ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਹੈ। ਹੁਣ ਬੇਸ਼ੱਕ ਇੱਥੇ ਪੂਰੇ ਪੰਜ ਦਰਿਆ ਨਹੀਂ ਰਹੇ ਪਰ ਇਹ ਪਹਿਲਾਂ ਵਾਂਗ ਹੀ ਆਪਣੇ ਅਮੀਰ ਸੱਭਿਆਚਾਰ ਕਰਕੇ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ’ਚ ਆਪਣੀ ਵੱਖਰੀ ਪਛਾਣ ਦਾ ਅਹਿਸਾਸ ਕਰਵਾਉਂਦਾ ਆ ਰਿਹਾ ਹੈ।
ਅੱਜ ਦੇ ਅਤਿ ਆਧੁਨਿਕ ਯੁੱਗ ਵਿੱਚ ਪੰਜਾਬ ਨੇ ਬੇਅੰਤ ਤਰੱਕੀ ਕੀਤੀ ਹੈ। ਕਿਸੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਕੱਚੇ ਰਸਤਿਆਂ ’ਤੇ ਲੱਕੜ ਦੇ ਪਹੀਆਂ ਵਾਲੇ ਗੱਡੇ ਦੌੜਦੇ ਸਨ। ਅੱਜ ਉਨ੍ਹਾਂ ਕੱਚੇ ਰਸਤਿਆਂ ਦਾ ਬਦਲ ਪੱਕੀਆਂ ਸੜਕਾਂ ਨੇ ਲੈ ਲਿਆ ਹੈ, ਗੱਡਿਆਂ ਦੀ ਥਾਂ ਹੁਣ ਵੀਹ-ਵੀਹ ਲੱਖ ਦੀਆਂ ਗੱਡੀਆਂ ਨੇ ਲੈ ਲਈ ਹੈ। ਪੰਜਾਬ ਵਸਦਾ ਹੈ ਤੇ ਵਸਦਾ ਰਹੇਗਾ ਪਰ ਵਕਤ ਦੀ ਚਾਲ ਦੇ ਨਾਲ-ਨਾਲ ਇੱਥੋਂ ਦੇ ਤਿੱਥਾਂ-ਤਿਉਹਾਰਾਂ ਵਿੱਚ ਬਦਲਾਅ ਆ ਰਿਹਾ ਹੈ। ਪੰਜਾਬੀ ਸੱਭਿਆਚਾਰ ਦਾ ਹਿੱਸਾ ਹੀ ਨਹੀਂ, ਸਗੋਂ ਅਨਿੱਖੜਵਾਂ ਅੰਗ ਅਖਵਾਉਣ ਵਾਲੀ ‘ਜਾਗੋ’ ਦੀ ਅਸਲ ਪਛਾਣ ਖ਼ਤਰੇ ਵਿੱਚ ਪੈ ਚੁੱਕੀ ਹੈ। ‘ਜਾਗੋ’ ਵਿਆਹ ਚਾਹੇ ਕੁੜੀ ਦਾ ਹੋਵੇ ਜਾਂ ਮੁੰਡੇ ਦਾ, ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ ਰਾਤ ਸਮੇਂ ਕੱਢੀ ਜਾਂਦੀ ਹੈ। ਪਹਿਲੇ ਸਮੇਂ ਵਿੱਚ ਜਾਗੋ ਆਪਸੀ ਭਾਈਚਾਰਕ ਸਾਂਝ ਦੀ ਤਰਜ਼ਮਾਨੀ ਕਰਦੀ ਇੱਕ ਮਿਸਾਲ ਪੇਸ਼ ਕਰਦੀ ਸੀ। ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਵੀ ਨੂੜ ਕੇ ਰੱਖਦੀ ਸੀ ਜਾਗੋ। ਇਸ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਬੇਸ਼ੱਕ ਕੌੜੀਆਂ ਤੇ ਮਸ਼ਕਰੀਆਂ ਵਾਲੀਆਂ ਹੂੰਦੀਆਂ ਸਨ ਪਰ ਫਿਰ ਵੀ ਕਦੇ ਕਿਸੇ ਰਿਸ਼ਤੇ ਤੇ ਭਾਈਚਾਰਕ ਸਾਂਝ ਦੀ ਟੁੱਟ-ਭੱਜ ਨਹੀਂ ਸੀ ਹੁੰਦੀ। ਉਸ ਵੇਲੇ ਦੇਸੀ ਸਾਜ਼ਾਂ ਜਿਵੇਂ ਪਰਾਤ ਅਤੇ ਛੱਜ ਨੂੰ ਵਜਾ-ਵਜਾ ਕੇ ਜਾਗੋ ਪੂਰੇ ਪਿੰਡ ਵਿੱਚ ਕੱਢੀ ਜਾਂਦੀ ਸੀ, ਜਿਸ ਵਿੱਚ ਸਾਰਾ ਭਾਈਚਾਰਾ ਸ਼ਿਰਕਤ ਕਰਦਾ ਸੀ। ਕੁੜੀਆਂ, ਬੁੜੀਆਂ ਵਿੱਚ ਜਾਗੋ ਸਮੇਂ ਇੱਕ ਵੱਖਰਾ ਹੀ ਚਾਅ ਤੇ ਜੋਸ਼ ਹੁੰਦਾ ਸੀ। ਹੁਣ ਜਾਗੋ ਅਸੱਭਿਅਕ ਹੁੰਦੀ ਜਾ ਰਹੀ ਹੈ।
ਅੱਜ ਦੀ ਜਾਗੋ ਨੇ ਵੱਖਰਾ ਹੀ ਆਧੁਨਿਕ ਰੰਗ ਅਖ਼ਤਿਆਰ ਕਰ ਲਿਆ ਹੈ। ਅੱਜ ਜਾਗੋ ਪਰਾਤ ਤੇ ਛੱਜਾਂ ਨਾਲ ਨਹੀਂ, ਸਗੋਂ ਢੋਲ-ਢਮੱਕਿਆਂ ਨਾਲ ਕੱਢੀ ਜਾਂਦੀ ਹੈ। ਅਤਿ ਆਧੁਨਿਕ ਤਰ੍ਹਾਂ ਦੇ ਬੰਬ ਪਟਾਕੇ ਚਲਾ ਕੇ ਜਾਗੋ ਕੱਢੀ ਜਾਂਦੀ ਹੈ। ਬੋਲੀਆਂ ਤਾਂ ਅੱਜ ਦੀ ਪੀੜ੍ਹੀ ਭੁੱਲ-ਭੁਲਾ ਚੁੱਕੀ ਹੈ, ਹੁਣ ਬੋਲੀਆਂ ਲਈ ਵੀ ਵਿਅਕਤੀ ਕਿਰਾਏ ’ਤੇ ਆਉਂਦਾ ਹੈ। ਰਾਤ ਸਮੇਂ ਕੰਨ ਪਾੜਵੇਂ ਸੰਗੀਤ ਵਿੱਚ ਵਜਦੇ ਪਟਾਕਿਆਂ ਵਿੱਚ ਕਈ ਵਾਰ ਅਸਲੀ ਗੋਲੀਆਂ ਦੇ ਫਾਇਰ ਵੀ ਕੀਤੇ ਜਾਂਦੇ ਹਨ। ਹਥਿਆਰਾਂ ਦਾ ਚਲਨ ਵੀ ਜਾਗੋ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ। ਪੁਰਾਣੇ ਸਮੇਂ ਕੱਢੀ ਜਾਂਦੀ ਜਾਗੋ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਸਨ, ਉੱਥੇ ਅੱਜ-ਕੱਲ੍ਹ ਦੀ ਤੜਕ-ਭੜਕ ਨਾਲ ਕੱਢੀ ਜਾਂਦੀ ਜਾਗੋ ਸਮੇਂ ਹੋਏ ਝਗੜਿਆਂ ਦੇ ਨਿਪਟਾਰੇ ਅਦਾਲਤਾਂ ਤਕ ਪਹੁੰਚਦੇ ਵੇਖੇ ਜਾ ਸਕਦੇ ਹਨ।
ਆਮ ਕਰਕੇ ਪੰਜਾਬੀਆਂ ਵਿੱਚ ਵਿੱਤੋਂ ਬਾਹਰਾ ਹੋ ਕੇ ਖਰਚਾ ਕਰਨ ਦੀ ਪਿਰਤ ਰਹੀ ਹੈ, ਜਿਸ ਕਰਕੇ ਸਾਡੇ ਤਿੱਥ-ਤਿਉਹਾਰ ਮਨਾਉਣ ਦੇ ਢੰਗ ਤਰੀਕੇ ਬਦਲ ਰਹੇ ਹਨ। ਫਿਰ ਵੀ ਇਸ ਕਥਨ ਨੂੰ ਸੱਚ ਹੁੰਦਿਆਂ ਆਪਾਂ ਛੇਤੀ ਹੀ ਵੇਖਾਂਗੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦੈ, ਭਾਵ ਜੋ ਪਰੰਪਰਾਵਾਂ ਤੇ ਰੀਤੀ-ਰਿਵਾਜ ਸਾਡੀ ਸੱਭਿਅਤਾ ਦਾ ਕਦੇ ਹਿੱਸਾ ਹੋਇਆ ਕਰਦੇ ਸਨ, ਉਹ ਫਿਰ ਤੋਂ ਜੀਵਤ ਹੋਣਗੇ। ਫਿਰ ਉਸੇ ਤਰ੍ਹਾਂ ਪਿੰਡਾਂ ਵਿੱਚ ਵਿਆਹ ਆਪਣੇ ਘਰਾਂ ਵਿੱਚ ਹੀ ਕੀਤੇ ਜਾਣਗੇ, ਫਿਰ ਪਰੰਪਰਾ ਤੁਰੇਗੀ ਸੱਭਿਅਕ ਤੌਰ ’ਤੇ ਜਾਗੋ ਕੱਢਣ ਦੀ। ਕਾਸ਼! ਇਹ ਸੱਚ ਹੋ ਜਾਵੇ।
- ਮਦਨ ਬੰਗੜ

No comments:
Post a Comment