ਔਰਤ ਭਾਵੇਂ ਕੁਦਰਤੀ ਤੌਰ ’ਤੇ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ, ਉਹ ਗਹਿਣਿਆਂ ਬਿਨਾਂ ਸੱਖਣੀ ਨਜ਼ਰ ਆਉਂਦੀ ਹੈ। ਇਸ ਲਈ ਔਰਤਾਂ, ਮਰਦਾਂ ਨਾਲੋਂ ਵੱਧ ਆਪਣੇ ਰੂਪ ਨੂੰ ਸ਼ਿੰਗਾਰਨ ਖਾਤਰ ਕਈ ਪ੍ਰਕਾਰ ਦੇ ਗਹਿਣਿਆਂ ਦੀ ਵਰਤੋਂ ਕਰਦੀਆਂ ਹਨ ਜੋ ਸਰੀਰ ਦੇ ਵੱਖ-ਵੱਖ ਅੰਗਾਂ (ਸਿਰ, ਨੱਕ, ਕੰਨ, ਗਰਦਨ, ਬਾਹਾਂ, ਹੱਥਾਂ ਅਤੇ ਪੈਰਾਂ ਆਦਿ) ਉੱਪਰ ਪਹਿਨੇ ਜਾਂਦੇ ਹਨ।
ਸਾਡੇ ਸਮਾਜ ਅੰਦਰ ਕੰਨਾਂ ਨੂੰ ਸ਼ਿੰਗਾਰਨ ਦਾ ਇੱਕ ਵੱਖਰਾ ਹੀ ਰਿਵਾਜ ਹੈ। ਪੰਜਾਬ ਦੇ ਮਰਦ ਅਤੇ ਔਰਤ ਦੋਵੇਂ ਹੀ ਕੰਨਾਂ ਵਿੱਚ ਗਹਿਣੇ ਪਾਉਣ ਦੇ ਸ਼ੌਕੀਨ ਹਨ। ਭਾਵੇਂ ਕਿ ਆਦਿ ਕਾਲ ਤੋਂ ਹੀ ਮਨੁੱਖ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਸ਼ਿੰਗਾਰਦਾ ਆ ਰਿਹਾ ਹੈ ਪਰ ਹੁਣ ਦੀ ਮੁਟਿਆਰ ਨੌਜਵਾਨ ਨਾਲੋਂ ਜ਼ਿਆਦਾ ਆਪਣੇ-ਆਪ ਨੂੰ ਸ਼ਿੰਗਾਰਨ ਵੱਲ ਲੱਗੀ ਹੋਈ ਹੈ। ਹੁਣ ਦੀ ਔਰਤ ਕੰਨਾਂ ਵਿੱਚ ਇੱਕ ਤੋਂ ਵੱਧ ਥਾਵਾਂ ’ਤੇ ਸ਼ਿੰਗਾਰ ਵਜੋਂ ਗਹਿਣੇ ਪਹਿਨਦੀ ਹੈ। ਪਹਿਲਾਂ ਤਾਂ ਸਿਰਫ਼ ਕੰਨ ਦੀ ਹੇਠਲੀ ਪੇਪੜੀ ਵਿੱਚ ਇੱਕ ਛੇਕ ਕਰਕੇ ਗਹਿਣਾ ਪਹਿਨਿਆ ਜਾਂਦਾ ਸੀ ਤੇ ਅੱਜ-ਕੱਲ੍ਹ ਭਾਵੇਂ ਔਰਤ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪਹਿਰਾਵੇ ’ਚ ਤਬਦੀਲੀ ਕਰ ਰਹੀ ਹੈ ਪਰ ਆਪਣੇ ਅੰਗਾਂ ’ਤੇ ਗਹਿਣਿਆ ਨੂੰ ਸ਼ਿੰਗਾਰਨਾ ਨਹੀਂ ਭੁੱਲੀ।
ਇੱਕ ਮੁਟਿਆਰ ਆਪਣੇ ਕੰਨਾਂ ਵਿੱਚ ਕਾਂਟੇ, ਬੁੰਦੇ, ਲੋਟਣ, ਤੁੰਗਲ, ਪਿੱਪਲ-ਪੱਤੀਆਂ,ਸੋਨ-ਚਿੜੀਆਂ, ਵਾਲੀਆਂ, ਝੁਮਕੇ, ਬੁਜਲੀਆਂ, ਕੋਕਰੂ ਅਤੇ ਟੌਪਸ ਆਦਿ ਗਹਿਣਿਆਂ ਨੂੰ ਸ਼ਿੰਗਾਰ ਵਜੋਂ ਪਹਿਨਦੀ ਹੈ। ਕੰਨਾਂ ਵਿੱਚ ਪਹਿਨੇ ਜਾਂਦੇ ਗਹਿਣਿਆਂ ਬਾਰੇ ਲੋਕ ਕਾਵਿ ਵਿਚਲਾ ਰਸ ਵੀ ਆਨੰਦਾਇਕ ਹੈ ਜਦੋਂ ਇੱਕ ਮੁਟਿਆਰ ਆਖਦੀ ਹੈ-
ਲੈ ਦੇ ਜੜਾਊ ਸਾਨੂੰ ਬੁੰਦੇ,
ਵੇ ਅਸੀਂ ਤੇਰੇ ਤਦ ਵਸਣਾ।
ਜਦੋਂ ਆਵਾਜਾਈ ਦਾ ਕੋਈ ਸਾਧਨ ਵਿਕਸਤ ਨਹੀ ਸੀ ਹੋਇਆ, ਉਦੋਂ ਲੋਕ ਊਠ (ਬੋਤੇ) ਦੀ ਸਵਾਰੀ ਕਰਿਆ ਕਰਦੇ ਸਨ। ਕੰਨਾਂ ਦੇ ਗਹਿਣਿਆਂ ਸਬੰਧੀ ਗੱਲ ਕਰਦੀ ਹੋਈ ਮੁਟਿਆਰ ਊਠ(ਬੋਤੇ) ਬਾਰੇ ਆਖਦੀ ਹੈ-
ਬੋਤਾ ਲਿਆਵੀ ਉਹ ਮਿੱਤਰਾਂ,
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ।
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ,
ਬੋਤੇ ਉੱਤੇ ਕੰਨ ਦੁਖਦੇ।
ਵਿੰਗੇ ਹੋ ਗਏ ਕੰਨਾਂ ਦੇ ਵਾਲੇ,
ਬੋਤੇ ਉੱਤੋਂ ਮੈਂ ਡਿੱਗ ਪਈ।
ਸੋਹਣੇ ਰੰਗ-ਰੂਪ ’ਤੇ ਗਹਿਣੇ ਮੁਟਿਆਰ ਨੂੰ ਹੋਰ ਵੀ ਲਿਸ਼ਕਣ ਲਾ ਦਿੰਦੇ ਹਨ। ਹਰ ਕੋਈ ਉਸ ਦੇ ਰੰਗ ਰੂਪ ਅਤੇ ਸ਼ਿੰਗਾਰ ਦੀ ਸਿਫ਼ਤ ਕਰਦਾ ਹੈ। ਕੁਦਰਤੀ ਸੁਹੱਪਣ ’ਤੇ ਗਹਿਣਿਆਂ ਨੇ ਜਿਹੜੀ ਚਮਕ ਲਿਆਂਦੀ, ਉਸ ਬਾਰੇ ਮੁਟਿਆਰ ਦਾ ਮਾਹੀਆ ਆਖਦਾ ਹੈ-
ਤੇਰਾ ਰੂਪ ਝੱਲਿਆ ਨਾ ਜਾਵੇ,
ਕੰਨੋਂ ਲਾਹ ਦੇ ਸੋਨ ਚਿੜੀਆਂ।
ਸਾਡੇ ਸੱਭਿਆਚਾਰ ਵਿੱਚ ਛੜੇ ਜੇਠ ਦਾ ਵੀ ਇੱਕ ਨਿਵੇਕਲਾ ਸਥਾਨ ਹੈ। ਲੋਕਾਂ ਅਤੇ ਉਸ ਦੀਆਂ ਰਿਸ਼ਤੇ ’ਚੋਂ ਲਗਦੀਆਂ ਭਰਜਾਈਆਂ ਵੱਲੋਂ ਉਸ ਨੂੰ ਬੜਾ ਠਿੱਠ ਕੀਤਾ ਜਾਂਦਾ ਹੈ। ਕਿਸੇ ਤਿੱਥ-ਤਿਉਹਾਰ ਅਤੇ ਵਿਆਹ ਵੇਲੇ ਇਕੱਠੀਆਂ ਹੋਈਆਂ ਔਰਤਾਂ ਦਿਉਰ/ਜੇਠ ਨੂੰ ਕਿਸੇ ਨਾ ਕਿਸੇ ਬਹਾਨੇ ਠਿੱਠ ਕਰਦੀਆਂ ਹਨ-
ਨਾਨਕੀ ਭੈਣ ਦੇ ਵੱਡੇ-ਵੱਡੇ ਵਾਲੇ,
ਵਿੱਚ ਦੀ ਢੱਠਾ ਬੜਕਾਂ ਮਾਰੇ।
ਜਿਸ ਘਰ ਅੰਦਰ ਭੈਣ ਦਾ ਵੀਰ ਕੁਆਰਾ ਹੋਵੇ ਅਤੇ ਆਰਥਿਕਤਾ ਦੀ ਮਾਰ ਹੇਠ ਘਰ ਦਾ ਕੰਮ ਕਾਜ ਚਲਾਉਂਦਾ ਹੋਵੇ, ਉਹਦੀ ਭੈਣ ਚਾਹੁੰਦੀ ਹੈ ਕਿ ਉਸ ਦਾ ਭਰਾ ਉਸ ਲਈ ਸੋਹਣੀ ਜਿਹੀ ਭਾਬੀ ਲੈ ਆਵੇ ਤੇ ਉਸ ਦੇ ਨਿਆਣੇ ਮਾਮੀ ਵਾਲੇ ਹੋ ਜਾਣ। ਵਿਆਹ ਲਈ ਆਰਥਿਕ ਤੌਰ ’ਤੇ ਮਦਦ ਲਈ ਉਸ ਦੀ ਭੈਣ ਆਖਦੀ ਹੈ-
ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ-ਪੱਤੀਆਂ,
ਵਿਆਹ ਕਰਵਾ ਲੈ ਵੀਰਨਾ।
ਨਨਾਣ-ਭਰਜਾਈ ਦਾ ਰਿਸ਼ਤਾ ਵੀ ਕਈ ਰਸਾਂ ਨਾਲ ਲਬਰੇਜ਼ ਹੈ। ਜੇ ਕਿਸੇ ਘਰ ਨਨਾਣ ਦੀ ਗੱਲ ਨੂੰ ਪਹਿਲ ਦੇ ਦਿੱਤੀ ਜਾਂਦੀ ਹੈ ਤਾਂ ਉਸ ਦੀ ਭਰਜਾਈ ਹਿਰਖ ਕਰਦੀ ਹੈ ਕਿ ਮੇਰੀ ਤਾਂ ਕੋਈ ਇੱਕ ਨਹੀਂ ਮੰਨਦਾ ਇਸ ਦੀ ਹਰ ਗੱਲ ਮੰਨੀ ਜਾਂਦੀ ਹੈ। ਫਿਰ ਉਹ ਉਸ ਨੂੰ ਰਸਤੇ ’ਚੋਂ ਹਟਾਉਣ ਲਈ ਆਖਦੀ ਹੈ-
ਭਾਵੇਂ ਲੈਜਾ ਨੀਂ ਕੰਨਾਂ ਦੇ ਵਾਲੇ,
ਸਹੁਰੀਂ ਜਾਹ ਨਣਦੇ।
ਭਾਵੇਂ ਲੋਕਾਂ ਦਾ ਖਾਣ-ਪੀਣ,ਰਹਿਣ-ਸਹਿਣ ਅਤੇ ਆਵਾਜਾਈ ਦੇ ਸਾਧਨ ਪਹਿਲਾਂ ਨਾਲੋਂ ਨਿਵੇਕਲੀ ਕਿਸਮ ਦੇ ਹੋ ਗਏ ਹਨ ਪਰ ਉਨ੍ਹਾਂ ਦੇ ਸਰੀਰਕ ਗਹਿਣੇ ਆਪਣੀ ਥਾਂ ’ਤੇ ਸਥਿਰ ਹਨ। ਇਹ ਗੱਲ ਵੱਖਰੀ ਹੈ ਕਿ ਅੱਜ ਮਹਿੰਗਾਈ ਦੇ ਯੁੱਗ ਅੰਦਰ ਸੋਨੇ-ਚਾਂਦੀ ਦੇ ਗਹਿਣਿਆਂ ਦੀ ਥਾਂ ਬਨਾਵਟੀ ਗਹਿਣੇ ਸ਼ਿੰਗਾਰ ਦਾ ਸਾਧਨ ਬਣ ਚੁੱਕੇ ਹਨ।

No comments:
Post a Comment