ਵਿਆਹ ਦਾ ਮੌਕਾ ਪੰਜਾਬੀਆਂ ਲਈ ਖ਼ਾਸ ਮਹੱਤਤਾ ਰੱਖਦਾ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਪ੍ਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਮੌਕੇ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ, ਚਾਅ ਸਾਰੇ ਸ਼ਰੀਕੇ ਨੂੰ ਚੜ੍ਹ ਜਾਂਦਾ ਹੈ। ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ। ਵਿਆਹ ਦੀਆਂ ਵੱਖ-ਵੱਖ ਰੀਤਾਂ ਸਮੇਂ ਗਾਏ ਜਾਂਦੇ ਲੋਕ ਗੀਤ ਸੁਹਾਗ, ਘੋੜੀਆਂ, ਸਿੱਠਣੀਆਂ, ਹੇਅਰੇ ਅਤੇ ਛੰਦ ਪਰਾਗੇ ਆਦਿ ਗੀਤ ਰੂਪ ਵਿਆਹ ਸਮਾਗਮਾਂ ਵਿੱਚ ਖ਼ੁਸ਼ੀਆਂ-ਖੇੜਿਆਂ ਅਤੇ ਮੌਜ-ਮਸਤੀ ਦਾ ਸੰਚਾਰ ਕਰਦੇ ਹਨ।
ਸੁਹਾਗ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਹਨ। ਮੂਲ ਰੂਪ ਵਿੱਚ ਪੰਜਾਬੀ ਸੱਭਿਆਚਾਰ ਕਿਸਾਨੀ ਸੱਭਿਆਚਾਰ ਹੈ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਆ ਰਹੀ ਹੈ। ਪੇਕੇ ਘਰ ਵਿੱਚ ਉਸ ਨੂੰ ਕਈ ਪਰਿਵਾਰਕ ਅਤੇ ਸਮਾਜਿਕ ਬੰਦਿਸ਼ਾਂ ਵਿੱਚ ਰਹਿਣਾ ਪੈਂਦਾ ਹੈ। ਉਹ ਆਪਣੇ ਮਨ ਦੀ ਗੱਲ ਖੋਲ੍ਹ ਕੇ ਨਾ ਆਪਣੇ ਬਾਬਲ ਨਾਲ ਕਰ ਸਕਦੀ ਹੈ, ਨਾ ਪਰਿਵਾਰ ਦੇ ਹੋਰ ਜੀਆਂ ਨਾਲ। ਸਹੁਰੇ ਘਰ ਵਿੱਚ ਵੀ ਉਸ ਨੂੰ ਸੈਆਂ ਸਮਾਜੀ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਆਹ ਦੇ ਮੌਕੇ ’ਤੇ ਗਾਏ ਜਾਂਦੇ ਸੁਹਾਗ ਗੀਤ ਉਸ ਨੂੰ ਆਪਣੇ ਦਿਲ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਨ੍ਹਾਂ ਦੀ ਸਿਰਜਣਾ ਔਰਤ ਨੇ ਆਪ ਕੀਤੀ ਹੈ। ਇਹ ਸੰਬੋਧਨੀ ਗੀਤ ਹਨ, ਜਿਨ੍ਹਾਂ ਵਿੱਚ ਧੀ ਆਪਣੇ ਮਨ ਦੀ ਗੱਲ ਕਹਿਣ ਲਈ ਆਪਣੀ ਮਾਂ ਜਾਂ ਦਾਦੀ ਨੂੰ ਸੰਬੋਧਤ ਹੁੰਦੀ ਹੈ ਅਤੇ ਆਪਣੇ ਵਰ, ਸਹੁਰਾ ਪਰਿਵਾਰ, ਦਾਜ-ਦਹੇਜ ਅਤੇ ਹੋਰ ਲਾਭਯੁਕਤ ਕਾਰਜਾਂ ਲਈ ਆਪਣੇ ਦਾਦੇ, ਬਾਬਲ, ਭਰਾ ਅਤੇ ਮਾਮੇ ਨੂੰ ਮੁਖ਼ਾਤਿਬ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਇਜ਼ਹਾਰ ਕਰਦੀ ਹੈ।
ਮੱਧਕਾਲ ਤੋਂ ਹੀ ਧੀ ਦਾ ਜਨਮ ਪੰਜਾਬੀ ਸਮਾਜ ਲਈ ਬਦਸ਼ਗਨਾ ਮੰਨਿਆ ਜਾਂਦਾ ਰਿਹਾ ਹੈ। ਮੁੰਡੇ ਦੇ ਜਨਮ ਦੀ ਖ਼ਬਰ ਸੁਣਨ ਦੀ ਥਾਂ ਕੁੜੀ ਦੇ ਜਨਮ ਦੀ ਕਨਸੋਅ ਸੁਣ ਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ:
ਨੱਤੀਆਂ ਘੜਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮ ਪਈ ਤਾਰੋ
ਸਭ ਚਾਅ ਮਧੋਲੇ ਜਾਂਦੇ ਹਨ। ਪੰਜਾਬ ਦੀ ਧੀ ਜਿਸ ਨੂੰ ਸਦਾ ‘ਪਰਾਇਆ ਧਨ’ ਆਖ ਕੇ ਦੁਰਕਾਰਿਆ ਜਾਂਦਾ ਰਿਹਾ ਹੈ, ਆਪਣੇ ਜਨਮ ਕਾਰਨ ਪੈਦਾ ਹੋਏ ਪਰਿਵਾਰ ਦੇ ਸੋਗੀ ਮਾਹੌਲ ਨੂੰ ਸਹਿਜ ਕਰਨ ਲਈ ਬੜੇ ਦਰਦੀਲੇ ਬੋਲਾਂ ਨਾਲ ਸੁਹਾਗ ਦੇ ਬੋਲ ਬੋਲਦੀ ਹੈ:-
ਬੀਬੀ ਦਾ ਜਰਮਿਆ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਿਖਾ
ਉਨ੍ਹਾਂ ਸਮਿਆਂ ਵਿੱਚ ਪੰਜਾਬ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਸਿੰਜਾਈ ਦੇ ਸਾਧਨ ਸੀਮਤ ਸਨ- ਮਾਰੂ ਜ਼ਮੀਨਾਂ ਕਾਰਨ ਕਿਸਾਨ ਮੀਂਹਾਂ ’ਤੇ ਬਹੁਤਾ ਨਿਰਭਰ ਸੀ ਤੇ ਮਾੜੇ ਆਰਥਿਕ ਹਾਲਾਤ ਕਾਰਨ ਧੀਆਂ ਦੇ ਪਾਲਣ-ਪੋਸ਼ਣ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਜਦੋਂ ਧੀ ਰੁਲ-ਖੁਲ ਕੇ ਮੁਟਿਆਰ ਹੋ ਜਾਣੀ, ਮਾਪਿਆਂ ਨੂੰ ਉਹਨੂੰ ਦਰੋਂ ਤੋਰਨ ਦਾ ਸੰਸਾ ਲੱਗ ਜਾਣਾ। ਦਾਜ-ਦਹੇਜ ਤੇ ਬਰਾਤ ਦੀ ਸਾਂਭ-ਸੰਭਾਲ ਦੇ ਖਰਚੇ ਦਾ ਫ਼ਿਕਰ ਉਨ੍ਹਾਂ ਦੀ ਨੀਂਦ ਉਡਾ ਦਿੰਦਾ। ਧੀ ਲਈ ਵਰ ਦੀ ਭਾਲ ਸ਼ੁਰੂ ਹੋ ਜਾਣੀ। ਇਸ ਸਬੰਧੀ ਧੀਆਂ ਦੀ ਕੋਈ ਰਾਇ ਨਹੀਂ ਸੀ ਲੈਂਦਾ। ਦਾਦਾ, ਬਾਬਲ, ਭਰਾ ਤੇ ਮਾਮਾ ਜਿਹੋ ਜਿਹੇ ਪਰਿਵਾਰ ਦਾ ਮਾੜਾ-ਚੰਗਾ ਵਰ ਲੱਭ ਲੈਂਦੇ, ਉਹ ਉਨ੍ਹਾਂ ਦੀ ਚੋਣ ਅੱਗੇ ਆਪਣੀ ਧੌਣ ਨਿਵਾ ਦਿੰਦੀ। ਕਈ ਵਾਰ ਨਾਈ ਅਤੇ ਪਾਂਧੇ ਵੀ ਕੁੜੀ ਦਾ ਰਿਸ਼ਤਾ ਜੋੜ ਆਉਂਦੇ। ਧੀਆਂ ਦੇ ਵੀ ਆਪਣੇ ਅਰਮਾਨ ਹਨ, ਭਾਵਨਾਵਾਂ ਹਨ ਭਾਵੇਂ ਉਹ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਨਹੀਂ ਸਨ ਕਰ ਸਕਦੀਆਂ ਪਰ ਉਹ ਆਪਣੇ ਵਰ ਅਤੇ ਸਹੁਰੇ ਪਰਿਵਾਰ ਦੀ ਚੋਣ ਸਬੰਧੀ ਚਾਹਤ ਦਾ ਪ੍ਰਗਟਾਵਾ ਸੁਹਾਗ ਗੀਤਾਂ ਦੇ ਮਾਧਿਅਮ ਰਾਹੀਂ ਕਰ ਲੈਂਦੀਆਂ ਸਨ:
ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲ੍ਹਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਧੀਆ ਵੇ
ਇੱਕੋ ਜੇਹੀੜੇ ਛੈਲ ਵੇ
ਇੱਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਵੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜੇਹੀੜੇ ਕੋਈ ਹੋਰ ਵੇ
ਗੋਰੇ ਤੇ ਛੈਲ-ਛਬੀਲੇ ਵਰ ਦੀ ਚਾਹਤ ਉਪਰੰਤ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਪੂਰਨ ਤੇ ਰੱਜਿਆ-ਪੁੱਜਿਆ ਹੋਵੇ:-
ਦਈਂ ਵੇ ਬਾਬਲਾ ਉਸ ਘਰੇ
ਜਿੱਥੇ ਸੱਸ ਭਲੀ ਪ੍ਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਿਹਰੀ ਦਾ ਮਾਲਕ
ਬਾਬਲਾ ਤੇਰਾ ਪੁੰਨ ਹੋਵੇ…
ਉਹ ਇਹ ਵੀ ਲੋਚਦੀ ਹੈ ਕਿ ਉਹਦਾ ਸਹੁਰਾ ਪਿੰਡ ਉਹਦੇ ਪੇਕਿਆਂ ਤੋਂ ਬਹੁਤਾ ਦੂਰ ਨਾ ਹੋਵੇ:
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦੇਈਏ
ਦੂਰਾਂ ਦੀਆਂ ਵਾਟਾਂ ਲੰਬੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ-ਛਮ ਰੋਨੀ ਆਂ
ਵੈ ਨੈਣੀਂ ਨੀਂਦ ਨਾ ਆਵੇ
ਮਜਬੂਰੀ ਵੱਸ ਪੇਕਿਆਂ ਤੋਂ ਬਹੁਤੀ ਦੂਰ ਰਿਸ਼ਤਾ ਕਰਨ ਲਈ ਉਹ ਆਪਣੇ ਬਾਬਲ ਦੀ ਚੋਣ ’ਤੇ ਸਹੀ ਪਾ ਦਿੰਦੀ ਹੈ:-
ਲੰਬੀਏ ਨੀਂ ਲੰਝੀਏ ਲਾਲ ਖਜੂਰੇ
ਕੀਹਨੇ ਦਿੱਤਾ ਐਨੀ ਦੂਰੇ
ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ
ਉਹਨੇ ਦਿੱਤਾ ਐਨੀ ਦੂਰੇ
ਕੋਈ ਮੁਟਿਆਰ ਨਹੀਂ ਚਾਹੁੰਦੀ ਕਿ ਉਹਦਾ ਘਰ ਵਾਲਾ ਸਰੀਰਕ ਪੱਖੋਂ ਊਣਾ ਹੋਵੇ। ਕਾਲੇ ਅਤੇ ਕਾਣੇ ਵਰ ਦੀ ਚੋਣ ’ਤੇ ਉਹ ਬਿਟਰ ਜਾਂਦੀ ਹੈ:
ਤੂੰ ਰਤਨ ਵਰਿੱਕ ਲੈ ਨੀਂ ਮੇਰੀ ਬੀਬੀ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲਾ ਏ ਵੇ ਮੇਰਿਆ ਬਾਬਾ
ਤੂੰ ਰਤਨ ਵਰਿੱਕ ਲੈ ਨੀਂ ਮੇਰੀਏ ਧੀਏ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲਾ ਏ ਵੇ ਮੇਰਿਆ ਬਾਬਾ
ਜਦੋਂ ਉਸ ਨੂੰ ਆਪਣੇ ਮਨ-ਪਸੰਦ ਦਾ ਵਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਜਿੱਥੇ ਉਹ ਆਪਣੇ ਪਿਤਾ ਦੀ ਚੋਣ ’ਤੇ ਵਾਰੇ-ਵਾਰੇ ਜਾਂਦੀ ਹੈ, ਉੱਥੇ ਉਹ ਆਪਣੇ ਦਿਲਜਾਨੀਆਂ ਲਈ ਸੈਆਂ ਖਾਤਰਾਂ ਕਰਦੀ ਹੈ:-
ਬੀਬੀ ਦਾ ਬਾਬਲ ਚਤਰ ਸੁਣੀਂਦਾ
ਪਰਖ ਵਰ ਟੋਲਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿਲ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਵਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਸੁਣੀਂਦਾ
ਪਰਖ ਵਰ ਟੋਲਿਆ
ਧੀ ਦੇ ਵਿਆਹ ਨੂੰ ਪਵਿੱਤਰ ਧਾਰਮਿਕ ਪੁੰਨ ਵਾਲਾ ਕਾਰਜ ਸਮਝਿਆ ਜਾਂਦਾ ਸੀ। ਉਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ, ਪੰਡਤ-ਪਾਂਧੇ ਬੇਦੀ ਦੇ ਦੁਆਲੇ ਲਾੜੇ-ਲਾੜੀ ਦੀਆਂ ਭੁਆਟਣੀਆਂ ਦੇ ਕੇ ਇਹ ਰਸਮ ਅਦਾ ਕਰਦੇ ਸੀ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ-ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ ਸੀ ਅਤੇ ਧੀਆਂ ਦੇ ਦਾਨ ਜਮਾਈ ਦਿੰਦੇ ਸਨ:-
ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆ ਬਾਂਕ ਕਿਉਂ ਨੀਂ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾ
ਗਊਆਂ ਦੇ ਦਾਨ ਪਾਂਧੇ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾ
ਦਿੱਤੜੇ ਦਾਨ ਕਿਉਂ ਨੀਂ ਲੈਂਦਾ
ਵੇ ਰੰਗ ਰੱਤੜਿਆ ਕਾਨ੍ਹਾ
ਜਦੋਂ ਵਿਆਹ ਦਾ ਕਾਰਜ ਸਿਰ ’ਤੇ ਹੋਵੇ ਤਾਂ ਚਿੰਤਾ ਵਿੱਚ ਬਾਬੇ ਤੇ ਬਾਬਲ ਦੀ ਨੀਂਦ ਖੰਭ ਲਾ ਕੇ ਉੱਡ ਜਾਂਦੀ ਹੈ:-
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉੱਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਵੇ
ਮਾਪੇ ਚਾਹੇ ਕਿੰਨੇ ਵੀ ਬਖਤਾਵਰ ਹੋਣ ਪਰ ਉਨ੍ਹਾਂ ਦੀ ਸਥਿਤੀ ਧੀ ਦੇ ਸਹੁਰਿਆਂ ਨਾਲੋਂ ਦੁਜੈਲੀ ਹੁੰਦੀ ਹੈ। ਧੀ ਦਾ ਬਾਬਾ ਤੇ ਬਾਬਲ ਗਲ ਵਿੱਚ ਪੱਲਾ ਪਾ ਕੇ ਉਸ ਦਾ ਸਾਹਾ ਸਧਾਉਂਦੇ ਹਨ:-
ਪਾਲਕੀਆਂ ਤੋਂ ਉੱਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਵਿਆਂ
ਬੀਬੀ ਆਣ ਨਿਵਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਾ
ਹੱਥ ਬੰਨ੍ਹਣੇ ਆਏ
ਧੀ ਦੀ ਡੋਲੀ ਤੋਰਨ ਦਾ ਦ੍ਰਿਸ਼ ਅਤਿ ਕੁਰਣਾਮਈ ਹੁੰਦੀ ਹੈ। ਉਸ ਦੀਆਂ ਸਹੇਲੀਆਂ ਦਰਦੀਲੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਸੋਗੀ ਬਣਾ ਦਿੰਦੀਆਂ ਹਨ ਅਤੇ ਉਹ ਸਹੁਰਿਆਂ ਅੱਗੇ ਆਪਣੀ ਹਲੀਮੀ ਤੇ ਬੇਵਸੀ ਦਾ ਇਜ਼ਹਾਰ ਕਰਦੀਆਂ ਹਨ:-
ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਵੜ ਸਮਝਾਇਓ ਜੀ
ਵਿਦਾ ਹੋ ਰਹੀ ਧੀ ਦਾ ਰੁਦਨ ਝੱਲਿਆ ਨਹੀਂ ਜਾਂਦਾ। ਉਹ ਕੇਵਲ ਅੱਜ ਦੀ ਰਾਤ ਰੱਖਣ ਲਈ ਬਾਬਲ ਅੱਗੇ ਲੇਲ੍ਹੜੀ ਕੱਢਦੀ ਹੈ ਪਰ ਬਾਬਲ ਵੀ ਮਜਬੂਰ ਹੈ:-
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕੀਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸੱਜਣ ਸਦਾ ਲਏ ਆਪ ਨੀਂ
ਧੀ ਨੂੰ ਵਿਦਾ ਕਰਕੇ ਮਾਪਿਆਂ ਦਾ ਗ਼ਮਗ਼ੀਨ ਹੋਣਾ ਸੁਭਾਵਿਕ ਹੈ ਪਰ ਵਾਰੇ ਜਾਈਏ ਧੀ ਦੇ ਜਿਹੜੀ ਉਨ੍ਹਾਂ ਦੀ ਦਿਲਗੀਰੀ ਨੂੰ ਨਾ ਸਹਾਰਦੀ ਹੋਈ ਏਸ ਸਾਰੇ ਵਰਤਾਰੇ ਨੂੰ ਆਪਣੀ ਹੋਣੀ ਦੱਸ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ। ਗੀਤ ਦੇ ਦਰਦੀਲੇ ਬੋਲ ਸਰੋਤਿਆਂ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਅੱਖੀਆਂ ਨਮ ਹੋ ਜਾਂਦੀਆਂ ਹਨ:-
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਿਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ
ਸੈਂਕੜਿਆਂ ਦੀ ਗਿਣਤੀ ਵਿੱਚ ਸੁਹਾਗ ਗੀਤ ਹਨ। ਇਨ੍ਹਾਂ ਨੂੰ ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਨੁੱਖੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਾਚਣ ਦੀ ਲੋੜ ਹੈ।
-ਸੁਖਦੇਵ ਮਾਦਪੁਰੀ
*ਮੋਬਾਈਲ: 94630-34472

No comments:
Post a Comment