ਲੋਕ ਵਿਸ਼ਵਾਸ ਸਾਡੀ ਜੀਵਨ ਜਾਚ ਦੀ ਮੂੰਹ ਬੋਲਦੀ ਤਸਵੀਰ ਮੰਨੇ ਜਾਂਦੇ ਹਨ। ਇਹ ਲੋਕ ਮਨਾਂ ਦੀਆਂ ਪਰਤਾਂ ਅੰਦਰ ਵਿਚਰਦੇ ਹੋਏ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹ ਲੋਕ ਸਮੂਹ ਦੀ ਭਾਵਨਾਤਮਕ ਸਾਂਝ ਅਤੇ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਵੀ ਹੁੰਦਾ ਹੈ। ਲੋਕ ਵਿਸ਼ਵਾਸਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਜਾਂ ਕਿਸੇ ਵਸਤੂ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਗ਼ਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਜਾਂ ਖਤਰਨਾਕ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਲੋਕ ਵਿਸ਼ਵਾਸਾਂ ਦੀ ਸਿਰਜਣਾ ਦਾ ਆਧਾਰ ਹਨ। ਕਈ ਲੋਕ ਵਿਸ਼ਵਾਸ ਤਾਂ ਪੀੜ੍ਹੀ-ਦਰ-ਪੀੜ੍ਹੀ ਤੁਰਦੇ-ਤੁਰਦੇ ਸੰਸਕਾਰ ਬਣ ਜਾਂਦੇ ਹਨ। ਇਹ ਪਰੰਪਰਾਗਤ ਤੌਰ ’ਤੇ ਤਰਕ ਰਹਿਤ ਪ੍ਰਵਾਨ ਕੀਤੀ ਧਾਰਨਾ ਹੁੰਦੇ ਹਨ।
ਲੋਕ ਵਿਸ਼ਵਾਸਾਂ ਵਿੱਚ ਮੀਂਹ ਸਬੰਧੀ ਵਿਸ਼ਵਾਸ ਵੀ ਆ ਜਾਂਦੇ ਹਨ। ਮੀਂਹ ਪਵਾਉਣ ਸਬੰਧੀ ਅਜਿਹਾ ਹੀ ਲੋਕ ਵਿਸ਼ਵਾਸ ਹੈ- ਗੁੱਡੀ ਫੂਕਣਾ। ਜੇਠ-ਹਾੜ੍ਹ ਦੇ ਮਹੀਨੇ ਪੰਜਾਬ ਵਿੱਚ ਕਾਫ਼ੀ ਗਰਮੀ ਪੈਂਦੀ ਹੈ। ਪੁਰਾਤਨ ਸਮਿਆਂ ਵਿੱਚ ਵਿਗਿਆਨ ਦੇ ਸਾਧਨ ਅਜੇ ਵਿਕਸਿਤ ਨਹੀਂ ਸਨ ਹੋਏ, ਜ਼ਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਪਾਉਣੀ ਜਦੋਂ ਔਖੀ ਹੋ ਗਈ ਤਾਂ ਲੋਕ-ਮਨਾਂ ਨੇ ਮੀਂਹ ਪਵਾਉਣ ਸਬੰਧੀ ਲੋਕ ਵਿਸ਼ਵਾਸ ਗੁੱਡੀ ਫੂਕਣਾ ਘੜਿਆ।
ਇਸ ਅਨੁਸਾਰ ਪਿੰਡ ਦੇ ਬੱਚੇ ਇਕੱਠੇ ਹੋ ਕੇ ਕੱਪੜਿਆਂ, ਘਾਹ-ਫੂਸ ਅਤੇ ਲੱਕੜੀ ਦੀ ਗੁੱਡੀ ਬਣਾਉਂਦੇ ਹਨ। ਗੁੱਡੀ ਦਾ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ। ਗੁੱਡੀ ਨੂੰ ਕੁਝ ਦੇਰ ਧੁੱਪ ਵਿੱਚ ਬਿਠਾਇਆ ਜਾਂਦਾ ਹੈ। ਫਿਰ ਧੁੱਪ ਲੱਗਣ ਨਾਲ ਗੁੱਡੀ ਦੀ ਮੌਤ ਹੋ ਜਾਣ ਦਾ ਢੋਂਗ ਕੀਤਾ ਜਾਂਦਾ ਹੈ। ਇਸ ਉਪਰੰਤ ਬੱਚੇ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਗੁੱਡੀ ਫੂਕਣ ਲਈ ਇਕਾਂਤ ਸਥਾਨ ’ਤੇ ਲੈ ਜਾਂਦੇ ਹਨ। ਗੁੱਡੀ ਦਾ ਸਸਕਾਰ ਇਹ ਕਹਿ ਕੇ ਕਰ ਦਿੱਤਾ ਜਾਂਦਾ ਹੈ ਕਿ ਰੱਬ ਨੇ ਮੀਂਹ ਨਹੀਂ ਵਰਸਾਇਆ, ਜਿਸ ਕਰਕੇ ਗਰਮੀ ਲੱਗਣ ਕਾਰਨ ਗੁੱਡੀ ਦੀ ਮੌਤ ਹੋ ਗਈ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਇੰਦਰ ਦੇਵਤਾ ਰਹਿਮ ਕਰੇਗਾ ਤੇ ਮੀਂਹ ਪਵੇਗਾ। ਇਸ ਤੋਂ ਬਾਅਦ ਬੱਚੇ ਆਪਣੇ ਘਰੋਂ ਲਿਆਂਦੀਆਂ ਮਿੱਠੀਆਂ ਰੋਟੀਆਂ ਇੱਕ-ਦੂਜੇ ਨਾਲ ਵੰਡ ਕੇ ਖਾ ਲੈਂਦੇ ਹਨ।
ਮੀਂਹ ਪਵਾਉਣ ਸਬੰਧੀ ਹੋਰ ਲੋਕ ਵਿਸ਼ਵਾਸ ਵੀ ਮੰਨੇ ਜਾਂਦੇ ਹਨ। ਇਨ੍ਹਾਂ ਅਨੁਸਾਰ ਥਾਂ-ਥਾਂ ’ਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਜੱਗ (ਲੰਗਰ) ਚਲਾਏ ਜਾਂਦੇ ਹਨ। ਬੱਚੇ ਗਲੀਆਂ ਵਿੱਚ ਮੀਂਹ ਪਵਾਉਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਗੀਤ ਗਾਉਂਦੇ ਹਨ-
ਕਾਲੀਆਂ ਇੱਟਾਂ, ਕਾਲੇ ਰੋੜ,
ਮੀਂਹ ਵਰਸਾ ਦੇ ਜ਼ੋਰੋ ਜ਼ੋਰ
ਰੱਬਾ-ਰੱਬਾ ਮੀਂਹ ਵਰਸਾ,
ਸਾਡੀ ਕੋਠੀ ਦਾਣੇ ਪਾ।
ਬੱਦਲ ਆਇਆ ਗੱਜ ਕੇ,
ਰੋਟੀ ਖਾਈਏ ਰੱਜ ਕੇ।
ਪਹਿਲੇ ਸਮਿਆਂ ਵਿੱਚ ਕੇਵਲ ਗਰਮੀ ਤੋਂ ਰਾਹਤ ਪਾਉਣ ਅਤੇ ਖੇਤੀ ਲਈ ਮੀਂਹ ਦੀ ਲੋੜ ਮਹਿਸੂਸ ਕੀਤੀ ਜਾਂਦੀ ਸੀ। ਹੁਣ ਜਦੋਂ ਆਰਥਿਕਤਾ ਦਾ ਆਧਾਰ ਮਜ਼ਬੂਤ ਹੋ ਗਿਆ ਹੈ, ਦਾਣਿਆਂ ਤੋਂ ਛੁੱਟ ਕਾਰਖਾਨਿਆਂ ਅਤੇ ਘਰਾਂ ਦੇ ਸੁੱਖ ਆਰਾਮ ਲਈ ਮਿਲਦੀ ਬਿਜਲੀ ਦੀ ਪੂਰਤੀ ਲਈ ਮੀਂਹ ਦਾ ਆਸਰਾ ਤੇ ਇਸ ਦੀ ਲੋੜ ਹੋਰ ਵੀ ਵਧ ਗਈ ਹੈ। ਇਸ ਲਈ ਇਹ ਪੁਰਾਣੇ ਬਾਲ ਗੀਤ ਹੁਣ ਹੋਰ ਵੀ ਨਰੋਏ ਤੇ ਜ਼ਿਆਦਾ ਅਹਿਮਿਅਤ ਵਾਲੇ ਹੋ ਗਏ ਹਨ। ਇੰਜ ਲੋਕ ਵਿਸ਼ਵਾਸ ਬੇਸ਼ੱਕ ਕਿਸੇ ਵਿਗਿਆਨਕ ਤਰਕ ’ਤੇ ਆਧਾਰਿਤ ਨਹੀਂ ਪਰ ਇਹ ਲੋਕ ਮਨਾਂ ਵਿੱਚ ਪੂਰੀ ਤਰ੍ਹਾਂ ਸਮਾਏ ਹੋਏ ਹਨ ਅਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ।
-ਸ਼ੰਕਰ ਮਹਿਰਾ
* ਮੋਬਾਈਲ: 98884-05411

No comments:
Post a Comment