ਮਨੁੱਖੀ ਜੀਵਨ ਖ਼ੁਸ਼ੀਆਂ ਅਤੇ ਗ਼ਮੀਆਂ ਦਾ ਸੁਮੇਲ ਹੈ। ਵੱਖੋ-ਵੱਖਰਿਆਂ ਮੌਕਿਆਂ ’ਤੇ ਖ਼ੁਸ਼ੀਆਂ ਮਨਾਉਣ ਦੀਆਂ ਰਵਾਇਤਾਂ ਮੁੱਢ-ਕਦੀਮ ਤੋਂ ਮਨੁੱਖੀ ਜੀਵਨ ਵਿੱਚ ਚਲਦੀਆਂ ਆਉਂਦੀਆਂ ਹਨ। ਸਮੇਂ ਦੇ ਬਦਲਾਓ ਨਾਲ ਇਨ੍ਹਾਂ ਰਵਾਇਤਾਂ ਦੇ ਮਨਾਉਣ ਦੇ ਢੰਗ ਬਦਲਦੇ ਰਹਿੰਦੇ ਹਨ। ਕਈ ਰਵਾਇਤਾਂ ਅਜਿਹੀਆਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਆ ਰਹੀਆਂ ਹਨ।
ਪੁਰਾਤਨ ਸਮੇਂ ਤੋਂ ਬੱਚੇ ਦੇ ਜਨਮ ਲੈਣ ’ਤੇ ਘਰ ਦੇ ਬੂਹੇ ’ਤੇ ਨਿੰਮ ਦੀਆਂ ਟਹਿਣੀਆਂ ਬੰਨ੍ਹਣ ਦੀ ਰਵਾਇਤ ਚਾਲੂ ਹੈ। ਤਰਕ ਅਤੇ ਵਿਗਿਆਨ ਦੀ ਕਸਵੱਟੀ ’ਤੇ ਨਿੰਮ ਬੰਨ੍ਹਣ ਦੀ ਰਵਾਇਤ ਨੂੰ ਪਰਖੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੁਰਾਤਨ ਸਮੇਂ ਵਿੱਚ ਸਿਹਤ ਸਬੰਧੀ ਸਹੂਲਤਾਂ ਅਤੇ ਜਾਗਰੂਕਤਾ ਦੀ ਘਾਟ ਸੀ। ਦੇਸੀ ਘਰੇਲੂ ਨੁਕਸੇ ਅਤੇ ਨੁਕਤਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਬੱਚੇ ਦੀ ਪੈਦਾਇਸ਼ ਸਮੇਂ ਜੱਚਾ ਤੇ ਬੱਚਾ ਦੀ ਸਿਹਤ ਮਾਨਸਿਕ ਅਤੇ ਸਰੀਰਕ ਤੌਰ ’ਤੇ ਸੰਵੇਦਨਸ਼ੀਲ ਬਣ ਜਾਂਦੀ ਹੈ। ਛੂਤ-ਛਾਤ ਅਤੇ ਲਾਗ ਦੇ ਰੋਗਾਂ ਤੋਂ ਬਚਾਓ ਲਈ ਸੰਕੇਤਕ ਅਤੇ ਸੂਚਨਾ ਦੇਣ ਹਿੱਤ ਘਰ ਦੇ ਦਰਵਾਜ਼ੇ ਅੱਗੇ ਨਿੰਮ ਦੀਆਂ ਟਹਿਣੀਆਂ ਬੰਨ੍ਹੀਆਂ ਜਾਂਦੀਆਂ ਸਨ ਤਾਂ ਜੋ ਘਰ ਵਿੱਚ ਦਾਖਲ ਹੋਣ ਵਾਲਾ ਓਪਰਾ ਵਿਅਕਤੀ ਸੰਜਮ ਨਾਲ ਘਰ ਵਿੱਚ ਆਵੇ ਤਾਂ ਜੋ ਜੱਚਾ ਅਤੇ ਬੱਚਾ ਲਾਗ ਦੇ ਰੋਗ ਹੋਣ ਤੋਂ ਬਚ ਸਕੇ।
ਦੂਜਾ ਰੁੱਖਾਂ ਅਤੇ ਮਨੁੱਖ ਦੀ ਸਾਂਝ ਪੁਰਾਤਨ ਸਮੇਂ ਤੋਂ ਹੈ ਕਿਉਂਕਿ ਰੁੱਖ ਸਾਡੇ ਜੀਵਨਦਾਤਾ ਹਨ। ਸ਼ੁੱਧ ਆਕਸੀਜਨ ਅਤੇ ਵਾਤਾਵਰਣ ਨੂੰ ਸੁਖਾਵਾਂ ਰੱਖਣ ਵਿੱਚ ਰੁੱਖਾਂ ਦੀ ਬਹੁਤ ਮਹੱਤਤਾ ਹੈ। ਹਰਿਆਲੀ ਸ਼ੁਭ ਸ਼ਗਨ ਦਾ ਵੀ ਪ੍ਰਤੀਕ ਹੈ। ਉਂਜ ਨਿੰਮ ਇੱਕ ਮੈਡੀਸਨ ਦਰੱਖਤ ਹੈ। ਇਹ ਕੀਟਨਾਸ਼ਕ ਵੀ ਹੈ। ਇਸ ਰੁੱਖ ਦੇ ਪੱਤੇ, ਟਹਿਣੀਆਂ, ਫੁੱਲ, ਫਲ ਅਤੇ ਸੱਕ ਦਵਾਈਆਂ ਤਿਆਰ ਕਰਨ ਵਿੱਚ ਵਰਤੇ ਜਾਂਦੇ ਹਨ। ਬੱਚੇ ਦੀ ਪੈਦਾਇਸ਼ ਸਮੇਂ ਘਰੇਲੂ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਕੀਟ ਮੁਕਤੀ ਤੋਂ ਵੀ ਨਿੰਮ ਦੀਆਂ ਟਹਿਣੀਆਂ ਬੂਹੇ ’ਤੇ ਬੰਨ੍ਹੀਆਂ ਜਾਂਦੀਆਂ ਹਨ।
ਸਮਾਜ ਵਿੱਚ ਮਰਦ ਦੀ ਪ੍ਰਧਾਨਗੀ ਹੋਣ ਕਰਕੇ ਹੌਲੀ-ਹੌਲੀ ਨਿੰਮ ਬੰਨ੍ਹਣ ਦੀ ਰਵਾਇਤ ਮੁੰਡੇ ਦੀ ਪੈਦਾਇਸ਼ ਹੋਣ ਤਕ ਸੀਮਤ ਰਹਿ ਗਈ ਹੈ। ਮੁੰਡੇ ਦੀ ਪੈਦਾਇਸ਼ ਹੋਣ ’ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਤੇ ਲੋਹੜੀ ਪਾਈ ਜਾਂਦੀ ਹੈ। ਮਾਦਾ ਭਰੂਣ ਹੱਤਿਆ ਕਰਕੇ ਧੀ ਨੂੰ ਪੈਦਾ ਹੋਣ ਤੋਂ ਹੀ ਰੋਕਿਆ ਜਾ ਰਿਹਾ ਹੈ ਜੋ ਸਮਾਜ ਲਈ ਘਾਤਕ ਵਰਤਾਰਾ ਹੈ।
ਸਮਾਜ ਵਿੱਚ ਸ਼ੁਭ ਸ਼ਗਨ ਵੀ ਪਨਪ ਰਿਹਾ ਹੈ। ਬੱਚੇ ਮਿੱਠੜੇ ਮੇਵੇ ਹੁੰਦੇ ਹਨ ਪੁੱਤ ਹੋਵੇ ਜਾਂ ਧੀ। ਹੁਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਮਾਨਤਾ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਧੀ ਦੇ ਪੈਦਾ ਹੋਣ ’ਤੇ ਲੋਹੜੀ ਪਾਈ ਜਾਣ ਲੱਗੀ ਹੈ, ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਹੁੰਦਾ ਹੈ। ਅੱਜ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਇਸ ਨਾਲ ਧੀਆਂ ਲਈ ਇੱਕ ਸੁਖਾਵੇਂ ਕੱਲ੍ਹ ਦੀ ਆਸ ਬੱਝਦੀ ਹੈ।

No comments:
Post a Comment