ਪੁਰਾਤਨ ਸਮੇਂ 'ਚ ਪਿੰਡਾਂ 'ਚ ਹੀ ਜ਼ਿਆਦਾਤਰ ਲੋਕਾਂ ਦਾ ਵਾਸਾ ਸੀ। ਖੇਤੀਬਾੜੀ ਤੋਂ ਬਿਨਾਂ ਜਾਤੀ ਕੰਮ ਹੀ ਲੋਕਾਂ ਦੇ ਮੁੱਖ ਧੰਦੇ ਸਨ। ਉਸ ਸਮੇਂ ਪ੍ਰੇਮ-ਪਿਆਰ ਦੀ ਭਾਈਚਾਰਕ ਸਾਂਝ ਬਹੁਤ ਹੀ ਗੂੜ੍ਹੀ ਸੀ। ਪੇਂਡੂ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਸਭ ਸਾਦੇ ਸਨ। ਪਿੰਡਾਂ ਵਿਚ ਬਹੁਤੇ ਘਰ ਕੱਚੇ ਹੀ ਸਨ। ਕੱਚੀਆਂ ਕੰਧਾਂ ਕਰ ਉੱਪਰ ਸ਼ਤੀਰੀਆਂ, ਕੜੀਆਂ ਪਾ ਉੱਤੇ ਸਰਕੜਾ ਪਾ ਮਿੱਟੀ ਦੀ ਛੱਤ ਪਾ ਦਿੱਤੀ ਜਾਂਦੀ ਸੀ ਤੇ ਵੱਡੇ ਲਾਣਿਆਂ ਦੇ ਵੀ ਕੱਚੇ ਖੁੱਲ੍ਹੇ ਦਲਾਨ ਹੀ ਹੁੰਦੇ ਸਨ। ਘਰ ਵਿਚ ਅਨਾਜ, ਕਣਕ, ਦਾਣੇ, ਗੁੜ ਆਦਿ ਰੱਖਣ ਲਈ ਮਿੱਟੀ ਦੀਆਂ ਕੋਠੀਆਂ, ਭੜੋਲੇ ਆਦਿ ਘਰ ਦੀਆਂ ਸੁਆਣੀਆਂ ਬੜੀ ਮਿਹਨਤ ਨਾਲ ਇਕੱਠੀਆਂ ਹੋ-ਹੋ ਬਣਾਉਂਦੀਆਂ ਸਨ।
ਰੋਟੀ ਪਾਣੀ ਬਣਾਉਣ ਲਈ ਹਰ ਘਰ ਵਿਚ ਚੁੱਲ੍ਹਾ ਚੌਂਕਾ ਵਿਸ਼ੇਸ਼ ਤੌਰ ਤੇ ਬਣਾਇਆ ਜਾਂਦਾ ਸੀ। ਘਰ ਵਿਚ ਢੁੱਕਵੀਂ ਜਗ੍ਹਾ ਇਕ ਨੁੱਕਰ ਜਿਹੀ ਦੇਖ ਕੇ ਉਥੇ ਮਿੱਟੀ ਦੀਆਂ ਦੋ ਤੇ ਤਿੰਨ ਫੁੱਟ ਉੱਚੀਆਂ ਕੰਧਾਂ ਬਣਾ ਕੇ ਵਿਚਕਾਰ ਛੋਟੀਆਂ ਗੋਲੀਆਂ ਰੱਖ ਕੇ ਚੁੱਲ੍ਹੇ ਚੌਂਕੇ ਦਾ ਸਾਮਾਨ ਬਣਾਇਆ ਜਾਂਦਾ। ਇਸ ਚੌਰਸ ਜਿਹੀ ਜਗ੍ਹਾ 'ਚ ਢੁੱਕਵੇ ਤਰੀਕੇ ਨਾਲ ਚੁੱਲ੍ਹਾ ਰੋਟੀਆਂ ਲਈ ਲੋਹ, ਦੁੱਧ ਕਾੜਨ ਲਈ ਹਾਰਾ ਤੇ ਕੁਝ ਹੋਰ ਪ੍ਰਮੁੱਖ ਚੀਜ਼ਾਂ ਬਣਾਈਆਂ ਜਾਂਦੀਆਂ। ਇਸ ਚੁੱਲ੍ਹੇ ਚੌਂਕੇ 'ਚ ਵਰਤਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਭਾਂਡੇ ਆਦਿ ਰੱਖਣ ਲਈ ਇਕ ਵੱਡੀ ਕੰਧ ਨਾਲ ਮਿੱਟੀ ਤੇ ਤੂੜੀ ਦਾ ਲੇਪ ਬਣਾ, ਸੋਟੀਆਂ ਦੇ ਸਹਾਰੇ ਮਿੱਟੀ ਦੀਆਂ ਫੱਟੀਆਂ ਬਣਾ ਕੇ ਸਮਾਨ ਟਿਕਾਉਣ ਲਈ ਅੱਡ ਅੱਡ ਖਾਨੇ ਬਣਾਏ ਜਾਂਦੇ। ਜਿਨ੍ਹਾਂ ਨੂੰ ਆਲੇ ਕਿਹਾ ਜਾਂਦਾ ਸੀ। ਨਿੱਕੇ ਭਾਂਡੇ, ਦੀਵਾ, ਤੀਲਾਂ ਦੀ ਡੱਬੀ ਤੇ ਲੂਣ ਤੇਲ ਤੇ ਹੋਰ ਸਮਾਨ ਇਨ੍ਹਾਂ ਆਲਿਆਂ 'ਚ ਟਿਕਾਇਆ ਜਾਂਦਾ। ਸਾਰੇ ਚੁੱਲ੍ਹੇ ਚੌਂਕੇ ਤੇ ਆਲਿਆਂ ਤੇ ਮਿੱਟੀ ਦਾ ਪੋਚਾ ਤੇ ਪਾਂਡੂ ਦਾ ਪੋਚਾ ਸਾਫ਼ ਸਫ਼ਾਈ ਲਈ ਲਾਇਆ ਜਾਂਦਾ। ਸ਼ਾਮ-ਸਵੇਰੇ ਸਾਰਾ ਟੱਬਰ ਹੀ ਇਸ ਚੁੱਲੇ-ਚੌਂਕੇ 'ਚ ਬੈਠ ਕੇ ਅੰਨ-ਪਾਣੀ ਛਕਦਾ ਸੀ। ਘਰ ਦੀ ਸੁਆਣੀ ਮੁੱਖੀ ਸਾਰਾ ਸਮਾਨ ਹੱਥੀਂ ਤਿਆਰ ਕਰਦੀ ਤੇ ਬਾਕੀ ਟੱਬਰ ਉਸਦਾ ਹੱਥ ਵਟਾਉਂਦਾ ਸੀ।
ਸਿਆਲ ਦੇ ਦਿਨਾਂ 'ਚ ਚੁੱਲ੍ਹੇ ਚੌਂਕੇ ਦੀ ਮਹੱਤਤਾ ਕੁਝ ਵਧ ਜਾਂਦੀ ਸੀ। ਸਵੇਰ ਵੇਲੇ ਚੁੱਲ੍ਹੇ 'ਚ ਪਾਥੀਆਂ ਦਾ ਝੋਕਾ ਭਰ ਅੱਗ ਬਾਲ ਦੇਣੀ ਤੇ ਸਭ ਤੋਂ ਪਹਿਲਾਂ ਚਾਹ ਤਿਆਰ ਹੁੰਦੀ। ਫਿਰ ਹਾਲ਼ੀ-ਪਾਲ਼ੀ ਦੇ ਕੰਮ ਤੇ ਜਾਣ ਲਈ ਹਾਜ਼ਰੀ ਰੋਟੀ ਤਿਆਰ ਹੁੰਦੀ। ਸਾਰਾ ਦਿਨ ਚੁੱਲ੍ਹੇ 'ਚ ਅੱਗ ਬੁੱਝਣ ਨਹੀਂ ਦਿੱਤੀ ਜਾਂਦੀ ਸੀ। ਅੱਗ ਧੁਖਦੀ ਰੱਖਣ ਲਈ ਗੋਹਾ-ਲੱਕੜ ਲਾਈ ਜਾਣਾ। ਚੌਂਕੇ ਦੇ ਹਾਰੇ ਵਿਚ ਦੁੱਧ ਕੜ੍ਹਨਾ ਧਰ ਦੇਣਾ, ਮੱਠੀ-ਮੱਠੀ ਅੱਗੇ ਤੇ ਦੁੱਧ ਨੇ ਕੜ੍ਹ-ਕੜ੍ਹ ਲਾਲ ਹੋ ਜਾਣਾ, ਜਿਸ ਦੇ ਕੜਨ ਦੀ ਮਹਿਕ ਤੇ ਪੀਣ ਦਾ ਸੁਆਦ ਹੀ ਹੋਰ ਹੁੰਦਾ ਸੀ। ਘਰ ਆਏ ਮਹਿਮਾਨ ਲਈ ਕੜ੍ਹਿਆ ਦੁੱਧ ਸ਼ੱਕਰ-ਗੁੜ ਪਾ ਕੇ ਉਚੇਚਾ ਦਿੱਤਾ ਜਾਂਦਾ ਸੀ। ਸਿਆਲ 'ਚ ਚੁੱਲ੍ਹੇ 'ਤੇ ਸਾਗ ਦੀ ਤੌੜੀ ਧਰੀ ਜਾਂਦੀ ਸੀ। ਠੰਢ ਤੋਂ ਬਚਣ ਲਈ ਸੇਕਣ ਲਈ ਹਰ ਮੈਂਬਰ ਨੇ ਚੌਂਕੇ 'ਚ ਬੈਠਣਾ ਤੇ ਸਾਗ ਘੋਟ-ਘੋਟ ਬਹੁਤ ਹੀ ਸੁਆਦਲਾ ਬਣਾ ਦਿੱਤਾ ਜਾਂਦਾ ਸੀ। ਫਿਰ ਮੱਕੀ ਦੀ ਰੋਟੀ ਬਣਾ ਕੇ, ਸਾਗ ਰੋਟੀ ਉੱਪਰ ਹੀ ਰੱਖ ਮੱਖਣ-ਘਿਓ ਪਾ ਕੇ ਖਾਧਾ ਜਾਂਦਾ।
ਅੱਜ ਬੇਸ਼ੱਕ ਪਿੰਡਾਂ ਦੇ ਗਰੀਬ ਘਰਾਂ 'ਚ ਚੁੱਲ੍ਹਾ ਚੌਂਕਾ ਹੈ ਪਰ ਉਸਦੀ ਉਹ ਸ਼ਾਨ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਤਾਂ ਰੋਟੀ ਦਾ ਫ਼ਿਕਰ ਹੈ। ਪਰ ਅੱਜ ਦੀ ਆਧੁਨਿਕਤਾ ਨੇ ਕਈ ਪਾਸਿਆਂ ਤੋਂ ਸਾਡੇ ਮਹਾਨ ਵਿਰਸੇ ਨੂੰ ਅਲੋਪ ਕਰ ਦਿੱਤਾ ਹੈ। ਵੱਡੀਆਂ ਵੱਡੀਆਂ ਕੋਠੀਆਂ ਤੇ ਮਕਾਨ ਆਦਿ ਪਿੰਡਾਂ 'ਚ ਪੈ ਗਏ ਹਨ ਤੇ ਇਨਾਂ 'ਚ ਅਤਿ-ਮਹਿੰਗੀਆਂ ਖੂਬਸੂਰਤ ਰਸੋਈਆਂ ਬਣ ਗਈਆਂ ਹਨ। ਫਿਰ ਇਥੇ ਚੁੱਲ੍ਹੇ ਚੌਂਕੇ ਨੂੰ ਕੌਣ ਪੁੱਛਦਾ? ਚੁੱਲ੍ਹੇ ਦੀ ਥਾਂ ਗੈਸਾਂ, ਸਟੋਵ, ਹੀਟਰ ਤੇ ਹੋਰ ਬਿਜਲਈ ਉਪਕਰਣਾਂ ਨੇ ਲੈ ਲਈ ਹੈ। ਪੁਰਾਣੇ ਪੇਂਡੂ ਲੋਕ ਜਿਥੇ ਵੀ ਮਰਜ਼ੀ ਵਸ ਗਏ ਪਰ ਉਨ੍ਹਾਂ ਨੇ ਚੁੱਲ੍ਹੇ-ਚੌਂਕੇ ਦਾ ਆਨੰਦ ਜ਼ਰੂਰ ਮਾਣਿਆ ਹੈ। ਇਹ ਲੇਖ ਪੜ੍ਹ ਕੇ ਕਈਆਂ ਦੀਆਂ ਅੱਖਾਂ ਅੱਗੇ ਜ਼ਰੂਰ ਹੀ ਚੁੱਲ੍ਹਾ-ਚੌਂਕਾ, ਕੜ੍ਹਿਆ ਦੁੱਧ, ਸਾਗ ਮੱਕੀ ਦੀ ਰੋਟੀ ਆਦਿ ਘੁੰਮਦਾ ਹੋਵੇਗਾ। ਪਰ ਨਵੀਂ ਪੀੜ੍ਹੀ ਇਸ ਬਾਰੇ ਕੀ ਜਾਣੇ? ਉਨ੍ਹਾਂ ਲਈ ਤਾਂ ਚੁੱਲ੍ਹਾ-ਚੌਂਕਾ ਨਾਮ ਹੀ ਅਜੀਬ ਹੈ। ਬੇਸ਼ੱਕ ਇਹ ਅੱਜ ਸਭ ਕੁਝ ਅਲੋਪ ਹੋ ਗਿਆ ਹੈ ਪਰ ਵਿਰਸੇ ਦੀ ਝਲਕ ਅਜਾਇਬ ਘਰਾਂ, ਪੁਰਾਤਨ ਸਥਾਨਾਂ ਜਾਂ ਮਾਡਰਨ ਹਵੇਲੀਆਂ 'ਚ ਹਾਲੇ ਵੀ ਦੇਖੀ ਜਾ ਸਕਦੀ ਹੈ।

ਬਲਬੀਰ ਸਿੰਘ ਬੱਬੀ
-ਪਿੰਡ ਤੇ ਡਾਕ ਤੱਖਰਾਂ, ਜ਼ਿਲ੍ਹਾ ਲੁਧਿਆਣਾ।
ਮੋਬਾ:- 92175-92531
-ਪਿੰਡ ਤੇ ਡਾਕ ਤੱਖਰਾਂ, ਜ਼ਿਲ੍ਹਾ ਲੁਧਿਆਣਾ।
ਮੋਬਾ:- 92175-92531
No comments:
Post a Comment