ਨਿਰਸੰਦੇਹ ‘ਕਿੱਕਲੀ’ ਪੰਜਾਬ ਦੀਆਂ ਛੋਟੀ ਉਮਰ ਦੀਆਂ ਕੁੜੀਆਂ ਦਾ ਲੋਕ-ਨਾਚ ਹੈ, ਜਿਸ ਦੀ ਆਪਣੀ ਵਿਲੱਖਣ ਪਛਾਣ ਅਤੇ ਮਹੱਤਤਾ ਹੈ। ਪੰਜਾਬਣਾਂ ਦੇ ਸਮੂਹਿਕ ਲੋਕ-ਨਾਚਾਂ ਦੀ ਪ੍ਰਸੰਗਤਾ ਵਿੱਚ ਇਸ ਲੋਕ-ਨਾਚ ਦੀ ਸੁਤੰਤਰ ਅਤੇ ਸਹਿਜ ਸੁਭਾਵਿਕ ਪਛਾਣ ਕਰਨੀ ਸੌਖੀ ਹੈ। ਘਰ, ਪਿੜ, ਸਾਂਝੀ ਥਾਂ ਜਾਂ ਸਟੇਜੀ ਪੱਧਰ ’ਤੇ ਨੱਚੇ ਜਾਂਦੇ ਪੰਜਾਬਣਾਂ ਦੇ ਲੋਕ-ਨਾਚਾਂ ਦੇ ਆਰੰਭਕ ਅਤੇ ਅੰਤਿਮ ਚਰਨ ਦੇ ਪੜਾਅ ਸਮੇਂ ਵੀ ਕਿੱਕਲੀ ਲੋਕ-ਨਾਚ ਬੱਚੇ-ਬੱਚੇ, ਨਵ-ਯੁਵਤੀਆਂ ਕੀ, ਬਜ਼ੁਰਗ ਔਰਤਾਂ ਦੀ ਜ਼ੁਬਾਨ ’ਤੇ ਵੀ ਇਹ ਲੋਕ ਬੋਲ ਉੱਕਰੇ ਹੋਏ ਹਨ:
‘‘ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ’
ਇਨ੍ਹਾਂ ਬੋਲਾਂ ਦਾ ਹੀ ਇੱਕ ਹੋਰ ਸਾਰਥਿਕ ਰੂਪ ਇਨ੍ਹਾਂ ਬੋਲਾਂ ਵਿੱਚੋਂ ਵੀ ਉਦੈਮਾਨ ਹੋ ਰਿਹਾ ਹੈ:
‘‘ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੀ ਭਾਬੀ ਦਾ, ਸੂਰਜ ਲੜਾਈ ਦਾ,
ਗਾਵਾਂਗੇ ਤੇ ਹੱਸਾਂਗੇ, ਸਹੇਲੀਆਂ ਨੂੰ ਦੱਸਾਂਗੇ,
ਜੰਞ ਚੜ੍ਹੇ ਵੀਰ ਦੀ, ਕਿੱਕਲੀ ਕਲੀਰ ਦੀ,
ਕਿੱਕਲੀ ਕਲੀਰ ਦੀ…।
ਜਿੱਥੋਂ ਤਕ ਇਸ ਹਰਮਨ ਪਿਆਰੇ ਲੋਕ-ਨਾਚ ਦੇ ਜਨਮ, ਪ੍ਰਵਾਹ ਮਾਨ ਹੋਣ ਦੀ ਪਰੰਪਰਾ ਅਤੇ ਇਤਿਹਾਸਕ ਪਿਛੋਕੜ ਦਾ ਸਬੰਧ ਹੈ, ਇਸ ਬਾਬਤ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਲੋਕ-ਨਾਚ ਦਾ ਪੰਜਾਬ ਦੇ ਹੋਰਨਾਂ ਲੋਕ-ਨਾਚਾਂ ਵਾਂਗ ਹੀ ਪ੍ਰਾਚੀਨਤਾ, ਪਿਛੋਕੜ ਅਤੇ ਇਤਿਹਾਸ ਦਾ ਸਮਾਂ-ਕਾਲ ਨਿਰਧਾਰਤ ਕਰਨਾ ਮੁਸ਼ਕਲ ਹੈ। ‘ਕਿੱਕਲੀ’ ਕਿਸੇ ਇੱਕ ਸਮੇਂ ਜਾਂ ਸਥਾਨ ਤੋਂ ਕਿਸੇ ਇੱਕ ਖਾਸ ਨਚਾਰ ਤੋਂ ਨਹੀਂ ਉਪਜੀ, ਸਗੋਂ ਇਸ ਨਾਚ ਨੂੰ ਸਿਰਜਣ ਅਤੇ ਪ੍ਰਚਲਤ ਕਰਨ ਵਿੱਚ ਅਨੇਕਾਂ ਲੋਕਾਂ ਅਤੇ ਉਨ੍ਹਾਂ ਦੀਆਂ ਪੀੜ੍ਹੀਆਂ ਦਾ ਸਾਂਝਾ ਯੋਗਦਾਨ ਰਿਹਾ ਹੈ ਅਤੇ ਇਹ ਲੋਕ-ਨਾਚ ਪੀੜ੍ਹੀ-ਦਰ-ਪੀੜ੍ਹੀ ਪ੍ਰਵਾਹ ਮਾਨ ਹੁੰਦਾ ਰਿਹਾ ਹੈ।
ਮੁੱਖ ਰੂਪ ਵਿੱਚ ‘ਕਿੱਕਲੀ’ ਨਿੱਕੀਆਂ-ਨਿੱਕੀਆਂ ਉਨ੍ਹਾਂ ਕੁੜੀਆਂ ਦਾ ਹੀ ਨਾਚ ਹੈ ਜੋ ਆਪਣੇ ਮਨ ਪ੍ਰਚਾਵੇ ਲਈ ਦੋ ਤੋਂ ਵੱਧ ਦੇ ਸਮੂਹ ਵਿੱਚ ਇੱਕ ਥਾਂ ਉÎੱਪਰ ਇਕੱਠੀਆਂ ਹੋ ਜਾਂਦੀਆਂ ਹਨ। ਇਸ ਲੋਕ-ਨਾਚ ਵਾਸਤੇ ਇਹ ਥਾਂ ਘਰ ਦਾ ਵਿਹੜਾ, ਰਸਤਾ, ਚੁਰਸਤਾ, ਖੇਤ, ਕੋਠੇ ਦੀ ਛੱਤ, ਸਟੇਜ ਆਦਿ ਕੋਈ ਵੀ ਜਗ੍ਹਾ ਹੋ ਸਕਦੀ ਹੈ।
ਇਸ ਪ੍ਰਕਾਰ ਕਿਸੇ ਥਾਂ ’ਤੇ ਵੀ ਕੁੜੀਆਂ ਇਕੱਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ ਜਿਹੜਾ ਜੋਟਾ ਸਮੂਹ ਦੇ ਇਕੱਠ, ਚਾਹੇ ਉਹ ਗੋਲਾਕਾਰ (ਘੇਰੇ ਵਾਲਾ) ਜਾਂ ਸਪਾਟ ਹੁੰਦਾ ਹੈ, ਦੇ ਵਿਚਕਾਰ ਆ ਕੇ ਕਿੱਕਲੀ ਲੋਕ-ਨਾਚ ਕਰਦੀਆਂ ਹਨ। ਕੁੜੀਆਂ ਦੇ ਇੱਕ-ਇੱਕ ਜੋਟੇ ਵਿੱਚੋਂ ਇੱਕ ਕੁੜੀ ਦੂਜੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸ ਦੂਜੀ ਕੁੜੀ ਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸ ਮੁਦਰਾ ਵਿੱਚ ਦੋਵਾਂ ਕੁੜੀਆਂ ਦੀਆਂ ਦੋਹਾਂ ਬਾਂਹਾਂ ਦੀ ਸੰਗਲੀ ਜਿਹੀ ਭਾਵ ਅੱਠ (8) ਦੇ ਹਿੰਦਸੇ ਵਰਗੀ ਦਿੱਖ ਬਣ ਜਾਂਦੀ ਹੈ। ਬਾਂਹਾਂ ਨੂੰ ਇਸ ਤਰ੍ਹਾਂ ਕਰਨ ਉਪਰੰਤ ਇਹ ਨਚਾਰ ਕੁੜੀਆਂ ਆਪਣੇ ਸਰੀਰ ਦਾ ਭਾਰ ਆਪਣੇ ਪੱਬਾਂ ਉੱਤੇ ਪਾ ਲੈਂਦੀਆਂ ਹਨ ਅਤੇ ਉਪਰਲੇ ਸਰੀਰ ਨੂੰ ਪਿਛਾਂਹ ਵੱਲ ਉਲਾਰ ਲਿਆ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰਾਂ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਂਹਾਂ ਦੁਆਰਾ ਬਣਾਈ ਹੋਈ ਸੰਗਲੀ ਜਿਹੀ ’ਤੇ ਵੀ ਰੱਖਿਆ ਜਾਂ ਉਲਾਰਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਤੇਜ਼ ਗਤੀ ਨਾਲ ਘੁੰਮਦਿਆਂ-ਘੁੰਮਦਿਆਂ ਕਿੱਕਲੀ ਦੇ ਵੱਖ-ਵੱਖ ਲੋਕ-ਗੀਤਾਂ ਦਾ ਉਚਾਰ/ਗਾਇਣ ਕੀਤਾ ਜਾਂਦਾ ਹੈ।
‘ਕਿੱਕਲੀ’ ਅਜਿਹਾ ਲੋਕ-ਨਾਚ ਹੈ, ਜੋ ਆਪ ਮੁਹਾਰੇ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕੋਈ ਵਿਸ਼ੇਸ਼ ਸਿਖਲਾਈ ਨਹੀਂ ਲੈਣੀ ਪੈਂਦੀ, ਸਗੋਂ ਨਿੱਕੀਆਂ-ਨਿੱਕੀਆਂ ਕੁੜੀਆਂ ਆਪਣੇ ਤੋਂ ਕੁਝ ਕੁ ਵੱਡੀਆਂ ਕੁੜੀਆਂ ਨੂੰ ਨੱਚਦਿਆਂ ਵੇਖਦਿਆਂ ਹੋਇਆਂ ਅਤੇ ਸਬੰਧਤ ਗੀਤ ਗਾਉਂਦਿਆਂ ਖ਼ੁਦ ਹੀ ਸਿੱਖ ਜਾਂਦੀਆਂ ਹਨ ਅਤੇ ਆਪ ਮੁਹਾਰੇ ਹੀ ਨਾਲ ਪ੍ਰਚਲਤ ਲੋਕ ਗੀਤਾਂ ਦੇ ਬੋਲ ਬੋਲਣ ਲੱਗ ਪੈਂਦੀਆਂ ਹਨ।
ਚਾਰ ਚੁਰਾਸੀ ਘੂਮਰ ਘਾਸੀ,
ਨੌਂ ਸੌ ਘੋੜਾ ਨੌਂ ਸੌ ਹਾਥੀ।
ਨੌਂ ਸੌ ਫੁੱਲ ਗੁਲਾਬ ਦਾ,
ਮੁੰਡੇ ਖੇਡਣ ਗੁੱਲੀ ਡੰਡਾ,
ਕੁੜੀਆਂ ਕਿੱਕਲੀ ਪਾਂਦੀਆਂ
ਮੁੰਡੇ ਕਰਦੇ ਖੇਤੀਬਾੜੀ,
ਕੁੜੀਆਂ ਵੀਰ ਖਿਡਾਂਦੀਆਂ।
ਕੁੜੀਆਂ ਕਿੱਕਲੀ ਪਾਂਦੀਆਂ…।
ਇਸ ਲੋਕ-ਨਾਚ ਦੀਆਂ ਮੁਦਰਾਵਾਂ ਜੋਸ਼ ਅਤੇ ਲਚਕ ਭਰਪੂਰ ਹੁੰਦੀਆਂ ਹਨ। ਤੇਜ਼ ਤਰਾਰ ਘੁੰਮਦੀਆਂ-ਘੁੰਮਦੀਆਂ ਇਹ ਕੁੜੀਆਂ ਕਦੇ-ਕਦਾਈਂ ਆਪਸੀ ਹੱਥਾਂ ਦੇ ਛੁੱਟ ਜਾਣ ਸਦਕਾ ਪਿਛਾਂਹ ਨੂੰ ਵੀ ਡਿੱਗ ਪੈਂਦੀਆਂ ਹਨ ਪਰ ਮਜ਼ਬੂਤ ਪਕੜ ਕਾਮਯਾਬੀ ਦਾ ਪ੍ਰਗਟਾਵਾ ਹੋ ਨਿੱਬੜਦੀ ਹੈ।
ਇਸ ਲੋਕ-ਨਾਚ ਦੀ ਹੋਰ ਉੱਘੜਵੀਂ ਵਿਸ਼ੇਸ਼ਤਾ ਹੈ ਕਿ ਇਸ ਦੇ ਪ੍ਰਦਰਸ਼ਨ ਸਮੇਂ ਕਿਸੇ ਵੀ ਲੋਕ ਸਾਜ਼ ਦੀ ਲੋੜ ਨਹੀਂ ਪੈਂਦੀ, ਕੇਵਲ ਲੋਕ ਬੋਲਾਂ ਦੇ ਨਿਭਾਓ ਵਿੱਚੋਂ ਹੀ ਰਸਿਕਤਾ ਪੈਦਾ ਕਰਕੇ ਖ਼ੁਸ਼ੀ ਖੇੜਾ ਗ੍ਰਹਿਣ ਕਰ ਲਿਆ ਜਾਂਦਾ ਹੈ।
ਨਿੱਕੀਆਂ ਬਾਲੜੀਆਂ ਤੋਂ ਇਲਾਵਾ ਤ੍ਰਿੰਞਣਾਂ ਵਿੱਚ ਛੋਪ ਕੱਤਣ ਤੋਂ ਪਹਿਲਾਂ ਜਾਂ ਕੱਤਣ ਦੇ ਉਪਰੰਤ, ਕੁਝ ਵੱਡੀਆਂ ਮੁਟਿਆਰਾਂ ਜਾਂ ਇਸਤਰੀਆਂ ਵੀ ਅਜਿਹਾ ਢੁਕਵਾਂ ਵਕਤ ਨਹੀਂ ਖੁੰਝਣ ਦਿੰਦੀਆਂ। ਅਜਿਹਾ ਕਰਨ ਨਾਲ ਉਨ੍ਹਾਂ ਦਾ ਸ਼ੁਗਲ ਭਾਵ ਮਨੋਰੰਜਨ ਵੀ ਹੋ ਜਾਂਦਾ ਹੈ ਅਤੇ ਮਨ ਅੰਦਰ ਦੱਬੇ-ਘੁੱਟੇ ਭਾਵਾਂ, ਉਮੰਗਾਂ ਅਤੇ ਜਜ਼ਬਿਆਂ ਦਾ ਪ੍ਰਗਟਾ ਵੀ ਹੋ ਜਾਂਦਾ ਹੈ। ਇਸ ਸਮੇਂ ਕੁੜੀਆਂ ਦੇ ਇਨ੍ਹਾਂ ਗੀਤ ਬੋਲਾਂ ਵਿੱਚ ਭਾਵ ਅਰਥ ਵਧੇਰੇ ਗੂੜ੍ਹੇ ਹੁੰਦੇ ਹਨ ਅਤੇ ਸਮਾਜਿਕ ਰਿਸ਼ਤੇ ਪ੍ਰਬੰਧ ਬਾਰੇ ਟਿੱਪਣੀ ਵੀ ਹੁੰਦੀ ਹੈ। ਉਦਾਹਰਨ ਵਜੋਂ:
ਕਿੱਕਲੀ ਕਲਸ ਦੀ, ਲੱਤ ਭਜੇ ਸੱਸ ਦੀ,
ਗੋਡਾ ਭਜੇ ਜੇਠ ਦਾ, ਝੀਤਾਂ ਥਾਣੀ ਦੇਖਦਾ,
ਮੋੜ ਸੂ ਜਠਾਣੀਏ, ਮੋੜ ਸੱਸੇ ਰਾਣੀਏ।
ਸੱਸ ਦਾਲ ਚਾ ਬਣਾਈ, ਛੰਨਾ ਭਰ ਕੇ ਲਿਆਈ,
ਸੱਸ ਖੀਰ ਜਾ ਪਕਾਈ, ਵਿੱਚ ਆਲ਼ੇ ਦੇ ਲੁਕਾਈ,
ਅੰਦਰ ਬਾਹਰ ਵੜਦੀ ਖਾਵੇ, ਭੈੜੀ ਗੱਲ-ਗੜੱਪੇ ਲਾਵੇ,
ਲੋਕੋ ਸੱਸਾਂ ਬੁਰੀਆਂ ਵੇ, ਕਲੇਜੇ ਲਾਵਣ ਛੁਰੀਆਂ ਵੇ!
ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ…।
ਅਜਿਹੇ ਲੋਕ ਗੀਤ ਦੇ ਹੋਰ ਵੀ ਕਈ ਰੂਪਾਂਤਰਣ ਉਪਲਬਧ ਹਨ, ਜਿਨ੍ਹਾਂ ਥਾਣੀ ਸਮਾਜਿਕ ਵਰਤਾਰੇ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿੱਕਲੀ ਦੇ ਸਮੂਹ ਟੱਪਿਆਂ/ਬੋਲਾਂ ਵਿੱਚ ਵਿਅੰਗ, ਨਿਹੋਰਾ, ਉਲਾਂਭਾ ਅਤੇ ਗਿਲਾ-ਸ਼ਿਕਵਾ ਲੋਕ ਵਰਤਾਰੇ ਦੀਆਂ ਵਿਭਿੰਨ ਪਰਤਾਂ ਅਤੇ ਰੰਗਾਂ ਨੂੰ ਜ਼ਾਹਰ ਕਰਦਾ ਹੈ। ਸੱਸ ਪ੍ਰਤੀ ਨਫ਼ਰਤ, ਜੇਠ ਪ੍ਰਤੀ ਘ੍ਰਿਣਾ, ਦਿਓਰ ਪ੍ਰਤੀ ਪਿਆਰ, ਵੀਰ ਦੀ ਚੜ੍ਹਦੀ ਕਲਾ ਵਾਸਤੇ ਦੁਆ-ਅਰਜ਼, ਭਾਬੀ ਅਤੇ ਭਤੀਜੇ ਦੀ ਖੈਰ ਸੁੱਖ ਜਿਹੇ ਭਾਵ, ਵਿਭਾਵ ਅਤੇ ਵਿਚਾਰ ਆਮ, ਲੋਕ ਗੀਤ ਬੋਲਾਂ ਜ਼ਰੀਏ ਪ੍ਰਗਟ ਕੀਤੇ ਜਾਂਦੇ ਹਨ। ਤੇਜ਼-ਤਰਾਰ ਨੱਚਣ ਪ੍ਰਕਿਰਿਆ ਵਿੱਚ ਇਹ ਲੋਕ ਬੋਲ ਬਹੁਤ ਹੀ ਸਹਾਈ ਹੁੰਦੇ ਹਨ।
(ੳ) ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ
’ਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ,
ਨੀਂ ਮੈਂ ਏਸ ਕਿੱਲੀ ਟੰਗਾਂ? ਨੀਂ ਮੈਂ ਓਸ ਕਿੱਲੀ ਟੰਗਾਂ?
(ਅ) ਕਿੱਕਲੀ ਕਲੀਰ ਦੀ, ਨੀਂ ਕਿੱਕਲੀ ਕਲੀਰ ਦੀ,
ਕੋਠੇ ਉੱਤੇ ਕੋਠੜਾ, ਭੈਣ ਮੇਰੀ ਖੇਡਦੀ, ਭਣਵਈਆ ਮੈਨੂੰ ਵੇਖਦਾ,
ਵੇਖ ਲੈ ਵੇ ਵੇਖ ਲੈ, ਬਾਰੀ ਵਿੱਚ ਬਹਿਨੀ ਆਂ, ਛਮ ਛਮ ਰੋਨੀ ਆਂ,
ਲਾਲ ਜੀ ਦੇ ਕੱਪੜੇ, ਸਾਬਣ ਨਾਲ ਧੋਣੀ ਆ, ਸਾਬਣ ਗਿਆ ਉੱਡ-ਪੁੱਡ,
ਲੈ ਨੀਂ ਭਾਬੋ ਮੋਤੀ ਚੁਗ, ਭਾਬੋ ਮੇਰੀ ਸੋਹਣੀ, ਜਿ੍ਹਦੇ ਮੱਥੇ ਦੌਣੀ,
ਦੌਣੀ ਵਿੱਚ ਸਿਤਾਰਾ, ਮੈਨੂੰ ਵੀਰ ਪਿਆਰਾ, ਵੀਰ ਦੀ ਮੈਂ ਵਹੁਟੀ ਡਿੱਠੀ,
ਚੰਨ ਨਾਲੋਂ ਚਿੱਟੀ ਅਤੇ ਪਤਾਸਿਆਂ ਤੋਂ ਮਿੱਠੀ।
ਕਿੱਕਲੀ ਕਲੀਰ ਦੀ, ਨੀਂ ਕਿੱਕਲੀ ਕਲੀਰ ਦੀ….।
ਤੇਜ਼ ਗੀਤ ਨਾਲ ਨੱਚਦੀਆਂ ਕੁੜੀਆਂ ਦਾ ਇੱਕ ਜੋਟਾ (ਜੋੜਾ) ਜਦੋਂ ਲੋਕ-ਗੀਤਾਂ ਦੇ ਅੰਤਿਮ ਬੋਲਾਂ ਨਾਲ ਥੱਕ ਜਾਂ ਹਾਰ ਹਫ ਜਾਂਦਾ ਹੈ ਤਾਂ ਅਛੋਪਲ਼ੇ/ਇੱਕ ਦਮ ਦੂਜਾ ਜੋੜਾ (ਜੋਟਾ) ਘੇਰੇ ਦੇ ਵਿਚਕਾਰ ਆ ਕੇ ਹੋਰ ਲੋਕ-ਬੋਲ ਉਚਾਰਦਾ ਹੋਇਆ ਕਿੱਕਲੀ ਦਾ ਪਿੜ ਮੱਲ ਲੈਂਦਾ ਹੈ ਅਤੇ ਦਿਲ ਟੁੰਬਵੇਂ ਅੰਦਾਜ਼ ’ਚ ਆਪਣੀ ਅਣਭੋਲਤਾ ਵਿੱਚ ਨਾਜ਼ੁਕਤਾ, ਲਚਕਤਾ ਅਤੇ ਡੂੰਘੇ ਗਿਆਨ-ਬੋਧ ਜਿਹੇ ਬੋਲਾਂ ਦਾ ਪ੍ਰਗਟਾਵਾ ਕਰ ਜਾਂਦਾ ਹੈ। ਇਹ ਪ੍ਰਗਟਾਵਾ ਨਿਰੰਤਰ ਚਲਦਾ ਰਹਿੰਦਾ ਹੈ, ਸਮਾਂ-ਸੀਮਾ ਇਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਹਾਂ, ਨਚਾਰਾਂ ਦੇ ਜੋਟਿਆਂ ’ਤੇ ਸਮਾਂ ਜ਼ਰੂਰ ਨਿਰਭਰ ਕਰਦਾ ਹੈ ਕਿ ਕਿੰਨੀਆਂ ਕੁ ਕੁੜੀਆਂ ਦੇ ਜੋਟੇ ਨੱਚਣ ਲਈ ਤਿਆਰ ਹਨ।
‘ਕਿੱਕਲੀ’ ਨੱਚ ਰਹੀਆਂ ਕੁੜੀਆਂ ਦੇ ਪਹਿਨੀਆਂ ਹੋਈਆਂ ਕੱਚ ਦੀਆਂ ਚੂੜੀਆਂ ਛਣਕਾਰ ਪੈਦਾ ਕਰਦੀਆਂ ਹਨ। ਸਿਰ ਉੱਤੇ ਲਏ ਹੋਏ ਚੁੰਨੀਆਂ/ਦੁਪੱਟੇ ਅਤੇ ਵਾਲਾਂ ਦੀਆਂ ਗੁੰਦੀਆਂ ਹੋਈਆਂ ਗੁੱਤਾਂ, ਉਨ੍ਹਾਂ ਦੇ ਮੋਢਿਆਂ ਦੇ ਉੱਤੋਂ ਦੀ ਉੱਡਦੀਆਂ ਹੋਈਆਂ ਵਿਲੱਖਣ ਅਤੇ ਰੋਚਕ ਦ੍ਰਿਸ਼ ਸਾਕਾਰ ਕਰਦੀਆਂ ਹਨ। ਉਦਾਹਰਨ ਵਜੋਂ:
ਹੇਠ ਵਗੇ ਦਰਿਆ ਉਪਰ ਮੈਂ ਖੜੀ, ਵੀਰ ਲਵਾਇਆ ਬਾਗ਼ ਖਿੜ ਪਈ ਚੰਬਾ ਕਲੀ,
ਚੰਬਾ ਕਲੀ ਨਾ ਤੋੜ ਵੀਰ ਮਾਰੂਗਾ, ਵੀਰ ਮੇਰਾ ਸਰਦਾਰ ਬਹਿੰਦਾ ਕੁਰਸੀ ’ਤੇ,
ਭਾਬੋ ਮੇਰੀ ਪ੍ਰਧਾਨ, ਬਹਿੰਦੀ ਪੀਹੜੇ ’ਤੇ।
ਰੱਤਾ ਪੀਹੜਾ ਲਾਹੌਰ ਦਾ, ਦਿੱਲੀ ਤੇ ਪਿਸ਼ੌਰ ਦਾ…।
ਲੋਕ ਬੋਲਾਂ ਵਿੱਚ ‘ਰੱਤਾ ਪੀਹੜਾ’ ਵਾਲੀ ਤੁਕ ਦੇ ਉਚਾਰ ਦੇ ਨਾਲ ਗੁੱਤ ਅਤੇ ਚੁੰਨੀ ਹਿਲੋਰੇ ਵਿੱਚ ਆ ਕੇ, ਮੋਢਿਆਂ ਜਾਂ ਮੌਰਾਂ ਦੇ ਸਮਾਨਾਂਤਰ ਜਾਂ ਇਸ ਤੋਂ ਵੀ ਉਪਰ ਲਹਿਰਾਅ ਕੇ ਉਕਤ ਦਰਸਾਏ ਦ੍ਰਿਸ਼ ਨੂੰ ਸਾਕਾਰ ਕੀਤਾ ਜਾਂਦਾ ਹੈ।
ਕੁੱਲ ਮਿਲਾ ਕੇ ‘ਕਿੱਕਲੀ’ ਲੋਕ ਨਾਚ ਸਾਦਗੀ, ਸਰਲਤਾ, ਸੁਹਿਰਦਤਾ, ਲਚਕਤਾ ਦੇ ਸਾਂਝੇ ਗੁਣਾਂ ਨਾਲ ਭਰਪੂਰ ਬਾਲੜੀਆਂ ਦਾ ਲੋਕ-ਨਾਚ ਹੈ, ਭਾਵੇਂ ਇਸ ਨੂੰ ਗਿੱਧੇ ਦੀ ਪ੍ਰਦਰਸ਼ਨੀ ਦੇ ਅੰਤਿਮ ਪੜਾਅ ’ਤੇ, ਗਿੱਧੇ ਨੂੰ ਤੀਬਰ ਦਰਸਾਉਣ ਹਿੱਤ ਵੀ ਨੱਚ ਕੇ ਵਿਖਾ ਲਿਆ ਜਾਂਦਾ ਹੈ। ਇਸ ਵਿੱਚ ਕਿਸੇ ਖਾਸ ਨਿਰਧਾਰਤ ਪਹਿਰਾਵੇ ਅਤੇ ਸਾਜ਼ਾਂ ਦੀ ਵੀ ਲੋੜ ਨਹੀਂ ਹੁੰਦੀ। ਹਰ ਲੋਕ ਗੀਤ ਦੀ ਅੰਤਿਮ ਤੁਕ ਦੇ ਉਚਾਰ ਨਾਲ ਇਸ ਨਾਚ ਦੀ ਗਤੀ-ਤੀਬਰਤਾ ਫੜ ਜਾਂਦੀ ਹੈ। ਇਸ ਲੋਕ ਨਾਚ ਨੂੰ ‘ਗਿੱਧੇ’ ਦੀ ਨਰਸਰੀ ਵੀ ਆਖਿਆ ਜਾ ਸਕਦਾ ਹੈ। ਪੰਜਾਬ ਦੇ ਹੋਰਨਾਂ ਲੋਕ-ਨਾਚਾਂ ਵਾਂਗ ਇਸ ਲੋਕ ਨਾਚ ਵਿੱਚ ਪੰਜਾਬੀਆਂ ਦੇ ਸੱਭਿਆਚਾਰ ਅਥਵਾ ਲੋਕਰੰਗ ਦੇ ਇਤਿਹਾਸ ਦੀ ਝਲਕ ਵੀ ਨਿਰੂਪਤ ਹੁੰਦੀ ਹੈ। ਇਸ ਦਾ ਮੂਲ ਪ੍ਰਯੋਜਨ ਖ਼ੁਸ਼ੀ ਖੇੜਾ ਪ੍ਰਦਾਨ ਕਰਨਾ ਅਤੇ ਪ੍ਰਾਪਤ ਕਰਨਾ ਹੈ।
ਸ਼ਾਲਾ! ਪੰਜਾਬਣ ਧੀਆਂ ਇਸ ਲੋਕ-ਨਾਚ ਨੂੰ ਪ੍ਰਵਾਹ ਮਾਨ ਰੱਖਣ ਅਤੇ ਇਸ ਦੇ ਪ੍ਰਦਰਸ਼ਨ ਦੇ ਜ਼ਰੀਏ ਖ਼ੁਸ਼ੀਆਂ ਖੇੜੇ ਮਾਣਦੀਆਂ ਰਹਿਣ। ਆਓ! ਅਜੋਕੇ ਸਮੇਂ ਦੀਆਂ ਖਪਤਕਾਰੀ ਰੁਚੀਆਂ ਅਤੇ ਗੁਮਰਾਹਕੁਨ ਚੈਨਲਾਂ ਤੋਂ ਇਸ ਪਾਕ ਪਵਿੱਤਰ ਲੋਕ ਨਾਚ ਨੂੰ ਬਚਾਅ ਕੇ ਰੱਖੀਏ! ਬੱਚੀਆਂ ਨੂੰ ‘ਫੇਸਬੁੱਕਾਂ’ ਦੇ ਰੁਝੇਵਿਆਂ ਨਾਲੋਂ ਅਜਿਹੀ ਵਿਰਾਸਤ ਨਾਲ ਜੋੜੀਏ, ਜਿਸ ਸਦਕਾ ਉਨ੍ਹਾਂ ਦਾ ਮਾਨਸਿਕ ਵਿਕਾਸ ਹੋਵੇ ਅਤੇ ਸਿਹਤਯਾਬੀ ਵੀ ਬਰਕਰਾਰ ਰਹੇ।

No comments:
Post a Comment