ਮਸ਼ੀਨੀ ਯੁੱਗ ਆਉਣ ਨਾਲ ਹੱਥਾਂ ਨਾਲ ਕੀਤੇ ਜਾਣ ਵਾਲੇ ਬਹੁਤ ਸਾਰੇ ਕੰਮ ਤਾਂ ਬਿਲਕੁਲ ਹੀ ਬੰਦ ਹੋ ਗਏ ਹਨ, ਜਿਵੇਂ ਚੱਕੀ ਪੀਹਣਾ, ਕਪਾਹ ਵੇਲਣਾ, ਤਾੜੇ ਨਾਲ ਰੂੰ ਤੰੁਬਣਾ, ਚਰਖਾ ਕੱਤਣਾ ਅਤੇ ਕੱਪੜਾ ਬੁਣਨਾ। ਭਾਵੇਂ ਅੱਜ-ਕੱਲ੍ਹ ਇਨ੍ਹਾਂ ਕੰਮਾਂ ਦੀ ਕੋਈ ਸਾਰਥਿਕਤਾ ਨਹੀਂਪਰ ਫਿਰ ਵੀ ਇਨ੍ਹਾਂ ਨਾਲ ਜੁੜੇ ਸੱਭਿਆਚਾਰ ਅਤੇ ਲੋਕ ਸਾਹਿਤ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸਾਡੇ ਲੋਕ ਗੀਤ ਸਾਨੂੰ ਇਨ੍ਹਾਂ ਦੀ ਯਾਦ ਦਿਵਾਉਂਦੇ ਰਹਿਣਗੇ।
ਕਿਸੇ ਵੇਲੇ ਪੰਜਾਬ ਵਿੱਚ ਚਰਖਾ ਕੱਤਣਾ ਸਭ ਤੋਂ ਮਹੱਤਵਪੂਰਨ ਕੰਮ ਸੀ ਕਿਉਂਕਿ ਘਰ ਵਿੱਚ ਹੀ ਕੱਪੜਾ ਤਿਆਰ ਕੀਤਾ ਜਾਂਦਾ ਸੀ ਅਤੇ ਕੱਤਿਆ ਹੋਇਆ ਸੂਤ ਵੱਖ-ਵੱਖ ਕੰਮਾਂ ਲਈ ਵਰਤਿਆ ਜਾਂਦਾ ਸੀ। ਇਸ ਲਈ ਹਰ ਘਰ ਵਿੱਚ ਦੋ ਜਾਂ ਤਿੰਨ ਚਰਖੇ ਜ਼ਰੂਰ ਹੁੰਦੇ ਸਨ। ਕੁੜੀਆਂ ਦੀ ਪੜ੍ਹਾਈ ਦਾ ਨਾ ਤਾਂ ਕੋਈ ਪ੍ਰਬੰਧ ਹੁੰਦਾ ਸੀ ਅਤੇ ਨਾ ਹੀ ਕੋਈ ਮਾਂ-ਬਾਪ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦਾ ਸੀ। ਹੋਸ਼ ਸੰਭਾਲਦੇ ਹੀ ਉਨ੍ਹਾਂ ਨੂੰ ਘਰ ਦੇ ਕੰਮਾਂ ਕਾਰਾਂ ਵਿੱਚ ਲੱਗਣਾ ਪੈਂਦਾ ਸੀ। ਇਨ੍ਹਾਂ ਵਿੱਚ ਸਭ ਤੋਂ ਵੱਡਾ ਕੰਮ ਸੀ- ਚਰਖਾ ਕੱਤਣਾ। ਦਸ ਬਾਰਾਂ ਸਾਲ ਦੀ ਉਮਰ ਵਿੱਚ ਹੀ ਮਾਵਾਂ ਨੂੰ ਧੀਆਂ ਦੇ ਦਾਜ ਦਾ ਫ਼ਿਕਰ ਲੱਗ ਜਾਂਦਾ ਸੀ:
ਕਾਰੀਗਰ ਨੂੰ ਦਿਓ ਵਧਾਈ
ਚਰਖਾ ਜੀਹਨੇ ਬਣਾਇਆ।
ਰੰਗਲੇ ਮੁੰਨੇ ਰੰਗੀਨ ਗੁੱਡੀਆਂ
ਗੋਲ ਮਝੇਰੂ ਪਾਇਆ।
ਮੇਖਾਂ ਲਾਈਆਂ ਵਿੱਚ ਸੁਨਹਿਰੀ
ਹੀਰਿਆਂ ਜੜਤ ਜੜਾਇਆ।
ਬੀੜਿਆਂ ਦੇ ਨਾਲ ਖਹੇ ਦਮਕੜਾ
ਤੱਕਲ਼ਾ ਫਿਰੇ ਸਵਾਇਆ।
ਕੱਤ ਲੈ ਕੁੜੀਏ ਨੀਂ
ਤੇਰੇ ਵਿਆਹ ਦਾ ਲਾਗੀ ਆਇਆ।
ਆਂਢ-ਗੁਆਂਢ ਦੀਆਂ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ। ਇਸ ਨੂੰ ਹੀ ਕਿਹਾ ਜਾਂਦਾ ਸੀ ‘ਤ੍ਰਿੰਞਣ’। ਇੱਥੇ ਦੁਨੀਆਂਦਾਰੀ ਤੋਂ ਬੇਫ਼ਿਕਰ, ਬੇਪਰਵਾਹ ਜੁਆਨੀਆਂ ਭਵਿੱਖ ਦੇ ਹੁਸੀਨ ਸੁਪਨੇ ਬੁਣਦੀਆਂ ਸਨ। ਦਿਨ ਵੇਲੇ ਕੱਤਣ ਨੂੰ ‘ਚਿੜੀ ਚਿੜੂੰਗਾ’ ਜਾਂ ‘ਭੰਡਾਰੇ ਮੇਲਣਾ’ ਕਿਹਾ ਜਾਂਦਾ ਸੀ।
‘ਛੋਪ’ ਪਾ ਕੇ ਕੱਤਣਾ ਚਰਖਾ ਕੱਤਣ ਦਾ ਇੱਕ ਢੰਗ ਸੀ। ਇਹ ਚਰਖਾ ਕੱਤਣ ਦਾ ਮੁਕਾਬਲਾ ਹੁੰਦਾ ਸੀ। ਸਰੋਂ੍ਹ ਦੇ ਤੇਲ ਦੇ ਦੀਵਿਆਂ ਦੀ ਮਿੰਨ੍ਹੀ-ਮਿੰਨ੍ਹੀ ਰੋਸ਼ਨੀ ਵਿੱਚ ਬੇਤਹਾਸ਼ਾ ਚਰਖੇ ਗੂੰਜਦੇ, ਪੂਣੀਆਂ ਦੇ ਗਲੋਟੇ ਬਣਦੇ, ਜੁਆਨ ਦਿਲਾਂ ਦੇ ਚਾਅ ਉਮਡਦੇ ਅਤੇ ਆਪ ਮੁਹਾਰੇ ਬੁੱਲ੍ਹਾਂ ’ਤੇ ਗੀਤ ਬਣ ਕੇ ਥਿਰਕਦੇ ਰਹਿੰਦੇ। ਛੋਪ ਪਾ ਕੇ ਸਾਰੀ ਰਾਤ ਕੱਤਣ ਨੂੰ ‘ਰਾਤ ਕੱਤਣੀ’ ਕਿਹਾ ਜਾਂਦਾ ਸੀ।
‘ਰਾਤ ਕੱਤਣ’ ਲਈ ਉਹ ਘਰ ਚੁਣਿਆ ਜਾਂਦਾ ਸੀ ਜਿਸ ਘਰ ਵਿੱਚ ਦੋ-ਤਿੰਨ ਮੁਟਿਆਰ ਕੁੜੀਆਂ ਹੁੰਦੀਆਂ ਸਨ। ਘਰ ਵਿੱਚ ਮਰਦ ਮੈਂਬਰ ਘੱਟ ਹੁੰਦੇ ਸਨ ਅਤੇ ਉਨ੍ਹਾਂ ਦੇ ਸੌਣ ਲਈ ਵੀ ਬਾਹਰਲੇ ਘਰ ਵੱਖਰੀ ਥਾਂ ਹੁੰਦੀ ਸੀ। ਸ਼ਾਮ ਹੋਣ ਤੋਂ ਪਹਿਲਾਂ ਹੀ ਮੁਟਿਆਰਾਂ ਆਪਣੇ-ਆਪਣੇ ਘਰਾਂ ਤੋਂ ਚਰਖੇ ਅਤੇ ਪੂਣੀਆਂ ਲੈ ਕੇ ਉਸ ਘਰ ਨੂੰ ਚੱਲ ਪੈਂਦੀਆਂ।
ਹੱਥ ਪੂਣੀਆਂ ਢਾਕ ’ਤੇ ਚਰਖਾ
ਲੰਮੀ ਗਲੀ ਕੱਤਣ ਚੱਲੀ।
ਸਾਰੀਆਂ ਕੁੜੀਆਂ ਦੀਵੇ ਲਈ ਥੋੜ੍ਹਾ-ਥੋੜ੍ਹਾ ਸਰੋ੍ਹਂ ਦਾ ਤੇਲ, ਰਾਤ ਦੀ ਚਾਹ ਲਈ ਗੁੜ-ਸ਼ੱਕਰ ਅਤੇ ਚਾਹ-ਪੱਤੀ ਅਤੇ ਕੁਝ ਨਾ ਕੁਝ ਹੋਰ ਖਾਣ ਲਈ ਲੈ ਕੇ ਆਉਂਦੀਆਂ। ਰਾਤ ਦਾ ਤਾਰਾ ਚੜ੍ਹਦਿਆਂ ਹੀ ਛੋਪ ਪਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ। ਸਾਰੀਆਂ ਕੁੜੀਆਂ ਇੱਕ ਚੱਕਰ ਵਿੱਚ ਆਪਣੇ ਚਰਖੇ ਡਾਹ ਲੈਂਦੀਆਂ। ਮੁਰ੍ਹੈਲਣ ਮੁਟਿਆਰ ਜਿਹੜੀ ਸਭ ਤੋਂ ਹੁਸ਼ਿਆਰ ਅਤੇ ਤੇਜ਼ ਹੁੰਦੀ ਸੀ ਕੋਲ ਇੱਕ ਛੱਜ ਜਾਂ ਟੋਕਰਾ ਰੱਖਿਆ ਜਾਂਦਾ ਸੀ। ਸਾਰੀਆਂ ਕੁੜੀਆਂ ਵਾਰੋ-ਵਾਰ ਆਪਣੀਆਂ ਆਪਣੀਆਂ ਚਾਰ-ਚਾਰ ਪੂਣੀਆਂ ਮੁਰ੍ਹੈਲਣ ਕੁੜੀ ਕੋਲ ਸੁੱਟਦੀਆਂ ਅਤੇ ਉਹ ਤਰਤੀਬ ਨਾਲ ਇਨ੍ਹਾਂ ਨੂੰ ਛੱਜ ਜਾਂ ਟੋਕਰੇ ਵਿੱਚ ਟਿਕਾਉਂਦੀ ਜਾਂਦੀ। ਇਸ ਤਰ੍ਹਾਂ ਚਾਰ-ਚਾਰ ਪੂਣੀਆਂ ਦੇ ਇੱਕ ਤੋਂ ਬਾਅਦ ਇੱਕ ਕਈ ਗੇੜ ਪਹਿਲੀ ਤਰਤੀਬ ਨਾਲ ਹੀ ਉੱਪਰ ਟਿਕਾ ਲਏ ਜਾਂਦੇ। ਇਸ ਗੱਲ ਦਾ ਲਗਪਗ ਅੰਦਾਜ਼ਾ ਹੁੰਦਾ ਸੀ ਕਿ ਸਾਰੀ ਰਾਤ ਵਿੱਚ ਕਿੰਨੀ ਕੁ ਰੂੰ ਦੀਆਂ ਪੂਣੀਆਂ ਕੱਤੀਆਂ ਜਾ ਸਕਣਗੀਆਂ। ਛੋਪ ਪਾ ਲੈਣ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਕੱਤਣ ਦਾ ਸਿਲਸਿਲਾ। ਮੁਰੈ੍ਹਲਣ ਕੁੜੀ ਸਾਰੀਆਂ ਨੂੰ ਛੋਪ ਵਿੱਚੋਂ ਪਹਿਲੇ ਗੇੜ ਦੀਆਂ ਚਾਰ-ਚਾਰ ਪੂਣੀਆਂ ਸੁੱਟ ਦਿੰਦੀ। ਜਿੱਦਮ-ਜਿੱਦੀ ਚਰਖੇ ਘੁਮਾਏ ਜਾਂਦੇ। ਇੱਕ-ਦੂਜੀ ਤੋਂ ਪਹਿਲਾਂ ਆਪਣੀਆਂ ਪੂਣੀਆਂ ਕੱਤਣ ਦਾ ਯਤਨ ਕੀਤਾ ਜਾਂਦਾ। ਮੁਰ੍ਹੈਲਣ ਕੁੜੀ ਆਪਣੀਆਂ ਪੂਣੀਆਂ ਕੱਤ ਕੇ ਅਗਲੇ ਗੇੜ ਦੀਆਂ ਚਾਰ-ਚਾਰ ਪੂਣੀਆਂ ਫੇਰ ਸਭ ਵੱਲ ਸੁੱਟ ਦਿੰਦੀ। ਉਸ ਨੂੰ ਦੂਹਰਾ ਕੰਮ ਕਰਨਾ ਪੈਂਦਾ ਸੀ, ਆਪਣਾ ਕੱਤਣਾ ਵੀ ਅਤੇ ਦੂਜੀਆਂ ਨੂੰ ਵੰਡਣਾ ਵੀ। ਚੌਥੇ-ਪੰਜਵੇਂ ਗੇੜ ਤਕ ਕੋਈ ਨਾ ਕੋਈ ਪਛੜ ਜਾਂਦੀ ਸੀ ਅਤੇ ਉਸ ਕੋਲ ਪੂਣੀਆਂ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਨ। ਦੂਜੀਆਂ ਕੁੜੀਆਂ ਉਸ ਨੂੰ ਨਾਲ ਰਲਾਉਣ ਲਈ ਰੁਕਦੀਆਂ ਨਹੀਂ ਸਨ।
ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਗੇੜ ਚੱਲਦਾ ਰਹਿੰਦਾ। ਨਾਲੋਂ-ਨਾਲ ਹਾਸਾ ਮਜ਼ਾਕ, ਛੇੜਛਾੜ ਆਦਿ ਵੀ ਜਾਰੀ ਰਹਿੰਦਾ। ਅੱਧੀ ਰਾਤ ਨੂੰ ਘਰ ਦੀ ਸਿਆਣੀ ਬੁੜ੍ਹੀ ਨੂੰ ਆਖਿਆ ਜਾਂਦਾ ‘ਤਾਈ ਹੁਣ ਤਾਂ ਅੱਧੀ ਰਾਤ ਲੰਘ ਗਈ ਚਾਹ ਈ ਬਣਾਦੇ’। ਕਈ ਵਾਰ ਉਨ੍ਹਾਂ ਵਿੱਚੋਂ ਹੀ ਕਿਸੇ ਨੂੰ ਇਹ ਕੰਮ ਕਰਨਾ ਪੈਂਦਾ। ਕੋਈ ਕੁੜੀ ਆਪਣੇ ਪਛੜਨ ਦਾ ਕਾਰਨ ਚਰਖੇ ਨੂੰ ਬਣਾਉਂਦੀ ਅਤੇ ਆਪਣੀ ਮਾਂ ਨੂੰ ਵਧੀਆ ਚਰਖਾ ਬਣਵਾ ਕੇ ਦੇਣ ਦੀ ਮੰਗ ਕਰਦੀ:
ਕਿੱਕਰ ਦਾ ਮੇਰਾ ਚਰਖਾ ਮਾਏ
ਟਾਹਲੀ ਦਾ ਬਣਵਾ ਦੇ।
ਇਹ ਚਰਖੇ ਦਾ ਹਿੱਲੇ ਮਝੇਰੂ
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਹਾਣ ਦੀਆਂ ਕੱਤ ਕੇ ਸੌਂ ਗਈਆਂ
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂਹ ਚੰਦਰਾ
ਮੇਰੀ ਨੀਂਦ ਉਡਾਵੇ।
ਅੱਗੋਂ ਮਾਂ ਇਸ ਦੇ ਜਵਾਬ ਵਿੱਚ ਉਸ ਨੂੰ ਇਸ ਤਰ੍ਹਾਂ ਕਹਿੰਦੀ ਹੈ:
ਧੀਏ ਚੱਜ ਨਾ ਕੱਤਣ ਦਾ ਤੈਨੂੰ
ਚਰਖੇ ਨੂੰ ਦੋਸ਼ ਦੇਨੀ ਏਂ।
ਵੱਡੇ ਤੜਕੇ ਲੋਅ ਫੁੱਟਣ ਤਕ ਚਰਖੇ ਲਗਾਤਾਰ ਚਲਦੇ ਰਹਿੰਦੇ। ਕਈ ਵਾਰ ਦੀਵੇ ਵਿੱਚ ਤੇਲ ਪਾਇਆ ਜਾਂਦਾ। ਸਾਰਾ ਛੋਪ ਕੱਤ ਕੇ ਕੁੜੀਆਂ ਉੱਥੇ ਹੀ ਸੌਂ ਜਾਂਦੀਆਂ। ਦਿਨ ਚੜ੍ਹੇ ਆਪੋ-ਆਪਣੇ ਚਰਖੇ ਅਤੇ ਕੱਤਿਆ ਸੂਤ ਲੈ ਕੇ ਘਰਾਂ ਨੂੰ ਤੁਰ ਜਾਂਦੀਆਂ। ਇਸ ਤਰ੍ਹਾਂ ਸਿਆਲ ਦੀ ਰੁੱਤ ਵਿੱਚ ਅਜਿਹੇ ਤ੍ਰਿੰਞਣ ਜੁੜਦੇ ਰਹਿੰਦੇ ਅਤੇ ਛੋਪ ਪੈਂਦੇ ਰਹਿੰਦੇ। ਕਦੇ-ਕਦੇ ਅੱਠ ਪਹਿਰਾ ਵੀ ਕੱਤਿਆ ਜਾਂਦਾ ਸੀ ਭਾਵ ਸੂਰਜ ਛਿਪਣ ਤੋਂ ਸ਼ੁਰੂ ਕਰ ਕੇ ਸਾਰੀ ਰਾਤ ਅਤੇ ਦੂਜੇ ਦਿਨ ਦੇ ਸੂਰਜ ਛਿਪਣ ਤਕ, ਅੱਠ ਪਹਿਰ ਤਕ ਸੂਰਜ ਨਹੀਂ ਦੇਖਦੀਆਂ ਸਨ।
ਛੋਪ ਸ਼ਬਦ ਨਾਲ ਪੰਜਾਬੀ ਦਾ ਇੱਕ ਪ੍ਰਸਿੱਧ ਲੋਕ-ਅਖਾਣ ਵੀ ਜੁੜਿਆ ਹੋਇਆ ਹੈ-‘ਅਜੇ ਤਾਂ ਛੋਪ ਵਿੱਚੋਂ ਪੂਣੀ ਵੀ ਨਹੀਂ ਕੱਤੀ ਗਈ।’ ਜਦੋਂ ਕੋਈ ਵਿਅਕਤੀ ਕਿਸੇ ਕੰਮ ਦੇ ਆਰੰਭ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਸ ਦੇ ਪੂਰੇ ਹੋਣ ਦੀ ਇੱਛਾ ਕਰਨ ਲੱਗ ਪਵੇ, ਉਸ ਵੇਲੇ ਇਹ ਅਖਾਣ ਵਰਤਿਆ ਜਾਂਦਾ ਹੈ।
ਭਾਵੇਂ ਇਹ ਵੇਲਾ ਵਿਹਾ ਚੁੱਕੀਆਂ ਬਾਤਾਂ ਹਨ। ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਚਰਖਾ ਕੱਤਣ ਜਾਂ ਤ੍ਰਿੰਞਣ ਆਦਿ ਵਿੱਚ ਕੋਈ ਦਿਲਚਸਪੀ ਨਹੀਂ। ਸਮੇਂ ਦੀ ਰਫ਼ਤਾਰ ਨਾਲ ਚੱਲਣ ਦੀ ਥਾਂ ਪਿੱਛੇ ਨੂੰ ਮੁੜਨ ਦੀ ਗੱਲ ਵੀ ਮੂਰਖਤਾ ਭਰਪੂਰ ਹੈ। ਅੱਜ ਕੁੜੀਆਂ ਵੀ ਸਮਾਜ ਦੇ ਹਰ ਖੇਤਰ ਵਿੰਚ ਅੱਗੇ ਵਧ ਕੇ ਵਿਚਰ ਰਹੀਆਂ ਹਨ ਪਰ ਫਿਰ ਵੀ ਸੱਭਿਆਚਾਰ ਦੇ ਇਨ੍ਹਾਂ ਪੱਖਾਂ, ਕੰਮਾਂ-ਕਾਰਾਂ, ਰਸਮ-ਰਿਵਾਜਾਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਲੋੜੀਂਦੀ ਜਾਣਕਾਰੀ ਕਲਮਬੱਧ ਕਰਨੀ ਅਤਿ ਜ਼ਰੂਰੀ ਹੈ। ਲੋਕ ਧਾਰਾ ਦੇ ਵਿਦਵਾਨਾਂ ਨੂੰ ਇਸ ਬਾਰੇ ਸੁਚੇਤ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ।
‘ਤ੍ਰਿੰਞਣ’ ਅਤੇ ਚਰਖੇ ਬਾਰੇ ਸਾਡੇ ਲੋਕ ਸਾਹਿਤ ਵਿੱਚ ਬਹੁਤ ਸਾਰੀਆਂ ਬੋਲੀਆਂ, ਟੱਪੇ ਅਤੇ ਗੀਤ ਉਪਲਬਧ ਹਨ:
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ।
ਅੰਤ ਵਿੱਚ ਤਾਂ ਇਹੀ ਕਹਿਣਾ ਪਵੇਗਾ:
ਬੇੜੀ ਪੂਰ, ਤ੍ਰਿੰਞਣੀ ਕੁੜੀਆਂ,
ਸਦਾ ਨਾ ਬੈਠਣ ਰਲ ਕੇ
ਜਿਸ ਰਾਹ ਪਾਣੀ ਅੱਜ ਲੰਘ ਜਾਣਾ,
ਫੇਰ ਨਾ ਆਉਣਾ ਭਲਕੇ।
ਹਰਦਿਆਲ ਥੂਹੀ
ਸੰਪਰਕ: 84271–00341

No comments:
Post a Comment