ਪੰਜਾਬੀ ਸੱਭਿਆਚਾਰ ਵਿੱਚ ਪਹਿਰਾਵੇ ਤੇ ਹਾਰ ਸ਼ਿੰਗਾਰ ਦੇ ਵੱਖਰੇ ਪਛਾਣ ਚਿੰਨ੍ਹ ਹਨ। ਸੁੰਦਰ ਦਿਸਣ ਦੀ ਚਾਹਤ ਮਨੁੱਖ ਮਾਤਰ ਵਿੱਚ ਆਦਿ ਕਾਲੀਨ ਹੈ। ਪੰਜਾਬੀਆਂ ਵਿੱਚ ਵੀ ਇਸ ਦੀ ਚਾਹਨਾ ਵਿਸ਼ੇਸ਼ ਤੌਰ ’ਤੇ ਨਜ਼ਰ ਆਉਂਦੀ ਹੈ। ਕੁਦਰਤ ਦੀ ਬਖ਼ਸ਼ੀ ਸੁੰਦਰਤਾ ਨਾਲ ਮਨੁੱਖ ਨੂੰ ਜਿਵੇਂ ਰੱਜ ਨਹੀਂ ਆਉਂਦਾ ਤੇ ਉਹ ਹੋਰ ਵਧੇਰੇ ਆਕਰਸ਼ਕ ਬਣਨ ਲਈ ਖ਼ੂਬਸੂਰਤ ਪਹਿਰਾਵੇ, ਗਹਿਣੇ ਤੇ ਹਾਰ ਸ਼ਿੰਗਾਰ ਦੇ ਕਈ ਸਾਧਨ ਵਰਤਦਾ ਹੈ। ਔਰਤ ਨੂੰ ਤਾਂ ਆਪਣੇ ਹੁਸਨ ਨੂੰ ਸਾਣ ’ਤੇ ਚਾੜ੍ਹ ਕੇ ਹੀ ਤਸੱਲੀ ਹੁੰਦੀ ਹੈ। ਰੰਗਦਾਰ ਰਿਬਨ, ਰੰਗਲੇ ਪਰਾਂਦੇ, ਸੱਕ ਦੀ ਦਾਤਣ, ਮਹਿੰਦੀ, ਸੁਰਮਾ-ਕੱਜਲ, ਸੁਰਖ਼ੀ, ਨਹੁੰ ਪਾਲਿਸ਼, ਪਾਊਡਰ, ਕਰੀਮਾਂ ਤੇ ਖ਼ੁਸ਼ਬੂਦਾਰ ਤੇਲਾਂ-ਇੱਤਰਾਂ ਰਾਹੀਂ ਉਹ ਆਪਣੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ। ਹਾਰ-ਸ਼ਿੰਗਾਰ ਲਈ ਵਰਤੀਦੀਆਂ ਇਨ੍ਹਾਂ ਸ਼ੇੈਵਾਂ ਵਿੱਚ ਸੁਰਮੇ ਦੀ ਹਮੇਸ਼ਾਂ ਸਰਦਾਰੀ ਰਹੀ ਹੈ।
ਲੰਘੇ ਸਮਿਆਂ ਵਿੱਚ ਸੁਆਣੀਆਂ ਘਰਾਂ ਵਿੱਚ ਹੀ ਸੁਰਮਾ ਬਣਾਉਂਦੀਆਂ। ਹੱਟੀਆਂ ਤੋਂ ਸੁਰਮਾ ਤੋਲਿਆਂ ਦੇ ਹਿਸਾਬ ਮੋਟਾ ਢੇਲਿਆਂ ਦੇ ਰੂਪ ਵਿੱਚ ਮਿਲਦਾ। ਇਸ ਨੂੰ ਕੋਰੇ ਭਾਂਡੇ ਵਿੱਚ ਰਾਤ ਨੂੰ ਭਿਉਂ ਕੇ ਰੱਖਿਆ ਜਾਂਦਾ ਤੇ ਸਵੇਰੇ ਪਾਣੀ ਵਿੱਚੋਂ ਕੱਢ ਕੇ ਦੋ ਕੁ ਦਿਨ ਸੁਕਾਇਆ ਜਾਂਦਾ। ਇਸ ਨਾਲ ਮੁਸ਼ਕਪੂਰ ਦੀ ਟਿੱਕੀ ਤੇ ਹਰੀ ਇਲੈਚੀ ਦੇ ਦਾਣੇ ਪਾ ਕੇ ਪੱਥਰ ਦੇ ਖੁਰਲ ਵਿੱਚ ਵੱਟੇ ਨਾਲ ਪੀਸਿਆ ਜਾਂਦਾ। ਕਈ ਇਸ ਵਿੱਚ ਕੌੜ ਤੁੰਮਾ ਜਾਂ ਕਾਲੀ ਮਿਰਚ ਦੇ ਇੱਕ-ਦੋ ਦਾਣੇ ਵੀ ਪਾਉਂਦੇ ਤਾਂ ਜੋ ਜ਼ਰਾ ਤਿੱਖਾ ਕਰਾਰਾ ਹੋ ਜਾਏ। ਇਸ ਨੂੰ ਪੀਸਣ ਲਈ ਦਸ-ਪੰਦਰਾਂ ਦਿਨ ਲੱਗ ਜਾਂਦੇ। ਸੁਆਣੀਆਂ ਘਰੇਲੂ ਰੁਝੇਵਿਆਂ ਤੋਂ ਫ਼ਾਰਗ਼ ਹੋ ਕੇ ਕੁਝ ਸਮੇਂ ਲਈ ਸਿੱਲਵੱਟੇ ਨਾਲ ਇਸ ਨੂੰ ਪੀਸਦੀਆਂ ਤੇ ਫਿਰ ਢੱਕ ਕੇ ਰੱਖ ਦਿੰਦੀਆਂ। ਉਹ ਵਿਚਦੀ ਕਈ ਵਾਰ ਅੱਖਾਂ ਵਿੱਚ ਪਾ ਕੇ ਵੇਖਦੀਆਂ ਮਤੇ ਇਸ ਵਿੱਚ ਰੜਕਣ ਵਾਲੇ ਕਣ ਨਾ ਬਚੇ ਹੋਣ। ਸੁਰਮਾ ਪੀਸਣ ਵਾਲੇ ਖ਼ਰਲ ਪਿੰਡ ਵਿੱਚ ਇੱਕ ਅੱਧ ਘਰ ਵਿੱਚ ਹੀ ਹੁੰਦੇ, ਜਿੱਥੇ ਸਾਰਾ ਪਿੰਡ ਇਸ ਨੂੰ ਵਰਤਦਾ। ਪੀਸਿਆ ਸੁਰਮਾ ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਨੂੰ ਵੀ ਦਿੱਤਾ ਜਾਂਦਾ। ਰੋਜ਼ਾਨਾ ਵਰਤੋਂ ਵਿਹਾਰ ਲਈ ਥੋੜ੍ਹਾ ਕੁ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਬਾਕੀ ਅਗਾਂਹ ਵਰਤਣ ਲਈ ਸਾਂਭ ਲਿਆ ਜਾਂਦਾ। ਜਦੋਂ ਤਕ ਪੀਸਿਆ ਪਿਸਾਇਆ ਸੁਰਮਾ ਬਾਜ਼ਾਰਾਂ ਵਿੱਚ ਨਾ ਮਿਲਣ ਲੱਗ ਪਿਆ, ਸੁਰਮਾ ਘਰੇਲੂ ਪੱਧਰ ’ਤੇ ਬਣਾਉਣ ਦਾ ਇਹੀ ਸਿਲਸਿਲਾ ਚਲਦਾ ਰਿਹਾ।
ਸੁਰਮਾ ਪਾਉਣ ਦੀ ਸ਼ੁਰੂਆਤ ਬੱਚੇ ਦੇ ਜਨਮ ਤੋਂ ਦਸ ਪੰਦਰਾਂ ਦਿਨਾਂ ਬਾਅਦ ਹੀ ਹੋ ਜਾਂਦੀ। ਦਾਦੀਆਂ-ਨਾਨੀਆਂ ਬੱਚੇ ਦੀ ਅੱਖ ਵਿੱਚ ਸੁਰਮਾ ਪਾਉਂਦੀਆਂ ਤਾਂ ਜੋ ਅੱਖਾਂ ਮੋਟੀਆਂ ਦਿੱਸਣ। ਲੱਕੜ ਦੇ ਬਣੇ ਸੁਰਮਚੂ ਜਾਂ ਸਿਲਾਈ ਇਸ ਲਈ ਇਸਤੇਮਾਲ ਕੀਤੀ ਜਾਂਦੀ। ਕਈ ਵਾਰ ਬੱਚੇ ਦੇ ਭਰਵੱਟੇ ’ਤੇ ਵੀ ਬਾਰੀਕ ਲਕੀਰ ਖਿੱਚੀ ਜਾਂਦੀ ਤਾਂ ਜੋ ਉਹ ਸੋਹਣਾ ਲੱਗੇ। ਨਜ਼ਰ ਤੋਂ ਬਚਾਉਣ ਲਈ ਸੁਰਮੇ ਦਾ ਟਿੱਕਾ ਮੱਥੇ ਜਾਂ ਗਲ੍ਹ ’ਤੇ ਵੀ ਲਾ ਦਿੱਤਾ ਜਾਂਦਾ।
ਸੁਰਮਾ ਧਾਰੀਆਂ ਬੰਨ੍ਹ ਕੇ, ਪੂਛਾਂ ਬਣਾ ਕੇ ਜਾਂ ਪੂਛਾਂ ਨੂੰ ਕੁੰਢੀਆਂ ਕਰਕੇ ਪਾਉਣ ਦੇ ਅੰਦਾਜ਼ ਪ੍ਰਚਲਤ ਹਨ। ਸੁਰਮਾ ਪਾ ਕੇ ਫੱਬੀ ਗੋਰੀ ਦਾ ਹੁਸਨ ਲੋਕ ਗੀਤਾਂ ਨੇ ਖ਼ੂਬਸੂਰਤੀ ਨਾਲ ਸਾਂਭਿਆ ਹੈ। ਸੁਰਮੇ ਦੀ ਵਰਤੋਂ ਵੱਲ ਰੁਚਿਤ ਹੋਣ ਦਾ ਮਤਲਬ ਕੁੜੀ ਦੇ ਮੁਟਿਆਰ ਹੋਣ ਵੱਲ ਸੰਕੇਤ ਕਰਦਾ ਹੈ:
ਸੁਰਮੇ ਦੀ ਦੱਸਦੀ ਧਾਰ ਕੁੜੇ
ਤੂੰ ਹੋ ਗਈ ਏਂ ਮੁਟਿਆਰ ਕੁੜੇ
ਅਜਿਹੇ ਸਮੇਂ ਜੇ ਮੁਟਿਆਰ ਦੀ ਨਜ਼ਰ ਕਿਸੇ ਗੱਭਰੂ ਨਾਲ ਲੜ ਜਾਂਦੀ ਹੈ ਤਾਂ ਸਾਰਾ ਕਸੂਰ ਸੁਰਮੇ ’ਤੇ ਆ ਜਾਂਦਾ ਹੈ:
ਸੁਰਮੇ ਨੇ ਪੱਟ ਸੁੱਟਿਆ
ਗੱਭਰੂ ਛੈਲ ਛਬੀਲਾ
ਸੁਰਮਾ ਪੰਜ ਰੱਤੀਆਂ
ਪਾ ਕੇ ਮੋੜ ’ਤੇ ਖੜ੍ਹ ਗਈ
ਸਖ਼ੀਆਂ-ਸਹੇਲੀਆਂ ਅਜਿਹੇ ਮੌਕੇ ਟਕੋਰ ਲਾਉਣੋਂ ਨਾ ਰੁਕਦੀਆਂ:
ਮੁੰਡਾ ਮੋਹ ਲਿਆ ਨੀਂ
ਦੋ ਸੁਰਮੈਨੀ ਅੱਖੀਆਂ ਨੇ
ਸੁਰਮਾ ਪਾਉਣ ਤੇ ਮਟਕਾਉਣ ਨਾਲ ਜੁੜੇ ਸੰਭਾਵੀ ‘ਖਤਰਿਆਂ’ ਨੂੰ ਭਾਂਪਦੇ ਘਰ ਦੇ ਸਿਆਣੇ ਜੁਆਨ ਧੀਆਂ ਨੂੰ ਸੁਰਮਾ ਪਾਉਣ ਤੋਂ ਵਰਜਦੇ:
ਧਾਰੀ ਬੰਨ੍ਹ ਸੁਰਮਾ ਨਾ ਪਾਈਏ
ਧੀਏ ਘਰ ਮਾਪਿਆਂ ਦੇ
ਬਾਵਜੂਦ ਇਨ੍ਹਾਂ ਤਾੜਨਾਵਾਂ ਦੇ ਸੁਰਮੇ ਦਾ ਮੋਹ ਮੁਟਿਆਰ ਤੋਂ ਤਿਆਗਿਆ ਨਾ ਜਾਂਦਾ। ਇਸ ਗੱਲੋਂ ਝਿੜਕਾਂ ਵੀ ਪੈਂਦੀਆਂ ਤੇ ਉਨ੍ਹਾਂ ਨੂੰ ਵੱਡਿਆਂ ਦੇ ਰੋਹ ਦਾ ਸ਼ਿਕਾਰ ਵੀ ਹੋਣਾ ਪੈਂਦਾ:
ਖਿੜਕੀ ਉਹਲੇ ਮੈਂ ਸੁਰਮਾ ਪਾਇਆ
ਉੱਤੋਂ ਆ ਗਿਆ ਤਾਇਆ
ਰੋ ਰੋ ਕੱਢ ਸੁੱਟਿਆ
ਕਿਹੜੇ ਸ਼ੌਕ ਨੂੰ ਪਾਇਆ
ਅੱਲੜ੍ਹ ਮੁਟਿਆਰਾਂ ਤਾਂ ਇੱਕ ਪਾਸੇ ਅੱਧਖੜ ਤੇ ਬਜ਼ੁਰਗ ਔਰਤਾਂ ਵੀ ਕਿਸੇ ਗੱਲੋਂ ਘੱਟ ਨਾ ਹੁੰਦੀਆਂ। ਸੁੰਦਰਤਾ ਵਧਾਉਣ, ਉਮਰ ਲੁਕਾਉਣ ਜਾਂ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਆਕਰਸ਼ਕ ਬਣੇ ਰਹਿਣ ਦੀ ਚਾਹਤ ਵਿੱਚ ਸੁਰਮੇ ਦਾ ਆਸਰਾ ਲੈਂਦੀਆਂ। ਘਰ ਵਿੱਚ ਨੂੰਹਾਂ ਸੱਜਦੀਆਂ ਫੱਬਦੀਆਂ ਤਾਂ ਸੱਸਾਂ ਦਾ ਸ਼ੌਕ ਵੀ ਜਾਗਦਾ। ਨੂੰਹਾਂ ਇਸ ਵਰਤਾਰੇ ਨੂੰ ਜ਼ਰਾ ਵਿਅੰਗਮਈ ਅੰਦਾਜ਼ ਵਿੱਚ ਪੇਸ਼ ਕਰਦੀਆਂ:
ਸੁਰਮਾ ਵਿਕਣੇ ਆਇਆ
ਇੱਕ ਲੱਪ ਸੁਰਮੇ ਦੀ
ਹੋਰਾਂ ਜੁਖਾਇਆ ਤੋਲਾ ਮਾਸਾ
ਸੱਸ ਨੇ ਖੇਸ ਵਿਛਾਇਆ
ਸੁਰਮਾ ਪਾਉਣਾ ਇੱਕ ਕਿਰਿਆ ਹੈ ਤੇ ਮਟਕਾਉਣਾ ਕਲਾ:
ਸੁਰਮਾ ਤਾਂ ਪਾਈਏ
ਜੇ ਮਟਕਾਉਣਾ ਆਵੇ
ਸੁਰਮਾ ਤਾਂ ਹਰ ਕੋਈ ਪਾਵੇ
ਪਰ ਮਟਕਾਵੇ ਕੋਈ ਕੋਈ
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਸੁਰਮੇ ਨੇ ਮੱਤ ਮਾਰ ਲਈ
ਨੀਲੀਆਂ ਬਿੱਲੀਆਂ ਅੱਖਾਂ ਨੂੰ ਸੁਰਮਾ ਜਚਦਾ ਨਹੀਂ, ਉਹ ਅੱਖਾਂ ਸੁਰਮੇ ਨੂੰ ਤਰਸਦੀਆਂ। ਕਈ ਮੁਟਿਆਰਾਂ ਦੀਆਂ ਅੱਖਾਂ ਪਹਿਲਾਂ ਈ ਏਨੀਆਂ ਮੋਟੀਆਂ ਹੁੰਦੀਆਂ ਕਿ ਉਨ੍ਹਾਂ ਲਈ ਸੁਰਮੇ ਦੀ ਲੋੜ ਹੀ ਨਾ ਹੁੰਦੀ।
ਵਿਆਂਹਦੜ ਮੁੰਡਾ ਜਦ ਘੋੜੀ ਚੜ੍ਹਦਾ ਤਾਂ ਉਸ ਦੀ ਸੁੰਦਰਤਾ ਵਧਾਉਣ ਲਈ ਉਹਦੀਆਂ ਅੱਖਾਂ ਵਿੱਚ ਭਾਬੀਆਂ ਸੁਰਮਾ ਪਾਉਂਦੀਆਂ। ਇਸ ਮੰਜ਼ਰ ਨੂੰ ਸਾਡੇ ਲੋਕ ਗੀਤ ਇਉਂ ਸਾਂਭਦੇ ਹਨ:
ਕਿਨ ਪਾਈਆਂ ਤੈਨੂੰ ਸੁਰਮਾ ਸਲਾਈਆਂ
ਭਾਬੋ ਪਾਈਆਂ ਮੈਨੂੰ ਸੁਰਮ ਸਲਾਈਆਂ
ਸੁਰਮਾ ਪਾ ਕੇ ਭਾਬੀ ਘੋੜੀ ਰੋਕਦੀ ਹੈ ਤਾਂ ਜੋ ਮੂੰਹ ਮੰਗਿਆ ਲਾਗ ਲੈ ਸਕੇ:
ਅੱਗਿਓਂ ਭਾਬੋ ਨੇ ਰੋਕਿਆ
ਵੇ ਦੇ ਜਾ ਦਿਓਰਾ ਸੁਰਮਾ ਪਵਾਈ
ਜੋ ਕੁਝ ਮੰਗਣਾ ਮੰਗ ਲੈ ਭਾਬੋ
ਬਹੁਤੀ ਦੇਰ ਨਾ ਲਾਈਂ
ਤਿੰਨੇ ਕੱਪੜੇ ਰੇਸ਼ਮੀ
ਤੇ ਰਾਣੀ ਹਾਰ ਲਿਆਈਂ
ਦਿਓਰ-ਭਾਬੀ ਦੇ ਮੋਹਵੰਤੇ ਰਿਸ਼ਤੇ ਨੂੰ ਸੁਰਮੇ ਦੀ ਧਾਰੀ ਨਾਲ ਤੁਲਨਾਇਆ ਗਿਆ ਹੈ:
ਮੇਰਾ ਦਿਓਰ ਸੁਰਮੇ ਦੀ ਧਾਰੀ
ਅੱਖੀਆਂ ’ਚ ਪਾ ਕੇ ਰੱਖਦੀ।

No comments:
Post a Comment