ਪੱਗ ਇੱਕ ਪੰਜ ਸੱਤ ਗਜ਼ ਦਾ ਕੱਪੜੇ ਦਾ ਟੋਟਾ ਹੀ ਨਹੀਂ ਹੁੰਦੀ, ਇਹ ਤਾਂ ਸਿਰ ਦਾ ਤਾਜ ਹੁੰਦੀ ਹੈ। ਜਿੱਥੇ ਇਹ ਆਣ ਇੱਜ਼ਤ ਦੀ ਪਹਿਰੇਦਾਰ ਹੁੰਦੀ ਹੈ, ਉੱਥੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਅਹਿਸਾਸ ਕਰਾਉਂਦੀ, ਫ਼ਿਕਰਾਂ ਦੀ ਪੰਡ ਵੀ ਹੁੰਦੀ ਹੈ। ਕਿਤੇ ਇਹ ਪੱਗ ਬਾਹਰੋਂ ਆਏ ਧਾੜਵੀਆਂ ਦੇ ਹਮਲਿਆਂ ਸਮੇਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਣ ਵੇਲੇ ਉਨ੍ਹਾਂ ਦੀ ਪਹਿਰੇਦਾਰ ਬਣਦੀ ਰਹੀ ਹੈ। ਕਦੇ ਸਰਹੱਦਾਂ ਦੀ ਰਾਖੀ ਸਮੇਂ, ਮੁਗਲਾਂ ਦੇ ਯੁੱਧਾਂ ਸਮੇਂ ਆਪਣੀ ਅਣਖ ਖਾਤਰ ਸੀਸ ਤਲੀ ’ਤੇ ਰੱਖ ਕੇ ਲੜਨ ਵਾਲਿਆਂ ਸੂਰਬੀਰਾਂ ਦੀ ਬਹਾਦਰੀ ਦੀ ਗਵਾਹ ਬਣਦੀ ਹੈ। ਕਿਤੇ ਇਹ ਪੱਗਵੱਟ ਯਾਰਾਂ ਦੇ ਨਿੱਘੇ ਪਿਆਰ ਨੂੰ ਮਾਨਣ ਅਤੇ ਦੁੱਖ-ਸੁੱਖ ਸਮੇਂ ਨਾਲ ਖੜ੍ਹਨ ਦਾ ਇਕਰਾਰ ਬਣਦੀ ਹੈ। ਕਦੇ ਕਿਸੇ ਨਿਮਾਣੀ ਨੂੰ ਅੱਧ-ਵਿਚਾਲੇ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋਏ ਉਸ ਦੇ ਜੀਵਨ ਸਾਥੀ ਦੇ, ਭਰਾ ਜਾਂ ਚਾਚੇ ਤਾਏ ਦੇ ਪੁੱਤ ਨੂੰ ਭੋਗ ਸਮੇਂ ਦਿੱਤੀ ਪੱਗ ਉਸ ਅਬਲਾ ਦੀ ਉੱਜੜੀ ਦੁਨੀਆਂ ਨੂੰ ਵਸਾ ਦੇਣ ਵਾਲਾ ਸੁਹਾਗ ਬਣਦੀ ਹੈ। ਸਾਡੇ ਲੋਕ-ਗੀਤਾਂ ’ਚ ਵੀ ਪੱਗ ਦਾ ਖਾਸ ਸਥਾਨ ਹੈ।
ਦੇਸ ਦੀ ਗੁਲਾਮੀ ਸਮੇਂ ਸ. ਅਜੀਤ ਸਿੰਘ ਵੱਲੋਂ ਲੋਕਾਂ ਦੇ ਦਿਲਾਂ ’ਚ ਆਜ਼ਾਦੀ ਦੀ ਤੜਪ ਪੈਦਾ ਕਰਨ ਲਈ ਚਲਾਈ ਗਈ ‘ਪੱਗੜੀ ਸੰਭਾਲ ਜੱਟਾ’ ਲਹਿਰ ਨੇ ਗੁਲਾਮੀ ਲਈ ਨਫ਼ਰਤ ਪੈਦਾ ਕਰਕੇ ਆਜ਼ਾਦੀ ਲਈ ਲੜਨ ਦਾ ਸੱਦਾ ਦਿੱਤਾ ਤਾਂ ਇਹ ਗੀਤ ਹਰ ਪੰਜਾਬੀ ਦੇ ਬੁੱਲ੍ਹਾਂ ’ਤੇ ਸੀ:
ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ,
ਲੁੱਟ ਲਿਆ ਮਾਲ ਤੇਰਾ, ਹਾਲੋ ਬੇਹਾਲ ਓਏ।
ਦੂਜੇ ਮਹਾਂਯੁੱਧ ਦੇ ਦਿਨਾਂ ਵਿੱਚ ਜਦ ਸੈਨਾ ਵਿੱਚ ਭਰਤੀ ਸ਼ੁਰੂ ਹੋਈ ਤਾਂ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਨੌਕਰ ਹੋ ਕੇ ਪਰਦੇਸ ਤੁਰ ਗਏ। ਉਹ ਕਈ-ਕਈ ਸਾਲਾਂ ਬਾਅਦ ਘਰ ਆਉਂਦੇ। ਘਰੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਅੱਖਾਂ ਉਨ੍ਹਾਂ ਨੂੰ ਉਡੀਕ-ਉਡੀਕ ਕੇ ਪੱਕ ਜਾਂਦੀਆਂ। ਉਨ੍ਹਾਂ ਨੂੰ ਮੇਲਿਆਂ ਅਤੇ ਮੱਸਿਆ ’ਤੇ ਉਨ੍ਹਾਂ ਦੇ ਭੁਲੇਖੇ ਪੈਂਦੇ। ਉਨ੍ਹਾਂ ਦੇ ਵਿਛੋੜੇ ’ਚ ਕੁਰਲਾਉਂਦੇ ਦਿਲ ਕਹਿ ਉੱਠਦੇ:
ਦੌਲਤਪੁਰਾ, ਨਿਹਾਲੇਵਾਲਾ, ਹੋਰ ਪਿੰਡ ਵੀ ਵੇਖੇ
ਤੇਰੀ ਵੇ ਸੰਧੂਰੀ ਪੱਗ ਦੇ, ਮੈਨੂੰ ਮੇਲਿਆਂ ’ਚ ਪੈਣ ਭੁਲੇਖੇ।
ਅੱਜ ਵੀ ਸਾਡੇ ਗੱਭਰੂ ਹਰ ਤਰ੍ਹਾਂ ਦਾ ਢੰਗ ਵਰਤ ਕੇ ਜਾਇਜ਼ ਨਾਜਾਇਜ਼ ਉਹ ਦੂਜੇ ਦੇਸ਼ਾਂ ’ਚ ਜਾਣ ਨੂੰ ਤਿਆਰ ਰਹਿੰਦੇ ਹਨ। ਖੱਟੀ-ਕਮਾਈ ਕਰਦਿਆਂ ਉਨ੍ਹਾਂ ਨੂੰ ਵਾਪਸ ਆਉਣ ’ਚ ਬੜਾ ਸਮਾਂ ਲੰਘ ਜਾਂਦਾ ਹੈ। ਢੋਲੇ ਲਈ ਰੰਗਾਏ ਚੀਰੇ ਵੱਲ ਦੇਖ ਕੇ ਨੱਢੀ ਦੇ ਦਿਲ ’ਚੋਂ ਉੱਠੀ ਹੂਕ ਸੁਣਨ ਵਾਲਿਆਂ ਦੀਆਂ ਵੀ ਅੱਖਾਂ ਨਮ ਕਰ ਦਿੰਦੀ ਹੈ:
ਤੇਰੀ ਤੇਰੀ ਕਾਰਨ ਵੇ ਮੈਂ ਚੀਰਾ ਰੰਗਾਇਆ,
ਕਦੇ ਪਹਿਨਣ ਦੇ ਪੱਜ ਆ,
ਵੇ ਮੇਰੇ ਕਾਨ੍ਹ ਵਜ਼ੀਰਾ, ਛੋਟੀ ਨਣਦ ਦਿਆ ਵੀਰਾ,
ਅਰਜ਼ਾਂ ਬੰਦੀ ਦੀਆਂ ਜੀ ਹੁਣ ਜਾਹ।
ਮੇਰੇ ਵੱਲ ਆ ਕੇ ਤੱਕ ਵੇ ਮੇਰੇ ਹਾਣ ਦਿਆ ਢੋਲਾ
ਤੇਰੀ ਤੇਰੀ ਖਾਤਰ ਵੇ ਮੈਂ ਚੀਰਾ ਰੰਗਾਇਆ,
ਬੰਨ੍ਹ ਕੇ ਸਾਨੂੰ ਦੱਸ ਵੇ ਮੇਰੇ ਹਾਣ ਦਿਆ ਢੋਲਾ।
ਬਣਾ ਸੰਵਾਰ ਕੇ ਬੰਨ੍ਹੀ ਪੱਗ ਜਿੱਥੇ ਮਨੁੱਖ ਦੀ ਸ਼ਖ਼ਸੀਅਤ ਨੂੰ ਉਭਾਰਦੀ ਹੈ, ਉੱਥੇ ਉਸ ਦੇ ਰੂਪ ਨੂੰ ਵੀ ਸਵਾਇਆ ਕਰ ਦਿੰਦੀ ਹੈ। ਲੱਖਾਂ ਦੀ ਭੀੜ ’ਚ ਬੈਠੇ ਪੱਗ ਵਾਲੇ ਇੱਕ ਸਰਦਾਰ ਦੀ ਦੂਰੋਂ ਪਛਾਣ ਆ ਜਾਂਦੀ ਹੈ। ਇਸੇ ਲਈ ਮਾਣਮੱਤੀਆਂ ਮੁਟਿਆਰਾਂ ਆਪਣੇ ਹਾਣੀ ਦੀ ਪੱਗ ’ਤੇ ਰਸ਼ਕ ਕਰਦੀਆਂ ਹੋਈਆਂ ਉਸੇ ਰੰਗ ਦਾ ਦੁਪੱਟਾ ਰੰਗਾਉਣ ਲਈ ਤਿਆਰ ਰਹਿੰਦੀਆਂ ਹਨ:
ਪੈਸਿਆਂ ਦਾ ਤੂੰ ਫ਼ਿਕਰ ਕਰੀਂ ਨਾ ਚਿੱਤ ਖ਼ੁਸ਼ ਕਰਦੂੰ ਤੇਰਾ,
ਵੇ ਸੱਜਣਾ ਦੀ ਪੱਗ ਵਰਗਾ, ਦੁਪੱਟਾ ਰੰਗ ਦੇ ਲਲਾਰੀਆ ਤੂੰ ਮੇਰਾ।
ਜੇ ਕਿਤੇ ਮਾਹੀ ਨੂੰ ਪੱਗ ਹੀ ਨਾ ਬੰਨ੍ਹਣੀ ਆਉਂਦੀ ਹੋਵੇ ਤਾਂ ਨੱਢੀ ਦੇ ਬੁੱਲ੍ਹਾਂ ’ਤੇ ਇੱਕ ਉਲਾਂਭਾ ਬਾਪ ਲਈ ਵੀ ਆ ਹੀ ਜਾਂਦਾ ਹੈ:
ਬਾਰੀਂ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪਾਵੇ।
ਬਾਬਲੇ ਨੇ ਵਰ ਟੋਲਿਆ ਜੀਹਨੂੰ ਪੱਗ ਬੰਨ੍ਹਣੀ ਨਾ ਆਵੇ।
ਪੱਗ ਬੰਨਣ ਦੇ ਸਮੇਂ-ਸਮੇਂ ਰਿਵਾਜ ਬਦਲਦੇ ਰਹੇ ਹਨ। ਕਦੇ ਟੇਢੀ ਪੱਗ ਬੰਨ੍ਹ ਕੇ ਲੜ ਛੱਡਣ ਦਾ ਰਿਵਾਜ ਹੁੰਦਾ ਸੀ। ਤੀਆਂ ਵੇਖਣ ਗਈ ਮੁਟਿਆਰ ਆਪਣੇ ਸਾਈਂ ਨੂੰ ਟੇਢੀ ਪਗੜੀ ਬੰਨ੍ਹ ਕੇ ਸੁਹਰੇ ਆਉਣ ਲਈ ਕਹਿੰਦੀ ਹੈ:
ਟੇਢੀ ਪਗੜੀ ਧੂੰਵਾਂ ਚਾਦਰਾ, ਗਲੀਆਂ ਹੂੰਝਦਾ ਆਈਂ ਵੇ।
ਮੈਨੂੰ ਲੈਣ ਸੋਹਣਿਆਂ, ਪੰਜ ਭਾਦੋਂ ਨੂੰ ਆਈਂ ਵੇ।
ਵੀਰਾਂ ਦੇ ਬੰਨ੍ਹੀਆਂ ਪੋਚਵੀਆਂ ਪੱਗਾਂ ਵੇਖ ਕੇ ਭੈਣਾਂ ਦਾ ਚਾਅ ਵੀ ਚੁੱਕਿਆ ਨਹੀਂÐ ਜਾਂਦਾ ਕਿਉਂਕਿ ਕਦੇ ਸਾਡੇ ਸਮਾਜ ’ਚ ਨੰਗੇ ਜੂੜੇ ਨਾਲ ਵਿਚਰਨਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਜਦੋਂ ਪੱਗਾਂ ਬੰਨ੍ਹ ਵੀਰ ਮੇਲੇ ਜਾਂਦੇ ਤਾਂ ਭੈਣਾਂ ਕਹਿ ਉੱਠਦੀਆਂ:
ਪੰਜ ਵੀਰ ਮੱਸਿਆ ਚੱਲੇ
ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ।
ਸ਼ੀਸ਼ੀਏ ਬਦਾਮ ਰੰਗੀਏ ਵੀਰ ਆਉਣਗੇ
ਪੱਗਾਂ ਨੂੰ ਰੰਗ ਲਾਉਣਗੇ।
ਬੇਸ਼ੱਕ ਸਾਡੇ ਅੱਜ ਦੇ ਨੌਜਵਾਨ ਬਹੁਤ ਘੱਟ ਗਿਣਤੀ ’ਚ ਪੱਗਾਂ ਬੰਨ੍ਹਦੇ ਹਨ ਪਰ ਵਿਆਹ ਵਾਲੇ ਦਿਨ ਜ਼ਰੂਰ ਪੱਗ ਬੰਨ੍ਹ ਕੇ ਕਲਗੀ ਲਾਈ ਜਾਂਦੀ ਹੈ। ਬਰਾਤ ਨੂੰ ਤੋਰਨ ਸਮੇਂ ਭੈਣਾਂ ਇਹ ਗੀਤ ਬੜੇ ਚਾਅ ਨਾਲ ਗਾਉਂਦੀਆਂ ਹਨ:
ਵੇ ਲਾਹੌਰੋਂ ਲਲਾਰਨ ਆਈ ਵੀਰਾ,
ਤੇਰਾ ਚੀਰਾ ਰੰਗ ਲਿਆਈ ਵੀਰਾ।
ਤੇਰੇ ਚੀਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।
ਕਦੇ ਨਾਨਕਾ ਮੇਲ ਆਈਆਂ ਮੇਲਣਾਂ ਖੜਮਸਤੀਆਂ ਕਰਦੀਆਂ ਕਿਸੇ ਛੜੇ ਨੂੰ ਵੇਖ ਕੇ ਗਿੱਧੇ ’ਚ ਇਹ ਬੋਲੀ ਚੁੱਕ ਦਿੰਦੀਆਂ ਹਨ:
ਚਿੱਟਾ ਚਾਦਰਾ ਪੱਗ ਗੁਲਾਬੀ, ਖੂਹ ’ਤੇ ਕੱਪੜੇ ਧੋਵੇ,
ਸਾਬਣ ਥੋੜ੍ਹੀ ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦਾ, ਕੌਣ ਚਾਦਰਾ ਧੋਵੇ।
ਆਪਣੇ ਪਿੰਡ ਦੇ ਮੁੰਡਿਆਂ ਦੀ ਸਿਫ਼ਤ ਕਰਨ ਲਈ ਇਸ ਤਰ੍ਹਾਂ ਦੇ ਬੋਲ, ਬੋਲੇ ਜਾਂਦੇ ਹਨ:
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ।
ਦੁੱਧ ਕਾਸ਼ਨੀ ਬੰਨ੍ਹਦੇ ਪੱਗਾਂ, ਜਿਉਂ ਉੱਡਿਆ ਕਬੂਤਰ ਜਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ ਸਿਫ਼ਤ ਕਰੀ ਨਾ ਜਾਵੇ।
ਕੋਈ ਕੁੜੀ ਪਿਆਰ ’ਚ ਖੀਵੀ ਹੋਈ ਆਪਣੇ ਢੋਲ ਨੂੰ ਵੀ ਮਸ਼ਕਰੀ ਕਰ ਜਾਂਦੀ ਹੈ:
ਕਾਹਨੂੰ ਆ ਗਿਉਂ ਬਸੰਤੀ ਚੀਰਾ ਬੰਨ੍ਹ ਕੇ
ਮਾਪਿਆਂ ਨੇ ਨਹੀਉਂ ਤੋਰਨੀ।
ਚੰਗੇ ਕਰਮਾਂ ਉੱਤੇ ਲੱਗਣ ਦੀ ਪ੍ਰੇਰਨਾ ਦੇਣ ਲਈ ਕੋਈ ਸਾਊ ਜਿਹੀ ਔਰਤ ਅਜਿਹੇ ਬੋਲਾਂ ਨੂੰ ਭਾਵਪੂਰਤ ਢੰਗ ਨਾਲ ਬੋਲ ਜਾਂਦੀ ਹੈ:
ਹਰਾ ਮੂੰਗੀਆ ਬੰਨ੍ਹਦਾ ਏਂ ਸਾਫ਼ਾ, ਬਣਿਆ ਫਿਰਦਾ ਏਂ ਜਾਨੀ।
ਭਾੜੇ ਦੀ ਹੱਟ ਵਿੱਚ ਰਹਿ ਕੇ, ਬੰਦਿਆ, ਤੈਂÐ ਮੌਜ ਬਥੇਰੀ ਮਾਣੀ।
ਵਿੱਚ ਕਾਲਿਆਂ ਦੇ ਆ ਗਏ ਧੌਲੇ, ਆ ਗਈ ਮੌਤ ਨਿਸ਼ਾਨੀ।
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਜਵਾਨੀ ’ਚ ਮਸਤ ਗੱਭਰੂਆਂ ਨੂੰ ਜ਼ਿੰਦਗੀ ਨੂੰ ਸਹਿਜ ਚਾਲ ਚੱਲਣ ਦੇਣ ਦਾ ਸੁਨੇਹਾ ਦੇਣ ਲਈ ਵੀ ਕਈ ਵਾਰ ਪਿੰਡ ਦੇ ਹਾਕਮ ਨੂੰ ਇਸ ਤਰ੍ਹਾਂ ਦੀ ਰਾਇ ਪ੍ਰਗਟ ਕੀਤੀ ਜਾਂਦੀ ਹੈ:
ਇਸ ਪਿੰਡ ਦਿਆ ਹਾਕਮਾਂ, ਬੀਬਾ ਮੁੰਡਿਆਂ ਨੂੰ ਸਮਝਾ
ਟੇਢੀ ਪਗੜੀ ਬੰਨ੍ਹ ਕੇ ਕੋਈ ਲੜ ਲੈਂਦੇ ਲਮਕਾ,
ਜਵਾਨੀ ਮੁਸ਼ਕਣ ਬੂਟੀ ਵੇ, ਬੀਬਾ ਸੰਭਲ ਕੇ ਵਰਤਾ।
ਸਾਡੇ ਲੋਕ ਗੀਤ ਜਿੱਥੇ ਪੱਗ ਦੀ ਸ਼ਾਨ ਰੱਖਣ ਦੀ ਗਵਾਹੀ ਭਰਦੇ ਹਨ, ਉੱਥੇ ਇਸ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਵੀਪ੍ਰਗਟ ਕਰਦੇ ਹਨ। ਸ਼ਾਲਾ! ਇਹ ਪੱਗਾਂ ਸਿਰਾਂ ਦਾ ਤਾਜ ਬਣੀਆਂ ਰਹਿਣ। ਕਿਸੇ ਕਵੀ ਦੀਆਂ ਇਨ੍ਹਾਂ ਲਾਈਨਾਂ ਵਾਂਗ ਇਸ ਦੀ ਆਨ ਤੇ ਸ਼ਾਨ ਸਦਾ ਬਣੀ ਰਹੇ।
ਸਾਡੀ ਆਨ ਵੀ ਏ, ਸਾਡੀ ਸ਼ਾਨ ਵੀ ਏ,
ਅਣਖ ਆਬਰੂ ਦੀ ਪਹਿਰੇਦਾਰ ਪਗੜੀ।
ਪਗੜੀ ਹੁੰਦੀ ਨਿਸ਼ਾਨ ਬਹਾਦਰੀ ਦਾ,
ਸੂਰਬੀਰਾਂ ਦੇ ਲਈ ਵੰਗਾਰ ਪਗੜੀ।
-ਸ਼ਵਿੰਦਰ ਕੌਰ
* ਮੋਬਾਈਲ: 99888-62326

No comments:
Post a Comment