ਦਲ ਖ਼ਾਲਸਾ ਅਧੀਨ ਸਥਾਪਿਤ ਕੀਤੀਆਂ ਗਈਆਂ 11 ਮਿਸਲਾਂ ‘ਚੋਂ ਸ਼ੁਕਰਚੱਕੀਆ ਮਿਸਲ ਇੱਕ ਪ੍ਰਮੁੱਖ ਮਿਸਲ ਸੀ। ਇਸ ਮਿਸਲ ਦਾ ਮੋਢੀ ਇੱਕ ਸਾਹਸੀ ਜੱਟ ਦੇਸੂ ਸੀ। ਉਹ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਗੁਜਰਾਂਵਾਲਾ ਦੇ ਨੇੜਲੇ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤ ਸਾਰੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਉਸ ਦੀ ਮੌਤ 1716 ਈ: ਨੂੰ। ਉਸ ਤੋਂ ਬਾਅਦ ਉਸ ਦੀ ਥਾਂ ‘ਤੇ ਉਸ ਦੇ ਪੁੱਤਰ ਨੌਧ ਸਿੰਘ ਦੀ ਨਿਯੁਕਤੀ ਹੋਈ। ਨੌਧ ਸਿੰਘ 1745 ਈ: ਨੂੰ ਨਵਾਬ ਕਪੂਰ ਦੁਆਰਾ ਇੱਕ ਲੜਾਕੇ ਦਸਤੇ ਦਾ ਮੁਖੀ ਵੀ ਸਥਾਪਿਤ ਕੀਤਾ ਗਿਆ। 1752 ਈ: ਨੂੰ ਸਰਦਾਰ ਨੌਧ ਸਿੰਘ ਚਲਾਣਾ ਕਰ ਗਏ ਅਤੇ ਉਨ੍ਹਾਂ ਤੋਂ ਬਾਅਦ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਇਹ ਮਿਸਲ ਅਸਲ ਰੂਪ ‘ਚ ਚੜ੍ਹਤ ਸਿੰਘ ਦੀ ਅਗਵਾਈ ‘ਚ ਹੀ ਚਮਕੀ। 1729 ਈ: ਨੂੰ ਜਨਮਿਆ, ਇਹ ਜੱਟ ਸਰਦਾਰ ਬਚਪਨ ਤੋਂ ਹੀ ਬਹੁਤ ਬਹਾਦਰ ਜਰਨੈਲ ਸੀ। ਉਸ ਦਾ ਵਿਆਹ ਗੁਜਰਾਂਵਾਲਾ ਦੇ ਇੱਕ ਸਰਦਾਰ ਅਮੀਰ ਸਿੰਘ, ਦੀ ਬੇਟੀ ਨਾਲ ਹੋਇਆ, ਜਿਹੜਾ ਬਹੁਤ ਤਾਕਤਵਰ ਤੇ ਅਣਖੀਲਾ ਯੋਧਾ ਸੀ। ਸਿੱਟੇ ਵਜੋਂ ਚੜ੍ਹਤ ਸਿੰਘ ਦੀ ਤਾਕਤ ਵਿੱਚ ਬੇਹੱਦ ਵਾਧਾ ਹੋਇਆ।
1761 ਈ: ਨੂੰ ਚੜ੍ਹਤ ਸਿੰਘ ਨੇ ਐਮਨਾਬਾਦ ‘ਤੇ ਹਮਲਾ ਕਰ ਦਿੱਤਾ ਅਤੇ ਉੱਥੋਂ ਦੇ ਮੁਸਲਮਾਨ ਫ਼ੌਜਦਾਰ ਨੂੰ ਖ਼ਤਮ ਕਰਕੇ ਐਮਨਾਬਾਦ ‘ਤੇ ਕਬਜ਼ਾ ਕਰ ਲਿਆ। ਲਾਹੌਰ ਦਾ ਸੂਬੇਦਾਰ ਉਬੈਦ ਖ਼ਾਨ, ਚੜ੍ਹਤ ਸਿੰਘ ਦੀ ਵਧਦੀ ਸ਼ਕਤੀ ਨੂੰ ਵੇਖ ਕੇ ਆਪਣੇ ਲਈ ਖ਼ਤਰਾ ਮਹਿਸੂਸ ਕਰ ਰਿਹਾ ਸੀ ਅਤੇ ਉਸ ਦੀ ਸ਼ਕਤੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਇਕ ਦਿਨ ਉਸ ਨੇ ਗੁਜਰਾਂਵਾਲਾ ‘ਤੇ ਹਮਲਾ ਕਰ ਦਿੱਤਾ, ਪਰ ਇਸ ਗੱਲ ਦੀ ਖ਼ਬਰ ਦੂਜੇ ਸਿੰਘ ਸਰਦਾਰਾਂ ਨੂੰ ਵੀ ਹੋ ਗਈ, ਜਿਸ ਕਰਕੇ ਸਭ ਨੇ ਗੁਜਰਾਂਵਾਲਾ ਵੱਲ ਮੁਹਾਰਾਂ ਮੋੜ ਲਈਆਂ। ਸੂਬੇਦਾਰ ਉਬੈਦ ਖਾਨ ਚਾਰੇ ਪਾਸਿਆਂ ਤੋਂ ਘਿਰ ਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਮੈਦਾਨੇ ਜੰਗ ਵਿੱਚੋਂ ਭੱਜ ਗਿਆ। 1762 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਹਮਲਾ ਕਰ ਦਿੱਤਾ। ਚੜ੍ਹਤ ਸਿੰਘ ਨੇ ਉਸ ਨੂੰ ਬਹੁਤ ਤੰਗ ਕੀਤਾ। ਗੁਰਿਲਾ ਹਮਲਿਆਂ ਦੁਆਰਾ ਉਸ ਦਾ ਬੇਹੱਦ ਨੁਕਸਾਨ ਕੀਤਾ। ਅਫ਼ਗਾਨਾਂ ਨੇ ਗੁੱਸੇ ਵਿੱਚ ਆ ਕੇ ਗੁੱਜਰਾਂਵਾਲਾ ਦੇ ਕਿਲ੍ਹੇ ਨੂੰ ਢਹਿ-ਢੇਰੀ ਕੀਤਾ। ਸੰਨ 1774 ਈ: ਨੂੰ ਜੰਮੂ ਖਾਨਦਾਨ ਵਿੱਚ ਖਾਨਾਜੰਗੀ ਹੋ ਗਈ। ਇਸ ਮੌਕੇ ਕਨੱਈਆ, ਭੰਗੀ ਅਤੇ ਸ਼ੁਕਰਚੱਕੀਆ ਸਰਦਾਰਾਂ ਨੇ ਵੀ ਇਸ ਵਿੱਚ ਦਖ਼ਲ ਦਿੱਤਾ, ਪਰ ਇੱਥੇ ਫੈਲੀ ਗੜਬੜ ‘ਚ ਇੱਕ ਹੱਥਗੋਲਾ ਚੱਲ ਗਿਆ, ਜਿਸ ‘ਚ ਚੜ੍ਹਤ ਸਿੰਘ ਦੀ ਮੌਤ ਹੋ ਗਈ।
ਚੜ੍ਹਤ ਸਿੰਘ ਦੀ ਮੌਤ ਤੋਂ ਬਾਅਦ, ਇਹ ਮਿਸਲ ਉਸ ਦੇ ਪੁੱਤਰ ਮਹਾਂ ਸਿੰਘ ਦੇ ਹੱਥ ਆ ਗਈ। ਲੱਗਭਗ ਇਸ ਮਿਸਲ ਨੂੰ ਛੇ ਸਾਲ ਉਸ ਦੀ ਮਾਤਾ ਮਾਈ ਦੇਸਾ ਚਲਾਉਂਦੀ ਰਹੀ, ਜਿਹੜੀ ਬਹੁਤ ਹੀ ਨੇਕ ਦਿਲ, ਸਾਹਸੀ ਤੇ ਅੰਤਰ ਦ੍ਰਿਸ਼ਟੀ ਦੀ ਮਾਲਕਣ ਸੀ। 1780 ਈ: ਤੱਕ ਮਹਾਂ ਸਿੰਘ ਜੁਆਨ ਹੋ ਗਿਆ ਤੇ ਮਾਤਾ ਦੇਸਾ ਨੇ ਮਿਸਲ ਦੀ ਅਗਵਾਈ ਮਹਾਂ ਸਿੰਘ ਨੂੰ ਸੌਂਪ ਦਿੱਤੀ। ਉਸ ਦੀਆਂ ਜਿੱਤਾਂ ਵਿੱਚੋਂ ਸਭ ਤੋਂ ਪ੍ਰਸਿੱਧ ਚਨਾਬ ਦਰਿਆ ਦੇ ਪੂਰਬੀ ਕੰਢੇ ‘ਤੇ ਸਥਿਤ ਰਸੂਲ ਨਗਰ ਦੀ ਜਿੱਤ ਸੀ, ਜਿਸ ਦਾ ਨਾਮ ਉਸ ਨੇ ਰਾਮ ਨਗਰ ਰੱਖ ਦਿੱਤਾ। ਅਲੀਪੁਰ ਦੀ ਸਫਲਤਾਪੂਰਵਕ ਜਿੱਤ ਤੋਂ ਬਾਅਦ ਉਸ ਦਾ ਨਾਮ ਅਕਾਲਗੜ੍ਹ ਰੱਖ ਦਿੱਤਾ ਗਿਆ। ਉਸ ਨੇ ਮੁਲਤਾਨ, ਬਹਾਵਲਪੁਰ ਤੇ ਸਾਹੀਵਾਲ ਦੇ ਪ੍ਰਦੇਸ਼ ਵਿੱਚ ਭੰਗੀ ਸਰਦਾਰਾਂ ਨੂੰ ਵੀ ਕੱਢ ਬਾਹਰ ਕੀਤਾ ਅਤੇ ਜੰਮੂ ਦੇ ਇਲਾਕਿਆਂ ‘ਤੇ ਵੀ ਜਿੱਤਾਂ ਪ੍ਰਾਪਤ ਕੀਤੀਆਂ।
ਸੰਨ 1785 ਵਿੱਚ ਜੈ ਸਿੰਘ ਕਨ੍ਹਈਆ ਅਤੇ ਮਹਾਂ ਸਿੰਘ ਵਿਚਕਾਰ ਬਟਾਲੇ ਨੇੜੇ ਯੁੱਧ ਹੋਇਆ, ਜਿਸ ਵਿੱਚ ਜੈ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ, ਪਰ ਬਾਅਦ ‘ਚ ਦੋਹਾਂ ਧਿਰਾਂ ਦੀ ਸੁਲਾਹ ਹੋ ਗਈ ਅਤੇ ਸਵਰਗਵਾਸੀ ਗੁਰਬਖਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਦੀ ਕੁੜਮਾਈ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰਕੇ ਹਮੇਸ਼ਾਂ-ਹਮੇਸ਼ਾਂ ਲਈ ਦੋਸਤੀ ਕਾਇਮ ਕਰ ਲਈ ਗਈ।
1790 ਨੂੰ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ। ਹਰੀ ਰਾਮ ਗੁਪਤਾ ਲਿਖਦੇ ਹਨ ਕਿ ਜੇਕਰ ਉਹ ਦਸ ਸਾਲ ਹੋਰ ਜਿਊਂਦਾ ਰਹਿੰਦਾ, ਤਾਂ ਉਹ ਸਾਰੇ ਉੱਤਰੀ ਭਾਰਤ ਵਿੱਚ ਦਰਾ ਖੈਬਰ ਤੋਂ ਗੰਗਾ ਅਤੇ ਹਿਮਾਲਿਆ ਤੋਂ ਅਰਬ ਸਾਗਰ ਤੱਕ ਦੇ ਸਾਰੇ ਇਲਾਕਿਆਂ ਦਾ ਇਕੱਲਾ ਬਾਦਸ਼ਾਹ ਹੁੰਦਾ ਅਤੇ ਸ਼ਹਿਨਸ਼ਾਹ ਆਲਮ ਦੂਜਾ ਵੀ ਉਸ ਦੀ ਸਰਪ੍ਰਸਤੀ ਵਿੱਚ ਜ਼ਿੰਦਗੀ ਬਤੀਤ ਕਰਦਾ।
ਮਹਾਂ ਸਿੰਘ ਤੋਂ ਬਾਅਦ ਉਸ ਦਾ ਇਕਲੌਤਾ ਪੁੱਤਰ ਰਣਜੀਤ ਸਿੰਘ ਮਿਸਲ ਦਾ ਉੱਤਰ-ਅਧਿਕਾਰੀ ਬਣਿਆ। ਉਹ ਅਜਿਹਾ ਸੂਰਬੀਰ ਯੋਧਾ ਸਾਬਿਤ ਹੋਇਆ, ਜਿਸ ਨੇ ਜਮਨਾ ਤੋਂ ਲੈ ਕੇ ਅਫਗਾਨਿਸਤਾਨ ਦੇ ਤਖ਼ਤਾਂ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਹੌਲੀ-ਹੌਲੀ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਕਰਕੇ ਖ਼ਾਲਸਾ ਰਾਜਤੰਤਰ ਦੀ ਸਥਾਪਨਾ ਕੀਤੀ।

No comments:
Post a Comment