ਊਠ ਦੇ ਸੇਬੇ ਤੇ ਡਾਂਗ ਦਾ ਬਾਪੂ ਨੇ ਕਦੇ ਵਸਾਹ ਨਹੀਂ ਕੀਤਾ ਸੀ। ਡਾਂਗ ਹਰ ਸਮੇਂ ਅੰਗ-ਸੰਗ ਰੱਖਦਾ ਅਤੇ ਸੇਬੇ ਵਾਲੀ ਮੁਹਾਰ ਹਰ ਸਮੇਂ ਊਠ ਦੀ ਧੌਣ ਨਾਲ ਬੰਨ੍ਹੀ ਰਹਿੰਦੀ। ਰਾਤ ਨੂੰ ਸੌਣ ਵੇਲੇ ਡਾਂਗ ਆਪਣੇ ਸਿਰਹਾਣੇ ਰੱਖ ਲੈਂਦਾ। ਜੇ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਉੱਥੇ ਵੀ ਨਾਲ ਹੁੰਦੀ। ਬਰਾਤ ਜਾਂਦਾ ਤਾਂ ਬਾਪੂ ਦੀ ਡਾਂਗ ਵਿਆਹ ਵੇਖਦੀ, ਸਿੱਠਣੀਆਂ ਸੁਣਦੀ ਜਵਾਨ ਹੋਈ ਜਾਂਦੀ। ਹਰ ਸਮੇਂ ਤਰੋ-ਤਾਜ਼ਾ ਲਿਸ਼ਕਾਂ ਮਾਰਦੀ ਦੂਜਿਆਂ ਨੂੰ ਸੈਨਤਾਂ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ। ਤਾਂਬੇ ਦੀਆਂ ਤਾਰਾਂ ਦੇ ਗਿੱਠ-ਗਿੱਠ ’ਤੇ ਮਾਰੇ ਬੰਦ ਗਹਿਣਿਆਂ ਵਾਂਗੂ ਲੱਗਦੇ ਜਿਵੇਂ ਕਿਸੇ ਮੁਟਿਆਰ ਨੇ ਤਾਜ਼ੀਆਂ ਪੱਟੀਆਂ ਵਾਹ ਕੇ ਮੋਮ ਨਾਲ ਚਿਪਕਾਈਆਂ ਹੋਣ। ਜੇ ਡਾਂਗ ਮੈਲੀ ਹੁੰਦੀ ਤਾਂ ਖੱਦਰ ਦੀ ਲੀਰ ਮਾਰ ਕੇ ਚਮਕਣ ਲਾ ਦਿੰਦਾ। ਰੰਗ ਵੀ ਨਵਾਂ ਨਿਕਲ ਆਉਂਦਾ। ਡਾਂਗ ਨੂੰ ਜਿਹੜਾ ਵੀ ਹੱਥ ਲਾਉਂਦਾ ਉਹੀ ਆਖਦਾ, ‘ਤਾਇਆ! ਇਹ ਐਨੀ ਕੂਲੀ ਕਿਵੇਂ ਬਣਦੀ ਐ? ਬਾਂਸ ਦੇ ਤਾਂ ਸਿਲਤਾਂ ਹੀ ਸਿਲਤਾਂ ਹੁੰਦੀਆਂ ਹਨ, ਨਾ ਇਸ ਦੇ ਕੋਈ ਗੰਢ ਰੜਕਦੀ ਹੈ’। ਜਦੋਂ ਡਾਂਗ ਦੀ ਸਿਫ਼ਤ ਹੁੰਦੀ ਤਾਂ ਬਾਪੂ ਦੇ ਚਿਹਰੇ ’ਤੇ ਰੌਣਕ ਆ ਜਾਂਦੀ। ਤੋਰ ਰਵਾਨੀ ਫੜ ਲੈਂਦੀ। ਹੌਲੀ-ਹੌਲੀ ਡਾਂਗ ਨੂੰ ਧਰਤੀ ’ਤੇ ਲਾਉਂਦਾ ਇਸ ਉੱਤੇ ਨਜ਼ਰ ਟਿਕਾਈ ਤੁਰਿਆ ਜਾਂਦਾ ਆਖਦਾ, ‘‘ਭਾਈ! ਇਸ ’ਤੇ ਇੱਕ ਬੋਤਲ ਸਰ੍ਹੋਂ ਦੀ ਖਾਲਸ ਤੇਲ ਦੀ ਖਰਚ ਹੋਈ ਹੈ ਤਾਂ ਜਾ ਕੇ ਹੱਥ ਵਿੱਚ ਫੜਨ ਗੋਚਰੀ ਹੋਈ ਹੈ।’’
ਸਾਰੀ ਉਮਰ ਬਾਪੂ ਦੀ ਡਾਂਗ ਨਾ ਗੁਆਚੀ, ਨਾ ਕੋਈ ਫਾਂਕ ਨਿਕਲੀ ਤੇ ਨਾ ਹੀ ਪੁਰਾਣੀ ਹੋਈ। ਇਸ ’ਤੇ ਕੀ ਜਾਦੂ ਕੀਤਾ ਹੋਇਆ ਸੀ। ਗੁਆਚਣ ਦਾ ਰਾਜ਼ ਤਾਂ ਖੁੱਲ੍ਹ ਗਿਆ ਕਿ ਬਾਪੂ ਡਾਂਗ ਹੱਥੋਂ ਛੱਡਦਾ ਹੀ ਨਹੀਂ ਸੀ ਜਾਂ ਉਸ ਨੂੰ ਊਠ ਦੇ ਮੂਹਰੇ ਰੱਖ ਦਿੰਦਾ। ਉੱਥੋਂ ਕੋਈ ਚੁੱਕਦਾ ਹੀ ਨਹੀਂ ਸੀ ਕਿਉਂਕਿ ਬਾਪੂ ਹਮੇਸ਼ਾਂ ਵੱਡ ਖਾਣਾ ਊਠ ਹੀ ਰੱਖਦਾ ਸੀ। ਵੈਸੇ ਬਾਪੂ ਦਾ ਊਠ ਬਦਲਦਾ ਵੀ ਨਹੀਂ ਵੇਖਿਆ ਸੀ। ਊਠ ਨੂੰ ਜਵਾਨ ਰੱਖਣ ਦਾ ਨੁਸਖ਼ਾ ਵੀ ਜਾਣਦਾ ਸੀ ਪਰ ਡਾਂਗ ਦੀ ਹੰਡਣਸਾਰਤਾ ਦਾ ਭੇਦ ਉਹ ਉਨ੍ਹਾਂ ਕੋਲ ਖੋਲ੍ਹਦਾ ਜਿਨ੍ਹਾਂ ਕੋਲ ਮਸਤ ਊਠ ਹੋਇਆ ਕਰਦਾ। ਜਦੋਂ ਕਿਸੇ ਕੋਲ ਮਸਤ ਊਠ ਦੀ ਮੁਹਾਰ ਫੜੀ ਵੇਖਦਾ ਤਾਂ ਪਿਤਾ ਜੀ ਉਸ ਨੂੰ ਇਹ ਆਖ ਕੇ ਚੁਕੰਨਾ ਕਰਦੇ, ‘‘ਭਾਈ! ਆਪਣੇ ਸਰ੍ਹਾਣੇ ਮੌਤ ਬੰਨੀ ਹੁੰਦੀ ਐ। ਇਹ ਬੜਾ ਖੋਰੀ ਜਾਨਵਰ ਹੈ। ਹੱਥ ਵਿੱਚ ਸੋਟੀ ਜ਼ਰੂਰ ਰੱਖਿਆ ਕਰ। ਖੂੰਡਾ ਤਾਂ ਆਪਣੇ ਸੂਤ ਨਹੀਂ ਆਉਂਦਾ ਕਿਉਂਕਿ ਉਹ ਜ਼ਿਆਦਾ ਲੰਮਾ ਹੁੰਦਾ ਹੈ ਪਰ ਡਾਂਗ ਵਰਤਣੀ ਸੌਖੀ ਹੁੰਦੀ ਹੈ। ਇਸ ਪਸ਼ੂ ਦਾ ਕੋਈ ਇਤਬਾਰ ਨਹੀਂ ਹੁੰਦਾ। ਕੀ ਪਤਾ ਵੇਲੇ-ਕੁਵੇਲੇ ਗਲ ਪੈ ਜਾਵੇ ਤਾਂ ਉਸ ਦਾ ਜਵਾਬ ਹੁੰਦਾ, ‘‘ਤਾਇਆ! ਗੱਲ ਤਾਂ ਤੇਰੀ ਠੀਕ ਹੈ ਪਰ ਸ਼ਹਿਰੋਂ ਮੈਨੂੰ ਆਪਣੇ ਵਰਗੀ ਚੰਗੀ ਜਿਹੀ ਡਾਂਗ ਦਿਵਾ ਕੇ ਲਿਆ। ਆਹ! ਤੇਰੀ ਡਾਂਗ ਬਹੁਤ ਵਧੀਆ ਹੈ।’’
ਜੱਟ ਛਿਮਾਹੀ, ਨੌਮਾਹੀ ਹੀ ਸ਼ਹਿਰ ਮੂੰਹ ਵੇਖਦੇ। ਸਾਰੀਆਂ ਲੋੜਾਂ ਖੇਤਾਂ ਵਿੱਚੋਂ ਹੀ ਪੂਰੀਆਂ ਹੋ ਜਾਂਦੀਆਂ ਸਨ। ਬਾਬਾ ਦੱਸਦਾ ਕਿ ਉਹ ਸਿਰਫ਼ ਲੂਣ ਲੈਣ ਹੀ ਸ਼ਹਿਰ ਜਾਇਆ ਕਰਦਾ ਸੀ ਜਾਂ ਦਾਣੇ ਵੇਚਣ ਲਈ। ਆਵਾਜਾਈ ਦੇ ਸਾਧਨ ਬਹੁਤ ਘੱਟ ਹੋਇਆ ਕਰਦੇ ਸਨ। ਊਠਾਂ, ਗੱਡਿਆਂ, ਘੋੜਿਆਂ ’ਤੇ ਸ਼ਹਿਰ ਜਾਇਆ ਕਰਦੇ। ਮਿਥੇ ਸਮੇਂ ’ਤੇ ਊਠ ਦੀ ਸਵਾਰੀ ਕਰਕੇ ਸ਼ਹਿਰ ਵੱਲ ਆਪਣਾ ਮੰਤਵ ਪੂਰਾ ਕਰਨ ਲਈ ਜਾਂਦੇ। ਜ਼ਿੱਦ ਕਰਕੇ ਮੈਂ ਵੀ ਨਾਲ ਹੀ ਚਲਿਆ ਜਾਂਦਾ। ਬਚਪਨ ਦੇ ਸਾਥੀ ਦਾਦਾ ਤੇ ਬਾਪੂ ਪੱਕੇ ਬਣੇ ਹੋਏ ਸਨ, ਜਵਾਬ ਨਹੀਂ ਦਿੰਦੇ ਸਨ। ਬਾਂਸ ਵੇਚਣ ਵਾਲਿਆਂ ਦਾ ਇੱਕ ਬਾਜ਼ਾਰ ਹੋਇਆ ਕਰਦਾ, ਜਿੱਥੇ ਬਾਂਸ ਦੀਆਂ ਬਾਹੀਆਂ, ਸੇਰਵੇ, ਬਾਂਹੇ, ਮੰਜੇ, ਪੀੜੀਆਂ, ਦੌਣਾਂ, ਨੱਥਾਂ, ਟੱਲੀਆਂ, ਘੁੰਗਰੂ, ਮੁਹਾਰਾਂ, ਲਾਠੀਆਂ, ਰੱਸੇ ਤੇ ਹੋਰ ਬੜਾ ਕੁਝ ਮਿਲਦਾ। ਬਾਪੂ ਦੋ-ਤਿੰਨ ਦੁਕਾਨਾਂ ਤੋਂ ਤਸੱਲੀ ਕਰਦਾ। ਅਖੀਰ ਵਿੱਚ ਜੇ ਕੋਈ ਡਾਂਗ ਪਸੰਦ ਆਉਂਦੀ ਤਾਂ ਅਗਲੇ ਨੂੰ ਆਖਦਾ, ‘‘ਆਪਣੇ ਕੰਨ ਨਾਲ ਲਾ ਕੇ ਵੇਖ ਜੇ ਵੱਡੀ ਜਾਂ ਛੋਟੀ ਐ ਤਾਂ ਬਦਲ ਲੈਂਦੇ ਹਾਂ। ਮੋਢੇ ਤਕ ਆਉਂਦੀ ਹੈ ਤਦ ਵੀ ਠੀਕ ਹੈ।’’ ਅੱਗਿਉਂ ਪਤਲੀ ਪਿੱਛੋਂ ਮੋਟੀ ਡਾਂਗ ਚਾਹੁੰਦਾ। ਜਦੋਂ ਲੰਬਾਈ ਫਿੱਟ ਬੈਠ ਜਾਂਦੀ ਤਾਂ ਦੋਵਾਂ ਹੱਥਾਂ ਵਿੱਚ ਘੁੱਟ ਕੇ ਉੱਪਰ ਨੂੰ ਉਲਾਰ ਕੇ ਜਾਚਦਾ। ਮੁੱਠੀ ਵਿੱਚ ਠੀਕ ਜਚਦੀ ਹੈ। ਮੋਟੀ ਹੁੰਦੀ ਤਾਂ ਚੰਗੀ ਤਰ੍ਹਾਂ ਮੁੱਠੀ ਵਿੱਚ ਘੁੱਟਣੀ ਔਖੀ ਹੋ ਜਾਂਦੀ। ਜੇ ਪਤਲੀ ਹੁੰਦੀ ਤਾਂ ਮੁੱਠੀ ਪੂਰੀ ਨਹੀਂ ਭਰਦੀ ਤੇ ਹੱਥੋਂ ਛੁੱਟਣ ਦਾ ਡਰ ਤੇ ਟੁੱਟਣ ਦਾ ਡਰ ਵੀ ਬਣਿਆ ਰਹਿੰਦਾ। ਪਸੰਦ ਆਉਣ ’ਤੇ ਦੁਕਾਨ ਤੋਂ ਬਾਹਰ ਲਿਜਾ ਕੇ ਇੱਟ ’ਤੇ ਮਾਰ ਕੇ ਵੇਖਦਾ ਕੀ ਖੜਕਦੀ ਹੈ? ਜੇ ਖੜਕਦੀ ਹੋਈ ਤਾਂ ਵਿੱਚੋਂ ਖਾਮੀ ਹੋਵੇਗੀ ਭਾਵ ਫੋਕੀ ਹੋਵੇਗੀ। ਜੇ ਨਾ ਛਣਕੀ ਤਾਂ ਵਿੱਚੋਂ ਭਰੀ ਹੋਵੇਗੀ। ਪਰਖ ਤੋਂ ਪਿੱਛੋਂ ਅੱਖਾਂ ਦੇ ਨੇੜੇ ਕਰਕੇ ਕੋਈ ਵਿਆਈ ਜਾਂ ਸਿਲਤ ਉੱਠੀ ਵੇਖਦਾ। ਪੂਰੀ ਨਿਰਖ ਤੋਂ ਬਾਅਦ ਆਪਣੇ ਸਾਥੀ ਨੂੰ ਖ਼ਰੀਦਣ ਲਈ ਸਹਿਮਤੀ ਦੇ ਦਿੰਦਾ। ਜਦੋਂ ਦੁਕਾਨ ਤੋਂ ਬਾਹਰ ਆਉਂਦਾ ਤਾਂ ਹਦਾਇਤ ਕਰਦਾ, ‘‘ਅਜੇ! ਇਹ ਆਪਣੇ ਨਾਲ ਰੱਖਣ ਵਾਲੀ ਨਹੀਂ ਬਣੀ। ਅਜੇ ਤਾਂ ਬਾਂਸ ਦੀ ਛਟੀ ਐ। ਇਸ ਨੇ ਹੋਰ ਭਾਰੀ ਨਿੱਗਰ ਬਣਨਾ ਹੈ, ਬਹੁਤ ਕੁਝ ਕਰਨ ਵਾਲਾ ਅਜੇ ਬਾਕੀ ਹੈ। ਹੋਰ ਮਿਹਨਤ ਦੀ ਲੋੜ ਹੋਵੇਗੀ। ਘਰੇ ਜਾ ਕੇ ਆਰਾਮ ਨਾਲ ਕਰਦਾ ਜਾਈਂ। ਬਸ ਫਿਰ ਐ ਪੱਕੇ ਪੈ ਜਾਵੇਗੀ ਤੇ ਸਾਰੀ ਉਮਰ ਨਾ ਇਹ ਟੁੱਟੇ। ਇੱਕ ਗੱਲ ਦਾ ਧਿਆਨ ਰੱਖੀ ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਵਾਪਸ ਨਹੀਂ ਆਉਣੀ। ਇਹ ਗੱਲ ਕੰਨ ਵਿੱਚ ਪਾ ਲੈ ਕਿਸੇ ਨੂੰ ਨਹੀਂ ਫੜਾਉਣੀ ਤੇ ਨਾ ਹੀ ਮੰਗੀ ਦੇਣੀ ਹੈ। ਹਾਂ, ਇੱਕ ਚੀਜ਼ ਰਹਿ ਗਈ। ਉਹ ਵੀ ਲੱਗਦੇ ਹੱਥ ਲੈ ਲਈਏ, ਫਿਰ ਘੌਲ ਹੋ ਜਾਂਦੀ ਹੈ। ਤਾਂਬੇ ਦੀ ਤਾਰ ਲੈ ਚੱਲ। ਇਸ ਦੇ ਸੰਮ ਪਾਉਣ ਵਾਸਤੇ ਜੇ ਬੰਦ ਪਏ ਹੋਣ ਤਾਂ ਹੱਥ ਨਹੀਂ ਤਿਲਕਦਾ। ਮਜ਼ਬੂਤੀ ਵੀ ਵੱਧ ਬਣਦੀ ਹੈ। ਅਗਲਾ ਬੋਲਦਾ, ‘‘ਤਾਇਆ ਇਹ ਤਾਂ ਖ਼ੁਸ਼ਕ ਪਈ ਹੈ, ਹੱਥੋਂ ਕਿੱਥੋਂ ਤਿਲਕਜੂ।’’ ਫਿਰ ਤਾਇਆ ਕੰਡੇ ’ਚ ਹੋ ਕੇ ਉੱਚੀ ਬੋਲ ਕੇ ਚੰਗੀ ਤਰ੍ਹਾਂ ਦੱਸਦਾ, ‘‘ਲੈ, ਭਤੀਜ ਹੁਣ ਅਸਲੀ ਡਾਂਗ ਬਣਾਉਣ ਵੱਲ ਆਈ ਏ। ਮਿਸਤਰੀਆਂ ਤੋਂ ਚੋਸਾ ਲੈ ਕੇ ਇਸ ਦੀਆਂ ਸਾਰੀਆਂ ਗੰਢਾਂ ’ਤੇ ਫੇਰ ਦਈਂ। ਪੂਰੀਆ ਘਸਾ ਕੇ ਹੱਥ ਮਾਰ ਕੇ ਵੇਖੀਂ। ਗੰਢ ਰੜਕਣੀ ਨਹੀਂ ਚਾਹੀਦੀ। ਨਹੀਂ ਤਾਂ ਮੇਰੇ ਕੋਲ ਲੈ ਆਈ। ਮੈਂ ਇਨ੍ਹਾਂ ਦਾ ਪਾਰ-ਨਿਤਾਰਾ ਕਰੂੰ। ਫਿਰ ਸਰ੍ਹੋਂ ਦੇ ਤੇਲ ਦੀ ਇੱਕ ਬੋਤਲ ਭਰ ਲਵੀਂ। ਡਾਂਗ ਦਾ ਪਤਲਾ ਸਿਰਾ ਬੋਤਲ ਦੇ ਗਲ ਵਿੱਚ ਪੈਣ ਗੋਚਰਾ ਪਤਲਾ ਕਰ ਲਵੀਂ। ਐਨਾ ਪਤਲਾ ਹੋਵੇ ਕਿ ਬੋਤਲ ਦੇ ਮੂੰਹ ਵਿੱਚ ਡਾਟ ਵਾਂਗੂ ਫਸ ਜਾਵੇ। ਜਦੋਂ ਡਾਂਗ ਦਾ ਪਤਲੇ ਪਾਸੇ ਦਾ ਸਿਰਾ ਬੋਤਲ ਦੇ ਮੂੰਹ ਵਿੱਚ ਪੂਰਾ ਫਸ ਗਿਆ ਤਾਂ ਉਲਟੀ ਬੋਤਲ ਕਰਕੇ ਡਾਂਗ ਕਿਸੇ ਖੂੰਟੇ ਵਿੱਚ ਕੰਧ ਨਾਲ ਖੜੀ ਕਰ ਦੇਵੀ, ਜਿਸ ਨੂੰ ਹਿਲਾਵੇ ਨਾ। ਹੌਲੀ-ਹੌਲੀ ਤੇਲ ਡਾਂਗ ਵਿੱਚ ਰਚਣਾ ਸ਼ੁਰੂ ਹੋ ਜਾਵੇਗਾ। ਕਾਹਲੀ ਬਿਲਕੁਲ ਨਹੀਂ ਕਰਨੀ। ਪਿੱਛੋਂ ਪਤਾ ਲੱਗ ਜਾਵੇਗਾ ਕਿ ਥੋੜ੍ਹਾ-ਥੋੜ੍ਹਾ ਤੇਲ ਡਾਂਗ ਨੇ ਰਚਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨਾਂ ਬਾਅਦ ਸਾਰੀ ਬੋਤਲ ਡਾਂਗ ਦੇ ਵਿੱਚ ਸਮਾਅ ਜਾਵੇਗੀ। ਡਾਂਗ ਧੁੱਪੇ ਰੱਖਣ ਨਾਲ ਤੇਲ ਨਾਲ ਗੱਚੋਗੱਚ ਹੋ ਜਾਵੇਗੀ। ਰੰਗ ਵੀ ਵਧੀਆ ਬਣ ਜਾਵੇਗਾ ਤੇ ਭਾਰੀ ਵੀ ਹੋ ਜਾਵੇਗੀ। ਥੰਦੀ ਕੀਤੀ ਹੋਈ ਡਾਂਗ ਲਿਫ ਜਾਵੇਗੀ ਪਰ ਟੁੱਟ ਕੇ ਕਦੇ ਧੋਖਾ ਨਹੀਂ ਦੇਵੇਗੀ। ਤਾਂਬੇ ਦੀ ਤਾਰ ਦੇ ਮਾਰੇ ਬੰਦ ਇਸ ਦੇ ਸੁਹੱਪਣ ਵਿੱਚ ਵਾਧਾ ਕਰਨਗੇ। ਹੱਥ ਵਿੱਚ ਫੜੀ ਸੋਹਣੀ ਲੱਗੇਗੀ। ਸੰਕਟ ਸਮੇਂ ਵਫ਼ਾਦਾਰ ਸਾਥੀ ਦਾ ਸਬੂਤ ਦੇਵੇਗੀ।

No comments:
Post a Comment