ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਪੀਸਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲਾਇਚੀਆਂ, ਕੌਲ ਡੋਡਾ, ਹਰੜਾਂ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜ੍ਹੀ-ਥੋੜ੍ਹੀ ਰਗੜਾਈ ਕਰਕੇ ਚੰਨ ਦੀ ਰੋਸ਼ਨੀ ਵਿੱਚ ਸੁਰਮਾ ਬਰੀਕ ਪੀਸ ਲੈਂਦੀਆਂ ਤੇ ਪੀਸਿਆ ਹੋਇਆ ਸੁਰਮਾ ਸੁਰਮੇਦਾਨੀ ਜਾਂ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਂਦੀਆਂ ਸਨ। ਸੁਰਮੇ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਹਾਂ ਹੈ:
ਬਾਰੀ ਓਹਲੇ ਸੁਰਮਾ ਪਾਵਾਂ,
ਉੱਤੋਂ ਆ ਗਿਆ ਤਾਇਆ।
ਰੋ-ਰੋ ਨਿਕਲ ਗਿਆ,
ਬੜੇ ਸ਼ੌਕ ਨਾਲ ਪਾਇਆ।
ਕਈ ਮੁਟਿਆਰਾਂ ਲੰਮੀ ਧਾਰ ਬੰਨ੍ਹ ਕੇ ਸੁਰਮਾ ਪਾਉਂਦੀਆਂ ਸਨ। ਉਸ ਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਸੀ। ਪੂਛਾਂ ਵਾਲਾ ਸੁਰਮਾ ਪਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕਈਆਂ ਘਰਾਂ ਵਿੱਚ ਕੁਆਰੀ ਧੀ-ਭੈਣ ਮੁਟਿਆਰ ਨੂੰ ਸੁਰਮਾ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਜਦੋਂ ਮੁਟਿਆਰ ਸੁਰਮਾ ਪਾ ਲੈਂਦੀ ਸੀ ਤਾਂ ਉਸ ਦੀ ਮਾਂ ਉਸ ਨੂੰ ਮਿੱਠੀ ਜਿਹੀ ਝਿੜਕ ਦੇ ਕੇ ਕਹਿੰਦੀ:
ਬਾਰੀ ਹੇਠ ਖੜੋਤੀਏ, ਮੂਲ਼ੀ ਪੱਤ ਫੜਾ।
ਅੱਗ ਲੱਗੇ ਤੇਰੇ ਰੂਪ ਨੂੰ, ਥੋੜ੍ਹਾ ਸੁਰਮਾ ਪਾ।
ਮੁੰਡੇ ਦੇ ਵਿਆਹ ਸਮੇਂ ਘੋੜੀ ’ਤੇ ਚੜ੍ਹੇ ਦਿਓਰ ਨੂੰ ਭਾਬੀਆਂ ਬੜੇ ਚਾਵਾਂ ਨਾਲ ਸੁਰਮਾ ਪਾਉਂਦੀਆਂ ਹਨ:
ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ,
ਪੀਲੀ-ਪੀਲੀ ਦਾਲ ਤੇਰੀ ਘੋੜੀ ਚਰੇ।
ਭਾਬੀਆਂ ਦਿਓਰ ਨੂੰ ਸੁਰਮਾ ਪਾ ਕੇ ਫਿਰ ਉਸ ਤੋਂ ਕੁਝ ਪੈਸੇ ਸ਼ਗਨ ਵਜੋਂ ਮੰਗਦੀਆਂ ਹਨ:
ਦੂਰੋਂ ਤਾਂ ਆਈ ਤੇਰੀ ਭਾਬੋ ਵੇ ਆਈ।
ਦੇ-ਦੇ ਵੇ ਦੇ-ਦੇ ਸਾਨੂੰ ਸੁਰਮਾ ਪਵਾਈ।
ਕੁਝ ਸਮੇਂ ਬਾਅਦ ਘਰਾਂ ਵਿੱਚ ਸੁਰਮਾ ਪੀਸਣ ਦਾ ਕੰਮ ਘਟ ਗਿਆ ਅਤੇ ਪੀਸਿਆ ਸੁਰਮਾ ਬਜ਼ਾਰਾਂ ਵਿੱਚ ਵਿਕਣ ਲੱਗ ਪਿਆ:
ਸੁਰਮਾ ਵਿਕਣਾ ਆਇਆ,
ਇੱਕ ਲੱਪ ਸੁਰਮੇ ਦੀ,
ਸ਼ਾਵਾ !ਇੱਕ ਲੱਪ ਸੁਰਮੇ ਦੀ।
ਕੁਝ ਸਮਾਂ ਪਹਿਲਾਂ ਸੁਆਣੀਆਂ ਸੁਰਮਾ ਪੀਸ ਕੇ ਪਿੱਤਲ, ਲੋਹੇ, ਸਟੀਲ ਦੀਆਂ ਬਣੀਆਂ ਸੁਰਮੇਦਾਨੀਆਂ ਵਿੱਚ ਪਾ ਲੈਂਦੀਆਂ ਸਨ। ਸੁਰਮੇਦਾਨੀਆਂ ਵਿੱਚ ਰੱਖੇ ਸੁਰਮਚੂਆਂ ਦੀ ਸਹਾਇਤਾ ਨਾਲ ਔਰਤਾਂ ਧਾਰਾਂ ਬੰਨ੍ਹ-ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਸਨ। ਸੁਰਮੇਦਾਨੀਆਂ ਕਈ ਪ੍ਰਕਾਰ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮਚੂ ਤੇ ਸੁਰਮੇਦਾਨੀਆਂ ਭਾਰੇ ਨਮੂਨੇ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮੇਦਾਨੀ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਹਾਂ ਹੈ:
ਸੜਕੇ-ਸੜਕੇ ਮੈਂ ਰੋਟੀ ਲਈ ਜਾਵਾਂ,
ਲੱਭ ਪਈ ਸੁਰਮੇਦਾਨੀ।
ਘਰ ਆ ਕੇ ਮੈਂ ਪਾਉਣ ਲੱਗੀ,
ਮੱਚਦੀ ਫਿਰੇ ਜੇਠਾਣੀ।
ਮਿੰਨਤਾਂ ਨਾ ਕਰ ਵੇ,
ਮੈਂ ਰੋਟੀ ਨਹੀਂ ਖਾਣੀ।
ਗਿੱਧੇ ਵਿੱਚ ਕੁੜੀਆਂ ਨੱਚਦੀਆਂ ਕਈ ਵਾਰ ਕਿਸੇ ਸੋਹਣੀ-ਸੁਨੱਖੀ ਮੁਟਿਆਰ ਦੀਆਂ ਅੱਖਾਂ ਵਿੱਚ ਸੁਰਮਾ ਪਾਇਆਂ ਵੇਖ ਕੇ ਝੱਟ ਇਹ ਬੋਲੀ ਪਾ ਦਿੰਦੀਆਂ:
ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਧਾਣੀ।
ਪਹਿਲਾਂ ਕਿਹੜਾ ਰੂਪ ਘੱਟ ਸੀ,
ਹੁਣ ਲੜ ਬੰਨ੍ਹ ਲਈ ਸੁਰਮੇਦਾਨੀ।
ਅੱਜ-ਕੱਲ਼੍ਹ ਕਈ ਪੀਸਿਆ ਪਿਸਾਇਆ ਸੁਰਮਾ ਬਜ਼ਾਰਾਂ ਵਿੱਚੋਂ ਖ਼ਰੀਦ ਲੈਂਦੇ ਹਨ। ਬਹੁਤੇ ਲੋਕੀਂ ਕੱਜਲ ਦੀ ਵਰਤੋਂ ਕਰਦੇ ਹਨ। ਸੁਰਮੇ ਦੀ ਥਾਂ ਕੱਜਲ਼ ਪ੍ਰਧਾਨ ਹੁੰਦਾ ਜਾ ਰਿਹਾ ਹੈ। ਡਾਕਟਰੀ ਰਾਇ ਅਨੁਸਾਰ ਸੁਰਮਾ ਜਾਂ ਕੱਜਲ ਅੱਖਾਂ ਵਿੱਚ ਪਾਉਣਾ ਗੁਣਕਾਰੀ ਨਹੀਂ ਸਮਝਿਆ ਜਾਂਦਾ। ਪੁਰਾਣੀਆਂ ਸੁਰਮੇਦਾਨੀਆਂ ਅਜਾਇਬ ਘਰਾਂ ਵਿੱਚ ਹੀ ਵੇਖਣ ਨੂੰ ਮਿਲਦੀਆਂ ਹਨ।

ਲਾਡੀ ਸੁਖਜਿੰਦਰ ਕੌਰ ਭੁੱਲਰ
No comments:
Post a Comment