ਕਵੀਸ਼ਰੀ ਪੰਜਾਬੀ ਲੋਕ ਸੰਗੀਤ ਵਿੱਚ ਇੱਕ ਵਿਲੱਖਣ ਗਾਇਨ ਕਲਾ ਹੈ। ਪੰਜਾਬੀ ਸੱਭਿਆਚਾਰ ਦੇ ਅਨੰਤ ਪ੍ਰਵਾਹ ਅਧੀਨ ਕਈ ਕਵੀਸ਼ਰਾਂ ਨੇ ਵੱਖ-ਵੱਖ ਕਾਵਿ ਰੂਪਾਂ ਤੇ ਛੰਦਾਂ ਵਿੱਚ ਵਿਭਿੰਨ ਵਿਸ਼ਿਆਂ ਉÎੱਤੇ ਰਚਨਾਵਾਂ ਰਚੀਆਂ। ਸਦੀਆਂ ਦੇ ਵਿਕਾਸ ਤੋਂ ਬਾਅਦ ਕਿਸੇ ਕਾਵਿ ਰਚਨਾ ਦੇ ਸ਼ਬਦਾਂ ਨੂੰ ਗਾਇਨ ਉਚਾਰ ਦੁਆਰਾ ਪ੍ਰਗਟ ਕਰਨ ਦੀ ਕਲਾ ਕਵੀਸ਼ਰੀ ਆਧਾਰ ਵਜੋਂ ਸਰੂਪਿਤ ਹੁੰਦੀ ਹੈ। ਕੋਈ ਕਵੀ ਆਪਣੀ ਰਚਨਾ ਨੂੰ ਸਾਧਾਰਨ ਰੂਪ ਵਿੱਚ ਬੋਲ ਕੇ ਜਾਂ ਤਰੰਨੁਮ ਵਿੱਚ ਗਾ ਕੇ ਪੇਸ਼ ਤਾਂ ਕਰ ਸਕਦਾ ਹੈ ਪਰ ਇਹ ਪੇਸ਼ਕਾਰੀ ਕਵੀਸ਼ਰੀ ਦੀ ਗਾਇਨ ਵਿਧਾ ਨਹੀਂ ਸਗੋਂ ਇਸ ਦੇ ਵਿਕਾਸ ਦੀ ਇੱਕ ਪਰਤ ਹੈ। ਸਾਜ਼ਾਂ ਨਾਲ ਸਜੇ ਗਵੰਤਰੀਆਂ ਦੇ ਗਾਇਨ ਦੀ ਤੁਲਨਾ ਵਿੱਚ ਸਾਦ ਮੁਰਾਦੀ ਦਿੱਖ ਵਾਲੇ ਕਵੀਸ਼ਰ, ਸਾਜ਼ਾਂ ਤੋਂ ਬਿਨਾਂ ਖਾਲੀ ਹੱਥੀਂ ਪੇਸ਼ਕਾਰੀ ਕਰਦੇ ਹਨ। ਪੰਜਾਬੀ ਲੋਕ ਸੰਗੀਤ ਦੀ ਇਸ ਗਾਇਨ ਵਿਧਾ ਤੋਂ ਅਣਜਾਣ ਵਿਅਕਤੀ ਨੂੰ ਭਾਵੇਂ ਓਪਰਾ ਲੱਗੇ ਪਰ ਇਨ੍ਹਾਂ ਕਵੀਸ਼ਰਾਂ ਦੇ ਨਿਰੰਤਰ, ਅਖੰਡ ਕਾਵਿ ਗਾਇਨ ਪ੍ਰਵਾਹ ਦੁਆਰਾ ਮੇਲਿਆਂ ਉÎੱਤੇ ਲੱਗਣ ਵਾਲੇ ਅਖਾੜਿਆਂ, ਸਾਧਾਂ ਸੰਤਾਂ ਦੇ ਡੇਰਿਆਂ, ਸਮਾਧਾਂ, ਗੁਰਦੁਆਰਿਆਂ ਤੇ ਹੋਰ ਗ਼ੁਸ਼ੀ-ਗਮੀ ਦੇ ਮੌਕਿਆਂ ਉÎੱਤੇ ਕੀਲਿਆ ਤੇ ਜਿੱਤਿਆ ਪੰਜਾਬੀ ਲੋਕ ਮਨ, ਇਨ੍ਹਾਂ ਲੋਕ ਕਲਾਕਾਰਾਂ ਦੀ ਅਨੂਠੀ ਕਲਾ ਦੀ ਸਦੀਆਂ ਤੋਂ ਸ਼ਾਹਦੀ ਭਰਦਾ ਆ ਰਿਹਾ ਹੈ। ਕਵੀਸ਼ਰੀ ਫਨ ਦੇ ਕਮਾਲ ਨੂੰ ਜਾਣਨ ਲਈ ਸਮੇਂ-ਸਮੇਂ ਕਵੀਸ਼ਰੀ ਦਾ ਸੰਗ੍ਰਿਹ, ਵਿਸ਼ਲੇਸ਼ਣ ਅਤੇ ਕਵੀਸ਼ਰਾਂ ਦੇ ਜੀਵਨ ਬਿਰਤਾਂਤ ਸਬੰਧੀ ਕੁਝ ਕਾਰਜ ਤਾਂ ਜ਼ਰੂਰ ਹੋਇਆ ਹੈ ਪਰ ਜਿਨ੍ਹਾਂ ਰੋਸ਼ਨ ਦਿਮਾਗ, ਸੁਰੀਲੇ ਕੰਠਾਂ ਵਾਲੇ ਕਲਾਕਾਰਾਂ ਦੁਆਰਾ ਕਵੀਸ਼ਰੀ ਸਦਾ-ਸਦਾ ਲਈ ਚਿਰੰਜੀਵੀ ਬਣੀ, ਉਨ੍ਹਾਂ ਦੀ ਕਲਾ ਕੁਸ਼ਲਤਾ ਤੇ ਕਲਾ ਆਧਾਰਾਂ ਨੂੰ ਨਹੀਂ ਸਮਝਿਆ ਜਾ ਸਕਿਆ।
ਕਵੀਸ਼ਰੀ ਗਾਇਨ ਲਈ ਕਵੀਸ਼ਰੀ ਕੋਲ ਨਾ ਤਾਂ ਸੁਰ ਦੀ ਸਥਾਪਨਾ ਵਾਸਤੇ ਕੋਈ ਸਾਜ਼ ਹੁੰਦਾ ਹੈ ਅਤੇ ਨਾ ਹੀ ਤਾਲ ਬੰਨ੍ਹਣ ਲਈ ਕੋਈ ਤਾਲ ਸਾਜ਼, ਫੇਰ ਵੀ ਕਵੀਸ਼ਰ ਕਿਵੇਂ ਲੈਅ ਬੱਧ ਸੁਸੰਗਠਿਤ ਸੁਰ ਰਚਨਾ ਤਿਆਰ ਕਰ ਲੈਂਦਾ ਹੈ, ਇਸ ਹੁਨਰ ਨੂੰ ਜਾਣਨ ਲਈ ਇੱਕ ਕਵੀਸ਼ਰ ਦੀ ਗਾਇਨ ਵਿਧੀ ਨੂੰ ਅਸੀਂ ਗਾਇਨ ਸੰਗੀਤ ਦੀ ਤੁਲਨਾ ਵਿੱਚ ਵਧੇਰੇ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਗਾਇਨ ਸੰਗੀਤ ਦੇ ਕਲਾਕਾਰ ਕੋਲ ਸੁਰ ਤੇ ਲੈਅ ਦਾ ਆਧਾਰ ਹੁੰਦਾ ਹੈ। ਨਿਸ਼ਚਿਤ, ਰੰਜਕ ਸੁਰ ਵਿਧਾਨ ਤੋਂ ਰਾਗ ਅਤੇ ਨਿਸ਼ਚਿਤ ਲੈਅ ਤੋਂ ਤਾਲਾਂ ਦੇ ਸਰੂਪ ਪ੍ਰਗਟ ਹੁੰਦੇ ਹਨ, ਜਿੰਨ੍ਹਾਂ ਦੇ ਬਹੁ ਪਸਾਰਾਂ ਨੂੰ ਕਲਾਕਾਰ ਪੂਰਵ ਨਿਰਧਾਰਤ ਤੇ ਸਥਾਪਤ ਸੰਗੀਤ ਕਲਾ ਰੂਪਾਂ ਦੁਆਰਾ ਅਸੀਮ ਸੰਭਾਵਨਾਵਾਂ ਤਕ ਭਿੰਨ-ਭਿੰਨ ਸੰਗੀਤ ਰਚਨਾਵਾਂ ਤੇ ਉਨ੍ਹਾਂ ਦੀਆਂ ਵੰਨਗੀਆਂ ਨੂੰ ਉਜਾਗਰ ਕਰ ਸਕਣ ਦੇ ਸਮਰੱਥ ਹੁੰਦਾ ਹੈ। ਸਥਾਪਤ ਸੰਗੀਤ ਆਧਾਰਾਂ ਤੇ ਵਿਧੀਆਂ ਦੀ ਵਿਵਿਧਤਾ ਗਵੱਈਏ ਦੀ ਕਲਾ ਪ੍ਰਤਿਭਾ ਤੇ ਮੌਲਿਕਤਾ ਨਾਲ ਜ਼ਰਬ ਹੋ, ਸੰਗੀਤ ਦੀਆਂ ਕਲਾ ਕਿਰਤਾਂ ਵਜੋਂ ਹੋਂਦ ਵਿੱਚ ਆਉਂਦੀਆਂ ਹਨ।
ਗਾਇਨ ਸੰਗੀਤਕਾਰਾਂ ਦੀ ਤੁਲਨਾ ਵਿੱਚ ਕਵੀਸ਼ਰਾਂ ਦੀ ਗਾਇਨ ਕਲਾ ਨੂੰ ਵੇਖੀਏ ਤਾਂ ਸੁਰ, ਤਾਲ, ਸਾਜ਼ਾਂ ਅਤੇ ਸੰਗੀਤ ਦੇ ਵਿਸਤ੍ਰਤ ਮੌਲਿਕ ਗੁਣਾਂ ਦੇ ਆਧਾਰ ਤੇ ਗਾਇਨ ਰੂਪਾਂ ਦੀਆਂ ਵਿਧੀਆਂ ਜੁਗਤਾਂ ਤੋਂ ਬਿਨਾਂ ਕਵੀਸ਼ਰ ਆਪਣੀ ਗਾਇਨ ਕਲਾ ਦੇ ਰਣ ਵਿੱਚ ਬਿਨਾਂ ਕਿਸੇ ਸੁਰਾਤਮਕ ਕਵਚ, ਤਾਲਾਤਮਕ ਢਾਲ ਤੋਂ ਕਵੀਸ਼ਰੀ ਦੀ ਨੰਗੀ ਤਲਵਾਰ ਨਾਲ ਲੜ ਰਿਹਾ ਹੁੰਦਾ ਹੈ। ਕਵੀਸ਼ਰੀ ਦੀ ਦੋਧਾਰੀ ਤਲਵਾਰ ਨਾਲ ਜੂਝਦਿਆਂ ਕਵੀਸ਼ਰੀ ਦੀ ਨਿਰੰਤਰਤਾ ਤੇ ਰਵਾਨਗੀ ਹੀ ਉਸ ਦਾ ਬੁਨਿਆਦੀ ਵਾਰ ਹੁੰਦਾ ਹੈ ਜਿਸ ਦੀਆਂ ਜੁਗਤਾਂ ਨੂੰ ਸਿਖ ਕੇ, ਸਾਧ ਕੇ ਤੇ ਜਗਾ ਕੇ ਹੀ ਆਪਣੀ ਕਲਾ ਦਾ ਲੋਹਾ ਮੰਨਵਾਉਣਾ ਹੁੰਦਾ ਹੈ।
ਉਸਤਾਦ ਕਵੀਸ਼ਰਾਂ ਦੀ ਸ਼ਰਨ ਵਿੱਚ ਰਹਿ ਕਾਵਿ ਫਿਰਾਉਣ, ਛੰਦ ਸ਼ੱੁਧ ਕਰ ਵਰ੍ਹਿਆਂ ਦੇ ਕਵੀਸ਼ਰੀ ਸਿਮਰਣ ਤੇ ਸਾਧਨਾ ’ਚੋਂ ਕਿਤੇ ਇੱਕ ਕਵੀਸ਼ਰ ਕੋਲ (ਫੁੱਲ) ਉਗਮਦਾ ਹੈ। ਭਾਵੇਂ ਉਸਤਾਦ ਦੀ ਰਹਿਮਤ ਨਾਲ ਕਵੀਸ਼ਰ ਪਾਛੂ ਜਾਂ ਫਿਰ ਆਗੂ ਦੇ ਰੂਪ ਵਿੱਚ ਅਖਾੜਿਆਂ ਵਿੱਚ ਗਰਨਾਟੇ ਪਾਉਣ ਲੱਗ ਪਵੇ ਪਰ ਆਪਣੇ ਇਸ਼ਟ ਤੇ ਉਸਤਾਦ ਕੋਲੋਂ ਉਹ ਸਦਾ ਕਵੀਸ਼ਰੀ ਦੇ ਉÎੱਤਮ ਗੁਣਾਂ ਵਿੱਚ ਉÎੱਚ ਕੋਟੀ ਦੀ ਕਵਿਤਾ ਦਾ ਗਿਆਨ, ਵੱਖ-ਵੱਖ ਭਾਸ਼ਾਵਾਂ ਦਾ ਗਿਆਨ, ਪਿੰਗਲ ਗਿਆਨ, ਕਵਿਤਾ ਦਾ ਫੁਰਨਾ, ਉੱਤਮ ਸ਼ਬਦ ਭੰਡਾਰ, ਕਾਵਿ ਸੰਗੀਤ ਦਾ ਗਿਆਨ, ਸੰਗੀਤ ਦੇ ਸੁਰ ਤਾਲ ਦਾ ਪਕੇਰਾ ਅਨੁਭਵ ਤੋਂ ਇਲਾਵਾ ਰਸੀਲੀ ਰਸਨਾ ਸਪਸ਼ਟ, ਬੁਲੰਦ, ਟਿਕਵੀਂ, ਖਣਕਵੀਂ ਤੇਜ਼ ਤਰਾਰ ਜ਼ਬਾਨ ਵਰਗੇ ਗੁਣਾਂ ਲਈ ਹਮੇਸ਼ਾਂ ਅਰਾਧਨਾ ਕਰਦਾ ਹੈ ਅਤੇ ਇਹੀ ਗੁਣ ਕਵੀਸ਼ਰੀ ਗਾਇਨ ਲਈ ਬੁਨਿਆਦੀ ਤੌਰ ’ਤੇ ਜ਼ਰੂਰੀ ਵੀ ਮੰਨੇ ਜਾਂਦੇ ਹਨ। ਕਵੀਸ਼ਰੀ, ਸੰਗੀਤ ਦੇ ਸਾਜ਼ਾਂ ਤੋਂ ਬਿਨਾਂ ਕਾਵਿ ਸ਼ਬਦਾਂ ਦੇ ਨਾਦ ਤੇ ਲੈਅ ਵਾਲੇ ਪ੍ਰਵਾਹ ਨੂੰ ਨਿਸ਼ਚਿਤ ਕਰਕੇ ਪੇਸ਼ ਕਰਦਾ ਹੈ। ਇਸ ਲਈ ਸ਼ਬਦਾਂ ਦਾ ਸਪਸ਼ਟ ਉਚਾਰ, ਸਹੀ ਲਗਾਵ ਅਤੇ ਆ,ਈ,ਔ, ਏ, ਓ ਆਦਿ ਵਰਗੇ ਤੁਕਾਂਤਾਂ ਦੇ ਟਿਕਵੇਂ, ਸਰੋਦੀ ਮੀਂਡ ਯੁਕਤ ਲਮਕਾ ਦੀ ਕਲਾ ਉਸ ਦੇ ਕਵੀਸ਼ਰੀ ਕਸਬ ਦੀ ਗਹਿਰੀ ਤੇ ਗੱੁਝੀ ਸਿਫ਼ਤ ਹੈ। ਇਸੇ ਕਰਕੇ ਕਵੀਸ਼ਰ ਵਾਰ-ਵਾਰ ਆਪਣੀਆਂ ਰਚਨਾਵਾਂ ਤੇ ਮੰਗਲਾਚਰਣ ਵਿੱਚ ਉਕਤ ਕਵੀਸ਼ਰੀ ਗੁਣਾਂ ਲਈ ਬੰਦਨ ਤੇ ਅਰਜੋਈ ਕਰਦੇ ਹਨ। ਪਿਛਲੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਕਵੀਸ਼ਰਾਂ ਦੇ ਕਾਵਿ ਵਿੱਚ ਇਸ ਦੀਆਂ ਕਈ ਉਦਾਹਰਣਾਂ ਮਿਲ ਜਾਂਦੀਆਂ ਹਨ।
ਮਹਾਂ ਮਾਈ ਕਾਲਕਾ ਗਿਆਨ ਸੁਰ ਤਾਲਕਾ,
ਕਵੀਸ਼ਰੀ ਕੀ ਚਾਲ ਕਾ ਗਿਆਨ ਹੋਵੇ ਦਾਸ ਨੂੰ।
ਦਾਸ ਨੂੰ ਵਿਚਾਰ ਹੋਵੇ ਪਿੰਗਲ ਦੀ ਸਾਰ ਹੋਵੇ,
ਠੀਕ ਸੁਰ ਤਾਰ ਹੋਵੇ ਕਰਦਾ ਤਲਾਸ਼ ਨੂੰ।
ਤਲਾਸ਼ ਆਸ ਪੂਰ ਦੇਣੀ ਅਕਲ ਸ਼ਹੂਰ ਦੇਣੀ,
ਵਿਦਿਆ ਜ਼ਰੂਰੀ ਦੇਣੀ ਕਰੋ ਪ੍ਰਕਾਸ਼ ਨੂੰ।
ਪ੍ਰਕਾਸ਼ ਛੰਦ ਬੰਦ ਕਾ ਸੁਆਲ ਮਤੀ ਮੰਦ ਕਾ,
ਕਥਨ ਠਾਕਰ ਚੰਦ ਦਾ ਚੱਕ ਦਿਉ ਤਰਾਸ਼ ਨੂੰ।

ਕਵੀਸ਼ਰ ਦੇ ਉਕਤ ਸਮੂਹ ਗੁਣਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਜਿੱਥੇ ਕਵੀਸ਼ਰੀ ਦੀ ਘਾੜਤ ਲਈ ਕਵਿਤਾ ਦਾ ਫੁਰਨਾ ਦੈਵੀ ਗੁਣ ਦਾਤ ਹੈ, ਉੱਥੇ ਇਸ ਦੀ ਪੇਸ਼ਕਾਰੀ ਲਈ ਇਸ ਵਿਚਲੇ ਸੰਗੀਤ ਤੋਂ ਬਿਨਾਂ ਇਸ ਦੀ ਗਾਇਕੀ ਹਿੱਤ ਤਰਜ਼ ਤਿਆਰ ਕਰਨਾ ਵੀ ਮੌਲਿਕ ਤੇ ਰੱਬੀ ਦਾਤ ਹੈ। ਕਵੀਸ਼ਰੀ ਦੀ ਛੰਦ ਅਨੁਸਾਰ ਢੁਕਵੀਂ, ਰਸੀਲੀ ਤੇ ਦਿਲਕਸ਼ ਤਰਜ਼ ਬਣਾਉਣ ਦਾ ਕਾਰਜ ਇਨ੍ਹਾਂ ਕਵੀਸ਼ਰਾਂ ਲਈ ਰੱਬੀ ਨਿਆਮਤ ਤੋਂ ਘੱਟ ਨਹੀਂ। ਸੰਗੀਤਕ ਸੁਰ ਤਾਲ ਤੋਂ ਬਿਨਾਂ ਕਵੀਸ਼ਰੀ ਦੇ ਸਬੰਧਤ ਛੰਦ ਵਿਚਲੇ ਸੰਗੀਤ ਤੋਂ ਤਰਜ਼ ਤਿਆਰ ਕਰਨ ਦੀ ਕਲਾ ਦਾ ਭੇਤ ਕਵੀਸ਼ਰੀ ਸੰਗ੍ਰਹਿ ਤਿਆਰ ਕਰਨ ਨਾਲ ਨਹੀਂ ਆਉਂਦਾ ਸਗੋਂ ਇਸ ਲਈ ਕਵੀਸ਼ਰੀ ਦੀ ਗਾਇਨ ਸਾਧਨਾ ਦੀ ਪ੍ਰਕ੍ਰਿਆ ਨੂੰ ਜਾਣਨਾ ਅਤਿ ਜ਼ਰੂਰੀ ਹੈ। ਬਹੁਤ ਕਵੀਸ਼ਰਾਂ ਨੂੰ ਵੀ ਪਤਾ ਨਹੀਂ ਕਿ ਉਨ੍ਹਾਂ ਕੋਲੋਂ ਤਰਜ਼ ਕਿਵੇਂ ਆ ਉਮੜਦੀ ਹੈ।
ਕਵੀਸ਼ਰੀ ਦੇ ਫਿਰਾਉਣ ਤੋਂ ਕਾਵਿ ਛੰਦ ਦੀ ਸ਼ਬਦ ਸੁਰ ਤੇ ਆਤਮਕਤਾ ਦਾ ਅਨੁਭਵ ਹੌਲੀ-ਹੌਲੀ ਪ੍ਰਗਟ ਹੁੰਦਾ ਹੈ। ਇਹ ਅਨੁਭਵ ਕਵਿਤਾ ਯਾਦ ਕਰਨ ਤੇ ਬੋਲਣ ਨਾਲ ਨਹੀਂ ਸਗੋਂ ਨਿਰੰਤਰ ਫਿਰਾਉਣ ਨਾਲ ਹੀ ਪ੍ਰਤੱਖ ਹੁੰਦਾ ਹੈ। ਹਰ ਕਾਵਿ ਛੰਦ ਆਪਣੇ ਆਪ ਵਿੱਚ ਪਹਿਲਾਂ ਛਮਦ ਦੀ ਰਵਾਨੀ ਨਾਲ ਭਰਪੂਰ ਗਤੀ ਦਾ ਧਾਰਣੀ ਹੁੰਦਾ ਹੈ। ਅਟਕਣ ਅਟਕਾਉਣ ਵਾਲੇ ਸ਼ਬਦਾਂ ਨੂੰ ਪਿੰਗਲ ਦੀ ਮਰਿਆਦਾ ਹੀ ਰਵਾਂ ਕਰ ਦਿੰਦੀ ਹੈ ਪਰ ਹੁਣ ਗਾਉਣ ਲਈ ਇਸ ਵਿੱਚੋਂ ਤਰਜ਼ ਲੱਭ ਲੈਣਾ ਦੁੱਧ ਵਿੱਚੋਂ ਮੱਖਣ ਕੱਢਣ ਸਾਮਾਨ ਹੈ। ਇਹ ਕਾਰਜ ਅਚੇਤ ਰੂਪ ਵਿੱਚ ਹੋਵੇ ਜਾਂ ਸੁਚੇਤ ਰੂਪ ਵਿੱਚ ਪ੍ਰਕਿਰਿਆ ਇਸ ਦੀ ਇੱਕੋ ਹੀ ਹੈ। ਕਾਵਿ ਛੰਦ ਦੇ ਸੰਗੀਤ ਤੇ ਰਵਾਨਗੀ ਨੂੰ ਸਿਮਰਤੀ ਦੀ ਮਧਾਣੀ ਨਾਲ ਰਸਨਾ ਦੇ ਨੇਤਰੇ ਫੜ ਦੁਹਰਾ ਕਰਦਿਆਂ ਸਹਿਜ ਰੂਪ ਵਿੱਚ ਕਾਵਿ ਨੂੰ ਰਿੜਕਣਾ ਤੇ ਫਿਰਾਉਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਕਾਵਿ ਬੰਦ ਦੇ ਲੈਅ ਚੱਕਰ ਵਿੱਚੋਂ ਮੱਖਣ ਰੂਪੀ ਸਮ ਦੀ ਪ੍ਰਾਪਤੀ ਹੁੰਦੀ ਹੈ। ਇਸੇ ਨੂੰ ਕਵੀਸ਼ਰ ਬਾਬੂ ਰਜਬ ਅਲੀ ਨੇ ਤਰਜ਼ ਦੀ ਸੰਨ੍ਹ ਆਖਿਆ ਹੈ। ਤਰਜ਼ ਦੀ ਇਹੋ ਸੰਨ੍ਹ ਤਰਜ਼ ਦੇ ਨਿਰਧਾਰਣ ਦੀ ਕੁੰਜੀ ਹੈ, ਜਿਸ ਦੀਆਂ ਸੁਰਾਤਮਕ ਪਰਤਾਂ ਆਪ ਮੁਹਾਰੇ ਖੁੱਲ੍ਹ ਜਾਂਦੀਆਂ ਹਨ। ਕਵੀਸ਼ਰ ਤਰਜ਼ ਦੇ ਸੁਰ ਭਾਵੇਂ ਪਰੰਪਰਾਗਤ ਲੋਕ ਸੰਗੀਤ ਵਿੱਚੋਂ ਲਵੇ ਜਾਂ ਮੌਲਿਕ ਸੁਰਾਤਮਕ ਪ੍ਰਵਾਹ ’ਚੋਂ ਪਰ ਉਸ ਨੂੰ ਕਾਵਿ ਛੰਦ ਦੀ ਤਰਜ਼ ਦਾ ਸਮ ਜਾਂ ਸੰਨ੍ਹ ਤਾਂ ਫੜਨਾ ਹੀ ਪਵੇਗਾ।
ਇਸ ਰਮਜ਼ ਨੂੰ ਫੜਨ ਲਈ ਕਈ ਕਵੀਸ਼ਰਾਂ ਨਾਲ ਰਚਾਏ ਸੰਵਾਦਾਂ ਨੇ ਸਾਨੂੰ ਇਸ ਗਾਇਨ ਦੀ ਤਰਜ਼ ਦੀ ਪਕੜ ਤੇ ਪ੍ਰਮਾਣਿਕਤਾ ਬਖ਼ਸ਼ੀ ਹੈ। ਉਦਾਹਰਣ ਹਿੱਤ ਕੁਝ ਕੁ ਕਵੀਸ਼ਰਾਂ ਦੀ ਗਾਇਨ ਸਮੱਗਰੀ ਨੂੰ ਲੇਖਕ ਨੇ ਆਪਣੀ ਪੁਸਤਕ ਪੰਜਾਬੀ ਲੋਕ ਸੰਗੀਤ ਵਿਰਾਸਤ ਵਿੱਚ ਸੁਰਲਿਪੀ ਬੱਧ ਵੀ ਕੀਤਾ ਹੈ ਜਿਸ ਤੋਂ ਉਨ੍ਹਾਂ ਦੀਆਂ ਪ੍ਰਮੁੱਖ ਸੁਰਾਵਲੀਆਂ, ਤਰਜ਼ਾਂ ਤੇ ਤਾਲ ਪ੍ਰਗਟ ਹੁੰਦੇ ਹਨ ਪਰ ਆਪਣੇ ਸ਼ਾਬਦਿਕ ਉਚਾਰ ਨੂੰ ਸਪਸ਼ਟ ਬਾ-ਬੁਲੰਦ ਰੱਖਣ ਲਈ ਇਹ ਕਵੀਸ਼ਰ ਮੱਧ ਲੈਅ ਦਾ ਪ੍ਰਯੋਗ ਹੀ ਕਰਦੇ ਹਨ। ਕਵੀਸ਼ਰੀ ਗਾਇਨ ਦੀਆਂ ਇਹ ਸੁਰਾਵਲੀਆਂ ਸਾਰੰਗ, ਭੋਪਾਲੀ, ਮਿਸ਼ਰ ਭੈਰਵੀ, ਕਾਫੀ, ਅਹੀਰ, ਤੋੜੀ ਆਦਿ ਰਾਗਾਂ ’ਤੇ ਆਧਾਰਿਤ ਹਨ।
ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਲੋਕ ਗਾਇਨ ਪਰੰਪਰਾ ਕਵੀਸ਼ਰੀ ਦੇ ਗਾਇਨ ਵਿਧਾਨ, ਸਿਖਲਾਈ ਵਿਧੀ, ਵੱਖ ਪ੍ਰਸਤੁਤੀ ਚਰਣ, ਕਵੀਸ਼ਰੀ ਦੇ ਬੁਨਿਆਦੀ ਪ੍ਰਮੁੱਖ ਲੱਛਣਾਂ ਤੋਂ ਬਿਨਾਂ ਕਵੀਸ਼ਰੀ ਗਾਇਨ ਦੇ ਸੰਗੀਤ ਰਚਨਾ ਦੀ ਪ੍ਰਕਿਰਿਆ ਸਬੰਧੀ ਉਕਤ ਵਿਚਾਰ ਤੇ ਵਿਸ਼ਲੇਸ਼ਣ ਤੋਂ ਇਸ ਨਿਵੇਕਲੀ ਗਾਇਨ ਵਿਧਾ ਦੀ ਵਿਲੱਖਣਤਾ ਸਰੂਪਿਤ ਹੁੰਦੀ ਹੈ। ਇਨ੍ਹਾਂ ਅਧਾਰਾਂ ਉÎੱਤੇ ਇਸ ਲੋਕ ਗਾਇਨ ਪ੍ਰਣਾਲੀ ਦੇ ਵਿਸ਼ਲੇਸ਼ਣ ਨੂੰ ਸਮੁੱਚੇ ਪੰਜਾਬੀ ਲੋਕ ਸੰਗੀਤ ਵਿੱਚ ਕਵੀਸ਼ਰੀ ਗਾਇਨ ਦੇ ਵਿਸ਼ਾਲ ਭੰਡਾਰ ਦਾ ਅਧਿਐਨ, ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਹੋਰ ਨਵੀਨ ਪ੍ਰਤਿਮਾਨ ਸਿਰਜਣ ਦੇ ਸਮਰੱਥ ਹੈ। ਨਿਰੋਲ ਪੰਜਾਬੀ ਕਾਵਿ ਦੇ ਸਾਜ਼ ਰਹਿਤ ਸੰਗੀਤ ਉੱਤੇ ਆਧਾਰਿਤ ਇਸ ਪਰੰਪਰਾ ਨੂੰ ਕਾਵਿ ਛੰਦ ਅਤੇ ਸੰਗੀਤਾਤਮਕਤਾ ਦੇ ਸੰਦਰਭ ਵਿੱਚ ਵੀ ਪਛਾਣਿਆ ਜਾਣਾ ਜ਼ਰੂਰੀ ਹੈ। ਇਸ ਦ੍ਰਿਸ਼ਟੀ ਤੋਂ ਅਧਿਐਨ ਪੰਜਾਬੀ ਸਾਹਿਤ, ਸੱਭਿਆਚਾਰ ਤੇ ਸਾਹਿਤ ਦੇ ਖੇਤਰ ਵਿੱਚ ਨਵੀਂ ਪੈੜ ਹੋਵੇਗਾ।
* ਮੋਬਾਈਲ:81465-65012

No comments:
Post a Comment