ, ਉਹ ਮਖਣ-ਚੋਟਾ, ਪਲ ਮੈਨੂੰ ਨਹੀਂ ਭੁਲਦਾ ।
ਉਸੇ ਨੂੰ ਸਜਣਾਂ ਮੈਂ ਥਾਂ ਥਾਂ, ਲਭਦਾ ਹਾਂ ਨਿੱਤ ਫਿਰਦਾ" ।
93. ਬੁਲਬੁਲੇ
ਹੱਥ ਪਵਿੱਤ੍ਰ ਲੱਗੇ ਉਸਦੇ ਏਹ ਚੇਤਾ ਏ ਚਿਰਦਾ ।
ਕਾਹਨ ਉਹੋ, ਉਹ ਮਖਣ-ਚੋਟਾ, ਪਲ ਮੈਨੂੰ ਨਹੀਂ ਭੁਲਦਾ ।
ਉਸੇ ਨੂੰ ਸਜਣਾਂ ਮੈਂ ਥਾਂ ਥਾਂ, ਲਭਦਾ ਹਾਂ ਨਿੱਤ ਫਿਰਦਾ" ।
93. ਬੁਲਬੁਲੇ
ਪਾਣੀ ਉਤੇ ਬੁਲਬਲਿਆਂ ਨੇ, ਦਸੇ ਜਦੋਂ ਨਜ਼ਾਰੇ ।
ਕਵੀ ਖਲੋਤਾ ਕੰਢੇ ਨੈਂਅ ਦੇ, ਏਦਾਂ ਪਿਆ ਵਿਚਾਰੇ ।
ਕੀ ਇਹ ਸੁੰਦਰਤਾ ਨੇ ਤੰਬੂ ਅਪਣੇ ਲਈ ਨੇ ਲਾਏ ।
ਜਾਂ ਕੁਦਰਤ ਨੇ ਨੂਰੀ ਘੂੰਗਰੂ, ਆਪਣੇ ਪੈਰੀਂ ਪਾਏ ।
ਕਵੀ ਖਲੋਤਾ ਕੰਢੇ ਨੈਂਅ ਦੇ, ਏਦਾਂ ਪਿਆ ਵਿਚਾਰੇ ।
ਕੀ ਇਹ ਸੁੰਦਰਤਾ ਨੇ ਤੰਬੂ ਅਪਣੇ ਲਈ ਨੇ ਲਾਏ ।
ਜਾਂ ਕੁਦਰਤ ਨੇ ਨੂਰੀ ਘੂੰਗਰੂ, ਆਪਣੇ ਪੈਰੀਂ ਪਾਏ ।
ਜਾਂ ਛਾਲੇ ਨੇ ਉਭਰੇ ਹੋਏ, ਵਹਿੰਦੇ ਪਾਣੀ ਉੱਤੇ ।
ਜਾਂ ਸਿਰੀਆਂ ਕਢ ਬੈਠੇ ਨੀਂਗਰ, ਚਾਦਰ ਤਾਣੀ ਉੱਤੇ ।
ਕਿਰਨਾਂ ਰਾਹੀਂ ਅੰਬਰ ਉੱਤੋਂ, ਜਾਂ ਏਹ ਉਤਰੇ ਤਾਰੇ ।
ਕੁਦਰਤ ਨੇ ਜਾਂ ਆਪ ਪਤਾਸੇ, ਖੁਲ੍ਹੇ ਦਿਲ ਖਲਾਰੇ ।
ਜਾਂ ਸਿਰੀਆਂ ਕਢ ਬੈਠੇ ਨੀਂਗਰ, ਚਾਦਰ ਤਾਣੀ ਉੱਤੇ ।
ਕਿਰਨਾਂ ਰਾਹੀਂ ਅੰਬਰ ਉੱਤੋਂ, ਜਾਂ ਏਹ ਉਤਰੇ ਤਾਰੇ ।
ਕੁਦਰਤ ਨੇ ਜਾਂ ਆਪ ਪਤਾਸੇ, ਖੁਲ੍ਹੇ ਦਿਲ ਖਲਾਰੇ ।
ਜਾਂ ਮਛੀਆਂ ਨੇ ਅਪਣੇ ਉਤੇ, ਚਿੱਟੇ ਛੱਤਰ ਤਾਣੇ ।
ਖੇਡ ਖੇਡ ਕੇ ਸੁੱਟ ਗਏ ਜਾਂ, ਇਹ ਬਲੌਰ ਇਞਾਣੇ ।
ਕਵੀ ਤ੍ਰਬਕਿਆ ਤੇ ਕਹਿ ਉਠਿਆ, "ਉਹੋ ! ਏਹ ਕੀ ਫੁਰਿਆ ।
ਏਹ ਤਾਂ ਹੈਣ ਬੁਲਬੁਲੇ ਉਠੇ", ਇਹ ਕਹਿ ਉਥੋਂ ਤੁਰਿਆ ।
94. ਵਹਿੰਦਾ ਪਾਣੀ
ਖੇਡ ਖੇਡ ਕੇ ਸੁੱਟ ਗਏ ਜਾਂ, ਇਹ ਬਲੌਰ ਇਞਾਣੇ ।
ਕਵੀ ਤ੍ਰਬਕਿਆ ਤੇ ਕਹਿ ਉਠਿਆ, "ਉਹੋ ! ਏਹ ਕੀ ਫੁਰਿਆ ।
ਏਹ ਤਾਂ ਹੈਣ ਬੁਲਬੁਲੇ ਉਠੇ", ਇਹ ਕਹਿ ਉਥੋਂ ਤੁਰਿਆ ।
94. ਵਹਿੰਦਾ ਪਾਣੀ
ਸ਼ੂਕਾ ਸ਼ਾਕੀ ਕਰਦਾ ਜਾਵੇ, ਨਾਗ ਵਾਂਗ ਵਲ ਖਾਵੇ ।
ਚੁੰਮਦਾ ਜਾਵੇ ਗੀਟਿਆਂ ਤਾਈਂ, ਕੰਢਿਆਂ ਨੂੰ ਗਲ ਲਾਵੇ ।
ਪਲ ਨਾ ਅਟਕੇ ਕੋਲ ਕਿਸੇ ਦੇ, ਭੰਨਦਾ ਜਾਵੇ ਅਟਕਾਂ ।
ਬ੍ਰਿਹੋਂ ਕਿਸੇ ਦੇ ਅੰਦਰ ਤੜਫੇ, ਰੋਵੇ ਤੇ ਕੁਰਲਾਵੇ ।
ਚੁੰਮਦਾ ਜਾਵੇ ਗੀਟਿਆਂ ਤਾਈਂ, ਕੰਢਿਆਂ ਨੂੰ ਗਲ ਲਾਵੇ ।
ਪਲ ਨਾ ਅਟਕੇ ਕੋਲ ਕਿਸੇ ਦੇ, ਭੰਨਦਾ ਜਾਵੇ ਅਟਕਾਂ ।
ਬ੍ਰਿਹੋਂ ਕਿਸੇ ਦੇ ਅੰਦਰ ਤੜਫੇ, ਰੋਵੇ ਤੇ ਕੁਰਲਾਵੇ ।
ਨੱਠਦਾ ਜਾਂਦਾ ਕਹਿੰਦਾ ਜਾਵੇ:-ਮੁੜ ਨਹੀਂ ਏਥੇ ਆਣਾ ।
ਗੀਟੇ ਪਿਆਰੇ ਫੇਰ ਨਾ ਮਿਲਣੇ, ਮਿਲਣੀਆਂ ਨਹੀਂ ਚਿਟਾਣਾਂ ।
ਕੰਢੇ, ਰੁੱਖਾਂ ਦੇ ਪਰਛਾਵੇਂ, ਰਹਿ ਜਾਣੇ ਨੇ ਏਥੇ ।
ਚਲਿਆ ਹਾਂ ਮੈਂ ਉਸ ਥਾਂ ਜਿਥੇ, ਲਿਖਿਆ 'ਅੰਤ ਸਮਾਣਾ' ।
95. ਰਾਹ ਦਾ ਰੋੜਾ
ਗੀਟੇ ਪਿਆਰੇ ਫੇਰ ਨਾ ਮਿਲਣੇ, ਮਿਲਣੀਆਂ ਨਹੀਂ ਚਿਟਾਣਾਂ ।
ਕੰਢੇ, ਰੁੱਖਾਂ ਦੇ ਪਰਛਾਵੇਂ, ਰਹਿ ਜਾਣੇ ਨੇ ਏਥੇ ।
ਚਲਿਆ ਹਾਂ ਮੈਂ ਉਸ ਥਾਂ ਜਿਥੇ, ਲਿਖਿਆ 'ਅੰਤ ਸਮਾਣਾ' ।
95. ਰਾਹ ਦਾ ਰੋੜਾ
"ਲੋਕੋ ਹਾਂ ਮੈਂ ਦੁਨੀਆਂ ਅੰਦਰ, ਨੀਵਾਂ ਅਤੇ ਨਿਮਾਣਾ ।
ਟੀਚਿਓਂ ਉੱਖੜ ਭਟਕ ਰਿਹਾ ਹਾਂ, ਮਿਲਦਾ ਨਹੀਂ ਟਿਕਾਣਾ ।
ਲੱਖ ਕਰੋੜਾਂ ਠੇਡੇ ਖਾਧੇ, ਉਹ ਨਾ ਮਿਲਿਆ ਮੈਨੂੰ ।
ਐਧਰ ਔਧਰ ਅੱਗੇ ਪਿੱਛੇ, ਵੇਖਾਂ ਜੀ ਭਿਆਣਾ ।
ਟੀਚਿਓਂ ਉੱਖੜ ਭਟਕ ਰਿਹਾ ਹਾਂ, ਮਿਲਦਾ ਨਹੀਂ ਟਿਕਾਣਾ ।
ਲੱਖ ਕਰੋੜਾਂ ਠੇਡੇ ਖਾਧੇ, ਉਹ ਨਾ ਮਿਲਿਆ ਮੈਨੂੰ ।
ਐਧਰ ਔਧਰ ਅੱਗੇ ਪਿੱਛੇ, ਵੇਖਾਂ ਜੀ ਭਿਆਣਾ ।
ਇਸ ਦੁਨੀਆਂ ਦੇ ਰਾਹਾਂ ਅੰਦਰ, ਸੈਆਂ ਸਾਲ ਗੁਜ਼ਾਰੇ ।
ਲੱਖਾਂ ਦਿਆਂ ਅਸੀਸਾਂ ਉਸ ਨੂੰ, ਇਕ ਠੇਡਾ ਜੋ ਮਾਰੇ ।
ਆਖਾਂ:-ਜੀ ਵੇ ! ਮਾਰ ਟਿਕਾ ਕੇ, ਪੈਂਡਾ ਮੁੱਕੇ ਮੇਰਾ ।
ਏਸ ਤਰ੍ਹਾਂ ਹੀ ਪਹੁੰਚ ਪਵਾਂ ਮੈਂ, ਖਬਰੇ ਉਸ ਦੇ ਦਵਾਰੇ" ।
96. ਵਿਛੋੜਾ-ਮੇਲ
ਲੱਖਾਂ ਦਿਆਂ ਅਸੀਸਾਂ ਉਸ ਨੂੰ, ਇਕ ਠੇਡਾ ਜੋ ਮਾਰੇ ।
ਆਖਾਂ:-ਜੀ ਵੇ ! ਮਾਰ ਟਿਕਾ ਕੇ, ਪੈਂਡਾ ਮੁੱਕੇ ਮੇਰਾ ।
ਏਸ ਤਰ੍ਹਾਂ ਹੀ ਪਹੁੰਚ ਪਵਾਂ ਮੈਂ, ਖਬਰੇ ਉਸ ਦੇ ਦਵਾਰੇ" ।
96. ਵਿਛੋੜਾ-ਮੇਲ
ਟੁੱਟਾ ਫੁੱਲ ਟਹਿਣੀ ਦੇ ਨਾਲੋਂ, ਪਲ ਪਿਛੋਂ ਕੁਮਲਾਇਆ ।
ਚਿੱਧੜ ਮਿੱਧੜ ਕਰ ਸੋਹਣੀ ਨੇ, ਕੂੜੇ ਤੇ ਸੁਟ ਪਾਇਆ ।
ਗਲਿਆ ਸੜਿਆ ਰੂੜੀ ਬਣ ਗਈ, ਮਾਲੀ ਨੇ ਲੈ ਉਹਨੂੰ ।
ਕੁੱਟ ਖੁਰਚ ਕੇ ਛਾਬਾ ਭਰਿਆ, ਬੂਟੇ ਦੇ ਮੁਢ ਲਾਇਆ ।
ਚਿੱਧੜ ਮਿੱਧੜ ਕਰ ਸੋਹਣੀ ਨੇ, ਕੂੜੇ ਤੇ ਸੁਟ ਪਾਇਆ ।
ਗਲਿਆ ਸੜਿਆ ਰੂੜੀ ਬਣ ਗਈ, ਮਾਲੀ ਨੇ ਲੈ ਉਹਨੂੰ ।
ਕੁੱਟ ਖੁਰਚ ਕੇ ਛਾਬਾ ਭਰਿਆ, ਬੂਟੇ ਦੇ ਮੁਢ ਲਾਇਆ ।
ਮਿਟੀ ਅੰਦਰ ਫੁੱਲ ਦਾ ਅਸਲਾ, ਜੋ ਸੀ ਗੁੰਨ੍ਹਿਆ ਹੋਇਆ ।
ਬੂਟੇ ਦੇ ਪੈਰਾਂ ਵਿਚ ਬਹਿ ਕੇ, ਏਹ ਗਲ ਕਹਿੰਦਾ ਰੋਇਆ ।
"ਮੇਲੋ ਫੇਰ, ਮੁਕਾਓ ਵਿਛੋੜਾ, ਜਿੰਦ ਜੀਵਨ ਵਿਚ ਲਿਆਓ ।
ਜੇ ਤਰੁੱਠੋ ਤਾਂ ਘੜੀਆਂ ਅੰਦਰ, ਜੀਅ ਉੱਠਾਂ ਮੈਂ ਮੋਇਆ" ।
ਬੂਟੇ ਦੇ ਪੈਰਾਂ ਵਿਚ ਬਹਿ ਕੇ, ਏਹ ਗਲ ਕਹਿੰਦਾ ਰੋਇਆ ।
"ਮੇਲੋ ਫੇਰ, ਮੁਕਾਓ ਵਿਛੋੜਾ, ਜਿੰਦ ਜੀਵਨ ਵਿਚ ਲਿਆਓ ।
ਜੇ ਤਰੁੱਠੋ ਤਾਂ ਘੜੀਆਂ ਅੰਦਰ, ਜੀਅ ਉੱਠਾਂ ਮੈਂ ਮੋਇਆ" ।
ਜੋਦੜੀਆਂ ਸੁਣ ਤਰੁੱਠਾ ਸੱਜਣ, ਮੇਹਰਾਂ ਦਾ ਮੀਂਹ ਵਸਿਆ ।
ਪਿਆਰੇ ਨੂੰ ਅਪਣਾਇਆ ਪਿਆਰੇ, ਖੇੜੇ ਦੀ ਰੁੱਤ ਰਸਿਆ ।
ਅੰਦਰੋ ਅੰਦਰ ਉਸ ਅਸਲੇ ਨੂੰ, ਬੂਟੇ ਨੇ ਸਿਰ ਚੁਕਿਆ ।
ਫੁੱਲ ਨੇ ਰੂਪ ਧਾਰਿਆ ਮੁੜ ਕੇ, ਟਾਹ ਟਾਹ ਕਰ ਕੇ ਹਸਿਆ ।
97. ਵਿਛੜਿਆ ਚੰਨ
ਪਿਆਰੇ ਨੂੰ ਅਪਣਾਇਆ ਪਿਆਰੇ, ਖੇੜੇ ਦੀ ਰੁੱਤ ਰਸਿਆ ।
ਅੰਦਰੋ ਅੰਦਰ ਉਸ ਅਸਲੇ ਨੂੰ, ਬੂਟੇ ਨੇ ਸਿਰ ਚੁਕਿਆ ।
ਫੁੱਲ ਨੇ ਰੂਪ ਧਾਰਿਆ ਮੁੜ ਕੇ, ਟਾਹ ਟਾਹ ਕਰ ਕੇ ਹਸਿਆ ।
97. ਵਿਛੜਿਆ ਚੰਨ
ਚਕੋਰ:-
ਹੇ ਚੰਨਾ ! ਵੇ ਸੋਹਣਿਆ ਚੰਨਾ, ਸੋਹਣੀਆਂ ਤੇਰੀਆਂ ਕਿਰਨਾਂ ।
ਕਿਰਨਾਂ ਨਹੀਂ ਇਹ ਰਬ ਨੇ ਤੈਨੂੰ, ਦਿਤਾ ਆਪ ਸਿਮਰਨਾ ।
ਸਵੇਂ ਦਿਹਾੜੀ, ਰਾਤੀਂ ਜਾਗੇਂ, ਸੈਲ ਕਰੇਂ ਅਸਮਾਨੀਂ ।
ਓ ਕੰਨੀ ਕਤਰਾਊਆ ਕਿਥੋਂ, ਸਿਖਿਆ ਈ ਏਹ ਫਿਰਨਾ ?
ਕਿਰਨਾਂ ਨਹੀਂ ਇਹ ਰਬ ਨੇ ਤੈਨੂੰ, ਦਿਤਾ ਆਪ ਸਿਮਰਨਾ ।
ਸਵੇਂ ਦਿਹਾੜੀ, ਰਾਤੀਂ ਜਾਗੇਂ, ਸੈਲ ਕਰੇਂ ਅਸਮਾਨੀਂ ।
ਓ ਕੰਨੀ ਕਤਰਾਊਆ ਕਿਥੋਂ, ਸਿਖਿਆ ਈ ਏਹ ਫਿਰਨਾ ?
ਵੇਖ ਮੇਰੇ ਵਲ, ਤੇਰੇ ਬਾਝੋਂ ਪਲ ਛਿਨ ਰਹਿ ਨਾ ਸੱਕਾਂ ।
ਅੱਖ ਝਮਕਣ ਦੀ ਢਿਲ ਵੀ ਤੇਰਾ, ਨਿਖੜਨ ਸਹਿ ਨਾ ਸੱਕਾਂ ।
ਬੱਦਲਾਂ ਵਿਚ ਜਦ 'ਲੁਕਣ ਮੀਟੀ', ਖੇਡੇਂ ਮੇਰਿਆ ! ਚੰਨਾ ।
ਤੜਫਾਂ ਲੁੱਛਾਂ ਪਰ ਮੈਂ ਮੂੰਹੋਂ ਕੁਝ ਵੀ ਕਹਿ ਨਾ ਸੱਕਾਂ ।
ਅੱਖ ਝਮਕਣ ਦੀ ਢਿਲ ਵੀ ਤੇਰਾ, ਨਿਖੜਨ ਸਹਿ ਨਾ ਸੱਕਾਂ ।
ਬੱਦਲਾਂ ਵਿਚ ਜਦ 'ਲੁਕਣ ਮੀਟੀ', ਖੇਡੇਂ ਮੇਰਿਆ ! ਚੰਨਾ ।
ਤੜਫਾਂ ਲੁੱਛਾਂ ਪਰ ਮੈਂ ਮੂੰਹੋਂ ਕੁਝ ਵੀ ਕਹਿ ਨਾ ਸੱਕਾਂ ।
ਤੂੰ ਪਰ ਹੈਂ ਨਿਰਮੋਹ ਅਜਿਹਾ, ਮੂਲ ਨਾ ਪਿਆਰੇਂ ਮੈਨੂੰ ।
ਠੰਢਾ ਹੈਂ ਪਰ ਲੋਕਾਂ ਲਈ ਹੈਂ, ਕਦੇ ਨਾ ਠਾਰੇਂ ਮੈਨੂੰ ।
ਲੋਕੀ ਤੈਨੂੰ ਕਹਿਣ ਚੰਦ੍ਰਮਾ, ਪਰ ਮੈਂ 'ਚੰਦਰਾ' ਆਖਾਂ ।
ਕਿਉਂਕਿ 'ਪੱਥਰ-ਦਿਲ !' ਤੜਫਾ ਕੇ, ਨਿਤ ਨਿਤ ਮਾਰੇਂ ਮੈਨੂੰ ।
ਠੰਢਾ ਹੈਂ ਪਰ ਲੋਕਾਂ ਲਈ ਹੈਂ, ਕਦੇ ਨਾ ਠਾਰੇਂ ਮੈਨੂੰ ।
ਲੋਕੀ ਤੈਨੂੰ ਕਹਿਣ ਚੰਦ੍ਰਮਾ, ਪਰ ਮੈਂ 'ਚੰਦਰਾ' ਆਖਾਂ ।
ਕਿਉਂਕਿ 'ਪੱਥਰ-ਦਿਲ !' ਤੜਫਾ ਕੇ, ਨਿਤ ਨਿਤ ਮਾਰੇਂ ਮੈਨੂੰ ।
ਚੰਨ:-
ਵੇਖ ਚਕੋਰਾ ! ਮਾਰ ਨਾ ਮੇਹਣੇ, ਚੜ੍ਹਦਾ ਜਾਹ ਇਉਂ ਸਿਰ ਨਾ ।
ਭੌਂਦਾ ਫਿਰਦਾ ਹਾਂ ਮੈਂ ਦੁਖੀਆ, ਝਲਦੀ ਕੋਈ ਧਿਰ ਨਾ ।
ਓ ਸਜਣਾ ! ਏਹ ਪੰਧ ਦੁੱਖਾਂ ਦੇ, ਔਖੇ ਬਿਖੜੇ ਮਾਰੂ ।
ਮੂਲ ਨਾ ਮੁਕਦੇ ਪਾਂਧੀ ਕੋਲੋਂ, ਜਦ ਤਕ ਲਗਦਾ ਸਿਰ ਨਾ ।
ਭੌਂਦਾ ਫਿਰਦਾ ਹਾਂ ਮੈਂ ਦੁਖੀਆ, ਝਲਦੀ ਕੋਈ ਧਿਰ ਨਾ ।
ਓ ਸਜਣਾ ! ਏਹ ਪੰਧ ਦੁੱਖਾਂ ਦੇ, ਔਖੇ ਬਿਖੜੇ ਮਾਰੂ ।
ਮੂਲ ਨਾ ਮੁਕਦੇ ਪਾਂਧੀ ਕੋਲੋਂ, ਜਦ ਤਕ ਲਗਦਾ ਸਿਰ ਨਾ ।
ਮੈਂ ਵਿੱਛੜ ਕੇ ਨੂਰ ਇਲਾਹੀਓਂ, 'ਸ਼ਹੁ' ਵਿਚ ਗੋਤੇ ਖਾਵਾਂ ।
ਰੋਜ ਦਿਹਾੜੇ ਨਿਕਲਾਂ ਡੁੱਬਾਂ, ਨੂਰ ਲਭਣ ਹੀ ਜਾਵਾਂ ।
ਕਿਰ ਕਿਰ ਪੈਣ ਮੇਰੇ ਇਹ ਹੰਝੂ, ਤ੍ਰੇਲ ਜਿਨੂੰ ਤੂੰ ਆਖੇਂ ।
ਇਹੋ ਸਿੱਕ ਸਦਾ ਦਿਲ ਅੰਦਰ, ਮੁੜ ਉਸ ਵਿਚ ਸਮਾਵਾਂ ।
ਰੋਜ ਦਿਹਾੜੇ ਨਿਕਲਾਂ ਡੁੱਬਾਂ, ਨੂਰ ਲਭਣ ਹੀ ਜਾਵਾਂ ।
ਕਿਰ ਕਿਰ ਪੈਣ ਮੇਰੇ ਇਹ ਹੰਝੂ, ਤ੍ਰੇਲ ਜਿਨੂੰ ਤੂੰ ਆਖੇਂ ।
ਇਹੋ ਸਿੱਕ ਸਦਾ ਦਿਲ ਅੰਦਰ, ਮੁੜ ਉਸ ਵਿਚ ਸਮਾਵਾਂ ।
ਚੜ੍ਹਦਿਓਂ ਲਹਿੰਦੇ ਤੀਕਰ ਜਾ ਜਾ, ਰੋਜ ਓਸਨੂੰ ਲੋੜਾਂ ।
ਸੂਰਜ ਤੋਂ ਲੈ ਮੰਗਵਾਂ ਚਾਨਣ, ਝਾਗਾਂ ਕੋਹ ਕਰੋੜਾਂ ।
'ਉਸਦੀ' ਭਾਲ ਲਈ ਮੈਂ ਭੇਜਾਂ, ਨਿਤ ਅਖੀਆਂ ਦੇ ਤਾਰੇ ।
ਮੈਂ ਊਣਾ ਹਾਂ ਨੂਰ ਵਿਹੂਣਾ, ਉਸੇ ਦੀਆਂ ਨੇ ਥੋੜਾਂ ।
ਸੂਰਜ ਤੋਂ ਲੈ ਮੰਗਵਾਂ ਚਾਨਣ, ਝਾਗਾਂ ਕੋਹ ਕਰੋੜਾਂ ।
'ਉਸਦੀ' ਭਾਲ ਲਈ ਮੈਂ ਭੇਜਾਂ, ਨਿਤ ਅਖੀਆਂ ਦੇ ਤਾਰੇ ।
ਮੈਂ ਊਣਾ ਹਾਂ ਨੂਰ ਵਿਹੂਣਾ, ਉਸੇ ਦੀਆਂ ਨੇ ਥੋੜਾਂ ।
ਉਸਨੇ ਮੇਰੇ ਮਥੇ ਲਿਖਿਆ, ਥਾਂ ਥਾਂ ਭੌਂਦੇ ਫਿਰਨਾ ।
ਪਤ ਪਤ ਵਿਚ ਉਸ ਹਰ-ਥਾਵੇ ਨੂੰ, ਲਭਨ ਮੇਰੀਆਂ ਕਿਰਨਾਂ ।
ਲਸੇ ਪਰ ਉਹ ਹਥ ਨਾ ਆਵੇ, ਬਿਜਲੀ ਦੀ ਲਸ ਵਾਂਙੂੰ,
ਵਾ ਵਰੋਲੇ ਵਾਙਣ ਫਿਰਸਾਂ, ਲਭਸੀ ਜਿਤਨਾ ਚਿਰ ਨਾ ।
98. ਅਨੋਖਾ ਝਗੜਾ
ਪਤ ਪਤ ਵਿਚ ਉਸ ਹਰ-ਥਾਵੇ ਨੂੰ, ਲਭਨ ਮੇਰੀਆਂ ਕਿਰਨਾਂ ।
ਲਸੇ ਪਰ ਉਹ ਹਥ ਨਾ ਆਵੇ, ਬਿਜਲੀ ਦੀ ਲਸ ਵਾਂਙੂੰ,
ਵਾ ਵਰੋਲੇ ਵਾਙਣ ਫਿਰਸਾਂ, ਲਭਸੀ ਜਿਤਨਾ ਚਿਰ ਨਾ ।
98. ਅਨੋਖਾ ਝਗੜਾ
ਕੈਂਚੀ ਨੇ ਹੈਂਕੜ ਵਿਚ 'ਬੋਲੀ', ਇਉਂ ਸੂਈ ਨੂੰ ਮਾਰੀ ।
"ਮੇਰੇ ਸਾਵੇਂ ਤੂੰ ਕੀ ਵੱਟੇਂ, ਮੂੜ੍ਹ ਛਲੇਡੋ ਨਾਰੀ ।
'ਮੂੰਹ ਘਸੀ' 'ਸਿਰ ਪਾਟੀ' ਪਤਲੀ, ਤੀਲੀ ਸੁਕੜੀ ਭੁਗੜੀ ।
ਸੱਲ ਦਿਲਾਂ ਨੂੰ ਲੰਘਣ ਵਾਲੀ, ਹੱਤ ! ਪਾਪਣ !! ਹਤਿਆਰੀ ।
"ਮੇਰੇ ਸਾਵੇਂ ਤੂੰ ਕੀ ਵੱਟੇਂ, ਮੂੜ੍ਹ ਛਲੇਡੋ ਨਾਰੀ ।
'ਮੂੰਹ ਘਸੀ' 'ਸਿਰ ਪਾਟੀ' ਪਤਲੀ, ਤੀਲੀ ਸੁਕੜੀ ਭੁਗੜੀ ।
ਸੱਲ ਦਿਲਾਂ ਨੂੰ ਲੰਘਣ ਵਾਲੀ, ਹੱਤ ! ਪਾਪਣ !! ਹਤਿਆਰੀ ।
ਮੈਂ ਰਾਣੀ ਹਾਂ ਜਗ ਤੇ ਅੜੀਏ ! ਆਦੋਂ ਰਾਜ ਕਮਾਵਾਂ ।
ਵੇਤਰਨ ਦੀ ਲੱਖ ਵਿਉਂਤ ਜਾਣਾਂ, ਸੋਹਜ-ਸ਼ਿੰਗਾਰ ਬਣਾਵਾਂ ।
ਮੇਰੇ ਬਾਝੋਂ ਪਰਹਿ ਪੰਚੈਤਾਂ, ਰਹਿੰਦੀਆਂ ਨੇ ਅਧ-ਵਾਟੇ ।
ਓਸ ਪਰਹਿ ਵਿਚ ਪਏ ਨਾ ਪੂਰੀ, ਜਿਸ ਵਿਚ ਮੈਂ ਨਾ ਜਾਵਾਂ ।
ਵੇਤਰਨ ਦੀ ਲੱਖ ਵਿਉਂਤ ਜਾਣਾਂ, ਸੋਹਜ-ਸ਼ਿੰਗਾਰ ਬਣਾਵਾਂ ।
ਮੇਰੇ ਬਾਝੋਂ ਪਰਹਿ ਪੰਚੈਤਾਂ, ਰਹਿੰਦੀਆਂ ਨੇ ਅਧ-ਵਾਟੇ ।
ਓਸ ਪਰਹਿ ਵਿਚ ਪਏ ਨਾ ਪੂਰੀ, ਜਿਸ ਵਿਚ ਮੈਂ ਨਾ ਜਾਵਾਂ ।
ਦਰਜ਼ੀ ਮੈਨੂੰ 'ਦਾਤੀ' ਆਖਣ, ਅੰਨ ਖਵਾਉਣ ਵਾਲੀ ।
ਨਾਰਾਂ ਮੈਨੂੰ ਕਹਿਣ 'ਪਿਆਰੀ', ਫਬ ਫਬਾਉਣ ਵਾਲੀ ।
ਮੈਂ ਸਾਰੇ ਜਗ ਦੇ ਮਨ ਭਾਣੀ, ਹਰ ਕੋਈ ਮੈਨੂੰ ਚਾਹਵੇ ।
ਸੈਆਂ ਫੈਸ਼ਨ ਵੰਨ-ਸੁਵੰਨੇ, 'ਮੈਂ ਬਣਾਉਣ ਵਾਲੀ' ।
ਨਾਰਾਂ ਮੈਨੂੰ ਕਹਿਣ 'ਪਿਆਰੀ', ਫਬ ਫਬਾਉਣ ਵਾਲੀ ।
ਮੈਂ ਸਾਰੇ ਜਗ ਦੇ ਮਨ ਭਾਣੀ, ਹਰ ਕੋਈ ਮੈਨੂੰ ਚਾਹਵੇ ।
ਸੈਆਂ ਫੈਸ਼ਨ ਵੰਨ-ਸੁਵੰਨੇ, 'ਮੈਂ ਬਣਾਉਣ ਵਾਲੀ' ।
ਵੇਖ ਰਤਾ ਆਪਣੇ ਵਲ ਸੂਈਏ, ਕੀ ਤੂੰ ਮਾਣ ਰਖਾਵੇਂ ।
ਦੁਖੀ ਹੋਈ ਏ ਦੁਨੀਆਂ ਤੈਥੋਂ, ਵਜ ਵਜ ਰੱਤ ਵਗਾਵੇਂ ।
ਜੱਗ ਤੇ ਜੇਕਰ ਮੈਂ ਨਾ ਹੋਵਾਂ, ਕੋਈ ਨਾ ਪੁਛੇ ਤੈਨੂੰ ।
ਨੀ ਕਮਜਾਤੇ ! ਸ਼ਰਮ ਹੋਈ ਤਾਂ, ਚੱਪਣੀ ਵਿਚ ਡੁਬ ਜਾਵੇਂ" ।
ਦੁਖੀ ਹੋਈ ਏ ਦੁਨੀਆਂ ਤੈਥੋਂ, ਵਜ ਵਜ ਰੱਤ ਵਗਾਵੇਂ ।
ਜੱਗ ਤੇ ਜੇਕਰ ਮੈਂ ਨਾ ਹੋਵਾਂ, ਕੋਈ ਨਾ ਪੁਛੇ ਤੈਨੂੰ ।
ਨੀ ਕਮਜਾਤੇ ! ਸ਼ਰਮ ਹੋਈ ਤਾਂ, ਚੱਪਣੀ ਵਿਚ ਡੁਬ ਜਾਵੇਂ" ।
ਸੁਣ ਸੁਣ ਕੇ ਸੂਈ ਦੀਆਂ ਗੱਲਾਂ ਸੂਈ ਸਤ ਕੇ ਕੂਈ:-
"ਨੀ ਮੈਂ ਸਦਾ ਕਰਾਵਾਂ 'ਏਕਾ', ਤੂੰ ਪੁਆਵੇਂ 'ਦੂਈ' ।
ਸੁਣਿਆ ਨਹੀਂ ਤੂੰ ! ਪਰਖ ਪਰਖ ਕੇ, ਆਖਿਆ ਇਹ ਦਨਾਵਾਂ ।
'ਕੈਂਚੀ ਕੋਝੀ ਕੱਪੇ ਪਾੜੇ', 'ਸੀਏ ਸੁਚੱਜੀ ਸੂਈ' ।
"ਨੀ ਮੈਂ ਸਦਾ ਕਰਾਵਾਂ 'ਏਕਾ', ਤੂੰ ਪੁਆਵੇਂ 'ਦੂਈ' ।
ਸੁਣਿਆ ਨਹੀਂ ਤੂੰ ! ਪਰਖ ਪਰਖ ਕੇ, ਆਖਿਆ ਇਹ ਦਨਾਵਾਂ ।
'ਕੈਂਚੀ ਕੋਝੀ ਕੱਪੇ ਪਾੜੇ', 'ਸੀਏ ਸੁਚੱਜੀ ਸੂਈ' ।
ਨੀ ਡੈਣੇ ! ਤੂੰ ਕਈ ਕਲੇਜੇ, ਆਰੀ ਬਣ ਕੇ ਪਾੜੇਂ ।
ਲੁਤਰੀਏ ! ਮੂੰਹ ਫਟੀਏ ਨਾਰੇ ! ਵਸਦੇ ਥਾਨ ਉਜਾੜੇਂ ।
ਫਿਟੀਏ ! ਤੂੰ ਫਿਟਣਾਂ ਦੀ ਫੇਟੀ, ਏਕੇ ਦੀ ਹੈਂ ਵੈਰਨ ।
ਬੱਸ ਕਰ ਨੀ ! 'ਲੋਹੇ ਦੀਏ ਚੂਹੀਏ', ਉਲਟੀ ਮੈਨੂੰ ਝਾੜੇਂ ।
ਲੁਤਰੀਏ ! ਮੂੰਹ ਫਟੀਏ ਨਾਰੇ ! ਵਸਦੇ ਥਾਨ ਉਜਾੜੇਂ ।
ਫਿਟੀਏ ! ਤੂੰ ਫਿਟਣਾਂ ਦੀ ਫੇਟੀ, ਏਕੇ ਦੀ ਹੈਂ ਵੈਰਨ ।
ਬੱਸ ਕਰ ਨੀ ! 'ਲੋਹੇ ਦੀਏ ਚੂਹੀਏ', ਉਲਟੀ ਮੈਨੂੰ ਝਾੜੇਂ ।
ਅੱਖੀਂ ਵੇਖੇ ਜਗ ਦੇ ਲੋਕੀ, ਮੈਨੂੰ ਨੇ ਵਡਿਆਂਦੇ ।
ਸ਼ਾਹੋਂ ਲੈ ਗਰੀਬਾਂ ਤੋੜੀ, ਮੇਰੇ ਹੀ ਗੁਣ ਗਾਂਦੇ ।
ਤੂੰ 'ਪਾੜੇਂ' ਮੈਂ 'ਜੋੜਾਂ ਪਾਟੇ', ਦਾਜ ਕਸੀਦੇ ਕੱਢਾਂ ।
'ਲੱਜਣ ਕੱਜਣ ਪਤ ਦੀ ਰਾਖੀ', ਮੈਨੂੰ ਲੋਕ ਸੁਣਾਂਦੇ ।
ਸ਼ਾਹੋਂ ਲੈ ਗਰੀਬਾਂ ਤੋੜੀ, ਮੇਰੇ ਹੀ ਗੁਣ ਗਾਂਦੇ ।
ਤੂੰ 'ਪਾੜੇਂ' ਮੈਂ 'ਜੋੜਾਂ ਪਾਟੇ', ਦਾਜ ਕਸੀਦੇ ਕੱਢਾਂ ।
'ਲੱਜਣ ਕੱਜਣ ਪਤ ਦੀ ਰਾਖੀ', ਮੈਨੂੰ ਲੋਕ ਸੁਣਾਂਦੇ ।
ਇਕ ਨਾਲੋਂ ਜੋ ਅਡਰਾ ਕਰ ਕੇ, ਵਿੱਥ ਪਵਾਏ ਪਾੜੇ ।
ਦੁਨੀਆਂ ਉਸ ਨੂੰ 'ਪਾੜੂ' ਕਹਿ ਕੇ, ਝਿੜਕੇ, ਘੂਰੇ, ਝਾੜੇ ।
ਏਕਾ ਰੱਦ ਵਖੇਵਾਂ ਪਾਵੇ, ਕੁਰਬ ਹੋਏ ਨਾ ਉਸ ਦਾ ।
ਮੇਲਣ ਵਾਲੇ ਨੂੰ ਰੱਬ ਸੱਚਾ, ਮਿਲਦਾ ਕੱਢ ਕੇ ਹਾੜੇ ।
ਦੁਨੀਆਂ ਉਸ ਨੂੰ 'ਪਾੜੂ' ਕਹਿ ਕੇ, ਝਿੜਕੇ, ਘੂਰੇ, ਝਾੜੇ ।
ਏਕਾ ਰੱਦ ਵਖੇਵਾਂ ਪਾਵੇ, ਕੁਰਬ ਹੋਏ ਨਾ ਉਸ ਦਾ ।
ਮੇਲਣ ਵਾਲੇ ਨੂੰ ਰੱਬ ਸੱਚਾ, ਮਿਲਦਾ ਕੱਢ ਕੇ ਹਾੜੇ ।
ਮੇਲਣ ਵਾਲਿਆਂ ਨੂੰ ਜੱਗ ਪੂਜੇ, ਸਿਮਰ ਓਸ ਨੂੰ ਜੀਵੇ ।
ਗੁਰੂ 'ਵਿਚੋਲਾ' ਆਖੇ ਧੋ ਧੋ, ਪੈਰ ਓਸ ਦੇ ਪੀਵੇ ।
ਪਰ ਇਸ ਜਗਤ-ਅਨ੍ਹੇਰੇ ਅੰਦਰ, ਸਮਝਣ ਟਾਂਵੇ ਟਾਂਵੇ ।
ਜਿਨ੍ਹਾਂ ਜਿਨ੍ਹਾਂ ਦੇ ਦਿਲ ਦੇ ਅੰਦਰ, ਜਗਦੇ 'ਨੂਰੀ ਦੀਵੇ' ।
99. ਕੰਮ
ਗੁਰੂ 'ਵਿਚੋਲਾ' ਆਖੇ ਧੋ ਧੋ, ਪੈਰ ਓਸ ਦੇ ਪੀਵੇ ।
ਪਰ ਇਸ ਜਗਤ-ਅਨ੍ਹੇਰੇ ਅੰਦਰ, ਸਮਝਣ ਟਾਂਵੇ ਟਾਂਵੇ ।
ਜਿਨ੍ਹਾਂ ਜਿਨ੍ਹਾਂ ਦੇ ਦਿਲ ਦੇ ਅੰਦਰ, ਜਗਦੇ 'ਨੂਰੀ ਦੀਵੇ' ।
99. ਕੰਮ
ਇਕ ਨੂੰ ਪੁਛਿਆ ਕੀ ਕਰਦਾ ਏਂ ? ਕੂਇਆ ਮਾਰ ਖੰਘੂਰਾ:-
'ਕੰਮ ਕਰਦਾ ਹਾਂ ਮਿਤਰਾ ਜੋ ਸੀ, ਕਲ੍ਹ ਦਾ ਪਿਆ ਅਧੂਰਾ ।
ਹਸਕੇ ਤਦ ਇਹ ਆਖਿਆ ਉਸ ਨੂੰ, ਸੁਣ ਓਇ ਦੁਨੀਆਂ ਦਾਰਾ ।
ਏਹ 'ਕੰਮ' ਉਸ ਦਿਨ 'ਪੂਰਾ' ਹੋਸੀ, ਜਿਸ ਦਿਨ 'ਹੋਸੇਂ ਪੂਰਾ' ।
'ਕੰਮ ਕਰਦਾ ਹਾਂ ਮਿਤਰਾ ਜੋ ਸੀ, ਕਲ੍ਹ ਦਾ ਪਿਆ ਅਧੂਰਾ ।
ਹਸਕੇ ਤਦ ਇਹ ਆਖਿਆ ਉਸ ਨੂੰ, ਸੁਣ ਓਇ ਦੁਨੀਆਂ ਦਾਰਾ ।
ਏਹ 'ਕੰਮ' ਉਸ ਦਿਨ 'ਪੂਰਾ' ਹੋਸੀ, ਜਿਸ ਦਿਨ 'ਹੋਸੇਂ ਪੂਰਾ' ।
ਜਿਸ ਨੂੰ ਦੁਨੀਆਂ 'ਕੰਮ' ਕਹਿੰਦੀ ਏ, ਅਰਥ ਉਦ੍ਹਾ ਹੈ ਘਟਨਾ ।
ਉਸ ਨੇ ਦਸ ਕੀ ਪੂਰਾ ਹੋਣਾ ? ਰੋਜ ਹੋਏ ਜਿਸ ਘਟਨਾ ।
'ਕੰਮ ਕੰਮ' ਕਰਦੀ ਦੁਨੀਆਂ ਸਜਣਾ, ਹਫ ਕੇ ਪੂਰੀ ਹੋ ਗਈ ।
'ਪੂਰਾ ਹੋ' ਕੰਮੀਆਂ ਚੋਂ ਨਿਕਲ, ਕੰਮ ਚੋਂ ਕੀ ਊ ਘਟਨਾ ।
100. ਏਹ ਕੀ ?
ਉਸ ਨੇ ਦਸ ਕੀ ਪੂਰਾ ਹੋਣਾ ? ਰੋਜ ਹੋਏ ਜਿਸ ਘਟਨਾ ।
'ਕੰਮ ਕੰਮ' ਕਰਦੀ ਦੁਨੀਆਂ ਸਜਣਾ, ਹਫ ਕੇ ਪੂਰੀ ਹੋ ਗਈ ।
'ਪੂਰਾ ਹੋ' ਕੰਮੀਆਂ ਚੋਂ ਨਿਕਲ, ਕੰਮ ਚੋਂ ਕੀ ਊ ਘਟਨਾ ।
100. ਏਹ ਕੀ ?
ਜੰਮਦਿਆਂ ਹੀ ਬਾਲ ਇੰਞਾਣਾ, ਦਾਈ ਝਟ ਲੁਕੋਇਆ ।
ਡਾਢਾਂ ਨਿਕਲੀਆਂ ਜੰਮਦੇ ਈ, ਉੱਚੀ ਉੱਚੀ ਰੋਇਆ ।
ਆਖਣ ਲੱਗਾ ਚਿੱਕੜ ਦੁਨੀਆਂ, ਚਿਲ੍ਹਣਾ ਪਏਗਾ ਮੈਨੂੰ ।
ਕਿੱਥੇ ਸਾਂ, ਆ ਢੱਠਾ ਕਿੱਥੇ, ਉਹੋ ! ਏਹ ਕੀ ਹੋਇਆ ?
101. ਪਛਤਾਵਾ
ਡਾਢਾਂ ਨਿਕਲੀਆਂ ਜੰਮਦੇ ਈ, ਉੱਚੀ ਉੱਚੀ ਰੋਇਆ ।
ਆਖਣ ਲੱਗਾ ਚਿੱਕੜ ਦੁਨੀਆਂ, ਚਿਲ੍ਹਣਾ ਪਏਗਾ ਮੈਨੂੰ ।
ਕਿੱਥੇ ਸਾਂ, ਆ ਢੱਠਾ ਕਿੱਥੇ, ਉਹੋ ! ਏਹ ਕੀ ਹੋਇਆ ?
101. ਪਛਤਾਵਾ
ਪੀਲੇ ਹੋ ਕੁਝ ਪੱਤ ਪਿਪਲ ਦੇ, ਭੌਂ ਤੇ ਢੱਠੇ ਝੜਕੇ ।
ਹਰਿਆਂ ਪਤਾਂ ਖੁਸ਼ੀ ਮਨਾਈ, ਨੱਚੇ ਕੁੱਦੇ ਖੜਕੇ ।
'ਹੇਠਲਿਆਂ' ਨੇ 'ਉਤਲਿਆਂ' ਨੂੰ, ਪਰ ਏਦਾਂ 'ਸਮਝਾਇਆ' ।
ਖੜ ਖੜ ਮੂਲ ਨਾ ਕਰੋ ਭਰਾਓ, ਰੁਖ ਦੇ ਮੋਢੀਂ ਚੜ੍ਹਕੇ ।
ਹਰਿਆਂ ਪਤਾਂ ਖੁਸ਼ੀ ਮਨਾਈ, ਨੱਚੇ ਕੁੱਦੇ ਖੜਕੇ ।
'ਹੇਠਲਿਆਂ' ਨੇ 'ਉਤਲਿਆਂ' ਨੂੰ, ਪਰ ਏਦਾਂ 'ਸਮਝਾਇਆ' ।
ਖੜ ਖੜ ਮੂਲ ਨਾ ਕਰੋ ਭਰਾਓ, ਰੁਖ ਦੇ ਮੋਢੀਂ ਚੜ੍ਹਕੇ ।
ਹੱਸਣ ਦਾ ਫਲ 'ਰੋਣਾ' ਨਿਕਲੇ, ਨੱਚਣ ਦਾ ਫਲ 'ਢਹਿਣਾ' ।
ਹੋਛੇ ਨੂੰ ਹੋਛਾ-ਪਨ ਕਰ ਕੇ, ਦੁਖ ਪੈਂਦਾ ਏ ਸਹਿਣਾ ।
ਰਹਿੰਦੇ ਦਿਨ ਦੜ ਵਟ ਕੇ ਕੱਟੋ, ਰੌਲਾ ਰੱਪਾ ਛੱਡੋ ।
ਨਹੀਂ ਤਾਂ ਘੱਟੇ ਵਿੱਚ ਰੁਲੋਗੇ, ਫਿਰ ਨਾ ਕੁਝ ਵੀ ਕਹਿਣਾ ।
ਹੋਛੇ ਨੂੰ ਹੋਛਾ-ਪਨ ਕਰ ਕੇ, ਦੁਖ ਪੈਂਦਾ ਏ ਸਹਿਣਾ ।
ਰਹਿੰਦੇ ਦਿਨ ਦੜ ਵਟ ਕੇ ਕੱਟੋ, ਰੌਲਾ ਰੱਪਾ ਛੱਡੋ ।
ਨਹੀਂ ਤਾਂ ਘੱਟੇ ਵਿੱਚ ਰੁਲੋਗੇ, ਫਿਰ ਨਾ ਕੁਝ ਵੀ ਕਹਿਣਾ ।
ਬਿਜਲੀ 'ਮੌਤ' ਸਭਸ ਦੇ ਸਿਰ ਤੇ, ਭਾਰੂ ਹੋ ਕੇ ਕੜਕੇ ।
ਝਾੜੇ ਸਾੜੇ ਪਈ ਕਿਸੇ ਨੂੰ, ਤੇ ਕਈਆਂ ਨੂੰ ਤੜਕੇ ।
ਸਾਨੂੰ ਇਸ 'ਖੜਕਣ' 'ਟੱਪਣ' ਨੇ, ਦੂਰ ਟਿਕਾਣਿਓਂ ਕੀਤਾ ।
ਹੋਣੀ ਨੇ ਪਟਕਾਇਆ ਭੁੰਞੇ, ਪਲ ਵਿਚ ਧੌਣੋ ਫੜਕੇ ।
102. ਜੀਵਣ-ਮੌਤ
ਝਾੜੇ ਸਾੜੇ ਪਈ ਕਿਸੇ ਨੂੰ, ਤੇ ਕਈਆਂ ਨੂੰ ਤੜਕੇ ।
ਸਾਨੂੰ ਇਸ 'ਖੜਕਣ' 'ਟੱਪਣ' ਨੇ, ਦੂਰ ਟਿਕਾਣਿਓਂ ਕੀਤਾ ।
ਹੋਣੀ ਨੇ ਪਟਕਾਇਆ ਭੁੰਞੇ, ਪਲ ਵਿਚ ਧੌਣੋ ਫੜਕੇ ।
102. ਜੀਵਣ-ਮੌਤ
ਮੌਤੋਂ ਸਹਿਮੇਂ ਦੁਨੀਆਂ ਸਾਰੀ, ਜੀਵਨ-ਤਰਲਾ ਕਰਦੀ ।
ਹਰ ਕੋਈ ਜੁਗਤ ਬਚਾ ਦੀ ਸੋਚੇ, ਜੋ ਜੋ ਜਿਸ ਤੋਂ ਸਰਦੀ ।
ਪਰ ਜੀਵਨ ਤੋਂ ਮਰਨ ਚੰਗੇਰਾ, ਮਰ ਕੇ ਜੀਵਨ ਮਿਲਦਾ ।
ਮਰ ਕੇ ਹੀ ਪਲਟੀਵੇ ਕਾਇਆਂ, ਹੁੰਦੀ ਏ 'ਜੁਗ-ਗਰਦੀ' ।
ਹਰ ਕੋਈ ਜੁਗਤ ਬਚਾ ਦੀ ਸੋਚੇ, ਜੋ ਜੋ ਜਿਸ ਤੋਂ ਸਰਦੀ ।
ਪਰ ਜੀਵਨ ਤੋਂ ਮਰਨ ਚੰਗੇਰਾ, ਮਰ ਕੇ ਜੀਵਨ ਮਿਲਦਾ ।
ਮਰ ਕੇ ਹੀ ਪਲਟੀਵੇ ਕਾਇਆਂ, ਹੁੰਦੀ ਏ 'ਜੁਗ-ਗਰਦੀ' ।
ਜਿਵੇਂ ਚਾਨਣਾ ਹੁੰਦਾ ਜਿਉਂ ਜਿਉਂ, ਮੁੱਕਦਾ ਜਾਏ ਅਨ੍ਹੇਰਾ ।
ਬੀਤੇ ਰਾਤ ਪਰਤ ਪਏ ਝਟ ਹੀ, ਨਾਲੋ ਨਾਲ ਸਵੇਰਾ ।
ਚਾਨਣ-ਅੰਤ ਅਨ੍ਹੇਰਾ ਹੁੰਦਾ, ਰਾਤ ਪਿਛੋਂ ਦਿਹੁੰ ਆਵੇ ।
ਤਿਵੇਂ ਮੌਤ ਤੋਂ ਪਰਤੇ ਜੀਵਣ, ਜ਼ਿੰਦਗੀ ਪਾਵੇ ਫੇਰਾ ।
103. ਤੁਹਾਡਾ ਰੂਪ
ਬੀਤੇ ਰਾਤ ਪਰਤ ਪਏ ਝਟ ਹੀ, ਨਾਲੋ ਨਾਲ ਸਵੇਰਾ ।
ਚਾਨਣ-ਅੰਤ ਅਨ੍ਹੇਰਾ ਹੁੰਦਾ, ਰਾਤ ਪਿਛੋਂ ਦਿਹੁੰ ਆਵੇ ।
ਤਿਵੇਂ ਮੌਤ ਤੋਂ ਪਰਤੇ ਜੀਵਣ, ਜ਼ਿੰਦਗੀ ਪਾਵੇ ਫੇਰਾ ।
103. ਤੁਹਾਡਾ ਰੂਪ
ਪ੍ਰੇਮ-ਬੀਨ ਇਸ ਤੁਹਾਡੀ ਅੰਦਰ, ਪ੍ਰੇਮ-ਰਾਗ ਹੈ ਪਿਆਰਾ ।
ਪ੍ਰੇਮ-ਰਾਗ ਵਿਚ ਰਹੇ ਪ੍ਰੇਮ-ਸੁਰ, ਮੁੱਠਾ ਜਿਸ ਜੱਗ ਸਾਰਾ ।
ਪ੍ਰੇਮ-ਸੁਰੋਂ ਬਣ ਬਣ ਕੇ ਨਿਕਲੇ, ਵਾਹ ਪ੍ਰੇਮ-ਖਿੱਚ ਪਿਆਰੀ ।
ਪ੍ਰੇਮ-ਖਿੱਚ ਵਿੱਚ ਵੱਸੇ ਇਕ ਰਸ, ਜਾਦੂ ਪ੍ਰੇਮ ਨਿਆਰਾ ।
ਇਸ ਜਾਦੂ ਨੇ ਸਾਡੇ ਉੱਤੇ, ਪੂਰਾ ਅਸਰ ਵਿਖਾਇਆ ।
ਬੀਨ, ਰਾਗ, ਸੁਰ, ਖਿੱਚ ਦੇ ਹਿਤ ਵਿੱਚ, ਦਿਲ ਸਾਡਾ ਤੜਫਾਇਆ ।
ਬੀਨ, ਰਾਗ, ਸੁਰ, ਖਿੱਚ ਦੇ ਵਿੱਚੋਂ, ਪਏ ਤੁਸੀਂ ਹੋ ਦਿਸਦੇ ।
ਏਸ ਤਰ੍ਹਾਂ ਦਾ 'ਰੂਪ ਤੁਹਾਡਾ', ਸਾਡੇ ਵਿੱਚ ਸਮਾਇਆ ।
104. ਮਹਿੰਦੀ

ਸਧਰਾਂ ਨਾਲ ਉਚੇਚੀ ਹਟੀਓਂ, ਕਿਸੇ ਮੰਗਾਈ ਮਹਿੰਦੀ ।
ਪੀਠੀ, ਪੀਹ, ਘੋਲ ਕੇ ਰੱਖੀ, ਖੂਬ ਰਸਾਈ ਮਹਿੰਦੀ ।
ਜਾਂ ਹਥਾਂ ਤੇ ਲਾਈ ਉਸਨੇ, ਰੰਗ ਵੇਖਕੇ ਸੂਹਾ ।
ਆਖਣ ਲਗੀ "ਅੜੀਓ ਖੂਨਣ, ਕਿਤਿਓਂ ਆਈ ਮਹਿੰਦੀ" ।
ਪੀਠੀ, ਪੀਹ, ਘੋਲ ਕੇ ਰੱਖੀ, ਖੂਬ ਰਸਾਈ ਮਹਿੰਦੀ ।
ਜਾਂ ਹਥਾਂ ਤੇ ਲਾਈ ਉਸਨੇ, ਰੰਗ ਵੇਖਕੇ ਸੂਹਾ ।
ਆਖਣ ਲਗੀ "ਅੜੀਓ ਖੂਨਣ, ਕਿਤਿਓਂ ਆਈ ਮਹਿੰਦੀ" ।
ਮਹਿੰਦੀ ਰੋਈ ਰਤ ਦੇ ਹੰਝੂ:-ਸਾੜ ਦਿਤਾ ਈ ਨਾਰੇ ।
ਤੇਰੀ ਖਾਤਰ ਕੋਮਲ ਦੇਹ ਤੇ, ਮੈਂ ਲੱਖਾਂ ਦੁੱਖ ਸਹਾਰੇ ।
ਰਗੜਾਂ ਸਹਿ ਚੱਕੀ ਦੀਆਂ ਅੜੀਏ ! ਕੋਲ ਤੇਰੇ ਹਾਂ ਆਈ ।
ਤੂੰ ਅਗੋਂ ਵਡਿਆਉਣ ਦੀ ਥਾਂ, ਉਲਟੇ ਮੇਹਣੇ ਮਾਰੇ ।
ਤੇਰੀ ਖਾਤਰ ਕੋਮਲ ਦੇਹ ਤੇ, ਮੈਂ ਲੱਖਾਂ ਦੁੱਖ ਸਹਾਰੇ ।
ਰਗੜਾਂ ਸਹਿ ਚੱਕੀ ਦੀਆਂ ਅੜੀਏ ! ਕੋਲ ਤੇਰੇ ਹਾਂ ਆਈ ।
ਤੂੰ ਅਗੋਂ ਵਡਿਆਉਣ ਦੀ ਥਾਂ, ਉਲਟੇ ਮੇਹਣੇ ਮਾਰੇ ।
ਮੇਰੀ ਰੱਤ ਸ਼ਿੰਗਾਰ ਤੇਰਾ ਏ, ਸੋਹਜ ਫਬਾ ਮਨ-ਭਾਣਾ ।
ਮੇਰੀ ਮੌਤ ਤੇਰਾ ਏ ਹਾਸਾ, ਗੁਟਕਣ ਜੀ ਪਰਚਾਣਾ ।
ਰੱਤ ਨਿਚੋੜ ਲਏਂ ਸਭ ਮੇਰੀ, ਕਰਕੇ ਫੋਗੜ ਸੁੱਟੇਂ ।
ਨੀ ! ਸਖੀਏ ਉਪਕਾਰ ਕਿਸੇ ਦਾ, ਚੰਗਾ ਨਹੀਂ ਭੁਲਾਣਾ ।
ਮੇਰੀ ਮੌਤ ਤੇਰਾ ਏ ਹਾਸਾ, ਗੁਟਕਣ ਜੀ ਪਰਚਾਣਾ ।
ਰੱਤ ਨਿਚੋੜ ਲਏਂ ਸਭ ਮੇਰੀ, ਕਰਕੇ ਫੋਗੜ ਸੁੱਟੇਂ ।
ਨੀ ! ਸਖੀਏ ਉਪਕਾਰ ਕਿਸੇ ਦਾ, ਚੰਗਾ ਨਹੀਂ ਭੁਲਾਣਾ ।
ਤੇਰੇ ਸੋਹਜ ਸ਼ਿੰਗਾਰ ਲਈ ਜੇ, ਪੀੜਾਂ ਨਾ ਮੈਂ ਸਹਿੰਦੀ ।
ਨਾ ਕਖਾਂ ਤੋਂ ਹਉਲੀ ਹੁੰਦੀ, ਤੂੰ ਨਾ 'ਖੂਨਣ' ਕਹਿੰਦੀ ।
ਖੂਨ ਕਰੇਂ ਮੇਰਾ ਤੇ ਉਲਟੀ, ਮੈਨੂੰ ਖੂਨਣ ਆਖੇਂ ।
ਜੇਕਰ ਮੈਂ ਨਾ ਹੁੰਦੀ ਤੂੰ ਵੀ, ਬਣ ਬਣ ਮੂਲ ਨਾ ਬਹਿੰਦੀ ।
105. ਉਚਾ-ਨੀਵਾਂ
ਨਾ ਕਖਾਂ ਤੋਂ ਹਉਲੀ ਹੁੰਦੀ, ਤੂੰ ਨਾ 'ਖੂਨਣ' ਕਹਿੰਦੀ ।
ਖੂਨ ਕਰੇਂ ਮੇਰਾ ਤੇ ਉਲਟੀ, ਮੈਨੂੰ ਖੂਨਣ ਆਖੇਂ ।
ਜੇਕਰ ਮੈਂ ਨਾ ਹੁੰਦੀ ਤੂੰ ਵੀ, ਬਣ ਬਣ ਮੂਲ ਨਾ ਬਹਿੰਦੀ ।
105. ਉਚਾ-ਨੀਵਾਂ
ਉਚਾ, ਨੀਵਾਂ, ਜਗ ਤੇ ਬਣਿਆ, ਗੁੰਝਲਦਾਰ ਝਮੇਲਾ ।
ਜਾਤ, ਕੁਜਾਤ, ਬ੍ਰਾਹਮਣ, ਸ਼ੂਦਰ, ਨੀਚ ਊਚ ਗੁਰ-ਚੇਲਾ ।
ਪਰ ਅਸਲੋਂ ਏ ਨੀਵਾਂ 'ਉੱਚਾ', ਉੱਚਾ ਅਸਲੋਂ ਨੀਵਾਂ ।
ਓਧਰ ਦੁਨੀਆਂ ਬਿਨ ਸਮਝਾਏ, ਪਈ ਕਰੇ ਵਾ ਵੇਲਾ ।
ਜਾਤ, ਕੁਜਾਤ, ਬ੍ਰਾਹਮਣ, ਸ਼ੂਦਰ, ਨੀਚ ਊਚ ਗੁਰ-ਚੇਲਾ ।
ਪਰ ਅਸਲੋਂ ਏ ਨੀਵਾਂ 'ਉੱਚਾ', ਉੱਚਾ ਅਸਲੋਂ ਨੀਵਾਂ ।
ਓਧਰ ਦੁਨੀਆਂ ਬਿਨ ਸਮਝਾਏ, ਪਈ ਕਰੇ ਵਾ ਵੇਲਾ ।
ਸਿਰ ਉੱਚਾ ਵੱਸੇ ਚੋਟੀ ਤੇ, ਨੀਵੇਂ ਪੈਰ ਨਿਮਾਣੇ ।
ਪਰ ਪੈਰਾਂ ਬਿਨ ਸਿਰ ਉੱਚਾ ਵੀ, ਰਹਿੰਦਾ ਨਹੀਂ ਟਿਕਾਣੇ ।
ਜਿਸ ਦੇ ਪੈਰ ਨਹੀਂ ਉਹ ਕੱਚਾ, ਪੈਰਾਂ ਬਿਨ ਸਿਰ ਮੁਰਦਾ ।
ਸਿਰ ਨੂੰ ਨਿਵੇਂ ਨਾ ਕੋਈ ਪੈਰੀਂ, ਪੈਂਦੇ ਸਦਾ ਸਿਆਣੇ ।
ਪਰ ਪੈਰਾਂ ਬਿਨ ਸਿਰ ਉੱਚਾ ਵੀ, ਰਹਿੰਦਾ ਨਹੀਂ ਟਿਕਾਣੇ ।
ਜਿਸ ਦੇ ਪੈਰ ਨਹੀਂ ਉਹ ਕੱਚਾ, ਪੈਰਾਂ ਬਿਨ ਸਿਰ ਮੁਰਦਾ ।
ਸਿਰ ਨੂੰ ਨਿਵੇਂ ਨਾ ਕੋਈ ਪੈਰੀਂ, ਪੈਂਦੇ ਸਦਾ ਸਿਆਣੇ ।
ਸਿੰਬਲ ਦਾ ਰੁੱਖ ਉੱਚਾ ਸਿੱਧਾ, ਦੂਰੋਂ ਜਾਪੇ ਫੁਲਿਆ ।
ਵੇਖ ਪੱਖਣੂ ਆਵੇ ਭੱਜਾ, ਚਾਹ ਵਿਚ ਭਟਕਿਆ ਭੁਲਿਆ ।
ਭੁਖਣ ਭਾਣਾ ਪਰਤੇ ਪਿੱਛੇ, ਹੋਕਾ ਦੇਂਦਾ ਜਾਵੇ ।
"ਉੱਚੇ ਅਫਲ ਹੁੰਦੇ ਭਾਈ, ਭੇਦ ਵੇਖ ਕੇ ਖੁਲਿਆ ।"
ਵੇਖ ਪੱਖਣੂ ਆਵੇ ਭੱਜਾ, ਚਾਹ ਵਿਚ ਭਟਕਿਆ ਭੁਲਿਆ ।
ਭੁਖਣ ਭਾਣਾ ਪਰਤੇ ਪਿੱਛੇ, ਹੋਕਾ ਦੇਂਦਾ ਜਾਵੇ ।
"ਉੱਚੇ ਅਫਲ ਹੁੰਦੇ ਭਾਈ, ਭੇਦ ਵੇਖ ਕੇ ਖੁਲਿਆ ।"
ਨੀਵੀਂ ਅਤੇ ਗ੍ਰੀਬਣ ਬੇਰੀ, ਬੁਰਾ ਨਾ ਦਿਲੋਂ ਚਿਤਾਰੇ ।
ਫਲ ਦੇਵੇ 'ਵੱਟੇ ਦੇ ਵੱਟੇ' ਜੇ ਕੋਈ ਉਸਨੂੰ ਮਾਰੇ ।
ਪਾਣੀ ਨੀਵਾਂ ਜਾਏ ਨਿਵਾਣੀਂ, ਵਸੇ ਤਾਂ ਜੱਗ ਵੱਸੇ ।
ਉੱਚਾ ਧੂੰਆਂ ਅੰਬਰ ਤੇ ਜਾ, ਧੁੰਦ ਗੁਬਾਰ ਖਿਲਾਰੇ ।
ਉੱਚੇ ਅਫਲ ਕਦੇ ਨਾ ਹੋਈਏ, ਨੀਵੇਂ ਸੱਫਲ ਰਹੀਏ ।
ਉੱਚੇ ਹੋ ਕੇ ਡਿੱਗਣ ਨਾਲੋਂ, ਪਧਰ ਨੀਵੇਂ ਬਹੀਏ ।
ਉੱਚੇ ਵਿਚ ਨਿਵਿਆਈ ਹੁੰਦੀ, ਨੀਵੇਂ ਵਿਚ ਉਚਿਆਈ ।
ਨਾ ਉਛਲ ਕੇ ਉੱਚੇ ਹੋਈਏ, ਨਾ ਸਿਰ ਪਰਨੇ ਢਹੀਏ ।
106. ਚੰਨ-ਰਿਸ਼ਮਾਂ

ਨੂਰੀ ਪਰੀਆਂ ਸੋਹਜਾਂ ਭਰੀਆਂ, ਚੰਨ ਰਾਜੇ ਦੀਆਂ 'ਜਾਈਆਂ' ।
ਚਮਕਾਂ ਡਲ੍ਹਕਾਂ ਦੀਆਂ ਉਹ ਬਣੀਆਂ, ਰਾਤੀਂ ਭੌਂ ਤੇ ਆਈਆਂ ।
ਰਾਤ ਏਸ ਲਈ ਆਈਆਂ ਤਾਂ ਜੋ, ਵੇਖ ਨਾ ਕੋਈ ਸੱਕੇ ।
ਛੋਹੇ ਉਹਨਾਂ ਨਾਲ ਫੁੱਲਾਂ ਦੇ, ਆ ਕੇ 'ਅੱਖ-ਮਟੱਕੇ' ।
'ਇਧਰੋਂ ਆਈਆਂ' 'ਓਧਰ ਗਈਆਂ', ਉਧਰੋਂ 'ਸਰ' ਵਲ ਗਈਆਂ ।
'ਨੱਚਣ' 'ਨ੍ਹਾਵਣ' ਚੁਭੀਆਂ ਮਾਰਨ, 'ਛਾਲਾਂ ਮਾਰਨ' ਪਈਆਂ ।
'ਸਰ-ਸ਼ੀਸ਼ੇ' ਚੋਂ ਕਦੇ ਖਲੋਕੇ, ਉੜ ਉੜ ਵੇਖਣ ਸ਼ਕਲਾਂ ।
ਜੋਬਨ ਮਤੀਆਂ ਬਿਜਲੀ ਨੂੰ ਵੀ, ਲਾਵਣ ਸੌ ਸੌ ਨਕਲਾਂ ।

ਨਾਚ ਕਰਨ ਉਹ 'ਠੁਮ ਠੁਮ' ਫੁਲ ਦੀ ਖੰਭੜੀ ਖੰਭੜੀ ਉੱਤੇ ।
ਪਰ ਉਹ ਨਾਚ 'ਚੁਪੀਤਾ' ਨੱਚਣ, 'ਚੁੱਪ-ਚਾਨਣ' ਦੀ ਰੁੱਤੇ ।
'ਔਹ ਆਈਆਂ', 'ਔਹ ਗਈਆਂ', 'ਔਧਰ' ਚੱਲਣ ਚਾਲ ਅਛੋਤੀ ।
ਮੂੰਹਾਂ ਚੋਂ ਉਗਲੱਛੀ ਜਾਵਣ, ਅੰਮ੍ਰਿਤ-ਭਿੰਨੇ ਮੋਤੀ ।
'ਪਹੁ' ਤੋਂ ਸੁਣੀਆਂ ਚੰਨ ਰਾਜੇ ਜਾਂ, ਸੂਰਜ ਦੀਆਂ ਅਵਾਈਆਂ ।
ਇਕੋ ਸੈਨਤ ਨਾਲ ਓਸਨੇ, ਆਪਣੇ ਕੋਲ ਬੁਲਾਈਆਂ ।
ਉਹ 'ਸ਼ਰਮੀਲੀਆਂ' ਰੂਪ ਵੰਤੀਆਂ, ਇੱਕੋ ਜਹੀਆਂ ਸਈਆਂ ।
ਮਾਰ ਉਡਾਰੀ ਪਲ ਦੇ ਪਲ ਵਿਚ, ਅੰਬਰ ਤੇ ਚੜ੍ਹ ਗਈਆਂ ।
ਪਰ ਉਹ ਜਾਂਦੀਆਂ ਕਢ ਕੇ ਗਈਆਂ, ਐਸੀ ਕੁੱਤ-ਕੁਤਾੜੀ ।
ਹੱਸ ਹੱਸ ਦੂਹਰੀ ਹੋ ਗਈ ਪਿਛੋਂ, ਫੁੱਲਾਂ ਦੀ ਫੁਲਵਾੜੀ ।
107. ਧੁਪ ਤੇ ਪਰਛਾਵਾਂ

ਆਉਂਦੀ 'ਧੁਪ' ਨੂੰ ਪਿਛੇ ਹਟਕੇ, ਏਹ ਆਖਿਆ 'ਪਰਛਾਵੇਂ' ।
"ਪਿਛੇ ਹਟ ! ਸਿਰ ਸੜੀਏ ਕਾਹਨੂੰ, ਸਿਰ ਤੇ ਚੜ੍ਹਦੀ ਆਵੇਂ ?
ਮੈਂ ਹਾਂ ਤੈਥੋਂ ਡਾਢਾ ਸੜਿਆ, ਸਤਿਆ ਤਤੀਏ ਨਾਰੇ !
ਸ਼ਿਰਨੀ ਵੰਡਾਂ ਸੁਖੀਆ ਹੋਵਾਂ, ਜੇਕਰ ਤੂੰ ਮਰ ਜਾਵੇਂ ।
ਤੈਨੂੰ ਵੇਖਦਿਆਂ ਹੀ ਡੈਣੇ, ਸਾਹ ਮੇਰਾ ਹੈ ਸੁੱਕਦਾ ।
ਦੂਰੋਂ ਵੇਖ ਲਵਾਂ ਜੇ ਤੈਨੂੰ, ਅੰਦਰ ਵੜ ਹਾਂ ਲੁਕਦਾ ।
ਪਰ ਤੂੰ 'ਝਰਣਿਆਂ' 'ਝੀਥਾਂ' ਥਾਣੀ, ਆਣ ਚੜ੍ਹੇਂ ਸਿਰ ਉਤੇ ।
ਲੋੜ ਨਹੀਂ ਤੇਰੀ, ਮੈਂ ਤੇਰੇ ਮੂੰਹ ਤੇ ਵੀ ਨਹੀਂ ਥੁਕਦਾ ।

ਤੇਰਾ ਮੇਰਾ ਮੇਲ ਭਲਾ ਕੀ, ਤੂੰ ਤੱਤੀ ਮੈਂ ਠੰਡਾ ।
ਤੂੰ ਮੇਰੇ ਦਿਲ ਨੂੰ ਇਉਂ ਚੁੱਭੇਂ, ਜਿਉਂ ਕਿੱਕਰ ਦਾ ਕੰਡਾ ।
ਜਿਥੇ ਤੂੰ ਮੈਂ ਰਹਾਂ ਨਾ ਉਥੇ, ਤੂੰ ਨਾ ਭਾਵੇਂ ਮੈਨੂੰ ।
ਮਰ ਜਾ, ਲਹਿ ਜਾ ਮੇਰੇ ਮਗਰੋਂ, ਮੈਂ ਚੰਗਾ ਹਾਂ ਰੰਡਾ ।"
ਤੂੰ ਮੇਰੇ ਦਿਲ ਨੂੰ ਇਉਂ ਚੁੱਭੇਂ, ਜਿਉਂ ਕਿੱਕਰ ਦਾ ਕੰਡਾ ।
ਜਿਥੇ ਤੂੰ ਮੈਂ ਰਹਾਂ ਨਾ ਉਥੇ, ਤੂੰ ਨਾ ਭਾਵੇਂ ਮੈਨੂੰ ।
ਮਰ ਜਾ, ਲਹਿ ਜਾ ਮੇਰੇ ਮਗਰੋਂ, ਮੈਂ ਚੰਗਾ ਹਾਂ ਰੰਡਾ ।"
ਬੋਲੀ ਧੁਪ "ਸੁਣ ਵੇ 'ਪਰਛਾਵਿਆਂ' ਬੇ-ਦੋਸ਼ੀ ਨੂੰ ਝਿੜਕੇਂ ।
ਕਰਮਾਂ ਦੀ 'ਤੱਤੀ' ਦੇ ਦਿਲ ਤੇ, ਲੂਣ ਸਗੋਂ ਤੂੰ ਛਿੜਕੇਂ ।
ਕੀ ਗਵਾਇਆ ! ਕੀ ਡੋਹਲਿਆ ? ਹੋਈ ਕੀ ਅਵੱਗਿਆ ?
ਲੜ ਲੱਗੀ ਨੂੰ ਖੋਹ ਖੋਹ ਸੁਟੇਂ ? ਦਾਣੇ ਵਾਂਙਣ ਤਿੜਕੇਂ ।
ਕਰਮਾਂ ਦੀ 'ਤੱਤੀ' ਦੇ ਦਿਲ ਤੇ, ਲੂਣ ਸਗੋਂ ਤੂੰ ਛਿੜਕੇਂ ।
ਕੀ ਗਵਾਇਆ ! ਕੀ ਡੋਹਲਿਆ ? ਹੋਈ ਕੀ ਅਵੱਗਿਆ ?
ਲੜ ਲੱਗੀ ਨੂੰ ਖੋਹ ਖੋਹ ਸੁਟੇਂ ? ਦਾਣੇ ਵਾਂਙਣ ਤਿੜਕੇਂ ।
ਵੇਖ ਲਈ ਮੈਂ ਸਭ ਪਰਖ ਕੇ, ਦਸ ਨ ਪਿਆ ਦਲੇਰੀ ।
ਰੱਬ ਦੀ ਸਹੁੰ ਜੇ ਦੁਨੀਆਂ ਉੱਤੇ, ਹੋਂਦ ਨਾ ਹੁੰਦੀ ਮੇਰੀ ।
ਕੱਖ ਕੁਰਬ ਨਾ ਹੁੰਦਾ ਤੇਰਾ, ਬਣ ਬਣ ਸਾਊ ਨਾ ਬਹਿੰਦੋਂ ।
ਰੰਡਿਆਂ ਵਾਂਙਣ ਰੁਲਦੋਂ ਕਿਧਰੇ ਪੁੱਛ ਨਾ ਹੁੰਦੀ ਤੇਰੀ ।
ਰੱਬ ਦੀ ਸਹੁੰ ਜੇ ਦੁਨੀਆਂ ਉੱਤੇ, ਹੋਂਦ ਨਾ ਹੁੰਦੀ ਮੇਰੀ ।
ਕੱਖ ਕੁਰਬ ਨਾ ਹੁੰਦਾ ਤੇਰਾ, ਬਣ ਬਣ ਸਾਊ ਨਾ ਬਹਿੰਦੋਂ ।
ਰੰਡਿਆਂ ਵਾਂਙਣ ਰੁਲਦੋਂ ਕਿਧਰੇ ਪੁੱਛ ਨਾ ਹੁੰਦੀ ਤੇਰੀ ।
ਮੈਨੂੰ ਤਾਂ ਇਹ ਸ਼ਰਮ ਮਾਰਦੀ, ਲਈਆਂ ਤੂੰ ਮੈਂ ਲਾਵਾਂ ।
'ਪਤਿ-ਪਤਨੀ' ਦਾ ਤੇਰਾ ਮੇਰਾ, ਸਾਕ ਕੁਦਰਤੋਂ ਸਾਵਾਂ ।
ਕਿਧਰੇ ਤੈਥੋਂ ਛੁੱਟੜ ਹੋ ਕੇ, ਪਤ ਜਿਉਂ ਪਤ ਨਾ ਉੱਡੇ ।
ਏਸ ਗਲੇ ਡਰਦੀ ਹਾਂ ਨਹੀਂ ਤਾਂ, ਮੂੰਹ ਨਾ ਤੈਨੂੰ ਲਾਵਾਂ ।
'ਪਤਿ-ਪਤਨੀ' ਦਾ ਤੇਰਾ ਮੇਰਾ, ਸਾਕ ਕੁਦਰਤੋਂ ਸਾਵਾਂ ।
ਕਿਧਰੇ ਤੈਥੋਂ ਛੁੱਟੜ ਹੋ ਕੇ, ਪਤ ਜਿਉਂ ਪਤ ਨਾ ਉੱਡੇ ।
ਏਸ ਗਲੇ ਡਰਦੀ ਹਾਂ ਨਹੀਂ ਤਾਂ, ਮੂੰਹ ਨਾ ਤੈਨੂੰ ਲਾਵਾਂ ।
ਤੇਰੀ ਮੇਰੀ ਲੋੜ ਵੇਖ ਕੇ, ਰੱਬ ਬਣਾਇਆ ਸਾਨੂੰ ।
ਓਸੇ ਨੇ ਈ ਦੇ ਕੇ ਫੇਰੇ, ਹੈ 'ਪ੍ਰਣਾਇਆ' ਸਾਨੂੰ ।
ਤੂੰ ਮੇਰੀ ਪਤ, ਮੈਂ ਤੇਰੀ ਪਤ, ਵੇ ਪਰਛਾਵਿਆਂ ਪਤੀਆ !
ਸੂਰਜ ਕਿਰਨਾਂ ਉੱਤੇ ਧਰ ਕੇ, ਕੱਠਿਆਂ ਲਿਆਇਆ ਸਾਨੂੰ ।
ਓਸੇ ਨੇ ਈ ਦੇ ਕੇ ਫੇਰੇ, ਹੈ 'ਪ੍ਰਣਾਇਆ' ਸਾਨੂੰ ।
ਤੂੰ ਮੇਰੀ ਪਤ, ਮੈਂ ਤੇਰੀ ਪਤ, ਵੇ ਪਰਛਾਵਿਆਂ ਪਤੀਆ !
ਸੂਰਜ ਕਿਰਨਾਂ ਉੱਤੇ ਧਰ ਕੇ, ਕੱਠਿਆਂ ਲਿਆਇਆ ਸਾਨੂੰ ।
ਆ ਸਗੁੰਚ ਕੇ ਰਹੀਏ ਦੋਵੇਂ, ਮੰਦਾ ਏ ਘਰ ਫੁੱਟਣਾ ।
ਮੈਂ ਤੈਥੋਂ ਨਹੀਂ ਨਿਖੜ ਸਕਦੀ, ਤੂੰ ਨਹੀਂ ਮੈਥੋਂ ਛੁੱਟਣਾ ।
ਜਦ ਤੱਕ ਦੁਨੀਆਂ ਦਿਹੁੰ ਹੋਂਦ ਵਿਚ, ਜੀਉਣ ਜੋਗਿਆ ਰਹਿਸੀ ।
ਤੇਰਾ ਮੇਰਾ ਪੱਕਾ ਨਾਤਾ, ਪਕ ਜਾਣੀ ਨਹੀਂ ਟੁੱਟਣਾ ।
108. ਸਿੱਟੇ ਦਾ ਸਿੱਟਾ
ਮੈਂ ਤੈਥੋਂ ਨਹੀਂ ਨਿਖੜ ਸਕਦੀ, ਤੂੰ ਨਹੀਂ ਮੈਥੋਂ ਛੁੱਟਣਾ ।
ਜਦ ਤੱਕ ਦੁਨੀਆਂ ਦਿਹੁੰ ਹੋਂਦ ਵਿਚ, ਜੀਉਣ ਜੋਗਿਆ ਰਹਿਸੀ ।
ਤੇਰਾ ਮੇਰਾ ਪੱਕਾ ਨਾਤਾ, ਪਕ ਜਾਣੀ ਨਹੀਂ ਟੁੱਟਣਾ ।
108. ਸਿੱਟੇ ਦਾ ਸਿੱਟਾ
ਵਰ੍ਹਿਆ ਮੀਂਹ ਸੰਜਰਿਆ ਪਾਣੀ, ਕੀਤਾ ਰੱਬ ਵਸੀਲਾ ।
ਉਗਿਆ ਆਣ ਕਣਕ ਦਾ ਦਾਣਾ, ਕਰ ਕੇ ਹਿੰਮਤ ਹੀਲਾ ।
ਉਗਣ ਸਾਰ ਦੁਪੱਤਰ ਹੋਇਆ, ਸਾਤੇ ਬਾਦ ਚੁਪੱਤਰਾ ।
ਪੱਲਰਿਆ ਤੇ ਉੱਚਾ ਹੋਇਆ, ਜਾਪਣ ਲੱਗਾ ਤੀਲਾ ।
ਡੇਢ ਕੁ ਹੱਥ ਉਦ੍ਹੇ ਤੇ ਡਿੱਠੀ, ਨਿਖਰੀ ਆਣ ਜਵਾਨੀ ।
ਲਹਿ ਲਹਿ ਕਰੇ ਕਚਾਹ ਦੇ ਵਾਂਗੂੰ, ਪੀਂਘ ਝੂਟ ਮਸਤਾਨੀ ।
ਢਲਦੇ ਚੇਤਰ, ਵਿਚ ਪੈਲੀ ਦੇ, ਜਦ ਨਿਸਰਣ ਤੇ ਆਇਆ ।
ਗੱਭੀ ਬੱਝੀ ਆ ਸਿਰ ਉੱਤੇ, ਪੱਕਣ ਰੰਗ ਨਿਸ਼ਾਨੀ ।

ਗੱਭੀ ਦੇ ਵਿਚ 'ਸਿੱਟਾ' ਬੈਠਾ, ਸਿੱਟੇ ਦੇ ਵਿਚ ਦਾਣੇ ।
ਸਿੱਟੇ ਨੂੰ ਉਹ ਆਖਣ ਲੱਗੇ, 'ਦੋਵੇਂ ਹੋ' ਨਿਮਾਣੇ ।
ਕੱਖਾਂ ਦੀ ਛੰਨ ਅੰਦਰ ਰਹਿਣਾ, ਸਿਟਿਆ ਸਜਣਾ ਚੰਗਾ ।
ਬਾਹਰ ਨਿਕਲਿਓਂ ਤਾਂ ਸੱਚ ਜਾਣੀਂ, ਮਿਲਣੀਗੇ ਜਰਵਾਣੇ ।
ਸਿੱਟੇ ਨੂੰ ਉਹ ਆਖਣ ਲੱਗੇ, 'ਦੋਵੇਂ ਹੋ' ਨਿਮਾਣੇ ।
ਕੱਖਾਂ ਦੀ ਛੰਨ ਅੰਦਰ ਰਹਿਣਾ, ਸਿਟਿਆ ਸਜਣਾ ਚੰਗਾ ।
ਬਾਹਰ ਨਿਕਲਿਓਂ ਤਾਂ ਸੱਚ ਜਾਣੀਂ, ਮਿਲਣੀਗੇ ਜਰਵਾਣੇ ।
ਵੇਖੀਂ ਮਿੱਟੀ ਵਿਚ ਨਾ ਰੋਲੀਂ, ਸਾਡੀਆਂ ਸੱਧਰਾਂ ਆਸਾਂ ।
ਫੋਗੜ ਕਹਿ ਕੇ ਰੋਲ ਨਾ ਘੱਤੀਂ, ਇਹ ਤਰਲੇ ਅਰਦਾਸਾਂ ।
ਤੂੰ ਨਿਕਲ ਕੇ ਦਲਿਆ ਜਾਸੇਂ, ਤੀਲਾ 'ਸ਼ੋਹਦਾ' ਭੁਰਸੀ ।
ਦੁਖੀਏ ਅਸੀਂ ਨਿਮਾਣੇ ਦਾਣੇ, ਐਵੇਂ ਪੀਠੇ ਜਾਸਾਂ ।
ਫੋਗੜ ਕਹਿ ਕੇ ਰੋਲ ਨਾ ਘੱਤੀਂ, ਇਹ ਤਰਲੇ ਅਰਦਾਸਾਂ ।
ਤੂੰ ਨਿਕਲ ਕੇ ਦਲਿਆ ਜਾਸੇਂ, ਤੀਲਾ 'ਸ਼ੋਹਦਾ' ਭੁਰਸੀ ।
ਦੁਖੀਏ ਅਸੀਂ ਨਿਮਾਣੇ ਦਾਣੇ, ਐਵੇਂ ਪੀਠੇ ਜਾਸਾਂ ।
ਪਰ ਕਿਥੋਂ ਸੀ ਸੁਣਦਾ 'ਸਿੱਟਾ', ਸਿਰ ਚੜ੍ਹਿਆ ਹੰਕਾਰੀ ।
ਤਿੜ ਕੇ ਉਹ ਝੱਟ ਬਾਹਰ 'ਨਿਕਲਿਆ'' ਵਧ ਵਧ ਚੁੰਗੀ ਮਾਰੀ ।
ਪੀਲਾ ਭੂਕ ਹੋ ਗਿਆ ਥਾਂ ਤੇ, ਵੇਖੇ ਜਦ ਜਰਵਾਣੇ ।
ਆਣ ਗਲੇ ਤੇ 'ਫਿਰੀ ਦਾਤਰੀ, ਜਿਉਂ ਲਕੜ ਵਿਚ ਆਰੀ ।
ਤਿੜ ਕੇ ਉਹ ਝੱਟ ਬਾਹਰ 'ਨਿਕਲਿਆ'' ਵਧ ਵਧ ਚੁੰਗੀ ਮਾਰੀ ।
ਪੀਲਾ ਭੂਕ ਹੋ ਗਿਆ ਥਾਂ ਤੇ, ਵੇਖੇ ਜਦ ਜਰਵਾਣੇ ।
ਆਣ ਗਲੇ ਤੇ 'ਫਿਰੀ ਦਾਤਰੀ, ਜਿਉਂ ਲਕੜ ਵਿਚ ਆਰੀ ।
ਸੱਥਰ ਲਾਹ ਲਾਹ ਧਰੇ 'ਵਾਢਿਆਂ', ਵੱਢੇ ਗਏ ਸਮੂਲੇ ।
ਸ਼ਾਮਾਂ ਵੇਲੇ ਘੁਟ ਘੁਟ ਬੱਧੇ, ਸੈਆਂ ਭਰੀਆਂ ਪੂਲੇ ।
ਜੇਠ ਹਾੜ੍ਹ ਦੀ ਧੁੱਪੇ ਪਾਏ, ਕਿਰਵੇਂ ਅਡਰੇ ਸੁੱਕਣੇ ।
ਵਾਹ ਸਾਈਆਂ ! ਸੁੱਕ ਭੁਰੜੂ ਹੋ ਗਏ, ਜੋ ਸਨ ਕੋਮਲ ਕੂਲੇ ।
ਸ਼ਾਮਾਂ ਵੇਲੇ ਘੁਟ ਘੁਟ ਬੱਧੇ, ਸੈਆਂ ਭਰੀਆਂ ਪੂਲੇ ।
ਜੇਠ ਹਾੜ੍ਹ ਦੀ ਧੁੱਪੇ ਪਾਏ, ਕਿਰਵੇਂ ਅਡਰੇ ਸੁੱਕਣੇ ।
ਵਾਹ ਸਾਈਆਂ ! ਸੁੱਕ ਭੁਰੜੂ ਹੋ ਗਏ, ਜੋ ਸਨ ਕੋਮਲ ਕੂਲੇ ।
ਗਾਹ ਪਿਆ ਭਰੀਆਂ ਦੇ ਸਿਰ ਤੇ, ਫਲ੍ਹੇ ਕਿਸਾਨਾਂ ਢੋਏ ।
ਜੋਗਾਂ ਜੁਪੀਆਂ ਤਿੰਗਲਾਂ ਵਾਲੇ, ਆਣ ਦਵਾਲੇ ਹੋਏ ।
ਸਿੱਟੇ ਦੀਆਂ ਅੱਖਾਂ ਵਿਚ ਚੋਭੇ, ਲੱਖਾਂ ਕੰਡੇ ਫਲ੍ਹਿਆਂ ।
ਐਧਰ ਔਧਰ ਨੱਠੇ ਭੱਜੇ, ਸਿੱਟੇ ਹੋਰੀਂ ਰੋਏ ।
ਜੋਗਾਂ ਜੁਪੀਆਂ ਤਿੰਗਲਾਂ ਵਾਲੇ, ਆਣ ਦਵਾਲੇ ਹੋਏ ।
ਸਿੱਟੇ ਦੀਆਂ ਅੱਖਾਂ ਵਿਚ ਚੋਭੇ, ਲੱਖਾਂ ਕੰਡੇ ਫਲ੍ਹਿਆਂ ।
ਐਧਰ ਔਧਰ ਨੱਠੇ ਭੱਜੇ, ਸਿੱਟੇ ਹੋਰੀਂ ਰੋਏ ।
ਪਰ ਦਾਣੇ ਸਿੱਟੇ ਤੀਲੇ ਦਾ, ਵੱਸ ਨਾ ਕੋਈ ਚਲਿਆ ।
ਫਲ੍ਹਿਆਂ ਖੁਰਾਂ ਨਾ ਸੁਣੀ ਕਿਸੇ ਦੀ, ਸਭ ਨੂੰ ਦਰੜਿਆ ਦਲਿਆ ।
ਤਿੰਨੇ ਧੜ ਪਛਤਾਵਣ ਲੱਗੇ, ਅਜ ਤੋਂ ਖੁਸ ਗਿਆ ਏਕਾ ।
ਜਿਸ ਵੇਲੇ ਤੋਂ ਡਰਦੇ ਸਾਂ ਪਏ, ਉਹ ਨਹੀਂ ਸਿਰ ਤੋਂ ਟਲਿਆ ।
ਫਲ੍ਹਿਆਂ ਖੁਰਾਂ ਨਾ ਸੁਣੀ ਕਿਸੇ ਦੀ, ਸਭ ਨੂੰ ਦਰੜਿਆ ਦਲਿਆ ।
ਤਿੰਨੇ ਧੜ ਪਛਤਾਵਣ ਲੱਗੇ, ਅਜ ਤੋਂ ਖੁਸ ਗਿਆ ਏਕਾ ।
ਜਿਸ ਵੇਲੇ ਤੋਂ ਡਰਦੇ ਸਾਂ ਪਏ, ਉਹ ਨਹੀਂ ਸਿਰ ਤੋਂ ਟਲਿਆ ।
ਤੀਲਾ ਭੁਰ ਕੇ ਤੂੜੀ ਹੋਇਆ, ਚੱਕੀ ਦਲਿਆ ਦਾਣਾ ।
ਪਿਸਣ ਲਗਿਆਂ ਵਿਚ ਪੁੜਾਂ ਦੇ, ਦੁਖਿਆ ਬੜਾ ਨਿਮਾਣਾ ।
ਹੇਠੋਂ ਉਪਰੋਂ ਕਿਹਾ ਪੁੜਾਂ ਨੇ, 'ਹੁਣ ਕੀ ਬਣਦਾ ਧੁਣ ਕੇ ?
ਤਿੰਨੇ ਤੁਸੀਂ ਜੇ ਏਕਾ ਰਖਦੇ, ਨਾ ਪੈਂਦਾ ਪਛਤਾਣਾ ।'
ਪਿਸਣ ਲਗਿਆਂ ਵਿਚ ਪੁੜਾਂ ਦੇ, ਦੁਖਿਆ ਬੜਾ ਨਿਮਾਣਾ ।
ਹੇਠੋਂ ਉਪਰੋਂ ਕਿਹਾ ਪੁੜਾਂ ਨੇ, 'ਹੁਣ ਕੀ ਬਣਦਾ ਧੁਣ ਕੇ ?
ਤਿੰਨੇ ਤੁਸੀਂ ਜੇ ਏਕਾ ਰਖਦੇ, ਨਾ ਪੈਂਦਾ ਪਛਤਾਣਾ ।'
ਏਕੇ ਦੇ ਵਿਚ ਬਰਕਤ ਸਾਰੀ, ਡਿੱਠੀ ਦੁਨੀਆਂ ਦਾਰਾਂ ।
ਇਕ ਇਕੱਲਾ ਇਕ ਹੀ ਹੁੰਦਾ, ਦੋ ਮਿਲ ਬਣਦੇ ਯਾਰਾਂ ।
ਜੇਕਰ ਮਿਲ ਕੇ ਏਕਾ ਕਰਦੇ, ਤੀਲਾ, ਦਾਣਾ, ਸਿੱਟਾ ।
ਲੁੱਟਦੇ ਮੌਜ ਬਹਾਰ ਇਕੱਠੇ, ਝੱਲਦੇ ਮੂਲ ਨ ਮਾਰਾਂ ।
109. ਤੋਤਾ ਮਜਨੂੰ
ਇਕ ਇਕੱਲਾ ਇਕ ਹੀ ਹੁੰਦਾ, ਦੋ ਮਿਲ ਬਣਦੇ ਯਾਰਾਂ ।
ਜੇਕਰ ਮਿਲ ਕੇ ਏਕਾ ਕਰਦੇ, ਤੀਲਾ, ਦਾਣਾ, ਸਿੱਟਾ ।
ਲੁੱਟਦੇ ਮੌਜ ਬਹਾਰ ਇਕੱਠੇ, ਝੱਲਦੇ ਮੂਲ ਨ ਮਾਰਾਂ ।
109. ਤੋਤਾ ਮਜਨੂੰ
ਜੰਗਲ ਜੂਹ ਵਿਚ ਡਿੱਠਾ ਕੋਈ, ਰੁੱਖ ਦੀ ਓਟ ਖਲੋਤਾ ।
ਸੋਚੋਂ ਪਰੇ ਹੋ ਗਿਆ ਪ੍ਰੇਮੀ, ਮਾਰ ਇਸ਼ਕ ਵਿਚ ਗੋਤਾ ।
ਪ੍ਰੇਮ ਲੈਅ ਵਿਚ 'ਲੈਲਾਂ ਲੈਲਾਂ' ਆਖੇ, ਇਕ ਨੇ ਪੁਛਿਆ ।
ਇਹ ਕੀ ? ਮਜਨੂੰ ! ਕਹਿਣ ਲੱਗਾ, ਮੈਂ ਲੈਲਾ ਦਾ ਹਾਂ ਤੋਤਾ ।
ਸੋਚੋਂ ਪਰੇ ਹੋ ਗਿਆ ਪ੍ਰੇਮੀ, ਮਾਰ ਇਸ਼ਕ ਵਿਚ ਗੋਤਾ ।
ਪ੍ਰੇਮ ਲੈਅ ਵਿਚ 'ਲੈਲਾਂ ਲੈਲਾਂ' ਆਖੇ, ਇਕ ਨੇ ਪੁਛਿਆ ।
ਇਹ ਕੀ ? ਮਜਨੂੰ ! ਕਹਿਣ ਲੱਗਾ, ਮੈਂ ਲੈਲਾ ਦਾ ਹਾਂ ਤੋਤਾ ।
'ਲੱਟ ਪੱਟ ਪੰਛੀ' ਮੈਂ ਨਹੀਂ ਪੜ੍ਹਿਆ, ਦਿਨ ਲੰਘਾਵਣ ਵਾਲਾ ।
ਬਿਨਾ ਚੂਰੀਓਂ ਬਿਨਾ ਪਾਣੀਓਂ, ਇਕ ਵਿਚ ਹਾਂ ਮਤਵਾਲਾ ।
ਉਹ ਤੇ ਮੈਂ ਇਕੋ ਹਾਂ ਦੋਵੇਂ, ਦਿਸਣ ਵਿਚ ਹਾਂ ਵਖਰੇ ।
'ਲੈਲਾਂ' ਮੇਰੇ ਗਲ ਦੀ 'ਗਾਨੀ', ਲੈਲਾਂ ਮੇਰੀ 'ਮਾਲਾ' ।
110. ਭੇਦ
ਬਿਨਾ ਚੂਰੀਓਂ ਬਿਨਾ ਪਾਣੀਓਂ, ਇਕ ਵਿਚ ਹਾਂ ਮਤਵਾਲਾ ।
ਉਹ ਤੇ ਮੈਂ ਇਕੋ ਹਾਂ ਦੋਵੇਂ, ਦਿਸਣ ਵਿਚ ਹਾਂ ਵਖਰੇ ।
'ਲੈਲਾਂ' ਮੇਰੇ ਗਲ ਦੀ 'ਗਾਨੀ', ਲੈਲਾਂ ਮੇਰੀ 'ਮਾਲਾ' ।
110. ਭੇਦ
ਜਦੋਂ ਫੁਲੇਰੇ ਲੈ ਕੇ ਫੁੱਲ ਨੂੰ, ਸੂਈ ਵਿਚ ਪਰੋਇਆ ।
ਵਿੱਝਣ ਵਿੱਝਾ, ਲੂੰ ਲੂੰ ਦੁਖਿਆ, ਡਾਢਾ ਅਉਖਾ ਹੋਇਆ ।
ਉਸ ਨੂੰ ਵੇਖ ਫੁਲੇਰਾ ਹੱਸਿਆ, ਫੁੱਲ ਨੇ ਆਖਿਆ ਖਿੱਝ ਕੇ ।
ਭੇਦ ਹੱਸਣ ਦਾ ਸਮਝੀਂ ਤੂੰ, ਮੈਂ ਕਲ ਹੱਸਿਆ, ਅਜ ਰੋਇਆ ।
111. ਭੁਲੇਖਾ
ਵਿੱਝਣ ਵਿੱਝਾ, ਲੂੰ ਲੂੰ ਦੁਖਿਆ, ਡਾਢਾ ਅਉਖਾ ਹੋਇਆ ।
ਉਸ ਨੂੰ ਵੇਖ ਫੁਲੇਰਾ ਹੱਸਿਆ, ਫੁੱਲ ਨੇ ਆਖਿਆ ਖਿੱਝ ਕੇ ।
ਭੇਦ ਹੱਸਣ ਦਾ ਸਮਝੀਂ ਤੂੰ, ਮੈਂ ਕਲ ਹੱਸਿਆ, ਅਜ ਰੋਇਆ ।
111. ਭੁਲੇਖਾ
ਰਾਤ ਅਨ੍ਹੇਰੀ ਝੱਖੜ ਝੁੱਲੇ, ਪਤ ਖੜਕੇ ਮੈਂ ਰੋਵਾਂ ।
ਉਸਲ-ਵੱਟ ਭੰਨਾਂ ਤੇ ਲੁੱਛਾਂ, ਉਠ ਉਠ ਪਈ ਖਲੋਵਾਂ ।
ਅਪਣੇ ਹੀ ਪਰਛਾਵੇਂ ਦਾ ਜਾਂ, ਪਏ ਝਾਉਲਾ ਆ ਕੇ ।
ਸਮਝਾਂ ਆਪੇ ਆ ਗਏ ਨੇ ਉਹ, ਵਧ ਵਧ ਅਗੇ ਹੋਵਾਂ ।
112. ਹੇ ਪਿਆਰੇ
ਉਸਲ-ਵੱਟ ਭੰਨਾਂ ਤੇ ਲੁੱਛਾਂ, ਉਠ ਉਠ ਪਈ ਖਲੋਵਾਂ ।
ਅਪਣੇ ਹੀ ਪਰਛਾਵੇਂ ਦਾ ਜਾਂ, ਪਏ ਝਾਉਲਾ ਆ ਕੇ ।
ਸਮਝਾਂ ਆਪੇ ਆ ਗਏ ਨੇ ਉਹ, ਵਧ ਵਧ ਅਗੇ ਹੋਵਾਂ ।
112. ਹੇ ਪਿਆਰੇ
ਵਾਸਾ ਤੇਰਾ ਹਰ ਹਰ ਅੰਦਰ, ਹਰ ਥਾਂ ਹੈ ਪਿਆਰੇ ।
ਨੂਰ ਤੇਰਾ ਨੈਆਂ ਦੇ ਅੰਦਰ, ਡਲ੍ਹਕੇ ਤੇ ਝਲਕਾਰੇ ।
ਰੰਗਣ ਤੇਰੀ ਵਣ ਤ੍ਰਿਣ ਵਿਚੋਂ, ਡੁਲ੍ਹ ਡੁਲ੍ਹ ਕੇ ਪਈ ਪੈਂਦੀ ।
ਤੇਰੀ ਚਮਕੋਂ ਚਮਕਣ ਡਲ੍ਹਕਣ, ਅੰਬਰ ਤੇ ਚੰਨ ਤਾਰੇ ।
ਨੂਰ ਤੇਰਾ ਨੈਆਂ ਦੇ ਅੰਦਰ, ਡਲ੍ਹਕੇ ਤੇ ਝਲਕਾਰੇ ।
ਰੰਗਣ ਤੇਰੀ ਵਣ ਤ੍ਰਿਣ ਵਿਚੋਂ, ਡੁਲ੍ਹ ਡੁਲ੍ਹ ਕੇ ਪਈ ਪੈਂਦੀ ।
ਤੇਰੀ ਚਮਕੋਂ ਚਮਕਣ ਡਲ੍ਹਕਣ, ਅੰਬਰ ਤੇ ਚੰਨ ਤਾਰੇ ।
ਭਾਵੇਂ ਕਾਲ ਕਲੂਟੀ ਦੁਨੀਆਂ, ਦਿਸਦੀ ਅੰਨ੍ਹ ਅਨ੍ਹੇਰੀ ।
ਲੁਕ ਲੁਕਾ ਲਖਾਂ ਹੀ ਕੀਤੇ, ਜੱਗ ਦੀ ਹੇਰਾ ਫੇਰੀ ।
ਤਾਂ ਭੀ ਹਸਦਿਆਂ ਰੋਂਦਿਆਂ ਵਿਚੋਂ, ਰੂਪ ਤੇਰਾ ਝਿਲ ਮਿਲਦਾ ।
ਕਿਰਣਾਂ, ਕਣੀਆਂ, ਤੁਬਕਿਆਂ ਵਿਚੋਂ, ਸੂਰਤ ਦਿਸਦੀ ਤੇਰੀ ।
ਲੁਕ ਲੁਕਾ ਲਖਾਂ ਹੀ ਕੀਤੇ, ਜੱਗ ਦੀ ਹੇਰਾ ਫੇਰੀ ।
ਤਾਂ ਭੀ ਹਸਦਿਆਂ ਰੋਂਦਿਆਂ ਵਿਚੋਂ, ਰੂਪ ਤੇਰਾ ਝਿਲ ਮਿਲਦਾ ।
ਕਿਰਣਾਂ, ਕਣੀਆਂ, ਤੁਬਕਿਆਂ ਵਿਚੋਂ, ਸੂਰਤ ਦਿਸਦੀ ਤੇਰੀ ।
ਟਹਿਕਣ, ਚਹਿਕਣ, ਚਮਕਣ ਵਿਚੋਂ, ਅਪਣਾ ਹੋਣਾ ਦੱਸੇਂ ।
ਵਸਦੀ ਦੁਨੀਆਂ ਵਿਚ ਵੀ ਵਸੇਂ, ਉਜੜੀ ਵਿਚ ਵੀ ਵੱਸੇਂ ।
ਉਜੜੀ ਤੋਂ ਵੀ ਪਰੇ ਟਿਕਾਣਾ, ਤੇਰਾ ਟਿਕਵਾਂ ਅਸਥਿਰ ।
ਉਹ ਸਮਝੇ ਹੋ ਚਾਨਣ ਜਿਸ ਵਿਚ, ਲਸ ਲਸ ਕਰ ਕੇ ਲੱਸੇਂ ।
113. ਸਾਡਾ ਚੰਨ
ਵਸਦੀ ਦੁਨੀਆਂ ਵਿਚ ਵੀ ਵਸੇਂ, ਉਜੜੀ ਵਿਚ ਵੀ ਵੱਸੇਂ ।
ਉਜੜੀ ਤੋਂ ਵੀ ਪਰੇ ਟਿਕਾਣਾ, ਤੇਰਾ ਟਿਕਵਾਂ ਅਸਥਿਰ ।
ਉਹ ਸਮਝੇ ਹੋ ਚਾਨਣ ਜਿਸ ਵਿਚ, ਲਸ ਲਸ ਕਰ ਕੇ ਲੱਸੇਂ ।
113. ਸਾਡਾ ਚੰਨ
'ਚੰਨ ਅਸਾਡਾ' ਦੁਨੀਆਂ ਨਾਲੋਂ, ਵਖਰਾ ਤੇ ਨੂਰਾਨੀ ।
ਉਸ ਚੰਨ ਅਗੇ ਇਹ ਚੰਨ ਫਿੱਕਾ, ਫਿਰਦਾ ਜੋ ਅਸਮਾਨੀ ।
ਇਹ ਅਟਿਕਵਾਂ, ਨਿਮ੍ਹਾ, ਹੋਛਾ, ਘਟਦਾ ਵਧਦਾ ਰਹਿੰਦਾ ।
ਤਾਹੀਏਂ ਸਾਡੇ ਨੂਰੀ ਚੰਨ ਦਾ, ਹੋ ਨਹੀਂ ਸਕਦਾ ਸਾਨੀ ।
ਉਸ ਚੰਨ ਅਗੇ ਇਹ ਚੰਨ ਫਿੱਕਾ, ਫਿਰਦਾ ਜੋ ਅਸਮਾਨੀ ।
ਇਹ ਅਟਿਕਵਾਂ, ਨਿਮ੍ਹਾ, ਹੋਛਾ, ਘਟਦਾ ਵਧਦਾ ਰਹਿੰਦਾ ।
ਤਾਹੀਏਂ ਸਾਡੇ ਨੂਰੀ ਚੰਨ ਦਾ, ਹੋ ਨਹੀਂ ਸਕਦਾ ਸਾਨੀ ।
ਸਾਡਾ ਚੰਨ ਸਾਡੇ ਨੈਣਾਂ ਵਿਚ, ਇਹ ਅੰਬਰ ਤੇ ਵਸਦਾ ।
ਸਾਡਾ ਚੰਨ ਚੰਨਣਾਵੇ ਹਰ ਸ਼ੈ, ਇਹ ਪਲ ਦਾ ਪਲ ਲਸਦਾ ।
ਇਹ ਨਿਤ ਸਾਡੇ ਚੰਨ ਦੇ ਕੋਲੋਂ, ਚਾਨਣ ਲੈਂਦਾ ਮੰਗਵਾਂ ।
ਸਾਡਾ ਚੰਨ ਟਿਕਵਾਂ, ਇਕ ਰਸ ਏ, ਏਹ ਚੰਨ ਉਠ ਉਠ ਨੱਸਦਾ ।
ਸਾਡਾ ਚੰਨ ਚੰਨਣਾਵੇ ਹਰ ਸ਼ੈ, ਇਹ ਪਲ ਦਾ ਪਲ ਲਸਦਾ ।
ਇਹ ਨਿਤ ਸਾਡੇ ਚੰਨ ਦੇ ਕੋਲੋਂ, ਚਾਨਣ ਲੈਂਦਾ ਮੰਗਵਾਂ ।
ਸਾਡਾ ਚੰਨ ਟਿਕਵਾਂ, ਇਕ ਰਸ ਏ, ਏਹ ਚੰਨ ਉਠ ਉਠ ਨੱਸਦਾ ।
ਇਸ ਚੰਨ ਦਾ ਚਾਨਣ ਹੈ ਫਿੱਕਾ, ਸਾਡੇ ਚੰਨ ਦੇ ਅੱਗੇ ।
ਇਹ ਚੰਨ ਸਾਡੇ ਚੰਨ ਦੇ ਸਾਹਵੇਂ, ਕਾਲ ਕਲੂਟਾ ਲੱਗੇ ।
ਇਹ ਰਾਤੀਂ ਹੈ ਰੂਪ ਵਿਖਾਂਦਾ, ਦਿਨ ਨੂੰ ਦਿਸਦਾ ਭੁੱਸਾ ।
ਸਾਡਾ ਚੰਨ ਹਰ ਵੇਲੇ ਹਰ ਵਿਚ, ਚਮਕੇ ਤੇ ਜਗ ਮੱਗੇ ।
ਇਹ ਚੰਨ ਸਾਡੇ ਚੰਨ ਦੇ ਸਾਹਵੇਂ, ਕਾਲ ਕਲੂਟਾ ਲੱਗੇ ।
ਇਹ ਰਾਤੀਂ ਹੈ ਰੂਪ ਵਿਖਾਂਦਾ, ਦਿਨ ਨੂੰ ਦਿਸਦਾ ਭੁੱਸਾ ।
ਸਾਡਾ ਚੰਨ ਹਰ ਵੇਲੇ ਹਰ ਵਿਚ, ਚਮਕੇ ਤੇ ਜਗ ਮੱਗੇ ।
ਏਹ 'ਬੱਜੀ' ਤੇ ਫਿਟਕਿਆ ਹੋਇਆ, ਜੂਠਾ ਸੋਚ-ਵਿਗੁੱਚਾ ।
ਇਸ ਦੇ ਨਾਲੋਂ ਚੰਨ ਅਸਾਡਾ, ਪਾਕ ਪਵਿਤ੍ਰ ਸੁੱਚਾ ।
ਜਿਸ ਅੱਖ ਨੇ ਸਾਡਾ ਚੰਨ ਡਿੱਠਾ, ਉਹ ਨਹੀਂ ਇਸ ਨੂੰ ਤੱਕਦੀ ।
ਇਸ ਚੰਨੇ ਨਾਲੋਂ ਚੰਨ ਅਸਾਡਾ, ਲਖ ਗੁਣਾਂ ਏ ਉੱਚਾ ।
ਇਸ ਦੇ ਨਾਲੋਂ ਚੰਨ ਅਸਾਡਾ, ਪਾਕ ਪਵਿਤ੍ਰ ਸੁੱਚਾ ।
ਜਿਸ ਅੱਖ ਨੇ ਸਾਡਾ ਚੰਨ ਡਿੱਠਾ, ਉਹ ਨਹੀਂ ਇਸ ਨੂੰ ਤੱਕਦੀ ।
ਇਸ ਚੰਨੇ ਨਾਲੋਂ ਚੰਨ ਅਸਾਡਾ, ਲਖ ਗੁਣਾਂ ਏ ਉੱਚਾ ।
ਨੂਰੀ ਅਖੀਆਂ ਵਾਲੇ ਇਸਨੂੰ, ਥਕਦੇ ਨਹੀਂ ਵਡਿਆਂਦੇ ।
ਝੂਠੇ ਚੰਨ ਦੇ ਵੇਖਣ ਵੱਲੋਂ, ਅਖੀਆਂ ਨਿੱਤ ਚੁਰਾਂਦੇ ।
ਜਿਸ ਚੰਨ ਦਾ ਪਰਛਾਵਾਂ ਹੈ ਇਹ, ਉਸ ਚੰਨ ਨੂੰ ਉਹ ਵੇਖਣ ।
ਟਿਚ ਸਮਝਣ ਅਸਮਾਨੀ ਚੰਨ ਨੂੰ, ਅਸਲੀ ਚੰਨ ਜੋ ਪਾਂਦੇ ।
ਝੂਠੇ ਚੰਨ ਦੇ ਵੇਖਣ ਵੱਲੋਂ, ਅਖੀਆਂ ਨਿੱਤ ਚੁਰਾਂਦੇ ।
ਜਿਸ ਚੰਨ ਦਾ ਪਰਛਾਵਾਂ ਹੈ ਇਹ, ਉਸ ਚੰਨ ਨੂੰ ਉਹ ਵੇਖਣ ।
ਟਿਚ ਸਮਝਣ ਅਸਮਾਨੀ ਚੰਨ ਨੂੰ, ਅਸਲੀ ਚੰਨ ਜੋ ਪਾਂਦੇ ।
ਉਹੀਓ ਸਾਡਾ ਪਿਆਰਾ ਚੰਨ ਏ, ਹੋਰ ਨਾ ਭਾਵੇ ਕੋਈ ।
ਉਸ ਚੰਨ ਅੰਦਰ ਵਸ ਕੇ ਸਈਓ, 'ਮੈਂ' ਸਾਡੀ ਹੈ ਮੋਈ ।
ਚੰਨ ਸਾਡੇ ਵਿਚ ਚਮਕ ਰਿਹਾ ਏ, ਨੂਰ ਨਿਰੇ ਹਾਂ ਹੋ ਗਏ ।
ਚੰਨ ਵਲ ਤਕਦੀ ਰਚਦੀ ਚੰਨ ਵਿਚ, 'ਮੈਂ' ਸਾਡੀ 'ਚੰਨ ਹੋਈ' ।
114. ਚੌਕੜੀਆਂ
ਮਾਂ
ਉਸ ਚੰਨ ਅੰਦਰ ਵਸ ਕੇ ਸਈਓ, 'ਮੈਂ' ਸਾਡੀ ਹੈ ਮੋਈ ।
ਚੰਨ ਸਾਡੇ ਵਿਚ ਚਮਕ ਰਿਹਾ ਏ, ਨੂਰ ਨਿਰੇ ਹਾਂ ਹੋ ਗਏ ।
ਚੰਨ ਵਲ ਤਕਦੀ ਰਚਦੀ ਚੰਨ ਵਿਚ, 'ਮੈਂ' ਸਾਡੀ 'ਚੰਨ ਹੋਈ' ।
114. ਚੌਕੜੀਆਂ
ਮਾਂ
ਰੱਬੋਂ ਉਰ੍ਹੇ ਮਿਲੀ ਵਡਿਆਈ, ਜਿਸ ਦੇ ਪਿਆਰੇ 'ਨਾਂ' ਨੂੰ ।
ਹਰ ਕੋਈ ਸਧਰਾਂ ਵਿਚ ਗੜੁੱਚਾ, ਮਾਣੇ ਜਿਸ ਦੀ ਛਾਂ ਨੂੰ ।
ਦਿਲ ਓਸਦਾ ਦਰਦ ਨਿਰਾ ਈ, ਸਚੇ ਰਬ ਬਣਾਇਆ ।
"ਪੁੱਤਰ ਨੂੰ ਜਦ ਕੰਡਾ ਚੁੱਭੇ, ਸੂਲਾਂ ਉੱਠਣ ਮਾਂ ਨੂੰ" ।
ਜੀਵਨ-ਮੌਤ
ਹਰ ਕੋਈ ਸਧਰਾਂ ਵਿਚ ਗੜੁੱਚਾ, ਮਾਣੇ ਜਿਸ ਦੀ ਛਾਂ ਨੂੰ ।
ਦਿਲ ਓਸਦਾ ਦਰਦ ਨਿਰਾ ਈ, ਸਚੇ ਰਬ ਬਣਾਇਆ ।
"ਪੁੱਤਰ ਨੂੰ ਜਦ ਕੰਡਾ ਚੁੱਭੇ, ਸੂਲਾਂ ਉੱਠਣ ਮਾਂ ਨੂੰ" ।
ਜੀਵਨ-ਮੌਤ
ਹੁਸੜ ਹੋਇਆ 'ਖੁੰਬ' ਧਰਤੀ ਚੋਂ, ਨਿਕਲੀ ਹੀ ਸੀ ਹਾਲਾਂ ।
"ਔਹ ਖੁੰਬ ਨਿਕਲੀ ! ਪੁਟ ਲੌ-ਧੂਹ ਲੌ" ਖਿਲੀ ਪਾਈ ਬਾਲਾਂ ।
ਏਹ ਸੁਣਕੇ ਉਹ ਪੂਣੀ ਹੋ ਗਈ, ਆਖਣ ਲਗੀ ਏਹ ਕੀ ?
ਹੁਣ ਹੀ ਦਿਹੁੰ ਜੀਵਨ ਦਾ ਹੁਣ ਹੀ, ਜੀਵਨ ਦੀਆਂ ਤ੍ਰਿਕਾਲਾਂ ?
ਫੁਲ ਦੀ ਉਮਰ
"ਔਹ ਖੁੰਬ ਨਿਕਲੀ ! ਪੁਟ ਲੌ-ਧੂਹ ਲੌ" ਖਿਲੀ ਪਾਈ ਬਾਲਾਂ ।
ਏਹ ਸੁਣਕੇ ਉਹ ਪੂਣੀ ਹੋ ਗਈ, ਆਖਣ ਲਗੀ ਏਹ ਕੀ ?
ਹੁਣ ਹੀ ਦਿਹੁੰ ਜੀਵਨ ਦਾ ਹੁਣ ਹੀ, ਜੀਵਨ ਦੀਆਂ ਤ੍ਰਿਕਾਲਾਂ ?
ਫੁਲ ਦੀ ਉਮਰ
ਸੁੱਤੇ ਫੁਲ ਦੀ ਤੜਕੇ ਹੀ ਜਾਂ, ਖੁਲ੍ਹੀ ਅੱਖ ਸਵੇਰੇ ।
ਵਾਹੋ ਦਾਹੀ ਭੱਜੇ ਆਉਂਦੇ, ਵੇਖੇ ਓਸ ਫੁਲੇਰ ।
ਆਈ ਮੌਤ ਗਿਆ ਝਟ ਖੋਹਿਆ, ਸਹਿਮ ਗਿਆ ਤੇ ਕੰਬਿਆ ।
ਜੀਵਨ ਮੁਕਾ ! ਕਹਿੰਦਿਆਂ ਉਸ ਨੇ, ਤ੍ਰਿਪ ਤ੍ਰਿਪ ਹੰਝੂ ਕੇਰੇ ।
ਆਵਾ-ਗੌਣ
ਵਾਹੋ ਦਾਹੀ ਭੱਜੇ ਆਉਂਦੇ, ਵੇਖੇ ਓਸ ਫੁਲੇਰ ।
ਆਈ ਮੌਤ ਗਿਆ ਝਟ ਖੋਹਿਆ, ਸਹਿਮ ਗਿਆ ਤੇ ਕੰਬਿਆ ।
ਜੀਵਨ ਮੁਕਾ ! ਕਹਿੰਦਿਆਂ ਉਸ ਨੇ, ਤ੍ਰਿਪ ਤ੍ਰਿਪ ਹੰਝੂ ਕੇਰੇ ।
ਆਵਾ-ਗੌਣ
ਗੇੜੂ ਖੂਹ ਦੀਆਂ ਗਿੜਦੀਆਂ ਟਿੰਡਾਂ, ਅਗੜ ਪਿਛੜ ਰਲੀਆਂ ।
ਹੇ ਬੰਦੇ ! ਸਮਝਾਉਣ ਤੈਨੂੰ, ਮਤੀ ਦੇ ਦੇ ਭਲੀਆਂ ।
'ਆਵਾ-ਗੌਣ' ਗੇੜ ਹੈ ਖੂਹ ਦਾ, ਮੂਰਖ ! ਮਾਣ ਨ ਕਰੀਏ ।
"ਹੁਣੇ ਅਸੀਂ ਸਾਂ ਭਰੀਆਂ ਆਈਆਂ , ਹੁਣੇ ਹਾਂ ਖਾਲੀ ਚਲੀਆਂ" ।
ਤਾਂਘਣ
ਹੇ ਬੰਦੇ ! ਸਮਝਾਉਣ ਤੈਨੂੰ, ਮਤੀ ਦੇ ਦੇ ਭਲੀਆਂ ।
'ਆਵਾ-ਗੌਣ' ਗੇੜ ਹੈ ਖੂਹ ਦਾ, ਮੂਰਖ ! ਮਾਣ ਨ ਕਰੀਏ ।
"ਹੁਣੇ ਅਸੀਂ ਸਾਂ ਭਰੀਆਂ ਆਈਆਂ , ਹੁਣੇ ਹਾਂ ਖਾਲੀ ਚਲੀਆਂ" ।
ਤਾਂਘਣ
ਚੰਨ ਚੜ੍ਹੇ ਚੜ੍ਹ ਵੇਖੇ ਦੁਨੀਆਂ, ਮੈਂ ਖੂੰਜੇ ਬਹਿ ਰੋਆਂ ।
ਸੁਪਨੇ ਵਿਚ ਵੀ ਦਿੱਸਣ ਜੇਕਰ, ਪੈਰ ਉਨ੍ਹਾਂ ਦੇ ਧੋਆਂ ।
ਹਾਂ ਰੱਬਾ ! ਮੇਰੇ ਚੰਨ ਉੱਤੇ, ਕਾਲ ਘਟਾ ਏ ਛਾ ਗਈ ।
ਨਾ ਉਹ ਚੜ੍ਹੇ ਨਾ ਮੈਂ ਉਠ ਵੇਖਾਂ, ਨਾ ਸਈਆਂ ਜਿਹੀ ਹੋਵਾਂ ।
ਦੂਜਾ ਚੰਨ
ਸੁਪਨੇ ਵਿਚ ਵੀ ਦਿੱਸਣ ਜੇਕਰ, ਪੈਰ ਉਨ੍ਹਾਂ ਦੇ ਧੋਆਂ ।
ਹਾਂ ਰੱਬਾ ! ਮੇਰੇ ਚੰਨ ਉੱਤੇ, ਕਾਲ ਘਟਾ ਏ ਛਾ ਗਈ ।
ਨਾ ਉਹ ਚੜ੍ਹੇ ਨਾ ਮੈਂ ਉਠ ਵੇਖਾਂ, ਨਾ ਸਈਆਂ ਜਿਹੀ ਹੋਵਾਂ ।
ਦੂਜਾ ਚੰਨ
ਭੁਲ ਭੁਲੇਖੇ ਅੰਬਰ ਉੱਤੇ, ਵੇਖ ਲਵਾਂ ਜਾਂ ਚੰਨ ਨੂੰ ।
ਲੂੰ ਲੂੰ ਮੇਰਾ 'ਲੂਸਣ' ਲਗੇ, ਅਗ ਲਗੀ ਜਿਉਂ ਬਨ ਨੂੰ ।
"ਏਹ ਚੰਨ ਮੇਰਾ ਚੰਨ ਨਹੀਂ ਚੰਨਾ, ਏਹ ਹੈ ਦੂਜਾ ਕੋਈ ।
ਇਸਨੂੰ ਆਪਣਾ ਚੰਨ ਨ ਸਮਝੀਂ", ਆਖਾਂ ਆਪਣੇ ਮਨ ਨੂੰ ।
ਵੇਖੀਂ !
ਲੂੰ ਲੂੰ ਮੇਰਾ 'ਲੂਸਣ' ਲਗੇ, ਅਗ ਲਗੀ ਜਿਉਂ ਬਨ ਨੂੰ ।
"ਏਹ ਚੰਨ ਮੇਰਾ ਚੰਨ ਨਹੀਂ ਚੰਨਾ, ਏਹ ਹੈ ਦੂਜਾ ਕੋਈ ।
ਇਸਨੂੰ ਆਪਣਾ ਚੰਨ ਨ ਸਮਝੀਂ", ਆਖਾਂ ਆਪਣੇ ਮਨ ਨੂੰ ।
ਵੇਖੀਂ !
ਇਸ ਦੁਨੀਆਂ ਦੇ ਅੰਦਰ ਜੀਵੇਂ, ਝਖੜ ਡਾਢਾ ਵਗਦਾ ।
ਉਸਨੂੰ ਇਹ ਅੰਨ੍ਹਿਆਂ ਕਰ ਸੁਟਦਾ, ਜਿਸ ਜਿਸ ਨੂੰ ਏ ਲਗਦਾ ।
ਉਚੇ ਲੰਮੇ ਸ਼ਮਲੇ ਵਾਲਿਆ ! ਸੰਭਲ ਸੰਭਲ ਚੱਲੀਂ ।
ਵੇਖੀਂ ਰਹੀਂ ਚੁਕੰਨਾ ਹੋ ਕੇ, ਕਰੀਂ ਸੰਭਾਲਾ ਪੱਗ ਦਾ ।
ਚੱਕ
ਉਸਨੂੰ ਇਹ ਅੰਨ੍ਹਿਆਂ ਕਰ ਸੁਟਦਾ, ਜਿਸ ਜਿਸ ਨੂੰ ਏ ਲਗਦਾ ।
ਉਚੇ ਲੰਮੇ ਸ਼ਮਲੇ ਵਾਲਿਆ ! ਸੰਭਲ ਸੰਭਲ ਚੱਲੀਂ ।
ਵੇਖੀਂ ਰਹੀਂ ਚੁਕੰਨਾ ਹੋ ਕੇ, ਕਰੀਂ ਸੰਭਾਲਾ ਪੱਗ ਦਾ ।
ਚੱਕ
ਪਾੜ ਪੁਟ ਕੇ ਪਿੰਡ ਦੇ ਲੋਕਾਂ, ਚੱਕ ਜਾਂ ਵਿਚ ਵਹਾਇਆ ।
ਹੇਠਾਂ ਉਤਰਣ ਲਗਿਆਂ ਚਕ ਨੇ, ਚੀਕ ਚਿਹਾੜਾ ਪਾਇਆ ।
ਕਿਹਾ ਕਿਸੇ ਨੇ ਕਿਉਂ ਉਇ ! ਕੀ ਊ, ਆਖਣ ਲੱਗਾ ਸੁਣ ਲੈ ।
ਮੈਂ ਚਲਿਆਂ ਹਾਂ ਉਸ ਥਾਂ ਜਿਥੋਂ, ਮੁੜ ਕੇ ਕੋਈ ਨਹੀਂ ਆਇਆ ।
ਕਵੀ
ਹੇਠਾਂ ਉਤਰਣ ਲਗਿਆਂ ਚਕ ਨੇ, ਚੀਕ ਚਿਹਾੜਾ ਪਾਇਆ ।
ਕਿਹਾ ਕਿਸੇ ਨੇ ਕਿਉਂ ਉਇ ! ਕੀ ਊ, ਆਖਣ ਲੱਗਾ ਸੁਣ ਲੈ ।
ਮੈਂ ਚਲਿਆਂ ਹਾਂ ਉਸ ਥਾਂ ਜਿਥੋਂ, ਮੁੜ ਕੇ ਕੋਈ ਨਹੀਂ ਆਇਆ ।
ਕਵੀ
ਕਾਦਰ ਨੇ ਦਸਣ ਲਈ ਆਪਾ, ਕੁਦਰਤ ਤਾਈਂ ਬਣਾਇਆ ।
ਕੁਦਰਤ ਦੇ ਹਰ ਰੰਗ ਵਿਚ ਕਾਦਰ, ਹਰ ਹਰ ਥਾਉਂ ਸਮਾਇਆ ।
ਪਰ ਜਦ ਨੂਰੀ ਅਖਾਂ ਵਾਲੇ, ਟਾਵੇਂ ਟਾਵੇਂ ਡਿਠੇ ।
ਕੁਦਰਤ ਵਿਚੋਂ ਕਾਦਰ ਦਸਣ, ਸ਼ਾਇਰ ਜਗ ਤੇ ਆਇਆ ।
ਜੀਵਨ-ਸ਼ਹੁ
ਕੁਦਰਤ ਦੇ ਹਰ ਰੰਗ ਵਿਚ ਕਾਦਰ, ਹਰ ਹਰ ਥਾਉਂ ਸਮਾਇਆ ।
ਪਰ ਜਦ ਨੂਰੀ ਅਖਾਂ ਵਾਲੇ, ਟਾਵੇਂ ਟਾਵੇਂ ਡਿਠੇ ।
ਕੁਦਰਤ ਵਿਚੋਂ ਕਾਦਰ ਦਸਣ, ਸ਼ਾਇਰ ਜਗ ਤੇ ਆਇਆ ।
ਜੀਵਨ-ਸ਼ਹੁ
ਜੀਵਨ ਸ਼ਹੁ ਦੇ ਅੰਦਰ ਬੰਦੇ, ਸੰਭਲ ਹੋਈਂ ਅਗੇਰੇ ।
ਛਲਾਂ ਕੱਪਰ ਪੈਣ ਕਰੋੜਾਂ, ਅਰਬਾਂ ਘੁੰਮਣ ਘੇਰੇ ।
ਜਾਣ ਪੇਤਲਾ ਪੈਰ ਨਾ ਪਾਵੀਂ, ਏਹ ਡੂੰਘਾ ਅਸਗਾਹ ਈ ।
ਹੈਂਕੜ ਬਾਜ ਅਤੇ ਮਣ-ਤਾਰੂ, ਡੋਬੇ ਏਸ ਘਣੇਰੇ ।
ਸਾਧੂ
ਛਲਾਂ ਕੱਪਰ ਪੈਣ ਕਰੋੜਾਂ, ਅਰਬਾਂ ਘੁੰਮਣ ਘੇਰੇ ।
ਜਾਣ ਪੇਤਲਾ ਪੈਰ ਨਾ ਪਾਵੀਂ, ਏਹ ਡੂੰਘਾ ਅਸਗਾਹ ਈ ।
ਹੈਂਕੜ ਬਾਜ ਅਤੇ ਮਣ-ਤਾਰੂ, ਡੋਬੇ ਏਸ ਘਣੇਰੇ ।
ਸਾਧੂ
ਸਾਧੂ ਬਣਿਓਂ ਜਟਾਂ ਵਧਾਈਆਂ, ਮੱਲ ਲਈ ਊ ਕੰਦਰ ।
ਆਸਾ ਤ੍ਰਿਸ਼ਨਾ ਕੱਠੀ ਕਰ ਕਰ, ਕਈ ਉਸਾਰੇਂ ਮੰਦਰ ।
ਲਖਾਂ ਚੇਲੇ ਮੁੰਨੇ ਭਾਵੇਂ, ਅਰਬਾਂ ਪੋਥੇ ਘੋਟੇਂ ।
ਪਰ ਉਹ ਤੈਨੂੰ ਲਭਣਾ ਹੈ ਨਹੀਂ, ਜੋ ਵਸਦਾ ਏ ਅੰਦਰ ।
ਸਾਈਂ ਖਾਤਰ
ਆਸਾ ਤ੍ਰਿਸ਼ਨਾ ਕੱਠੀ ਕਰ ਕਰ, ਕਈ ਉਸਾਰੇਂ ਮੰਦਰ ।
ਲਖਾਂ ਚੇਲੇ ਮੁੰਨੇ ਭਾਵੇਂ, ਅਰਬਾਂ ਪੋਥੇ ਘੋਟੇਂ ।
ਪਰ ਉਹ ਤੈਨੂੰ ਲਭਣਾ ਹੈ ਨਹੀਂ, ਜੋ ਵਸਦਾ ਏ ਅੰਦਰ ।
ਸਾਈਂ ਖਾਤਰ
ਕੁਤਾ ਹਾਂ ਮੈਂ ਸਾਰੇ ਲੋਕੀਂ, ਕਹਿੰਦੇ ਮੈਨੂੰ ਕੁਤਾ ।
ਕਰਾਂ ਸਾਹਿਬ ਦੀ ਚੌਂਕੀਦਾਰੀ, ਰਾਤੀਂ ਸੋਚ ਵਿਗੁੱਤਾ ।
ਸੋਚਾਂ ਇਹੋ 'ਅਕ੍ਰਿਤ ਘਣਾਂ', ਵਿਚ, ਕਿਤੇ ਨਾ ਲਿਖਿਆ ਜਾਵਾਂ ।
ਸਾਈਂ ਖਾਤਰ ਜਾਗੇ ਕੱਟਾਂ, ਜਦ ਹੋਵੇ ਉਹ ਸੁੱਤਾ ।
ਮੌਤ-ਸੁਨੇਹੇ
ਕਰਾਂ ਸਾਹਿਬ ਦੀ ਚੌਂਕੀਦਾਰੀ, ਰਾਤੀਂ ਸੋਚ ਵਿਗੁੱਤਾ ।
ਸੋਚਾਂ ਇਹੋ 'ਅਕ੍ਰਿਤ ਘਣਾਂ', ਵਿਚ, ਕਿਤੇ ਨਾ ਲਿਖਿਆ ਜਾਵਾਂ ।
ਸਾਈਂ ਖਾਤਰ ਜਾਗੇ ਕੱਟਾਂ, ਜਦ ਹੋਵੇ ਉਹ ਸੁੱਤਾ ।
ਮੌਤ-ਸੁਨੇਹੇ
ਉਛਲੇਂ ਜੋਸ਼ ਜਵਾਨੀ ਅੰਦਰ, ਫੁਰਕਣ ਤੇਰੇ ਡੌਲੇ ।
ਡੁਲ੍ਹ ਡੁਲ੍ਹ ਪਏਂ ਰੂਪ ਤੇ ਜਿਉਂ ਜਿਉਂ, ਪੈਣ ਇਸ਼ਕ ਦੇ ਝੌਲੇ ।
ਹੁਸਨ, ਜਵਾਨੀ ਖੇਡ ਦਿਨਾਂ ਦੀ, ਕੀ ਤੂੰ ਏਹ ਨਹੀਂ ਸੁਣਿਆ ।
ਮੌਤ-ਸੁਨੇਹੇ ਲੈ ਕੇ ਆਉਂਦੇ, ਬੰਦੇ ਦੇ ਲਈ ਧੌਲੇ ।
ਮਿੱਟੀ
ਡੁਲ੍ਹ ਡੁਲ੍ਹ ਪਏਂ ਰੂਪ ਤੇ ਜਿਉਂ ਜਿਉਂ, ਪੈਣ ਇਸ਼ਕ ਦੇ ਝੌਲੇ ।
ਹੁਸਨ, ਜਵਾਨੀ ਖੇਡ ਦਿਨਾਂ ਦੀ, ਕੀ ਤੂੰ ਏਹ ਨਹੀਂ ਸੁਣਿਆ ।
ਮੌਤ-ਸੁਨੇਹੇ ਲੈ ਕੇ ਆਉਂਦੇ, ਬੰਦੇ ਦੇ ਲਈ ਧੌਲੇ ।
ਮਿੱਟੀ
ਮਿੱਟੀ ਦੀ ਰਚਨਾ ਸਭ ਜੱਗ ਤੇ, ਕਾਲੀ, ਪੀਲੀ, ਚਿੱਟੀ ।
ਲੱਖਾਂ ਵੇਸ ਵਟਾਵੇ ਪਲ ਵਿਚ, ਇਕ ਮਿੱਟੀ ਦੀ ਖਿੱਟੀ ।
ਤੁਰਦੀ, ਫਿਰਦੀ, ਹੱਸਦੀ, ਰੋਂਦੀ, ਚੋਲ੍ਹ ਚੁਲਬੁਲੇ ਕਰਦੀ ।
ਢਹਿ ਢੇਰੀ ਹੁੰਦੀ ਪਲ ਪਿੱਛੋਂ, ਫਿਰ 'ਮਿੱਟੀ ਦੀ ਮਿੱਟੀ' ।
ਤ੍ਰੇਲ
ਲੱਖਾਂ ਵੇਸ ਵਟਾਵੇ ਪਲ ਵਿਚ, ਇਕ ਮਿੱਟੀ ਦੀ ਖਿੱਟੀ ।
ਤੁਰਦੀ, ਫਿਰਦੀ, ਹੱਸਦੀ, ਰੋਂਦੀ, ਚੋਲ੍ਹ ਚੁਲਬੁਲੇ ਕਰਦੀ ।
ਢਹਿ ਢੇਰੀ ਹੁੰਦੀ ਪਲ ਪਿੱਛੋਂ, ਫਿਰ 'ਮਿੱਟੀ ਦੀ ਮਿੱਟੀ' ।
ਤ੍ਰੇਲ
ਸੋਚ ਸੋਚ ਕੇ ਬਿਧ ਬਿਧਨਾ ਨੇ, ਮੇਰੀ ਬਣਤ ਬਣਾਈ ।
ਸੁਹਲ ਪੁਣਾ ਵੀ ਦਿਤੋ ਸੁ ਮੈਨੂੰ, 'ਸੁੰਦਰਤਾ' ਵੀ ਪਾਈ ।
ਕੋਈ ਮੋਤੀ, ਕੋਈ ਹੰਝੂ, ਕੋਈ ਤ੍ਰੇਲ ਬੁਲਾਵੇ ।
ਪਰ ਮੈਂ ਉਸ ਦੀ 'ਕੁਦਰਤ' ਬਣ ਕੇ, ਦੁਨੀਆਂ ਤੇ ਹਾਂ ਆਈ ।
ਰੰਗੋਂ ਰੰਗ
ਸੁਹਲ ਪੁਣਾ ਵੀ ਦਿਤੋ ਸੁ ਮੈਨੂੰ, 'ਸੁੰਦਰਤਾ' ਵੀ ਪਾਈ ।
ਕੋਈ ਮੋਤੀ, ਕੋਈ ਹੰਝੂ, ਕੋਈ ਤ੍ਰੇਲ ਬੁਲਾਵੇ ।
ਪਰ ਮੈਂ ਉਸ ਦੀ 'ਕੁਦਰਤ' ਬਣ ਕੇ, ਦੁਨੀਆਂ ਤੇ ਹਾਂ ਆਈ ।
ਰੰਗੋਂ ਰੰਗ
ਪੈਲੀ ਦੇ ਵਿਚ ਜਿਉਂ ਹੀ ਆਇਆ, ਪੱਕਣ ਤੇ ਖਰਬੂਜਾ ।
ਕੋਲੋਂ ਉਸ ਨੂੰ ਕੰਨਾਂ ਦੇ ਵਿਚ, ਆਖਣ ਲੱਗਾ ਦੂਜਾ ।
"ਏਸੇ ਰੰਗ ਵਿਚ ਰਹੁ ਭਰਾਵਾ, ਹੋਰ ਨਾ ਦੁੱਖ ਸਹੇੜੀਂ ।
ਰੰਗ ਵਟਾ ਕੇ ਕਰਨੀ ਪੈਂਦੀ, ਕੁਰਬਾਨੀ ਦੀ ਪੂਜਾ ।"
ਰਚਨਾ
ਕੋਲੋਂ ਉਸ ਨੂੰ ਕੰਨਾਂ ਦੇ ਵਿਚ, ਆਖਣ ਲੱਗਾ ਦੂਜਾ ।
"ਏਸੇ ਰੰਗ ਵਿਚ ਰਹੁ ਭਰਾਵਾ, ਹੋਰ ਨਾ ਦੁੱਖ ਸਹੇੜੀਂ ।
ਰੰਗ ਵਟਾ ਕੇ ਕਰਨੀ ਪੈਂਦੀ, ਕੁਰਬਾਨੀ ਦੀ ਪੂਜਾ ।"
ਰਚਨਾ
ਛੱਲ ਪਈ ਪਾਣੀ ਵਿਚ ਜਿਉਂ ਹੀ, ਕੁਦਰਤ ਦੇਸ ਵਸਾਇਆ ।
ਨਿੱਕਾ ਵੱਡਾ ਰੂਪ ਉਗਮਿਆ, ਬੁਲਬੁਲਿਆਂ ਰੰਗ ਲਾਇਆ ।
ਹਰ ਇਕ ਤਿੜਿਆ, ਹਰ ਇਕ ਫੁਲਿਆ, ਫਿਰ ਮੁੜ ਛੱਲ ਨ ਵੱਜੀ ।
ਪਲ ਵਿਚ ਥੇਹ ਉਹ ਦੇਸ ਹੋ ਗਿਆ, ਕੋਈ ਨਾ ਨਜ਼ਰੀ ਆਇਆ ।
ਉਹ ਤੇ ਮੈਂ
ਨਿੱਕਾ ਵੱਡਾ ਰੂਪ ਉਗਮਿਆ, ਬੁਲਬੁਲਿਆਂ ਰੰਗ ਲਾਇਆ ।
ਹਰ ਇਕ ਤਿੜਿਆ, ਹਰ ਇਕ ਫੁਲਿਆ, ਫਿਰ ਮੁੜ ਛੱਲ ਨ ਵੱਜੀ ।
ਪਲ ਵਿਚ ਥੇਹ ਉਹ ਦੇਸ ਹੋ ਗਿਆ, ਕੋਈ ਨਾ ਨਜ਼ਰੀ ਆਇਆ ।
ਉਹ ਤੇ ਮੈਂ
ਓਹ ਤੇ ਮੈਂ ਸਈਓ ! ਇਕ ਹੋਏ, ਦੂਈ ਦਿਲੋਂ ਮਿਟਾਈ ।
ਓਹ ਮੇਰੇ ਲੂੰ ਲੂੰ ਵਿਚ, ਰਚਿਆ, 'ਮੈਂ ਉਸ' ਵਿਚ ਸਮਾਈ ।
'ਰਾਂਝਣ' ਮੇਰਾ ਮੈਂ 'ਰਾਂਝਣ ਦੀ, ਛੁੱਟੇ 'ਖੇੜੇ' ਝੇੜੇ ।
ਉਸ ਦੀ ਹੋ ਮੈਂ ਆਪਾ ਭੁੱਲੀ, ਉਹ ਦਿੱਸੇ ਹਰ ਜਾਈ ।
ਨਾ ਫੁਲ ਐਡਾ
ਓਹ ਮੇਰੇ ਲੂੰ ਲੂੰ ਵਿਚ, ਰਚਿਆ, 'ਮੈਂ ਉਸ' ਵਿਚ ਸਮਾਈ ।
'ਰਾਂਝਣ' ਮੇਰਾ ਮੈਂ 'ਰਾਂਝਣ ਦੀ, ਛੁੱਟੇ 'ਖੇੜੇ' ਝੇੜੇ ।
ਉਸ ਦੀ ਹੋ ਮੈਂ ਆਪਾ ਭੁੱਲੀ, ਉਹ ਦਿੱਸੇ ਹਰ ਜਾਈ ।
ਨਾ ਫੁਲ ਐਡਾ
ਨਾ ਫੁਲ ਐਡਾ ਜੀਵੇਂ ਜੇ ਤੂੰ, ਚਾਰ 'ਛਿੱਲੜ' ਨੇ ਜੋੜੇ ।
ਛਾਤੀ ਤੇ ਧਰ ਲੈ ਜਾਵੇਂਗਾ, ਕੀ ਇਹ ਹਾਥੀ ਘੋੜੇ ?
ਖਾਲੀ ਹੱਥੀਂ ਵਾਹਣੇ ਪੈਰੀਂ, ਓਸ ਦੇਸ ਹੈ ਜਾਣਾ ।
ਜਿਥੋਂ ਜਾ ਕੇ ਰਾਜਾ ਰਾਣਾ, ਕੋਈ ਨਾ ਵਾਗਾਂ ਮੋੜੇ ।
ਭੁਲ ਭੁਲੱਈਆਂ
ਛਾਤੀ ਤੇ ਧਰ ਲੈ ਜਾਵੇਂਗਾ, ਕੀ ਇਹ ਹਾਥੀ ਘੋੜੇ ?
ਖਾਲੀ ਹੱਥੀਂ ਵਾਹਣੇ ਪੈਰੀਂ, ਓਸ ਦੇਸ ਹੈ ਜਾਣਾ ।
ਜਿਥੋਂ ਜਾ ਕੇ ਰਾਜਾ ਰਾਣਾ, ਕੋਈ ਨਾ ਵਾਗਾਂ ਮੋੜੇ ।
ਭੁਲ ਭੁਲੱਈਆਂ
ਠੇਡੇ ਖਾਂਦਾ ਮਨ ਕਲਪਾਂਦਾ, ਐਵੇਂ ਦਰ ਦਰ ਰੁਲਦਾ ।
ਭੁਲ ਭੁਲੱਈਆਂ ਦੁਨੀਆਂ ਅੰਦਰ, ਪਿਆ ਭਟਕਦਾ ਭੁਲਦਾ ।
ਜਿਸ ਨੂੰ ਲੋੜੇਂ ਉਹ ਨਾ ਲੱਭੇ, ਥਾਂ ਥਾਂ ਛਾਈਆਂ ਛਾਣੇ ।
ਉਹ ਨਹੀਂ ਦਿਸਣਾ ਦਿਲ ਦਾ ਜੰਦਰਾ, ਜਦ ਤੀਕਰ ਨਹੀਂ ਖੁਲ੍ਹਦਾ ।
ਮਜਨੂੰ ਬੂਟੇ
ਭੁਲ ਭੁਲੱਈਆਂ ਦੁਨੀਆਂ ਅੰਦਰ, ਪਿਆ ਭਟਕਦਾ ਭੁਲਦਾ ।
ਜਿਸ ਨੂੰ ਲੋੜੇਂ ਉਹ ਨਾ ਲੱਭੇ, ਥਾਂ ਥਾਂ ਛਾਈਆਂ ਛਾਣੇ ।
ਉਹ ਨਹੀਂ ਦਿਸਣਾ ਦਿਲ ਦਾ ਜੰਦਰਾ, ਜਦ ਤੀਕਰ ਨਹੀਂ ਖੁਲ੍ਹਦਾ ।
ਮਜਨੂੰ ਬੂਟੇ
ਸਾਰਾ ਸਾਲ ਸਿਕਦਿਆਂ ਸਿੱਕਾਂ, ਤਾਂਘਾਂ ਵਿਚ ਲੰਘਾਈਏ ।
ਲੈਲਾਂ-ਰੁਤ ਦੇ ਆਵਣ ਉੱਤੇ, ਹਸ ਹਸ ਗਿੱਧੇ ਪਾਈਏ ।
ਪਰ ਜਦ ਪਰੀ-ਬਹਾਰ ਪਰਤ ਪਏ, ਤੋੜ ਵਿਛੋੜਾ ਕਰ ਕੇ ।
'ਮਹਨੂੰ' ਬਣ ਕੇ ਥਾਂ ਖਲੋਤੇ, ਤੱਕਦੇ ਹੀ ਰਹਿ ਜਾਈਏ ।
ਵਿਛੜੀ
ਲੈਲਾਂ-ਰੁਤ ਦੇ ਆਵਣ ਉੱਤੇ, ਹਸ ਹਸ ਗਿੱਧੇ ਪਾਈਏ ।
ਪਰ ਜਦ ਪਰੀ-ਬਹਾਰ ਪਰਤ ਪਏ, ਤੋੜ ਵਿਛੋੜਾ ਕਰ ਕੇ ।
'ਮਹਨੂੰ' ਬਣ ਕੇ ਥਾਂ ਖਲੋਤੇ, ਤੱਕਦੇ ਹੀ ਰਹਿ ਜਾਈਏ ।
ਵਿਛੜੀ
'ਲੱਦ ਗਈਆਂ ਰੰਗ-ਰਲੀਆਂ ਖੁਸ਼ੀਆਂ, ਕਾਲੇ ਆਏ ਦਿਹਾੜੇ ।
ਯਾਦ ਕਿਸੇ ਦੀ ਧੂਹਾਂ ਪਾਵੇ, ਆਹਾਂ ਦੀ ਅੱਗ ਸਾੜੇ ।
ਕਾਲ ਕਸਾਈ ਨੇ ਨਹੀਂ ਸੁਣਿਆ, ਚੀਕ ਚਿਹਾੜਾ ਮੇਰਾ ।
ਨੈਣਾਂ ਦੇ ਹੜ੍ਹ ਵਿਚ ਸਭ ਰੁੜ੍ਹ ਗਏ, ਮਿਨਤਾਂ, ਤਰਲੇ, ਹਾੜ੍ਹੇ ।
ਸੁੱਚੇ-ਮੋਤੀ
ਯਾਦ ਕਿਸੇ ਦੀ ਧੂਹਾਂ ਪਾਵੇ, ਆਹਾਂ ਦੀ ਅੱਗ ਸਾੜੇ ।
ਕਾਲ ਕਸਾਈ ਨੇ ਨਹੀਂ ਸੁਣਿਆ, ਚੀਕ ਚਿਹਾੜਾ ਮੇਰਾ ।
ਨੈਣਾਂ ਦੇ ਹੜ੍ਹ ਵਿਚ ਸਭ ਰੁੜ੍ਹ ਗਏ, ਮਿਨਤਾਂ, ਤਰਲੇ, ਹਾੜ੍ਹੇ ।
ਸੁੱਚੇ-ਮੋਤੀ
ਹੰਝੂ ਨਹੀਂ ਇਹ ਮੋਤੀ ਸੁੱਚੇ,ਹੈਸਨ ਕਿਤੇ ਲੁਕਾਏ ।
ਆਖਾਂ ਭੇਟ ਉਨ੍ਹਾਂ ਦੀ ਕਰਸਾਂ, ਜਦੋਂ ਪੀਆ ਜੀ ਆਏ ।
ਐਪਰ ਸਾਰ ਤੁਸਾਂ ਨਹੀਂ ਲੀਤੀ, ਮੈਂ ਵਲ ਪਾਏ ਨ ਮੋੜੇ ।
ਅੱਖਾਂ ਡੱਬੀਆਂ ਵਿਚੋਂ ਡੁਲ੍ਹ ਗਏ, ਅੱਚਨਚੇਤ ਗਵਾਏ ।
ਆਖਾਂ ਭੇਟ ਉਨ੍ਹਾਂ ਦੀ ਕਰਸਾਂ, ਜਦੋਂ ਪੀਆ ਜੀ ਆਏ ।
ਐਪਰ ਸਾਰ ਤੁਸਾਂ ਨਹੀਂ ਲੀਤੀ, ਮੈਂ ਵਲ ਪਾਏ ਨ ਮੋੜੇ ।
ਅੱਖਾਂ ਡੱਬੀਆਂ ਵਿਚੋਂ ਡੁਲ੍ਹ ਗਏ, ਅੱਚਨਚੇਤ ਗਵਾਏ ।
No comments:
Post a Comment