ਤੂੰਬੇ ਅਲਗੋਜ਼ੇ ਨਾਲ ਗਾਉਣ ਵਾਲੇ ਪੁਰਾਣੇ ਗਵੱਈਆਂ ਵਿੱਚ ਸਦੀਕ ਮੁਹੰਮਦ ਔੜ ਇੱਕ ਚੋਟੀ ਦਾ ਗਵੱਈਆ ਹੋਇਆ ਹੈ। ਗ੍ਰਾਮੋਫੋਨ ਦੇ ਪੱਥਰ ਵਾਲੇ ਕਾਲੇ ਤਵਿਆਂ ਵਿੱਚ ਉਸ ਦੇ ਬਹੁਤ ਸਾਰੇ ਰਿਕਾਰਡ ਮਿਲਦੇ ਹਨ ਜੋ ਕਿ ਸਦੀਕ ਮੁਹੰਮਦ ਤੇ ਸਾਥੀ ਨਾਂ ਹੇਠ ਰਿਕਾਰਡ ਹਨ। ਇਨ੍ਹਾਂ ਦੀ ਰਿਕਾਰਡਿੰਗ 1938-40 ਦੇ ਦਰਮਿਆਨ ਰੀਗਲ ਕੰਪਨੀ ਵਿੱਚ ਸ਼ੁਰੂ ਹੋਈ ਅਤੇ 947 ਤਕ ਲਗਾਤਾਰ ਚੱਲਦੀ ਰਹੀ। ਸਦੀਕ ਮੁਹੰਮਦ ਦਾ ਜਨਮ 1892-93 ਦੇ ਲਗਪਗ ਜਲੰਧਰ ਜ਼ਿਲ੍ਹੇ ਦੇ ਪਿੰਡ ਔੜ ਵਿਖੇ ਹੋਇਆ। ਮਾਲਵੇ ਦਾ ਪ੍ਰਸਿੱਧ ਗਮੰਤਰੀ ਕਾਕਾ ਲੁਧਿਆਣੇ ਵਾਲਾ ਉਸ ਦਾ ਉਸਤਾਦ ਸੀ ਜੋ ਫੀਲਡ ਗੰਜ ਦਾ ਰਹਿਣ ਵਾਲਾ ਸੀ। ਕਾਕੇ ਦਾ ਉਸਤਾਦ ਨੱਥੂ ਰੌਂਤ ਕਰਿਆਮ ਵਾਲਾ ਸੀ ਜੋ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਨੱਥੂ ਰੌਂਤ ਦਾ ਉਸਤਾਦ ਮੁਹੰਮਦੀ ਰੌਂਤ ਨਕੋਦਰ ਵਾਲਾ ਸੀ। ਸਦੀਕ ਮੁਹੰਮਦ ਮਾਲੇਰਕੋਟਲੇ ਵਾਲੇ ਇਬਰਾਹੀਮ ਘੱਦੂ ਦਾ ਦਾਦਾ ਗੁਰੂ ਸੀ। ਘੱਦੂ ਦੇ ਅੱਗੇ ਬਹੁਤ ਸਾਰੇ ਚੇਲੇ ਹਨ। ਇਸ ਤਰ੍ਹਾਂ ਉਸਤਾਦੀ-ਸ਼ਾਗਿਰਦੀ ਦੀ ਇਸ ਲੰਮੀ ਸੂਚੀ ਨੂੰ ਇੱਕ ‘ਘਰਾਣੇ’ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ।
ਸਦੀਕ ਦੇ ਰਿਕਾਰਡ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਸ ਦੀ ਕੁਝ ਰਿਕਾਰਡਿੰਗ ਫ਼ਜ਼ਲ ਮੁਹੰਮਦ ਟੁੰਡੇ ਨਾਲ ਸਾਂਝੀ ਹੈ ਅਤੇ ਕੁਝ ਤਵੇ ਉਸ ਦੇ ਆਪਣੇ ਵੱਖਰੇ ਗਰੁੱਪ ‘ਸਦੀਕ ਮੁਹੰਮਦ ਅਤੇ ਸਾਥੀ’ ਦੇ ਨਾਂ ਹੇਠ ਰਿਕਾਰਡ ਹਨ। ਇਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਗੀਤਾਂ ਵਿੱਚੋਂ ਬਹੁਤੇ ਸਦਰਦੀਨ ਜਗਰਾਵਾਂ ਵਾਲੇ ਦੇ ਲਿਖੇ ਹੋਏ ਹਨ ਜੋ ਜਗਰਾਵਾਂ ਵਿਖੇ ਘੋੜਿਆਂ ਨੂੰ ਖੁਰੀਆਂ ਲਾਉਂਦਾ ਸੀ। ਸਦਰਦੀਨ ਨੇ ਸਾਰੇ ਗਰੁੱਪ ਦੇ ਮੈਂਬਰਾਂ ਦੇ ਨਾਂ ਬਹੁਤ ਸਾਰੇ ਗੀਤਾਂ ਦੇ ਆਖਰੀ ਬੰਦ ਵਿੱਚ ਜੋੜੇ ਹੋਏ ਹਨ, ਜਿਨ੍ਹਾਂ ਨੂੰ ਸੁਣ ਕੇ ਸਹਿਜੇ ਹੀ ਉਨ੍ਹਾਂ ਬਾਰੇ ਜਾਣਕਾਰੀ ਮਿਲ ਜਾਦੀ ਹੈ। ਸਦੀਕ ਦੇ ਨਾਲ ਫ਼ਜ਼ਲ ਤੇ ਸ਼ੇਰੂ ‘ਜੋੜੀਵਾਲਾ’ ਸਨ-
ਸਦੀਕ, ਮਲਕੀ ਇਸ਼ਕ ਨੇ ਘੇਰੀ
ਫ਼ਜ਼ਲ, ਨਹੀਂ ਗੱਲ ਸੁਣਦਾ ਮੇਰੀ
ਸ਼ੇਰੂ, ਨਾਲ ਸਬੱਬਾਂ ਫੇਰੀ
ਸਦਰ ਪੇਸ਼ ਨਾ ਜਾਂਦੀ ਮੇਰੀ
ਖੜ੍ਹੀ ਆਵਾਜ਼ਾਂ ਮਾਰਾਂ।
ਪੀਂਘਾਂ ਝੂਟਦੀਆਂ, ਮਸਤ ਅੱਲ੍ਹੜ ਮੁਟਿਆਰਾਂ।
ਸਦੀਕ’ ਕਹੇ ਸੁਣ ਸਮਝ ਨਦਾਨੇ,
ਨਾ ਕਰ ਐਡਾ ਝੋਰਾ ਨੀਂ
‘ਫ਼ਜ਼ਲ’ ਇਹ ਡੰਗ ਚਲਾ ਕੇ ਤੁਰਜੂ,
ਮੁੜ ਨੀਂ ਪਾਉਣਾ ਮੋੜਾ ਨੀਂ
‘ਸ਼ੇਰੂ’ ਤੈਨੂੰ ਭੁੱਲਣਾ ਨਾ ਹੀ,
ਦਿਲਬਰ ਦਾ ਨਿਹੋਰਾ ਨੀਂ
‘ਸਦਰ’ ਕਹੇ ਤੂੰ ਯਾਦ ਕਰੇਂਗੀ,
ਤੁਰ ਜੂ ਪਾ ਵਿਛੋੜਾ ਨੀਂ
ਦਿਲ ਦੇ ਕੇ ਉਹ ਦਿਲਬਰ ਤਾਈਂ,
ਤੈਨੂੰ ਕਮਲੀ ਹੋਣਾ ਪੈਜੂਗਾ
ਨਾ ਦੇਹ ਦਿਲ ਪਰਦੇਸੀ ਨੂੰ,
ਤੈਨੂੰ ਨਿੱਤ ਦਾ ਰੋਣਾ ਪੈਜੂਗਾ।
ਸਦੀਕ ਮੁਹੰਮਦ ਦੇ ਗਰੁੱਪ ਵਿੱਚ ਨਿੱਕਾ ਰਣੀਏ ਦਾ, ਸਫੀ ਤੇਲੀ ਬੱਗੇ ਦਾ, ਬੂਟਾ ਗੁੱਜਰ ਲੁਧਿਆਣੇ ਦਾ ਜੋੜੀ ਵਾਲੇ ਅਤੇ ਸ਼ੇਰੂ ਸ਼ਾਮਲ ਸਨ। ਕੁਝ ਤਵਿਆਂ ਵਿੱਚ ਸ਼ਰੀਫ ਬੋਲੇ ਲੁਧਿਆਣੇ ਵਾਲੇ ਨੇ ਜੋੜੀ ਬਣਾਈ ਹੋਈ ਹੈ। ਇਸ ਤਰ੍ਹਾਂ ਇਹ ਆਪਸ ਵਿੱਚ ਸਮੇਂ-ਸਮੇਂ ’ਤੇ ਇੱਕ-ਦੂਜੇ ਗਰੁੱਪਾਂ ਵਿੱਚ ਬਦਲਦੇ ਰਹਿੰਦੇ ਸਨ।
ਸਦੀਕ ਹੁਰਾਂ ਦੀ ਜ਼ਿਆਦਾਤਰ ਰਿਕਾਰਡਿੰਗ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ‘ਰੀਗਲ’ ਵਿੱਚ ਮਿਲਦੀ ਹੈ ਜੋ ਹੀਰ, ਸੱਸੀ, ਸੋਹਣੀ, ਮਲਕੀ, ਮਿਰਜ਼ਾ ਆਦਿ ਪ੍ਰੀਤ ਗਾਥਾਵਾਂ ਤੋਂ ਇਲਾਵਾ ਰਾਜਾ ਹਰੀਸ਼ਚੰਦਰ, ਪੈਗੰਬਰ ਨਬੀ ਆਦਿ ਧਾਰਮਿਕ ਪ੍ਰਸੰਗਾਂ ਅਤੇ ‘ਰੂਹ ਬੁੱਤ ਦੇ ਝਗੜੇ’ ਜਿਹੇ ਸਦਾਚਾਰਕ ਵਿਸ਼ਿਆਂ ਨਾਲ ਸਬੰਧਤ ਹੈ। ਨਮੂਨੇ ਵਜੋਂ ਕੁਝ ਕੁ ਮੁਖੜੇ ਇਸ ਪ੍ਰਕਾਰ ਹਨ:
ਫ਼ਜ਼ਲ ਨਾਲ ਸਾਂਝੀ ਰਿਕਾਰਡਿੰਗ
ਝੂਟਦੀਆਂ,
ਮਸਤ ਅੱਲ੍ਹੜ ਮੁਟਿਆਰਾਂ ਪੀਂਘਾਂ ਝੂਟਦੀਆਂ
ਝੂਟਦੀਆਂ,
ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ।
ਕਲਹਿਰੀਆਂ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ
ਬੁੱਤ ਨਿਮਾਣੇ ਨੂੰ ਹਰ ਵੇਲੇ ਰੂਹ ਏਹੋ ਕਹਿੰਦੀ।
ਨਾਲ ਪਰਦੇਸੀ ਨਹੀਂ ਨਿਭਣੀ
ਤੈਨੂੰ ਅੰਤ ਵਿਛੋੜਾ ਪੈਜੂਗਾ
ਨਾ ਦੇਹ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈਜੂਗਾ।
ਅਸਾਂ ਭਰਿਆ ਤ੍ਰਿੰਞਣ ਛੱਡ ਜਾਣਾ
ਚਿੱਠੀ ਆ ਗਈ ਜ਼ੋਰਾਵਰ ਦੀ
ਏਥੇ ਮੁੜ ਕੇ ਕਦੇ ਨੀਂ ਆਣਾ
ਚੱਠੀ ਆ ਗਈ ਜ਼ੋਰਾਵਰ ਦੀ।
ਤੁਸੀਂ ਵਿਦਿਆ ਕਰੋ ਖ਼ੁਸ਼ੀ ਨਾਲ,
ਪ੍ਰਾਹੁਣੇ ਨੂੰ ਵਿਦਿਆ ਕਰੋ
ਇਹਨੂੰ ਰੱਖਣਾ ਹੋਇਆ ਮੁਹਾਲ,
ਪ੍ਰਾਹੁਣੇ ਨੂੰ ਵਿਦਿਆ ਕਰੋ।
ਸਦੀਕ ਮੁਹੰਮਦ ਦੇ ਆਪਣੇ ਨਾਂ ਹੇਠ ਹੋਈ ਰਿਕਾਰਡਿੰਗ ਦੇ ਕੁਝ ਨਮੂਨੇ:
ਅਲੀ ਮੁਹੰਮਦ ਪਿਆਰਿਆ
ਕਾਲੀ ਕੰਬਲੀ ਵਾਲਿਆ।
ਪੱਟਾਂ ’ਤੇ ਟਿਕਾ ਕੇ ਸੀਸ ਧਾਹਾਂ ਮਾਰਦੀ
ਪੁੱਤ ਵਾਲਾ ਦੁੱਖ ਜ਼ਿੰਦ ਨਾ ਸਹਾਰਦੀ।
ਤੀਰ ਵੇ ਵਿਛੋੜੇ ਵਾਲੇ
ਮਾਰੇ ਕੱਸ ਕੇ
ਮੇਰਾ ਕੀ ਟਿਕਾਣਾ
ਚੰਨ ਜਾਈਂ ਦੱਸ ਕੇ।
ਰਾਜਾ ਧਾਹਾਂ ਮਾਰੇ
ਲਾਸ਼ ਉੱਤੇ ਆਣ ਕੇ
ਉੱਚੀ-ਉੱਚੀ ਰੋਂਦਾ
ਲਾਸ਼ ਨੂੰ ਪਛਾਣ ਕੇ
ਰੱਬਾ ਇਹ ਕੀ ਹੋਇਆ
ਕੰਮ ਤਕਦੀਰ ਦਾ।
ਪੁੱਤ ਨਾਲ ਮੇਲਾ ਹੋਇਆ
ਨਾ ਅਖੀਰ ਦਾ।
ਮਿਰਜ਼ੇ ਦਾ ਬੁੱਤ ਪੁਕਾਰਦਾ,
ਆ ਨੀਂ ਸਹਿਬਾਂ ਆ
ਜੱਟੀਏ ਬੱਦਲੀ ਬਣ ਜਾ ਪ੍ਰੇਮ ਦੀ,
ਮੇਰੀ ਚਿਖਾ ਦੀ ਅੱਗ ਬੁਝਾ।
ਸੁਣ ਕੇ ਗੱਲ ਨਵਾਬ ਨੇ,
ਧਾਹ ਹਿਜ਼ਰ ਦੀ ਮਾਰੀ
ਉੱਚੀ-ਉੱਚੀ ਕੂਕਾਂ ਮਾਰਦਾ,
ਯਾਦ ਆ ਗਈ ਮਾਂ ਪਿਆਰੀ।
ਸੋਹਣੀ ਦਾ ਰੁੜ੍ਹ ਗਿਆ ਬੇੜਾ
ਮਹੀਂਵਾਲ ਨੂੰ ਦੱਸੂਗਾ ਕਿਹੜਾ।
ਹੀਰੇ ਨੀਂ ਵਟਣਾ ਤੂੰ ਮਲ ਲੈ,
ਮਾਏ ਨੀਂ ਮੈਂ ਵਟਣਾ ਨਹੀਂ ਮਲਣਾ,
ਖੇੜਿਆਂ ਦੀ ਡੋਲੀ ਵਿੱਚ ਨਹੀਂ ਚੜ੍ਹਨਾ।
ਮੁੱਖੜੇ ਤੋਂ ਪਹਿਲਾਂ ਪ੍ਰਸੰਗ ਦੀ ਪੇਸ਼ਕਾਰੀ ਲਈ ਜੋ ਵਾਰਤਕ ਸਦੀਕ ਨੇ ਬੋਲੀ ਹੋਈ ਹੈ, ਉਹ ਕੋਈ ਸਾਧਾਰਨ ਵਾਰਤਕ ਨਹੀਂ। ਉਸ ਦੇ ਲਹਿਜ਼ੇ ਅਤੇ ਸ਼ਬਦਾਂ ਦੀ ਜੜ੍ਹਤ ਇਸ ਨੂੰ ਕਾਵਿਮਈ ਬਣਾਉਂਦੀ ਹੈ। ਸੰਬੋਧਨੀ ਸੁਰ ਵਾਲੀ ਇਹ ਵਾਰਤਕ ਸਰੋਤਿਆਂ ਨੂੰ ਇਕਦਮ ਘਟਨਾ ਨਾਲ ਜੋੜ ਲੈਂਦੀ ਹੈ। ਸਰੋਤਿਆਂ ਨੂੰ ਘਟਨਾ ਸਾਹਮਣੇ ਹੂ-ਬ-ਹੂ ਵਾਪਰਦੀ ਪ੍ਰਤੀਤ ਹੁੰਦੀ ਹੈ। ਰਾਜੇ ਹਰੀਸ਼ਚੰਦਰ ਦੀ ਕਥਾ ਨਾਲ ਸਬੰਧਤ ਵਾਰਤਕ ਦੇਖੋ:
‘ਮੇਹਰਬਾਨ, ਰਾਜੇ ਹਰੀਸ਼ਚੰਦਰ ਦਾ ਪੁੱਤ ਰੋਹਤਾਸ ਬਾਗ ਵਿੱਚੋਂ ਫੁੱਲ ਲੈਣ ਵਾਸਤੇ ਗਿਆ। ਉਸ ਵੇਲੇ ਫੁੱਲ ਵਿੱਚੋਂ ਵਿਸ਼ਵਾਮਿੱਤਰ ਸੱਪ ਬਣ ਕੇ ਲੜਕੇ ਦੇ ਲੜ ਗਿਆ, ਲੜਕਾ ਮਰ ਗਿਆ। ਉਸ ਦੀ ਮਾਤਾ ਤਾਰਾ, ਬਹਿ ਕੇ ਬੱਚੇ ਦੀ ਲਾਸ਼ ’ਤੇ ਭਲਾ ਲਈ ਸ਼ਰੀਫ ਜੋੜੀ-ਵਾਲਿਆਂ ਕੈਸੇ ਵਿਰਲਾਪ ਕਰ ਰਹੀ ਐ…’
ਸਦੀਕ ਹੁਰਾਂ ਦੇ ਗਾਏ ਸਦਰਦੀਨ ਜਗਰਾਵਾਂ ਵਾਲੇ ਦੇ ਲਿਖੇ ਕੁਝ ਗੀਤ ਓਪਰੀ ਨਜ਼ਰੇ ਦੇਖਣ ਨੂੰ ਇਸ਼ਕ ਮਿਜਾਜ਼ੀ ਲੱਗਦੇ ਹਨ ਪਰ ਅਸਲ ਵਿੱਚ ਹਕੀਕੀ ਵਿਸ਼ਿਆਂ ਵਾਲੇ ਹਨ। ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਨੂੰ ਸੁਣ ਕੇ ਇਉਂ ਲੱਗਦਾ ਹੈ ਜਿਵੇਂ ਕੋਈ ਨਖਰੇਲੋ ਆਪਣੇ ਪਤੀ ਨੂੰ ਕਹਿ ਰਹੀ ਹੋਵੇ ਪਰ ਅਸਲ ਵਿੱਚ ਇਹ ‘ਰੂਹ ਤੇ ਬੁੱਤ’ ਦਾ ਝਗੜਾ ਹੈ। ਰੂਹ ਬੁੱਤ ਨੂੰ ਸੰਬੋਧਨ ਕਰਕੇ ਕਹਿ ਰਹੀ ਹੈ। ਇਸੇ ਤਰ੍ਹਾਂ ‘ਅਸਾਂ ਭਰਿਆ ਤ੍ਰਿੰਞਣ ਛੱਡ ਜਾਣਾ’ ਵੀ ਕਿਸੇ ਮੁਟਿਆਰ ਦੇ ਸਹੁਰੇ ਤੁਰਨ ਵੇਲੇ ਦੇ ਬੋਲ ਪ੍ਰਤੀਤ ਹੁੰਦੇ ਹਨ ਪਰ ਅਸਲ ਵਿੱਚ ਇਸ ਭਰੇ ਸੰਸਾਰ ਤੋਂ ਤੁਰਨ ਦੀ ਗੱਲ ਕੀਤੀ ਹੋਈ ਹੈ। ‘ਪ੍ਰਾਹੁਣੇ ਨੂੰ ਵਿਦਿਆ ਕਰੋ’ ਵੀ ਇਸੇ ਵੰਨਗੀ ਦਾ ਗੀਤ ਹੈ।
ਸੰਨ 1947 ਦੀ ਦੇਸ਼ ਵੰਡ ਨੇ ਹੋਰਾਂ ਘਾਟਿਆਂ ਦੇ ਨਾਲ-ਨਾਲ ਲੋਕ ਗਾਇਕੀ ਦੇ ਖੇਤਰ ਵਿੱਚ ਵੀ ਅਹਿਮ ਘਾਟਾ ਪਾ ਕੇ ਪੰਜਾਬੀ ਲੋਕ ਸੱਭਿਆਚਾਰ ਨੂੰ ਵੱਡੀ ਸੱਟ ਮਾਰੀ। ਸਦੀਕ ਹੁਰਾਂ ਨੂੰ ਵੀ ਵੰਡ ਦਾ ਇਹ ਸੰਤਾਪ ਨੰਗੇ ਪਿੰਡੇ ਹੰਢਾਉਣਾ ਪਿਆ। ਹੋਰਨਾਂ ਮੁਸਲਮਾਨਾਂ ਦੇ ਨਾਲ ਉਹ ਵੀ ਪਾਕਿਸਤਾਨ ਚਲੇ ਗਏ। ਉੱਥੇ ਲਾਇਲਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਜਗ੍ਹਾ ਮਿਲੀ। ਚੂਹੜਮਾਜਰੇ ਦੇ ਗੁਰੂ ਨਾਨਕਪੁਰੇ ਵਿੱਚ ਉਹ ਪਰਿਵਾਰ ਸਮੇਤ ਰਹਿਣ ਲੱਗ ਪਏ। ਹੌਲੀ-ਹੌਲੀ ਓਧਰਲੇ ਪੰਜਾਬ ਵਿੱਚ ਵੀ ਆਪਣੀ ਗਾਇਕੀ ਦੇ ਜ਼ੋਰ ਇਨ੍ਹਾਂ ਨੇ ਆਪਣੀ ਅਹਿਮ ਥਾਂ ਬਣਾ ਲਈ। ਸਾਲਾਂਬੱਧੀ ਉਹ ਵੱਖ-ਵੱਖ ਥਾਵਾਂ, ਮੇਲਿਆਂ ਆਦਿ ’ਤੇ ਅਖਾੜੇ ਲਾਉਂਦੇ ਰਹੇ। ਉਨ੍ਹਾਂ ਦਾ ਸ਼ਾਗਿਰਦ ਸ਼ਰੀਫ ਮੁਹੰਮਦ ਜਿਸ ਨੂੰ ਉਨ੍ਹਾਂ ਨੇ ਪਾਲ-ਪੋਸ ਕੇ ਵੱਡਾ ਕੀਤਾ ਸੀ, ਅੱਜ ਵੀ ਪਾਕਿਸਤਾਨੀ ਪੰਜਾਬ ਵਿੱਚ ਇਸ ਕਲਾ ਨੂੰ ਪ੍ਰਫੁਲਤ ਕਰ ਰਿਹਾ ਹੈ। ਇਬਰਾਹੀਮ ਘੱਦੂ ਮਾਲੇਰਕੋਟਲੇ ਵਾਲੇ ਨੇ ਦੱਸਿਆ ਕਿ ਉਹ ਕਈ ਵਾਰ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਮਿਲ ਕੇ ਆਇਆ ਸੀ ਅਤੇ ਉਨ੍ਹਾਂ ਨਾਲ ਚਿੱਠੀ ਪੱਤਰ ਵੀ ਚੱਲਦਾ ਰਿਹਾ ਸੀ। ਅਖੀਰ 1992 ਵਿੱਚ ਉਨ੍ਹਾਂ ਦੀ ਰੂਹ ਇਸ ਭਰੇ ਤ੍ਰਿੰਞਣ ਨੂੰ ਕਲਿਹਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਆਖਦੀ ਹੋਈ ਸਦਾ ਲਈ ਛੱਡ ਗਈ ਪਰ ਵਿਗਿਆਨ ਦੇ ਚਮਤਕਾਰਾਂ ਸਦਕਾ ਤਵਿਆਂ ਅਤੇ ਕੈਸੇਟਾਂ ਵਿੱਚ ਬੋਲਦਾ ਹੋਇਆ ਉਹ ਅੱਜ ਵੀ ਸਾਨੂੰ ਆਪਣੇ ਵਿੱਚ ਵਿਚਰਦਾ ਮਹਿਸੂਸ ਹੁੰਦਾ ਹੈ। ਲੋੜ ਹੈ ਉਸ ਦੇ ਰਿਕਾਰਡਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਾਂਭਣ ਦੀ ਤਾਂ ਜੋ ਅਸੀਂ ਇਨ੍ਹਾਂ ਲੋਕ ਗਾਇਕਾਂ ਬਾਰੇ ਆਉਣ ਵਾਲੀਆਂ ਪੀੜ੍ਹੀਆ ਨੂੰ ਜਾਣੂੰ ਕਰਵਾ ਸਕੀਏ।

No comments:
Post a Comment