ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਲੋਕ-ਗੀਤ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖ਼ਾਨਦਾਨ ਦੀ ਵਡਿਆਈ ਤੇ ਵਿਆਹ ਦੇ ਰੂਪ ਵਿੱਚ ਇਸ ਖ਼ਾਨਦਾਨ ਦੇ ਜਲੌ ਦਾ ਵਰਨਣ ਹੁੰਦਾ ਹੈ। ਮੁੰਡੇ ਨਾਲ ਉਸ ਦੇ ਮਾਪਿਆਂ ਤੇ ਸਾਕ-ਸੰਬੰਧਿਆਂ ਦੇ ਲੰਮੇ ਮੋਹ ਦਾ ਰਿਸ਼ਤਾ ਤੇ ਲੁਟਾਇਆ ਜਾਂਦਾ ਲਾਡ-ਪਿਆਰ ਦੱਸਿਆ ਹੁੰਦਾ ਹੈ ਅਤੇ ਉਸ ਦੇ ਭਵਿੱਖ ਬਾਰੇ ਸ਼ੁਭ-ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ।
ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ। ਉਸ ਦੇ ਜਨਮ ਤੇ ਸਾਰਿਆਂ ਵੱਲੋਂ ਕਿਵੇਂ ਖ਼ੁਸ਼ੀਆਂ ਮਨਾਈਆਂ ਗਈਆਂ, ਕਿਵੇਂ ਤੋਹਫ਼ੇ ਵੰਡੇ ਗਏ ਆਦਿ ਦਾ ਵਰਨਣ ਘੁੜੀਆਂ ਵਿੱਚ ਆਮ ਮਿਲਦਾ ਹੈ। ਮੁੰਡੇ ਦੇ ਪਰਿਵਾਰ ਦੀ ਆਰਥਿਕ ਖ਼ੁਸ਼ਹਾਲੀ ਅਤੇ ਉੱਚੇ ਸਮਾਜਿਕ ਰੁਤਬੇ ਦੀ ਵਡਿਆਈ ਵੀ ਕੀਤੀ ਜਾਂਦੀ ਹੈ। ਘੋੜੀ ਚੜ੍ਹਨ ਵੇਲੇ ਦੀ ਸ਼ਾਨ ਨੂੰ ਭਿੰਨ-ਭਿੰਨ ਤਰੀਕਿਆਂ ਨਾਲ ਬਿਆਨਿਆ ਹੁੰਦਾ ਹੈ। ਮੁੰਡੇ ਦੇ ਵਸਤਰ, ਉਸ ਦਾ ਸਿਹਰਾ, ਇੱਥੋਂ ਤੱਕ ਕਿ ਉਸ ਦੀ ਜੁੱਤੀ ਦੀ ਮਹਿਮਾ ਵੀ ਰੱਜ ਕੇ ਕੀਤੀ ਜਾਂਦੀ ਹੈ। ਉਸ ਦੇ ਸਹੁਰੇ ਘਰ ਨੂੰ ਵੀ ਉੱਚਾ ਦੱਸਿਆ ਜਾਂਦਾ ਹੈ। ਜਿਸ ਕਰਕੇ ਮੁੰਡਾ ਅਤੇ ਉਸ ਦੇ ਪਰਿਵਾਰ ਵਾਲੇ ਉਚੇਰੇ ਜਾਪਦੇ ਹਨ। ਵਿਆਹ ਕੇ ਲਿਆਂਦੀ ਜਾਣ ਵਾਲੀ ਕੁੜੀ ਦੀ ਸੁੰਦਰਤਾ ਤੇ ਉਸ ਦੇ ਗੁਣਾਂ ਦੀ ਵੀ ਤਾਰੀਫ਼ ਕੀਤੀ ਜਾਂਦੀ ਹੈ। ਘੋੜੀਆਂ ਵਿੱਚ ਹੋਰ ਨਿੱਕੇ-ਨਿੱਕੇ ਵੇਰਵੇ ਉਦਾਹਰਨ ਵਜੋਂ ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਆਦਿ ਦੇ ਵੇਰਵੇ ਹੁੰਦੇ ਹਨ। ਸੁਹਾਗ ਵਾਂਗ ਘੋੜੀਆਂ ਵਿੱਚ ਵੀ ਸਾਰੀਆਂ ਰਿਸ਼ਤੇਦਾਰੀਆਂ ਦੇ ਪ੍ਰਸੰਗ ਵਿੱਚ ਘੋੜੀ ਚੜ੍ਹਨ ਦੀ ਰਸਮ ਦਾ ਵਰਨਣ ਹੁੰਦਾ ਹੈ।
ਘੋੜੀਆਂ ਨੂੰ ਵੀ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਗਾਏ ਜਾਣ ਦੀ ਲੋੜ ਮੁਤਾਬਕ ਇਹਨਾਂ ਵਿੱਚੋਂ ਸ਼ਬਦਾਂ ਅਤੇ ਵਾਕੰਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਬਾਕੀ ਲੋਕ-ਗੀਤਾਂ ਵਾਂਗ ਘੋੜੀਆਂ ਵੀ ਹਰ ਖਿੱਤੇ ਦੀ ਆਪਣੀ ਬੋਲੀ ਵਿੱਚ ਹੁੰਦੀਆਂ ਹਨ।
ਸੁਹਾਗ ਵਾਂਗ ਘੋੜੀਆਂ ਵੀ ਭਾਗ ਅਤੇ ਬਣਤਰ ਪੱਖੋਂ ਸਰਲ ਹਨ। ਦੁਹਰਾ, ਪ੍ਰਕਿਰਤਿਕ ਛੋਹਾਂ, ਲੈਅ, ਰਵਾਨੀ ਆਦਿ ਘੋੜੀਆਂ ਦੇ ਹੋਰ ਲੱਛਣ ਹਨ।
ਹਰਿਆ ਨੀ ਮਾਲਣ
ਹਰਿਆ ਨੀ ਮਾਲਣ, ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ
ਸੋਈਓ ਦਿਹਾੜਾ ਭਾਗੀਂ ਭਰਿਆ।
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ
ਸੋਈਓ ਦਿਹਾੜਾ ਭਾਗੀਂ ਭਰਿਆ।
ਜੰਮਦਾ ਤਾਂ ਹਰਿਆ ਪੱਟ-ਲਪੇਟਿਆ,
ਕੁਛੜ ਦਿਓ ਨੀ ਏਨ੍ਹਾਂ ਮਾਈਆਂ।
ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,
ਕੁੱਛੜ ਦਿਓ ਸਕੀਆਂ ਭੈਣਾਂ।
ਕੁਛੜ ਦਿਓ ਨੀ ਏਨ੍ਹਾਂ ਮਾਈਆਂ।
ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,
ਕੁੱਛੜ ਦਿਓ ਸਕੀਆਂ ਭੈਣਾਂ।
ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,
ਕੀ ਕੁਝ ਮਿਲਿਆ ਸਕੀਆਂ ਭੈਣਾਂ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ।
ਕੀ ਕੁਝ ਮਿਲਿਆ ਸਕੀਆਂ ਭੈਣਾਂ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ।
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ,
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਹਰਿਆ ਨੀ ਮਾਲਣ, ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ-ਭਰਿਆ।
******
ਭਾਗੀਂ ਭਰਿਆ - ਕਿਸਮਤ ਵਾਲਾ; ਹਰਿਆ - ਇਹ ਵਿਆਹ ਵਾਲੇ ਮੁੰਡੇ ਲਈ ਵਰਤਿਆ ਸ਼ਬਦ ਹੈ; ਸ਼ਾਦੀ - ਵਿਆਹ; ਤੇਵਰ-ਤੁਹਫ਼ੇ ਵਜੋਂ ਦਿੱਤੇ ਤਿੰਨ ਕੱਪੜੇ; ਸਬਜ਼-ਹਰਾ; ਲਾਲ-ਲਾਡਲਾ ਪੁੱਤਰ।
ਹਰਿਆ ਤੇ ਭਾਗੀਂ-ਭਰਿਆ।
******
ਭਾਗੀਂ ਭਰਿਆ - ਕਿਸਮਤ ਵਾਲਾ; ਹਰਿਆ - ਇਹ ਵਿਆਹ ਵਾਲੇ ਮੁੰਡੇ ਲਈ ਵਰਤਿਆ ਸ਼ਬਦ ਹੈ; ਸ਼ਾਦੀ - ਵਿਆਹ; ਤੇਵਰ-ਤੁਹਫ਼ੇ ਵਜੋਂ ਦਿੱਤੇ ਤਿੰਨ ਕੱਪੜੇ; ਸਬਜ਼-ਹਰਾ; ਲਾਲ-ਲਾਡਲਾ ਪੁੱਤਰ।
ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ।
ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ।
ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ।
ਉਮਰਾਵਾਂ ਦੀ ਤੇਰੀ ਚਾਲ, ਵਿੱਚ ਸਰਦਾਰਾਂ ਦੇ ਤੇਰਾ ਬੈਠਣਾ।
ਉਮਰਾਵਾਂ ਦੀ ਤੇਰੀ ਚਾਲ, ਵਿੱਚ ਸਰਦਾਰਾਂ ਦੇ ਤੇਰਾ ਬੈਠਣਾ।
ਚੀਰਾਂ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ।
ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਕੈਂਠਾ ਤੇਰਾ ਵੇ ਮੱਲਾ ਸੋਹਣਾ, ਬਣਦਾ ਜੁਗਨੀਆਂ ਦੇ ਨਾਲ।
ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜਾਮਾ ਤੇਰਾ ਵੇ ਮੱਲਾ ਸੋਹਣਾ, ਬਣਦਾ ਤਣੀਆਂ ਦੇ ਨਾਲ।
ਤਣੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਤਣੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਜੁੱਤੀ ਤੇਰੀ ਵੇ ਮੱਲਾ ਸੋਹਣੀ, ਵਾਹਵਾ ਜੜੀ ਤਿੱਲੇ ਨਾਲ।
ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ।
ਪੁੱਤ ਸਰਦਾਰਾਂ ਦੇ ਅਖਵਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
******
ਉਮਰਾਵ-ਅਮੀਰ, ਸਰਦਾਰ; ਚੀਰ-ਵਸਤਰ; ਚੀਰਾ-ਸਿਰ ਤੇ ਬੰਨ੍ਹਿਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਵਸਤਰ, ਪੱਗ; ਸੁਰਜਣਾ- ਪੁੱਤਰ ਲਈ ਸੰਬੋਧਨ ਸ਼ਬਦ; ਛੈਲ-ਸੁੰਦਰ ਜਵਾਨ ਪੁਰਖ; ਜੁਗਨੀ-ਇੱਕ ਗਹਿਣਾ; ਜਾਮਾ-ਪਹਿਰਾਵਾ
ਪੁੱਤ ਸਰਦਾਰਾਂ ਦੇ ਅਖਵਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।
******
ਉਮਰਾਵ-ਅਮੀਰ, ਸਰਦਾਰ; ਚੀਰ-ਵਸਤਰ; ਚੀਰਾ-ਸਿਰ ਤੇ ਬੰਨ੍ਹਿਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਵਸਤਰ, ਪੱਗ; ਸੁਰਜਣਾ- ਪੁੱਤਰ ਲਈ ਸੰਬੋਧਨ ਸ਼ਬਦ; ਛੈਲ-ਸੁੰਦਰ ਜਵਾਨ ਪੁਰਖ; ਜੁਗਨੀ-ਇੱਕ ਗਹਿਣਾ; ਜਾਮਾ-ਪਹਿਰਾਵਾ
ਚੁਗ ਲਿਆਇਉ
"ਚੁਹ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਭੈਣੇ ਸਾਲੀਆਂ ਪੜ੍ਹਦੀਆਂ ਪੁਥੀਆਂ
ਮੇਰੀ ਨਾਰ ਪੜ੍ਹੇ ਦਰਬਾਰ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
******
ਦਰਬਾਰ-ਸ੍ਰੀ ਗੁਰੂ ਗ੍ਰੰਥ ਸਾਹਿਬ; ਸਿਹਰੇ- ਵਿਆਹ ਵਾਲੇ ਮੁੰਡੇ ਦੇ ਸਿਰ ਤੇ ਬੰਨ੍ਹਿਆ ਹੋਇਆ ਫੁੱਲਾਂ ਦਾ ਜਾਂ ਜਰੀ ਦਾ ਬਣਿਆ ਹੋਇਆ ਹਾਰ।
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਭੈਣੇ ਸਾਲੀਆਂ ਪੜ੍ਹਦੀਆਂ ਪੁਥੀਆਂ
ਮੇਰੀ ਨਾਰ ਪੜ੍ਹੇ ਦਰਬਾਰ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ, ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
"ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।"
******
ਦਰਬਾਰ-ਸ੍ਰੀ ਗੁਰੂ ਗ੍ਰੰਥ ਸਾਹਿਬ; ਸਿਹਰੇ- ਵਿਆਹ ਵਾਲੇ ਮੁੰਡੇ ਦੇ ਸਿਰ ਤੇ ਬੰਨ੍ਹਿਆ ਹੋਇਆ ਫੁੱਲਾਂ ਦਾ ਜਾਂ ਜਰੀ ਦਾ ਬਣਿਆ ਹੋਇਆ ਹਾਰ।
ਨਿੱਕੀ-ਨਿੱਕੀ ਬੂੰਦੀ
ਨਿੱਕੀ-ਨਿੱਕੀ ਬੂੰਦੀ
ਵੇ ਨਿੱਕਿਆ, ਮੀਂਹ ਵੇ ਵਰ੍ਹੇ,
ਵੇ ਨਿੱਕਿਆ, ਮਾਂ ਵੇ ਸੁਹਾਗਣ,
ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਮੀਂਹ ਵੇ ਵਰ੍ਹੇ,
ਵੇ ਨਿੱਕਿਆ, ਮਾਂ ਵੇ ਸੁਹਾਗਣ,
ਤੇਰੇ ਸ਼ਗਨ ਕਰੇ।
ਮਾਂ ਵੇ ਸੁਹਾਗਣ,
ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਦੰਮਾਂ ਦੀ ਬੋਰੀ,
ਤੇਰਾ ਬਾਬਾ ਫੜੇ।
ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਦੰਮਾਂ ਦੀ ਬੋਰੀ,
ਤੇਰਾ ਬਾਬਾ ਫੜੇ।
ਦੰਮਾਂ ਦੀ ਬੇਰੀ,
ਤੇਰਾ ਬਾਬਾ ਵੇ ਫੜੇ।
ਵੇ ਨਿੱਕਿਆ, ਹਾਥੀਆਂ ਸੰਗਲ,
ਤੇਰਾ ਬਾਪ ਫੜੇ।
ਤੇਰਾ ਬਾਬਾ ਵੇ ਫੜੇ।
ਵੇ ਨਿੱਕਿਆ, ਹਾਥੀਆਂ ਸੰਗਲ,
ਤੇਰਾ ਬਾਪ ਫੜੇ।
ਵੇ ਨਿੱਕਿਆ, ਹਾਥੀਆਂ ਸੰਗਲ
ਤੇਰਾ ਬਾਪ ਫੜੇ।
ਵੇ ਨਿੱਕਿਆ, ਨੀਲੀ ਵੇ ਘੋੜੀ,
ਮੇਰਾ ਨਿੱਕੜਾ ਚੜ੍ਹੇ।
ਤੇਰਾ ਬਾਪ ਫੜੇ।
ਵੇ ਨਿੱਕਿਆ, ਨੀਲੀ ਵੇ ਘੋੜੀ,
ਮੇਰਾ ਨਿੱਕੜਾ ਚੜ੍ਹੇ।
ਨੀਲੀ ਨੀਲੀ ਵੇ ਘੋੜੀ,
ਮੇਰਾ ਨਿੱਕੜਾ ਚੜ੍ਹੇ।
ਵੇ ਨਿੱਕਿਆ, ਭੈਣ ਸੁਹਾਗਣ
ਤੇਰੀ ਵਾਗ ਫੜੇ।
ਮੇਰਾ ਨਿੱਕੜਾ ਚੜ੍ਹੇ।
ਵੇ ਨਿੱਕਿਆ, ਭੈਣ ਸੁਹਾਗਣ
ਤੇਰੀ ਵਾਗ ਫੜੇ।
ਭੈਣ ਵੇ ਸੁਹਾਗਣ
ਤੇਰੀ ਵਾਗ ਫੜੇ
ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ
ਤੇਰੀ ਘੋੜੀ ਚਰੇ।
ਤੇਰੀ ਵਾਗ ਫੜੇ
ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ
ਤੇਰੀ ਘੋੜੀ ਚਰੇ।
ਪੀਲ਼ੀ ਪੀਲ਼ੀ ਦਾਲ
ਤੇਰੀ ਘੋੜੀ ਚਰੇ।
ਵੇ ਨਿੱਕਿਆ, ਭਾਬੀ ਵੇ ਸੁਹਾਗਣ
ਤੈਨੂੰ ਸੁਰਮਾ ਪਾਵੇ।
ਤੇਰੀ ਘੋੜੀ ਚਰੇ।
ਵੇ ਨਿੱਕਿਆ, ਭਾਬੀ ਵੇ ਸੁਹਾਗਣ
ਤੈਨੂੰ ਸੁਰਮਾ ਪਾਵੇ।
ਭਾਬੀ ਵੇ ਸੁਹਾਗਣ,
ਤੈਨੂੰ ਸੁਰਮਾ ਪਾਵੇ।
ਵੇ ਨਿੱਕਿਆ, ਰੱਤਾ ਰੱਤਾ ਡੋਲਾ
ਮਹਿਲੀਂ ਆ ਵੇ ਵੜੇ।
ਤੈਨੂੰ ਸੁਰਮਾ ਪਾਵੇ।
ਵੇ ਨਿੱਕਿਆ, ਰੱਤਾ ਰੱਤਾ ਡੋਲਾ
ਮਹਿਲੀਂ ਆ ਵੇ ਵੜੇ।
ਰੱਤਾ-ਰੱਤਾ ਡੋਲਾ।
ਮਹਿਲੀਂ ਆ ਵੇ ਵੜੇ।
ਵੇ ਨਿੱਕਿਆ, ਵੇ ਮਾਂ ਵੇ ਸੁਹਾਗਣ
ਪਾਣੀ ਵਾਰ ਪੀਵੇ।
******
ਦੰਮ-ਪੈਸੇ; ਰੱਤਾ-ਸੂਹਾ ਲਾਲ; ਵਾਗ-ਲਗਾਮ ਦੀ ਡੋਰ।
ਮਹਿਲੀਂ ਆ ਵੇ ਵੜੇ।
ਵੇ ਨਿੱਕਿਆ, ਵੇ ਮਾਂ ਵੇ ਸੁਹਾਗਣ
ਪਾਣੀ ਵਾਰ ਪੀਵੇ।
******
ਦੰਮ-ਪੈਸੇ; ਰੱਤਾ-ਸੂਹਾ ਲਾਲ; ਵਾਗ-ਲਗਾਮ ਦੀ ਡੋਰ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।
ਚਾਂਦੀ ਦੇ ਪੈਂਖੜ ਪਾਏ ਰਾਮਾ,
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।
ਚਾਂਦੀ ਦੇ ਪੈਂਖੜ ਪਾਏ ਰਾਮਾ,
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।
******
ਪੈਂਖੜ-ਘੋੜੀ ਦਿਆਂ ਪੈਰਾਂ ਵਿੱਚ ਪਾਉਣ ਵਾਲਾ ਗਹਿਣਾ; ਛਾਪਾਂ-ਉਂਗਲੀ ਵਿੱਚ ਪਾਉਣ ਵਾਲਾ ਇੱਕ ਗਹਿਣਾ।
ਚਾਂਦੀ ਦੇ ਪੈਂਖੜ ਪਾਏ ਰਾਮਾ,
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।
******
ਪੈਂਖੜ-ਘੋੜੀ ਦਿਆਂ ਪੈਰਾਂ ਵਿੱਚ ਪਾਉਣ ਵਾਲਾ ਗਹਿਣਾ; ਛਾਪਾਂ-ਉਂਗਲੀ ਵਿੱਚ ਪਾਉਣ ਵਾਲਾ ਇੱਕ ਗਹਿਣਾ।
No comments:
Post a Comment