Sunday, 15 September 2013

ਸਾਨੂੰ ਦੇ ਲੋਹੜੀ



ਸੁਖਦੇਵ ਮਾਦਪੁਰੀਮੋਬਾਈਲ: 94630-34472ਪੰਜਾਬ ਵਿੱਚ ਮਨਾਏ ਜਾਂਦੇ ਵੱਖ- ਵੱਖ ਤਿਉਹਾਰਾਂ ਸਮੇਂ ਗਾਏ ਜਾਂਦੇ ਗੀਤ ਰੂਪ ਪੰਜਾਬੀ ਲੋਕ ਗੀਤਾਂ ਦਾ ਅਹਿਮ ਅੰਗ ਹਨ। ਲੋਹੜੀ ਪੰਜਾਬੀਆਂ ਦਾ ਹਰਮਨਪਿਆਰਾ ਤਿਉਹਾਰ ਹੈ ਜੋ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਮੁੰਡੇ-ਕੁੜੀਆਂ ਲੋਹੜੀ ਦੇ ਗੀਤ ਗਾ ਕੇ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬੜੀ ਮਹੱਤਤਾ ਹੈ।ਲੋਹੜੀ ਨਵਜੰਮੇ ਮੁੰਡਿਆਂ ਅਤੇ ਨਵੇਂ ਵਿਆਹੇ ਜੋੜਿਆਂ ਦੀ ਖ਼ੁਸ਼ੀ ਵਿੱਚ ਮਨਾਈ ਜਾਂਦੀ ਹੈ। ਇਹ ਖ਼ੁਸ਼ੀ ਸਾਰਾ ਪਿੰਡ ਰਲ ਕੇ ਮਨਾਉਂਦਾ ਹੈ ਤੇ ਸਾਰੇ ਜਿਨ੍ਹਾਂ ਦੇ ਘਰ ਪੁੱਤ ਹੋਇਆ ਹੁੰਦਾ ਹੈ ਦੇ ਘਰੋਂ ਜਾ ਕੇ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ। ਗੁੜ ਮੰਗਣ ਦੀ ਪਰੰਪਰਾ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਹੈ। ਪਿੰਡ ਵਿੱਚ ਥਾਂ-ਥਾਂ ਲੋਹੜੀ ਬਾਲੀ ਜਾਂਦੀ ਹੈ। ਬਾਲਣ ਲਈ ਪਾਥੀਆਂ ਅਤੇ ਲੱਕੜਾਂ ਬੱਚੇ ਤੇ ਗੱਭਰੂ ਮੰਗ ਕੇ ਲਿਆਉਂਦੇ ਹਨ। ਰਾਤੀਂ ਪਿੰਡ ਦੀ ਕਿਸੇ ਸਾਂਝੀ ਥਾਂ ’ਤੇ ਜਾਂ ਸੱਥ ਵਿੱਚ ’ਕੱਠੇ ਹੋ ਕੇ ਵਿਖਾਈਆਂ ਦਾ ਗੁੜ ਸਭ ਨੂੰ ਇੱਕੋ ਜਿੰਨਾ ਵਰਤਾਇਆ ਜਾਂਦਾ ਹੈ।ਲੋਹੜੀ ਵਿੱਚ ਬੱਚੇ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਿੱਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਫਿਰਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ ਅਤੇ ਮੁੰਡੇ ਵੱਖਰੀ ਲੋਹੜੀ ਮੰਗਦੇ ਹਨ। ਉਹ ਸਮੂਹਿਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ।ਪੰਜਾਬੀ ਲੋਕ ਗੀਤਾਂ ਦੇ ਹੋਰਨਾਂ ਗੀਤ-ਰੂਪਾਂ ਨਾਲੋਂ ਲੋਹੜੀ ਦੇ ਗੀਤ ਰੂਪਾਂ ਦੀ ਸੰਰਚਨਾ ਵਿੱਚ ਅੰਤਰ ਹੈ ਤੇ ਗਾਉਣ ਦਾ ਢੰਗ ਵੀ ਵੱਖਰਾ ਹੈ। ਮੁੰਡੇ ਵਧਾਈ ਵਾਲਿਆਂ ਦੇ ਘਰ ਦੇ ਦਰ ਮੂਹਰੇ ਜਾ ਕੇ ਸਮੂਹਿਕ ਰੂਪ ਵਿੱਚ ਉੱਚੀ ਸੁਰ ਨਾਲ ਗਾਉਂਦੇ ਹਨ:-ਕੋਠੇ ਉੱਤੇ ਕਾਨਾਗੁੜ ਦੇਵੇ ਮੁੰਡੇ ਦਾ ਨਾਨਾਸਾਡੀ ਲੋਹੜੀ ਮਨਾ ਦਿਓਚੁਬਾਰੇ ਉੱਤੇ ਕਾਂਗੁੜ ਦੇਵੇ ਮੁੰਡੇ ਦੀ ਮਾਂਸਾਡੀ ਲੋਹੜੀ ਮਨਾ ਦਿਓਲੋਹੜੀ ਬਈ ਲੋਹੜੀਦਿਓ ਗੁੜ ਦੀ ਰੋੜੀ ਬਈ ਰੋੜੀਜਦੋਂ ਤੀਕਰ ਘਰ ਵਾਲੇ ਅੰਦਰੋਂ ਆ ਕੇ ਮੁੰਡਿਆਂ ਨੂੰ ਗੁੜ ਨਹੀਂ ਦਿੰਦੇ ਉਹ ਗਾਈ ਜਾਂਦੇ ਹਨ:ਕਲਮਦਾਨ ਵਿੱਚ ਘਿਓਜੀਵੇ ਮੁੰਡੇ ਦਾ ਪਿਓਕਲਮਦਾਨ ਵਿੱਚ ਕਾਂਜੀਵੇ ਮੁੰਡੇ ਦੀ ਮਾਂਕਲਮਦਾਨ ਵਿੱਚ ਕਾਨਾਜੀਵੇ ਮੁੰਡੇ ਦਾ ਨਾਨਾਲੋਹੜੀ ਬਈ ਲੋਹੜੀਥੋਡਾ ਮੁੰਡਾ ਚੜ੍ਹਿਆ ਘੋੜੀਘੋੜੀ ਨੇ ਮਾਰੀ ਲੱਤਥੋਡੇ ਮੁੰਡੇ ਜੰਮਣ ਸੱਤਸਾਡੀ ਲੋਹੜੀ ਮਨਾ ਦਿਓਕੋਠੇ ’ਤੇ ਪੰਜਾਲੀਤੇਰੇ ਮੁੰਡੇ ਹੋਣਗੇ ਚਾਲੀਸਾਡੀ ਲੋਹੜੀ ਮਨਾ ਦਿਓਕੋਠੀ ਹੇਠ ਡੱਕਾਥੋਨੂੰ ਰਾਮ ਦਿਊਗਾ ਬੱਚਾਸਾਡੀ ਲੋਹੜੀ ਮਨਾ ਦਿਓਕੋਠੀ ਹੇਠ ਚਾਕੂਗੁੜ ਦਿਊ ਮੁੰਡੇ ਦਾ ਬਾਪੂਸਾਡੀ ਲੋਹੜੀ ਮਨਾ ਦਿਓਕੋਠੀ ਹੇਠ ਭੂਰਾਥੋਡੇ ਪਵੇ ਸ਼ੱਕਰ ਬੂਰਾਸਾਡੀ ਲੋਹੜੀ ਮਨਾ ਦਿਓਸਾਨੂੰ ਦੇ ਲੋਹੜੀਤੇਰੀ ਜੀਵੇ ਘੋੜੀਸੁਖਦੇਵ ਮਾਦਪੁਰੀ
ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ‘ਸੁੰਦਰ ਮੁੰਦਰੀਏ’ ਨਾਂ ਦਾ ਇੱਕ ਲੋਕ ਗੀਤ ਬੜਾ ਪ੍ਰਸਿੱਧ ਹੈ ਜੋ ਲੋਹੜੀ ਦੇ ਪਿਛੋਕੜ ਨਾਲ ਜੁੜੀ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲੇ ਭੱਟੀ ਨਾਮੀਂ ਲੋਕ ਨਾਇਕ ਨਾਲ ਸਬੰਧ ਰੱਖਦੀ ਹੈ। ਬੱਚੇ ‘ਸੁੰਦਰ ਮੁੰਦਰੀਏ’ ਗੀਤ ਨੂੰ ਬੜੇ ਉਤਸ਼ਾਹ ਨਾਲ ਗਾਉਂਦੇ ਹਨ:
ਸੁੰਦਰ-ਮੁੰਦਰੀਏ, ਹੋ।
ਤੇਰਾ ਕੌਣ ਵਿਚਾਰਾ, ਹੋ।
ਦੁੱਲਾ ਭੱਟੀ ਵਾਲਾ, ਹੋ।
ਦੁੱਲੇ ਨੇ ਧੀ ਵਿਆਹੀ,ਹੋ।
ਸ਼ੇਰ ਸ਼ੱਕਰ ਪਾਈ,ਹੋ।
ਕੁੜੀ ਦਾ ਲਾਲ ਪਟਾਕਾ, ਹੋ।
ਕੁੜੀ ਦਾ ਸਾਲੂ ਪਾਟਾ, ਹੋ।
ਸਾਲੂ ਕੌਣ ਸਮੇਟੇ, ਹੋ।
ਚਾਚਾ ਗਾਲੀ ਦੇਸੇ, ਹੋ।
ਚਾਚੇ ਚੂਰੀ ਕੁੱਟੀ, ਹੋ।
ਜ਼ਿੰਮੀਂਦਾਰਾਂ ਲੁੱਟੀ,ਹੋ।
ਜ਼ਿੰਮੀਂਦਾਰ ਸੁਧਾਏ, ਹੋ।
ਗਿਣ ਗਿਣ ਪੋਲੇ ਲਾਏ, ਹੋ।
ਇੱਕ ਪੋਲਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ।
ਸਿਪਾਹੀ ਨੇ ਮਾਰੀ ਇੱਟ,
ਭਾਵੇਂ ਰੋ ਤੇ ਭਾਵੇਂ ਪਿੱਟ।
ਬੱਚਿਆਂ ਨੇ ਹੋਰਨਾਂ ਘਰਾਂ ਵਿੱਚ ਜਾ ਕੇ ਵੀ ਲੋਹੜੀ ਮੰਗਣੀ ਹੁੰਦੀ ਹੈ, ਜੇ ਕਿਸੇ ਘਰ ਵਾਲੇ ਲੋਹੜੀ ਦਾ ਗੁੜ ਦੇਣ ਵਿੱਚ ਦੇਰੀ ਕਰ ਦੇਣ ਤਾਂ ਬੱਚੇ ਉੱਚੀ-ਉੱਚੀ ਗਾਉਂਦੇ ਹਨ:
ਕੋਠੇ ’ਤੇ ਪਰਨਾਲਾ
ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦਿਓ
ਮੁੰਡਿਆਂ ਦੇ ਹੋਰ ਵੀ ਅਨੇਕਾਂ ਗੀਤ ਮਿਲਦੇ ਹਨ। ਮੁੰਡੇ ਅੱਧੀ ਰਾਤ ਤਕ ਪਿੰਡ ਵਿੱਚ ਗਾਹ ਪਾਈ ਰੱਖਦੇ ਹਨ।
ਕੁੜੀਆਂ ਜਿਨ੍ਹਾਂ ਵਿੱਚ ਆਮ ਕਰਕੇ ਮੁਟਿਆਰਾਂ ਸ਼ਾਮਲ ਹੁੰਦੀਆਂ ਹਨ। ਨਵਜੰਮੇ ਮੁੰਡੇ ਵਾਲਿਆਂ ਦੇ ਘਰ ਜਾ ਕੇ ਗੀਤ ਗਾਉਂਦੀਆਂ ਹੋਈਆਂ ਵਿਖਾਈਆਂ ਦਾ ਗੁੜ, ਗੁੜ ਦੀ ਭੇਲੀ ਦੇ ਰੂਪ ਵਿੱਚ ਮੰਗਦੀਆਂ ਹਨ। ਉਹ ਬੜੀ ਸੁਰੀਲੀ ਅਤੇ ਠਰੰ੍ਹਮੇ ਵਾਲੀ ਸੁਰ ਵਿੱਚ ਗੀਤ ਗਾਉਂਦੀਆਂ ਹਨ:
ਤਿਲ ਛੱਟੇ ਛੰਡ ਛਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
 ਤਿਲ ਚੌਲੀਏ ਨੀਂ
ਗੀਗਾ ਜੰਮਿਆ ਨੀਂ
ਗੁੜ ਵੰਡਿਆ ਨੀਂ
ਗੁੜ ਦੀਆਂ ਰੋੜੀਆਂ ਨੀਂ
ਭਰਾਵਾਂ ਜੋੜੀਆਂ ਨੀਂ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਗੀਤਾਂ ਦੀ ਸੁਰ ਹੋਰ ਤਿੱਖੀ ਹੋਈ ਜਾਂਦੀ ਹੈ ਜਦੋਂ ਘਰ ਵਾਲੇ ਬਾਹਰ ਨਹੀਂ ਨਿਕਲਦੇ ਤੇ ਜਾਣ-ਬੱੁਝ ਕੇ ਦੇਰੀ ਕਰਦੇ ਹਨ। ਕੁੜੀਆਂ ਅਗਲਾ ਗੀਤ ਛਹੁ ਦਿੰਦੀਆਂ ਹਨ:
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ,
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਜੀ
ਭਰਾਵਾਂ ਜੋੜੀਆਂ ਜੀ
ਉਹ ਤਾਂ ਗੀਗੇ ਦੇ ਭਰ ਜਵਾਨ ਹੋ ਕੇ ਵਿਆਹੇ ਜਾਣ ਦੀ ਵੀ ਕਾਮਨਾ ਕਰਦੀਆਂ ਹੋਈਆਂ ਗਾਉਂਦੀਆਂ ਹਨ:
ਮੂਲੀ ਦਾ ਖੇਤ ਹਰਿਆ ਭਰਿਆ
ਵੀਰ ਸੁਦਾਗਰ ਘੋੜੀ ਚੜ੍ਹਿਆ
ਆ ਵੀਰਾ ਤੂੰ ਜਾਹ ਵੀਰਾ
ਬੰਨੀ ਨੂੰ ਲਿਆ ਵੀਰਾ
ਬੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਡਿੱਗ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਕਾਈ ਦਾ
ਸੱਤੇ ਵੀਰ ਵਿਆਹੀ ਦਾ
ਉਹ ਮੁੰਡੇ ਦੀ ਮਾਂ ਨੂੰ ਅਸੀਸਾਂ ਦਿੰਦੀਆਂ ਹੋਈਆਂ ਕਾਮਨਾ ਕਰਦੀਆਂ ਹਨ:
ਪਾ ਨੀਂ ਮਾਏ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀਂ ਗਾਈਂ
ਮੱਝੀਂ ਗਾਈਂ ਨੇ ਦਿੱਤਾ ਦੁੱਧ
ਤੇਰੇ ਜੀਵਨ ਸੱਤੇ ਪੁੱਤ
ਸਾਨੂੰ ਸੇਰ ਸ਼ੱਕਰ ਪਾਈ
ਡੋਲੀ ਛਮ ਛਮ ਕਰਦੀ ਆਈ
ਜਦੋਂ ਘਰ ਦੀਆਂ ਸੁਆਣੀਆਂ ਕੰਮ ਦੇ ਰੁਝੇਵਿਆਂ ਵਿੱਚ ਰੁੱਝੇ ਹੋਣ ਕਾਰਨ ਕੁੜੀਆਂ ਨੂੰ ਭੇਲੀ ਦੇਣ ਵਿੱਚ ਦੇਰੀ ਕਰ ਦਿੰਦੀਆਂ ਹਨ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਛੇਤੀ ਤੋਰਨ ਲਈ ਆਖਦੀਆਂ ਹਨ:
ਰੱਤੇ ਚੀਰੇ ਵਾਲੀ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਕਈ ਘਰ ਵਾਲੇ ਕੁੜੀਆਂ ਨੂੰ ਗਿੱਧਾ ਪਾਉਣ ਲਈ ਵੀ ਆਖਦੇ ਹਨ। ਇਸ ਤਰ੍ਹਾਂ ਨੱਚਦਿਆਂ-ਟੱਪਦਿਆਂ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੁੜੀਆਂ ਵੱਲੋਂ ਘਰ ਘਰ ਜਾ ਕੇ ’ਕੱਠਾ ਕੀਤਾ ਗੁੜ ਸੱਥ ਵਿੱਚ ਲਿਆ ਕੇ ਸਭ ਨੂੰ ਇੱਕੋ ਜਿੰਨਾ ਵਰਤਾ ਦਿੱਤਾ ਜਾਂਦਾ ਹੈ ਅਤੇ ਵੱਖ-ਵੱਖ ਥਾਂਵਾਂ ’ਤੇ ਬਲਦੀਆਂ ਧੂਣੀਆਂ ਉੱਤੇ ਤਿਲ ਸੁੱਟੇ ਜਾਂਦੇ ਹਨ ਜੋ ਪਟਾਕ ਪਟਾਕ ਕਰਕੇ ਅਨੁਪਮ ਰਾਗ ਉਤਪੰਨ ਕਰਦੇ ਹਨ।
ਲੋਹੜੀ ਦੇ ਗੀਤ ਹੁਣ ਭੁੱਲਦੇ ਜਾ ਰਹੇ ਹਨ। ਪਿੰਡਾਂ ਵਿੱਚ ਵੀ ਹੁਣ ਲੋਹੜੀ ਪਹਿਲੇ ਉਤਸ਼ਾਹ ਨਾਲ ਨਹੀਂ ਮਨਾਈ ਜਾਂਦੀ ਨਾ ਹੀ ਕੋਈ ਮੁੰਡਾ-ਕੁੜੀ ਕਿਸੇ ਦੇ ਘਰ ਗੁੜ-ਪਾਥੀਆਂ ਮੰਗਣ ਜਾਂਦਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਲੋਹੜੀ ਦੇ ਗੀਤ ਉਪਲਬਧ ਹੋਣ ਦੇ ਬਾਵਜੂਦ ਇੱਕ ਗੀਤ ਅਜਿਹਾ ਨਹੀਂ ਮਿਲਿਆ ਜਿਸ ਵਿੱਚ ਨਵਜੰਮੀ ਕੁੜੀ ਦੀ ਵਧਾਈ ਮੰਗਣ ਦਾ ਜ਼ਿਕਰ ਹੋਵੇ। ਖ਼ੁਸ਼ੀ ਦੀ ਗੱਲ ਹੈ ਕਿ ਅੱਜ-ਕੱਲ੍ਹ ਕਿਤੇ ਨਾ ਕਿਤੇ ਕੁੜੀਆਂ ਦੀ ਲੋਹੜੀ ਮਨਾਈ ਜਾਣ ਲੱਗ ਪਈ ਹੈ।

No comments:

Post a Comment