ਪੰਜਾਬੀ ਸੱਭਿਆਚਾਰ ਦਾ ਅਸਲ ਸਿਰਨਾਵਾਂ
ਬੀਬੀ ਰਣਜੀਤ ਕੌਰ ਉਂਗਲਾਂ ਦੇ ਪੋਟਿਆਂ ’ਤੇ ਗਿਣੀਆਂ ਜਾਣ ਵਾਲੀਆਂ ਚੋਣਵੀਆਂ ਹਸਤੀਆਂ ’ਚੋਂ ਇੱਕ ਹੈ ਜਿਨ੍ਹਾਂ ਨੇ ਆਪਣੀ ਖ਼ੂਬਸੂਰਤੀ, ਸਲੀਕਾ, ਆਵਾਜ਼ ਤੇ ਅੰਦਾਜ਼ ਸਦਕਾ ਲੱਖਾਂ ਕਲਾ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦੀ ਜੋੜੀ ਨੇ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਇਤਿਹਾਸ ਸਿਰਜਿਆ ਹੈ। ਉਮਰ ਦੇ 62ਵੇਂ-63ਵੇਂ ਵਰ੍ਹੇ ’ਤੇ ਪਹੁੰਚ ਕੇ ਵੀ ਰਣਜੀਤ ਕੌਰ ਦੀ ਆਵਾਜ਼ ਤੇ ਸੁਹੱਪਣ ਦਾ ਜਾਦੂ ਅੱਜ ਵੀ ਸਰੋਤਿਆਂ ਨੂੰ ਕੀਲ ਕੇ ਬੰਨ੍ਹਣ ਦੇ ਸਮਰੱਥ ਹੈ। ਉਨ੍ਹਾਂ ‘ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ’, ‘ਤੇਰਾ ਸੋਨੇ ਦੀ ਜ਼ੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾਂ ਵੀਰਨਾ’, ‘ਖਾਲੀ ਘੋੜੀ ਹਿਣਕਦੀ ਉੱਤੇ ਨੀਂ ਦੀਂਹਦਾ ਵੀਰ’, ‘ਲੈ ਖ਼ਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ’, ‘ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇ, ਬੁੱਝ ਮੇਰੀ ਮੁੱਠੀ ਵਿੱਚ ਕੀ’ ਅਤੇ ‘ਮੇਰੀ ਲਾਹ ਲਈ ਓਏ ਮੁੰਦਰੀ ਚਾਲਾਂ ਦੇ ਨਾਲ ਬਈ ਬਈ’ ਸਮੇਤ ਸੈਂਕੜੇ ਗੀਤਾਂ ਨੂੰ ਮਨਮੋਹਕ ਆਵਾਜ਼ ਦੇ ਜ਼ਰੀਏ ਘਰ-ਘਰ ਪਹੁੰਚਾਇਆ। ਸੰਦਲੀ ਪੌਣਾਂ ਵਿੱਚ ਰੰਗ ਭਰਨ ਵਾਲੀ ਇਸ ਗਾਇਕਾ ਦੀ ਪੰਜਾਬੀ ਸੱਭਿਆਚਾਰਕ ਖੇਤਰ ਵਿੱਚ ਵੱਖਰੀ ਥਾਂ ਹੈ।
80ਵਿਆਂ ਦੇ ਦਹਾਕੇ ਵਿਚ ਆਪਣੀ ਜੋੜੀ ਦੀ ਚੜ੍ਹਤ ਦੇ ਸਿਖਰ ਛੋਹਣ ਨੂੰ ਚੇਤੇ ਕਰਦਿਆਂ ਰਣਜੀਤ ਕੌਰ ਦੱਸਦੀ ਹੈ ਕਿ ਮੇਰਾ ਹਮੇਸ਼ਾਂ ਇਹ ਅਸੂਲ ਰਿਹਾ ਕਿ ਮੈਂ ਜੋ ਗਾਉਂਦੀ ਹਾਂ, ਉਸੇ ਪਾਤਰ ਦੇ ਕਿਰਦਾਰ ਵਿੱਚ ਆਪਣੀ ਰੂਹ ਨੂੰ ਡੁਬੋ ਕੇ ਗਾਉਂਦੀ ਹਾਂ। ਇਹੀ ਸਾਡੀ ਜੋੜੀ ਦੀ ਹਰਮਨ-ਪਿਆਰਤਾ ਦਾ ਮੁੱਖ ਕਾਰਨ ਰਿਹਾ ਹੈ। ਯਾਦਾਂ ਦੇ ਵਰਕੇ ਫਰੋਲਦਿਆਂ ਉਹ ਦੱਸਦੀ ਹੈ ਕਿ ਬਸ ਉਸ ਵੇਲੇ ਸਿਰਫ਼ ਇੱਕੋ-ਇੱਕ ਕੰਮ ਦਿਲ ’ਤੇ ਭਾਰੂ ਸੀ ‘ਗਾਉਣਾ’। ਪੰਜਾਬੀ ਸਰੋਤਿਆਂ ਦਾ ਪਿਆਰ ਹੀ ਐਨਾ ਮਿਲਿਆ ਕਿ ਉਸ ਸਮੇਂ ਵਿਆਹ ਜਾਂ ਹੋਰ ਕੁਝ ਸੁਝਦਾ ਹੀ ਨਹੀਂ ਸੀ। ਗਾਉਣ ਤੋਂ ਵਿਹਲ ਦਿਨੇ ਤਾਂ ਕੀ ਰਾਤੀਂ ਵੀ ਨਹੀਂ ਮਿਲਦੀ ਸੀ। ਮੁਹੰਮਦ ਸਦੀਕ ਨਾਲੋਂ ਆਪਣੀ ਜੋੜੀ ਦੇ ਟੁੱਟ ਜਾਣ ਨੂੰ ਉਹ ‘ਬਸ ਭਾਅ ਜੀ ਨੇ ਐਵੇਂ ਜੋੜੀ ਤੋੜਤੀ’ ਆਖ ਕੇ ਗੱਲ ਸਮੇਟਣ ਦੀ ਕੋਸ਼ਿਸ਼ ਕਰਦੀ ਹੈ। ਫਿਰ ਅੰਦਰਲੇ ਵਲਵਲਿਆਂ ਦੇ ਸਨਮੁੱਖ ਉਹ ਆਖਦੀ ਹੈ, ‘‘ਬਸ ਸਦੀਕ ਭਾਅ ਜੀ ਸਾਡੇ ਐਸ ਘਰੇ ਦਰ ’ਤੇ ਆ ਕੇ ਕੁਝ ਰੁਪਏ ਮੈਨੂੰ ਦਿੰਦਿਆਂ ਕਹਿਣ ਲੱਗੇ ਅੱਜ ਤੋਂ ਤੁਸੀਂ ਆਪਣਾ ਕੰਮ ਆਪਣੇ ਮੁਤਾਬਕ ਕਰੋ, ਮੈਂ ਆਪਣੇ ਹਿਸਾਬ ਨਾਲ।’’ ਭਾਅ ਜੀ ਦੇ ਇਹ ਸ਼ਬਦ ਮੈਨੂੰ ਇਉਂ ਲੱਗੇ ਜਿਵੇਂ ਕਿਸੇ ਗੰਜੇ ਵਿਅਕਤੀ ਦੇ ਸਿਰ ’ਚ ਗੜ੍ਹੇ ਵੱਜਦੇ ਹੋਣ। ਬਸ ਫਿਰ ਤਾਂ ਗੁੰਮ-ਸੁੰਮ ਹੀ ਹੋ ਗਈ, ਕੁਝ ਪਤਾ ਨਾ ਲੱਗੇ ਕਿ ਕੀ ਹੋ ਗਿਆ, ਕੀ ਕਰੀਏ, ਕਿੱਧਰ ਜਾਈਏ?
ਰਣਜੀਤ ਕੌਰ ਦੱਸਿਆ ਕਿ ਉਨ੍ਹਾਂ ਸਭ ਤੋਂ ਜ਼ਿਆਦਾ ਮਾਲਵਾ ਖੇਤਰ ਦੇ ਗੀਤਕਾਰਾਂ ਦੇ ਗੀਤ ਗਾਏ ਜਿਵੇਂ ਬਾਬੂ ਸਿੰਘ ਮਾਨ, ਸੁਰਜੀਤ ਢਿੱਲੋਂ ਪਿੱਥੋ, ਗਾਮੀ ਸੰਗਤਪੁਰੀਆ, ਬਿੱਕਰ ਮਹਿਰਾਜ, ਮਰਹੂਮ ਗੁਰਮੇਲ ਢਿੱਲੋਂ ਭੁੱਖਿਆਂਵਾਲੀ ਵਾਲਾ, ਦੇਵ ਸੰਗਤਪਰੁਾ, ਧਰਮ ਕੰਮੇਆਣਾ, ਬਾਂਸਲ ਬਾਪਲੇ ਵਾਲਾ, ਜਨਕ ਸ਼ਰਮੀਲਾ। ਇਨ੍ਹਾਂ ਵਿੱਚੋਂ ਬਹੁਤੇ ਗੀਤਕਾਰ ਵੀਰ ਅਜੇ ਵੀ ਪਿਆਰ ਨਾਲ ਮਿਲਦੇ ਹਨ।
ਮੁਹੰਮਦ ਸਦੀਕ ਨਾਲ 249 ਦੋਗਾਣੇ ਅਤੇ 39 ਸੋਲੋ ਗੀਤ ਰਿਕਾਰਡ ਕਰਵਾਉਣ ਵਾਲੀ ਇਸ ਗਾਇਕਾ ਨੇ ਨਵੇਂ ਪ੍ਰਾਜੈਕਟ ਬਾਰੇ ਪੁੱਛੇ ਜਾਣ ’ਤੇ ਦੱਸਿਆ ਕਿ ਉਹ ਲਗਾਤਾਰ ਰਿਆਜ਼ ਕਰ ਰਹੀ ਹੈ। ਆਪਣੇ ਸਰੋਤਿਆਂ ਲਈ ਜਲਦੀ ਹੀ ਬਹੁਤ ਵੱਡੇ ਬੈਨਰ ਹੇਠ ਐਲਬਮ ਦੇਣ ਜਾ ਰਹੀ ਹਾਂ ਜਿਸ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਮਾਣਨ ਨੂੰ ਮਿਲਣਗੇ। ਪੰਜਾਬ ਦੀ ਆਰਥਿਕ ਰਾਜਧਾਨੀ ਤੇ ਕਲਾਕਾਰਾਂ ਦੀ ਮੰਡੀ ਵਜੋਂ ਜਾਣੇ ਜਾਂਦੇ ਮਹਾਂਨਗਰ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਿਰਫ਼ 200 ਗਜ਼ ਦੀ ਵਿੱਥ ’ਤੇ ਆਪਣੀ ਭੈਣ ਤੇ ਉਸ ਦੇ ਬੱਚਿਆਂ ਨਾਲ ਰਹਿ ਰਹੀ ਬੀਬੀ ਰਣਜੀਤ ਕੌਰ ਪੰਜਾਬੀ ਦੋਗਾਣਾ ਗਾਇਕੀ ਦੀ ਕੋਇਲ ਹੈ। ਅੱਜ ਵੀ ਉਸ ਦੀ ਗਾਇਕੀ ਨੂੰ ਮਾਨਣ ਵਾਲੇ ਸਰੋਤਿਆਂ ਦਾ ਬਹੁਤ ਵੱਡਾ ਵਰਗ ਹੈ। ਉਨ੍ਹਾਂ ਨਾਲ ਸਿੱਧਾ ਸੰਪਰਕ 99152-32355 ’ਤੇ ਕੀਤਾ ਜਾ ਸਕਦਾ ਹੈ।

No comments:
Post a Comment