ਪੰਜਾਬ ਦੇ ਸਮੁੱਚੇ ਪਿੰਡ ਵਿਚ ਬਣੇ ਦਰਵਾਜ਼ੇ ਵਿਸ਼ੇਸ਼ ਮਹੱਤਤਾ ਰੱਖਦੇ ਹਨ | ਇਕ ਸਮਾਂ ਸੀ ਜਦੋਂ ਪਿੰਡ ਦੇ ਲੋਕ ਦਰਵਾਜ਼ੇ ਬਿਨਾਂ ਭੇਦ-ਭਾਵ ਤੋਂ ਇਕੱਠੇ ਜੁੜ ਬੈਠਕੇ ਵਿਚਾਰਾਂ ਸਾਂਝੀਆਂ ਕਰਦੇ ਹੋਏ ਭਾਈਚਾਰਕ ਸਾਂਝ ਮਜ਼ਬੂਤ ਰੱਖਦੇ ਸਨ |ਜੇਕਰ ਪਿੰਡ ਦੇ ਦਰਵਾਜ਼ੇ ਪ੍ਰਤੀ ਅੱਜ ਦੇ ਸਮੇਂ ਦੀ ਬੀਤੇ ਸਮੇਂ ਨਾਲ ਤੁਲਨਾ ਕਰੀਏ ਤਾਂ ਉਸ ਬੀਤ ਚੁੱਕੇ ਸਮੇਂ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ |ਭਾਵੇਂ ਬੀਤੇ ਸਮੇਂ ਦੀਆਂ ਗੱਲਾਂ ਅੰਧ-ਵਿਸ਼ਵਾਸੀ ਹੀ ਹੋਣਪਰ ਕਿਤੇ ਨਾ ਕਿਤੇ ਉਹ ਸਾਡੇ ਬਚਪਨ ਦੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਹਨ |ਦਰਵਾਜ਼ੇ ਦੇ ਦੋਵੇਂ ਗੇਟ ਗੋਲ ਆਕਾਰ ਵਿਚ ਡਾਟਾਂ ਭੇੜ ਕੇ ਬਣਾਏ, ਅੰਦਰ-ਬਾਹਰ ਦੋਵੇਂ ਪਾਸੇ ਚੌਤਰਾ ਅਤੇ ਵਿਚਕਾਰ ਦੀ ਰਸਤਾ ਹੰੁਦਾ ਹੈ | ਦਰਵਾਜ਼ੇ ਦੇ ਚੌਤਰੇ 'ਤੇ ਬਚਪਨ 'ਚ ਖੇਡਣ ਦੀਆਂ ਭਲਾ ਕੌਣ ਭੁਲਾ ਸਕਦਾ ਹੈ ਯਾਦਾਂ? ਪਰ ਇਹ ਚੌਤਰੇ ਅੱਜ ਟੀ. ਵੀ. 'ਤੇ ਚੱਲ ਰਹੇ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਲੋਕਾਂ ਦੇ ਮਗਨ ਹੋਣ ਕਰਕੇ ਸੰੁਨੇ ਪਏ ਸੰਭਾਲ ਨਾ ਹੋਣ ਕਾਰਨ ਟੁੱਟ ਚੁੱਕੇ ਹਨ |ਪਹਿਲਾਂ ਪੂਰਾ ਪਿੰਡ ਦਰਵਾਜ਼ੇ ਦੇ ਅੰਦਰ-ਅੰਦਰ ਹੰੁਦਾ ਸੀ ਅਤੇ ਕਿਸੇ ਹਮਲੇ ਦੇ ਡਰੋਂ ਇਸ ਨੂੰ ਬਹੁਤ ਮਜ਼ਬੂਤ ਗੇਟ ਲਗਾਏ ਹੰੁਦੇ ਸਨ | ਕਈ ਪਿੰਡਾਂਵਿਚ ਤਾਂ ਪਿੰਡ ਵਾਲਿਆਂ ਵੱਲੋਂ ਦਰਵਾਜ਼ੇ 'ਤੇ ਚੌਕੀਦਾਰ ਵੀ ਲਗਾਏ ਹੰੁਦੇ ਸਨ, ਜੋ ਸ਼ਾਮ ਹੋਣ'ਤੇ ਦਰਵਾਜ਼ੇ ਦੇ ਗੇਟ ਬੰਦ ਕਰ ਦਿੰਦੇ ਸਨ ਪਰ ਹੁਣ ਲੋਕਾਂ ਨੇ ਇਨ੍ਹਾਂਦਰਵਾਜ਼ਿਆਂ ਤੋਂ ਬਾਹਰ ਨਿਕਲ ਕੇ ਵਿਸ਼ਾਲ ਕੋਠੀਆਂਪਾ ਲਈਆਂ ਹਨ, ਜਿਸ ਕਰਕੇ ਦਰਵਾਜ਼ੇ ਦੀ ਰੌਣਕ ਹੋਰ ਵੀ ਘਟ ਚੁੱਕੀ ਹੈ |
ਦੀਵਾਲੀ ਵਾਲੇ ਦਿਨ ਪਿੰਡ ਦੇ ਸਮੁੱਚੇ ਲੋਕ ਦਰਵਾਜ਼ੇ ਦੇ ਚੌਤਰਿਆਂ' ਤੇ ਦੋਵੇਂ ਪਾਸੀਂ ਤੇਲ ਦੇ ਭਰੇ ਦੀਵੇ ਲਗਾਉਾਦੇ ਹਨ |ਦੀਵਿਆਂ ਦੀ ਰੌਸ਼ਨੀ ਨਾਲ ਪੂਰਾ ਦਰਵਾਜ਼ਾ ਜਗਮਗ-ਜਗਮਗ ਕਰਦਾ ਹੈ |ਲੋਹੜੀ ਵਾਲੇ ਦਿਨ ਕੁਝ ਵਿਅਕਤੀਆਂ ਵੱਲੋਂ ਸ਼ਾਮ ਨੂੰ ਇਕੱਠੇ ਹੋ ਕੇ ਦਰਵਾਜ਼ੇ ਦੇ ਚੌਤਰਿਆਂ ਅੱਗੇ ਪਾਥੀਆਂ ਦੀ ਧੂਣੀ ਲਗਾ ਕੇ ਅੱਗ ਸੇਕ ਕੇ ਸਰੀਰਕ ਠੰਢ ਤੋਂ ਰਾਹਤ ਪਾਈ ਜਾਂਦੀ ਹੈ ਅਤੇ ਜਿਸ ਘਰ ਵਿਚ ਮੰੁਡਾ ਜਨਮਿਆ ਹੋਵੇ, ਉਹ ਦਰਵਾਜ਼ੇ ਨਵ ਜੰਮੇ ਮੰੁਡੇ ਦੀ ਲੰਮੀ ਉਮਰ ਹੋਣ ਲਈ ਭੇਲੀ (ਗੁੜ) ਅਤੇ ਪਾਥੀਆਂ ਦਾ ਟੋਕਰਾ ਦਿੰਦਾ ਹੈ | ਇਕੱਠੇ ਹੋਏ ਵਿਅਕਤੀਆਂ ਵਿਚੋਂ ਹੀ ਇਕ ਵਿਅਕਤੀ ਸਾਰੀਆਂ ਭੇਲੀਆਂ ਪਹੰੁਚਣ 'ਤੇ ਧੂਣੀ ਅੱਗੇ ਖੜ੍ਹ ਕੇ ਨਵਜੰਮੇ ਮੰੁਡਿਆਂਦੀ ਲੰਮੀ ਉਮਰ ਹੋਣਦੀ ਦੁਆ ਕਰਦਾ ਹੈ |ਦੁਆ ਕਰਨ ਉਪਰੰਤ ਗੁੜ ਦੀਆਂ ਪੇਸੀਆਂ ਭੰਨ ਕੇ ਸਾਰਿਆਂ ਵਿਚ ਵੰਡ ਦਿੰਦਾ ਹੈ | ਜੇਕਰ ਛੋਟਾ ਬੱਚਾ ਰੋਣੋਂ ਨਹੀਂ ਹਟਦਾ ਤਾਂ ਪਿੰਡ ਦੀ ਧੀ-ਨੂੰਹ ਪਿੰਡ ਦੇ ਦਰਵਾਜ਼ੇ ਅੱਗੋਂ ਮਿੱਟੀ ਚੁੱਕ ਕੇ ਬੱਚੇ ਦੁਆਲੇ ਛੁਆ ਕੇ ਪਿੱਛੇ ਵੱਲ ਸੁੱਟ ਦਿੰਦੀ ਹੈ |ਸਮਝਿਆ ਜਾਂਦਾ ਹੈ ਕਿ ਬੱਚੇ ਨੂੰ ਕਿਸੇ ਦੀ ਓਪਰੀ ਨਜ਼ਰ ਲੱਗ ਗਈ ਹੈ |ਅਜਿਹਾ ਕਰਨ ਨਾਲ ਓਪਰੀ ਨਜ਼ਰ ਉਸ ਦੇ ਮਗਰ ਘਰ ਤੱਕ ਨਹੀਂ ਜਾਂਦੀ |ਹਰ ਲੰਘਣਵਾਲਾ ਸੂਝਵਾਨ ਵਿਅਕਤੀ ਦਰਵਾਜ਼ੇ ਅੰਦਰ ਲੰਘਦੇ ਸਮੇਂ ਸਿਰ ਝੁਕਾ ਕੇ ਲੰਘਦਾ ਹੈ, ਜੋ ਦਰਵਾਜ਼ੇ ਪ੍ਰਤੀ ਨਿਮਰਤਾ ਦੀ ਨਿਸ਼ਾਨੀ ਹੈ |
-ਸੁਖਵਿੰਦਰ ਕਲੇਰ ਬੱਸੀਆਂ
No comments:
Post a Comment