ਅੰਦਰ ਵੜਦਿਆਂ ਨੂੰ ਪਹਿਲਾਂ ਦੋ ਬਾਣ ਦਿਆਂ ਮੰਜਿਆਂ ਉੱਤੇ ਰੱਸੀ ਨਾਲ ਬੰਨ੍ਹਿਆਂ ਲਾਊਡ ਸਪੀਕਰ (ਰੇਡੀਓ) ਮੱਥੇ ਲੱਗਿਆ, ਜਿਸ ਨੂੰ ਦੇਖ ਕੇ ਗੁਰਦਾਸ ਮਾਨ ਦਾ ਗੀਤ ਯਾਦ ਆਇਆ:
ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨ੍ਹੀਂ,
ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨ੍ਹੀਂ,
‘ਮਾਣਕ’ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ,
ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ….
ਇਹ ਦ੍ਰਿਸ਼ ਚੰਡੀਗੜ੍ਹ ਦੇ ਸੈਕਟਰ-16 ਵਿਚਲੇ ਪੰਜਾਬ ਕਲਾ ਭਵਨ ਵਿਖੇ ਬਠਿੰਡਾ ਦੇ ਹਰਜਿੰਦਰ ਸਿੰਘ ਖ਼ਾਲਸਾ ਵੱਲੋਂ ਪੰਜਾਬ ਦੀ ਵਿਰਾਸਤ ਸਬੰਧੀ ਲਾਈ ਗਈ ਅਨੋਖੀ ਪ੍ਰਦਰਸ਼ਨੀ ਦਾ ਸੀ।
‘ਤੁਹਾਨੂੰ ਆਪਣੇ ਵਿਰਸੇ ਦੀ ਸੋਝੀ ਹੈ? ਜੇ ਨਹੀਂ ਤਾਂ ਖੜ੍ਹੋ ਅਤੇ ਪੜ੍ਹੋ ਜੇ ਕਿਸੇ ਨੂੰ ਵੱਡੀ ਗਾਲ੍ਹ ਕੱਢਣੀ ਹੋਵੇ ਤਾਂ ਇਹ ਕਹਿ ਦਿਓ ‘ਰੱਬ ਕਰਕੇ ਤੈਨੂੰ ਤੇਰਾ ਵਿਰਸਾ ਭੁੱਲ ਜਾਵੇ। ਜਿਹੜੀਆਂ ਕੌਮਾਂ ਆਪਣੇ ਗੌਰਵਮਈ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਦੁਨੀਆਂ ਦੇ ਨਕਸ਼ੇ ਤੋਂ ਲੋਪ ਹੋ ਜਾਂਦੀਆਂ ਹਨ ਤੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਚੇਤੇ ਰੱਖਦੀਆਂ ਹੋਈਆਂ ਮਾਣ ਮਹਿਸੂਸ ਕਰਦੀਆਂ ਹਨ, ਉਨ੍ਹਾਂ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਖ਼ਤਮ ਨਹੀਂ ਕਰ ਸਕਦੀ। ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਤੁਸੀਂ ਕਿੱਥੇ ਖੜ੍ਹੇ ਹੋ…’ ਲਿਖਿਆ ਪੜ੍ਹ ਕੇ ਇਕਦਮ ਮਨ ਅੰਦਰ ਇੱਕ ਕੰਬਣੀ ਜਿਹੀ ਛਿੜੀ ਕਿ ਅੱਜ ਦੀ ਪੀੜ੍ਹੀ ਕੁਰਾਹੇ ਪੈ ਕੇ ਆਪਣੇ ਵਿਰਸੇ ਨਾਲੋਂ ਕਿਵੇਂ ਟੁੱਟ ਰਹੀ ਹੈ?
ਅੰਦਰ ਵੜੇ ਤਾਂ ਪੱਖੀਆਂ, ਚਰਖੇ, ਗਲੋਟੇ, ਪੂਣੀਆਂ, ਗੋਲ੍ਹੇ, ਵੋਹਟੀ, ਪੀੜ੍ਹੀ, ਊਰੇ-ਊਰੀਆਂ, ਰੂੰ ਪਿੰਜਣੀ, ਗੱਡੇ, ਗੱਡੀਆਂ, ਰਥ, ਹਲਟ, ਰੁਮਾਲ, ਪੱਖੀਆਂ, ਨਾਲੇ ਤੇ ਨਾਲੇ ਬੁਨ੍ਹਣ ਵਾਲੇ ਅੱਡੇ, ਦਰੀਆਂ, ਚਾਦਰਾਂ, ਮੰਜੇ-ਮੰਜੀਆਂ, ਰਿਕਾਰਡ ਅਤੇ ਰਿਕਾਰਡ ਚਲਾਉਣ ਵਾਲੀ ਮਸ਼ੀਨ ਆਦਿ ਸਭ ਅਜੀਬ ਸ਼ੈਅ ਬਣ ਕੇ ਰਹਿ ਗਈਆਂ ਹਨ।
ਹਰ ਚੀਜ਼ ਦੇਖ ਕੇ ਮੈਨੂੰੂ ਆਪਣੇ ਅਤੀਤ ਵਿੱਚ ਗੁਆਚੇ ਨੂੰ ਆਪਣੀ ਮਾਂ ਦੀਆਂ ਪਿਆਰੀਆਂ-ਪਿਆਰੀਆਂ ਝਿੜਕਾਂ ਚੇਤੇ ਆ ਰਹੀਆਂ ਸਨ, ਜਦੋਂ ਉਹ ਮੈਨੂੰ ਚਰਖਾ ਘੁੰਮਾਉਂਦੇ ਨੂੰ ਕਹਿੰਦੀ ਹੁੰਦੀ ਸੀ ‘ਵੇ ਪੁੱਤ ਮੁੰਡੇ ਨ੍ਹੀਂ ਚਰਖਾ ਕੱਤਦੇ ਹੁੰਦੇ’ ਪਰ ਅਣਭੋਲ ਮਨ ਉਦੋਂ ਚਾਈਂ-ਚਾਈਂ ਕੁੰਬਲ ਵਿੱਚ ਬੈਠੀ ਤਾਣੀ ਬੁਣਦੀ ਮਾਂ ਨੂੰ ਨਲਕੀਆਂ ਵੱਟ ਕੇ ਦੇ ਦਿੰਦਾ। ਸਵੇਰੇ ਸਿਆਲ ਦੇ ਦਿਨਾਂ ਵਿੱਚ ਸਾਡੀ ਮਾਂ ਨੇ ਸਵੇਰੇ ਮੂੰਹ ਹਨੇਰੇ ਸਾਨੂੰੂ ਉਠਾ ਕੇ ਆਪ ਸਾਡੀ ਰਾਖੀ ਵਾਸਤੇ ਕਿ ਕਿਤੇ ਪੜ੍ਹਾਈ ਛੱਡ ਕੇ ਸੌਂ ਨਾ ਜਾਣ, ਕੋਲ ਬਹਿ ਕੇ ਚਰਖਾ ਕੱਤਣ ਲੱਗ ਜਾਣਾ।
ਅਸਲ ਵਿੱਚ ਸਾਡੇ ਘਰ ਬਾਹਰਵਾਰ ਹੋਣ ਕਰਕੇ ਉਨ੍ਹਾਂ ਮੂਹਰੇ ਕਾਫ਼ੀ ਖੁੱਲ੍ਹੀ ਥਾਂ ਹੋਣ ਕਾਰਨ ਝੱਲੀਆਂ, ਸੰਗਰ ਅਤੇ ਮਾਨਾਂ ਪੱਤੀ ਦੀਆਂ ਕੁੜੀਆਂ ਤਾਣਾ ਤਣਨ ਤੇ ਤਾਣੇ ਨੂੰ ਪਾਣ ਦੇਣ ਆਉਂਦੀਆਂ ਸਨ, ਨਾਲੇ ਉਨ੍ਹਾਂ ਸਮਿਆਂ ਵਿੱਚ ਹਰੇਕ ਘਰ ਵਿੱਚ ਤੰਦ-ਤਾਣੀ ਦਾ ਕੰਮ ਹੀ ਮੁੱਖ ਹੁੰਦਾ ਸੀ।
ਹੁਣ ਦੀ ਪੀੜ੍ਹੀ ਨੂੰ ਨੜੇ, ਨਲਕੀਆਂ, ਊਰੇ, ਊਰੀਆਂ, ਨਾਲ, ਰੱਥ, ਹੱਥੀ, ਪਣਖ਼, ਤੱਕਲਾ, ਪੈੜੇ, ਕੰਘੀ, ਕੁੱਚ, ਹੱਥੀ, ਹੱਥਾ, ਫ਼ੁਲਕਾਰੀ, ਦਰੀਆਂ, ਖੇਸ-ਖੇਸੀਆਂ, ਚਰਖ਼ੇ ਦੀ ਮਾਲ੍ਹ, ਚਰਖ਼ੇ ਦੀ ਗੁੱਜ ਤੇ ਗੂੰਜ, ਗਲੋਟਾ, ਚਰਮਖ਼ਾਂ, ਆਦਿ ਵਗੈਰਾ ਦੀ ਪਛਾਣ ਤਾਂ ਕੀ ਹੋਣੀ ਸੀ ਸਗੋਂ ਉਨ੍ਹਾਂ ਬਾਰੇ ਜਾਣਕਾਰੀ ਹੀ ਨਹੀਂ। ਇਸ ਵਿੱਚ ਇਸ ਪੀੜ੍ਹੀ ਦਾ ਵੀ ਕੋਈ ਦੋਸ਼ ਨਹੀਂ ਕਿਉਂਕਿ ਹੁਣ ਇਨ੍ਹਾਂ ਨੂੰ ਇਹ ਚੀਜ਼ਾਂ ਵਰਤਣ ਤਾਂ ਕੀ ਦੇਖਣ ਤਕ ਨੂੰ ਵੀ ਨਹੀਂ ਮਿਲਦੀਆਂ।

No comments:
Post a Comment