ਸਾਡੇ ਰਵਾਇਤੀ ਸੱਭਿਆਚਾਰਕ ਵਿਰਸੇ ਦੇ ਬਹੁਤ ਸਾਰੇ ਖ਼ੂਬਸੂਰਤ ਅਤੇ ਸੁਖਦ ਪਹਿਲੂਆਂ ਦੇ ਨਾਲ-ਨਾਲ ਇਸ ਦੇ ਕੁਝ ਨਕਾਰਾਤਮਕ ਪੱਖ ਵੀ ਹਨ। ਜਿੱਥੇ ਅਸੀਂ ਆਪਣੇ ਲਗਪਗ ਸਾਰੇ ਹੀ ਰਿਸ਼ਤਿਆਂ ਨੂੰ ਯੋਗ ਸਤਿਕਾਰ ਅਤੇ ਮਾਨਤਾ ਦਿੰਦੇ ਹਾਂ, ਉੱਥੇ ਇਨ੍ਹਾਂ ਦਾ ਇੱਕ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਸਾਡੀ ਨਕਾਰਾਤਮਕ ਮਾਨਸਿਕਤਾ ਤੋਂ ਉਪਜੇ ਸਾਡੇ ਲੋਕ ਸਾਹਿਤ ਨੇ ਸਾਡੀ ਸੋਚ ਨੂੰ ਅਜਿਹਾ ਗ੍ਰਹਿਣ ਲਾਇਆ ਹੈ ਕਿ ਸਾਡੇ ਕੁਝ ਬਹੁਤ ਹੀ ਅਹਿਮ ਅਤੇ ਅਤਿ-ਨਾਜ਼ੁਕ ਰਿਸ਼ਤੇ ਆਪਣੇ ਅਰਥ ਗੁਆ ਬੈਠੇ ਹਨ। ਇਸ ਪੱਖ ਤੋਂ ਦੇਖਦਿਆਂ ਸਭ ਤੋਂ ਵੱਧ ਘਾਣ ਸੱਸ-ਨੂੰਹ ਦੇ ਰਿਸ਼ਤੇ ਦਾ ਕੀਤਾ ਗਿਆ ਹੈ। ਸੱਸ ਅਤੇ ਨੂੰਹ ਦਾ ਰਿਸ਼ਤਾ ਇੱਕ ਅਤਿ ਨੇੜੇ ਦਾ ਰਿਸ਼ਤਾ ਹੁੰਦਾ ਹੈ। ਸੱਸਾਂ ਘਰ ਦਾ ਭਾਗ ਅਤੇ ਮਾਣ ਹੁੰਦੀਆਂ ਹਨ, ਨੂੰਹਾਂ ਘਰ ਦੀਆਂ ਰੂਹਾਂ ਅਤੇ ਸ਼ਾਨ ਹੁੰਦੀਆਂ ਹਨ। ਸੱਸਾਂ ਘਰ ਬੰਨ੍ਹਦੀਆਂ ਹਨ ਤੇ ਨੂੰਹਾਂ ਉਸ ਨੂੰ ਅੱਗੇ ਵਧਾੳਂੁਦੀਆਂ ਹਨ। ਸਿਆਣੇ ਕਹਿੰਦੇ ਹਨ: ਧੀ ਵੱਸੇ, ਨੂੰਹ ਹੱਸੇ; ਮਾਂ-ਬਾਪ ਦੀ ਚਿੰਤਾ ਨੱਸੇ। ਸੱਚ ਤਾਂ ਇਹ ਹੈ ਕਿ ਔਰਤ-ਔਰਤ ਦੇ ਰਿਸ਼ਤੇ ਦੇ ਪ੍ਰਸੰਗ ਵਿੱਚ ਮਾਂ-ਧੀ ਦੇ ਰਿਸ਼ਤੇ ਤੋਂ ਬਾਅਦ ਸੱਸ-ਨੂੰਹ ਦਾ ਰਿਸ਼ਤਾ ਹੀ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਅਗਿਆਨਤਾ, ਬੇਸਮਝੀ ਜਾਂ ਗ਼ਲਤਫ਼ਹਿਮੀ ਕਾਰਨ ਇਸ ਰਿਸ਼ਤੇ ਵਿੱਚ ਕੁੜੱਤਣ ਭਰੀ ਜਾਂਦੀ ਰਹੀ ਹੈ। ਕਿਤੇ ਸੱਸ ਨੂੰ ਬਘਿਆੜੀ ਕਿਹਾ ਗਿਆ ਹੈ, ਕਿਤੇ ਉਸ ਨੂੰ ਸੰਦੂਕਾਂ ਓਹਲੇ ਕੁੱਟਣ ਲਈ ਨਿੰਮ ਦਾ ਘੋਟਣਾ ਘੜਾਉਣ ਦੀ ਫ਼ਰਮਾਇਸ਼ ਕੀਤੀ ਗਈ ਹੈ, ਕਿਤੇ ਸੱਸ ਦੇ ਮਰਨ ’ਤੇ ਪਾਏ ਜਾਣ ਵਾਲੇ ਘੱਗਰੇ ਦਾ ਚਾਅ ਕੀਤਾ ਜਾਂਦਾ ਹੈ। ਭਲੇ ਲੋਕ ਇਹ ਗੱਲ ਮੂਲੋਂ ਹੀ ਭੁਲਾ ਦਿੰਦੇ ਹਨ ਕਿ ਜਿਸ ਸੱਸ ਬਾਰੇ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ, ਉਸ ਨੇ ਪਿਆਰ, ਸੰਸਕਾਰ ਤੇ ਸਖ਼ਤ ਮਿਹਨਤ ਨਾਲ ਘਰ ਨੂੰ ਬੰਨ੍ਹਿਆ ਹੈ। ਅਜਿਹੀ ਸੋਚ ਰੱਖਣ ਵਾਲੀ ਨੂੰਹ ਇਹ ਵੀ ਭੁੱਲ ਜਾਂਦੀ ਹੈ ਕਿ ਉਸ ਦੀ ਆਪਣੀ ਮਾਂ, ਜਿਸ ਨਾਲ ਉਹ ਇੰਨਾ ਮੋਹ ਕਰਦੀ ਹੈ ਅਤੇ ਜਿਸ ਲਈ ਉਹ ਕਦੀ ਸੁਪਨੇ ਵਿੱਚ ਬਘਿਆੜੀ ਜਾਂ ਬੁੜ੍ਹੀ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੀ, ਉਹ ਵੀ ਤਾਂ ਆਪਣੀ ਨੂੰਹ ਦੀ ਸੱਸ ਹੀ ਹੁੰਦੀ ਹੈ। ‘ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ’ ਬੋਲੀ ਬਾਰੇ ਵੀ ਥੋੜ੍ਹਾ ਜਿਹਾ ਵਿਚਾਰ ਕਰ ਲੈਣਾ ਚਾਹੀਦਾ ਹੈ। ਸੱਸ ਨੂੰ, ਜਿਸ ਕੋਲ ਨੂੰਹ ਨੇ ਸਾਰੀ ਉਮਰ ਬਿਤਾਉਣੀ ਹੁੰਦੀ ਹੈ, ਘਰ ਨੂੰ ਸੁਘੜਤਾ ਨਾਲ ਚਲਾਉਣ ਲਈ ਆਪਣੀ ਧੀਆਂ ਵਰਗੀ ਨੂੰਹ ਨੂੰ ਕੁਝ ਨਾ ਕੁਝ ਤਾਂ ਸਮਝਾਉਣਾ ਪਵੇਗਾ ਅਤੇ ਕਿਸੇ ਗੱਲ ਤੋਂ ਰੋਕਣਾ ਜਾਂ ਵਰਜਣਾ ਵੀ ਪਵੇਗਾ। ਜਦੋਂ ਮਾਪਿਆਂ ਘਰ ਲਾਡਲੀ ਰਹੀ ਧੀ ਨੂੰ ਉਸ ਦੀ ਸੱਸ ਕੁਝ ਕਰਨ ਜਾਂ ਨਾ ਕਰਨ ਲਈ ਕਹਿੰਦੀ ਹੈ ਤਾਂ ਉਸ ਨੂੰ ਆਪਣੀ ਸੱਸ ਬਘਿਆੜੀ ਲੱਗਦੀ ਹੈ। ਸੱਸ ਅਤੇ ਨੂੰਹ, ਦੋਵਾਂ ਨੂੰ ਹੀ ਮਾਵਾਂ-ਧੀਆਂ ਵਾਲਾ ਰਿਸ਼ਤਾ ਰੱਖਣਾ ਚਾਹੀਦਾ ਹੈ। ਹਰ ਸੱਸ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਨੂੰਹ ਨਾਲ ਬਿਲਕੁਲ ਉਸੇ ਤਰ੍ਹਾਂ ਦਾ ਵਿਵਹਾਰ ਕਰੇ ਜਿਸ ਤਰ੍ਹਾਂ ਦਾ ਉਹ ਆਪਣੀ ਧੀ ਨਾਲ ਦੂਜੇ ਘਰ ਵਿੱਚ ਉਸ ਦੀ ਸੱਸ ਦੁਆਰਾ ਕੀਤਾ ਜਾਣਾ ਚਾਹੁੰਦੀ ਹੈ। ਇਸੇ ਤਰ੍ਹਾਂ ਜਦ ਨੂੰਹ ਨੂੰ ਉਸ ਦੀ ਸੱਸ ਕੋਈ ਮੱਤ ਦਿੰਦੀ ਹੈ ਤਾਂ ਇਹ ਸਮਝਦੇ ਹੋਏ ਕਿ ਇਹ ਉਸ ਦੀ ਬਿਹਤਰੀ ਲਈ ਹੀ ਹੈ, ਉਸ ਨੂੰ ਖਿੜੇ ਮੱਥੇ ਸਵੀਕਾਰ ਕਰੇ। ਸੱਸ ਵੀ ਆਪਣੀ ਨੂੰਹ ਦੀ ਬੇਲੋੜੀ ਨੁਕਤਾਚੀਨੀ ਤੋਂ ਗੁਰੇਜ਼ ਕਰੇ ਅਤੇ ਉਸ ਨੂੰ ਜੋ ਕਹਿਣਾ ਹੈ, ਪਿਆਰ ਅਤੇ ਨਰਮੀ ਨਾਲ ਕਹੇ। ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੇ ਇੱਕ ਗੀਤ ਗੀਤ ਵਿੱਚ ਆਉਂਦੀਆਂ ਇਹ ਸਤਰਾਂ ਵੱਲ ਨੂੰਹਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ:
ਮਾਵਾਂ ਲਾਡ ਲਡਾ ਧੀਆਂ ਨੂੰ ਵਿਗਾੜਨ ਨੀਂ,
ਸੱਸਾਂ ਦੇ ਦੇ ਮੱਤਾਂ ਉਮਰ ਸੰਵਾਰਨ ਨੀਂ।
ਇਸ ਤਰ੍ਹਾਂ ਹੀ ਨੂੰਹ ਨੂੰ ਆਪਣੇ ਸਹੁਰੇ ਨਾਲ ਵਿਵਹਾਰ ਕਰਦੇ ਹੋਏ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਸ ਦਾ ਬਾਪ ਵੀ ਕਿਸੇ ਦਾ ਸਹੁਰਾ ਹੈ। ਰਿਸ਼ਤਿਆਂ ਨੂੰ ਸੁਖਾਵੇਂ ਬਣਾਉਣ ਲਈ ਅਜਿਹੀ ਮਾਨਸਿਕਤਾ ਨੂੰ ਮੁੱਢ ਤੋਂ ਹੀ ਨੱਥ ਪਾਈ ਜਾਣੀ ਚਾਹੀਦੀ ਹੈ।
ਕੁੜੀਆਂ ਜਦੋਂ ਕਿੱਕਲੀ ਪਾਉਂਦੀਆਂ ਹਨ ਤਾਂ ਬਹੁਤ ਸੋਹਣੀਆਂ ਲੱਗਦੀਆਂ ਹਨ ਤੇ ਉਨ੍ਹਾਂ ਦਾ ਬੜਾ ਪਿਆਰ ਆਉਂਦਾ ਹੈ ਪਰ ਜਦ ਕਿੱਕਲੀ ਸਮੇਂ ਬੋਲੇ ਗਏ ਸ਼ਬਦਾਂ ਵਿੱਚੋਂ ਕਿਸੇ ਲਈ ਨਫ਼ਰਤ ਦੀ ਝਲਕ ਪੈਂਦੀ ਹੈ ਤਾਂ ਮਨ ਸੱਚਮੁੱਚ ਉਦਾਸ ਹੋ ਜਾਂਦਾ ਹੈ। ਕਿੱਕਲੀ ਦੇ ਪ੍ਰਚਲਤ ਬੋਲ ਹਨ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ;
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।
ਪਹਿਲੀਆਂ ਤਿੰਨੋਂ ਗੱਲਾਂ ਬੜੀਆਂ ਚੰਗੀਆਂ ਹਨ ਪਰ ਚੌਥੀ ਗੱਲ ਬਿਲਕੁਲ ਹੀ ਨਹੀਂ ਜਚਦੀ। ਵੈਸੇ ਤਾਂ ਇਹ ਗੱਲ ਹਰ ਸੱਭਿਆਚਾਰ ’ਤੇ ਲਾਗੂ ਹੁੰਦੀ ਹੈ ਪਰ ਪੰਜਾਬੀਆਂ ਵਿੱਚ ਜਵਾਈ ਦਾ ਬਾਕੀ ਸਭ ਰਿਸ਼ਤੇਦਾਰਾਂ ਨਾਲੋਂ ਵੱਧ ਆਦਰ-ਸਤਿਕਾਰ ਕੀਤਾ ਜਾਂਦਾ ਹੈ। ਕੀ ਕਦੇ ਕਿਸੇ ਕੁੜੀ ਨੇ ਇਹ ਸੋਚਣ ਦੀ ਖੇਚਲ ਕੀਤੀ ਹੈ ਕਿ ਜਿਸ ਨੂੰ ਉਹ ‘ਫਿੱਟੇ ਮੂੰਹ’ ਕਹਿ ਰਹੀ ਹੈ, ਉਹ ਉਸ ਦਾ ਆਪਣਾ ਕੀ ਲੱਗੇਗਾ ਪਤੀ ਜਾਂ ਜੀਜਾ। ਜੇ ‘ਫਿੱਟੇ ਮੂੰਹ’ ਦੀ ਬਜਾਇ ‘ਸੋਹਣਾ ਮੂੰਹ’ ਸ਼ਬਦ ਵਰਤ ਲਏ ਜਾਣ ਤਾਂ ਇਹ ਬੋਲੀ ਕਿੰਨੀ ਵਧੀਆ ਲੱਗੇਗੀ। ਇੱਕ ਹੋਰ ਕਿੱਕਲੀ ਦੇ ਬੋਲ ਹਨ:
ਕਿੱਕਲੀ ਕਲੱਸ ਦੀ, ਲੱਤ ਭੱਜੇ ਸੱਸ ਦੀ,
ਗੋਡਾ ਭੱਜੇ ਜੇਠ ਦਾ, ਝੀਤਾਂ ਥਾਣੀਂ ਦੇਖਦਾ।
ਕਿੰਨਾ ਚੰਗਾ ਹੁੰਦਾ ਜੇ ਇਸ ਨਕਾਰਾਤਮਕ ਬੋਲੀ ਨੂੰ ਇਸ ਤਰ੍ਹਾਂ ਦਾ ਸਕਾਰਾਤਮਕ ਰੂਪ ਦਿੱਤਾ ਹੁੰਦਾ:
ਕਿੱਕਲੀ ਕਲੱਸ ਦੀ, ਉਮਰ ਵਧੇ ਸੱਸ ਦੀ,
ਭਲਾ ਹੋਵੇ ਜੇਠ ਦਾ, ਵੀਰਾਂ ਵਾਂਗ ਦੇਖਦਾ।
ਸੱਸ ਨੂੰ ਆਪਣੀ ਨੂੰਹ ਅਤੇ ਨਣਦ ਨੂੰ ਆਪਣੀ ਭਾਬੀ ਦਾ ਕਿੰਨਾ ਚਾਅ ਹੁੰਦਾ ਹੈ ਅਤੇ ਉਹ ਉਸ ਦਾ ਕਿੰਨਾ ਧਿਆਨ ਰੱਖਦੀ ਹੈ, ਇਸ ਦੀ ਸਹੀ ਤਸਵੀਰ ਪੇਸ਼ ਕਰਦਾ ਗੀਤ ਹੈ:
ਨਵੀਂ ਬਹੂ ਮੁਕਲਾਵੇ ਆਈ, ਧਰਤੀ ਪੈਰ ਨਾ ਲਾਵੇ,
ਲੈ ਨੀਂ ਨੂੰਹੇਂ ਰੋਟੀ ਖਾ ਲੈ, ਨੂੰਹ ਸੰਗਦੀ ਨਾ ਖਾਵੇ,
ਮੂੰਹ ਵਿੱਚ ਭਾਬੀ ਦੇ, ਨਣਦ ਬੁਰਕੀਆਂ ਪਾਵੇ।
ਕੁੜੀ ਨੂੰ ਵੀ ਮੁੱਢ ਤੋਂ ਹੀ ਆਪਣੇ ਸਹੁਰਿਆਂ ਪ੍ਰਤੀ ਸਕਾਰਾਤਮਕ ਸੋਚ ਅਤੇ ਪਹੁੰਚ ਅਪਨਾਉਣੀ ਚਾਹੀਦੀ ਹੈ ਤੇ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕੇਵਲ ਇੱਕ ਮੁੰਡੇ ਨਾਲ ਹੀ ਨਹੀਂ ਵਿਆਹੀ ਜਾ ਰਹੀ ਸਗੋਂ ਸਾਰਾ ਪਰਿਵਾਰ ਉਸ ਦਾ ਆਪਣਾ ਬਣਨ ਜਾ ਰਿਹਾ ਹੈ। ਭਾਰਤੀ ਸੱਭਿਆਚਾਰ ਮੁਤਾਬਕ ਧੀ ਦੇ ਦੋ ਜਨਮ ਮੰਨੇ ਜਾਂਦੇ ਹਨ: ਇੱਕ ਜਨਮ ਮਾਪਿਆਂ ਦੇ ਘਰ ਅਤੇ ਦੂਜਾ ਸਹੁਰਿਆਂ ਦੇ ਘਰ। ਇਸ ਲਈ ਜ਼ਰੂਰੀ ਹੈ ਕਿ ਕੁੜੀ ਆਪਣੇ ਵਿਆਹ ਨੂੰ ਨਵਾਂ ਜਨਮ ਮੰਨ ਕੇ ਖ਼ੁਦ ਨੂੰ ਸਹੁਰੇ ਘਰ ਦੇ ਮਾਹੌਲ ਅਤੇ ਰਵਾਇਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੇ। ਅਜਿਹੀ ਸੋਚ ਅਤੇ ਪਹੁੰਚ ਨਾਲ ਰਿਸ਼ਤੇ ਇੰਨੇ ਸੁਖਦ ਹੋ ਜਾਂਦੇ ਹਨ ਕਿ ਜਦ ਵੀ ਕੋਈ ਮਤਭੇਦ ਪੈਦਾ ਹੋਵੇਗਾ ਤਾਂ ਉਹ ਸਹਿਜੇ ਹੀ ਦੂਰ ਹੋ ਜਾਵੇਗਾ। ਸਮੇਂ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਤੋਂ ਪਰਿਭਾਸ਼ਤ ਕਰੀਏ ਅਤੇ ਨਵੀਨ ਤਰਜ਼ ਦੀਆ ਸਕਾਰਾਤਮਕ ਬੋਲੀਆਂ ਪਾਉਂਦੇ ਹੋਏ ਇਸ ਸੰਦਰਭ ਵਿੱਚ ਇੱਕ ਨਵਾਂ ਵਿਰਸਾ ਸਿਰਜਣ ਦਾ ਯਤਨ ਕਰੀਏ। ਅਜਿਹੀਆਂ ਕੁਝ ਬੋਲੀਆਂ ਪੇਸ਼ ਹਨ:
ਸੁਣ ਨੀਂ ਨੂੰਹੇਂ, ਸੁਣ ਨੀਂ ਸੋਹਣੀਏਂ,
ਸੁਣ ਨੀਂ ਸਾਡੀਏ ਜਾਨੇਂ,
ਤੂੰ ਤਾਂ ਸਾਡੇ ਘਰ ਦਾ ਚਾਨਣ,
ਤੂੰਹੀਓਂ ਸਾਡੀ ਸ਼ਾਨ ਏਂ,
ਜੁਗ ਜੁਗ ਜੀਵੇਂ ਨੀਂ, ਮਾਂ ਦੀਏ ਸੁਘੜ ਰਕਾਨੇ,
ਜੁਗ ਜੁਗ ਜੀਵੇਂ ਨੀਂ।

ਸੁਣ ਨੀਂ ਕੁੜੀਏ, ਸੁਣ ਨੀਂ ਸਖੀਏ,
ਸੁਣ ਅੰਮਾਂ ਦੀਏ ਜਾਈਏ,
ਸੱਸ-ਸਹੁਰੇ ਨੂੰ ਮਾਪੇ ਸਮਝੀਏ,
ਮਿੱਠੇ ਬੋਲ ਸੁਣਾਈਏ,
ਪੇਕਿਆਂ ਦਾ ਨਾਂ ਰੋਸ਼ਨ ਕਰੀਏ,
ਝਿੜਕਾਂ ਕਦੀ ਨਾ ਖਾਈਏ,
ਪਿਆਰੇ ਬਾਬਲ ਦੀ, ਪੱਗ ਨੂੰ ਦਾਗ਼ ਨਾ ਲਾਈਏ, ਪਿਆਰੇ ਬਾਬਲ ਦੀ।

ਮਾਂ ਮੇਰੀ ਨੇ ਰੱਖੀ ਲਾਡਲੀ,
ਕੰਮ ਨਾ ਸਿੱਖਿਆ ਕਾਈ,
ਸੱਸ ਮੈਨੂੰ ਸਚਿਆਰੀ ਟੱਕਰੀ,
ਸਿਆਣੀ ਮਾਂ ਦੀ ਜਾਈ,
ਨਾਲੇ ਮੈਨੂੰ ਕੰਮ ਸਿਖਾਵੇ, ਨਾਲੇ ਲਾਡ ਲਡਾਵੇ,
ਸੱਸੇ ਪਿਆਰੀਏ ਨੀਂ,
ਤੈਨੂੰ ਦੁੱਖ ਕਦੇ ਨਾ ਆਵੇ, ਸੱਸੇ ਪਿਆਰੀਏ ਨੀਂ।
ਕੰਮ ਨਾ ਸਿੱਖਿਆ ਕਾਈ,
ਸੱਸ ਮੈਨੂੰ ਸਚਿਆਰੀ ਟੱਕਰੀ,
ਸਿਆਣੀ ਮਾਂ ਦੀ ਜਾਈ,
ਨਾਲੇ ਮੈਨੂੰ ਕੰਮ ਸਿਖਾਵੇ, ਨਾਲੇ ਲਾਡ ਲਡਾਵੇ,
ਸੱਸੇ ਪਿਆਰੀਏ ਨੀਂ,
ਤੈਨੂੰ ਦੁੱਖ ਕਦੇ ਨਾ ਆਵੇ, ਸੱਸੇ ਪਿਆਰੀਏ ਨੀਂ।
ਸੱਸ ਤੇ ਮਾਂ ਬਰਾਬਰ ਦੋਨੋਂ,
ਫ਼ਰਕ ਨਾ ਜਾਪੇ ਕਾਈ।
ਸਹੁਰਾ ਮੈਨੂੰ ਡੈਡੀ ਲੱਗੇ,
ਕਰਦਾ ਨੇਕ ਕਮਾਈ,
ਨਣਦਾਂ ਮੈਨੂੰ ਭੈਣਾਂ ਜਾਪਣ,
ਦਿਓਰ-ਜੇਠ ਮੇਰੇ ਭਾਈ,
ਮੰਦਾ ਬੋਲ ਮੈਂ ਕਦੀ ਨਾ ਬੋਲਾਂ,
ਸਭ ਦਾ ਮਾਣ ਵਧਾਵਾਂ,
ਧਰਮ ਦੇ ਮਾਪਿਓ ਵੇ,
ਥੋਡਾ ਜਸ ਗਿੱਧੇ ਵਿੱਚ ਗਾਵਾਂ।
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ ਅਤੇ ਸਮੇਂ ਦੇ ਬਦਲਣ ਨਾਲ ਸਾਡੀ ਜੀਵਨ-ਸ਼ੈਲੀ ਅਤੇ ਸੋਚ-ਵਿਚਾਰ ਦੇ ਢੰਗ ਵਿੱਚ ਤਬਦੀਲੀਆਂ ਦਾ ਆਉਣਾ ਸੁਭਾਵਿਕ ਹੈ। ਸਾਨੂੰ ਚਾਹੀਦਾ ਹੈ ਕਿ ਬਦਲ ਰਹੇ ਹਾਲਾਤ ਅਨੁਸਾਰ ਅਸੀਂ ਆਪਣੇ ਸੱਭਿਆਚਾਰਕ ਵਿਰਸੇ ਦੇ ਲੋਕ-ਸਾਹਿਤ ਵਾਲੇ ਖੇਤਰ ਵਿੱਚ ਵੀ ਸਾਰਥਿਕ ਤਬਦੀਲੀਆਂ ਲਿਆਈਏ।

No comments:
Post a Comment