ਅੱਜ ਤੋਂ ਕੋਈ ਅੱਧੀ ਕੁ ਸਦੀ ਪਿਛਾਂਹ ਮੁੜ ਕੇ ਵੇਖੀਏ ਤਾਂ ਚਿੱਟੇ ਚਾਦਰੇ ਕੁੜਤੇ, ਚਿੱਟੀ ਪੱਗ ਦੇ ਕਬੂਤਰਾਂ ਦਿਆਂ ਪਰਾਂ ਵਰਗੇ ਉੱਚੀਆਂ-ਨੀਵੀਆਂ ਛੱਤਾਂ ਨੂੰ ਛੂਹਣ-ਛੂਹਣ ਕਰਦੇ ਸ਼ਤੀਰਾਂ ਵਰਗੇ ਗੱਭਰੂਆਂ ਦੇ ਉੱਚੇ ਸ਼ਮਲੇ ਤੇ ਪੈਰੀਂ ਚਿੱਟੇ ਤਿੱਲੇ ਦੀ ਕੱਢੀ ਚੀਕੂੰ-ਚੀਕੰੂ ਕਰਦੀ ਜੁੱਤੀ, ਮੜਕਵੀਂ ਤੋਰ ਨਾਲ ਰਲ ਕੇ ਧਰਤੀ ’ਤੇ ਧਮਕ ਜਿਹੀ ਪਾਉਂਦੇ। ਇਹ ਸ਼ਬਦੀ-ਮੂਰਤ ਖਾਂਦੇ-ਪੀਂਦੇ, ਸਰਦੇ-ਪੁੱਜਦੇ, ਜ਼ਮੀਨ-ਜਾਇਦਾਦ ਵਾਲੇ ਪੰਜਾਬੀ ਗੱਭਰੂ ਦੀ ਹੈ। ਇਹ ਪਹਿਰਾਵਾ ਪੰਜਾਬੀ ਗੱਭਰੂ ਦੇ ਤਿੱਖੇ ਨੈਣ-ਨਕਸ਼ਾਂ, ਕਣਕਵੰਨੇ ਰੰਗ, ਭਰਵੇਂ ਸਰੀਰ ਤੇ ਕਮਾਏ ਜੁੱਸੇ ਨਾਲ ਫਬ-ਫਬ ਪੈਂਦਾ। ਉੱਤੋਂ ਚਾਦਰਾ ਬੰਨ੍ਹਣ (ਲਾਉਣ), ਮਾਵਾ ਲੱਗੀ ਪੱਗ ਬੰਨ੍ਹਣ ਅਤੇ ਨੋਕਦਾਰ ਕੱਢਵੀਂ ਜੁੱਤੀ ਨਾਲ ਤੁਰਨ ਦੀ ਜਾਚ ਪਹਿਰਾਵੇ ਦੀ ਛਬਿ ਨੂੰ ਨਿਖਾਰਦੀ, ਚਮਕਾਉਂਦੀ ਤੇ ਜਚਾਉਂਦੀ। ਉਦੋਂ ਕੋਈ ਪੱਗਾਂ ਬੰਨ੍ਹਣ ਦੀ ਸਿਖਲਾਈ, ਯੋਗਤਾ-ਪਰਖ ਜਾਂ ਨੁਮਾਇਸ਼ ਲੱਗਦੀ ਤਾਂ ਨਹੀਂ ਸੁਣੀ ਪਰ ਇਹ ਲੋਕ ਬੋਲੀ, ਸ਼ੌਕੀਨ ਗੱਭਰੂ ਨੂੰ ਸ਼ੌਕੀਨਣ ਮੁਟਿਆਰ ਨਾਲ ਨਿਭਾਉਣ ਵਾਸਤੇ ਆਪਣੇ ਤੋਂ ਵੱਡਿਆਂ ਜਾਂ ਆਪਣੇ ਨਾਲ ਦੇ ਮਾਹਿਰਾਂ ਕੋਲੋਂ ਪੱਗ ਦੇ ਪੇਚ ਚੁਣਨੇ, ਕੰਨਾਂ ਕੋਲੇ ਹੇਠਾਂ ਨੂੰ ਤੇ ਸਿਰ ਦੇ ਇੱਕ ਪਾਸੇ ਉਤਾਂਹ ਨੂੰ ਸ਼ਮਲੇ ਛੱਡਣੇ ਸਿੱਖਣ ਲਈ ਉਕਸਾਉਂਦੀ, ਜ਼ਰੂਰ ਸੁਣੀ ਕਿ ਕਿਤੇ ਉਹਨੂੰ ਇਹ ਨਾ ਸੁਣਨਾ ਪਵੇ:
ਬਾਬਲੇ ਨੇ ਵਰ ਟੋਲਿਆ ਜੀਹਨੂੰ ਪੱਗ ਬੰਨ੍ਹਣੀ ਨਾ ਆਵੇ।
ਚਿੱਟੇ ਧੂਹਵੇਂ ਖੜਖੜ ਕਰਦੇ ਚਾਦਰੇ ਬੰਨ੍ਹਣੇ ਵੀ ਪੰਜਾਬੀ ਗੱਭਰੂ ਦੀ ਸ਼ੌਕੀਨੀ ਦੀ ਪਰਖ ਬਣਦੇ। ਧੂਹਵਾਂ ਚਾਦਰਾ, ਪੰਜਾਬੀ ਗੱਭਰੂ ਅਕਸਰ ਮੇਲੇ-ਮੱਸਿਆ, ਵਿਆਹ-ਮੁਕਲਾਵੇ ਜਾਂ ਫਿਰ ਹਾਣੀਆਂ ਨਾਲ ਗਲੀਆਂ ’ਚ ਗੇੜਾ ਮਾਰਨ ਵੇਲੇ ਬੰਨ੍ਹਦਾ। ਇਹ ਪੰਜ ਗਜ਼ ਦਾ ਕੋਰੇ ਲੱਠੇ ਦਾ ਚਾਦਰਾ ਧੂਹਵਾਂ ਉਦੋਂ ਬਣਦਾ ਜਦੋਂ ਕੋਈ ਮਚਲਾ ਗੱਭਰੂ ਜਾਣ ਕੇ, ਸੁਡੌਲ ਲੱਕ ਤੋਂ ਪੈਰਾਂ ਤਕ ਜਾਚ ਕੇ ਚਾਦਰਾ ਬੰਨ੍ਹਦਿਆਂ ਪੈਰਾਂ ਵੱਲ ਨੂੰ ਥੋੜ੍ਹਾ ਕੁ ਖਿਸਕਾ ਲੈਂਦਾ। ਇਹ ਧੁਰ ਅੱਡੀ ਤਕ ਤਾਂ ਪਹੁੰਚਦਾ ਹੀ ਪਰ ਕਿਤੇ-ਕਿਤੇ ਧਰਤੀ ਨਾਲ ਵੀ ਜਾ ਲੱਗਦਾ। ਇਹ ਗੱਲ ਚਾਦਰੇ ਦੇ ਖਾਸ ਮੌਕੇ ’ਤੇ ਬੰਨ੍ਹਣ ਦੀ ਸੀ। ਅੱਗੋਂ-ਪਿੱਛੋਂ ਲੋੜ ਮੁਤਾਬਕ ਕਦੇ ਉਹ ਕੁੜਤੇ ਦੇ ਚਾਕਾਂ ਦੇ ਨਾਲ-ਨਾਲ ਦੋਵੇਂ ਪਾਸੀਂ ਚਾਦਰੇ ਦੇ ਲੜ ਛੱਡ ਲੈਂਦਾ ਤੇ ਕਦੇ ਲੱਕ ਦੁਆਲੇ ਲਿਆ ਕੇ ਘੁਟਵੀਂ ਖਿਸਕਾਵੀਂ ਗੰਢ ਦੇ ਲੈਂਦਾ। ਕੰਮ-ਕਾਰ ਦੇ ਮੌਕੇ, ਚਾਦਰਾ ਥੋੜ੍ਹਾ ਕੁ ਟੰਗ ਲੈਂਦਾ; ਪੀਡੀਆਂ ਪਿੰਜਣੀਆਂ ਤਕ ਵੀ ਤੇ ਜੇ ਕਿਤੇ ਲੜਨਾ-ਭਿੜਨਾ, ਭੱਜਣਾ-ਨੱਸਣਾ ਪੈ ਜਾਵੇ ਤਾਂ ਵਿਚਕਾਰੋਂ ਲੜ ਖਿੱਚ ਕੇ ਚਾਦਰਾ ਪੂਰਾ ਕੱਸ ਲੈਂਦਾ। ਇਉਂ ਇੱਕੋ ਚਾਦਰੇ ਨੂੰ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਤਰ੍ਹਾਂ ਬੰਨ੍ਹਣਾ/ਵਰਤਣਾ ਕਮਾਲ ਦੀ ਕਲਾਕਾਰੀ ਬਣ ਜਾਂਦਾ।
ਗੱਲ ‘ਚਿੱਟੇ ਚਾਦਰੇ’ ਤੋਂ ‘ਜ਼ਮੀਨਾਂ ਗਹਿਣੇ’ ਤਕ ਵੀ ਜਾ ਅੱਪੜਦੀ ਹੈ ਅਤੇ ਇੱਥੇ ਪਹੁੰਚ ਕੇ ਗੱਲ ਵੀ ਕਾਰਨ ਬਣ ਜਾਂਦੀ ਹੈ। ‘ਵਿਚਲੀ ਗੱਲ’ ਇਹ ਕਿ ਚਿੱਟੇ ਚਾਦਰੇ ਉਦੋਂ ਤਕ ਈ ਚਿੱਟੇ ਰਹਿਣਗੇ, ਜਦੋਂ ਤਕ ਚਾਦਰੇ ਵਾਲਾ ਵਿਹਲਾ ਰਹੇਗਾ। ਕੰਮ ਲੱਗੇਗਾ ਤਾਂ ਚਿੱਟਾ ਚਾਦਰਾ ਮਿੱਟੀ ਰੰਗਾ ਨਾ ਹੋ ਜਾਏਗਾ! ਕਿਰਸਾਨੀ ਕੰਮ ਹੈ ਹੀ ਮਿੱਟੀ ਨਾਲ ਮਿੱਟੀ ਹੋਣਾ। ਗੱਲ ਸਾਫ਼ ਹੈ, ਜੇ ‘ਚਿੱਟੇ ਚਾਦਰੇ’ ਨੇ ਤਾਂ ਸਮਝੋ ਗੱਭਰੂ ਵਿਹਲੇ ਫਿਰਦੇ ਨੇ, ਕੰਮ-ਕਾਰ ਨਹੀਂ ਕਰਦੇ; ‘ਖਾਧਿਆਂ ਤਾਂ ਆਂਹਦੇ ਆ ਖੂਹ ਖਾਲੀ ਹੋ ਜਾਂਦੇ ਆ’- ਫਿਰ ਉਨ੍ਹਾਂ ਦੀਆਂ ਜ਼ਮੀਨਾਂ ਕਿਵੇਂ ਬਚੀਆਂ ਰਹਿਣਗੀਆਂ? ਜੇ ਆਪਣੀਆਂ ਜ਼ਮੀਨਾਂ ਆਪਣੀਆਂ ਨਾ ਰਹੀਆਂ, ਫਿਰ ਇਹ ‘ਚਿੱਟੇ ਚਾਦਰੇ ਦੀ ਸ਼ੌਕੀਨੀ’ ਭਰਾ ਦੀ ਜ਼ਮੀਨ ’ਤੇ ਅੱਖ ਰੱਖੇਗੀ, ਗੁਆਂਢੀ ਦੀ ਜ਼ਮੀਨ ਧੱਕੇ-ਧੋਖੇ ਨਾਲ ਆਪਣੀ ਜ਼ਮੀਨ ਨਾਲ ਰਲਾਉਣ ਦੀ ਵਿਉਂਤ ਵਿਉਂਤੇਗੀ; ਕਿਸੇ ਰਿਸ਼ਤੇਦਾਰੀ ਨੂੰ ਠੱਗਣ ਦੀ ਸੋਚੇਗੀ। ਇਹ ਸੋਚ, ਇਹ ਵਿਉਂਤ ਤੇ ਇਹ ਕਰਨੀ ਚਿੱਟੇ ਚਾਦਰੇ ਨੂੰ ਸੁੱਚੀ ਮਿੱਟੀ ਦੀ ਮਹਿਕ ਦੀ ਥਾਂ ਪਲੀਤ ਕਾਲਖ ਦੀ ਬੋ ਨਾਲ ਭਰ ਦੇਵੇਗੀ। ਮਿੱਟੀ ਤਾਂ ਮੁੜ ਪਾਣੀ ਵਿੱਚ ਘੁਲ ਜਾਵੇਗੀ ਪਰ ਕਾਲਖ ਕਿੰਜ ਲੱਥੇਗੀ!
ਰਿਸ਼ਤੇ ਤਾਂ ਰੂਹ ਦੇ ਹੁੰਦੇ ਨੇ। ਜ਼ਮੀਨ-ਜਾਇਦਾਦ ਖਰੀਦੀ-ਵੇਚੀ ਜਾ ਸਕਦੀ ਏ। ਕਿਤੇ ਰਿਸ਼ਤੇ ਵੀ ਵੇਚੇ-ਖਰੀਦੇ ਜਾ ਸਕਦੇ ਨੇ! ਪੁੱਠੀਆਂ ਪੜ੍ਹਾਈਆਂ ਪੜ੍ਹ ਕੇ, ਮੰਦੇ ਕੰਮੀਂ ਪੈਸਾ, ਜ਼ਮੀਨ ਹਾਸਲ ਕੀਤੀ ਤਾਂ ਉਹਨੂੰ ਕਮਾਈ ਕਿਵੇਂ ਆਖਾਂਗੇ? ਕਮਾਈ ਤਾਂ ਉਹ ਹੈ ਜਿਹੜੀ ਕਮਾਏ ਸਰੀਰਾਂ ਨਾਲ, ਰੋਸ਼ਨ ਦਿਮਾਗਾਂ ਨਾਲ, ਰੂਹ ਦੇ ਰਿਸ਼ਤੇ ਨਿਭਾਉਂਦਿਆਂ ਹੱਥੀਂ ਮਿਹਨਤ ਕਰਕੇ, ਦਿਨ-ਰਾਤ ਝਾਗ ਕੇ, ਘਾਲਣਾ ਘਾਲ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਮਿੱਟੀ ਨਾਲ ਮਿੱਟੀ ਹੋ ਕੇ ਘਰ ਲਿਆਂਦੀ ਹੋਵੇ। ਘਰ, ਰਿਸ਼ਤੇ, ਪਰਿਵਾਰ ਇਹੋ ਜਿਹੀਆਂ ਖਰੀਆਂ ਕਮਾਈਆਂ ਨਾਲ ਹੀ ਬਣਦੇ, ਵਸਦੇ ਤੇ ਭਰਦੇ ਨੇ। ਖੋਟੇ ਢੰਗ-ਤਰੀਕਿਆਂ ਨਾਲ ਧਨ ਕਮਾਇਆ ਨਹੀਂ ਜਾਂਦਾ, ’ਕੱਠਾ ਕੀਤਾ ਜਾਂਦਾ। ਐਹੋ ਜਿਹੇ ਧਨ ਨਾਲ ਵਸਤੀ-ਸਹੂਲਤਾਂ ਭਾਵੇਂ ਖ਼ਰੀਦੀਆਂ ਜਾਣ, ਰੂਹ ਦਾ ਸੁੱਖ ਨਹੀਂ, ਇੱਟਾਂ-ਪੱਥਰਾਂ ਦੇ ਮਹਿਲ-ਮਾੜੀਆਂ ਭਾਵੇਂ ਉੱਸਰ ਜਾਣ, ਪ੍ਰਿੰਸੀਪਲ ਤੇਜਾ ਸਿੰਘ ਦੇ ‘ਘਰ ਦੇ ਪਿਆਰ’ ਵਰਗਾ ਪਿਆਰ ਨਹੀਂ ਉਸਰਨਾ, ਭੈਣ-ਭਰਾਵਾਂ ਨਾਲ ਭਰਿਆ ਹੱਸਦਾ ਵਸਦਾ-ਰਸਦਾ ਵਿਹੜਾ ਨਹੀਂ ਲੱਭਣਾ; ਮਾਂ ਦੀ ਬੁੱਕਲ ਦਾ ਨਿੱਘ ਨਹੀਂ ਮਿਲਣਾ! ਐਹੋ ਜਿਹੇ ਧਨ ਨੂੰ ਈ ‘ਠੀਕਰਾਂ’ ਆਖਿਆ, ਸਮਝਿਆ, ਮੰਨਿਆ ਗਿਆ ਹੈ।
‘ਚਿੱਟੇ ਚਾਦਰੇ’ ਦੀ ਗੱਲ ਸਮੇਟਦਿਆਂ ਇੱਕ ਨਾਟਕੀ ਵਾਰਤਾਲਾਪ ਚੇਤੇ ਆਉਂਦਾ ਹੈ: ‘‘ਬੰਦਾ ਜੈਦਾਦਾਂ ਬਣਾਉਂਦਾ ਕਿ ਜੈਦਾਦਾਂ ਬੰਦੇ ਬਣਾਉਂਦੀਆਂ?’’ ਬੰਦੇ ਦਾ ‘ਬੰਦਾ’ ਹੋਣਾ ਈ ਕੁਝ ਖੱਟਣਾ ਕਮਾਉਣਾ, ਬਣਨਾ ਏ! ਔਰਤ-ਮਰਦ ਦੇ ਕੁਦਰਤੀ ਰਿਸ਼ਤੇ ਦੇ ਕਈ ਰੂਪ ਨੇ; ਮਾਂ-ਪੁੱਤ, ਭੈਣ-ਭਰਾ, ਪਿਓ-ਧੀ। ਮਾਂ ਦਾ ਰਿਸ਼ਤਾ ਸਭ ਤੋਂ ਉੱਚਾ, ਭੈਣ ਦਾ ਰਿਸ਼ਤਾ ਸਭ ਤੋਂ ਸੁੱਚਾ, ਧੀ ਦਾ ਰਿਸ਼ਤਾ ਸਭ ਤੋਂ ਪਹਿਲਾ- ਔਰਤ ਦਾ ਮੂਲ ਧੀ ਏ। ਰਿਸ਼ਤਾ ਹਰ ਜਣੇ ਨੂੰ ਥਾਂ ਸਿਰ ਰੱਖਦਾ ਏ। ਪੁੱਤ ਹੋਣ ਨੂੰ ਦਾਰੂ ਦੀ ਰੁੱਤ ਨਾਲ ਤੁਲਨਾਉਣ ਵਾਲੀ ਔਰਤ, ਧੀ-ਰੂਪ ਵਿੱਚ, ਬਾਪ ਨੂੰ ਬਾਪ ਹੋਣ ਦਾ ਅਹਿਸਾਸ ਕਰਾਉਂਦੀ ਏ:
ਹੁਣ ਤੇਰੇ ਘਰ ਧੀ ਵੇ ਨਿਰੰਜਣਾ!
ਥੋੜ੍ਹੀ ਦਾਰੂ ਪੀ ਵੇ ਨਿਰੰਜਣਾ!
ਔਰਤ ਨੂੰ ਜਦੋਂ ਔਰਤ ਹੋਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਹਰ ਰੂਪ ਵਿੱਚ ਮਰਦ ਦੀ ਜ਼ਿੰਦਗੀ ਵਿੱਚ ਸਮਝ ਦਾ ਸੰਕੇਤ ਬਣ ਕੇ ਸਮਝੌਣੀ ਨਾਲ ਮਰਦ ਨੂੰ ਅਕਸਰ ਸੁਚੇਤ ਕਰਦੀ ਰਹਿੰਦੀ ਹੈ। ਚਿੱਟੇ ਚਾਦਰੇ ਵਾਲੇ ਰਵਾਇਤੀ ਪਹਿਰਾਵੇ ਵਾਲੇ ਪੰਜਾਬੀ ਗੱਭਰੂ ਅੱਜ ਦੇ ਬਰਾਂਡਡ ਜ਼ੀਨਾਂ ਵਾਲੇ ਕਾਕਿਆਂ ਦਾ ਵੀ ਪ੍ਰਤਿਰੂਪ ਨੇ। ਇਨ੍ਹਾਂ ਨੂੰ ਜ਼ਮੀਨਾਂ, ਜਾਇਦਾਦਾਂ, ਜ਼ਿੰਦਗੀਆਂ ਸਾਂਭਣ ਦੀ ਪ੍ਰੇਰਨਾ, ਵੰਗਾਰ, ਚੋਟ ਵੀ ਪੰਜਾਬਣ ਮੁਟਿਆਰ ਦਾ ਔਰਤ-ਰੂਪ ਬਣਦਾ ਹੈ। ਉਹ ਲੋਕ ਬੋਲੀ ਦੀ ਰੂਹ ਤਕ ਉੱਤਰ ਕੇ ਹਾੜ੍ਹ-ਸਿਆਲ਼ ਦੀ ਰੁੱਤੇ, ਲੋਆਂ-ਕੱਕਰ ਸਹਾਰ ਕੇ, ਸਿਦਕ ਨਾਲ ਵਾਹ, ਬੀਜ-ਪਾਲ ਕੇ ਬੋਹਲ਼ ਤਿਆਰ ਕਰਨ ਵਾਲੇ ਕਿਸਾਨ ਨੂੰ ਚਿੱਟੇ ਚਾਦਰੇ ਦੇ ਨਾਲ ਵਾਹੀ ਜੋਗੀ ਜ਼ਮੀਨ ਸੰਭਾਲਣ ਲਈ ਸੁਚੇਤ ਕਰਦਿਆਂ ਗੁੱਝਾ ਸੰਕੇਤ ਕਰਨਾ ਚਾਹੁੰਦੀ ਹੈ ਕਿ ਕਿਤੇ ਇਉਂ ਨਾ ਹੋਵੇ-
ਏਥੋਂ ਦੇ ਸ਼ੌਕੀਨ ਗੱਭਰੂ , ਚਿੱਟੇ ਚਾਦਰੇ ਜ਼ਮੀਨਾਂ ਗਹਿਣੇ!

No comments:
Post a Comment