Wednesday, 4 September 2013

ਮਨੁੱਖੀ ਸ਼ਿੰਗਾਰ ਦਾ ਸਾਧਨ ਗਹਿਣੇ



ਮਹਾਨ ਕੋਸ਼ ਵਿੱਚ ਗਹਿਣੇ ਨੂੰ ਭੂਸ਼ਨ (ਜ਼ੇਵਰ) ਆਖਿਆ ਗਿਆ ਹੈ। ਪਹਿਲਾਂ ਗਹਿਣੇ ਮਨੁੱਖੀ ਬਾਹੂ-ਬਲ ਦੇ ਪ੍ਰਤੀਕ ਸਨ। ਆਦਿ ਮਾਨਵ ਖੂੰਖਾਰ ਜਾਨਵਰਾਂ ਦੀ ਖੱਲ, ਹੱਡੀਆਂ ਆਦਿ ਨੂੰ ਆਪਣੇ ਸਰੀਰ ਉੱਤੇ ਗਹਿਣਿਆਂ ਵਜੋਂ ਸਜਾ ਕੇ ਆਪਣੀ ਬਹਾਦਰੀ ਦਾ ਸਬੂਤ ਦਿੰਦਾ ਸੀ ਕਿ ਉਹ ਜੰਗਲੀ ਜਾਨਵਰਾਂ ਤੋਂ ਵਧੇਰੇ ਤਾਕਤਵਰ ਹੈ।
ਮੱਧ-ਕਾਲ ਵਿੱਚ ਗਹਿਣੇ ਨੂੰ ਕੇਵਲ ਸਰੀਰਕ ਖ਼ੂਬਸੂਰਤੀ ਦਾ ਸਾਧਨ ਬਣਾਇਆ ਗਿਆ ਪਰ ਅਜੋਕੇ ਸਮਾਜ ਵਿੱਚ ਇਹ ਗਹਿਣੇ ਜਾਪਦਾ ਹੈ ਕਿ ਮਨੁੱਖ ਦੀ ਆਰਥਿਕਤਾ ਦਾ ਪ੍ਰਤੀਕ ਬਣ ਕੇ ਰਹਿ ਗਏ ਹਨ ਕਿਉਂਕਿ ਇਹ ਕੀਮਤੀ ਧਾਤਾਂ ਤੋਂ ਤਿਆਰ ਹੁੰਦੇ ਹਨ। ਪੱਥਰ ਯੱੁਗ ਵਿੱਚ ਤਾਂ ਕੀਮਤੀ ਗਹਿਣਿਆਂ ਦੀ ਥਾਂ ਬੱਚਿਆਂ ਲਈ ਕੇਵਲ ਕੁਝ ਕੌਡੀਆਂ ਦੇ ਗਹਿਣੇ (ਲੂਲ੍ਹਾਂ, ਝਾਂਜਰਾਂ, ਕੰਗਣ ਆਦਿ) ਹੀ ਵਰਤੋਂ ਵਿੱਚ ਲਿਆਂਦੇ ਜਾਂਦੇ ਸਨ। ਇਸ ਬਾਰੇ ਜੀਵਾ ਸਿੰਘ ਪੱਤਰਕਾਰ ਨੇ ਲਿਖਿਆ ਹੈ:
ਕੌਡੀ ਝਾਵਨ ਲੂਲ੍ਹਾਂ ਸਿਰ ਮੁੰਡਿਆਂ ਦੇ,
ਛੁੱਟੇ ਕੋਕਲੇ ਤੇ ਮੋਤੀ ਜਿਹੜੇ ਕੰਨਾਂ ਦਾ ਸ਼ਿੰਗਾਰ ਨੀਂ।
ਮੁਰਕੀ ਤੇ ਵਾਲਾ ਨਾਲੇ ਕੰਨ ਦਾ ਵੀ ਛੁੱਟ ਗਿਆ,    
ਤੁੰਗਲ ਤੇ ਚੌਂਕੀ ਜਿਹੜੀ ਘੜੀ ਸੁਨਿਆਰ ਨੀਂ।  
(ਮਰਦਾਂ ਦੇ ਗਹਿਣੇ)
ਬੰਨ੍ਹੇ ਤੇਰੇ ਨੀਂ ਸ਼ਿੰਗਾਰ ਸਾਰੇ ਝੁਮਕੇ ਤੇ ਵਾਲੀਆਂ।
ਸਿਰਦਾਵਣੀ ਤੇ ਚੌਕ ਨਾਲੇ ਬੰਨ੍ਹਿਆਂ ਸਮੇਤ  ਫੁੱਲਾਂ,    
ਰੇਸ਼ਮ ਦੀ ਡੋਰੀ ਦੋਨੋਂ ਜ਼ੁਲਫ਼ਾਂ ਨੀਂ ਕਾਲੀਆਂ।       
(ਔਰਤਾਂ ਦੇ ਗਹਿਣੇ)
ਭਾਮਯ ਦਾ ਵਿਚਾਰ ਹੈ ਕਿ ਸੁੰਦਰੀ ਦਾ ਮੁਖੜਾ ਸੋਹਣਾ ਹੁੰਦਾ ਹੋਇਆ ਵੀ ਗਹਿਣਿਆਂ ਤੋਂ ਬਗੈਰ ਪੂਰੀ ਸ਼ੋਭਾ ਨਹੀਂ ਦਿੰਦਾ। ਇਸ ਲਈ ਮਨੁੱਖ ਦੀ ਫਿਤਰਤ ਇੰਨੀ ਵਧ ਗਈ ਹੈ ਕਿ ਉਹ ਗਹਿਣਿਆਂ ਨੂੰ ਧਾਰਨ ਕਰਨ ਲਈ ਆਪਣੇ ਸਰੀਰਕ ਅੰਗ- ਨੱਕ , ਕੰਨ ਆਦਿ ਨੂੰ ਛੇਦਣ ਤੋਂ ਨਹੀਂ ਡਰਦਾ। ਪੰਜਾਬੀ ਸੱਭਿਆਚਾਰ ਅੰਦਰ ਸੋਨੇ ਦੇ ਗਹਿਣਿਆਂ ਦੀ ਵਰਤੋਂ ਵੀਹਵੀਂ ਸਦੀ ਵਿੱਚ ਵਧੇਰੇ ਪ੍ਰਚਲਤ ਹੋਈ। ਜਦੋਂ ਲੋਕਾਂ ਨੇ ਕੌਡੀਆਂ ਤੇ ਤਾਂਬੇ ਦੇ ਗਹਿਣੇ ਛੱਡ ਕੇ ਸੋਨੇ-ਚਾਂਦੀ ਦੇ ਗਹਿਣੇ  ਬਣਵਾਉਣੇ/ਪਾਉਣੇ ਸ਼ੁਰੂ ਕਰ ਦਿੱਤੇ ਤਾਂ ਸੋਨੇ ਦੀ ਧਾਤ ਦੀ ਮੰਗ ਤੇ ਕੀਮਤ ਵਿੱਚ ਵਾਧਾ ਹੋਇਆ। ਸੋਨੇ ਦੀ ਕੀਮਤ ਦੇ ਵਾਧੇ ਬਾਰੇ 1946 ਵਿੱਚ ਚੰਦ ਸਿੰਘ ਨੇ ਲਿਖਿਆ ਸੀ:
ਛਾਪ, ਜ਼ੰਜੀਰੀ, ਤੰੁਗਲ ਛੁੱਟੇ, ਕੈਂਠਾ ਪਾਵੇ ਕੋਈ।
ਸੌ ਤੋਂ ਉੱਤੇ ਹੋ ਗਿਆ ਤੋਲਾ, ਪੁੱਛ ਸੋਨੇ ਦੀ ਹੋਈ।
ਜਦੋਂ ਤੋਂ ਲੋਕਾਂ ਨੇ ਸਰੀਰਕ ਗਹਿਣਿਆਂ ਨੂੰ ਬਹੁਗਿਣਤੀ ਵਿੱਚ ਸ਼ਿੰਗਾਰ ਵਜੋਂ ਵਰਤਣਾ ਸ਼ੁਰੂ ਕੀਤਾ ਹੈ, ਉਸ ਸਮੇਂ ਤੋਂ ਹੀ ਸੋਨੇ ਵਰਗੀਆਂ ਵਸਤੂਆਂ ਦੀ ਕੀਮਤ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋਇਆ ਹੈ। ਅੱਜ-ਕੱਲ੍ਹ ਸੋਨੇ ਦਾ ਭਾਅ ਤੀਹ ਹਜ਼ਾਰ ਰੁਪਏ ਨੂੰ ਪਹੁੰਚਿਆ ਪਿਆ ਹੈ। ਬੇਲੋੜਾ ਵਾਧਾ ਵੀ ਗਹਿਣਿਆਂ ਨੂੰ ਪਾਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾ ਰਿਹਾ ਹੈ। ਕੁਝ ਲੋਕਾਂ ਲਈ ਤਾਂ ਸੋਨੇ ਦੇ ਗਹਿਣੇ ਪਹਿਨਣਾ ਸੁਪਨਾ ਬਣ ਕੇ ਹੀ ਰਹਿ ਗਿਆ ਹੈ। ਆਧੁਨਿਕਤਾ ਦੇ ਦੌਰ ਵਿੱਚ ਅੱਜ ਔਰਤ ਅਤੇ ਮਰਦ ਦੋਵੇਂ ਹੀ ਮਹਿੰਗਾਈ ਦੀ ਮਾਰ ਹੇਠ ਆ ਕੇ ਨਕਲੀ ਗਹਿਣਿਆਂ ਦੀ ਵਰਤੋਂ ਵਧੇਰੇ ਕਰ ਰਹੇ ਹਨ। ਸੋਨੇ ਦੇ ਬਣੇ ਗਹਿਣੇ ਤਾਂ ਕੇਵਲ ਅਮੀਰ ਲੋਕ ਹੀ ਧਾਰਨ ਕਰ ਰਹੇ ਹਨ ਜਾਂ ਫਿਰ ਮੱਧ ਸ਼੍ਰੇਣੀ ਦੇ ਕੁਝ ਲੋਕ। ਇੱਕ ਲੋਕ ਕਾਵਿ ਵਿੱਚ ਵੀ ਆਉਂਦਾ ਹੈ:
ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ 
ਵਿਆਹ ਕਰਵਾ ਲੈ ਵੀਰਨਾ…
ਪਰਮਪ੍ਰੀਤ ਕੌਰ ਸ
ਰਾ

No comments:

Post a Comment