ਮੋਤੀਆਂ ਤੇ ਸਿਤਾਰਿਆਂ ਜੜ੍ਹੀਂ ਜੁੱਤੀ ਸੋਹਲ ਤੇ ਮਲੂਕ ਪੈਰਾਂ ਦੀ ਸ਼ਾਨ ਬਣਦੀ ਹੈ। ਚੰਮ ਦੀ ਜੁੱਤੀ ਜਿੱਥੇ ਆਮ ਲੋਕਾਂ ਦੇ ਪੈਰਾਂ ਨੂੰ ਗਰਮੀ, ਸਰਦੀ, ਭੱਖੜੇ ਵਰਗੇ ਕੰਢਿਆਂ ਤੋਂ ਬਚਾਉਂਦੀ ਹੈ, ਉੱਥੇ ਕੀੜੇ-ਮਕੌੜਿਆਂ ਤੋਂ ਉਨ੍ਹਾਂ ਦੇ ਪੈਰਾਂ ਦੀ ਰਾਖੀ ਵੀ ਕਰਦੀ ਹੈ। ਧੂਵ੍ਹੇਂ ਚਾਦਰੇ ਨਾਲ ਪਾਈ ਨੋਕ ਵਾਲੀ ਤਿੱਲੇਦਾਰ ਜੁੱਤੀ ਤਕੜੇ ਜੁੱਸੇ ਵਾਲੇ ਮਗਰੂਰ ਗੱਭਰੂ ਦੀ ਸ਼ੁਕੀਨੀ ‘ਚ ਵਾਧਾ ਕਰਦੀ ਹੈ। ਕਿਸੇ ਮੁਟਿਆਰ ਦੇ ਸਹੁਰਿਆਂ ਵੱਲੋਂ ਵਰ੍ਹੀ ‘ਚ ਢੋਈ ਗਈ ਸੁੱਚੇ ਤਿੱਲੇ ਨਾਲ ਕੱਢੀ ਜੁੱਤੀ ਵੇਖ ਕੇ ਔਰਤਾਂ ਉਸ ਦੇ ਸਹੁਰਿਆਂ ਦੀ ਹੈਸੀਅਤ ਦਾ ਅੰਦਾਜ਼ਾ ਲਾ ਲੈਂਦੀਆਂ ਹਨ।
ਜੁੱਤੀ ਸਿਰਫ਼ ਪੈਰਾਂ ‘ਚ ਪਾਉਣ ਦੇ ਕੰਮ ਹੀ ਨਹੀਂ ਆਉਂਦੀ, ਕਦੇ-ਕਦੇ ਕਿਸੇ ਮਨਚਲੇ ਗੱਭਰੂ ਦੇ ਸਿਰੋਂ ਇਸ਼ਕ ਦਾ ਭੂਤ ਕੱਢਣ ਲਈ ਇਹ ਪੈਰਾਂ ਵਿੱਚੋਂ ਲਹਿ ਕੇ ਹੱਥ ਤਕ ਵੀ ਜਾ ਪਹੁੰਚਦੀ ਹੈ। ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫੁੱਲ ‘ਔਰਤ’ ਨੂੰ ਵੀ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਰਿਹਾ ਹੈ ਪਰ ਅੱਜ-ਕੱਲ੍ਹ ਉਹ ਆਪਣੀ ਸੂਝ-ਬੂਝ ਅਤੇ ਹਿੰਮਤ ਨਾਲ ਮਾਂ-ਭੈਣ, ਧੀ, ਪਤਨੀ ਦੇ ਰਿਸ਼ਤੇ ਨਿਭਾਉਂਦੀ ਹੋਈ ਉਸ ਤੋਂ ਅੱਗੇ ਇਨਸਾਨ ਬਣਨ ਦੀ ਮੰਜ਼ਿਲ ਵੱਲ ਵਧ ਰਹੀ ਹੈ।
ਸਾਡੇ ਜੀਵਨ ਵਾਂਗ ਹੀ ਸਾਡੇ ਲੋਕ-ਗੀਤਾਂ ਵਿੱਚ ਵੀ ਜੁੱਤੀ ਦੀ ਨਿਵੇਕਲੀ ਥਾਂ ਰਹੀ ਹੈ। ਸਾਰੇ ਭਾਰਤ ਵਿੱਚੋਂ ਪੰਜਾਬੀਆਂ ਦੇ ਜੀਵਨ ‘ਚ ਮਟਕ ਵਧੇਰੇ ਰਹੀ ਹੈ। ਪੰਜਾਬਣਾਂ ਦਾ ਪਹਿਰਾਵਾ ਤੇ ਨਖ਼ਰਾ ਜਿੱਥੇ ਆਪਣੀ ਵਿਲੱਖਣ ਥਾਂ ਰੱਖਦਾ ਹੈ, ਉੱਥੇ ਉਨ੍ਹਾਂ ਦੀ ਮਟਕੀਲੀ ਤੋਰ ਵੇਖ ਕੇ ਮੋਰ ਵੀ ਸ਼ਰਮਾ ਜਾਂਦੇ ਹਨ:
ਜੁੱਤੀ ਖਲ ਦੀ ਮਰੋੜਾ ਨਹੀਉਂ ਝੱਲਦੀ ਕਿ ਤੋਰ ਪੰਜਾਬਣ ਦੀ
ਮਾਂ ਤੇ ਧੀ ਦਾ ਰਿਸ਼ਤਾ ਸਾਡੇ ਸੱਭਿਆਚਾਰ ਵਿੱਚ ਪਿਆਰ, ਸਾਂਝ ਤੇ ਮਿਲਵਰਤਣ ਵਾਲਾ ਹੈ। ਮਾਂ-ਧੀ ਦਾ ਆਪਸੀ ਮੋਹ ਦੂਜੇ ਸਬੰਧਾਂ ਨਾਲੋਂ ਵਧੇਰੇ ਹੁੰਦਾ ਹੈ। ਇਸ ਰਿਸ਼ਤੇ ਦੀ ਗੰਢ ਕਦੇ ਟੁੱਟਦੀ ਨਹੀਂ। ਧੀ ਨੂੰ ਪਰਾਇਆ ਧਨ ਸਮਝਿਆ ਜਾਂਦਾ ਹੈ। ਇਸੇ ਕਰਕੇ ਉਹ ਮਾਂ ਕੋਲ ਹੀ ਆਪਣੀਆਂ ਰੀਝਾਂ ਤੇ ਚਾਅ ਪੂਰੇ ਕਰਨੇ ਲੋਚਦੀ ਹੈ। ਉਹ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਵੀ ਮਾਂ ਕੋਲ ਹੀ ਖੁੱਲ੍ਹ ਕੇ ਪ੍ਰਗਟ ਕਰ ਸਕਦੀ ਹੈ:
ਮਾਏ ਨੀਂ ਮੈਨੂੰ ਜੁੱਤੀ ਸਵਾ ਦੇ, ਹੇਠ ਲਵਾ ਦੇ ਖੁਰੀਆਂ,
ਨੀਂ ਆਹ ਦਿਨ ਖੇਡਣ ਦੇ ਸੱਸਾਂ -ਨਨਾਣਾਂ ਬੁਰੀਆਂ।
ਦਿਓਰ ਤੇ ਭਾਬੀ ਦਾ ਰਿਸ਼ਤਾ ਬੜਾ ਭਾਵਨਾਵਾਂ ਭਰਿਆ ਹੈ, ਜਿਸ ਵਿੱਚ ਹਾਸੇ-ਠੱਠੇ ਹਨ, ਲਾਡ-ਪਿਆਰ ਹੈ। ਕਦੇ ਭਾਬੀ ਹਮ-ਉਮਰ ਹੋਣ ਕਰਕੇ ਹੱਸਣ-ਖੇਡਣ ਵਾਲਾ ਹੈ, ਕਦੇ ਵੱਡੀ ਭਾਬੀ ਨਾਲ ਮਾਂ ਵਰਗਾ ਰਿਸ਼ਤਾ ਹੈ। ਸਹੁਰੇ ਘਰ ਬਾਰੇ ਚਿਤਵਦੀ ਮੁਟਿਆਰ ਅੱਗੇ ਦਿਓਰ ਵਾਲਾ ਪਿਆਰਾ ਜਿਹਾ ਰਿਸ਼ਤਾ ਵੀ ਸਾਹਮਣੇ ਆ ਖੜ੍ਹਦਾ ਹੈ ਅਤੇ ਉਹ ਕਾਮਨਾ ਕਰਨ ਲੱਗਦੀ ਹੈ ਕਿ ਸਹੁਰੇ ਘਰ ‘ਚ ਦਿਓਰ ਜ਼ਰੂਰ ਹੋਵੇ:
ਖੱਟੀਆਂ ਜੁੱਤੀਆਂ, ਲਹਿੰਗੇ ਚਿਰਮਰੀ, ਉੱਤੇ ਬਦਾਮੀ ਚਾਹੀਏ
ਜਿਸ ਘਰ ‘ਚ ਦਿਓਰ ਨਹੀਂ, ਨਿੱਜ ਮੁਕਲਾਵੇ ਜਾਈਏ।
ਸਾਡੇ ਸਮਾਜ ਵਿੱਚ ਜੇਠ ਨਾਲ ਭਰਜਾਈ ਦਾ ਰਿਸ਼ਤਾ ਕੁਝ ਖਟਪਟ ਵਾਲਾ ਹੀ ਰਿਹਾ ਹੈ। ਇਹ ਬਹੁਤ ਸਨੇਹ ਭਰਿਆ ਘੱਟ ਹੀ ਬਣਿਆ ਹੈ। ਇਸ ‘ਤੇ ਜੁੱਤੀ ਹੀ ਭਾਰੂ ਰਹੀ ਹੈ:
ਇੱਕ ਲੜਦੀ ਭਾਬੋ ਤੇਰੀ ਵੇ, ਕੀ ਲੱਗਦੀ ਉਹ ਮੇਰੀ ਵੇ,
ਮੇਰੀ ਜਾਣ ਦੀ ਜੁੱਤੀ, ਰਿਹਾ ਕੋਲ ਖੜ੍ਹਾ ਵੇ ਮੈਂ ਜੇਠ ਨੇ ਕੁੱਟੀ।
ਭੈਣ ਤੇ ਵੀਰ ਦਾ ਰਿਸ਼ਤਾ ਸੱਚੇ-ਸੁੱਚੇ ਮੋਹ ਵਾਲਾ, ਨਿਰਸਵਾਰਥ ਅਤੇ ਮਾਣ ਭਰਿਆ ਹੁੰਦਾ ਹੈ। ਭੈਣ ਦੇ ਵੀਰ ਨੂੰ ਰੱਬ ਕੋਲੋਂ ਮੰਗ ਕੇ ਲਿਆ ਹੁੰਦਾ ਹੈ, ਉਸ ਦੇ ਸ਼ਗਨ ਮਨਾਏ ਹੁੰਦੇ ਹਨ। ਜਦੋਂ ਵੀਰ ਦਾ ਵਿਆਹ ਹੁੰਦਾ ਹੈ ਤਾਂ ਭੈਣ ਦੇ ਧਰਤੀ ‘ਤੇ ਪੈਰ ਨਹੀਂ ਲੱਗਦੇ। ਉਹ ਸਜੇ-ਧਜੇ ਵੀਰ ਨੂੰ ਵੇਖ ਕੇ ਖ਼ੁਸ਼ੀ ‘ਚ ਖੀਵੀ ਹੋਈ ਉਸ ਸਮੇਂ ਨੂੰ ਯਾਦ ਕਰਨ ਲੱਗਦੀ ਹੈ ਜਦੋਂ ਉਸ ਨੂੰ ਉਸ ਦੀਆਂ ਸਾਲ਼ੀਆਂ ਤੇ ਨਾਜੋ ਵੇਖ ਕੇ ਖ਼ੁਸ਼ ਹੋਣਗੀਆਂ:
ਜੁੱਤੀ ਵੀ ਤੇਰੀ ਮੈਂ ਕੱਢਾਂ ਵੀਰਾ, ਸੁੱਚੀ ਜਰੀ ਦੇ ਵੇ ਨਾਲ।
ਲੁਕ-ਲੁਕ ਵੇਖਣ ਸਾਲ਼ੀਆਂ, ਕੋਈ ਝੁਕ-ਝੁਕ ਵੇਖੇ ਵੀਰ ਸੁਲੱਖਣਿਆਂ ਨਾਰ।
ਜਦੋਂ ਆਉਣ-ਜਾਣ ਦੇ ਅੱਜ ਵਾਂਗ ਸਾਧਨ ਨਹੀਂ ਹੁੰਦੇ ਸਨ ਤਾਂ ਨਵ-ਵਿਆਹੀ ਪਤਨੀ ਨੂੰ ਲੈਣ ਗੱਭਰੂ ਉੂਠ ਜਾਂ ਘੋੜੀਆਂ ‘ਤੇ ਜਾਂਦੇ ਸਨ। ਜੇ ਬੋਤੇ ‘ਤੇ ਬੈਠੀ ਦੀ ਸ਼ੌਕ ਨਾਲ ਬਣਵਾਈ ਸਿਤਾਰਿਆਂ ਵਾਲੀ ਜੁੱਤੀ ਡਿੱਗ ਪਈ ਤਾਂ ਉਹ ਸਵਾਰੀ ਕਿਸਮ ਕੰਮ ਦੀ:
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ, ਨਿੱਜ ਤੇਰੇ ਬੋਤੇ ‘ਤੇ ਚੜ੍ਹੀ।
ਬੋਤੇ ‘ਤੇ ਚੜ੍ਹਿਆਂ ਸਿਤਾਰਿਆਂ ਵਾਲੀ ਜੁੱਤੀ ਡਿੱਗਣ ਦਾ ਡਰ ਰਹਿੰਦਾ ਹੈ, ਤੁਰ ਕੇ ਜਾਂਦਿਆਂ ਜੁੱਤੀ ਪੈਰਾਂ ‘ਚ ਛਾਲੇ ਪਾ ਦਿੰਦੀ ਹੈ, ਢੋਲ ਵਿਚਾਰਾ ਤਾਂ ਉਲਾਮ੍ਹੇ ਲੈਣ ਜੋਗਾ ਹੀ ਰਹਿ ਜਾਂਦਾ ਹੈ।
ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ, ਉਨ੍ਹੀਂ ਰਾਹੀਂ ਵੀ ਸਾਨੂੰ ਤੁਰਨਾ ਪਿਆ।
ਛੜਾ ਵਿਚਾਰਾ ਜੇ ਖੰਘੂਰਾ ਮਾਰ ਕੇ ਲੰਘ ਜਾਵੇ, ਉਸ ਦੀ ਸ਼ਾਮਤ ਹੀ ਆ ਜਾਂਦੀ ਹੈ:
ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ।
ਕੋਈ ਸਮਾਂ ਸੀ ਸੱਸਾਂ, ਨੂੰਹਾਂ ਨੂੰ ਕੁਝ ਵੀ ਕਹੀ ਜਾਂਦੀਆਂ ਪਰ ਉਨ੍ਹਾਂ ਵਿਚਾਰੀਆਂ ਦੀ ਮਜਾਲ ਨਹੀਂ ਹੁੰਦੀ ਸੀ ਕਿ ਉਸ ਸੱਸਾਂ ਅੱਗੇ ਕੁਸਕ ਵੀ ਜਾਣ। ਕੁਝ ਮਾਂ-ਬਾਪ ਦੀ ਵੀ ਇਹੀ ਸਿੱਖਿਆ ਹੁੰਦੀ ਸੀ ਜਿਵੇਂ ਮਰਜ਼ੀ ਨਿਭਾਵੋ, ਉਸ ਘਰ ‘ਚ ਹੀ ਗੁਜ਼ਾਰਾ ਕਰਨਾ ਹੈ ਪਰ ਅੱਜ-ਕੱਲ੍ਹ ਦੀਆਂ ਕੁੜੀਆਂ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਦੀਆਂ। ਕਈ ਤਾਂ ਖੜਕਾ-ਦੜਕਾ ਕਰਨ ਨੂੰ ਵੀ ਤਿਆਰ ਹੋ ਜਾਂਦੀਆਂ ਹਨ:
ਤੇਰੀ ਮਾਂ ਬੜੀ ਕੁਪੱਤੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ
ਮੈਂ ਵੀ ਜੁੱਤੀ ਪਾਉਣੀ ਐਂ।
ਮੁੰਡਿਆਂ ਰਾਜ਼ੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਐਂ।
ਨਾਰੋਵਾਲ ਦੀ ਸਿਤਾਰਿਆਂ ਜੜੀ ਜੁੱਤੀ ਦਾ ਗੀਤ ਅੱਜ ਵੀ ਸਾਨੂੰ ਪਿੰਡਾਂ ਦੇ ਆਲੇ-ਦੁਆਲੇ ਨਾਲ ਜਾਣ-ਪਛਾਣ ਕਰਾ ਜਾਂਦਾ ਹੈ।
ਜੁੱਤੀ ਨਾਰੋਵਾਲ ਦੀ ਸਿਤਾਰਿਆਂ ਜੜਤ ਜੜੀ,
ਤਾਂ ਮੈਂ ਜੀਵਾਂਗੀ ਸੱਜਣਾ, ਜੁੱਤੀ ਹੋਵੇ ਇਹੋ ਜਿਹੀ।

ਪਾ ਜੁੱਤੀ ਮੈਂ ਨਿਕਲੀ ਮੇਰੇ ਪੱਬਾਂ ‘ਤੇ ਧੂੜ ਪਈ,
ਹਾਏ ਰੱਬਾ ਮੇਰੀ ਜੁੱਤੀ ਦੀ ਆਬ ਗਈ।
ਹਾਏ ਰੱਬਾ ਮੇਰੀ ਜੁੱਤੀ ਦੀ ਆਬ ਗਈ।
ਉਹ ਮਾੜੀ ਲਾਲ ਦੀ ਜਿੱਥੇ ਵਗਦੀ ਵਾ ਠੰਢੀ,
ਵੇ ਉੱਥੇ ਤਾਂ ਡਾਨ੍ਹੀਆਂ ਵੇ ਮੈਂ ਲਾਲ ਮੰਜੀ।
ਵੇ ਉੱਥੇ ਤਾਂ ਡਾਨ੍ਹੀਆਂ ਵੇ ਮੈਂ ਲਾਲ ਮੰਜੀ।
ਹੱਥ ਕਟੋਰਾ ਦੁੱਧ ਦਾ ਤੇਰੇ ਪਲੰਘ ਦੇ ਪਾਸ ਖੜ੍ਹੀ,
ਵੇ ਹਾਏ ਰੱਬਾ ਚੀਰੇ ਵਾਲੇ ਨੂੰ ਖ਼ਬਰ ਨਹੀਂ।
ਮੋਤੀ ਡੁੱਲ੍ਹੇ ਭੌਇੰ ਪਏ, ਇਨ੍ਹਾਂ ਮੋਤੀਆਂ ਦੀ ਆਬ ਗਈ,
ਹਾਏ ਰੱਬਾ ਚੀਰੇ ਵਾਲੇ ਨੂੰ ਖ਼ਬਰ ਨਹੀਂ।
ਮਖਮਲ ਦੀ ਜੁੱਤੀ ਪਾਉਣ ਵਾਸਤੇ ਤਾਂ ਢੋਲੇ ਨੂੰ ਪਰਦੇਸ ਜਾ ਕੇ ਡਾਲਰ ਕਮਾਉਣ ਲਈ ਵੀ ਫ਼ਰਮਾਇਸ਼ ਕੀਤੀ ਜਾਂਦੀ ਹੈ।
ਮਖ਼ਮਲ ਦੀ ਜੁੱਤੀ ਪੈਰਾਂ ਨੂੰ ਨਾ ਜੁੜਦੀ,
ਚੰਮ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾਹ ਮੁੰਡਿਆਂ ਵੇ ਕਮਾ ਡਾਲੇ।
ਅੱਜ-ਕੱਲ੍ਹ ਤਾਂ ਜੁੱਤੀਆਂ ਉੱਤੇ ਸਲੀਪਰ ਸੈਂਡਲ ਅਤੇ ਰਕਾਬੀਆਂ ਭਾਰੀ ਪੈ ਰਹੀਆਂ ਹਨ। ਜੁੱਤੀ ਪਾਉਣੀ ਤਾਂ ਦਿਨੋ-ਦਿਨ ਭੁੱਲਦੀ ਜਾ ਰਹੀ ਹੈ। ਪੈਰਾਂ ‘ਚ ਹੀ ਸਾਡੇ ਲੋਕ-ਗੀਤਾਂ ‘ਚ ਵੀ ਜੁੱਤੀ ਦੀ ਥਾਂ ਸਲੀਪਰ ਲੈ ਰਹੇ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ, ਚੀਕਣੀ ਮਿੱਟੀ ਦੇ ਆਲੇ
ਬਈ ਮੈਂ ਕਿਉਂ ਪਾਵਾਂ ਚੰਮ ਦੀ ਜੁੱਤੀ, ਮੇਰੀ ਸੱਸ ਦੇ ਸਲੀਪਰ ਕਾਲੇ।

-ਸ਼ਵਿੰਦਰ ਕੌਰ
ਮੋਬਾਈਲ: 99888-62326
ਮੋਬਾਈਲ: 99888-62326
No comments:
Post a Comment