‘‘ਸਿੱਖ ਧਰਮ’’ ਦੀ ਨੀਂਹ ਪਹਿਲੇ ਗੁਰੂ ਨਾਨਕ ਦੇਵ ਜੀ (1469 ਤੋਂ 1539) ਨੇ ਰੱਖੀ। ਜਿਸ ਦਾ ਮੁੱਖ ਉਦੇਸ਼ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖ ਕੇ ਸਰਬੱਤ ਦਾ ਭਲਾ ਮੰਗਣਾ ਤੇ ਉਸ ਸਮੇਂ ਦੇ ਹਾਕਮਾਂ ਵੱਲੋਂ ਜਾਰੀ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾ ਕੇ ਹੱਕ-ਸੱਚ ਅਤੇ ਇਨਸਾਫ ’ਤੇ ਅਧਾਰਿਤ ਧਰਮ ਦਾ ਰਾਜ ਕਾਇਮ ਕਰਨਾ ਸੀ। ਧਰਮ ਦੇ ਰਾਜ ਤੋਂ ਭਾਵ ਬਰਾਬਰਤਾ,
ਊਚ-ਨੀਚ ਤੇ ਛੂਤ-ਛਾਤ ਰਹਿਤ ਪ੍ਰਣਾਲੀ ਕਾਇਮ ਕਰਨਾ ਸੀ। ਜਿਸ ਵਿੱਚ ਹਰ ਇਨਸਾਨ ਨੂੰ ਬਰਾਬਰ ਸਮਝਿਆ ਜਾਵੇ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ‘‘ਨਾ ਹਮ ਹਿੰਦੂ ਨਾ ਮੁਸਲਮਾਨ’’ ਦਾ ਸਿਧਾਂਤ ਦੇ ਕੇ ਵੱਖਰੇ ਸਿੱਖ ਧਰਮ ਦੀ ਨੀਂਹ ਰੱਖੀ। ਸ਼ਬਦ ‘ਸਿੱਖ’ ਤੋਂ ਭਾਵ ਸਿੱਖਣ ਵਾਲਾ ਵਿਦਿਆਰਥੀ ਤਾਂ ਹੀ ਸਿੱਖ ਦਸਾਂ ਗੁਰੂਆਂ ਦੀਆਂ ਸਿਖਿਆਵਾਂ ਜੋ ‘‘ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ’’ ਤੋਂ ਸੇਧ ਲੈਂਦਾ ਹੈ। ਇਹ ਸਿਧਾਂਤ ਸਮੇਂ ਦੇ ਹਾਕਮਾਂ ਨੂੰ ਚਾਹੇ ਉਹ ਹਿੰਦੂ ਸਾਮਰਾਜ ਸੀ ਚਾਹੇ ਕੋਈ ਹੋਰ ਨੂੰ ਕਦੇ ਵੀ ਨਹੀਂ ਸੀ ਭਾਉਂਦਾ। ਜਿਸ ਕਾਰਣ ਸਮੇਂ ਸਮੇਂ ਸਿੱਖ ਕੌਮ ਤੇ
ਧਰਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਲੱਖਾਂ ਹੀ ਸਿੰਘ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ।
ਇਨ੍ਹਾਂ ਮੁਸੀਬਤਾਂ ਦੇ ਬਾਵਜੂਦ 1765 ਤੋਂ 1849 ਤੱਕ ਸਿੱਖਾਂ ਨੇ ਵੱਖਰਾ ‘‘ਸਿੱਖ ਰਾਜ’’ ਕਾਇਮ ਕੀਤਾ। ਜਿਸ ਦੇ ਮਹਾਰਾਜਾ ਰਣਜੀਤ ਸਿੰਘ ਸੀ ਤੇ ਇਸ ਰਾਜ ਦੀਆਂ ਹੱਦਾਂ ਦਿੱਲੀ ਤੋਂ ਅਫਗਾਨਿਸਤਾਨ ਅਤੇ ਸਿੰਧ ਤੋਂ ਚੀਨ ਨਾਲ ਲੱਗਦੀਆਂ ਸਨ। ਸੰਨ 1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਧੋਖੇ ਨਾਲ ਅੰਗਰੇਜ਼ਾਂ ਨੇ ਸਿੱਖ ਰਾਜ ਉੱਤੇ ਕਬਜ਼ਾ ਕਰਕੇ ਇਸ ਨੂੰ ਹਿੰਦੋਸਤਾਨ ਨਾਲ ਮਿਲਾ ਦਿੱਤਾ। ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਸਮੇਂ ਵੀ ਘੱਟ ਗਿਣਤੀ 2 ਫੀਸਦੀ ਸਿੱਖ ਕੌਮ ਨੇ ਸਭ ਤੋਂ ਵੱਧ 85 ਫੀਸਦੀ ਕੁਰਬਾਨੀਆਂ ਦਿੱਤੀਆਂ, ਜਿਸ ਤੋਂ ਪ੍ਰਭਾਵਤ ਹੋ ਕੇ ਅੰਗਰੇਜ਼ ਸਾਮਰਾਜ ਨੇ ਹਿੰਦੋਸਤਾਨ ਦੇ ਤਿੰਨ ਹਿੱਸੇ ਭਾਰਤ ਪਾਕਿਸਤਾਨ ਤੋਂ ਇਲਾਵਾ ਸਿੱਖਾਂ ਨੂੰ ਵੱਖਰਾ ਦੇਸ਼ ਖਾਲਿਸਤਾਨ ਦੇਣ ਦਾ ਏਜੰਡਾ ਤਿਆਰ ਕੀਤਾ। ਜਦੋਂ ਚਾਤੁਰ ਗਾਂਧੀ ’ਤੇ ਨਹਿਰੂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸਿੱਖ ਕੌਮ ਨਾਲ ਝੂਠੇ ਵਾਅਦੇ ਕਰਦਿਆਂ ਕਿਹਾ ‘‘ਜੇਕਰ ਸਿੱਖ ਭਾਰਤ ਨਾਲ ਰਹਿਣ ਤਾਂ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਰਹਿਣ ਲਈ ਵੱਖਰਾ ਆਜ਼ਾਜ ਸੂਬਾ ਬਣਾਇਆ ਜਾਵੇਗਾ ਤੇ ਭਾਰਤੀ ਸੰਵਿਧਾਨ ਵੀ ਉਸ ਦੀ ਮਰਜੀ ਨਾਲ ਬਣੇਗਾ। ਸਿੱਖ ਕੌਮ ਨੇ ਚਾਤੁਰ ਗਾਂਧੀ, ਨਹਿਰੂ ਦੇ ਇਨ੍ਹਾਂ ਝੂਠੇ ਵਾਅਦਿਆਂ ਤੇ ਯਕੀਨ ਕਰਕੇ ਭਾਰਤ ਨਾਲ ਰਹਿਣ ਦਾ ਫੈਸਲਾ ਕਰ ਲਿਆ। ਸੰਨ 1947 ਨੂੰ ਭਾਰਤ ਆਜ਼ਾਦ ਹੋਣ ਸਮੇਂ ਸਭ ਤੋਂ ਵੱਧ ਨੁਕਸਾਨ ਸਿੱਖ ਕੌਮ ਦਾ ਹੋਇਆ। ਪਾਕਿਸਤਾਨ ਤੋਂ ਆਉਣ ਸਮੇਂ ਤਿੰਨ ਲੱਖ ਸਿੱਖ ਮਾਰੇ ਗਏ। 67 ਲੱਖ ਏਕੜ ਜ਼ਮੀਨ ਤੇ 200 ਇਤਿਹਾਸਕ ਗੁਰਦੁਆਰੇ ਉੱਥੇ ਛੱਡਣੇ ਪਏ। ਇਸ ਇਨਾਮ ਵੱਜੋਂ ਗ੍ਰਹਿ ਮੰਤਰੀ ਪਟੇਲ ਨੇ 10 ਅਕਤੂਬਰ 1947 ਨੂੰ ਸਰਕਾਰੀ ਤੌਰ ’ਤੇ ਆਰਡੀਨੈਂਸ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ‘‘ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ। ਇਹ ਸੂਬੇ ਦੇ ਅਮਨ-ਅਮਾਨ ਲਈ ਖਤਰਾ ਹਨ। ਇਨ੍ਹਾਂ ਵਿਰੁੱਧ ਸਖਤੀ ਵਰਤੀ ਜਾਵੇ।
ਇਸ ਤੋਂ ਬਾਅਦ ਸਿੱਖ ਕੌਮ ਨਾਲ ਲੜੀਵਾਰ ਗੁਲਾਮੀ ਵਾਲਾ ਵਿਤਕਰਾ ਸ਼ੁਰੂ ਹੋ ਗਿਆ।
* ਜਨਵਰੀ 26,1950 ਨੂੰ ਭਾਰਤ ਦਾ ਸੰਵਿਧਾਨ ਬਣਿਆ ਜੋ ਪੂਰਨ ਰੂਪ ਵਿੱਚ ਸਿੱਖ ਵਿਰੋਧੀ ਸੀ। ਜਿਸ ਕਾਰਣ ਸਿੱਖ ਆਗੂਆਂ ਨੇ ਇਸ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ, ਪ੍ਰੰਤੂ ਚਾਤੁਰ ਗਾਂਧੀ, ਨਹਿਰੂ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਯਕੀਨ ਦਿਵਾਇਆ ਸੀ ਕਿ ਭਾਰਤ ਦਾ ਸੰਵਿਧਾਨ ਸਿੱਖਾਂ ਦੀ ਮਰਜ਼ੀ ਅਨੁਸਾਰ ਬਣਾਇਆ ਜਾਵੇਗਾ, ਜਦੋਂ ਸਿੱਖਾਂ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤਾ ਵਾਅਦਾ ਯਾਦ ਕਰਵਾਇਆ ਤਾਂ ਬੇਸ਼ਰਮੀ ਨਾਲ ਜਵਾਬ ਦਿੱਤਾ ‘‘ਅਬ ਹਾਲਾਤ ਬਦਲ ਚੁੱਕੇ ਹੈਂ।’’
(ਉ) ਸੰਵਿਧਾਨ ਦੀ ਧਾਰਾ 25 ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ, ਜਦੋਂ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਦਾ ਵੱਖਰਾ ਧਰਮ, ਵੱਖਰੀ ਬੋਲੀ, ਵੱਖਰਾ ਸੱਭਿਆਚਾਰ ਤੇ ਵੱਖਰਾ ਇਲਾਕਾ (ਜੋ ਸਿੱਖ ਰਾਜ ਸਮੇਂ ਸੀ) ਹੈ। ਇਸ ਕਰਕੇ ਸਿੱਖ ਹਿੰਦੂ ਨਹੀਂ ਹਨ।
(ਅ) ਸੰਵਿਧਾਨ ਅਨੁਸਾਰ ਬਾਕੀ ਸਾਰੇ ਧਰਮਾਂ ਨੂੰ ਵੱਖਰੇ ਮੈਰਿਜ ਐਕਟ ਦੀ ਸਹੂਲਤ ਪ੍ਰਾਪਤ ਹੈ, ਪ੍ਰੰਤੂ ਸਿੱਖ ਕੌਮ ਇੱਕ ਵੱਖਰਾ ਧਰਮ ਹੈ, ਫਿਰ ਵੀ ਹਿੰਦੂ ਮੈਰਿਜ ਐਕਟ ਅਨੁਸਾਰ ਵਿਵਾਹ ਰਸਮ ਹੁੰਦੀ ਹੈ ਕਿਉਂ?
(ਈ) ਸੰਵਿਧਾਨ ਅਨੁਸਾਰ ਭਾਰਤ ਵਿੱਚ ਬੋਲੀਆਂ ਦੇ ਆਧਾਰ ’ਤੇ ਸੂਬੇ ਬਣਾਏ ਗਏ ਹਨ,ਪ੍ਰੰਤੂ 1951 ਵਿੱਚ ਜਦੋਂ ਸਿੱਖਾਂ ਨੇ ਪੰਜਾਬੀ ਬੋਲੀ ਦੇ ਆਧਾਰ ’ਤੇ ‘‘ਪੰਜਾਬੀ ਭਾਸ਼ਾ’’ ਬਨਾਉਣ ਦੀ ਮੰਗ ਕੀਤੀ ਤਾਂ ਇਸ ਨੂੰ ਚੁਕਵਾ ਦਿੱਤਾ ਗਿਆ ਗਿਆ, ਕਿਉਂ?
(2) ਪੰਜਾਬੀ ਸੂਬੇ ਦੀ ਮੰਗ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਇੱਕ ਪਾਸੇ ਪੰਜਾਬੀ ਬੋਲੀ ਦੇ ਆਧਾਰ ਤੇ ਮਰਦਮ ਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਦਿੱਤਾ। ਦੂਸਰੇ ਪਾਸੇ ਸੂਬੇ ਵਿਚਲੇ ਹਿੰਦੂਆਂ ਨੂੰ ਆਪਣੀ ਮਾਤਭਾਸ਼ਾ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਉਣ ਲਈ ਕਿਹਾ ਤਾਂ ਜੋ ਸਿਖਾਂ ਨੂੰ ਘੱਟ ਗਿਣਤੀ ਸਾਬਤ ਕੀਤਾ ਜਾ ਸਕੇ। ਇਸੇ ਹੀ ਸਾਜਿਸ਼ ਅਧੀਨ ਬਾਹਰਲੇ ਸੂਬਿਆਂ ਵਿੱਚੋਂ ਹਿੰਦੂ ਮਜ਼ਦੂਰਾਂ ਨੂੰ ਪੰਜਾਬ ਲਿਆ ਕੇ ਵਸਾਇਆ ਜਾ ਰਿਹਾ ਹੈ।
(3) ਇਸ ਦੇ ਬਾਵਜੂਦ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਜਾਰੀ ਰੱਖੀ, ਜਿਸ ਵਾਸਤੇ 60 ਹਜ਼ਾਰ ਸਿੱਖਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ ਤੇ ਕਾਫੀ ਖੱਜਲ-ਖੁਆਰੀ ਤੋਂ ਬਾਅਦ 1966 ਨੂੰ ਇੱਕ ‘‘ਲੰਗੜਾ’’ ਪੰਜਾਬੀ ਸੂਬਾ ਬਣਾ ਦਿੱਤਾ ਤੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਅਤੇ ਰਾਜਧਾਨੀ ਚੰਡੀਗੜ੍ਹ ਵੀ ਦੂਸਰੇ ਸੂਬੇ ਹਰਿਆਣੇ ਨੂੰ ਦੇ ਦਿੱਤੀ ਗਈ। ਇਸ ਫੈਸਲੇ ਦੇ ਰੋਸ ਵੱਜੋਂ ਸਿੱਖ ਆਗੂ ਦਰਸ਼ਨ ਸਿੰਘ ਫੇਰੂਮਾਨ ਨੇ ਲੱਗਭੱਗ 72 ਦਿਨ ਭੁੱਖ ਹੜਤਾਲ ਰੱਖ ਕੇ ਮੌਤ ਕਬੂਲ ਕੀਤੀ, ਪਰ ਸਰਕਾਰ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ।
(4) ਭਾਰੀ ਗਿਣਤੀ ਵਿੱਚ ਦਲਿਤ ਜਿਨ੍ਹਾਂ ਹਿੰਦੂ ਧਰਮ ਦੇ ਰਵੱਈਏ ਤੋਂ ਤੰਗ ਆ ਕੇ ਸਿੱਖ ਧਰਮ ਅਪਨਾਉਣ ਦਾ ਫੈਸਲ ਕਰ ਲਿਆ। ਲੇਕਿਨ ਉਸ ਸਮੇਂ ਗ੍ਰਹਿ ਮੰਤਰੀ ਪਟੇਲ ਨੇ ਫੋਰਨ ਹੁਕਮ ਜਾਰੀ ਕੀਤਾ ‘‘ਸਰਕਾਰ ਦਲਿਤਾਂ ਨੂੰ ਬਰਾਬਰਤਾ ਤੇ ਹਰ ਸਹੂਲਤਾਂ ਦੇਵੇਗੀ, ਸ਼ਰਤ ਕਿ ਦਲਿਤ ਸਿੱਖ ਧਰਮ ਨਾ ਅਪਨਾਉਣ ਜਿਸ ਲਾਲਚ ਕਾਰਨ ਦਲਿਤ ਸਿੱਖ ਧਰਮ ਵਿੱਚ ਨਹੀਂ ਆਏ। ਕੀ ਭਾਰਤ ਇੱਕ ਸਿੱਖ ਧਰਮ ਨਿਰਪੱਖ ਦੇਸ਼ ਹੈ, ਜਿੱਥੇ ਕਿਸੇ ਨਾਗਰਿਕ ਵੱਲੋਂ ਸਿੱਖ ਧਰਮ ਅਪਨਾਉਣ ਤੇ ਪਾਬੰਦੀ ਹੈ ਕਿਉਂ?
(5) ਸੰਨ 1962 ਨੂੰ ਚੀਨ ਨਾਲ, 1965 ਅਤੇ 1971 ਨੂੰ ਪਾਕਿਸਤਾਨ ਨਾਲ ਲੜਾਈ ਸਮੇਂ ਸਿੱਖ ਫੌਜੀਆਂ ਨੂੰ ਅਗਾਂਹ ਕਰਕੇ ਮਰਵਾਇਆ ਗਿਆ, ਜਿਸ ਕਾਰਨ ਫੌਜ ਵਿੱਚ ਸਿੱਖਾਂ ਦੀ ਗਿਣਤੀ ਜੋ ਅੰਗਰੇਜ਼ਾਂ ਸਮੇਂ 30 ਫੀਸਦੀ ਸੀ ਹੁਣ ਘੱਟ ਕੇ 4 ਫੀਸਦੀ ਰਹਿ ਗਈ ਹੈ। ਇੱਥੋਂ ਤੱਕ ਕਿ ਜੰਗਾਂ ਸਮੇਂ ਪੰਜਾਬ ਨੂੰ ਰਣ ਭੂਮੀ ਦੀਆਂ ਸਕੀਮਾਂ ਤਹਿਤ ਹੋਰ ਵੀ ਬਹੁਤ ਨੁਕਸਾਨ ਕੀਤਾ ਗਿਆ।
(6) ਪੰਜਾਬ ਦਾ ਕਿਰਸਾਨ 90 ਫੀਸਦੀ ਖੇਤੀਬਾੜੀ ਤੇ ਨਿਰਭਰ ਕਰਦਾ ਹੈ, ਜਿਸ ਵਾਸਤੇ ਟਰੈਕਟਰ, ਖਾਦਾਂ, ਕੀੜੇ ਮਾਰ ਦਵਾਈਆਂ ਤੇ ਹੋਰ ਔਜਾਰਾਂ ਦੀ ਲੋੜ ਹੁੰਦੀ ਹੈ, ਲੇਕਿਨ ਇਸ ਦੇ ਕਾਰਖਾਨੇ ਦੂਜੇ ਸੂਬਿਆਂ ਵਿੱਚ ਹਨ। ਇਸ ਸਮੇਂ ਲਗਾਏ ਗਏ ਪ੍ਰਾਜੈਕਟ ਜਿਨ੍ਹਾਂ ਵਿੱਚ 197 ਮਹਾਂਰਾਸ਼ਟਰ ਵਿੱਚ, 136 ਗੁਜਰਾਤ ਵਿੱਚ 144 ਉੱਤਰ ਪ੍ਰਦੇਸ਼ ਵਿੱਚ, 109 ਪੱਛਮੀ ਬੰਗਾਲ ਵਿੱਚ ਤੇ ਸਿਰਫ 19 ਪ੍ਰਾਜੈਕਟ ਪੰਜਾਬ ਵਿੱਚ ਹਨ। ਕਿਉਂ?
(7) ਪੰਜਾਬ ਦੇ ਕਿਰਸਾਨ ਸਭ ਤੋਂ ਵੱਧ 80 ਫੀਸਦੀ ਕਣਕ ਤੇ ਚਾਵਲ ਪੈਦਾ ਕਰਕੇ ਭਾਰਤ ਦੀ ਅਰਬਾਂ-ਖਰਬਾਂ ਦੀ ਕਰੰਸੀ ਦੀ ਬੱਚਤ ਕਰਦਾ ਹੈ। ਇਸ ਦੇ ਬਾਵਜੂਦ ਸਰਕਾਰ ਪੰਜਾਬ ਤੋਂ ਇਹ ਫਸਲਾਂ ਸਸਤੇ ਭਾਅ ਖਰੀਦ ਕੇ ਅੱਗੇ ਦੁੱਗਣੇ ਭਾਅ ਵੇਚਦੀ ਹੈ। ਸਿੱਖਾਂ ਨੂੰ ਇੰਨਾ ਹੱਕ ਨਹੀਂ ਹੈ ਕਿ ਆਪਣੀ ਫਸਲ ਦੂਜੇ ਸੂਬਿਆਂ ਜਾਂ ਦੇਸ਼ ਵਿੱਚ ਜਾ ਕੇ ਵੇਚ ਸਕਣ, ਕਿਉਂ?
(8) ਗੁਜਰਾਤ ਵਰਗੇ ਸੂਬੇ ਜਿੱਥੇ ਕਪਾਹ ਦੀ ਫਸਲ ਦੀ ਪੈਦਾਵਾਰ ਬਹੁਤ ਘੱਟ ਹੁੰਦੀ ਹੈ ਤੇ ਕੱਪੜਾ ਤਿਆਰ ਕਰਨ ਲਈ ਕਈ ਪ੍ਰਾਜੈਕਟ ਹਨ ਪ੍ਰੰਤੂ ਪੰਜਾਬ ਵਿੱਚ ਲੱਖਾਂ ਹੀ ਟਨ ਕਪਾਹ ਪੈਦਾ ਹੋਣ ਦੇ ਬਾਵਜੂਦ ਵੀ ਕੱਪੜਾਂ ਮਿੱਲਾਂ ਨਹੀਂ ਕਿਉਂ?
(9) ਪੰਜਾਬ ਦੀ ਖੇਤੀਬਾੜੀ ਜ਼ਿਆਦਾਤਰ ਸੂਬੇ ਵਿੱਚ, ਪਾਣੀ ਦੀਆਂ ਨਹਿਰਾਂ ਤੇ ਨਿਰਭਰ ਹੈ। ਅੰਤਰ-ਰਾਸ਼ਟਰੀ ਰਾਪੇਰੀਅਨ ਸਕੀਮ ਅਨੁਸਾਰ ਜਿਸ ਸੂਬੇ ਵਿੱਚ ਨਹਿਰਾਂ ਹੋਣ ਉਹ ਹੀ ਉਸ ਦ ਮਾਲਕ ਹਨ। ਲੇਕਿਨ ਪੰਜਾਬ ਲਈ ਕਾਨੂੰਨ ਵੱਖਰਾ ਹੈ ਜਿਸ ਅਧੀਨ ਪੰਜਾਬ ਦਾ ਪਾਣੀ ਨਜਦੀਕੀ ਹਿੰਦੂ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੀ ਜਮੀਨ ਪਾਣੀ ਦੀ ਥੁੜ ਕਾਰਨ ਬੰਜਰ ਹੋ ਰਹੀ ਹੈ ਕਿਉਂ?
(10) ਪੰਜਾਬ ਕੋਲ ਬਿਜਲੀ ਪੈਦਾ ਕਰਨ ਲਈ ਭਾਖੜਾ ਡੈਮ ਪ੍ਰਾਜੈਕਟ ਹੈ, ਪ੍ਰੰਤੂ ਇਸ ਦਾ ਕੰਟਰੋਲ ਵੀ ਕੇਂਦਰ ਸਰਕਾਰ ਅਧੀਨ ਹੈ, ਜੋ ਇਹ ਬਿਜਲੀ ਦੂਜੇ ਸੂਬਿਆਂ ਦੇ ਹਿੰਦੂਆਂ ਨੂੰ ਖੁਸ਼ ਕਰਨ ਲਈ ਦੇ ਰਹੀ ਹੈ। ਪੰਜਾਬ ਲਈ ਬਿਜਲਪੈਦਾ ਕਰਨ ਵਾਸਤੇ ਕੋਇਲੇ ਨਾਲ ਚੱਲਣ ਵਾਲਾ ਥਰਮਲ ਪਲਾਂਟ ਲਗਾ ਕੇ ਦਿੱਤਾ ਹੈ। ਸਰਕਾਰ ਪੰਜਾਬ ਤੋਂ ਬਿਜਲੀ ਮੁਫਤ ਲੈ ਰਹੀ ਹੈ, ਲੇਕਿਨ ਜਦੋਂ ਪੰਜਾਬ ਨੂੰ ਥਰਮਲ ਪਲਾਂਟ ਲਈ ਕੋਇਲੇ ਦੀ ਲੋੜ ਹੁੰਦੀ ਹੈ ਤਾਂ ਮੁੱਲ ਦੱਤਾ ਜਾਂਦਾ ਹੈ ਕਿਉਂ?
(11) ਭਾਰਤ ਵਿੱਚ ਹਿੰਦੂਆਂ ਦੇ ਧਾਰਮਿਕ ਸ਼ਹਿਰ ਕੁਰਕਸ਼ੇਤਰ, ਬਨਾਰਸ ਤੇ ਹਰਿਦੁਆਰ ਨੂੰ ਪਵਿੱਤਰ ਸ਼ਹਿਰ ਦਰਜਾ ਕਰਾਰ ਦਿੱਤਾ ਗਿਆ ਹੈ। ਜਦੋਂ ਸਿੱਖਾਂ ਨੇ ਆਪਣੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਨੂੰ ਪਵਿੱਤਰ ਦਰਜ ਦੇਣ ਦੀ ਮੰਗ ਕੀਤੀ ਤਾਂ ਕਿ ਉੱਥੇ ਨਸ਼ਿਆਂ ਦੀ ਵਰਤੋਂ ਤੇ ਰੋਕ ਲਗਾਈ ਜਾ ਸਕੇ ਪਰ ਸੱਖਾਂ ਦੀ ਇਹ ਮੰਗ ਵੀ ਨਾ ਮੰਨੀ ਗਈ, ਕਿਉਂ? ਇੱਥੋਂ ਤੱਕ ਕਿ ਨਾਲ ਲੱਗਦੇ ਸੂਬਿਆਂ ਵਿੱਚ ਸ਼ਰਾਬ ’ਤੇ ਪਾਬੰਦੀ ਹੈ, ਪਰ ਪੰਜਾਬ ਵਿੱਚ ਸ਼ਰਾਬ ਪਾਣੀ ਵਾਂਗ ਪਿਲਾਈ ਜਾ ਰਹੀ ਹੈ ਤਾਂ ਜੋ ਸਿੱਖ ਆਪਣੇ ਕਲਚਰ ਅਤੇ ਧਰਮ ਤੋਂ ਦੂਰ ਜਾ ਸਕਣ ਕਿਉਂ?
(12) ਸਰਬੱਤ ਦੇ ਭਲੇ ਲਈ ਹਰਿਮੰਦਰ ਸਾਹਿਬ ਤੋਂ ਕੀਰਤਨ ਹੰਦਾ ਹੈ। ਸਿੱਖਾਂ ਨੇ ਮੰਗ ਕੀਤੀ ਹੈ ਕਿ ਇਸ ਕੀਰਤਨ ਦੀ ਆਵਾਜ਼ ਨੂੰ ਦੇਸ਼ਾਂ-ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਦੇ ਸੁਣਨ ਲਈ ਇੱਕ ਸ਼ਕਤੀਸ਼ਾਲੀ ਟਰਾਂਸਮੀਟਰ ਲਗਾਇਆ ਜਾਵੇ, ਜਿਸ ਦਾ ਖਰਚਾ ਸਿੱਖ ਆਪ ਕਰਨਗੇ। ਲੇਕਿਨ ਸਿੱਖਾਂ ਦੀ ਇਹ ਮੰਗ ਵੀ ਨਹੀਂ ਮੰਨੀ ਗਈ ਕਿਉਂ?
(13) ਸਿੱਖਾਂ ਨ ਇਹ ਮੰਗ ਕੀਤੀ ਕਿ ਦੇਸ਼ ਵਿਚਲੇ ਸਾਰੇ ਗੁਰਦੁਆਰਿਆਂ ਦਾ ਸਾਂਝਾ ਪ੍ਰਬੰਧ ਚਲਾਉਣ ਲਈ ਇੱਕ ‘ਸਰਬ ਹਿੰਦ ਕਾਨੂੰਨ’’ ਬਣਾਇਆ ਜਾਵੇ,ਪ੍ਰੰਤੂ ਸਰਕਾਰ ਨੇ ਇਹ ਮੰਗ ਵੀ ਠੁਕਰਾ ਦਿੱਤੀ ਤਾਂ ਜੋ ਦੇਸ਼ ਭਰ ਦੇ ਸਿੱਖ ਇਕੱਠੇ ਨਾ ਹੋ ਸਕਣ।
(14) ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਨਵਾਂ ਨਿਰੰਕਾਰੀ ਧਰਮ ਪੈਦਾ ਕਰ ਦਿੱਤਾ, ਜਿਨ੍ਹਾਂ 13 ਅਪ੍ਰੈਲ1978 ਨੂੰ ਇਸ ਵਿਰੁੱਧ ਸ਼ਾਂਤੀ ਪੂਰਵਕ ਰੋਸ ਪ੍ਰਗਟ ਕਰਦੇ 13 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਹ ਘਟਨਾ ਪੰਜਾਬ ਵਿੱਚ ਹੋਈ ਲੇਕਿਨ ਇਸ ਕੇਸ ਦੀ ਸੁਣਵਾਈ ਦੂਜੇ ਸੂਬੇ ਦੀ ਅਦਾਲਤ ਵਿੱਚ ਹੋਈ, ਜਿੱਥੇ ਜੱਜ ਨੇ ਹੁਕਮ ਸੁਣਾ ਕੇ ਸਿੱਖਾਂ ਉੱਤੇ ਗੋਲੀਆਂ ਚਲਾਉਣ ਵਾਲੇ ਨਿਰੰਕਾਰੀਆਂ ਨੂੰ ਸਾਫ ਬਰੀ ਕਰ ਦਿੱਤਾ, ਕਿਉਂਕਿ ਰਾਜ ਹਿੰਦੂ ਦਾ ਹੈ।
No comments:
Post a Comment