ਪੰਜਾਬ ਦੇ ਮਾਝਾ ਖੇਤਰ ਦਾ ਆਪਣਾ ਅਮੀਰ ਵਿਰਸਾ ਹੈ। ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਹੋਰ ਕਈ ਪੱਖਾਂ ਤੋਂ ਮਾਝੇ ਨੇ ਇਤਿਹਾਸ ਦੇ ਪੰਨਿਆਂ ’ਤੇ ਅਮਿੱਟ ਪੈੜਾਂ ਛੱਡੀਆਂ ਹਨ। ਇਸੇ ਖੇਤਰ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੇ ਸਿਕੰਦਰ-ਪੋਰਸ ਤੋਂ ਲੈ ਕੇ ਮੌਜੂਦਾ ਦੌਰ ਦੀਆਂ ਘਟਨਾਵਾਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਰੱਖਿਆ ਹੈ। ਜ਼ਿਲ੍ਹੇ ਦੇ ਰਿਆੜਕੀ ਖੇਤਰ ਦਾ ਆਪਣਾ ਰੌਚਕ ਤੇ ਦਿਲਚਸਪ ਇਤਿਹਾਸ ਹੈ। ਉਹ ਵੱਖਰੀ ਗੱਲ ਹੈ ਕਿ ਇਤਿਹਾਸਕ ਨਿਸ਼ਾਨੀਆਂ ਨੂੰ ਸੰਭਾਲਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ। ਸ਼ਾਇਦ ਇਹੋ ਕਾਰਨ ਹੈ ਕਿ ਰਿਆੜਕੀ ਖੇਤਰ ’ਚ ਇਹ ਅਨਮੋਲ ਨਿਸ਼ਾਨੀਆਂ ਆਖਰੀ ਸਾਹਾਂ ’ਤੇ ਹਨ। ਸ੍ਰੀਹਰਗੋਬਿੰਦਪੁਰ ਨੂੰ ਰਿਆੜਕੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਪਰ ਇੱਥੇ ਹੀ ਪਿੰਡ ਕਿਸ਼ਨਕੋਟ ਸਥਿਤ ਹੈ। ਪਿੰਡ ’ਚ ਕ੍ਰਿਸ਼ਨਾ ਮੰਦਰ ਦੀ ਖ਼ੂਬਸੂਰਤ ਆਭਾ ਅਤੇ ਅਲੌਕਿਕ ਸ਼ੈਲੀ ਸਦਕਾ ਯੂਨੈਸਕੋ ਵੱਲੋਂ ਇਸ ਮੰਦਰ ਨੂੰ ਸਾਲ 2001 ’ਚ ਐਵਾਰਡ ਮਿਲਿਆ ਸੀ। ਕਿਸੇ ਸਮੇਂ ਇਸ ਪਿੰਡ ਵਿੱਚ 80 ਪਿੰਡਾਂ ਦੀ ਕਚਹਿਰੀ ਭਾਵ ਅਦਾਲਤ ਲੱਗਦੀ ਸੀ। ਪਿੰਡ ਵਿੱਚ ਪੁਰਾਣੀਆਂ ਇਮਾਰਤਾਂ ਦੇ ਕੁਝ ਖੰਡਰਨੁਮਾ ਹਿੱਸੇ ਬਚੇ ਹਨ। ਜ਼ਿਆਦਾਤਰ ਪੁਰਾਤਨ ਇਮਾਰਤਾਂ ਆਧੁਨਿਕ ਕੋਠੀਆਂ ਹੇਠਾਂ ਹਮੇਸ਼ਾਂ ਲਈ ਦਫ਼ਨ ਹੋ ਗਈਆਂ ਹਨ।
ਇਸ ਪਿੰਡ ਦੇ ਬਜ਼ੁਰਗ ਨਿਰਮਲ ਸਿੰਘ ਨੇ ਅਦਾਲਤ ਲੱਗਦੀ ਅੱਖੀਂ ਦੇਖੀ ਹੈ। ਉਨ੍ਹਾਂ ਨੇ ਪਹਿਲਾਂ ਪਿੰਡ ਦੇ ਪਿਛੋਕੜ ਬਾਰੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦੇ ਦੱਸਣ ਮੁਤਾਬਕ ਕਿਸ਼ਨਕੋਟ ਪਿੰਡ ਦਾ ਮੁੱਢ ਸੰਨ 1856 ਦੇ ਕਰੀਬ ਬੱਝਿਆ। ਪਿੰਡ ਦੇ ਰਾਜਾ ਠਾਕੁਰ ਹਰਿਕ੍ਰਿਸ਼ਨ ਸਿੰਘ ਦੇ ਨਾਂ ’ਤੇ ਹੀ ਪਿੰਡ ‘ਕਿਸ਼ਨਕੋਟ’ ਬੱਝਾ ਹੈ। ਅੰਗਰੇਜ਼ਾਂ ਵੱਲੋਂ ਇਸ ਪਰਿਵਾਰ ਨੂੰ ‘ਰਾਜਾ’ ਬਣਾਇਆ ਗਿਆ। ਇਸ ਖਾਨਦਾਨ ’ਚ ਰਾਜਾ ਠਾਕੁਰ ਸੁਰਿੰਦਰ ਸਿੰਘ ਹੋਏ। ਉਸ ਦੇ ਪਿਤਾ ਰਾਜਾ ਰਾਮ ਸਿੰਘ ਅਤੇ ਚਾਚਾ ਰਿਪੁਦਮਨ ਸਿੰਘ ਸਨ। ਇਨ੍ਹਾਂ ਦੀ ਔਲਾਦ ਰਾਜਾ ਠਾਕੁਰ ਪ੍ਰਿਅਨ ਸਿੰਘ, ਰਾਜਾ ਕਲੀਹਰਨ ਸਿੰਘ, ਰਾਜਾ ਪ੍ਰਵੀਨ ਸਿੰਘ ਸਨ। ਅੰਗਰੇਜ਼ਾਂ ਨੇ ਇਨ੍ਹਾਂ ਰਾਜਿਆਂ ਨੂੰ 80 ਪਿੰਡਾਂ ਦੇ ਬਾਸ਼ਿੰਦਿਆਂ ਦੇ ਫ਼ੈਸਲੇ ਕਰਨ ਲਈ ਅਦਾਲਤ ਲਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ (ਰਾਜਿਆਂ) ਕੋਲ ਕੰਮ ਜ਼ਿਆਦਾ ਹੋਣ ਕਰਕੇ ਸਿਰਫ਼ 10 ਪਿੰਡਾਂ ਦੀ ਅਦਾਲਤ ਲਾ ਕੇ ਫ਼ੈਸਲੇ ਸੁਣਾਇਆ ਕਰਦੇ ਸਨ।
ਰਾਜਾ ਸੁਰਿੰਦਰ ਸਿੰਘ ਦੁਆਰਾ ਪਿੰਡ ’ਚ ਲਾਈ ਜਾਂਦੀ ਅਦਾਲਤ ਨੂੰ ਅੱਖੀਂ ਦੇਖਣ ਵਾਲੇ ਇਸ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਪਿੰਡ ’ਚ ਢਿੰਡੋਰਾ ਪਿਟਵਾਇਆ ਕਿ ਜਿਸ ਦਿਨ ਅਦਾਲਤ ਲੱਗਣੀ ਹੋਵੇ, ਪਿੰਡ ਦੀ ਔਰਤ, ਧੀ/ਭੈਣ ਉਸ ਦਿਨ ਗਲੀ/ਬਾਜ਼ਾਰ ਵਿੱਚ ਨਹੀਂ ਆ/ਜਾ ਸਕਦੀ। ਇਸ ਬਜ਼ੁਰਗ ਨੇ ਇੱਕ ਦਿਲਚਸਪ ਕਿੱਸਾ ਸੁਣਾਇਆ ਕਿ ਇੱਕ ਵਾਰ ਕਿਸੇ ਦਾ ਜਾਨਵਰ ਗੁੰਮ ਹੋਣ ਦਾ ਮਾਮਲਾ ਅਦਾਲਤ ਵਿੱਚ ਆਇਆ। ਜਿਸ ਦਾ ਜਾਨਵਰ ਚੋਰੀ ਹੋਇਆ ਸੀ, ਉਸ ਨੇ ਇੱਕੋ ਸਾਹੇ ਦਰਜਨ ਭਰ ਬੰਦਿਆਂ ਦੇ ਨਾਮ ਸ਼ੱਕ ਵਜੋਂ ਦੱਸ ਦਿੱਤੇ। ਰਾਜੇ ਨੇ ਸਭ ਸ਼ੱਕੀ ਬੰਦਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਫ਼ੁਰਮਾਨ ਸੁਣਾਇਆ ਅਤੇ ਇੱਕ ਲੱਕੜ ਦੀ ਕਿੱਲੀ ਕੰਧ ਵਿੱਚ ਗੱਡ ਦਿੱਤੀ ਗਈ। ਸਭ ਨੂੰ ਹੁਕਮ ਦਿੱਤਾ ਕਿ ਕਿੱਲੀ ਨੂੰ ਹੱਥ ਲਾ ਕੇ ਆਉਣ। ਸਭ ਸ਼ੱਕੀ ਬੰਦੇ ਕਿੱਲੀ ਨੂੰ ਹੱਥ ਲਾ ਕੇ ਪੇਸ਼ ਹੋ ਰਹੇ ਸਨ। ਇੱਕ ਵਿਅਕਤੀ ਨੇ ਡਰਦਿਆਂ ਕਿੱਲੀ ਨੂੰ ਹੱਥ ਨਾ ਲਾਇਆ। ਰਾਜੇ ਨੇ ਕਿੱਲੀ ਨੂੰ ਹਿੰਗ ਲਗਵਾ ਰੱਖੀ ਸੀ। ਸਭ ਦੇ ਹੱਥਾਂ ’ਚੋਂ ਹਿੰਗ ਦੀ ਮਹਿਕ ਆਈ ਅਤੇ ਕਿੱਲੀ ਨੂੰ ਹੱਥ ਨਾ ਲਾਉਣ ਵਾਲਾ ਹੀ ਚੋਰ ਨਿਕਲਿਆ। ਪਿੰਡ ਦੇ ਇੱਕ ਹੋਰ ਬਜ਼ੁਰਗ ਅਤੇ ਸਾਬਕਾ ਸਰਪੰਚ ਤਰਸੇਮ ਲਾਲ ਨੇ ਦੱਸਿਆ ਕਿ ਉਸ ਸਮੇਂ ਪਿੰਡ ਦੇ ਦੋ ਪ੍ਰਮੁੱਖ ਗੇਟ ਸਨ। ਚੌਕੀਦਾਰ ਗੇਟ ਕੋਲ ਬਣਾਈ ਛੋਟੀ ਖਿੜਕੀ ਰਾਹੀਂ ਬੰਦੇ ਦੀ ਪਛਾਣ ਕਰਦਾ ਤੇ ਫਿਰ ਪਿੰਡ ’ਚ ਦਾਖ਼ਲਾ ਹੁੰਦਾ ਸੀ। ਰਾਜੇ ਦਾ ਆਪਣਾ ਭੱਠਾ ਹੁੰਦਾ ਸੀ, ਜਿੱਥੇ ਨਾਨਕਸ਼ਾਹੀ ਇੱਟਾਂ ਤਿਆਰ ਹੁੰਦੀਆਂ ਸਨ। ਇੱਕੋਂ ਤਕ ਕਿ 25 ਵਿੱਘੇ ਜ਼ਮੀਨ ਵਿੱਚ ਅੰਬਾਂ ਦਾ ਬਾਗ਼ ਸੀ, ਜਿਸ ਵਿੱਚ ਮੋਰ ਅਤੇ ਹੋਰ ਪੰਛੀਆਂ ਦਾ ਰੈਣ ਬਸੇਰਾ ਸੀ। 80ਵਿਆਂ ਦੌਰਾਨ ਮਾਹੌਲ ਦਾ ਅਸਰ ਇੱਥੇ ਵੀ ਪੈਣ ਲੱਗਿਆ। ਪਿੰਡ ਵਿੱਚ ਜ਼ਿਆਦਾਤਰ ਪਰਿਵਾਰ ਗ਼ੈਰ-ਸਿੱਖਾਂ ਦੇ ਹੋਣ ਕਾਰਨ ਪੰਜਾਬ ਪੁਲੀਸ ਦੀ ਚੌਂਕੀ ਆ ਗਈ। ਇਸ ਦਹਿਸ਼ਤ ਭਰੇ ਮਾਹੌਲ ਦੌਰਾਨ ਸ਼ਾਹੀ ਪਰਿਵਾਰ ਨੇ ਆਪਣੀ ਜ਼ਮੀਨ ਅਤੇ ਹੋਰ ਸੰਪਤੀ ਕੌਡੀਆਂ ਭਾਅ ਵੇਚ ਕੇ ਦਿੱਲੀ ਸਮੇਤ ਹੋਰਨਾਂ ਸਥਾਨਾਂ ’ਤੇ ਜਾਣਾ ਉਚਿਤ ਸਮਝਿਆ।
ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆਂ ਕਿ ਹੁਣ ਪਿੰਡਾਂ ਵਿੱਚ ਪਹਿਲਾਂ ਵਾਲੀ ਆਪਸੀ ਭਾਈਚਾਰਕ ਸਾਂਝ ਹੁਣ ਓਨੀ ਪੀਢੀ ਨਹੀਂ ਰਹੀ। ਯੂਨੈਸਕੋ ਵੱਲੋਂ ਪਿੰਡ ਕਿਸ਼ਨਕੋਟ ਦਾ ਪ੍ਰਾਚੀਨ ਮੰਦਰ ਅਕਤੂਬਰ 1999 ਵਿੱਚ ਅਪਣਾਇਆ ਗਿਆ ਅਤੇ ਸਤੰਬਰ 2000 ’ਚ ਇਸ ਇਮਾਰਤ ਅੰਦਰਲੀਆਂ ਤਰੁੱਟੀਆਂ ਠੀਕ ਕਰ ਦਿੱਤੀਆਂ। ਇਸ ਦੇ ਨਾਲ ਹੀ ਯੂਨੈਸਕੋ ਵੱਲੋਂ ਮੰਦਰ ਨੂੰ ਸਾਲ 2001 ਦਾ ਬਿਹਤਰੀਨ ਮੰਦਰ ਐਲਾਨਿਆ ਗਿਆ। ਦੱਸਿਆ ਜਾਂਦਾ ਹੈ ਕਿ ਮੰਦਰ ਸੰਨ 1830 ’ਚ ਬਣਵਾਇਆ ਗਿਆ ਸੀ। ਮੰਦਰ ਅੰਦਰਲੀਆਂ ਕਲਾਕ੍ਰਿਤਾਂ ਰਾਹੀਂ ਉਸ ਸਮੇਂ ਦੇ ਵੱਖ-ਵੱਖ ਧਰਮਾਂ ਦੀ ਆਪਸੀ ਸਾਂਝ ਨੂੰ ਬਿਆਨ ਕੀਤਾ ਗਿਆ ਹੈ। ਯੂਨੈਸਕੋ ਵੱਲੋਂ ਕੰਧਾਂ ਅਤੇ ਛੱਤਾਂ ਨੂੰ ਸੰਵਾਰਿਆ ਗਿਆ, ਉਸ ਸਮੇਂ ਦੀਆਂ ਛੱਤਾਂ ਅਨੁਸਾਰ ਹੀ ਰੰਗ ਕੀਤਾ ਗਿਆ। ਕੰਧ ਚਿੱਤਰਾਂ ਨੂੰ ਨਵੀਂ ਦਿੱਖ ਦੇਣ ਦਾ ਯਤਨ ਕੀਤਾ ਗਿਆ ਹੈ।
ਕੰਧਾਂ, ਮੁੱਖ ਦੀਵਾਰਾਂ ਅਤੇ ਅੰਦਰੂਨੀ ਹਿੱਸਿਆਂ ਦੇ ਕੁਝ ਚਿੱਤਰ ਧੁੰਦਲੇ ਹੋ ਗਏ ਹਨ। ਸੌਖਿਆਂ ਦਿਸਣ ਵਾਲੇ ਚਿੱਤਰਾਂ ਵਿੱਚ ਸ਼ਿਵ ਪਾਰਵਤੀ, ਰਾਮ ਤੇ ਸੀਤਾ, ਲਛਮਣ, ਹਨੂੰਮਾਨ, ਕੈਕਈ ਤੋਂ ਇਲਾਵਾ ਨਾਥਾਂ, ਜੋਗੀਆਂ ਦੇ ਚਿੱਤਰਾਂ ’ਚ ਗੋਰਖ ਨਾਥ, ਪੂਰਨ ਭਗਤ, ਯਮਰਾਜ, ਰਾਜਾ ਭਰਥਰੀ, ਰਾਜਾ ਸਲਵਾਨ, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਦਰਬਾਰ ਨੂੰ ਚਿੱਤਰ ਸ਼ਾਮਲ ਹਨ। ਇੱਥੇ ਹੀ ਮੁੱਖ ਦੀਵਾਰਾਂ ਅਤੇ ਕੰਧਾਂ ਵਾਲੇ ਚਿੱਤਰ ਹੁਣ ਆਖਰੀ ਸਾਹਾਂ ’ਤੇ ਹਨ। ਪੰਜਾਬ ਵਿੱਚ ਕਾਲੇ ਦਿਨਾਂ ਦਾ ਅਸਰ ਇਸ ਮੰਦਰ ’ਤੇ ਸਿੱਧੇ-ਅਸਿੱਧੇ ਢੰਗ ਨਾਲ ਪਿਆ। ਪਿੰਡ ’ਚ ਇੱਕ ਫ਼ਿਰਕੇ ਨਾਲ ਸਬੰਧਿਤ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸੁਰੱਖਿਆ ਬਲਾਂ ਨੇ 1980 ਵਿੱਚ ਮੰਦਰ ਨੂੰ ਚੌਂਕੀ ਵਜੋਂ ਵਰਤੋਂ ’ਚ ਲਿਆਂਦਾ। ਉਸ ਸਮੇਂ ਦੌਰਾਨ ਕੰਧਾਂ, ਦੀਵਾਰਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਨਾਨਕਸ਼ਾਹੀ ਇੱਟਾਂ ਨਾਲ ਬਣਿਆ ਇਹ ਮੰਦਰ 302.69 ਵਰਗ ਮੀਟਰ ’ਚ ਫ਼ੈਲਿਆ ਹੋਇਆ ਹੈ। ਮੰਦਰ ਸਥਾਨ 90ਵਿਆਂ ਦੌਰਾਨ ਕਿਸੇ ਵੱਲੋਂ ਖ਼ਰੀਦੇ ਜਾਣ ’ਤੇ ਇਸ ਨੂੰ ਢਾਹੁਣ ਦਾ ਵਿਚਾਰ ਬਣਾਇਆ ਗਿਆ ਪਰ ਪਿੰਡ ਵਾਸੀਆਂ ਨੇ ਇਸ ਯਤਨ ਦਾ ਜ਼ਬਰਦਸਤ ਵਿਰੋਧ ਕਰਦਿਆਂ ‘ਕ੍ਰਿਸ਼ਨਾ ਮੰਦਰ ਟੈਂਪਲ ਟਰੱਸਟ’ ਬਣਾਇਆ। ਉਨ੍ਹਾਂ ਨੇ ਇਸ ਕਾਰਵਾਈ ਖ਼ਿਲਾਫ਼ ਅਦਾਲਤ ਦਾ ਸਹਾਰਾ ਵੀ ਲਿਆ। ਪਿੰਡ ਦੇ ਕੁਝ ਉੱਦਮੀ ਲੋਕਾਂ ਨੇ ਪੰਜਾਬ ਦੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਲਈ ਯਤਨ ਕੀਤੇ।
ਸ਼ੁਰੂਆਤੀ ਦੌਰ ਵਿੱਚ ਮੰਦਰ ਦੇ ਬਚਾਅ ਲਈ ਪੰਜਾਬ ਸਰਕਾਰ ਤਕ ਪਹੁੰਚ ਕੀਤੀ ਗਈ। ਮਾਮਲਾ ਯੂਨੈਸਕੋ ਦੇ ਧਿਆਨ ਵਿੱਚ ਆਉਣ ’ਤੇ ਇਸ ਦੀ ਸਾਂਭ-ਸੰਭਾਲ ਲਈ ਯਤਨ ਆਰੰਭੇ ਗਏ। ਯੂਨੈਸਕੋ ਵੱਲੋਂ ਹਰ ਸਾਲ ਵਿਸ਼ਵ ਭਰ ’ਚ ਇੱਕ ਪੁਰਾਤਨ ਇਮਾਰਤ ਨੂੰ ਪਹਿਲੇ ਸਥਾਨ ਲਈ ਚੁਣਿਆ ਜਾਂਦਾ ਹੈ। ਅਤਿ ਪੱਛੜੇ ਹਲਕੇ ਸ੍ਰੀਹਰਗੋਬਿੰਦਪੁਰ ਦੇ ਪਿੰਡ ਕਿਸ਼ਨਕੋਟ ’ਚ ਸਥਿਤ ਕ੍ਰਿਸ਼ਨ ਮੰਦਰ ਨੂੰ ਸਾਲ 2001 ’ਚ ਪਹਿਲਾ ਇਨਾਮ ਮਿਲਿਆ। ਯੂਨੈਸਕੋ ਨੇ ਮੰਦਰ ਅਤੇ ਇਸ ਦੇ ਚਿੱਤਰਾਂ ਸਦਕਾ ਕਿਸ਼ਨਕੋਟ ਨੂੰ ‘ਸੁੰਦਰ ਗ੍ਰਾਮ’ ਦਾ ਦਰਜਾ ਦਿੰਦਿਆਂ 300 ਕਰੋੜ ਰੁਪਏ ਵਿਕਾਸ ਕੰਮਾਂ ਲਈ ਖ਼ਰਚ ਕਰਨ ਦਾ ਬੀੜਾ ਵੀ ਚੁੱਕਿਆ ਪਰ ਸੌੜੀ ਸਿਆਸਤ ਦੇ ਚੱਲਦਿਆਂ ਅਜਿਹਾ ਨਹੀਂ ਹੋ ਸਕਿਆ। ਯੂਨੈਸਕੋ ਟੀਮ ਪੈਸੇ ਲਾਉਣ ਤੋਂ ਪਹਿਲਾਂ ਹੀ ਨਿਰਾਸ਼ ਪਰਤਣ ਲਈ ਮਜਬੂਰ ਹੋ ਗਈ। ਅੱਜ ਇੱਥੋਂ ਦੇ ਬਾਸ਼ਿੰਦਿਆਂ ਨੂੰ ਇਸ ਦਾ ਝੋਰਾ ਹੈ।
ਇਸ ਪਿੰਡ ਦੇ ਬਜ਼ੁਰਗ ਨਿਰਮਲ ਸਿੰਘ ਨੇ ਅਦਾਲਤ ਲੱਗਦੀ ਅੱਖੀਂ ਦੇਖੀ ਹੈ। ਉਨ੍ਹਾਂ ਨੇ ਪਹਿਲਾਂ ਪਿੰਡ ਦੇ ਪਿਛੋਕੜ ਬਾਰੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦੇ ਦੱਸਣ ਮੁਤਾਬਕ ਕਿਸ਼ਨਕੋਟ ਪਿੰਡ ਦਾ ਮੁੱਢ ਸੰਨ 1856 ਦੇ ਕਰੀਬ ਬੱਝਿਆ। ਪਿੰਡ ਦੇ ਰਾਜਾ ਠਾਕੁਰ ਹਰਿਕ੍ਰਿਸ਼ਨ ਸਿੰਘ ਦੇ ਨਾਂ ’ਤੇ ਹੀ ਪਿੰਡ ‘ਕਿਸ਼ਨਕੋਟ’ ਬੱਝਾ ਹੈ। ਅੰਗਰੇਜ਼ਾਂ ਵੱਲੋਂ ਇਸ ਪਰਿਵਾਰ ਨੂੰ ‘ਰਾਜਾ’ ਬਣਾਇਆ ਗਿਆ। ਇਸ ਖਾਨਦਾਨ ’ਚ ਰਾਜਾ ਠਾਕੁਰ ਸੁਰਿੰਦਰ ਸਿੰਘ ਹੋਏ। ਉਸ ਦੇ ਪਿਤਾ ਰਾਜਾ ਰਾਮ ਸਿੰਘ ਅਤੇ ਚਾਚਾ ਰਿਪੁਦਮਨ ਸਿੰਘ ਸਨ। ਇਨ੍ਹਾਂ ਦੀ ਔਲਾਦ ਰਾਜਾ ਠਾਕੁਰ ਪ੍ਰਿਅਨ ਸਿੰਘ, ਰਾਜਾ ਕਲੀਹਰਨ ਸਿੰਘ, ਰਾਜਾ ਪ੍ਰਵੀਨ ਸਿੰਘ ਸਨ। ਅੰਗਰੇਜ਼ਾਂ ਨੇ ਇਨ੍ਹਾਂ ਰਾਜਿਆਂ ਨੂੰ 80 ਪਿੰਡਾਂ ਦੇ ਬਾਸ਼ਿੰਦਿਆਂ ਦੇ ਫ਼ੈਸਲੇ ਕਰਨ ਲਈ ਅਦਾਲਤ ਲਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ (ਰਾਜਿਆਂ) ਕੋਲ ਕੰਮ ਜ਼ਿਆਦਾ ਹੋਣ ਕਰਕੇ ਸਿਰਫ਼ 10 ਪਿੰਡਾਂ ਦੀ ਅਦਾਲਤ ਲਾ ਕੇ ਫ਼ੈਸਲੇ ਸੁਣਾਇਆ ਕਰਦੇ ਸਨ।
ਰਾਜਾ ਸੁਰਿੰਦਰ ਸਿੰਘ ਦੁਆਰਾ ਪਿੰਡ ’ਚ ਲਾਈ ਜਾਂਦੀ ਅਦਾਲਤ ਨੂੰ ਅੱਖੀਂ ਦੇਖਣ ਵਾਲੇ ਇਸ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਪਿੰਡ ’ਚ ਢਿੰਡੋਰਾ ਪਿਟਵਾਇਆ ਕਿ ਜਿਸ ਦਿਨ ਅਦਾਲਤ ਲੱਗਣੀ ਹੋਵੇ, ਪਿੰਡ ਦੀ ਔਰਤ, ਧੀ/ਭੈਣ ਉਸ ਦਿਨ ਗਲੀ/ਬਾਜ਼ਾਰ ਵਿੱਚ ਨਹੀਂ ਆ/ਜਾ ਸਕਦੀ। ਇਸ ਬਜ਼ੁਰਗ ਨੇ ਇੱਕ ਦਿਲਚਸਪ ਕਿੱਸਾ ਸੁਣਾਇਆ ਕਿ ਇੱਕ ਵਾਰ ਕਿਸੇ ਦਾ ਜਾਨਵਰ ਗੁੰਮ ਹੋਣ ਦਾ ਮਾਮਲਾ ਅਦਾਲਤ ਵਿੱਚ ਆਇਆ। ਜਿਸ ਦਾ ਜਾਨਵਰ ਚੋਰੀ ਹੋਇਆ ਸੀ, ਉਸ ਨੇ ਇੱਕੋ ਸਾਹੇ ਦਰਜਨ ਭਰ ਬੰਦਿਆਂ ਦੇ ਨਾਮ ਸ਼ੱਕ ਵਜੋਂ ਦੱਸ ਦਿੱਤੇ। ਰਾਜੇ ਨੇ ਸਭ ਸ਼ੱਕੀ ਬੰਦਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਫ਼ੁਰਮਾਨ ਸੁਣਾਇਆ ਅਤੇ ਇੱਕ ਲੱਕੜ ਦੀ ਕਿੱਲੀ ਕੰਧ ਵਿੱਚ ਗੱਡ ਦਿੱਤੀ ਗਈ। ਸਭ ਨੂੰ ਹੁਕਮ ਦਿੱਤਾ ਕਿ ਕਿੱਲੀ ਨੂੰ ਹੱਥ ਲਾ ਕੇ ਆਉਣ। ਸਭ ਸ਼ੱਕੀ ਬੰਦੇ ਕਿੱਲੀ ਨੂੰ ਹੱਥ ਲਾ ਕੇ ਪੇਸ਼ ਹੋ ਰਹੇ ਸਨ। ਇੱਕ ਵਿਅਕਤੀ ਨੇ ਡਰਦਿਆਂ ਕਿੱਲੀ ਨੂੰ ਹੱਥ ਨਾ ਲਾਇਆ। ਰਾਜੇ ਨੇ ਕਿੱਲੀ ਨੂੰ ਹਿੰਗ ਲਗਵਾ ਰੱਖੀ ਸੀ। ਸਭ ਦੇ ਹੱਥਾਂ ’ਚੋਂ ਹਿੰਗ ਦੀ ਮਹਿਕ ਆਈ ਅਤੇ ਕਿੱਲੀ ਨੂੰ ਹੱਥ ਨਾ ਲਾਉਣ ਵਾਲਾ ਹੀ ਚੋਰ ਨਿਕਲਿਆ। ਪਿੰਡ ਦੇ ਇੱਕ ਹੋਰ ਬਜ਼ੁਰਗ ਅਤੇ ਸਾਬਕਾ ਸਰਪੰਚ ਤਰਸੇਮ ਲਾਲ ਨੇ ਦੱਸਿਆ ਕਿ ਉਸ ਸਮੇਂ ਪਿੰਡ ਦੇ ਦੋ ਪ੍ਰਮੁੱਖ ਗੇਟ ਸਨ। ਚੌਕੀਦਾਰ ਗੇਟ ਕੋਲ ਬਣਾਈ ਛੋਟੀ ਖਿੜਕੀ ਰਾਹੀਂ ਬੰਦੇ ਦੀ ਪਛਾਣ ਕਰਦਾ ਤੇ ਫਿਰ ਪਿੰਡ ’ਚ ਦਾਖ਼ਲਾ ਹੁੰਦਾ ਸੀ। ਰਾਜੇ ਦਾ ਆਪਣਾ ਭੱਠਾ ਹੁੰਦਾ ਸੀ, ਜਿੱਥੇ ਨਾਨਕਸ਼ਾਹੀ ਇੱਟਾਂ ਤਿਆਰ ਹੁੰਦੀਆਂ ਸਨ। ਇੱਕੋਂ ਤਕ ਕਿ 25 ਵਿੱਘੇ ਜ਼ਮੀਨ ਵਿੱਚ ਅੰਬਾਂ ਦਾ ਬਾਗ਼ ਸੀ, ਜਿਸ ਵਿੱਚ ਮੋਰ ਅਤੇ ਹੋਰ ਪੰਛੀਆਂ ਦਾ ਰੈਣ ਬਸੇਰਾ ਸੀ। 80ਵਿਆਂ ਦੌਰਾਨ ਮਾਹੌਲ ਦਾ ਅਸਰ ਇੱਥੇ ਵੀ ਪੈਣ ਲੱਗਿਆ। ਪਿੰਡ ਵਿੱਚ ਜ਼ਿਆਦਾਤਰ ਪਰਿਵਾਰ ਗ਼ੈਰ-ਸਿੱਖਾਂ ਦੇ ਹੋਣ ਕਾਰਨ ਪੰਜਾਬ ਪੁਲੀਸ ਦੀ ਚੌਂਕੀ ਆ ਗਈ। ਇਸ ਦਹਿਸ਼ਤ ਭਰੇ ਮਾਹੌਲ ਦੌਰਾਨ ਸ਼ਾਹੀ ਪਰਿਵਾਰ ਨੇ ਆਪਣੀ ਜ਼ਮੀਨ ਅਤੇ ਹੋਰ ਸੰਪਤੀ ਕੌਡੀਆਂ ਭਾਅ ਵੇਚ ਕੇ ਦਿੱਲੀ ਸਮੇਤ ਹੋਰਨਾਂ ਸਥਾਨਾਂ ’ਤੇ ਜਾਣਾ ਉਚਿਤ ਸਮਝਿਆ।ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆਂ ਕਿ ਹੁਣ ਪਿੰਡਾਂ ਵਿੱਚ ਪਹਿਲਾਂ ਵਾਲੀ ਆਪਸੀ ਭਾਈਚਾਰਕ ਸਾਂਝ ਹੁਣ ਓਨੀ ਪੀਢੀ ਨਹੀਂ ਰਹੀ। ਯੂਨੈਸਕੋ ਵੱਲੋਂ ਪਿੰਡ ਕਿਸ਼ਨਕੋਟ ਦਾ ਪ੍ਰਾਚੀਨ ਮੰਦਰ ਅਕਤੂਬਰ 1999 ਵਿੱਚ ਅਪਣਾਇਆ ਗਿਆ ਅਤੇ ਸਤੰਬਰ 2000 ’ਚ ਇਸ ਇਮਾਰਤ ਅੰਦਰਲੀਆਂ ਤਰੁੱਟੀਆਂ ਠੀਕ ਕਰ ਦਿੱਤੀਆਂ। ਇਸ ਦੇ ਨਾਲ ਹੀ ਯੂਨੈਸਕੋ ਵੱਲੋਂ ਮੰਦਰ ਨੂੰ ਸਾਲ 2001 ਦਾ ਬਿਹਤਰੀਨ ਮੰਦਰ ਐਲਾਨਿਆ ਗਿਆ। ਦੱਸਿਆ ਜਾਂਦਾ ਹੈ ਕਿ ਮੰਦਰ ਸੰਨ 1830 ’ਚ ਬਣਵਾਇਆ ਗਿਆ ਸੀ। ਮੰਦਰ ਅੰਦਰਲੀਆਂ ਕਲਾਕ੍ਰਿਤਾਂ ਰਾਹੀਂ ਉਸ ਸਮੇਂ ਦੇ ਵੱਖ-ਵੱਖ ਧਰਮਾਂ ਦੀ ਆਪਸੀ ਸਾਂਝ ਨੂੰ ਬਿਆਨ ਕੀਤਾ ਗਿਆ ਹੈ। ਯੂਨੈਸਕੋ ਵੱਲੋਂ ਕੰਧਾਂ ਅਤੇ ਛੱਤਾਂ ਨੂੰ ਸੰਵਾਰਿਆ ਗਿਆ, ਉਸ ਸਮੇਂ ਦੀਆਂ ਛੱਤਾਂ ਅਨੁਸਾਰ ਹੀ ਰੰਗ ਕੀਤਾ ਗਿਆ। ਕੰਧ ਚਿੱਤਰਾਂ ਨੂੰ ਨਵੀਂ ਦਿੱਖ ਦੇਣ ਦਾ ਯਤਨ ਕੀਤਾ ਗਿਆ ਹੈ।
ਕੰਧਾਂ, ਮੁੱਖ ਦੀਵਾਰਾਂ ਅਤੇ ਅੰਦਰੂਨੀ ਹਿੱਸਿਆਂ ਦੇ ਕੁਝ ਚਿੱਤਰ ਧੁੰਦਲੇ ਹੋ ਗਏ ਹਨ। ਸੌਖਿਆਂ ਦਿਸਣ ਵਾਲੇ ਚਿੱਤਰਾਂ ਵਿੱਚ ਸ਼ਿਵ ਪਾਰਵਤੀ, ਰਾਮ ਤੇ ਸੀਤਾ, ਲਛਮਣ, ਹਨੂੰਮਾਨ, ਕੈਕਈ ਤੋਂ ਇਲਾਵਾ ਨਾਥਾਂ, ਜੋਗੀਆਂ ਦੇ ਚਿੱਤਰਾਂ ’ਚ ਗੋਰਖ ਨਾਥ, ਪੂਰਨ ਭਗਤ, ਯਮਰਾਜ, ਰਾਜਾ ਭਰਥਰੀ, ਰਾਜਾ ਸਲਵਾਨ, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਦਰਬਾਰ ਨੂੰ ਚਿੱਤਰ ਸ਼ਾਮਲ ਹਨ। ਇੱਥੇ ਹੀ ਮੁੱਖ ਦੀਵਾਰਾਂ ਅਤੇ ਕੰਧਾਂ ਵਾਲੇ ਚਿੱਤਰ ਹੁਣ ਆਖਰੀ ਸਾਹਾਂ ’ਤੇ ਹਨ। ਪੰਜਾਬ ਵਿੱਚ ਕਾਲੇ ਦਿਨਾਂ ਦਾ ਅਸਰ ਇਸ ਮੰਦਰ ’ਤੇ ਸਿੱਧੇ-ਅਸਿੱਧੇ ਢੰਗ ਨਾਲ ਪਿਆ। ਪਿੰਡ ’ਚ ਇੱਕ ਫ਼ਿਰਕੇ ਨਾਲ ਸਬੰਧਿਤ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸੁਰੱਖਿਆ ਬਲਾਂ ਨੇ 1980 ਵਿੱਚ ਮੰਦਰ ਨੂੰ ਚੌਂਕੀ ਵਜੋਂ ਵਰਤੋਂ ’ਚ ਲਿਆਂਦਾ। ਉਸ ਸਮੇਂ ਦੌਰਾਨ ਕੰਧਾਂ, ਦੀਵਾਰਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਨਾਨਕਸ਼ਾਹੀ ਇੱਟਾਂ ਨਾਲ ਬਣਿਆ ਇਹ ਮੰਦਰ 302.69 ਵਰਗ ਮੀਟਰ ’ਚ ਫ਼ੈਲਿਆ ਹੋਇਆ ਹੈ। ਮੰਦਰ ਸਥਾਨ 90ਵਿਆਂ ਦੌਰਾਨ ਕਿਸੇ ਵੱਲੋਂ ਖ਼ਰੀਦੇ ਜਾਣ ’ਤੇ ਇਸ ਨੂੰ ਢਾਹੁਣ ਦਾ ਵਿਚਾਰ ਬਣਾਇਆ ਗਿਆ ਪਰ ਪਿੰਡ ਵਾਸੀਆਂ ਨੇ ਇਸ ਯਤਨ ਦਾ ਜ਼ਬਰਦਸਤ ਵਿਰੋਧ ਕਰਦਿਆਂ ‘ਕ੍ਰਿਸ਼ਨਾ ਮੰਦਰ ਟੈਂਪਲ ਟਰੱਸਟ’ ਬਣਾਇਆ। ਉਨ੍ਹਾਂ ਨੇ ਇਸ ਕਾਰਵਾਈ ਖ਼ਿਲਾਫ਼ ਅਦਾਲਤ ਦਾ ਸਹਾਰਾ ਵੀ ਲਿਆ। ਪਿੰਡ ਦੇ ਕੁਝ ਉੱਦਮੀ ਲੋਕਾਂ ਨੇ ਪੰਜਾਬ ਦੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਲਈ ਯਤਨ ਕੀਤੇ।
ਸ਼ੁਰੂਆਤੀ ਦੌਰ ਵਿੱਚ ਮੰਦਰ ਦੇ ਬਚਾਅ ਲਈ ਪੰਜਾਬ ਸਰਕਾਰ ਤਕ ਪਹੁੰਚ ਕੀਤੀ ਗਈ। ਮਾਮਲਾ ਯੂਨੈਸਕੋ ਦੇ ਧਿਆਨ ਵਿੱਚ ਆਉਣ ’ਤੇ ਇਸ ਦੀ ਸਾਂਭ-ਸੰਭਾਲ ਲਈ ਯਤਨ ਆਰੰਭੇ ਗਏ। ਯੂਨੈਸਕੋ ਵੱਲੋਂ ਹਰ ਸਾਲ ਵਿਸ਼ਵ ਭਰ ’ਚ ਇੱਕ ਪੁਰਾਤਨ ਇਮਾਰਤ ਨੂੰ ਪਹਿਲੇ ਸਥਾਨ ਲਈ ਚੁਣਿਆ ਜਾਂਦਾ ਹੈ। ਅਤਿ ਪੱਛੜੇ ਹਲਕੇ ਸ੍ਰੀਹਰਗੋਬਿੰਦਪੁਰ ਦੇ ਪਿੰਡ ਕਿਸ਼ਨਕੋਟ ’ਚ ਸਥਿਤ ਕ੍ਰਿਸ਼ਨ ਮੰਦਰ ਨੂੰ ਸਾਲ 2001 ’ਚ ਪਹਿਲਾ ਇਨਾਮ ਮਿਲਿਆ। ਯੂਨੈਸਕੋ ਨੇ ਮੰਦਰ ਅਤੇ ਇਸ ਦੇ ਚਿੱਤਰਾਂ ਸਦਕਾ ਕਿਸ਼ਨਕੋਟ ਨੂੰ ‘ਸੁੰਦਰ ਗ੍ਰਾਮ’ ਦਾ ਦਰਜਾ ਦਿੰਦਿਆਂ 300 ਕਰੋੜ ਰੁਪਏ ਵਿਕਾਸ ਕੰਮਾਂ ਲਈ ਖ਼ਰਚ ਕਰਨ ਦਾ ਬੀੜਾ ਵੀ ਚੁੱਕਿਆ ਪਰ ਸੌੜੀ ਸਿਆਸਤ ਦੇ ਚੱਲਦਿਆਂ ਅਜਿਹਾ ਨਹੀਂ ਹੋ ਸਕਿਆ। ਯੂਨੈਸਕੋ ਟੀਮ ਪੈਸੇ ਲਾਉਣ ਤੋਂ ਪਹਿਲਾਂ ਹੀ ਨਿਰਾਸ਼ ਪਰਤਣ ਲਈ ਮਜਬੂਰ ਹੋ ਗਈ। ਅੱਜ ਇੱਥੋਂ ਦੇ ਬਾਸ਼ਿੰਦਿਆਂ ਨੂੰ ਇਸ ਦਾ ਝੋਰਾ ਹੈ।
ਕ੍ਰਿਸ਼ਨਾ ਮੰਦਰ ਦੇ ਖ਼ਸਤਾ ਹਾਲ ਕੰਧ ਚਿੱਤਰ
ਦਲਬੀਰ ਸੱਖੋਵਾਲੀਆ
ਮੋਬਾਈਲ: 98722-42924

No comments:
Post a Comment