ਖਾਰੇ ਉਠਾਲੀ ਤੋਂ ਬਾਅਦ ਨਾਨਕਿਆਂ ਵੱਲੋਂ ਲਿਆਂਦੇ ਕੱਪੜੇ ਪਹਿਨ ਅਤੇ ਦਸਤਾਰ ਸਜਾ ਕੇ ਸਿਹਰੇਬੰਦੀ ਦੀ ਰਸਮ ਮਾਮਿਆਂ ਵੱਲੋਂ ਕੁਝ ਸ਼ਗਨ ਦੇ ਕੇ ਨਿਭਾਈ ਜਾਂਦੀ ਅਤੇ ਫਿਰ ਸਜੀ-ਸਜਾਈ ਘੋੜੀ ’ਤੇ ਵਿਆਹੁਲਾ ਲਾੜੇ ਦੇ ਰੂਪ ਵਿੱਚ ਚੜਦਾ। ਪਿੱਛੇ ਸਰਬਾਲ੍ਹੇ ਨੂੰ ਵੀ ਬਿਠਾਇਆ ਜਾਂਦਾ। ਇਸ ਸਮੇਂ ਲਾੜੇ ਤੇ ਸਰਬਾਲ੍ਹੇ ਨੂੰ ਸਰਦੇ-ਬਣਦੇ ਰੁਪਏ ਸ਼ਗਨ ਵਜੋਂ ਦਿੱਤੇ ਜਾਂਦੇ ਜਿਸ ਨੂੰ ‘ਸਲਾਮੀ ਪਾਉਣੀ’ ਆਖਿਆ ਜਾਂਦਾ ਅਤੇ ਮੇਲ-ਗੇਲ ਦੀਆਂ ਔਰਤਾਂ ਵੱਲੋਂ ਇੰਜ ਗਾਇਆ ਜਾਂਦਾ:
ਵੇ ਵੀਰਾ ਤੂੰ ਕਿਉ ਦੋਦਲਾ ਵੇ, ਬਾਬਲ ਸਰਦਾਰ ਤੇਰੇ ਨਾਲ ਵੇ।
ਲਾੜੇ ਦੇ ਜੀਜੇ ਲਈ ਮਖੌਲ ਵਜੋਂ ਇਹ ਬੋਲ ਕਹੇ ਜਾਂਦੇ:
ਵੇ ਵੀਰਾ ਤੂੰ ਕਿਉਂ ਦੋਦਲਾ ਵੇ, ਜੀਜਾ ਝੁਡੂ ਤੇਰੇ ਨਾਲ ਵੇ।
ਇਸ ਮੌਕੇ ਲਾੜੇ ਦੀਆਂ ਭੈਣਾਂ (ਜਿਨ੍ਹਾਂ ਵਿੱਚ ਚਾਚੇ-ਤਾਏ, ਮਾਮੇ, ਭੂਆ, ਮਾਸੀ ਆਦਿ ਦੇ ਰਿਸ਼ਤੇ ਦੀਆਂ ਕੁੜੀਆਂ ਵੀ ਸ਼ਾਮਲ ਹੁੰਦੀਆਂ) ਵੱਲੋਂ ਬੜੇ ਚਾਵਾਂ-ਮਲਾਰਾਂ ਨਾਲ ਵਾਗ ਫੜਨ/ਗੁੰਦਣ ਦੀ ਅਹਿਮ ਰਸਮ ਨਿਭਾਈ ਜਾਂਦੀ, ਜਿਸ ਲਈ ਵਾਰੀ-ਵਾਰੀ ਘੋੜੀ ਦੇ ਮੱਥੇ ਦੇ ਵਾਲਾਂ ਜਾਂ ਫਿਰ ਘੋੜੀ ਦੇ ਮੱਥੇ ’ਤੇ ਲਟਕਾਈਆਂ ਰੇਸ਼ਮੀ/ਮੋਤੀਆਂ/ਮੌਲ੍ਹੀ ਦੇ ਫੁੰਮਣਾਂ ਵਾਲੀਆਂ ਲੜੀਆਂ ਨੂੰ ਗੁੰਦਣਾ ਹੁੰਦਾ ਸੀ। ਇਸ ਸਮੇਂ ਘੋੜੀ ਨੂੰ ਵੀ ਉਸ ਦੀ ਮਨਪਸੰਦ ਖੁਰਾਕ ਛੋਲਿਆਂ ਦੀ ਦਾਲ ਥਾਲੀ ਜਾਂ ਪਰਾਤ ਵਿੱਚ ਪਾ ਕੇ ਖਵਾਈ ਜਾਂਦੀ:
ਵੇ ਵੀਰਿਆ ਪੀਲੀ-ਪੀਲੀ ਦਾਲ ਤੇਰੀ ਘੋੜੀ ਚਰੇ,
ਭੈਣ ਸੁਹਾਗਣ ਤੇਰੀ ਵਾਗ ਫੜੇ।
ਵਾਗ ਗੁੰਦਣ ਵਾਲੀਆਂ ਭੈਣਾਂ ਨੂੰ ਲਾੜੇ ਵੱਲੋਂ ਕੁਝ ਨਾ ਕੁਝ ਜ਼ਰੂਰ ਭੇਟ ਕੀਤਾ ਜਾਂਦਾ। ਕਈ ਵਾਰ ਤਾਂ ਮਾਂ ਜਾਈਆਂ ਭੈਣਾਂ ਨੂੰ ਕੀਮਤੀ ਤੋਹਫ਼ੇ ਜਿੰਨਾਂ ਵਿੱਚ ਗਹਿਣੇ ਜਾਂ ਮੱਝਾਂ ਗਾਵਾਂ ਦੇ ਸੰਗਲ ਵੀ ਫੜਾਏ ਜਾਂਦੇ। ਉਕਤ ਲੈਣ-ਦੇਣ ਨੂੰ ਵਾਗ ਫੜਾਈ ਕਿਹਾ ਜਾਂਦਾ। ਵਾਗ ਫੜਾਈ ’ਤੇ ਭੈਣਾਂ ਵੱਲੋਂ ਹਾਸੇ ਭਰਿਆ ਇੰਜ ਕਿੰਤੂ ਕੀਤਾ ਜਾਂਦਾ:
ਅਸੀਂ ਪੰਜ-ਸੱਤ ਭੈਣਾਂ ਵੇ,
ਅਸਾਂ ਰੁਪਈਆ ਨਹੀਓਂ ਲੈਣਾ ਵੇ।
ਰੁਪਈਆ ਰੱਖ ਪੱਲੇ ਵੇ, ਤੇਰਾ ਲੂਣ ਤੇਲ ਚੱਲੇ ਵੇ।
ਭੈਣਾਂ ਦਾ ਇਹ ਕਿੰਤੂ ਥੋੜ੍ਹ-ਚਿਰਾ ਹੀ ਹੁੰਦਾ ਅਤੇ ਖਾਸ ਜਿੱਦ ਨਾ ਕਰਦੀਆਂ ਹੋਈਆਂ ਆਪਣੇ ਵੀਰ ਵੱਲੋਂ ਜੋ ਵੀ ਤਿਲ-ਫੁੱਲ ਦਿੱਤਾ ਜਾਂਦਾ, ਉਸ ਨੂੰ ਖਿੜੇ ਮੱਥੇ ਕਬੂਲ ਕਰ ਲੈਂਦੀਆਂ:
ਵੀਰਾ ਇਹੋ ਰੁਪਿਆ ਤੇਰਾ ਸਵਾ ਲੱਖ ਵੇ,
ਵੀਰਾ ਸਦਾ ਰੱਖੀਂ ਸਿਰ ’ਤੇ ਪਿਆਰ ਵਾਲਾ ਹੱਥ ਵੇ।
ਇਸ ਤਰ੍ਹਾਂ ਇਹ ਵਾਗ ਫੜਾਈ ਦੀ ਰਸਮ ਭੈਣ-ਭਰਾ ਦੇ ਰਿਸ਼ਤੇ ਵਿਚਲੀ ਮਮਤਾ ਦਾ ਸਿਖਰ ਹੋ ਨਿੱਬੜਦੀ। ਇਸ ਸਮੇਂ ਬਾਬਲ ਵੱਲੋਂ ਧੀ-ਭੈਣ ਨੂੰ ਵਾਗ ਫੜਾਈ ਵਿੱਚ ਜੋ ਕੁਝ ਵੀ ਵਾਧੂ ਦਿੱਤਾ ਜਾਂਦਾ, ਉਸ ਨੂੰ ‘ਇੱਕੀ ਪਾਉਣਾ’ ਕਿਹਾ ਜਾਂਦਾ। ਭਾਬੀ ਵੱਲੋਂ ਲਾੜੇ ਦੇ ਸੁਰਮਾ ਪਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ।
‘ਘੋੜੀ’ ਦੀ ਚੋਣ ਬਾਰੇ ਇਹ ਚੁੰਝ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਘੋੜੀ ਗਠਵੇਂ, ਮਜ਼ਬੂਤ ਤੇ ਫੁਰਤੀਲੇ ਸਰੀਰ ਅਤੇ ਵਫ਼ਾਦਾਰ ਤੇ ਸੀਲ ਸੁਭਾਅ ਦੀ ਹੁੰਦੀ ਹੈ ਜਦੋਂਕਿ ਇਹ ਸਭ ਖ਼ੂਬੀਆਂ ਹੋਰ ਕਿਸੇ ਜਾਨਵਰ ਵਿੱਚ ਨਹੀਂ ਹੁੰਦੀਆਂ।
ਜੇ ਲਾੜਾ ਜੰਞ ਦਾ ਨਾਇਕ ਹੰਦਾ ਹੈ ਤਾਂ ‘ਸਰਬਾਲ੍ਹਾ/ ਸਿਰਵਾਲਾ’ ਨੂੰ ਸਹਿ-ਨਾਇਕ ਕਿਹਾ ਜਾ ਸਕਦਾ ਹੈ। ਇਹ ਲਾੜੇ ਦਾ ਰੱਖਿਅਕ ਹੁੰਦਾ ਹੈ, ਜੋ ਘੋੜੀ ਚੜ੍ਹਨ ਤੋਂ ਲੈ ਕੇ ਡੋਲੀ ਲਿਆਉਣ ਤਕ ਉਸ ਦਾ ਪਰਛਾਵਾਂ ਬਣ ਕੇ ਰਹਿੰਦਾ ਆ ਰਿਹਾ ਹੈ। ਪਹਿਲੇ ਵੇਲਿਆਂ ਵਿੱਚ ਆਮ ਕਰਕੇ ਸਰਬਾਲ੍ਹਾ ਲਾੜੇ ਦਾ ਅਕਸਰ ਸਕਾ ਜਾਂ ਕਿਸੇ ਹੋਰ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਛੋਟਾ ਭਾਈ ਹੀ ਹੁੰਦਾ ਸੀ। ਬਗੈਰ ਸਿਹਰੇ ਵਾਲੇ ਇਸ ਲਾੜੇ ਬਾਰੇ ਇਹ ਧਾਰਨਾ ਮੰਨੀ ਜਾਂਦੀ ਕਿ ਜੇ ਕਿਤੇ ਅਣਸੁਖਾਵੀਂ ਘਟਨਾ ਨਾਲ ਮੌਕੇ ’ਤੇ ਲਾੜੇ ਦੀ ਮੌਤ ਹੋ ਜਾਵੇ ਤਾਂ ਸਰਬਾਲ੍ਹੇ ਨੂੰ ਲਾੜੇ ਦਾ ਬਦਲ ਮੰਨਦਿਆਂ ਉਸੇ ਡੋਲੇ ਨੂੰ ਘਰ ਦੀ ਇੱਜ਼ਤ ਸਮਝ ਕੇ ਵਿਆਹ ਲਿਆ ਜਾਂਦਾ ਭਾਵੇਂ ਕਿ ਇਸ ਧਾਰਨਾ ਦਾ ਅਮਲੀ ਸਬੂਤ ਤਾਂ ਨਹੀਂ ਮਿਲ ਸਕਿਆ ਕਿ ਵਾਕਿਆ ਹੀ ਇੰਜ ਹੁੰਦਾ ਹੋਵੇਗਾ ਪਰ ਏਨਾ ਜ਼ਰੂਰ ਹੈ ਕਿ ਸਰਬਾਲ੍ਹਾ ਲਾੜੇ ਦੀ ਹਰ ਤਰ੍ਹਾਂ ਦੀ ਹਿਫ਼ਾਜ਼ਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਜਿਵੇਂ ਲਾੜੇ ਦੇ ਪਹਿਰਾਵੇ ਦੀ ਟੌਹਰ/ਸੱਜ-ਫੱਬ ਵਿੱਚ ਆਉਣ-ਜਾਣ ਸਮੇਂ ਕੋਈ ਵੀ ਉਨੀ-ਇੱਕੀ ਆਉਂਦੀ ਤਾਂ ਉਸ ਨੂੰ ਤਰੁੰਤ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ। ਇਸ ਲਈ ਸਰਬਾਲ੍ਹੇ ਦੀ ਪ੍ਰਸ਼ੰਸਾ ਇੰਜ ਕੀਤੀ ਜਾਂਦੀ ਹੈ:
ਵੇਲਾ ਆਇਆ ਸੁਹਾਵਾ,
ਚਾਵਾਂ-ਮਲਾਰਾਂ ਵਾਲਾ ਮੇਰੇ ਰਾਮ ਜੀਓ,
ਵੀਰ ਵਿਆਹਵਣ ਚੱਲਿਆ,
ਨਾਲ ਸੋਹੇ ਸਰਬਾਲ੍ਹਾ ਮੇਰੇ ਰਾਮ ਜੀਓ।
ਹੁਣ ਸਰਬਾਲ੍ਹੇ ਦੇ ਪ੍ਰਤੀਕ ਵਜੋਂ ਲਾੜੇ ਦੇ ਛੋਟੇ ਭਾਈ ਦੀ ਥਾਂ ਉਸ ਦੇ ਭਤੀਜੇ/ਭਾਣਜੇ ਜੋ ਬਾਲਾਂ ਦੇ ਰੂਪ ਵਿੱਚ ਹੁੰਦੇ ਹਨ, ਨੂੰ ਹੀ ਸਰਬਾਲ੍ਹਾ ਬਣਾ ਲਿਆ ਜਾਂਦਾ ਹੈ।
ਪੈਸਾ ਬੜਾ ਪਿਆਰੀ ਸ਼ੈਅ ਹੈ ਜਿਸ ਦੀ ਪ੍ਰਾਪਤੀ ਲਈ ਮਨੁੱਖ ਬਹੁਤ ਦੌੜ-ਭੱਜ ਕਰਦਾ ਅਤੇ ਤਰ੍ਹਾਂ-ਤਰ੍ਹਾਂ ਦੇ ਜ਼ਫ਼ਰ ਜਾਲਦਾ ਹੈ ਪਰ ਕਈ ਖ਼ੁਸ਼ੀਆਂ ਏਨੀਆਂ ਪਿਆਰੀਆਂ ਜਾਂਦੀਆਂ ਹਨ ਕਿ ਉਨ੍ਹਾਂ ਉੱਪਰੋਂ ਸਭ ਕੁਝ ਲੁਟਾ ਦੇਣ ਲਈ ਮਨ ਉੱਛਲ ਉੱਠਦਾ ਹੈ। ਇਹ ਉਛਾਲਾ ਹੀ ਖ਼ੁਸ਼ੀ ਵੇਲੇ ‘ਸੰਵਾਰਨੇ’ (ਰੁਪਏ ਵਾਰਨੇ) ਅਤੇ ਲਾੜੇ ਉੱਪਰੋਂ ਦੀ ਸਿੱਕਿਆਂ/ਨੋਟਾਂ ਦੀ ਸੁੱਟ ਕਰਨ ਦਾ ਮੁੱਢ ਬੱਝਣ ਦਾ ਆਧਾਰ ਬਣਿਆ, ਜੋ ਮਨੁੱਖੀ ਖ਼ੁਸ਼ੀ ਦਾ ਸਿਖਰ ਹੋ ਨਿੱਬੜਦਾ। ਇਹ ‘ਸੁੱਟ’ ਘੋੜੀ ਚੜ੍ਹਨ ਤੋਂ ਲੈ ਕੇ ਡੋਲੀ ਲਿਆਉਣ ਤਕ ਸਮੇਂ-ਸਮੇਂ ਕੀਤੀ ਜਾਂਦੀ ਆ ਰਹੀ ਹੈ। ਇਸ ਸੁੱਟ ਲਈ ਵਿਸ਼ੇਸ਼ ਰੂਪ ਵਿੱਚ ‘ਲਾਲ ਗੁਥਲ਼ੀ’ ਤਿਆਰ ਕੀਤੀ ਜਾਂਦੀ, ਜਿਸ ਨੂੰ ਮਾਣ-ਤਾਣ ਵਿੱਚ ‘ਦੰਮਾਂ ਦੀ ਬੋਰੀ’ ਆਖ ਕੇ ਇੰਜ ਵਡਿਆਇਆ ਜਾਂਦਾ:
ਨਿੱਕੀ- ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰੇ,
ਦੰਮਾਂ ਦੀ ਬੋਰੀ ਤੇਰਾ ਬਾਪ ਫੜੇ।
ਇਹ ਸੁੱਟ ਆਮ ਕਰਕੇ ਬਾਪ ਵੱਲੋਂ ਕੀਤੀ ਜਾਂਦੀ ਹੈ। ਕਦੇ ਇਹ ਸਮਾਂ ਸੀ ਜਦ ਅਜਿਹੇ ਸ਼ਗਨ ਵਿਹਾਰ ਕਰਨ ਤੋਂ ਬਾਅਦ ਲਾੜੇ ਸਮੇਤ ਸਭ ਜੰਞ ਘੋੜੀਆਂ ਉੱਪਰ ਹੀ ਸਵਾਰ ਹੋ ਕੇ ਉਸ ਦੇ ਸਹੁਰਿਆਂ ਵੱਲ ਰਵਾਨਗੀ ਕਰਦੀ ਸੀ। ਲਗਪਗ ਹਰ ਜਾਂਞੀ ਦੀ ਆਪਣੀ-ਆਪਣੀ ਘੋੜੀ ਹੁੰਦੀ ਪਰ ਜੇ ਕਿਸੇ ਦੀ ਆਪਣੀ ਘੋੜੀ ਨਾ ਹੁੰਦੀ ਤਾਂ ਉਹ ਜੰਞ ਲਈ ਮੰਗ-ਤੰਗ ਕੇ ਸਾਰ ਲੈਂਦਾ। ਕਈ ਮਨਚਲੇ ਗੱਭਰੂ ਜਾਂਞੀ ਘੋੜੀਆਂ ਦੀਆਂ ਦੁੜੱਕੀਆਂ ਲਵਾਉਂਦੇ ਹੋਏ ਇੱਕ-ਦੂਜੇ ਤੋਂ ਅੱਗੇ ਲੱੱਗਣ ਦੀ ਕੋਸ਼ਿਸ਼ ਵੀ ਕਰਦੇ। ਰਾਹ ਵਿੱਚ ਕਿਸੇ ਹੋਰ ਜੰਞ ਨਾਲ ਟਾਕਰਾ ਹੋ ਜਾਣ ’ਤੇ ਲਾੜਿਆਂ ਵੱਲੋਂ ਇੱਕ-ਦੂਜੇ ਨਾਲ ਠੂਠੀ-ਰੁਪਈਆ ਵਟਾ ਕੇ ਸ਼ਗਨ ਕੀਤਾ ਜਾਂਦਾ, ਜੋ ਅਗਲੇ-ਪਿਛਲੇ ਪੰਧ ਦੇ ਇੱਕ ਸੁਖਾਂਤਕ ਲਾਂਘੇ ਦਾ ਸੰਕੇਤਕ ਹੰਦਾ। ਇਹ ਵਟ-ਵਟਾਈ ਦਾ ਸ਼ਗਨ ਅਜੇ ਵੀ ਕਿਤੇ ਨਾ ਕਿਤੇ ਦਿਖਾਈ ਦੇ ਹੀ ਜਾਂਦਾ ਹੈ।
ਧੇਤੇ (ਕੁੜੀ) ਪਰਿਵਾਰ ਵੱਲੋਂ ਜਿੱਥੇ ਜੰਞ ਦੀ ਟਹਿਲ-ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ, ੳੱੁਥੇ ਘੋੜੀਆਂ ਲਈ ਵਿਸ਼ੇਸ਼ ਚਾਰੇ ਤੇ ਦਾਣਿਆਂ (ਛੋਲਿਆਂ) ਦਾ ਵੀ ਉਚੇਚਾ ਪ੍ਰਬੰਧ ਕੀਤਾ ਹੁੰਦਾ। ਜੰਞ ਦੇ ਉਤਾਰੇ ਤੋਂ ਬਾਅਦ ਘੋੜੀਆਂ ਨੂੰ ਆਰਜੀ ਤੌਰ ’ਤੇ ਬਣਾਏ ਤਬੇਲਿਆਂ ਵਿੱਚ ਬੰਨ੍ਹ ਲਿਆ ਜਾਂਦਾ।

ਲਖਵਿੰਦਰ ਸਿੰਘ ਰਈਆ ਹਵੇਲੀਆਣਾ
No comments:
Post a Comment