ਪੰਜਾਬੀ ਸੱਭਿਆਚਾਰ ਅੰਦਰ ਜਦੋਂ ਇੱਕ ਨੌਜਵਾਨ ਤੇ ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਨ੍ਹਾਂ ਘਰ ਪੈਦਾ ਹੋਈ ਸੰਤਾਨ ਨਾਨਕਿਆਂ-ਦਾਦਕਿਆਂ ਵਾਲੀ ਹੋ ਜਾਂਦੀ ਹੈ। ਸਾਡੇ ਸੱਭਿਆਚਾਰ ਵਿੱਚ ਨਾਨਕੇ ਘਰ ਦੀ ਬਹੁਤ ਮਹੱਤਤਾ ਹੈ। ਨਾਨਕੇ ਘਰ ਦੀ ਵਿਸ਼ੇਸਤਾ ਦਾ ਆਗ਼ਾਜ ਦੂਜੇ ਘਰ ਤੋਰੀ ਧੀ ਦੇ ਬੱਚਿਆਂ ਤੋਂ ਹੁੰਦਾ ਹੈ। ਬੱਚਿਆਂ ਦੇ ਜਨਮ ਤੋਂ ਹੀ ਵੱਖ-ਵੱਖ ਰਿਸ਼ਤਿਆਂ ਦੀ ਉਤਪਤੀ ਹੁੰਦੀ ਹੈ। ਰਿਸ਼ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਖ਼ੂਨ ਦੇ ਰਿਸ਼ਤੇ ਅਤੇ ਮਨੁੱਖ ਦੁਆਰਾ ਸਿਰਜੇ ਰਿਸ਼ਤੇ। ਖ਼ੂਨ ਦੇ ਰਿਸ਼ਤਿਆਂ ਦਾ ਆਧਾਰ ਨਾਨਕੇ ਅਤੇ ਦਾਦਕੇ ਹਨ। ਇੱਥੇ ਅਸੀਂ ਕੇਵਲ ਨਾਨਕੇ ਘਰ ਦੀ ਮਨੁੱਖੀ ਜੀਵਨ ਵਿੱਚ ਨਿਭਾਈ ਜਾਂਦੀ ਭੂਮਿਕਾ ’ਤੇ ਕੇਂਦਰਤ ਹਾਂ। ਨਾਨਕੇ ਘਰ ਦਾ ਸਥਾਨ/ਫ਼ਰਜ/ਅਧਿਕਾਰ ਵੀ ਦਾਦਕਿਆਂ ਨਾਲੋਂ ਕੁਝ ਵਖਰੇਵੇਂ ਭਰਿਆ ਹੈ। ਨਾਨਕੇ ਘਰ ਦੀ ਜ਼ਿੰਮੇਵਾਰੀ ਦਾਦਕੇ ਪਰਿਵਾਰ ਤੋਂ ਪਹਿਲਾਂ ਆਰੰਭ ਹੁੰਦੀ ਹੈ। ਪੰਜਾਬ ਦੀ ਹਰ ਔਰਤ ਜ਼ਿਆਦਾਤਰ ਆਪਣੇ ਪਹਿਲੇ ਬੱਚੇ ਨੂੰ ਪੇਕੇ ਘਰ ਹੀ ਜਨਮ ਦਿੰਦੀ ਹੈ। ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਮਾਮੀ ਵੱਲੋਂ ਸੋਹਲੜ੍ਹਾ ਗਾਇਆ ਜਾਂਦਾ ਹੈ। ਜਨਮ ਲੈਣ ਵਾਲਾ ਬੱਚਾ ਮੁੰਡਾ ਹੋਵੇ ਜਾਂ ਕੁੜੀ ਦੋਵਾਂ ਲਈ ਨਾਨਕੇ ਘਰ ਦੀ ਵਿਸ਼ੇਸ਼ ਭੂਮਿਕਾ ਹੈ। ਨਾਨਕੇ ਘਰ ਦਾ ਰਿਸ਼ਤਾ ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧ ਰੱਖਦਾ ਹੈ। ਨਾਨਕੇ ਘਰ ਵਿੱਚ ਮਾਂ ਦੀ ਮਾਂ ਨਾਨੀ, ਮਾਂ ਦਾ ਪਿਓ ਨਾਨਾ, ਮਾਂ ਦਾ ਭਰਾ ਮਾਮਾ, ਮਾਂ ਦੀ ਭੈਣ ਮਾਸੀ ਆਦਿ ਰਿਸ਼ਤੇ ਹੁੰਦੇ ਹਨ। ਬੱਚਿਆਂ ਨੂੰ ਦਾਦਕੇ ਘਰ ਨਾਲੋਂ ਨਾਨਕੇ ਘਰ ਨਾਲ ਮੋਹ ਵੀ ਕੁਝ ਜ਼ਿਆਦਾ ਹੁੰਦਾ ਹੈ ਤਾਂ ਹੀ ਤਾਂ ਬੱਚੇ ਨਾਨਕੇ ਘਰ ਨੂੰ ਜਾਂਦੇ ਹੋਏ ਆਖਦੇ ਹਨ-
ਨਾਨਕੇ ਘਰ ਜਾਵਾਂਗੇ
ਲੱਡੂ ਪੇੜੇ ਖਾਵਾਂਗੇ
ਮੋਟੇ ਹੋ ਕੇ ਆਵਾਂਗੇ
ਬੱਚੇ ਦੇ ਜਨਮ ਪਿੱਛੋਂ ਉਸ ਦੀ ਦੇਖਭਾਲ ,ਪਾਲਣ ਪੋਸ਼ਣ ਵਿੱਚ ਨਾਨਕੇ ਘਰ ਦਾ ਜ਼ਿਆਦਾ ਹੱਥ ਹੁੰਦਾ ਹੈ। ਵੱਖ-ਵੱਖ ਰਸਮਾਂ ਦੌਰਾਨ ਨਾਨਕੇ ਜੋ ਖਰਚ ਕਰਦੇ ਹਨ, ਉਸ ਨਾਲ ਨਾਨਕਿਆਂ ਦਾ ਨਾਂ ਹੁੰਦਾ ਹੈ। ਦੋਹਤੇ-ਦੋਹਤੀਆਂ ਦੇ ਵਿਆਹ ਵੇਲੇ ਵੀ ਜ਼ਿਆਦਾ ਪੁੱਛ ਨਾਨਕਿਆਂ ਦੀ ਹੀ ਹੁੰਦੀ ਹੈ। ਕਈ ਵਾਰ ਤਾਂ ਨਾਨਕੇ ਸਾਰੇ ਵਿਆਹ ਦਾ ਖਰਚ ਵੀ ਆਪ ਹੀ ਕਰ ਦਿੰਦੇ ਹਨ। ਇਸ ਲਈ ਵਿਆਹ ਵਾਲੇ ਘਰ ਨਾਨਕਿਆਂ ਤੋਂ ਪੁੱਛ ਕੇ ਹੀ ਹਰ ਕਾਰਜ ਕੀਤਾ ਜਾਂਦਾ ਹੈ। ਵਿਆਹ ਸਮੇਂ ਨਾਨਕੇ ਦੋਹਤੀ ਲਈ ਦਾਜ ਤੇ ਸੂਸਕ ਕੰਨਿਆ ਦਾਨ ਵਜੋਂ ਦਿੰਦੇ ਹਨ। ਨਾਨਕੇ ਆਪਣੀ ਧੀ ਦੇ ਬੱਚਿਆਂ ਦੇ ਵਿਆਹ ਸਮੇਂ ਨਾਨਕ ਸ਼ੱਕ ਭਰਦੇ ਹਨ। ਨਾਨਕ ਸ਼ੱਕ ਵਿੱਚ ਨਾਨਕੇ ਪਰਿਵਾਰ ਵੱਲੋਂ ਅਨੇਕਾਂ ਪ੍ਰਕਾਰ ਦੇ ਗਹਿਣੇ (ਰੰਗਲਾ ਚੂੜਾ, ਨੱਥ, ਮੁਰਕੀਆਂ ਆਦਿ) ਦਿੱਤੇ ਜਾਂਦੇ ਹਨ। ਵਿਆਹ ਦੀਆਂ ਰਸਮਾਂ ਵੇਲੇ ਜਵਾਈ, ਦੋਹਤੇ ਦੇ ਸ਼ਗਨਾਂ ਅਤੇ ਕੁੜਮਾਂ ਦੀ ਮਿਲਣੀ ਦਾ ਭਾਰ ਵੀ ਨਾਨਕਿਆਂ ’ਤੇ ਹੀ ਪੈਂਦਾ ਹੈ।
ਨਾਨਕੇ ਘਰ ਵਿੱਚੋਂ ਜਿੱਥੇ ਨਾਨਾ-ਨਾਨੀ ਦੀ ਭੂਮਿਕਾ ਧੀ ਲਈ ਆਰਥਿਕ ਤੌਰ ’ਤੇ ਮਦਦਗਾਰ ਸਾਬਤ ਹੁੰਦੀ ਹੈ, ਉੱਥੇ ਹੀ ਪੰਜਾਬ ਦੇ ਕਿਸੇ ਵਿਆਕਤੀ ਦੀ ਬਾਂਹ ਵਿੱਚ ਪਏ ਕਾਨੇ ਨੂੰ ਖ਼ਤਮ ਕਰਨ ਲਈ ਵੀ ਸਹਾਇਕ ਸਿੱਧ ਹੁੰਦੀ ਹੈ-
ਟੁੱਟੇ ਤੇਰਾ ਕਾਨਾ ਕਾਨੀ
ਜੀਵੇ ਤੇਰਾ ਨਾਨਾ ਨਾਨੀ
ਪੰਜਾਬੀ ਸੱਭਿਆਚਾਰ ਵਿੱਚ ਜਾਗੋ ਕੱਢਣ ਦਾ ਰਿਵਾਜ ਹੈ। ਜਾਗੋ ਦਾ ਸਬੰਧ ਸਿੱਧਾ ਨਾਨਕਿਆਂ ਨਾਲ ਜੁੜਿਆ ਹੋਇਆ ਹੈ। ਪਹਿਲਾਂ-ਪਹਿਲ ਤਾਂ ਜਾਗੋ ਕੇਵਲ ਦੋਹਤੇ ਦੇ ਵਿਆਹ ਵੇਲੇ ਹੀ ਕੱਢੀ ਜਾਂਦੀ ਸੀ ਪਰ ਅੱਜ-ਕੱਲ੍ਹ ਜਾਗੋ ਦੋਹਤਾ-ਦੋਹਤੀ ਦੋਵਾਂ ਦੇ ਵਿਆਹ ਸਮੇਂ ਕੱਢੀ ਜਾਂਦੀ ਹੈ। ਜਾਗੋ ਕੱਢਣ ਲਈ ਨਾਨਕਿਆਂ ਵੱਲੋਂ ਭਾਰੀ ਮੇਲ ਇਕੱਠਾ ਕਰਕੇ ਧੀ ਦੇ ਸਹੁਰੇ ਘਰ ਲਿਆਂਦਾ ਜਾਂਦਾ ਹੈ। ਨਾਨਕਾ ਘਰ ਵਿਆਹ ਵਾਲੇ ਘਰ ਕੀਮਤੀ ਵਸਤੂਆਂ ਦੀ ਰਾਖੀ ਲਈ ਜਾਗੋ ਕੱਢਦਾ ਹੈ ਤਾਂ ਜੋ ਸਾਰੇ ਜਾਗਦੇ ਰਹਿਣ-
ਨਾਨਕਿਆਂ ਤੇ ਦਾਦਕਿਆਂ ਨੇ, ਚਾਵਾਂ ਸੱਧਰਾਂ ਖ਼ੁਸ਼ੀਆਂ ਦੇ ਨਾਲ
ਸਾਰੇ ਪਿੰਡ ਘੁਮਾਈ ਆ, ਬਈ ਹੁਣ ਜਾਗੋ ਆਈ ਆ
ਜਦੋਂ ਵਿਆਹ ਵਾਲੇ ਘਰ ਨਾਨਕੇ ਜਾਗੋ ਕੱਢਦੇ ਹਨ ਤਾਂ ਉਹ ਬੰਬੀਹਾ ਬੁਲਾਉਂਦੇ ਹੋਏ ਛੱਜ ਤੋੜ ਕੇ ਆਪਣੀ ਹਾਜ਼ਰੀ ਨੂੰ ਵਧਾਉਂਦੇ ਹੋਏ ਵਿਆਹ ਵਾਲੇ ਘਰ ਨੂੰ ਹੋਰ ਚਾਰ ਚੰਨ ਲਾਉਂਦੇ ਹਨ। ਨਾਨਕਿਆਂ ਦੇ ਇਸ ਕਾਰਜ ਤੋਂ ਉਨ੍ਹਾਂ ਦੀ ਜਿੰਦਾਦਿਲੀ ਦਾ ਸਬੂਤ ਮਿਲਦਾ ਹੈ। ਜਾਗੋ ਕੱਢਣ ਦਾ ਕਾਰਜ ਮਾਮੀ ਵੱਲੋਂ ਕੀਤਾ ਜਾਂਦਾ ਹੈ। ਜਦੋਂ ਵਿਆਹ ਵਾਲੇ ਦੀ ਮਾਮੀ ਪਿੱਤਲ ਦੀ ਟੋਕਣੀ ਉੱਤੇ ਆਟੇ ਦੇ ਦੀਵੇ ਬਾਲ ਕੇ ਟੋਕਣੀ ਸਿਰ ’ਤੇ ਰੱਖਦੀ ਹੈ ਤਾਂ ਇਹ ਬੋਲ ਉਚਾਰੇ ਜਾਂਦੇ ਹਨ-
ਏਸ ਪਿੰਡ ਦੇ ਪੰਚੋ ਵੇ ਸਰਪੰਚੋ ਲੰਬੜਦਾਰੋ
ਬਈ ਮੇਲ ਆਇਆ ਚੰਦ ਕੁਰ ਦੇ
ਜ਼ਰਾ ਹਟ ਕੇ ਪਰ੍ਹਾਂ ਦੀ ਲੰਘ ਜਾਇਓ,
ਬਈ ਵੱਡੀ ਮਾਮੀ ਜ਼ੈਲਦਾਰਨੀ
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ,
ਬਈ ਵੱਡੀ ਮਾਮੀ ਜ਼ੈਲਦਾਰਨੀ
ਜੇ ਨਾਨਕੇ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਤਾਂ ਦਾਦਕਿਆਂ ਦੇ ਸ਼ਰੀਕੇ ’ਚੋਂ ਸਿੱਠਣੀਆਂ ਰਾਹੀਂ ਠਿੱਠ ਕੀਤਾ ਜਾਂਦਾ ਹੈ। ਨਾਨਕਿਆਂ ਤੇ ਦਾਦਕਿਆਂ ਦੀ ਆਰਥਿਕ ਕਮਜ਼ੋਰੀ ’ਤੇ ਸ਼ਰੀਕੇ ਵੱਲੋਂ ਮਿਹਣੇ ਰੂਪ ਵਿੱਚ ਇਹ ਬੋਲ ਬੋਲੇ ਜਾਂਦੇ ਹਨ-
ਆਪ ਨੰਗ ਬਾਪ ਨੰਗ
ਤੀਜੇ ਨੰਗ ਨਾਨਕੇ
ਨੰਗੋ ਨੰਗ ’ਕੱਠੇ ਹੋ ਕੇ
ਵਿਆਹ ਕਰਵਾਇਆ ਜਾਣ ਕੇ
ਸਾਰੀ ਉਮਰ ਭਾਵੇਂ ਨਾਨਕਾ ਘਰ ਆਪਣੀ ਧੀ ਦੇ ਸਹੁਰੇ ਘਰ ਪ੍ਰਤੀ ਬਣਦੀ ਭੂਮਿਕਾ ਨਿਭਾਉਂਦਾ ਹੈ ਪਰ ਫਿਰ ਵੀ ਜੇ ਕਿਤੇ ਨੀਵੇਂ ਪੈ ਜਾਣ ਜਾਂ ਘਾਟ ਰਹਿ ਜਾਵੇ ਤਾਂ ਨਾਨਕਿਆ ਨੂੰ ਹੋਰ ਵੀ ਖੁੱਲ੍ਹ ਕੇ ਠਿੱਠ ਕੀਤਾ ਜਾਂਦਾ ਹੈ। ਨਾਨਕਾ ਮੇਲ ਜੇ ਖਾਲ਼ੀ ਹੱਥ ਵਿਆਹ ਵਾਲੇ ਘਰ ਆ ਜਾਏ ਤਾਂ ਦਾਦਕਿਆਂ ਵੱਲੋਂ ਗਿੱਧੇ ਵਿੱਚ ਹੇਠ ਲਿਖੇ ਬੋਲ ਉਠਾਏ ਜਾਂਦੇ ਹਨ-
ਛੱਜ ਓਹਲੇ ਛਾਣਨੀ
ਪਰਾਤ ਓਹਲੇ ਤਵਾ
ਨਾਨਕਿਆਂ ਦਾ ਮੇਲ ਆਇਆ
ਸੂਮਾਂ ਦਾ ਰਵ੍ਹਾ
ਮਾਮਾ ਰੋਂਦੀ ਕਰਲਾਉਂਦੀ ਮੁਟਿਆਰ ਨੂੰ ਬਾਹਾਂ ਵਿੱਚ ਚੁੱਕ ਕੇ ਡੋਲੀ ਵਿੱਚ ਬਿਠਾ ਦਿੰਦਾ ਹੈ। ਇਸ ਤਰ੍ਹਾਂ ਨਾਨਕੇ ਜਨਮ ਤੋਂ ਵਿਆਹ ਆਦਿ ਤਕ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪੰਜਾਬ ਅੰਦਰ ਜਿਸ ਤਰ੍ਹਾਂ ਨਾਨਕੇ ਪਰਿਵਾਰ ਦੀ ਵਿਸ਼ੇਸ਼ ਥਾਂ ਹੈ, ਓਨੀ ਕਿਸੇ ਹੋਰ ਸੂਬੇ ਅੰਦਰ ਨਹੀਂ ਹੈ।

No comments:
Post a Comment