ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਜਿਸ ਨੂੰ ਪੂਰਾ ਕਰਨ ਲਈ ਵਿਅਕਤੀ ਆਪਣੇ ਵਿੱਤ ਤੋਂ ਵੱਧ ਉਪਰਾਲੇ ਕਰਦਾ ਹੈ। ਕਈਆਂ ਦੇ ਸ਼ੌਕ ਵਿਅਕਤੀਗਤ ਹੁੰਦੇ ਹਨ ਪਰ ਕਈਆਂ ਦੇ ਸ਼ੌਕ ਨਿੱਜੀ ਹੁੰਦੇ ਹੋਏ ਵੀ ਸਮੂਹਿਕ ਹੋ ਨਿੱਬੜਦੇ ਹਨ। ਉਹ ਆਪਣੇ ਮਨ ਦੀ ਖ਼ੁਸ਼ੀ ਪੂਰੀ ਕਰਨ ਦੇ ਨਾਲ-ਨਾਲ ਅਚੇਤ ਜਾਂ ਸੁਚੇਤ ਆਪਣੇ ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਵਿਰਸੇ ਦੀ ਸੰਭਾਲ ਵੀ ਕਰ ਜਾਂਦੇ ਹਨ। ਅਜਿਹਾ ਹੀ ਇੱਕ ਸ਼ਖ਼ਸ ਹੈ ਗੁਰਮੀਤ ਸਿੰਘ ਮਲੋਆ, ਜੋ ਆਪਣੇ ਸ਼ੌਕ ਦੀ ਪੂਰਤੀ ਹਿੱਤ ਪੰਜਾਬੀ ਸੰਗੀਤ ਦਾ ਖ਼ਜ਼ਾਨਾ ਇਕੱਠਾ ਕਰ ਰਿਹਾ ਹੈ, ਜਿਸ ਨਾਲ ਅਚੇਤ ਹੀ ਉਸ ਵੱਲੋਂ ਸੰਗੀਤਕ ਵਿਰਸੇ ਦੀ ਸੰਭਾਲ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਪੁਰਾਣੇ ਦੀ ਥਾਂ ਨਵਾਂ ਲੈਂਦਾ ਰਹਿੰਦਾ ਹੈ। ਵਿਗਿਆਨਕ ਤਰੱਕੀ ਨਾਲ ਜਿੱਥੇ ਸਾਨੂੰ ਨਵੀਆਂ ਸੁੱਖ-ਸਹੂਲਤਾਂ ਮਿਲਦੀਆਂ ਹਨ, ੳੱੁਥੇ ਬਹੁਤ ਸਾਰੀਆਂ ਪੁਰਾਤਨ ਵਿਰਾਸਤੀ ਵਸਤਾਂ ਸਾਥੋਂ ਖੁਸ ਵੀ ਜਾਂਦੀਆਂ ਹਨ। ਸੈਂਕੜੇ ਸਾਲ ਪੁਰਾਣੀ ਸੰਗੀਤ ਦੀ ਪਰੰਪਰਾ ਜੋ ਸੀਨਾ-ਬ-ਸੀਨਾ ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹੀ ਹੈ, ਨੂੰ ਨੌਂ ਕੁ ਦਹਾਕੇ ਪਹਿਲਾਂ ਗ੍ਰਾਮੋਫੋਨ ਦੇ ਤਵਿਆਂ ਵਿੱਚ ਰਿਕਾਰਡ ਹੋ ਕੇ ਅਮਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸੰਗੀਤ ਦੇ ਤਵੇ ਰਿਕਾਰਡ ਹੋਏ। ਵੀਹਵੀਂ ਸਦੀ ਦੇ ਨੌਵੇਂ ਦਹਾਕੇ ਤਕ ਸੰਗੀਤ ਦੇ ਨਵੇਂ ਬਿਜਲਈ ਯੰਤਰਾਂ ਦੇ ਆਉਣ ਨਾਲ ਇਨ੍ਹਾਂ ਦਾ ਪ੍ਰਚਲਣ ਘਟ ਗਿਆ ਤੇ ਇਹ ਹੌਲੀ-ਹੌਲੀ ਲੋਪ ਹੋ ਗਏ। ਇਸ ਲੁਪਤ ਖ਼ਜ਼ਾਨੇ ਨੂੰ ਇਕੱਤਰ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਗੁਰਮੀਤ ਸਿੰਘ ਮਲੋਆ ਨੇ।
ਚੰਡੀਗੜ੍ਹ ਨੇੜਲੇ ਪਿੰਡ ਮਲੋਆ ਵਿਖੇ ਪਿਤਾ ਮਰਹੂਮ ਪ੍ਰੇਮ ਸਿੰਘ ਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਦੇ ਘਰ 15 ਮਾਰਚ, 1970 ਨੂੰ ਰਾਮਗੜ੍ਹੀਆ ਪਰਿਵਾਰ ਵਿੱਚ ਜਨਮੇ ਗੁਰਮੀਤ ਸਿੰਘ ਨੇ ਕੇਵਲ ਛੇਵੀਂ ਜਮਾਤ ਤਕ ਹੀ ਸਕੂਲੀ ਪੜ੍ਹਾਈ ਕੀਤੀ ਤੇ ਆਪਣੇ ਪਿਤਾ-ਪੁਰਖੀ ਕੰਮ ਵਿੱਚ ਪੈ ਗਿਆ। 1991-92 ਵਿੱਚ ਗੁਰਮੀਤ ਆਪਣੇ ਪਿਤਾ ਨਾਲ ਸਹਾਰਨਪੁਰ ਕੰਮ ਕਰਨ ਗਿਆ। ਉਸ ਘਰ ਵਿੱਚ ਤਵਿਆਂ ਵਾਲੀ ਮਸ਼ੀਨ ਸੀ। ਉਸ ਨੂੰ ਸੁਣ ਕੇ ਗੁਰਮੀਤ ਨੂੰ ਤਵੇ ਸੁਣਨ ਦਾ ਸ਼ੌਕ ਪੈ ਗਿਆ। ਉਹ ਉੱਥੋਂ ਪਿੰਡ ਵਾਪਸ ਆਉਣ ਸਮੇਂ ਇੱਕ ਮਸ਼ੀਨ ਤੇ ਕੁਝ ਤਵੇ ਖਰੀਦ ਲਿਆਇਆ। ਹੌਲੀ-ਹੌਲੀ ਉਸ ਦਾ ਇਹ ਸ਼ੌਕ ਵਧਦਾ ਗਿਆ ਤੇ ਜਨੂੰਨ ਦੀ ਹੱਦ ਤਕ ਪਹੁੰਚ ਗਿਆ। ਜਿੱਥੇ ਵੀ ਉਸ ਨੂੰ ਪੁਰਾਣੇ ਤਵਿਆਂ ਦਾ ਪਤਾ ਲੱਗਦਾ, ਉਹ ਪਹੁੰਚਦਾ ਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ। ਕਈ ਥਾਵਾਂ ਤੋਂ ਇਹ ਸਹਿਜੇ ਹੀ ਮਿਲ ਜਾਂਦੇ ਪਰ ਕਈ ਥਾਵਾਂ ਤੋਂ ਕਾਫ਼ੀ ਉਚੇਚ ਨਾਲ ਤੇ ਮਹਿੰਗੇ ਮਿਲਦੇ। ਪੁਰਾਣੀਆਂ ਗ੍ਰਾਮੋਫੋਨ ਮਸ਼ੀਨਾਂ ਤੋਂ ਲੈ ਕੇ ਬਿਜਲੀ ਨਾਲ ਚੱਲਣ ਵਾਲੀਆਂ ਕਈ ਮਸ਼ੀਨਾਂ ਵੀ ਉਸ ਨੇ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਕੀਤੀਆਂ।
ਹੁਣ ਉਸ ਦੇ ਭੰਡਾਰ ਵਿੱਚ ਅਨੇਕਾਂ ਪੱਥਰ (ਲਾਖ) ਦੇ ਤਵਿਆਂ ਦੇ ਨਾਲ- ਨਾਲ ਪਲਾਸਟਿਕ (ਫਾਈਬਰ) ਦੇ ਏ.ਪੀ., ਐਲ.ਪੀ. ਤਵੇ ਹਨ। ਇਨ੍ਹਾਂ ਵਿੱਚ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ.ਐਮ.ਵੀ. ਤੋਂ ਇਲਾਵਾ ਕੋਲੰਬੀਆ, ਰੀਗਲ, ਯੰਗ ਇੰਡੀਆ, ਦੀ ਟਵਿਨ, ਹਿੰਦੁਸਤਾਨ ਰਿਕਾਰਡਜ਼, ਕੋਹਿਨੂਰ ਰਿਕਾਰਡਜ਼, ਪਾਲੀਡੋਰ, ਜੀਨੋਫੋਨ ਆਦਿ ਕੰਪਨੀਆਂ ਦੇ ਤਵੇ ਸ਼ਾਮਲ ਹਨ। ਇਹ ਤਵੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਲੈ ਕੇ ਦੇਸ਼ ਵੰਡ ਤਕ ਸਾਂਝੇ ਪੰਜਾਬ ਦੇ ਗਾਇਕਾਂ ਦੀ ਗਾਇਕੀ ਦੇ ਰਿਕਾਰਡ ਹਨ, ਜਿਨ੍ਹਾਂ ਵਿੱਚ ਲੋਕ ਢਾਡੀ, ਤੂੰਬੇ ਅਲਗੋਜ਼ੇ ਵਾਲੇ ਗਵੰਤਰੀ, ਕੱਵਾਲ ਤੇ ਦੂਜੇ ਗਾਇਕ ਸ਼ਾਮਲ ਹਨ। ਲੋਕ ਢਾਡੀਆਂ ਵਿੱਚ ਦੀਦਾਰ ਸਿੰਘ ਰਟੈਂਡਾ, ਨਿਰੰਜਣ ਸਿੰਘ, ਅਮਰ ਸਿੰਘ ਸ਼ੌਂਕੀ, ਭੂਰਾ ਸਿੰਘ, ਨਾਜ਼ਰ ਸਿੰਘ, ਮੋਹਣ ਸਿੰਘ, ਪਾਲ ਸੰਘ ਪੰਛੀ, ਦਿਲਾਵਰ ਸਿੰਘ, ਗੰਗਾ ਸਿੰਘ ਦੀ ਢੇਰਾਂ ਰਿਕਾਰਡਿੰਗ ਹੈ। ਤੂੰਬੇ ਅਲਗੋਜ਼ੇ ਵਾਲੇ ਗਾਇਕਾਂ ਸਦੀਕ ਮੁਹੰਮਦ, ਫ਼ਜ਼ਲ ਮੁਹੰਮਦ, ਨਵਾਬ ਘੁਮਾਰ, ਮੁਹੰਮਦ ਆਲਮ ਲੁਹਾਰ ਦੇ ਤਵੇ ਹਨ। ਦੂਜੇ ਗਾਇਕਾਂ ਵਿੱਚ ਮਿਸ ਦੁਲਾਰੀ, ਮਿਸ ਬਾਲੀ, ਤਮਾਚਾ ਜਾਨ, ਰੂਪ ਕੁਮਾਰੀ, ਨਸੀਮ ਬਾਨੋ ਆਦਿ ਅਣਗਿਣਤ ਕਲਾਕਾਰ ਸ਼ਾਮਲ ਹਨ। ਇਨ੍ਹਾਂ ਵਿੱਚ ਉਹ ਤਵੇ ਸ਼ਾਮਲ ਹਨ ਜੋ ਬਹੁਤ ਘੱਟ ਮਿਲਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਹੋਈ ਰਿਕਾਰਡਿੰਗ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਮਹਿੰਦਰ ਕੌਰ, ਜਗਜੀਤ ਕੌਰ, ਯਮਲਾ ਜੱਟ, ਸ਼ਾਦੀ ਬਖਸ਼ੀ, ਚਾਂਦੀ ਰਾਮ ਸ਼ਾਂਤੀ ਦੇਵੀ, ਹਰਚਰਨ ਗਰੇਵਾਲ, ਹਜ਼ਾਰਾ ਸਿੰਘ ਰਮਤਾ, ਦਲੀਪ ਸਿੰਘ ਦੀਪ, ਜਗਤ ਸਿੰਘ ਜੱਗਾ, ਕਰਮਜੀਤ ਧੂਰੀ, ਮੁਹੰਮਦ ਸਦੀਕ, ਨਰਿੰਦਰ ਬੀਬਾ, ਸਵਰਨ ਲਤਾ, ਮੋਹਣੀ ਨਰੂਲਾ ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਦੇ ਤਵੇ ਗੁਰਮੀਤ ਸਿੰਘ ਕੋਲ ਮੌਜੂਦ ਹਨ।
ਦਿਹਾੜੀ-ਦੱਪਾ ਕਰਦਾ ਹੋਇਆ ਉਹ ਬੜੀ ਲਗਨ ਨਾਲ ਆਪਣੇ ਕੰਮ ਵਿੱਚ ਜੁਟਿਆ ਹੋਇਆ ਹੈ। ਪੁਰਾਣੇ ਸੰਗੀਤ ਦੇ ਸ਼ੌਕੀਨ ਤੇ ਚਾਹਵਾਨ ਬੰਦੇ ਉਸ ਕੋਲ ਅਕਸਰ ਆਉਂਦੇ ਰਹਿੰਦੇ ਹਨ। ਉਹ ਹਰੇਕ ਨੂੰ ਖਿੜੇ ਮੱਥੇ ਮਿਲਦਾ ਹੈ ਤੇ ਹਰੇਕ ਦੀ ਫਰਮਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਰ-ਦੁਰਾਡੇ ਬੈਠੇ ਤੇ ਵਿਦੇਸ਼ੀਂ ਵਸਦੇ ਬਹੁਤ ਸਾਰੇ ਪੰਜਾਬੀ ਉਸ ਤੋਂ ਮੋਬਾਈਲ 98151-21475 ‘ਤੇ ਵੀ ਗੀਤ ਸੁਣ ਕੇ ਆਪਣਾ ਝੱਸ ਪੂਰਾ ਕਰ ਲੈਂਦੇ ਹਨ। ਪਰਮਾਤਮਾ ਉਸ ਨੂੰ ਤੰਦਰੁਸਤੀ ਬਖ਼ਸ਼ੇ ਤਾਂ ਕਿ ਉਹ ਆਪਣੇ ਸੰਗੀਤਕ ਭੰਡਾਰ ਨੂੰ ਪ੍ਰਫੁਲਤ ਕਰਦਾ ਰਹੇ।

-ਹਰਦਿਆਲ ਥੂਹੀ
No comments:
Post a Comment