ਪੰਜਾਬੀ ਸੱਭਿਆਚਾਰ ਵਿੱਚ ਚਰਖੇ ਦੀ ਆਪਣੀ ਵਿਸ਼ੇਸ਼ਤਾ ਹੈ। ਪੁਰਾਤਨ ਸਮਿਆਂ ਵਿੱਚ ਚਰਖਾ ਹਰ ਘਰ ਦੀ ਸ਼ਾਨ ਹੁੰਦਾ ਸੀ। ਚਰਖੇ ਦੀ ਘੂੰ-ਘੂੰ ਚੱਲਦੇ ਰਾਹੀਆਂ ਅਤੇ ਅਜਨਬੀਆਂ ਦੇ ਮਨ ਨੂੰ ਮੋਹ ਲੈਂਦੀ ਸੀ। ਦਿਨ ਵੇਲੇ ਘਰ ਦੇ ਵਿਹੜੇ ਦੀ ਫ਼ਿਜ਼ਾ ਵਿੱਚ ਰਸ ਘੋਲਦੀ ਹਾਸੇ-ਠੱਠਿਆਂ ਦੀ ਆਵਾਜ਼ ’ਚੋਂ ਸਹਿਜੇ ਅਨੁਮਾਨ ਲੱਗ ਜਾਂਦਾ ਸੀ ਕਿ ਕੁੜੀਆਂ ਤ੍ਰਿੰਞਣੀਂ ਚਰਖਾ ਕੱਤ ਰਹੀਆਂ ਹਨ। ਸਿਆਲ ਦੀਆਂ ਨਿੱਘੀਆਂ ਰਾਤਾਂ ਵਿੱਚ ਵੀ ਕੁੜੀਆਂ ਰਲ-ਮਿਲ ਕੇ ਚਰਖਾ ਕੱਤਦੀਆਂ ਸਨ। ਦੇਰ ਰਾਤ ਤਕ ਚਰਖੇ ਦੀ ਘੂਕਰ ਸੁਣਾਈ ਦਿੰਦੀ ਰਹਿੰਦੀ ਸੀ। ਕੁੜੀਆਂ ਕੱਤਰੀਆਂ ਮਿਲ ਕੇ ਛੋਪ ਕੱਤਦੀਆਂ ਸਨ। ਛੋਪ ਵਿੱਚ ਕੁੜੀਆਂ ਸਾਂਝੀ ਵੋਹਟੀ ਵਿੱਚ ਬਰਾਬਰ ਪੂਣੀਆਂ ਤੋਲ ਕੇ ਰੱਖ ਦਿੰਦੀਆਂ ਸਨ। ਫਿਰ ਆਪਣੀ-ਆਪਣੀ ਪੂਣੀ ਕੱਤਦੀਆਂ ਰਹਿੰਦੀਆਂ ਸਨ। ਛੋਪ ਦੌਰਾਨ ਵਿਚਕਾਰੋਂ ਉੱਠਣ ਦੀ ਮਨਾਹੀ ਹੁੰਦੀ ਹੈ। ਸਯਦ ਵਾਰਸ ਸ਼ਾਹ ਨੇ ਲਿਖਿਐ:
ਲਾਲ ਚਰਖੜਾ ਡਾਹ ਕੇ ਛੋਪ ਪਾਈਏ
ਕੇਡੇ ਸੁਹਣੇ ਗੀਤ ਝਨਾਓ ਦੇ ਨੇ।
ਜਵਾਨੀ ਦੀ ਦਹਿਲੀਜ਼ ’ਤੇ ਖਲੋਤੀਆਂ ਮਨਚਲੀਆਂ ਮੁਟਿਆਰਾਂ ਚਰਖਾ ਕੱਤਦੀਆਂ ਆਪਣੀਆਂ ਭਾਵਨਾਵਾਂ, ਵਲਵਲਿਆਂ , ਜਜ਼ਬਾਤਾਂ ਅਤੇ ਕਲਪਨਾ ਦੇ ਸੁਪਨ ਸੰਸਾਰ ਵਿਚਲੇ ਅਨੁਭਵ ਸਾਂਝੇ ਕਰਦੀਆਂ ਸਨ। ਕਈ ਚਰਖੇ ’ਤੇ ਤੰਦ ਪਾਉਂਦੀਆਂ ਆਪਣੇ ਹੋਣ ਵਾਲੇ ਮਾਹੀ ਦੀ ਸ਼ਕਲ ਨੂੰ ਮਨ ਵਿੱਚ ਚਿਤਵਦੀਆਂ ਰਹਿੰਦੀਆਂ ਹਨ। ਕੁੜੀਆਂ ਦਾ ਆਪਸ ਵਿੱਚ ਹਾਸਾ-ਠੱਠਾ, ਮਜ਼ਾਕ ਤੇ ਮਸ਼ਕਰੀਆਂ ਚੱਲਦੀਆਂ ਰਹਿੰਦੀਆਂ ਸਨ ਜਿਨ੍ਹਾਂ ਦਾ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਜ਼ਿਕਰ ਹੈ:
ਪੂਣੀਆਂ ਮੈਂ ਪੰਜ ਕੱਤੀਆਂ
ਟੁੱਟ ਪੈਣੇ ਦਾ ਪੰਦਰਵਾਂ ਗੇੜਾ।
ਇਸ਼ਕ ਮਜਾਜ਼ੀ ਵਿੱਚ ਲਬਰੇਜ਼ ਚਰਖਾ ਕੱਤਦੀਆਂ ਕਈ ਅੱਲ੍ਹੜਾਂ ਦੇ ਰਸ ਭਿੰਨੇ ਬੋਲ ਸੀਨੇ ’ਚ ਖੰਜਰ ਵਾਂਗ ਖੁਭਦੇ ਹਨ:
ਚਰਖਾ ਮੈਂ ਕੱਤਦੀ, ਤੰਦ ਤੇਰਿਆਂ ਦੁੱਖਾਂ ਦੇ ਪਾਵਾਂ।
ਕਈਆਂ ਨੂੰ ਚਰਖੇ ਨਾਲ ਡਾਹਢਾ ਮੋਹ ਹੁੰਦਾ ਹੈ। ਉਹ ਚਰਖੇ ਨੂੰ ਜਾਨ ਤੋਂ ਵੱਧ ਪਿਆਰਾ ਰੱਖਦੀਆਂ ਹਨ ਤੇ ਸ਼ੌਕ ਨਾਲ ਕੱਤਦੀਆਂ ਹਨ। ਚਰਖਾ ਕੱਤਣ ਦਾ ਸ਼ੌਕ ਮਨ ’ਚ ਮਚਲ ਉੱਠਦਾ ਹੈ:-
ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਦਨ ਦਾ।
ਪੰਜਾਬੀ ਸੱਭਿਆਚਾਰ ਵਿੱਚੋਂ ਚਰਖੇ ਦਾ ਵਜੂਦ ਖ਼ਤਮ ਹੁੰਦਾ ਜਾ ਰਿਹਾ ਹੈ। ਚਰਖਾ ਜਿੱਥੇ ਪੰਜਾਬੀ ਸੱਭਿਆਚਾਰ ਦਾ ਚਿੰਨ੍ਹ ਹੈ, ਉੱਥੇ ਇਸ ਦਾ ਸਬੰਧ ਆਰਥਿਕਤਾ ਨਾਲ ਵੀ ਨੇੜਿਓਂ ਜੁੜਿਆ ਹੋਇਆ ਹੈ। ਘਰੇਲੂ ਔਰਤਾਂ ਨਰਮੇ/ਕਪਾਹਾਂ ਚੁਗ ਕੇ ਪਿੰਡਾਂ-ਸ਼ਹਿਰਾਂ ਵਿੱਚ ਲੱਗੇ ਰੂੰਈਂ ਪੇਂਜਿਆਂ ਵਿੱਚੋਂ ਇਸ ਨੂੰ ਪਿੰਜਵਾ ਲੈਂਦੀਆਂ ਸਨ। ਫਿਰ ਇਸ ਰੂੰਈ ਨੂੰ ਚਾਈਂ-ਚਾਈਂ ਕੱਤਿਆ ਜਾਂਦਾ। ਕੱਤੇ ਗਏ ਧਾਗਿਆਂ ਦੇ ਬਣੇ ਸੂਤ ਤੋਂ ਦਰੀਆਂ, ਖੇਸ, ਗਦੈਲੇ ਬਣਵਾ ਲਏ ਜਾਂਦੇ ਸਨ। ਸੂਤ ਕੱਤ ਕੇ ਨੀਝ ਲਾ ਕੇ ਭਰੇ ਮੰਜੇ ਦਾਜ ਵਿੱਚ ਲੈ ਜਾਂਦੀਆਂ ਹਨ। ਭਾਵੇਂ ਅੱਜ ਕੱਲ੍ਹ ਮੰਜਿਆਂ ਦੀ ਜਗ੍ਹਾ ਬੈੱਡਾਂ ਨੇ ਲੈ ਲਈ ਹੈ। ਪਹਿਲਾਂ ਕੁੜੀਆਂ ਚਰਖਾ ਕੱਤ ਕੇ ਤਕਰੀਬਨ ਅੱਧਾ ਦਾਜ ਆਪਣੇ ਹੱਥੀਂ ਤਿਆਰ ਕਰ ਲੈਂਦੀਆਂ ਸਨ।
ਚਰਖੇ ਦੀ ਘਟ ਰਹੀ ਤਦਾਦ ਕਾਰਨ ਚਰਖੇ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਆਰਥਿਕਤਾ ਨੂੰ ਵੀ ਭਾਰੀ ਸੱਟ ਲੱਗੀ ਹੈ। ਪਹਿਲਾਂ ਉਨ੍ਹਾਂ ਵੱਲੋਂ ਤਿਆਰ ਕੀਤੇ ਚਰਖੇ ਹੱਥੋ-ਹੱਥੀਂ ਵਿਕ ਜਾਂਦੇ ਸਨ। ਜੇ ਇੱਕਾ-ਦੁੱਕਾ ਰਹਿ ਵੀ ਜਾਂਦੇ ਤਾਂ ਉਨ੍ਹਾਂ ਨੂੰ ਸਾਈਕਲਾਂ/ਰੇੜ੍ਹਿਆਂ ’ਤੇ ਰੱਖ ਕੇ ਸ਼ਾਮ ਹੋਣ ਤੋਂ ਪਹਿਲਾਂ ਵੇਚ ਦਿੱਤਾ ਜਾਂਦਾ। ਚਰਖੇ ਦੇ ਕਾਰੀਗਰਾਂ ਦਾ ਕੰਮ ਹੁਣ ਮੱਠਾ ਹੋ ਗਿਆ ਹੈ। ਕਈ ਕਾਰੀਗਰਾਂ ਨੇ ਇਹ ਕੰਮ ਬਦਲ ਲਏ ਹਨ। ਉਹ ਅੱਜ-ਕੱਲ੍ਹ ਬੱਚਿਆਂ ਲਈ ਨਿੱਕੇ-ਵੱਡੇ ਲੱਕੜ ਦੇ ਖਿਡੌਣੇ ਬਣਾਉਣ ਲੱਗ ਪਏ ਹਨ, ਜਿਨ੍ਹਾਂ ਨੂੰ ਉਹ ਮੇਲਿਆਂ ’ਤੇ ਵੇਚ ਆਉਂਦੇ ਹਨ। ਇਸ ਤਰ੍ਹਾਂ ਕੀਤੀ ਮਿਹਨਤ ਅਜਾਈਂ ਨਹੀਂ ਜਾਂਦੀ ਤੇ ਮਿਹਨਤ ਦਾ ਮੁੱਲ ਮੁੜ ਆਉਂਦਾ ਹੈ।
ਨਰਮੇ-ਕਪਾਹ ਦੀ ਘਟ ਰਹੀ ਫ਼ਸਲ ਨੇ ਚਰਖੇ ਦੇ ਵਜੂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਅਮਰੀਕਨ ਸੁੰਡੀ ਦੇ ਡਰੋਂ ਕਿਸਾਨ ‘ਫ਼ਸਲੀ ਚੱਕਰ’ ਵਿੱਚੋਂ ਨਿਕਲਣ ਲਈ ਨਵੇਂ ਰਸਤੇ ਤਲਾਸ਼ਣ ਲੱਗੇ ਹਨ। ਸ਼ਹਿਰਾਂ ਵਿੱਚ ਲੱਗੀਆਂ ਧਾਗਾ ਮਿੱਲਾਂ ਨੇ ਵੀ ਚਰਖੇ ਦੀ ਹੋਂਦ ਮਿਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਧਾਗਾ ਮਿੱਲਾਂ ਵਿੱਚ ਸੂਤ ਜਲਦੀ ਤਿਆਰ ਹੋ ਜਾਂਦਾ ਹੈ ਅਤੇ ਇਸ ਸੂਤ ਤੋਂ ਬਣੀਆਂ ਨਵੇਂ-ਨਮੂਨਿਆਂ ਦੀਆਂ ਵਸਤਾਂ ਦੀ ਬਾਜ਼ਾਰ ਵਿੱਚ ਭਾਰੀ ਆਮਦ ਹੈ। ਸੱਭਿਆਚਾਰ ਦੇ ਬਦਲਦੇ ਪਰਿਪੇਖ ’ਚ ਪੀੜ੍ਹੀ ਦਰ ਪੀੜ੍ਹੀ ਪਿੰਡਾਂ ਵਿੱਚ ਚੇਤਨਤਾ ਆ ਗਈ ਹੈ। ਅਗਾਂਹਵਧੂ ਸਮਾਜ ਵਿੱਚ ਹਰ ਕੋਈ ਆਪਣੀ ਧੀ ਦੇ ਭਵਿੱਖ ਪ੍ਰਤੀ ਚਿੰਤਤ ਹੈ। ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜੀਆਂ ਹੋ ਸਕਣ। ਇਸ ਲਈ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਕੁੜੀਆਂ ਕੋਲ ਚਰਖਾ ਕੱਤਣ ਦੀ ਵਿਹਲ ਹੀ ਕਿੱਥੇ ਹੈ?
ਚਰਖਾ ਅੱਜ-ਕੱਲ੍ਹ ਸੱਭਿਆਚਾਰਕ ਸਮਾਗਮਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ ਜਿਸ ਦੀ ਹੋਂਦ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਕਿਤੇ ਸੱਭਿਆਚਾਰ ਦਾ ਇਹ ਅਨੂਠਾ ਚਿੰਨ੍ਹ ਵੀ ਕਿਧਰੇ ਲੋਪ ਹੀ ਨਾ ਹੋ ਜਾਵੇ।

No comments:
Post a Comment