ਗਿੱਧਾ ਪੰਜਾਬ ਦੇ ਪਿੰਡਾਂ ਦੇ ਵਿਹੜਿਆਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਜਿੱਥੇ ਵੀ ਪੰਜਾਬ ਦੀਆਂ ਮੁਟਿਆਰਾਂ ਇਕੱਠੀਆਂ ਹੋ ਜਾਂਦੀਆਂ ਹਨ, ਉÎੱਥੇ ਗਿੱਧੇ ਦੀ ਝਲਕ ਨਜ਼ਰ ਆਉਂਦੀ ਹੈ। ਪਿੰਡਾਂ ਦੀਆਂ ਕੁੜੀਆਂ ਵਿੱਚ ਗਿੱਧੇ ਦੀ ਥਰਥਰਾਹਟ ਉਨ੍ਹਾਂ ਦੇ ਅੰਗ-ਸੰਗ ਵਿੱਚ ਸਮੋਈ ਹੁੰਦੀ ਹੈ। ਤੀਆਂ ਦੇ ਦਿਨਾਂ ਵਿੱਚ ਹਰੇਕ ਪਿੰਡ ਦੀ ਫਿਰਨੀ ਦੇ ਨਜ਼ਦੀਕ ਕਿਸੇ ਖੁੱਲ੍ਹੀ ਜਗ੍ਹਾ ’ਤੇ ਗਿੱਧਾ ਸੁਣਾਈ ਦਿੰਦਾ ਹੈ। ਤੀਆਂ ਦਾ ਇਹ ਰੰਗੀਨ ਦ੍ਰਿਸ਼ ਪਿੰਡਾਂ ਦੀ ਰੌਣਕ ਹੁੰਦਾ ਹੈ। ਇਹ ਝਲਕ ਸਾਉਣ ਦੇ ਮਹੀਨੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆਉਂਦੀ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਕੁੜੀਆਂ ਇਕੱਠੀਆਂ ਹੋ ਕੇ ਕਿਸੇ ਇੱਕ ਦੇ ਘਰ ਤ੍ਰਿੰਞਣ ਵਿੱਚ ਬੈਠੀਆਂ ਕੱਤਦੀਆਂ- ਕੱਢਦੀਆਂ ਤੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਦੀਆਂ। ਉਸ ਸਮੇਂ ਰਵਾਇਤੀ ਲੋਕ ਗੀਤ ਪ੍ਰਚਲਤ ਸਨ, ਜੋ ਉੱਚੀਆਂ-ਉੱਚੀਆਂ ਹੇਕਾਂ ਲਾ ਕੇ ਗਾਏ ਜਾਂਦੇ ਸਨ। ਗਿੱਧਾ ਵੀ ਬੜੇ ਠਰ੍ਹੰਮੇ ਨਾਲ ਪਾਇਆ ਜਾਂਦਾ ਸੀ। ਇਸ ਕਰਕੇ ਹੀ ਗਿੱਧਾ ਮੁਟਿਆਰਾਂ ਦੀ ਜਿੰਦ-ਜਾਨ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵੀ ਕਿਸੇ ਘਰ ਵਿਆਹ ਹੁੰਦਾ ਹੈ ਤਾਂ ਪਿੰਡ ਦੀਆਂ ਸਾਰੀਆਂ ਹੀ ਕੁੜੀਆਂ ਨੂੰ ਚਾਅ ਹੁੰਦਾ ਸੀ। ਫਿਰ ਵਿਆਹ ਵਿੱਚ ਗਿੱਧਾ ਬੜੇ ਹੀ ਧੂਮ-ਧਾਮ ਨਾਲ ਪਾਇਆ ਜਾਂਦਾ ਸੀ। ਬਰਾਤ ਢੁੱਕਣ ਤੋਂ ਬਾਅਦ ਇਕੱਲੀਆਂ ਔਰਤਾਂ ਘੰਟਿਆਂਬੱਧੀ ਗਿੱਧਾ ਪਾਈ ਜਾਂਦੀਆਂ। ਇਹ ਗਿੱਧਾ ਜੋਸ਼ੀਲਾ ਅਤੇ ਠਰ੍ਹੰਮੇ ਵਾਲਾ ਹੁੰਦਾ ਸੀ। ਵਿਆਹ ਦੇ ਗਿੱਧੇ ਵਿੱਚ ਪਹਿਲਾਂ ਛੋਟੀਆਂ ਬੋਲੀਆਂ ਅਤੇ ਫਿਰ ਲੰਮੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ। ਲੰਮੀਆਂ ਬੋਲੀਆਂ ਜਿਸ ਵੀ ਮੁਟਿਆਰ ਦੇ ਯਾਦ ਹੁੰਦੀਆਂ ਜਾਂ ਜ਼ਿਆਦਾ ਪਾਉਂਦੀ, ਉਸ ਮੁਟਿਆਰ ਦੀ ਗਿੱਧੇ ਵਿੱਚ ਬੱਲੇ-ਬੱਲੇ ਹੁੰਦੀ। ਉਸ ਸਮੇਂ ਬੋਲੀ ਪਹਿਲਾਂ ਬਿਨਾਂ ਤਾੜੀ ਤੋਂ ਪੈਂਦੀ, ਫਿਰ ਪਿੜ ਦੀਆਂ ਸਾਰੀਆਂ ਔਰਤਾਂ ਦੀ ਨਜ਼ਰ ਬੋਲੀ ਪਾਉਣ ਵਾਲੀ ਵੱਲ ਹੁੰਦੀ ਸੀ ਅਤੇ ਅਖੀਰਲੇ ਟੱਪੇ ਨਾਲ ਗਿੱਧੇ ਦਾ ਚਕਾਅ ਹੁੰਦਾ ਸੀ।
ਇਸੇ ਤਰ੍ਹਾਂ ਹੌਲੀ-ਹੌਲੀ ਗਿੱਧਾ ਮਘ ਜਾਂਦਾ ਸੀ। ਜੇ ਗਿੱਧਾ ਮੱਧਮ ਪੈਣ ਲੱਗ ਜਾਂਦਾ ਤਾਂ ਦੂਜੀ ਜਣੀ ਕੋਈ ਹੋਰ ਬੋਲੀ ਪਾ ਦਿੰਦੀ। ਗਿੱਧੇ ਵਿੱਚ ਤਮਾਸ਼ਿਆਂ ਦੀ ਬੜੀ ਭਰਮਾਰ ਹੁੰਦੀ ਸੀ। ਗਿੱਧਾ ਇਕਦਮ ਰੁਕ ਜਾਂਦਾ ਅਤੇ ਸਾਰੀਆਂ ਚੰਗੀ ਤਰ੍ਹਾਂ ਤਮਾਸ਼ੇ ਦਾ ਅਨੰਦ ਮਾਣਦੀਆਂ। ਬਹੁਤੇ ਤਮਾਸ਼ੇ ਲੈਅ ਵਾਲੇ ਹੁੰਦੇ ਸਨ, ਜੋ ਚਲਦੇ ਗਿੱਧੇ ਵਿੱਚ ਕਰੇ ਜਾਂਦੇ ਸਨ। ਗਿੱਧੇ ਕਾਫ਼ੀ ਲੰਮੇ ਹੁੰਦੇ ਸਨ। ਘੋਟਣੇ, ਬੱਠਲ, ਛੱਜ, ਬਾਲਟੀਆਂ, ਕੂੰਡੇ ਆਦਿ ਸਮਾਨ ਨੂੰ ਚੁੱਕ ਕੇ ਵੀ ਕੁਝ ਤਮਾਸ਼ੇ ਕਰੇ ਜਾਂਦੇ ਸਨ, ਜਿਵੇਂ ਘੋਟਣੇ ਹੱਥਾਂ ਵਿੱਚ ਫੜ ਕੇ ਨਾਨਕੀਆਂ ’ਤੇ ਬੋਲੀਆਂ ਪਾਈਆਂ ਜਾਂਦੀਆਂ ਸਨ। ਬੱਠਲਾਂ ਨੂੰ ਮੂਧੇ ਮਾਰ ਕੇ ਅੱਡੀਆਂ ਨਾਲ ਭੰਨ ਦਿੱਤਾ ਜਾਂਦਾ ਸੀ। ਫਿਰ ਛੱਜ ਨੂੰ ਚੱਕ ਕੇ ਤੋੜਿਆ ਜਾਂਦਾ ਸੀ। ਬਾਲਟੀਆਂ ਨਾਲ ਵੀ ਤਮਾਸ਼ੇ ਕਰੇ ਜਾਂਦੇ ਸਨ। ਘੜਾ ਮੂੰਹ ਨਾਲ ਚੁੱਕਿਆ ਜਾਂਦਾ ਸੀ। ਮਰਦਾਂ ਦੇ ਪੁਰਾਣੇ ਕੱਪੜੇ ਪਾ ਕੇ ਵੀ ਤਮਾਸ਼ੇ ਕਰੇ ਜਾਂਦੇ ਸਨ। ਪਾਣੀ ਦੀਆਂ ਬੋਤਲਾਂ ਭਰ ਕੇ ਸ਼ਰਾਬੀ ਦੇ ਕਿਰਦਾਰ ਨੂੰ ਨਿਭਾਇਆ ਜਾਂਦਾ ਸੀ। ਫੜੂਹੇ ਵੀ ਬੁਲਾਏ ਜਾਂਦੇ ਸਨ। ਸਿਰਾਂ ਦੀਆਂ ਚੁੰਨੀਆਂ ਨਾਲ ਢੱਕ ਕੇ ਫੂ-ਫੂ ਦੀ ਆਵਾਜ਼ ਨੂੰ ਫੜੂਹਾ ਕਿਹਾ ਜਾਂਦਾ ਹੈ। ਇਸ ਨਾਲ ਗਿੱਧਾ ਹੋਰ ਵੀ ਰੰਗੀਨ ਬਣ ਜਾਂਦਾ ਸੀ। ਇੱਕ-ਦੂਜੀ ਦੇ ਦੁਆਲੇ ਝੁਕ-ਝੁਕ ਕੇ ਨੱਚਦੀਆਂ ਦੀ ਅੱਡੀਆਂ ਦੀ ਧਮਕ ਨਾਲ ਗਿੱਧਾ ਖ਼ੂਬ ਫਬਦਾ ਸੀ। ਗਿੱਧੇ ਵਿੱਚ ਔਰਤਾਂ ਕਈ ਤਰ੍ਹਾਂ ਦੀ ਤਾੜੀ ਦੀ ਵਰਤੋਂ ਕਰਦੀਆਂ ਸਨ। ਜਿਵੇਂ ਜਦੋਂ ਕੋਈ ਲੰਮੀ ਬੋਲੀ ਪੈਂਦੀ ਸੀ ਤਾਂ ਹੱਥਾਂ ਦੀ ਹਥੇਲੀ ਨਾਲ ਤਾੜੀ ਪਾਈ ਜਾਂਦੀ ਸੀ। ਵੱਡੀ ਉਮਰ ਦੀਆਂ ਔਰਤਾਂ ਬੜੇ ਹੀ ਸੋਹਣੇ ਤਰੀਕੇ ਨਾਲ ਤਾੜਾ ਤੇ ਤੂੰਬਾ ਆਪਣੀਆਂ ਬਾਹਾਂ ਨਾਲ ਵਜਾਉਂਦੀਆਂ ਸਨ, ਜਿਸ ਨਾਲ ਗਿੱਧੇ ਵਿੱਚ ਜਾਨ ਪੈ ਜਾਂਦੀ ਸੀ। ਜਿਵੇਂ:
‘‘ਰੂੰ ਮੇਰੇ ਪੇਕਿਆਂ ਦੀ ਲਾ ਵੇ ਤੇਲੀਆ ਤਾੜਾ’’
‘‘ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ’’
ਪਿੰਡਾਂ ਦੇ ਵਿਆਹਾਂ ਵਿੱਚ ਗਿੱਧਾ ਪੈਂਦਾ ਤਾਂ ਸਾਰੀਆਂ ਜਣੀਆਂ ਆਪਣੇ ਦੁੱਖ-ਦਰਦ ਵੀ ਬੋਲੀਆਂ ਰਾਹੀਂ ਸਾਂਝੇ ਕਰਦੀਆਂ ਸਨ। ਇਸ ਤਰ੍ਹਾਂ ਗਿੱਧੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਸ਼ਿਆਂ ਨੂੰ ਛੋਹਣ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ। ਜਿਵੇਂ ਵਿਆਹ ਦੇ ਗਿੱਧੇ ਵਿੱਚ ਭੈਣ-ਭਰਾ, ਸੱਸ-ਸਹੁਰਾ, ਰਿਸ਼ਤੇ-ਨਾਤੇ, ਪਹਿਰਾਵੇ-ਗਹਿਣਿਆਂ ਆਦਿ ’ਤੇ ਬੋਲੀਆਂ ਪਾਈਆਂ ਜਾਂਦੀਆਂ ਸਨ। ਉਹ ਜ਼ਿਆਦਾਤਰ ਸ਼ਗਨਾਂ ਦੀਆਂ ਹੀ ਬੋਲੀਆਂ ਹੁੰਦੀਆਂ ਸਨ। ਇਸੇ ਤਰ੍ਹਾਂ ਹੀ ਤੀਆਂ ਅਤੇ ਤ੍ਰਿੰਞਣਾਂ ਵਿੱਚ ਕੁੜੀਆਂ ਵੱਲੋਂ ਜ਼ਿਆਦਾਤਰ ਆਪਣੀ ਜਵਾਨੀ, ਸੱਸ-ਸਹੁਰੇ, ਨਣਦ-ਭਰਜਾਈ, ਜੇਠ-ਜਠਾਣੀ ਆਦਿ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ। ਤੀਆਂ ਵਿੱਚ ਪੈਣ ਵਾਲਾ ਗਿੱਧਾ ਇੱਕ ਅਜਿਹਾ ਗਿੱਧਾ ਹੈ, ਜਿੱਥੇ ਜ਼ਿਆਦਾਤਰ ਵਿਆਹੀਆਂ ਅਤੇ ਅਣਵਿਆਹੀਆਂ ਅਤੇ ਸੱਜ ਵਿਆਹੀਆਂ ਕੁੜੀਆਂ ਹੀ ਇਕੱਠੀਆਂ ਹੁੰਦੀਆਂ ਸਨ। ਇੱਥੇ ਇਹ ਮੁਟਿਆਰਾਂ ਆਪਣੇ ਸਹੁਰੇ ਘਰ ਤੇ ਪੇਕਿਆਂ ’ਤੇ ਜ਼ਿਆਦਾ ਬੋਲੀਆਂ ਪਾਉਂਦੀਆਂ ਸਨ। ਆਪਣੇ ਮਾਹੀ ਨੂੰ ਬੋਲੀਆਂ ਰਾਹੀਂ ਯਾਦ ਕਰਦੀਆਂ ਸਨ ਪਰ ਅੱਜ ਦਾ ਜੋ ਗਿੱਧਾ ਹੈ ਉਹ ਇੱਕ ਦਿਖਾਵਾ ਬਣ ਕੇ ਰਹਿ ਗਿਆ ਹੈ। ਜੋ ਗਿੱਧਾ ਪਿੰਡਾਂ ਦੇ ਵਿਹੜਿਆਂ ਦਾ ਸ਼ਿੰਗਾਰ ਹੁੰਦਾ ਸੀ, ਹੁਣ ਨਾ ਉਹ ਗਿੱਧਾ, ਨਾ ਉਹ ਉੱਚੀਆਂ ਹੇਕਾਂ ਵਾਲੇ ਗੀਤ, ਨਾ ਹੀ ਤੀਆਂ ਅਤੇ ਤ੍ਰਿੰਞਣ ਰਹੇ ਹਨ। ਅੱਜ ਤਾਂ ਇਹ ਗਿੱਧੇ ਸਿਰਫ਼ ਸਟੇਜਾਂ ’ਤੇ ਹੀ ਦੇਖੇ ਜਾ ਸਕਦੇ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਇਨ੍ਹਾਂ ਗਿੱਧਿਆਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਜੇ ਯੂਨੀਵਰਸਿਟੀਆਂ ਇਹ ਹੰਭਲਾ ਨਾ ਮਾਰਦੀਆਂ ਤਾਂ ਸਾਡਾ ਇਹ ਲੋਕ-ਨਾਚ ਲੋਪ ਹੋ ਜਾਣਾ ਸੀ। ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਉਹ ਚਰਖਾ ਜਿਸ ਦੀ ਘੂਕਰ ਦੂਰ-ਦੂਰ ਤਕ ਸੁਣਾਈ ਦਿੰਦੀ ਸੀ, ਉਹ ਹੁਣ ਗੱਡੀਆਂ ਦੀਆਂ ਛੱਤਾਂ ਅਤੇ ਸਟੇਜਾਂ ਦੇ ਮੂਹਰੇ ਟਿਕਣ ਜੋਗਾ ਹੀ ਰਹਿ ਗਿਆ ਹੈ। ਸਾਡੀਆਂ ਉਹ ਫੁਲਕਾਰੀਆਂ ਤੇ ਬਾਗ, ਜਿਨ੍ਹਾਂ ਨੂੰ ਬੜੀ ਮਿਹਨਤ ਨਾਲ ਕੱਢਿਆ ਜਾਂਦਾ ਸੀ ਉਹ ਵੀ ਸਟੇਜਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਏ ਹਨ। ਭਾਵੇਂ ਕਿ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਨਾਚ ਨੂੰ ਜਿਉਂਦਾ ਰੱਖਿਆ ਹੋਇਆ ਹੈ ਪਰ ਫਿਰ ਵੀ ਇਹ ਆਪਣੇ ਅਮੀਰ ਪੰਜਾਬੀ ਵਿਰਸੇ ਤੋਂ ਬਹੁਤ ਦੂਰ ਚਲਾ ਗਿਆ ਹੈ। ਸਟੇਜਾਂ ਦਾ ਗਿੱਧਾ ਪੱਛਮੀ ਪ੍ਰਭਾਵ ਹੇਠਾਂ ਆ ਗਿਆ ਹੈ।
ਉਹ ਜਾਗੋ, ਜੋ ਪਿੰਡਾਂ ਵਿੱਚ ਰਾਤਾਂ ਨੂੰ ਕੱਢੀ ਜਾਂਦੀ ਸੀ, ਤੇਲ ਨਾਲ ਜਲਾਈ ਜਾਂਦੀ ਸੀ, ਉਹ ਵੀ ਹੁਣ ਬਿਜਲੀ ’ਤੇ ਚੱਲਣ ਲੱਗ ਪਈ ਹੈ। ਸਭ ਕੁਝ ਨਕਲੀ ਹੀ ਨਜ਼ਰ ਆਉਂਦਾ ਹੈ। ਇਹ ਜਾਗੋ ਵੀ ਪੈਲਿਸਾਂ ਤਕ ਹੀ ਸੀਮਤ ਰਹਿ ਗਈ ਹੈ।
ਸਟੇਜੀ ਗਿੱਧੇ ਦਾ ਰੂਪ
ਜੋ ਅੱਜ-ਕੱਲ੍ਹ ਸਟੇਜਾਂ ’ਤੇ ਗਿੱਧੇ ਵੇਖਣ ਨੂੰ ਮਿਲ ਰਹੇ ਹਨ, ਉਹ ਵੀ ਲੋਕ ਦਿਖਾਵਾ ਹੀ ਹਨ। ਇਨ੍ਹਾਂ ਗਿੱਧਿਆਂ ਦੀ ਨਚਾਈ ਹੀ ਪੱਛਮੀ ਪ੍ਰਭਾਵ ਹੇਠਾਂ ਆਈ ਹੋਈ ਹੈ। ਇਹ ਗਿੱਧੇ ਬੜੇ ਹੀ ਸ਼ੋਰ-ਸ਼ਰਾਬੇ ਵਾਲੇ ਹੁੰਦੇ ਹਨ। ਗਿੱਧੇ ਵਿੱਚ ਕੂਕਾਂ ਦੀ ਭਰਮਾਰ ਬਹੁਤ ਜ਼ਿਆਦਾ ਹੁੰਦੀ ਹੈ। ਸਾਰੀਆਂ ਕੁੜੀਆਂ ਇੱਕ ਹੀ ਤਰ੍ਹਾਂ ਦੇ ਸੂਟ, ਉੱਚੇ ਕਮੀਜ਼, ਬਹੁਤ ਘੇਰੇ ਵਾਲੇ ਘੱਗਰੇ, ਵਾਧੂ ਦੀ ਸਜਾਵਟ, ਬੇਲੋੜਾ ਸਮਾਨ, ਬਿਨਾਂ ਮੀਢੀਆਂ ਤੋਂ ਸੱਗੀ ਗੁੰਦੀ ਨਜ਼ਰ ਆਉਂਦੀ ਹੈ। ਸਿਰਾਂ ਦੀਆਂ ਚੁੰਨੀਆਂ ਦਾ ਘੇਰਾ ਵੀ ਬਹੁਤ ਘੱਟ ਨਜ਼ਰ ਆਉਂਦਾ ਹੈ। ਜੇ ਕੋਈ ਗਿੱਧਾ ਨਾਨਕਾ ਮੇਲ ਦਾ ਹੁੰਦਾ ਹੈ ਤਾਂ ਗਿੱਧਾ ਪਾਉਣ ਤੋਂ ਪਹਿਲਾਂ ਹੀ ਛੱਜਾਂ ਉਪਰ ਫੁੱਲ, ਸੋਟੀ ਉਪਰ ਘੁੰਗਰੂ, ਫੁੱਲ ਗੋਟੇ ਦਾ ਸ਼ਿੰਗਾਰ ਆਦਿ ਕੀਤਾ ਨਜ਼ਰ ਆਉਂਦਾ ਹੈ। ਕੁੜੀਆਂ ਗਿੱਧੇ ਵਿਚ ਨੱਚ ਕੇ ਸਿਰ ਹਿਲਾਉਂਦੀਆਂ ਪਿੜ ਵਿੱਚ ਆਉਂਦੀਆਂ ਹਨ ਅਤੇ ਸਿੱਧੀਆਂ ਹੀ ਸਿਰ ਹਿਲਾਉਂਦੀਆਂ ਪਿੜ ਵਿੱਚੋਂ ਚਲੀਆਂ ਜਾਂਦੀਆਂ ਹਨ। ਤੇਜ਼ ਗਿੱਧੇ ’ਤੇ ਸਾਰਾ ਹੀ ਪਿੜ ਨੱਚਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਗਿੱਧੇ ਦਾ ਰੂਪ ਹੀ ਵਿਗੜ ਗਿਆ ਹੈ। ਇੱਥੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜੋ ਵੀ ਗਿੱਧੇ ਦੇ ਮੁਕਾਬਲੇ ਲਈ ਜੱਜਮੈਂਟ ਬਿਠਾਈ ਜਾਂਦੀ ਹੈ, ਉਨ੍ਹਾਂ ਨੂੰ ਗਿੱਧੇ ’ਤੇ ਪਹਿਲਾਂ ਸੈਮੀਨਾਰ ਕਰਵਾ ਕੇ ਇਹ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਕਿ ਸਿਰਫ਼ ਉਸੇ ਗਿੱਧੇ ਨੂੰ ਦਿਖਾਇਆ ਜਾਵੇ ਜਿਸ ਵਿੱਚ ਗਿੱਧਾ ਟਿਕਵਾਂ, ਸਾਦਾ, ਪੇਂਡੂ, ਬੋਲੀਆਂ ਦੀਆਂ ਤਰਜ਼ਾਂ ਅਲੱਗ-ਅਲੱਗ, ਲੰਮੀਆਂ ਬੋਲੀਆਂ ਦੀ ਭਰਮਾਰ, ਸੂਟ ਤੇ ਘੱਗਰੇ ਪੇਂਡੂ ਅਤੇ ਨੀਵੇਂ, ਵੱਡੇ ਘੇਰੇ ਵਾਲੇ ਹੋਣ। ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

‘‘ਰੂੰ ਮੇਰੇ ਪੇਕਿਆਂ ਦੀ ਲਾ ਵੇ ਤੇਲੀਆ ਤਾੜਾ’’‘‘ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ’’

No comments:
Post a Comment