ਪੰਜਾਬੀ ਗਾਇਕੀ ਦੀ ਤਵਾਰੀਖ ’ਚ 17 ਨਵੰਬਰ 2003 ਦਾ ਕਾਲਾ ਦਿਨ! ਇੰਜ ਲੱਗ ਰਿਹਾ ਸੀ ਜਿਵੇਂ ਸਾਰੀਆਂ ਸਰਾਲਾਂ ਵਰਗੀਆਂ ਸੜਕਾਂ, ਡੰਡੀਆਂ ਅਤੇ ਘੱਟਿਆਂ ਭਰੇ ਪਹੇ ਰੋਪੜ ਦੇ ਇੱਕ ਛੋਟੇ ਜਿਹੇ ਪਰ ਚਰਚਿਤ ਪਿੰਡ ਬਿੰਦਰੱਖ ਨੂੰ ਜਾ ਰਹੇ ਹੋਣ। ਨੈਣੀਂ ਵਹਾਏ, ਅਣਵਹਾਏ ਅੱਥਰੂਆਂ ਵਾਲੇ, ਅੱਜ ਭਰੇ ਦਿਲਾਂ ਨਾਲ ਉਸ ਦੀ ਮਕਾਣ ਜਾ ਰਹੇ ਸਨ ਜਿਸ ਦੇ ’ਖਾੜੇ ਸੁਣਨ ਲਈ ਉਹ ਚਾਅ-ਮੱਤੇ ਪੈਰ ਜੁੱਤੀ ਨਹੀਂ ਸਨ ਪਾਉਂਦੇ। ਵਕਤ ਦਾ ਸਿਤਮ ਵੇਖੋ, ਕਿਸੇ ਦੀ ਅੱਖ ਦਾ ਨੂਰ, ਕਿਸੇ ਦੇ ਸਿਰ ਦਾ ਸਾਈਂ, ਕਿਸੇ ਦਾ ‘‘ਆਖਿਆ ਕਦੀ ਨਾ ਮੋੜਨ’’ ਵਾਲਾ ਬਾਬਲ, ਸੁੱਚੇ ਪਹਿਲਵਾਨ ਦਾ ਕੱਲ-ਮ-ਕੱਲਾ ਪੁੱਤ ਅਤੇ ਆਪਣੀ ਹੂਕ-ਨੁਮਾ ਹੇਕ ਲਈ ਸਭ ਤੋਂ ਵੱਧ ਸਰਾਹਿਆ ਪੰਜਾਬੀ ਦਾ ਗਾਇਕ ਸੁਰਜੀਤ ਬੈਂਸ ਸਦਾ ਲਈ ਵਿਛੜ ਗਿਆ ਸੀ। ਕਿਸੇ ਲਈ ਉਹ ਸੁਰਜੀਤ ਸੀ, ਕਿਸੇ ਲਈ ਸੁਰਜੀਤ ਭੌਰ ਪਰ ਪੰਜਾਬੀ ਗਾਇਕੀ ਲਈ ਸੁਰਜੀਤ ਬਿੰਦਰੱਖੀਆ। ਉਸ ਦੇ ਜ਼ੋਬਨ ਰੁੱਤੇ ਤੁਰ ਜਾਣ ਵਾਰੇ, ਜਿੰਨੇ ਮੂੰਹ ਓਨੀਆਂ ਗੱਲਾਂ ਪਰ ਅਸਲੀਅਤ ਤਾਂ ਇਹ ਹੈ ਕਿ ਮੱਥੇ ਦੀਆਂ ਲਿਖੀਆਂ ਅਨੁਸਾਰ ਅੰਨ ਜਲ ਮੁੱਕ ਗਿਆ ਸੀ। ਬਾਕੀ ਸਭ ‘ਦੁੱਖਾਂ ਵਾਲਿਆਂ ਨੂੰ ਸੁੱਖਾਂ ਵਾਲਿਆਂ’ ਦੀਆਂ ਨਸੀਹਤਾਂ ਭਰੇ ਦਾਅਵੇ।
ਸੁਰਜੀਤ ਬਿੰਦਰੱਖੀਆ ਇੱਕ ਸਾਧਾਰਨ ਜ਼ਿਮੀਂਦਾਰਾਂ ਦਾ ਸਾਦਾ ਅਤੇ ਜਜ਼ਬਾਤੀ ਮੁੰਡਾ ਸੀ। ਰੱਬ ਵੱਲੋਂ ਬਖ਼ਸ਼ੀ ਦਰਸ਼ਨੀ ਦੇਹ ਕਾਰਨ ਉਹ ਵੀ ਆਪਣੇ ਪਿਤਾ ਵਾਂਗ, ਪਹਿਲਵਾਨੀ ਕਰਨ ਲਈ ’ਖਾੜਿਆਂ ਵਿੱਚ ਪੈਰ ਧਰਨ ਲੱਗਿਆ। ਜਿਵੇਂ ਖਾਨਾਬਦੋਸ਼ ਰੇਸ਼ਮਾ ਨੂੰ ਪਾਕਿਸਤਾਨ ਰੇਡੀਓ ਦਾ ਨਿਰਦੇਸ਼ਕ ਡਾ. ਸਲੀਮ ਗਿਲਾਨੀ ਆਪਣੀ ਉਂਗਲ ਲਾ ਕੇ ਗਿਆ ਸੀ ਅਤੇ ਬਰੇ-ਸੱਗੀਰ ਦੀ ਮਸ਼ਹੂਰ ਗਾਇਕਾ ਬਣਾ ਕੇ ਦਮ ਲਿਆ। ਸੁਰਜੀਤ ਬਿੰਦਰੱਖੀਏ ਦੇ ਗਾਇਕੀ ਜੀਵਨ ਵਿੱਚ ਇਹ ਰੋਲ ਨਿਭਾਇਆ ਆਪਣੀ ਹੀ ਕਿਸਮ ਦੇ ਗਾਇਕ ਪੰਮੀ ਬਾਈ ਨੇ! ਹੋਇਆ ਇੰਜ ਕਿ 1982 ਦਿੱਲੀ ’ਚ ਮੁਨੱਕਿਤ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਬਣੇ ਸੱਭਿਆਚਾਰਕ ਪ੍ਰੋਗਰਾਮ ਦਾ ਉਹ ਰੂਹੇ-ਰਵਾਂ ਸੀ। ਉਹ ਸੁੱਚੇ ਪਹਿਲਵਾਨ ਕੋਲ ਬਿੰਦਰੱਖ ਗਿਆ ਅਤੇ ਝੋਲੀ ਅੱਡ ਉਸ ਦੇ ਹੋਣਹਾਰ ਪੁੱਤ ਨੂੰ, ਭੰਗੜੇ ਦੀ ਪ੍ਰਿਸ਼ਠ ਭੂਮੀ ’ਤੇ ਬੋਲੀਆਂ ਪਾਉਣ ਲਈ ਉਸ ਤੋਂ ਮੰਗ ਲਿਆਇਆ। ਜਦੋਂ ਬਿੰਦਰੱਖੀਏ ਦੀ ਹੇਕ ਪੌਣਾਂ ’ਚ ਵਿੱਚ ਗੂੰਜੀ, ਕੁਝ ਪਾਕਿਸਤਾਨੀ ਹਾਕੀ ਖਿਡਾਰੀ ਜੋ ਪਹਿਲਾਂ ਹੀ ਭਾਰਤ ਨੂੰ 7-1 ਦੇ ਫ਼ਰਕ ਨਾਲ ਹਰਾ ਸੋਨ ਤਮਗਾ ਜਿੱਤਣ ਲਈ ਖ਼ੁਸ਼ੀ ਮਨਾ ਰਹੇ ਸਨ, ਪੰਮੀ ਬਾਈ ਨੂੰ ਉਸ ਦੀ ‘ਖੋਜ’ ਲਈ ਦਾਦ ਦੇਣ ਆਏ। ਸ਼ਮੀਉਲ੍ਹਾ, ਅਖ਼ਤਾਰ ਰਸੂਲ ਅਤੇ ਹਸਨ ਸਰਦਾਰ ਨੇ ਤਾਂ ਬਿੰਦਰੱਖੀਏ ਨੂੰ ਉਚੇਚੀ ਥਾਪਣਾ ਵੀ ਦਿੱਤੀ, ਹੱਥਾਂ ਨਾਲ ਨਹੀਂ, ਆਪਣੀਆਂ ਜੇਤੂ ਹਾਕੀ ਸਟਿੱਕਾਂ ਨਾਲ। ਉਸ ਚੜ੍ਹਤ ਤੋਂ ਬਾਅਦ ਉਸ ਦੀ ਗਾਇਕੀ ਅੰਤਰ-’ਵਰਸਟੀ ਸੱਭਿਆਚਾਰਕ ਮੇਲਿਆਂ ਵਿੱਚ ਹਮੇਸ਼ਾਂ ਸਿਖ਼ਰ ਸਥਾਨ ਹਾਸਲ ਕਰਦੀ ਰਹੀ। ਜਦੋਂ ਉਹ ਸੱਜਾ ਹੱਥ ਕੱਢ ਅਤੇ ਖੱਬੇ ਨੂੰ ਕੰਨ ’ਤੇ ਰੱਖ ਮਿਰਜਾ ਗਾਉਂਦਾ, ਖ਼ੁਦ ਪੰਜਾਬੀ ਲੋਕ ਗਾਇਕੀ ਉਸ ’ਤੇ ਰਸ਼ਕ ਕਰਦੀ ਲੱਗਦੀ।
ਬਿੰਦਰੱਖੀਆ ਅਮਰ ਸਿੰਘ ਸ਼ੌਂਕੀ (ਸਹਿਬਾ ’ਵਾਜਾਂ ਮਾਰਦੀ…ਵਾਲਾ) ਅਤੇ ਰਣਜੀਤ ਸਿੰਘ ਸਿੱਧਵਾਂ (ਕਰਨੈਲ ਸਿੰਘ ਪਾਰਸ ਦੇ ਕਵੀਸ਼ਰੀ ਜਥੇ ਦਾ ਮੋਹਰੀ) ਵਾਂਗ ਉੱਚੇ ਸੁਰਾਂ ’ਚ ਗਾਉਣ ਵਾਲੇ ਕਬੀਲੇ ਦਿਆਂ ਗਾਇਕਾਂ ਨਾਲ ਸਬੰਧ ਰੱਖਦਾ ਸੀ। ਸ਼ਾਇਦ ਹੀ ਕੋਈ ਗੀਤ ਉਸ ਨੇ ਧੀਮੀ ਸੁਰ ’ਚ ਗਾਇਆ ਹੋਵੇ। ਨਿਆਦ ਕੋਟੀਏ ਘੁਮਿਆਰ ਅਤੇ ਦੀਦਾਰ ਸਿੰਘ ਵਾਂਗ ਉਸ ਦੀ ਆਵਾਜ਼ ’ਚ ਕੋਈ ਉੱਚਾ ਪਰ ਦਬਵਾਂ ਤੱਤ ਵੀ ਨਹੀਂ ਸੀ। ਇੱਥੋਂ ਤਕ ਕਿ ਪਾਕਿਸਤਾਨੀ ਗਾਇਕ ਆਸ਼ਕ ਜੱਟ (ਜਿਸ ਦੇ ਦੋ ਪੁੱਤਰ ਅੱਜ-ਕੱਲ੍ਹ ‘ਜੱਟ ਭਰਾ’ ਕਰਕੇ ਮਸ਼ਹੂਰ ਹਨ) ਵੀ ਏਸੇ ਸੁਰ ’ਚ ਗਾਉਂਦਾ ਸੀ ਪਰ ਇਨ੍ਹਾਂ ਸਭਨਾਂ ’ਤੇ ਸਰਦਾਰੀ ਅਤੇ ਸਦਾਰਤ ਕਰਨ ਵਾਲਾ ਨਿਰਸੰਦੇਹ ਮਸ਼ਹੂਰ-ਓ-ਮਾਅਰੂਫ ਆਲਮ ਲੁਹਾਰ ਸੀ। ਗੁਰਦਾਸ ਮਾਨ ਵਰਗੇ ਬਹੁਤ ਘੱਟ ਹਨ ਜੋ ਦੋਵੇਂ ਸੁਰਾਂ ’ਚ ਉਸੇ ਸ਼ਿੱਦਤ ਨਾਲ ਗਾ ਸਕਦੇ ਹਨ।
ਦੋਸਤਾਂ-ਮਿੱਤਰਾਂ ਦੇ ਕਹਿਣ ’ਤੇ, ਕੁਝ ਆਪਣੀ ਬੁਲੰਦ ਆਵਾਜ਼ ਦਾ ਅਹਿਸਾਸ ਅਤੇ ਮਾਣ ਵੀ ਸੀ ਕਿ ਉਸ ਨੇ ਦਿਨੋਂ-ਦਿਨ ਹਰਮਨ-ਪਿਆਰੇ ਹੋ ਰਹੇ ਕੈਸੇਟ ਕਲਚਰ ਵੱਲ ਮੂੰਹ ਕੀਤਾ। ਉਸ ਦੀ ਪਹਿਲੀ ਕੈਸੇਟ, ਜੋ ਕਾਫ਼ੀ ਚੱਲੀ ਅਤੇ ਜਿਸ ਨੇ ਸੰਗੀਤ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਸੀ ‘ਅੱਡੀ ਉੱਤੇ ਘੁੰਮ’। ਇਸ ਦੀ ਜੈਕੇਟ ਉੱਤੇ ਕੁਝ ਉੱਚੇ-ਉੱਚੇ ਦਾਅਵੇ ਵੀ ਕੀਤੇ ਹੋਏ ਹਨ, ਜਿਵੇਂ:-
‘‘ਪੰਜ ਤਰਜ਼ਾਂ ’ਚ ਜੁਗਨੀ- 28 ਸਕਿੰਟ ਦੀ
ਹੇਕ (ਵਿਸ਼ਵ ਰਿਕਾਰਡ) ਸਮੇਤ।’’
ਇਸ ਵਿਚਲੀਆਂ ਰਚਨਾਵਾਂ ਹਨ ਸ਼ਮਸ਼ੇਰ ਸੰਧੂ ਦੀਆਂ ਅਤੇ ਸੰਗੀਤ ਹੈ ਸੁਰਿੰਦਰ ਬਚਨ ਦਾ। ਹਲਕੀ-ਫੁਲਕੀ ਇਸ ਕੈਸੇਟ ਦਾ ਆਖ਼ਰੀ ਅਤੇ ਕਾਫ਼ੀ ਸਵੀਕਾਰਿਆ ਗੀਤ ਹੈ:
‘‘ਅੱਡੀ ਉੱਤੇ ਘੁੰਮ ਭਾਵੇਂ ਪੱਬਾਂ ਉੱਤੇ ਘੁੰਮ,
ਘੁੰਮ ਨੀਂ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ।
ਸਾਰਾ ਤੱਕਦਾ ਏ ਪਿੰਡ ਤੇਰੇ ਵੱਲ ਕੁੜੀਏ,
ਅੱਜ ਨੱਚ ਨੱਚ ਕੱਢਦੇ ਕੜੱਲ ਕੁੜੀਏ।’’
ਭਾਵੇਂ ਜੁਗਨੀ, ਹੀਰ ਦੇ ਕਿੱਸੇ ਵਾਂਗ ਬਹੁਤ ਨੇ ਗਾਈ ਹੈ ਪਰ ਅੱਜ ਤਕ ਇਸ ਵਿੱਚ ਝੰਡੀ ਆਲਮ ਲੁਹਾਰ ਦੀ ਹੀ ਹੈ। ਬਿੰਦਰੱਖੀਏ ਦੀ ਗਾਈ ਜੁਗਨੀ ਦੇ ਸ਼ੁਰੂ ਵਿੱਚ 28 ਸਕਿੰਟੀ ਹੇਕ ਵੀ ਹੈ ਪਰ ਕਿਸੇ ਹੇਕ ਦੀ ਮੀਰੀ ਗੁਣ ਉਸ ਦਾ ਲੰਮਾ ਛੋਟਾ ਹੋਣਾ ਨਹੀਂ, ਸਗੋਂ ਉਸ ਦਾ ਢੁਕਵਾਂ ਹੋਣਾ ਹੁੰਦਾ ਹੈ। ਬਿੰਦਰੱਖਰੀਏ ਦੀ ਗਾਇਕੀ ਉੱਚੇ ਸੁਰ ’ਤੇ ਵਿਚਰਦੀ ਹੋਣ ਕਰਕੇ ਉਸ ਦੀਆਂ ਉੱਚੀਆਂ ਹੇਕਾਂ ਢੁਕਵੀਆਂ ਲੱਗਦੀਆਂ ਹਨ ਜਿੱਥੋਂ ਤਕ ਗੱਲ ਉਸ ਦੀ ਗਾਈ ਜੁਗਨੀ ਦੀ ਹੈ, ਉਸ ਵਿੱਚ ਕੋਈ ਵਿਲੱਖਣਤਾ ਜਾਂ ਵੱਖਰਤਾ ਨਹੀਂ, ਸਗੋਂ ਪੱਧਰ ਅਤਿ ਨੀਵਾਂ ਹੈ। ਖ਼ੁਦ ਹੀ ਵੇਖ ਲਵੋ:
‘‘ਜੁਗਨੀ ਜਦੋਂ ਸੈਰ ਨੂੰ ਜਾਵੇ,
ਨੱਕ ਵਿੱਚ ਕੋਕੇ ਨੂੰ ਲਿਸ਼ਕਾਵੇ,
ਸੁਰਮਾ ਪੂਛਾਂ ਵਾਲਾ ਪਾਵੇ,
ਚਟਣੀ ਨਾਲ ਸਮੋਸੇ ਖਾਵੇ,
ਓਇ ਵੀਰ ਮੇਰਿਆ ਜੁਗਨੀ ਕੂਕਦੀ ਏ,
ਉਹ ਪੋਲੇ ਗੰਨੇ ਚੂਪਦੀ ਏ…।’’
ਇਸ ਕੈਸੇਟ ਉਪਰ ਖਾਸ ਕਰ, ‘‘ਮੇਰੀ ਹੀਰ ਨੂੰ ਵਿਆਹ ਕੇ ਲੈ ਗਏ ਖੇੜ੍ਹੇ, ਬਹੁੜੀਂ ਓਇ ਤੂੰ ਟਿੱਲੇ ਵਾਲਿਆ’’ ਕੁਲਦੀਪ ਮਾਣਕ ਦੇ ਰੰਗ ਅਤੇ ਅੰਦਾਜ਼ ਦਾ ਪ੍ਰਭਾਵ ਹੈ। ਇਹ ਕੋਈ ਮਿਹਣਾ ਨਹੀਂ ਸਗੋਂ ਕੁਦਰਤੀ ਅਤੇ ਅਚੇਤ ਤੌਰ ’ਤੇ ਸਥਾਪਤ ਗਾਇਕ ਦਾ ਪਰਛਾਵਾਂ ਹੈ।
ਇਸ ਤੋਂ ਬਾਅਦ ਤਾਂ ਜਾਣੀਂ ਬਿੰਦਰੱਖੀਏ ਦੀਆਂ ਐਲਬਮਾਂ ਨਿਕਲਣ ਦੀ ਅਤੇ ਅਖਾੜੇ ਲੱਗਣ ਦੀ ਹਨ੍ਹੇਰੀ ਝੁੱਲ ਪਈ ਸੀ। ਉਪਰੋਥਲੀ ‘ਸੋਹਣਿਆਂ ਦਾ ਹੁਸਨ ਕਮਾਲ’, ‘ਬਸ ਕਰ ਬਸ ਕਰ’, ‘ਲੱਕ ਦੇ ਹੁਲਾਰੇ’, ‘ਫੁੱਲਾਂ ਵਾਂਗ ਹੱਸਦੀਏ ਕੁੜੀਏ’, ‘ਲੱਕ ਦੇ ਹੁਲਾਰੇ’, ‘ਲਾਡਲਾ ਦਿਓਰ’, ‘ਜੱਟੀਏ ਮਜਾਜ਼ਾਂ ਪੱਟੀਏ’, ‘ਜਵਾਨੀ ਆ ਗਈ ਓਇ’ ਅਤੇ ‘ਲੱਕ ਟੁਣੂੰ ਟੁਣੂੰ’ ਵਰਗੀਆਂ ਐਲਬਮਾਂ ਨੇ ਪੰਜਾਬੀ ਗਾਇਕੀ ਦੇ ਹੁਸਨ ਵਿੱਚ ਇਜ਼ਾਫਾ ਕੀਤਾ। ਸਰੋਤੇ ਉਸ ਦੀਆਂ ਐਲਬਮਾਂ ਨੂੰ ਉਡੀਕਦੇ ਅਤੇ ਦਰਸ਼ਕ ਉਸ ਦੇ ਅਖਾੜਿਆਂ ਨੂੰ ਕਿਉਂਕਿ ਇਹ ਇੱਕੋ ਵੇਲੇ ਸਟੇਜ ਅਤੇ ਅਖਾੜਿਆਂ ਦੀ ਗਾਇਕੀ ਸੀ। ਜਿਵੇਂ ਵੱਡੇ ਗਾਇਕ ਕਮਜ਼ੋਰ ਗੀਤਾਂ ਨੂੰ ਵੀ ਆਪਣੀ ਆਵਾਜ਼ ਸਦਕਾ ਸੁਣਨਯੋਗ ਹੀ ਨਹੀਂ ਸਰਾਹੁਣ ਯੋਗ ਬਣਾ ਦਿੰਦੇ ਹਨ: ਬਿੰਦਰੱਖੀਏ ਦੇ ਕੁਝ ਨਹੀਂ ਬਹੁਤਿਆਂ ਗੀਤਾਂ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ। ਉਸ ਦੀ ਸਮੁੱਚੀ ਗਾਇਕੀ ਦਾ ਸ਼ਰਵਣ ਅਤੇ ਲੇਖਾ-ਜੋਖਾ ਕਰਦਿਆਂ ਅਕਸਰ ਲੱਗਦਾ ਹੈ ਕਿ ਉਸ ਦੀ ਬੁਲੰਦ ਅਤੇ ਬੇ-ਰੀਸ ਆਵਾਜ਼ ਹੀ ਉਸ ਦੇ ਗਾਏ ਗੀਤਾਂ ਦਾ ਸਭ ਤੋਂ ਉੱਤਮ ਅੰਗ ਹੈ ਪਰ ਕਈ ਵੇਰ ਇਹ ਵੀ ਸ਼ਮਸ਼ੇਰ ਸੰਧੂ ਦੁਆਰਾ ਸੁੰਦਰ ਅਤੇ ਢੁਕਵੇਂ ਮੁਹਾਵਰਿਆਂ ’ਚ ਪਰੋਏ ਗੀਤਾਂ ਦੇ ਮੇਚ ਦੀ ਨਹੀਂ ਲੱਗਦੀ।
ਮੰਨਿਆ ਕਿ ਨੰਦ ਲਾਲ ਨੂਰਪੁਰੀ ਦੁਆਰਾ ਰਚਿਤ ਗੀਤਾਂ ਵਿਚਲੇ ਮੁਹਾਵਰੇ, ਅਲੰਕਾਰ, ਸਮੁੱਚੀ ਸ਼ਬਦਾਵਲੀ ਅਤੇ ਸਵੱਛ ਭਾਵਨਾਵਾਂ ਤਾਂ ਉਸ ਤੋਂ ਬਾਅਦ ਦਿਆਂ ਗੀਤਾਂ ਵਿੱਚ ਦੀਵਾ ਲੈ ਕੇ ਹੀ ਲੱਭਣੇ ਪੈਂਦੇ ਹਨ, ਫਿਰ ਵੀ ਬਿੰਦਰੱਖੀਏ ਦੁਆਰਾ ਗਾਏ ਗੀਤ, (ਜਿਨ੍ਹਾਂ ਦਾ ਰਚਣਹਾਰ ਸ਼ਮਸ਼ੇਰ ਸੰਧੂ ਹੈ, ਗੀਤਾਂ ਲਈ ਰਾਖਵੀਂ ਸ਼ੈਲੀ ਦੇ ਬਹੁਤ ਨੇੜੇ ਹਨ ਦੇਵ ਥਰੀਕਿਆਂ ਵਾਲਾ, ਜੱਟ ਬਲਜੀਤ, ਭਿੰਦਰ ਡੱਬਵਾਲੀ, ਫਕੀਰ ਮੌਲੀਵਾਲੇ, ਜੀਤ ਗੋਲੇਵਾਲੀਆ, ਸਵਰਨ ਸਿਵੀਆ, ਮਲਕੀਅਤ ਹੰਬੋਵਾਲਾ ਅਤੇ ਸਤਿਨਾਮ ਸੱਤਾ ਦੇ ਲਿਖੇ ਗੀਤ ਵੀ ਬਿੰਦਰੱਖੀਏ ਨੇ ਗਾਏ ਪਰ ਮਹਿਜ਼ ‘ਖਾਲੀ ਥਾਵਾਂ ਭਰਨ’ ਵਾਂਗ ਜਾਂ ਸ਼ਮਸ਼ੇਰ ਸੰਧੂ ਨੂੰ ਦਮ ਦਿਵਾਉਣ ਲਈ। ਇਨ੍ਹਾਂ ’ਚੋਂ ਬਹੁਤੇ ਗੀਤ ਸੰਵਾਦੀ ਵਿਧਾ ਵਿੱਚ ਹਨ ਅਤੇ ਇਹ ਸੰਵਾਦ ਉਨ੍ਹਾਂ ਵਿੱਚ ਹੈ ਜਿਨ੍ਹਾਂ ਨੂੰ ਅਮਰ ਸਿੰਘ ਸ਼ੌਂਕੀ ਆਪਣੇ ਇੱਕ ਗੀਤ ਵਿੱਚ ‘ਗੱਭਰੂ ਦੇਸ਼ ਪੰਜਾਬ ਦੇ’ ਆਖਦਾ ਹੈ। ਕਿਤੇ ਹੁਸਨ-ਚਿਤਰਨ, ਕਿਤੇ ਮੁਹੱਬਤੀ ਨਿਹੋਰੇ ਅਤੇ ਕਿਤੇ ਮੋਹ ਭਰੇ ਗ਼ਿਲੇ-ਸ਼ਿਕਵੇ ਜੋ ਇਨ੍ਹਾਂ ਗੱਭਰੂਆਂ ਦੀ ਉਮਰ ਦਾ ਕੁਦਰਤੀ ਸੱਚ ਹੁੰਦਾ ਹੈ:
‘‘ਮਹੀਵਾਲ ਤੇ ਰਾਂਝੇ ਵਾਲਾ, ਸਮਾਂ ਨਹੀਂ ਮੁਟਿਆਰੇ,
ਨਾ ਕੋਈ ਚੀਰੇ ਪੱਟ ਤੇ ਹੁਣ ਕੋਈ, ਕਦੇ ਨਾ ਮੱਝੀਆਂ ਚਾਰੇ,
ਖੜ੍ਹ ਕੇ ਗੱਲ ਸੁਣਜਾ, ਗੱਲ ਸੁਣਜਾ ਮੁਟਿਆਰੇ।’’
ਹਰੇਕ ਗਾਇਕ ਦੇ ਗਾਏ ਕੁਝ ਗੀਤ ਉਸ ਦੇ ਹੋਰਨਾਂ ਗੀਤਾਂ ਨਾਲੋਂ ਜ਼ਿਆਦਾ ਚਰਚਿਤ ਹੁੰਦੇ ਹਨ ਅਤੇ ਜ਼ਿਆਦਾ ਲੰਮੀ ਉਮਰ ਹੰਢਾੳਂਦੇ ਹਨ। ਕਈ ਵਾਰ ਉਹ ਗਾਇਕ ਦੇ ਮਨ ਭਾਉਂਦਿਆਂ ਵਿੱਚੋਂ ਨਹੀਂ ਹੁੰਦੇ। ਬਿੰਦਰੱਖੀਏ ਦੁਆਰਾ ਗਾਏ ਕੁਝ ਗੀਤ ਵੀ ਇਸ ਸੱਚ ਦੀ ਪ੍ਰਤੀਨਿਧਤਾ ਕਰਦੇ ਹਨ ਜਿਵੇਂ ਕਿ: ‘ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ’, ‘ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆਂ’, ‘ਦੁਪੱਟਾ ਤੇਰਾ ਸੱਤ ਰੰਗ ਦਾ’, ‘ਲੱਕ ਟੁਣੂੰ ਟੁਣੂੰ’, ‘ਮਾਂ ਮੈਂ ਮੁੜ ਨੀਂ ਪੇਕੇ ਆਉਣਾ’, ‘ਕੱਚੇ ਤੰਦਾਂ ਦੀਆਂ ਅੱਜ ਕੱਲ੍ਹ ਯਾਰੀਆਂ’ ਅਤੇ ‘ਉਸ ਦੇ ਜੋਬਨ ਰੁੱਤੇ ਵਿਦਾ ਹੋਣ ਦੀ ਭਵਿੱਖਬਾਣੀ ਕਰਨ ਵਾਲਾ ‘ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤਕ ਨਹੀਂ ਰਹਿਣਾ।’ ਯਾਦ ਰਹੇ ਇਹ ਉਸ ਦਾ ਆਖਰੀ ਗੀਤ ਨਹੀਂ।
ਇਨ੍ਹਾਂ ਵਿੱਚੋਂ ਕੁਝ ਦਾ ਸੰਖੇਪ ਜਿਹਾ ਵਿਸ਼ਲੇਸ਼ਣ ਇਸ ਤਰ੍ਹਾਂ ਹੈ:
‘ਲੱਕ ਟੁਣੂੰ ਟੁਣੂੰ’ ਪੰਜਾਬੀ ਲੋਕ ਗੀਤ ਵਿੱਚੋਂ ਲਏ ਹੋਏ ਸ਼ਬਦ ਹਨ। ਲੋਕ ਗੀਤਾਂ ਨੂੰ ਪਿਆਰਨ ਅਤੇ ਪਿੰਡ ਪਿੰਡ ਗਾਹ ਕੇ ਇਕੱਠੇ ਕਰਨ ਵਾਲੇ ਫਕੀਰਾਨਾ ਲੇਖਕ ਦੇਵਿੰਦਰ ਸੱਤਿਆਰਥੀ ਨੇ ਆਪਣੀ ਪੁਸਤਕ ਦਾ ਸਿਰਲੇਖ ਵੀ ਇਹੋ ਰੱਖਿਆ ਹੈ। ਇਸ ਵਿੱਚ ਜ਼ਿਆਦਾ ਕੈਮਰਾ ‘ਲੱਕ’ ’ਤੇ ਹੀ ਪੈਂਦਾ ਹੈ: ‘ਲੱਕ’ ਜੋ ਬਿੰਦਰੱਖੀਏ ਦਿਆਂ ਗੀਤਾਂ ਵਿੱਚ ਇੰਜ ਦੁਹਰਾਇਆ। ਵਰਤਿਆ ਗਿਆ ਹੈ ਜਿਵੇਂ ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿੱਚ ´ਮਵਾਰ ਥੋਹਰ ਅਤੇ ਬਿਰਖ।
‘‘ਤੂੰ ਤਾਂ ਜਾਪਦੀ ਏਂ ਸਾਰਿਆਂ ਤੋਂ ਵੱਖ ਨੀਂ,
ਸਾਰੇ ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀਂ,
ਤੇਰਾ ਝੂਟੇ ਖਾਂਦਾ ਲੱਕ ਨੀਂ… ਲੱਕ ਟੁਣੂੰ ਟੁਣੂੰ।’’
‘ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ’ ਵੀ ਲੋਕ ਮੁਹਾਵਰਾ ਹੈ ‘ਤੂੰ ਨੀਂ ਬੋਲਦੀ ਤੇਰੇ ’ਚੋਂ ਨੰਬਰਦਾਰ ਬੋਲਦੈ’। ਨੰਬਰਦਾਰ ਦੀ ਥਾਂ ਇਸ ਗੀਤ ਵਿੱਚ ‘ਯਾਰ’ ਸ਼ਬਦ ਵਰਤਿਆ ਹੈ। ਇਹ ਨਵੀਨ ਵੀ ਹੈ ਅਤੇ ਕਾਵਿਕ ਵੀ। ਦਰਅਸਲ ਇਸ ਵਿੱਚ ਕਿਸੇ ਦੇ ਉੱਚ ਬੋਲਾਂ ਪਿੱਛੇ ਛੁਪੇ ਸੱਚ ਨੂੰ ਵਿਅੰਗਮਈ ਚੋਟਾਂ ਰਾਹੀਂ ਨਸ਼ਰ ਕੀਤਾ ਹੈ।
ਵਿਆਹਾਂ-ਸ਼ਾਦੀਆਂ ਦੇ ਖ਼ੁਸ਼ੀਆਂ ਵਰੋਸਾਏ ਮੌਕਿਆਂ ਵੇਲੇ ਜਿਸ ਗਾਇਕ ਦੇ ਗੀਤ ਸਭ ਤੋਂ ਵੱਧ ਸੁਣੇ ਅਤੇ ਸਰਾਹੇ ਜਾਂਦੇ ਹਨ ਉਹ ਹੈ ਸੁਰਜੀਤ ਬਿੰਦਰੱਖੀਆ। ਡੋਰਿਆਂਵਾਲੇ ਨੈਣਾਂ ਵਾਲੇ ਛੋਕਰੇ, ਆਪਣੀ ਖ਼ੁਸ਼ੀ ਦਾ ਇਜ਼ਹਾਰ ਉਸ ਦੇ ਗੀਤਾਂ ਦੀਆਂ ਤਰਜ਼ਾਂ ’ਤੇ ਝੂਮ ਕੇ ਅਤੇ ਨੱਚ ਕੇ ਕਰਦੇ ਹਨ। ਕੋਈ ਸਮਾਂ ਸੀ ਜਦੋਂ ਇਹ ਬਾਰਾਤਾਂ ਹਥਾਈਆਂ ਵਿੱਚ ਉੱਤਰਦੀਆਂ ਸਨ ਅਤੇ ਇਨ੍ਹਾਂ ਨੂੰ ਡੇਰੇ ਕਿਹਾ ਜਾਂਦਾ ਸੀ।
ਜਿਉਂ ਹੀ ਬਰਾਤ ‘ਉਤਰਦੀ’ ਕਿਰਾਏ ’ਤੇ ਲਿਆਂਦਾ ਰੇਡੀਓ ਵਾਲਾ ‘ਸਹਿਬਾਂ ਵਾਜਾਂ ਮਾਰਦੀ’ ਅਤੇ ‘ਸੁੱਤੀ ਹੀਰ ਨੂੰ ਬਈ ਸੁਫਨਾ ਆ ਗਿਆ ਮਾਹੀ ਦਾ’ ਵਰਗਾ ਗੀਤ ਲਾ ਦਿੰਦਾ ਜਿਸ ਨਾਲ ਪਿੰਡ ਦੀ ਫ਼ਿਜ਼ਾ ’ਚ ਸੰਗੀਤ ਘੁਲਣ ਲੱਗਦਾ।
ਦੁਪੱਟਾ ਢਾਈ ਗਜ਼ ਮਲਮਲ ਜਾਂ ਸ਼ਿਫੌਨ ਦਾ ਟੁੱਕੜਾ ਨਹੀਂ ਹੰਦਾ। ਔਰਤਾਂ ਦੇ ਹੁਸਨ ਨੂੰ ਪਤਾ ਨਹੀਂ ਕਿੰਨੇ ਕੁ ਚੰਦ ਲਾਉਂਦਾ ਹੈ, ਇਹ। ਨਖ਼ਰੇ-ਵਾਨ ਔਰਤਾਂ ਵੱਲੋਂ ਦੁਪੱਟੇ ਨੂੰ ਵਾਰ-ਵਾਰ ‘ਠੀਕ ਕਰਕੇ’ ਸਿਰ ’ਤੇ ਲੈਣਾ ਵੀ ਇੱਕ ਅਦਾ ਹੁੰਦੀ ਹੈ। ਕਈ ਅਭਾਗਿਆਂ ਦੀ ਸਾਰੀ ਉਮਰ ਹੀ ਕਿਸੇ ਦੇ ਦੁਪੱਟੇ ਨਾਲ ਅੱਥਰੂ ਪੂੰਝਣ ਦੀ ਉਮੀਦ ਵਿੱਚ ਵਿਹਾ ਜਾਂਦੀ ਹੈ। ਬਿੰਦਰੱਖੀਏ ਨੇ ਵੀ ਇਹ ਅਦਾ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤੀ ਹੈ:
‘‘ਮੋਢਿਓਂ ਤਿਲਕਦਾ ਜਾਵੇ, ਸਤਾਰਾਂ ਵਲ ਖਾਵੇ,
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏਂ, ਦੁਪੱਟਾ ਤੇਰਾ ਸੱਤ ਰੰਗ ਦਾ’’
‘ਕਹਿਰਾਂ ਨਾਲ ਟੁੱਟਣ ਵਾਲਾ’ ਮਾਂ-ਧੀ ਦਾ ਰਿਸ਼ਤਾ ਵੀ ਬਾਕੀ ਰਿਸ਼ਤਿਆਂ ਵਾਂਗ ਬਦਲ ਗਿਆ ਹੈ। ਨਾ ਉਹ ਕੋਠਿਆਂ ’ਤੇ ਖੜ੍ਹ ਧੀਆਂ ਦੇ ਰਾਹ ਵੇਖਣ ਵਾਲੀਆਂ ਮਾਵਾਂ ਰਹੀਆਂ ਅਤੇ ਨਾ ਹੀ ਰਹੀਆਂ ਉਹ ਪੇਕਿਆਂ ਤੋਂ ਆਏ ਸਾਧ ਨਾਲ ਆਪਣੇ ਘਰਦਿਆਂ ਦਾ ਦੁੱਖ-ਸੁੱਖ ਕਰਨ ਵਾਲੀਆਂ ਧੀਆਂ। ਦਰਅਸਲ ਜਿੱਥੇ ਲੈਣ-ਦੇਣ ਆ ਜਾਵੇ, ਉੱਥੇ ਰਿਸ਼ਤਿਆਂ ’ਚ ਸੁੰਦਰਤਾ ਰਹਿ ਹੀ ਨਹੀਂ ਸਕਦੀ:
‘ਉਹੀਓ ਘਰ ਹੈ, ਉਹੀਓ ਵਿਹੜਾ,
ਪਰ ਕਾਹਦਾ ਮਾਣ ਭਰਾਵਾਂ ਨਾਲ।
ਮੈਂ ਮੁੜ ਨੀਂ ਮਾਏਂ ਪੇਕੇ ਆਉਣਾ,
ਪੇਕੇ ਹੁੰਦੇ ਮਾਵਾਂ ਨਾਲ।’’
ਡਾ. ਹਰਿਭਜਨ ਸਿੰਘ ਦੇ ਇੱਕ ਗੀਤ ਦੀਆਂ ਸਤਰਾਂ ਹਨ:
‘‘ਆ ਯਾਰਾ ਰਲ ਗੱਲਾਂ ਕਰੀਏ, ਭਲਕੇ ਮੈਂ ਤੁਰ ਜਾਣਾ,
ਆ ਯਾਰਾ ਰਲ ਗੱਲਾਂ ਕਰੀਏ, ਭਲਕੇ ਤੂੰ ਤੁਰ ਜਾਣਾ’’
ਕੁਝ ਅਜਿਹੇ ਹੀ ਉਦਰੇ, ਉਦਾਸ ਰੰਗ ’ਚ ਸ਼ਮਸ਼ੇਰ ਸੰਧੂ ਨੇ ਵੀ ਇੱਕ ਗੀਤ ਲਿਖਿਆ, ਬਿੰਦਰੱਖੀਏ ਲਈ ਰਾਖਵਾਂ। ਇਸ ਦੀ ਸ਼ਬਦਾਵਲੀ ਅਤੇ ਵਿਸ਼ਾ ਵੇਖ ਕਈਆਂ ਨੇ ਇਸ ਨੂੰ ਉਸ ਦਾ ਆਖਰੀ ਗੀਤ (Swan-song) ਵੀ ਸਮਝਿਆ, ਜੋ ਠੀਕ ਨਹੀਂ। ਨਾ ਗੀਤਕਾਰ ਦੀ ਲਿਖਤ ’ਚ ਕੋਈ ਕਜ: ਨਾ ਗਾਉਣ ਵਾਲੇ ਦੀ ਦਰਦਮੰਦ ਗਾਇਕੀ ’ਚ:
‘‘ਮੈਂ ਤਿੜਕੇ ਘੜੇ ਦਾ ਪਾਣੀ,
ਮੈਂ ਕੱਲ੍ਹ ਤਕ ਨਹੀਂ ਰਹਿਣਾ,
ਮੇਰੇ ਮਿੱਤਰਾ ਤੂੰ ਕਹਿ ਲੈ ਜੋ ਵੀ ਕਹਿਣਾ,
ਮੈਂ ਕੱਲ੍ਹ ਤਕ ਨਹੀਂ ਰਹਿਣਾ।
ਬੱਦਲਾਂ ਨੇ ਘੇਰੀ ਸਾਡੀ ਸਿਖ਼ਰ ਦੁਪਹਿਰ ਵੇ, …
ਨ੍ਹੇਰਿਆਂ ਦਾ ਮੁੱਢ ਤੋਂ ਸਵੇਰ ਨਾਲ ਵੈਰ ਵੇ
ਕੱਲ੍ਹ ਮੁੱਕ ਜਾਣੀ ਪ੍ਰੇਮ ਕਹਾਣੀ,
ਮੈਂ ਕੱਲ੍ਹ ਤਕ ਨਹੀਂ ਰਹਿਣਾ।’’
ਭਾਵੇਂ ਬਿੰਦਰੱਖੀਏ ਕਦੇ-ਕਦਾÂੀਂ ਖ਼ੁਦ ਵੀ ਤੁਕਬੰਦੀ ਜਿਹੀ ਕਰਦਾ ਹੁੰਦਾ ਸੀ ਪਰ ਉਸ ਨੇ ਕਦੇ ਆਪਣੀ ਇਸ ਲਿਖਤ ਨੂੰ ਗਾਇਆ ਨਾ। ਸ਼ਾਇਦ ਉਸ ਨੂੰ ਅਹਿਸਾਸ ਹੋਵੇ ਕਿ ਨਾ ਉਸ ਵਿੱਚ ਕੋਈ ਕਵੀਆਂ ਵਾਲੀ ਗੱਲ ਹੈ ਅਤੇ ਨਾ ਉਸ ਦੀ ਕਥਿਤ ਕਵਿਤਾ ਵਿੱਚ। ਫਿਰ ਵੀ ਕਈ ਵੇਰ ਉਹ ਉਪ ਭਾਵੁਕ ਹੋ ਕੇ ਆਪਣੀ ਕਵਿਤਾ ਗਾਉਂਦਾ ਜ਼ਰੂਰ ਹੁੰਦਾ ਸੀ, ਸਿਰਫ਼ ਆਪਣੇ ਸੰਗੀ-ਸਾਥੀਆਂ ਦੀ ਮਹਿਫ਼ਲ ਵਿੱਚ। ਇਹ ਵੀ ਸੱਚ ਹੈ ਕਿ ਹਰੇਕ ਨੌਜਵਾਨ ਆਸ਼ਕ ਹੁੰਦਾ ਹੈ ਅਤੇ ਹਰੇਕ ਆਸ਼ਕ ‘ਕਵੀ’।
ਇਸ ਦੀ ਗਵਾਹੀ ਬਿੰਦਰੱਖੀਏ ਦੀ ਕਵਿਤਾ ਦੀਆਂ ਨਿਮਨ ਸਤਰਾਂ ਵੀ ਦੇ ਦਿੰਦੀਆਂ ਹਨ।
‘‘ਅੱਧੀ ਰਾਤ ਦਹਿਲੀਜ਼ ਉੱਤੇ, ਇੱਕ ਸੁਫਨਾ ਆਣ ਖਲੋ ਜਾਂਦਾ, ਆ ਬਹਿੰਦੀ ਜਦ ਪ੍ਰੀਤ ਸਰ੍ਹਾਣੇ, ਫਿਰ ਸੌਣਾ ਮੁਸ਼ਕਲ ਹੋ ਜਾਂਦਾ। ਪਿਆਰ ਤੇਰੇ ਦਾ ਦਰਦ ਨੀਂ ਅੜੀਏ, ਮੇਰੀ ਨਾੜੀ-ਨਾੜੀ ਟੋਹ ਜਾਂਦਾ, ਸਹੁੰ ਰੱਬ ਦੀ ਮੈਂ ਪਿਆਰ ਨੀਂ ਕੀਤਾ, ਇਹ ਪਿਆਰ ਤਾਂ ਆਪੇ ਹੋ ਜਾਂਦਾ।
ਗਾਇਕ ਆਉਂਦੇ-ਜਾਂਦੇ ਰਹਿਣਗੇ। ਪਰ ਉਹ ਨਹੀਂ ਮੁੜ ਆਉਣਾ-ਅੰਬਰਾਂ ਛੂੰਹਦੀ ਹੇਕ ਵਾਲਾ, ਹਉਕੇ ਵਰਗੇ ਵੇਸ ਵਾਲਾ ਜਿਸ ਨੂੰ ਹੇਕ ਤਾਂ ਬਿੱਧ ਮਾਤਾ ਨੇ ਬਹੁਤ ਹੀ ਲੰਮੀ ਬਖ਼ਸ਼ੀ ਪਰ ਉਮਰ ਬਹੁਤ ਹੀ ਛੋਟੀ।
-ਸੁਰਜੀਤ ਮਾਨ
* ਮੋਬਾਈਲ: 98153-18755

No comments:
Post a Comment