ਪੰਜਾਬ ਦੇ ਲੰਮੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ‘ਲੰਮੇ ਗੌਣ’ ਦਾ ਨਾਂ ਦਿੰਦੀਆਂ ਹਨ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਲੋਕ ਗੀਤ ਹਨ ਜਿਨ੍ਹਾਂ ਵਿੱਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਮੀ ਹੇਕ ਲਾ ਕੇ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਨੂੰ ਇੱਕ ਜਾਂ ਦੋ-ਦੋ ਦੇ ਜੋਟੇ ਬਣਾ ਕੇ ਸਾਂਝੀ ਹੇਕ ਨਾਲ ਗਾਇਆ ਜਾਂਦਾ ਹੈ- ਇੱਕ ਧਿਰ ਗੀਤ ਦਾ ਇੱਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇਰੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜੋਖ਼ਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਹੀ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲੀ ਵਿਲਕਣੀ ਦੀਆਂ ਹੂਕਾਂ ਹਨ…ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਨ੍ਹਾਂ ਨੂੰ ਕਰੁਣਾਮਈ ਸੁਰ ਵਿੱਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲੱਗਦੇ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਅਨੇਕਾਂ ਵਗੋਚਿਆਂ ਦਾ ਸੰਚਾਰ ਇਨ੍ਹਾਂ ਗੌਣਾਂ ਰਾਹੀਂ ਕੀਤਾ ਹੈ।
ਇਨ੍ਹਾਂ ਗੌਣਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਸਾਫ਼ ਨਜ਼ਰੀਂ ਆਉਂਦੇ ਹਨ। ਖੂਹਾਂ ’ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਞਣਾਂ ’ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅੱਲ੍ਹੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ’ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਨ੍ਹਾਂ ਗੀਤਾਂ ’ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ- ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ- ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ-ਨਾਲਿਆਂ ’ਤੇ ਕੋਈ ਪੁਲ ਨਹੀਂ ਸਨ। ਲੋਕ ਨਰਕਾਂ ਭਰੀ ਜ਼ਿੰਦਗੀ ਭੋਗਦੇ ਸਨ…ਕੁੜੀਆਂ ਛੋਟੀ ਉਮਰੇ ਵਿਆਹ ਦਿੱਤੀਆਂ ਜਾਂਦੀਆਂ ਸਨ…ਨਾਈ ਤੇ ਪਾਂਧੇ ਉਨ੍ਹਾਂ ਦੇ ਮੰਗਣੇ-ਵਿਆਹ ਕਰ ਆਉਂਦੇ ਸਨ। ਆਵਾਜਾਈ ਦੇ ਸਾਧਨ ਨਹੀਂ ਸਨ- ਕੇਵਲ ਘੋੜੇ-ਘੋੜੀਆਂ ਅਤੇ ਊਠ ਹੀ ਵਾਹਨਾਂ ਦੇ ਤੌਰ ’ਤੇ ਵਰਤੇ ਜਾਂਦੇ ਸਨ। ਗੁਜਾਰੇ ਲਈ ਮਰਦਾਂ ਤੇ ਗੱਭਰੂਆਂ ਨੂੰ ਦੂਰ-ਦੁਰਾਡੇ ਵਪਾਰ ਲਈ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ, ਪਿੱਛੇ ਉਨ੍ਹਾਂ ਦੀਆਂ ਪਤਨੀਆਂ ਵਿਛੋੜੇ ਦੇ ਪਲ ਸਹਿੰਦੀਆਂ ਹੋਈਆਂ ਦੂਹਰਾ ਦੁੱਖ ਭੋਗਦੀਆਂ ਸਨ। ਉਨ੍ਹਾਂ ਨੂੰ ਵਰ੍ਹਿਆਂਬੱਧੀ ਆਪਣੇ ਪੇਕੀਂ ਮਿਲਣ ਜਾਣ ਵੀ ਨਹੀਂ ਸੀ ਦਿੱਤਾ ਜਾਂਦਾ…ਸਹੁਰੀਂ ਉਨ੍ਹਾਂ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ ਸੀ ਹੁੰਦਾ ਜਿਸ ਨਾਲ ਉਹ ਆਪਣਾ ਮਨ ਹੌਲਾ ਕਰ ਸਕਣ। ਅੱਜ-ਕੱਲ੍ਹ ਤਾਂ ਸੰਚਾਰ ਦੇ ਕਿੰਨੇ ਸਾਧਨ ਹਨ। ਉਦੋਂ ਦੂਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਕਾਵਾਂ ਹੱਥ ਹੀ ਸੁਨੇਹੇ ਭੇਜਦੀਆਂ ਸਨ।
ਚੱਕੀ ਝੋਂਦੀ ਹੋਈ ਇਹ ਬ੍ਰਿਹਨ ਆਪਣੇ ਬਿਰਹਾ ਕੁੱਠੇ ਬੋਲਾਂ ਨਾਲ ਆਪਣੀ ਮਾਂ ਨੂੰ ਯਾਦ ਕਰਦੀ ਹੈ:-
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ
ਇੱਕ ਰਾਤ ਵੇ ਹਨੇਰੀ
ਦੂਜਾ ਦੇਸ਼ ਵੇ ਪਰਾਇਆ
ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ
ਸੁਣ ਊਠਾਂ ਵਾਲਿਓ ਵੇ
ਕੀ ਲੱਦ ਲਈਆਂ ਸੀ ਵਾਹੀਆਂ
ਜੇ ਤੁਸੀਂ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ
ਸਹੁਰੇ ਬੈਠੀ ਪਰਦੇਸਣ ਧੀ ਆਪਣੀ ਮਾਂ ਨੂੰ ਮਿਲਣ ਲਈ ਕਿੰਨੀ ਉਤਾਵਲੀ ਹੈ ਪਰ ਨਦੀਆਂ ’ਚ ਆਇਆ ਉਛਾਲ ਉਸ ਦੀਆਂ ਸੱਧਰਾਂ ’ਤੇ ਪਾਣੀ ਫੇਰ ਦਿੰਦਾ ਹੈ:-
ਉਰਲੇ ਕੰਢੇ ਮੈਂ ਖੜੀ
ਪਰਲੇ ਕੰਢੇ ਮਾਂ ਖੜੀ
ਭਰ ਭਰ ਡੋਲ੍ਹਦੀ ਅੱਖੀਆਂ ਦਾ ਨੀਰ ਵੇ
ਭਾਈ ਵੇ ਲੁਹਾਰ ਦਿਆ
ਭਾਈ ਵੇ ਦਖਾਣ ਦਿਆ
ਘੜ ਲਿਆ ਮੇਰੀ ਪਲਾਕੀ
ਜਾਣਾ ਬਾਬਲ ਦੇ ਦੇਸ਼ ਵੇ
ਕਈ ਵਾਰ ਭੈੜੇ ਸੁਭਾਅ ਵਾਲੀਆਂ ਸੱਸਾਂ, ਨੂੰਹਾਂ ਦੇ ਨਿੱਕੇ-ਨਿੱਕੇ ਨੁਕਸਾਂ ਬਦਲੇ ਉਨ੍ਹਾਂ ਨੂੰ ਗਾਲੀਆਂ ਦੇ ਕੇ ਛਲਣੀ-ਛਲਣੀ ਕਰ ਦਿੰਦੀਆਂ ਹਨ। ਉਨ੍ਹਾਂ ਦਾ ਦੁੱਖ ਸੁਣਨ ਵਾਲਾ ਵੀ ਕੋਈ ਕੋਲ ਨਹੀਂ ਹੁੰਦਾ:-
ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ ਹੈ
ਨਾ ਦੇ ਸੱਸੇ ਗਾਲੀਆਂ
ਏਥੇ ਮੇਰੇ ਕੌਣ ਸੁਣੇ ਹੈ
ਪਿੱਪਲੀ ਓਹਲੇ ਮੇਰੀ ਮਾਤਾ ਖੜੀ
ਰੋ-ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆਂ ਦੇ ਦਰਦ ਬੁਰੇ ਹੈ

ਏਥੇ ਮੇਰਾ ਕੌਣ ਸੁਣੇ ਹੈ
ਪਿੱਪਲੀ ਓਹਲੇ ਮੇਰਾ ਬਾਪ ਖੜਾ
ਰੋ-ਰੋ ਨੈਣ ਪਰੋਵੇ
ਨਾ ਰੋ ਬਾਪੂ ਮੇਰਿਆ
ਧੀਆਂ ਜੰਮੀਆਂ ਦੇ ਦਰਦ ਬੁਰੇ ਹੈ
ਭੈਣ ਸਹੁਰੀਂ ਬੈਠੀ ਆਪਣੇ ਵੀਰ ਦੀ ਉਡੀਕ ਕਰਦੀ ਰਹਿੰਦੀ ਹੈ:-
ਉੱਚੇ ਬਹਿ ਕੇ ਵੇ ਨਰਮਾ ਕੱਤਦੀ ਵੇ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਤੂੰ ਆ ਜਾ ਵੇ ਬਰ ਜ਼ਰੂਰੇ
ਅੱਜ ਨਾ ਆਵਾਂ ਕੱਲ੍ਹ ਨਾ ਆਵਾਂ ਬੀਬੀ
ਪਰਸੋਂ ਨੂੰ ਆਊਂਗਾ ਨੀਂ ਬਰ ਜ਼ਰੂਰੇ
ਕਿੱਥੇ ਬੰਨ੍ਹਾਂ ਨੀਂ ਨੀਲਾ ਘੋੜਾ
ਨੀਂ ਮੇਰੀਏ ਰਾਣੀਏ ਭੈਣੇ
ਕਿੱਥੇ ਟੰਗਾਂ ਨੀਂ ਤੀਰ ਕਮਾਨ
ਬਾਗੀਂ ਬੰਨ੍ਹ ਦੇ ਵੇ ਨੀਲਾ ਘੋੜਾ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਕੀਲੇ ਟੰਗ ਦੇ ਵੇ ਤੀਰ ਕਮਾਨ
ਲੰਮਾ ਵਿਹੜਾ ਵੇ ਮੰਜਾ ਡਾਹ ਲੈ ਵੀਰਾ
ਗੱਲਾਂ ਕਰੀਏ ਵੇ ਵੀਰਾ ਭੈਣ-ਭਰਾ
ਨਿਆਣੇ ਹੁੰਦਿਆਂ ਦੇ ਮਰਗੇ ਮਾਪੇ ਭੈਣੇ
ਗਲੀਆਂ ਰੁਲਦੇ ਨੀਂ ਰੰਗ ਮਜੀਠ…
ਇੱਕ ਲੰਮੇ ਗੌਣ ਵਿੱਚ ਪੰਜਾਬ ਦੀ ਮੁਟਿਆਰ ਦੂਰ ਨੌਕਰੀ ’ਤੇ ਗਏ ਆਪਣੇ ਮਾਹੀ ਨੂੰ ਬਹਾਨਿਆਂ ਨਾਲ ਸੱਦਦੀ ਹੈ:-
ਲਿਖ-ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲਿਆ
ਘਰ ਥੋਡੀ ਭੈਣ ਜੀ ਬੀਮਾਰ
ਤੁਸੀਂ ਘਰ ਆਵਣਾ

ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀਂ ਗੋਰੀਏ
ਬੀਬੀ ਜੀ ਦਾ ਇਲਾਜ
ਲੈਣ ਜੀ ਕਰਾ
ਹੋਰ ਵੀ ਅਨੇਕਾਂ ਇਤਿਹਾਸਕ ਅਤੇ ਮਿਥਿਹਾਸਕ ਲੰਮੇ ਗੌਣ ਮਿਲਦੇ ਹਨ। ਇਹ ਗੀਤ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਾਪਤ ਹਨ।
ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਰਾਜਸੀ ਸਰੋਕਾਰ ਤਬਦੀਲ ਹੋਣ ਦੇ ਕਾਰਨ ਇਹ ਲੰਮੇ ਗੌਣ ਪੰਜਾਬ ਦੀਆਂ ਸੁਆਣੀਆਂ ਦੇ ਚੇਤਿਆਂ ਵਿੱਚੋਂ ਵਿਸਰ ਰਹੇ ਹਨ ਅਤੇ ਇਨ੍ਹਾਂ ਦੀ ਸਿਰਜਣ ਪ੍ਰਕਿਰਿਆ ਵੀ ਕਿਸੇ ਹੱਦ ਤਕ ਸਮਾਪਤ ਹੋ ਗਈ ਹੈ। ਇਹ ਸਾਡੀ ਮੁੱਲਵਾਨ ਵਿਰਾਸਤ ਦਾ ਹਿੱਸਾ ਹਨ।

-ਸੁਖਦੇਵ ਮਾਦਪੁਰੀ
ਮੋਬਾਈਲ: 94630-34472
ਮੋਬਾਈਲ: 94630-34472
No comments:
Post a Comment