ਸਦੀਆਂ ਤੋਂ ਸਥਾਪਤ ਪੰਜਾਬੀ ਲੋਕ ਸੰਗੀਤ ਪਰੰਪਰਾ ਨੇ ਆਪਣੀਆਂ ਸਮਕਾਲੀਨ ਸੰਗੀਤ ਧਾਰਾਵਾਂ ਨੂੰ ਆਪਣੇ ਵਿਲੱਖਣ ਸਰੂਪਾਂ ਦੁਆਰਾ ਪ੍ਰਭਾਵਿਤ ਕੀਤਾ ਹੈ ਅਤੇ ਇਸ ਪਰੰਪਰਾ ਵਿੱਚੋਂ ਅਨੇਕ ਰੂਪ ਵਿਕਸਿਤ ਹੋ ਕੇ ਸਬੰਧਤ ਸੰਗੀਤ ਧਾਰਾਵਾਂ ਦੇ ਸਦੀਵੀ ਅੰਗ ਬਣ ਹਨ। ਪੰਜਾਬੀ ਲੋਕ ਸੰਗੀਤ ਪਰੰਪਰਾ ਵਾਂਗੂੰ ਹਿੰਦੁਸਤਾਨੀ ਸੰਗੀਤ ਪੱਧਤੀ ( ਉੱਤਰੀ ਭਾਰਤੀ ਸੰਗੀਤ) ਦੀਆਂ ਹੋਰ ਸ਼ਸ਼ਕਤ ਪਰੰਪਰਾਵਾਂ ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ, ਸੂਫ਼ੀ ਸੰਗੀਤ ਵਿਸ਼ੇਸ਼ ਹਨ। ਇਹ ਚਾਰੇ ਧਾਰਾਵਾਂ ਸਮੁੱਚੇ ਪੰਜਾਬੀ ਸੰਗੀਤ ਦੀ ਕੱੁਲ ਪਰੰਪਰਾ ਨੂੰ ਮੌਲਿਕ ਤੇ ਵਿਲੱਖਣ ਸਰੂਪ ਪ੍ਰਦਾਨ ਕਰਵਾ ਰਹੀਆਂ ਹਨ। ਇਨ੍ਹਾਂ ਸਾਰੀਆਂ ਵਿੱਚੋਂ ਪੁਰਾਤਨ ਤੇ ਵਿਸ਼ਾਲ ਪਰੰਪਰਾ ਪੰਜਾਬੀ ਲੋਕ ਸੰਗੀਤ ਹੀ ਹੈ, ਜਿਸ ਨੇ ਸਮੇਂ-ਸਮੇਂ ਇਨ੍ਹਾਂ ਵਿਵਿਧ ਪਰੰਪਰਾਵਾਂ ਨੂੰ ਆਪਣੇ ਖ਼ਜ਼ਾਨੇ ਵਿੱਚੋਂ ਵਿਸ਼ੇਸ਼ ਦਾਤਾਂ ਨਾਲ ਹੋਰ ਅਮੀਰੀ ਪ੍ਰਦਾਨ ਕਰਵਾਈ ਹੈ। ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਪੰਜਾਬੀ ਪਰੰਪਰਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ਼ਾਸਤਰੀ ਗਾਇਨ ਸ਼ੈਲੀਆਂ ਦੇ ਵਿਕਾਸ ਵਿੱਚ ਪੰਜਾਬ ਅੰਗ ਵਿਸ਼ਿਸ਼ਟ ਹੈ ਜੋ ਕਿ ਪੰਜਾਬੀ ਲੋਕ ਸੰਗੀਤ ਵਿਰਾਸਤ ਵਿੱਚੋਂ ਵਿਕਸਤ ਖੁਲੀ, ਮੁਕਤ, ਮਿੱਠੀ, ਤੇਜ਼-ਤਰਾਰ ਆਵਾਜ਼ ਦੇ ਸੁਰ ਲਗਾਵਾਂ, ਵਿਭਿੰਨ ਸੁਰਾਵਲੀਆਂ, ਅਲਾਪ ਤੇ ਤਾਨ ਪੈਟਰਨਾਂ ਅਤੇ ਪੰਜਾਬੀਆਂ ਦੇ ਵਿਸ਼ੇਸ਼ ਗਾਇਨ ਅੰਦਾਜ਼ ਦੇ ਹੋਰ ਸੰਗੀਤਕ ਤੱਤਾਂ ਉੱਤੇ ਆਧਾਰਿਤ ਹੈ। ਇਸ ਪੰਜਾਬ ਅੰਗ ਦੀ ਝਲਕ ਖਿਆਲ ਅਤੇ ਠੁਮਰੀ ਗਾਇਨ ਵਿੱਚ ਵਿਸ਼ੇਸ਼ ਰੂਪ ਵਿੱਚ ਸਪਸ਼ਟ ਹੈ। ਖਿਆਲ ਗਾਇਨ ਦੇ ਪਟਿਆਲਾ ਅਤੇ ਸ਼ਾਮ ਚੁਰਾਸੀ ਘਰਾਣੇ ਵਿਚਲਾ ਪੰਜਾਬੀ ਰੰਗ, ਇਸੇ ਪੰਜਾਬ ਅੰਗ ਦੀ ਬਦੌਲਤ ਹੀ ਸਾਰੇ ਭਾਰਤੀ ਖਿਆਲ ਗਾਇਨ ਦੇ ਘਰਾਣਿਆਂ ਨਾਲੋਂ ਨਿਵੇਕਲੀ ਤੇ ਵਿਲੱਖਣ ਪਛਾਣ ਕਰਾਉਂਦਾ ਹੈ। ਠੁਮਰੀ ਵਿੱਚ ਪੰਜਾਬ ਅੰਗ ਦੀ ਸਥਾਪਤ ਪਛਾਣ, ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਬੁਨਿਆਦੀ ਦੇਣ ਹੀ ਹੈ। ਇਸ ਤੋਂ ਬਿਨਾਂ ਪੰਜਾਬੀਆਂ ਦੇ ਬੁਲੰਦ ਤੇ ਸੁਰੀਲੇ ਗਾਇਨ ਦੀ ਵੱਖਰੀ ਪਛਾਣ ਨੂੰ ਇਨ੍ਹਾਂ ਹੀ ਅਧਾਰਾਂ ਤੇ ਧਰੁਪਦ ਗਾਇਨ ਦੇ ਪੰਜਾਬ ਅੰਗ ਵਜੋਂ ਤੁਲਨਾਇਆ ਜਾ ਸਕਦਾ ਹੈ। ਗਾਇਨ ਦੇ ਇਨ੍ਹਾਂ ਸਾਰੇ ਰੰਗਾਂ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਇੱਕ ਵਿਸ਼ੇਸ਼ ਮੌਲਿਕ ਆਧਾਰ ਵਜੋਂ ਮੂਰਤੀਮਾਨ ਹੈ। ਇਸ ਅਖੁੱਟ ਨਿਧੀ ਵਿੱਚੋਂ ਪ੍ਰਾਪਤ ਰੰਗਾਂ ਦੇ ਆਧਾਰ ‘ਤੇ ਹੀ ਪੰਜਾਬੀ ਕਲਾਕਾਰ ਸਾਰੇ ਭਾਰਤੀ ਸੰਗੀਤ ਵਿੱਚ ਆਪਣੀ ਮੌਲਿਕਤਾ ਦੀ ਛਾਪ ਛੱਡਣ ਵਿੱਚ ਕਾਮਯਾਬ ਹੋਏ ਹਨ। ਟੱਪਾ ਗਾਇਨ ਸ਼ੈਲੀ ਅੱਜ ਵੀ ਪੰਜਾਬੀ ਲੋਕ ਸੰਗੀਤ ਪਰੰਪਰਾ ਦੀ ਵਿਸ਼ੇਸ਼ ਗਾਇਨ ਸ਼ੈਲੀ ਹੈ ਜਿਸ ਨੂੰ ਲੋਕ ਸੰਗੀਤ, ਅਰਧ ਸ਼ਾਸਤਰੀ ਸੰਗੀਤ ਤੇ ਸ਼ਾਸਤਰੀ ਸੰਗੀਤ ਵਿੱਚ ਵਿਸ਼ੇਸ਼ ਗਾਇਨ ਰੂਪ ਵਜੋਂ ਗਾਇਆ ਜਾਂਦਾ ਹੈ। ਗੁਲਾਮ ਨਬੀ ਸ਼ੋਰੀ ਮੀਆਂ ਦੇ ਯਤਨਾਂ ਦੁਆਰਾ ਸ਼ਾਸਤਰੀ ਸੰਗੀਤ ਵਿੱਚ ਪ੍ਰਵਾਨ ਚੜ੍ਹੀ ਟੱਪਾ ਗਾਇਨ ਸ਼ੈਲੀ ਨੂੰ ਸਮੂਹ ਸ਼ਾਸਤਰੀ ਸੰਗੀਤਕਾਰ ਪੰਜਾਬੀ ਲੋਕ ਸੰਗੀਤ ਦੇ ਅਨੂਪਮ ਉਪਹਾਰ ਵਜੋਂ ਸਦੀਆਂ ਤੋਂ ਗਾਉਂਦੇ ਚੱਲੇ ਆ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਲੋਕ ਸੰਗੀਤ ਤੋਂ ਵਿਕਸਤ ਰਾਗ (ਆਸਾ, ਮਾਝ, ਗਉੜੀ, ਪੀਲੂ, ਭੈਰਵੀ, ਧਨਾਸਰੀ, ਬਾਗੇਸ਼ਰੀ, ਬਿਹਾਗੜਾ, ਸੋਰਠ, ਸਾਰੰਗ, ਤਿਲੰਗ, ਵਡਹੰਸ) ਤੇ ਤਾਲ (ਪੰਜਾਬੀ ਠੇਕਾ, ਤਿਲਾਵਾੜਾ, ਆੜਾ ਚਾਰ ਤਾਲ ਪਉੜੀ, ਕਹਿਰਵਾ, ਦਾਦਰਾ, ਦੀਪ ਚੰਦੀ, ਆਦਿ) ਸ਼ਾਸਤਰੀ ਸੰਗੀਤ ਪਰੰਪਰਾ ਦਾ ਵਿਸ਼ੇਸ਼ ਅੰਗ ਹਨ। ਪਖਾਵਜ ਤੇ ਤਬਲਾ ਵਾਦਨ ਦੇ ਖੇਤਰ ਵਿੱਚ ਪੰਜਾਬ ਬਾਜ਼ ਵਿਸ਼ਵ ਵਿਖਿਆਤ ਹੈ। ਇਸ ਘਰਾਣੇ ਦੇ ਬਾਜ਼ ਵਿੱਚ ਢੋਲ ਵਰਗੇ ਪਰੰਪਰਾਗਤ ਲੋਕ ਤਾਲ ਸਾਜ਼ ਦੀ ਤਾਲ ਸਮਗਰੀ ਤੋਂ ਵਿਕਸਤ ਵਾਦਨ ਦਾ ਅੰਦਾਜ਼, ਸੁਤੰਤਰ ਰੂਪ ਵਿੱਚ ਖੋਜ ਤੇ ਵਿਸ਼ਲੇਸ਼ਣ ਵਜੋਂ ਸਾਡੇ ਧਿਆਨ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਸ਼ਾਸਤਰੀ ਗਾਇਨ ਵਾਦਨ ਦੇ ਖੇਤਰ ਵਿੱਚ ਪੰਜਾਬੀਆਂ ਦੇ ਮੌਲਿਕ ਰੰਗ ਨੂੰ ਵਿਸ਼ੇਸ਼ ਅੰਦਾਜ਼ ਵਜੋਂ ਪ੍ਰਗਟ ਕਰਨ ਹਿੱਤ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਬੁਨਿਆਦੀ ਆਧਾਰ ਮੂਲਕ ਸਮਗਰੀ ਤੇ ਸੰਗੀਤਕ ਯੋਗਦਾਨ ਦੇ ਤੌਰ ‘ਤੇ ਅਹਿਮ ਤੇ ਵਰਣਨਯੋਗ ਭੂਮਿਕਾ ਨਿਭਾਈ ਹੈ।
ਸਿੱਖ ਧਰਮ ਦੀ ਗੁਰਮਤਿ ਸੰਗੀਤ ਪਰੰਪਰਾ, ਜਿਸ ਦੇ ਪ੍ਰਤੱਖ ਦਰਸ਼ਨ ਦੀਦਾਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਰ ਸਕਦੇ ਹਾਂ, ਦੇ ਸੰਗੀਤ ਵਿਧਾਨ ਵਿੱਚ ਵੱਖ-ਵੱਖ ਲੋਕ ਗਾਇਨ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ। ਘੋੜੀਆਂ, ਲਾਵਾਂ, ਅਲਾਹੁਣੀਆਂ, ਪਹਿਰੇ, ਮੁੰਦਾਵਣੀ ਆਦਿ ਵਿਸ਼ੇਸ਼ ਹਨ। ਵਾਰ ਗਾਇਨ ਨੂੰ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਅਤੇ ਸਬੰਧਤ ਰਾਗਾਂ ਤੇ ਲੋਕ ਧੁਨੀਆਂ ਅਨੁਸਾਰ ਗਾਇਨ ਦਾ ਸੰਕੇਤ ਵੀ ਦਿੱਤਾ ਗਿਆ ਹੈ। ਪੰਜਾਬੀ ਲੋਕ ਸੰਗੀਤ ਤੋਂ ਵਿਕਸਤ ਰਾਗ ਵੀ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਜਿਨ੍ਹਾਂ ‘ਚੋਂ ਆਸਾ, ਮਾਝ, ਤੁਖਾਰੀ ਆਦਿ ਵਰਣਨਯੋਗ ਹਨ। ਗੁਰਮਤਿ ਸੰਗੀਤ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਸੰਗੀਤ ਸਮੱਗਰੀ ਦਾ ਪ੍ਰਯੋਗ ਵਿਸ਼ਿਸ਼ਟ ਤੇ ਮੌਲਿਕ ਅੰਦਾਜ਼ ਵਿੱਚ ਕੀਤਾ ਗਿਆ ਹੈ ਜਿਸ ਨਾਲ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਇਨ੍ਹਾਂ ਰੂਪਾਂ ਨੂੰ ਪ੍ਰਮਾਣਿਕ ਤੇ ਸਦੀਵੀ ਰੂਪ ਪ੍ਰਾਪਤ ਹੋਇਆ ਹੈ। ਵਿਸ਼ੇਸ਼ ਕਰਕੇ ਵਾਰ ਗਾਇਨ ਰੂਪ ਉਖ਼ਤੇ ਲੋਕ ਵਾਰਾਂ ਦੀ ਲੋਕ ਧੁਨੀਆਂ ਦਾ ਅੰਕਣ ਅਤੇ ਧੁਨੀਆਂ ਦੇ ਨਾਲ ਸਬੰਧਤ ਰਾਗਾਂ ਦਾ ਨਿਰਧਾਰਣ ਪੰਜਾਬੀ ਲੋਕ ਸੰਗੀਤ ਤੇ ਸ਼ਾਸਤਰੀ ਸੰਗੀਤ ਦੇ ਅੰਤਰ ਸਬੰਧਾਂ ਨੂੰ ਗੁਰਮਤਿ ਸੰਗੀਤ ਦੇ ਸੰਦਰਭ ਵਿੱਚ ਪ੍ਰਤੱਖ ਤੇ ਸਪਸ਼ਟ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਸਾਂਝ ਸਦੀਵੀ ਰੂਪ ਦਿਵਾਇਆ ਹੈ ਜੋ ਪ੍ਰਮਾਣਿਕ ਸਰੋਤ ਵਜੋਂ ਉਜਾਗਰ ਹੁੰਦਾ ਹੈ।
ਪੰਜਾਬੀ ਸੰਗੀਤ ਦੀ ਤੀਜੀ ਸਮਰਿਧ ਸੰਗੀਤ ਧਾਰਾ, ਸੂਫ਼ੀ ਸੰਗੀਤ ਸ਼ੁੱੱਧ ਰੂਪ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਦੀਆਂ ਅਨਿਬੱਧ ਤੇ ਨਿਬੱਧ ਗਾਇਨ ਸ਼ੈਲੀਆਂ ਉੱਪਰ ਆਧਾਰਿਤ ਹੈ। ਵੱਖ-ਵੱਖ ਸਲੋਕ, ਦੋਹੜਾ, ਸੀਹਰਫ਼ੀ, ਕਾਫ਼ੀ ਤੇ ਕਵਾਲੀ ਗਾਇਨ ਦੇ ਸੂਫ਼ੀ ਅੰਦਾਜ਼ ਵਿੱਚ ਪੰਜਾਬੀ ਰੰਗ ਵਿਸ਼ਵ ਵਿਖਿਆਤ ਹੈ। ਪੰਜਾਬ ਵਿੱਚ ਪ੍ਰਚਲਤ ਸੂਫ਼ੀ ਸੰਗੀਤ ਦੀ ਪਿੱਠ ਭੂਮੀ ਉÎੱਤੇ ਪੰਜਾਬੀ ਲੋਕ ਸੰਗੀਤ ਵਿਸ਼ੇਸ਼ ਅਧਾਰ ਵਜੋਂ ਕਾਇਮ ਹੈ, ਜਿਸ ਨੂੰ ਸੰਗੀਤ ਵਿਗਿਆਨਕ ਵਿਸ਼ਲੇਸ਼ਣ ਦੁਆਰਾ ਹੋਰ ਨਿਖਾਰਨ ਤੇ ਸੰਵਾਰਨ ਦੀ ਜ਼ਰੂਰਤ ਹੈ। ਸੂਫ਼ੀ ਸੰਤਾਂ ਦੁਆਰਾ ਆਪਣੀ ਬਾਣੀ ਲਈ ਪੰਜਾਬੀ ਲੋਕ ਸੰਗੀਤ ਤੋਂ ਵਿਕਸਤ ਰਾਗਾਂ ਦਾ ਜਿਵੇਂ ਕਾਫ਼ੀ, ਭੈਰਵੀ, ਸਾਰੰਗ। ਤਿਲੰਗ, ਗਉੜੀ, ਬਾਗੇਸ਼ਰੀ, ਭੂਪਾਲੀ ਬੈਰਾਗੀ ਆਦਿ, ਪ੍ਰਯੋਗ ਇਸ ਤੱਥ ਦੀ ਇੱਕ ਨਿਵੇਕਲੀ ਪਛਾਣ ਹੈ। ਇਸ ਤਰ੍ਹਾਂ ਪੰਜਾਬੀ ਲੋਕ ਸੰਗੀਤ ਵਿਰਾਸਤ ਨੇ ਪੰਜਾਬੀ ਦੀ ਸ਼ਾਸਤਰੀ ਸੰਗੀਤ ਪਰੰਪਰਾ, ਗੁਰਮਤਿ ਸੰਗੀਤ ਪਰੰਪਰਾ ਤੇ ਸੂਫ਼ੀ ਸੰਗੀਤ ਪਰੰਪਰਾ ਵਿੱਚ ਮੌਲਿਕ ਵਿਲੱਖਣ ਤੇ ਨਿੱਗਰ ਯੋਗਦਾਨ ਪਾ ਕੇ ਆਪਣੀ ਵਡੇਰੀ ਭੂਮਿਕਾ ਨੂੰ ਸਦੀਵੀ ਰੂਪ ਪ੍ਰਦਾਨ ਕਰਵਾਇਆ ਹੈ, ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਇੱਕ੍ਹੀਵੀਂ ਸਦੀ ਵਿੱਚ ਪ੍ਰਵੇਸ਼ ਤਕ ਪੰਜਾਬੀ ਸੱਭਿਆਚਾਰ ਅਧੀਨ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਵਿਵਹਾਰਕ ਪ੍ਰਯੋਗ ਵਿੱਚ ਆਏ ਅਨੇਕ ਪਰਿਵਰਤਨਾਂ ਦਾ ਮੂਲ ਕਾਰਨ ਪੰਜਾਬੀ ਸਮਾਜ ਵਿੱਚ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਹਨ, ਜਿਸ ਕਾਰਨ ਵਿਵਹਾਰਕ ਰੂਪ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਦਾ ਵਿਵਹਾਰਕ ਪ੍ਰਯੋਗ ਪੰਜਾਬੀ ਭਾਈਚਾਰੇ ਵਿੱਚੋਂ ਦਿਨੋਂ-ਦਿਨ ਲੋਪ ਹੁੰਦਾ ਜਾ ਰਿਹਾ ਹੈ। ਸਮਾਜਿਕ ਰਹੁ-ਰੀਤਾਂ ਦੇ ਮੌਕਿਆਂ ਉੱਤੇ ਪ੍ਰਸਤੁਤ ਹੋਣ ਵਾਲਾ ਲੋਕ ਸੰਗੀਤ ਅਤੀਤ ਦੀਆਂ ਯਾਦਾਂ ਵਜੋਂ ਗੁਆਚਦਾ ਜਾ ਰਿਹਾ ਹੈ। ਲੋਰੀਆਂ, ਛੰਦ, ਸੁਹਾਗ, ਸਿੱਠਣੀਆਂ, ਘੋੜੀਆਂ ਆਦਿ ਵਰਗੀਆਂ ਗਾਇਨ ਵੰਨਗੀਆਂ ਦੀਆਂ ਸਜੀਵ ਪੇਸ਼ਕਾਰੀਆਂ ਸ਼ਹਿਰੀਕਰਨ ਤੋਂ ਦੂਰ ਵਸੇਂਦੇ ਪਿੰਡਾਂ ਦੇ ਭਾਈਚਾਰੇ ਵਿੱਚ ਵੀ ਟਾਵੀਆਂ-ਟਾਵੀਆਂ ਹੀ ਸੁਣਨ ਨੂੰ ਮਿਲਦੀਆਂ ਹਨ। ਪੰਜਾਬੀ ਮੇਲਿਆਂ, ਮੁਸਾਬਿਆਂ, ਸੱਥਾਂ, ਅਖਾੜਿਆਂ, ਛਿੰਝਾਂ ਦੇ ਬਦਲਵੇਂ ਰੂਪਾਂ ਵਿੱਚ ਵੀ ਪੰਜਾਬੀ ਲੋਕ ਸੰਗੀਤ ਦੇ ਵਿਵਿਧ ਰੂਪਾਂ ਦੀਆਂ ਪੇਸ਼ਕਾਰੀਆਂ ਘਟਦੀਆਂ- ਘਟਦੀਆਂ ਲੋਪ ਹੋ ਰਹੀਆਂ ਹਨ। ਫਲਸਰੂਪ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਵਿਵਹਾਰਕ ਪ੍ਰਯੋਗ ਵਿੱਚ ਆਈ ਘਾਟ ਕਾਰਨ ਇਸ ਅਖੁੱਟ ਖ਼ਜ਼ਾਨੇ ਦੇ ਸਰੋਤ ਕੁਮਲਾ ਰਹੇ ਹਨ।
ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਪ੍ਰਵਾਹ ਦੇ ਮੂਲ ਖੇਤਰ ਵਜੋਂ ਪਾਕਿਸਤਾਨੀ ਪੱਛਮੀ ਪੰਜਾਬ ਵਿੱਚ ਧਨੀ, ਪੋਠੋਹਾਰ, ਸਾਂਦਲ ਬਾਰ, ਗੰਜੀ ਬਾਰ, ਨੀਲੀ ਬਾਰ ਅਤੇ ਇਸ ਦੇ ਨਾਲ ਲੱਗਦੇ ਪੰਜਾਬੀ ਇਲਾਕੇ ਹਨ। ਭਾਰਤ ਵਿੱਚ ਪੂਰਬੀ ਪੰਜਾਬ ਅਧੀਨ ਮਾਝਾ, ਮਾਲਵਾ, ਦੁਆਬਾ, ਪੁਆਧ ਅਤੇ ਇਨ੍ਹਾਂ ਦੇ ਨਾਲ ਲੱਗਦੇ ਪੰਜਾਬੀ ਇਲਾਕੇ ਪਛਾਣੇ ਜਾਂਦੇ ਹਨ। ਵੰਡ ਉਪਰੰਤ ਪਾਕਿਸਤਾਨੀ ਪੰਜਾਬ ਵਿੱਚੋਂ ਉੱਜੜ ਕੇ ਆਏ ਲੋਕ ਭਾਵੇਂ ਆਪਣਾ ਮੂਲ ਘਰ-ਬਾਰ ਤਿਆਗ ਖਾਲੀ ਹੱਥੀਂ ਭਾਰਤ ਆਏ ਪਰ ਉਹ ਆਪਣੇ ਨਾਲ ਪੱਛਮੀ ਪੰਜਾਬ ਦੇ ਪੰਜਾਬੀ ਸੱਭਿਆਚਾਰ ਦੀ ਸੱਭਿਆਚਾਰਕ ਵਿਰਾਸਤ ਦਾ ਅਨਮੋਲ ਤੇ ਅਖੁੱਟ ਖ਼ਜ਼ਾਨਾ ਜ਼ਰੂਰ ਲਿਆਏ, ਫਲਸਰੂਪ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਪੂਰਬੀ ਤੇ ਪੱਛਮੀ ਪੰਜਾਬਾਂ ਦੀ ਸਾਂਝੀ ਵਿਰਾਸਤ ਦਾ ਵਿਸ਼ਾਲ ਸਰਮਾਇਆ ਭਾਰਤੀ ਪੰਜਾਬੀਆਂ ਵਿੱਚ ਪ੍ਰਵਾਹਿਤ ਹੈ।
ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਤਬਦੀਲੀਆਂ ਕਾਰਨ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਮੂਲ ਸਰੋਤਾਂ ਵਿੱਚ ਵਿਵਹਾਰਕ ਪ੍ਰਯੋਗ ਦੀ ਘਾਟ ਆਈ ਹੈ ਪਰ ਅਸੀਂ ਖ਼ੁਸ਼ਕਿਸਮਤ ਹਾਂ ਕਿ ਪੰਜਾਬੀ ਲੋਕ ਸੰਗੀਤ ਵਿਰਾਸਤ ਸੁਰੱਖਿਅਤ ਰੱਖਣ ਵਾਲੇ ਲੋਕ ਕਲਾਕਾਰਾਂ ਦੀ ਵੱਡੀ ਗਿਣਤੀ ਵੱਖ-ਵੱਖ ਲੋਕ ਗਾਇਨ ਤੇ ਵਾਦਨ ਸੰਗੀਤ ਦੇ ਘਰਾਣਿਆਂ ਦੇ ਰੂਪ ਵਿੱਚ ਜੀਵੰਤ ਹੈ। ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਸਰੋਤ ਇਨ੍ਹਾਂ ਕਲਾਕਾਰਾਂ ਕੋਲ ਆਪਣੀਆਂ ਪੂਰਵਲੀਆਂ ਪੰਜਾਬੀ ਪੀੜ੍ਹੀਆਂ ਦੀ ਅਨਮੋਲ ਲੋਕ ਸੰਗੀਤ ਨਿਧੀ ਦਾ ਵਿਸ਼ਾਲ ਖ਼ਜ਼ਾਨਾ ਸੁਰੱਖਿਅਤ ਪਿਆ ਹੈ। ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਇਨ੍ਹਾਂ ਵਾਰਸਾਂ ਕੋਲ ਪੰਜਾਬੀ ਲੋਕ ਗਾਇਨ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਭਿੰਨ-ਭਿੰਨ ਗਾਇਕੀਆਂ ਮੌਜੂਦ ਹਨ ਜੋ ਇਨ੍ਹਾਂ ਕਲਾਕਾਰਾਂ ਦੀ ਖ਼ਾਨਦਾਨੀ/ਘਰਾਣੇਦਾਰ ਵਿਸ਼ੇਸ਼ਤਾ ਹੈ। ਇਸੇ ਤਰ੍ਹਾਂ ਲੋਕ ਸਾਜ਼ਾਂ ਉੱਤੇ ਲੋਕ ਧੁਨਾਂ ਅਤੇ ਲੋਕ ਸੰਗੀਤ ਦੇ ਸੁਰਾਤਮਕ ਤੇ ਵਿਵਧਾਕਾਰੀ ਤਾਲਾਤਮਕ ਵਾਦਨ ਦੇ ਅਨੇਕ ਰੂਪ ਤੇ ਰੰਗ ਇਨ੍ਹਾਂ ਕਲਾਕਾਰਾਂ ਦਾ ਪਰੰਪਰਾਗਤ ਸਰਮਾਇਆ ਹਨ। ਪਰੰਪਰਾਗਤ ਪੰਜਾਬੀ ਲੋਕ ਗੀਤਾਂ ਦੀ ਮੌਖਿਕ ਕਾਵਿ ਪਰੰਪਰਾ ਦੀਆਂ ਅਨੇਕ ਸ਼ੈਲੀਆਂ ਵਾਰਾਂ, ਕਿੱਸੇ, ਬੋਲੀਆਂ, ਟੱਪੇ, ਮਾਹੀਆ, ਜਿੰਦੂਆ, ਸੁਹਾਗ, ਛੰਦ, ਪ੍ਰੀਤ ਕਥਾਵਾਂ, ਵੀਰ ਗਾਥਾਵਾਂ ਆਦਿ ਦੇ ਸਦੀਆਂ ਪੁਰਾਣੇ ਸੰਗੀਤ ਵਿਧਾਨ ਦੀ ਵਿਸ਼ਾਲ ਪਰੰਪਰਾ ਸੁਰੱਖਿਅਤ ਪਈ ਹੈ।
ਸਮਾਜਿਕ ਮੌਕਿਆਂ, ਮੇਲਿਆਂ, ਮੁਸਾਬਿਆਂ ਦੇ ਬਦਲਵੇਂ ਰੂਪਾਂ, ਆਡੀਓ, ਵਿਜ਼ੂਅਲ ਅਤੇ ਰਿਕਾਰਡਿੰਗ ਦੀਆਂ ਨਵੀਆਂ ਤਕਨੀਕਾਂ ਨਾਲ ਲੈਸ ਨਵੀਨ ਸੰਚਾਰ ਉਪਕਰਣਾਂ ਦੀ ਆਮਦ ਨਾਲ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਮੂਲ ਵਾਰਸਾਂ ਦੀ ਮੌਲਿਕ ਤੇ ਸ਼ੁੱੱਧ ਪਰੰਪਰਾ ਦਾ ਰੂਪ ਪੰਜਾਬੀ ਚੇਤਿਆਂ ਵਿੱਚ ਧੁੰਦਲਾ ਹੁੰਦਾ ਜਾ ਰਿਹਾ ਹੈ। ਪੰਜਾਬੀ ਸਮਾਜ ਵਿੱਚ ਆਏ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਪਰਿਵਰਤਨਾਂ ਕਾਰਨ ਲੋਕ ਸੰਗੀਤ ਵਿਰਾਸਤ ਦੀਆਂ ਪੇਸ਼ਕਾਰੀਆਂ ਲਈ ਢੁਕਵੇਂ ਮੌਕੇ ਤੇ ਸਥਾਨ ਦਿਨੋਂ-ਦਿਨ ਲੋਪ ਹੁੰਦੇ ਜਾ ਰਹੇ ਹਨ। ਫਲਸਰੂਪ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਇਹ ਸਰੋਤ ਕਲਾਕਾਰ ਆਰਥਿਕ ਮੰਦਹਾਲੀ ਤੇ ਤੰਗੀਆਂ-ਤੁਰਸ਼ੀਆਂ ਦੇ ਸ਼ਿਕਾਰ ਹੋ ਆਪਣੇ ਲੋਕ ਸੰਗੀਤ ਕਸਬਾਂ ਨੂੰ ਤਿਲਾਂਜਲੀ ਦੇ ਰਹੇ ਹਨ। ਆਪਣੀ ਉਪਜੀਵਕਾ ਲਈ ਇਹ ਕਲਾਕਾਰ ਆਪਣੀ ਕਲਾਕਾਰਾਨਾ ਤਬੀਅਤ ਦੇ ਉਲਟ ਨਿੱਕੇ ਮੋਟੇ ਕਾਰ ਵਿਹਾਰਾਂ ਤੇ ਧੰਦਿਆਂ ਦੀ ਮਜਬੂਰੀ ਝੱਲ ਰਹੇ ਹਨ। ਫੇਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਨੂੰ ਇਨ੍ਹਾਂ ਕਲਾਕਾਰਾਂ ਨੇ ਸੁਰੱਖਿਅਤ ਰੱਖਿਆ ਹੋਇਆ ਹੈ। ਇੰਨੀਆਂ ਦੁਸ਼ਵਾਰੀਆਂ ਦੇ ਬਾਵਜੂਦ ਇਹ ਕਲਾਕਾਰ ਅੱਜ ਵੀ ਲੋਕ ਸੰਗੀਤ ਦੀ ਪੇਸ਼ਕਾਰੀ ਲਈ ਕੋਈ ਵੀ ਅਵਸਰ ਖੁੰਝਣ ਨਹੀਂ ਦਿੰਦੇ। ਆਰਥਿਕ ਤੌਰ ‘ਤੇ ਇਨ੍ਹਾਂ ਪੇਸ਼ਕਾਰੀਆਂ ਵਿੱਚੋਂ ਇਨ੍ਹਾਂ ਕਲਾਕਾਰਾਂ ਨੂੰ ਭਾਵੇਂ ਨਾ-ਮਾਤਰ ਹੀ ਕੁਝ ਪ੍ਰਾਪਤੀ ਹੁੰਦੀ ਹੋਵੇ ਪਰ ਇਨ੍ਹਾਂ ਦੀ ਮੂਲ ਤੇ ਵਡੇਰੀ ਪ੍ਰਾਪਤੀ ਇਨ੍ਹਾਂ ਦੀ ਮਾਨਸਿਕ ਤ੍ਰਿਪਤੀ ਹੀ ਹੈ। ਇਨ੍ਹਾਂ ਕਲਾਕਾਰਾਂ ਦੀ ਪ੍ਰਤੀਬੱਧਤਾ ਸਾਹਵੇਂ ਸ਼ਰਧਾ ਨਾਲ ਨਤਮਸਤਕ ਹੀ ਹੋਇਆ ਜਾ ਸਕਦਾ ਹੈ। ਇੱਕ੍ਹੀਵੀਂ ਸਦੀ ਦੇ ਪ੍ਰਵੇਸ਼ ਉੱਤੇ ਵਰਣਿਤ ਪੰਜਾਬੀ ਲੋਕ ਸੰਗੀਤ ਵਿਰਾਸਤ ਦੀਆਂ ਉਕਤ ਪ੍ਰਸਥਿਤੀਆਂ ਸਾਹਵੇਂ ਅਨੇਕ ਸੱਭਿਆਚਾਰਕ ਵਿਗਿਆਨੀ ਵਿਰਸੇ ਦੇ ਗੁਆਚ ਜਾਣ ਦਾ ਝੋਰਾ ਕਰਦੇ ਆ ਰਹੇ ਹਨ ਪਰ ਪੰਜਾਬੀ ਸੱਭਿਆਚਾਰ ਦੇ ਸਰੋਤਾਂ ਦੀ ਨਿਸ਼ਾਨਦੇਹੀ, ਸੁਰੱਖਿਆ, ਸੰਭਾਲ ਤੇ ਪੁਨਰ ਪ੍ਰਸਤੁਤੀ ਸਬੰਧੀ ਵਿਅਕਤੀਗਤ, ਸਮੂਹਿਕ ਤੇ ਸੰਸਥਾਗਤ ਰੂਪ ਵਿੱਚ ਵਿਸ਼ੇਸ਼ ਯਤਨ ਵਿਉਂਤਣ ਦੀ ਲੋੜ ਹੈ।
ਸਰਕਾਰੀ, ਗੈਰ ਸਰਕਾਰੀ, ਸੱਭਿਆਚਾਰਕ ਸੰਗਠਨਾਂ, ਸੰਸਥਾਵਾਂ ਅਤੇ ਵਿਸ਼ਵ ਵਿਦਿਆਲਿਆਂ ਦੁਆਰਾ ਸੱਭਿਆਚਾਰ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨ ਸੰਗੀਤ ਦੀ ਮੰਦੀ ਦੀ ਝੱਲ ਰਹੀ ਹਨੇਰੀ ਦੇ ਸਾਹਵੇਂ ਨਾਕਾਫ਼ੀ ਹਨ। ਵਰਤਮਾਨ ਸੰਚਾਰ ਉਪਰਕਣਾਂ ਤੇ ਸੰਗੀਤ ਮੰਦੀ ਦੀਆਂ ਸਾਰੀ ਖ਼ੂਬੀਆਂ ਤੇ ਪੈਂਤੜਿਆਂ ਨੂੰ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਸੰਭਾਲ ਲਈ ਪ੍ਰਯੋਗ ਕਰਨਾ ਬਣਦਾ ਹੈ। ਸਾਰੇ ਸੱਭਿਆਚਾਰਕ ਅਦਾਰਿਆਂ ਵੱਲੋਂ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਡਾਕੂਮੈਂਟੇਸ਼ਨ ਦੇ ਨਾ-ਮਾਤਰ ਹੋ ਰਹੇ ਕਾਰਜਾਂ ਦੇ ਸਨਮੁੱਖ ਵਿਉਂਤਬੱਧ ਤਰੀਕੇ ਨਾਲ ਕਾਰਜ ਕਰਨ ਦੀ ਲੋੜ ਹੈ।

* ਮੋਬਾਈਲ: 98880-71992
No comments:
Post a Comment