ਪੰਥ ਉਹ ਸ਼ਖਸੀਅਤ ਹੈ ਜੋ ਗੁਰੂ ਆਸਿਆਂ ਅਨੁਸਾਰ ਜੀਵਨ ਢਾਲ ਕੇ ਆਪਾ ਵਾਰਨ ਲਈ ਤੱਤਪਰ ਹੈ। ਇਸ ਵਿਚ ਸੰਪ੍ਰਦਾਇਕ ਵਾਲੀ ਸੰਕੀਰਨਤਾ ਨਹੀਂ, ਇਸਲਾਮ ਵਾਲਾ ਕਟਰ-ਪੁਣਾ ਨਹੀਂ ਅਤੇ ਨਸਲ ਵਾਲਾ ਕੁਲ-ਅਭਿਮਾਨ ਨਹੀਂ। ‘ਕਿਰਤ ਨਾਸ਼, ਕਰਮ ਨਾਸ਼, ਕੁਲ ਨਾਸ਼ ਤੇ ਧਰਮ ਨਾਸ਼, ਕਰਕੇ ਹੀ ਪੰਥ ਦਾ ਅੰਗ ਬਣਿਆ ਜਾ ਸਕਦਾ ਹੈ।
ਕਨਿੰਘਮ ਨੇ ਕਿਹਾ ਸੀ ਕਿ ਜਦ ਦਸਾਂ ਹੀ ਗੁਰੂ ਸਾਹਿਬਾਨ ਦੀ ਜੋਤ ਦਾ ਝਲਕਾਰਾ ਇਕ ਸਿੱਖ ਵਿਚ ਵੀ ਦਿੱਸ ਪਵੇ ਤਾਂ ਉਹ ਪੰਥ ਹੈ। ਇਸ ਲਈ ਸਿੱਖ ਇਕੱਲਾ ਨਹੀਂ ‘ਫ਼ੌਜ’ ਹੈ। ਪੰਥ- ਇਕ ਜੀਵਨ ਮਾਰਗ ਹੈ ਜੋ ਭਰਮਾਂ, ਵਹਿਮਾਂ ਤੋਂ ਉੱਪਰ ਰਹਿੰਦਾ ਹੈ। ਪੰਥ ਗੁਰੂ ਨਾਨਕ ਸਾਹਿਬ ਜੀ ਨੇ ਹੀ ਪ੍ਰਗਟ ਕਰ ਦਿੱਤਾ ਸੀ।
‘ਮਨ ਤੇ ਉਪਜੀ ਪ੍ਰਗਟਯੋ ਜਗ ਪੰਥ॥
ਤਹਿ ਕਾਰਨ ਕੀਚੈ ਅਬ ਗ੍ਰੰਥ॥
ਪੰਥ ਕਿਸੇ ਦੁਨਿਆਵੀ ਪਾਤਸ਼ਾਹ ਦੀ ਰਯਤ ਨਹੀਂ। ਇਹ ਸੁਤੰਤਰ ਹੈ ਅਤੇ ਸੁਤੰਤਰਤਾ ਲਈ ਘੋਲ ਜਾਰੀ ਰੱਖੇਗਾ।
No comments:
Post a Comment