ਸੰਘਣੇ ਜੰਗਲਾਂ ਤੇ ਪਰਬਤਾਂ ਦੀਆਂ ਕੰਦਰਾਂ ਵਿੱਚ ਰਹਿੰਦੇ ਆਦਿਵਾਸੀ ਨੂੰ ਜਦੋਂ ਤੋਂ ਮਨੁੱਖੀ ਜੀਵਨ ਦੀ ਸੋਝੀ ਆਉਣੀ ਸ਼ੁਰੂ ਹੋਈ ਤਾਂ ਉਸ ਨੇ ਸੱਭਿਅਕ ਹੋਣ ਦਾ ਸਬੂਤ ਦਿੰਦੇ ਹੋਏ ਆਪਣੇ ਤਨ ਨੂੰ ਢਕਣਾ ਸ਼ੁਰੂ ਕਰ ਦਿੱਤਾ। ਤਨ ਕੱਜਣ ਲਈ ਉਸ ਨੇ ਜਾਨਵਰਾਂ ਦੀਆਂ ਖੱਲਾਂ ਤੇ ਰੁੱਖਾਂ ਦੇ ਪੱਤਿਆਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਪੈਰਾਂ ਨੂੰ ਤਿੱਖੇ ਕੰਢਿਆਂ, ਠੋਕਰਾਂ, ਲੂੰਹਦੀ ਤਪਸ਼, ਕੱਕਰਾਂ ਤੇ ਸੱਪ-ਸਲੂਤੀਆ ਤੋਂ ਬਚਾਉਣ ਲਈ ਪਸ਼ੂਆਂ ਦੀ ਖੱਲੜੀ ਤੇ ਰੁੱਖਾਂ ਦੇ ਪੱਤਰ ਹੀ ਕੰਮ ਆਏ। ਦਰੱਖਤਾਂ ਦੇ ਵੱਡੇ ਪੱਤਿਆਂ ਨੂੰ ਤੋੜ ਕੇ ਪੈਰਾਂ ਦੇ ਉÎੱਪਰ ਹੇਠਾਂ ਬੰਨ੍ਹ ਲਿਆ ਜਾਂਦਾ ਰਿਹਾ ਪਰ ਸੱਭਿਅਕ ਹੋ ਰਹੇ ਮਨੁੱਖ ਦੇ ਕੋਮਲ ਪੈਰਾਂ ਨੂੰ ਹੋਰ ਨਰਮ ਤੇ ਮੁਲਾਇਮ ਪਹਿਰਾਵੇ ਦੀ ਜ਼ਰੂਰਤ ਹੋਣ ਲੱਗੀ। ਜਦੋਂ ਤੋਂ ਮਨੁੱਖੀ ਸੋਚ ਵਿੱਚ ਸੋਝੀ ਤੇ ਸੁਹਜ ਦਾ ਰੰਗ ਭਰਨਾ ਅਰੰਭ ਹੋਇਆ ਤਾਂ ਪਹਿਰਾਵਿਆਂ ਵਿੱਚ ਵੀ ਨਵੇਂ ਨਮੂਨਿਆਂ ਦੀ ਲੋੜ ਮਹਿਸੂਸ ਹੋਣ ਲੱਗੀ। ਫਿਰ ਪਸ਼ੂਆਂ ਦੀ ਖੱਲ ਨੂੰ ਉਸੇ ਰੂਪ ਵਿੱਚ ਪੈਰਾਂ ’ਤੇ ਲਪੇਟਣ ਦੀ ਬਜਾਇ ਉਸ ਨੂੰ ਕਿਸੇ ਤਰਤੀਬ ਵਿੱਚ ਢਾਲਿਆ ਜਾਣ ਲੱਗਾ। ਪੈਰੀਂ ਪਹਿਨਣ ਲਈ ਕਿਸੇ ਸੋਹਣੀ ਤੇ ਸੁਖਾਵੀਂ ਚੀਜ਼ ਲਈ ਵਿਉਂਤਾਂ ਵਰਤੀਆਂ ਗਈਆਂ। ਹੌਲੀ-ਹੌਲੀ ਇਨ੍ਹਾਂ ਜੁਗਤਾਂ ਵਿੱਚੋਂ ਹੀ ਜੁੱਤੀ ਹੋਂਦ ਵਿੱਚ ਆਈ। ਜਦੋਂ ਇਹ ਜੁੱਤੀ ਸੱਭਿਆਚਾਰ ਵਿੱਚ ਪ੍ਰਵੇਸ਼ ਕਰ ਗਈ ਤਾਂ ਇਸੇ ਦੀ ਹੀ ਹੋ ਕੇ ਰਹਿ ਗਈ ਭਾਵ ਜੁੱਤੀ ਤੋਂ ‘ਪੰਜਾਬੀ ਜੁੱਤੀ’ ਬਣ ਗਈ।
ਸੋਹਣੀ ਸੁਖਾਲੀ ਜੁੱਤੀ ਬਣਾਉਣਾ ਵੀ ਇੱਕ ਕਲਾ ਹੈ। ਇਸ ਲਈ ਇਸ ਕੰਮ ਵਿੱਚ ਮੁਹਾਰਤ ਹਾਸਲ ਕਰਕੇ ਜੁੱਤੀਆਂ ਦੇ ਬਹੁਤ ਮਾਹਰ ਕਾਰੀਗਰ ਬਣੇ। ਚਮੜੇ ਦੀਆਂ ਜੁੱਤੀਆਂ ਪਹਿਨਣਾ ਤੇ ਬਣਾਉਣਾ ਸਮੇਂ ਦਾ ਦੌਰ ਰਿਹਾ ਹੈ। ਇਸ ਕਰਕੇ ਇਸ ਕੰਮ ਨੂੰ ਸਮਰਪਿਤ ਹੋਏ ਲੋਕ ਵਰਗ ਵੰਡ ਅਧੀਨ ਇੱਕ ਵਿਸ਼ੇਸ਼ ਬਰਾਦਰੀ ਵਿੱਚ ਵੰਡੇ ਗਏ। ਸ਼੍ਰੋਮਣੀ ਭਗਤ ਰਵਿਦਾਸ ਜੀ ਵੀ ਇਸੇ ਬਰਾਦਰੀ ਨੂੰ ਪਰਨਾਏ ਹੋਏ ਸਨ। ਜਿਨ੍ਹਾਂ ਨੇ ਜੁੱਤੀਆਂ ਗੰਢਣ ਦੇ ਨਾਲ-ਨਾਲ ਲੋਕ ਮਨਾਂ ਨੂੰ ਵੀ ਰੱਬ ਨਾਲ ਗੰਢ ਦਿੱਤਾ। ਮਰੇ ਹੋਏ ਪਸ਼ੂਆਂ ਦੇ ਚੰਮ ਨੂੰ ਰੰਗ ਕੇ ਜੁੱਤੀਆਂ ਬਣਾਈਆਂ ਜਾਣ ਲੱਗੀਆਂ। ਜੁੱਤੀਆਂ ਬਣਾਉਣ ਲਈ ਰੰਬੀ ਮਾਰ, ਆਰ, ਮੋਗਰਾ, ਪੱਥਰੀ, ਡੋਰ, ਕਲਬੂਤ ਜਿਹੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੁੱਤੀ ਨਾਪ ਲੈ ਕੇ ਬਣਾਈ ਜਾਂਦੀ ਹੈ। ਇੱਕ ਪੈਰ ਦੀ ਜੁੱਤੀ ਨੂੰ ਇੱਕ ਪਾਨ ਕਿਹਾ ਜਾਂਦਾ ਹੈ। ਜੁੱਤੀ ਦੇ ਹੇਠਲੇ ਹਿੱਸੇ ਨੂੰ ਤਲਾ, ਉਪਰਲੇ ਹਿੱਸੇ ਨੂੰ ਛੱਤ ਅਤੇ ਅੱਡੀ ਵਾਲੇ ਹਿੱਸੇ ਨੂੰ ਅੱਡਾ ਕਿਹਾ ਜਾਂਦਾ ਹੈ। ਜੋੜਾ, ਖੋਸਾ, ਧੌੜੀ ਦੀ ਜੁੱਤੀ, ਖੱਲ ਦੀ ਕਾਲੀ ਕੁਰਮ ਦੀ, ਲੱਕਵੀਂ, ਤਿੱਲੇ ਵਾਲੀ, ਨੋਕਵੀਂ ਤੇ ਕੱਢਵੀਂ ਜੁੱਤੀ ਆਦਿ ਜੁੱਤੀ ਦੀਆਂ ਆਮ ਵੰਨਗੀਆਂ ਹਨ। ਜੁੱਤੀਆਂ ਵਾਲੇ ਜੁੱਤੀ ਦੇ ਦੋ ਹੀ ਨੰਬਰ ਪੰਦ੍ਹਰੀ ਤੇ ਸੋਲ਼੍ਹੀ ਵਰਤਦੇ ਹਨ। ਬੱਚਿਆਂ ਦੀਆਂ ਛੋਟੀਆਂ ਜੁੱਤੀਆਂ ਅਤੇ ਰੁਪਾਹਿਰੀ ਜੁੱਤੀਆਂ ਬਹੁਤ ਮਸ਼ਹੂਰ ਹਨ। ਜੁੱਤੀਆਂ ਦੇ ਛੱਤੇ ਅਤੇ ਅੱਡੀ ਦੇ ਅਲੱਗ-ਅਲੱਗ ਹਿੱਸਿਆਂ ’ਤੇ ਕਢਾਈ ਕਰਕੇ ਬਾਅਦ ਵਿੱਚ ਤਲੇ ਨਾਲ ਜੜੇ ਜਾਂਦੇ ਹਨ। ਜੁੱਤੀ ਦੀ ਕਢਾਈ ਔਰਤਾਂ ਵੀ ਕਰ ਲੈਂਦੀਆਂ ਹਨ। ਜੁੱਤੀ ਦੇ ਪੰਜੇ ਵਾਲੇ ਹਿੱਸੇ (ਛੱਤੇ) ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਕੇ ਦੋ ਮੱਛੀਆਂ, ਦੋ ਮੋਰਨੀਆਂ ਤੇ ਦੋ ਫੁੱਲ ਆਦਿ ਪਾਏ ਜਾਂਦੇ ਹਨ। ਜ਼ਿਆਦਾ ਸ਼ੌਕੀਨ ਗੱਭਰੂ ਤੇ ਮੁਟਿਆਰਾਂ ਕਾਰੀਗਰ ਕੋਲੋਂ ਆਪਣੀ ਪਸੰਦ ਦੇ ਨਮੂਨੇ ਵੀ ਬਣਵਾ ਲੈਂਦੇ ਹਨ। ਜੁੱਤੀ ਨੂੰ ਹੋਰ ਸ਼ਿੰਗਾਰਨ ਲਈ ਮਣਕੇ,ਸਿਤਾਰੇ, ਘੁੰਗਰੂ ਅਤੇ ਫੁੱਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜੁੱਤੀ ਵਿੱਚ ਪਾਉਣ ਵਾਲੇ ਲੱਕੜ ਦੇ ਟੁਕੜਿਆਂ ਨੂੰ ਕਲਬੂਤ ਕਿਹਾ ਜਾਂਦਾ ਹੈ। ਜੁੱਤੀ ਨੂੰ ਘਸਣ ਤੋਂ ਬਚਾਉਣ ਲਈ ਪੰਜੇ ਤੇ ਅੱਡੀ ਹੇਠਾਂ ਚਮੜੇ ਦੇ ਟੁਕੜੇ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਖੁਰੀਆਂ ਲਾਉਣਾ ਕਿਹਾ ਜਾਂਦਾ ਹੈ। ਇਸ ਦੀ ਪ੍ਰੋੜ੍ਹਤਾ ਇੱਕ ਲੋਕ ਬੋਲੀ ਇੰਜ ਕਰਦੀ ਹੈ:
ਮਾਏ ਨੀਂ ਮੈਨੂੰ ਜੁੱਤੀ ਸਵਾ ਦੇ,
ਹੇਠ ਲਵਾ ਦੇ ਖੁਰੀਆਂ।
ਨੀਂ ਇਹ ਦਿਨ ਖੇਡਣ ਦੇ,
ਸੱਸਾਂ ਨਨਾਣਾਂ ਬੁਰੀਆਂ।
ਜੁੱਤੀਆਂ ਜ਼ਿਆਦਾ ਕਰਕੇ ਕਸੂਰ ਅਤੇ ਨਾਰੋਵਾਲ ਦੀਆਂ ਹੀ ਮਸ਼ਹੂਰ ਰਹੀਆਂ ਹਨ, ਜਿਨ੍ਹਾਂ ਦੀ ਗਵਾਹੀ ਸਾਡੇ ਲੋਕ ਗੀਤ ਵੀ ਭਰਦੇ ਹਨ:
ਜੁੱਤੀ ਨਾਰੋਵਾਲ ਦੀ ਹੀਰਿਆਂ ਜੜਤ ਜੜੀ,
ਹਾਏ ਰੱਬਾ ਵੇ ਜੁੱਤੀ ਹੋਵੇ ਤਾਂ ਇਹੋ ਜਿਹੀ।
ਅਤੇ ਕਸੂਰ ਦੀ ਜੁੱਤੀ ਬਾਰੇ:
ਜੁੱਤੀ ਕਸੂਰੀ ਪੈਰੀਂ ਨਾ ਪੂਰੀ,
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਅੱਜ-ਕੱਲ੍ਹ ਪਟਿਆਲੇ ਦੀ ਜੁੱਤੀ ਦਾ ਬਹੁਤਾ ਨਾਂ ਹੈ। ਜੁੱਤੀ ਪੰਜਾਬੀ ਪਹਿਰਾਵੇ ਦਾ ਅਨਿੱਖੜਵਾਂ ਅੰਗ ਰਹੀ ਹੈ। ਚਾਹੇ ਪੰਜਾਬਣ ਦੇ ਪਹਿਰਾਵੇ, ਫੁਲਕਾਰੀ, ਕੁੜਤੀ ਤੇ ਘੱਗਰੇ ਨਾਲ ਪਹਿਨੀ ਜਾਂਦੀ ਰਹੀ ਹੋਵੇ, ਚਾਹੇ ਪੰਜਾਬੀ ਗੱਭਰੂ ਦੇ ਸਾਫੇ-ਕੁੜਤੇ ਤੇ ਧੂੰਵੇਂ ਚਾਦਰੇ ਨਾਲ, ਜੁੱਤੀ ਦੀ ਆਬ ਉਹੋ ਜਿਹੀ ਰਹੀ ਹੈ। ਜੁੱਤੀ ਦੀ ਆਬ ਬਰਕਰਾਰ ਰੱਖਣ ਲਈ ਸ਼ੌਕੀਨ ਮਰਦ ਅਤੇ ਔਰਤਾਂ ਧੂੜ ਮਿੱਟੀ ਵਿੱਚੋਂ ਬੋਚ-ਬੋਚ ਪੱਬ ਧਰ ਕੇ ਤੁਰਦੇ ਹਨ। ਜੇ ਕਿਧਰੇ ਕਿਸੇ ਸ਼ੌਕੀਨਣ ਦੀ ਜੁੱਤੀ ’ਤੇ ਧੂੜ ਮਿੱਟੀ ਪੈ ਜਾਵੇ ਤਾਂ ਉਹ ਉਦਾਸ ਮਨ ਨਾਲ ਕਹਿੰਦੀ ਹੈ:
ਪਾ ਜੁੱਤੀ ਨੀਂ ਮੈਂ ਬਾਗੇ ਨੂੰ ਜਾਨੀ ਆਂ,
ਮੇਰੇ ਪੱਬਾਂ ’ਤੇ ਧੂੜ ਪਈ।
ਹਾਏ ਰੱਬਾ ਵੇ, ਮੇਰੀ ਜੁੱਤੀ ਦੀ ਆਬ ਗਈ।
ਇਹ ਜੁੱਤੀ ਤਾਂ ਸਾਡੇ ਲੋਕ ਸਾਹਿਤ ਘੋੜੀਆਂ ਵਿੱਚ ਵੀ ਘੋੜੀ ਚੜ੍ਹੀ ਦਿਸਦੀ ਹੈ। ਜਿਵੇਂ:
ਜੁੱਤੀ ਤੇਰੀ ਵੇ ਮੱਲਾ ਸੋਹਣੀ,
ਸੋਹਣੀ ਸਜਦੀ ਮੋਤੀਆਂ ਦੇ ਨਾਲ।
ਉੱਤੇ ਤਿੱਲੇ ਦਾ ਸ਼ਿੰਗਾਰ,
ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਨਾ।
ਬਰਾਤ ਚੜ੍ਹਾਉਣ ਵੇਲੇ ਸਿਹਰੇ ਬੰਨ੍ਹਦੀਆਂ ਭੈਣਾਂ ਵੀਰ ਨੂੰ ਬੜੇ ਚਾਵਾਂ-ਮਲ੍ਹਾਰਾਂ ਨਾਲ ਸਿਰ ਤੋਂ ਪੈਰਾਂ ਤਕ ਨਿਹਾਰਦੀਆਂ ਨੇ। ਜਿੱਥੇ ਉਹ ਵੀਰ ਦੇ ਸਿਹਰਿਆਂ ਤੋਂ ਸਦਕੇ ਜਾਂਦੀਆਂ ਨੇ ਉÎੱਥੇ ਪੈਰੀਂ ਪਾਈ ਕੱਢਵੀਂ ਜੁੱਤੀ ਤੋਂ ਵੀ ਵਾਰ-ਵਾਰ ਬਲਿਹਾਰੇ ਜਾਂਦੀਆਂ ਨੇ ਅਤੇ ਸਹੁਰੇ ਪਰਿਵਾਰ ਵਿੱਚ ਵੀਰ ਦੀ ਜੁੱਤੀ ਦੀ ਧਾਂਕ ਜੰਮਣ ਦੀਆਂ ਕਿਆਸ-ਅਰਾਈਆਂ ਇੰਜ ਲਾਉਂਦੀਆਂ ਨੇ ਜਿਵੇਂ ਹੇਰ੍ਹਾ ਹੈ:
ਜੁੱਤੀ ਵੀ ਤੇਰੀ ਮੈਂ ਕੱਢਾਂ ਵੀਰਾ,
ਸੁੱਚੀ ਜਰੀ ਦੇ ਵੇ ਨਾਲ।
ਝੁਕ ਝੁਕ ਵੇਖਣ ਸਾਲ਼ੀਆਂ,
ਕੋਈ ਲੁਕ-ਲੁਕ ਵੇਖੇ,
ਵੇ ਵੀਰ ਸੁਲੱਖਣਿਆਂ ਨਾਰ।
ਪਰਦੇਸੀ ਹੋਏ ਫ਼ੌਜੀ ਵੀਰ ਨੂੰ ਵੀ ਭੈਣਾਂ ਬੜੇ ਪਿਆਰ ਨਾਲ ਜੁੱਤੀ ਸਵਾ ਕੇ ਦੇਣ ਦੀਆਂ ਸਕੀਮਾਂ ਘੜਦੀਆਂ ਇੰਜ ਲੰਮੀ ਹੇਕ ਵਾਲਾ ਗੌਣ ਛੂੰਹਦੀਆਂ ਨੇ:
ਜੁੱਤੀ ਸਮਾਵਾਂ ਵੀਰਾ, ਛਾਉਣੀ ਪੁਚਾਵਾਂ ਵੇ,
ਮਖਾਂ ਛਾਉਣੀ ਪੁਚਾਵਾਂ ਵੇ,
ਪਹਿਨਣ ਦੇ ਵੇਲੇ ਵੀਰ ਆ ਵੇ, ਘਰੇ…।
ਬਰਾਤ ਵਿੱਚ ਲਾੜੇ ਅਤੇ ਸਰਬਾਲ੍ਹੇ ਜਾਂ ਹੋਰ ਬਰਾਤੀਆਂ ਦੀ ਸਾਲੀਆਂ ਵੱਲੋਂ ਜੁੱਤੀ ਚੁੱਕਣੀ ਤੇ ਫਿਰ ਲਾਗ (ਸ਼ਗਨ) ਲੈ ਕੇ ਵਾਪਸ ਕਰ ਦੇਣੀ ਵੀ ਹਾਸੇ-ਠੱਠੇ ਵਾਲੀ ਰਸਮ ਹੈ। ਜੁੱਤੀ ਪਾਉਣ ਵਾਲੀਆਂ ਨੂੰਹਾਂ ਨੂੰ ਜੇ ਸੱਸ ਜੁੱਤੀ ਪਾਉਣ ਤੋਂ ਮਨ੍ਹਾ ਕਰ ਦਿੰਦੀ ਹੈ ਤਾਂ ਉਹ ਆਪਣੀ ਇਸ ਮੰਗ ਦੀ ਪੂਰਤੀ ਲਈ ਆਪਣੀ ਸੱਸ ਦੀ ਵਿਅੰਗ ਭਰੇ ਲਹਿਜ਼ੇ ਵਿੱਚ ਮਾਹੀ ਕੋਲ ਇੰਜ ਸ਼ਿਕਾਇਤ ਕਰਦੀਆਂ ਨੇ:
ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦਿੰਦੀ ਜੁੱਤੀ।
ਜੁੱਤੀ ਦਾ ਪੈਰੀਂ ਲੱਗਣਾ ਵੀ ਸੁਭਾਵਕ ਹੁੰਦਾ ਹੈ ਪਰ ਇਹ ਦਰਦ ਭਿੰਨੀ ਵੇਦਨਾ ਤਾਂ ਫਿਰ ਉਹੀ ਜਾਣਦਾ ਹੈ ਜਿਸ ਨੂੰ ਪੈਰੀਂ ਲੱਗਦੀ ਜੁੱਤੀ ਨਾਲ ਤੁਰਨਾ ਪੈ ਜਾਵੇ। ਇਹ ਪੀੜਾ ਉਦੋਂ ਹੋਰ ਵੀ ਬਿਹਬਲ ਹੋ ਉÎੱਠਦੀ ਹੈ ਜਦੋਂ ਕਿਧਰੇ ਸੱਜ ਵਿਆਹੀ ਮੁਟਿਆਰ ਨੂੰ ਕਾਹਲੇ ਕਦਮੀਂ ਜਾਂਦੇ ਪਤੀ ਮਗਰ ਲੰਮੀਆਂ ਵਾਟਾਂ ਤੁਰਨਾ ਪੈ ਜਾਵੇ। ਜਦੋਂ ਆਵਾਜਾਈ ਦੇ ਸਾਧਨ ਬਹੁਤੇ ਵਿਕਸਤ ਨਹੀਂ ਸਨ ਹੋਏ ਤਾਂ ਨੇੜੇ ਪੈਂਦੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਪੈਦਲ ਹੀ ਜਾਣਾ ਪੈਂਦਾ ਸੀ। ਨਵ-ਵਿਆਹੀ ਜੋੜੀ ਨੂੰ ਵੀ ਇੰਜ ਹੀ ਘਰ ਆਉਣਾ ਪੈਂਦਾ ਸੀ। ਨਾਲ ਹੀ ਉਸ ਸਮੇਂ ਰਿਵਾਇਤ ਸੀ ਕਿ ਪਤੀ ਆਪਣੀ ਪਤਨੀ ਤੋਂ ਕਈ ਕਦਮ ਅੱਗੇ ਚੱਲਦਾ ਸੀ। ਵਹੁਟੀ ਲੰਮਾ ਘੁੰਡ ਕੱਢ ਕੇ ਝਾਂਜਰਾਂ ਛਣਕਾਉਂਦੀ ਪਿੱਛੇ-ਪਿੱਛੇ ਤੁਰਦੀ ਸੀ। ਅੱਜ ਵਾਂਗ ਮੋਢੇ ਨਾਲ ਮੋਢਾ ਮਾਰ ਕੇ ਤੁਰਨਾ ਉਸ ਸਮੇਂ ਦਾ ਰਿਵਾਜ ਨਹੀਂ ਸੀ, ਸਗੋਂ ਪਿੰਡ ਵਿੱਚ ਪਹੁੰਚ ਕੇ ਤਾਂ ਸੰਗਦਾ ਗੱਭਰੂ ਪਿਛਾਂਹ ਵਹੁਟੀ ਵੱਲ ਵੇਖਦਾ ਤਕ ਨਹੀਂ ਸੀ। ਸਹੁਰੇ ਪਿੰਡ ਦੀਆਂ ਗਲੀਆਂ ਤੋਂ ਅਣਜਾਣ ਵਿਚਾਰੀ ਮੁਟਿਆਰ ਨਾ ਆਪ ਰੁਕਦੀ ਸੀ ਤੇ ਨਾ ਹੀ ਪਤੀ ਨੂੰ ਰੁਕਣ ਲਈ ਆਵਾਜ਼ ਦਿੰਦੀ ਸੀ। ਇਸ ਦਰਦ ਭਰੀ ਵੇਦਨਾ ਨੂੰ ਪੰਜਾਬੀ ਕੋਇਲ ਨੇ ਬੜੀ ਹੀ ਸੁਰੀਲੀ ਆਵਾਜ਼ ਵਿੱਚ ਇਸ ਤਰ੍ਹਾਂ ਸੁਰਬੱਧ ਕੀਤਾ ਹੈ:
ਪੈਰਾਂ ਦੇ ਵਿੱਚ ਪੈ ਗਏ ਛਾਲੇ,
ਮੰੂਹ ਮੇਰਾ ਕੁਮਲਾਂਵਦਾ।
ਮਾਹੀਆ ਤੁਰਦਾ ਜਾਏ ਅਗੇਰੇ,
ਪਿੱਛੇ ਨਾ ਝਾਤੀ ਪਾਂਵਦਾ।
ਜੁੱਤੀ ਕਸੂਰੀ ਪੈਰੀਂ ਨਾ ਪੂਰੀ,
ਹਾਏ ਰੱਬਾ ਵੇ…
ਸਾਰੀਆਂ ਔਰਤਾਂ ਦੇ ਸੁਭਾਅ ਵੀ ਇੱਕੋ ਜਿਹੇ ਨਹੀਂ ਹੁੰਦੇ। ਕੁਝ ਤਾਂ ਹਿੰਮਤ ਕਰਕੇ ਪਤੀ ਨੂੰ ਹੌਲੀ ਤੁਰਨ ਦਾ ਇਸ਼ਾਰਾ ਕਰ ਦਿੰਦੀਆਂ ਹਨ ਜਿਵੇਂ ਕਿ ਗਾਇਕਾ ਨਰਿੰਦਰ ਬੀਬਾ ਕਹਿੰਦੀ ਹੈ:
ਜੁੱਤੀ ਲੱਗਦੀ ਵੈਰੀਆ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ,
ਮੈਥੋਂ ਨਾਲ ਨੀਂ ਤੁਰੀਦਾ ਤੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ।
ਜਾਂ
ਹੌਲੀ-ਹੌਲੀ ਚੱਲ ਹਾਣੀਆ,
ਜੁੱਤੀ ਲੱਗਦੀ ਘੁੰਗਰੂਆਂ ਵਾਲੀ।
ਇਸ ਸਮੱਸਿਆ ਦੇ ਹੱਲ ਲਈ ਫਿਰ ਊਠ ਘੋੜੀਆਂ ਨੂੰ ਵਰਤਿਆ ਗਿਆ ਪਰ ਕਈ ਮੁਟਿਆਰਾਂ ਪਤੀ ਵੱਲੋਂ ਸ਼ਿੰਗਾਰ ਕੇ ਲਿਆਂਦੇ ਊਠ ਦੇ ਚਾਅ ਵਿੱਚ ਚੜ੍ਹਨ ਸਮੇਂ ਆਪਣੀ ਜੁੱਤੀ ਹੀ ਡੇਗ ਲੈਂਦੀਆਂ ਸਨ ਜਿਸ ਦਾ ਪਤਾ ਉੱਤਰਨ ਸਮੇਂ ਹੀ ਲੱਗਦਾ ਪਰ ਫਿਰ ਵੀ ਖੋਹੀ ਜੁੱਤੀ ਦਾ ਉਲਾਂਭਾ ਵੀ ਚਲਾਕ ਮੁਟਿਆਰਾਂ ਪਤੀ ਸਿਰ ਹੀ ਮੜ੍ਹਦੀਆਂ ਸਨ। ਜਿਵੇਂ:
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ,
ਵੇ ਨਿੱਜ ਤੇਰੇ ਊਠ ’ਤੇ ਚੜ੍ਹੀ।
ਸੋਨੇ ’ਤੇ ਸੁਹਾਗੇ ਵਾਲੀ ਗੱਲ ਉਦੋਂ ਹੋ ਜਾਂਦੀ ਹੈ ਜਦੋਂ ਜੁੱਤੀ ਸੋਹਣੀ ਸ਼ਿੰਗਾਰੀ ਹੋਣ ਦੇ ਨਾਲ ਪੈਰੀਂ ਪਾਉਣੀ ਵੀ ਸੁਖਾਲੀ ਹੋਵੇ। ਅਜਿਹੀ ਜੁੱਤੀ ਪਾਉਣ ਵਾਲਾ ਸ਼ਖਸ ਕਹਿ ਉੱਠਦਾ ਹੈ ਕਿ ‘ਤੁਰਨਾ ਮੜਕ ਦੇ ਨਾਲ ਦੋ ਪੱਬ ਘੱਟ ਤੁਰਨਾ’। ਜਿੱਥੇ ਭਰਵੇਂ ਜੁੱਸੇ ਵਾਲਾ, ਸਰੂ ਵਰਗੇ ਕੱਦ ਵਾਲਾ, ਗਲ ਕੈਂਠਾ ਤੇ ਕੰਨੀਂ ਨੱਤੀਆਂ ਤੇ ਕੁੰਡੀਆਂ ਮੁੱਛਾਂ ਵਾਲਾ ਸ਼ੇਰ ਜਵਾਨ ਚਾਦਰੇ ਨਾਲ ਨੋਕਵੀਂ ਜੁੱਤੀ ਪਹਿਨ ਆਪਣੇ ਆਪ ਨੂੰ ਸ਼ਾਹੀ ਨਵਾਬ ਬਣਿਆ ਮਹਿਸੂਸ ਕਰਦਾ ਹੈ, ਉÎੱਥੇ ਦੁੱਧ ਮੱਖਣਾਂ ਨਾਲ ਪਲੀ ਕੱਦਾਵਾਰ ਤੇ ਜ਼ੋਰਾਵਰ ਪੰਜਾਬਣ ਮੁਟਿਆਰ ਵੀ ਤਿੱਲੇ ਵਾਲੀ ਜੁੱਤੀ ਪਾ ਘੱਗਰੇ ਨੂੰ ਠੋਕਰ ਮਾਰ ਕੇ ਹਿਰਨੀ ਵਾਂਗੂੰ ਚੁੰਗੀਆਂ ਭਰਦੀ ਹੈ। ਜਵਾਨੀ ਦੇ ਜੋਸ਼ ਵਿੱਚ ਤੁਰਦੀ ਨੂੰ ਲੱਗਦਾ ਹੈ ਕਿ ਜੁੱਤੀ ਨੂੰ ਉਸ ਦੇ ਜ਼ੋਰ ਨਾਲ ਜ਼ਰਬ ਆ ਗਈ ਹੈ। ਉਸ ਦੇ ਪੈਰਾਂ ਦੀ ਤਾਬ ਨਾ ਸਹਾਰਦੀ ਹੋਈ ਜੁੱਤੀ ਜ਼ਰਕਣ ਲੱਗਦੀ ਹੈ। ਉਹ ਲੱਕ ਹਿਲਾ ਕੇ ਤੁਰਦੀ ਹੋਈ ਕਹਿੰਦੀ ਹੈ:
ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ,
ਬਈ ਤੋਰ ਪੰਜਾਬਣ ਦੀ।
ਅਜੋਕੇ ਅਤਿ ਤਕਨੀਕੀ ਰੈਡੀਮੇਡ ਯੁੱਗ ਨੇ ਪੰਜਾਬੀ ਸੱਭਿਆਚਾਰ ਦੀ ਅਨਮੋਲ ਨਿਸ਼ਾਨੀ ਜੁੱਤੀ ਨੂੰ ਜ਼ਰੂਰ ਖੂੰਜੇ ਲਾਇਆ ਹੈ। ਨਵੇਂ ਬੂਟ, ਸੈਂਡਲ, ਸਲੀਪਰ, ਗੁਰਗਾਬੀਆਂ ਜੁੱਤੀ ਦੀਆਂ ਸੌਂਕਣਾਂ ਬਣ ਖਲੋਈਆਂ ਹਨ। ਇੱਕ ਗੱਲ ਜ਼ਰੂਰ ਹੈ ਕਿ ਅੱਜ ਵੀ ਜੀਨਾਂ ਤੇ ਪਜਾਮੀਆਂ ਨਾਲ ਜੁੱਤੀ ਪਹਿਨੀ ਹੋਈ ਦਿਸਦੀ ਹੈ। ਫ਼ਰਕ ਸਿਰਫ਼ ਐਨਾ ਹੈ ਕਿ ਅੱਜ ਜੁੱਤੀ ਵੀ ਆਧੁਨਿਕ ਹੋ ਗਈ ਹੈ ਤੇ ਕੋਈ ਵਿਰਲਾ ਟਾਂਵਾਂ ਹੀ ਚੰਮ ਦੀ ਜੁੱਤੀ ਪਾਉਂਦਾ ਹੈ ਤੇ ਉਹ ਵੀ ਸ਼ੌਕ ਲਈ। ਇਸ ਦੇ ਬਾਵਜੂਦ ਦੁਕਾਨਾਂ ’ਤੇ ਵਿਆਹੁਲੀ ਨਾਰ ਵਾਂਗ ਸਜੀਆਂ ਇਹ ਪੰਜਾਬੀ ਜੁੱਤੀਆਂ ਸਾਨੂੰ ਪਲ ਦੋ ਪਲ ਰੁਕਣ ਲਈ ਅੱਜ ਵੀ ਮਜਬੂਰ ਕਰਦੀਆਂ ਨੇ।

ਜੁੱਤੀਆਂ ਜ਼ਿਆਦਾ ਕਰਕੇ ਕਸੂਰ ਅਤੇ ਨਾਰੋਵਾਲ ਦੀਆਂ ਹੀ ਮਸ਼ਹੂਰ ਰਹੀਆਂ ਹਨ, ਜਿਨ੍ਹਾਂ ਦੀ ਗਵਾਹੀ ਸਾਡੇ ਲੋਕ ਗੀਤ ਵੀ ਭਰਦੇ ਹਨ:ਜੁੱਤੀ ਨਾਰੋਵਾਲ ਦੀ ਹੀਰਿਆਂ ਜੜਤ ਜੜੀ,

No comments:
Post a Comment