ਕਿਸੇ ਸੱਭਿਆਚਾਰ ਦੀ ਬੁਨਿਆਦੀ ਪਛਾਣ ਕਰਨ ਅਤੇ ਉਸ ਦੀ ਵਿਲੱਖਣਤਾ ਨੂੰ ਦਰਸਾਉਣ ਲਈ ਲੋਕ-ਸਾਹਿਤ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਕਿਸਮ ਦਾ ਸਾਹਿਤ ਸਦੀਵੀ, ਆਪ-ਮੁਹਾਰਤਾ ਰੱਖਣ ਵਾਲਾ, ਸਮੂਹਿਕ ਜਨ-ਜੀਵਨ ਦੀਆਂ ਭਾਵਨਾਵਾਂ, ਮਿੱਥਾਂ ਅਤੇ ਹੋਰ ਸੱਭਿਆਚਾਰਕ ਵਰਤਾਰਿਆਂ ਦਾ ਸਹਿਜ ਰੂਪ ਵਿੱਚ ਪ੍ਰਗਟਾਵਾ ਕਰਨ ਵਾਲਾ ਹੁੰਦਾ ਹੈ। ਰੂਪ ਦੀ ਦ੍ਰਿਸ਼ਟੀ ਤੋਂ ਲੋਕ-ਸਾਹਿਤ ਨੂੰ ਅਨੇਕਾਂ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚੋਂ ਲੋਕ-ਕਾਵਿ, ਲੋਕ-ਕਹਾਣੀਆਂ, ਲੋਕ-ਗਥਾਵਾਂ, ਬੁਝਾਰਤਾਂ ਅਤੇ ਅਖਾਣ-ਮੁਹਾਵਰੇ ਆਦਿ ਪ੍ਰਮੁੱਖ ਹਨ। ਇਹ ਸਾਰੇ ਲੋਕ-ਸਾਹਿਤ ਦੇ ਰੂਪ ਸਦਾ-ਨਵੀਨ, ਤਾਜ਼ਗੀ-ਭਰਪੂਰ, ਕਾਵਿਕਤਾ-ਸੰਪੰਨ, ਮੌਖਕਿਤਾ, ਵਿਸ਼ਾਲ ਵਿਸ਼ਾ-ਖੇਤਰ, ਰੂਪ ਸਰੰਚਨਾ ਦੀ ਵੰਨ-ਸੁਵੰਨਤਾ, ਸਮਾਜਿਕ-ਰਾਜਨੀਤਕ ਅਤੇ ਸੱਭਿਆਚਾਰਕ ਚਿਤਰਣ, ਲੋਕ-ਭਾਸ਼ਾ ਦੀ ਜੁਗਾੜ-ਬੰਦੀ ਆਦਿ ਜਿਹੇ ਅਨੇਕਾਂ ਲੱਛਣਾਂ ਸਦਕਾ ਆਪਣੀ ਮਹਾਨਤਾ ਦਾ ਪ੍ਰਮਾਣ ਆਪ ਬਣਦੇ ਹਨ ਅਤੇ ਆਪਣੇ ਵਿਲੱਖਣ ਪ੍ਰਗਟਾਓ ਮਾਧਿਅਮ ਰਾਹੀਂ ਪ੍ਰਸਤੁਤ ਹੁੰਦੇ ਹਨ।
‘ਸਿੱਠਣੀਆਂ’ ਲੋਕ-ਸਾਹਿਤ ਦੇ ਪ੍ਰਮੁੱਖ ਰੂਪ ‘ਲੋਕ-ਕਾਵਿ’ ਦੀ ਇੱਕ ਸੁਤੰਤਰ ਅਤੇ ਵਿਲੱਖਣ ਲੋਕ-ਕਾਵਿ ਵੰਨਗੀ ਹੈ। ਰਚਨਾ ਵਿਧਾਨ ਦੀ ਦ੍ਰਿਸ਼ਟੀ ਤੋਂ ਇਸ (ਸਿੱਠਣੀ) ਨੂੰ ਲੋਕ-ਕਾਵਿ ਦੇ ਖੁੱਲ੍ਹੇ ਗੀਤ ਰੂਪਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਅਜਿਹੇ ਲੋਕ ਗੀਤ ਰੂਪਾਂ ਵਿੱਚ ਲਚਕੀਲਾਪਨ ਭਾਵ ਮਨਮਰਜ਼ੀ ਨਾਲ ਤੋੜ-ਭੰਨ ਕਰਨ ਜਾਂ ਘਾਟਾ ਵਾਧਾ ਕਰਨ ਜਾਂ ਨਾਂ-ਥਾਂ ਆਦਿ ਦੇ ਪਰਿਵਰਤਨ ਕਰਨ ਦੀ ਗੁੰਜਾਇਸ਼ ਸਦਾ ਹੀ ਰਹਿੰਦੀ ਹੈ ਭਾਵ ਇਹ ਕਿ ਇਹ ਗੀਤ-ਰੂਪ, ਨਿੱਕੀ-ਵੱਡੀ ਬੋਲੀ, ਹੇਅਰਾਂ, ਛੰਦ-ਪਰਾਗੇ, ਕੀਰਨਾ-ਅਲਾਹੁਣੀ, ਖੇਡ ਅਤੇ ਨਾਚ-ਗੀਤਾਂ ਵਾਂਗ ਆਪਣੇ ਪ੍ਰਗਟਾਓ ਸੰਦਰਭ ਵਿੱਚ ਸਬੰਧਤ ਮੌਕੇ, ਸਥਾਨ, ਹਾਲਾਤ ਅਤੇ ਰਿਸ਼ਤੇ ਮੁਤਾਬਕ ਪੁਨਰ-ਸਿਰਜਣਾ ਦੀ ਹੋਂਦ ਨੂੰ ਵੀ ਧਾਰਨ ਕਰਨ ਵੱਲ ਰੁਚਿਤ ਹੁੰਦਾ ਹੈ ਅਤੇ ਗਤੀ ਪੱਖੋਂ ਤੇਜ਼ ਅਤੇ ਤੀਬਰਤਾ ਦਾ ਧਾਰਨੀ ਹੁੰਦਾ ਹੈ।
ਸਿੱਠਣੀ ਜਾਂ ਸਿੱਠਣੀਆਂ ਸ਼ਬਦ ਦਾ ਮੂਲ ਸ਼ਬਦ ‘ਸਿੱਠ’ ਹੈ। ਸਿੱਠ ਤੋਂ ਭਾਵ ਮਖੌਲ-ਠੱਠਾ ਕਰਨਾ, ਹਾਸਾ ਉਡਾਉਣਾ ਅਤੇ ਇਸ ਹਾਸੇ ਅਤੇ ਮਖੌਲ ਰਾਹੀਂ ਚੋਭ ਜਾਂ ਵਿਅੰਗ ਕਰਨਾ ਹੈ। ਮਹਾਨਕੋਸ਼ ਦੇ ਕਰਤਾ ਨੇ ਇਸ ਦਾ ਅਰਥ ‘ਅਯੋਗ ਬਚਨ ਬੋਲਣੇ ਜਾਂ ਸ਼ਰਮ ਦਿਵਾਉਣ ਵਾਲੀ ਗੱਲ ਆਖਣੀ’ ਦੱਸਿਆ ਹੈ ਅਤੇ ਇਸ ਦੇ ਭਾਵ ਨੂੰ ‘ਅਸ਼ਿਸ਼ਟ ਬਾਣੀ, ਗਾਲ੍ਹੀ ਅਤੇ ਵਿਅੰਗ ਨਾਲ ਭਰੀ ਹੋਈ ਬਾਣੀ’ ਕਿਹਾ ਹੈ ਪਰ ਸਾਡੀ ਰਾਇ ਅਨੁਸਾਰ ਸਿੱਠਣੀ ਦੇ ਬੋਲਾਂ ਨੂੰ ਨਿਰੋਲ ਵਿਅੰਗ, ਚੋਭ ਜਾਂ ਅਸ਼ਿਸ਼ਟ ਪ੍ਰਕਾਰ ਦੇ ਬੋਲ ਭਾਵ ਅਨੈਤਿਕ ਸ਼ਬਦਾਂ ਦੇ ਪ੍ਰਵਾਹ ਤਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ, ਸਗੋਂ ਇਹ ਮਨ ਲੁਭਾਉਣੇ ਅਤੇ ਰਿਸ਼ਤਿਆਂ ਦੀ ਵਿਵਹਾਰਿਕਤਾ ਵਿੱਚ ਮਿਠਾਸ ਭਰਨ ਵਾਲੇ ਰੌਚਕ ਕਾਵਿ-ਸ਼ਬਦ ਹੁੰਦੇ ਹਨ ਜਿਨ੍ਹਾਂ ਰਾਹੀਂ ਬਹੁ-ਭਾਂਤੀ ਬਿੰਬ ਉਸਾਰੇ ਜਾਂਦੇ ਹਨ ਅਤੇ ਦਿਲਾਂ ਦੇ ਗੁਭ-ਗੁਭਾਟ ਕੱਢਦਿਆਂ ਹੋਇਆਂ ਕਈ ਉਦਰੇਵੇਂ ਅਤੇ ਵਿਛੋੜੇ ਦੀਆਂ ਤਰਾਟਾਂ ਨੂੰ ਮਿਟਾਇਆ ਜਾ ਸਕਦਾ ਹੈ। ਇਨ੍ਹਾਂ ਦੇ ਉਚਾਰਨ ਵਿੱਚ ਨਿਸ਼ਾਨਾ ਬਣਾਈ ਗਈ ਸੰਬੋਧਤ ਧਿਰ ਦੇ ਸਵੈਮਾਨ ਜਾਂ ਬਣਦੇ ਰੁਤਬੇ ਨੂੰ ਢਾਹ ਨਹੀਂ ਲਾਈ ਜਾਂਦੀ ਅਤੇ ਨਾ ਹੀ ਉਸ ਦੀ ਮਾਨਸਿਕਤਾ ਨੂੰ ਸੱਟ ਮਾਰੀ ਜਾਂਦੀ ਹੈ, ਸਗੋਂ ਇਸ ਦੇ ਉਲਟ ਸਿੱਠਣੀਆਂ ਵਿੱਚ ਉਚਾਰ ਧਿਰ ਅਤੇ ਸੰਬੋਧਤ ਧਿਰ ਇੱਕੋ ਜਿਹਾ ਲੁਤਫ਼ ਭਾਵ ਖ਼ੁਸ਼ੀ ਅਤੇ ਮਨੋਰੰਜਨ ਮਹਿਸੂਸ ਕਰਦੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਕਿਉਂਕਿ ਸਿੱਠਣੀ ਕਾਵਿ-ਰੂਪ ਲੋਕ-ਮਾਨਸਿਕਤਾ ਵਿੱਚ ਪ੍ਰਵਾਨ ਚੜ੍ਹ ਚੁੱਕਾ ਲੋਕ-ਗੀਤ ਰੂਪ ਹੈ। ਇਸ ਜੁਗਤ ਨਾਲ ਲੋਕਾਂ ਦੀਆਂ ਅੰਦਰੂਨੀ ਭਾਵਨਾਵਾਂ ਸੁਚੇਤ ਅਤੇ ਅਚੇਤ ਦੋਹਾਂ ਪੱਧਰਾਂ ’ਤੇ ਇੱਕਸੁਰ ਹੋ ਚੁੱਕੀਆਂ ਹੁੰਦੀਆਂ ਹਨ। ਇਸ ਤਰ੍ਹਾਂ ਸਿੱਠਣੀ ਲੋਕ-ਕਾਵਿ ਰੂਪ ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਦੇ ਸੰਤੁਲਨ ਵਿੱਚੋਂ ਉਤਪੰਨ ਹੁੰਦਾ ਹੈ ਅਤੇ ਇਸੇ ਵਾਤਾਵਰਨ ਵਿੱਚ ਪ੍ਰਵਾਨ ਚੜ੍ਹਦਾ ਹੈ। ਅਸਲ ਵਿੱਚ ਪੰਜਾਬੀ ਆਪਣਾ ਜੀਵਨ ਸਫ਼ਰ ਕਈ ਸਮਾਜਿਕ ਅਤੇ ਆਰਥਿਕ ਕਠਿਨਾਈਆਂ ਦੇ ਬਾਵਜੂਦ, ਹੱਸ ਖੇਡ, ਗਾ, ਨੱਚ ਕੇ ਬਸਰ ਕਰਦਾ ਹੈ। ਧੀ, ਭੈਣ, ਜੋ ਵਿਆਹ ਕੇ ਇੱਕ ਬਿਗਾਨੇ ਦੇਸ਼ ਜਾਂਦੀ ਹੈ ਤਾਂ ਮਾਹੌਲ ਥੋੜ੍ਹਾ ਗ਼ਮਗੀਨ ਹੁੰਦਾ ਹੈ। ਇਸ ਸਮੇਂ ਇਸ ਕਾਵਿ-ਜੁਗਤ ਰਾਹੀਂ ਖ਼ੂਬ ਮਸਤੀ, ਖੇੜੇ ਅਤੇ ਮਨੋਰੰਜਨ ਦਾ ਮੌਕਾ ਸਿਰਜਿਆ ਜਾਂਦਾ ਹੈ।
ਬਹੁਤ ਸਾਰੇ ਵਿਦਵਾਨਾਂ ਦੀ ਰਾਇ ਭਾਵੇਂ ਇੱਥੋਂ ਤਕ ਹੀ ਸੀਮਤ ਰਹੀ ਹੈ ਕਿ ਸਿੱਠਣੀ ਨਿਰੋਲ ਵਿਆਹ ਸਮੇਂ ਦਾ ਹੀ ਲੋਕ-ਗੀਤ ਰੂਪ ਹੈ ਜੋ ਲੜਕੀ ਪੱਖ ਵਾਲਿਆਂ ਵੱਲੋਂ ਲੜਕੇ ਪੱਖ ਵਾਲਿਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਪਰ ਸਾਡੀ ਰਾਇ ਅਨੁਸਾਰ ਸਿੱਠਣੀ ਦਾ ਪ੍ਰਗਟਾਓ ਸੰਦਰਭ ਇੱਥੋਂ ਤਕ ਹੀ ਸੀਮਤ ਨਹੀਂ ਹੈ। ਇਹ ਵਿਆਹ ਦੇ ਸਮੇਂ ਤੋਂ ਇਲਾਵਾ ਮੰਗਣੀ ਸਮੇਂ, ਪਹਿਲਾਂ ਵਿਆਹੀਆਂ ਹੋਈਆਂ ਧੀਆਂ-ਭੈਣਾਂ ਦੇ ਸਹੁਰਿਆਂ ਪੱਖੀ ਰਿਸ਼ਤਿਆਂ ਨੂੰ ਵੀ ਅਤੇ ਇੱਥੋਂ ਤਕ ਕਿ ਦੂਰ-ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ ਵੀ ਅਜਿਹੇ ਕਾਰਜ ਸਮੇਂ ਅਤੇ ਬੁੱਢੜੇ, ਬੁੱਢੜੀ ਦੀ ਮੌਤ ਤੋਂ ਬਾਅਦ ਦੇ ਇਕੱਠ ਸਮੇਂ ਵੀ ਜਦੋਂ ਉਸ ਬੁੱਢੇ-ਬੁੱਢੜੀ ਦੇ ਨੂੰਹ ਜਾਂ ਪੋਤ ਨੂੰਹ ਦੇ ਪੇਕੇ ਆਉਂਦੇ ਹਨ ਤਾਂ ਵੀ ਅਜਿਹਾ ਕਰਦੇ ਹਨ। ਵਿਸ਼ੇਸ਼ ਤੌਰ ’ਤੇ ਅਜਿਹੇ ਮੌਕੇ ਸਿਰਜਣੇ ਅਤੇ ਅਜਿਹੀ ਪ੍ਰਕਾਰ ਦਾ ਮਨੋਰੰਜਨ ਕਰਨਾ ਕਈ ਲੁਪਤ ਸੰਭਾਵਨਾਵਾਂ ਵੀ ਪੈਦਾ ਕਰਦਾ ਹੈ, ਜਿਸ ਤੋਂ ਅੰਦਰੂਨੀ ਖੇੜਾ ਵੀ ਮਾਣਿਆ ਜਾਂਦਾ ਹੈ ਅਤੇ ਖ਼ੁਸ਼ ਹਾਲਤ ਦਾ ਅਗਾਊਂ-ਸੂਚਕ ਚਿੰਨ੍ਹ ਵੀ ਅਨੁਭਵ ਕੀਤਾ ਜਾਂਦਾ ਹੈ। ਮੋਟੇ ਤੌਰ ’ਤੇ ਪੰਜਾਬਣਾਂ ਦੁਆਰਾ ਇਸ ਪ੍ਰਕਾਰ ਦੇ ਮਿੱਠੇ ਗੀਤ ਨਵੇਂ ਵਿਆਂਹਦੜ ਲਾੜੇ ਨੂੰ, ਉਸ ਦੀਆਂ ਭੈਣਾਂ ਨੂੰ, ਮਾਂ, ਚਾਚੀਆਂ,ਤਾਈਆਂ, ਮਾਸੀਆਂ, ਪਿਓ, ਚਾਚੇ, ਤਾਏ, ਮਾਮੇ ਆਦਿ ਨੂੰ ਵਧੇਰੇ ਸੰਬੋਧਤ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਰਿਸ਼ਤੇਦਾਰੀਆਂ ’ਚੋਂ ਨਿਕਲਦੀਆਂ ਰਿਸ਼ਤੇਦਾਰੀਆਂ ਜਿਵੇਂ ਪਹਿਲਾਂ ਬਣ ਚੁੱਕੇ ਜੀਜੇ, ਨਣਦੋਈਏ, ਕੁੜਮ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਤੋਂ ਛੁੱਟ ਨਵੇਂ ਪੁਰਾਣੇ ਵਿਚੋਲੇ ਆਦਿ ਸੰਮਲਿਤ ਹੁੰਦੇ ਹਨ। ਸਿੱਠਣੀ ਦੇ ਰੂਪਾਕਾਰ ਦੀ ਇਹ ਖ਼ੂਬੀ ਹੈ ਕਿ ਪੰਜਾਬਣਾਂ ਇਸ ਦੇ ਉਚਾਰ-ਸੰਦਰਭ ਵਿੱਚ ਆਪੇ ਹੀ ਪ੍ਰਸ਼ਨ ਉਭਾਰਦੀਆਂ ਹਨ ਅਤੇ ਆਪੇ ਹੀ ਉਸ ਦਾ ਉੱਤਰ ਦੇ ਦਿੰਦੀਆਂ ਹਨ। ਨਾਨਕੀਆਂ-ਦਾਦਕੀਆਂ ਦੇ ਆਪਣੀ ਸਿੱਠਣੀ ਦੇ ਪ੍ਰਗਟਾਓ ਸੰਦਰਭ ਵਿੱਚ ਟਾਕਰੇ ਦੀ ਪ੍ਰਵਿਰਤੀ ਭਾਰੀ ਹੁੰਦੀ ਹੈ।
ਪੰਜਾਬਣਾਂ ਦੇ ਹਰਮਨ ਪਿਆਰੇ ਲੋਕ-ਗੀਤ ਰੂਪ ਸਿੱਠਣੀ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਹ ਸਾਦ-ਮੁਰਾਦੇ ਲਹਿਜ਼ੇ ਵਿੱਚ ਪ੍ਰਗਟ ਹੁੰਦੀ ਹੈ, ਕਿਸੇ ਬਣਾਵਟ ਜਾਂ ਉਚੇਚ ਦੀ ਇਸ ਵਿੱਚ ਗੁੰਜਾਇਸ਼ ਨਹੀਂ ਹੁੰਦੀ। ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਿੱਠਣੀ ਦਾ ਮੌਕਾ ਸਿਰਜਿਆ ਜਾਂਦਾ ਹੈ ਜਾਂ ਪੈਦਾ ਹੋ ਜਾਂਦਾ ਹੈ, ਮਤਲਬ ਇਹ ਮੌਕਾ ਭਾਵੇਂ ਜੰਞ ਦਾ ਢੁਕਾਅ, ਰੋਟੀ ਖਾਣ ਵੇਲਾ, ਖੱਟ ਵੇਖਣ ਵੇਲਾ, ਨਾਨਕੀਆਂ ਜਾਂ ਦਾਦਕੀਆਂ ਦੇ ਮਿਲਾਪ ਦੀ ਘੜੀ ਭਾਵ ਕਿਸੇ ਵੀ ਪ੍ਰਕਾਰ ਦਾ ਕਿਉਂ ਨਾ ਹੋਵੇ-ਉਸ ਸਮੇਂ ਜੇ ਪਹਿਲਾਂ ਕੁੜੀ ਪੱਖ ਦੇ ਵੱਡੇ-ਵਡੇਰੇ ਜਾਂ ਸਤਿਕਾਰਯੋਗ ਜੀਅ ਹੋਣ ਤਾਂ ਪਹਿਲਾਂ ਸੰਗ ਝਾਕਾ ਵੀ ਕੀਤਾ ਜਾਂਦਾ ਹੈ ਅਤੇ ਰਸਮੀ ਜਿਹੀਆਂ ਸਿੱਠਣੀਆਂ ਜਿਵੇਂ ਜਿਨ੍ਹਾਂ ’ਚ ਰਾਮ ਦਾ ਨਾਂ, ਕ੍ਰਿਸ਼ਨ ਦਾ ਨਾਂ ਆਦਿ ਲੈ ਕੇ ਸੰਬੋਧਤ ਹੋਇਆ ਜਾਂਦਾ ਹੈ, ਅਜਿਹੀਆਂ ਵੰਨਗੀਆਂ ਵਿੱਚੋਂ ਸ਼ਿਵ ਜੀ ਮਹਾਰਾਜ ਨੂੰ ਦਿੱਤੀ ਜਾਂਦੀ ਸਿੱਠਣੀ ਦੀ ਇੱਕ ਵੰਨਗੀ ਹਾਜ਼ਰ ਹੈ:-
ਸਾਡੇ ਤਾਂ ਵਿਹੜੇ ਪਿੱਤਲ ਪਰਾਤਾਂ,
ਸਾਡੀ ਤਾਂ ਗੌਰਾਂ ਦੀਆਂ
ਉੱਚੀਆਂ ਜਾਤਾਂ
ਤੇਰੀ ਤਾਂ ਜਾਤ ਕੋਈ ਨਹੀਂ,
ਨਹੀਂ ਵੇ ਸ਼ਿਵ ਜੀ ਤੇਰੀ ਤਾਂ
ਜਾਤ ਕੋਈ ਨਹੀਂ।
ਇਸ ਤਰ੍ਹਾਂ ਇਸ ਪ੍ਰਵਾਹ ਨੂੰ ਅੱਗੇ ਤੋਰਦਿਆਂ ਪੰਜਾਬਣਾਂ ਆਪਣੇ ਸ਼ੌਕ ਦਾ ਹਰ ਰੰਗ ਅਤੇ ਭਾਵ ਪ੍ਰਸਤੁਤ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਉਦਾਹਰਣ ਵਜੋਂ ਲਾੜੇ ਨੂੰ ਦਿੱਤੀਆਂ ਜਾਂਦੀਆਂ ਸਿੱਠਣੀਆਂ ਦੇ ਕੁਝ ਬੋਲ ਹਨ:-
ਅਸਾਂ ਨੇ ਕੀ ਕਰਨੇ,
ਪੱਤਰਾਂ ਬਾਝ ਕਰੇਲੇ,
ਲਾੜਾ ਸਾਡੇ ਵੱਲ ਇੰਜ ਵੇਖੇ
ਜਿਉਂ ਚਾਮ-ਚੜਿੱਕ ਦੇ ਡੇਲੇ। ਜਾਂ
ਵਾਹ ਵਾਹ ਨੀਂ ਚਰਖਾ ਧਮਕਦਾ,
ਵਾਹ ਵਾਹ ਨੀਂ ਚਰਖ ਧਮਕਦਾ
ਹੋਰ ਤਾਂ ਜੀਜਾ ਚੰਗਾ ਭਲਾ
ਉਹਦਾ ਢਿੱਡ ਲਮਕਦਾ।
ਵਾਹ ਵਾਹ ਨੀਂ ਚਰਖੇ ਬੀੜੀਆਂ
ਵਾਹ ਵਾਹ ਨੀਂ ਚਰਖੇ ਬੀੜੀਆਂ
ਹੋਰ ਤਾਂ ਜੀਜਾ ਚੰਗਾ ਭਲਾ
ਅੱਖਾਂ ਟੀਰ ਮਟੀਰੀਆਂ।
ਇਸੇ ਤਰ੍ਹਾਂ ਲਾੜੇ ਦਾ ਨਾਂ ਲੈ ਕੇ ਉਸ ਦੀਆਂ ਭੈਣਾਂ, ਚਾਚੀਆਂ, ਤਾਈਆਂ, ਮਾਮੀਆਂ, ਫੁੱਫੀਆਂ, ਚਾਚੇ, ਤਾਏ, ਮਾਸੜ, ਮਾਮੇ ਆਦਿ ਰਿਸ਼ਤੇਦਾਰ ਵੀ ਇਸ ਸਿੱਠਣੀ ਕਾਵਿ-ਜੁਗਤ ਰਾਹੀਂ ਮਖੌਲ ਦਾ ਨਿਸ਼ਾਨਾ ਬਣਾਏ ਜਾਂਦੇ ਹਨ। ਜਿਵੇਂ:-
ਸਾਡੇ ਤਾਂ ਵਿਹੜੇ ਵਿੱਚ
ਤਾਣਾ ਤਣੀ ਦਾ,
ਲਾੜੇ ਦਾ ਪਿਓ ਤਾਂ
ਕਾਣਾ ਸੁਣੀਂ ਦਾ,
ਐਨਕ ਲਾਉਣੀ ਪਈ,
ਐਨਕ ਲਾਉਣੀ ਪਈ
ਨਿਲੱਜਿਓ, ਲੱਜ ਤੁਹਾਨੂੰ ਨਹੀਂ। ਜਾਂ
ਤੇਲ ਵਿਕੇਂਦਾ ਪਲੀ ਪਲੀ,
ਲਾੜੇ ਦੀ ਚਾਚੀ
ਫਿਰਦੀ ਗਲੀ ਗਲੀ।
ਤੇਲ ਲੱਗਦਾ ਕੇਸਾਂ ਨੂੰ,
ਪਰਕਾਸ਼ੋ ਰੋਦੀ ਲੇਖਾਂ ਨੂੰ।
ਅਨੇਕਾਂ ਅਜਿਹੀਆਂ ਰਿਸ਼ਤੇਦਾਰੀਆਂ ਦੇ ਨਾਂ ਲੈ ਕੇ ਉਨ੍ਹਾਂ ਦੇ ਸਰੀਰਕ ਕੁਹਜਾਂ ਭਾਵੇਂ ਕਿ ਇਹ ਕੁਹਜ਼ ਫ਼ਰਜ਼ੀ ਹੀ ਮੰਨ ਲਏ ਜਾਂਦੇ ਹਨ ਬਾਰੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਹਾਲਾਤ ਅਤੇ ਮੌਕੇ ਅਨੁਸਾਰ ਸਿੱਠਣੀਆਂ ਦੀ ਸਿਖ਼ਰ ਲਾੜੇ ਨੂੰ ਸੰਬੋਧਨ ਸਮੇਂ ਅਤੇ ਵਿਸ਼ੇਸ਼ ਕਰਕੇ ਨਾਨਕੀਆਂ ਅਤੇ ਦਾਦਕੀਆਂ ਦੇ ਆਪਸੀ ਸਿੱਠਣੀ-ਤਕਰਾਰ ਸਮੇਂ ਵੇਖਣ ’ਚ ਆਉਂਦੀ ਹੈ। ਉਦਾਹਰਣ ਵਜੋਂ ਨਾਨਕੀਆਂ ਦਾਦਕੀਆਂ ਦੁਆਰਾ ਸਿਰਜਿਆ ਅਜਿਹਾ ਹੀ ਨਾਟਕੀ ਦ੍ਰਿਸ਼ ਇਉਂ ਮਾਨਣਯੋਗ ਹੈ:-
ਅੱਜ ਕਿੱਧਰ ਗਈਆਂ ਵੇ ਨੈਣੀਂ
ਤੇਰੀਆਂ ਨਾਨਕੀਆਂ
ਬਾਰ੍ਹਾਂ ਤਾਲਕੀਆਂ
ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ,
ਜੌੜੇ ਖਿਡਾਵਣ ਗਈਆਂ ਵੇ
ਨੈਣੀਂ ਤੇਰੀਆਂ ਨਾਨਕੀਆਂ।
ਅੱਜ ਕਿਧਰ ਗਈਆਂ ਵੇ ਨੈਣੀਂ
ਤੇਰੀਆਂ ਦਾਦਕੀਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ’ਚ ਗਈਆਂ ਵੇ
ਨੈਣੀਂ ਤੇਰੀਆਂ ਦਾਦਕੀਆਂ।
ਜਾਂ ਫਿਰ ਇਹ ਵੇਖੋ:-
ਛੱਜ ਓਹਲੇ ਛਾਨਣੀ
ਪਰਾਤ ਓਹਲੇ ਲੱਜ ਵੇ
ਪਰਾਤ ਓਹਲੇ ਲੱਜ ਵੇ…
ਨਾਨਕੀਆਂ ਦਾ ਮੇਲ ਆਇਆ,
ਗੌਣ ਦਾ ਨਾ ਚੱਜ ਵੇ।
ਛੱਜ ਓਹਲੇ ਛਾਨਣੀ
ਪਰਾਤ ਓਹਲੇ ਡੋਈ ਵੇ,
ਦਾਦਕੀਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਵੇ।
ਇਸੇ ਤਰ੍ਹਾਂ ਜਵਾਬੀ ਸਿਲਸਿਲਾ ਚੱਲਦਾ ਰਹਿੰਦਾ ਹੈ। ਸਿੱਠਣੀਆਂ ਦਾ ਅਮੁੱਕ ਭੰਡਾਰ ਮੁੱਕਣ ’ਚ ਹੀ ਨਹੀਂ ਆਉਂਦਾ।
ਨਿਰਸੰਦੇਹ, ਲੋਕ-ਸਾਹਿਤ ਰੂਪ ਸਿੱਠਣੀ ਦਾ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਖੁੱਲ੍ਹੇ-ਡੁੱਲ੍ਹੇ ਅਤੇ ਵਿਸ਼ਾਲ ਸੁਭਾਅ ਵਾਲਾ ਲੋਕ-ਕਾਵਿ ਰੂਪ ਹੈ। ਸੰਜਮਤਾ, ਮਿਠਾਸ, ਵਿਅੰਗ, ਬਿੰਬ ਸਿਰਜਣ ਪ੍ਰਕਿਰਿਆ, ਚੋਭ-ਵਿਅੰਗ ਇਸ ਕਾਵਿ ਰੂਪ ਦੇ ਅੰਦਰੂਨੀ ਤੱਤ ਹਨ। ਮਨੋਰੰਜਨ, ਹਾਸਾ, ਮਖੌਲ, ਰਿਸ਼ਤਿਆਂ ਦੀ ਪਛਾਣ ਇਸ ਦੇ ਬਾਹਰੀ ਭਾਵ-ਭਿੰਨੇ ਤੱਤ ਹਨ। ਇਹ ਸਾਡੀ ਅਮੀਰ ਵਿਰਾਸਤ ਹਨ ਪਰ ਅਫ਼ਸੋਸ ਕਿ ਅਜੋਕੇ ਖਪਤਕਾਰੀ ਯੁੱਗ ’ਚ ਸਾਡੇ ਇਸ ਅਮੀਰ ਵਿਰਸੇ ਨੂੰ ਕਈ ਤਰਫ਼ਾਂ ਤੋਂ ਖੋਰਾ ਲੱਗ ਰਿਹਾ ਹੈ। ਰਿਸ਼ਤੇ ਘਟ ਰਹੇ ਹਨ, ਜੋ ਹਨ ਵੀ ਉਨ੍ਹਾਂ ’ਚ ਤਰੇੜਾਂ ਪੈ ਰਹੀਆਂ ਹਨ। ਲੋਕਾਂ ਕੋਲ ਸਮਾਂ ਹੀ ਨਹੀਂ ਰਿਹਾ ਕਿ ਉਹ ਦੋ-ਚਾਰ ਦਿਨ ਪਹਿਲਾਂ ਵਿਆਹ ਵਾਲੇ ਰਿਸ਼ਤੇਦਾਰਾਂ ਦੇ ਘਰ ਪਹੁੰਚ ਸਕਣ। ਬਸ ਜੇ ਕਿਤੇ ਮੇਲ-ਮਿਲਾਪ ਹੋਣਾ ਰਹਿ ਗਿਆ ਹੈ ਤਾਂ ਉਹ ਮੈਰਿਜ ਪੈਲੇਸਾਂ ’ਚ ਹੀ ਹੁੰਦਾ ਹੈ, ਜਿੱਥੇ ਨਾ ਤਾਂ ਨਾਨਕਿਆਂ ਦਾ ਪਤਾ ਲੱਗਦਾ ਹੈ, ਨਾ ਦਾਦਕਿਆਂ ਤੇ ਨਾ ਹੀ ਦੋਸਤ-ਮਿੱਤਰਾਂ ਦਾ। ਇੱਥੋਂ ਤਕ ਕਿ ਬਰਾਤੀਆਂ ਦੀ ਵੱਖਰੀ ਪਛਾਣ ਵੀ ਲੁਪਤ ਹੋ ਚੁੱਕੀ ਹੈ। ਮੇਲ ਵਾਲੇ ਲੋਕ ਖਾਸ ਕਰ ਧੀਆਂ, ਭੈਣਾਂ, ਭੂਆ, ਮਾਸੀਆਂ, ਚਾਚੀਆਂ, ਤਾਈਆਂ ਜਿਨ੍ਹਾਂ ਵੱਲੋਂ ਇਹ ਸਿੱਠਣੀਆਂ ਦਿੱਤੀਆਂ ਜਾਇਆ ਕਰਦੀਆਂ ਸਨ, ਹਾਸ਼ੀਏ ’ਚ ਇੱਕ ਪਾਸੇ ਜਿਹੇ ਹੋ ਕੇ ਖੜ੍ਹੇ ਹੋਏ ਹੁੰਦੇ ਹਨ, ਨਾ ਗਲੀਆਂ, ਮੁਹੱਲਿਆਂ ਦੀਆਂ ਕੰਧਾਂ, ਨਾ ਕੋਠਿਆਂ ਦੇ ਬਨੇਰੇ, ਨਾ ਘਰ ਦੀਆਂ ਡਿਓੜੀਆਂ, ਝਲਾਨੀਆਂ, ਜਿੱਥੇ ਬੈਠ ਖਲੋਅ ਕੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ, ਰਹੇ ਹਨ, ਬਸ ਪੈਲੇਸਾਂ ਦੀ ਚਕਾਚੌਂਧ ਸਭ ਕੁਝ ਨਿਗਲ ਗਈ ਹੈ। ਆਓ! ਹਿੰਮਤ ਨਾ ਹਾਰੀਏ ਤੇ ਮੌਕੇ ਸਿਰਜੀਏ, ਇਸ ਲੋਕ-ਵਾਣੀ ਨੂੰ ਜਿੰਦਾ ਰੱਖੀਏ ਤੇ ਜਿੱਥੇ ਵੀ ਮੌਕਾ ਮਿਲੇ, ਨਿਰਛਲ, ਨਿਰਭੈ ਹੋ ਕੇ ਸਿੱਠਣੀਆਂ ਨੂੰ ਬੋਲ-ਵਿਹਾਰ ’ਚ ਜੀਵੰਤ ਰੱਖੀਏ।

No comments:
Post a Comment