ਚਿੱਠੀ ਦੀ ਉਡੀਕ ਵਿੱਚ ਬੂਹੇ ’ਚ ਖਲੋਤੀ ਕਿਸੇ ਬਿਰਹਣ ਵੱਲੋਂ ਡਾਕੀਏ ਦੇ ਰਾਹ ’ਚ ਵਿਛਾਈਆਂ ਅੱਖੀਆਂ, ਜੋ ਕਦੇ ਡਾਕੀਏ ਦੇ ਚੁੱਪ-ਚਾਪ ਲੰਘ ਜਾਣ ’ਤੇ ਪਰਦੇਸੀ ਢੋਲੇ ਦੀ ਯਾਦ ’ਚ ਛਮ-ਛਮ ਵਰਸਣ ਲੱਗਦੀਆਂ, ਕਦੇ ਮਾਹੀ ਦੀ ਚਿੱਠੀ ਆ ਜਾਣ ’ਤੇ ਉਤਾਵਲੇ ਅਤੇ ਕੰਬਣੀ ਛਿੜੇ ਹੱਥਾਂ ਨਾਲ ਸੱਜਣਾਂ ਦੀ ਚਿੱਠੀ ਫੜ ਉਸ ’ਤੇ ਲਿਖੇ ਅੱਖਰਾਂ ’ਚੋਂ ਚੰਨ ਦੇ ਹੱਥਾਂ ਦੀ ਖ਼ੁਸ਼ਬੂ ਨੂੰ ਮਹਿਸੂਸ ਕਰਦਾ ਦਿਲ ਬੀਤੇ ਵਕਤ ਦੀਆਂ ਕਹਾਣੀਆਂ ਬਣ ਗਈਆਂ ਹਨ। ਕਿਸੇ ਹਲਦੀ ਲੱਗੇ ਲਿਫ਼ਾਫ਼ੇ ਨੂੰ ਵੇਖ ਕੇ ਆਉਣ ਵਾਲੇ ਵਿਆਹ-ਸ਼ਾਦੀ ਦੇ ਚਾਅ ਨਾਲ ਸਾਰੇ ਪਰਿਵਾਰ ਦੇ ਮੂੰਹਾਂ ’ਤੇ ਆਈ ਖ਼ੁਸ਼ੀ ਜਾਂ ਪਾਟਿਆ ਕਾਰਡ ਵੇਖ ਕੇ ਆਉਣ ਵਾਲੀ ਬਿਪਤਾ ਬਾਰੇ ਸੋਚ ਕੇ ਆਈ ਉਦਾਸੀ ਵਾਲਾ ਵਕਤ ਵੀ ਗੁਜ਼ਰ ਗਿਆ ਹੈ। ਦਿਲ ਦੀਆਂ ਡੰੰੂਘਾਈਆਂ ’ਚੋਂ ਨਿਕਲੇ ਬਿਰਹੋਂ ਦੇ ਹਾਉਕੇ ਤੇ ਹੂਕਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਦਿਲ ਦੇ ਮਹਿਰਮ ਨੂੰ ਲਿਖੀ ਚਿੱਠੀ ਜਾਂ ਦੂਰ ਪਰਦੇਸੀ ਵਸੇ ਪੁੱਤ ਨੂੰ ਮਾਂ ਦੇ ਮਿਲਣ ਨੂੰ ਤਾਂਘਦੇ ਮੋਹ ਭਿੱਜੇ ਬੋਲਾਂ ਦੀ ਲਿਖੀ ਚਿੱਠੀ ਵਾਲਾ ਜ਼ਮਾਨਾ, ਤੇਜ਼-ਤੇਜ਼ ਤੁਰਦਾ ਸਮਾਂ, ਸਭ ਕੁਝ ਹੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ।
ਦੂਜੇ ਮਹਾਂਯੁੱਧ ਸਮੇਂ ਬਹੁਤ ਸਾਰੇ ਪੰਜਾਬੀ ਫ਼ੌਜ ਵਿੱਚ ਭਰਤੀ ਹੋ ਗਏ ਸਨ। ਦੂਜੇ ਦੇਸ਼ਾਂ ਵਿੱਚ ਲੜਦਿਆਂ ਉਨ੍ਹਾਂ ਕੋਲ ਆਪਣੀ ਸੁੱਖ-ਸਾਂਦ ਬਾਰੇ ਚਿੱਠੀ ਲਿਖ ਕੇ ਪਾਉਣ ਦਾ ਸਮਾਂ ਨਹੀਂ ਹੁੰਦਾ ਸੀ। ਘਰ ਸਜ-ਵਿਆਹੀ ਉਸ ਦੇ ਆਉਣ ਦੀਆਂ ਉਡੀਕਾਂ ਕਰਦੀ। ਚਿੱਠੀ ਪਾਉਣ ਲਈ ਵੀ ਕੋਈ ਸਿਰਨਾਵਾਂ ਨਾ ਹੋਣ ਕਰਕੇ ਉਹ ਲਾਮ ’ਤੇ ਗਏ ਢੋਲ ਨੂੰ ਮਨ ਹੀ ਮਨ ਇਹ ਨਿਹੋਰਾ ਦਿੰਦੀ ਹੋਈ ਆਪਣੇ ਦਿਲ ਦੇ ਭਾਵਾਂ ਨੂੰ ਪ੍ਰਗਟ ਕਰਦੀ:
ਝਾਵਾਂ, ਝਾਵਾਂ, ਝਾਵਾਂ
ਜੁੱਤੀ ਮੇਰੀ ਮਖਮਲ ਦੀ ਮੈਂ ਡਰਦੀ ਨਾ ਪੈਰੀਂ ਪਾਵਾਂ,
ਨੀਂ ਪੁੱਤ ਮੇਰੇ ਸਹੁਰੇ ਦਾ, ਲੱਗੀ ਲਾਮ ਤੇ ਲੁਆ ਗਿਆ ਨਾਮਾਂ,
ਜਾਂਦਾ ਹੋਇਆ ਦੱਸ ਨਾ ਗਿਆ, ਚਿੱਠੀਆਂ ਕਿੱਧਰ ਨੂੰ ਪਾਵਾਂ,
ਕੋਇਲਾਂ ਕੂਕਦੀਆਂ, ਕਿਤੇ ਬੋਲ ਵੇ ਚੰਦਰਿਆ ਕਾਵਾਂ।
ਸਖੀਆਂ-ਸਹੇਲੀਆਂ ਨਾਲ ਤਾਂ ਮਨ ’ਚ ਮਚਲਦੇ ਚਾਅ, ਵਿਛੋੜੇ ਦੀਆਂ ਚੀਸਾਂ, ਜੁਆਨੀ ਦੇ ਹੁਲਾਸ ਭਰੇ ਦਿਨ ਸਭ ਕੁਝ ਸਾਂਝਾ ਕਰਕੇ ਮਨ ਹੌਲਾ ਕਰ ਲਿਆ ਜਾਂਦਾ ਹੈ ਪਰ ਜਦੋਂ ਸਹੇਲੀਆਂ ਵੀ ਸਹੁਰੇ ਘਰਾਂ ਨੂੰ ਤੁਰ ਜਾਂਦੀਆਂ ਹਨ ਫਿਰ ਦੁਖੜੇ ਫਰੋਲਣ ਵਾਲਾ ਕੋਈ ਨਹੀਂ ਰਹਿ ਜਾਂਦਾ। ਜੁਆਨੀ ਦੇ ਸਿਖਰ ਦੁਪਹਿਰਾਂ ਸਮੇਂ ਜਦੋਂ ਬਿਰਹਾਂ ਦੀ ਤਪਸ਼ ਹੱਡਾਂ ਨੂੰ ਸਾੜਦੀ ਹੈ ਤਾਂ ਫਿਰ ਕਾਗ਼ਜ਼ ਤੇ ਕਲਮ ਹੀ ਅੰਦਰੋਂ-ਅੰਦਰ ਘੁਲਦੇ ਗ਼ਮ ਨੂੰ ਕੱਢਣ ਦਾ ਸਹਾਰਾ ਬਣਦੇ ਹਨ:
ਚਿੱਟਾ ਕਾਗ਼ਜ਼ ਕਾਲੀ ਸਿਆਹੀ, ਗੂੜ੍ਹੇ ਅੱਖਰ ਪਾਵਾਂ,
ਲਿਖ ਪਰਵਾਨਾ ਮਾਹੀ ਤਾਈਂ, ਸੱਧਰਾਂ ਕੁੱਲ ਸੁਣਾਵਾਂ,
ਭੁੱਲ ਜਾਣ ਦੁੱਖ ਨਵੇਂ-ਪੁਰਾਣੇ ਜੇ ਮੁੜ ਦਰਸ਼ਨ ਪਾਵਾਂ,
ਆ ਜਾ ਸਿਪਾਹੀਆ ਵੇ ਹਰ ਦਮ ਸ਼ਗਨ ਮਨਾਵਾਂ।
ਕਦੇ ਕਬੂਤਰਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਮਾਹੀ ਤਕ ਚਿੱਠੀ ਨੂੰ ਪਹੁੰਚਦੀ ਕਰ ਦੇਣ। ਮਾਹੀ ਦਿਲ ਦੀਆਂ ਸੱਧਰਾਂ ਤੋਂ ਜਾਣੂੰ ਹੋ ਕੇ ਜਲਦੀ ਘਰ ਆ ਜਾਵੇ:
ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ,
ਚਿੱਠੀ ਮੇਰੇ ਢੋਲ ਨੂੰ ਪੁਚਾਵੀਂ ਵੇ ਕਬੂਤਰਾ।
ਬਨੇਰੇ ’ਤੇ ਬੈਠੇ ਕਾਂ ਦੀ ਕਾਂ-ਕਾਂ ਸੁਣ ਕੇ ਮਨ ਕਿਸੇ ਆਉਣ ਵਾਲੇ ਦਾ ਸੁਨੇਹਾ ਸਮਝਦਾ ਹੈ। ਸੁਨੇਹਾ ਉਡੀਕਾਂ ਨੂੰ ਘਟਾਉਂਦਾ ਅਤੇ ਮਿਲਣ ਦੀ ਤਾਂਘ ਨੂੰ ਵਧਾਉਂਦਾ ਹੈ। ਚਿੱਠੀ ਰਾਹੀਂ ਗਏ ਸੁਨੇਹੇ ਤਾਂ ਹਜ਼ਾਰਾਂ ਮੀਲ ਦੂਰ ਬੈਠਿਆਂ ਨੂੰ ਵੀ ਸਾਰੇ ਹਾਲ ਦੱਸ ਦਿੰਦੇ ਹਨ ਤੇ ਪੜ੍ਹਨ ਵਾਲੇ ਨੂੰ ਵੀ ਲੱਗਦਾ ਹੈ ਕਿ ਜਿਵੇਂ ਉਹ ਲਿਖਣ ਵਾਲੇ ਨਾਲ ਗੱਲਾਂ ਕਰ ਰਿਹਾ ਹੋਵੇ:
ਚਿੱਠੀ ਭਾਵੇਂ ਨਾ ਜ਼ਬਾਨ ਵਿੱਚੋਂ ਬੋਲਦੀ,
ਲੱਖਾਂ ਕੋਹਾਂ ’ਤੇ ਵੀ ਜਾ ਕੇ ਦੁੱਖ ਫੋਲਦੀ।
ਚਿੱਠੀ ਵਿਛੜੇ ਹੋਏ ਪਤੀ-ਪਤਨੀ ਦੇ ਵਿਚਕਾਰ ਇੱਕ ਖ਼ੂਬਸੂਰਤ ਕੜੀ ਦਾ ਕੰਮ ਕਰਦੀ ਹੈ। ਇਹ ਵਿਛੋੜੇ ਤੋਂ ਪੈਦਾ ਹੋਏ ਖਲਾਅ ਨੂੰ ਭਰਦੀ ਹੈ ਅਤੇ ਵਿਛੋੜੇ ਦੇ ਕਾਰਨ ਤੜਫ਼ਦੀ ਰੂਹ ਨੂੰ ਸ਼ਾਂਤ ਕਰਦੀ ਹੈ। ਆਪਣਿਆਂ ਨੂੰ ਚਿੱਠੀ ਲਿਖ ਕੇ ਅਤੇ ਉਨ੍ਹਾਂ ਵੱਲੋਂ ਆਈ ਚਿੱਠੀ ਪੜ੍ਹ ਕੇ ਮਨ ਨੂੰ ਸਕੂਨ ਮਿਲਦਾ ਹੈ। ਇਸੇ ਲਈ ਜਦੋਂ ਮਾਹੀ ਦੀ ਚਿੱਠੀ ਆਉਂਦੀ ਹੈ ਤਾਂ ‘ਨਸ਼ਿਆਈ’ ਹੋਈ ਮੁਟਿਆਰ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ:
ਚਿੱਠੀਏ ਨੀਂ ਸੱਜਣਾਂ ਦੀਏ,
ਤੈਨੂੰ ਚੁੰਮ ਅੱਖੀਆਂ ਨਾਲ ਲਾਵਾਂ।
ਮਾਹੀ ਦੀ ਚਿੱਠੀ ਉਸ ਦੀ ਸਜ ਵਿਆਹੀ ਨੂੰ ਦਿੰਦੇ ਸਮੇਂ ਡਾਕੀਏ ਨੂੰ ਵੀ ਲੱਗਦਾ ਹੈ ਕਿ ਉਸ ਨੇ ਇੱਕ ਪੁੰਨ ਦਾ ਕੰਮ ਕੀਤਾ ਹੈ ਅਤੇ ਨਾਲ ਹੀ ਉਹ ਸਮਝਦਾ ਹੈ ਕਿ ਅੱਜ ਤਾਂ ਉਸ ਦਾ ‘ਬਖਸ਼ੀਸ਼’ ਲੈਣ ਦਾ ਹੱਕ ਵੀ ਬਣਦਾ ਹੈ। ਇਸ ਨੂੰ ਪ੍ਰਗਟ ਕਰਦੀ ਹੈ ਇੱਕ ਲੋਕ ਬੋਲੀ:
ਮੈਥੋਂ ਡਾਕੀਆ ਚੁਆਨੀ ਮੰਗਦਾ,
ਚਿੱਠੀ ਆਈ ਸੱਜਣਾਂ ਦੀ।
ਮਾਹੀ ਕਚਹਿਰੀ ਵਿੱਚ ਲੱਗਾ ਬਾਬੂ ਜਾਂ ਅਫ਼ਸਰ ਵੀ ਹੁੰਦਾ ਹੈ। ਉਸ ਨੂੰ ਘਰੇ ਸੱਦਣ ਲਈ, ਬਿਰਹੋਂ ਦੀ ਹੂਕ ਉਸ ਤਕ ਪਹੁੰਚਾਉਣ ਲਈ ਵੀ ਚਿੱਠੀ ਹੀ ਵਸੀਲਾ ਬਣਦੀ ਹੈ। :
ਉੱਠ ਪਿਆ ਜੀ ਮੇਰੇ ਦਰਦ ਕਾਲਜੇ,
ਪਾ ਦਿਉ ਨੀਂ ਮੇਰੇ ਮਾਹੀਏ ਨੂੰ ਚਿੱਠੀਆਂ।
ਜਾਂ ਪਹੁੰਚੀ ਚਿੱਠੀ ਵਿੱਚ ਨੀਂ ਕਚਹਿਰੀ,
ਪੜ੍ਹ ਲਈ ਨੀਂ ਮਾਹੀ ਪੱਟਾਂ ਉੱਤੇ ਧਰ ਕੇ।
ਛੁੱਟ ਗਈਆਂ ਨੀਂ ਹੱਥੋਂ ਕਲਮ ਦਵਾਤਾਂ,
ਝੁੱਲ ਪਈ ਨੀਂਂ ਹਨੇਰੀ ਚਾਰ ਚੁਫੇਰੇ।
ਟੁਰ ਪਿਆ ਨੀਂ ਜਾਨੀ ਸਿਖਰ ਦੁਪਹਿਰੇ,
ਆ ਗਿਆ ਨੀਂ ਮਾਹੀ ਵਿੱਚ ਤਬੇਲੇ।
ਆ ਮਾਹੀ ਸਾਡੀ ਨਬਜ਼ ਜੁ ਫੜ ਲਈ,
ਦੱਸ ਗੋਰੀਏ ਕਿੱਥੇ ਦਰਦ ਕਾਲਜੇ।
ਮਿਟ ਗਿਆ ਜੀ ਮੇਰੇ ਦਰਜ ਕਾਲਜੇ।
ਪਰਦੇਸੀ ਰਹਿੰਦੇ ਪੁੱਤਾਂ ਨੂੰ ਮਾਵਾਂ ਉਡੀਕਦੀਆਂ ਉਮਰ ਲੰਘਾ ਲੈਂਦੀਆਂ ਹਨ। ਪਰਦੇਸੀਆਂ ਦੀਆਂ ਮਜਬੂਰੀਆਂ ਉਨ੍ਹਾਂ ਨੂੰ ਵਤਨ ਆਉਣ ਨਹੀਂ ਦਿੰਦੀਆਂ। ਮਾਵਾਂ ਆਪਣੇ ਹਾਲ ਚਿੱਠੀਆਂ ਰਾਹੀਂ ਲਿਖਦੀਆਂ ਕਈ ਵਾਰ ਤਾਂ ਮਿਲਣ ਦੀ ਤਾਂਘ ਮਨ ਵਿੱਚ ਹੀ ਲੈ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੀਆਂ ਹਨ। ਓਧਰ ਪੁੱਤ ਮਾਵਾਂ ਦੀਆਂ ਚਿੱਠੀਆਂ ਪੜ੍ਹ ਕੇ ਝੂਰਦੇ ਰਹਿੰਦੇ ਹਨ:
ਚਿੱਠੀਏ ਨੀਂ ਚਿੱਠੀਏ ਹੰਝੂਆਂ ਨਾਲ ਲਿਖੀਏ,
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ।
ਆਖੀਂ ਮੇਰੇ ਸੋਹਣੇ ਪੁੱਤ ਨੂੰ,
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ।
ਆਖੀ ਮੇਰ ਜਿਊਣ ਜੋਗੇ ਨੂੰ।
ਕੁਝ ਕੁ ਦਹਾਕੇ ਪਹਿਲਾਂ ਵਿਆਹ ਦੀ ਤਾਰੀਖ਼ ਨਿਸ਼ਚਿਤ ਕਰਨ ਲਈ ਚਿੱਠੀ ਕੋਰੇ ਕਾਗ਼ਜ਼ ’ਤੇ ਲਿਖੀ ਜਾਂਦੀ ਸੀ। ਰਿਸ਼ਤੇਦਾਰਾਂ ਵਿੱਚੋਂ ਸਭ ਤੋਂ ਪਹਿਲੀ ਚਿੱਠੀ ਨਾਨਕਿਆਂ ਨੂੰ ਭੇਜੀ ਜਾਂਦੀ ਸੀ, ਜਿਸ ਨੂੰ ਭੇਜਣ ਸਮੇਂ ਅਕਸਰ ਗੀਤ ਗਾਇਆ ਜਾਂਦਾ:
ਬਾਬਲ ਕਾਜ ਰਚਾਇਆ, ਸਭ ਪਰਿਵਾਰ ਬੁਲਾਇਆ,
ਪਾਂਧੇ ਬੇਟਾ ਬੁਲਾਵੋ, ਸਾਹਾ ਧੁਰ ਪਹੁੰਚਾਵੋ
ਪਹਿਲੀ ਚਿੱਠੀ ਮੇਰੇ ਨਾਨਕੜੇ, ਬਾਬਲ ਕਾਜ ਰਚਾਇਆ।
ਰੁੱਤਾਂ ਆਉਂਦੀਆਂ ਹਨ, ਆਪਣੀ ਉਮਰ ਹੰਢਾ ਕੇ ਤੁਰ ਜਾਂਦੀਆਂ ਹਨ। ਸਮਾਂ ਆਪਣੀ ਤੋਰੇ ਤੁਰਦਾ ਰਹਿੰਦਾ ਹੈ। ਇਹ ਆਪਣੇ ਨਾਲ ਪੁਰਾਣੇ ਨੂੰ ਖੋਹ ਕੇ ਲੈ ਜਾਂਦਾ ਹੈ ਅਤੇ ਉਸ ਦੀ ਥਾਂ ਨਵਾਂ ਲੈ ਆਉਂਦਾ ਹੈ। ਅੱਜ-ਕੱਲ੍ਹ ਚਿੱਠੀਆਂ ਲਿਖਣ ਦਾ ਰੁਝਾਨ ਖ਼ਤਮ ਹੋ ਗਿਆ ਹੈ। ਨਵੇਂ ਤਕਨਾਲੋਜੀ ਦੇ ਯੁੱਗ ਵਿੱਚ ਚਿੱਠੀਆਂ ਦੀ ਥਾਂ ਫੋਨਾਂ, ਐੱਸਐੱਮਐੱਸ, ਟਵਿੱਟਰ, ਫੇਸਬੁੱਕ ਅਤੇ ਈਮੇਲ ਆਦਿ ਨੇ ਲੈ ਲਈ ਹੈ। ਇਹ ਸਭ ਕੁਝ ਦੀ ਤਾਈਦ ਇਹ ਗੀਤ ਕਰ ਦਿੰਦਾ ਹੈ:
ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ,
ਜਦੋਂ ਦਾ ਟੈਲੀਫੋਨ ਲੱਗਿਆ।
ਹਰ ਚੀਜ਼ ਦਾ ਆਪਣਾ-ਆਪਣਾ ਮਹੱਤਵ ਹੈ। ਚਿੱਠੀਆਂ ਦਾ ਆਪਣਾ ਮਹੱਤਵ ਸੀ। ਚਿੱਠੀ ਲਿਖਣ ਸਮੇਂ ਕਈ ਵਾਰ ਉਸ ਨਾਲ ਉਸ ’ਚ ਲਿਖੀਆਂ ਜਾ ਰਹੀਆਂ ਮਨ ਦੀਆਂ ਗੁੱਝੀਆਂ ਗੱਲਾਂ ਸਮੇਂ ਇਹੋ ਜਿਹੀ ਯਾਦ ਦੀ ਪਟਾਰੀ ਖੁੱਲ੍ਹ ਜਾਂਦੀ ਜਿਸ ’ਚ ਉਲਝ ਕੇ ਬਾਕੀ ਸਭ ਕੁਝ ਭੁੱਲ ਜਾਂਦਾ:
ਚਿੱਠੀ ਲਿਖਤੀ ਮੈਂ ਸਾਰੀ,
ਐਸੀ ਮੱਤ ਮੇਰੀ ਮਾਰੀ,
ਪੂਰੀ ਕਰਕੇ ਤਿਆਰੀ,
ਜਦੋਂ ਲਿਖਣ ਲੱਗੀ ਮੈਂ ਤੇਰਾ ਨਾਂ,
ਚੰਨਾਂ ਮੈਂ ਤੇਰਾ ਨਾਂ ਭੁੱਲਗੀ,
ਨਾਂ ਭੁੱਲਗੀ ਸ਼ਰਮ ਦੀ ਮਾਰੀ।
ਚਿੱਠੀ ਲਿਖਣੀ ਇੱਕ ਕਲਾ ਹੁੰਦੀ ਹੈ ਤੇ ਫਿਰ ਉਸ ਨੂੰ ਉਡੀਕਣਾ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ। ਚਿੱਠੀ ਪੜ੍ਹਦਿਆਂ ਜਿਹੜੀ ਖ਼ੁਸ਼ੀ ਮਿਲਦੀ ਹੈ ਉਹ ਪਲ ਆਪਣੇ ਆਪ ਵਿੱਚ ਖ਼ਾਸ ਹੁੰਦੇ ਹਨ। ਜੋ ਗੱਲਾਂ ਅਸੀਂ ਮੂੰਹ ’ਤੇ ਕਹਿੰਦੇ ਝਿਜਕਦੇ ਹਾਂ ਉਹ ਚਿੱਠੀ ਵਿੱਚ ਆਸਾਨੀ ਨਾਲ ਲਿਖੀਆਂ ਜਾਂਦੀਆਂ। ਲੰਘ ਗਿਆ ਵੇਲਾ ਕਦੇ ਵਾਪਸ ਨਹੀਂ ਆਉਂਦਾ। ਆਉਣ ਵਾਲੀਆਂ ਪੀੜ੍ਹੀਆਂ ਚਿੱਠੀ ਸ਼ਬਦ ਵੀ ਡਿਕਸ਼ਨਰੀ ਵਿੱਚੋਂ ਹੀ ਪੜ੍ਹਿਆ ਕਰਨਗੀਆਂ।
-ਸ਼ਵਿੰਦਰ ਕੌਰ
ਸੰਪਰਕ: 99888-62326

No comments:
Post a Comment