‘ਘੋੜੀਆਂ’ ਪੰਜਾਬੀ ਲੋਕ-ਕਾਵਿ ਦਾ ਹਰਮਨਪਿਆਰਾ ਗੀਤ ਰੂਪ ਹਨ। ਇਹ ਮੁੰਡੇ ਦੇ ਵਿਆਹ ਨਾਲ ਸਬੰਧਤ ਵੱਖ-ਵੱਖ ਰਸਮਾਂ-ਰੀਤਾਂ ਸਮੇਂ ਗਾਏ ਜਾਣ ਵਾਲੇ ਗੀਤ ਹਨ, ਜਿਨ੍ਹਾਂ ਨੂੰ ਔਰਤਾਂ ਜੋਟੇ ਬਣਾ ਕੇ ਜਾਂ ਕਦੀ-ਕਦੀ ਸਮੂਹਿਕ ਰੂਪ ਵਿੱਚ ਲੰਮੀ ਹੇਕ ਨਾਲ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਰਾਹੀਂ, ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਉੱਥੇ ਵਿਆਂਹਦੜ ਮੁੰਡੇ ਦੇ ਬਾਪ-ਦਾਦੇ, ਮਾਂ-ਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਮੱਧਕਾਲੀਨ ਸਮਿਆਂ ਵਿੱਚ ਪੰਜਾਬ ਦੇ ਪੇਂਡੂ ਖੇਤਰ ਵਿੱਚ ਆਉਣ-ਜਾਣ ਦੇ ਸਾਧਨ ਜੋਖ਼ਮ ਭਰਪੂਰ ਸਨ। ਕੱਚੇ ਤੇ ਉੱਭੜੇ-ਖੁੱਭੜੇ ਰਾਹ, ਕੋਈ ਸੜਕ ਨਹੀਂ…ਨਦੀਆਂ-ਨਾਲੇ ਬਿਨਾਂ ਪੁਲਾਂ ਤੋਂ…ਰਾਹੀ ਜੰਗਲ ਬੀਆਬਾਣਾਂ ‘ਚੋਂ ਲੰਘਦੇ ਸਨ। ਲੋਕ ਪੈਦਲ ਸਫ਼ਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ ਬਰਾਤਾਂ ਵੀ ਘੋੜੀਆਂ, ਊਠਾਂ, ਰਥਾਂ ਅਤੇ ਬੈਲ ਗੱਡੀਆਂ ‘ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ। ਲਾੜੇ ਨੂੰ ਘੋੜੀ ‘ਤੇ ਚੜ੍ਹਾਉਣ ਦੀ ਮੁੱਖ ਰਸਮ ਹੁੰਦੀ ਸੀ। ਅੱਜ-ਕੱਲ੍ਹ ਵੀ ਕਿਧਰੇ-ਕਿਧਰੇ ਲਾੜੇ ਨੂੰ ਘੋੜੀ ‘ਤੇ ਚੜ੍ਹਾਉਣ ਦਾ ਰਿਵਾਜ ਹੈ। ਇਸ ਰਸਮ ਸਮੇਂ ਜਿਹੜੇ ਲੋਕ-ਗੀਤ ਗਾਏ ਜਾਂਦੇ ਸਨ, ਉਨ੍ਹਾਂ ਦਾ ਨਾਂ ਘੋੜੀ ਦੇ ਨਾਂ ‘ਤੇ ‘ਘੋੜੀਆਂ’ ਪ੍ਰਚਲਤ ਹੋ ਗਿਆ। ਲਾੜੇ ਦੀ ਜੰਞ ਦੀ ਤਿਆਰੀ ਅਤੇ ਜੰਞ ਚੜ੍ਹਨ ਸਮੇਂ ਦੇ ਸ਼ਗਨਾਂ ਵੇਲੇ ਗਾਏ ਜਾਣ ਵਾਲੇ ਗੀਤ ਨੂੰ ਵੀ ‘ਘੋੜੀਆਂ’ ਹੀ ਆਖਦੇ ਹਨ।
ਪੁਰਾਤਨ ਸਮੇਂ ਤੋਂ ਹੀ ਪੁੱਤ ਵਾਲੇ ਘਰ ‘ਘੋੜੀਆਂ’ ਗਾਉਣ ਦੀ ਰੀਤ ਚੱਲੀ ਆ ਰਹੀ ਹੈ। ‘ਘੋੜੀਆਂ’ ਸੰਬੋਧਨੀ ਗੀਤ ਹਨ, ਜਿਨ੍ਹਾਂ ਵਿੱਚ ਭੈਣਾਂ ਆਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ। ਇਨ੍ਹਾਂ ਗੀਤਾਂ ਵਿੱਚ ਭੈਣ ਵੱਲੋਂ ਆਪਣੇ ਲਾੜੇ ਭਰਾ ਦਾ ਜਸ ਗਾਇਨ ਹੀ ਨਹੀਂ ਕੀਤਾ ਜਾਂਦਾ, ਬਲਕਿ ਉਸ ਪ੍ਰਤੀ ਆਪਣੇ ਪਿਆਰ, ਅਪਣੱਤ ਅਤੇ ਪਿਤਰੀ ਅਧਿਕਾਰ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ।
ਪੰਜਾਬੀ ਸਮਾਜ ਮੁੱਖ ਤੌਰ ‘ਤੇ ਕਿਸਾਨੀ ਆਧਾਰਿਤ ਸਮਾਜ ਹੈ, ਜਿਸ ਵਿੱਚ ਮੁੰਡੇ ਦੇ ਜਨਮ ਅਤੇ ਵਿਆਹ ਦੇ ਮੌਕੇ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਦੋਵੇਂ ਮੌਕੇ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੁੰਡੇ ਦੇ ਜਨਮ ਨਾਲ, ਜਿੱਥੇ ਪਰਿਵਾਰ ਦੀ ਵੇਲ ਵਧਦੀ ਹੈ, ਉੱਥੇ ਵਿਆਹ ਨਾਲ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ। ਮੁੰਡੇ ਦੇ ਸਹੁਰੇ ਪਰਿਵਾਰ ਨਾਲ ਸਾਕਾਦਾਰੀ ਦੇ ਸਬੰਧ ਜੁੜਦੇ ਹਨ, ਜਿਸ ਸਦਕਾ ਲਾੜੇ ਦੇ ਬਾਪ-ਦਾਦੇ ਦਾ, ਆਪਣੇ ਭਾਈਚਾਰੇ ਵਿੱਚ ਮਾਣ-ਤਾਣ ਵਧਦਾ ਹੈ।
ਧੀ ਵਾਲਿਆਂ ਵੱਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲਿਆਂ ਦੇ ਘਰ ‘ਸਾਹੇ ਚਿੱਠੀ’ ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ ‘ਕੱਠਾ ਕਰਕੇ ਪੜ੍ਹੀ ਜਾਂਦੀ ਹੈ, ਜਿਸ ਵਿੱਚ ਧੀ ਵਾਲਿਆਂ ਵੱਲੋਂ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸਵਾਗਤ ‘ਘੋੜੀਆਂ’ ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਪੁੱਤ ਵਾਲੇ ਘਰ ਰਾਤ ਸਮੇਂ ਰੋਟੀ-ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ ‘ਕੱਠੀਆਂ ਹੋ ਕੇ ‘ਘੋੜੀਆਂ’ ਦੇ ਗੀਤ ਗਾਉਣੇ ਆਰੰਭ ਦਿੰਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ ਚਾਲੂ ਰਹਿੰਦੀ ਹੈ।
‘ਸਾਹੇ ਚਿੱਠੀ’ ਪੜ੍ਹਨ ਦੀ ਰਸਮ ਸਮੇਂ ਗਾਈਆਂ ਜਾਣ ਵਾਲੀਆਂ ‘ਘੋੜੀਆਂ’ ਵਿੱਚ ਭੈਣਾਂ, ਜਿੱਥੇ ਸੁੱਖਾਂ ਲੱਧੜੇ ਵੀਰ ਨੂੰ ਸੋਹਣੀ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ, ਉੱਥੇ ਉਹ ਉਸ ਨੂੰ ਆਪਣੀ ਮਾਂ, ਦਾਦੀ, ਨਾਨੀ, ਭੂਆ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ ਦਿੰਦੀ ਹੈ। ਉਸ ਦੇ ਅਚੇਤ ਮਨ ਵਿੱਚ ਇਹ ਡਰ ਵਸਿਆ ਹੋਇਆ ਹੈ ਮਤੇ ਉਸ ਦਾ ਵੀਰ ਆਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਨ੍ਹਾਂ ਨੂੰ ਵਿਸਾਰ ਦੇਵੇਗਾ। ਉਹ ਉਨ੍ਹਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲੱਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲੱਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁੱਖ ਲੱਧੜਿਆ ਵੀਰਾ
ਦਾਦੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਭੈਣ ਉਸ ਨੂੰ ਬਚਪਨ ਦੇ ਉਹ ਦਿਨ ਵੀ ਯਾਦ ਕਰਵਾਉਂਦੀ ਹੈ, ਜਦੋਂ ਭੂਆ ਤੇ ਭੈਣ ਉਸ ਨੂੰ ਲਾਡ ਲਡਾਉਂਦੀਆਂ ਸਨ:
ਧੰਨ ਧੰਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੂਆ ਤੇਰੀ
ਜੀਹਨੇ ਤੂੰ ਲਾਡ ਲਡਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਇਸ ਸ਼ੁਭ ਮੌਕੇ ‘ਤੇ ਲਾੜੇ ਦੇ ਦਾਦੇ, ਨਾਨੇ, ਮਾਮੇ ਅਤੇ ਚਾਚੇ ਨੂੰ ਵੀ ਯਾਦ ਕੀਤਾ ਜਾਂਦਾ ਹੈ:
ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਢੜੀ ਠੰਢੜੀ ਛਾਂ
ਪੋਤਾ ਕੀਹਦਾ ਸੁਣੀਂਦਾ ਵੇ
ਕੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਂਦਾ ਵੇ
ਜੀਹਨੇ ਧਰਿਆ ਸੀ ਨਾਂ…
ਵਿਆਹ ਵਾਲ਼ਾ ਦਿਨ ਸਾਰਿਆਂ ਲਈ ਖ਼ੁਸ਼ੀਆਂ ਅਤੇ ਮਦਮਸਤੀਆਂ ਲੈ ਕੇ ਆਉਂਦਾ ਹੈ। ਭੈਣਾਂ ਦਾ ਚਾਅ ਝੱਲਿਆ ਨਹੀਂ ਜਾਂਦਾ। ਜਦੋਂ ਲਾੜੇ ਨੂੰ ਵਟਣਾ ਮਲ਼ਣ ਦੀ ਰਸਮ ਹੁੰਦੀ ਹੈ, ਭੈਣਾਂ ਝੂਮ ਝੂਮ ਕੇ ਗਾਉਂਦੀਆਂ ਹਨ:
ਸਿਰ ਨੀਂ ਬੰਨੇ ਦੇ ਚੀਰਾ ਨੀਂ ਬੰਨ੍ਹਦਾ
ਨਾਦਾਨ ਬੰਨੇ ਸਿਰ ਚੀਰਾ ਨੀਂ ਬੰਨ੍ਹਦਾ
ਹਾਂ ਨੀਂ ਇਹਦੇ ਚੀਰੇ ਨੇ, ਇਹਦੀ ਕਲਗੀ ਨੇ
ਬੰਦੀ ਦਾ ਮਨ ਮੋਹ ਲਿਆ ਨੀਂ ਮਾਏਂ
ਹਾਂ ਨੀਂ ਇਹ ਕੇਸਰ, ਹਾਂ ਨੀਂ ਇਹ ਕੇਸਰ
ਮਾਈਆਂ ਪਿਆਰੇ ਦੇ ਲਾਵਾਂ ਨੀਂ ਮਾਏਂ
ਕੇਸਰ ਕਾਲ਼ੇ…
ਨ੍ਹਾਈ-ਧੋਈ ਦੀ ਰਸਮ ਸਮੇਂ ਗਾਈਆਂ ਜਾਂਦੀਆਂ ‘ਘੋੜੀਆਂ’ ਵਿੱਚ ਨਾਨਕਿਆਂ-ਦਾਦਕਿਆਂ ਦੀ ਹਾਜ਼ਰੀ ਲੁਆਈ ਜਾਂਦੀ ਹੈ:
ਆਂਗਣ ਸਾਡੇ ਚਿੱਕੜ ਏ
ਕੀਹਨੇ ਡੋਲਿ੍ਹਆ ਪਾਣੀ
ਦਾਦੇ ਦਾ ਪੋਤਾ ਨਾਤੜਾ
ਉਹਨੇ ਡੋਲਿ੍ਹਆ ਪਾਣੀ
ਆਂਗਣ ਸਾਡੇ ਚਿੱਕੜ ਏ
ਕੀਹਨੇ ਡੋਲਿ੍ਹਆ ਪਾਣੀ
ਨਾਨੇ ਦਾ ਦੋਹਤਾ ਨਾਤੜਾ
ਉਹਨੇ ਡੋਲ੍ਹਿਆ ਪਾਣੀ
ਨ੍ਹਾਈ-ਧੋਈ ਮਗਰੋਂ ਵੀਰ ਦਾ ਰੂਪ ਨਿੱਖਰ ਕੇ ਡੱਲ੍ਹਕਾਂ ਮਾਰਦਾ ਹੈ। ਭੈਣ ਉਹਦੇ ਸਰੀਰਕ ਅੰਗਾਂ ਦੀ ਸਿਫ਼ਤ ਕਰਦੀ ਨਹੀਂ ਥੱਕਦੀ:
ਤੇਰਾ ਮੱਥਾ ਘਾੜੂ ਘੜਿਆ ਵੇ
ਤੇਰੇ ਸੋਨੇ ਵਰਗੇ ਕੇਸ ਵੇ
ਪਿਆਜੀ ਵੰਨਾ ਰੰਗ ਵੇ
ਤੇਰੀਆਂ ਅੱਖਾਂ ਅੰਬਾਂ ਦੀਆਂ ਫਾੜੀਆਂ ਵੇ
ਤੇਰੇ ਅਨਾਰ ਦੇ ਦਾਣੇ ਦੰਦ ਵੇ
ਤੇਰਾ ਸੋਨੇ ਵਰਗਾ ਰੰਗ ਵੇ
ਲਾੜੇ, ਵਿਆਂਹਦੜ (ਜਿਸ ਨੂੰ ਬੰਨਾ ਵੀ ਆਖਦੇ ਹਨ) ਨੂੰ ਜੰਞ ਚੜ੍ਹਾਉਣ ਸਮੇਂ, ਜਿੱਥੇ ਨਵੇਂ ਕੱਪੜੇ ਪਹਿਨਾਏ ਜਾਂਦੇ ਹਨ, ਉੱਥੇ ਉਹਨੂੰ ਗਹਿਣਿਆਂ ਦੇ ਨਾਲ ਸਿਹਰੇ ਵੀ ਸਜਾਏ ਜਾਂਦੇ ਹਨ। ਭੈਣ ਲਈ ਵੀਰਾ ਹੁਣ ਰਾਜ ਕੁਮਾਰ ਦੇ ਤੁਲ ਹੈ, ਜਿਸ ਦੇ ਚੀਰੇ ‘ਤੇ ਕਲਗੀ ਦਾ ਮੁੱਲ ਲੱਖ ਕਰੋੜ ਹੈ ਅਤੇ ਉਹਦੇ ਲਈ ਲਾਹੌਰ ਤੋਂ ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਤੇ ਦਰਜਨ ਬੇਸ਼ਕੀਮਤੀ ਜੋੜਾ:
ਚੀਰਾ ਤਾਂ ਵੀਰਾ ਤੇਰਾ ਲੱਖ ਦਾ
ਕਲਗੀ ਕਰੋੜ ਦੀ
ਤੇਰੇ ਪਹਿਨਣ ਦੀ ਕੀ ਸਿਫ਼ਤ ਕਰਾਂ
ਤੇਰੀ ਚਾਲ ਮਲੂਕਾਂ
ਤੇਰੀ ਰਹਿਤ ਨਵਾਬਾਂ ਦੀ
ਇਸੇ ਕਰਕੇ ਤਾਂ ਲਾਹੌਰ ਤੋਂ ਉਹਦੇ ਲਈ ਸਿਹਰੇ ਤੇ ਜੋੜੇ ਆਉਂਦੇ ਹਨ:
ਇਨ੍ਹੀਂ ਰਾਹੀਂ ਕਸੁੰਭੜਾ ਹੁਣ ਖਿੜਿਆ
ਇਨ੍ਹੀਂ ਰਾਹੀਂ ਮੇਰਾ ਵੀਰਨ ਹੁਣ ਤੁਰਿਆ
ਵੇ ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸੇਹਰਾ ਗੁੰਦ ਲਿਆਈ ਵੀਰਾ
ਵੇ ਲਾਹੌਰੋਂ ਦਰਜਨ ਆਈ ਵੀਰਾ
ਤੇਰਾ ਜੋੜਾ ਸਿਊਂ ਲਿਆਈ ਵੀਰਾ
ਤੇਰੇ ਜੋੜੇ ਦਾ ਕੀ ਮੁੱਲ ਕੀਤਾ
ਇੱਕ ਲੱਖ ਤੇ ਡੇਢ ਹਜ਼ਾਰ ਵੀਰਾ
ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀਰ ਦੇ ਸਜ-ਸਜਾ ਵਿੱਚ ਕੋਈ ਕਸਰ ਬਾਕੀ ਨਾ ਰਹਿ ਜਾਵੇ, ਜਿੱਥੇ ਉਹ ਮਾਲਣ ਨੂੰ ਸੱਜਰੀਆਂ ਕਲੀਆਂ ਦਾ ਸਿਹਰਾ ਗੁੰਦ ਕੇ ਲਿਆਉਣ ਲਈ ਆਖਦੀ ਹੈ, ਉੱਥੇ ਉਹ ਆਪ ਉਸ ਦੇ ਸਾਫ਼ੇ ਅਤੇ ਕੁੜਤੇ ‘ਤੇ ਸਜਾਉਣ ਲਈ ਬਾਗ਼ ਵਿੱਚ ਜਾ ਕੇ ਕਲੀਆਂ ਚੁਗ ਕੇ ਲਿਆਉਂਦੀ ਹੈ:
ਲੰਬਾ ਸੀ ਵਿਹੜਾ ਵੇ ਵੀਰਨਾ
ਵਿੱਚ ਮਹੂਏ ਦਾ ਬੂਟਾ ਵੇ
ਸੋਹਣਿਆਂ ਵਿੱਚ ਮਹੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫ਼ੇ ਨੂੰ ਜੜ੍ਹੀਆਂ ਵੇ
ਜੜ੍ਹੀਆਂ ਜੜ੍ਹੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜ੍ਹੀਆਂ ਵੇ
ਵੀਰ ਨੂੰ ਲਿਸ਼ਕਾ ਭੈਣ ਹੁਣ ਆਪਣੀਆਂ ਸਹੇਲੀਆਂ ਨੂੰ ਆਪਣੇ ਵੀਰੇ ਦੇ ਸ਼ਗਨ ਮਨਾਉਣ ਦਾ ਸੱਦਾ ਦਿੰਦੀ ਹੈ:
ਆਓ ਸਈਓ ਨੀਂ ਰਲ਼-ਮਿਲ ਆਓ ਸਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿੱਚ ਵੀਰਾ ਐਂ ਸਜੇ
ਜਿਵੇਂ ਚੰਦ ਸਜੇ ਵਿੱਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜ੍ਹੀ ਐ ਨਾਲ ਸਿਤਾਰਿਆਂ ਦੇ
ਵਿਆਹ ਵਿੱਚ ਚੰਗੀ ਨਸਲ ਦੀ ਘੋੜੀ ਹੀ ਫੱਬਦੀ ਹੈ, ਉਹ ਵੀਰ ਲਈ ਲਿਆਂਦੀ ਘੋੜੀ ਦਾ ਪੂਰਾ ਖਿਆਲ ਰੱਖਦੀ ਹੈ:
ਚੱਪੇ ਚੱਪੇ ਵੀਰਾ ਖੂਹ ਵੇ ਲਵਾਉਨੀ ਆਂ
ਘੋੜੀ ਤੇਰੀ ਨੂੰ ਵੀਰਾ ਜਲ ਵੇ ਛਕਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ…
ਚੱਪੇ ਚੱਪੇ ਵੀਰਾ ਚੱਕੀ ਵੀ ਲਵਾਉਨੀ ਆਂ
ਘੋੜੀ ਤੇਰੀ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
ਲਾੜੇ ਨੂੰ ਘੋੜੀ ਚੜ੍ਹਾਉਣ ਦੀ ਰਸਮ ਸਮੇਂ ਸੁਆਣੀਆਂ ਲਾੜੇ ਦੇ ਬਾਪ-ਦਾਦੇ ਨੂੰ ਵਧਾਈਆਂ ਦੇ ਕੇ ਖ਼ੁਸ਼ੀ ਸਾਂਝੀ ਕਰਦੀਆਂ ਹਨ:
ਇੱਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੱਧੀ ਬਾਬੇ ਬਾਰ ਮਾਂ
ਕੁੱਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਆਪਣੀ ਚਤਰਾਈ
ਅਟਣ ਬਟਣ ਓਹਦੇ ਕੱਪੜੇ
ਕੇਸਰ ਹੋਈ ਛੜਕਾਈ…
ਮਾਂ-ਦਾਦੀ ਲਈ ਪੁੱਤ-ਪੋਤੇ ਦਾ ਵਿਆਹ ਦਾ ਦਿਨ ਸੁਲੱਖਣਾ ਅਤੇ ਨਾ ਭੁੱਲਣ ਵਾਲਾ ਹੁੰਦਾ ਹੈ। ਉਹ ਚਾਈਂ ਚਾਈਂ ਸ਼ਗਨ ਮਨਾਉਂਦੀਆਂ ਹਨ:
ਹਰੇ ਹਰੇ ਜੌਂ ਵੀਰਾ ਘੋੜੀ ਚਰੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਞ ਚੜ੍ਹੇ,
ਦਾਦੀ ਸੁਹਾਗਣ ਤੇਰੇ ਸ਼ਗਨ ਕਰੇ…
ਭਾਗਾਂ ਵਾਲਿਆਂ ਦੇ ਘਰ ਹੀ ਸੁਲੱਖਣੇ ਦਿਨ ਆਉਂਦੇ ਹਨ:
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਕਰੇ…
ਜੰਞ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੇ ਨੂੰ ਨਮਸਕਾਰ ਕਰਕੇ ਜੰਞ ਚੜ੍ਹ ਜਾਂਦਾ ਹੈ ਤੇ ਖੇੜਾ (ਪਿੰਡ) ਉਸ ਨੂੰ ਅਸੀਸ ਦਿੰਦਾ ਹੈ:
ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੋ ਨੀਂ ਗੁੰਦ ਲਿਆਓ
ਮਾਲਣ ਸੇਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖ਼ੁਰਦਾਰ…
ਭੈਣਾਂ ਡੋਲੀ ਦੀ ਉਡੀਕ ਬੜੇ ਚਾਵਾਂ ਮਲ੍ਹਾਰਾਂ ਨਾਲ ਕਰਦੀਆਂ ਹਨ।
ਵੀਰ ਰੱਤਾ ਡੋਲਾ ਲੈ ਕੇ ਜਦੋਂ ਘਰ ਆਉਂਦਾ ਹੈ ਤਾਂ ਉਹਦੀ ਸੁਹਾਗਣ ਮਾਂ ਸ਼ੁਭ ਸ਼ਗਨਾਂ ਨਾਲ ਉਨ੍ਹਾਂ ਦੀ ਆਰਤੀ ਉਤਾਰਦੀ ਹੈ। ਇਸ ਸਮੇਂ ਸਾਰੇ ਵਾਤਾਵਰਣ ਵਿੱਚ ਖ਼ੁਸ਼ੀਆਂ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ:
ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ
ਭੈਣ ਸੁਹਾਗਣ ਤੇਰੀ
ਬਾਗ ਫੜੇ ਵੇ ਨਿੱਕਿਆ
ਪੀਲ਼ੀ ਪੀਲ਼ੀ ਦਾਲ ਤੇਰੀ ਘੋੜੀ ਚਰੇ
ਪੀਲੀ ਪੀਲੀ ਦਾਲ
ਤੇਰੀ ਘੋੜੀ ਚਰੇ ਵੇ ਨਿੱਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲ਼ਾ ਮਹਿਲੀਂ ਆਣ ਵੜੇ
ਰੱਤਾ ਰੱਤਾ ਡੋਲਾ ਮਹਿਲੀਂ ਆਣ ਵੜੇ ਵੇ ਨਿੱਕਿਆ
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ
ਪਾਣੀ ਵਾਰਨ ਦੀ ਰਸਮ ਬੜੀ ਦਿਲਚਸਪ ਹੁੰਦੀ ਹੈ। ਚੰਦਨ-ਚੌਕੀ ‘ਤੇ ਬੰਨਾ-ਬੰਨੀ ਨੂੰ ਖੜ੍ਹਾ ਕਰਕੇ ਬੰਨੜੇ ਦੀ ਮਾਂ ਉਨ੍ਹਾਂ ਦੇ ਸਿਰਾਂ ਤੋਂ ਪਾਣੀ ਦੀ ਗੜਵੀ ਵਾਰ ਕੇ ਪਾਣੀ ਦੀਆਂ ਘੁੱਟਾਂ ਭਰਦੀ ਹੈ। ਕੁੜੀਆਂ ਗੀਤ ਗਾਉਂਦੀਆਂ ਹਨ:
ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ-ਬੰਨੋ ਬਾਹਰ ਖੜੇ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਬੰਨਾ-ਬੰਨੋ ਬਾਹਰ ਖੜ੍ਹੇ
‘ਘੋੜੀਆਂ’ ਨਿਰੀਆਂ ਤੁਕਬੰਦ ਰਚਨਾਵਾਂ ਨਹੀਂ, ਇਨ੍ਹਾਂ ਵਿੱਚ ਵਰਤੀ ਸ਼ਬਦਾਵਲੀ, ਰੂਪਕ, ਅਲੰਕਾਰ ਅਤੇ ਤਸ਼ਬੀਹਾਂ ਇਨ੍ਹਾਂ ਨੂੰ ਮਾਣਨਯੋਗ ਲੋਕ-ਕਾਵਿ ਦਾ ਦਰਜਾ ਦਿਵਾਉਂਦੇ ਹਨ। ਇਹ ਸੰਵੇਦਨਸ਼ੀਲ ਗੁਮਨਾਮ ਸੁਆਣੀਆਂ ਦੀਆਂ ਕਾਵਿ-ਰਚਨਾਵਾਂ ਹਨ, ਜੋ ਸਰੋਤਿਆਂ ਨੂੰ ਸੁਹਜ-ਆਤਮਕ ਆਨੰਦ ਪ੍ਰਦਾਨ ਕਰਕੇ ਸ਼ਰਸ਼ਾਰ ਕਰ ਦਿੰਦੀਆਂ ਹਨ। ਇਹ ਪੰਜਾਬੀ ਲੋਕ ਗੀਤਾਂ ਦਾ ਅਨਿੱਖੜਵਾਂ ਅੰਗ ਹਨ।

* ਮੋਬਾਈਲ: 94630-34472
No comments:
Post a Comment